ਹੁਸ਼ਿਆਰਪੁਰ (ਮਿਆਣੀ) , 4 ਜੂਨ: ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ ਜੀ ਦੀ 60ਵੀਂ ਬਰਸੀ ਦੇ ਮੌਕੇ ਤੇ ਪਿੰਡ ਮਿਆਣੀ ਵਿਖੇ ਆਯੋਜਿਤ ਇੱਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੰਤ ਪ੍ਰੇਮ ਸਿੰਘ ਮੁਰਾਲੇਵਾਲੇ ਇੱਕ ਮਹਾਨ ਵਿਦਿਆਦਾਨੀ, ਤਪੱਸਵੀ, ਸਮਾਜ ਸੇਵਕ ਅਤੇ ਧਾਰਮਿਕ ਆਗੂ ਸਨ। ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਅਨੇਕਾਂ ਵਿਦਿਅਕ ਸੰਸਥਾਵਾਂ ਸ਼ੁਰੂ ਕੀਤੀਆਂ। ਜਿਨ੍ਹਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਨੌਜਵਾਨ ਵੱਡੇ ਅਹੁੱਦਿਆਂ ਤੇ ਨਿਯੁਕਤ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੰਤ ਪ੍ਰੇਮ ਸਿੰਘ ਜੀ ਨੇ ਲੋਕਾਂ ਵਿੱਚ ਧਾਰਮਿਕ ਚੇਤਨਾ ਪੈਦਾ ਕਰਨ ਦੇ ਨਾਲ-ਨਾਲ ਰਾਜਨੀਤਿਕ ਚੇਤਨਾ ਪੈਦਾ ਕਰਕੇ ਉਨ੍ਹਾਂ ਨੂੰ ਭਗਤੀ ਅਤੇ ਸ਼ਕਤੀ ਦਾ ਸੁਮੇਲ ਪੈਦਾ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਆਪਣੀ ਸਾਰੀ ਜਿੰਦਗੀ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਯਤਨ ਕੀਤਾ। ਸ੍ਰ: ਬਾਦਲ ਨੇ ਕਿਹਾ ਕਿ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਇੱਕ ਇਨਸਾਨ ਹੀ ਨਹੀਂ ਬਲਕਿ ਸੰਸਥਾ ਸਨ ਜੋ ਕਈ ਵਾਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਅਤੇ ਦੋ ਵਾਰ ਵਿਧਾਇਕ ਬਣ ਕੇ ਉਨ੍ਹਾਂ ਨੇ ਸਮਾਜ ਦੀ ਸੇਵਾ ਕੀਤੀ।
ਸ੍ਰ: ਬਾਦਲ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲਾਂ ਵਿੱਚ 32 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਸਾਰੇ ਸਕੂਲਾਂ ਨੂੰ ਵਧੀਆ ਸਾਜੋ ਸਮਾਨ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਸ ਦੇ ਨਾਲ-ਨਾਲ ਬੱਚਿਆਂ ਨੂੰ ਪੀਣ ਵਾਲਾ ਸੁਥਰਾ ਪਾਣੀ ਮੁਹੱਈਆ ਕਰਨ ਅਤੇ ਪਖਾਨਿਆਂ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਉਚੇਰੀ ਸਿੱਖਿਆ ਦੇਣ ਲਈ ਤਿੰਨ ਨਵੀਆਂ ਯੂਨੀਵਰਸਿਟੀਆਂ ਬਠਿੰਡਾ, ਅੰਮ੍ਰਿਤਸਰ ਅਤੇ ਫਤਹਿਗੜ੍ਹ ਸਾਹਿਬ ਵਿਖੇ ਸਥਾਪਨਾ ਕੀਤੀ ਗਈ ਹੈ ਅਤੇ 13 ਸਰਕਾਰੀ ਕਾਲਜ਼ ਖੋਲ੍ਹੇ ਜਾ ਰਹੇ ਅਤੇ ਤਲਵਾੜਾ ਵਿਖੇ ਸਰਕਾਰੀ ਕਾਲਜ ਦੀ ਇਮਾਰਤ ਲਈ 5 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਇਮਾਰਤ ਦੀ ਉਸਾਰੀ ਜੰਗੀ ਪੱਧਰ ਤੇ ਚਲ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਕਮਿਉਨਿਟੀ ਹੈਲਥ ਸੈਂਟਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਨਵੇਂ ਡਾਕਟਰ ਹੋਰ ਭਰਤੀ ਕੀਤੇ ਜਾ ਰਹੇ ਹਨ।
ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਘਾਟ ਲਈ ਪਿਛਲੀ ਕਾਂਗਰਸ ਸਰਕਾਰ ਜਿੰਮੇਵਾਰ ਹੈ ਜਿਸ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਬਲੱਬ ਜਗਾਉਣ ਜੋਗੀ ਬਿਜਲੀ ਵੀ ਪੈਦਾ ਨਹੀਂ ਕੀਤੀ ਜਦ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ 4 ਨਵੇਂ ਥਰਮਲ ਪਲਾਂਟਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਰਣਜੀਤ ਸਾਗਰ ਡੈਮ ਦੀ ਉਸਾਰੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹੀ ਕਰਵਾਈ ਸੀ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਕਿਸੇ ਘਰ ਵਿੱਚੋਂ ਇੱਕ ਮਿੰਟ ਵੀ ਬਿਜਲੀ ਨਾ ਜਾਵੇ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟਾਂ ਦੇ ਮੁਕੰਮਲ ਹੋਣ ਨਾਲ ਜਿਥੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ। ਉਥੇ ਪੰਜਾਬ ਦੂਸਰੇ ਸੂਬਿਆਂ ਨੂੰ ਵੀ ਬਿਜਲੀ ਸਪਲਾਈ ਕਰਨ ਦੇ ਸਮਰੱਥ ਹੋ ਜਾਵੇਗਾ।
ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਜੀਵਨ ਮਿਆਰ ਨੂੰ ਉਚਾ ਚੁਕਣ ਲਈ ਯਤਨਸ਼ੀਲ ਹੈ ਅਤੇ ਇਨ੍ਹਾਂ ਲੋਕਾਂ ਦੀ ਭਲਾਈ ਲਈ ਕਈ ਅਹਿਮ ਭਲਾਈ ਸਕੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਲਈ ਸ਼ਗਨ ਸਕੀਮ ਤਹਿਤ 15 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ ਅਤੇ ਗਰੀਬ ਪ੍ਰੀਵਾਰਾਂ ਨੂੰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਮੁਹੱਈਆ ਕਰਵਾਈ ਜਾ ਰਹੀ ਹੈ।
ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਅਤੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ, ਉਹ ਹਮੇਸ਼ਾਂ ਜਿੰਦਾ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਚੱਪੜ ਚਿੜੀ ਵਿਖੇ 20 ਏਕੜ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦਾਂ ਦੀ ਯਾਦਗਾਰ ਉਸਾਰੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਜ਼ਿਲ੍ਹਾ ਸੰਗਰੂਰ ਵਿੱਚ ਜਿਥੇ ਵੱਡੇ ਘਲੂਘਾਰੇ ਵਿੱਚ 35 ਹਜ਼ਾਰ ਸਿੰਘ ਸ਼ਹੀਦ ਹੋਏ ਸਨ ਦੀ ਯਾਦ ਵਿੱਚ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਾਹਨੂੰਵਾਨ ਵਿਖੇ ਛੋਟੇ ਘਲੂਘਾਰੇ ਵਿੱਚ ਜਿਥੇ 16 ਹਜ਼ਾਰ ਸਿੰਘ ਸ਼ਹੀਦ ਹੋਏ ਸਨ ਦੀ ਯਾਦ ਵਿੱਚ ਵੀ ਯਾਦਗਾਰਾਂ ਬਣਾਈਆਂ ਰਹੀਆਂ ਹਨ। ਉਨ੍ਹਾਂ ਨੇ ਇਲਾਕੇ ਦੀਆਂ ਵਿਕਾਸ ਦੀਆਂ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਮੰਗਾਂ ਮੈਨੂੰ ਲਿਖਤੀ ਰੂਪ ਵਿੱਚ ਦਿੱਤੀਆਂ ਜਾਣ ਤਾਂ ਜੋ ਇਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾ ਸਕੇ।
ਸ੍ਰ: ਸੁਖਦੇਵ ਸਿੰਘ ਢੀਡਸਾ ਮੈਂਬਰ ਰਾਜ ਸਭਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ 95 ਪ੍ਰਤੀਸ਼ਤ ਵਾਅਦੇ ਪੂਰੇ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਸਿੱਖਿਆ, ਪੁਲਿਸ, ਖੁਰਾਕ ਤੇ ਸਪਲਾਈ , ਆਬਕਾਰੀ ਤੇ ਕਰ ਵਿਭਾਗ ਅਤੇ ਸਿਹਤ ਵਿਭਾਗ ਵਿੱਚ ਨਿਰੋਲ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਹੈ ਅਤੇ ਤਿੰਨ ਅੰਤਰ ਰਾਸ਼ਟਰੀ ਪੱਧਰ ਦੇ ਹਵਾਈ ਅੱਡੇ ਪੰਜਾਬ ਅੰਦਰ ਬਣਾਏ ਗਏ ਹਨ।
ਸ੍ਰ: ਬਲਵਿੰਦਰ ਸਿੰਘ ਭੁੰਦੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਧੱਕਾ ਕੀਤਾ ਹੈ ਅਤੇ ਉਹ ਹੁਣ ਕੇਂਦਰ ਸਰਕਾਰ ਇੱਕ ਸਾਜਿਸ਼ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਨੂੰ ਵੰਡਣਾ ਚਾਹੁੰਦੀ ਹੈ ਜਿਸ ਤੋਂ ਸਾਡੇ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਸਮਾਗਮ ਵਿੱਚ ਮੁੱਖ ਪ੍ਰਬੰਧਕ ਚੌਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ ਨੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਲਾਕੇ ਦੀਆਂ ਮੰਗਾਂ ਬਾਰੇ ਮੁੱਖ ਮੰਤਰੀ ਨੂੰਜਾਣੂ ਕਰਾਇਆ। ਇਸ ਮੌਕੇ ਤੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤਰਲੋਚਨ ਸਿੰਘ , ਸ੍ਰ: ਦੇਸ ਰਾਜ ਸਿੰਘ ਧੁੱਗਾ, ਸੋਹਨ ਸਿੰਘ ਠੰਡਲ (ਦੋਵੇਂ ਮੁੱਖ ਪਾਰਲੀਮਾਨੀ ਸਕੱਤਰ ), ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਮੈਂਬਰ ਐਸ ਜੀ ਪੀ ਸੀ ਬਲਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਹੁਸ਼ਿਆਰਪੁਰ ਸੁਖਦੇਵ ਕੌਰ ਸੱਲ੍ਹਾ, ਸਤਵਿੰਦਰਪਾਲ ਸਿੰਘ ਢੱਟ , ਡਿਪਟੀ ਕਮਿਸ਼ਨਰ ਮੇਘ ਰਾਜ, ਐਸ ਐਸ ਪੀ ਰਾਕੇਸ਼ ਅਗਰਵਾਲ ਅਤੇ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।
Subscribe to:
Post Comments (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)
No comments:
Post a Comment