ਹੁਸ਼ਿਆਰਪੁਰ, 20 ਜੂਨ: ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਦੋ ਸਾਲਾਂ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਅੱਜ ਵਾਰਡ ਨੰ: 3 ਦੇ ਮੁਹੱਲਾ ਸੰਤ ਲੋਂਗੋਵਾਲ ਨਗਰ ਸਕੀਮ ਨੰ: 11 ਦੇ ਪਾਰਕ ਵਿੱਚ 50 ਹਜ਼ਾਰ ਰੁਪਏ ਦੀ ਲਾਗਤ ਨਾਲ ਲਗਾਏ ਗਏ ਬੱਚਿਆਂ ਦੇ ਝੂਲਿਆਂ ਦਾ ਉਦਘਾਟਨ ਕਰਨ ਉਪਰੰਤ ਮੁਹੱਲਾ ਨਿਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਕਿ ਸਕੀਮ ਨੰ: 11 ਦੀ ਮੁਹੱਲਾ ਡਿਵੈਲਪਮੈਂਟ ਅਤੇ ਵੈਲਫੇਅਰ ਕਮੇਟੀ (ਰਜਿ:) ਨੂੰ 50 ਹਜ਼ਾਰ ਰੁਪਏ ਵਿਕਾਸ ਕੰਮਾਂ ਲਈ ਦਿੱਤੇ ਗਏ ਸਨ ਜਿਸ ਨਾਲ ਇਨ੍ਹਾਂ ਨੇ ਮੁਹੱਲੇ ਵਿੱਚ ਲਾਈਟਾਂ ਅਤੇ ਬੱਚਿਆਂ ਲਈ ਪਾਰਕ ਵਿੱਚ ਝੂਲੇ ਲਗਾ ਕੇ ਬਹੁਤ ਹੀ ਵਧੀਆ ਕੰਮ ਕੀਤਾ ਹੈ । ਇਸ ਦੇ ਲਈ ਮੁਹੱਲਾ ਕਮੇਟੀ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿਂ ਇਸ ਮੁਹੱਲੇ ਦੀਆਂ ਸਾਰੀਆਂ ਸੜਕਾਂ ਕੁਝ ਦਿਨ ਪਹਿਲਾਂ ਨਵੀਂਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਇਸ ਮੁਹੱਲੇ ਵਿੱਚ ਬਾਕੀ ਰਹਿੰਦੇ ਵਿਕਾਸ ਦੇ ਕੰਮ ਵੀ ਜਲਦੀ ਹੀ ਕਰਵਾਏ ਜਾਣਗੇ। ਸ਼੍ਰੀ ਸੂਦ ਨੇ ਕਿਹਾ ਕਿ 2 ਲੱਖ ਰੁਪਏ ਖਰਚ ਕਰਕੇ ਇਸ ਮੁਹੱਲੇ ਦੇ ਪਾਰਕ ਦਾ ਵਿਕਾਸ ਕੀਤਾ ਜਾਵੇਗਾ , ਮੁਹੱਲਾ ਅਤੇ ਇਸ ਦੇ ਪਾਰਕ ਨੁੰ ਹਰਾ ਭਰਾ ਬਣਾਉਣ ਲਈ ਖਾਲੀ ਥਾਵਾਂ ਤੇ ਪੌਦੇ ਵੀ ਲਗਾਏ ਜਾਣਗੇ। ਸ਼੍ਰੀ ਸੂਦ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਪਾਣੀ ਦੀ ਨਿਕਾਸੀ ਲਈ ਚੰਡੀਗੜ੍ਹ ਰੋਡ ਤੇ 50 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਾਲਾ ਬਣਾਇਆ ਜਾ ਰਿਹਾ ਹੈ।
ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਹਰਜਿੰਦਰ ਸਿੰਘ ਧਾਮੀ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਸੁਧਾਰ ਟਰੱਸਟ ਦੀਆਂ ਸਾਰੀਆਂ ਸਕੀਮਾਂ ਵਿੱਚ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕੀਮ ਨੰ: 2 ਵਿੱਚ 30 ਲੱਖ ਰੁਪਏ ਖਰਚ ਕਰਕੇ ਵਿਕਾਸ ਦੇ ਕੰਮ ਕਰਵਾਏ ਜਾਣਗੇ। ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ ਸ਼ਹਿਰਾਂ ਦੇ 31 ਵਾਰਡਾ ਦੇ ਵਿਕਾਸ ਦੇ ਕੰਮਾਂ ਲਈ 3 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਸ਼ਹਿਰ ਵਿੱਚ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਅਤੇ ਪੁਰਾਣੀਆਂ ਨੁੰ ਮੁਰੰਮਤ ਕੀਤਾ ਜਾ ਰਿਹਾ ਹੈ। ਸ਼ਹਿਰ ਵਿੱਚ ਸੀਵਰੇਜ ਦੀ ਸਫ਼ਾਈ ਲਈ 32 ਲੱਖ ਰੁਪਏ ਦੀ ਇੱਕ ਜੈਟਿੰਗ ਮਸ਼ੀਨ ਖਰੀਦ ਕੀਤੀ ਗਈ ਹੈ ਜਿਸ ਨਾਲ ਸੀਵਰੇਜ਼ ਸਿਸਟਮ ਨੂੰ ਆਧੁਨਿਕ ਤਰੀਕੇ ਨਾਲ ਸਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਸਪਲਾਈ ਲਈ 5 ਨਵੇਂ ਟਿਊਬਵੈਲ ਜਲਦੀ ਹੀ ਲਗਾਏ ਜਾ ਰਹੇ ਹਨ। ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ ਸ਼੍ਰੀ ਕਮਲਜੀਤ ਸੇਤੀਆ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਨਗਰ ਸੁਧਾਰ ਟਰੱਸਟ ਦੀ ਸਕੀਮ ਨੰਬਰ 11 ਵਾਰਡ ਨੰ: 3 ਵਿੱਚ ਪੈਦੀ ਹੈ ਜਿਸ ਦੀ ਮਿਉਂਸਪਲ ਕੌਂਸਲਰ ਸ਼੍ਰੀ ਸੁਸ਼ਮਾ ਸੇਤੀਆ ਹੈ। ਇਸ ਮੁਹੱਲੇ ਦੀ ਵੈਲਫੇਅਰ ਕਮੇਟੀ ਨੇ ਉਨ੍ਹਾਂ ਨਾਲ ਮੁਲਾਕਾਤ ਕਰਕੇ ਮੁਹੱਲੇ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਸੀ। ਇਸ ਲਈ ਇਨ੍ਹਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਹੱਲੇ ਵਿੱਚ ਪਾਰਕ ਅਤੇ ਸਫ਼ਾਈ ਲਈ ਇੱਕ ਸਫਾਈ ਕਰਮਚਾਰੀ ਨਿਯੁਕਤ ਕੀਤਾ ਗਿਆ ਹੈ ਅਤੇ ਗਲੀਆਂ ਵਿੱਚ ਲਾਈਟਾਂ ਵੀ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁਹੱਲੇ ਦੇ ਵਿਕਾਸ ਲਈ ਪੂਰੇ ਯਤਨ ਕੀਤੇ ਜਾਣਗੇ।
ਇਸ ਮੌਕੇ ਤੇ ਸ਼੍ਰੀ ਰਮੇਸ਼ ਜ਼ਾਲਮ, ਪ੍ਰਧਾਨ ਮੈਡੀਕਲ ਸੈਲ ਡਾ ਇੰਦਰਜੀਤ, ਹਰਜਿੰਦਰ ਸਿੰਘ ਰਹਿਲ, ਅਨੰਦਬੀਰ ਸਿੰਘ, ਸੰਦੀਪ ਤਿਵਾੜੀ, ਸੁਪਰੰਡੈਂਟ ਡਿਪਟੀ ਕਮਿਸ਼ਨਰ ਕਮਾਨ ਸਿੰਘ ਠਾਕਰ, ਮੁਹੱਲਾ ਵੈਲਫੇਅਰ ਕਮੇਟੀ ਦੇ ਪ੍ਰਧਾਨ ਕੇ. ਕੇ. ਸੈਣੀ, ਸਕੱਤਰ ਬਲਜੀਤ ਸਿੰਘ, ਟੋਨੂ ਸੇਠੀ ਅਤੇ ਹੋਰ ਪਤਵੰਤੇ ਹਾਜ਼ਰ ਸਨ।
No comments:
Post a Comment