29 ਦਾ ਸੂਬਾਈ ਰੋਸ ਧਰਨਾ ਰੱਦ
ਤਲਵਾੜਾ, 22 ਮਈ: ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਮਾਸਟਰ ਸ਼ਿਵ ਕੁਮਾਰ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਦੱਸਿਆ ਕਿ ਅੱਜ ਜਥੇਬੰਦੀ ਦੇ ਸੂਬਾਈ ਵਫ਼ਦ ਦੀ ਵਿਸ਼ੇਸ਼ ਮੀਟਿੰਗ ਡੀ. ਪੀ. ਆਈ. ਸੈਕੰਡਰੀ ਨਾਲ ਹੋਈ ਜਿਸ ਵਿਚ ਡੀ. ਪੀ. ਆਈ. ਸਾਰੀਆਂ ਅਧਿਆਪਕ ਮੰਗਾਂ ਪ੍ਰਵਾਨ ਕਰ ਲਈਆਂ ਗਈਆਂ ਅਤੇ ਇਸ ਨੂੰ ਵੇਖਦਿਆਂ ਜਥੇਬੰਦੀ ਵੱਲੋਂ 29 ਮਈ ਨੂੰ ਪ੍ਰਸਤਾਵਿਤ ਸੂਬਾਈ ਰੋਸ ਧਰਨਾ ਹੁਣ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸ਼੍ਰੀ ਸ਼ਿਵ ਕੁਮਾਰ ਨੇ ਡੀ. ਪੀ. ਆਈ. ਵੱਲੋਂ ਪ੍ਰਵਾਨ ਕੀਤੀਆਂ ਪ੍ਰਮੁੱਖ ਮੰਗਾਂ ਵਿਚ ਜੇ. ਬੀ. ਟੀ. ਤੇ ਸੀ. ਐਂਡ ਵੀ. ਤੋਂ ਮਾਸਟਰ ਕਾਡਰ ਦੇ ਕੇਸ 30 ਜੂਨ ਤੱਕ ਮੁਕੰਮਲ ਕੀਤੇ ਜਾਣਗੇ ਅਤੇ ਪਰਖ ਪਾਰ ਨੂੰ ਦੋ ਸਾਲ ਬਾਅਦ ਆਪਣੇ ਆਪ ਪਾਸ ਹੋਇਆ ਸਮਝਣ ਲਈ ਕੋਈ ਮਿਸਾਲ ਲੈ ਕੇ ਲਾਗੂ ਕਰ ਦਿੱਤਾ ਜਾਵੇਗਾ। ਉਡੀਕ ਸੂਚੀ ਵਿਚ ਸ਼ਾਮਿਲ ਸਿੱਖਿਆ ਸਰਵਿਸ ਪ੍ਰੋਵਾਈਡਰਾਂ ਨੂੰ 10 ਦਿਨਾਂ ਦੇ ਅੰਦਰ ਨਿਯੁਕਤੀ ਪੱਤਰ ਜਾਰੀ ਕਰ ਦਿੱਤੇ ਜਾਣਗੇ ਅਤੇ ਲੈਕਚਰਾਰਾਂ ਦੀ ਏ. ਸੀ. ਪੀ. ਸਬੰਧੀ ਪ੍ਰਗਤੀ ਰਿਪੋਰਟ ਸਾਰੇ ਸਰਕਲ ਸਿੱਖਿਆ ਅਧਿਕਾਰੀਆਂ ਤੋਂ ਪ੍ਰਾਪਤ ਕਰਕੇ ਜਿਲ੍ਹਾ ਪੱਧਰ ਤੇ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ। ਸਕੂਲ ਮੁਖੀਆਂ ਨੂੰ ਪੱਕੀਆਂ ਡੀ. ਡੀ. ਪਾਵਰਾਂ ਪ੍ਰਦਾਨ ਕੀਤੀਆਂ ਜਾਣਗੀਆਂ ਅਤੇ ਪੁਨਰ ਨਿਯੁਕਤ ਅਧਿਆਪਕਾਂ ਨੂੰ ਭੱਤਿਆਂ ਸਮੇਤ ਆਖਰੀ ਤਨਖਾਹ ਵਿਚੋਂ ਪੈਂਨਸ਼ਨ ਘਟਾ ਕੇ ਅਦਾ ਕੀਤੀ ਜਾਵੇਗੀ ਸਮੇਤ ਕਈ ਹੋਰ ਮੰਗਾਂ ਸ਼ਾਮਿਲ ਹਨ। ਜਥੇਬੰਦੀ ਦੇ ਵਫ਼ਦ ਵਿਚ ਮਾਸਟਰ ਸ਼ਿਵ ਕੁਮਾਰ ਤੋਂ ਇਲਾਵਾ ਕੁਲਵਿੰਦਰ ਸਿੰਘ ਮੁਕਤਸਰ ਮੀਤ ਪ੍ਰਧਾਨ, ਜਰਨੈਲ ਸਿੰਘ ਸੇਖੋਂ ਜਿਲ੍ਹਾ ਪ੍ਰਧਾਨ ਲੁਧਿਆਣਾ, ਮੱਖਣ ਕੁਹਾੜ ਪ੍ਰੈ¤ਸ ਸਕੱਤਰ, ਸੁਖਵਿੰਦਰ ਸਿੰਘ ਸਹਾਇਕ ਪ੍ਰੈਸ ਸਕੱਤਰ, ਸੁਖਵਿੰਦਰ ਸਿੰਘ ਚਾਹਲ ਸੰਯੁਕਤ ਸਕੱਤਰ, ਸਰਦੂਲ ਸਿੰਘ ਤਰਨਤਾਰਨ, ਪਰਮਜੀਤ ਸਿੰਘ ਪਟਿਆਲਾ, ਜਸਮੇਰ ਸਿੰਘ ਮੁਹਾਲੀ, ਹਰਨੇਕ ਸਿੰਘ ਮਾਵੀ ਮੁਹਾਲੀ, ਜਗਪਾਲ ਸਿੰਘ ਮਾਨਸਾ ਆਦਿ ਸ਼ਾਮਿਲ ਹੋਏ।
No comments:
Post a Comment