ਤਲਵਾੜਾ, 11 ਅਪ੍ਰੈਲ: ਅੱਜ ਇੱਥੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਤਲਵਾੜਾ ਦੀ ਵੈੱਬਸਾਈਟ
http://www.svmtalwara.com/ ਨੂੰ ਰਸਮੀ ਤੌਰ ਤੇ ਲਾਂਚ
ਕਰਨ ਦੀ ਰਸਮ ਇਲਾਕੇ ਦੀ ਸਿਰਮੌਰ ਸ਼ਖਸ਼ੀਅਤ ਮਹੰਤ ਰਾਮ ਪ੍ਰਕਾਸ਼ ਦਾਸ ਵੱਲੋਂ ਅਦਾ ਕੀਤੀ ਗਈ। ਉਹਨਾਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਈਟ ਦੇ ਲਾਂਚ ਹੋਣ ਨਾਲ ਪਹਿਲਾਂ ਹੀ ਹਰ ਖੇਤਰ ਵਿਚ ਮਾਣਮੱਤੀਆਂ ਮੱਲਾਂ ਮਾਰ ਰਹੇ ਇਸ ਸਕੂਲ ਨੇ ਆਧੁਨਿਕਤਾ ਦੀ ਇਕ ਹੋਰ ਪੁਲਾਂਘ ਪੁੱਟ ਲਈ ਹੈ ਅਤੇ ਇਸ ਯਤਨ ਨਾਲ ਸਮੇਂ ਦੀ ਰਵਾਨੀ ਨਾਲ ਰਲਕੇ ਚੱਲਣ ਵਿਚ ਕਾਫ਼ੀ ਸੁਵਿਧਾ ਰਹੇਗੀ। ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਇਸ ਸਾਈਟ ਉਤੇ ਜਿੱਥੇ ਸਕੂਲ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਹੋਵੇਗੀ ਉੱਥੇ ਵਿਦਿਆਰਥੀਆਂ ਤੇ ਅਧਿਆਪਕਾਂ ਲਈ ਉਪਯੋਗੀ ਸਮੱਗਰੀ ਵੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਇੰਜੀ. ਜੀ. ਐਸ. ਵਿਰਦੀ, ਪ੍ਰਿੰ. ਰਿਟਾ. ਜੇ. ਆਰ ਸੋਨੀ ਵੀ ਹਾਜਰ ਸਨ।
- ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
ਅੱਜ ਸਕੂਲ ਵੱਲੋਂ ਪੰਜਵੀਂ ਦੀ ਪ੍ਰੀਖਿਆ ਵਿਚ ਰਾਜ ਤੇ ਜਿਲ੍ਹੇ ਵਿਚ ਪੋਜ਼ੀਸ਼ਨਾਂ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ
। ਮਹੰਤ ਰਾਮ ਪ੍ਰਕਾਸ਼ ਦਾਸ ਨੇ ਇਹਨਾਂ ਬੱਚਿਆਂ ਨੂੰ ਆਪਣਾ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਿੱਖਿਆ ਦੀ ਮੰਜਿਲ ਸਰ ਕਰਨ ਦੀ ਦਿਸ਼ਾ ਵਿਚ ਕਾਮਯਾਬੀ ਤਾਂ ਹੀ ਮਿਲ ਸਕਦੀ ਹੈ ਜੇਕਰ ਅਧਿਆਪਕ ਅਤੇ ਵਿਦਿਆਰਥੀ ਦੋਵੇਂ ਬਰਾਬਰ ਮਿਹਨਤ ਤੇ ਲਗਨ ਨਾਲ ਯਤਨ ਕਰਨ। ਉਨ੍ਹਾਂ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੇ ਜਾ ਰਹੇ ਉਸਾਰੂ ਵਿਦਿਅਕ ਮਹੌਲ ਦੀ ਭਰਪੂਰ ਸ਼ਲਾਘਾ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ, ਅਨਿਲ ਵਸ਼ਿਸ਼ਟ ਚੇਅਰਮੈਨ ਬਲਾਕ ਸੰਮਤੀ ਹਾਜੀਪੁਰ, ਜੇ. ਬੀ. ਵਰਮਾ, ਅਸ਼ਵਨੀ ਚੱਡਾ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।
No comments:
Post a Comment