ਅਮਰਜੀਤ ਸਿੰਘ ਸਾਹੀ ਪੈਨਸ਼ਨ ਮੇਲੇ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ |
ਸ਼੍ਰੀ ਸਾਹੀ ਨੇ ਇਸ ਮੌਕੇ ਦੱਸਿਆ ਕਿ ਤਲਵਾੜਾ ਬਲਾਕ ਇਕ ਪੱਛੜਿਆ ਇਲਾਕਾ ਹੈ ਜਿਸ ਵਿਚ ਜਿਆਦਾਤਰ ਗਰੀਬ ਲੋਕ ਰਹਿੰਦੇ ਹਨ, ਇਹਨਾਂ ਲੋਕਾਂ ਦੀ ਸੁਵਿਧਾ ਲਈ ਇਹ ਕੈਂਪ ਇੱਥੇ ਲਗਾਇਆ ਗਿਆ ਹੈ ਅਤੇ ਮੌਕੇ ਤੇ ਹੀ ਵੱਖ ਵੱਖ ਪੈਨਸ਼ਨਾਂ ਦੇ ਫਾਰਮ ਭਰ ਕੇ ਤੇ ਲੁੜੀਂਦੀ ਕਾਰਵਾਈ ਕਰਕੇ 265 ਪੈਨਸ਼ਨਾਂ ਮਨਜੂਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਗਹੀਣਾਂ ਅਤੇ ਸੀਨੀਅਰ ਸਿਟੀਜ਼ਨਾਂ ਦੇ 86 ਸ਼ਨਾਖ਼ਤੀ ਕਾਰਡ ਬਣਾਏ ਗਏ ਹਨ ਅਤੇ ਸਿਹਤ ਵਿਭਾਗ ਵੱਲੋ 56 ਅਪੰਗ ਵਿਅਕਤੀਆਂ ਨੂੰ ਅੰਗਹੀਣਤਾ ਸਰਟੀਫਿਕੇਟ ਜਾਰੀ ਕੀਤੇ ਗਏ ਅਤੇ 10 ਅਪੰਗ ਵਿਅਕਤੀਆਂ ਨੂੰ ਬਣਾਵਟੀ ਅੰਗ ਲਗਾਉਣ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਜਲਦੀ ਹੀ ਇਹਨਾਂ ਅਪੰਗ ਵਿਅਕਤੀਆਂ ਨੂੰ ਮੁਫਤ ਬਣਾਵਟੀ ਅੰਗ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਸ ਕੈਂਪ ਦੇ ਲਗਾਉਣ ਨਾਲ ਜਿੱਥੇ ਇਸ ਪੱਛੜੇ ਇਲਾਕੇ ਦੇ ਲੋਕਾਂ ਦੇ ਵੱਖ ਵੱਖ ਪੈਨਸ਼ਨਾਂ ਦੇ ਫਾਰਮ ਭਰ ਕੇ ਲੁੜੀਂਦੀ ਕਾਰਵਾਈ ਕਰਕੇ ਮੌਕੇ ਤੇ ਪੈਨਸ਼ਨਾਂ ਮਨਜੂਰ ਕੀਤੀਆਂ ਗਈਆਂ ਹਨ ਉਥੇ ਆਮ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਵੀ ਹੋਈ ਹੈ ਤੇ ਲੋਕਾਂ ਨੂੰ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਸ਼੍ਰੀ ਸਾਹੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਵਿਚ ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਦੀ ਭਲਾਈ ਲਈ ਅਹਿਮ ਸਕੀਮਾਂ ਬਣਾ ਕੇ ਉਹਨਾਂ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿਚ ਵੱਖ ਵੱਖ ਪੈਨਸ਼ਨ ਸਕੀਮਾਂ ਤਹਿਤ 94 ਹਜਾਰ ਲਾਭ ਪਾਤਰੀਆਂ ਨੂੰ ਚਾਲੂ ਵਿੱਤੀ ਸਾਲ ਦੌਰਾਨ 31 ਜੁਲਾਈ 2010 ਤੱਕ 14 ਕਰੋੜ 21 ਲੱਖ ਰੁਪਏ ਵੰਡੇ ਗਏ ਹਨ। ਉਹਨਾਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਪੈਨਸ਼ਨ ਤੋਂ ਵਾਂਝਾ ਨਹੀਂ ਰਹੇਗਾ ਅਤੇ ਜਿਹਨਾਂ ਦੀਆਂ ਪੈਨਸ਼ਨਾਂ ਨਜਾਇਜ਼ ਢੰਗ ਕੱਟੀਆਂ ਗਈਆਂ ਹਨ ਉਹਨਾਂ ਦੀਆਂ ਪੈਨਸ਼ਨਾਂ ਬਹਾਲ ਕੀਤੀਆਂ ਜਾਣਗੀਆਂ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਭਲਾਈ ਅਤੇ ਵਿਕਾਸ ਸਕੀਮਾਂ ਦਾ ਲਾਭ ਗਰੀਬਾਂ ਅਤੇ ਲੋੜਵੰਦਾਂ ਤੱਕ ਪਹਿਲ ਦੇ ਅਧਾਰ ਤੇ ਪਹੁੰਚਾਉਣ ਤਾਂ ਜੋ ਲੋਕ ਇਹਨਾਂ ਸਕੀਮਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਬਲਦੇਵ ਸਿੰਘ ਬੀ. ਡੀ. ਪੀ. ਓ. ਤਲਵਾੜਾ, ਜਗਦੀਰ ਮਿੱਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਹੁਸ਼ਿਆਰਪੁਰ, ਪ੍ਰੇਮ ਕੁਮਾਰ ਨਾਇਬ ਤਹਿਸੀਲਦਾਰ ਤਲਵਾੜਾ, ਕੁਲਦੀਪ ਸਿੰਘ ਸੀ. ਡੀ. ਪੀ. ਓ., ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਭਾਜਪਾ, ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਅਤੇ ਇਲਾਕੇ ਦੇ ਸਰਪੰਚ ਪੰਚ ਭਾਰੀ ਗਿਣਤੀ ਵਿਚ ਹਾਜਰ ਸਨ।
No comments:
Post a Comment