ਤਲਵਾੜਾ, 25 ਸਤੰਬਰ: ਅੱਜ ਇੱਥੇ ਹੁਸ਼ਿਆਰਪੁਰ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਏ ਲੋਕ ਸੁਵਿਧਾ ਕੈਂਪ ਵਿਚ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ। ਕੈਂਪ ਦਾ ਉਦਘਾਟਨ ਕਰਨ ਉਪਰੰਤ ਮੁੱਖ ਮਹਿਮਾਨ ਸ. ਅਮਰਜੀਤ

ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਵਪੱਖੀ ਵਿਕਾਸ ਲਈ ਅਨੇਕਾਂ ਪ੍ਰੋਗਰਾਮ ਚਲਾਏ ਜਾ ਰਹੇ ਹਨ ਅਤੇ ਸੁਵਿਧਾ ਕੈਂਪ ਰਾਹੀਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਨਿਪਟਾਰਾ ਕਰਨ ਵਿੱਚ ਵੀ ਸਰਕਾਰ ਦੀ ਲੋਕ ਹਿਤੈਸ਼ੀ ਸੋਚ ਝਲਕਦੀ ਹੈ। ਇਸ ਕੈਂਪ ਰਾਹੀਂ ਜਿਲ੍ਹੇ ਦੇ ਵੱਖ ਵੱਖ ਵਿਭਾਗ ਪ੍ਰਮੁੱਖ ਆਪਣੇ ਦਫ਼ਤਰੀ ਅਮਲੇ ਸਮੇਤ ਪੁਜਦੇ ਹਨ ਅਤੇ ਦੂਰ ਦਰਾਜ ਦੇ, ਵਿਸ਼ੇਸ਼ ਕਰਕੇ ਪੇਂਡੂ ਖੇਤਰ ਦੇ ਲੋਕ ਇੱਥੇ ਪੁੱਜ ਕੇ ਇ

ਹਨਾਂ ਵਿਭਾਗਾਂ ਨਾਲ ਸਬੰਧਤ ਆਪਣੀਆਂ ਮੁਸ਼ਕਿਲਾਂ ਅਤੇ ਸ਼ਿਕਾਇਤਾਂ ਨੂੰ ਦੂਰ ਕਰਦੇ ਹਨ। ਇਸ ਮੌਕੇ ਐਸ. ਡੀ. ਐਮ. ਮੁਹੰਮਦ ਤਾਇਬ, ਡਾ. ਸੁਖਦੇਵ ਮੈਡੀਕਲ ਸਪੈਸ਼ਲਿਸਟ, ਡਾ. ਦੇਵਿੰਦਰ ਸਹਾਇਕ ਸਿਵਲ ਸਰਜਨ, ਡਾ. ਨਾਮਦੇਵ ਹਾਜੀਪੁਰ, ਡਾ. ਮਲਕੀਅਤ ਸਿੰਘ, ਡਾ. ਗਿਆਨ ਸਿੰਘ, ਤੇਜਪਾਲ ਸਿੰਘ ਭੂਮੀ ਰੱਖਿਆ, ਬਲਦੇਵ ਸਿੰਘ ਬੀ. ਡੀ. ਪੀ. ਓ. ਸਮੇਤ ਜਲ ਸਪਲਾਈ ਆਦਿ ਵੱਖ ਵੱਖ ਵਿਭਾਗਾਂ ਵੱਲੋਂ ਮੌਕੇ ਤੇ ਪੁੱਜੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਿਸ ਵਿਚ ਜਨਮ ਤੇ ਮੌਤ ਦੇ 140 ਸਰਟੀਫਿਕੇਟ, ਕੱਚੇ ਮਕਾਨਾਂ ਦੀਆਂ 5 ਅਰਜੀਆਂ, ਲਰਨਿੰਗ ਲਾਇਸੈਂਸ 600, ਬੁਢਾਪਾ ਪੈਂਨਸ਼ਨਾਂ ਦੀਆਂ 250 ਅਰਜੀਆਂ, ਵੱਖ ਵੱਖ ਹਲਫੀਆ ਬਿਆਨ, ਰਾਸ਼ਨ ਕਾਰਡ ਆਦਿ ਬਣਾ ਕੇ ਦਿੱਤੇ ਗਏ। ਹੋਰਨਾਂ ਤੋਂ ਇਲਾਵਾ ਸ਼੍ਰੀ ਅਸ਼ੋਕ ਸੱਭਰਵਾਲ ਬਲਾਕ ਭਾਜਪਾ ਪ੍ਰਧਾਨ, ਰਮਨ ਕੁਮਾਰ ਸਰਪੰਚ ਖਟਿੱਗੜ, ਬੀ. ਪੀ. ਈ. ਓ. ਭੂਪੇਸ਼ ਕੁਮਾਰੀ, ਡਾ. ਸਤਵਿੰਦਰ ਕੌਰ, ਬਲਕਾਰ ਸਿੰਘ ਥਾਣਾ ਮੁਖੀ ਤਲਵਾੜਾ ਵਿਸ਼ੇਸ਼ ਤੌਰ ਤੇ ਹਾਜਰ ਸਨ।
No comments:
Post a Comment