ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿਚ ਜਿੰਮ ਖੋਲ੍ਹੇ ਜਾ ਰਹੇ ਹਨ : ਜੋਸ਼

ਹੁਸ਼ਿਆਰਪੁਰ, 11 ਫਰਵਰੀ: ਪੰਜਾਬ ਸਰਕਾਰ ਵੱਲੋਂ ਹਲਕਾ ਸ਼ਾਮਚੁਰਾਸੀ ਦੇ ਪੇਂਡੂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਉਨ੍ਹਾਂ ਦੀ ਸਿਹਤ ਸੰਭਾਲ ਲਈ ਹਰ ਪਿੰਡ ਵਿੱਚ ਜਿੰਮ ਖੋਲ੍ਹੇ ਜਾ ਰਹੇ ਹਨ। ਜਿਨ੍ਹਾਂ ਤੇ 20 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਬੈਂਸਤਾਨੀ ਵਿਖੇ ਨੌਜਵਾਨ ਲਈ ਬਣਾਏ ਗਏ ਨਵੇਂ ਜਿੰਮ ਦਾ ਉਦਘਾਟਨ ਕਰਨ ਉਪਰੰਤ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
        ਬੀਬੀ ਜੋਸ਼ ਨੇ ਕਿਹਾ ਕਿ ਹੁਣ ਤੱਕ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ 35 ਪਿੰਡਾਂ ਵਿੱਚ ਜਿੰਮ ਖੋਲ੍ਹੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੇ ਪਿੰਡਾਂ ਵਿੱਚ ਵੀ ਜਿੰਮ ਜਲਦੀ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਪੇਂਡੂ ਨੌਜਵਾਨਾਂ ਨੂੰ ਆਪਣੀ ਸਿਹਤ ਸੰਭਾਲ ਲਈ ਪਿੰਡਾਂ ਤੋਂ ਦੂਰ ਸ਼ਹਿਰਾਂ ਵਿੱਚ ਕਸਰਤ ਕਰਨ ਲਈ ਜਾਣਾ ਪੈਂਦਾ ਸੀ ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸੇ ਦਾ ਵਧੇਰੇ ਖਰਚਾ ਹੁੰਦਾ ਸੀ।  ਪਿੰਡਾਂ ਵਿੱਚ ਜਿੰਮਾਂ ਦੇ ਬਣਨ ਨਾਲ ਨੌਜਵਾਨ ਵਰਗ ਪਿੰਡਾਂ ਵਿੱਚ ਰਹਿ ਕੇ ਕਸਰਤ ਕਰਕੇ ਸਿਹਤ ਦੀ ਸੰਭਾਲ ਕਰ ਸਕਣਗੇ ਅਤੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ।
        ਬੀਬੀ ਜੋਸ਼ ਨੇ ਕਿਹਾ ਕਿ ਜਦੋਂ ਵੀ ਅਕਾਲੀ-ਭਾਜਪਾ ਸਰਕਾਰ ਹੋਂਦ ਵਿੱਚ ਆਉਂਦੀ ਹੈ, ਉਦੋਂ ਹੀ ਵਿਕਾਸ ਦੇ ਕੰਮ ਪਹਿਲ ਦੇ ਆਧਾਰ ਤੇ ਹੁੰਦੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਵਿੱਚ ਸਾਫ਼ ਸੁਥਰੇ ਪੀਣ ਵਾਲੇ ਪਾਣੀ ਦੀ ਸੁਵਿਧਾ ਲਗਭਗ ਸਾਰੇ ਪਿੰਡਾਂ ਵਿੱਚ ਮੁਹੱਈਆ ਕਰਵਾ ਦਿੱਤੀ ਗਈ ਹੈ ਅਤੇ ਪਿੰਡਾਂ ਨੂੰ ਆਪਸ ਵਿੱਚ ਲਿੰਕ ਸੜਕਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਦੁਪਹਿਰ ਦਾ ਖਾਣਾ ਅਤੇ ਹੋਰ ਕਈ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ। ਸਰਕਾਰੀ ਸਕੂਲਾਂ ਦੀਆਂ ਚਾਰਦੀਵਾਰੀਆਂ ਅਤੇ ਗਰਾਉਂਡਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।  ਪਿੰਡਾਂ ਨੂੰ ਬਰਸਾਤੀ ਪਾਣੀ ਦੇ ਬਚਾਅ ਲਈ ਚੋਆਂ ਦੇ ਦੁਆਲੇ ਬੰਧ ਬਣਾਏ ਗਏ ਹਨ ਤਾਂ ਜੋ ਪਿੰਡਾਂ ਦੀ ਆਬਾਦੀ ਅਤੇ ਕਿਸਾਨਾਂ ਦੀ ਫ਼ਸਲ ਦਾ ਨੁਕਸਾਨ ਨਾ ਹੋ ਸਕੇ।
        ਇਸ ਉਪਰੰਤ ਬੀਬੀ ਜੋਸ਼ ਨੇ ਪਿੰਡ ਦੇ ਮਹਿਲਾ ਮੰਡਲ ਨੂੰ ਘਰੇਲੂ ਸਮਾਗਮਾਂ ਲਈ ਛੋਟੇ ਬਰਤਨ ਦਿੱਤੇ ਜਿਨ੍ਹਾਂ ਵਿੱਚ ਥਾਲੀਆਂ, ਕੋਲੀਆਂ, ਗਲਾਸ, ਜੱਗ, ਚਮਚੇ, ਵੱਡੀਆਂ ਕੇਤਲੀਆਂ ਆਦਿ ਸ਼ਾਮਲ ਹਨ। ਪਿੰਡ ਦੇ ਸਰਪੰਚ ਅਮ੍ਰਿਤਪਾਲ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ।  ਇਸ ਮੌਕੇ ਤੇ ਬੀ ਡੀ ਪੀ ਓ ਬਲਾਕ-2 ਮਹੇਸ਼ ਕੁਮਾਰ, ਜੇ ਈ ਰਾਜ ਕੁਮਾਰ, ਪੰਚ ਸਰੂਪ ਸਿੰਘ, ਪੰਚ ਬਲਵਿੰਦਰ ਸਿੰਘ, ਬਾਬਾ ਸ਼ਾਮ ਸਿੰਘ, ਜਥੇਦਾਰ ਸਾਧੂ ਸਿੰਤ, ਜਥੇਦਾਰ ਗੁਰਪਾਲ ਸਿੰਘ, ਬਲਵੰਤ ਸਿੰਘ, ਸੁਰਜੀਤ ਸਿੰਘ ਅਧਿਕਾਰਾ, ਹਰਜਿੰਦਰ ਸਿੰਘ ਅਧਿਕਾਰਾ, ਅਮਰੀਕ ਸਿੰਘ ਮਿੱਕਾ, ਕਮਲਜੀਤ ਸਿੰਘ, ਗੁਰਦੀਪ ਸਿੰਘ ਦੀਪਾ, ਇੰਦਰਜੀਤ ਕੌਰ, ਕੇਵਲ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਜਿਲ੍ਹਾ ਓਲੰਪਿਕ ਐਸੋਸੀਏਸ਼ਨ ਵੱਲੋਂ ਖੇਡ ਮੇਲਾ 18 ਤੋਂ

ਹੁਸ਼ਿਆਰਪੁਰ, 11 ਫਰਵਰੀ: ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਹੁਸ਼ਿਆਰਪੁਰ ਵੱਲੋਂ 18 ਫਰਵਰੀ ਤੋਂ 19 ਫਰਵਰੀ 2011 ਤੱਕ ਖੇਡ ਮੇਲਾ ਅੰਡਰ-21 (ਲੜਕੇ) ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਕਰਵਾਏ ਜਾ ਰਹੇ ਖੇਡ ਮੇਲੇ ਦੇ ਅਗੇਤੇ ਪ੍ਰਬੰਧਾਂ ਬਾਰੇ ਸਬੰਧਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਦਿੱਤੀ।  ਉਨਾਂ ਦੱਸਿਆ ਕਿ ਇਹ ਖੇਡ ਮੇਲਾ ਖਿਡਾਰੀਆਂ ਦੇ ਸਨਮਾਨ ਨੁੰ ਵਧਾਉਣ ਅਤੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮੰਤਵ ਨਾਲ ਕਰਵਾਇਆ ਜਾ ਰਿਹਾ ਹੈ।  ਉਨਾਂ ਹੋਰ ਦੱਸਿਆ ਕਿ ਇਨਡੋਰ ਸਟੇਡੀਅਮ ਵਿੱਚ 3 ਖੇਡਾਂ ਕਰਵਾਈਆਂ ਜਾਣਗੀਆਂ ਜਿਨਾਂ ਵਿੱਚ ਬਾਕਸਿੰਗ, ਜੂਡੋ ਤੇ ਕੁਸ਼ਤੀਆਂ ਹੋਣਗੀਆਂ।  ਇਸੇ ਤਰਾਂ ਆਊਟ ਡੋਰ ਸਟੇਡੀਅਮ ਵਿੱਚ 7 ਖੇਡਾਂ ਦੇ ਮੁਕਾਬਲੇ ਕਰਵਾਏ ਜਾਣਗੇ ਜਿਨ੍ਹਾਂ ਵਿੱਚ ਅਥਲੈਟਿਕਸ, ਫੁੱਟਬਾਲ, ਹੈਂਡਬਾਲ, ਖੋ-ਖੋ, ਬਾਸਕਿਟਵਾਲ, ਵਾਲੀਬਾਲ ਅਤੇ ਕਬੱਡੀ (ਪੰਜਾਬ ਸਟਾਈਲ) ਹੋਣਗੇ। 
         ਸ੍ਰੀ ਤਰਨਾਚ ਨੇ ਅੱਗੇ ਦੱਸਿਆ ਕਿ ਇਹ ਮੁਕਾਬਲੇ ਅੰਤਰ ਬਲਾਕ ਪੱਧਰ ਤੇ ਕਰਵਾਏ ਜਾਣਗੇ ਜਿਸ ਵਿੱਚ ਹਰੇਕ ਬਲਾਕ ਦੀ ਚੁਣੀ ਹੋਈ ਟੀਮ ਭਾਗ ਲਵੇਗੀ। ਇਹ ਟੂਰਨਾਮੈਂਟ ਕਰਾਉਣ ਦੀ ਜਿੰਮੇਵਾਰੀ ਅਤੇ ਗਰਾਉਂਡ ਦੀ ਤਿਆਰੀ ਦਾ ਪ੍ਰਬੰਧ ਜ਼ਿਲ੍ਹਾ ਖੇਡ ਅਫ਼ਸਰ ਪ੍ਰੇਮ ਸਿੰਘ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਖੇਡ ਮੇਲੇ ਵਿੱਚ ਜੇਤੂ ਟੀਮਾਂ ਨੂੰ ਵਧੀਆ ਟਰੈਕਸੂਟ ਤੇ ਟੀ-ਸ਼ਰਟਾਂ ਦਿੱਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਇਸ ਖੇਡ ਮੇਲੇ ਨੂੰ ਸੁਚੱਜੇ ਢੰਗ ਨਾਲ ਕਰਾਉਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਖਿਡਾਰੀਆਂ ਨੂੰ ਆਣ-ਜਾਣ ਦਾ ਕਿਰਾਇਆ ਅਤੇ ਦੁਪਹਿਰ ਦਾ ਖਾਣਾ ਵੀ ਦਿੱਤਾ ਜਾਵੇਗਾ ਅਤੇ ਹਰੇਕ ਮੈਚ ਤੋਂ ਬਾਅਦ ਖਿਡਾਰੀਆਂ ਨੁੰ ਫਰੂਟ ਦੀ ਰਿਫਰੈਸ਼ਮੈਂਟ ਦਿੱਤੀ ਜਾਵੇਗੀ।
        ਇਸ ਮੀਟਿੰਗ ਵਿੱਚ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਮੰਗਲ ਦਾਸ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ, ਵਿਜੇ ਕੁਮਾਰ ਤਹਿਸੀਲਦਾਰ ਹੁਸ਼ਿਆਰਪੁਰ, ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ, ਸਲਿੰਦਰ ਸਿੰਘ ਡਿਪਟੀ ਡੀ ਈ ਓ , ਸੋਹਨ ਸਿੰਘ ਸੀਨੀਅਰ ਕੋਚ, ਸੁਰਿੰਦਰ ਸਿੰਘ ਸੀਨੀਅਰ ਅਥਲੈਟਿਕ ਕੋਚ, ਸ੍ਰੀਮਤੀ ਬਲਵਿੰਦਰ ਕੌਰ ਸੀਨੀਅਰ ਕੋਚ, ਪ੍ਰਦੀਪ ਡੋਗਰਾ ਅੰਤਰ ਰਾਸ਼ਟਰੀ ਐਥਲੀਟ, ਧਰਮਜੀਤ ਸਿੰਘ ਬਰਾੜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

ਮਿੰਨੀ ਸਕੱਤਰੇਤ ਦੇ ਕਰਮਚਾਰੀਆਂ ਦੀ ਚੈਕਿੰਗ

ਹੁਸ਼ਿਆਰਪੁਰ, 10 ਫਰਵਰੀ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਵਿਭਾਗਾਂ ਨੂੰ ਚੁਸਤ ਦਰੁਸੱਤ ਕਰਨ ਅਤੇ ਸਰਕਾਰ ਦੇ ਕੰਮ ਕਾਜ ਨੂੰ ਸੁਚੱਜੇ ਅਤੇ ਵਧੀਆ ਤਰੀਕੇ ਨਾਲ ਚਲਾਉਣ ਅਤੇ ਕਰਮਚਾਰੀਆਂ ਦੀ ਹਾਜ਼ਰੀ ਨੂੰ ਸਮੇ ਸਿਰ ਯਕੀਨੀ ਬਨਾੳਣ ਦੇ ਮੰਤਵ ਨਾਲ ਅੱਜ ਮਿੰਨੀ ਸਕੱਤਰੇਤ ਦੇ ਦਫਤਰਾਂ ਵਿਚ ਆਉਣ ਵਾਲੇ ਸਰਕਾਰੀ ਕਰਮਚਾਰੀਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ ।  ਚੈਕਿੰਗ ਦੋਰਾਨ ਜਿਲਾ ਮਾਲ ਅਫਸਰ ਭੁਪਿਦਰਜੀਤ ਸਿੰਘ ਵੀ ਉਨਾਂ ਦੇ ਨਾਲ ਸਨ ।

            ਸ੍ਰੀ ਤਰਨਾਚ ਨੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫਤਰ ਵਿਚ ਸਮੇ ਸਿਰ ਹਾਜ਼ਰ ਹੋ ਕੇ ਦਫਤਰੀ ਕੰਮਕਾਜ ਪਾਰਦਰਸ਼ਤਾ ਨਾਲ ਕਰਨ ਤਾਂ ਜੋ ਬਾਹਰੋ ਆਉਣ ਵਾਲੇ ਲੋਕਾਂ ਨੂੰ ਆਪਣੇ ਕੰਮ ਕਰਾਉਣ ਵਿਚ ਕੌਈ ਮੁਸ਼ਕਿਲ ਪੇਸ਼ ਨਾ ਆਵੇ । ਉਨਾਂ ਕਿਹਾ ਕਿ ਦਫਤਰਾਂ ਵਿਚ ਸਮੇ ਸਿਰ ਹਾਜ਼ਰ ਨਾ ਹੋਣ ਵਾਲੇ ਕਰਮਚਾਰੀਆਂ ਵਿਰੁੱਧ ਰੂਲਾਂ ਅਨੁਸਾਰ ਅਨਸ਼ਾਸਨੀ ਕਾਰਵਾਈ ਕੀਤੀ ਜਾਵੇਗੀ ।

ਮੋਟਰ ਸਾਈਕਲ ਤੇ ਕਾਰ ਟੱਕਰ ’ਚ ਦੋ ਜਖ਼ਮੀ

ਤਲਵਾੜਾ, 10 ਫਰਵਰੀ: ਅੱਜ ਦੇਰ ਸ਼ਾਮ ਇੱਥੇ ਸੈਕਟਰ 3 ਬੱਸ ਅੱਡੇ ਨੇੜੇ ਇੱਕ ਇੰਡੀਕਾ ਕਾਰ ਅਤੇ ਮੋਟਰਸਾਈਕਲ ਵਿਚਾਲੇ ਸਿੱਧੀ ਟੱਕਰ ਹੋਣ ਨਾਲ ਦੋ ਵਿਅਕਤੀਆਂ ਦੇ ਜਖ਼ਮੀ ਹੋਣ ਦਾ ਸਮਾਚਾਰ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰ ਸਾਈਕਲ ਸਵਾਰ ਰਵੀ ਕੁਮਾਰ ਅਤੇ ਹੈਪੀ ਮੁਕੇਰੀਆਂ ਵੱਲੋਂ ਆ ਰਹੇ ਸਨ ਅਤੇ ਇੰਡੀਕਾ ਕਾਰ ਨੰਬਰ ਪੀ ਬੀ 65 ਜੀ 0455 ਦੌਲਤਪੁਰ ਵੱਲੋਂ ਆ ਰਹੀ ਕਿ ਅਚਾਨਕ ਦੋਹਾਂ ਵਿਚਾਲੇ ਜਬਰਦਸਤ ਟੱਕਰ ਹੋ ਗਈ ਤੇ ਦੋਵੇਂ ਬਾਈਕ ਸਵਾਰ ਗੰਭੀਰ ਰੂਪ ਵਿਚ ਫੱਟੜ ਹੋ ਗਏ।

ਪਸ਼ੂ ਭਲਾਈ ਤੇ ਸਿਹਤ ਸੰਭਾਲ ਕੈਂਪ ਲਗਾਇਆ

ਤਲਵਾੜਾ, 10 ਫਰਵਰੀ:  ਪਸ਼ੂ ਭਲਾਈ ਵਿਭਾਗ ਵੱਲੋਂ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਡਾ. ਸਤਵਿੰਦਰਜੀਤ ਸਿੰਘ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਤਲਵਾੜਾ ਦੇ ਪਸ਼ੂ ਹਸਪਤਾਲ ਦਾਤਾਰਪੁਰ ਵਿਖੇ ਪਸ਼ੂ ਭਲਾਈ ਤੇ ਸਿਹਤ ਸੰਭਾਲ ਕੈਂਪ ਲਗਾਇਆ ਗਿਆ। ਕੈਂਪ ਵਿਚ ਡਾ. ਚਰਨਜੀਤ ਸਿੰਘ ਐਸ. ਵੀ. ਓ. ਮੁਕੇਰੀਆਂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਅਤੇ ਉਨ੍ਹਾਂ ਆਪਣੇ ਪਸ਼ੂਆਂ ਦਾ ਸਬਸਿਡੀ ਤੇ ਬੀਮਾ ਕਰਨ ਅਤੇ ਵਿਦੇਸ਼ੀ ਵੀਰਜ ਨਾਲ ਬਣਾਉਟੀ ਗਰਭਧਾਰਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਨਾਲ ਪ੍ਰਤੀ ਦਿਨ 35 ਤੋਂ 40 ਕਿਲੋ ਦੁੱਧ ਦੇਣ ਵਾਲੀਆਂ ਗਊਆਂ ਦੀ ਨਸਲ ਪੈਦਾ ਹੋਵੇਗੀ। ਕੈਂਪ ਦੀ ਪ੍ਰਧਾਨਗੀ ਕਰਦਿਆਂ ਡਾ. ਰਮੇਸ਼ ਸੈਣੀ ਵੈਟਰਨਿਰੀ ਅਫਸਰ ਤਲਵਾੜਾ ਨੇ ਕਿਸਾਨਾਂ ਨੂੰ ਵਿਭਾਗ ਦੀਆਂ ਯੋਜਨਾਵਾਂ ਦਾ ਭਰਪੂਰ ਲਾਹਾ ਲੈਣ ਦੀ ਅਪੀਲ ਕੀਤੀ। ਡਾ. ਸੁਖਵਿੰਦਰ ਸਿੰਘ ਹਾਜੀਪੁਰ ਨੇ ਪਸ਼ੂਆਂ ਵਿਚ ਇਨਸਾਨਾਂ ਰਾਹੀਂ ਹੋਣ ਵਾਲੀਆਂ ਬਿਮਾਰੀਆਂ ਤੇ ਰੋਕਥਾਮ ਬਾਰੇ ਅਤੇ ਡਾ. ਸਤਨਾਮ ਸਿੰਘ ਨੇ ਛੂਤ ਦੇ ਰੋਗਾਂ ਬਾਰੇ ਜਾਣਕਾਰੀ ਦਿੰਦਿਆਂ ਸਮੇਂ ਸਿਰ ਟੀਕਾਕਰਨ ਸਬੰਧੀ ਚਾਨਣਾ ਪਾਇਆ। ਡਾ. ਰਛਪਾਲ ਸਿੰਘ ਨੇ ਬਾਂਝਪਨ ਤੇ ਫਿਰ ਜਾਣ ਦੀ ਸਮੱਸਿਆ ਅਤੇ ਸੁਭਾਸ਼ ਸਿੰਘ ਪੋਲਟਰੀ ਇੰਸਪੈਕਟਰ ਨੇ ਬਰਡ ਫਲੂ ਅਤੇ ਬੈਕਯਾਰਡ ਪੋਲਟਰੀ ਯੋਜਨਾ ਬਾਰੇ ਦੱਸਿਆ। ਕੈਂਪ ਵਿਚ ਕਿਸਾਨਾਂ ਨੂੰ ਮਿਨਰਲ ਮਿਕਚਰ, ਮਲ੍ਹੱਪਾਂ ਦੀਆਂ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਹੋਰਨਾਂ ਤੋਂ ਇਲਾਵਾ ਬਲਬੀਰ ਸਿੰਘ, ਭੁਵਨੇਸ਼ ਕੁਮਾਰ, ਰੂਪ ਲਾਲ, ਮਲਕੀਤ ਸਿੰਘ, ਹੁਸ਼ਿਆਰ ਸਿੰਘ, ਬਿਸ਼ਨ ਦਾਸ ਦੇਪੁਰ, ਰਛਪਾਲ ਸਿੰਘ ਸਾਬਕਾ ਸਰਪੰਚ, ਪ੍ਰਕਾਸ਼ ਚੰਦ ਪੰਚ, ਠੇਕੇਦਾਰ ਪਵਨ ਕੁਮਾਰ, ਰਾਮ ਕੁਮਾਰ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

ਵਾਤਾਵਰਨ ਸ਼ੁੱਧ ਰੱਖਣ ਲਈ ਅਪੀਲ

ਹੁਸ਼ਿਆਰਪੁਰ, 10 ਫਰਵਰੀ : ਸਥਾਨਿਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜਿਲਾ ਸਲਾਹਕਾਰ ਕਮੇਟੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਪਮਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋ ਵੱਧ ਪੋਦੇ ਲਗਾਉਣ ਅਤੇ ਪੋਦੇ ਲਗਾਕੇ ਉਨਾਂ ਦੀ ਸਾਂਭ ਸੰਭਾਲ ਕਰਨ। ਉਨਾਂ ਨੇ ਮਾਣਯੋਗ ਉਚ ਅਦਾਲਤਾਂ ਦੇ ਹੁਕਮਾਂ ਅਨਸਾਰ ਆਵਾਜ਼ ਪ੍ਰਦੂਸ਼ਨ ਨੂੰ ਕੰਟਰੋਲ ਕਰਨ ਲਈ ਲਾਊਡ ਸਪੀਕਰਾਂ ਅਤੇ ਡੀ ਜੇ ਦੀ ਆਵਾਜ਼ ਮਿੱਥੇ ਮਾਪ-ਦੰਡਾਂ ਅਨੁਸਾਰ ਹੀ ਚਲਾਉਣ। ਉਨਾਂ ਕਿਹਾ ਕਿ ਉਚੀ ਆਵਾਜ਼ ਵਿਚ ਲਾਊਡ ਸਪੀਕਰ ਅਤੇ ਡੀ ਜੇ ਵੱਜਣ ਨਾਲ ਜਿਥੇ ਬੱਚਿਆ ਦੀ ਪੜਾਈ ਦਾ ਨੁਕਸਾਨ ਹੁੰਦਾ ਹੈ ਉਥੇ ਆਮ ਮਰੀਜ਼ਾਂ ਅਤੇ ਦਿਲ ਦੇ ਰੋਗਾਂ ਦੇ ਮਰੀਜ਼ਾਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚਦਾ ਹੈ । ਇਸ ਲਈ ਆਵਾਜ਼ ਪ੍ਰਦੂਸ਼ਨ ਨੂੰ ਕੰਟਰੋਲ ਕਰਨ ਲਈ ਮਾਣਯੋਗ ਉਚ ਅਦਾਲਤਾਂ ਦੇ ਹੁਕਮਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾਵੇ ।
            ਸ੍ਰੀ ਤਰਨਾਚ ਨੇ ਲੋਕਾਂ ਨੂੰ ਹੋਰ ਅਪੀਲ ਕੀਤੀ ਕਿ  ਉਹ ਸਰਕਾਰੀ ਜਾਇਦਾਦਾਂ,ਜ਼ਮੀਨਾਂ ਅਤੇ ਸੜਕਾਂ ਦੇ ਕਿਨਾਰਿਆਂ ਤੇ ਨਜਾਇਜ਼ ਕਬਜ਼ੇ ਨਾ ਕਰਨ ਅਤੇ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਜਿਲਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ।  ਉਨਾਂ ਕਿਹਾ ਕਿ ਸੜਕਾਂ ਉਪਰ ਵਾਹਨਾਂ ਦੀ ਆਵਾਜਾਈ ਬਹੁਤ ਵੱਧ ਗਈ ਹੈ ਅਤੇ ਸੜਕੀ ਦਰਘਟਨਾਵਾਂ ਵੀ ਵੱਧ ਰਹੀਆਂ ਹਨ , ਇਨਾਂ ਸੜਕੀ ਦੁਰਘਟਨਾਵਾਂ ਨੂੰ ਘੱਟ ਕਰਨ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਕਿਹਾ । ਉਨਾਂ ਨੇ ਸਲਾਹਕਾਰ ਕਮੇਟੀਆਂ ਦੇ ਮੈਬਰਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਣ ਸਾਫ ਰੱਖਣ, ਆਵਾਜ਼ ਪ੍ਰਦੂਸ਼ਨ ਕੰਟਰੋਲ ਕਰਨ,ਨਜਾਇਜ਼ ਕਬਜਿਆਂ ਨੂੰ ਹਟਾਉਣ।

ਜਣੇਪੇ ਸਮੇਂ ਮੌਤ ਦਰ ਸਬੰਧੀ ਅਧਿਕਾਰੀਆਂ ਦੀ ਮੀਟਿੰਗ ਹੋਈ

ਹੁਸ਼ਿਆਰਪੁਰ 10 ਫਰਵਰੀ : ਮਾਨਯੋਗ ਸ਼੍ਰੀ ਧਰਮਦੱਤ ਤਰਨਾਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਅੱਜ ਮਿਨੀ ਸਕੱਤਰੇਤ ਹੁਸ਼ਿਆਰਪੁਰ ਵਿਖੇ ਮੈਟਰਨਲ ਡੈਥ ਰੀਵਿਊ ਮੀਟਿੰਗ ਕੀਤੀ ਗਈ। ਜਿਸ ਵਿੱਚ ਡਾ. ਸ਼ਾਮ ਲਾਲ ਮਹਾਜਨ ਜਿਲ੍ਹਾ ਐਪਰੋਪ੍ਰੀਏਟ ਅਥਾਰਿਟੀ ਐਮ.ਡੀ.ਆਰ. ਕਮ ਸਿਵਲ ਸਰਜਨ ਹੁਸ਼ਿਆਰਪੁਰ, ਡਾ. ਚੂਨੀ ਲਾਲ ਕਾਜਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ, ਡਾ. ਰਮੇਸ਼ ਕੁਮਾਰ ਸਹਾਇਕ ਸਿਵਲ ਸਰਜਨ, ਡਾ.ਮਨਮੋਹਣ ਸਿੰਘ ਜਿਲ੍ਹਾ ਟੀਕਾਕਰਣ ਅਫ਼ਸਰ, ਮੈਡਮ ਮਨਮੋਹਣ ਕੌਰ ਜਿਲ੍ਹਾ ਮਾਸ ਮੀਡੀਆ ਅਫ਼ਸਰ, ਡਾ. ਸਰਦੂਲ ਸਿੰਘ ਜਿਲ੍ਹਾ ਐਪੀਡਿਮੋਲੋਜਿਸਟ ਅਤੇ ਐਮ.ਡੀ.ਆਰ. ਦੇ ਨੋਡਲ ਅਫ਼ਸਰਾਂ ਨੇ ਹਿੱਸਾ ਲਿਆ।
    ਇਸ ਦੌਰਾਨ ਨਵੰਬਰ ਮਹੀਨੇ ਵਿੱਚ ਹੋਈਆਂ ਤਿੰਨ ਮੈਟਰਨਲ ਡੈਥ ਸਬੰਧੀ ਰੀਵਿਊ ਕੀਤਾ ਗਿਆ। ਮੀਟਿੰਗ ਵਿੱਚ ਜਾਣਕਾਰੀ ਦਿੰਦੇ ਡਾ. ਸ਼ਾਮ ਲਾਲ ਮਹਾਜਨ ਸਿਵਲ ਸਰਜਨ ਹੁਸ਼ਿਆਰਪੁਰ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਸਾਲ 1 ਲੱਖ ਜਣੇਪਿਆਂ ਪਿੱਛੇ 192 ਮਾਂਵਾਂ ਦੀ ਮੌਤ ਹੋ ਜਾਂਦੀ ਹੈ। ਇਸਨੂੰ ਘਟਾਉਣ ਲਈ ਮਾਵਾਂ ਦੀ ਹੋ ਰਹੀ ਮੌਤ ਦੇ ਕਾਰਣਾਂ ਸਬੰਧੀ ਅਗਸਤ 2010 ਤੋਂ ਰੀਵਿਊ ਸ਼ੁਰੂ ਕੀਤਾ ਗਿਆ ਹੈ। ਇਹ ਰੀਵਿਊ ਫੈਸਿਲੀਟੀ ਬੇਸਡ ਅਤੇ ਕਮਿਊਨਿਟੀ ਬੇਸਡ ਹੈ। ਇਸ ਦੌਰਾਨ ਮਾਵਾਂ ਦੀ ਹੋਈ ਮੌਤ ਦੇ ਕਾਰਣਾਂ ਅਤੇ ਉਸਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਬਾਰੇ ਰੀਵਿਊ ਕੀਤਾ ਜਾਂਦਾ ਹੈ ਤਾਂ ਜੋ ਮਾਵਾਂ ਦੀ ਮੌਤ ਦਰ ਘਟਾਈ ਜਾ ਸਕੇ। ਉਹਨਾਂ ਦੱਸਿਆ ਕਿ 15 ਤੋਂ 49 ਸਾਲਾਂ ਦੀਆਂ ਸਾਰੀਆਂ ਔਰਤਾਂ ਦੀਆਂ ਮੌਤਾਂ ਨੂੰ ਰਜਿਸਟਰ ਕੀਤਾ ਜਾਵੇਗਾ ਅਤੇ ਜਿਹਨਾਂ ਦੀ ਗਰਭ ਦੌਰਾਨ ਅਤੇ ਡਿਲੀਵਰੀ ਦੌਰਾਨ ਮੈਟਰਨਲ ਡੈਥ ਹੋਈ ਹੈ ਉਹਨਾਂ ਦਾ ਰੀਵਿਊ ਕੀਤਾ ਜਾਵੇਗਾ।
    ਮੀਟਿੰਗ ਦੌਰਾਨ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਧਰਮਦੱਤ ਤਰਨਾਚ ਨੇ ਮਾਂਵਾਂ ਦੀਆਂ ਮੌਤਾਂ ਸਬੰਧੀ ਰੀਵਿਊ ਦੌਰਾਨ ਹਦਾਇਤ ਜਾਰੀ ਕਰਦੇ ਹੋਏ ਆਖਿਆ ਕਿ ਹਸਪਤਾਲ ਵਿੱਚ ਜਣੇਪੇ ਤੋਂ 48 ਘੰਟਿਆਂ ਭਾਵ 2 ਦਿਨਾਂ ਬਾਅਦ ਹੀ ਛੁੱਟੀ ਦਿੱਤੀ ਜਾਵੇ ਤਾਂ ਕਿ ਕਿਸੇ ਵੀ ਤਰਾਂ ਦੀ ਅਣਹੋਣੀ ਤੋਂ ਮਾਂਵਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸਦੇ ਨਾਲ ਹੀ ਉਹਨਾਂ ਪਿੰਡਾਂ ਵਿੱਚ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਰਾਹੀਂ ਹਰ ਗਰਭਵਤੀ ਔਰਤ ਦੀ ਪਹਿਚਾਨ ਕਰਨ, ਰਜਿਸਟਰ ਕਰਨ ਅਤੇ ਸੁਰੱਖਿਅਤ ਜਣੇਪੇ ਲਈ ਪ੍ਰੇਰਿਤ ਕਰਨ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ। ਉਹਨਾਂ ਜਿਲ੍ਹੇ ਦੀਆਂ ਸਮੂਹ ਗਰਭਵਤੀ ਔਰਤਾਂ ਦੀਆਂ ਲਿਸਟਾਂ ਦਾ ਰਿਕਾਰਡ ਡੀ.ਸੀ. ਦਫ਼ਤਰ ਭੇਜਣ ਲਈ ਵੀ ਆਖਿਆ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)