ਰਿਹਾ ਸਾਲ 2009? ਬਸ ਠੀਕ ਠਾਕ ਜਿਹਾ, ਉਹੀ ਦਿਨ, ਉਹੀ ਰਾਤਾਂ, ਵੱਡੇ ਛੋਟੇ ਲੀਡਰਾਂ ਦੇ ਉਹੀ ਲਾਰੇ ਲੱਪੇ ਤੇ ਰਾਮ ਰੌਲਾ। ਖ਼ੂਬ ਗਹਿਮਾਗਹਿਮੀ ਰਹੀ, ਪਰ ਪੱਲੇ ਕੁਝ ਵੀ ਨਹੀਂ ਪਿਆ। ਨਾ ਉਜੜੇ ਮਕਾਨਾਂ ਵਿਚ ਰੌਣਕ ਪਰਤੀ, ਨਾ ਹੀ ਇਸ ਦੀ ਤਰੱਕੀ ਦੀ ਫ਼ਾਈਲ ਅੱਗੇ ਤੁਰੀ। ਹਾਂ, ਕਈ ਗੱਲਾਂ ਜਿਕਰਯੋਗ ਰਹੀਆਂ। ਸਰਕਾਰੀ ਕਾਲਜ ਤਲਵਾੜਾ ਦੀ ਆਪਣੀ ਬਿਲਡਿੰਗ ਦਾ ਕੰਮ ਕਾਜ ਸ਼ੁਰੂ ਹੋਇਆ ਅਤੇ ਇਸ ਕੰਮ ਕਾਰ ਦਾ ਉਦਘਾਟਨ ਖ਼ੁਦ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਨੇ ਕੀਤਾ। ਫ਼ਰਵਰੀ ਵਿਚ ਸ਼ੁਰੂ ਹੋਏ ਇਸ ਪ੍ਰਾਜੈਕਟ ਤਹਿਤ ਹੁਣ ਤੱਕ ਆਰਟਸ ਬਲਾਕ ਦੀ ਉਸਾਰੀ ਮੁਕੰਮਲ ਹੋਣ ਦੇ ਨੇੜੇ ਆਖੀ ਜਾ ਸਕਦੀ ਹੈ। ਇਹ ਅਗਲੇ ਵਰ੍ਹੇ ਪੂਰੀ ਹੋ ਸਕਦੀ ਹੈ। ਸ. ਬਾਦਲ ਨੇ ਆਪਣੀ ਯਾਦਗਾਰੀ ਫੇਰੀ ਦੌਰਾਨ ਤਲਵਾੜਾ ਵਾਸੀਆਂ ਨਾਲ ਅਨੇਕਾਂ ਵਾਅਦੇ ਕੀਤੇ ਜਿਹਨਾਂ ਵਿਚੋਂ ਕਈ ਪੂਰੇ ਵੀ ਹੋਏ ਹਨ। ਟਾਊਨਸ਼ਿਪ ਕਲੌਨੀ ਵਿਚ ਖਾਲੀ ਪਏ ਸੁੰਨਮਸਾਨ ਸੈਂਕੜੇ ਕਵਾਟਰਾਂ ਦੀ ਬਦਹਾਲੀ ਤੇ ਉਹਨਾਂ ਨੇ ਦੁਖ ਦਾ ਇਜਹਾਰ ਕਰਦਿਆਂ ਛੇਤੀ ਹੀ ਇਸ ਮਸਲੇ ਦਾ ਹੱਲ ਕਰਨ ਦੀ ਲੋੜ ਤੇ ਜੋਰ ਦਿੱਤਾ। ਰੱਬ ਕਰੇ, ਸਾਡੇ ਆਗੂ ਛੇਤੀ ਹੀ ਇੱਥੇ ਚੰਗਾ ਮਾਹੌਲ ਉਸਾਰਨ ਲਈ ਕੁਝ ਸਾਰਥਿਕ ਕਰਨ ਲਈ ਹੰਭਲਾ ਮਾਰਨ।ਵਿਦੇਸ਼ ਵਿਚ ਇਕ ਧਾਰਮਿਕ ਆਗੂ ਦੇ ਕਤਲ ਮਗਰੋਂ ਪੰਜਾਬ ਵਿਚ ਫ਼ੈਲੀ ਅਫ਼ਰਾਤਫਰੀ ਨੂੰ ਵੇਖਦਿਆਂ ਇਥੇ ਕਰਫਿਊ ਵੀ ਲੱਗਿਆ। ਕਈ ਵਾਰ ਪੰਜਾਬ ਬੰਦ ਦੇ ਸੱਦੇ ਤੇ ਲੋਕਾਂ ਨੇ ਬੰਦ ਦਾ ਸਾਥ ਵੀ ਦਿੱਤਾ। ਮੁਲਾਜਮ ਜਥੇਬੰਦੀਆਂ ਆਪੋ ਆਪਣੇ ਲਾਲ ਪੀਲੇ ਝੰਡਿਆਂ ਨੂੰ ਚੁੱਕੀ ਰੱਖਿਆ। ਬਿਆਸ ਡੈਮ ਦੇ ਚੀਫ਼ ਇੰਜੀਨੀਅਰ ਟੀ. ਕੇ. ਪਰਮਾਰ ਦੀ ਥਾਂ ਨਵੇਂ ਅਧਿਕਾਰੀ ਕੁੰਦਨ ਲਾਲ ਮੀਣਾ ਨੇ ਲਈ।
ਸ਼੍ਰੀ ਮੀਣਾ ਨੇ ਅਹੁਦਾ ਸੰਭਾਲਦਿਆਂ ਹੀ ਅਨੇਕਾਂ ਲਈ ਸੁਧਾਰਕ ਜਾਪਦੇ ਕੰਮ ਆਰੰਭ ਦਿੱਤੇ, ਜਿਵੇਂ ਕਲੌਨੀ ਵਿਚੋਂ ਖੋਖਿਆਂ ਨੂੰ ਚੁੱਕਣਾ, ਦੁਕਾਨਾਦਾਰਾਂ ਵੱਲੋਂ ਸੜਕ ਕੰਢੇ ਲਗਾਏ ਬੋਰਡ ਉਖਾੜਨੇ ਆਦਿ ਅਤੇ ਸੂਤਰਾਂ ਅਨੁਸਾਰ ਉਹ ਕਲੌਨੀ ਵਿਚ ਪੌਲੀਥੀਨ ਲਿਫਾਫਿਆਂ ਦੀ ਵਰਤੋਂ ਤੇ ਪਾਬੰਦੀ ਲਾਉਣ ਦੇ ਇਛੁੱਕ ਵੀ ਹਨ ਅਤੇ ਹੋਰ ਕਈ ਸੁਧਾਰ ਕਰਨਾ ਚਾਹੁੰਦੇ ਹਨ। ਰੱਬ ਖੈਰ ਕਰੇ!ਇਸ ਵਾਰ ਕੁਦਰਤ ਨੇ ਸੁਖ ਸ਼ਾਂਤੀ ਬਣਾਈ ਰੱਖੀ। ਨਾ ਤਾਂ 2008 ਵਾਂਗ ਜੰਗਲ ਨੂੰ ਅੱਗ ਲੱਗੀ ਅਤੇ ਨਾ ਹੀ ਹੜ੍ਹਾਂ ਨੇ ਤਬਾਹੀ ਮਚਾਈ। ਸਾਹਿਤਕ ਸਰਗਰਮੀਆਂ ਲਗਪਗ ਠੰਡੀਆਂ ਹੀ ਰਹੀਆਂ। ਹਾਂ, ਉੱਘੇ ਲੇਖਕ ਸ਼੍ਰੀ ਧਰਮਪਾਲ ਸਾਹਿਲ ਨੇ ਆਪਣਾ ਵਸੇਬਾ ਬਦਲ ਕੇ ਹੁਸ਼ਿਆਰਪੁਰ ਕਰ ਲਿਆ। ਸਿੱਖਿਆ ਜਗਤ ਵਿਚ ਆਈ. ਏ. ਐਸ. ਅਧਿਕਾਰੀ ਡਾਇਰੈਕਟਰ ਜਨਰਲ ਨੇ ਪੰਜਾਬ ਦੇ ਅਧਿਆਪਕਾਂ ਨੂੰ ਵੱਟੋ ਵੱਟ ਪਾਈ ਰੱਖਿਆ ਅਤੇ ਮਣਾਂਮੂੰਹੀ ਡਾਕ ਇਕੱਠੀ ਕਰਨਾ ਜਾਰੀ ਰੱਖਿਆ। ਅਧਿਆਪਕਾਂ ਨੇ ਉਂਜ ਸੈਮੀਨਾਰ ਦੀ ਬਿਮਾਰੀ ਤੋਂ ਛੁਟਕਾਰਾ ਪਾ ਕੇ ਰਾਹਤ ਦੀ ਸਾਹ ਲਈ।ਸਾਲ 2010 ਦੀ ਆਮਦ ਤੇ ਅਸੀਂ ਆਸ ਕਰਦੇ ਹਾਂ ਕਿ ਇਹ ਸਾਲ ਪੂਰੇ ਵਿਸ਼ਵ ਦੇ ਲੋਕਾਂ ਲਈ ਸ਼ਾਂਤਮਈ, ਜੰਗਮੁਕਤ, ਖ਼ਸ਼ੀਆਂ ਭਰਪੂਰ ਅਤੇ ਤਰੱਕੀ ਦੀ ਰਾਹ ਤੇ ਤੋਰਨ ਵਾਲਾ ਬਣਕੇ ਆਵੇ।ਭਾਰਤੀ ਫਿਲਮ ਜਗਤ ਵਿਚ ਜਿਆਦਾ ਕੁਝ ਚਰਚਿਤ ਨਹੀਂ ਰਿਹਾ ਸਿਵਾਏ ਅਮਿਤਾਬ ਦੇ ਮੇਕਅਪ ਤੋਂ। ਬੱਬੂ ਮਾਨ
ਨੇ ਲਾਲ ਬੱਤੀ ਲਾਉਣੇ ਬਾਬਿਆਂ ਦੇ ਮੂੰਹ ਜਰੂਰ ਸ਼ਰਮ ਨਾਲ ਲਾਲ ਕੀਤੇ ਆਪਣੀ ਕੈਸਟ ਸਿੰਘ ਇਜ਼ ਬੈਟਰ ਦੈਨ ਕਿੰਗ ਨਾਲ। ਹਾਲੀਵੁੱਡ ਵਿਚ ਅਵਤਾਰ, ਹੋਟਲ ਫਾਰ ਡੌਗਜ਼, ਟਰਮੀਨੇਟਰ ਸਾਲਵੇਸ਼ਨ, ਜੋਹਨ ਰੈਂਬੋ 4 ਆਦਿ ਅਨੇਕਾਂ ਜਿਕਰਯੋਗ ਫ਼ਿਲਮਾਂ ਦਿੱਤੀਆਂ ਹਨ। ਸਾਲ 2009 ਤੇ ਜਾਣ ਤੇ ਪੰਜਾਬੀ ਕਵੀ ਦੀਆਂ ਲਾਈਨਾਂ ਚੇਤੇ ਆਉਂਦੀਆਂ ਹਨ :
ਦੁਨੀਆਂ ਹੈ ਵਾਂਗ ਸਰਾਂ,
ਕੋਈ ਚਲ ਜਾਂਦਾ ਕੋਈ ਆ ਜਾਂਦਾ।
ਕੋਈ ਫੁੱਲਾਂ ਨਾਲ ਵੀ ਹੱਸਦਾ ਨਹੀਂ
ਕੋਈ ਕੰਡਿਆਂ ਨਾਲ ਨਿਭਾ ਜਾਂਦਾ।
ਨਵੀਆਂ ਆਸਾਂ, ਉਮੀਦਾਂ ਤੇ ਸੋਚਾਂ ਦੇ ਨਾਲ,
ਸਭ ਨੂੰ ਨਵਾਂ ਸਾਲ ਮੁਬਾਰਕ !!
ਸ਼ਮੀ
















ਐਲੀਮੈਂਟਰੀ ਸਕੂਲ ਸੈਕਟਰ ਇੱਕ ਵੱਲੋਂ ‘ਪੜ੍ਹੋ ਪੰਜਾਬੀ, ਲਿਖੋ ਪੰਜਾਬੀ ਅਤੇ ਬੋਲੋ ਪੰਜਾਬੀ’ ਵਿਸ਼ੇ ਤੇ ਆਧਾਰਿਤ ਤੀਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਤੇ ਵਿੱਦਿਅਕ ਮੁਕਾਬਲੇ ਕਰਵਾਏ ਗਏ। ਸਕੂਲ ਮੁਖੀ ਸ਼੍ਰੀਮਤੀ ਊਸ਼ਾ ਕੁਮਾਰੀ ਚੌਧਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬੀ ਨੂੰ ਪ੍ਰਫੁੱਲਿਤ ਕਰਨਾ ਇਸ ਵੇਲੇ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਪੱਛਮੀ ਸੱਭਿਆਚਾਰ ਦੇ ਅਸਰ ਹੇਠ ਅਜੋਕੀ ਪੀੜ੍ਹੀ ਆਪਣੀ ਮਾਂਬੋਲੀ ਅਤੇ ਵਿਰਸੇ ਦੀ ਅਣਦੇਖੀ ਕਰ ਰਹੀ ਹੈ। ਇਸ ਮੌਕੇ ਵੱਖ ਵੱਖ ਮੁਕਾਬਲਿਆਂ ਲਈ ਜੱਜਾਂ ਦੀ ਭੂਮਿਕਾ ਸ. ਕੁਲਵੰਤ ਸਿੰਘ, ਮੁਲਖਾ ਸਿੰਘ, ਸਮਰਜੀਤ ਸਿੰਘ ਸ਼ਮੀ, ਪੂਨਮ, ਕਵਿਤਾ ਸ਼ਰਮਾ ਅਤੇ ਸਵਿਤਾ ਸ਼ਰਮਾ ਨੇ ਨਿਭਾਈ ਅਤੇ ਮੰਚ ਸੰਚਾਲਨ ਸ਼੍ਰੀ ਸੁਰੇਸ਼ ਰਾਣਾ ਤੇ ਸ਼੍ਰੀ ਰਸ਼ਪਾਲ ਰਾਣਾ ਨੇ ਬਾਖੂਬੀ ਕੀਤਾ ਅਤੇ ਸ਼੍ਰੀ ਰਜਿੰਦਰ ਪ੍ਰਸ਼ਾਦ ਸ਼ਰਮਾ, ਸ਼੍ਰੀਮਤੀ ਅਨੀਤਾ ਗੌਤਮ ਸੈਂਟਰ ਹੈ¤ਡ ਟੀਚਰ ਸੈਕਟਰ ਇੱਕ, ਰਾਜ ਕੁਮਾਰ ਵੱਲੋਂ ਵਿਸ਼ੇਸ਼ ਯੋਗਦਾਨ ਦਿੱਤਾ ਗਿਆ।
ਵਿਦਿਆਰਥੀਆਂ ਦੇ ਮੁਕਾਬਲਿਆਂ ਵਿਚ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ; ਭਾਸ਼ਣ ਮੁਕਾਬਲੇ ਵਿਚ ਤਰਨਦੀਪ ਕੌਰ ਨੇ ਪਹਿਲਾ ਸਥਾਨ, ਹਰਪ੍ਰੀਤ ਕੌਰ ਤੇ ਗੁਰਪ੍ਰੀਤ ਕੌਰ ਨੇ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ। ਕਵਿਤਾ ਮੁਕਾਬਲੇ ਵਿਚ ਸਿਰਜਣਾ ਨੇ ਪਹਿਲਾ, ਮਨਜਿੰਦਰ ਕੌਰ ਨੇ ਦੂਜਾ, ਮੇਘਾ ਨੇ ਤੀਜਾ ਅਤੇ ਆਕਾਸ਼ ਨੇ ਚੌਥਾ ਸਥਾਨ ਹਾਸਿਲ ਕੀਤਾ। ਸੁਲੇਖ ਮੁਕਾਬਲੇ ਤੇ ਜੂਨੀਅਰ ਵਰਗ ਵਿਚ ਸਚਿਨ ਧੀਮਾਨ, ਆਰਜੂ ਕੌਸ਼ਲ, ਪ੍ਰਿਆ ਰਾਣੀ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ ਜਦਕਿ ਸੀਨੀਅਰ ਵਰਗ ਵਿਚ ਰਜਨੀ ਬਾਲਾ, ਸੁਮੀਤਾ ਸ਼ਰਮਾ, ਤਰਨਦੀਪ ਕੌਰ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਰਹੇ। ਨਿਬੰਧ ਲਿਖਣ ਦੇ ਮੁਕਾਬਲੇ ਵਿਚ ਜੂਨੀਅਰ ਵਰਗ ਵਿਚ ਕਰਨ ਕੁਮਾਰ, ਅਨਿਰੁੱਧ, ਸ਼ੁਭਮ ਤੇ ਵਿਵੇਕ
ਕ੍ਰਮਵਾਰ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਨੰਬਰ ਤੇ ਰਹੇ ਜਦਕਿ ਸੀਨੀਅਰ ਵਰਗ ਵਿਚ ਰਜਨੀ ਬਾਲਾ ਨੇ ਪਹਿਲਾ, ਕਿਰਨਦੀਪ ਨੇ ਦੂਜਾ, ਹਰੀਸ਼ ਕੁਮਾਰ ਨੇ ਤੀਜਾ ਅਤੇ ਤਰੁਨਦੀਪ ਕੌਰ ਨੇ ਚੌਥਾ ਸਥਾਨ ਹਾਸਿਲ ਕੀਤਾ। ਸਮਾਗਮ ਦੇ ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।








ਦੂਜਾ ਸੁਖਦੀਪ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਤੀਜਾ ਇਨਾਮ ਪ੍ਰਭਜੋਤ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਜਿੱਤਿਆ ਜਦਕਿ ਪੇਪਰ ਰੀਡਿੰਗ ਮੁਕਾਬਲੇ ਵਿਚ ਪਹਿਲਾ ਇਨਾਮ ਪ੍ਰੀਤੀ ਭਾਟੀਆ, ਦੂਜਾ ਇਨਾਮ ਸੁਨੰਦਾ ਦੇਵੀ ਅਤੇ ਪਿੰਕੀ ਨੂੰ ਸਾਂਝਾ ਅਤੇ ਤੀਜਾ ਇਨਾਮ ਅਮਿਤ ਸ਼ਰਮਾ ਅਤੇ ਨਰਿੰਦਰ ਸਿੰਘ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ। ‘ਭਰੂਣ ਹੱਤਿਆ ਦੀ ਰੋਕਥਾਮ’ ਵਿਸ਼ੇ ਤੇ ਵਿਚਾਰ ਵਟਾਂਦਰਾ ਮੁਕਾਬਲਾ ਵਿਚ ਪਹਿਲਾ ਇਨਾਮ ਮੋਨਿਕਾ ਤੇ ਦੂਜਾ ਇਨਾਮ ਵੰਦਨਾ ਰਾਣੀ ਨੂੰ ਮਿਲਿਆ। ਕਵਿਤਾ ਉਚਾਰਣ ਵਿਚ ਨਰਿੰਦਰ ਸਿੰਘ, ਰੀਤਿਕਾ ਪੰਡਤ ਅਤੇ ਸੁਨੰਦਾ ਦੇਵੀ ਨੇ ਹਾਸਿਲ ਕੀਤਾ। ਪ੍ਰੋ. ਰਾਮ ਤੀਰਥ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਵਿਚ ਚੇਤਨਾ ਪੈਦਾ ਕਰਨ ਲਈ ਬੇਹੱਦ ਸਹਾਈ ਹੁੰਦੇ ਹਨ। ਮੰਚ ਸੰਚਾਲਨ ਰੁਪਾਲੀ ਵਰਮਾ ਨੇ ਕੀਤਾ। ਇਸ ਮੌਕੇ ਪ੍ਰੋ. ਹਰਸ਼ ਮਹਿਤਾ, ਡਾ. ਸੁਰਿੰਦਰ ਮੰਡ ਸਮੇਤ ਕਾਲਜ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।




ਤਲਵਾੜਾ, 14 ਅਕਤੂਬਰ: ਇੱਥੇ ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਰਜਿ: ਦੀ ਇਕੱਤਰਤਾ ਸ. ਸੁਰਿੰਦਰ ਸਿੰਘ ਤਲਵਾੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ਼ਾਮਿਲ ਮੈਂਬਰਾਂ ਵੱਲੋਂ ਇਸ ਵਾਰ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਦੇ ਮੰਤਵ ਲਈ ਸਮਾਜਿਕ ਚੇਤਨਾ ਲਹਿਰ ਚਲਾਉਣ ਦਾ ਫ਼ੈਸਲਾ ਕੀਤਾ। ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਦੀਵਾਲੀ ਰੌਸ਼ਨੀ ਅਤੇ ਖੁਸ਼ੀਆਂ ਦਾ ਤਿਓਹਾਰ ਹੈ ਤੇ ਬੇਲੋੜੀ ਆਤਿਸ਼ਬਾਜ਼ੀ ਤੇ ਘਟੀਆ ਮਿਠਾਈਆਂ ਦੀ ਵਰਤੋਂ ਨਾਲ ਆਪਣੀ ਅਤੇ ਆਲੇ ਦੁਆਲੇ ਨੂੰ ਪਲੀਤ ਕਰਨ ਤੋਂ ਬਚਣ ਦੀ ਲੋੜ ਹੈ। ਸ. ਕੁਲਵੰਤ ਸਿੰਘ ਅਤੇ ਰਾਜ ਭੁਪਿੰਦਰ ਸਿੰਘ ਸੈਣੀ ਨੇ ਵੀ ਇਸ ਮੀਟਿੰਗ ਵਿਚ ਸਮਾਜਿਕ ਚੇਤਨਾ ਲਿਆਉਣ ਦੀ ਲੋੜ ਤੇ ਜੋਰ ਦਿੱਤਾ। ਸੰਸਥਾ ਵੱਲੋਂ ਦੀਵਾਲੀ ਤੋਂ ਪਹਿਲਾਂ ਇੱਕ ਚੇਤਨਾ ਮਾਰਚ ਅਤੇ ਪਟਾਕਿਆਂ ਦੀ ਥਾਂ ਪੌਦੇ ਵੰਡਣ ਦਾ ਨਿਰਣਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ. ਐਸ. ਸ਼ਮੀ, ਚੰਦਰ ਸ਼ੇਖਰ ਡਡਵਾਲ, ਜਗਦੇਵ ਸਿੰਘ ਆਦਿ ਹਾਜਰ ਸਨ।











