ਤਲਵਾੜਾ, 5 ਦਸੰਬਰ : ਸੀਨੀਅਰ ਕਾਂਗਰਸੀ
ਆਗੂ

ਅਤੇ ਮੈਂਬਰ ਰਾਜ ਸਭਾ ਸ਼੍ਰੀ ਧਰਮਪਾਲ ਸੱਭਰਵਾਲ ਨੇ ਅੱਜ ਇੱਥੇ ਲਾਗਲੇ ਪਿੰਡ ਭੰਬੋਤਾੜ ਵਿਖੇ ਖੇਡ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ ਅਤੇ ਪੰਚਾਇਤ ਨੂੰ ਇਸ ਮੰਤਵ ਲਈ 10 ਲੱਖ ਰੁਪਏ ਦਾ ਚੈਕ ਪ੍ਰਦਾਨ ਕੀਤਾ। ਇਸ ਮੌਕੇ ਜੁੜੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਭਰਵਾਲ ਨੇ ਪੰਜਾਬ ਦੀ ਸੱਤਾਧਾਰੀ ਅਕਾਲੀ ਭਾਜਪਾ ਸਰਕਾਰ ਦੀ ਭਰਪੂਰ ਨਿਖੇਧੀ ਕਰਦਿਆਂ ਕਿ ਅਕਾਲੀਆਂ ਨੇ ਪੰਜਾਬ ਨੂੰ ਆਰਥਿਕ ਤੌਰ ਤੇ ਕਮਜੋਰ ਸੂਬਾ ਬਣਾ ਦਿੱਤਾ ਹੈ ਅਤੇ ਕੇਂਦਰ ਦੀਆਂ ਗਰਾਂਟਾਂ ਦੇ ਚੈ¤ਕ ਵਿਧਾਇਕ ਆਪਣੀਆਂ ਜੇਬਾਂ ਵਿਚ ਪਾਈ ਫ਼ਿਰਦੇ ਹਨ ਅਤੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਲਈ ਨਰੇਗਾ ਤੇ ਹੋਰ ਵਿਕਾਸ ਸਬੰਧੀ ਕੇਂਦਰੀ ਯੋਜਨਾਵਾਂ ਦੇ ਉਦਘਾਟਨ ਕਰੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਆਗੂ ਕੇਂਦਰ ਨੂੰ ਨਰੇਗਾ ਦਾ ਪੁਰਾਣਾ ਹਿਸਾਬ ਹੀ ਨਹੀਂ ਦੇ ਸਕੇ ਅਤੇ

ਇਸੇ ਕਰਕੇ ਹੁਣ ਨਰੇਗਾ ਲਈ ਹੋਰ ਪੈਸਾ ਆਉਣਾ ਵੀ ਬੰਦ ਹੋ ਗਿਆ ਹੈ। ਸ਼੍ਰੀ ਸੱਭਰਵਾਲ ਨੇ ਕਿਹਾ ਕਿ ਇਸ ਵੇਲੇ ਜਦੋਂ ਸੂਬਾ ਭਾਰੀ ਮਾਲੀ ਸੰਕਟ ਵਿਚੋਂ ਲੰਘ ਰਿਹਾ ਹੈ ਤਾਂ ਅਕਾਲੀ ਮਹਿੰਗੇ ਹੋਟਲਾਂ ਵਿਚ ਮੀਟਿੰਗਾਂ ਕਰਕੇ ਜਨਤਾ ਦੇ ਪੈਸੇ ਦਾ ਉਜਾੜਾ ਕਰ

ਰਹੇ ਹਨ। ਉਨ੍ਹਾਂ ਵਿਅੰਗ ਕੀਤਾ ਕਿ ਸ਼ੰਭੂ ਬਾਰਡਰ ਲੰਘ ਜਾਓ ਤਾਂ ਬਾਕੀ ਸੂਬਿਆਂ ਵਿਚ ਅਕਾਲੀ ਦਲ ਦੀ ਕੋਈ ਹੋਂਦ ਹੀ ਨਹੀਂ ਹੈ। ਉਨ੍ਹਾਂ ਇਸ ਮੌਕੇ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਨੌਜਵਾਨ ਕੌਮੀ ਆਗੂ ਸ਼੍ਰੀ ਰਾਹੁਲ ਗਾਂਧੀ ਦੀਆਂ ਨੀਤੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦੇਸ਼ ਨੂੰ ਅੱਜ ਇਹੋ ਜਿਹੇ ਦਿਆਨਤਦਾਰ ਆਗੂਆਂ ਦੀ ਸਖਤ ਲੋੜ ਹੈ। ਇਸ ਮੌਕੇ ਇੰਕਾ ਆਗੂ ਚੌਧਰੀ ਮੋਹਨ ਲਾਲ ਜਿਲ੍ਹਾ ਜਨਰਲ ਸਕੱਤਰ, ਕੰਵਰ ਰਤਨ ਚੰਦ, ਸਤਪਾਲ ਸਰਪੰਚ ਭੰਬੋਤਾੜ, ਸਮੂਹ ਮੈਂਬਰ ਪੰਚਾਇਤ ਅਤੇ ਕਈ ਹੋਰ ਸਥਾਨਕ ਕਾਂਗਰਸੀ ਵਰਕਰ ਤੇ ਆਗੂ ਹਾਜਰ ਸਨ।
No comments:
Post a Comment