ਓਧਰ ਸੋਮ ਪ੍ਰਕਾਸ਼ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਹਨ ਤੇ ਬਤੌਰ ਸੇਵਾ ਮੁਕਤ ਆਈ. ਏ. ਐਸ. ਅਧਿਕਾਰੀ ਉਹ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਦੇਸ਼ ਦੀਆਂ ਮੋਹਰੀ ਪਾਰਟੀਆਂ ਦੇ ਝੰਡੇ ਹੇਠ ਕਰ ਰਹੇ ਹਨ। ਉਹਨਾਂ ਨੂੰ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਆਗੂਆਂ ਸਣੇ ਸੁਖਬੀਰ ਸਿੰਘ ਬਾਦਲ ਦੀ ਸ਼ਿਰਕਤ ਨਾਲ ਡੱਟਵਾਂ ਹੁੰਗਾਰਾ ਮਿਲ ਸਕਦਾ ਹੈ।
ਡਾ. ਸੁਖਵਿੰਦਰ ਕੁਮਾਰ ਸੁੱਖੀ ਕੋਲ ਬਹੁਜਨ ਸਮਾਜ ਪਾਰਟੀ ਅਤੇ ਮਾਇਆਵਤੀ ਦੇ ਏਜੰਡੇ ਹਨ ਜੋ ਉੱਤਰ ਪ੍ਰਦੇਸ਼ ਵਿਚ ਰੰਗ ਵਿਖਾ ਚੁੱਕੇ ਹਨ ਅਤੇ ਦੂਜੀਆਂ ਸਿਆਸੀ ਪਾਰਟੀਆਂ ਲਈ ਬਸਪਾ ਨੇ ਤੀਜੇ ਬਦਲ ਦੇ ਜਬਰਦਸਤ ਸੰਕੇਤ ਦਿੱਤੇ ਹਨ। ਡਾ. ਸੁੱਖੀ ਨੂੰ ਪਾਰਟੀ ਵੱਲੋਂ ਚੋਣਾਂ ਤੋਂ ਚੋਖਾ ਪਹਿਲਾਂ ਹੀ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਸੀ ਤੇ ਉਹਨਾਂ ਵੱਲੋਂ ਬੜੇ ਵਿਉਂਤਬੱਧ ਢੰਗ ਨਾਲ ਆਪਦੀ ਮੁਹਿੰਮ ਚਲਾਈ ਜਾ ਰਹੀ ਹੈ। ਸੰਭਾਵਨਾ ਹੈ ਕਿ ਉਹ ਬਸਪਾ ਦੇ ਪੱਕੇ ਵੋਟਰਾਂ ਤੋਂ ਇਲਾਵਾ ਜੇਕਰ ਦੂਸਰੇ ਡਾਵਾਂਡੋਲ ਵੋਟਰਾਂ ਨੂੰ ਆਪਣੇ ਨਾਲ ਤੁਰਨ ਲਈ ਪ੍ਰੇਰ ਲੈਣ ਤਾਂ ਸਾਰੀ ਤਸਵੀਰ ਹੀ ਬਦਲ ਸਕਦੀ ਹੈ।
ਤਿੰਨਾਂ ਦੀ ਰਾਸ਼ੀ ਇੱਕ;
ਜਾਂਦੇ ਜਾਂਦੇ ਇੱਕ ਦਿਲਸਚਪ ਪਹਿਲੂ ... ਸੰਤੋਸ਼ ਚੌਧਰੀ, ਸੋਮ ਪ੍ਰਕਾਸ਼ ਅਤੇ ਸੁਖਵਿੰਦਰ ਕੁਮਾਰ ਦੀ ਰਾਸ਼ੀ ਵੀ ਇੱਕੋ ਹੈ ਅਤੇ ਰਾਸ਼ੀਫ਼ਲ ਦੇ ਜਾਣੂ ਲੋਕਾਂ ਮੁਤਾਬਕ ਇਸ ਨਾਲ ਤਿੰਨਾਂ ਵਿਚਾਲੇ ਮੁਕਾਬਲਾ ਚੰਗਾ ਫਸਵਾਂ ਹੋਵੇਗਾ। ਵੋਟਰਾਂ ਨੂੰ ਸ਼ਾਇਦ ਮੁਹੰਮਦ ਸਦੀਕ ਦਾ ਗੀਤ ਚੇਤੇ ਆ ਰਿਹਾ ਹੋਵੇਗਾ ... ‘ਕੁੰਢੀਆਂ ਦੇ ਸਿੰਗ ਫ਼ਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ !’
No comments:
Post a Comment