ਤਲਵਾੜਾ, 23 ਮਈ : ਇੱਥੇ ਵੱਡੀ ਗਿਣਤੀ ਵਿਚ ਨੌਜਵਾਨਾਂ ਵੱਲੋਂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਦੀ ਪ੍ਰੇਰਨਾ ਨਾਲ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਐਡਵੋਕੇਟ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਵਿਆਪਕ ਪੱਧਰ ਤੇ ਨੌਜਵਾਨਾਂ ਲਈ ਰੁਜਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਵਰਗ ਨੂੰ ਸਮਾਜਿਕ ਅਲਾਮਤਾਂ ਨੂੰ ਖ਼ਤਮ ਕਰਨ ਲਈ ਜਾਗਰੂਕ ਹੋ ਕੇ ਸਮਾਜ ਦੀ ਮਜਬੂਤੀ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਇਸ ਮੌਕੇ ਨੌਜਵਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ਼ਮਸ਼ੇਰ ਸਿੰਘ ਸੰਧੂ ਪ੍ਰਧਾਨ ਸ਼ਹੀਦ ਯਾਦਗਾਰੀ ਸੁਸਾਇਟੀ, ਯੂਥ ਆਗੂ ਪਰਮਿੰਦਰ ਸਿੰਘ ਟੀਨੂੰ, ਲੱਕੀ ਨਾਗਲਾ, ਅਮ੍ਰਿਤਪਾਲ ਸਿੰਘ ਰਿੰਕੂ, ਗਗਨਦੀਪ ਸਿੰਘ, ਪਵਨ ਮਿਨਹਾਸ, ਪ੍ਰਿੰਸ, ਸੁਨੀਲ ਯਾਦਵ, ਹਰਪ੍ਰੀਤ ਸਿੰਘ, ਰਮਨ ਆਦਿ ਹਾਜਰ ਸਨ।
ਦਫ਼ਾ ਚੁਤਾਲੀ ਤਹਿਤ ਪਾਬੰਦੀ ਦੇ ਹੁਕਮ ਜਾਰੀ
ਹੁਸ਼ਿਆਰਪੁਰ, 23 ਮਈ: ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਨੇ ਧਾਰਾ 144 ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ / ਪੰਚਾਇਤ , ਨਗਰ ਕੌਂਸਲ/ ਨਗਰ ਪੰਚਾਇਤ ਸਬੰਧਤ ਉਪ-ਮੰਡਲ ਮੈਜਿਸਟਰੇਟ ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨਾਂ ਕੋਈ ਛੱਪੜ ਨਹੀਂ ਪੂਰੇਗਾ। ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿੱਚ ਆਮ ਜਨਤਾ / ਪੰਚਾਇਤਾਂ ਵੱਲੋਂ ਜਨਤਕ ਛੱਪੜ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪਾਣੀ ਦੇ ਬਹਾਓ ਨੂੰ ਲੈ ਕੇ ਪਿੰਡਾਂ ਵਿੱਚ ਝੱਗੜਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਜਿਸ ਕਰਕੇ ਛੱਪੜਾਂ ਦੇ ਪੂਰਨ ਦੇ ਕੰਮ ਨੂੰ ਕੰਟਰੋਲ ਕਰਨਾ ਅਤੇ ਲੋਕ ਸ਼ਾਂਤੀ ਬਹਾਲ ਕਰਨਾ ਜ਼ਰੂਰੀ ਹੋ ਗਿਆ ਹੈ।
ਜਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਸਰਕਾਰੀ/ਸਹਿਕਾਰੀ / ਪ੍ਰਾਈਵੇਟ ਬੈਂਕਾਂ ਦੇ ਪ੍ਰਬੰਧਕਾਂ ਅਤੇ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਆਪਣੇ-ਆਪਣੇ ਬੈਂਕ / ਪੈਟਰੋਲ ਪੰਪਾਂ ਦੇ ਪ੍ਰਵੇਸ਼ ਸਥਾਨ ਤੇ ਸੀ. ਸੀ. ਟੀ.ਵੀ. ਕੈਮਰੇ ਲਗਾਉਣ ਲਈ ਕਿਹਾ ਹੈ । ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ਹਨ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਬੈਂਕਾਂ ਅਤੇ ਪੈਟਰੋਲ ਪੰਪਾਂ ਤੇ ਹੋਣ ਵਾਲੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ । ਜਿਸ ਕਾਰਨ ਸਰਕਾਰੀ/ਪ੍ਰਾਈਵੇਟ ਸੰਪਤੀ, ਪੈਟਰੋਲ ਪੰਪਾਂ/ਬੈਂਕਾਂ ਦੀਆਂ ਬਿਲਡਿੰਗਾਂ ਅਤੇ ਆਮ ਜਨਤਾ ਨੂੰ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਜਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਜਿਲ੍ਹਾ ਹੁਸਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਹੋਟਲਾਂ / ਰੈਸਟੋਰੈਂਟਾਂ ਦੇ ਮਾਲਕ, ਆਪਣੇ-ਆਪਣੇ ਹੋਟਲ / ਰੈਸਟੋਰੈਂਟ ਦੇ ਪ੍ਰਵੇਸ਼ ਸਥਾਨ ਤੇ ਸਮਾਨ ਦੀ ਜਾਂਚ ਲਈ ਐਕਸਰੇ ਸਕਰੀਨਿੰਗ ਮਸ਼ੀਨ ਲਗਾਉਣ ਅਤੇ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਹਸਪਤਾਲਾਂ ਵਿਖੇ ਜਥੇਬੰਦੀਆਂ ਅਤੇ ਆਮ ਜਨਤਾ ਵੱਲੋਂ ਧਰਨੇ ਰੈਲੀਆਂ ਨਾਲ ਮਰੀਜਾਂ ਦੀ ਤਕਲੀਫ਼ ਅਤੇ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਨੇ ਇੱਕ ਹੋਰ ਹੁਕਮ ਰਾਹੀਂ ਜਿਲ੍ਹਾ ਹੁਸਿਆਰਪੁਰ ਦੇ ਸਮੂਹ ਸਿਵਲ ਹਸਪਤਾਲਾਂ ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਆਮ ਜਨਤਾ ਵੱਲੋਂ ਧਰਨਾ ਅਤੇ ਰੈਲੀਆਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਸਾਰੇ ਹੁਕਮ 22 ਜੁਲਾਈ 2012 ਤੱਕ ਲਾਗੂ ਰਹਿਣਗੇ।
ਜਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਇੱਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਸਰਕਾਰੀ/ਸਹਿਕਾਰੀ / ਪ੍ਰਾਈਵੇਟ ਬੈਂਕਾਂ ਦੇ ਪ੍ਰਬੰਧਕਾਂ ਅਤੇ ਪੈਟਰੋਲ ਪੰਪਾਂ ਦੇ ਮਾਲਕਾਂ ਨੂੰ ਆਪਣੇ-ਆਪਣੇ ਬੈਂਕ / ਪੈਟਰੋਲ ਪੰਪਾਂ ਦੇ ਪ੍ਰਵੇਸ਼ ਸਥਾਨ ਤੇ ਸੀ. ਸੀ. ਟੀ.ਵੀ. ਕੈਮਰੇ ਲਗਾਉਣ ਲਈ ਕਿਹਾ ਹੈ । ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ਹਨ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦੇ ਬੈਂਕਾਂ ਅਤੇ ਪੈਟਰੋਲ ਪੰਪਾਂ ਤੇ ਹੋਣ ਵਾਲੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ । ਜਿਸ ਕਾਰਨ ਸਰਕਾਰੀ/ਪ੍ਰਾਈਵੇਟ ਸੰਪਤੀ, ਪੈਟਰੋਲ ਪੰਪਾਂ/ਬੈਂਕਾਂ ਦੀਆਂ ਬਿਲਡਿੰਗਾਂ ਅਤੇ ਆਮ ਜਨਤਾ ਨੂੰ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
ਜਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਜਿਲ੍ਹਾ ਹੁਸਿਆਰਪੁਰ ਦੇ ਸ਼ਹਿਰਾਂ, ਕਸਬਿਆਂ, ਪਿੰਡਾਂ ਅਧੀਨ ਪੈਂਦੇ ਸਮੂਹ ਹੋਟਲਾਂ / ਰੈਸਟੋਰੈਂਟਾਂ ਦੇ ਮਾਲਕ, ਆਪਣੇ-ਆਪਣੇ ਹੋਟਲ / ਰੈਸਟੋਰੈਂਟ ਦੇ ਪ੍ਰਵੇਸ਼ ਸਥਾਨ ਤੇ ਸਮਾਨ ਦੀ ਜਾਂਚ ਲਈ ਐਕਸਰੇ ਸਕਰੀਨਿੰਗ ਮਸ਼ੀਨ ਲਗਾਉਣ ਅਤੇ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਹਸਪਤਾਲਾਂ ਵਿਖੇ ਜਥੇਬੰਦੀਆਂ ਅਤੇ ਆਮ ਜਨਤਾ ਵੱਲੋਂ ਧਰਨੇ ਰੈਲੀਆਂ ਨਾਲ ਮਰੀਜਾਂ ਦੀ ਤਕਲੀਫ਼ ਅਤੇ ਪ੍ਰੇਸ਼ਾਨੀ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹਾ ਮੈਜਿਸਟਰੇਟ ਨੇ ਧਾਰਾ 144 ਤਹਿਤ ਨੇ ਇੱਕ ਹੋਰ ਹੁਕਮ ਰਾਹੀਂ ਜਿਲ੍ਹਾ ਹੁਸਿਆਰਪੁਰ ਦੇ ਸਮੂਹ ਸਿਵਲ ਹਸਪਤਾਲਾਂ ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਆਮ ਜਨਤਾ ਵੱਲੋਂ ਧਰਨਾ ਅਤੇ ਰੈਲੀਆਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਸਾਰੇ ਹੁਕਮ 22 ਜੁਲਾਈ 2012 ਤੱਕ ਲਾਗੂ ਰਹਿਣਗੇ।
ਇਤਰਾਜਹੀਣਤਾ ਸਰਟੀਫਿਕੇਟ ਤੁਰੰਤ ਦੇਣ ਦੇ ਹੁਕਮ
ਹੁਸ਼ਿਆਰਪੁਰ, 23 ਮਈ: ਜਿਲ੍ਹੇ ਵਿੱਚ ਸਰਕਾਰ ਵੱਲੋਂ ਵੱਖ-ਵੱਖ ਪ੍ਰੋਜੈਕਟਾਂ ਲਈ ਨਿਸ਼ਾਨਦੇਹੀ ਕਰਕੇ ਪ੍ਰਾਪਤ ਕੀਤੀ ਗਈ ਜਮੀਨ ਸਬੰਧਤ ਵਿਭਾਗਾਂ ਨੂੰ ਸੌਂਪਣ ਲਈ ਜਮੀਨ ਦੇ ਇਤਰਾਜਹੀਣਤਾ ਸਰਟੀਫਿਕੇਟ ਤੁਰੰਤ ਦਿੱਤੇ ਜਾਣ ਤਾਂ ਜੋ ਨਿਰਧਾਰਤ ਪ੍ਰੋਜੈਕਟ ਮੁਕੰਮਲ ਕੀਤੇ ਜਾ ਸਕਣ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਪ੍ਰੋਜੈਕਟਾਂ ਦੀ ਉਸਾਰੀ ਲਈ ਸਰਕਾਰ ਵੱਲੋਂ ਜਮੀਨ ਪ੍ਰਾਪਤ ਕਰਨ ਦੀ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਬਾਰੇ ਆਯੋਜਿਤ ਮੀਟਿੰਗ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤਹਿਸੀਲ ਗੜ੍ਹਸ਼ੰਕਰ ਵਿੱਚ 111333 ਮੀਟਰ ਆਫ਼ ਕੰਢੀ ਕੈਨਾਲ ਸਟੇਜ-2 ਪਿੰਡ ਕੁਨੈਲ, ਫਾਲ ਐਟ ਆਰ ਡੀ 99.250 ਕਿਲੋਮੀਟਰ ਕੰਢੀ ਕੈਨਾਲ ਸਟੇਜ-2 ਪਿੰਡ ਗੁਜਰ, ਸੁਪਰ ਪੈਸੇਜ ਐਟ ਆਰ ਡੀ 111.710 ਕਿਲੋਮੀਟਰ ਆਫ਼ ਕੰਢੀ ਕੈਨਾਲ ਸਟੇਜ-2 ਪਿੰਡ ਕੁਨੈਲ ਦੀ ਉਸਾਰੀ ਅਤੇ ਨਵੇਂ ਰੇਲਵੇ ਲਾਈਨ ਵਿਛਾਉਣ ਲਈ ਪਿੰਡ ਭਟੋਲੀ, ਤਹਿਸੀਲ ਮੁਕੇਰੀਆਂ ਦੀ 56 ਕੈਨਾਲ 13 ਮਰਲੇ, ਨੰਗਲ ਡੈਮ ਤਲਵਾੜਾ ਨਵੀਂ ਰੇਲਵੇ ਲਾਈਨ ਵਿਛਾਉਣ ਲਈ ਪਿੰਡ ਕਟਰੋਲੀ ਮੁਕੇਰੀਆਂ ਦੀ 83 ਕੈਨਾਲ 19 ਮਰਲੇ ਜਮੀਨ, ਰੇਲਵੇ ਲਾਈਨ ਲਈ ਪਿੰਡ ਖਨੌੜਾ ਦੀ 172 ਕਨਾਲ 14 ਮਰਲੇ ਅਤੇ ਇਸੇ ਤਰਾਂ ਨੰਗਲ ਡੈਮ ਤਲਵਾੜਾ ਲਈ ਨਵੀਂ ਰੇਲਵੇ ਲਾਈਨ ਵਿਛਾਉਣ ਲਈ ਪਿੰਡ ਸੀਕਰੀ ਦੀ 298 ਕੈਨਾਲ 17 ਮਰਲੇ ਜਮੀਨ ਪ੍ਰਾਪਤ ਕਰਨ ਲਈ ਵਣ ਮੰਡਲ ਅਫ਼ਸਰ ਗੜ੍ਹਸ਼ੰਕਰ, ਦਸੂਹਾ, ਨਿਗਰਾਨ ਇੰਜੀਨੀਅਰ ਲੋਕ ਨਿਰਮਾਣ ਵਿਭਾਗ (ਭ ਤੇ ਮ ਸ਼ਾਖਾ) ਹੁਸ਼ਿਆਰਪੁਰ, ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਨੂੰ ਭੂਮੀ ਦੇ ਇਤਰਾਜਹੀਣਤਾ ਸਰਟੀਫਿਕੇਟ ਲੈਣ ਲਈ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਹੋਣ ਉਪਰੰਤ ਹੀ ਜਮੀਨ ਮਾਲਕਾਂ ਨੂੰ ਮੁਆਵਜੇ ਦੀ ਰਕਮ ਦਿੱਤੀ ਜਾ ਸਕਦੀ ਹੈ ਅਤੇ ਇਸ ਉਪਰੰਤ ਹੀ ਇਨ੍ਹਾਂ ਪ੍ਰੋਜੈਕਟਾਂ ਦਾ ਕੰਮ ਚਾਲੂ ਹੋ ਸਕੇਗਾ। ਉਨ੍ਹਾਂ ਨੇ ਕਾਰਜਕਾਰੀ ਇੰਜੀਨੀਅਰ ਖੋਜ ਮੰਡਲ ਹੁਸ਼ਿਆਰਪੁਰ ਅਤੇ ਡਿਪਟੀ ਚੀਫ ਇੰਜੀਨੀਅਰ ਕੰਨਸਟਰੱਕਸ਼ਨ ਆਈ, ਨਾਰਦਨ ਰੇਲਵੇ ਚੰਡੀਗੜ੍ਹ ਨੂੰ ਇਤਰਾਜਹੀਣਤਾ ਸਰਟੀਫਿਕੇਟ ਪ੍ਰਾਪਤ ਕਰਨ ਸਬੰਧੀ ਰਿਪੋਰਟਾਂ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਨ ਲਈ ਕਿਹਾ ਤਾਂ ਜੋ ਸਮੇਂ ਸਿਰ ਸਾਰੀਆਂ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਸਕਣ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਬੀ ਐਸ ਧਾਲੀਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।
36 ਉਮੀਦਵਾਰਾਂ ਨੂੰ ਮਿਲਿਆ ਬੇਕਾਰੀ ਭੱਤਾ
ਹੁਸ਼ਿਆਰਪੁਰ, 23 ਮਈ: ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟਰੇਨਿੰਗ ਅਫ਼ਸਰ ਸ੍ਰੀਮਤੀ ਨੀਲਮ ਮਹੇ ਨੇ ਦੱਸਿਆ ਕਿ ਮਹੀਨਾ ਮਾਰਚ 2012 ਦੌਰਾਨ 36 ਉਮੀਦਵਾਰਾਂ ਨੂੰ 26783 ਰੁਪਏ ਦੀ ਰਾਸ਼ੀ ਬੇਕਾਰੀ ਭੱਤੇ ਵਜੋਂ ਵੰਡੀ ਗਈ। ਉਨ੍ਹਾਂ ਹੋਰ ਦੱਸਿਆ ਕਿ ਇਸੇ ਮਹੀਨੇ ਦੌਰਾਨ ਰੋਜ਼ਗਾਰ ਪ੍ਰਾਪਤ ਕਰਨ ਲਈ 481 ਉਮੀਦਵਾਰਾਂ ਵੱਲੋਂ ਨਾਂ ਦਰਜ ਕਰਵਾਏ ਗਏ ਜਿਨ੍ਹਾਂ ਵਿੱਚ 336 ਮਰਦ ਅਤੇ 145 ਇਸਤਰੀਆਂ ਹਨ। ਇਸੇ ਤਰਾਂ 17 ਪਲੇਸਿੰਗ ਹੋਈਆਂ ਅਤੇ 16 ਅਧਿਸੂਚਿਤ ਆਸਾਮੀਆਂ ਤਹਿਤ ਨਾਂ ਦਰਜ ਕੀਤੇ ਗਏ। ਇਸ ਤਰਾਂ ਲਾਈਵ ਰਜਿਸਟਰ ਵਿੱਚ 20877 ਨਾਂ ਦਰਜ ਹੋਏ ਜਿਨ੍ਹਾਂ ਵਿੱਚ 15096 ਮਰਦ ਅਤੇ 5781 ਇਸਤਰੀਆਂ ਹਨ ।
ਮਿੱਥੇ ਟੀਚੇ ਤੋਂ ਵੱਧ ਹੋਈ ਕਣਕ ਦੀ ਖਰੀਦ : ਦੀਪਇੰਦਰ ਸਿੰਘ
ਹੁਸ਼ਿਆਰਪੁਰ, 23 ਮਈ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕਣਕ ਦੀ ਖਰੀਦ ਸਬੰਧੀ ਮਿਥੇ ਗਏ ਟੀਚੇ 2,85,000 ਟਨ ਦੇ ਮੁਕਾਬਲੇ ਹੁਣ ਤੱਕ 3,13,005 ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਖਰੀਦ ਕੀਤੀ ਗਈ ਕਣਕ ਦੀ ਬਣਦੀ ਅਦਾਇਗੀ 399.27 ਕਰੋੜ ਰੁਪਏ ਵਿੱਚੋਂ 390.38 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕਰ ਦਿੱਤੀ ਗਈ ਹੈ । ਇਸ ਗੱਲ ਦੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦੀਪਇੰਦਰ ਸਿੰਘ ਨੇ ਦੱਸਿਆ ਕਿ ਖਰੀਦ ਕੀਤੀ ਗਈ 3,13,005 ਟਨ ਕਣਕ ਵਿੱਚੋਂ ਪਨਗਰੇਨ ਨੇ 67,606 ਟਨ, ਮਾਰਕਫੈਡ ਨੇ 63,783 ਟਨ, ਪਨਸਪ ਨੇ 58,825 ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 42,530 ਟਨ, ਪੰਜਾਬ ਐਗਰੋ ਨੇ 25,882 ਟਨ ਅਤੇ ਐਫ ਸੀ ਆਈ ਨੇ 54,379 ਟਨ ਕਣਕ ਦੀ ਖਰੀਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖਰੀਦ ਕੀਤੀ ਗਈ ਕਣਕ ਵਿੱਚੋਂ ਹੁਣ ਤੱਕ 3,06,155 ਟਨ ਕਣਕ ਦੀ ਲਿਫਟਿੰਗ ਕੀਤੀ ਜਾ ਚੁੱਕੀ ਹੈ । ਡਿਪਟੀ ਕਮਿਸ਼ਨਰ ਨੇ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਮੰਡੀਆਂ ਵਿੱਚ ਖਰੀਦ ਕੀਤੀ ਗਈ ਕਣਕ ਦੀ ਤੁਰੰਤ ਚੁਕਾਈ ਕਰਨ ਦੇ ਪ੍ਰਬੰਧ ਕਰਨ।
ਪ੍ਰੋ. ਗੁਰਚਰਨ ਸਿੰਘ ਤਲਵਾੜਾ ਦੀ ਪੁਸਤਕ ‘ਸੂਫ਼ੀਮਤ’ ਦਾ ਵਿਮੋਚਨ
ਤਲਵਾੜਾ, 13 ਮਈ : ਅੱਜ ਇੱਥੇ ਪੰਜਾਬੀ ਸਾਹਿਤ ਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਪ੍ਰੋ. ਗੁਰਚਰਨ ਸਿੰਘ ਤਲਵਾੜਾ ਦੀ ਪੁਸਤਕ ‘ਸੂਫ਼ੀਮਤ’ ਦਾ ਵਿਮੋਚਨ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਪ੍ਰੋ. ਬੀ. ਐਸ. ਬੱਲੀ ਜਿਲ੍ਹਾ ਲੋਕ ਸੰਪਰਕ ਅਫ਼ਸਰ ਰੋਪੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੂਫ਼ੀ ਸੰਤਾਂ ਨੇ ਮਾਨਵਤਾ ਨੂੰ ਸੱਚ ਤੇ ਸਾਦਗੀ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪੁਸਤਕ ‘ਸੂਫ਼ੀਮਤ’ ਪੰਜਾਬੀ ਸਾਹਿਤ ਤੇ ਲੋਕਧਾਰਾ ਲਈ ਇਕ ਮੀਲ ਪੱਥਰ ਸਾਬਿਤ ਹੋਵੇਗੀ ਅਤੇ ਪੰਜਾਬ ਦੇ ਸ਼ਾਨਦਾਰ ਰੂਹਾਨੀ ਫਲਸਫ਼ੇ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕਰੇਗੀ। ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਪੁਸਤਕ ਅਤੇ ਲੇਖਕ ਬਾਰੇ ਪ੍ਰਭਾਵਸ਼ਾਲੀ ਢੰਗ ਨਾਲ ਜਾਣਕਾਰੀ ਪ੍ਰਦਾਨ ਕਰਦਿਆਂ ਕਿਹਾ ਕਿ ਪ੍ਰੋ. ਤਲਵਾੜਾ ਵੱਲੋਂ ਬੜੀ ਸ਼ਿੱਦਤ ਤੇ ਸੰਜੀਦਗੀ ਨਾਲ ਨਿੱਠ ਕੇ ਸੂਫ਼ੀ ਫਲਸਫੇ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਪੁਸਤਕਾਂ ਨਾਲ ਜੁੜਨਾ ਬੇਹੱਦ ਜਰੂਰੀ ਹੈ ਅਤੇ ਨਵੀਆਂ ਕਲਮਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਸ਼ਾਨਦਾਰ ਉਪਰਾਲਿਆਂ ਨਾਲ ਨਿਸ਼ਚਿਤ ਹੀ ਅਸੀਂ ਆਪਣੇ ਸ਼ਾਨਾਂਮੱਤੇ ਵਿਰਸੇ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰ ਸਕਦੇ ਹਾਂ। ਮੰਚ ਦੇ ਸਕੱਤਰ ਸ. ਸਮਰਜੀਤ ਸਿੰਘ ਸ਼ਮੀ ਨੇ ਕਿਹਾ ਕਿ ‘ਸੂਫ਼ੀਮਤ’ ਦੀ ਆਮਦ ਨਾਲ ਸਮਾਜ ਵਿਚ ਸੂਫੀਆਂ ਬਾਰੇ ਕਈ ਤਰਾਂ ਦੇ ਅਸਪੱਸ਼ਟ ਅੰਦਾਜ਼ਿਆਂ ਨੂੰ ਠੋਸ ਜਵਾਬ ਮਿਲੇਗਾ ਅਤੇ ਇਸ ਪੁਸਤਕ ਨਿਸ਼ਚਿਤ ਹੀ ਖੋਜੀਆਂ, ਸਿਖਾਂਦਰੂਆਂ ਤੇ ਰੂਹਾਨੀ ਰਾਹ ਤੇ ਤੁਰਨ ਵਾਲਿਆਂ ਲਈ ਵਰਦਾਨ ਬਣਨ ਦੇ ਸਮਰੱਥ ਹੈ। ਪ੍ਰੋ. ਗੁਰਚਰਨ ਸਿੰਘ ਤਲਵਾੜਾ ਨੇ ਆਪਣੀ ਪੁਸਤਕ ਬਾਰੇ ਬੇਹੱਦ ਰੌਚਕ ਢੰਗ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਅਸਲ ਵਿਚ ਸਾਰੇ ਧਰਮਾਂ ਦੀ ਡੂੰਘਾ ਅਧਿਐਨ ਕਰਨ ਮਗਰੋਂ ਉਹ ਇਸੇ ਸਿੱਟੇ ਤੇ ਪੁੱਜੇ ਹਨ ਕਿ ਸਰਬਸ਼ਕਤੀਮਾਨ ਪਰਮਾਤਮਾ ਕਣ ਕਣ ਵਿਚ ਨਿਵਾਸ ਕਰਦਾ ਹੈ ਅਤੇ ਇਕ ਚੰਗੇਰੇ ਸਮਾਜ ਦੀ ਸਿਰਜਣਾ ਆਪਸੀ ਮਿਲਵਰਤਨ, ਮੁਹੱਬਤ ਤੇ ਇਕਸੁਰਤਾ ਨਾਲ ਕੀਤੀ ਜਾ ਸਕਦੀ ਹੈ। ਇਸ ਸਮਾਗਮ ਦੀ ਸ਼ੁਰੂਆਤ ਮਾਸਟਰ ਮਦਨ ਲਾਲ ਵੱਲੋਂ ਪੇਸ਼ ਵੰਝਲੀ ਦੀ ਮਿੱਠੀ ਧੁਨ ਨਾਲ ਕੀਤੀ ਗਈ। ਪੁਸਤਕ ਵਿਮੋਚਨ ਦੇ ਨਾਲ ਇਸ ਦੌਰਾਨ ਕਵਿਤਾਵਾਂ ਦੇ ਦੌਰ ਵਿਚ ਡਾ. ਅਮਰਜੀਤ ‘ਅਨੀਸ’ ਨੇ ‘ਗੋਰਾ ਰੰਗ’, ਰਵਿੰਦਰ ਰਵੀ ‘ਖੌਰੇ ਕਿਉਂ’, ਪ੍ਰੋ. ਅੰਜੂ ਬਾਲਾ ਨੇ ‘ਕਵਿਤਾ’, ਪ੍ਰਿੰ. ਨਵਤੇਜ ਗੜ੍ਹਦੀਵਾਲਾ ਨੇ ‘ਡਰ’, ਰਾਜਿੰਦਰ ਮਹਿਤਾ ਕਮਾਹੀਦੇਵੀ ਨੇ ‘ਭ੍ਰਿਸ਼ਟਾਚਾਰ’, ਕੇ. ਕੇ. ਰਾਣਾ ਨੇ ‘ਰਾਜਨੀਤੀ’, ਸ. ਬਲਬੀਰ ਸਿੰਘ ਨੇ ‘ਅੰਨਾ ਹਜਾਰੇ’, ਜਯੋਤਿਕਾ ਨੇ ‘ਕਦਰ’, ਹਰਸ਼ਵਿੰਦਰ ਕੌਰ ਨੇ ‘ਵਿਚਾਰ’, ਕੈਲਾਸ਼ ਰਾਣੀ ਨੇ ‘ਭਰੂਣ ਹੱਤਿਆ’ ਆਦਿ ਕਾਵਿ ਰਚਨਾਵਾਂ ਨਾਲ ਸਰੋਤਿਆਂ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ਦੀ ਅਖੀਰ ਵਿਚ ਮਲਿਕਾ ਮੰਡ ਤੇ ਮੰਨਤ ਮੰਡ ਨੇ ਲੋਕ ਗੀਤ ‘ਘੋੜੀ’ ਪੇਸ਼ ਕਰ ਕੇ ਇਸ ਸਮਾਗਮ ਨੂੰ ਸੰਗੀਤਮਈ ਬਣਾ ਦਿੱਤਾ। ਪ੍ਰਧਾਨਗੀ ਵਿਚ ਸ਼ਾਮਿਲ ਪ੍ਰਿੰ. ਐਚ. ਐੱਸ. ਧਾਮੀ ਤੋਂ ਇਲਾਵਾ ਸਮਾਗਮ ਵਿਚ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਡਾ. ਰਾਜ ਕੁਮਾਰ, ਯੁੱਧਵੀਰ ਸਿੰਘ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ, ਰਾਜ ਕੁਮਾਰ, ਪ੍ਰੋ. ਦਲਬੀਰ ਸਿੰਘ ਮੱਲ੍ਹੀ, ਪ੍ਰੋ. ਕਸ਼ਮੀਰੀ ਲਾਲ, ਪ੍ਰੋ. ਬਲਬੀਰ ਸਿੰਘ, ਇੰਜ. ਬੀ. ਐਸ. ਭਾਟੀਆ, ਦੀਪਕ ਠਾਕੁਰ, ਜਸਵੀਰ ਤਲਵਾੜਾ, ਵਿਪਨ ਸਲਗੋਤਰਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਪਤਵੰਤੇ ਹਾਜਰ ਸਨ। ਕੁੱਲ ਮਿਲਾ ਕੇ ਇਹ ਸਮਾਗਮ ਦਰਸ਼ਕਾਂ ਦੇ ਦਿਲਾਂ ਵਿਚ ਅਮਿੱਟ ਪੈੜਾਂ ਛੱਡ ਗਿਆ।
ਦੇਸ਼ ਭਗਤਾਂ ਦੇ ਸੁਪਨੇ ਅਜੇ ਅਧੂਰੇ : ਪਾਂਸਲਾ
ਤਲਵਾੜਾ, 6 ਮਈ : ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਉਣ ਲਈ ਆਪਣੀਆਂ ਕੀਮਤੀ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਭਗਤਾਂ ਦੇ ਸੁਪਨੇ ਅਜੇ ਵੀ ਅਧੂਰੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਹਰ ਭਾਰਤਵਾਸੀ ਨੂੰ ਜਾਗਰੂਕ ਹੋਣਾ ਪਵੇਗਾ। ਇਹ ਪ੍ਰਗਟਾਵਾ ਕਾਮਰੇਡ ਮੰਗਤ ਰਾਮ ਪਾਸਲਾ ਸਕੱਤਰ ਸੀ. ਪੀ. ਆਈ. ਪੰਜਾਬ ਨੇ ਲਾਗਲੇ ਪਿੰਡ ਧਰਮਪੁਰ ਵਿਖੇ ਸ਼ਹੀਦ ਭਗਤ ਸਿੰਘ ਦੇ ਕਰੀਬੀ ਸਾਥੀ ਪੰਡਤ ਕਿਸ਼ੋਰੀ ਲਾਲ ਨੂੰ ਸਮਰਪਿਤ ਤੀਸਰੇ ਵਿਸ਼ਾਲ ਯਾਦਗਾਰੀ ਮੇਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਡਤ ਕਿਸ਼ੋਰੀ ਲਾਲ ਨੇ ਆਪਣਾ ਜੀਵਨ ਦੇਸ਼ ਦੇ ਲੇਖੇ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਪੰਡਤ ਜੀ ਨੇ ਦੇਸ਼ ਭਗਤੀ ਦੇ ਰਾਹ ਚਲਦਿਆਂ 28 ਸਾਲ ਅੰਗਰੇਜੀ ਹਕੂਮਤ ਦੀ ਕੈਦ ਵਿਚ ਬਿਤਾਏ ਅਤੇ ਮਗਰੋਂ ਗੋਆ ਨੂੰ ਪੁਰਤਗਾਲ ਦੇ ਕਜਬੇ ਤੋਂ ਮੁਕਤ ਕਰਾਉਣ ਵਿਚ ਮੋਹਰੀ ਭੂਮਿਕਾ ਅਦਾ ਕੀਤੀ। ਦੇਸ਼ ਭਗਤ ਯਾਦਗਾਰੀ ਕਮੇਟੀ ਜਲੰਧਰ ਅਤੇ ਸ਼੍ਰੀ ਦੁਰਗਾ ਮਾਤਾ ਮੰਦਿਰ ਕਮੇਟੀ ਧਰਮਪੁਰ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਵਿਚ ਚਰੰਜੀ ਲਾਲ ਕੰਗਣੀਵਾਲ ਵੱਲੋਂ ਸੰਪਾਦਿਕ ਪੁਸਤਕ ‘ਅਦੁੱਤੀ ਦੇਸ਼ ਭਗਤ ਸਖ਼ਸ਼ੀਅਤ ਪੰਡਤ ਕਿਸ਼ੋਰੀ ਲਾਲ ’ ਵੀ ਰਿਲੀਜ ਕੀਤੀ ਗਈ। ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁਲਾਂਪੁਰ ਦੇ ਹਰਮੇਸ਼ ਚੌਧਰੀ ਤੇ ਸਾਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੇਲ• ਜੀਵਨ ਤੇ ਆਧਾਰਿਤ ਨਾਟਕ ‘ਛਿਪਣ ਤੋਂ ਪਹਿਲਾਂ’ ਦੀ ਦਮਦਾਰ ਤੇ ਭਾਵੁਕ ਪੇਸ਼ਕਾਰੀ ਇਸ ਮੇਲੇ ਦਾ ਸਿਖਰ ਹੋ ਨਿੱਬੜੀ। ਉਨ•ਾਂ ਵੱਲੋਂ ਇਸ ਤੋਂ ਇਲਾਵਾ ਸ਼ਾਨਦਾਰ ਕੁਰੀਓਗ੍ਰਾਫ਼ੀ ਵੀ ਪੇਸ਼ ਕੀਤੀ ਗਈ। ਹਾਲ ਹੀ ਵਿਚ ਆਈ. ਏ. ਐਸ. ਬਣਕੇ ਇਲਾਕੇ ਦਾ ਨਾਮ ਰੌਸ਼ਨ ਕਰਨ ਵਾਲੇ ਅਮਿਤ ਰਾਣਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਥਾਨਕ ਸਕੂਲਾਂ ਦੇ ਵਿਦਿਆਰਥੀਆਂ ਅਤੇ ਰਜਿੰਦਰ ਸ਼ਰਮਾ ਤੇ ਕਰਮਜੀਤ ਸਿੰਘ ਵੱਲੋਂ ਵੀ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਗਏ। ਅਸ਼ੋਕ ਸੱਭਰਵਾਲ, ਜਸਵਿੰਦਰ ਢੇਸੀ, ਡਾ. ਰਘਵੀਰ ਕੌਰ ਪ੍ਰਧਾਨ ਦੇਸ਼ ਭਗਤ ਯਾਦਗਾਰ ਕਮੇਟੀ, ਸ਼ਾਮ ਲਾਲ, ਦੇਵ ਰਾਜ ਨਈਅਰ, ਡਾ. ਸੁਰਿੰਦਰ ਮੰਡ, ਪ੍ਰੋ. ਹਰਸ਼ ਮਹਿਤਾ, ਐਡਵੋਕੇਟ ਭੁਪਿੰਦਰ ਸਿੰਘ ਘੁੰਮਣ, ਕਾ. ਸੁਰਿੰਦਰ ਖੀਵਾ ਵੱਲੋਂ ਪੰਡਤ ਕਿਸ਼ੋਰੀ ਲਾਲ ਦੇ ਜੀਵਨ ਅਤੇ ਸੰਘਰਸ਼ ਤੇ ਭਰਪੂਰ ਰੌਸ਼ਨੀ ਪਾਈ ਗਈ। ਮੰਚ ਸੰਚਾਲਨ ਜਸਵੀਰ ਤਲਵਾੜਾ ਤੇ ਅਮਰਿੰਦਰ ਢਿੱਲੋਂ ਵੱਲੋਂ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦੀਪਕ ਠਾਕੁਰ, ਜਗਮੋਹਨ ਪਰਮਾਰ, ਵਿਸ਼ਾਲ ਡੋਗਰਾ, ਸ਼ਸ਼ੀਕਾਂਤ, ਰਾਜ ਕੁਮਾਰ ਦੁਸੜਕਾ, ਸ਼ਿਵ ਕੁਮਾਰ, ਜੋਧ ਸਿੰਘ, ਸਰਪੰਚ ਅਨਿਲ ਮਿਨਹਾਸ, ਸਰਪੰਚ ਜਸਵਿੰਦਰ ਢੁਲਾਲ, ਸਰਪੰਚ ਸੁਲੋਚਨਾ ਦੇਵੀ ਧਰਮਪੁਰ, ਮਨਜੀਤ ਸਿੰਘ ਝਰੇੜਾ, ਸਨਵਰ ਕੁਮਾਰ, ਬਲਜਿੰਦਰ ਸਿੰਘ, ਕੁਸ਼ਲ ਕੁਮਾਰ, ਸੁਰੇਸ਼ ਕੁਮਾਰ ਪਰਮਾਰ ਪ੍ਰਧਾਨ ਸ਼੍ਰੀ ਦੁਰਗਾ ਮਾਤਾ ਮੰਦਰ ਕਮੇਟੀ ਧਰਮਪੁਰ, ਚੌਧਰੀ ਰਾਮ ਭਜਨ, ਗੁਰਨਾਮ ਟੋਹਲੂ, ਬਲਦੇਵ ਰਾਜ, ਕਾਮਰੇਡ ਬਲਦੇਵ ਸਿੰਘ ਭਵਨੌਰ, ਪੰਡਤ ਗੁਰਦੇਵ ਦੱਤ, ਰੋਸ਼ਨ ਲਾਲ ਪਰਮਾਰ, ਪ੍ਰਿੰਸੀਪਲ ਨਵਤੇਜ ਸਿੰਘ, ਕਾਮਰੇਡ ਬੇਅੰਤ ਲਾਲ, ਚੰਦਨ ਲਾਲ, ਜਤਿੰਦਰ ਸਿੰਘ ਹਾਜੀਪੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)


