ਤਲਵਾੜਾ, 28 ਸਤੰਬਰ: ਇੱਥੇ ਨਰਸਰੀ ਗਰਾਉਂਡ

ਵਿਖੇ ਦੁਸ਼ਿਹਰੇ ਦਾ ਤਿਉਹਾਰ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਇਸ ਵਾਰ ਖੋਖਾ ਮਾਰਕੀਟ ਵਾਲੀ ਰਾਮਲੀਲਾ ਕਮੇਟੀ ਨੂੰ ਤੀਰ ਚਲਾਉਣ ਲਈ ਸੱਦਿਆ ਗਿਆ ਸੀ। ਲੋਕਾਂ ਦਾ ਠਾਠਾਂ ਮਾਰਦਾ ਇਕੱਠ ਵੇਖਦਿਆਂ ਹੀ ਬਣਦਾ ਸੀ। ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵੱਡ ਅਕਾਰੀ ਪੁਤਲੇ ਮੈਦਾਨ ਦੇ ਠੀਕ ਵਿਚਕਾਰ ਲਗਾਏ ਗਏ ਅਤੇ ਸ਼ਾਮ ਦਾ ਸੂਰਜ ਅਸਤ ਹੁੰਦਿਆਂ ਹੀ ਸ਼੍ਰੀ ਰਾਮ ਚੰਦਰ ਜੀ ਵੱਲੋਂ ਛੱਡੇ ਅਗਨ ਬਾਣ ਨਾਲ ਬਦੀ ਦਾ ਪ੍ਰਤੀਕ ਰਾਵਣ ਅਤੇ ਉਸਦੇ ਰਿਸ਼ਤੇਦਾਰਾਂ ਦੇ ਪੁਤਲੇ ਰਾਖ਼ ਦੇ ਢੇਰ ਵਿਚ ਤਬਦੀਲ ਹੋ ਗਏ
।
No comments:
Post a Comment