ਹੁਸ਼ਿਆਰਪੁਰ, 7 ਜੂਨ:ਆਰਮੀ ਰਿਕਰੂਟਿੰਗ ਆਫ਼ਿਸ ਜਲੰਧਰ ਕੈਂਟ ਵਲੋਂ ਫਿਰੋਜਪੁਰ ਵਿਖੇ 18 ਤੋਂ 26 ਅਗਸਤ ਤੱਕ ਸਿਪਾਹੀ(ਜਨਰਲ ਡਿਊਟੀ) ਲਈ ਖੁੱਲ੍ਹੀ ਭਰਤੀ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾਰੱਖਿਆ ਸੇਵਾਵਾਂ ਭਲਾਈ ਅਫ਼ਸਰ ਸ੍ਰੀ ਦਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਭਰਤੀ ਰੈਲੀ ਕੇਵਲ ਹੁਸ਼ਿਆਰਪੁਰ, ਜਲੰਧਰ,ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ ਦੇ ਨੌਜਵਾਨਾਂ ਲਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਰਤੀ ਲਈ ਆਨਰਜਿਸਟਰੇਸ਼ਨ ਵੈਬ ਸਾਈਟ www.joinindianarmy.nic.in 'ਤੇ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਕੇਵਲ ਉਹੀ ਉਮੀਦਵਾਰ ਭਰਤੀ ਵਿੱਚ ਹਿੱਸਾ ਲੈ ਸਕਣਗੇ, ਜਿਨ੍ਹਾਂ ਨੇ ਆਨ ਲਾਈਨ ਰਜਿਸਟਰੇਸ਼ਨ ਕਰਵਾਈ ਹੋਵੇਗੀ।
ਸਬਜ਼ੀ ਮੰਡੀ ਅਤੇ ਫਰੂਟ ਮੰਡੀ ਵਿਖੇ ਛਾਪੇਮਾਰੀ
ਹੁਸ਼ਿਆਰਪੁਰ, 07 ਜੂਨ 2017:ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਨਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਡੇਜ਼ੀਗਨੇਟੇਡ ਅਫਸਰ ਫੂਡ ਅਤੇ ਸੇਫਟੀ ਡਾ.ਸਵਰਨ ਸਿੰਘ ਅਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਵੱਲੋਂ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿਖੇ ਸਬਜ਼ੀ ਮੰਡੀ ਅਤੇ ਫਰੂਟ ਮੰਡੀ ਵਿਖੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਅੰਬ, ਕੇਲੇ ਅਤੋ ਹੋਰਨਾਂ ਮੌਸਮੀ ਫਲਾਂ ਦੀ ਗੁਣਵੱਤਾ ਸੰਬਧੀ ਜਾਂਚ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ.ਸਵਰਨ ਸਿੰਘ ਨੇ ਦੱਸਿਆ ਕਿ ਫਲਾਂ ਦੇ ਗੋਦਾਮਾਂ ਵਿੱਚ ਸਟੋਰ ਕਰਕੇ ਰੱਖੇ ਗਏ ਫਲਾਂ ਦੀ ਜਾਂਚ ਕੀਤੀ ਗਈ ਅਤੇ ਜਾਂਚ ਦੌਰਾਨ ਫਲਾਂ ਵਿੱਚ ਸ਼ੱਕੀ ਪਾਊਡਰ ਪਾਇਆ ਗਿਆ ਜਿਸ ਨਾਲ ਫਲਾਂ ਨੂੰ ਪਕਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਮੌਕੇ ਤੇ ਇਨ੍ਹਾਂ ਫਲਾਂ ਦੇ ਸੈਂਪਲ ਲਏ ਗਏ ਅਤੇ ਉਨ੍ਹਾਂ ਨੂੰ ਅਗਲੇਰੀ ਜਾਂਚ ਲਈ ਲੈਬੋਟਰੀ ਵਿਖੇ ਭੇਜ ਦਿੱਤਾ ਗਿਆ ਹੈ ਤੇ ਰਿਪੋਰਟ ਆਉਣ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਅਵਸਰ ਤੇ ਉਨ੍ਹਾਂ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਬਜ਼ੀਆਂ ਅਤੇ ਫਲਾਂ ਦੀ ਖਰੀਦੋ ਫਰੋਖ਼ਤ ਕਰਨ ਵੇਲੇ ਖਾਦ ਪਦਾਰਥਾਂ ਦੀ ਕਵਾਲਿਟੀ ਦਾ ਖਾਸ ਖਿਆਲ ਰੱਖਿਆ ਜਾਵੇ। ਗਲੇ ਸੜੇ ਅਤੇ ਬਾਸੀ ਫਲਾਂ ਸਬਜ਼ੀਆਂ ਦੀ ਖਰੀਦ ਤੋਂ ਪਰਹੇਜ਼ ਕੀਤਾ ਜਾਵੇ ਤਾਂ ਜੋ ਬਦਲਦੇ ਮੌਸਮ ਵਿੱਚ ਇਨ੍ਹਾਂ ਦੇ ਸੇਵਨ ਕਾਰਣ ਪੇਟ ਦੀਆਂ ਹੋਣ ਵਾਲੀਆਂ ਬੀਮਾਰੀਆਂ ਤੋਂ ਬਚਾਅ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਖਾਦ ਪਦਾਰਥਾਂ ਸਬੰਧੀ ਕਿਸੇ ਕਿਸਮ ਦੀ ਕੋਈ ਸ਼ਿਕਾਇਤ ਪਾਏ ਜਾਣ ਤੇ ਇਸਦੀ ਸੂਚਨਾ ਦਫਤਰ ਸਿਵਲ ਸਰਜਨ ਵਿਖੇ ਕੀਤੀ ਜਾ ਸਕਦੀ ਹੈ। ਛਾਪੇਮਾਰੀ ਦੌਰਾਨ ਟੀਮ ਵਿੱਚ ਨਸੀਬ, ਅਸ਼ੋਕ ਅਤ ਵੀ ਹਾਜ਼ਰ ਸਨ।

ਐਸ.ਸੀ. ਕਮਿਸ਼ਨ ਨੇ ਕੀਤੀ ਮਰ ਚੁੱਕੇ ਦਲਿੱਤ ਕਰਜ਼ਦਾਰਾਂ ਦੇ ਕਰਜ਼ੇ ਮੁਆਫ਼ ਕਰਨ ਦੀ ਅਪੀਲ
ਹੁਸ਼ਿਆਰਪੁਰ, 7 ਜੂਨ:ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਮ੍ਰਿਤਕ ਕਰਜਦਾਰਾਂ ਦੇ
ਕਰਜੇ ਮੁਆਫ ਕਰਨ ਦੀ ਅਪੀਲ ਕੀਤੀ ਹੈ ਜਿੰਨਾਂ ਨੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਭੌ' ਵਿਕਾਸ ਅਤੇ ਵਿੱਤ ਨਿਗਮ ਤੋਂ ਕਰਜ਼ੇ ਲਏ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਿਸ਼ਨ ਦੀ ਮੈਂਬਰ ਸ੍ਰੀਮਤੀ ਭਾਰਤੀ ਕੈਨੇਡੀ ਨੇ ਦੱਸਿਆ ਕਿ ਪਿਛਲੇ ਦਿਨੀਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਦੀ ਰਹਿਨੁਮਾਈ ਹੇਠ ਹੋਈ
ਬੈਠਕ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ 31-05-2017 ਤੱਕ ਜਿੰਨਾਂ ਕਰਜ਼ਦਾਰਾਂ ਦੀ ਮੌਤ ਹੋ ਚੁੱਕੀ ਹੈ, ਉਨਾਂ ਦੇ ਪਰਿਵਾਰਾਂ ਪਾਸੋ' ਕਰਜ਼ੇ ਦੀ ਰਾਸ਼ੀ ਨਾ ਵਸੂਲੀ ਜਾਵੇ।ਉਨਾਂ ਦੱਸਿਆ ਕਿ 31 ਮਈ, 2017 ਤੱਕ ਕੁੱਲ 491 ਕਰਜ਼ਦਾਰ ਹਨ ਅਤੇ ਵਸੂਲਣਯੋਗ ਰਾਸ਼ੀ 3,92,02,688 ਰੁਪਏ ਬਣਦੀ ਹੈ। ਉਨਾਂ ਦੇ ਪਰਿਵਾਰਾਂ ਕੋਲ ਆਮਦਨ ਦਾ ਕੋਈ ਸਾਧਨ ਨਾ ਹੋਣ ਕਾਰਨ ਕਰਜਾ ਮੋੜਨ ਤੋ' ਅਸਮਰਥ ਹਨ।ਉਨਾਂ ਦੱਸਿਆ ਕਿ ਕਮਿਸ਼ਨ ਵਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਮਾਮਲਿਆਂਵਿੱਚ ਕਰਜ਼ਾ ਮੁਆਫ ਕਰਨ ਲਈ ਇੱਕ ਮੁਕੰਮਲ ਪਾਲਸੀ ਬਣਾਈ ਜਾਵੇ ਤਾਂ ਜੋ ਭਵਿੱਖ ਵਿੱਚ
ਜੇਕਰ ਕਿਸੇ ਕਰਜ਼ਦਾਰ ਦੀ ਮੌਤ ਹੋ ਜਾਂਦੀ ਹਾਂ ਤਾਂ ਉਸ ਦਾ ਕਰਜਾ ਮੁਆਫ ਹੋ ਸਕੇ।

10ਵੀਂ ਅਤੇ 12ਵੀਂ ਕਲਾਸ ਦੇ ਹੋਣਹਾਰ ਵਿਦਿਆਰਥੀ ਸਨਮਾਨਿਤ
-ਹਲਕਾ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਨੇ ਮੈਰਿਟ 'ਚ ਆਉਣ ਵਾਲੇ ਵਿਦਿਆਰਥੀਆਂ ਦੀ ਕੀਤੀ ਹੌਸਲਾ ਅਫਜ਼ਾਈ
ਹੁਸ਼ਿਆਰਪੁਰ, 5 ਜੂਨ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਦਸਵੀਂ ਅਤੇ ਬਾਹਰਵੀਂ ਜਮਾਤ ਵਿੱਚੋਂ ਮੈਰਿਟ ਵਿੱਚ ਆਉਣ ਵਾਲੇ ਜ਼ਿਲ੍ਹੇ ਦੇ ਕਰੀਬ 45 ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਡੀ.ਏ.ਵੀ. ਬੀ.ਐਡ ਕਾਲਜ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਹਲਕਾ ਵਿਧਾਇਕ ਸ਼ਾਮਚੁਰਾਸੀ ਸ੍ਰੀ ਪਵਨ ਕੁਮਾਰ ਆਦੀਆ, ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਹੋਣਹਾਰ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਆਪਣੇ ਸੰਬੋਧਨ ਵਿੱਚ ਹਲਕਾ ਵਿਧਾਇਕ ਸ਼੍ਰੀ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਵਿਦਿਆਰਥੀਆਂ ਵਲੋਂ ਹਾਸਲ ਕੀਤੀ ਗਈ ਇਹ ਕਾਮਯਾਬੀ ਇਸ ਗੱਲ ਦਾ ਸਬੂਤ ਹੈ ਕਿ ਸਖਤ ਮਿਹਨਤ ਕਰਕੇ ਹੀ ਸਫ਼ਲਤਾ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਮਿਹਨਤ ਨਾਲ ਅੱਗੇ ਵਧਣਾ ਚਾਹੀਦਾ ਹੈ। ਸਫ਼ਲਤਾ ਦਾ ਰਾਜ ਕੇਵਲ ਮਿਹਨਤ ਹੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਖਤ ਮਿਹਨਤ ਕਰਕੇ ਆਪਣੇ ਟੀਚੇ ਹਾਸਲ ਕਰਨ ਅਤੇ ਸਿੱਖਿਆ ਦੇ ਖੇਤਰ ਵਿੱਚ ਹੋਰ ਵੀ ਮੱਲ੍ਹਾਂ ਮਾਰ ਕੇ ਕਾਮਯਾਬੀ ਹਾਸਲ ਕਰਨ। ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਸਮਾਂ ਬਹੁਤ ਬਲਵਾਨ ਹੈ ਅਤੇ ਵਿਦਿਆਰਥੀ ਜੀਵਨ ਵਿੱਚ ਤਾਂ ਸਮੇਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਸਾਨੂੰ ਆਪਣੇ ਟੀਚੇ ਹਾਸਲ ਕਰਨ ਲਈ ਸਮੇਂ ਦਾ ਸਦਉਪਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਤਾਬੀ ਗਿਆਨ ਤੋਂ ਇਲਾਵਾ ਸਾਨੂੰ ਜਿੰਦਗੀ ਦੇ ਅਸਲ ਮਕਸਦ ਨੂੰ ਵੀ ਸਮਝਣਾ ਚਾਹੀਦਾ ਹੈ। ਮਾਨਵਤਾ ਦੀ ਸੇਵਾ ਅਤੇ ਜ਼ਰੂਰਤਮੰਦਾਂ ਦੀ ਭਲਾਈ ਲਈ ਵੀ ਸਾਨੂੰ ਹਮੇਸ਼ਾਂ ਯਤਨ ਕਰਦੇ ਰਹਿਣਾ ਚਾਹੀਦਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਇਸੇ ਲਗਨ ਦੇ ਨਾਲ ਆਪਣੀ ਪੜ੍ਹਾਈ ਜਾਰੀ ਰੱਖਣ। ਵਿਦਿਆਰਥੀਆਂ ਨੂੰ ਇਸ ਕਾਮਯਾਬੀ 'ਤੇ ਸੰਤੁਸ਼ਟ ਹੋ ਕੇ ਨਹੀਂ ਬੈਠਣਾ ਚਾਹੀਦਾ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਆਪਣੇ ਟੀਚੇ ਹਾਸਲ ਕਰਨ ਲਈ ਕੜੀ ਮਿਹਨਤ ਕਰਨੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਫ਼ਲਤਾ ਵਿੱਚ ਵਿਦਿਆਰਥੀਆਂ ਦੇ ਮਾਤਾ, ਪਿਤਾ ਅਤੇ ਅਧਿਆਪਕਾਂ ਦਾ ਵੀ ਵਿਸ਼ੇਸ਼ ਯੋਗਦਾਨ ਹੈ। ਉਨ੍ਹਾਂ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਆਪਣੇ ਮਾਤਾ-ਪਿਤਾ, ਅਧਿਆਪਕਾਂ ਦੇ ਨਾਲ-ਨਾਲ ਪੂਰੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਮਯਾਬੀ ਮਿਲਣ ਤੋਂ ਬਾਅਦ ਅਗਲੀ ਮੰਜ਼ਿਲ ਲਈ ਸਖਤ ਮਿਹਨਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਉਨ੍ਹਾਂ ਉਜਵਲ ਭਵਿੱਖ ਦੀ ਕਾਮਨਾ ਕਰਦਿਆਂ ਮੈਰਿਟ ਵਿਚ ਆਏ ਵਿਦਿਆਰਥੀਆਂ ਨੂੰ ਆਪਣੇ ਅਗਲੇ ਟੀਚੇ ਵਿਚ ਜੁੱਟ ਜਾਣ ਲਈ ਪ੍ਰੇਰਿਤ ਵੀ ਕੀਤਾ। ਜ਼ਿਲ੍ਹਾ ਸਿੱਖਿਆ ਅਫਸਰ (ਸ) ਸ੍ਰੀ ਰਾਮ ਪਾਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਸ੍ਰੀ ਬਲਬੀਰ ਸਿੰਘ, ਪ੍ਰਿੰਸੀਪਲ ਅਮਨਦੀਪ ਸ਼ਰਮਾ, ਜ਼ਿਲ੍ਹਾ ਗਾਇਡੈਂਸ ਕੌਂਸਲਰ ਸ੍ਰੀ ਕ੍ਰਿਸ਼ਨ ਗੋਪਾਲ, ਡਾ. ਸੰਜੀਵ ਬਖਸ਼ੀ, ਸ਼੍ਰੀ ਤਰਨਜੀਤ ਸਿੰਘ, ਸ਼੍ਰੀ ਮਦਨ ਲਾਲ ਸ਼ਰਮਾ, ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਰਜਨੀਸ਼ ਗੁਲਿਆਨੀ, ਸ਼੍ਰੀ ਮਨੋਜ ਕਪੂਰ ਸਮੇਤ ਭਾਰੀ ਸੰਖਿਆ ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੈਂਚਰੀ ਪਲਾਈਵੁੱਡ ਫੈਕਟਰੀ ਦਾ ਕੀਤਾ ਦੌਰਾ
ਸੰਘਰਸ਼ ਕਮੇਟੀ ਅਤੇ ਫੈਕਟਰੀ ਪ੍ਰਬੰਧਕਾਂ ਨਾਲ ਕੀਤੀ ਗੱਲਬਾਤ
ਕੈਮੀਕਲ ਪਲਾਂਟ ਦੀ ਮਨਜ਼ੂਰੀ ਸਬੰਧੀ ਅਰਜੀ ਵਾਪਸ ਲਵੇਗੀ ਫੈਕਟਰੀ
ਹੁਸ਼ਿਆਰਪੁਰ, 8 ਜੂਨ:
ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਅੱਜ ਪਿੰਡ ਦੌਲੋਵਾਲ ਵਿਖੇ
ਸੈਂਚਰੀ ਪਲਾਈਵੁੱਡ ਫੈਕਟਰੀ ਦਾ ਦੌਰਾ ਕਰਦਿਆਂ ਜਿਥੇ ਸੰਘਰਸ਼ ਕਮੇਟੀ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਫੈਕਟਰੀ ਪ੍ਰਬੰਧਕਾਂਨਾਲ ਇਨ੍ਹਾਂ ਸਮੱਸਿਆਵਾਂ ਦੇ ਤੁਰੰਤ ਹੱਲ ਲਈ ਗੱਲਬਾਤ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਵੀਰ ਸਿਘ ਵੀ ਹਾਜ਼ਰ ਸਨ।ਗੱਲਬਾਤ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਫੈਕਟਰੀ ਪ੍ਰਬੰਧਕਾਂ ਨੂੰ ਫੈਕਟਰੀ ਵਿੱਚ ਕੈਮੀਕਲ ਪਲਾਂਟ ਨਾ ਲਗਾਉਣ ਲਈ ਕਿਹਾ ਅਤੇ ਨਾਲ ਹੀ ਇਸ ਸਬੰਧੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਮਨਜ਼ੂਰੀ ਲਈ ਦਿੱਤੀ ਗਈ ਅਰਜ਼ੀ ਵੀਵਾਪਸ ਲੈਣ ਲਈ ਕਿਹਾ।
ਇਸ 'ਤੇ ਫੈਕਟਰੀ ਪ੍ਰਬੰਧਕਾਂ ਨੇ ਕਿਹਾ ਕਿ ਉਹ ਕਿਸੇ ਵੀ ਕੀਮਤ 'ਤੇ ਕੈਮੀਕਲ ਪਲਾਂਟ ਨਹੀਂ ਲਗਾਉਣਗੇ ਅਤੇ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਮਨਜ਼ੂਰੀ ਸਬੰਧੀ ਅਰਜ਼ੀ ਵੀ ਵਾਪਸ ਲੈ ਲੈਣਗੇ। ਫੈਕਟਰੀ ਪ੍ਰਬੰਧਕਾਂ ਨੇ ਇਹ ਵੀ ਕਿਹਾ ਕਿ ਉਹ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਭਾਰੀ ਮਾਤਰਾ ਵਿੱਚ ਪੌਦੇ ਲਗਾਉਣਗੇ, ਇਸ ਤੋਂ ਇਲਾਵਾ ਸਮਾਜ ਭਲਾਈ ਦੇ ਕੰਮਾਂ ਅਤੇ ਸਥਾਨਕ ਵਿਅਕਤੀਆਂ ਨੂੰ ਪਹਿਲ ਦੇ ਆਧਾਰ 'ਤੇ ਰੁਜ਼ਗਾਰ ਮੁਹੱਈਆ ਵੀ ਕਰਵਾਉਣਗੇ। ਇਸ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਘਰਸ਼ ਕਮੇਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਨੂੰ ਕਿਸੇ ਵੀ ਕੀਮਤ 'ਤੇ ਪ੍ਰਦੂਸ਼ਿਤ ਨਹੀਂ ਹੋਣ ਦਿੱਤਾ ਜਾਵੇਗਾ, ਇਸ ਲਈ ਫੈਕਟਰੀ ਪ੍ਰਬੰਧਕ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਦੀ ਇਨਬਿਨ ਪਾਲਣਾ ਕਰਨੀ ਯਕੀਨੀ ਬਣਾਉਣ। ਉਨ੍ਹਾ ਕਿਹਾ ਕਿ ਉਹ ਵਾਤਾਵਰਣ ਦੀ ਸ਼ੁੱਧਤਾ ਲਈ ਸੰਘਰਸ਼ ਕਮੇਟੀ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਹੱਲ ਸ਼ਾਂਤਮਈ ਤਰੀਕੇ ਨਾਲ ਕੱਢਿਆ ਜਾਵੇਗਾ ਅਤੇ ਉਦਯੋਗਾਂ ਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਾਤਾਵਰਣ ਨੂੰ ਸ਼ੁੱਧ ਰੱਖਣ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਦਯੋਗ ਪਹਿਲ ਦੇ ਆਧਾਰ 'ਤੇ ਪਾਣੀ ਟਰੀਟ ਕਰਨ। ਉਨ੍ਹਾਂ ਸੰਘਰਸ਼ ਕਮੇਟੀ ਦੀਆਂ ਸਮੱਸਿਆਵਾਂ ਸੁਣਦਿਆਂ ਕਿਹਾ ਕਿ ਫੈਕਟਰੀ ਦੇ ਫਾਇਦੇ ਅਤੇ ਨੁਕਸਾਨ ਬਾਰੇ ਘੋਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਵਾਤਾਵਰਣ ਪ੍ਰੇਮੀ ਹੋਣਾ ਚਾਹੀਦਾ ਹੈ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ, ਤਾਂ ਹੀ ਅਸੀਂ ਸ਼ੁੱਧ ਹਵਾ ਵਿੱਚ ਸਾਹ ਲੈ ਸਕਾਂਗੇ। ਇਸ ਤੋਂ ਬਾਅਦ ਫੈਕਟਰੀ ਪ੍ਰਬੰਧਕਾਂ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਭਰੋਸਾ
ਦੁਆਇਆ ਕਿ ਉਹ ਨਾ ਤਾਂ ਸੈਂਚਰੀ ਪਲਾਈਵੁੱਡ ਫੈਕਟਰੀ ਵਿੱਚ ਕੈਮੀਕਲ ਪਲਾਂਟ ਲਗਾਉਣਗੇ ਅਤੇ ਇਸ ਸਬੰਧੀ ਮਨਜੂਰੀ ਵਾਸਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦਿੱਤੀ ਗਈ ਅਰਜ਼ੀ ਵੀ ਵਾਪਸ ਲੈ ਲੈਣਗੇ। ਇਸ ਮੌਕੇ ਸੈਂਚਰੀ ਪਲਾਈਵੁੱਡ ਫੈਕਟਰੀ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਪ੍ਰੇਮ ਕੁਮਾਰ ਭਜੰਕਾ, ਤਹਿਸੀਲਦਾਰ ਸ੍ਰੀ ਅਰਵਿੰਦ ਵਰਮਾ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਮੈਂਬਰ ਅਤੇ ਫੈਕਟਰੀ ਦਾ ਹੋਰ ਸਟਾਫ਼ ਵੀ ਹਾਜ਼ਰ ਸੀ।

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) 'ਚ 10 ਦਿਨਾਂ ਦਾ ਸਮਰ ਕੈਂਪ ਦਾ ਆਯੋਜਨ
ਹੁਸ਼ਿਆਰਪੁਰ, 8 ਜੂਨ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਘੰਟਾ ਘਰ, ਹੁਸ਼ਿਆਰਪੁਰ ਵਿਖੇ 1 ਜੂਨ ਤੋਂ 14 ਜੂਨ ਤੱਕ 10 ਦਿਨਾਂ ਦਾ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ ਹੈ।
ਇਹ ਸਮਰ ਕੈਂਪ ਪ੍ਰਿੰਸੀਪਲ ਸ੍ਰੀਮਤੀ ਕਿਰਨ ਸੈਣੀ ਦੀ ਅਗਵਾਈ ਵਿੱਚ ਚੱਲ ਰਿਹਾ ਹੈ, ਜਿਸ ਵਿੱਚ ਲੋਕ ਖੇਡਾਂ, ਕੂਕਿੰਗ, ਲੋਕ ਗੀਤ, ਕਾਰਡ ਮੇਕਿੰਗ, ਸੁੰਦਰ ਲਿਖਾਈ, ਪੋਸਟਰ ਮੇਕਿੰਗ, ਸੈਂਡਵਿਚ ਮੇਕਿੰਗ ਅਤੇ ਵੇਸਟ ਮਟੀਰੀਅਲ ਤੋਂ ਵਸਤਾਂ ਤੇ ਖਿਡੌਣੇ ਆਦਿ ਬੱਚਿਆਂ ਵਲੋਂ ਬਣਾਏ ਜਾ ਰਹੇ ਹਨ। ਇਸ 10 ਦਿਨਾਂ ਸਮਰ ਕੈਂਪ ਵਿੱਚ 25 ਦੇ ਲਗਭਗ ਵਿਦਿਆਰਥੀਆਂ ਵਲੋਂ ਭਾਗ ਲਿਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਅਮਨਦੀਪ ਸੈਣੀ ਸਮੇਤ ਸਟਾਫ਼ ਵੀ ਹਾਜ਼ਰ ਸੀ।

ਜੀ.ਐਸ.ਟੀ.ਲਾਗੂ ਹੋਣ ਨਾਲ ਸੂਬੇ ਦੀ ਆਰਥਿਕਤਾ ਨੂੰ ਮਿਲੇਗਾ ਹੁਲਾਰਾ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 7 ਜੂਨ: ਵਸਤਾਂ ਤੇ ਸੇਵਾਵਾਂ ਟੈਕਸ ( ਜੀ.ਐਸ.ਟੀ.) ਢਾਂਚੇ ਨੂੰ ਸਭ ਤੋਂ ਸਰਲ ਵਿਵਸਥਾ ਆਖਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਇਸ ਨਵੇਂ ਕਰ ਢਾਂਚੇ ਤੋਂ ਘਬਰਾਉਣ ਦੀ ਜਰੂਰਤ ਨਹੀਂ, ਕਿਉਂਜੋ ਜੀ.ਐਸ.ਟੀ.ਦੇ ਅਮਲ ਵਿਚ ਆਉਣ ਨਾਲ ਭਾਰਤ ਅਤੇ ਖਾਸ ਕਰ ਪੰਜਾਬ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਜੀ.ਐਸ.ਟੀ.ਵਿਵਸਥਾ ਨਾਲ ਬਹੁ-ਕਰ ਪ੍ਰਣਾਲੀ ਦਾ ਖਾਤਮਾ ਹੋਣ ਸਦਕਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਇਕ ਮੁਲਕ ਅਤੇ ਇਕ ਕਰ ਦੀ ਵਿਵਸਥਾ ਨਾਲ ਆਰਥਿਕਤਾ ਨੂੰ ਮਜਬੂਤੀ ਮਿਲਣ ਦੇ ਨਾਲ-ਨਾਲ ਨਵੀਂ ਕਰ ਵਿਵਸਥਾ ਨਾਲ ਬੈਰੀਅਰਾਂ ਤੋਂ ਨਿਜਾਤ ਮਿਲੇਗੀ।
ਉਨ੍ਹਾਂ ਦੱਸਿਆ ਕਿ ਜੀ.ਐਸ.ਟੀ.ਨਾਲ ਹੋਣ ਵਾਲੀ ਇਸ ਉਸਾਰੂ ਤਬਦੀਲੀ ਸਦਕਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵਸਤਾਂ ਦੀ ਟਰਾਂਸਪੋਟੇਸ਼ਨ ਵਪਾਰਕ ਅਵਾਜਾਈ ਦੀਆਂ ਲਾਗਤਾਂ ਵੀ ਘਟਣਗੀਆਂ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸੂਚਨਾ ਤੇ ਤਕਨਾਲੌਜੀ 'ਤੇ ਅਧਾਰਿਤ ਜੀ.ਐਸ.ਟੀ.ਵਿਵਸਥਾ ਸਦਕਾ ਕਰ ਅਦਾ ਕਰਨ ਵਾਲਿਆਂ ਲਈ ਵਿਵਸਥਾ ਵਿਚ ਵੱਡੀ ਸੌਖ ਆਵੇਗੀ ਕਿਉਂਜੋ ਇਸ ਸਦਕਾ ਵਪਾਰੀ ਅਤੇ ਉਦਯੋਗਪਤੀ ਕਰਾਂ ਦੀ ਆਨ ਲਾਈਨ ਅਦਾਇਗੀ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਕਰ ਵਿਵਸਥਾ ਦਾ ਇਹ ਕ੍ਰਾਂਤੀਕਾਰੀ ਕਦਮ ਅਰਥ ਵਿਵਸਥਾ ਨੂੰ ਮਜਬੂਤ ਕਰਨ ਲਈ ਸਮੇਂ ਦੀ ਵੱਡੀ ਲੋੜ ਹੈ। ਜੀ.ਐਸ.ਟੀ.ਸਬੰਧੀ ਪੈਦਾ ਕਈ ਨਿਰਅਧਾਰ ਸ਼ੰਕਿਆਂ ਬਾਰੇ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਸੁਚੇਤ ਕਰਦਿਆਂ ਉਨ੍ਹਾਂ ਕਿਹਾ ਕਿ ਕਰ ਤੇ ਆਬਕਾਰੀ ਵਿਭਾਗ ਵਲੋਂ ਲਗਾਤਾਰ ਜਾਗਰੂਕਤਾ ਮੁਹਿੰਮ ਚਲਾ ਕੇ ਵਪਾਰੀਆਂ ਨੂੰ ਇਸ ਨਵੀਂ ਵਿਵਸਥਾ ਸਬੰਧੀ ਜਾਣੂ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਸ਼ੰਕਿਆਂ ਨੂੰ ਨਾਲ ਦੀ ਨਾਲ ਦੂਰ ਕੀਤਾ ਜਾ ਰਿਹਾ ਹੈ।ਇਸ ਦੌਰਾਨ ਕਰ ਤੇ ਆਬਕਾਰੀ ਕਮਿਸਨਰ ਹਰਦੀਪ ਭਾਂਵਰਾ ਨੇ ਜੀ.ਐਸ.ਟੀ. ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰੱਕੀ ਨੂੰ ਹੁਲਾਰਾ ਦੇਣ ਵਾਲੀ ਇਸ ਵਿਵਸਥਾ ਨੂੰ ਅਮਲੀ ਜਾਮਾ ਪਹਿਨਾਉਣ ਲਈ ਉਦਯੋਗਪਤੀ ਅਤੇ ਸਰਕਾਰ ਮਿਲ ਕੇ ਯਤਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਰ ਵਿਵਸਥਾ ਵਿਚ ਆਉਣ ਵਾਲੀ ਇਸ ਤਬਦੀਲੀ ਨਾਲ ਸਰਕਾਰ, ਉਪਭੋਗਤਾਵਾਂ ਅਤੇ ਵਪਾਰੀਆਂ ਤਿੰਨੋ ਵਰਗਾਂ ਲਈ ਉਸਾਰੂ ਉਪਬੰਧ ਅਮਲ ਵਿਚ ਆਉਣਗੇ।
Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)