ਤਲਵਾੜਾ, 21 ਅਕਤੂਬਰ: ਅੱਜ ਇੱਥੇ ਸਰਕਾਰੀ ਆਰਟਸ ਅਤੇ ਸਾਇੰਸ ਕਾਲਜ ਤਲਵਾੜਾ ਵਿਖੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ
ਤੇ ‘ਮਨੁੱਖੀ ਵਿਕਾਸ ਫ਼ੈਸਟੀਵਲ’ ਕਰਵਾਇਆ ਗਿਆ ਵਿਚ ਕੁੜੀਆਂ ਦਾ ਘਟਦਾ ਅਨੁਪਾਤ, ਨਸ਼ੇ ਅਤੇ ਭਰੂਣ ਹੱਤਿਆ ਵਿਰੁੱਧ ਅਤੇ ਖੇਤੀਬਾੜੀ ਦੇ ਆਧੁਨਿਕੀਕਰਨ ਬਾਰੇ ਵਿਸ਼ਾ ਮਾਹਿਰਾਂ ਵੱਲੋਂ ਖੋਜ ਭਰਪੂਰ ਚਰਚਾ ਕੀਤੀ ਗਈ। ਸਮਾਗਮ ਦਾ ਉਦਘਾਟਨ ਪ੍ਰਿੰਸੀਪਲ ਐਨ. ਡੀ. ਭਾਟੀਆ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਖੇਤੀ ਮਾਹਿਰ ਪ੍ਰੋ. ਦਲਜੀਤ ਸਿੰਘ, ਬੀ. ਬੀ. ਐਮ. ਬੀ. ਹਸਪਤਾਲ ਦੇ ਡਾ. ਅਮਰਜੀਤ ਸਿੰਘ, ਡਾ. ਸ਼ਾਲਿਨੀ, ਡਾ. ਚੱਡਾ, ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰੋ. ਅਜੀਤ ਸਿੰਘ, ਪ੍ਰੋ. ਸੁਸ਼ੀਲ ਨਰਾਇਣ ਵੱਲੋਂ ਵਿਦਿਆਰਥੀਆਂ ਨੂੰ ਸਬੰਧਤ ਵਿਸ਼ਿਆਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਪੋਸਟਰ ਬਣਾਉਣ, ਪੇਪਰ ਰੀਡਿੰਗ, ਕਵਿਤਾ ਉਚਾਰਨ ਆਦਿ ਮੁਕਾਬਲੇ ਕਰਵਾਏ ਗਏ। ਪੋਸਟਰ ਮੇਕਿੰਗ ਵਿਚ ਪਹਿਲਾ ਇਨਾਮ ਰਿਚਾ ਮਹਾਜਨ ਸਰਕਾਰੀ ਕਾਲਜ ਹੁਸ਼ਿਆਰਪੁਰ,
ਦੂਜਾ ਸੁਖਦੀਪ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਤੀਜਾ ਇਨਾਮ ਪ੍ਰਭਜੋਤ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਜਿੱਤਿਆ ਜਦਕਿ ਪੇਪਰ ਰੀਡਿੰਗ ਮੁਕਾਬਲੇ ਵਿਚ ਪਹਿਲਾ ਇਨਾਮ ਪ੍ਰੀਤੀ ਭਾਟੀਆ, ਦੂਜਾ ਇਨਾਮ ਸੁਨੰਦਾ ਦੇਵੀ ਅਤੇ ਪਿੰਕੀ ਨੂੰ ਸਾਂਝਾ ਅਤੇ ਤੀਜਾ ਇਨਾਮ ਅਮਿਤ ਸ਼ਰਮਾ ਅਤੇ ਨਰਿੰਦਰ ਸਿੰਘ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ। ‘ਭਰੂਣ ਹੱਤਿਆ ਦੀ ਰੋਕਥਾਮ’ ਵਿਸ਼ੇ ਤੇ ਵਿਚਾਰ ਵਟਾਂਦਰਾ ਮੁਕਾਬਲਾ ਵਿਚ ਪਹਿਲਾ ਇਨਾਮ ਮੋਨਿਕਾ ਤੇ ਦੂਜਾ ਇਨਾਮ ਵੰਦਨਾ ਰਾਣੀ ਨੂੰ ਮਿਲਿਆ। ਕਵਿਤਾ ਉਚਾਰਣ ਵਿਚ ਨਰਿੰਦਰ ਸਿੰਘ, ਰੀਤਿਕਾ ਪੰਡਤ ਅਤੇ ਸੁਨੰਦਾ ਦੇਵੀ ਨੇ ਹਾਸਿਲ ਕੀਤਾ। ਪ੍ਰੋ. ਰਾਮ ਤੀਰਥ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਵਿਚ ਚੇਤਨਾ ਪੈਦਾ ਕਰਨ ਲਈ ਬੇਹੱਦ ਸਹਾਈ ਹੁੰਦੇ ਹਨ। ਮੰਚ ਸੰਚਾਲਨ ਰੁਪਾਲੀ ਵਰਮਾ ਨੇ ਕੀਤਾ। ਇਸ ਮੌਕੇ ਪ੍ਰੋ. ਹਰਸ਼ ਮਹਿਤਾ, ਡਾ. ਸੁਰਿੰਦਰ ਮੰਡ ਸਮੇਤ ਕਾਲਜ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।


No comments:
Post a Comment