ਤਲਵਾੜਾ, 23 ਅਕਤੂਬਰ: ਅਜੋਕੇ ਸਮੇਂ ਵਿੱਚ ਪੂਰੇ

ਵਿਸ਼ਵ ਦੇ ਸਾਹਮਣੇ ਨਵੀਂ ਸੂਚਨਾ ਕ੍ਰਾਂਤੀ ਨੇ ਹਰੇਕ ਲਈ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹ ਦਿੱਤੇ ਹਨ ਪਰੰਤੂ ਇਸ ਦੌਰ ਵਿਚ ਸੂਚਨਾ ਤਕਨੀਕ ਦਾ ਸਦਉਪਯੋਗ ਬੇਹੱਦ ਜਰੂਰੀ ਹੈ। ਇਹ ਵਿਚਾਰ ਇੱਥੇ ਪ੍ਰਸਿੱਧ ਉਦਯੋਗਪਤੀ ਠਾਕੁਰ ਰਘੁਨਾਥ ਰਾਣਾ ਸੂਬਾ ਸੰਯੋਜਕ ਭਾਜਪਾ ਨੇ ਸਟਾਫ਼ ਕਲੱਬ ਤਲਵਾੜਾ ਵੱਲੋਂ ਕਰਵਾਏ ਸਲਾਨਾ ਖੇਡ ਅਤੇ ਕਲਚਰਲ ਮੁਕਾਬਲੇ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਟਾਫ਼ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਨਵੀਂ ਪੀੜ੍ਹੀ ਨੂੰ ਉਸਾਰੂ ਲੀਹਾਂ ਤੇ ਤੋਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬੇਹੱਦ ਸ਼ਲਾਘਾਯੋਗ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਜਿਹੇ ਸਮਾਗਮ ਅਹਿਮ ਭੂਮਿਕਾ

ਨਿਭਾਉਂਦੇ ਹਨ। ਇਸ ਮੌਕੇ ਉਨ੍ਹਾਂ ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਪ੍ਰਤੀਯੋਗੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਕੈਪਟਨ ਰਵਿੰਦਰ ਸ਼ਰਮਾ, ਸ. ਸੁਰਿੰਦਰ ਸਿੰਘ, ਅਸ਼ੋਕ ਕਾਲੀਆ, ਐਸ. ਐਸ. ਰਾਣਾ ਤੋਂ ਇਲਾਵਾ ਕਲੱਬ ਦੇ ਆਗੂ ਜੇ. ਬੀ. ਵਰਮਾ, ਠਾਕੁਰ ਜਸਮੇਰ ਰਾਣਾ, ਰਵਿੰਦਰ ਰਵੀ, ਕੇਵਲ ਸਿੰਘ, ਧਰਮਿੰਦਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
No comments:
Post a Comment