ਕੌਮੀ ਪੇਂਡੂ ਸਿਹਤ ਮਿਸ਼ਨ ਸਬੰਧੀ ਵਰਕਸ਼ਾਪ ਲਗਾਈ

ਹੁਸਿਆਰਪੁਰ 30 ਸਤੰਬਰ : ਸਿਹਤ ਵਿਭਾਗ ਪੰਜਾਬ ਦੇ  ਦਿਸ਼ਾ ਨਿਰਦੇਸ਼ਾ ਅਨੁਸਾਰ ਅਜ ਨੈਸ਼ਨਲ ਰੂਰਲ ਹੈਲਥ ਮਿਸ਼ਨ ਸਬੰਧੀ ਜਿਲਾ ਪੱਧਰੀ ਇੰਟਰ ਪਰਸਨਲ ਕਮਿਊਨੀਕੇਸ਼ਨ ਵਰਕਸਾਪ ਡਿਪਟੀ ਕਮਿਸ਼ਨਰ ਕਮ ਚੈਅਰਪਰਸ਼ਨ ਜਿਲਾ ਸਿਹਤ ਸੁਸਾਇਟੀ ਸ਼੍ਰੀ ਧਰਮ ਦ¤ਤ ਤਰਨਾਚ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਹੁਸਿਆਰਪੁਰ ਵਿਖੇ ਲਗਾਈ ਗਈ ਜਿਸ ਵਿੱਚ ਜਿਲ੍ਹਾ ਸਿਹਤ ਮਿਸ਼ਨ ਅਤੇ ਜਿਲ੍ਹਾ ਪਰੀਸ਼ਦ ਦੀ ਚੈਅਰਪਰਸਨ ਸ੍ਰੀਮਤੀ ਸੁਰਿੰਦਰ ਕੋਰ ਅਤੇ ਜਿਲ੍ਹਾ ਸਿਹਤ ਮਿਸ਼ਨ ਦੇ ਵਾਈਸ ਚੈਅਰਪਰਸਨ ਡਾ ਰਵੀ ਪ੍ਰਕਾਸ ਡੋਗਰਾ ਸਿਵਲ ਸਰਜਨ ਹੁਸਿਆਰਪੁਰ ਸ਼ਾਮਿਲ ਹੋਏ ਵਰਕਸ਼ਾਪ ਵਿ¤ਚ ਸਿਹਤ ਵਿਭਾਗ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਨੁਮਿਇੰਦੇ ਸ਼ਾਮਿਲ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ  ਵਲੋਂ  ਨੈਸ਼ਨਲ ਰੂਰਲ ਹੈਲਥ ਮਿਸ਼ਨ ਅਧੀਨ ਗਰਭਵਤੀ ਔਰਤਾਂ ਦੀ ਜਨਨੀ ਸੁਰ¤ਖਿਆ ਯੋਜਨਾ ਤਹਿਤ ਦਿੱਤੀਆਂ  ਜਾ ਰਹੀਆਂ ਵਿੱਤੀ ਸਹਾਇਤਾ ਅਤੇ ਸਹੂਲਤਾਂ ਬਾਰੇ ਜਾਣਕਾਰੀ ਭਰਪੂਰ ਸਾਹਿਤ ਜਾਰੀ ਕੀਤਾ ਗਿਆ। ਵਰਕਸ਼ਾਪ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਤਰਨਾਚ ਨੇ ਜਾਣਕਾਰੀ ਦਿਦਿਆ ਦ¤ਸਿਆ ਕਿ ਨੈਸ਼ਨਲ ਰੂਰਲ ਹੈਲਥ ਮਿਸ਼ਨ 12 ਅਪ੍ਰੈਲ 2005 ਤੋਂ ਲਾਗੂ ਕੀਤਾ ਗਿਆ ਹੈ ਜਿਸ ਦਾ ਮੁਖ ਉਦੇਸ਼ ਦੇਸ਼ ਵਿ¤ਚ ਹਰ ਸਾਲ ਮਰਨ ਵਾਲੇ ਬਾਲ ਅਤੇ ਮਾਵਾਂ ਦੀ ਮੌਤ ਦੀ ਦਰ ਨੂੰ ਘਟਾਉਣਾ ਅਤੇ ਸਿਹਤ ਸੰਸਥਾਵਾਂ ਵਿ¤ਚ ਜਣੇਪੇ ਨੂੰ ਬੁੜਾਵਾ ਦੇਣਾ ਹੈ ਇਸੇ ਤਰਾਂ ਪੰਚਾਇਤੀ ਰਾਜ ਸੰਸਥਾਵਾਂ ਦਾ ਸਿਹਤ ਸੇਵਾਵਾਂ ਲਈ ਸਹਿਯੋਗ ਲੈਣਾ ਅਤੇ ਸਿਹਤ ਨਾਲ ਜੁੜੇ ਹੋਰ ਵਿਭਾਗ ਜਿਵੇਂ ਕਿ ਸਿ¤ਖਿਆ ਵਿਭਾਗ , ਸਮਾਜਿਕ ਸੁਰੱਖਿਆ , ਇਸਤਰੀ ਅਤੇ ਬਾਲ ਵਿਕਾਸ ਵਿਭਾਗ ਅਤੇ ਜਲ ਤੇ ਸੈਨੀਟੇਸ਼ਨ ਵਿਭਾਗ ਆਦਿ ਨਾਲ ਤਾਲਮੇਲ ਕਰਕੇ ਸਿਹਤ ਸੇਵਾਵਾਂ ਮਜਬੂਤ ਕਰਨਾ ਹੈ। ਅੱਜ ਦੀ ਇਹ ਵਰਕਸ਼ਾਪ ਵੀ ਇਸੇ ਮੰਤਵ ਲਈ ਕੀਤੀ ਗਈ ਹੈ ।
                    ਡਾ ਰਵੀ ਪ੍ਰਕਾਸ਼ ਡੋਗਰਾ ਨੇ ਸੰਬੋਧਿਨ ਕਰਦਿਆਂ ਕਿਹਾ ਕਿ ਐਨ ਆਰ ਐਚ ਐਮ ਦੇ ਮੁੱਖ ਕੰਮਪੋਨੈਟ ਜਿਵੇ ਰੀਪ੍ਰੋਡਕਟਿਵ ਚਾਈਲਡ ਹੈਲਥ , ਫਲੈਕਸੀ ਪੂਲ ਟੀਕਾਕਰਣ, ਰਾਸ਼ਟਰੀ ਰੋਗ ਨਿੰਯਤਰਣ ਪ੍ਰੋਗਰਾਮ ਅਤੇ ਅੰਤਰ ਵਿਭਾਗੀ ਸਮਨਵਯ ਹੈ ਜਿਹਨਾਂ ਦੇ ਅਧੀਨ ਸਿਹਤ ਵਿਭਾਗ ਵਲੋ ਵੱਖ ਵੱਖ ਸੇਵਾਵਾਂ ਦਿਤੀਆਂ ਜਾ ਰਹੀਆਂ ਹਨ। ਹਰ ਇਕ ਮਰਦ , ਔਰਤ , ਬੁੱਢੇ ਅਤੇ ਬ¤ਚੇ ਨੂੰ ਲੌੜੀਂਦੀਆਂ ਸਿਹਤ ਸਹੂਲਤਾਂ ਉਪਲਭ¤ਧ ਹੋਣ।  ਇਸ ਦੇ ਲਈ ਸਿਹਤ ਵਿਭਾਗ ਤਨ ਦੇਹੀ ਨਾਲ ਜੁਟਿਆ ਹੋਇਆ ਹੈ। ਸਿਹਤ ਵਿਭਾਗ ਵਲੋ ਐਲੋਪੈਥੀ ਦੇ ਨਾਲ ਨਾਲ ਆਯੂਸ਼ ਦੀਆ  ਸੇਵਾਵਾਂ ਵੀ ਦਿਤੀਆਂ ਜਾ ਰਹੀਆਂ ਹਨ। ਵਰਕਸ਼ਾਪ ਵਿ¤ਚ ਡਾ ਚਮਨ ਲਾਲ ਸਮਰਾ ਜਿਲ੍ਹਾ ਪ੍ਰੀਵਾਰ ਭਲਾਈ ਅਫਸਰ ਨੇ ਐਨ ਆਰ ਐਚ ਐਮ ਬਾਰੇ ਅਤੇ ਅਨਟਾਈਡ ਫੰਡਾਂ ਦੀ ਯੋਗ ਵਰਤਂੋ ਬਾਰੇ ਜਾਣਕਾਰੀ ਦਿਤੀ । ਇਸ ਮੋਕੇ ਡਾ ਸੁਰਜੀਤ ਸਿੰਘ ਜਿਲ੍ਹਾ ਟੀਕਾਕਰਣ ਅਫਸਰ ਨੇ ਟੀਕਾਕਰਣ ਅਤੇ  ਮਮਤਾ ਦਿਵਸ ਬਾਰੇ ਮੈਡਮ ਮਨਮੋਹਣ ਕੌਰ ਜਿਲਾ ਮਾਸ ਮੀਡੀਆ ਅਧਿਕਾਰੀ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀਤੀਆਂ ਜਾ ਰਹੀਆਂ ਆਈ ਈ ਸੀ - ਬੀ ਬੀ ਸੀ ਸੀ  ਗਤੀਵਿਧੀਆਂ ਬਾਰੇ ਜਾਣਕਾਰੀ ਦਿ¤ਤੀ । ਡਾ ਸਰਦੂਲ ਸਿੰਘ ਜਿਲਾ ਐਪੀਡਿਮੋਨੀਜਸਟ ਕਮ ਸਕੂਲ ਹੈਲਥ ਪ੍ਰੋਗਰਾਮ ਅਫਸਰ ਨੇ ਨੈਸ਼ਨਲ ਡਸੀਜ ਕੰਟਰੋਲ ਪ੍ਰੋਗਰਾਮਾਂ ਅਤੇ ਸਰਕਾਰੀ ਸਕੂਲਾਂ ਦੇ ਬੱਚਿਆਂ ਦਾ ਦਿਲ ਦਾ ਅਤੇ ਕੈਂਸਰ ਰੋਗ ਦਾ ਮੁਫਤ ਇਲਾਜ ਕਰਨ ਬਾਰੇ ,  ਸ੍ਰੀ ਮੁਹਮਦ ਆਸਿਫ ਡੀ ਪੀ ਐਮ ਐਨ ਐਰ ਐਚ ਐਮ ਨੇ ਚੌਵੀ ਘੰਟੇ  ਡਿਲਵਰੀ ਪ੍ਰਬੰਧ , ਫ੍ਰਸਟ ਰੈਫਰਲ  ਯੂਨਿਟ ਤੇ ਮੋਬਾਇਲ ਮੈਡੀਕਲ ਯੂਨਿਟ ਬਾਰੇ ਵਰਕਸ਼ਾਪ ਦੋਰਾਨ ਵਿਸਥਾਰ ਪੂਰਵਕ ਦੱਸਿਆ ।
                        ਇਸ ਦੌਰਾਨ ਕੈਪਟਨ ਕਰਨੈਲ ਸਿੰਘ ਐਸ ਡੀ ਐਮ ,ਡਾ ਡੀ ਬੀ ਕਪੂਰ , ਸ੍ਰੀ ਅਸਵਨੀ ਤਿਵਾਰੀ, ਕਰਨਲ ਤਜਿੰਦਰ ਸਿੰਘ ਸੈਕਟਰੀ ਰੈਡ ਕਰਾਸ , ਸ੍ਰੀ ਕਰਨਜੀਤ ਸਿੰਘ ਗਰੇਵਾਲ , ਸੈਕਟਰੀ ਜਿਲਾ ਪ੍ਰੀਸ਼ਦ , ਸ੍ਰੀ ਕੁਲਵੰਤ ਸਿੰਘ ਉਪਮੰਡਲ ਇੰਜਨੀਆਰ ਵਾਟਰ ਸਪਲਾਈ , ਸ੍ਰੀ ਇੰਦਰਜੀਤ ਸਿੰਘ ਜਿਲਾ ਸਿ¤ਖਿਆ ਅਫਸਰ ,ਸੀਨੀਅਰ ਮੈਡੀਕਲ ਅਫਸਰ , ਮਿਸ ਰਮਨਦੀਪ ਕੋਰ , ਸ੍ਰੀ ਸੁਨੀਲ ਪ੍ਰੀਆ , ਸ੍ਰੀ ਭੁਪਿੰਦਰ ਸਿੰਘ , ਸ੍ਰੀ ਬਲਵੀਰ ਸਿੰਘ,  ਸਮੂਹ ਬਲਾਕਾਂ ਦੇ ਬੀ ਈ ਈ ਐਲ ਐਚ ਵੀਜ ਅਤੇ ਮਦਰ ਐਨ ਜੀਉ ਦੇ ਨੁਮਾਇੰਦੇ ਸਾਮਿਲ ਹੋਏ।

ਸਹਾਇਕ ਲੋਕ ਸੰਪਰਕ ਅਧਿਕਾਰੀ ਦੀ ਸੇਵਾ ਮੁਕਤੀ ਤੇ ਵਿਦਾਇਗੀ

ਹੁਸ਼ਿਆਰਪੁਰ, 30 ਸਤੰਬਰ:  ਸਹਾਇਕ ਲੋਕ ਸੰਪਰਕ ਅਫ਼ਸਰ ਸ੍ਰੀਮਤੀ ਸੁਰਿੰਦਰ ਕੌਰ ਸੂਚਨਾ ਤੇ  ਲੋਕ ਸੰਪਰਕ ਵਿਭਾਗ ਪੰਜਾਬ ਵਿੱਚ  ਆਪਣੀ 34 ਸਾਲ ਦੀ ਸਰਕਾਰੀ ਸੇਵਾ ਨਿਭਾਉਣ ਉਪਰੰਤ ਅੱਜ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹੁਸ਼ਿਆਰਪੁਰ ਦੇ ਦਫ਼ਤਰ ਵਿੱਚੋਂ ਰਿਟਾਇਰ ਹੋ ਗਏ ਹਨ। ਉਹਨਾਂ ਦੀ ਰਿਟਾਇਰਮੈਂਟ ਦੇ ਮੌਕੇ ਤੇ ਜ਼ਿਲ੍ਰਾ ਲੋਕ ਸੰਪਰਕ ਅਫ਼ਸਰ ਸ੍ਰ: ਪਾਲ ਸਿੰਘ ਅਤੇ ਦਫ਼ਤਰ ਦੇ ਸਮੂਹ ਸਟਾਫ਼ ਵੱਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ । ਇਸ ਮੌਕੇ ਤੇ ਦਫ਼ਤਰ ਦੇ ਸਮੂਹ ਸਟਾਫ਼ ਵੱਲੋਂ ਉਹਨਾਂ ਨੂੰ ਤੋਹਫੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਹੈ।  ਸ੍ਰੀਮਤੀ ਸੁਰਿੰਦਰ ਕੌਰ ਹੁਸ਼ਿਆਰਪੁਰ ਤੋਂ ਇਲਾਵਾ ਪਟਿਆਲਾ ਅਤੇ ਜਲੰਧਰ ਵਿਖੇ ਵੀ ਆਪਣੀ ਸਰਵਿਸ ਦੌਰਾਨ ਆਪਣੀਆਂ ਸੇਵਾਵਾਂ  ਨਿਭਾ ਚੁੱਕੇ ਹਨ। 

         ਸ੍ਰ: ਪਾਲ ਸਿੰਘ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨੇ ਸ੍ਰੀਮਤੀ ਸੁਰਿੰਦਰ ਕੌਰ ਸਹਾਇਕ ਲੋਕ ਸੰਪਰਕ ਅਫ਼ਸਰ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ ਆਪਣੀ  ਡਿਊਟੀ ਬੜੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਹੈ। ਉਹਨਾਂ ਨੇ ਸ੍ਰੀਮਤੀ ਸੁਰਿੰਦਰ ਕੌਰ ਨੂੰ ਉਹਨਾਂ ਦੇ ਖੁਸ਼ਹਾਲ ਜੀਵਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।  ਇਸ ਮੌਕੇ ਤੇ ਸ੍ਰੀਮਤੀ ਸੁਰਿੰਦਰ ਕੌਰ ਦੇ ਪਤੀ ਪ੍ਰੋ: ਪ੍ਰਿਤਪਾਲ ਸਿੰਘ ਮਹਿਰੋਕ ਨੇ ਲੋਕ ਸੰਪਰਕ ਵਿਭਾਗ ਹੁਸ਼ਿਆਰਪੁਰ ਦੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ।  ਇਸ ਮੌਕੇ ਤੇ ਸਰਵਸ੍ਰੀ ਮਹਿੰਦਰ ਸਿੰਘ ਮੁਸਾਫ਼ਰ, ਗੁਲਜਾਰ ਸਿੰਘ ਕਾਲਕਟ, ਸਤਨਾਮ ਸਿੰਘ (ਤਿੰਨੇ ਰਿਟਾਇਰਡ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ), ਤਿਲਕ ਰਾਜ ਸ਼ਰਮਾ, ਸੂਰਜ ਮੋਹਨ, ਸੁਦਰਸ਼ਨ ਕੁਮਾਰ, ਸਿਕੰਦਰ ਪਾਲ ਸਿਘ, ਲਕਸ਼ਮੀ ਦੇਵੀ, ਵਿਜੇ ਕੁਮਾਰ, ਸਰਜੀਤ ਸਿੰਘ, ਚਮਨ ਲਾਲ ਅਤੇ ਰਾਮ ਪ੍ਰਕਾਸ਼ (ਰਿਟਾਇਰਡ ਲੇਖਕਾਰ) ਨੇ ਵੀ ਸ੍ਰੀਮਤੀ ਸੁਰਿੰਦਰ ਕੌਰ ਨੂੰ ਆਉਣ ਵਾਲੇ ਜੀਵਨ ਵਿੱਚ ਤਰੱਕੀ ਅਤੇ ਖੁਸ਼ਹਾਲੀ ਦੀਆਂ  ਸ਼ੁੱਭਕਾਮਨਾਵਾਂ ਦਿੱਤੀਆਂ।

ਅਮਨ ਸ਼ਾਂਤੀ ਕਾਇਮ ਰੱਖਣ ਲਈ ਮੀਟਿੰਗ ਹੋਈ

ਹੁਸ਼ਿਆਰਪੁਰ, 29 ਸਤੰਬਰ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅਮਨ ਸ਼ਾਂਤੀ ਅਤੇ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਇੱਕ ਵਿਸ਼ੇਸ਼ ਸਰਬ ਪਾਰਟੀ ਮੀਟਿੰਗ ਦਾ ਆਯੋਜਨ  ਡਿਪਟੀ ਕਮਿਸ਼ਨਰ ਸ੍ਰੀ ਧਰਮ ਦੱਤ ਤਰਨਾਚ ਅਤੇ ਐਸ ਐਸ ਪੀ ਰਾਕੇਸ਼ ਅਗਰਵਾਲ ਦੀ ਪ੍ਰਧਾਨਗੀ ਹੇਠ ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿੱਚ ਕੀਤਾ ਗਿਆ। ਜਿਸ ਵਿੱਚ ਸਰਵਸ੍ਰੀ ਸੁਖਵਿੰਦਰ ਸਿੰਘ ਐਸ ਪੀ (ਹੈਡਕੁਆਟਰ), ਕੈਪਟਨ ਕਰਨੈਲ ਸਿੰਘ ਐਸ ਡੀ ਐਮ, ਭੁਪਿੰਦਰ ਜੀਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਵੱਖ-ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਸਵੈਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। 
        ਡਿਪਟੀ ਕਮਿਸ਼ਨਰ ਸ਼੍ਰੀ ਧਰਮ ਦੱਤ ਤਰਨਾਚ ਨੇ ਇਸ ਮੌਕੇ ਤੇ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ 30 ਸਤੰਬਰ 2010 ਨੂੰ ਅਯੁੱਧਿਆ ਮਾਮਲੇ ਬਾਰੇ ਮਾਨਯੋਗ  ਇਲਾਹਾਬਾਦ ਹਾਈ ਕੋਰਟ ਦੇ ਲਖਨਊ ਬੈਂਚ ਵੱਲੋਂ ਸੁਣਾਏ ਜਾਣ ਵਾਲੇ ਫੈਸਲੇ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਅੰਦਰ ਅਮਨ ਅਤੇ ਸ਼ਾਂਤੀ ਬਣਾਏ ਰੱਖਣ ਅਤੇ ਪ੍ਰਸ਼ਾਸ਼ਨ ਨੂੰ ਪੂਰਾ ਸਹਿਯੋਗ ਦੇਣ।  ਉਹਨਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਆਮ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਿਸੇ ਸ਼ਰਾਰਤੀ ਅਨਸਰ ਵੱਲੋਂ ਕਿਸੇ ਵੀ ਕਿਸਮ ਦੀ ਫਲਾਈ ਗਈ ਅਫਵਾਹ ਤੋਂ ਸੁਚੇਤ ਰਹਿਣ ਅਤੇ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹੋਏ ਅਮਨ ਸ਼ਾਂਤੀ ਬਣਾਏ ਰੱਖਣ ਤਾਂ ਜੋ ਕਿਸੇ ਵੀ ਵਿਅਕਤੀ ਦੀ ਭਾਵਨਾ ਨੂੰ ਠੇਸ ਨਾ ਪਹੁੰਚੇ।

        ਐਸ ਐਸ ਪੀ ਸ਼੍ਰੀ ਰਾਕੇਸ਼ ਅਗਰਵਾਲ ਨੇ ਇਸ ਮੌਕੇ ਤੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅਮਨ-ਸ਼ਾਂਤੀ ਅਤੇ ਕਾਨੂੰਨ ਦੀ ਵਿਵਸਥਾ ਨੁੰ ਠੀਕ ਰੱਖਣ ਲਈ ਪੁਲਿਸ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਹਨਾਂ ਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ  ਜ਼ਿਲ੍ਹੇ ਵਿੱਚ ਪੁਲਿਸ ਵਿਭਾਗ ਨੂੰ ਪੂਰਨ ਸਹਿਯੋਗ ਦੇਣ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਅਮਨ-ਸ਼ਾਂਤੀ ਨੂੰ ਭੰਗ ਨਾ ਕਰ ਸਕੇ।  ਇਸ ਮੌਕੇ ਤੇ ਸਮੂਹ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਪੁਲਿਸ ਵਿਭਾਗ  ਨੂੰ ਜ਼ਿਲ੍ਹੇ ਵਿੱਚ  ਅਮਨ-ਸ਼ਾਂਤੀ ਅਤੇ ਆਪਸੀ ਭਾਈਚਾਰਾ  ਕਾਇਮ ਰੱਖਣ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦੁਆਇਆ।

ਸੂਚਨਾ ਅਧਿਕਾਰ ਐਕਟ 2005 ਸਬੰਧੀ ਵਰਕਸ਼ਾਪ

ਹੁਸ਼ਿਆਰਪੁਰ 29 ਸਤੰਬਰ: ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾ ਜ਼ਿਲਾ• ਸੈਂਟਰ ਹੁਸ਼ਿਆਰਪੁਰ ਵਲੋਂ ਜ਼ਿਲੇ ਦੇ ਵੱਖ-ਵੱਖ ਵਿਭਾਗਾਂ ਦੇ ਲੋਕ ਸੂਚਨਾ ਅਧਿਕਾਰੀਆਂ ਅਤੇ ਸਹਾਇਕ ਲੋਕ  ਸੂਚਨਾ ਅਧਿਕਾਰੀਆਂ ਨੂੰ ਸੂਚਨਾ ਅਧਿਕਾਰ ਐਕਟ-2005 ਬਾਰੇ ਜਾਣਕਾਰੀ ਦੇਣ ਸਬੰਧੀ ਅੱਜ  ਇਕ ਟਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।     ਸ਼੍ਰੀ ਸੁਰਜੀਤ ਸਿੰਘ ਜ਼ਿਲਾ• ਪ੍ਰੋਗਰਾਮ ਕੋਆਰਡੀਨੇਟਰ ਵਲੋਂ ਇਸ ਵਰਕਸ਼ਾਪ ਵਿਚ ਭਾਗ ਲੈਣ ਵਾਲੇ ਲੋਕ ਸੂਚਨਾ ਅਧਿਕਾਰੀਆਂ ਅਤੇ ਸਹਾਇਕ ਲੋਕ ਸੂਚਨਾ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਐਕਟ ਸਰਕਾਰੀ ਕੰਮਕਾਰ ਵਿਚ ਪਾਰਦਰਸ਼ਤਾ ਲਿਆਉਣ ਅਤੇ ਰਿਸ਼ਵਤਖੋਰੀ ਨੂੰ ਰੋਕਣ ਵਿਚ ਸਹਾਈ ਹੁੰਦਾ ਹੈ। ਇਸ ਐਕਟ ਨਾਲ ਲੋਕਤੰਤਰ ਦੇ ਵਿਕਾਸ ਵਿਚ ਵਾਧਾ ਹੋਇਆ ਹੈ ਅਤੇ ਰਿਸਵਤਖੋਰੀ ਨੂੰ ਨੱਥ ਪਈ ਹੈ। ਉਹਨਾਂ ਕਿਹਾ ਕਿ ਲੋਕ ਸੂਚਨਾ ਅਧਿਕਾਰੀਆਂ ਅਤੇ ਸਹਾਇਕ ਲੋਕ ਸੂਚਨਾ ਅਧਿਕਾਰੀਆਂ ਨੂੰ ਇਸ ਤੋਂ ਡਰਨ ਦੀ ਲੋੜ ਨਹੀਂ ਹੈ, ਬਲਕਿ ਇਸ ਐਕਟ ਨਾਲ ਜੁੜਨ ਦੀ ਲੋੜ ਹੈ ਜੋ ਕਿ ਲੋਕਤੰਤਰ ਦੀ ਮੰਗ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਨੂੰ ਸੂਚਨਾ ਅਧਿਕਾਰ ਐਕਟ ਸਬੰਧੀ ਸੂਚਨਾ ਦੇਣ ਲਈ ਕੋਈ ਵੀ ਸਮਸਿਆ ਆਵੇ ਤਾਂ ਉਹ ਜ਼ਿਲਾ ਸੈਂਟਰ ਹੁਸ਼ਿਆਰਪੁਰ ਦੀੇਸਹਾਇਤਾ ਕਿਸੇ ਸਮੇਂ ਵੀ ਲੈ ਸਕਦਾ ਹੈ। ਇਸ ਵਰਕਸ਼ਾਪ ਵਿਚ ਸ੍ਰੀ ਪ੍ਰੇਮ  ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਵੀ ਹਾਜ਼ਰ ਸਨ।

        ਰਿਸੋਰਸ ਪਰਸਨ ਸ਼੍ਰੀ ਬਾਂਕੇ ਬਿਹਾਰੀ ਅੰਡਰ ਸੈਕਟਰੀ ( ਰਿਟਾ:) ਵਲੋਂ ਸੂਚਨਾ ਅਧਿਕਾਰ ਐਕਟ-2005 ਪ੍ਰਤੀ ਵਿਸਥਾਰ ਪੂਰਬਕ ਉਦਾਹਰਨਾਂ ਦੇ ਕੇ ਇਸ ਵਰਕਸ਼ਾਪ ਵਿਚ ਆਏ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਵਲੋਂ ਪੁਛੇ ਗਏ ਸਵਾਲਾਂ ਦੇ ਜਵਾਬ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਿਤੇ। ਇਸ ਵਰਕਸ਼ਾਪ ਵਿਚ ਹਾਜ਼ਰ ਹੋਏ ਅਧਿਕਾਰੀਆਂ  ਕੀਤੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਇਕ ਪ੍ਰਸ਼ਨ ਪੱਤਰ  ਉਹਨਾਂ ਨੂੰ ਹੱਲ ਕਰਨ ਲਈ ਦਿਤਾ ਗਿਆ ਅਤੇ ਪ੍ਰਿੰਟਡ ਮਟੀਰੀਅਲ ਵੀ ਵੰਡਿਆ ਗਿਆ। ਇਸ ਪ੍ਰਸ਼ਨ ਪੱਤਰ ਦੀਆਂ ਉਕਤ ਕਾਪੀਆਂ ਦਾ ਮੁਲਾਂਕਣ ਸ਼੍ਰੀ ਬਾਂਕੇ ਬਿਹਾਰੀ ਰਿਸੋਰਸ ਪਰਸਨ ਵਲੋਂ ਉਤਰ ਪੁਸਤਿਕਾ ਦੀ ਮਾਰਕਿੰਗ ਕਰਕੇ ਕੀਤਾ ਗਿਆ ਜਿਸ ਤੇ  ਰਿਸੋਰਸ ਪਰਸਨ ਵਲੋਂ ਇਸ ਤੇ ਤਸੱਲੀ ਪ੍ਰਗਟਾਈ ਗਈ ਕਿ ਇਹਨਾਂ ਅਧਿਕਾਰੀਆਂ ਵਲੋਂ ਵਰਕਸ਼ਾਪ ਵਿਚੋਂ  ਬਹੁਤ ਕੁੱਝ ਸਿਖਿਆ ਗਿਆ ਹੈ।

        ਇਸ ਵਰਕਸ਼ਾਪ ਵਿਚ ਹਾਜ਼ਰ ਲੋਕ ਸੂਚਨਾ ਅਧਿਕਾਰੀਆਂ ਅਤੇ ਸਹਾਇਕ ਲੋਕ  ਸੂਚਨਾ ਅਧਿਕਾਰੀਆਂ ਵਲੋਂ ਜ਼ਿਲਾ• ਸੈਟਰ ਵਲੋਂ ਉਪਰੋਕਤ ਵਿਸ਼ੇ ਤੇ ਵਰਕਸ਼ਾਪ  ਲਗਾ ਕੇ ਭਰਪੂਰ ਜਾਣਕਾਰੀ ਦ੍ਯੇ ਸਬੰਧੀ ਧੰਨਵਾਦ ਕਰਦਿਆਂ ਕਿਹਾ ਕਿ ਇਸ ਵਰਕਸ਼ਾਪ ਵਿਚ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ ਅਤੇ ਇਸ ਵਰਕਸ਼ਾਪ ਨੂੰ ਬੜਾ ਹੀ ਲਾਹੇਵੰਦ ਦਸਿਆ । ਉਹਨਾਂ ਕਿਹਾ ਕਿ ਅਧਿਕਾਰੀਆਂ ਦੇ ਕੰਮ ਕਾਰ ਵਿਚ ਇਹੋ ਜਿਹੀਆਂ ਟਰੇਨਿੰਗਾਂ ਨਾਲ ਕਾਫੀ ਸੁਧਾਰ ਆਵੇਗਾ ਅਤੇ ਕੰਮਕਾਜ ਦੀ ਕੁਸ਼ਲਤਾ ਵਿਚ ਵਾਧਾ ਹੋਵੇਗਾ। ਜੇਕਰ ਇਹੋ ਜਿਹੀਆਂ ਵਰਕਸ਼ਾਪਾਂ ਜ਼ਿਲਾ• ਪੱਧਰ ਤੇ ਲਗਦੀਆਂ ਰਹਿਣ ਤਾਂ ਕਰਮਚਾਰੀਆਂ ਦੇ ਗਿਆਨ ਵਿਚ ਵੀ ਹੋਰ ਵਾਧਾ ਹੋਵੇਗਾ।

ਜਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 29 ਸਤੰਬਰ:  ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਧਰਮ ਦੱਤ ਤਰਨਾਚ, ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਲੀਡ ਬੈਂਕ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੀ ਕਾਰਗੁਜਾਰੀ ਦਾ ਜਾਇਜ਼ਾ ਲੈਣ ਸਬੰਧੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸ੍ਰੀ ਐਸ. ਐਸ. ਅਰੋੜਾ ਡਿਪਟੀ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ, ਸ੍ਰੀ ਆਰ. ਪੀ. ਸਿਨਹਾ ਚੀਫ਼ ਲੀਡ ਜ਼ਿਲ੍ਹਾ ਮੈਨੇਜਰ, ਸ੍ਰੀ ਆਰ ਕੇ ਸ਼ਰਮਾ ਏ. ਜੀ. ਐਮ ਆਰ. ਬੀ. ਆਈ., ਸ੍ਰੀ ਗੁਰਇਕਬਾਲ ਸਿੰਘ ਡੀ ਡੀ ਐਮ ਨਾਬਾਰਡ, ਸ੍ਰੀ ਆਰ ਐਸ ਕੰਵਰ ਮੈਨੇਜਰ ਲੀਡ ਬੈਂਕ ਆਫਿਸ, ਵੱਖ-ਵੱਖ ਬੈਂਕਾਂ ਦੇ ਨੁਮਾਇੰਦੇ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਸ਼ਾਮਲ ਹੋਏ।
        ਮੀਟਿੰਗ ਨੁੰ ਸੰਬੋਧਨ ਕਰਦਿਆਂ ਸ੍ਰੀ ਤਰਨਾਚ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਵੱਲੋਂ ਕਰਜ਼ਾ ਯੋਜਨਾ ਸਾਲ 2010-11 ਤਹਿਤ ਜੂਨ 2010 ਤੱਕ 530. 31 ਕਰੋੜ ਟੀਚੇ ਦੇ ਵਿਰੁੱਧ 538. 94 ਕਰੋੜ ਰੁਪਏ ਪ੍ਰਾਥਮਿਕਤਾ ਸੈਕਟਰ ਦੇ ਵੱਖ-ਵੱਖ ਖੇਤਰਾਂ ਨੂੰ ਕਰਜ਼ੇ ਵਜੋਂ ਦਿੱਤੇ ਗਏ ਹਨ। ਇਹਨਾਂ ਵਿੱਚੋਂ 430. 43 ਕਰੋੜ ਰੁਪਏ ਖੇਤੀਬਾੜੀ ਲਈ, 26. 16 ਕਰੋੜ ਰੁਪਏ ਗੈਰ ਖੇਤੀ ਸੈਕਟਰ ਲਈ ਅਤੇ 82. 35 ਕਰੋੜ ਰੁਪਏ ਬਾਕੀ ਪ੍ਰਾਥਮਿਕਤਾ ਸੈਕਟਰ ਨੁੰ ਕਰਜ਼ੇ ਵਜੋਂ ਦਿੱਤੇ ਗਏ ਹਨ। ਉਹਨਾਂ ਨੇ ਬੈਂਕ ਅਧਿਕਾਰੀਆਂ ਨੁੰ ਕਿਹਾ ਕਿ ਉਹ ਸਰਕਾਰ ਦੀਆਂ ਵੱਖ-ਵੱਖ ਸਕੀਮਾਂ, ਖਾਸ ਤੌਰ ਤੇ ਸਮਾਜਿਕ ਖੇਤਰ ਅਤੇ ਗੈਰ ਖੇਤੀ ਸੈਕਟਰ ਦੀਆਂ ਸਕੀਮਾਂ ਨੂੰ ਸਮੇਂ ਸਿਰ ਲਾਗੂ ਕਰਨ ਤਾਂ ਜੋ ਲਾਭਪਾਤਰਾਂ ਨੂੰ ਸਮੇਂ ਸਿਰ ਇਹਨਾ ਸਕੀਮਾਂ ਦਾ ਲਾਭ ਮਿਲ ਸਕੇ ਅਤੇ ਉਹ ਇਹਨਾਂ ਸਕੀਮਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਮਿਆਰ ਉਚਾ ਚੁੱਕ ਸਕਣ।  ਉਹਨਾਂ ਨੇ ਸੀ. ਡੀ. ਰੇਸ਼ੋ ਵਧਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ  ਇਸ ਦਿਸ਼ਾ ਵੱਲ ਵਿਸ਼ੇਸ਼ ਧਿਆਨ ਦੇਣ  ਤਾਂ ਜੋ ਆਮ ਲੋਕ ਅਤੇ ਪੜ੍ਹੇ ਲਿਖੇ ਬੇ-ਰੁਜ਼ਗਾਰ ਨੌਜਵਾਨ ਕਰਜ਼ੇ ਪ੍ਰਾਪਤ ਕਰਕੇ ਆਪਣੇ ਰੁਜ਼ਗਾਰ ਦੇ ਧੰਦੇ  ਸ਼ੁਰੂ ਕਰ ਸਕਣ ਅਤੇ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਕਰ ਸਕਣ।
        ਸ੍ਰੀ ਤਰਨਾਚ ਨੇ ਦੱਸਿਆ ਕਿ ਜ਼ਿਲ੍ਹੇ ਦੇ ਬੈਂਕਾਂ ਵੱਲੋਂ ਜੂਨ 2010 ਤੱਕ 1,05,105 ਕਿਸਾਨ ਕਾਰਡ ਹੋਲਡਰਾਂ ਨੂੰ 1405 ਕਰੋੜ ਰੁਪਏ ਦੇ ਘੱਟ ਵਿਆਜ਼ ਦੇ ਕਰਜ਼ੇ ਦਿੱਤੇ  ਗਏ ਹਨ। ਉਹਨਾਂ ਹੋਰ ਦੱਸਿਆ ਕਿ ਜ਼ਿਲ੍ਹੇ ਵਿੱਚ 2600 ਤੋਂ ਵੱਧ ਸਵੈ ਸਹਾਇਤਾ ਗਰੁੱਪ ਬਣਾਏ ਗਏ ਇਹਨਾਂ ਵਿੱਚੋਂ 1742 ਸਵੈ ਸਹਾਇਤਾ ਗਰੁੱਪਾਂ ਨੂੰ ਆਰਥਿਕ ਧੰਦੇ ਸ਼ੁਰੂ ਕਰਨ ਲਈ ਬੈਂਕਾਂ ਵੱਲੋਂ ਕਰਜ਼ੇ ਦਿੱਤੇ ਗਏ ਹਨ। ਉਹਨਾਂ ਨੇ ਬੈਂਕਾਂ ਵੱਲੋਂ  ਖੇਤੀ ਸੈਕਟਰ ਵਿੱਚ ਕਰਜ਼ਿਆਂ ਦੀ ਰਾਸ਼ੀ ਵਿੱਚ ਵਾਧਾ ਕਰਨ ਤੇ ਤਸੱਲੀ ਪ੍ਰਗਟ ਕੀਤੀ।
        ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਐਸ. ਐਸ. ਅਰੋੜਾ ਡਿਪਟੀ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜੂਨ 2009 ਦੇ 9072 ਕਰੋੜ ਰੁਪਏ ਜਮ੍ਹਾਂ ਰਾਸ਼ੀਆਂ ਮੁਕਾਬਲੇ ਜੂਨ 2010 ਵਿੱਚ 10034 ਕਰੋੜ ਰੁਪਏ ਦੀਆਂ ਰਾਸ਼ੀਆਂ ਜਮ੍ਹਾਂ ਹੋਈਆਂ ਹਨ। ਇਸੇ ਤਰਾਂ ਜੂਨ 2009 ਨੂੰ ਦਿੱਤੇ ਕਰਜ਼ਿਆਂ ਦੀ 2745 ਕਰੋੜ ਰੁਪਏ ਦੀ ਰਾਸ਼ੀ ਵਿਰੁੱਧ 3096 ਕਰੋੜ ਰੁਪਏ ਦੇ ਕਰਜ਼ੇ ਜੂਨ 2010 ਵਿੱਚ ਦਿੱਤੇ ਗਏ।
        ਸ੍ਰੀ ਆਰ. ਪੀ. ਸਿਨਹਾ ਮੁੱਖ ਲੀਡ ਜ਼ਿਲ•ਾ ਮੈਨੇਜਰ ਨੇ ਬੈਂਕਾਂ ਨੂੰ ਸੀ. ਡੀ. ਰੇਸ਼ੋ ਵਿੱਚ ਹੋਰ ਬੇਹਤਰੀ ਲਿਆਉਣ ਲਈ ਵੱਧ ਤੋਂ ਵੱਧ ਕਰਜ਼ੇ ਦੇਣ ਲਈ ਕਿਹਾ। ਉਹਨਾਂ ਨੇ ਬੈਂਕ ਅਧਿਕਾਰੀਆਂ ਨੁੰ ਸਲਾਹ ਦਿੱਤੀ ਕਿ ਉਹ ਨਵੇਂ ਉਦਮੀਆਂ ਨੂੰ ਵੱਧ ਤੋਂ ਵੱਧ ਕਰਜ਼ਾ ਦੇਣ ਤਾਂ ਕਿ ਜ਼ਿਲ•ੇ ਵਿੱਚ ਨਵੇਂ ਉਦਯੋਗ ਧੰਦੇ ਲੱਗ ਸਕਣ ਤੇ ਲੋਕਾਂ ਨੂੰ ਰੁਜ਼ਗਾਰ ਦੇ ਜ਼ਿਆਦਾ ਮੌਕੇ ਮਿਲ ਸਕਣ। ਉਹਨਾਂ ਨੇ ਜ਼ਿਲ•ਾ ਪ੍ਰਸਾਸ਼ਨ ਦਾ ਬੈਂਕਾਂ ਨੂੰ ਸਹਿਯੋਗ ਦੇਣ ਲਈ ਵੀ ਧੰਨਵਾਦ ਕੀਤਾ।

ਧੁੱਗਾ ਵੱਲੋਂ ਸੀਕਰੀ ਤੋਂ ਮਹਿੰਗਰੋਵਾਲ ਸੜਕ ਦਾ ਉਦਘਾਟਨ

ਹਰਿਆਣਾ, 29 ਸਤੰਬਰ: ਧਾਰਮਿਕ ਸਥਾਨਾਂ, ਸਿੱਖਿਆ ਸੰਸਥਾਵਾਂ ਅਤੇ ਡੇਰਿਆਂ ਨੂੰ ਜਾਂਦੀਆਂ ਸੜਕਾਂ ਦੀ ਮੁਰੰਮਤ ਅਤੇ ਨਵ-ਉਸਾਰੀ ਪਹਿਲ ਦੇ ਆਧਾਰ ਤੇ ਕੀਤੀ ਜਾਵੇਗੀ। ਇਹ ਪ੍ਰਗਟਾਵਾ ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ  ਹਰਿਆਣਾ ਵਿਖੇ ਸੀਕਰੀ ਤੋਂ ਮਹਿੰਗਰੋਵਾਲ ਤੱਕ ਜਾਂਦੀ ਸੜਕ ਦਾ ਉਦਘਾਟਨ ਕਰਨ ਉਪਰੰਤ ਕੀਤਾ। ਉਹਨਾਂ ਦੱਸਿਆ ਕਿ ਇਸ ਸੜਕ ਨੂੰ 18 ਫੁੱਟ ਚੌੜਾ ਤੇ ਮਜ਼ਬੂਤ ਕੀਤਾ ਗਿਆ ਹੈ ਜਿਸ ਤੇ 7 ਕਰੋੜ ਰੁਪਏ ਖਰਚ ਕੀਤੇ ਗਏ ਹਨ।
        ਸ੍ਰ: ਧੁੱਗਾ ਨੇ ਦੱਸਿਆ ਕਿ ਸ੍ਰ: ਪਰਕਾਸ਼ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਹਰ ਵਿਧਾਨ ਸਭਾ ਹਲਕੇ ਵਿੱਚ 10-10 ਕਰੋੜ ਰੁਪਏ ਵਿਕਾਸ ਕਾਰਜਾਂ ਤੇ ਹੋਰ ਖਰਚ ਕੀਤੇ ਜਾ ਰਹੇ ਹਨ।  ਉਹਨਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਗੜ•ਦੀਵਾਲਾ ਦੇ 21 ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀ ਨਵ-ਉਸਾਰੀ ਅਤੇ ਮੁਰੰਮਤ ਤੇ 1 ਕਰੋੜ 71 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ 1 ਕਰੋੜ 80 ਲੱਖ ਰੁਪਏ ਖਰਚ ਕਰਕੇ ਤਿੰਨ ਮਾਡਲ ਸਕੂਲਾਂ ਦੀ ਉਸਾਰੀ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਪੇਂਡੂ ਜਲ ਸਪਲਾਈ ਸਕੀਮ ਤਹਿਤ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨ ਲਈ 5 ਕਰੋੜ ਰੁਪਏ ਖਰਚ ਕਰਕੇ ਹਲਕੇ ਦੀ 90 ਪ੍ਰਤੀਸ਼ਤ ਆਬਾਦੀ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕੀਤਾ ਗਿਆ ਹੈ।  ਉਹਨਾਂ ਦੱਸਿਆ ਕਿ ਜ¦ਧਰ-ਪਠਾਨਕੋਟ ਰੇਲ ਸੈਕਸ਼ਨ ਤੇ ਟਾਂਡਾ ਵਿਖੇ 15. 90 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਕਰਕੇ ਲੋਕਾਂ ਦੀ ਆਵਾਜ਼ਾਈ ਲਈ ਚਾਲੂ ਕਰ ਦਿੱਤਾ ਗਿਆ ਹੈ।
        ਸ੍ਰ: ਧੁੱਗਾ ਨੇ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ  ਬਣੀ ਹੈ, ਉਦੋਂ ਹੀ ਸੂਬੇ ਦੀਆਂ ਸੜਕਾਂ ਅਤੇ ਪੁੱਲਾਂ ਦੀ ਨਵ-ਉਸਾਰੀ ਅਤੇ ਮੁਰੰਮਤ ਜੰਗੀ ਪੱਧਰ ਤੇ ਕੀਤੀ ਗਈ ਹੈ।  ਉਹਨਾਂ ਕਿਹਾ ਕਿ ਸੂਬੇ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪਿੰਡਾਂ ਅਤੇ ਸ਼ਹਿਰਾਂ ਦਾ ਸਮੂਹਿਕ ਵਿਕਾਸ ਕਰਕੇ ਲੋਕਾਂ ਦਾ ਜੀਵਨ ਮਿਆਰ ਉਚਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਦੇ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਅਤੇ ਅਕਾਲੀ-ਭਾਜਪਾ ਸਰਕਾਰ ਨੂੰ ਸਹਿਯੋਗ ਦੇਣ ਤਾਂ ਜੋ ਰਾਜ ਦਾ ਵਿਕਾਸ ਹੋਰ ਤੇਜੀ ਨਾਲ ਹੋ ਸਕੇ।
        ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਪਰਮਜੀਤ ਸਿੰਘ ਪੰਮੀ, ਮਾਸਟਰ ਕਿਸ਼ਨ ਸਿੰਘ ਮੈਂਬਰ ਜ਼ਿਲ੍ਰਾ ਪ੍ਰੀਸ਼ਦ, ਪਰਮਜੀਤ ਸਿੰਘ ਨੰਗਲ, ਗੁਰਦਰਸ਼ਨ ਸਿੰਘ ਸੋਢੀ, ਹਰਦੀਪ ਸਿੰਘ ਨੌਸ਼ਹਿਰਾ, ਰਾਮ ਨਾਥ ਸਰਪੰਚ ਜਨੌੜੀ, ਹਰਵਿੰਦਰ ਸਿੰਘ ਕਾਹਲੋਂ, ਗੁਰਮੇਲ ਸਿੰਘ ਸੀਕਰੀ, ਅਵਤਾਰ ਸਿੰਘ, ਪੰਡਿਤ ਪਿੰਕੀ ਸ਼ਰਮਾ, ਸੁਖਵਿੰਦਰ ਸਿੰਘ ਰਿਆੜ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ ਅਤੇ ਇਲਾਕੇ ਦੇ ਅਕਾਲੀ-ਭਾਜਪਾ ਦੇ ਉਘੇ ਲੀਡਰ ਵੀ ਹਾਜ਼ਰ ਸਨ।

ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਤੇ ਛੇ ਸੌ ਕਰੋੜ ਰੁ. ਖਰਚੇ ਜਾਣਗੇ: ਧੁੱਗਾ

ਗੜ੍ਹਦੀਵਾਲਾ, 29 ਸਤੰਬਰ: ਪੰਜਾਬ ਸਰਕਾਰ ਵੱਲੋਂ 500 ਕਿਲੋਮੀਟਰ ਲੰਬੀਆਂ ਪੇਂਡੂ ਲਿੰਕ ਸੜਕਾਂ ਨੂੰ ਬੇਹਤਰ ਬਣਾਉਣ ਤਹਿਤ ਚਾਲੂ ਵਿੱਤੀ ਸਾਲ ਦੌਰਾਨ 600 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਗੜ੍ਹਦੀਵਾਲਾ ਵਿਖੇ ਰਘਵਾਲ ਤੋਂ ਟਾਂਡਾ ਵਾਇਆ ਗੜ੍ਹਦੀਵਾਲਾ ਨੂੰ ਜਾਂਦੀ ਸੜਕ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਇਸ ਸੜਕ ਨੂੰ 18 ਫੁੱਟ ਚੌੜਾ ਤੇ ਮਜ਼ਬੂਤ ਕੀਤਾ ਗਿਆ ਹੈ ਜਿਸ ਤੇ 12 ਕਰੋੜ ਰੁਪਏ ਖਰਚ ਕੀਤੇ ਗਏ ਹਨ।

        ਸ੍ਰ: ਧੁੱਗਾ ਨੇ ਇਸ ਮੌਕੇ ਤੇ ਦੱਸਿਆ ਕਿ ਇਸ ਸੜਕ ਦੇ ਬਣਨ ਨਾਲ ਗੜ੍ਹਦੀਵਾਲਾ ਤੋਂ ਜਲੰਧਰ ਜਾਣ ਲਈ ਜਿਥੇ ਲੋਕਾਂ ਨੂੰ ਘੱਟ ਰਸਤਾ ਤੈਅ ਕਰਨਾ ਪਏਗਾ, ਉਥੇ ਲੋਕਾਂ ਦੀ ਪੈਸੇ ਅਤੇ ਸਮੇਂ ਦੀ ਬੱਚਤ ਵੀ ਹੋਵੇਗੀ। ਉਹਨਾਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਵਿੱਚ ਹੋਰ 20-20 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਦੀ ਨਵ-ਉਸਾਰੀ ਕੀਤੀ ਜਾ ਰਹੀ ਹੈ ਅਤੇ ਪ੍ਰਮੁੱਖ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹਾ ਹੈ।  ਉਹਨਾਂ ਦੱਸਿਆ ਕਿ ਰੰਧਾਵਾ ਤੋਂ ਭੂੰਸ਼ਾਂ ਜਾਂਦੀ ਸੜਕ ਨੂੰ ਵੀ 18 ਫੁੱਟ ਚੌੜਾ ਤੇ ਮਜ਼ਬੂਤ ਕੀਤਾ ਗਿਆ ਹੈ ਅਤੇ ਇਸੇ ਤਰਾਂ ਹੀ ਮਿਆਣੀ ਤੋਂ ਦਸੂਹਾ ਜਾਂਦੀ ਸੜਕ ਨੂੰ ਵੀ 18 ਫੁੱਟ ਚੌੜਾ ਤੇ ਮਜ਼ਬੂਤ ਕੀਤਾ ਗਿਆ ਹੈ। ਸ੍ਰ: ਧੁੱਗਾ ਨੇ ਦੱਸਿਆ ਕਿ ਸਫਦਰਪੁਰ ਵਿਖੇ 1. 75 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ।

        ਸ੍ਰ: ਧੁੱਗਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਵੱਖ-ਵੱਖ ਸਕੀਮਾਂ ਅਧੀਨ 1057. 87 ਕਿਲੋਮੀਟਰ ਸੜਕਾਂ ਦੀ ਮੁਰੰਮਤ ਕਰਵਾਈ ਗਈ ਹੈ ਜਿਹਨਾਂ ਤੇ ਲਗਭਗ 100 ਕਰੋੜ ਤੋਂ ਵੱਧ ਰਾਸ਼ੀ ਖਰਚ ਕੀਤੀ ਗਈ ਹੈ । ਉਹਨਾਂ ਦੱਸਿਆ ਕਿ ਜ਼ਿਲ੍ਹੇ ਵਿੱਚ 347. 93 ਕਿਲੋਮੀਟਰ ਲਿੰਕ ਸੜਕਾਂ ਦੀ ਨਵ-ਉਸਾਰੀ ਕਰਵਾਈ ਗਈ ਹੈ ਜਿਸ ਤੇ 53. 66 ਕਰੋੜ ਰੁਪਏ ਖਰਚ ਕੀਤੇ ਗਏ ਹਨ।  ਉਹਨਾਂ ਦੱਸਿਆ ਕਿ ਨਾਬਾਰਡ ਦੀ ਸਹਾਇਤਾ ਨਾਲ ਦਸੂਹਾ-ਮਿਆਣੀ ਤੋਂ ਆਕੀ ਟੂੰਡਾ ਸੜਕ ਤੇ 2 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਪੁੱਲ ਦੀ ਉਸਾਰੀ ਕੀਤੀ ਜਾ ਰਹੀ ਹੈ।  ਉਹਨਾਂ ਦੱਸਿਆ ਕਿ ਅਗਲੇ ਸਾਲ ਤੱਕ ਰਾਜ ਦੀਆਂ ਸਮੂਹ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਵ-ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੜਕਾਂ ਦੇ ਮਿਆਰੀ ਕੰਮ ਨੂੰ ਯਕੀਨੀ ਬਣਾਉਣ ਅਤੇ ਸਮੇਂ ਸਿਰ ਮੁਕੰਮਲ ਕਰਨ।

        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਧਨੋਆ, ਗੁਰਦੀਪ ਸਿੰਘ ਸਰਕਲ ਪ੍ਰਧਾਨ , ਸੰਜੀਵ ਸਿੰਘ ਮੰਡਲ ਪ੍ਰਧਾਨ ਭਾਜਪਾ, ਰਾਜਨ ਸਭਰਵਾਲ ਭਾਜਪਾ ਸ਼ਹਿਰੀ ਪ੍ਰਧਾਨ ਅਤੇ ਅਕਾਲੀ-ਭਾਜਪਾ ਦੇ ਉਘੇ ਨੇਤਾ ਹਾਜ਼ਰ ਸਨ।

ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦੀ ਲੋੜ : ਸੂਦ

ਹੁਸ਼ਿਆਰਪੁਰ, 28 ਸਤੰਬਰ: ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਦਾ ਜਨਮ ਦਿਵਸ ਅੱਜ ਸਰਵਿਸ ਕਲੱਬ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ।  ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਸ਼ਹੀਦ-ਏ-ਆਜਮ ਸ੍ਰ: ਭਗਤ ਸਿੰਘ ਨੂੰ ਨਿੱਘੀ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਫੁਲਮਾਲਾਵਾਂ ਅਰਪਿਤ ਕੀਤੀਆਂ। ਇਸ ਮੌਕੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਸ੍ਰ: ਭਗਤ ਸਿੰਘ ਅਤੇ ਹੋਰ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਏਹੀ ਹੈ ਕਿ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਅੱਗੇ ਹੋ ਕੇ ਕੰਮ ਕਰੀਏ ਅਤੇ ਆਪਣਾ ਭਾਈਚਾਰਾ ਬਣਾਈ ਰਖੀਏ। ਉਹਨਾਂ ਕਿਹਾ ਕਿ ਸ਼ਹੀਦਾਂ ਨੁੰ ਭੁੱਲਣ ਵਾਲੀਆਂ ਕੌਮਾਂ ਕਦੇ ਤਰੱਕੀ ਨਹੀਂ ਕਰ ਸਕਦੀਆਂ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਹੀਦਾਂ ਦਾ ਸਨਮਾਨ ਕਰਦੇ ਹੋਏ, ਮਹੱਤਵਪੂਰਨ ਥਾਵਾਂ  ਉਹਨਾਂ ਦੇ ਨਾਵਾਂ ਤੇ ਬਣਾਈਆਂ ਜਾ ਰਹੀਆਂ ਹਨ।
         ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਪਰਮਜੀਤ ਸੱਚਦੇਵਾ, ਡਾ ਦਲਜੀਤ ਸਿੰਘ ਖੇਲਾ, ਰਮੇਸ਼ ਜ਼ਾਮਲ, ਡਾ ਇੰਦਰਜੀਤ ਸ਼ਰਮਾ, ਜੀਵਨ ਜੋਤੀ ਕਾਲੀਆ, ਬ੍ਰਿਜ ਲਾਲ ਅਨੰਦ, ਗਗਨ ਬੱਤਰਾ, ਰਿੰਕਲ ਬਾਂਸਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਡੀ. ਸੀ. ਵੱਲੋਂ ਸੈਨਿਕ ਭਲਾਈ ਦਫਤਰ ਦੇ ਕੰਮਕਾਜ ਦਾ ਜਾਇਜਾ

ਹੁਸ਼ਿਆਰਪੁਰ, 28 ਸਤੰਬਰ: ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਸ੍ਰੀ ਧਰਮ ਦੱਤ ਤਰਨਾਚ ਨੇ ਆਪਣਾ ਅਹੁੱਦਾ ਸੰਭਾਲਣ ਤੋਂ ਬਾਅਦ ਅੱਜ ਪਹਿਲੀ ਵਾਰ ਜ਼ਿਲ੍ਹਾ ਸੈਨਿਕ ਭਲਾਈ ਦਫ਼ਤਰ ਹੁਸ਼ਿਆਰਪੁਰ ਦੀ ਕਾਰਗੁਜਾਰੀ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਸੈਨਿਕ ਭਲਾਈ ਵਿਭਾਗ ਵੱਲੋਂ ਚਲਾਏ ਜਾ ਰਹੇ ਕੰਪਿਊਟਰ ਕੋਰਸਾਂ ਨੂੰ ਨਾ-ਮਾਤਰ ਫੀਸ ਤੇ ਚਲਾਉਣ ਕਰਕੇ ਉਹਨਾਂ ਦੀ ਬਹੁਤ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਾਰੇ ਕੋਰਸ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਹਨ। ਇਸ ਲਈ ਕੰਪਿਊਟਰ ਕੋਰਸਾਂ ਨੂੰ ਕਰਨ ਲਈ ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਫਾਇਦਾ ਲੈਣਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਇਸ ਭਲਾਈ ਦੇ ਕੰਮਾਂ ਵਿੱਚ ਉਹਨਾਂ ਵੱਲੋਂ ਜੋ ਵੀ ਸਹਾਇਤਾ ਦੀ ਮੰਗ ਕੀਤੀ ਜਾਵੇਗੀ, ਉਹ ਦਿੱਤੀ ਜਾਵੇਗੀ।
         ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਸੈਨਿਕ ਭਲਾਈ ਅਫ਼ਸਰ ਨੂੰ ਦਿਸ਼ਾ-ਨਿਰਦੇਸ਼ ਦਿੰਦਿਆਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਾਬਕਾ ਫੌਜੀਆਂ ਲਈ ਭਲਾਈ ਸਕੀਮਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਣੂ ਕਰਾਉਣ। ਉਹਨਾਂ ਸਾਬਕਾ ਫੌਜੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸਾਬਕਾ ਸੈਨਿਕਾਂ ਅਤੇ ਉਹਨਾਂ ਦੇ ਵਾਰਸਾਂ ਨੂੰ ਆਉਂਦੀਆਂ ਮੁਸ਼ਕਲਾਂ ਤੋਂ ਜ਼ਿਲ੍ਹਾ ਸੈਨਿਕ ਬੋਰਡ ਨੂੰ ਜਾਣੂ ਕਰਾਉਂਦੇ ਰਹਿਣ ਤਾਂ ਜੋ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਸਮੇਂ ਸਿਰ ਹੋ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਦਫ਼ਤਰਾਂ ਵੱਲੋਂ ਸਾਬਕਾ ਸੈਨਿਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਜਾਣਗੀਆਂ। ਇਸ ਮੌਕੇ ਤੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ ਸ੍ਰੀ ਧਰਮ ਦੱਤ ਤਰਨਾਚ ਨੇ ਪੰਜਾਬ ਸਰਕਾਰ ਵੱਲੋਂ ਗਰਾਂਟ ਦੇ ਰੂਪ ਵਿੱਚ ਸ਼ਹੀਦ ਦੇ ਪ੍ਰੀਵਾਰ ਨੂੰ 10 ਲੱਖ ਰੁਪਏ ਅਤੇ ਸ਼ਗਨ ਸਕੀਮ ਅਧੀਨ 5 ਪ੍ਰੀਵਾਰਾਂ ਨੂੰ 75,000/- ਰੁਪਏ ਦੀ ਗਰਾਂਟ ਵੀ ਵੰਡੀ।
          ਡਿਪਟੀ ਡਾਇਰੈਕਟਰ ਸੈਨਿਕ ਭਲਾਈ ਕਰਨਲ (ਰਿਟਾ) ਹਰਵਿੰਦਰਪਾਲ ਸਿੰਘ ਨੇ ਇਸ ਮੌਕੇ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਅਤੇ ਕੰਪਿਊਟਰ ਕੋਰਸਾਂ ਸਬੰਧੀ ਪ੍ਰੈਜੈਂਟੇਸ਼ਨ ਰਾਹੀਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਇਸ ਮੌਕੇ ਤੇ ਉਹਨਾਂ ਨੇ ਦੱਸਿਆ ਕਿ ਸਾਬਕਾ ਸੈਨਿਕਾਂ ਦੇ ਬੱਚਿਆਂ ਨੂੰ ਕੰਪਿਊਟਰ ਸਿੱਖਿਆ ਦੇਣ ਲਈ ਜ਼ਿਲ੍ਹਾ ਸੈਨਿਕ ਬੋਰਡ ਵਿੱਚ ਕੰਪਿਊਟਰ ਸੈਂਟਰ ਸਥਾਪਿਤ ਕੀਤਾ ਗਿਆ ਹੈ ਜਿਸ ਵਿੱਚ ਸਾਬਕਾ ਸੈਨਿਕਾਂ ਦੇ ਬੱਚਿਆਂ ਦੇ ਉਜਵੱਲ ਭਵਿੱਖ ਲਈ ਪੀ. ਜੀ. ਡੀ. ਸੀ. ਏ, ਡੀ. ਸੀ. ਏ ਅਤੇ ਐਮ. ਐਸ. ਸੀ. (ਆਈ ਟੀ)  ਕੋਰਸ ਪਹਿਲਾਂ ਹੀ ਚੱਲ ਰਹੇ ਹਨ ਅਤੇ ਬੀ. ਐਸ. ਸੀ ਅਤੇ ਬੀ. ਸੀ. ਏ. ਆਦਿ ਕੋਰਸਾਂ ਨੂੰ ਚਲਾਉਣ ਲਈ ਮਾਨਤਾ ਮਿਲ ਚੁੱਕੀ ਹੈ।  ਉਹਨਾਂ ਨੇ ਵੋਕੇਸ਼ਨਲ ਟਰੇਨਿੰਗ ਸੈਂਟਰ ਵਿੱਚ ਬਣੀ ਕੰਪਿਊਟਰ ਲੈਬ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
         ਵਾਈਸ ਪ੍ਰਧਾਨ ਸੈਨਿਕ ਭਲਾਈ  ਕਰਨਲ (ਰੀਟਾ:) ਕੇ ਮਹਿੰਦਰ ਸਿੰਘ ਨੇ ਸਾਬਕਾ ਸੈਨਿਕਾਂ, ਉਹਨਾਂ ਦੀਆਂ ਵਿਧਵਾਵਾਂ ਅਤੇ ਬੱਚਿਆਂ ਦੀਆਂ ਮੁਸ਼ਕਲਾਂ ਬਾਰੇ ਵਿਸਥਾਰਪੂਰਵਕ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ ਅਤੇ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਬ੍ਰਿਗੇਡੀਅਰ ਸੁਰਜੀਤ ਸਿੰਘ, ਕਰਨਲ ਐਮ. ਐਸ. ਰੰਧਾਵਾ, ਵਿੰਗ ਕਮਾਂਡਰ ਜੇ. ਐਸ. ਸੈਣੀ, ਵਿੰਗ ਕਮਾਂਡਰ ਜੀਤ ਸਿੰਘ, ਕਰਨਲ ਸੰਭੂ ਦੱਤ ਅਤੇ ਮੇਜਰ ਬਖਤਾਬਰ ਸਿੰਘ ਵੀ ਹਾਜਰ ਸਨ।

ਕਿਸਾਨਾਂ ਦੇ ਬੋਨਸ ਚੈੱਕ ਭੁਗਤਾਨ ਲਈ ਤਿਆਰ

ਹੁਸ਼ਿਆਰਪੁਰ, 28 ਸਤੰਬਰ: ਡਿਪਟੀ ਕਮਿਸ਼ਨਰ  ਸ੍ਰੀ ਧਰਮ ਦੱਤ ਤਰਨਾਚ ਦੀ ਪ੍ਰਧਾਨਗੀ ਹੇਠ ਬੀਤੇ ਦਿਨ ਮਿੰਨੀ ਸਕੱਤਰੇਤ ਦੇ  ਦਫ਼ਤਰ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ: ਹਰਮਿੰਦਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ ਸਰਬਜੀਤ ਸਿੰਘ ਕੰਧਾਰੀ, ਸੁਪਰਡੈਂਟ ਇੰਜੀਨੀਅਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਸ੍ਰ: ਜਗਮੋਹਨ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ। 
        ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰੋਡਕਟਵਿਟੀ ਬੋਨਸ ਅਧੀਨ 5, 13,74,00/- ਰੁਪਏ ਜ਼ਿਲ੍ਹੇ ਨੂੰ ਪ੍ਰਾਪਤ ਹੋ ਗਏ ਹਨ ਅਤੇ ਇਹ ਰਾਸ਼ੀ ਜ਼ਿਲ੍ਹੇ ਦੇ 50,317 ਕਿਸਾਨਾਂ ਵਿੱਚ ਵੰਡੀ ਜਾਏਗੀ। ਉਹਨਾਂ ਕਿਹਾ ਕਿ ਇਹ ਰਾਸ਼ੀ ਜਿਹਨਾਂ ਕਿਸਾਨਾਂ ਦੇ ਨਾਂ ਤੇ ਬਿਜਲੀ ਦੀਆਂ ਮੋਟਰਾਂ ਦੇ ਏ.ਪੀ. ਕੁਨੈਕਸ਼ਨ ਹਨ, ਉਹਨਾਂ ਵਿੱਚ ਤਕਸੀਮ ਕੀਤੀ ਜਾਵੇਗੀ ਅਤੇ ਜਿਮੀਦਾਰਾਂ ਨੂੰ ਇਹ ਰਾਸ਼ੀ ਅਕਾਉਂਟ ਪੇਈ ਚੈਕ ਰਾਹੀਂ ਹੀ ਕੀਤੀ ਜਾਵੇਗੀ। 
         ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਕੰਮ ਨੂੰ ਨੇਪਰੇ ਚਾੜਨ ਲਈ ਜ਼ਿਲ੍ਹੇ ਦੇ ਸਮੂਹ ਉਪ ਮੰਡਲ ਅਫ਼ਸਰ (ਸਿਵਲ) ਨੂੰ ਸਬ ਡਵੀਜ਼ਨ ਲੈਵਲ ਤੇ ਕੰਟਰੋਲਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਇਸ ਲਈ ਸਾਰੇ ਜਿਮੀਦਾਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜਿਹਨਾਂ ਜਿਮੀਦਾਰਾਂ ਦੇ ਨਾਂ ਮੋਟਰਾਂ ਦੇ ਬਿਜਲੀ ਕੂਨੈਕਸ਼ਨ ਹਨ, ਉਹ ਜਿਮੀਦਾਰ ਆਪਣੇ ਨਾਲ ਸਬੰਧਤ ਉਪ ਮੰਡਲ ਅਫ਼ਸਰ (ਸਿਵਲ) ਦੇ ਦਫ਼ਤਰ ਵਿੱਚ ਤਾਇਨਾਤ ਕੀਤੇ ਗਏ ਅਫ਼ਸਰਾਂ ਨੂੰ ਮਿਲ ਕੇ ਇਹ ਰਾਸ਼ੀ ਪ੍ਰਾਪਤ ਕਰ ਸਕਦੇ ਹਨ। ਇਸ ਕੰਮ ਲਈ ਖੇਤੀਬਾੜੀ ਵਿਭਾਗ ਅਤੇ ਹੋਰ ਮਹਿਕਮੇ ਤੋਂ ਵੀ ਅਫ਼ਸਰ ਲਗਾਏ ਗਏ ਹਨ।

ਮਨਾਹੀ ਦੇ ਹੁਕਮ

ਹੁਸ਼ਿਆਰਪੁਰ, 28 ਸਤੰਬਰ:  ਝੋਨੇ ਦੀ ਕਟਾਈ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਧਰਮਦੱਤ ਤਰਨਾਚ ਨੇ ਧਾਰਾ 144 ਅਧੀਨ ਜਾਰੀ ਕੀਤੇ ਹੁਕਮਾਂ ਰਾਹੀਂ ਜ਼ਿਲ੍ਹੇ ਵਿੱਚ ਕਿਸੇ ਵੀ ਵਿਅਕਤੀ / ਕਿਸਾਨ ਵੱਲੋਂ ਝੋਨੇ ਦੀ ਪਰਾਲੀ ਅਤੇ ਨਾੜ ਨੂੰ ਕਿਸੇ ਵੀ ਸਮੇਂ ਅੱਗ ਲਾਉਣ ਅਤੇ ਸ਼ਾਮ 7-00 ਵਜੇ ਤੋਂ ਸਵੇਰੇ 8-00 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ਤੇ ਪਾਬੰਦੀ ਲਗਾ ਦਿੱਤੀ ਹੈ। ਆਮ ਵੇਖਣ ਵਿੱਚ ਆਇਆ ਹੈ ਕਿ ਝੋਨੇ ਨੂੰ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਇਨਾਂ ਰਾਤ ਵੇਲੇ ਤਰੇਲ ਪੈਣ ਕਾਰਨ ਗਿੱਲਾ ਝੋਨਾ ਕੱਟ ਦਿੰਦੀਆਂ ਹਨ । ਝੋਨੇ ਵਿੱਚ ਨਮੀ ਸਰਕਾਰ ਦੀ ਨਿਰਧਾਰਤ ਸਪੈਸੀਫਿਕੇਸ਼ਨ ਤੋਂ ਉਪਰ ਹੁੰਦੀ ਹੈ ਅਤੇ ਖਰੀਦ ਏਜੰਸੀਆਂ ਝੋਨੇ ਨੂੰ ਖਰੀਦਣ ਤੋਂ ਅਸਮਰਥ ਹੁੰਦੀਆਂ ਹਨ। ਜਿਸ ਨਾਲ ਕਿਸਾਨਾਂ ਨੂੰ ਝੋਨਾ ਵੇਚਣ ਲਈ ਬੇ-ਵਜ੍ਹਾ ਮੰਡੀਆਂ ਵਿੱਚ ਖੱਚਲ-ਖੁਆਰ ਹੋਣਾ ਪੈਂਦਾ ਹੈ। ਝੋਨੇ ਦੀ ਨਾੜ ਨੂੰ ਸਬੰਧਿਤ ਮਾਲਕਾਂ ਵੱਲੋਂ ਅੱਗ ਲਗਾਉਣ ਦੀ ਪ੍ਰਥਾ ਹੋਣ ਕਰਕੇ ਰਹਿੰਦ-ਖੂੰਹਦ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ ਅਤੇ ਵੱਡੇ ਹਾਦਸੇ ਵੀ ਵਾਪਰ ਸਕਦੇ ਹਨ। ਪਿੰਡਾਂ ਵਿੱਚ ਲੜਾਈ ਝਗੜਾ ਹੋਣ ਦਾ ਡਰ ਰਹਿੰਦਾ ਹੈ ਅਤੇ ਪ੍ਰਦੂਸ਼ਣ ਨਾਲ ਸਾਹ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਜਮੀਨ ਦੇ ਉਪਯੋਗੀ ਜੀਵਕ ਮਾਦਾ ਨੂੰ ਨੁਕਸਾਨ ਹੋਣ ਕਾਰਨ ਜਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਜਾਂਦੀ ਹੈ। ਜਮੀਨ ਦੀ ਉਪਰਲੀ ਸਤ੍ਹਾ ਵਿੱਚ ਮੌਜੂਦ ਕਈ ਲਾਭਦਾਇਕ ਜੀਵਾਣੂ ਮਰ ਜਾਂਦੇ ਹਨ ਜਿਸ ਨਾਲ ਸਿੱਧਾ ਨੁਕਸਾਨ ਕਿਸਾਨਾਂ ਨੂੰ ਹੁੰਦਾ ਹੈ ਅਤੇ ਉਸ ਦਾ ਅਸਿੱਧੇ ਤੌਰ ਤੇ ਅਸਰ ਦੇਸ਼ ਦੇ ਉਤਪਾਦਨ ਤੇ ਪੈਂਦਾ ਹੈ। 
      ਇਹ ਹੁਕਮ 26 ਦਸੰਬਰ 2010 ਤੱਕ ਲਾਗੂ ਰਹੇਗਾ।

ਫਿਰ ਵਾਪਰਿਆ ਸਕੂਲੀ ਆਟੋ ਰਿਕਸ਼ਾ ਨਾਲ ਹਾਦਸਾ

ਤਲਵਾੜਾ, 27 ਸਤੰਬਰ: ਅਜੇ ਕੁਝ ਦਿਨ ਪਹਿਲਾਂ ਇੱਥੇ ਸਕੂਲੀ ਬੱਚਿਆਂ ਨੂੰ ਲਿਜਾ ਰਹੇ ਆਟੋ ਰਿਕਸ਼ਾ ਤੋਂ ਡਿੱਗਣ ਨਾਲ ਇਕ ਸਕੂਲੀ ਬੱਚੀ ਦੇ ਮਰਨ ਦੀ ਦੁਖਦਾਈ ਖ਼ਬਰ ਆਈ ਅਤੇ ਅੱਜ ਫਿਰ ਉਸੇ ਸਕੂਲ ਦੇ ਬੱਚੇ ਲਿਜਾ ਰਿਹਾ ਇਕ ਹੋਰ ਆਟੋ ਰਿਕਸ਼ਾ ਦੌਲਤਪੁਰ ਚੌਂਕ ਨੇੜੇ ਦੁਰਘਟਨਾਗ੍ਰਸਤ ਹੋ ਗਿਆ ਜਿਸ ਵਿਚ ਸਵਾਰ ਈਸ਼ਾ, ਤਨਿਕਾ, ਹਰਮਨਪ੍ਰੀਤ, ਮਧੂ ਵਾਸੀ ਹਲੇੜ ਗੰਭੀਰ ਤੌਰ ਤੇ ਫੱਟੜ ਹੋ ਗਏ। ਜਖ਼ਮੀ ਬੱਚਿਆਂ ਨੂੰ ਸਥਾਨਿਕ ਹਸਪਤਾਲ ਵਿਚ ਭੇਜ ਦਿੱਤਾ ਗਿਆ।

ਨੋਟੀਫਾਈਡ ਏਰੀਆ ਕਮੇਟੀ ਬਾਰੇ ਖਿੱਚੋਤਾਣ ਜਾਰੀ

ਤਲਵਾੜਾ, 27 ਸਤੰਬਰ: ਤਲਵਾੜਾ ਪਿੰਡ ਹੈ ਜਾਂ ਸ਼ਹਿਰ ? ਦਾ ਸਵਾਲ ਅਕਸਰ ਵਾਦ ਵਿਵਾਦ ਦਾ ਵਿਸ਼ਾ ਬਣਦਾ ਰਿਹਾ ਹੈ ਕਿਉਂਕਿ ਇੱਕ ਪਾਸੇ ਇੱਥੇ ਗਰਾਮ ਪੰਚਾਇਤ ਹੈ ਅਤੇ ਦੂਜੇ ਪਾਸੇ ਕਈ ਸਰਕਾਰੀ ਅਦਾਰੇ ਇਸ ਨੂੰ ਨਗਰ ਮੰਨ ਕੇ ਆਪਣੇ ਮੁਲਾਜ਼ਮਾਂ ਨੂੰ ਪੇਂਡੂ ਭੱਤਾ ਨਹੀਂ ਦਿੰਦੇ ਤੇ ਪ੍ਰਸ਼ਾਸ਼ਨ ਕੋਲੋਂ ਪੇਂਡੂ ਖੇਤਰ ਦਾ ਸਰਟੀਫਿਕੇਟ ਬਣਾਉਣ ਲਈ ਵਿਦਿਆਰਥੀਆਂ ਤੇ ਬੇਰੁਜਗਾਰਾਂ ਨੂੰ ਭਾਰੀ ਜੱਦੋਜਹਿਦ ਕਰਨੀ ਪੈਂਦੀ ਹੈ। ਇਨ੍ਹਾਂ ਦਿਨਾਂ ਵਿਚ ਰਾਜਨੀਤਿਕ ਸਫਾਂ ਅੰਦਰ ਤਲਵਾੜਾ ਨੂੰ ਨੋਟੀਫਾਇਡ ਏਰੀਆ ਕਮੇਟੀ ਦਾ ਦਰਜੇ ਸਬੰਧੀ ਮੀਟਿੰਗਾਂ ਅਤੇ ਪ੍ਰਦਰਸ਼ਨਾਂ ਦਾ ਸਿਲਸਿਲਾ ਜਾਰੀ ਹੈ। ਕਮੇਟੀ ਦਾ ਵਿਰੋਧ ਕਰਨ ਵਾਲੀ ਧਿਰ ਵੱਲੋਂ ਸਰਪੰਚ ਸ਼੍ਰੀ ਰਾਮ ਪ੍ਰਸ਼ਾਦ ਦੀ ਅਗਵਾਈ ਹੇਠ ਚੌਧਰੀ ਦਿਆਲ, ਕਰਤਾਰ ਸਿੰਘ, ਬਾਲ ਕਿਸ਼ਨ ਮਹਿਤਾ ਆਦਿ ਆਗੂਆਂ ਦੀ ਹਾਜਰੀ ਵਿਚ ਕਮੇਟੀ ਦਾ ਹਰ ਕੀਮਤ ਦਾ ਵਿਰੋਧ ਕਰਦਿਆਂ ਜੋਰ ਦਿੱਤਾ ਜਾ ਰਿਹਾ ਹੈ ਕਿ ਇਸ ਕਮੇਟੀ ਨਾਲ ਕਿਸੇ ਤਰਾਂ ਵੀ ਤਲਵਾੜਾ ਨੂੰ ਕੋਈ ਲਾਭ ਨਹੀਂ ਮਿਲਣ ਵਾਲਾ ਅਤੇ ਪਿੰਡ ਦਾ ਦਰਜਾ ਖਤਮ ਨਾਲ ਇੱਥੇ ਮਿਲਦੀਆਂ ਪੇਂਡੂ ਖੇਤਰ ਦੀਆਂ ਸਹੂਲਤਾਂ ਬੰਦ ਹੋ ਜਾਣਗੀਆਂ। ਦੂਜੇ ਪਾਸੇ ਇੱਥੇ ਭਾਰਤੀ ਜਨਤਾ ਪਾਰਟੀ ਦੇ ਬਲਾਕ ਤਲਵਾੜਾ ਇਕਾਈ ਵੱਲੋਂ ਕੀਤੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੰਡਲ ਪ੍ਰਮੁੱਖ ਅਸ਼ੋਕ ਸੱਭਰਵਾਲ ਅਤੇ ਸੀਨੀਅਰ ਆਗੂ ਡਾ. ਧਰੁਬ ਸਿੰਘ ਨੇ ਕਿਹਾ ਕਿ ਅਸਲ ਵਿਚ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਵੱਲੋਂ ਆਪਣੇ ਚੋਣ ਮੈਨੀਫੈਸਟੋ ਵਿਚ ਤਲਵਾੜਾ ਖੇਤਰ ਨਾਲ ਤਿੰਨ ਵਾਅਦੇ ਕੀਤੇ ਗਏ ਸਨ ਜਿਹਨਾਂ ਵਿਚ ਸਰਕਾਰੀ ਕਾਲਜ ਤਲਵਾੜਾ ਦੀ ਬਿਲਡਿੰਗ ਦੀ ਉਸਾਰੀ, ਟਾਊਨਸ਼ਿਪ ਕਲੌਨੀ ਦੇ ਕਵਾਟਰਾਂ ਨੂੰ ਢਾਹੇ ਜਾਣ ਤੋਂ ਬਚਾਉਣਾ ਅਤੇ ਤਲਵਾੜਾ ਦੇ ਸਰਵਪੱਖੀ ਵਿਕਾਸ ਲਈ ਇਸ ਨੂੰ ਨੋਟੀਫਾਇਡ ਏਰੀਆ ਕਮੇਟੀ ਦਾ ਦਰਜਾ ਦਿਵਾਉਣਾ ਸ਼ਾਮਿਲ ਹੈ। ਇਹਨਾਂ ਵਿਚੋਂ ਕਾਲਜ ਦੀ ਬਿਲਡਿੰਗ ਦੀ ਉਸਾਰੀ ਜੰਗੀ ਪੱਧਰ ਤੇ ਸ਼ੁਰੂ ਹੋ ਚੁੱਕੀ ਹੈ ਅਤੇ ਕਵਾਟਰਾਂ ਨੂੰ ਢਾਹੇ ਜਾਣ ਤੇ ਵੀ ਰੋਕ ਲੱਗ ਚੁੱਕੀ ਹੈ ਤੇ ਇਨ੍ਹਾਂ ਵਿਚ ਮੁੜ ਵਸੇਬੇ ਬਾਰੇ ਵੀ ਯਤਨ ਜਾਰੀ ਹਨ। ਪਰੰਤੂ ਕੁਝ ਲੋਕਾਂ ਵੱਲੋਂ ਕਮੇਟੀ ਬਣਨ ਵਿਰੁੱਧ ਕੀਤਾ ਜਾ ਰਿਹਾ ਪ੍ਰਾਪੇਗੰਡਾ ਕਿਸੇ ਤਰਾਂ ਵੀ ਜਾਇਜ ਨਹੀਂ ਠਹਿਰਾਇਆ ਜਾ ਸਕਦਾ। ਉਨਾਂ ਦੱਸਿਆ ਕਿ ਕਮੇਟੀ ਬਣਦਿਆਂ ਹੀ ਤਲਵਾੜਾ ਦੇ ਵਿਕਾਸ ਲਈ ਤਿੰਨ ਕਰੋੜ ਰੁਪਏ ਦੀ ਗਰਾਂਟ ਮਿਲੇਗੀ ਜਿਸ ਨਾਲ ਕਸਬੇ ਦੀ ਨੁਹਾਰ ਬਦਲ ਜਾਵੇਗੀ ਤੇ ਲੋਕਾਂ ਦਾ ਜੀਵਨ ਪੱਧਰ ਚੰਗੇਰਾ ਹੋ ਜਾਵੇਗਾ। ਇਸ ਦੌਰਾਨ ਕਿਰਾਏਦਾਰ ਯੂਨੀਅਨ ਵੱਲੋਂ ਆਪਣੇ ਕਨਵੀਨਰ ਸ. ਹਰਵੀਰ ਸਿੰਘ ਸੇਠੀ ਦੀ ਅਗਵਾਈ ਹੇਠ ਨੋਟੀਫਾਈਡ ਏਰੀਆ ਕਮੇਟੀ ਬਣਨ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਪਿਛਲੇ 14 ਸਾਲਾਂ ਤੋਂ ਇਸ ਦਿਸ਼ਾ ਵਿਚ ਸੰਘਰਸ਼ ਕਰ ਰਹੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜ ਕੁਮਾਰ ਮੈਂਬਰ ਬਲਾਕ ਸੰਮਤੀ ਤਲਵਾੜਾ, ਸੰਜੀਵ ਪ੍ਰਧਾਨ, ਦਰਸ਼ਨ ਰਾਣਾ, ਪ੍ਰਵੀਨ ਮਲਹੋਤਰਾ, ਕੁਲਦੀਪ ਚਤਰੂ, ਸਰਲਾ ਠਾਕੁਰ, ਨਰੇਸ਼ ਠਾਕੁਰ, ਸਰੇਸ਼ਠਾ ਠਾਕੁਰ, ਆਸ਼ਾ ਠਾਕੁਰ, ਮੰਜੂ, ਸਵਿਤਾ ਭਾਟੀਆ, ਰੇਖਾ ਠਾਕੁਰ, ਦੇਵ ਰਾਜ ਪੰਚ ਤਲਵਾੜਾ, ਕਮਲਜੀਤ ਬਿੱਟਾ, ਰਮਨ ਕੌਲ, ਵਿਜੈ ਸ਼ਰਮਾ, ਆਸ਼ੂ ਅਰੋੜਾ, ਦਵਿੰਦਰ ਸਿੰਘ ਸੇਠੀ, ਵਿਸ਼ਾਲ ਸ਼ਰਮਾ, ਜਤਿੰਦਰ ਕੁਮਾਰ, ਜੋਗਿੰਦਰ ਸਿੰਘ ਪ੍ਰਧਾਨ ਕਿਰਾਏਦਾਰ ਯੂਨੀਅਨ ਆਦਿ ਸਮੇਤ ਵੱਡੀ ਗਿਣਤੀ ਵਿਚ ਭਾਜਪਾ ਕਾਰਕੁੰਨ ਅਤੇ ਸਥਾਨਿਕ ਪਤਵੰਤੇ ਹਾਜਰ ਸਨ।

ਹਲਕਾ ਹੁਸ਼ਿਆਰਪੁਰ ਵਿਚ ਸ਼ਾਮਿਲ ਨਵੇਂ ਪਿੰਡਾਂ ਵੱਲ ਵਿਸ਼ੇਸ਼ ਧਿਆਨ : ਸੂਦ

ਹੁਸ਼ਿਆਰਪੁਰ, 27 ਸਤੰਬਰ: ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਸ਼ਾਮਲ ਹੋਏ ਨਵੇਂ ਵਾਰਡਾਂ ਅਤੇ ਪਿੰਡਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਪਿੱਪਲਾਂਵਾਲਾ ਵਾਰਡ ਨੰ: 7 ਦੇ ਮੁਹੱਲਾ ਆਦਰਸ਼ ਕਲੋਨੀ ਵਿਖੇ ਆਯੋਜਿਤ ਇੱਕ ਸਮਾਗਮ ਦੌਰਾਨ ਕੀਤਾ।
        ਇਸ ਮੌਕੇ ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ ਰਾਜ ਦੇ ਸ਼ੁਰੂ ਵਿੱਚ ਹੀ ਵਿਕਾਸ ਕਰਵਾਉਣਾ ਅਰੰਭ ਕਰ ਦਿੰਦੀ ਹੈ। ਪਿੰਡਾਂ ਅਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਪਿੰਡਾਂ ਵਿੱਚ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਗਿਆ ਹੈ। ¦ਿਕ ਸੜਕਾਂ ਬਣਾਈਆਂ ਗਈਆਂ ਹਨ ਅਤੇ ਕੰਢੀ ਏਰੀਏ ਦੇ ਕਿਸਾਨਾਂ ਲਈ ਸਿੰਚਾਈ ਵਾਲੇ ਨਵੇਂ ਟਿਊਬਵੈਲ ਲਗਾਏ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਅਨੁਸਾਰ ਸ਼ਗਨ ਸਕੀਮ ਅਧੀਨ ਲਾਭਪਾਤਰੀਆਂ ਨੂੰ 15 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ। ਆਟਾ ਦਾਲ ਸਕੀਮ ਅਧੀਨ 16. 50 ਲੱਖ ਪ੍ਰੀਵਾਰ ਇਸ ਦਾ ਲਾਭ ਲੈ ਰਹੇ ਹਨ। ਅਕਾਲੀ-ਭਾਜਪਾ ਸਰਕਾਰ ਨੇ ਹੀ ਮਜ਼ਦੂਰਾਂ ਦੀਆਂ ਘੱਟੋ-ਘੱਟ ਤਨਖਾਹਾਂ ਵਿੱਚ ਵਾਧਾ ਆਪਣੇ ਕਾਰਜਕਾਲ ਦੌਰਾਨ ਕੀਤਾ ਹੈ। 
           ਸ੍ਰੀ ਸੂਦ ਨੇ ਕਿਹਾ ਅਕਾਲੀ-ਭਾਜਪਾ ਸਰਕਾਰ ਹਰ ਧਰਮ ਦਾ ਬਰਾਬਰ ਸਨਮਾਨ ਕਰਦੀ ਹੈ ।  ਬਾਲਮੀਕ ਸਮਾਜ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਹੁਸ਼ਿਆਰਪੁਰ ਦੇ ਬਸ ਸਟੈਂਡ ਦਾ ਨਾਂ ਭਗਵਾਨ ਬਾਲਮੀਕ ਜੀ ਦੇ ਨਾਂ ਤੇ ਰੱਖਿਆ ਗਿਆ ਹੈ। ਜੈਨ ਧਰਮ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਹੁਸ਼ਿਆਰਪੁਰ ਦੇ ਭੰਗੀ ਚੋਅ ਤੇ ਨਵੇਂ ਬਣੇ ਪੁੱਲ ਦਾ ਨਾਂ ਭਗਵਾਨ ਮਹਾਂਵੀਰ ਸੇਤੂ ਰੱਖਿਆ ਗਿਆ ਹੈ। ਇਸੇ ਤਰ•ਾਂ ਹੁਸ਼ਿਆਰਪੁਰ-ਊਨਾ ਸੜਕ ਤੇ ਰਵਿਦਾਸ ਜੀ ਦੇ ਨਾਂ ਤੇ ਯੂਨੀਵਰਸਿਟੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ।  ਸ੍ਰੀ ਸੂਦ ਨੇ ਕਿਹਾ ਕਿ ਵਾਰਡ  ਨੰ: 7 ਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਤੇ ਸ੍ਰੀ ਸੂਦ ਨੇ ਬਾਲਮੀਕੀ ਧਰਮਸ਼ਾਲਾ ਦੀ ਮੁਰੰਮਤ ਦਾ ਕੰਮ ਜਲਦੀ ਕਰਾਉਣ ਦਾ ਭਰੋਸਾ ਦੁਆਇਆ ਅਤੇ ਮੁਹੱਲਾ ਨਿਵਾਸੀਆਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਉਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ। ਇਸ ਮੌਕੇ ਤੇ ਆਦਰਸ਼ ਕਲੋਨੀ ਦੇ ਨਿਵਾਸੀਆਂ ਵੱਲੋਂ ਸ੍ਰੀ ਤੀਕਸ਼ਨ ਸੂਦ ਕੈਬਨਿਟ ਮੰਤਰੀ ਪੰਜਾਬ ਦਾ ਸਨਮਾਨ ਵੀ ਕੀਤਾ ਗਿਆ।
        ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸ਼ਹਿਰ ਦੇ 31 ਵਾਰਡਾਂ ਵਿੱਚ ਬਿਨਾਂ ਭੇਦ-ਭਾਵ ਦੇ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ। ਸਾਰੇ ਸ਼ਹਿਰ ਨੂੰ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਸਹੂਲਤ ਮੁਹੱਈਆ ਕਰਵਾ ਦਿੱਤੀ ਹੈ ਅਤ ਜਲਦੀ ਹੀ ਸੀਵਰੇਜ਼ ਸਿਸਟਮ ਵੀ ਪੂਰੇ ਸ਼ਹਿਰ ਵਿੱਚ ਪਾ ਦਿੱਤਾ ਜਾਵੇਗਾ ਜਿਸ ਲਈ 102 ਕਰੋੜ ਰੁਪੲ ਖਰਚ ਕੀਤੇ ਜਾਣਗੇ।  ਉਹਨਾਂ ਕਿਹਾ ਕਿ ਸੀਵਰੇਜ਼ ਦੀ ਸਫ਼ਾਈ ਲਈ 32 ਲੱਖ ਰੁਪਏ ਦੀ ਲਾਗਤ ਨਾਲ ਇੱਕ ਜੈਟਿਕ ਮਸ਼ੀਨ ਖਰੀਦ ਕੀਤੀ ਗਈ ਹੈ।  ਸ਼ਹਿਰ ਦੀ ਸਫ਼ਾਈ ਲਈ ਇੱਕ ਟਿੱਪਰ ਅਤੇ 5 ਛੋਟੇ ਨਵੇਂ ਟੈਂਪੂ ਖਰੀਦ ਕੀਤੇ ਗੲ ਹਨ। ਸ਼ਹਿਰ ਦੀਆਂ ਪਾਰਕਾਂ ਨੂੰ ਹਰਾ-ਭਰਾ ਬਣਾਉਣ ਲਈ ਪੌਦੇ ਲਗਾਏ ਜਾ ਰਹੇ ਹਨ ਅਤੇ ਪਾਰਕਾਂ ਵਿੱਚ ਲੋਕਾਂ ਦੇ ਬੈਠਣ ਲਈ 60 ਬੈਂਚ ਵੀ ਲਗਾਏ ਗਏ ਹਨ।
        ਜ਼ਿਲ•ਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਅਤੇ ਜਨਰਲ ਸਕੱਤਰ ਜ਼ਿਲ•ਾ ਭਾਜਪਾ ਕਮਲਜੀਤ ਸੇਤੀਆ ਨੇ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੇ ਚਾਨਣਾ ਪਾਇਆ।  ਮਿਉਂਸਪਲ ਕੌਂਸਲਰ ਪ੍ਰੇਮ ਸਿੰਘ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ  ਵਾਰਡ ਨੰ: 7 ਅਤੇ ਆਦਰਸ਼ ਕਲੌਨੀ ਦੀਆਂ ਮੁਸ਼ਕਲਾਂ ਬਾਰੇ ਦੱਸਿਆ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਿਉਂਸਪਲ ਇੰਜੀ: ਪਵਨ ਸ਼ਰਮਾ,  ਜੀਵਨ ਜੋਤੀ ਕਾਲੀਆ, ਵਿਨੋਦ ਪਰਮਾਰ, ਐਮ ਸੀ ਨਰਿੰਦਰ ਸਿੰਘ, ਸਰਬਜੀਤ ਕੌਰ, ਸੰਜੀਵ ਜੈਨ, ਨਿਪੁੰਨ ਸ਼ਰਮਾ, ਅਸ਼ਵਨੀ ਓਹਰੀ, ਗਗਨ ਬੱਤਰਾ, ਸਤੀਸ਼ ਬਾਵਾ, ਪਰਮਜੀਤ ਸਿੰਘ, ਰਵਿੰਦਰ ਸਿੰਘ, ਖੁਸ਼ੀ ਰਾਮ, ਅਮਨਦੀਪ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਪੰਜਾਬ ਪੈਂਸ਼ਨਰਜ਼ ਐਸੋਸੀਏਸ਼ਨ ਸੰਘਰਸ਼ ਦੇ ਰਾਹ ਤੇ

ਤਲਵਾੜਾ, 26 ਸਤੰਬਰ :  ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਲ ਦੀ ਤਹਿਸੀਲ ਇਕਾਈ ਦੀ ਵਿਸ਼ੇਸ਼ ਮੀਟਿੰਗ ਸ਼੍ਰੀ ਬੰਸੀ ਲਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਿਲ੍ਹਾ ਕਮੇਟੀ ਵੱਲੋਂ ਕੇਸਰ ਸਿੰਘ ਬੰਸੀਆ 29 ਸਤੰਬਰ ਨੂੰ ਮੁਹਾਲੀ ਰੋਸ ਰੈਲੀ ਦੀ ਤਿਆਰੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਕਰਤਾਰ ਸਿੰਘ ਪਲਿਆਲ ਨੇ ਇਸ ਸਬੰਧੀ ਦੱਸਿਆ ਕਿ ਪੈਨਸ਼ਨ ਭੋਗੀਆਂ ਵਿਚ ਇਸ ਰੈਲੀ ਲਈ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਰੈਲੀ ਵਾਲੇ ਦਿਨ ਅਮਰੋਹ, ਤਲਵਾੜਾ, ਹਾਜੀਪੁਰ ਆਦਿ ਥਾਵਾਂ ਤੋਂ ਬੱਸਾਂ ਭਰ ਕੇ ਮੁਹਾਲੀ ਪਹੁੰਚਣਗੇ। ਉਨ੍ਹਾਂ ਸਰਕਾਰ ਵੱਲੋਂ ਜਾਇੰਟ ਫਰੰਟ ਨੂੰ ਗਲਬਾਤ ਲਈ ਨਾ ਸੱਦਣ ਅਤੇ 43 ਮਹੀਨੇ ਦੇ ਬਕਾਇਆ ਤੇ ਦੁਹਰਾਈ ਸਮੇਂ ਸੋਧੀ ਨੈਸ਼ਨਲ ਫਿਕਸੇਸ਼ਨ ਨਾ ਕਰਨ ਦੀ ਵੀ ਪੁਰਜੋਰ ਨਿਖੇਧੀ ਕੀਤੀ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਯੁਗਰਾਜ ਸਿੰਘ, ਵੀਰ ਸਿੰਘ, ਸੁਖਦੇਵ ਸਿੰਘ, ਉੱਤਮ ਸਿੰਘ ਬੰਸੀਆ, ਗਿਆਨ ਸਿੰਘ ਗੁਪਤਾ, ਕ੍ਰਿਸ਼ਨ ਕਿਸ਼ੋਰ ਸ਼ਰਮਾ ਆਦਿ ਹਾਜਰ ਸਨ।

ਪ੍ਰਾਇਮਰੀ ਸਕੂਲ ਖੇਡਾਂ ਵਿਚ ਰਜਵਾਲ ਦੀ ਝੰਡੀ

ਤਲਵਾੜਾ, 26 ਸਤੰਬਰ: ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਖੇਡ ਕੈਲੰਡਰ ਅਨੁਸਾਰ ਇੱਥੇ ਦੋ ਦਿਨਾਂ ਬਲਾਕ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ਵਿਚ 35 ਸਕੂਲਾਂ ਨੇ ਭਾਗ ਲਿਆ। ਖੇਡ ਮੁਕਾਬਿਲਆਂ ਵਿਚ ਐਥਲੈਟਿਕਸ ਦੇ ਦੌੜਾਂ, ਲੰਮੀ ਛਾਲ ਤੋਂ ਇਲਾਵਾ ਕੁਸ਼ਤੀਆਂ, ਕਬੱਡੀ, ਖੋ ਖੋ ਆਦਿ ਵਿਚ ਰਜਵਾਲ ਸੈਂਟਰ ਸਕੂਲ ਦੇ ਵਿਦਿਆਰਥੀਆਂ ਨੇ ਚੜ੍ਹਤ ਬਣਾਈ ਰੱਖੀ ਅਤੇ ਓਵਰ ਆਲ ਚੈਂਪੀਅਨਸ਼ਿਪ ਦੇ ਜੇਤੂ ਰਹੇ ਜਦਕਿ ਦੂਜੇ ਸਥਾਨ ਤੇ ਰਾਮਗੜ੍ਹ ਸੈਂਟਰ ਦੇ ਵਿਦਿਆਰਥੀ ਰਹੇ। ਖੇਡਾਂ ਦੇ ਇਨਾਮ ਵੰਡ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ ਚੇਅਰਮੈਨ ਬਲਾਕ ਸੰਮਤੀ ਦਲਜੀਤ ਸਿੰਘ, ਭਾਜਪਾ ਦੇ ਬਲਾਕ ਪ੍ਰਧਾਨ ਅਸ਼ੋਕ ਸੱਭਰਵਾਲ, ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ, ਯੂਥ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰਾਇਮਰੀ ਪੱਧਰ ਤੇ ਬੱਚਿਆਂ ਨੂੰ ਖੇਡਾਂ ਰਾਹੀਂ ਜੀਵਨ ਵਿਚ ਅੱਗੇ ਵਧਣ ਲਈ ਮੌਕਾ ਮਿਲਣਾ ਬੇਹੱਦ ਲਾਹਵੰਦ ਉੱਦਮ ਹੈ। ਬਲਾਕ ਸਿੱਖਿਆ ਅਧਿਕਾਰੀ ਭੁਪੇਸ਼ ਕੁਮਾਰੀ ਨੇ ਆਪਣੇ ਸੰਬੋਧਨ ਵਿਚ ਦੱਸਿਆ ਕਿ ਇਸ ਖੇਡ ਮੁਕਾਬਲੇ ਨੂੰ ਸਫਲ ਕਰਨ ਵਿਚ ਧਰਮ ਚੰਦ, ਪ੍ਰਕਾਸ਼ ਚੰਦ, ਅਮਿਤ ਕੁਮਾਰ, ਮੁਨੀਸ਼ ਡੋਗਰਾ, ਉਸ਼ਾ ਦੇਵੀ, ਰੀਨਾ, ਵਰਿੰਦਰ ਵਿੱਕੀ, ਜਸਵੀਰ ਤਲਵਾੜਾ, ਸ਼ਸ਼ੀਕਾਂਤ, ਯਸ਼ਪਾਲ ਆਦਿ ਅਧਿਆਪਕਾਂ ਵੱਲੋਂ ਸ਼ਲਾਘਾਯੋਗ ਯੋਗਦਾਨ ਦਿੱਤਾ ਗਿਆ। ਇਸ ਮੌਕੇ ਸਰਕਾਰੀ ਐਲੀਮੈਂਟਰੀ ਸਕੂਲ ਧਾਰ ਦੀ ਹੋਣਹਾਰ ਵਿਦਿਆਰਥਣ ਸ਼ਿਵਾਨੀ ਨੂੰ ਵੀ ਸਨਮਾਨਿਤ ਕੀਤਾ ਗਿਆ।

ਫੋਕਲ ਪੁਆਇੰਟ ਐਸੋਸੀਏਸ਼ਨ ਵੱਲੋਂ ਸਮਾਗਮ ਕਰਵਾਇਆ

ਹੁਸ਼ਿਆਰਪੁਰ, 26 ਸਤੰਬਰ: ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੋਕਲ ਪੁਆਇੰਟ ਹੁਸ਼ਿਆਰਪੁਰ ਦੇ ਵੱਖ-ਵੱਖ ਵਿਕਾਸ ਕਾਰਜਾਂ ਤੇ 1. 50 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸ੍ਰੀ ਸੂਦ ਬੀਤੀ ਸ਼ਾਮ ਫੋਕਲ ਪੁਆਇੰਟ ਐਸੋਸੀਏਸ਼ਨ ਵੱਲੋਂ ਕਰਵਾਏ ਇੱਕ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 
         ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੂਦ ਨੇ ਦੱਸਿਆ ਕਿ ਫੋਕਲ ਪੁਆਇੰਟ ਐਸੋਸੀਏਸ਼ਨ ਦੇ ਆਹੁੱਦੇਦਾਰ ਅਤੇ ਮੈਂਬਰਾਂ ਨੇ ਪਿਛਲੇ ਦਿਨੀਂ ਫੋਕਲ ਪੁਆਇੰਟ ਦੀ ਖਸਤਾ ਹਾਲਤ ਬਾਰੇ ਜਾਣੂ ਕਰਾਉਂਦਿਆਂ ਹੋਇਆਂ ਬੇਨਤੀ ਕੀਤੀ ਸੀ ਕਿ ਇਸ ਵਿੱਚ ਲੋੜੀਂਦੇ ਵਿਕਾਸ ਕਾਰਜ ਜਲਦੀ ਕਰਵਾਏ ਜਾਣ । ਇਸ ਲਈ ਇਹਨਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸ੍ਰੀ ਮਨੋਰੰਜਨ ਕਾਲੀਆ ਸਥਾਨਕ ਸਰਕਾਰਾਂ ਅਤੇ ਉਦਯੋਗਿਕ ਮੰਤਰੀ ਪੰਜਾਬ ਨਾਲ ਮਿਲ ਕੇ ਉਹਨਾਂ ਨੂੰ ਫੋਕਲ ਪੁਆਇੰਟ ਦੇ ਉਦਯੋਗਪਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਤਾਂ ਉਹਨਾਂ ਨੇ ਇਸ ਫੋਕਲ ਪੁਆਇੰਟ ਦੇ ਵਿਕਾਸ ਲਈ 1. 50 ਕਰੋੜ ਰੁਪਏ ਦਿੱਤੇ ਜਿਸ ਨਾਲ ਫੋਕਲ ਪੁਆਇੰਟ ਹੁਸ਼ਿਆਰਪੁਰ ਦੀਆਂ ਸੜਕਾਂ, ਸੀਵਰੇਜ ਅਤੇ ਲਾਈਟਾਂ ਲਗਾਉਣ ਦਾ ਕੰਮ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਫੋਕਲ ਪੁਆਇੰਟ ਦੇ ਹੋਰ ਵਿਕਾਸ ਕਾਰਜ ਵੀ ਜਲਦੀ ਹੀ ਕਰਵਾਏ ਜਾਣਗੇ।
        ਫੋਕਲ ਪੁਆਇੰਟ ਐਸੋਸੀਏਸ਼ਨ ਦੇ ਪ੍ਰਧਾਨ ਜੇ ਐਸ ਸੋਢੀ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੁੰ ਜੀ ਆਇਆਂ ਕਹਿੰਦੇ ਹੋਏ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਫੋਕਲ ਪੁਆਇੰਟ ਵਿੱਚ ਵਿਕਾਸ ਕਾਰਜ ਕਰਾਉਣ ਲਈ 1. 50 ਕਰੋੜ ਰੁਪਏ ਦੇਣ ਲਈ ਧੰਨਵਾਦ ਕੀਤਾ ਅਤੇ ਆਏ ਹੋਏ ਮਹਿਮਾਨਾਂ ਦਾ ਬੁਕੇ ਦੇ ਕੇ ਸਨਮਾਨ ਵੀ ਕੀਤਾ।  ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜਨਰਲ ਸਕੱਤਰ  ਜ਼ਿਲ•ਾ ਭਾਜਪਾ ਕਮਲਜੀਤ ਸੇਤੀਆ, ਚੇਅਰਮੈਨ ਪ੍ਰਦੀਪ ਗੁਪਤਾ ਅਤੇ ਜਨਰਲ ਸਕੱਤਰ ਸੰਤੋਖ ਸਿੰਘ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਹਰਪਿੰਦਰ ਸਿੰਘ ਗਿੱਲ, ਅੰਕੂਰ ਮਲਹੋਤਰਾ, ਸੰਦੀਪ ਨਾਕੜਾ, ਮਨੀ ਨਾਕੜਾ, ਅਜੇ ਸੂਦ, ਪ੍ਰਦੀਪ ਚੰਦ, ਚੇਤਨ ਜੈਨ, ਪੁਨੀਤ ਵਿਜ, ਨਵੀਨ ਅਤੇ  ਹੋਰ ਪਤਵੰਤੇ ਵੀ ਹਾਜ਼ਰ ਸਨ।

ਗੁਜ਼ਰਮੱਲ ਸ਼ਮਸ਼ਾਨਘਾਟ ਦਾ ਨਵੀਨੀਕਰਨ ਆਰੰਭ

ਹੁਸ਼ਿਆਰਪੁਰ, 26 ਸਤੰਬਰ: ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਵੱਖ-ਵੱਖ ਵਿਕਾਸ ਕੰਮਾਂ ਤੇ 183 ਕਰੋੜ ਰੁਪਏ ਖਰਚ  ਕੀਤੇ ਜਾ ਚੁੱਕੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ 163 ਕਰੋੜ ਰੁਪਏ ਹੋਰ ਖਰਚ ਕਰਕੇ  ਵਿਕਾਸ ਦੇ ਕੰਮ ਕਰਵਾਏ ਜਾਣਗੇ।  ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਹੁਸ਼ਿਆਰਪੁਰ-ਹਰਿਆਣਾ ਰੋਡ ਤੇ ਸਥਿਤ ਸ਼ਿਵਪੁਰੀ (ਸ਼ਮਸ਼ਾਨਘਾਟ) ਦਾ ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ  8 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।  ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਸਹਾਇਕ ਮਿਉਂਸਪਲ ਇੰਜੀਨੀਅਰ ਹਰਪ੍ਰੀਤ ਸਿਘ ਅਤੇ ਇਸ ਵਾਰਡ ਦੀ ਮਿਉਸਪਲ ਕੌਂਸਲਰ ਵੀ ਉਹਨਾਂ ਦੇ ਨਾਲ ਸਨ।
        ਇਸ ਮੌਕੇ ਤੇ ਸ਼੍ਰੀ ਸੂਦ ਨੇ ਦੱਸਿਆ ਕਿ ਇਹ ਸ਼ਮਸ਼ਾਨਘਾਟ ਬਹੁਤ ਹੀ ਪੁਰਾਤਨ ਅਤੇ ਆਪਣੀ ਕਿਸਮ ਦਾ ਵਧੀਆ ਹੋਣ ਕਾਰਨ ਕਾਫ਼ੀ ਦੂਰ-ਦੂਰ ਤੱਕ ਮਸ਼ਹੂਰ  ਹੈ।  ਇਹ ਸ਼ਮਸ਼ਾਨਘਾਟ ਗੁਜ਼ਰਮੱਲ ਦੇ ਨਾਂ ਤੇ ਜਾਣਿਆ ਜਾਂਦਾ ਰਿਹਾ ਹੈ। ਸਮਾਂ ਬੀਤਣ ਨਾਲ ਇਸ ਦੀ ਇਮਾਰਤ ਕਾਫ਼ੀ ਖਸਤਾ ਅਤੇ ਪੁਰਾਣੀ ਹੋ ਗਈ ਹੈ। ਇਸ ਲਈ ਇਸ ਨੂੰ ਸੁੰਦਰ ਅਤੇ ਆਧੁਨਿਕ ਬਣਾਉਣ ਲਈ ਨਗਰ ਕੌਂਸਲ ਵੱਲੋਂ  ਅੱਜ ਤੋਂ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਵਣ ਵਿਭਾਗ ਹੁਸ਼ਿਆਰਪੁਰ ਵੱਲੋਂ ਇਸ ਸ਼ਮਸ਼ਾਨਘਾਟ ਵਿੱਚ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਵਣ ਮਹਾਂਉਤਸਵ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ ਹਨ।  ਇਸ ਦੇ ਆਧੁਨੀਕਰਨ ਵਿੱਚ ਨਗਰ ਕੌਂਸਲ ਵੱਲੋਂ 8 ਲੱਖ ਰੁਪਏ ਖਰਚ ਕਰਕੇ ਲਕੜੀ ਰੱਖਣ ਵਾਲੇ ਹਾਲ ਦੀ ਦੀਵਾਰ ਅਤੇ ਛੱਤ ਦੀ ਮੁਰੰਮਤ, ਸਰਕੰਡਾ ਰੱਖਣ ਵਾਲੀ ਛੱਤ ਦਾ ਨਿਰਮਾਣ, ਬੈਠਣ ਵਾਸਤੇ ਯੋਗਥਾਵਾਂ ਦਾ ਪ੍ਰਬੰਧ ਅਤੇ ਮੇਨ ਗੇਟ ਅੰਦਰ ਹੱਥ ਮੂੰਹ ਧੋਣ ਲਈ 20 ਨਲਕੇ ਲਗਾਏ ਜਾਣਗੇ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੀਤ ਪ੍ਰਧਾਨ ਨਗਰ ਕੌਂਸਲ ਖਰੈਤੀ ਲਾਲ ਕਤਨਾ, ਸੁਰਜੀਤ ਕੁਮਾਰ, ਲਾਲ ਅਮਰ ਨਾਥ, ਬਲਜੀਤ ਕੌਰ, ਸਵੰਤਤਰ ਕੈਂਥ, ਬਲਵਿੰਦਰ ਕੁਮਾਰ ਬਿੰਦੀ, ਸੁਰਜੀਤ ਕੁਮਾਰ, ਸੁਰੇਖਾ ਬੜਜਾਤਾ, ਸ਼ੁਕਲਾ ਸ਼ਰਮਾ (ਸਾਰੇ ਮਿਉਂਸਪਲ ਕੌਂਸਲਰ), ਅਨੰਦਵੀਰ ਸਿੰਘ, ਕਿਸ਼ਨ ਕਾਂਤ ਸੁਦ, ਨਿਪੁੰਨ ਸ਼ਰਮਾ, ਪ੍ਰੇਮ ਸਿੰਘ, ਵਿਜੇ ਸੂਦ,  ਬਲਦੇਵ ਰਾਜ, ਅਸ਼ਵਨੀ ਓਹਰੀ, ਵਿਨੋਦ ਪਰਮਾਰ, ਲਵਲੀ ਪਹਿਲਵਾਨ, ਮਨਜੀਤ ਕੌਰ, ਸਰਬਜੀਤ ਕੌਰ, ਜੀਵਨ ਜੋਤੀ ਕਾਲੀਆ, ਕੁਮਾਰ ਮਿਨਹਾਸ, ਡਾ ਇੰਦਰਜੀਤ ਸ਼ਰਮਾ, ਜਗਦੀਸ਼ ਸੈਣੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਲੋਕਾਂ ਵਿਚ ਹੱਕਾਂ ਲਈ ਚੇਤਨਾ ਜਰੂਰੀ : ਇਮੈਨੁਅਲ ਗਿੱਲ

ਤਲਵਾੜਾ, 25 ਸਤੰਬਰ: ਘੱਟ ਗਿਣਤੀਆਂ ਕਮਿਸ਼ਨ ਪੰਜਾਬ ਦੇ ਮੈਂਬਰ ਇਮੈਨੁਅਲ ਪਾਲ ਗਿੱਲ ਨੇ ਅੱਜ ਇੱਥੇ ਬਲਾਕ ਕੰਪਲੈਕਸ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਇਸ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਵਰਗ ਲੋਕਾਂ ਦੇ ਹਿੱਤਾਂ ਦੀ ਰਾਖੀ ਲਈ ਦ੍ਰਿੜ ਸੰਕਲਪ ਹੈ ਅਤੇ ਲੋਕਾਂ ਨੂੰ ਆਪਣੇ ਹੱਕਾਂ ਅਤੇ ਫਰਜ਼ਾਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਨਾਲ ਜੁੜੀਆਂ ਮੁਸ਼ਕਿਲਾਂ ਦੇ ਹੱਲ ਲਈ ਵਿਆਪਕ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਵਿਸ਼ੇਸ਼ ਕਰਕੇ ਵਜੀਫੇ, ਕਬਰਿਸਤਾਨ, ਗੁੱਜਰ ਦੇ ਡੇਰਿਆਂ ਤੱਕ ਜਲ ਸਪਲਾਈ ਤੇ ਹੋਰ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਸਬੰਧੀ ਮਿਲੀਆਂ ਸ਼ਿਕਾਇਤਾਂ ਬਾਰੇ ਸਬੰਧਤ ਵਿਭਾਗਾਂ ਤੋਂ ਜਾਣਕਾਰੀ ਮੰਗੀ ਗਈ ਹੈ ਅਤੇ ਨਾਲ ਹੀ ਅਧਿਕਾਰੀਆਂ ਨੂੰ ਲੋਕਾਂ ਦੀਆਂ ਮੁਸ਼ਕਿਲਾਂ ਦੂਰ ਕਰਨ ਲਈ ਤਤਪਰ ਰਹਿਣ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ। ਇਸ ਮੌਕੇ ਤਲਵਾੜਾ, ਮੁਕੇਰੀਆਂ ਅਤੇ ਦਸੂਹਾ ਦੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ, ਨਾਇਬ ਤਹਿਸੀਦਾਰ, ਬਲਾਕ ਬਾਲ ਵਿਕਾਸ ਅਧਿਕਾਰੀ, ਬਲਾਕ ਸਿੱਖਿਆ ਅਧਿਕਾਰੀ, ਜਲ ਸਪਲਾਈ ਵਿਭਾਗ ਸਮੇਤ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਤੋਂ ਇਲਾਵਾ ਆਲ ਇੰਡੀਆ ਕ੍ਰਿਸ਼ਚਨ ਦਲਿਤ ਫਰੰਟ ਦੇ ਪ੍ਰਧਾਨ ਸੁਖਦੇਵ ਮਸੀਹ, ਅਡਵਾਈਜ਼ਰ ਐਡਵੋਕੇਟ ਮੰਗਲ ਬੱਧਣ, ਡਾ. ਸੁਰਿੰਦਰ ਬਰਿਆਣਾ, ਦੀਪਕ ਸਹੋਤਾ, ਮਦਨ ਲਾਲ ਢਾਲਾ ਸਮੇਤ ਵੱਡੀ ਗਿਣਤੀ ਇਲਾਕੇ ਦੇ ਪਤਵੰਤੇ ਹਾਜਰ ਸਨ। ਇਸ ਮੀਟਿੰਗ ਉਪਰੰਤ ਸ਼੍ਰੀ ਗਿੱਲ ਨੇ ਪੌਂਗ ਡੈਮ ਦਾ ਵੀ ਦੌਰਾ ਕੀਤਾ।

ਹੁਸ਼ਿਆਰਪੁਰ ਵਿਖ ਬਣੇਗਾ ਅੰਤਰ ਰਾਸ਼ਟਰੀ ਸਟੇਡੀਅਮ : ਸੂਦ

ਹੁਸ਼ਿਆਰਪੁਰ, 25 ਸਤੰਬਰ:  ਨਗਰ ਕੌਂਸਲ ਹੁਸ਼ਿਆਰਪੁਰ ਦੇ ਵਾਰਡ ਨੰ: 10 ਵਿੱਚ ਆਊਟਡੋਰ ਸਟੇਡੀਅਮ ਤੇ 5 ਕਰੋੜ ਰੁਪਏ ਖਰਚ ਕਰਕੇ ਇਸ ਨੂੰ ਅੰਤਰ-ਰਾਸ਼ਟਰੀ ਪੱਧਰ ਦਾ ਸਟੇਡੀਅਮ ਬਣਾਇਆ ਜਾਵੇਗਾ।  ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਟਾਂਡਾ ਬਾਈਪਾਸ ਰੋਡ ਤੋਂ ਭੰਗੀ ਚੋਅ ਤੱਕ 9. 40 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪਾਣੀ ਦੀ ਨਿਕਾਸੀ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
        ਸ੍ਰੀ ਸੂਦ ਨੇ ਦੱਸਿਆ ਕਿ ਵਾਰਡ ਨੰ: 10 ਵਿੱਚ ਪੈਂਦੇ ਅਨਮੋਲ ਨਗਰ, ਸਾਹਿਬਜਾਦਾ ਅਜੀਤ ਸਿੰਘ ਨਗਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਬਰਸਾਤ ਹੋਣ ਕਾਰਨ ਪਾਣੀ ਬਹੁਤ ਇਕੱਠਾ ਹੋ ਜਾਂਦਾ ਸੀ ਜਿਸ ਦੀ ਨਿਕਾਸੀ ਨੂੰ ਲੈ ਕੇ ਮੁਹੱਲਾ ਵਾਸੀਆਂ ਨੇ ਬੇਨਤੀ ਕੀਤੀ ਸੀ। ਇਸ ਲਈ ਵਾਰਡ ਨੰ: 10 ਦੇ ਨਿਵਾਸੀਆਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਬਰਸਾਤੀ ਪਾਣੀ ਦੀ ਨਿਕਾਸੀ ਦੇ ਕੰਮ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਦੇ ਮੁਕੰਮਲ ਹੋਣ ਨਾਲ ਵਾਰਡ ਨੰ: 10 ਦੇ ਸਾਰੇ ਮੁਹੱਲਿਆਂ ਨੂੰ  ਬਰਸਾਤੀ ਪਾਣੀ ਤੋਂ ਰਾਹਤ ਮਿਲੇਗੀ।  ਉਹਨਾਂ ਹੋਰ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਲਈ 3 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ 1. 85 ਕਰੋੜ ਰੁਪਏ ਦੇ ਹੋਰ ਵਿਕਾਸ ਕਾਰਜ ਜਲਦੀ ਹੀ ਕਰਵਾਏ ਜਾ ਰਹੇ ਹਨ।  ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਵੱਲੋਂ ਹੁਸਿਆਰਪੁਰ ਸ਼ਹਿਰ ਦੇ ਵਿਕਾਸ ਲਈ ਜਲਦੀ ਹੀ 12 ਕਰੋੜ ਰੁਪਏ ਹੋਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਪੀਣ ਵਾਲੇ ਸਾਫ਼-ਸੁਥਰੇ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਜਲਦੀ ਹੀ ਸੀਵਰੇਜ਼ ਸਿਸਟਮ ਵੀ ਸਾਰੇ ਸ਼ਹਿਰ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ।
            ਸ੍ਰੀ ਸੂਦ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਦੀ ਸਹੂਲਤ ਲਈ ਭੰਗੀ ਚੋਅ ਤੇ ਨਵਾਂ ਪੁੱਲ  ਬਣਾਇਆ ਗਿਆ ਹੈ ਅਤੇ ਬਾਬਾ ਬਾਲਕ ਨਾਥ ਮੰਦਰ ਨੂੰ ਜਾਣ ਵਾਲੇ ਰਸਤੇ ਤੇ ਕਾਜਵੇਅ ਬਣਾਇਆ ਗਿਆ ਹੈ। ਧੋਬੀ ਘਾਟ-ਬਹਾਦਰਪੁਰ ਦੇ ਪਾਣੀ ਦੀ ਨਿਕਾਸੀ ਲਈ ਵੀ ਨਵਾਂ ਸੀਵਰੇਜ਼ ਪਾਇਆ ਗਿਆ ਹੈ। ਚੰਡੀਗੜ੍ਹ ਰੋਡ ਤੇ ਵੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਨਵਾਂ ਸੀਵਰੇਜ਼ ਪਾਂਿੲਆ ਜਾ ਰਿਹਾ ਹੈ ।  ਇਸ ਤੋਂ ਇਲਾਵਾ ਵਾਰਡ ਨੰ: 10 ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਇੱਕ ਨਵਾਂ ਟਿਊਬਵੈਲ ਪੂਰਨ ਨਗਰ ਵਿੱਚ ਜਲਦੀ ਹੀ ਲਗਾਇਆ ਜਾ ਰਿਹਾ ਹੈ ।
        ਪ੍ਰਧਾਨ ਨਗਰ ਕੌਂਸਲ ਸ੍ਰੀ ਸ਼ਿਵ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਸਾਰੇ ਵਾਰਡਾਂ ਦਾ ਬਿਨਾਂ ਭੇਦ-ਭਾਵ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਸੀਵਰੇਜ਼ ਸਿਸਟਮ ਨੂੰ ਸੁਚਾਰੂ ਢੰਗ ਨਾਲ ਚਾਲੂ ਰੱਖਣ ਲਈ ਜੈਟਿਕ ਮਸ਼ੀਨ ਖਰੀਦੀ ਗਈ ਹੈ। ਸ਼ਹਿਰ ਦੀ ਸਫਾਈ ਲਈ 5 ਨਵੇਂ ਛੋਟੇ ਟੈਂਪੂ,  ਇੱਕ ਜਨਰੇਟਰ ਅਤੇ ਇੱਕ ਨਵਾਂ ਟਿੱਪਰ ਖਰੀਦ ਕੀਤਾ ਗਿਆ ਹੈ ਜਿਸ ਤੇ ਲਗਭਗ ਇੱਕ ਕਰੋੜ ਖਰਚ ਕੀਤੇ ਗਏ ਹਨ।  ਉਹਨਾਂ ਦੱਸਿਆ ਕਿ ਵਾਰਡ ਨੰ: 10 ਵਿੱਚ ਲਗਭਗ 45 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਇਸ ਤੋਂ ਇਲਾਵਾ ਐਨੇ ਹੀ  ਰੁਪਏ ਹੋਰ ਵਿਕਾਸ ਕਾਰਜਾਂ ਤੇ ਖਰਚ ਕੀਤੇ ਜਾਣਗੇ ਅਤੇ ਇਸ ਵਾਰਡ ਦਾ ਕੋਈ ਕੰਮ ਅਧੂਰਾ ਨਹੀਂ ਰਹਿਣ ਦਿੱਤਾ ਜਾਵੇਗਾ।
        ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਮਿਉਸਪਲ ਕੌਂਸਲਰ ਬਲਜੀਤ ਕੌਰ, ਐਸ ਪੀ ਸ਼ਰਮਾ, ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ, ਰਮੇਸ਼ ਜ਼ਾਲਮ ਨੇ ਵੀ ਇਸ ਮੌਕੇ ਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੇ ਵਿਸਥਾਰਪੂਰਵਕ ਚਾਨਣਾ ਪਾਇਆ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਸਹਾਇਕ ਮਿਉਂਸਪਲ ਇੰਜੀ: ਹਰਪ੍ਰੀਤ ਸਿਘ, ਜੀਵਨ ਜੋਤੀ ਕਾਲੀਆ, ਅਸ਼ਵਨੀ ਓਹਰੀ, ਖਰੈਤੀ ਲਾਲ ਕਤਨਾ, ਬਲਵਿੰਦਰ ਬਿੰਦੀ, ਲਾਲਾ ਅਮਰ ਨਾਥ, ਅਨੰਦਬੀਰ ਸਿੰਘ, ਅਨਿਲ ਜੈਨ, ਸੁਧੀਰ ਗੁਪਤਾ, ਹਰਭਜਨ ਪਿੰਟਾ, ਸੁਰੇਖਾ ਬੜਜਾਤਾ, ਸੁਵਤੰਤਰ ਕੈਂਥ, ਰਮਨ ਓਹਰੀ, ਇੰਦਰਜੀਤ ਸ਼ਰਮਾ, ਵਿਜੇ ਸੂਦ, ਨਰਿੰਦਰ ਸਿੰਘ, ਸੁਰਜੀਤ ਕੁਮਾਰ, ਸਰਬਜੀਤ ਕੌਰ, ਯਸ਼ਪਾਲ ਸੈਣੀ, ਸ਼ੁਕਲਾ ਸ਼ਰਮਾ, ਪ੍ਰਵੀਨ ਕੁਮਾਰ, ਕੁਮਾਰ ਮਿਨਹਾਸ, ਨਿਰਮਲ ਸਿੰਘ ਸੈਣੀ, ਗਗਨ ਬੱਤਰਾ, ਤਰਲੋਚਨ, ਲਵਲੀ ਪਹਿਲਵਾਨ, ਮਨਜੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਬੱਚੇ ਦੇਸ਼ ਦਾ ਭਵਿੱਖ ਹਨ : ਸੁਰਜੀਤ ਸਿੰਘ

ਹੁਸ੍ਰਿਆਰਪੁਰ, 24 ਸਤੰਬਰ: ਮਹਾਤਮਾ ਗਾਂਧੀ  ਰਾਜ ਲੋਕ ਪਸ਼ਾਸ਼ਨ ਸੰਸਥਾ ਜ਼ਿਲਾ ਸੈਂਟਰ ਹੁਸ਼ਿਆਰਪੁਰ ਵਲੋਂ ਲਗਾਈ ਗਈ ਜ਼ਿਲਾ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲਾਂ ਦੇ ਸਕੂਲ ਮੁਖੀਆਂ  ਦੀ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਹੁਸ਼ਿਆਰਪੁਰ  ਵਿਖੇ ਸ਼ੁਰੂ  ਕੀਤੀ ਗਈ ਟ੍ਰੇਨਿੰਗ  ਵਰਕਸ਼ਾਪ ਕਲ  ਸਮਾਪਤ ਹੋਈ। ਇਸ ਮੌਕੇ ਤੇ ਸ਼੍ਰੀ ਸੁਰਜੀਤ ਸਿੰਘ ਜ਼ਿਲਾ ਪ੍ਰੋਗਰਾਮ ਕੋਆਰਡੀਨੇਟਰ ਨੇ ਹਾਜ਼ਰ ਹੋਏ ਸਕੂਲ ਮੁਖੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਜੂਦਾ  ਹਾਲਾਤਾਂ ਵਿਚ ਉਹਨਾਂ ਨੁੰ ਆਪਣੇ ਕੰਮ ਕਾਰ ਨੂੰ ਪੂਰੀ ਪਾਰਦਰਸ਼ਤਾ , ਲਗਨ ਤੇ ਇਮਾਨਦਾਰੀ ਨਾਲ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਅਧਿਆਪਕ ਨੈਸ਼ਨਲ ਬਿਲਡਰ ਹੁੰਦੇ ਹਨ ਜਿਹਨਾਂ ਨਾਲ ਬੱਚਿਆਂ ਦਾ ਭਵਿੱਖ ਜੁੜਿਆ ਹੁੰਦਾ ਹੈ ਅਤੇ ਬੱਚੇ ਹੀ ਸਾਡੇ ਦੇਸ਼ ਦਾ ਭਵਿੱਖ ਹਨ। ਬੱਚਿਆਂ ਨੂੰ ਸਹੀ ਰਸਤੇ ਉਤੇ ਚਲਣਾ ਸਿਖਾਉਣਾ ਅਧਿਆਪਕਾਂ ਦਾ ਫਰਜ਼ ਹੁੰਦਾ ਹੈ। ਹਜ਼ਾਰਾਂ ਬੱਚੇ ਅਧਿਆਪਕਾਂ ਨੂੰ ਅਪਣਾ   ਰੋਲ ਮਾਡਲ ਮੰਨਦੇ  ਹਨ। ਇਸ ਲਈ ਅਧਿਆਪਕਾਂ ਨੂੰ ਆਪਣਾ ਸਮਾਜਿਕ ਫਰਜ਼ ਨਿਭਾਉਦਿਆਂ ਹੋਇਆਂ ਬੱਚਿਆਂ ਨੂੰ ਨਸ਼ਿਆਂ ਤੋਂ ਮੁਕਤੀ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨਾ ਚਾਹੀਦਾ ਹੈ।
        ਇਸ ਵਰਕਸ਼ਾਪ ਵਿਚ ਮੋਟੀਵੇਸ਼ਨ ਸਟਰੈਸ ਮੈਨੇਜਮੈਂਟ ,ਬਿਹੇਵੀਅਰ ਸਕਿੱਲ, ਕਮਿਉਨੀਕੇਸ਼ਨ ਅਤੇ ਵਰਕ ਐਥਿਕਸ, ਜੀ ਪੀ ਫੰਡ, ਜੀ ਆਈ ਐਸ, ਛੁਟੀਆਂ ਦਾ ਲੇਖਾ-ਜੋਖਾ, ਕੇਸ਼ਬੁੱਕ, ਕੈਸ਼ ਦੀ ਸਾਂਭ-ਸੰਭਾਲ, ਪੈਨਸ਼ਨ ਅਤੇ ਹੋਰ ਰਿਟਾਇਰਮੈਂਟ ਲਾਭਾਂ ਸਬੰਧੀ ਉਚ-ਦਰਜੇ ਦੇ ਵਿਸ਼ਾ ਮਾਹਿਰਾਂ ਵਲੋਂ ਜਾਣਕਾਰੀ ਦਿਤੀ ਗਈ। ਸ਼੍ਰੀ ਸਵਰਨ ਸਿੰਘ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਬੰਬੇਲੀ ਨੇ ਕਿਹਾ ਕਿ ਇਹੋ-ਜਿਹੀਆਂ ਵਰਕਸ਼ਾਪਾਂ ਦੀ ਸਿਖਿਆ ਵਿਭਾਗ ਨੂੰ ਬਹੁਤ ਲੋੜ ਹੈ।  ਜਿਸ ਦੇ ਨਾਲ ਗਿਆਨ ਵਿਚ ਬਹੁਤ ਵਾਧਾ ਹੁੰਦਾ ਹੈ ਅਤੇ ਨਵੀਆਂ ਹਦਾਇਤਾਂ ਸਬੰਧੀ ਜਾਣਕਾਰੀ ਪ੍ਰਾਪਤ ਹੁੰਦੀ ਹੈ।
        ਸ਼੍ਰੀ ਪ੍ਰੇਮ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਨੇ ਇਸ ਵਰਕਸ਼ਾਪ ਵਿਚ ਸ਼੍ਰੀਮਤੀ  ਓਪਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੇਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਦਾ ਸਹਿਯੋਗ ਦੇਣ ਲਈ ਧੰਨਵਾਦ ਦਿਤਾ।

ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਲਈ ਪੌਣੇ ਦੋ ਕਰੋੜ ਰੁਪਏ ਮਨਜੂਰ : ਤੀਕਸ਼ਨ ਸੂਦ

ਹੁਸ਼ਿਆਰਪੁਰ, 24 ਸਤੰਬਰ: ਹੁਸ਼ਿਆਰਪੁਰ ਸ਼ਹਿਰ ਦੇ ਵਿਕਾਸ ਲਈ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਨੇ 1. 75 ਕਰੋੜ ਰੁਪਏ ਹੋਰ ਮਨਜ਼ੂਰ ਕੀਤੇ ਹਨ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਬੀਤੀ ਸ਼ਾਮ ਪੁਰਹੀਰਾਂ ਦੇ ਗੁਰਦੁਆਰਾ ਜਾਹਰਾ ਜਹੂਰ ਵਿਖੇ ਪਿੰਡ ਨਿਵਾਸੀਆਂ ਵੱਲੋਂ ਕਰਵਾਏ  ਸਨਮਾਨ ਸਮਾਰੋਹ ਦੌਰਾਨ ਕੀਤਾ।  ਸ੍ਰੀਮਤੀ ਰਾਕੇਸ਼ ਸੂਦ ਧਰਮਪਤਨੀ ਸ੍ਰੀ ਤੀਕਸ਼ਨ ਸੂਦ ਵੀ ਇਸ ਮੌਕੇ ਤੇ ਉਹਨਾਂ ਨਾਲ ਸਨ।
        ਇਸ ਮੌਕੇ ਤੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਤੀਕਸ਼ਨ ਸੂਦ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਪੁਰਹੀਰਾਂ ਵਿਖੇ 10 ਲੱਖ ਰੁਪਏ ਦੀ ਲਾਗਤ ਨਾਲ ਵਿਛਾਈ ਜਾ ਰਹੀ ਜਲ ਸਪਲਾਈ ਪਾਈਪ ਲਾਈਨ ਦਾ ਨੀਂਹ ਪੱਥਰ ਰੱਖਣ ਸਬੰਧੀ ਸਮਾਗਮ ਦੌਰਾਨ ਪਿੰਡ ਪੁਰਹੀਰਾਂ, ਸ਼ੇਰਗੜ੍ਹ ਅਤੇ ਢੋਲਣਵਾਲ ਦੇ ਨੁਮਾਇੰਦਿਆਂ ਨੇ ਮੇਰੇ ਧਿਆਨ ਵਿੱਚ ਲਿਆਂਦਾ ਸੀ ਕਿ ਉਹਨਾਂ ਦੇ ਪਿੰਡਾਂ ਦੇ ਲਗਭਗ 200 ਪ੍ਰੀਵਾਰਾਂ ਦੇ ਖੇਤ ਪੁੱਡਾ ਵੱਲੋਂ ਐਕਵਾਇਰ ਕੀਤੇ ਜਾ ਰਹੇ ਹਨ। ਇਹ ਕਿਸਾਨ ਬਹੁਤ ਹੀ ਘੱਟ ਜ਼ਮੀਨਾਂ ਦੇ ਮਾਲਕ ਹਨ ਜਿਸ ਉਪਰ ਇਹਨਾਂ ਦੇ ਪ੍ਰੀਵਾਰਾਂ ਦਾ ਜੀਵਨ ਨਿਰਭਰ ਕਰਦਾ ਹੈ। ਇਸ ਲਈ ਇਹਨਾਂ ਛੋਟੇ ਜਿੰਮੀਦਾਰਾਂ ਦੀ ਜਮੀਨ ਪੁੱਡਾ ਵੱਲੋਂ ਐਕਵਾਇਰ ਨਾ ਕਰਨ ਸਬੰਧੀ ਬੇਨਤੀ ਕੀਤੀ ਸੀ। ਇਹਨਾਂ ਪਿੰਡਾਂ ਦੇ ਨੁਮਾਇੰਦਿਆਂ ਦੇ ਨਾਲ ਮੈਂ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਕੋਲ ਬੇਨਤੀ ਕੀਤੀ ਜੋ ਉਹਨਾਂ ਨੇ ਇਹਨਾਂ ਗਰੀਬ ਅਤੇ ਛੋਟੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਪੁੱਡਾ ਨੂੰ ਹਦਾਇਤ ਕੀਤੀ ਹੈ ਕਿ ਇਹਨਾਂ ਦੀ ਜ਼ਮੀਨ ਐਕਵਾਇਰ ਨਾ ਕੀਤੀ ਜਾਵੇ।  ਇਸ ਲਈ ਪਿੰਡ ਸ਼ੇਰਗੜ੍ਹ, ਢੋਲਣਵਾਲ ਅਤੇ ਪੁਰਹੀਰਾਂ ਦੇ ਇਹ ਛੋਟੇ ਕਿਸਾਨ ਹੁਣ ਆਪਣੀ ਜਮੀਨ ਦੇ ਮਾਲਕ ਬਣੇ ਰਹਿਣਗੇ ਅਤੇ ਇਹ ਆਪਣੇ ਪ੍ਰੀਵਾਰ ਦਾ ਪਾਲਣ ਪੋਸ਼ਣ ਵੀ ਠੀਕ ਢੰਗ ਨਾਲ ਕਰ ਸਕਣਗੇ। ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਦੀ ਹਰ ਮੁਸ਼ਕਲ ਨੂੰ ਦਾ ਹੱਲ ਕੀਤਾ ਜਾਵੇਗਾ ਅਤੇ ਵਿਕਾਸ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਪਿੰਡ ਪੁਰਹੀਰਾਂ ਵਿਖੇ ਪਿਛਲੇ ਦਿਨੀਂ 18 ਲੱਖ ਰੁਪਏ ਦੀ ਲਾਗਤ ਨਾਲ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀਆਂ ਪਾਈਪਾਂ ਵਿਛਾਉਣ ਕੰਮ ਸ਼ੁਰੂ ਕੀਤਾ ਗਿਆ ਹੈ ਇਸ ਵਿੱਚੋਂ 8 ਲੱਖ ਰੁਪਏ ਖਰਚ ਕਰਕੇ ਭੀਮ ਨਗਰ ਵਿਖੇ ਪਾਈਪਾਂ ਪਹਿਲਾਂ ਹੀ ਵਿਛਾਈਆਂ ਜਾ ਚੁੱਕੀਆਂ ਹਨ।
        ਸ਼੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਲੋਕਾਂ ਨੂੰ ਆਧੁਨਿਕ ਸੀਵਰੇਜ਼ ਸਹੂਲਤ ਮੁਹੱਈਆ ਕਰਾਉਣ ਲਈ 102 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਦੇ ਮੁਕੰਮਲ ਹੋਣ ਨਾਲ ਸ਼ਹਿਰ ਦੇ ਲੋਕਾਂ ਨੂੰ 100 ਪ੍ਰਤੀਸ਼ਤ ਆਧੁਨਿਕ ਸੀਵਰੇਜ਼ ਸਹੂਲਤ ਪ੍ਰਾਪਤ ਹੋ ਜਾਵੇਗੀ।  ਇਸ ਮੌਕੇ ਤੇ ਪਿੰਡ ਨਿਵਾਸੀਆਂ ਵੱਲੋਂ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਅਤੇ ਉਹਨਾਂ ਦੀ ਧਰਮਪਤਨੀ ਸ੍ਰੀਮਤੀ ਰਾਕੇਸ਼ ਸੂਦ ਦਾ ਸਨਮਾਨ ਵੀ ਕੀਤਾ ਗਿਆ।
        ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਪੁਰਹੀਰਾਂ ਜੋ ਕਿ ਹੁਸ਼ਿਆਰਪੁਰ ਸ਼ਹਿਰ ਦਾ ਹਿੱਸਾ ਹੈ ਅਤੇ ਇਹ ਵਾਰਡ ਨੰ: 6 ਵਿੱਚ ਪੈਦਾ ਹੈ । ਇਸ ਵਾਰਡ ਵਿੱਚ ਪੀਣ ਵਾਲਾ ਸਾਫ਼-ਸੁਥਰਾ ਪਾਣੀ, ਸੀਵਰੇਜ਼ ਅਤੇ ਨਵੀਆਂ ਸੜਕਾਂ ਬਣਾਉਣ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ।  ਉਹਨਾਂ ਕਿਹਾ ਕਿ ਪੁਰਹੀਰਾਂ  ਦੇ ਵਿਕਾਸ ਲਈ 28 ਲੱਖ ਰੁਪਏ ਦੇ ਵਿਕਾਸ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
        ਚੇਅਰਮੈਨ ਨਗਰ ਸੁਧਾਰ ਟਰੱਸਟ ਹਰਜਿੰਦਰ ਸਿੰਘ ਧਾਮੀ, ਸਾਬਕਾ ਚੇਅਰਮੈਨ  ਨਗਰ ਸੁਧਾਰ ਟਰੱਸਟ ਤਜਿੰਦਰ ਸਿੰਘ ਸੋਢੀ, ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ ਨੇ ਵੀ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੇ ਵਿਸਥਾਰਪੂਰਵਕ ਚਾਨਣਾ ਪਾਇਆ।
        ਅਕਾਲੀ ਆਗੂ ਸ੍ਰੀ ਮਨਜੀਤ ਸਿੰਘ ਰਾਏ ਨੇ ਪਿੰਡ ਸ਼ੇਰਗੜ੍ਹ, ਢੋਲਣਵਾਲ ਅਤੇ ਪੁਰਹੀਰਾਂ ਦੇ 200 ਦੇ ਕਰੀਬ ਛੋਟੇ ਕਿਸਾਨ ਪ੍ਰੀਵਾਰਾਂ ਦੀ ਸਹਾਇਤਾ ਕਰਨ ਅਤੇ ਇਹਨਾਂ ਕਿਸਾਨਾਂ ਦੀ ਆਵਾਜ਼ ਨੂੰ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਤੱਕ ਪਹੁੰਚਾਉਣ ਤੇ ਉਹਨਾਂ ਵੱਲੋਂ ਕੈਬਨਿਟ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਦਾ ਤਹਿ ਦਿਲੋਂ ਧੰਨਵਾਦ ਕੀਤਾ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਉਪ ਮੰਡਲ ਮੈਜਿਸਟਰੇਟ ਕੈਪਟਨ ਕਰਨੈਲ ਸਿੰਘ, ਰਮੇਸ਼ ਜ਼ਾਲਮ, ਡਾ ਇੰਦਰਜੀਤ, ਸੁਧੀਰ ਸੂਦ, ਜੀਵਨ ਜੋਤੀ ਕਾਲੀਆ, ਵਿਜੇ ਪਠਾਨੀਆ, ਵਿਨੋਦ ਪਰਮਾਰ, ਅਨੰਦਵੀਰ ਸਿੰਘ, ਗੁਰਮੇਲ ਰਾਮ ਝਿੰਮ, ਪ੍ਰਧਾਨ ਗੁਰਦੁਆਰਾ ਜਾਹਰਾ ਜਹੂਰ ਹਰਜਿੰਦਰ ਸਿੰਘ, ਜਗਤਾਰ ਸਿੰਘ,  ਪ੍ਰਸ਼ੋਤਮ ਸਿੰਘ ਗਿੱਲ, ਮਿਉਸਪਲ ਕੌਂਸਲਰ ਬਲਵਿੰਦਰ ਬਿੰਦੀ, ਅਸ਼ੋਕ ਕੁਮਾਰ, ਪ੍ਰਮੋਦ ਸਿੰਘ, ਸੁਰਿੰਦਰ ਸਿੰਘ ਪੱਪੀ, ਪਟਵਾਰੀ ਹਰਜੀਤ ਸਿੰਘ, ਰਘਬੀਰ ਬਾਵਾ, ਕਤਿੰਦਰ ਸਿੰਘ, ਮਹਿੰਦਰ ਸਿੰਘ, ਸ਼ਾਮ ਨਾਗਪਾਲ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਦੋ ਦਿਨਾ ਕਲਮਛੋੜ ਹੜਤਾਲ ਕਾਰਨ ਲੋਕ ਹੋਏ ਪ੍ਰੇਸ਼ਾਨ

ਤਲਵਾੜਾ, 23 ਸਤੰਬਰ: ਪੰਜਾਬ ਮਨਿਸਟਰੀਅਲ ਸਰਵਿਸਜ਼ ਯੂਨੀਅਨ ਦੇ ਸੱਦੇ ਤੇ ਅੱਜ ਇੱਥੇ ਸਾਰੇ ਹੀ ਦਫਤਰਾਂ ਵਿਚ ਕਰਮਚਾਰੀਆਂ ਨੇ ਕਲਮਛੋੜ ਹੜਤਾਲ ਰੱਖੀ ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਯੂਨੀਅਨ ਦੇ ਆਗੂਆਂ ਪਰਮਜੀਤ ਸਿੰਘ ਮੁਲਤਾਨੀ, ਭੂਮੀ ਸਿੰਘ, ਗੁਲਜਾਰ ਸਿੰਘ, ਵਰਿੰਦਰ ਕੁਮਾਰ, ਸ਼ਬਨਮ ਕੁਮਾਰ, ਗੁਰਬਖਸ਼ ਖ਼ਜਾਨਾ ਦਫਤਰ, ਹਰਵਿੰਦਰ ਕੁਮਾਰ, ਜਸਮੇਰ ਦੇਵੀ, ਸੰਜੀਵ ਕੌਸ਼ਲ, ਪ੍ਰਧਾਨ ਸਿੰਘ ਅਨੁਸਾਰ ਬਲਾਕ ਤਲਵਾੜਾ ਵਿਚ ਜਥੇਬੰਦੀ ਦੇ ਸੱਦੇ ਤੇ ਪੂਰਨ ਤੌਰ ਤੇ ਕੰਮ ਕਾਜ ਠੱਪ ਰੱਖਿਆ ਕਿਉਂਕਿ ਦਫਤਰੀ ਅਮਲੇ ਦੀਆਂ ਅਨੇਕਾਂ ਵਾਰ ਮੰਨੀਆਂ ਜਾ ਚੁੱਕੀਆਂ ਮੰਗਾਂ ਨੂੰ ਪੰਜਾਬ ਸਰਕਾਰ ਹੁਣ ਤੱਕ ਅਮਲੀ ਤੌਰ ਤੇ ਲਾਗੂ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਦੱਸਿਆ ਕਿ ਜੱਥੇਬੰਦੀ ਵੱਲੋਂ ਪਹਿਲਾਂ ਲਗਾਤਾਰ ਦੋ ਦਿਨ ਕਾਲੇ ਬਿੱਲੇ ਲਗਾ ਕੇ ਅਤੇ ਗੇਟ ਰੈਲੀਆਂ ਰਾਹੀਂ ਸਰਕਾਰ ਤੱਕ ਆਪਣੀ ਆਵਾਜ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ ਸੀ। ਜਿਕਰਯੋਗ ਹੈ ਕਿ ਸਰਕਾਰ ਵੱਲੋਂ ਸਿਧਾਂਤਕ ਤੌਰ ਤੇ ਪ੍ਰਵਾਨ ਕੀਤੀਆਂ ਇਨ੍ਹਾਂ ਮੰਗਾਂ ਵਿਚ ਕਲਰਕ ਦੀ ਭਰਤੀ ਯੋਗਤਾ ਬੀ. ਏ. ਕਰਨ ਤੇ ਤਨਖਾਹ ਸਕੇਲ ਬੀ. ਐ¤ਡ. ਟੀਚਰ ਦੇ ਬਰਾਬਰ ਦੇਣਾ, ਟਾਈਪ ਟੈਸਟ ਦੀ ਥਾਂ ਕੰਪਿਊਟਰ ਸਿਲਖਾਈ ਉਪਰੰਤ ਤਰੱਕੀਆਂ ਦੇਣਾ, ਜੀ. ਪੀ. ਫੰਡ ਅਡਵਾਂਸ ਦੇ ਅਧਿਕਾਰ ਡੀ. ਡੀ. ਓ. ਨੂੰ ਦੇਣਾ, ਪਦਉੱਨਤੀਆਂ ਦਾ ਅਧਿਕਾਰ ਪਹਿਲਾਂ ਵਾਂਗ ਵਿਭਾਗੀ ਮੁਖੀਆਂ ਨੂੰ ਦੇਣਾ, 43 ਮਹੀਨਿਆਂ ਦਾ ਬਕਾਇਆ ਦੇਣ ਆਦਿ ਸ਼ਾਮਿਲ ਹਨ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਮੁਲਾਜਮਾਂ ਦੇ ਮਸਲਿਆਂ ਤੇ ਗੌਰ ਨਾ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

ਨੋਟੀਫਾਈਡ ਕਮੇਟੀ ਬਣਾਉਣ ਦੇ ਵਿਰੋਧ ਚ ਮੀਟਿੰਗ

ਤਲਵਾੜਾ, 22 ਸਤੰਬਰ: ਤਲਵਾੜਾ ਨੂੰ ਨੋਟੀਫਾਇਡ ਏਰੀਆ ਕਮੇਟੀ ਬਣਾਉਣਾ ਕਿਸੇ ਤਰਾਂ ਵੀ ਫਾਇਦੇਮੰਦ ਨਹੀਂ ਸਗੋਂ ਇਸ ਦੀ ਭੂਗੋਲਿਕ ਅਤੇ ਸਮਾਜਿਕ ਸਥਿਤੀ ਦੇ ਚਲਦਿਆਂ ਇਹ ਉਂਜ ਵੀ ਅਸੰਭਵ ਹੈ। ਇਹ ਵਿਚਾਰ ਅੱਜ ਇੱਥੇ ਤਲਵਾੜਾ ਦੇ ਸਰਪੰਚ ਸ਼੍ਰੀ ਰਾਮ ਪ੍ਰਸ਼ਾਦ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਸ਼ਾਮਿਲ ਬੁਲਾਰਿਆਂ ਨੇ ਪ੍ਰਗਟ ਕਰਦਿਆਂ ਕਿਹਾ ਕਿ ਅਸਲ ਵਿਚ ਕੁਝ ਲੋਕਾਂ ਵੱਲੋਂ ਆਪਣੇ ਰਾਜਨੀਤਿਕ ਮੁਫਾਦਾਂ ਲਈ ਤਲਵਾੜਾ ਨੂੰ ਸ਼ਹਿਰ ਦਾ ਦਰਜਾ ਦੇਣ ਦੇ ਯਤਨ ਕੀਤੇ ਜਾ ਰਹੇ ਹਨ ਜੋ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਇੱਥੇ ਕਮੇਟੀ ਬਣਨ ਨਾਲ ਸਟਰੀਟ ਲਾਈਟਾਂ ਤੋਂ ਸਿਵਾ ਕੁਝ ਵੀ ਸੰਵਰਨ ਵਾਲਾ ਨਹੀਂ ਸਗੋਂ ਪੇਂਡੂ ਖੇਤਰ ਦੇ ਨਾਮ ਤੇ ਮਿਲਦੀਆਂ ਸਹੂਲਤਾਂ ਦਾ ਲਾਭ ਵੀ ਬੰਦ ਹੋ ਜਾਵੇਗਾ ਅਤੇ ਲੋਕਾਂ ਨੂੰ ਕਈ ਤਰਾਂ ਦੇ ਟੈਕਸਾਂ ਦਾ ਬੋਝ ਢੋਣਾ ਪਵੇਗਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਚੌਧਰੀ ਦਿਆਲ, ਬਾਲ ਕ੍ਰਿਸ਼ਨ ਮਹਿਤਾ, ਊਸ਼ਾ ਕਿਰਨ ਸੂਰੀ ਆਦਿ ਸਮੇਤ ਕਈ ਹੋਰ ਸਥਾਨਿਕ ਪਤਵੰਤਿਆਂ ਨੇ ਸ਼ਿਰਕਤ ਕੀਤੀ।

ਲੋੜਵੰਦ ਲੜਕੀ ਨੂੰ ਸਿਲਾਈ ਮਸ਼ੀਨ ਦਿੱਤੀ

ਹੁਸ਼ਿਆਰਪੁਰ, 22 ਸਤੰਬਰ: ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਹੁਸ਼ਿਆਰਪੁਰ ਵੱਲੋਂ ਸਮੇਂ-ਸਮੇਂ ਸਿਰ ਗਰੀਬ ਬੱਚਿਆਂ / ਲੜਕੀਆਂ ਨੂੰ ਕਿੱਤਾਕਾਰੀ ਸਿਖਲਾਈ ਦੇਣ , ਗਰੀਬ ਲੋਕਾਂ ਦੀ ਮੱਦਦ ਕਰਨ ਅਤੇ ਹਸਪਤਾਲਾਂ ਵਿੱਚ ਦਾਖਲ ਹੋਏ ਮਰੀਜਾਂ ਦੀ ਸਹਾਇਤਾ ਆਦਿ ਦੇ ਕੰਮ ਕੀਤੇ ਜਾ ਰਹੇ ਹਨ। ਇਸ ਸਬੰਧ ਵਿੱਚ ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਦੀ ਚੇਅਰਪਰਸਨ ਸ੍ਰੀਮਤੀ ਵਿਜੇ ਲਕਸ਼ਮੀ ਧਰਮਪਤਨੀ ਸ੍ਰੀ ਧਰਮ ਦੱਤ ਤਰਨਾਚ  ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਰੈਡ ਕਰਾਸ ਦੇ ਦਫ਼ਤਰ ਵਿਖੇ ਇੱਕ ਲੋੜਵੰਦ ਲੜਕੀ ਦੇ ਵਿਆਹ ਲਈ ਇੱਕ ਸਿਲਾਈ ਮਸ਼ੀਨ ਅਤੇ ਰੈਡ ਕਰਾਸ ਹਸਪਤਾਲ ਭਲਾਈ ਸੈਕਸ਼ਨ ਦੇ ਮੈਂਬਰਾਂ ਵੱਲੋਂ ਲੜਕੀ ਲਈ ਵਿਆਹ ਦੇ ਕੱਪੜੇ ਵੀ  ਦਿੱਤੇ ਗਏ। ਇਸ ਮੌਕੇ ਤੇ ਸ੍ਰੀਮਤੀ ਨਰਿੰਦਰ ਕੌਰ ਖੱਖ, ਸ੍ਰੀਮਤੀ ਮਨੋਹਰਮਾ ਮਹਿੰਦਰਾ, ਮਿਸ ਸ਼ਾਰਧਾ ਸੂਦ, ਡਾ. ਲੀਲਾ ਸੈਣੀ, ਸ੍ਰੀਮਤੀ ਪ੍ਰਸ਼ੋਤਮ ਕੁਮਾਰੀ, ਮਿਸ ਕੁਲਦੀਪ ਕੌਰ ਕੋਹਲੀ, ਸ੍ਰੀਮਤੀ ਨਿਸ਼ਾ ਵਿਗ,  ਸ੍ਰੀਮਤੀ ਜੋਤੀ ਮਹਿਤਾ, ਸ੍ਰੀ ਕਮਲ ਓਹਰੀ, ਸ੍ਰੀਮਤੀ ਸ਼ੰਕੋਤਲਾ ਦੇਵੀ, ਸ੍ਰੀਮਤੀ ਨਾਲੰਦਾ ਸਰੋਆ ਅਤੇ ਸ੍ਰੀ ਅਵਿਨਾਸ਼ ਭੰਡਾਰੀ ਵੀ ਸ਼ਾਮਲ ਸਨ।

ਪਾਣੀ ਦੀ ਸ਼ੁੱਧਤਾ ਚੈੱਕ ਕਰਨ ਲਈ ਤਿੰਨ ਲੈਬਾਰਟਰੀਆਂ ਸਥਾਪਤ ਕੀਤੀਆਂ : ਤਰਨਾਚ

ਹੁਸ਼ਿਆਰਪੁਰ, 22 ਸਤੰਬਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡਾਂ ਵਿੱਚ ਚੱਲ ਰਹੀਆਂ ਜਲ ਸਪਲਾਈ ਸਕੀਮਾਂ ਦੇ ਪਾਣੀ ਦੀ ਸ਼ੁੱਧਤਾ ਨੂੰ ਚੈਕ ਕਰਨ ਵਾਸਤੇ ਜ਼ਿਲ੍ਹਾ ਪੱਧਰ ਤੇ ਤਿੰਨ ਲੈਬਾਰਟਰੀਆਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਲੈਬਾਰਟਰੀ ਦੇ ਤਕਨੀਸ਼ਨਾਂ ਨੂੰ ਟਰੇਨਿੰਗ ਦਿੱਤੀ ਜਾ ਰਹੀ ਹੈ ਜਿਥੇ ਪਾਣੀ ਦੇ ਸੈਂਪਲ ਲੋਕਲ ਪੱਧਰ ਤੇ ਟੈਸਟ ਕੀਤੇ ਜਾਇਆ ਕਰਨਗੇ। ਇਹ ਜਾਣਕਾਰੀ  ਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ਼ੀ ਆਰ ਐਲ ਢਾਂਡਾ, ਅਮਰਜੀਤ ਸਿੰਘ ਗਿੱਲ (ਦੋਵੇਂ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ), ਡਾ ਰਵੀ ਡੋਗਰਾ ਸਿਵਲ ਸਰਜਨ, ਕੁਲਦੀਪ ਚੌਧਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੇ ਮੈਂਬਰ  ਹਾਜਰ ਸਨ।
        ਸ਼੍ਰੀ ਤਰਨਾਚ ਨੇ ਦੱਸਿਆ ਕਿ ਪਿੰਡਾਂ ਦੇ ਵਸਨੀਕਾਂ ਨੂੰ ਵਾਟਰ ਕੁਆਲਟੀ ਪ੍ਰੋਗਰਾਮ ਤਹਿਤ ਬਲਾਕ ਲੈਵਲ ਤੇ ਟਰੇਨਿੰਗ ਕੈਂਪ ਲਗਾ ਕੇ ਪਾਣੀ ਦੀ ਸ਼ੁੱਧਤਾ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਹਨਾਂ ਟਰੇਨਿੰਗ ਕੈਂਪਾਂ ਵਿੱਚ ਹਰ ਪਿੰਡ ਵਿੱਚੋਂ 5 ਵਿਅਕਤੀਆਂ ਨੂੰ ਪਾਣੀ ਦੇ ਸੈਂਪਲ ਟੈਸਟ ਕਰਨ ਲਈ ਟਰੇਨਿੰਗ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹੁਣ ਤੱਕ 1390 ਪਿੰਡਾਂ ਵਿੱਚੋਂ 280 ਪਿੰਡਾਂ ਦੇ ਵਿਅਕਤੀਆਂ ਨੂੰ ਟਰੇਨਿੰਗ ਦਿੱਤੀ ਜਾ ਚੁੱਕੀ ਹੈ।  ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ 169 ਪਿੰਡਾਂ ਜਿਹਨਾਂ ਵਿੱਚ  ਪਾਣੀ ਦੀ ਘੱਟ ਸਪਲਾਈ ਹੋ ਰਹੀ ਹੈ, ਉਹਨਾਂ ਵਿੱਚੋਂ 102 ਪਿੰਡਾਂ ਨੂੰ ਪੂਰੀ ਮਾਤਰਾ ਵਿੱਚ ਪਾਣੀ ਸਪਲਾਈ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਅਤੇ ਬਾਕੀ ਰਹਿੰਦੇ 67 ਪਿੰਡਾਂ ਵਿੱਚ ਪਾਣੀ ਦੀ ਮਾਤਰਾ ਨੂੰ ਵਧਾਉਣ ਲਈ ਤਜ਼ਵੀਜ਼ਾਂ ਤਿਆਰ ਕਰ ਲਈਆਂ ਗਈਆਂ ਹਨ। ਉਹਨਾਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਪਿੰਡਾਂ ਦੇ ਕੁਝ ਮੁਹੱਲਿਆਂ ਵਿੱਚ ਸ਼ੁੱਧ ਪਾਣੀ ਦੀ ਸਪਲਾਈ ਨਹੀਂ ਪਹੁੰਚ ਰਹੀ ਹੈ, ਉਹਨਾਂ ਪਿੰਡਾਂ ਦੇ ਸਰਵੈ  ਕਰਕੇ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਿਥੇ ਕਿੱਤੇ ਪਾਈਪ ਲਾਈਨਾਂ ਦੀ ਮੁਰੰਮਤ ਹੋਣ ਵਾਲੀ ਹੈ, ਉਹਨਾਂ ਦੀ ਮੁਰੰਮਤ  ਨਾਲੋਂ-ਨਾਲ ਕੀਤੀ ਜਾਵੇ। ਸ਼੍ਰੀ ਤਰਨਾਚ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਨਮ ਅਤੇ ਮੌਤ ਦੇ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕ੍ਰਿਆ ਨੂੰ ਕੰਪਿਊਟਰਾਈਜ਼ ਕਰਨ ਦੇ ਕੰਮ ਨੂੰ ਜਲਦੀ ਤੋਂ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਹ ਸਰਟੀਫਿਕੇਟ ਲੈਣ ਲਈ ਕੋਈ ਮੁਸ਼ਕਲ ਪੇਸ਼ ਨਾ ਆਵੇ।  ਉਹਨਾਂ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਿ ਉਹ ਨਿਜੀ ਦਿਲਚਸਪੀ ਲੈ ਕੇ ਸਕੂਲਾਂ ਦੀਆਂ ਇਮਾਰਤਾਂ ਦੀ ਮੁਰਮੰਤ ਦੇ ਕੰਮ ਨੂੰ ਤੁਰੰਤ ਕਰਾਉਣ।
        ਸ਼੍ਰੀ ਤਰਨਾਚ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ, ਸ਼ੋਰ ਪ੍ਰਦੂਸ਼ਣ  ਨੂੰ ਰੋਕਣ ਅਤੇ ਲਾਈਟਾਂ ਵਾਲੇ ਚੌਕਾਂ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਨਿਯਮਾਂ ਦੀ ਉ¦ਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ।  ਸ਼੍ਰੀ ਤਰਨਾਚ ਨੇ ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਭਲਾਈ ਲਈ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਅਤੇ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਉਹ ਨਜਾਇਜ਼ ਕਬਜ਼ੇ ਛੱਡਣ ਅਤੇ ਅੱਗੇ ਤੋਂ ਕੋਈ ਵੀ ਨਜਾਇਜ਼ ਕਬਜੇ ਨਾ ਕਰਨ।
    ਡਿਪਟੀ ਕਮਿਸ਼ਨਰ ਨੇ ਸਿੰਚਾਈ ਵਿਭਾਗ, ਸਹਿਕਾਰਤਾ, ਸਮਾਜ ਭਲਾਈ, ਸਮਾਜਿਕ ਸੁਰੱਖਿਆ, ਆਬਾਕਾਰੀ ਤੇ ਕਰ, ਖੁਰਾਕ ਤੇ ਸਿਵਲ ਸਪਲਾਈ, ਮਾਲ ਵਿਭਾਗ, ਬਿਜਲੀ ਅਤੇ ਬੁਨਿਆਦੀ ਢਾਂਚਾ ਅਤੇ ਮਿਉਸਪਲ ਅਮੈਨਟਿਜ਼ ਵਿਭਾਗ ਦੀਆਂ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਵੀ ਕੀਤੀਆਂ। ਉਹਨਾਂ ਨੇ  ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹਾ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਵੱਲੋਂ ਜੋ ਸੁਝਾਅ ਦਿੱਤੇ ਜਾਂਦੇ ਹਨ, ਉਹਨਾਂ ਨੂੰ ਅਮਲ ਵਿੱਚ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਅਤੇ ਸਰਕਾਰ ਵੱਲੋਂ ਬਣਾਈਆਂ ਗਈਆਂ ਵਿਕਾਸ ਅਤੇ ਲੋਕ ਭਲਾਈ ਸਕੀਮਾਂ ਆਮ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਲੋਕ ਇਹਨਾਂ  ਭਲਾਈ ਅਤੇ ਵਿਕਾਸ ਸਕੀਮਾਂ ਦਾ ਲਾਭ ਉਠਾ ਸਕਣ।

ਪਟਾਕੇ ਚਲਾਉਣ ਤੇ ਪਾਬੰਦੀ

ਤਲਵਾੜਾ, 21 ਸਤੰਬਰ : ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ਼੍ਰੀ ਧਰਮਦੱਤ ਤਰਨਾਚ ਨੇ ਆਵਾਜ਼ ਦੇ ਪ੍ਰਦੂਸ਼ਣ ਸਬੰਧੀ ਭਾਰਤ ਦੀ ਸਰਵ ਉਚ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਵਾਸਤੇ ਧਾਰਾ 144 ਅਧੀਨ ਰਾਤ ਨੂੰ 10-00 ਵਜੇ ਤੋਂ ਸਵੇਰੇ 6-00 ਵਜੇ ਤੱਕ ਆਤਿਸ਼ਬਾਜੀ ਅਤੇ ਪਟਾਖਿਆਂ ਨੂੰ ਚਲਾਉਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਬਿਨਾਂ ਆਵਾਜ਼ ਦੇ ਰੌਸ਼ਨੀ ਛੱਡਣ ਵਾਲੇ ਪਟਾਕਿਆਂ ਤੇ ਲਾਗੂ ਨਹੀਂ ਹੋਵੇਗੀ। ਸਾਈਲੈਂਸ ਜੋਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ , ਜੰਗਲਾਤ, ਹਸਪਤਾਲਾਂ, ਵਿਦਿਆਕ ਸੰਸਥਾਵਾਂ, ਅਦਾਲਤਾਂ ਜਾਂ ਧਾਰਮਿਕ ਸੰਸਥਾਵਾਂ ਜਾਂ ਕੋਈ ਏਰੀਆ ਜਿਹੜਾ ਕਿ ਸਮਰੱਥ ਅਧਿਕਾਰੀ ਵੱਲੋਂ ਸਾਈਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਵਿੱਚ ਆਤਿਸ਼ਬਾਜੀ / ਪਟਾਖਿਆਂ / ਲਾਉੂਡ ਸਪੀਕਰਾਂ ਦੇ ਚਲਾਉਣ / ਲਗਾਉਣ ਤੇ ਮੁਕੰਮਲ ਪਾਬੰਦੀ ਰਹੇਗੀ। ਆਪਾਤ ਸਥਿਤੀ ਵਿੱਚ (ਐਮਰਜੈਂਸੀ ਸਥਿਤੀ ਵਿੱਚ) ਇਹ ਹੁਕਮ ਲਾਗੂ ਨਹੀਂ ਹੋਵੇਗਾ। ਇਸ ਸਬੰਧ ਵਿੱਚ ਸਾਰੇ ਐਸ ਐਚ ਓਜ਼ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੇ ਅਧਿਕਾਰਤ ਹੋਣਗੇ।
ਇਹ ਹੁਕਮ 22 ਦਸੰਬਰ 2010 ਤੱਕ ਲਾਗੂ ਰਹੇਗਾ।

ਬੱਚਿਆਂ ਨੂੰ ਪੌਦੇ ਲਾਉਣ ਲਈ ਪ੍ਰੇਰਿਤਾ ਕੀਤਾ ਜਾਵੇ : ਸੂਦ

ਹੁਸ਼ਿਆਰਪੁਰ,21 ਸਤੰਬਰ: ਅਧਿਆਪਕਾਂ ਵਲੋਂ  ਸਕੂਲਾਂ ਵਿੱਚ ਬੱਚਿਆਂ ਨੂੰ ਪੌਦਿਆਂ ਦੀ ਮਹੱਤਤਾ ਬਾਰੇ  ਵਿਸਥਾਰ ਪੂਰਬਕ ਜਾਣਕਾਰੀ ਦਿਤੀ ਜਾਣੀ ਚਾਹੀਦੀ ਹੈ ਤਾਂ ਜੋ ਬੱਚੇ ਘਰਾਂ ਵਿਚ ਜਾ ਕੇ ਆਪਣੇ ਮਾਤਾ-ਪਿਤਾ ਨੂੰ ਪੌਦੇ ਲਗਾਉਣ ਲਈ ਪ੍ਰੇਰਿਤ ਕਰਨ। ਇਹ ਵਿਚਾਰ ਸੰਸਦੀ ਮਾਮਲੇ, ਮੈਡੀਕਲ ਸਿਖਿਆ ਤੇ ਖੋਜ, ਜੰਗਲਾਤ, ਜੰਗਲੀ ਜੀਵ ਸੁਰੱਖਿਆ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਪੁਰਹੀਰਾਂ ਵਿਖੇ ਸ਼੍ਰੀਮਤੀ ਸਰਸਵਤੀ ਦੇਵੀ ਮੈਮੋਰੀਅਲ ਐਜੂਕੇਸ਼ਨਲ ਐਂਡ ਵੈਲਫੇਅਰ ਸੁਸਾਇਟੀ (ਰਜਿ) ਵਲੋਂ ਚਲਾਏ ਜਾ ਰਹੇ ਮਾਡਲ ਸਕੂਲ ਵਿਖੇ ਪੌਦੇ ਲਗਾਉਣ ਉਪਰੰਤ  ਪ੍ਰਗਟ ਕੀਤੇ। ਇਸ ਮੌਕੇ ਤੇ ਪ੍ਰਧਾਨ ਨਗਰ ਕੋਂਸਲ ਸ਼੍ਰੀ ਸ਼ਿਵ ਸੂਦ, ਜਨਰਲ ਸੱਕਤਰ (ਭਾਜਪਾ)  ਸ਼੍ਰੀ ਕਮਲਜੀਤ ਸੇਤੀਆ, ਜ਼ਿਲ੍ਹਾ ਪ੍ਰਧਾਨ ਭਾਜਪਾ ਸ਼੍ਰੀ ਜਗਤਾਰ ਸਿੰਘ  ਸੈਣੀ, ਸ਼੍ਰੀ ਰਮੇਸ਼ ਜਾਲਮ , ਪਰਮਜੀਤ ਸਿੰਘ , ਨਿਪੁੰਨ ਸ਼ਰਮਾ, ਬਲਵਿੰਦਰ ਬਿੰਦੀ ਐਮ ਸੀ, ਅਸ਼ੋਕ ਕੁਮਾਰ ਐਮ ਸੀ ਵੀ ਉਹਨਾਂ ਦੇ ਨਾਲ ਸਨ।
        ਸ਼੍ਰੀ ਸੂਦ ਨੇ ਕਿਹਾ ਕਿ ਸ਼ਹਿਰਾਂ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪੌਦੇ ਲਗਾਉਣੇ ਬਹੁਤ ਹੀ ਜ਼ਰੂਰੀ ਹਨ, ਇਸ ਲਈ ਸਕੂਲਾਂ ਵਿਚ ਪਈਆਂ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ।  ਅਧਿਆਪਕਾਂ ਵਲੋਂ ਸਕੂਲਾਂ ਦੀਆਂ ਖਾਲੀ ਥਾਵਾਂ ਤੇ ਬੱਚਿਆਂ ਤੋਂ ਪੌਦੇ ਲਗਵਾ ਕੇ ਉਹਨਾਂ ਤੇ ਬੱਚਿਆਂ ਦੇ ਨਾਂ ਲਿਖਵਾਏ ਜਾਣ ਤਾਂ ਜੋ ਬੱਚੇ ਆਪਣੇ ਵਲੋਂ ਲਗਾਏ ਗਏ ਪੌਦਿਆਂ ਦੀ ਨਿਜੀ ਦਿਲਚਸਪੀ ਲੈ ਕੇ  ਦੇਖਭਾਲ ਕਰਨ ।  ਉਹਨਾਂ  ਹੋਰ ਕਿਹਾ ਕਿ ਨਗਰ ਕੋਂਸਲ ਹੁਸ਼ਿਆਰਪੁਰ , ਜੰਗਲਾਤ ਵਿਭਾਗ , ਕਲੀਨ ਐਂਡ ਗਰੀਨ ਸੁਸਾਇਟੀ ਹੁਸ਼ਿਆਰਪੁਰ, ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਹੋਰ ਵੱਖ-ਵੱਖ ਸਵੈ-ਸੇਵੀ ਸੰਸਥਾਵਾਂ ਵੀ ਵੱਧ ਤੋਂ ਵੱਧ ਪੌਦੇ ਲਗਾ ਰਹੀਆਂ ਹਨ। ਇਸ ਮੌਕੇ ਤੇ ਸਕੂਲ ਦੇ ਪ੍ਰਬੰਧਕਾਂ ਅਤੇ ਅਧਿਆਪਕਾਂ ਵਲੋਂ ਸ਼੍ਰੀ ਤੀਕਸ਼ਨ ਸੂਦ ਦਾ ਸਨਮਾਨ ਵੀ ਕੀਤਾ ਗਿਆ।

ਵਿਕਾਸ ਕਾਰਜ ਸਮੇਂ ਮੁਕੰਮਲ ਕੀਤੇ ਜਾਣ : ਤਰਨਾਚ

ਹੁਸ਼ਿਆਰਪੁਰ, 21 ਸਤੰਬਰ: ਜ਼ਿਲ੍ਹਾ  ਹੁਸ਼ਿਆਰਪੁਰ ਅੰਦਰ ਚਲ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਵਿਸ਼ੇਸ਼ ਮੀਟਿੰਗ  ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ  ਦੀ ਪ੍ਰਧਾਨਗੀ ਹੇਠ ਅੱਜ ਮਿੰਨੀ ਸੱਕਤਰੇਤ ਦੇ ਮੀਟਿੰਗ ਹਾਲ ਵਿਖੇ ਹੋਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਕੈਪਟਨ ਕਰਨੈਲ ਸਿੰਘ ਐਸ  ਡੀ ਐਮ ਹੁਸ਼ਿਆਰਪੁਰ,  ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ, ਜਸਬੀਰ ਸਿੰਘ ਐਸ ਡੀ ਐਮ ਦਸੂਹਾ,  ਸ਼ੁਭਾਸ਼ ਚੰਦਰ  ਐਸ ਡੀ ਐਮ ਮੁਕੇਰੀਆਂ, ਅਵਤਾਰ ਸਿੰਘ ਭੁੱਲਰ ਜ਼ਿਲਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਵੀ ਹਾਜ਼ਰ ਸਨ।
        ਸ਼੍ਰੀ ਤਰਨਾਚ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ  ਕਿਹਾ ਕਿ ਜ਼ਿਲੇ ਅੰਦਰ ਚਲ ਰਹੇ ਵਿਕਾਸ ਕਾਰਜ਼ਾਂ  ਨੂੰ ਸਮੇ ਸਿਰ ਮੁਕੰਮਲ ਕਰਨ ਲਈ ਤੇਜ਼ੀ ਲਿਆਂਦੀ ਜਾਵੇ ਅਤੇ ਫੰਡਾਂ ਦੀ ਸਹੀ ਵਰਤੋ ਕੀਤੀ ਜਾਵੇ ਅਤੇ ਜਿਸ ਕੰਮ ਵਾਸਤੇ ਫੰਡ ਅਲਾਟ ਕੀਤੇ ਜਾਣ, ਉਸੇ ਕੰਮ ਤੇ ਹੀ ਖਰਚ ਕੀਤੇ ਜਾਣ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜੇ ਕਿਸੇ ਵਿਕਾਸ ਕਾਰਜ ਕਰਨ ਵਿਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਦੇ ਧਿਆਨ ਵਿਚ ਲਿਆਂਦਾ ਜਾਵੇ। ਉਹਨਾਂ ਨੇ ਜ਼ਿਲਾ ਸਿਖਿਆ ਅਫ਼ਸਰ (ਐਲੀਮੈਂਟਰੀ)  ਨੂੰ ਹਦਾਇਤ ਕੀਤੀ ਕਿ  ਸਰਕਾਰ ਵਲੋਂ ਸਕੂਲਾਂ ਦੀਆਂ  ਚਾਰ ਦੀਵਾਰੀਆਂ  ਲਈ ਜੋ 3 . 90 ਕਰੋੜ ਰੁਪਏ ਦੇ ਫੰਡ ਪ੍ਰਾਪਤ ਹੋਏ ਹਨ,ਉਹਨਾਂ ਨੂੰ ਜਲਦੀ ਤੋਂ ਜਲਦੀ ਖਰਚ ਕਰਕੇ ਸਮੇਂ ਸਿਰ ਕੰਮ ਮੁਕੰਮਲ ਕੀਤਾ ਜਾਵੇ।  ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਵਲੋ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਆਮ ਗਰੀਬ ਅਤੇ ਲੋੜਵੰਦ ਵਿਅਕਤੀਆਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਇਹ ਵਿਅਕਤੀ ਭਲਾਈ ਸਕੀਮਾਂ ਦਾ ਲਾਭ ਉਠਾ ਕੇ ਆਪਣੇ ਜੀਵਨ ਪੱਧਰ ਨੂੰ ਉਚਾ ਚੁੱਕ ਸਕਣ ।
                       ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਰੇਗਾ ਸਕੀਮ ਦਾ ਮੁੱਖ ਮਕਸਦ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਹੈ।  ਉਹਨਾਂ  ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਰੇਗਾ ਸਕੀਮ ਅਧੀਨ ਕੀਤੇ ਜਾ ਰਹੇ  ਕੰਮਾਂ ਵਿਚ ਵੀ ਤੇਜ਼ੀ ਲਿਆਉਣ ਅਤੇ ਇਸ ਸਕੀਮ ਅਧੀਨ ਮਿਲੇ ਫੰਡਾਂ ਨੂੰ ਨਿਸਚਿਤ ਸਮੇਂ ਵਿਚ ਖਰਚ ਕਰਨ ਤਾਂ ਜੋ ਹੋਰ ਫੰਡ ਜਾਰੀ ਕੀਤੇ ਜਾ ਸਕਣ।  ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਸੁਵਿਧਾ ਸੈਂਟਰ ਬਣਾਏ ਗਏ ਹਨ। ਉਹਨਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਵਿਧਾ ਸੈਂਟਰ ਵਿਚ ਕੰਮ ਕਰਾਉਣ ਲਈ ਆਏ ਲੋਕਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ, ਇਸ ਗਲ ਦਾ ਖਾਸ ਧਿਆਨ ਰਖਿਆ ਜਾਵੇ।
          ਸ਼੍ਰੀ ਤਰਨਾਚ ਨੇ ਸੁਵਿਧਾ ਸੈਂਟਰ ਹੁਸ਼ਿਆਰਪੁਰ ਵਿਖੇ ਆਮ ਜਨਤਾ ਦੀਆਂ ਸਹੂਲਤਾਂ ਨੂੰ ਮੁੱਖ ਰਖਦੇ ਹੋਏ ਸੁਵਿਧਾ ਸੈਂਟਰ ਹੁਸ਼ਿਆਰਪੁਰ ਵਿਖੇ ਚਲ ਰਹੀਆਂ ਵੱਖ-ਵੱਖ ਸੇਵਾਵਾਂ ਬਾਰੇ ਜਾਣਕਾਰੀ ਦਿਤੀ। ਉਹਨਾਂ ਦਸਿਆ ਕਿ ਆਮ ਜਨਤਾ ਨੂੰ ਹੋਰ ਸਹੂਲਤ ਦੇਣ ਲਈ ਹੁਸ਼ਿਆਰਪੁਰ ਜ਼ਿਲੇ ਦੀਆਂ ਚਾਰ ਸਬ- ਡਵੀਜ਼ਨਾਂ ਹੁਸ਼ਿਆਰਪੁਰ,ਗੜ੍ਹਸ਼ੰਕਰ, ਦਸੂਹਾ ਤੇ ਮੁਕੇਰੀਆਂ ਵਿਖੇ ਐਸ ਸੀ ਸਰਟੀਫੀਕੇਟ, ਬੀ ਸੀ ਸਰਟੀਫੀਕੇਟ, ਬੈਕਵਰਡ ਏਰੀਆ ਸਰਟੀਫੀਕੇਟ, ਰੂਰਲ ਏਰੀਅਰ ਸਰਟੀਫੀਕੇਟ, ਕੰਢੀ ਏਰੀਆ ਸਰਟੀਫੀਕੇਟ, ਰਜਿਸਟਰੇਸ਼ਨ ਆਫ ਮੈਰਿਜ਼, ਡੀਮਾਰਕੇਸ਼ਨ ਆਫ ਲੈਂਡ ਅਤੇ ਨਾਨ ਐਨ-ਕੈਬਰੈਂਸ ਸਰਟਹੀਫੀਕੇਟ ਵਰਗੀਆਂ ਹੋਰ ਸੇਵਾਵਾਂ ਚਾਲੂ ਕੀਤੀਆਂ ਗਈਆਂ ਹਨ। ਮੀਟਿੰਗ ਵਿਚ ਵੱਖ-ਵੱਖ ਅਧਿਕਾਰੀਆਂ ਵਲੋਂ ਕੀਤੇ ਗਏ ਵਿਕਾਸ ਕਾਰਜ਼ਾਂ ਦੀ ਪ੍ਰਗਤੀ ਬਾਰੇ ਡਿਪਟੀ ਕਮਿਸ਼ਨਰ ਨੂੰ ਜਾਣੂ ਕਰਵਾਇਆ।

ਹੈੱਡਮਾਸਟਰਾਂ ਦੀ ਸਿਖਲਾਈ ਵਰਕਸ਼ਾਪ ਲਗਾਈ

ਹੁਸ਼ਿਆਰਪੁਰ, 21 ਸਤੰਬਰ: ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ਼ਿਲਾ ਸੈਟਰ ਹੁਸ਼ਿਆਰਪੁਰ ਵਲੋਂ ਸਰਕਾਰੀ ਹਾਈ ਸਕੂਲਾਂ ਦੇ ਹੈਡਮਾਸਟਰਾਂ ਦੀ 21 ਸਤੰਬਰ ਤੋਂ 23 ਸਤੰਬਰ 2010 ਤਕ ਲਗਾਈ ਜਾਣ ਵਾਲੀ ਟ੍ਰੇਨਿੰਗ ਵਰਕਸ਼ਾਪ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ ਹੁਸ਼ਿਆਰਪੁਰ ਵਿਖੇ ਲਗਾਈ ਗਈ ਜਿਸ ਦਾ ਉਦਘਾਟਨ ਸ਼੍ਰੀਮਤੀ ਕੁਲਦੀਪ ਕੌਰ ਚੌਧਰੀ ਜ਼ਿਲਾ ਸਿਖਿਆ ਅਫ਼ਸਰ (ਸੈਕੰਡਰੀ) ਨੇ ਕੀਤਾ। ਸ਼੍ਰੀਮਤੀ ਚੌਧਰੀ ਨੇ ਆਪਣੇ ਭਾਸ਼ਨ ਵਿਚ ਕਿਹਾ ਕਿ ਇਹੋ ਜਿਹੀਆਂ ਵਰਕਸ਼ਾਪਾਂ ਰਾਹੀਂ ਹੈਡਮਾਸਟਰਾਂ ਨੂੰ ਉਹਨਾਂ ਦੇ ਕੰਮ ਕਾਰ ਕਰਨ ਵਿਚ ਜਾਗ੍ਰਤੀ ਆਉਂਦੀ ਹੈ ਅਤੇ ਗਿਆਨ ਵਿਚ ਵਾਧਾ ਹੁੰਦਾ ਹੈ। ਇਹੋ ਜਿਹੀਆਂ ਵਰਕਸ਼ਾਪਾਂ ਭਵਿਖ ਵਿਚ ਵੀ ਲਗਦੀਆਂ ਰਹਿੰਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਇਹਨਾਂ ਵਰਕਸ਼ਾਪਾਂ ਰਾਹੀਂ ਕੰਮ ਵਿਚ ਪਾਰਦਰਸ਼ਤਾ ਲਿਆਉਣ ਲਈ ਸਮੇਂ ਦੇ ਹਿਸਾਬ ਨਾਲ ਬਹੁਤ ਹੀ ਲੋੜ ਹੈ।
ਸ਼੍ਰੀਮਤੀ ਓਪਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਇਸ ਵਰਕਸ਼ਾਪ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਆਪਣੇ ਭਾਸ਼ਨ ਵਿਚ ਇਹੋ ਜਿਹੀਆਂ ਟ੍ਰੇਨਿੰਗ ਵਰਕਸ਼ਾਪਾਂ ਲਗਾਉਣ ਲਈ ਮਗਸੀਪਾਂ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਨੂੰ ਬੇਨਤੀ ਕੀਤੀ।
ਸ਼੍ਰੀ ਸੁਰਜੀਤ ਸਿੰਘ ਜ਼ਿਲਾ ਪ੍ਰੋਗਰਾਮ ਕੋਆਰਡੀਨੇਟਰ ਮਗਸੀਪਾ ਜ਼ਿਲਾ ਸੈਂਟਰ ਹੁਸ਼ਿਆਰਪੁਰ ਨੇ ਇਸ ਵਰਕਸ਼ਾਪ ਵਿਚ ਆਏ ਹੈਡਮਾਸਟਰਾਂ ਨੂੰ ਜੀ ਆਇਆਂ ਕਿਹਾ ਅਤੇ ਉਹਨਾਂ ਨੂੰ ਆਪਣੇ ਕੰਮ ਨੂੰ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਨਿਭਾਉਣ ਦੀ ਪ੍ਰੇਰਨਾ ਦਿਤੀ। ਉਹਨਾਂ ਕਿਹਾ ਕਿ ਜ਼ਿਲਾ ਹੁਸ਼ਿਆਰਪੁਰ ਦੇ ਸਰਕਾਰੀ ਹਾਈ ਸਕੂਲਾਂ ਦੇ ਹੈਡਮਾਸਟਰਾਂ ਦੀ ਗਿਣਤੀ 136 ਹੈ ਜਿਹਨਾਂ ਵਿਚੋਂ ਪਹਿਲੇ ਗਰੁੱਪ ਵਿਚ ਕੁਲ 68 ਹੇਡਮਾਸਟਰਾਂ ਨੂੰ ਟ੍ਰੇਨਿੰਗ ਦਿਤੀ ਜਾਵੇਗੀ। ਸ੍ਰੀਮਤੀ ਪ੍ਰਾਵੀਨ ਵਿਮਲ ਰਿਸੋਰਸ ਪਰਸਨ ਨੇ ਪਹਿਲੇ ਅਤੇ ਤੀਸਰੇ ਸ਼ੈਸ਼ਨ ਵਿਚ ਮੋਟੀਵੇਸ਼ਨ, ਸਟਰੈੋਸ ਮੈਨੇਜ਼ਮੈਂਟ ਸਬੰਧੀ ਭਰਪੂਰ ਜਾਣਕਾਰੀ ਦਿਤੀ ਅਤੇ ਇਸ ਵਿਸ਼ੇ ਸਬੰਧੀ ਪੁਛੇ ਗਏ ਸਵਾਲਾਂ ਦੇ ਜਵਾਬ ਬੜੇ ਤਸਲੀਬਖਸ਼ ਢੰਗ ਨਾਲ ਦਿਤੇ। ਦੂਸਰੇ ਅਤੇ ਚੌਥੇ ਸ਼ੈਸ਼ਨ ਵਿਚ ਸ਼੍ਰੀ ਜਸਵੰਤ ਸਿੰਘ ਸੈਣੀ ਵਿਸ਼ਾ ਮਾਹਿਰ ਵਲੋਂ ਬਿਹੇਵੀਅਰ ਸਕਿਲਜ਼ ,ਕਮਿਉਨੀਕੇਸ਼ਨ ਸਬੰਧੀ ਸਲਾਈਡਾਂ ਦੀ ਮਦਦ ਰਾਹੀਂ ਭਰਪੂਰ ਜਾਣਕਾਰੀ ਦਿਤੀ ਗਈ।
ਸ਼੍ਰੀ ਪ੍ਰੇਮ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਵਲੋਂ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਜ਼ਿਲਾ ਸੈਂਟਰ ਹੁਸ਼ਿਆਰਪੁਰ ਨੇ ਇਸ ਜ਼ਿਲਾ ਸੈਂਟਰ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਟਰੇਨਿੰਗ ਪ੍ਰੋਗਰਾਮਾਂ ਸਬੰਧੀ ਵਿਸਥਾਰ ਪੂਰਬਕ ਜਾਣਕਾਰੀ ਦਿਤੀ।

ਪੌਗ ਡੈਮ ਤੋਂ ਪੰਦਰਾਂ ਹਜਾਰ ਕਿਉਸਿਕ ਪਾਣੀ ਛੱਡਿਆ

ਤਲਵਾੜਾ, 14 ਸਤੰਬਰ: ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿਚ ਇਸ ਵਾਰ ਰਿਕਾਰਡਤੋੜ ਪਾਣੀ ਦੀ ਆਮਦ ਹੋਈ ਹੈ ਅਤੇ ਸਾਲ 1997 ਤੋਂ ਬਾਅਦ ਪਹਿਲੀ ਵਾਰ ਡੈਮ ਦੇ ਸਪਿੱਲਵੇ ਦੇ ਗੇਟ ਚੱਕ ਕੇ 1390 ਫੁੱਟ ਤੋਂ ਉਪਰ ਜਮ੍ਹਾਂ ਹੋਇਆ ਪਾਣੀ ਛੱਡਿਆ ਗਿਆ। ਕੱਲ੍ਹ ਝੀਲ ਵਿਚ ਜਲ ਸਤਰ 1393 ਫੁਟ ਦੇ ਕਰੀਬ ਸੀ ਜਿਸ ਨੂੰ ਦੇਖਦਿਆਂ ਬੀ. ਬੀ. ਐਮ. ਬੀ. ਹੈਡ ਕੁਆਟਰ ਤੋਂ 14 ਸਤੰਬਰ ਨੂੰ ਸਵੇਰੇ 9 ਵਜੇ ਸਪਿੱਲਵੇ ਦੇ ਸਾਰੇ ਗੇਟ ਕਰੀਬ 2 ਫੁਟ ਤੱਕ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ ਅਤੇ ਅੱਜ ਠੀਕ ਸਮੇਂ ਤੇ ਜਦੋਂ ਗੇਟ ਚੁੱਕੇ ਗਏ ਤਾਂ ਲੋਕਾਂ ਦਾ ਭਾਰੀ ਹਜੂਮ ਡੈਮ ਦੇ ਆਸ ਪਾਸ ਇਸ ਦ੍ਰਿਸ਼ ਨੂੰ ਵੇਖਣ ਲਈ ਪੁੱਜ ਗਿਆ। ਲੋਕ ਡੈਮ ਦੇ ਉਪਰ, ਸ਼ਿਵ ਮੰਦਰ ਤੋਂ ਇਲਾਵਾ ਸਥਾਣਾ, ਸ਼ਰਾਹੀਂ ਮੰਦਰ ਕੋਲੋਂ ਸਪਿੱਲਵੇ ਦਾ ਅਦਭੁੱਤ ਦ੍ਰਿਸ਼ ਵੇਖਣ ਲਈ ਮੇਲੇ ਦੀ ਤਰਾਂ ਉਮੜ ਪਏ। ਡੈਮ ਦੇ ਅਧਿਕਾਰੀਆਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਝੀਲ ਦੇ ਕੈਚਮੈਂਟ ਖੇਤਰ ਵਿਚ ਭਰਪੂਰ ਬਾਰਿਸ਼ ਕਾਰਨ ਡੈਮ ਦੇ ਪਾਵਰ ਹਾਉਸ ਦੀਆਂ ਸਾਰੀਆਂ ਛੇ ਮਸ਼ੀਨਾਂ ਬਿਜਲੀ ਪੈਦਾ ਕਰ ਰਹੀਆਂ ਹਨ ਤੇ ਪਾਵਰ ਹਾਉਸ ਰਾਹੀਂ ਕਰੀਬ 18 ਹਜਾਰ ਕਿਉਸਿਕ ਪਾਣੀ ਦਾ ਨਿਕਾਸ ਹੋ ਰਿਹਾ ਹੈ ਜਦਕਿ ਅੱਜ ਸਵੇਰੇ ਫਲੱਡ ਗੇਟ ਜਾਂ ਸਪਿੱਲਵੇ ਖੁੱਲ੍ਹਣ ਨਾਲ ਇਸ ਵਿਚ 15 ਹਜਾਰ ਕਿਉਸਿਕ ਪਾਣੀ ਹੋਰ ਛੱਡਿਆ ਗਿਆ। ਓਧਰ ਡੈਮ ਤੋਂ ਆ ਰਹੇ ਪਾਣੀ ਤੇ ਬਣੀ ਬਹੁਮੰਤਵੀ ਜਲ ਸਿੰਚਾਈ ਤੇ ਬਿਜਲੀ ਪਰਿਯੋਜਨਾ ਮੁਕੇਰੀਆਂ ਹਾਈਡਲ ਪ੍ਰਾਜੇਕਟ ਦੀ ਨਹਿਰ, ਜਿਸ ਦੀ ਸਮਰੱਥਾ 11 ਹਜਾਰ ਕਿਉਸਿਕ ਪਾਣੀ ਲਿਜਾਣ ਦੀ ਹੈ ਵਿਚ ਨੱਕੋ ਨੱਕ ਪਾਣੀ ਛੱਡਿਆ ਜਾ ਰਿਹਾ ਹੈ। ਸ਼ਾਹ ਨਹਿਰ ਹੈੱਡ ਵਰਕਸ ਦੇ ਦਰਿਆ ਵੱਲ ਬਣੇ ਪੰਜਾਹ ਵਿਚੋਂ 14 ਗੇਟ ਖੋਲ੍ਹ ਦਿੱਤੇ ਗਏ ਜਿਸ ਵਿਚੋਂ 20 ਹਜਾਰ ਕਿਉਸਿਕ ਤੋਂ ਵੱਧ ਪਾਣੀ ਦਰਿਆ ਬਿਆਸ ਵਿਚ ਛੱਡਿਆ ਗਿਆ। ਸਪਿੱਲਵੇ ਅਤੇ ਬੈਰਾਜ ਉੱਤੇ ਉਤਸੁਕ ਤੇ ਉਤਸ਼ਾਹੀ ਲੋਕਾਂ ਦਾ ਆਪਣੇ ਪਰਿਵਾਰਾਂ ਸਮੇਤ ਆਉਣਾ ਦੇਰ ਸ਼ਾਮ ਤੱਕ ਜਾਰੀ ਰਿਹਾ। ਦਰਿਆ ਵਿਚ ਪਾਣੀ ਛੱਡਣ ਨਾਲ ਇਸ ਦੇ ਕਿਨਾਰੇ ਵਸੇ ਪਿੰਡਾਂ ਅਤੇ ਵਸਨੀਕਾਂ ਨੂੰ ਬੀਤੇ ਕੱਲ੍ਹ ਹੀ ਰੈੱਡ ਅਲਰਟ ਜਾਰੀ ਕਰਕੇ ਸਾਵਧਾਨ ਕਰ ਦਿੱਤਾ ਗਿਆ ਸੀ ਅਤੇ ਅਜੇ ਤੱਕ ਠਾਠਾਂ ਮਾਰਦੇ ਦਰਿਆ ਨਾਲ ਕਿਸੇ ਕਿਸਮ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ।


ਬਲਾਕ ਪੱਧਰੀ ਪੈਨਸ਼ਨ ਮੇਲੇ ਚ 265 ਤੋਂ ਵੱਧ ਪੈਨਸ਼ਨਾਂ ਮਨਜੂਰ

ਅਮਰਜੀਤ ਸਿੰਘ ਸਾਹੀ ਪੈਨਸ਼ਨ ਮੇਲੇ ਵਿਚ ਲੋਕਾਂ ਦੀਆਂ ਮੁਸ਼ਕਿਲਾਂ ਸੁਣਦੇ ਹੋਏ
ਤਲਵਾੜਾ, 9 ਸਤੰਬਰ : ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਮੌਕੇ ਤੇ ਲਾਭ ਦੇਣ ਲਈ  ਜਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਹੁਸ਼ਿਆਰਪੁਰ ਵੱਲੋਂ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਵੱਖ ਵੱਖ ਪੈਨਸ਼ਨ ਸਕੀਮਾਂ, ਅੰਗਹੀਣਾਂ ਤੇ ਸੀਨੀਅਰ ਸਿਟੀਜਨ ਦੇ ਸ਼ਨਾਖਤੀ ਕਾਰਡ ਬਣਾਉਣ ਅਤੇ ਅਪੰਗ ਵਿਅਕਤੀਆਂ ਨੂੰ ਬਣਾਵਟੀ ਅੰਗ ਲਗਾਉਣ ਲਈ ਸ਼ਨਾਖ਼ਤ ਕਰਨ ਸਬੰਧੀ ਇੱਕ ਬਲਾਕ ਪੱਧਰ ਦਾ ਕੈਂਪ ਪਿੰਡ ਭੋਲ ਕਲੋਤਾ ਨੇੜੇ ਬਰਿੰਗਲੀ ਦੇ ਕਮਿਉਨਿਟੀ ਹਾਲ ਵਿਖੇ ਲਗਾਇਆ ਗਿਆ ਜਿਸ ਦਾ ਉਦਘਾਟਨ ਸ਼੍ਰੀ ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਅਤੇ ਵਿਧਾਇਕ ਹਲਕਾ ਦਸੂਹਾ ਨੇ ਕੀਤਾ।
    ਸ਼੍ਰੀ ਸਾਹੀ ਨੇ ਇਸ ਮੌਕੇ ਦੱਸਿਆ ਕਿ ਤਲਵਾੜਾ ਬਲਾਕ ਇਕ ਪੱਛੜਿਆ ਇਲਾਕਾ ਹੈ ਜਿਸ ਵਿਚ ਜਿਆਦਾਤਰ ਗਰੀਬ ਲੋਕ ਰਹਿੰਦੇ ਹਨ, ਇਹਨਾਂ ਲੋਕਾਂ ਦੀ ਸੁਵਿਧਾ ਲਈ ਇਹ ਕੈਂਪ ਇੱਥੇ ਲਗਾਇਆ ਗਿਆ ਹੈ ਅਤੇ ਮੌਕੇ ਤੇ ਹੀ ਵੱਖ ਵੱਖ ਪੈਨਸ਼ਨਾਂ ਦੇ ਫਾਰਮ ਭਰ ਕੇ ਤੇ ਲੁੜੀਂਦੀ ਕਾਰਵਾਈ ਕਰਕੇ 265 ਪੈਨਸ਼ਨਾਂ ਮਨਜੂਰ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਅੰਗਹੀਣਾਂ ਅਤੇ ਸੀਨੀਅਰ ਸਿਟੀਜ਼ਨਾਂ ਦੇ 86 ਸ਼ਨਾਖ਼ਤੀ ਕਾਰਡ ਬਣਾਏ ਗਏ ਹਨ ਅਤੇ ਸਿਹਤ ਵਿਭਾਗ ਵੱਲੋ 56 ਅਪੰਗ ਵਿਅਕਤੀਆਂ ਨੂੰ ਅੰਗਹੀਣਤਾ ਸਰਟੀਫਿਕੇਟ ਜਾਰੀ ਕੀਤੇ ਗਏ ਅਤੇ 10 ਅਪੰਗ ਵਿਅਕਤੀਆਂ ਨੂੰ ਬਣਾਵਟੀ ਅੰਗ ਲਗਾਉਣ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਜਲਦੀ ਹੀ ਇਹਨਾਂ ਅਪੰਗ ਵਿਅਕਤੀਆਂ ਨੂੰ ਮੁਫਤ ਬਣਾਵਟੀ ਅੰਗ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਸ ਕੈਂਪ ਦੇ ਲਗਾਉਣ ਨਾਲ ਜਿੱਥੇ ਇਸ ਪੱਛੜੇ ਇਲਾਕੇ ਦੇ ਲੋਕਾਂ ਦੇ ਵੱਖ ਵੱਖ ਪੈਨਸ਼ਨਾਂ ਦੇ ਫਾਰਮ ਭਰ ਕੇ ਲੁੜੀਂਦੀ ਕਾਰਵਾਈ ਕਰਕੇ ਮੌਕੇ ਤੇ ਪੈਨਸ਼ਨਾਂ ਮਨਜੂਰ ਕੀਤੀਆਂ ਗਈਆਂ ਹਨ ਉਥੇ ਆਮ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਵੀ ਹੋਈ ਹੈ ਤੇ ਲੋਕਾਂ ਨੂੰ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
    ਸ਼੍ਰੀ ਸਾਹੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਵਿਚ ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਜੀਵਨ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਹਨਾਂ ਦੀ ਭਲਾਈ ਲਈ ਅਹਿਮ ਸਕੀਮਾਂ ਬਣਾ ਕੇ ਉਹਨਾਂ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿਚ ਵੱਖ ਵੱਖ ਪੈਨਸ਼ਨ ਸਕੀਮਾਂ ਤਹਿਤ 94 ਹਜਾਰ ਲਾਭ ਪਾਤਰੀਆਂ ਨੂੰ ਚਾਲੂ ਵਿੱਤੀ ਸਾਲ ਦੌਰਾਨ 31 ਜੁਲਾਈ 2010 ਤੱਕ 14 ਕਰੋੜ 21 ਲੱਖ ਰੁਪਏ ਵੰਡੇ ਗਏ ਹਨ। ਉਹਨਾਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਪੈਨਸ਼ਨ ਤੋਂ ਵਾਂਝਾ ਨਹੀਂ ਰਹੇਗਾ ਅਤੇ ਜਿਹਨਾਂ ਦੀਆਂ ਪੈਨਸ਼ਨਾਂ ਨਜਾਇਜ਼ ਢੰਗ ਕੱਟੀਆਂ ਗਈਆਂ ਹਨ ਉਹਨਾਂ ਦੀਆਂ ਪੈਨਸ਼ਨਾਂ ਬਹਾਲ ਕੀਤੀਆਂ ਜਾਣਗੀਆਂ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਭਲਾਈ ਅਤੇ ਵਿਕਾਸ ਸਕੀਮਾਂ ਦਾ ਲਾਭ ਗਰੀਬਾਂ ਅਤੇ ਲੋੜਵੰਦਾਂ ਤੱਕ ਪਹਿਲ ਦੇ ਅਧਾਰ ਤੇ ਪਹੁੰਚਾਉਣ ਤਾਂ ਜੋ ਲੋਕ ਇਹਨਾਂ ਸਕੀਮਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਪੱਧਰ ਉੱਚਾ ਚੁੱਕ ਸਕਣ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵ ਸ਼੍ਰੀ ਬਲਦੇਵ ਸਿੰਘ ਬੀ. ਡੀ. ਪੀ. ਓ. ਤਲਵਾੜਾ, ਜਗਦੀਰ ਮਿੱਤਰ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਹੁਸ਼ਿਆਰਪੁਰ, ਪ੍ਰੇਮ ਕੁਮਾਰ ਨਾਇਬ ਤਹਿਸੀਲਦਾਰ ਤਲਵਾੜਾ, ਕੁਲਦੀਪ ਸਿੰਘ ਸੀ. ਡੀ. ਪੀ. ਓ., ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਭਾਜਪਾ, ਦਲਜੀਤ ਸਿੰਘ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਅਤੇ ਇਲਾਕੇ ਦੇ ਸਰਪੰਚ ਪੰਚ ਭਾਰੀ ਗਿਣਤੀ ਵਿਚ ਹਾਜਰ ਸਨ।

ਅਹਿਰਾਣਾ ਖੁਰਦ ਵਿਚ ਮੱਕੀ ਦਿਵਸ ਮਨਾਇਆ

ਹੁਸ਼ਿਆਰਪੁਰ, 9 ਸਤੰਬਰ: ਕਿਸਾਨਾਂ ਨੂੰ ਬੀਜ ਸੋਧਣ ਦੀ ਸਹੂਲਤ ਮੁਹੱਈਆ ਕਰਨ ਲਈ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਸਮੂਹ ਪੰਚਾਇਤਾਂ ਨੂੰ ਬੀਜ ਸੋਧਕ ਡਰੱਮ ਮੁਫ਼ਤ ਦਿੱਤੇ ਜਾ ਰਹੇ ਹਨ  ਅਤੇ ਪਹਿਲੀ ਕਿਸ਼ਤ ਵਿੱਚ 6154 ਬੀਜ ਸੋਧਕ ਡਰੱਮ ਦਿੱਤੇ ਜਾਣਗੇ ਜਿਹਨਾਂ ਉਪਰ 2 ਕਰੋੜ ਰੁਪਏ ਖਰਚ ਕੀਤੇ ਗਏ ਹਨ।  ਇਹ ਪ੍ਰਗਟਾਵਾ ਸ੍ਰ: ਸੋਹਨ ਸਿੰਘ ਠੰਡਲ  ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਨੇ ਅੱਜ ਪਿੰਡ ਅਹਿਰਾਣਾ ਖੁਰਦ ਵਿਖੇ ਖੇਤੀਬਾੜੀ ਵਿਭਾਗ ਪੰਜਾਬ ਹੁਸ਼ਿਆਰਪੁਰ ਵੱਲੋਂ ਮੱਕੀ ਅਤੇ ਤੇਲ ਬੀਜ ਫਸਲਾਂ ਦੇ ਖੇਤ ਦਿਵਸ ਸਬੰਧੀ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।  ਸ੍ਰ: ਠੰਡਲ ਨੇ ਇਸ ਮੌਕੇ ਤੇ ਵੱਖ-ਵੱਖ  ਪੰਚਾਇਤਾਂ ਨੂੰ 60 ਬੀਜ ਸੋਧਕ ਡਰੱਮ ਵੀ ਮੁਫ਼ਤ ਵੰਡੇ।
        ਸ੍ਰ: ਠੰਡਲ ਨੇ ਇਸ ਮੌਕੇ ਤੇ ਕਿਸਾਨਾਂ ਦੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੀਆਂ ਪੰਚਾਇਤਾ ਨੂੰ ਇੱਕ-ਇੱਕ ਬੀਜ ਸੋਧਕ ਡਰੱਮ ਦਿੱਤਾ ਜਾਵੇਗਾ ਜੋ ਪਿੰਡ ਵਿੱਚ ਸਾਂਝੀ ਜਗ੍ਹਾ ਤੇ ਰੱਖਿਆ ਜਾਵੇ ਤਾਂ ਜੋ ਪਿੰਡ ਦੇ ਕਿਸਾਨ ਆਪਣੀਆਂ ਫ਼ਸਲਾਂ ਦੇ  ਬੀਜਾਂ ਨੂੰ ਸੋਧ ਸਕਣ।  ਸ੍ਰ: ਠੰਡਲ ਨੇ ਕਿਹਾ ਕਿ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਰਾਜ ਅੰਦਰ ਝੋਨੇ ਦੀ ਖਰੀਦ ਲਈ 1655 ਖਰੀਦ ਕੇਂਦਰ ਬਣਾਏ ਗਏ ਹਨ ਜਿਹਨਾਂ ਵਿੱਚ ਬਿਜਲੀ, ਪਾਣੀ ਅਤੇ ਸਫ਼ਾਈ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ  ਵੱਲੋਂ ਸੂਬੇ ਦੇ ਸਮੂਹ  ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ  ਹਨ ਕਿ ਉਹ ਆਪਣੇ-ਆਪਣੇ ਜ਼ਿਲ੍ਹੇ ਵਿੱਚ ਖਰੀਦ ਏਜੰਸੀਆਂ ਨਾਲ ਮੀਟਿੰਗਾਂ ਕਰਕੇ ਝੋਨੇ ਦੀ ਖਰੀਦ ਦੇ ਅਗੇਤੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਤਾਂ ਜੋ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਲਈ ਕੋਈ ਮੁਸ਼ਕਿਲ ਪੇਸ਼ ਨਾ ਆਵੇ।
        ਸ੍ਰ: ਠੰਡਲ ਨੇ ਕਿਹਾ ਕਿ  ਸ੍ਰ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਕੇਂਦਰ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਉਹ ਮਿਲਰਜ਼ ਕੋਲ ਪਏ ਚਾਵਲ ਅਤੇ ਪੰਜਾਬ ਦੇ ਗੋਦਾਮਾਂ ਵਿੱਚ ਪਏ ਅਨਾਜ ਨੂੰ ਤੁਰੰਤ ਚੁਕਣ ਦਾ ਪ੍ਰਬੰਧ ਕਰੇ ਤਾਂ ਜੋ ਝੋਨੇ ਦੀ ਫ਼ਸਲ ਨੂੰ ਸਾਂਭਣ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।  ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀ ਮਾਹਿਰਾਂ ਵੱਲੋਂ ਸਿਫਾਰਸ਼ ਕੀਤੇ ਸੋਧੇ ਹੋਏ ਬੀਜ ਬੀਜਣ।  ਉਹਨਾਂ ਕਿਹਾ ਕਿ ਨਵੀਂ ਕਿਸਮ ਦੀ ਮੱਕੀ  ਤੇ ਲਗਭਗ 5000 ਪ੍ਰਤੀ ਏਕੜ ਖਰਚਾ ਆਉਂਦਾ ਹੈ ਅਤੇ ਇਹ ਕਿਸਮ 110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਜਿਸ ਨਾਲ ਕਿਸਾਨ ਨੂੰ 32000 ਰੁਪਏ ਤੋਂ ਵੱਧ ਪ੍ਰਤੀ ਏਕੜ ਆਮਦਨ ਹੁੰਦੀ ਹੈ। ਉਹਨਾਂ ਕਿਹਾ ਕਿ ਮੱਕੀ ਦੀ ਇਸ ਕਿਸਮ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ।
        ਸ੍ਰ: ਠੰਡਲ ਨੇ ਦੱਸਿਆ ਕਿ ਉਹਨਾਂ ਦੇ ਹਲਕੇ  ਵਿੱਚ ਸ਼ਾਮਲ ਕੀਤੇ ਨਵੇਂ ਪਿੰਡਾਂ ਦੇ ਸਮੂਹਿਕ ਵਿਕਾਸ ਲਈ ਗਰਾਮ ਪੰਚਾਇਤਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਹੈ ਅਤੇ ਇਹਨਾਂ ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।  ਉਹਨਾਂ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਦੇ ਵਿਕਾਸ ਲਈ 10-10 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।  ਉਹਨਾਂ ਨੇ ਪਿੰਡਾਂ ਦੀਆਂ ਪੰਚਇਤਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ  ਮੌਕੇ ਤੇ ਹੀ ਹੱਲ ਕੀਤੀਆਂ। ਉਹਨਾਂ ਨੇ ਸਰਪੰਚਾਂ-ਪੰਚਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਮਤਭੇਦਾਂ ਤੋਂ ਉਪਰ ਉਠ ਕੇ ਪਿੰਡਾਂ ਦਾ ਸਮੂਹਿਕ ਵਿਕਾਸ ਕਰਨ ਅਤੇ ਵਿਕਾਸ ਕਾਰਜਾਂ ਲਈ ਮਿਲੀਆਂ ਗਰਾਂਟਾਂ ਨੂੰ ਸਮੇਂ ਸਿਰ ਖਰਚ ਕਰਨ ਤਾਂ ਜੋ ਉਹਨਾਂ ਨੂੰ ਹੋਰ ਗਰਾਂਟਾਂ ਦਿੱਤੀਆਂ ਜਾ ਸਕਣ।
        ਸ੍ਰ: ਅਮਰਜੀਤ ਸਿੰਘ ਚੋਹਾਨ ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ , ਸ੍ਰ: ਜਤਿੰਦਰ ਸਿੰਘ ਬਾਜਵਾ ਲਾਲੀ , ਰਵਿੰਦਰ ਸਿੰਘ ਠੰਡਲ, ਜੋਗਿੰਦਰ ਸਿੰਘ  ਚੇਅਰਮੈਨ ਬਲਾਕ ਸੰਮਤੀ ਹੁਸ਼ਿਆਰਪੁਰ, ਡਾ ਅਸ਼ੋਕ ਚੌਧਰੀ ਸਹਾਇਕ ਮੱਕੀ ਵਿਕਾਸ ਅਫ਼ਸਰ  ਅਤੇ ਇਕਬਾਲ ਸਿੰਘ ਖੇੜਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦਾ ਜੀਵਨ ਮਿਆਰ ਉਚਾ ਚੁੱਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।  ਡਾ. ਸਰਬਜੀਤ ਸਿੰਘ ਕੰਧਾਰੀ  ਮੁੱਖ ਖੇਤੀਬਾੜੀ ਅਫ਼ਸਰ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਮਾਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਖੇਤੀਬਾੜੀ ਵਿਭਾਗ ਹੁਸ਼ਿਆਰਪੁਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਕੈਪਟਨ ਕਰਨੈਲ ਸਿੰਘ  ਐਸ ਡੀ ਐਮ ਹੁਸ਼ਿਆਰਪੁਰ, ਅਮਰਜੀਤ ਸਿੰਘ ਗਿੱਲ ਐਕਸੀਅਨ ਜਲ ਸਪਲਾਈ ਤੇ ਸੈਨੀਟੇਸ਼ਨ, ਜਗੀਰ ਸਿੰਘ ਭੂਮੀ ਰੱਖਿਆ ਅਫ਼ਸਰ, ਬਲਜੀਤ ਸਿੰਘ ਨੰਬਰਦਾਰ, ਭੁਪਿੰਦਰ ਸਿੰਘ ਢਿਲੋਂ, ਗੁਰਮੀਤ ਸਿੰਘ ਫੁਗਲਾਣਾ, ਤਾਰਾ ਚੰਦ ਸਰਪੰਚ ਫੁੱਗਲਾਣਾ ਅਤੇ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਵੀ ਹਾਜ਼ਰ ਸਨ।

12 ਨੂੰ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

ਹੁਸ਼ਿਆਰਪੁਰ, 9 ਸਤੰਬਰ: ਐਸ ਐਸ ਜੈਨ ਸਭਾ (ਰਜਿ:) ਵੱਲੋਂ ਕੀਤੀ ਗਈ ਬੇਨਤੀ ਅਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਤਸਰੀ ਸਮਾਗਮ ਦੇ ਸਬੰਧ ਵਿੱਚ ਸ਼੍ਰੀ ਧਰਮ ਦੱਤ ਤਰਨਾਚ ਜ਼ਿਲ੍ਹਾ ਮੈਜਿਸਟਰੇਟ ਨੇ 12 ਸਤੰਬਰ 2010 ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮੀਟ ਦੀਆਂ ਦੁਕਾਨਾਂ ਅਤੇ ਸਲਾਟਰ ਹਾਊਸ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।

ਪਾਸਿੰਗ ਆਊਟ ਪਰੇਡ ਭਲਕੇ

ਹੁਸ਼ਿਆਰਪੁਰ, 9 ਸਤੰਬਰ:  ਸ਼੍ਰੀ ਡੀ ਐਸ ਸਿੱਧੂ , ਡਿਪਟੀ ਇੰਸਪੈਕਟਰ ਜਨਰਲ ਬੀ ਐਸ ਐਫ ਕੈਂਪ ਖੜਕਾਂ ਨੇ ਦੱਸਿਆ ਕਿ  ਸ਼੍ਰੀ ਹਿੰਮਤ ਸਿੰਘ, ਆਈ ਪੀ ਐਸ , ਇੰਸਪੈਕਟਰ ਜਨਰਲ, ਬੀ ਐਸ ਐਫ ਪੰਜਾਬ 10 ਸਤੰਬਰ 2010 ਨੂੰ ਸਵੇਰੇ 8-30 ਵਜੇ ਬੀ ਐਸ ਐਫ ਕੈਂਪ ਖੜਕਾਂ ਹੁਸ਼ਿਆਰਪੁਰ ਵਿਖੇ ਸਿਖਲਾਈ ਪ੍ਰਾਪਤ ਕਰ ਚੁੱਕੇ ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ ਅਤੇ ਪਰੇਡ ਤੋਂ ਸਲਾਮੀ ਲੈਣਗੇ।

ਸਕੁਲਾਂ ਨੂੰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ : ਮਹਿੰਦਰ ਕੌਰ ਜੋਸ਼

ਮੁਰਾਦਪੁਰ ਗੁਰੂ / ਹੁਸ਼ਿਆਰਪੁਰ, 5 ਸਤੰਬਰ: ਪੰਜਾਬ ਸਰਕਾਰ ਵੱਲੋਂ ਸੂਬੇ ਦੇ 19000 ਸਕੂਲਾਂ ਵਿੱਚ ਪੀਣ ਵਾਲਾ ਸਾਫ਼ ਸੁਥਰਾ ਪਾਣੀ ਅਤੇ ਪਖਾਨਾ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸ ਗੱਲ ਦੀ ਜਾਣਕਾਰੀ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਮੁਰਾਦਪੁਰ ਗੁਰੂ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਦਿੱਤੀ।
                ਬੀਬੀ ਜੋਸ਼ ਨੇ ਕਿਹਾ ਕਿ ਪੰਜਾਬ ਸਰਕਾਰ  ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਬਹੁਤ ਯਤਨਸ਼ੀਲ ਹੈ। ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹਰ ਬਲਾਕ ਵਿੱਚ ਤਿੰਨ-ਤਿੰਨ ਮਾਡਲ ਸਕੂਲ ਬਣਾਏ ਗਏ ਹਨ ਅਤੇ ਇੱਕ ਆਦਰਸ਼ ਸਕੂਲ ਖੋਲ੍ਹਿਆ ਗਿਆ ਹੈ। ਉਹਨਾਂ ਕਿਹਾ ਕਿ ਸਕੂਲਾਂ ਵਿੱਚ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਵਿਦਿਆ ਅਤੇ ਕਾਪੀਆਂ-ਕਿਤਾਬਾਂ ਦਿੱਤੀਆਂ ਜਾ ਰਹੀਆਂ ਹਨ।   ਇਸ ਤੋਂ ਇਲਾਵਾ ਨਵੇਂ ਅਧਿਆਪਕ ਭਰਤੀ ਕੀਤੇ ਗਏ ਹਨ ਜਿਸ ਨਾਲ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਉਚਾ ਹੋਇਆ ਹੈ ਅਤੇ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚਿਆਂ ਦੀ ਗਿਣਤੀ ਵਿੱਚ ਵੀ ਕਾਫ਼ੀ ਵਾਧਾ ਹੋਇਆ ਹੈ। ਉਹਨਾਂ ਹੋਰ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਪਿੰਡਾਂ ਵਿੱਚ ਲੋਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਤੇ ਉਹਨਾਂ ਨੇ ਸਰਕਾਰੀ ਸਕੂਲ ਧਾਰੀਵਾਲ ਦੀ ਚਾਰਦੀਵਾਰੀ ਲਈ 1 ਲੱਖ 43 ਹਜ਼ਾਰ 100 ਰੁਪਏ ਦਾ ਚੈਕ ਵੀ ਦਿੱਤਾ ਅਤੇ ਪਿੰਡ ਮੁਰਾਦਪੁਰ ਗੁਰੂ ਦੀਆਂ ਗਲੀਆਂ ਨਾਲੀਆਂ ਨੂੰ ਪੱਕਾ ਕਰਨ ਲਈ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
        ਪਿੰਡ ਦੀ ਸਰਪੰਚ ਰਵਿੰਦਰ ਕੌਰ ਨੇ ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ।  ਅਵਤਾਰ ਸਿੰਘ ਮੁਰਾਦਪੁਰ, ਦਿਲਬਾਗ ਸਿੰਘ, ਗੰਗਾ ਸਿੰਘ ਪਿੰਡ ਭੱਕਲਾਂ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਮਿਲਕ ਪਲਾਂਟ ਹੁਸ਼ਿਆਰਪੁਰ ਕਰਮਜੀਤ ਬੱਬਲੂ,  ਐਸ ਡੀ ਈ  ਜਨ ਸਪਲਾਈ ਤੇ ਸੈਨੀਟੇਸ਼ਨ ਰਜਿੰਦਰ ਸਿੰਘ, ਜੇ ਈ ਸੇਵਾ ਸਿਘ,  ਬਲਾਕ ਸੰਮਤੀ ਮੈਂਬਰ ਮੁਰਾਦਪੁਰ ਦਿਲਬਾਗ ਸਿੰਘ, ਬਲਾਕ ਸੰਮਤੀ ਮੈਂਬਰ ਜਗਦੀਸ਼ ਕੌਰ,  ਚਰਨਜੀਤ ਰੂਬੀ, ਸਤਪਾਲ ਭੁਲਾਣਾ, ਸਰਪੰਚ ਤਾਜਪੁਰ, ਬਲਾਕ ਸੰਮਤੀ ਮੈਂਬਰ ਬੀਬੀ ਜਗਜੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਰਾਜ ਦੀਆਂ ਪ੍ਰਮੁੱਖ ਸੜਕਾਂ ਨੂੰ ਚੌੜਾ ਤੇ ਮਜਬੂਤ ਕਰਨ ਦਾ ਕੰਮ ਜੋਰਾਂ ਤੇ : ਸੁਦ

ਜਹਾਨਖੇਲਾਂ / ਹੁਸ਼ਿਆਰਪੁਰ, 5 ਸਤੰਬਰ: ਰਾਜ ਦੀਆਂ ਪ੍ਰਮੁੱਖ ਸੜਕਾਂ ਨੂੰ ਚੌੜਾ ਤੇ ਮਜ਼ਬੂਤ ਕਰਨ ਲਈ ਅਕਾਲੀ-ਭਾਜਪਾ ਸਰਕਾਰ ਵੱਲੋਂ 1500 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਅੱਜ ਜਹਾਨਖੇਲਾਂ ਵਿਖੇ ਹੁਸ਼ਿਆਰਪੁਰ-ਊਨਾ ਰੋਡ ਤੋਂ ਪਿੰਡ ਨਾਰਾ, ਮਾਂਝੀ, ਡਾਡਾ, ਸ਼ੇਰਪੁਰ, ਥੱਥਲ, ਆਦਮਵਾਲ (ਜਲੰਧਰ- ਹੁਸ਼ਿਆਰਪੁਰ-ਧਰਮਸ਼ਾਲਾ ਸੜਕ) ਤੱਕ ਨਾਬਾਰਡ -16 ਸਕੀਮ ਅਧੀਨ 6. 24 ਕਰੋੜ  ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
        ਸ੍ਰ੍ਰੀ ਸੂਦ ਨੇ ਦੱਸਿਆ ਕਿ ਜਦੋਂ ਵੀ ਅਕਾਲੀ-ਭਾਜਪਾ ਸਰਕਾਰ ਹੋਂਦ ਵਿੱਚ ਆਉਂਦੀ ਹੈ , ਉਦੋਂ ਹੀ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਹੁੰਦੇ ਹਨ। ਸਾਡੀ ਸਰਕਾਰ ਵੱਲੋਂ ਹਰ ਪਿੰਡ ਨੂੰ ਲਿੰਕ ਸੜਕ ਨਾਲ ਜੋੜਿਆ ਗਿਆ ਹੈ ਅਤੇ ਨਵੀਆਂ ਲਿੰਕ ਸੜਕਾਂ ਬਣਾਈਆਂ ਗਈਆਂ ਹਨ।  ਪੁਰਾਣੀਆਂ ਸੜਕਾਂ ਨੁੰ ਚੌੜਾ ਕੀਤਾ ਗਿਆ ਹੈ, ਚਾਰ ਮਾਰਗੀ ਅਤੇ ਛੇ ਮਾਰਗੀ ਸੜਕਾਂ ਵੀ ਜੰਗੀ ਪੱਧਰ ਤੇ ਬਣਾਈਆਂ ਜਾ ਰਹੀਆਂ ਹਨ।  ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੀ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਗਿਆ ਹੈ ਅਤੇ 2 ਰੇਲਵੇ ਓਵਰ ਬ੍ਰਿਜ ਬਣਾਏ ਗਏ ਹਨ। ਹੁਸ਼ਿਆਰਪੁਰ ਦੇ ਭੰਗੀ ਚੋਅ ਤੇ ਨਵਾਂ ਪੁੱਲ ਬਣਾਇਆ ਗਿਆ ਹੈ ਅਤੇ ਭੰਗੀ ਚੋਅ ਦੇ ਦੂਸਰੇ ਕਿਨਾਰੇ ਤੇ ਜੋ ਬੰਨ ਬਣਾਇਆ ਗਿਆ ਹੈ ਉਸ ਤੇ ਵੀ ਪੱਕੀ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਹੈ।  ਹੁਸ਼ਿਆਰਪੁਰ ਵਿੱਚ ਟੂਰਿਜ਼ਮ ਨੁੰ ਵਿਕਸਿਤ ਕਰਨ ਲਈ  ਟੂਰਿਜ਼ਮ ਕੰਪਲੈਕਸ ਵੀ ਬਣਾਏ ਗਏ ਹਨ। ਬਿਜਲੀ ਦੀ ਕਮੀ ਨੂੰ ਪੂਰਾ ਕਰਨ ਲਈ ਸਰਕਾਰ ਵੱਲੋਂ ਬਿਜਲੀ ਦੇ ਨਵੇਂ ਪ੍ਰੋਜੈਕਟ ਲਗਾਏ ਜਾ ਰਹੇ ਹਨ ।  ਸ਼੍ਰੀ ਸੂਦ ਨੇ ਕਿਹਾ ਕਿ ਟੋਟਲ ਸੈਨੀਟੇਸ਼ਨ ਸਕੀਮ ਅਧੀਨ ਗਰੀਬ ਪ੍ਰੀਵਾਰਾਂ ਲਈ ਪਾਖਾਨੇ ਬਣਾਏ ਜਾ ਰਹੇ ਹਨ ।  ਇਸ ਮੌਕੇ ਤੇ ਸ਼੍ਰੀ ਸੂਦ ਨੇ ਵੱਖ-ਵੱਖ ਧਾਰਮਿਕ ਸਭਾਵਾਂ ਨੂੰ 1 ਲੱਖ 62 ਹਜ਼ਾਰ ਦੇ ਚੈਕ ਵੰਡੇ  ਜਿਹਨਾਂ ਵਿੱਚ ਭਾਰਤੀ ਬਾਲਮੀਕੀ ਧਰਮ ਸਮਾਜ ਬਜਵਾੜਾ ਨੁੰ 50 ਹਜ਼ਾਰ ਰੁਪਏ, ਭਾਰਤੀ ਬਾਲਮੀਕੀ ਧਰਮ ਸਮਾਜ ਜਹਾਨਖੇਲਾਂ ਨੂੰ 50 ਹਜ਼ਾਰ, ਮਹਾਰਾਣਾ ਪ੍ਰਤਾਪ ਸਪੋਰਟਸ ਕਲੱਬ ਨੂੰ 31 ਹਜ਼ਾਰ ਅਤੇ ਲੋਕ ਕਲਿਆਣ ਵੈਲਫੇਅਰ ਸੁਸਾਇਟੀ ਊਨਾ ਰੋਡ ਨੂੰ 31 ਹਜ਼ਾਰ ਰੁਪਏ ਦੇ ਚੈਕ ਹਨ।
        ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ  ਵਿਭਾਗ ਆਰ ਐਸ ਬੈਂਸ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕ ਦੀ ¦ਬਾਈ ਲਗਭਗ ਸਾਢੇ 16 ਕਿਲੋਮੀਟਰ ਹੈ ਅਤੇ ਸੜਕ ਦੀ ਚੁੜਾਈ 12 ਫੁੱਟ ਹੈ ਜੋ ਕਿ ਲਗਭਗ 9 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗੀ।  ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਅਤੇ  ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ। ਭਾਜਪਾ ਆਗੂ  ਵਿਜੇ ਪਠਾਨੀਆ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾਅਤੇ ਸਰੋਪਾ ਦੇ ਕੇ ਸਨਮਾਨ ਕੀਤਾ।
          ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਸ ਡੀ ਓ ਲੋਕ ਨਿਰਮਾਣ ਵਿਭਾਗ ਰਜਿੰਦਰ ਕੁਮਾਰ, ਸਹਾਇਕ ਇੰਜੀ: ਗੁਰਮੀਤ ਸਿੰਘ,  ਬਾਬਾ ਰਾਮ ਮੂਰਤੀ, ਰਮੇਸ਼ ਜ਼ਾਲਮ, ਜਗਦੀਸ਼ ਸੈਣੀ, ਡਾ ਇੰਦਰਜੀਤ ਸ਼ਰਮਾ, ਵਿਜੇ ਠਾਕਰ, ਅਮਿਤ ਭੰਡਾਰੀ, ਸਰਪੰਚ ਰਾਜ ਕੁਮਾਰ, ਮਹਾਵੀਰ ਸਿੰਘ ਸਤੀ, ਨਿਪੁੰਨ ਸ਼ਰਮਾ, ਸਰਪੰਚ ਰਣਧੀਰ ਸਿੰਘ, ਸਰਪੰਚ ਸੁਭਾਸ਼ ਚੰਦਰ, ਦਵਿੰਦਰ ਕੌਰ, ਸੁਰਿੰਦਰ ਕੌਰ, ਸਰਪੰਚ ਊਸ਼ਾ ਰਾਣੀ, ਸਰਪੰਚ ਰਾਜ ਰਾਣੀ,   ਸਰਪੰਚ ਕੈਪਟਨ ਗੁਰਮੀਤ ਸਿੰਘ, ਸਰਪੰਚ ਸਤਪਾਲ, ਸਰਕਲ ਪ੍ਰਧਾਨ ਜਗਤਾਰ ਸਿਘ, ਸਤਨਾਮ ਸਿਘ, ਸੁੱਚਾ ਸਿੰਘ, ਸਰਪੰਚ ਗੁਰਬਖਸ਼ ਰਾਮ, ਪੰਚ ਗੁਰਚੈਨ ਸਿੰਘ, ਸੰਮਤੀ ਮੈਂਬਰ ਅਵਤਾਰ ਸਿੰਘ, ਪੰਚ ਸੁਨੀਤ ਕੁਮਾਰ,  ਜੁਗਲ ਕਿਸ਼ੋਰ, ਗਿਰਧਾਵਰ ਸਿੰਘ, ਧਰਮ ਸਿੰਘ ਅਤੇ ਹੋਰ ਪਤਵੰਤੇ ਹਾਜਰ ਸਨ।

ਲੇਹ ਵਿਚ ਪਸ਼ੂਆਂ ਲਈ ੨੦ ਟਰੱਕ ਤੂੜੀ ਦੇ ਰਵਾਨਾ

ਹੁਸ਼ਿਆਰਪੁਰ, 5 ਸਤੰਬਰ: ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ  ਲੇਹ (ਕਸ਼ਮੀਰ) ਵਿਖੇ ਬੱਦਲ ਫੱਟਣ ਕਾਰਨ ਪ੍ਰਭਾਵਿਤ ਹੋਏ ਪਸ਼ੂਆਂ ਲਈ ਚਾਰੇ ਵਜੋਂ 20 ਤੂੜੀ ਦੇ ਟਰੱਕ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਖੇਤੀ ਭਵਨ ਹੁਸ਼ਿਆਰਪੁਰ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੇ।  ਇਸ ਮੌਕੇ ਤੇ  ਉਪ ਮੰਡਲ ਅਫ਼ਸਰ ਕੈਪਟਨ ਕਰਨੈਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਡਾ ਸਰਬਜੀਤ ਸਿੰਘ ਕੰਧਾਰੀ, ਜ਼ਿਲ੍ਹਾ ਸਿਖਲਾਈ ਅਫ਼ਸਰ ਡਾ ਸੁਰਿੰਦਰ ਸਿੰਘ, ਖੇਤੀਬਾੜੀ ਅਫ਼ਸਰ ਡਾ ਯਾਦਵਿੰਦਰ ਸਿੰਘ, ਪਰਮਜੀਤ ਸਿੰਘ ਢੱਟ, ਡਾ ਮਨਪ੍ਰੀਤ ਸਿੰਘ, ਡਾ ਗੁਰਬਖਸ਼ ਸਿੰਘ, ਡਾ ਦੀਪਕ ਪੁਰੀ, ਡਾ ਦਪਿੰਦਰ ਸਿੰਘ, ਡਾ ਕਿਸ਼ੋਰੀ ਲਾਲ, ਰਣਜੀਤ ਕੁਮਾਰ, ਡਾ ਸੁਭਾਸ਼ ਚੰਦਰ ਅਤੇ ਜਸਪ੍ਰੀਤ ਸਿੰਘ  ਉਹਨਾਂ ਦੇ ਨਾਲ  ਸਨ।
        ਇਸ ਮੌਕੇ ਤੇ ਸ੍ਰ: ਠੰਡਲ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਪਿਛਲੇ ਦਿਨੀਂ ਲੇਹ (ਕਸ਼ਮੀਰ) ਵਿਖੇ ਬੱਦਲ ਫੱਟਣ ਕਾਰਨ ਹੋਏ ਜਾਨੀ ਅਤੇ ਮਾਲੀ ਨੁਕਸਾਨ ਨਾਲ ਪ੍ਰਭਾਵਿਤ ਹੋਏ ਉਥੋਂ ਦੇ  ਲੋਕਾਂ ਨਾਲ ਹਮਦਰਦੀ ਕਰਨ ਅਤੇ ਪ੍ਰਭਾਵਿਤ ਲੋਕਾਂ ਨੂੰ ਖਾਣ-ਪੀਣ ਦੀ ਸਮੱਗਰੀ ਅਤੇ ਕੱਪੜਾ ਆਦਿ ਵੰਡਣ ਲਈ ਪਹੁੰਚੇ ਸਨ।  ਸ੍ਰ: ਬਾਦਲ ਨੇ ਮਹਿਸੂਸ ਕੀਤਾ ਕਿ ਬੱਦਲ ਫੱਟਣ ਨਾਲ ਪਸ਼ੂ ਵੀ ਕਾਫ਼ੀ ਪ੍ਰਭਾਵਿਤ ਹੋਏ ਹਨ, ਜਿਹਨਾਂ ਨੂੰ ਚਾਰੇ ਦੀ ਬਹੁਤ ਲੋੜ ਹੈ। ਇਸ ਲਈ ਉਹਨਾਂ ਨੇ ਉਥੋਂ ਦੇ ਵਾਸੀਆਂ ਨੂੰ ਪਸ਼ੂਆਂ ਦੇ ਚਾਰੇ ਦੀ ਘਾਟ ਨੂੰ ਪੂਰਾ ਕਰਨ ਲਈ ਪੰਜਾਬ ਵਿੱਚੋਂ ਚਾਰਾ ਭੇਜਣ ਦਾ ਭਰੋਸਾ ਦਿੱਤਾ ਅਤੇ ਉਹਨਾਂ ਦੇ ਨਿਰਦੇਸ਼ਾਂ ਅਨੁਸਾਰ ਇਹ ਚਾਰੇ ਦੇ ਟਰੱਕ  ਖੇਤੀਬਾੜੀ ਵਿਭਾਗ ਵੱਲੋਂ ਭੇਜੇ ਜਾ ਰਹੇ ਹਨ।  ਉਹਨਾਂ ਕਿਹਾ ਕਿ ਪੰਜਾਬ ਜੋ ਗੁਰੂਆਂ ਪੀਰਾਂ ਦੀ ਧਰਤੀ ਹੈ , ਉਥੋਂ ਦੇ ਵਸਨੀਕ ਹਰ ਸਮੇਂ ਦੀਨ-ਦੁੱਖੀਆਂ ਦੀ ਸੇਵਾ ਕਰਨ ਲਈ ਤੱਤਪਰ ਰਹਿੰਦੇ ਹਨ।  ਸ੍ਰ: ਠੰਡਲ ਨੇ ਭਰੋਸਾ ਦਿੱਤਾ ਕਿ ਲੋੜ ਪੈਣ ਤੇ ਲੇਹ ਦੇ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ ।

ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਵਿਕਾਸ ਨੂੰ ਤਰਜੀਹ : ਸੇਖਵਾਂ

ਸੀਕਰੀ / ਹੁਸ਼ਿਆਰਪੁਰ, 5 ਸਤੰਬਰ: ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ, ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਖਿਡਾਰੀਆਂ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਲਈ ਚਾਲੂ ਵਿੱਤੀ ਸਾਲ ਦੌਰਾਨ 60 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ । ਇਹ ਪ੍ਰਗਟਾਵਾ ਸ੍ਰ: ਸੇਵਾ ਸਿੰਘ ਸੇਖਵਾਂ, ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਅੱਜ ਪਿੰਡ ਸੀਕਰੀ ਵਿਖੇ ਸਵਰਗੀ  ਗੁਰਬੀਰ  ਸਿੰਘ  ਰੂਪ ਦੀ ਯਾਦ ਵਿੱਚ ਬਾਬਾ ਬੱਗੇ ਸ਼ਾਹ ਸਪੋਰਟਸ ਕਲੱਬ ਸੀਕਰੀ ਵੱਲੋਂ ਕਰਵਾਏ ਗਏ ਚਾਰ ਰੋਜ਼ਾ ਕਬੱਡੀ ਟੂਰਨਾਮੈਂਟ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕੀਤਾ।  ਇਸ ਟੂਰਨਾਮੈਂਟ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ  80 ਕਬੱਡੀ ਦੀਆਂ ਟੀਮਾਂ ਨੇ ਹਿੱਸਾ ਲਿਆ।
        ਸ੍ਰ: ਸੇਖਵਾਂ ਨੇ ਕਿਹਾ ਕਿ  ਪੰਜਾਬ ਦੀ ਮਾਂ ਖੇਡ ਕਬੱਡੀ  ਨੂੰ ਪ੍ਰਫੂਲਤ ਕਰਨ ਲਈ ਪੰਜਾਬ ਦੇ  ਮੁੱਖ ਮੰਤਰੀ ਸ੍ਰ: ਪਰਕਾਸ਼ ਸਿੰਘ ਬਾਦਲ ਅਤੇ  ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਦੇ ਯੋਗ ਉਪਰਾਲਿਆਂ ਸਦਕਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅੰਤਰ ਰਾਸ਼ਟਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਅਤੇ ਕਰੋੜਾਂ ਰੁਪਏ ਦੇ ਇਨਾਮ ਜੇਤੂ ਖਿਡਾਰੀਆਂ ਨੁੰ ਦਿੱਤੇ ਗਏ।  ਉਹਨਾਂ ਕਿਹਾ ਕਿ ਇਹਨਾਂ ਖੇਡ ਮੇਲਿਆਂ ਨਾਲ ਜਿਥੇ ਲੋਕਾਂ ਵਿੱਚ ਆਪਸੀ ਭਾਈਚਾਰਾ ਅਤੇ ਸਾਂਝ ਮਜ਼ਬੂਤ ਹੁੰਦੀ ਹੈ, ਉਥੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਪ੍ਰੇਰਨਾ ਵੀ ਮਿਲਦੀ ਹੈ।  ਉਹਨਾਂ ਕਿਹਾ ਕਿ ਰਾਜ ਅੰਦਰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੇਡ ਸਟੇਡੀਅਮਾਂ ਨੂੰ ਆਧੁਨਿਕ ਬਣਾਇਆ ਜਾ ਰਿਹਾ ਹੈ ਤਾਂ ਜੋ ਖਿਡਾਰੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੀਆਂ ਖੇਡ ਸਹੂਲਤਾਂ ਮਿਲ ਸਕਣ।  ਉਹਨਾਂ ਨੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਕਿ  ਉਹ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੀ ਸੂਬੇ ਅਤੇ ਦੇਸ਼ ਦਾ ਨਾਂ ਅੰਤਰ ਰਾਸ਼ਟਰੀ ਪੱਧਰ ਤੇ ਉਚਾ ਕਰਨ।  ਸ੍ਰ: ਸੇਵਾ ਸਿੰਘ ਸੇਖਵਾਂ ਨੇ  ਜੇਤੂ ਟੀਮਾਂ ਨੂੰ ਦੇਸੀ ਘਿਓ ਦੇ ਟੀਨ, ਨਕਦ  ਇਨਾਮ ਅਤੇ  ਟਰਾਫੀਆਂ ਦੇ ਕੇ ਸਨਮਾਨਿਤ ਕੀਤਾ। ਅਤੇ  ਬਾਬਾ ਬੱਗੇ ਸ਼ਾਹ ਸਪੋਰਟਸ ਕਲੱਬ  2 ਲੱਖ ਰੁਪਏ ਆਪਣੇ ਅਖਤਿਆਰੀ ਫੰਡ ਚੋਂ ਅਤੇ 2 ਲੱਖ ਸ੍ਰ: ਜਨਮੇਜ ਸਿਘ ਸੇਖੋਂ ਸਿੰਚਾਈ ਮੰਤਰੀ ਵੱਲੋਂ ਦੇਣ ਦਾ ਐਲਾਨ  ਕੀਤਾ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ  ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਅਤੇ  ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਵੀ ਖਿਡਾਰੀਆਂ ਅਤੇ ਖੇਡ ਪ੍ਰ੍ਰੇਮੀਆਂ ਨੂੰ ਸੰਬੋਧਨ ਕੀਤਾ  ਅਤੇ ਜਸਜੀਤ ਸਿੰਘ ਥਿਆੜਾ ਨੇ  ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਅਤੇ  ਸ੍ਰ: ਸੋਹਨ ਸਿੰਘ ਠੰਡਲ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵੱਲੋਂ ਇੱਕ-ਇੱਕ ਲੱਖ ਰੁਪਏ ਸਪੋਰਟਸ ਕਲੱਬ  ਨੂੰ ਦੇਣ ਦਾ ਐਲਾਨ ਕੀਤਾ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਕੈਪਟਨ ਗੁਰਨਾਮ ਸਿੰਘ,  ਗੁਰਮੇਲ ਸਿੰਘ ਸਰਪੰਚ, ਮਾਸਟਰ ਬਹਾਦਰ ਸਿੰਘ ਗੁਰਦਾਸਪੁਰ,  ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ, ਸਕੱਤਰ ਪਵਿੱਤਰ ਸਿੰਘ ਅਤੇ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
         ਕਬੱਡੀ ਦੇ ਫਾਈਨਲ ਮੁਕਾਬਲਿਆਂ ਵਿੱਚ ਓਪਨ ਵਰਗ ਵਿੱਚ  ਕੰਗਮਈ ਪਹਿਲੇ ਨੰਬਰ ਤੇ ਅਤੇ ਗੜ੍ਹਦੀਵਾਲਾ ਦੂਜੇ ਨੰਬਰ ਤੇ,  65 ਕਿਲੋ ਭਾਰ ਵਰਗ ਵਿੱਚ ਨਰਵਾਲਾ ਦੀ ਟੀਮ ਪਹਿਲੇ ਨੰਬਰ, ਪਾਤੜਕਲਾਂ ਦੀ ਟੀਮ ਦੂਜੇ ਨੰਬਰ ਤੇ , 55 ਕਿਲੋ ਭਾਰ ਵਰਗ ਵਿੱਚ ਸ਼ਕਰਪੁਰ ਦੀ ਟੀਮ ਪਹਿਲੇ ਨੰਬਰ ਤੇ , ਮੁਗਦਪੁਰ ਨਰਿਆਲ ਦੀ ਟੀਮ ਦੂਜੇ ਨੰਬਰ  ਅਤੇ 48 ਕਿਲੋ ਭਾਰ ਵਰਗ ਵਿੱਚ ਖਡਿਆਲਾ ਸੈਣੀਆਂ ਦੀ ਟੀਮ ਪਹਿਲੇ ਨੰਬਰ ਤੇ  ਚੋਟਾਲਾ ਦੀ ਟੀਮ ਦੂਜੇ ਨੰਬਰ ਤੇ ਰਹੀ।

ਨਵੀਂ ਮੀਡੀਆ ਨੀਤੀ ਦਾ ਐਲਾਨ ਇੱਕ ਦੋ ਦਿਨਾਂ ਵਿਚ : ਸੇਖਵਾਂ

ਸੀਕਰੀ / ਹੁਸ਼ਿਆਰਪੁਰ, 5 ਸਤੰਬਰ: ਸ੍ਰ: ਸੇਵਾ ਸਿੰਘ ਸੇਖਵਾਂ  ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਪਿੰਡ ਸੀਕਰੀ ਵਿਖੇ ਕੈਪਟਨ ਗੁਰਨਾਮ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਰਾਜ ਦੀ ਨਵੀਂ ਮੀਡੀਆ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਹੁਣ ਇਸ ਨਵੀਂ ਮੀਡੀਆਂ ਨੀਤੀ ਦਾ ਐਲਾਨ ਇੱਕ ਦੋ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਨਵੀਂ ਮੀਡੀਆ ਨੀਤੀ ਵਿੱਚ ਪੱਤਰਕਾਰਾਂ ਨੂੰ ਕਈ ਤਰਾਂ ਦੀਆਂ ਸਹੂਲਤਾਂ ਅਤੇ ਲਾਭ ਦਿੱਤੇ ਗਏ ਹਨ।  ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਨਵੀਂ ਮੀਡੀਆ ਨੀਤੀ ਬਣਾ ਕੇ ਆਪਣੇ ਚੋਣ ਮਨੋਰਥ ਪੱਤਰ ਵਿੱਚ  ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।
        ਸ੍ਰ: ਸੇਖਵਾਂ ਨੇ ਕਿਹਾ ਕਿ ਲੋਕ ਸੰਪਰਕ ਅਫ਼ਸਰਾਂ ਅਤੇ  ਸਹਾਇਕ ਲੋਕ ਸੰਪਰਕ ਅਫ਼ਸਰਾਂ ਦੀ ਭਰਤੀ ਲਈ ਪੰਜਾਬ ਯੂਨੀਵਰਸਿਟੀ ਵੱਲੋਂ ਲਏ ਗਏ ਟੈਸਟ ਵਿੱਚ ਕੋਈ ਘਪਲਾ ਨਹੀਂ ਹੋਇਆ ਹੈ । ਇਸ ਸਬੰਧੀ ਇਨਕੁਆਰੀ ਕਰ ਲਈ ਗਈ ਹੈ ਅਤੇ  ਲੋਕ ਸੰਪਰਕ ਅਫ਼ਸਰਾਂ ਅਤੇ ਸਹਾਇਕ ਲੋਕ ਸੰਪਰਕ ਅਫ਼ਸਰਾਂ  ਦੀ ਭਰਤੀ ਲਈ ਲਏ ਗਏ  ਟੈਸਟ ਦੇ ਨਤੀਜੇ ਦਾ  ਐਲਾਨ  ਜਲਦੀ ਕਰਕੇ ਭਰਤੀ ਦੀ ਪ੍ਰਕ੍ਰਿਆ ਪੂਰੀ ਕਰ ਲਈ ਜਾਵੇਗੀ।
        ਸ੍ਰ: ਸੇਖਵਾਂ ਨੇ ਕਿਹਾ ਕਿ ਐਕਰਾਡੀਸ਼ਨ  ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਪੱਤਰਕਾਰਾਂ ਨਾਲ ਸਬੰਧਤ ਸਾਰੇ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਇਸ ਕਮੇਟੀ ਵਿੱਚ ਕਿਸੇ ਵੀ ਅਖ਼ਬਾਰ ਦੇ ਮਾਲਕ ਅਤੇ ਮੁੱਖ ਸੰਪਾਦਕ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ।  ਸਗੋਂ ਇਲੈਕਟ੍ਰੋਨਿਕ ਮੀਡੀਆ, ਪ੍ਰੈਸ ਫੋਟੋਗ੍ਰਾਫ਼ਰਾਂ, ਪੰਜਾਬ ਦੇ ਪੱਤਰਕਾਰਾਂ ਦੀਆਂ ਤਿੰਨ ਮੁੱਖ ਯੂਨੀਅਨਾਂ, ਫੀਲਡ ਅਤੇ ਡੈਸਕਾਂ ਤੇ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ  ਐਕਰਾਡੀਸ਼ਨ ਕਮੇਟੀ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ।  ਇਸ ਮੌਕੇ ਤੇ ਗੁਰਮੇਲ ਸਿੰਘ ਸਰਪੰਚ ਸੀਕਰੀ, ਮਾਸਟਰ ਬਹਾਦਰ ਸਿਘ ਅਤੇ ਕਈ ਅਕਾਲੀ ਨੇਤਾ ਹਾਜ਼ਰ ਸਨ।  

ਸ਼ਗਨ ਸਕੀਮ ਤਹਿਤ ਇੱਕ ਲੱਖ ਤੋਂ ਵਧੇਰੇ ਰਾਸ਼ੀ ਦਿੱਤੀ : ਤੀਕਸ਼ਨ ਸੂਦ

ਹੁਸ਼ਿਆਰਪੁਰ, 4 ਸਤੰਬਰ: ਪੰਜਾਬ ਸਰਕਾਰ ਵੱਲੋਂ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਦੇ ਮੌਕੇ ਤੇ ਸ਼ਗਨ ਸਕੀਮ ਅਧੀਨ 15,000 ਰੁਪਏ ਦੀ ਰਾਸ਼ੀ ਦਿੰਤੀ ਜਾ ਰਹੀ ਹੈ ਅਤੇ 1. 10 ਲੱਖ ਲੜਕੀਆਂ ਨੂੰ ਇਸ ਸਕੀਮ ਤਹਿਤ ਸ਼ਗਨ ਦਿੱਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਹੁਸ਼ਿਆਰਪੁਰ ਦੇ ਮੁਹੱਲਾ ਰਵਿਦਾਸ ਨਗਰ ਵਿਖੇ ਰਵਿਦਾਸ ਮੰਦਰ ਦੀ ਪਹਿਲੀ ਮੰਜ਼ਿਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੁੰ ਸੰਬੋਧਨ ਕਰਦਿਆਂ ਕੀਤਾ।
        ਸ੍ਰ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬਾਂ ਅਤੇ ਦਲਿੱਤਾਂ ਦੇ ਵਿਕਾਸ ਅਤੇ ਸਹਾਇਤਾ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ 13 ਲੱਖ ਗਰੀਬ ਪ੍ਰੀਵਾਰਾਂ ਲਈ ਸਸਤੇ ਆਟਾ ਦਾਲ ਸਕੀਮ ਲਾਗੂ ਕੀਤੀ ਗਈ ਹੈ ਜਿਸ ਅਧੀਨ ਹਰ ਸਾਲ 700 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।  ਉਹਨਾਂ ਹੋਰ ਕਿਹਾ ਕਿ ਬੁਢਾਪਾ, ਵਿਧਵਾ ਅਤੇ ਹੋਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ ਇਹਨਾਂ ਸਕੀਮਾਂ ਤਹਿਤ  18 ਲੱਖ ਤੋਂ ਵੱਧ ਪ੍ਰੀਵਾਰ ਲਾਭ ਲੈ ਰਹੇ ਹਨ।  ਸ਼੍ਰੀ ਸੂਦ ਨੇ ਕਿਹਾ ਕਿ ਮੁਹੱਲਾ ਰਵਿਦਾਸ ਨਗਰ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ ਇਸ ਮੁਹੱਲੇ ਵਿੱਚ ਵਿਕਾਸ ਦੇ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਇਸ ਮੌਕੇ ਤੇ ਸ਼੍ਰੀ ਸੂਦ ਨੇ ਵੱਖ-ਵੱਖ  ਸੁਸਾਇਟੀਆਂ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ  2 ਲੱਖ ਰੁਪਏ ਦੇ ਚੈਕ ਦਿੱਤੇ ਜਿਹਨਾਂ ਵਿੱਚ  ਸ਼੍ਰੀ ਗੁਰੂ ਰਵਿਦਾਸ ਸਭਾ  ਨੂੰ ਇੱਕ ਲੱਖ ਰੁਪਏ, ਸ਼੍ਰੀ ਗੁਰੂ ਰਵਿਦਾਸ ਸਭਾ ਬੇਗਮਪੁਰ ਨੂੰ 50 ਹਜ਼ਾਰ ਰੁਪਏ, ਟਾਊਨ ਡਿਵੈਲਪਮੈਂਟ ਵੈਲਫੇਅਰ ਸੁਸਾਇਟੀ ਨੂੰ 30 ਹਜ਼ਾਰ, ਆਰ ਡੀ ਐਮ ਕ੍ਰਿਕਟ ਕਲੱਬ ਰਵਿਦਾਸ ਨਗਰ ਨੂੰ 20 ਹਜ਼ਾਰ ਰੁਪਏ ਦੇ ਚੈਕ ਹਨ।
        ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜਨਰਲ ਸਕੱਤਰ ਭਾਜਪਾ ਸ਼੍ਰੀ ਕਮਲਜੀਤ ਸੇਤੀਆ ਅਤੇ ਐਸ ਸੀ ਮੋਰਚਾ ਦੇ ਪ੍ਰਧਾਨ  ਡੀ ਐਸ ਪੀ (ਰੀਟਾ:) ਮਲਕੀਤ ਸਿੰਘ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਅਮਰ ਨਾਥ, ਪ੍ਰਧਾਨ ਸ਼ਹਿਰੀ ਮੰਡਲ  ਅਸ਼ਵਨੀ ਓਹਰੀ,  ਰਮੇਸ਼ ਜ਼ਾਲਮ, ਜਗਦੀਸ਼ ਸੈਣੀ, ਐਮ ਸੀ ਅਸ਼ੋਕ ਕੁਮਾਰ,  ਨਿਰਜ ਕੁਮਾਰ ਸ਼ਰਮਾ, ਰਮਨ ਕੁਮਾਰ ਰਲ, ਗੁਰਚਰਨ  ਦਾਸ, ਤਰਲੋਚਨ ਰਾਣਾ,  ਪਰਮਿੰਦਰ ਸਿੰਘ , ਦਰਸ਼ਨ ਜੋਸ਼ਿਲਾ, ਬਖਸ਼ੀਸ਼ ਸਿੰਘ, ਕ੍ਰਿਸ਼ਨ ਕੁਮਾਰ, ਸ਼ਹਿਰੀ ਮੰਡਲ ਮੀਤ ਪ੍ਰਧਾਨ ਨੀਲਮ ਕੁਮਾਰੀ,  ਨਿਰਮਲ ਸਿੰਘ, ਪ੍ਰੇਮ ਸ਼ਰਮਾ, ਪਰਮਜੀਤ ਕੌਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਬੀਬੀ ਜੋਸ਼ ਨੇ ਕੀਤਾ ਮੁਰਾਦਪੁਰ ਗੁਰੂ ਵਿਖੇ ਜਲ ਸਪਲਾਈ ਸਕੀਮ ਦਾ ਉਦਘਾਟਨ

ਹੁਸ਼ਿਆਰਪੁਰ, 4 ਸਤੰਬਰ: ਅਕਾਲੀ-ਭਾਜਪਾ ਸਰਕਾਰ ਵੱਲੋਂ 264 ਕਰੋੜ ਰੁਪਏ ਖਰਚ ਕਰਕੇ 2012 ਤੱਕ ਸਾਰੀਆਂ ਪੇਂਡੂ ਆਬਾਦੀਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।  ਇਸ ਗੱਲ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਮੁਰਾਦਪੁਰ ਗੁਰੂ  ਵਿਖੇ ਨਾਬਾਰਡ -12 ਪ੍ਰੋਜੈਕਟ ਅਧੀਨ  35. 62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
        ਬੀਬੀ ਜੋਸ਼ ਨੇ ਇਸ ਮੌਕੇ ਤੇ ਬੋਲਦਿਆਂ ਦੱਸਿਆ ਕਿ ਪਿੰਡ ਮੁਰਾਦਪੁਰ ਗੁਰੂ ਅਤੇ ਡਡਿਆਣਾ ਖੁਰਦ  ਦੇ ਨਿਵਾਸੀਆਂ ਨੂੰ ਸਾਫ਼-ਸੁਥਰੇ ਪੀਣ ਵਾਲਾ ਪਾਣੀ  ਦੀ ਕਾਫ਼ੀ ਔਕੜ ਪੇਸ਼ ਆ ਰਹੀ ਸੀ ਇਸ ਲਈ ਇਹ ਦੋਨਾਂ ਪਿੰਡਾਂ ਦੇ ਨਿਵਾਸੀਆਂ ਨੁੰ ਪੀਣ ਵਾਲਾ ਸਾਫ਼-ਸੁਥਰਾਪਾਣੀ ਦੇਣ ਲਈ ਇਹ ਵਾਟਰ ਸਪਲਾਈ ਸਕੀਮ ਲਗਾਈ ਗਈ ਹੈ। ਇਸ ਦੇ ਸ਼ੁਰੂ ਹੋਣ ਨਾਲ  ਇਹਨਾਂ ਪਿੰਡਾਂ ਦੇ ਲਗਭਗ  2000 ਲੋਕਾਂ ਨੂੰ 70 ਲੀਟਰ ਪ੍ਰਤੀ ਜੀਅ ਪ੍ਰਤੀ ਦਿਨ ਦੇ ਹਿਸਾਬ ਨਾਲ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮਿਲੇਗਾ। ਉਹਨਾਂ ਹੋਰ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ ਕਾਰਜਕਾਲ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਵਪੱਖੀ ਵਿਕਾਸ ਕਰਾਉਂਦੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਚੇਰੀ ਅਤੇ ਮਿਆਰੀ ਸਿੱਖਿਆ ਦੇਣ ਲਈ ਰਾਜ ਅੰਦਰ 13 ਸਰਕਾਰੀ ਕਾਲਜ ਖੋਲ੍ਹੇ ਜਾ ਰਹੇ ਹਨ ਅਤੇ ਹਰ ਇੱਕ ਕਾਲਜ ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ।  ਬੀਬੀ ਜੋਸ਼ ਨੇ ਕਿਹਾ ਕਿ  ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਕਾਪੀਆਂ, ਕਿਤਾਬਾਂ ਅਤੇ ਅੰਗਹੀਣ ਬੱਚਿਆਂ ਨੂੰ ਮੁਫ਼ਤ ਵੀਲ੍ਹ ਚੇਅਰਜ਼ ਦਿੱਤੀਆਂ ਜਾ ਰਹੀਆਂ ਹਨ।  ਸਰਕਾਰੀ ਸਕੂਲਾਂ ਵਿੱਚ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਬੱਚਿਆਂ ਦਾ ਮੁਫ਼ਤ ਇਲਾਜ  ਵੀ ਕੀਤਾ ਜਾਵੇਗਾ।
        ਇਸ ਮੌਕੇ ਤੇ ਐਸ ਡੀ ਈ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਹੁਸ਼ਿਆਰਪੁਰ ਸ਼੍ਰੀ ਆਰ ਐਲ ਢਾਂਡਾ ਦੀ ਯੋਗ ਅਗਵਾਈ ਵਿੱਚ ਚਲਾਈਆਂ ਜਾ ਰਹੀਆਂ ਵਾਟਰ ਸਪਲਾਈ ਸਕੀਮਾਂ ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਵਾਟਰ ਸਪਲਾਈ ਸਕੀਮ ਵਿੱਚ 160 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ ਅਤੇ 75 ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਇੱਕ ਪਾਣੀ ਦੀ ਟੈਂਕੀ ਵੀ ਉਸਾਰੀ ਜਾਵੇਗੀ ਜਿਸ ਨਾਲ ਨਵੀਨਤਮ ਤਕਨੀਕ ਸਿਲਵਰ ਆਇਓਨਾਈਜੇਸ਼ਨ ਨਾਲ ਸਾਫ਼ ਕਰਕੇ 100 ਫੀਸਦੀ ਕੀਟਾਣੂ ਰਹਿਤ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਪਿੰਡ ਮੁਰਾਦਪੁਰ ਦੀ ਸਰਪੰਚ ਸ਼੍ਰੀਮਤੀ ਰਵਿੰਦਰ ਕੌਰ ਨੇ ਇਸ ਮੌਕੇ ਤੇ  ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ।  ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇ ਈ ਸ਼੍ਰੀ ਸੇਵਾ ਸਿੰਘ, ਸਰਪੰਚ ਡਡਿਆਣਾ ਪਰਮਜੀਤ ਕੌਰ, ਡਾਇਰੈਕਟਰ ਮਿਲਕ ਪਲਾਂਟ ਕਰਮਜੀਤ ਬੱਬਲੂ, ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ, ਅਵਤਾਰ ਸਿੰਘ, ਗੰਗਾ ਸਿੰਘ ਪਿੰਡ ਭਕਲਾ, ਚਰਨਜੀਤ ਰੂਬੀ , ਸਤਪਾਲ ਭੁਲਾਣਾ, ਬਲਾਕ ਸੰਮਤੀ ਮੈਂਬਰ ਅਤੇ ਸਰਪੰਚ ਤਾਜੋਵਾਲ ਬੀਬੀ ਜਗਜੀਤ ਕੌਰ ਅਤੇ ਹੋਰ ਪਤਵੰਤੇ ਇਸ ਮੌਕੇ ਤੇ ਹਾਜ਼ਰ ਸਨ।

ਨਰੇਗਾ ਸਕੀਮ ਸਬੰਧੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 4 ਸਤੰਬਰ:  ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਨਰੇਗਾ ਸਕੀਮ ਦੀ ਪ੍ਰਗਤੀ ਦੇ ਵੱਖ-ਵੱਖ ਪਹਿਲੂਆਂ ਨੂੰ ਰੀਵੀਊ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ  ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਡੀ ਆਰ ਭਗਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਪਾਲ ਸਿੰਘ ਐਸ ਡੀ ਐਮ ਗੜ੍ਹਸੰਕਰ,  ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਮੁਹੰਮਦ ਤਾਇਅਬ ਐਸ ਡੀ ਐਮ ਦਸੂਹਾ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ, ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ ਵਿਭਾਗ, ਦੇਸ਼ ਬੀਰ ਸ਼ਰਮਾ ਲੋਕ ਪਾਲ ਨਰੇਗਾ ਹੁਸ਼ਿਆਰਪੁਰ, ਜ਼ਿਲ੍ਹੇ ਦੇ ਸਮੂਹ ਬੀ ਡੀ ਪੀ ਓਜ਼ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
         ਸ਼੍ਰੀ ਤਰਨਾਚ ਨੇ  ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 31 ਅਗਸਤ 2010 ਤੱਕ ਨਰੇਗਾ ਸਕੀਮ ਤਹਿਤ 2363. 49 ਲੱਖ ਰੁਪਏ ਦੀ ਰਾਸ਼ੀ ਜ਼ਿਲ੍ਹੇ ਕੋਲ ਉਪਲਬੱਧ ਸੀ  ਜਿਸ ਵਿੱਚੋਂ   1350. 66 ਲੱਖ ਰੁਪਏ ਦੀ ਰਾਸ਼ੀ ਵੱਖ-ਵੱਖ ਵਿਭਾਗਾਂ ਨੂੰ ਜਾਰੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ 67831 ਜਾਬ ਕਾਰਡ ਜਾਰੀ ਕੀਤੇ ਗਏ ਹਨ ਅਤੇ 13411 ਜਾਬ ਕਾਰਡ ਹੋਲਡਰਾਂ ਵੱਲੋਂ ਰੋਜ਼ਗਾਰ ਦੀ ਮੰਗ ਕੀਤੀ ਗਈ ਅਤੇ ਇਹਨਾਂ ਸਾਰਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। 
         ਸ਼੍ਰੀ ਤਰਨਾਚ ਨੇ ਨਰੇਗਾ ਸਕੀਮ ਨਾਲ ਸਬੰਧਤ ਵਿਭਾਗਾਂ  ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਨਰੇਗਾ ਸਕੀਮ ਅਧੀਨ ਮਿਲੇ ਫੰਡਾਂ ਦੀ ਸਹੀ ਅਤੇ ਸਮੇਂ ਸਿਰ ਵਰਤੋਂ ਕਰਨ ਅਤੇ ਲੋੜਵੰਦਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਤਾਂ ਜੋ ਹੋਰ ਰਾਸ਼ੀ ਜਾਰੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਹਰ ਰੋਜ਼ ਜਾਰੀ ਕੀਤੇ ਗਏ ਮਸਟਰੋਲਾਂ ਦੀ ਰੋਜ਼ਾਨਾ ਡਾਟਾ ਇੰਟਰੀ ਮੁਕੰਮਲ ਕੀਤੀ ਜਾਵੇ ਅਤੇ 15 ਸਤੰਬਰ 2010 ਤੱਕ ਜਾਬ ਕਾਰਡ ਹੋਲਡਰਾਂ ਦੇ ਅਕਾਉਂਟਸ ਅਤੇ ਤਸਵੀਰਾਂ ਅਪਲੋਡ ਕੀਤੀਆਂ ਜਾਣ । ਉਹਨਾਂ ਨੇ ਅਧਿਕਾਰੀਆਂ ਨੁੰ ਇਹ ਵੀ ਹਦਾਇਤ ਕੀਤੀ ਕਿ ਹੁਣ ਤੱਕ ਕਰਵਾਏ ਗਏ ਸਾਰੇ ਕੰਮਾਂ ਦੇ ਮਸਟਰੋਲਾਂ ਦੀ ਐਮ ਬੀ  20 ਸਤੰਬਰ 2010 ਤੱਕ ਆਨ ਲਾਈਨ ਕੀਤੀ ਜਾਵੇ।  ਉਹਨਾਂ ਕਿਹਾ ਕਿ ਜਾਬ ਕਾਰਡ ਹੋਲਡਰਾਂ ਦੇ ਕੰਮ ਦੀ ਮੰਗ  ਅਤੇ ਉਹਨਾਂ ਨੂੰ ਕੰਮ ਮੁਹੱਈਆ ਕਰਾਉਣ ਦੀ ਡਿਟੇਲ ਵੀ ਆਨ ਲਾਈਨ ਕੀਤੀ ਜਾਵੇ। ਉਹਨਾਂ ਕਿਹਾ ਕਿ ਸੋਸ਼ਲ ਆਡਿਟ ਦੀ ਪੂਰੀ ਪ੍ਰਕ੍ਰਿਆ ਅਤੇ ਨਰੇਗਾ ਸਕੀਮ ਸਬੰਧੀ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਨੂੰ ਵੀ ਆਨ ਲਾਈਨ ਕੀਤਾ ਜਾਵੇ।

ਠੰਡਲ ਵੱਲੋਂ ੩ ਨੂੰ ਸਕੂਲਾਂ ਵਿਚ ਛੁੱਟੀ ਦਾ ਐਲਾਨ

56ਵੀਆਂ ਪੰਜਾਬ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਗਮ
ਹੁਸ਼ਿਆਰਪੁਰ, 2 ਸਤੰਬਰ: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮਾਹਿਲਪੁਰ  ਵਿਖੇ ਅੰਤਰ-ਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਬਣਾਇਆ ਜਾਵੇਗਾ।  ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਵਿਖੇ ਚਲ ਰਹੀਆਂ 56ਵੀਆਂ ਪੰਜਾਬ ਸਕੂਲਜ਼ ਖੇਡਾਂ  ਫੁੱਟਬਾਲ ਅੰਡਰ -19 ਦੇ ਇਨਾਮ ਵੰਡ ਸਮਾਗਮ ਦੇ ਮੌਕੇ ਤੇ ਖੇਡ ਪ੍ਰੇਮੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
        ਸ੍ਰ: ਠੰਡਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਮਾਹਿਲਪੁਰ ਦਾ ਇਲਾਕਾ ਫੁੱਟਬਾਲ ਦੀ ਨਰਸਰੀ ਮੰਨਿਆ ਜਾਂਦਾ ਹੈ।  ਇਸ ਇਲਾਕੇ ਦੇ ਹਰ ਪਿੰਡ ਵਿੱਚ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਂਦੇ ਹਨ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀ ਇਹਨਾਂ ਫੁੱਟਬਾਲ ਟੂਰਨਾਮੈਂਟਾਂ ਵਿੱਚ ਵੱਧ ਚੜ• ਕੇ ਹਿੱਸਾ ਲੈਂਦੇ ਹਨ ਜਿਸ ਨਾਲ ਖਿਡਾਰੀਆਂ ਦਾ ਮਨੋਬੱਲ ਵਧਦਾ ਹੈ ਅਤੇ ਇਹਨਾਂ ਟੂਰਨਾਮੈਂਟਾਂ ਵਿੱਚੋਂ ਹੀ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੁੰਦੇ ਹਨ। ਉਹਨਾਂ ਕਿਹਾ ਕਿ ਜਦੋਂ  ਵੀ ਹਿੰਦੁਸਤਾਨ ਵਿੱਚ ਕਿਸੇ ਵੀ ਸਪੋਰਸਟ ਕਲੱਬ ਦੀ ਗੱਲ ਹੁੰਦੀ ਹੈ  ਤਾਂ ਉਥੇ ਮਾਹਿਲਪੁਰ ਦਾ ਨਾਂ ਜ਼ਰੂਰ ਆਉਂਦਾ ਹੈ।  ਉਹਨਾਂ ਹੋਰ ਕਿਹਾ ਕਿ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਇਸ ਗਰਾਉਂਡ ਵਿੱਚ ਜੋ ਇਹ ਪੰਜਾਬ ਸਕੂਲ ਖੇਡਾਂ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਖੇਡ ਪ੍ਰੇਮੀ  ਇਹਨਾ ਮੈਚਾਂ ਦਾ ਅਨੰਦ ਮਾਣ ਰਹੇ ਹਨ।   
    ਸ੍ਰ: ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੁੱਟਬਾਲ ਦੀ ਖੇਡ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਲਿਜਾਉਣ ਲਈ ਮਾਹਿਲਪੁਰ ਵਿਖੇ ਜੋ ਫੁੱਟਬਾਲ ਅਕੈਡਮੀ ਬਣਾਈ ਗਈ ਹੈ,  ਉਸ ਦੀ ਇਮਾਰਤ ਦੀ ਉਸਾਰੀ ਦਾ ਕੰਮ ਜਲਦੀ ਹੀ ਪੂਰਾ ਹੋ ਜਾਵੇਗਾ । ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਵੀ ਖੇਡਾਂ ਨੁੰ ਉਤਸ਼ਾਹਿਤ ਕਰਨ ਲਈ ਬਲਾਕ ਪੱਧਰ ਤੱਕ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ।   ਉਹਨਾਂ ਹੋਰ ਕਿਹਾ ਕਿ ਅੱਜ ਦੇ ਫਾਇਨਲ ਮੁਕਾਬਲਿਆਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਫੁੱਟਬਾਲ ਟੀਮ ਅਤੇ ਮਾਹਿਲਪੁਰ ਫੁੱਟਬਾਲ ਅਕੈਡਮੀ ਦੀ ਟੀਮ ਨੇ ਜੋ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ , ਭਾਵੇਂ ਦੋਨੇਂ ਟੀਮਾਂ ਬਰਾਬਰ ਰਹੀਆਂ ਹਨ ਅਤੇ ਕਿਸੇ ਵੀ ਟੀਮ ਨੇ ਗੋਲ ਨਹੀਂ ਕੀਤਾ ਹੈ। ਇਸ ਲਈ ਇਹ ਟੀਮਾਂ ਅੰਕਾਂ ਦੇ ਮੁਕਾਬਲੇ ਨਾਲ ਹੁਸ਼ਿਆਰਪੁਰ ਦੀ ਟੀਮ  ਪਹਿਲੇ ਅਤੇ ਫੁੱਟਬਾਲ ਅਕੈਡਮੀ ਮਾਹਿਲਪੁਰ ਦੀ ਟੀਮ ਦੂਜੇ ਸਥਾਨ ਤੇ  ਰਹੀ ।  ਸ੍ਰ: ਠੰਡਲ ਨੇ ਇਹਨਾਂ ਟੀਮਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰ: ਠੰਡਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ  ਕੀਤੇ ਅਤੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਨੂੰ  ਅਤੇ ਜ਼ਿਲ•ਾ ਟੂਰਨਾਮੈਂਟ ਕਮੇਟੀ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
        ਡਿਪਟੀ ਕਮਿਸ਼ਨਰ ਸ਼੍ਰੀ ਧਰਮ ਦੱਤ ਤਰਨਾਚ ਨੇ ਇਸ ਮੌਕੇ ਤੇ ਖੇਡ ਪ੍ਰੇਮੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਜੀਵਨ ਦਾ ਮੁੱਖ ਅੰਗ ਹਨ।  ਉਹਨਾਂ ਮੁੱਖ ਪਾਰਲੀਮਾਨੀ ਸਕੱਤਰ ਸ੍ਰ: ਠੰਡਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਕੂਲ  ਖੇਡਾਂ ਫੁੱਟਬਾਲ ਅੰਡਰ-19 ਉਹਨਾਂ ਦੇ ਆਪਣੇ ਹਲਕੇ ਵਿੱਚ ਹੋ ਰਹੀਆਂ ਹਨ ਅਤੇ ਉਹ ਆਪ ਵੀ ਖੇਡਾਂ ਵਿੱਚ ਬਹੁਤ ਰੂਚੀ ਲੈਂਦੇ ਹਨ। ਉਹਨਾਂ ਕਿਹਾ ਕਿ ਸ੍ਰ: ਠੰਡਲ ਆਪਣੇ ਹਲਕੇ ਵਿੱਚ ਵਿਕਾਸ ਦੇ ਕੰਮਾਂ ਨੂੰ ਵੀ ਬਹੁਤ ਦਿਲਚਸਪੀ ਲੈ ਕੇ ਕਰਵਾ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਿਕਾਸ ਦੇ ਕੰਮਾਂ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਉਹਨਾਂ ਹੋਰ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਟੂਰਨਾਮੈਂਟ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ ਤਾਂ ਜੋ ਇਹਨਾਂ ਟੁਰਨਾਮੈਂਟ ਵਿੱਚੋਂ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣ।
         ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕੁਲਦੀਪ ਚੌਧਰੀ ਨੇ ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਰਾਣੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਸਕੂਲ ਦੀਆਂ ਗਤੀਵਿਧੀਆਂ ਅਤੇ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।  ਫੁੱਟਬਾਲ ਟੂਰਨਾਮੈਂਟ ਦੇ ਸਮਾਗਮ ਦੇ ਸਟੇਜ ਸਕੱਤਰ ਦੀ ਭੂਮਿਕਾ ਬਲਜਿੰਦਰ ਮਾਨ ਨੇ ਬਾਖੂਬੀ ਨਿਭਾਈ ।  ਇਸ ਮੌਕੇ ਤੇ ਸ੍ਰ: ਸੋਹਨ ਸਿੰਘ ਠੰਡਲ ਨੇ ਬਲਜਿੰਦਰ ਮਾਨ ਵੱਲੋਂ ਲਿਖੀ ਗਈ ਕਿਤਾਬ ਨਿੱਕੀਆਂ ਕਰੂੰਬਲਾਂ  ਦਾ ਨਵਾਂ ਅੰਕ ਵੀ ਰਲੀਜ਼ ਕੀਤਾ।
        ਐਸ ਐਸ ਪੀ ਰਾਕੇਸ਼ ਅਗਰਵਾਲ, ਐਸ ਡੀ ਐਮ ਗੜ੍ਹਸ਼ੰਕਰ ਜਸਪਾਲ ਸਿੰਘ ਜੱਸੀ, ਜ਼ਿਲ੍ਹਾ ਖੇਡ ਅਫ਼ਸਰ ਪ੍ਰੇਮ ਸਿੰਘ, ਡੀ ਐਸ ਪੀ ਹਰਪ੍ਰੀਤ ਸਿੰਘ ਮੰਢੇਰ, ਜ਼ਿਲ੍ਰਾ ਸਿੱਖਿਆ ਅਫ਼ਸਰ (ਐਲੀ:) ਇੰਦਰਜੀਤ ਸਿੰਘ,  ਰਵਿੰਦਰ ਸਿੰਘ ਠੰਡਲ, ਜਤਿੰਦਰ ਸਿੰਘ ਲਾਲੀ ਬਾਜਵਾ, ਇਕਬਾਲ ਸਿੰਘ ਖੇੜਾ, ਪਰਮਜੀਤ ਸਿੰਘ ਪੰਜੌੜ, ਅਵਤਾਰ ਸਿੰਘ ਬਾਹੋਵਾਲ, ਸਰਦਾਰਾ ਸਿੰਘ ਜੰਡੋਲੀ, ਹਰਪ੍ਰੀਤ ਸਿੰਘ ਰਿੰਕੂ, ਜਨਰਲ ਸਕੱਤਰ ਟੂਰਨਾਮੈਂਟ ਕਮੇਟੀ, ਡਾ. ਵਿਨੋਦ ਕੁਮਾਰ, ਮੀਤ ਪ੍ਰਧਾਨ ਅਜੀਤ ਸਿੰਘ, ਸੈਲੇਂਦਰ ਸਿੰਘ, ਫੁੱਟਬਾਲ ਕੋਚ ਅਲੀ ਹਸਨ, ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਹੋਰ ਪਤਵੰਤੇ  ਇਸ ਮੌਕੇ ਤੇ ਹਾਜ਼ਰ ਸਨ।
        ਅੱਜ ਦੇ ਫਾਇਨਲ ਮੁਕਾਬਲਿਆਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਫੁੱਟਬਾਲ ਟੀਮ ਪਹਿਲੇ ਸਥਾਨ ਤੇ , ਫੁੱਟਬਾਲ ਅਕੈਡਮੀ ਮਾਹਿਲਪੁਰ ਦੂਜੇ ਸਥਾਨ ਤੇ, ਦਿਲਬੀਰ ਅਕੈਡਮੀ ਪਟਿਆਲਾ ਤੀਜੇ ਸਥਾਨ ਤੇ ਰਹੀ। ਇਸੇ ਤਰਾਂ ਲੜਕੀਆਂ ਦੇ ਫਾਇਨਲ ਮੁਕਾਬਲਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਟੀਮ ਪਹਿਲੇ, ਹੁਸ਼ਿਆਰਪੁਰ ਦੂਜੇ ਅਤੇ ਸੰਗਰੂਰ ਤੀਜੇ ਸਥਾਨ ਤੇ ਰਹੀ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)