ਹੁਸ਼ਿਆਰਪੁਰ, 7 ਜੁਲਾਈ: ਵੂਡਨ ਹੈਂਡੀਕਰਾਫ਼ਟ ਸੈਂਟਰ ਬੂਥਗੜ੍ਹ ਵਿਖੇ ਹਾਥੀ ਦੰਦ ਅਤੇ ਲੱਕੜੀ ਉਤੇ ਖਰਾਦ ਦੇ ਕੰਮ ਨੂੰ ਉਤਸ਼ਾਹਿਤ ਕਰਨ ਲਈ ਇੱਕ ਦਿਨ ਦੀ ਵਰਕਸ਼ਾਪ ਲਗਾਈ ਗਈ। ਇਸ ਵਰਕਸ਼ਾਪ ਵਿੱਚ ਚੇਅਰਮੈਨ ਨਾਬਾਰਡ ਸ਼੍ਰੀ ਯੂ ਸੀ ਸਾਰੰਗੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ , ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਡੀ ਜੀ ਐਮ ਨਾਬਾਰਡ ਵੀ ਸੀ ਸ਼ਰਮਾ ਅਤੇ ਖਾਦੀ ਗਰਾਮ ਉਦਯੋਗ (ਆਈ ਓ) ਦੇ ਵਿਕਾਸ ਅਧਿਕਾਰੀ ਵਿਨੋਦ ਕੁਮਾਰ ਇਸ ਮੌਕੇ ਤੇ ਉਨ੍ਹਾਂ ਨਾਲ ਸਨ।
ਚੇਅਰਮੈਨ ਨਾਬਾਰਡ ਨੇ ਇਸ ਮੌਕੇ ਤੇ ਪਿੰਡ ਬੂਥਗੜ੍ਹ ਦੇ ਵੂਡਨ ਹੈਂਡੀਕਰਾਫ਼ਟ ਸੈਂਟਰ ਵਿਖੇ ਕਾਰੀਗਰਾਂ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਵਸਤੂਆਂ ਨੂੰ ਬੜੇ ਗਹੁ ਨਾਲ ਦੇਖਿਆ ਅਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ। ਇਸ ਮੌਕੇ ਤੇ ਉਨ੍ਹਾਂ ਕਾਰੀਗਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਪੁਰਾਤਨ ਕਲਾ ਨੂੰ ਹੋਰ ਉਚਾ ਚੁਕਣ ਲਈ ਇਸ ਸੈਂਟਰ ਵਿੱਚੋਂ ਨਵੀਨਤਮ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਨਵੀਨਤਮ ਤਕਨੀਕ ਅਪਨਾ ਕੇ ਨੌਜਵਾਨਾਂ ਨੂੰ ਇਸ ਪ੍ਰੰਪਰਾਗਤ ਕਲਾ ਨੂੰ ਜਿਉਦਾ ਰੱਖਣਾ ਚਾਹੀਦਾ ਹੈ। ਇਸ ਲਈ ਜਿਸ ਤਰਾਂ ਦੀ ਵੀ ਮਦਦ ਦੀ ਲੋੜ ਹੋਵੇਗੀ, ਉਹ ਦਿੱਤੀ ਜਾਵੇਗੀ। ਉਨ੍ਹਾਂ ਨੇ ਹੈਂਡੀਕਰਾਫ਼ਟ ਦੇ ਕਾਰੀਗਰਾਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਉਹ ਉਚ ਕੁਆਲਟੀ ਦੀਆਂ ਵਸਤੂਆਂ ਬਣਾਉਣ ਤਾਂ ਜੋ ਉਨ੍ਹਾਂ ਨੂੰ ਵਿਦੇਸ਼ਾਂ ਵਿੱਚ ਵੀ ਭੇਜਿਆ ਜਾ ਸਕੇ। ਇਸ ਮੌਕੇ ਤੇ ਚੇਅਰਮੈਨ ਨੇ ਵੂਡਨ ਹੈਂਡੀਕਰਾਫ਼ਟ ਦੇ ਕਾਰੀਗਰਾਂ ਨਾਲ ਵਿਚਾਰ-ਵਟਾਂਦਰਾ ਕੀਤਾ, ਨਾਬਾਰਡ ਵੱਲੋਂ ਚਲਾਏ ਜਾ ਰਹੇ ਸਵੈਮ ਸਹਾਇਤਾ ਸਮੂਹਾਂ ਦੇ ਮੈਂਬਰਾਂ ਅਤੇ ਵੂਡਨ ਹੈਂਡੀਕਰਾਫ਼ਟ ਦੇ ਕਾਰੀਗਰਾਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ । ਉਨ੍ਹਾਂ ਨੇ ਵੂਡਨ ਹੈਂਡੀਕਰਾਫ਼ਟ ਸੈਂਟਰ ਬੂਥਗੜ੍ਹ ਵਿਖੇ ਪੌਦੇ ਵੀ ਲਗਾਏ ਅਤੇ ਇਸ ਸੈਂਟਰ ਲਈ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਵਾਅਦਾ ਕੀਤਾ।
ਵੂਡਨ ਹੈਂਡੀਕਰਾਫ਼ਟ ਬੂਥਗੜ੍ਹ ਦੇ ਇੰਚਾਰਜ ਸ਼੍ਰੀਮਤੀ ਰਜਨੀ ਲਾਂਬਾ ਨੇ ਮੁੱਖ ਮਹਿਮਾਨ ਦਾ ਇਸ ਸੈਂਟਰ ਵਿੱਚ ਆਉਣ ਤੇ ਧੰਨਵਾਦ ਕੀਤਾ ਅਤੇ ਇਸ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਵੱਖ-ਵੱਖ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਅਤੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
ਹੜ੍ਹ ਕੰਟਰੋਲ ਪ੍ਰਬੰਧ ਮੁਕੰਮਲ
ਹੁਸ਼ਿਆਰਪੁਰ, 7 ਜੁਲਾਈ: ਸੰਭਾਵਿਤ ਹੜ੍ਹਾਂ ਨੂੰ ਰੋਕਣ ਅਤੇ ਹੜ੍ਹਾਂ ਦੌਰਾਨ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਅਤੇ ਬਰਸਾਤ ਦੇ ਮੌਸਮ ਦੌਰਾਨ ਹੜ੍ਹਾਂ ਨਾਲ ਕਿਸੇ ਅਣ-ਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਜਾਣਕਾਰੀ ਸ਼੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਨੇ ਸੰਭਾਵਿਤ ਹੜ੍ਹਾਂ ਨੂੰ ਰੋਕਣ ਲਈ ਕੀਤੇ ਗਏ ਅਗੇਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਮੁਹੰਮਦ ਤਾਇਅਬ ਐਸ ਡੀ ਐਮ ਦਸੂਹਾ, ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ, ਭੁਪਿੰਦਰ ਜੀਤ ਸਿੰਘ ਜ਼ਿਲ੍ਹਾ ਮਾਲ ਅਫ਼ਸਰ, ਇੰਜੀ: ਜਤਿੰਦਰ ਮੋਹਨ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਟਰਾਂਸਪੋਰਟ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੜ੍ਹਾਂ ਸਬੰਧੀ ਅਗੇਤੀ ਸੂਚਨਾ ਦੇਣ ਲਈ ਜ਼ਿਲ੍ਹੇ ਅੰਦਰ 6 ਫਲੱਡ ਕੰਟਰੋਲ ਰੂਮ ਬਣਾਏ ਗਏ ਹਨ। ਜ਼ਿਲ੍ਹਾ ਫਲੱਡ ਕੰਟਰੋਲ ਰੂਮ ਸਥਾਨਕ ਮਿੰਨੀ ਸਕੱਤਰੇਤ ਵਿਖੇ ਡੀ.ਸੀ. ਦਫ਼ਤਰ ਵਿਖੇ ਬਣਾਇਆ ਗਿਆ ਹੈ ਜਿਸ ਦੇ ਇੰਚਾਰਜ ਜ਼ਿਲ੍ਹਾ ਮਾਲ ਅਫ਼ਸਰ ਹੋਣਗੇ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01882-220412 ਹੈ। ਇਸੇ ਤਰਾਂ ਫਲੱਡ ਕੰਟਰੋਲ ਰੂਮ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਦੇ ਦਫ਼ਤਰ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਕਾਰਜਕਾਰੀ ਇੰਜੀਨੀਅਰ ਜਲ ਨਿਕਾਸ ਮੰਡਲ ਹੁਸ਼ਿਆਰਪੁਰ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰ: 01882-252733 ਹੈ। ਤਹਿਸੀਲ ਫਲੱਡ ਕੰਟਰੋਲ ਰੂਮ ਤਹਿਸੀਲ ਦਫਤਰ ਹੁਸ਼ਿਆਰਪੁਰ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਹੁਸ਼ਿਆਰਪੁਰ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰ: 01882-220796 ਹੈ। ਗੜ੍ਹਸ਼ੰਕਰ ਤਹਿਸੀਲ ਦਾ ਫਲੱਡ ਕੰਟਰੋਲ ਰੂਮ ਤਹਿਸੀਲ ਦਫ਼ਤਰ ਗੜ੍ਹਸ਼ੰਕਰ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਗੜ੍ਹਸ਼ੰਕਰ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 01884-282026 ਹੈ। ਦਸੂਹਾ ਤਹਿਸੀਲ ਦਾ ਫਲੱਡ ਕੰਟਰੋਲ ਰੂਮ ਤਹਿਸੀਲ ਦਫ਼ਤਰ ਦਸੂਹਾ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਦਸੂਹਾ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰ: 01883-285024 ਹੈ ਅਤੇ ਮੁਕੇਰੀਆਂ ਤਹਿਸੀਲ ਦਾ ਫਲੱਡ ਕੰਟਰੋਲ ਰੂਮ ਤਹਿਸੀਲ ਮੁਕੇਰੀਆਂ ਵਿਖੇ ਬਣਾਇਆ ਗਿਆ ਹੈ ਜਿਸ ਦਾ ਇੰਚਾਰਜ ਤਹਿਸੀਲਦਾਰ ਮੁਕੇਰੀਆਂ ਹੋਵੇਗਾ ਅਤੇ ਇਸ ਕੰਟਰੋਲ ਰੂਮ ਦਾ ਟੈਲੀਫੋਨ ਨੰ: 01883-244813 ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਾਰੇ ਫਲੱਡ ਕੰਟਰੋਲ ਰੂਮ 30 ਸਤੰਬਰ 2010 ਤੱਕ 24 ਘੰਟੇ ਕੰਮ ਕਰਨਗੇ । ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਹੜ੍ਹਾਂ ਸਬੰਧੀ ਅਗੇਤੀ ਸੂਚਨਾ ਇਨ੍ਹਾਂ ਨੰਬਰਾਂ ਤੇ ਦੇਣ ਅਤੇ ਡੈਮਾਂ, ਦਰਿਆਵਾਂ , ਨਹਿਰਾਂ ਅਤੇ ਚੋਆਂ ਦੇ ਪਾਣੀਆਂ ਦੇ ਪੱਧਰ ਦੀ ਰਿਪੋਰਟ ਰੋਜ਼ਾਨਾ ਦੇਣ। ਉਨ੍ਹਾਂ ਨੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਦਰਿਆਵਾਂ, ਨਹਿਰਾਂ ਅਤੇ ਚੋਆਂ ਦੇ ਧੁੱਸੀ ਬੰਨਾਂ ਤੇ 24 ਘੰਟੇ ਪਹਿਰਾ ਦੇਣ ਲਈ ਆਪਣੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਉਣ ।
ਉਨ੍ਹਾਂ ਨੇ ਸਿਹਤ ਵਿਭਾਗ, ਪਸ਼ੂ ਪਾਲਣ ਵਿਭਾਗ, ਖੇਤੀਬਾੜੀ ਵਿਭਾਗ, ਮਾਲ ਵਿਭਾਗ, ਰੈਡ ਕਰਾਸ, ਨਗਰ ਕੌਂਸਲਾਂ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਉਹ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰਕੇ ਰੱਖਣ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਹੜ੍ਹਾਂ ਦੌਰਾਨ ਸਿਹਤ ਸੇਵਾਵਾਂ ਦੇਣ ਲਈ 54 ਮੈਡੀਕਲ ਟੀਮਾਂ ਅਤੇ 13 ਕੰਟਰੋਲ ਰੂਮ ਬਣਾਏ ਗਏ ਹਨ ਅਤੇ ਦਵਾਈਆਂ ਦਾ ਵੀ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ। ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਸ਼ੂਆਂ ਦੀਆਂ ਬੀਮਾਰੀਆਂ ਦੇ ਇਲਾਜ ਲਈ 25 ਟੀਮਾਂ ਬਣਾ ਦਿੱਤੀਆਂ ਗਈਆਂ ਅਤੇ 3 ਲੱਖ 43 ਹਜ਼ਾਰ ਪਸ਼ੂਆਂ ਨੂੰ ਬਰਸਾਤ ਦੌਰਾਨ ਹੋਣ ਵਾਲੀਆਂ ਬੀਮਾਰੀਆਂ ਨੂੰ ਰੋਕਣ ਲਈ ਟੀਕੇ ਲਗਾ ਦਿੱਤੇ ਗਏ ਹਨ ਅਤੇ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਹਰੇ ਚਾਰੇ ਤੇ ਤੂੜੀ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਡਰੇਨੇਜ਼ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਹੜ੍ਹ ਰੋਕੂ ਕੰਮ ਮੁਕੰਮਲ ਕਰ ਲਏ ਗਏ ਹਨ ਅਤੇ ਸੰਭਾਵਿਤ ਹੜ੍ਹਾਂ ਦੀ ਰੋਕਥਾਮ ਲਈ 50 ਹਜ਼ਾਰ ਰੇਤ ਦੀਆਂ ਬੋਰੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡਿਪਟੀ ਕਮਿਸ਼ਨਰ ਦੀ ਅਗੇਤੀ ਪ੍ਰਵਾਨਗੀ ਤੋਂ ਬਿਨਾਂ ਕੋਈ ਵੀ ਅਧਿਕਾਰੀ ਹੈਡ ਕੁਆਟਰ ਨਹੀਂ ਛੱਡੇਗਾ ਅਤੇ ਆਪਣਾ ਮੋਬਾਇਲ ਹਰ ਵੇਲੇ ਚਾਲੂ ਹਾਲਤ ਵਿੱਚ ਰੱਖਣ। ਉਨ੍ਹਾਂ ਨੇ ਮਾਲ ਵਿਭਾਗ ਅਤੇ ਹੜ੍ਹਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਕਿਸਤੀਆਂ, ਮੋਟਰ ਬੋਟਾਂ ਅਤੇ ਲਾਈਫ ਜੈਕਟਾਂ ਨੂੰ ਚਾਲੂ ਹਾਲਤ ਵਿੱਚ ਰੱਖਣ ਅਤੇ ਟੈਂਟਾਂ ਦਾ ਪ੍ਰਬੰਧ ਕਰਕੇ ਰੱਖਣ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਅੱਜ 69. 8 ਐਮ. ਐਮ. ਵਰਖਾ ਰਿਕਾਰਡ ਕੀਤੀ ਗਈ । ਸਬ ਡਵੀਜ਼ਨ ਹੁਸ਼ਿਆਰਪੁਰ ਵਿੱਚ 20 ਐਮ.ਐਮ, ਦਸੂਹਾ ਵਿੱਚ 20 ਐਮ. ਐਮ., ਗੜ•ਸ਼ੰਕਰ ਵਿੱਚ 21 ਐਮ. ਐਮ. ਅਤੇ ਸਬ ਡਵੀਜ਼ਨ ਮੁਕੇਰੀਆਂ ਵਿਖੇ 8. 8 ਐਮ. ਐਮ. ਵਰਖਾ ਰਿਕਾਰਡ ਕੀਤੀ ਗਈ।

ਭਾਰਤ ਬੰਦ ਨੂੰ ਭਰਪੂਰ ਹੁੰਗਾਰਾ: ਤਲਵਾੜਾ ਪੂਰਨ ਬੰਦ ਰਿਹਾ
ਤਲਵਾੜਾ, 5 ਜੁਲਾਈ: ਮਹਿੰਗਾਈ ਵਿਰੁੱਧ ਅੱਜ ਭਾਰਤ ਬੰਦ ਦੇ ਸੱਦੇ ਤੇ ਸਾਰੇ ਬਾਜ਼ਾਰ ਤੇ ਕਾਰੋਬਾਰੀ ਅਦਾਰੇ ਪੂਰੀ ਤਰਾਂ ਬੰਦ ਰਹੇ। ਅਕਾਲੀ ਭਾਜਪਾ ਆਗੂਆਂ ਦੀ ਅਗਵਾਈ ਚ ਅੱਜ ਇੱਥੇ ਸਬਜ਼ੀ ਮੰਡੀ ਚੌਕ ਵਿਖੇ ਰੋਸ ਮੁਜਾਹਰਾ ਕੀਤਾ ਗਿਆ ਜਿਸਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ, ਕੌਮੀ ਜੁਆਇੰਟ ਸਕੱਤਰ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਭਾਜਪਾ ਦੇ ਬਲਾਕ ਪ੍ਰਧਾਨ ਸ਼੍ਰੀ ਅਸ਼ੋਕ ਸੱਭਰਵਾਲ ਨੇ ਕਿਹਾ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਨੇ ਆਮ ਆਦਮੀ ਦਾ ਜੀਉਣਾ ਦੁਸ਼ਵਾਰ ਕਰ ਦਿੱਤਾ ਹੈ ਅਤੇ ਕੇਂਦਰ ਵਿਚ ਸੱਤਾ ਤੇ ਕਾਬਜ਼ ਕਾਂਗਰਸ ਪਾਰਟੀ ਨੇ ਪੈਟਰੋਲ ਆਦਿ ਦੀਆਂ ਕੀਮਤਾਂ ਦਾ ਕੰਟਰੋਲ ਖ਼ਤਮ ਕਰਕੇ ਦੇਸ਼ ਦੀ ਜਨਤਾ ਨਾਲ ਵੱਡਾ ਵਿਸ਼ਵਾਸ਼ਘਾਤ ਕੀਤਾ ਹੈ ਅਤੇ ਹੁਣ ਲੋਕਾਂ ਨੂੰ ਹਰ ਰੋਜ ਮੁਨਾਫ਼ਾਖੋਰ ਤੇਲ ਕੰਪਨੀਆਂ ਦੇ ਰਹਿਮੋਕਰਮ ਦੇ ਛੱਡ ਦਿੱਤਾ ਗਿਆ ਹੈ। ਉਹਨਾਂ ਇਸ ਮੌਕੇ ਲੋਕਾਂ ਨੂੰ ਸ਼ਾਂਤਮਈ ਬੰਦ ਕਾਮਯਾਬ ਬਣਾਉਣ ਲਈ ਧੰਨਵਾਦ ਕਰਦਿਆਂ ਕਿਹਾ ਦੇਸ਼ ਕਾਂਗਰਸ ਵਰਗੀ ਲੋਟੂ ਪਾਰਟੀ ਤੋਂ ਕਿਨਾਰਾ ਕਰਨ ਲਈ ਜਾਗਰੂਕ ਹੋਣ ਦੀ ਲੋੜ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਸੇਠੀ, ਰਾਜ ਕੁਮਾਰ ਬਿੱਟੂ, ਮਨਜੀਤ ਸਿੰਘ, ਸਰਬਜੀਤ ਡਡਵਾਲ, ਨਰੇਸ਼ ਠਾਕੁਰ ਬਲਾਕ ਸੰਮਤੀ ਮੈਂਬਰ, ਕਮਲਜੀਤ ਬਿੱਟਾ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਕਾਰਕੁੰਨ ਹਾਜਰ ਸਨ। ਇਸ ਦੌਰਾਨ ਸਥਾਨਕ ਬਜਾਰ ਬੰਦ ਰਿਹਾ ਹਾਲਾਕਿ ਸਰਕਾਰੀ ਸਕੂਲ, ਦਫਤਰ ਆਦਿ ਆਮ ਵਾਂਗ ਹੀ ਲੱਗੇ।
ਜਿਲ੍ਹਾ ਵਿਕਾਸ ਰਿਪੋਰਟ
ਹੁਸ਼ਿਆਰਪੁਰ, 5 ਜੁਲਾਈ: ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪੈਨਸ਼ਨ ਸਕੀਮਾਂ, ਬੁਢਾਪਾ ਪੈਨਸ਼ਨ, ਵਿਧਵਾ, ਨਿਆਸਰਿਤ ਔਰਤਾਂ, ਆਸਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ ਨੂੰ ਵਿੱਤੀ ਸਹਾਇਤਾ ਦੇਣ ਲਈ ਸਾਲ 2007-08 ਤੋਂ 31 ਮਈ 2010 ਤੱਕ ਜ਼ਿਲ੍ਹਾ ਹੁਸ਼ਿਆਰਪੁਰ ਦੇ 362342 ਲਾਭਪਾਤਰੀਆਂ ਨੂੰ 842006500 ਰੁਪਏ ਦੀ ਰਾਸ਼ੀ ਵੰਡੀ ਗਈ। ਇਹ ਜਾਣਕਾਰੀ ਸ਼੍ਰੀ ਜਗਦੀਸ਼ ਮਿੱਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨੇ ਦਿੰਦਿਆਂ ਦੱਸਿਆ ਕਿ ਸਾਲ 2007-08 ਦੌਰਾਨ ਬੁਢਾਪਾ ਪੈਨਸ਼ਨ ਸਕੀਮ ਅਧੀਨ 53631 ਲਾਭਪਾਤਰੀਆਂ ਨੂੰ 161106000 ਰੁਪਏ ਦੀ ਰਾਸ਼ੀ ਵੰਡੀ ਗਈ ਅਤੇ 13896 ਵਿਧਵਾ ਅਤੇ ਨਿਆਸਰਿਤ ਔਰਤਾਂ ਨੂੰ 041207750 ਰੁਪਏ ਦੀ ਰਾਸ਼ੀ ਵਿਤੀ ਸਹਾਇਤਾ ਵਜੋਂ ਅਤੇ 8975 ਆਸਰਿਤ ਬੱਚਿਆਂ ਨੂੰ 027095500 ਰੁਪਏ ਦੀ ਰਾਸ਼ੀ ਵਿਤੀ ਸਹਾਇਤਾ, 7932 ਅਪੰਗ ਵਿਅਕਤੀਆਂ ਨੂੰ 02380500 ਰੁਪਏ ਦੀ ਵਿਤੀ ਸਹਾਇਤਾ ਦਿਤੀ ਗਈ।
ਜ਼ਿਲ੍ਹਾ ਸਮਾਜਿਕ ਸੁਰਖਿਆ ਅਫ਼ਸਰ ਨੇ ਦਸਿਆ ਕਿ ਸਾਲ 2008-09 ਦੌਰਾਨ ਬੁਢਾਪਾ ਪੈਨਸ਼ਨ ਸਕੀਮ ਅਧੀਨ 55337 ਲਾਭਪਾਤਰੀਆਂ ਨੂੰ 169497750 ਰੁਪਏ ਦੀ ਰਾਸ਼ੀ ਵੰਡੀ ਗਈ ਅਤੇ 14903 ਵਿਧਵਾ ਅਤੇ ਨਿਆਸਰਿਤ ਔਰਤਾਂ ਨੂੰ 043985500 ਰੁਪਏ ਦੀ ਵਿਤੀ ਸਹਾਇਤਾ, 9564 ਆਸ਼ਰਿਤ ਬੱਚਿਆਂ ਨੂੰ 028422500 ਰੁਪਏ ਦੀ ਵਿੱਤੀ ਸਹਾਇਤਾ ਅਤੇ 8598 ਅਪੰਗ ਵਿਅਕਤੀਆਂ ਨੂੰ 025416500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ।
ਉਨਾਂ ਦੱਸਿਆ ਕਿ ਸਾਲ 2009-10 ਦੋਰਾਨ ਬੁਢਾਪਾ ਪੈਨਸ਼ਨ ਸਕੀਮ ਅਧੀਨ 57601 ਲਾਭਪਾਤਰੀਆਂ ਨੂੰ 156263750 ਰੁਪਏ ਦੀ ਰਾਸ਼ੀ ਵੰਡੀ ਗਈ ਅਤੇ 15911 ਵਿਧਵਾ ਤੇ ਨਿਆਸ਼ਰਿਤ ਔਰਤਾਂ ਨੂੰ 043143250 ਰੁਪਏ ਦੀ ਵਿੱਤੀ ਸਹਾਇਤਾ , 10264 ਆਸ਼ਰਿਤ ਬੱਚਿਆਂ ਨੂੰ 027227000 ਰੁਪਏ ਦੀ ਵਿੱਤੀ ਸਹਾਇਤਾ ਅਤੇ 9010 ਅਪੰਗ ਵਿਅਕਤੀਆਂ ਨੂੰ 024122250 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ । ਉਨਾਂ ਦੱਸਿਆ ਕਿ ਸਾਲ 2010-11 ਦੋਰਾਨ ਬੁਢਾਪਾ ਪੈਨਸ਼ਨ ਸਕੀਮ ਅਧੀਨ 31 ਮਈ 2010 ਤਕ 60020 ਲਾਭਪਾਤੀਆਂ ਨੂੰ 43851000 ਰੁਪਏ ਦੀ ਰਾਸ਼ੀ ਵੰਡੀ ਗਈ ਹੈ ਅਤੇ 16741 ਵਿਧਵਾ ਤੇ ਨਿਆਸ਼ਰਿਤ ਔਰਤਾਂ ਨੂੰ 12201500 ਰੁਪਏ ਦੀ ਵਿੱਤੀ ਸਹਾਇਤਾ , 10614 ਆਸ਼ਰਿਤ ਬੱਚਿਆਂ ਨੂੰ 07790000 ਰੁਪਏ ਦੀ ਵਿੱਤੀ ਸਹਾਇਤਾ ਅਤੇ 9344 ਅਪੰਗ ਵਿਅਕਤੀਆਂ ਨੂੰ 06871250 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ । ਉਨਾਂ ਦੱਸਿਆ ਕਿ ਇਸ ਤੋ ਇਲਾਵਾ 2007-08 ਦੌਰਾਨ ਵੱਖ-ਵੱਖ ਨੈਸ਼ਨਲ ਪੈਨਸ਼ਨ ਸਕੀਮਾਂ ਅਧੀਨ, ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮ ਅਤੇ ਨੈਸ਼ਨਲ ਫੈਮਲੀ ਬੈਨੀਫਿੱਟ ਸਕੀਮ ਤਹਿਤ 2859 ਲਾਭਪਾਤਰੀਆਂ ਨੂੰ 7885600 ਰੁਪਏ ਵੰਡੇ ਗਏ ਹਨ। ਸਾਲ 2008-09 ਦੌਰਾਨ ਨੈਸ਼ਨਲ ਪੈਨਸ਼ਨ ਸਕੀਮਾਂ ਤਹਿਤ ਬੁਢਾਪਾ ਪੈਨਸ਼ਨ ਸਕੀਮ ਲਈ 5478 ਲਾਭਪਾਤਰੀਆ ਨੂੰ 9884800 ਰੁਪਏ ਅਤੇ ਨੈਸ਼ਨਲ ਫੈਮਲੀ ਬੈਨੀਫਿੱਟ ਸਕੀਮ ਲਈ 59 ਲਾਭਪਾਤਰੀਆਂ ਨੂੰ 0590000 ਰੁਪਏ ਦੀ ਰਾਸ਼ੀ ਵੰਡੀ ਗਈ ਹੈ। ਉਹਨਾਂ ਦਸਿਆ ਕਿ ਸਾਲ 2009-10 ਦੌਰਾਨ ਨੈਸ਼ਨਲ ਸਕੀਮਾਂ ਤਹਿਤ ਨੈਸ਼ਨਲ ਬੁਢਾਪਾ ਪੈਨਸ਼ਨ ਸਕੀਮਾਂ ਲਈ 9478 ਲਾਭਪਾਤਰੀਆਂ ਨੂੰ 17529600 ਰੁਪਏ ਅਤੇ 280 ਲਾਭਪਾਤਰੀਆਂ ਨੂੰ ਨੈਸ਼ਨਲ ਫੈਮਲੀ ਬੈਨੀਫਿੱਟ ਸਕੀਮ ਤਹਿਤ 2800000 ਰੁਪਏ ਦੀ ਰਾਸ਼ੀ ਵੰਡੀ ਗਈ। ਉਹਨਾਂ ਦਸਿਆ ਕਿ ਉਪਰੋਕਤ ਸਕੀਮਾਂ ਤੋਂ ਇਲਾਵਾ ਜ਼ਿਲਾ ਸਮਾਜਿਕ ਸੁਰਖਿਆ ਵਿਭਾਗ ਹੁਸ਼ਿਆਰਪੁਰ ਵਲੋਂ ਸੀਨੀਅਰ ਸਿਟੀਜ਼ਨ ਕਾਰਡ ਅਤੇ ਅੰਗਹੀਣ ਵਿਅਕਤੀਆਂ ਦੇ ਕਾਰਡ ਵੀ ਬਣਾਏ ਜਾ ਰਹੇ ਹਨ।

ਸ਼ੰਕਰ ਜਾਦੂਗਰ ਨੇ ਹੁਸ਼ਿਆਰਪੁਰੀਏ ਕੀਲੇ
ਸ਼ੰਕਰ ਮੈਜਿਕ ਕੰਪਨੀ ਦੇ ਮੈਨੇਜਰ ਸ਼੍ਰੀ ਵਾਈ. ਪੀ. ਸ਼ਰਮਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸ਼ੋਅ ਵਿੱਚ ਕੁਲ 70 ਲੜਕੇ, ਲੜਕੀਆਂ ਅਤੇ ਸਟਾਫ਼ ਦੇ ਮੈਂਬਰ ਮਿਲ ਕੇ ਕੰਮ ਕਰ ਰਹੇ ਹਨ ਅਤੇ ਇਸ ਦੇ ਸ਼ੋਅ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਦਿਖਾਏ ਜਾ ਚੁੱਕੇ ਹਨ। ਵਿਦੇਸ਼ਾਂ ਵਿੱਚ ਵੀ ਜਾਦੂਗਰ ਸਮਰਾਟ ਸ਼ੰਕਰ ਦੇ ਸ਼ੋਅ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਮੈਜਿਕ ਕੰਪਨੀ ਦੇ ਪੀ.ਆਰ.ਓ. ਮਦਨ ਭਾਰਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਦੂਗਰ ਸਮਰਾਟ ਸ਼ੰਕਰ ਦੇ ਦੇਸ਼-ਵਿਦੇਸ਼ਾਂ ਵਿੱਚ ਹੁਣ ਤੱਕ 28000 ਸ਼ੋਅ ਦਿਖਾਏ ਜਾ ਚੁੱਕੇ ਹਨ ਜਿਨਾਂ ਵਿੱਚੋਂ 23000 ਚੈਰਟੀ ਸ਼ੋਅ ਵਜੋਂ ਦਿਖਾਏ ਗਏ ਹਨ। ਉਨਾਂ ਹੋਰ ਦੱਸਿਆ ਕਿ ਇਸ ਕੰਪਨੀ ਵੱਲੋਂ ਜਲਦੀ ਹੀ ਇੱਕ ਮੈਜਿਕ ਅਕੈਡਮੀ ਖੋਲ੍ਹੀ ਜਾ ਰਹੀ ਹੈ ਜਿਸ ਵਿੱਚ ਨੌਜਵਾਨਾਂ ਨੂੰ ਯੋਗਾ ਅਤੇ ਜਾਦੂ ਦੇ ਕਰਤੱਬ ਸਿਖਾਏ ਜਾਣਗੇ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਸ਼੍ਰੀਮਤੀ ਰਾਕੇਸ਼ ਸੂਦ ਧਰਮਪਤਨੀ ਸ਼੍ਰੀ ਤੀਕਸ਼ਨ ਸੂਦ, ਪ੍ਰਧਾਨ ਨਗਰ ਕੌਸਲ ਸ਼ਿਵ ਸੂਦ, ਰਮੇਸ਼ ਜਾਲਮ, ਪ੍ਰਧਾਨ ਮੈਡੀਕਲ ਸੈਲ ਡਾ ਇੰਦਰਜੀਤ ਸਿੰਘ, ਪ੍ਰਧਾਨ ਸ਼ਹਿਰੀ ਮੰਡਲ ਭਾਜਪਾ ਅਸ਼ਵਨੀ ਓਹਰੀ, ਪ੍ਰਧਾਨ ਟਰਾਂਸਪੋਰਟ ਸੈਲ ਵਿਨੋਦ ਪਰਮਾਰ, ਹੋਰ ਉਘੇ ਆਗੂ ਅਤੇ ਸ਼ਹਿਰੀ ਹਾਜ਼ਰ ਸਨ।
ਵਿਕਾਸ ਕਹਾਣੀ : ਭੁਮੀ ਰੱਖਿਆ ਤੇ ਜਲ ਸੰਭਾਲ ਵਿਭਾਗ
ਹੁਸ਼ਿਆਰਪੁਰ, 2 ਜੁਲਾਈ: ਭੂਮੀ ਅਤੇ ਪਾਣੀ ਕੁਦਰਤੀ ਸਾਧਨ ਹਨ ਜਿਨ੍ਹਾਂ ਦੀ ਸਹੀ ਵਰਤੋਂ ਸਮੇਂ ਦੀ ਮੁੱਖ ਲੋੜ ਹੈ। ਫ਼ਸਲ ਉਤਪਾਦਨ ਦੀ ਸਫ਼ਲਤਾ ਇਸ ਤੇ ਨਿਰਭਰ ਕਰਦੀ ਹੈ ਕਿ ਭੂਮੀ ਅਤੇ ਪਾਣੀ ਦੀ ਵਰਤੋਂ ਕਿੰਨੇ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ। ਵੱਧ ਰਹੀ ਆਬਾਦੀ ਦੀਆਂ ਸਮਾਜਿਕ ਲੋੜਾਂ ਭੋਜਨ, ਕੱਪੜਾ ਅਤੇ ਬਾਲਣ ਉਪਰੋਕਤ ਕੁਦਰਤੀ ਸਾਧਨਾਂ ਤੇ ਨਿਰਭਰ ਕਰਦੀਆਂ ਹਨ। ਕੰਢੀ ਖੇਤਰ ਵਿੱਚ ਬਰਸਾਤਾਂ ਵਿੱਚ ਭਾਰੀ ਬਾਰਸ਼ ਹੋਣ ਦੇ ਬਾਵਜੂਦ ਵੀ ਔੜ ਦੇ ਸਮੇਂ ਫ਼ਸਲਾਂ ਲਈ ਸਿੰਚਾਈ ਸਹੂਲਤਾਂ ਦੀ ਘਾਟ ਰਹਿੰਦੀ ਹੈ। ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵੱਖ-ਵੱਖ ਸਕੀਮਾਂ ਅਧੀਨ ਕੰਢੀ / ਗੈਰ ਕੰਢੀ ਰਕਬੇ ਵਿੱਚ ਸਿੰਚਾਈ ਸਹੂਲਤਾਂ ਮੁਹੱਈਆ ਕਰਨ ਲਈ ਭੂਮੀ ਅਤੇ ਜਲ ਸਪਲਾਈ ਵਿਭਾਗ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ ਵੱਖ-ਵੱਖ ਵਿਕਾਸ ਦੇ ਕੰਮ ਕੀਤੇ ਗਏ ਹਨ। ਇਹ ਜਾਣਕਾਰੀ ਭੂਮੀ ਅਤੇ ਜਲ ਸੰਭਾਲ ਵਿਭਾਗ ਹੁਸ਼ਿਆਰਪੁਰ ਦੇ ਇੱਕ ਬੁਲਾਰੇ ਨੇ ਦਿੰਦਿਆਂ ਦੱਸਿਆ ਕਿ ਨੈਸ਼ਨਲ ਵਾਟਰ ਸੈਡ ਪ੍ਰੋਗਰਾਮ ਅਧੀਨ ਸਾਲ 2007-08 ਤੋਂ 2009-10 ਤੱਕ 409 ਲੱਖ ਰੁਪਏ ਖਰਚ ਕਰਕੇ 9 ਵਾਟਰ ਸੈਡਾਂ ਦੀ ਉਸਾਰੀ ਕਰਕੇ 55 ਪਿੰਡ ਕਵਰ ਕੀਤੇ ਗਏ ਹਨ ਅਤੇ 5200 ਹੈਕਟੇਅਰ ਰਕਬੇ ਨੂੰ ਇਸ ਸਕੀਮ ਅਧੀਨ ਲਿਆ ਕੇ 7000 ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ। ਇਨਟੈਗਰੇਟਿਡ ਵਾਟਰ ਸੈਡ ਡਿਵੈਲਪਮੈਂਟ ਪ੍ਰੋਗਰਾਮ ਅਧੀਨ ਬਲਾਕ ਮਾਹਿਲਪੁਰ ਅਤ ਹਾਜੀਪੁਰ ਦੇ 46 ਪਿੰਡਾਂ ਨੂੰ ਕਵਰ ਕੀਤਾ ਗਿਆ ਹੈ ਅਤੇ 226. 90 ਲੱਖ ਰੁਪਏ ਵੱਖ-ਵੱਖ ਵਿਕਾਸ ਕੰਮਾਂ ਤੇ ਖਰਚ ਕਰਕੇ 3770 ਹੈਕਟੇਅਰ ਰਕਬੇ ਨੂੰ ਲਾਭ ਪਹੁੰਚਾਇਆ ਗਿਆ ਹੈ।
ਬੁਲਾਰੇ ਨੇ ਦੱਸਿਆ ਕਿ ਇਨਟੈਗਰੇਟਿਡ ਵਾਟਰ ਸ਼ੈਡ ਮੈਨੇਜਮੈਂਟ ਪ੍ਰੋਗਰਾਮ ਅਧੀਨ ਹੁਸ਼ਿਆਰਪੁਰ, ਭੂੰਗਾ ਅਤੇ ਦਸੂਹਾ ਬਲਾਕਾਂ ਵਿੱਚ ਭੂਮੀ ਰੱਖਿਆ ਦੇ ਕੰਮ ਕਰਾਉਣ ਲਈ 140 ਲੱਖ ਰੁਪਏ ਖਰਚ ਕਰਕੇ ਵੱਖ-ਵੱਖ ਪਿੰਡਾਂ ਵਿੱਚ ਆਬਾਦੀ ਪ੍ਰੋਟੈਕਸ਼ਨ ਵਰਕ, ਫਲੱਡ ਪ੍ਰੋਟੈਕਸ਼ਨ ਵਰਕ, ਜ਼ਮੀਨ ਦੋਜ਼ ਪਾਈਪਾਂ ਰਾਹੀਂ ਪਿੰਡ ਦੇ ਫਾਲਤੂ ਪਾਣੀ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਕਰੇਟ ਫਾਇਰ ਸਟਰੱਕਚਰ, ਰਿਟੇਨਿੰਗ ਵਾਲ, ਟੋਭਿਆਂ ਦੀ ਮੁਰੰਮਤ (ਪਾਣੀ ਦੀ ਰੀਚਾਰਜਿੰਗ ਵਾਸਤੇ) ਪਸ਼ੂਆਂ ਦੇ ਪੀਣ ਵਾਲੇ ਪਾਣੀ ਲਈ ਖੁਰਲੀਆਂ ਬਣਾਉਣ ਦੇ ਕੰਮ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਈਕਰੋ ਇਰੀਗੇਸ਼ਨ ਸਕੀਮ ਅਧੀਨ ਕਿਸਾਨਾਂ ਨੂੰ ਮਾਈਕਰੋ ਸਪਰਿੰਕਲਰ ਸਿਸਟਮ ਆਦਿ ਲਗਾਉਣ ਲਈ 100 ਪ੍ਰਤੀਸ਼ ਉਪਦਾਨ ਦਿੱਤਾ ਜਾਂਦਾ ਹੈ ਅਤੇ ਇੱਕ ਲਾਭਪਾਤਰ ਘੱਟੋ-ਘੱਟ ਇੱਕ ਏਕੜ ਅਤੇ ਵੱਧ ਤੋਂ ਵੱਧ ਸਾਢੇ 12 ਏਕੜ ਜ਼ਮੀਨ ਵਿੱਚ ਕੰਮ ਕਰਵਾ ਸਕਦਾ ਹੈ ਜਦ ਕਿ 5 ਏਕੜ ਵਿੱਚ ਡਰਿੱਪ ਸਿਸਟਮ ਲਗਾਉਣ ਅਤੇ 2. 5 ਏਕੜ ਜਮੀਨ ਵਿੱਚ ਸਬਜੀਆਂ ਦੀ ਕਾਸ਼ਤ ਲਈ ਮਾਈਕਰੋ ਸਪਰਿੰਕਲਰ ਇਰੀਗੇਸ਼ਨ ਸਿਸਟਮ ਲਗਾਉਣ ਵਾਲੇ ਲਾਭਪਾਤਰੀ ਨੂੰ ਬਿਜਲੀ ਕੁਨੈਕਸ਼ਨ ਪਹਿਲ ਦੇ ਆਧਾਰ ਤੇ ਦੇਣ ਲਈ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਇਸ ਸਕੀਮ ਅਧੀਨ 2007-08 ਦੌਰਾਨ ਪੰਜਾਬ ਸਰਕਾਰ ਵੱਲੋਂ 193 ਲੱਖ ਰੁਪਏ ਖਰਚ ਕਰਕੇ 865 ਹੈਕਟੇਅਰ ਰਕਬਾ ਕਵਰ ਕਰਕੇ 288 ਲਾਭਪਾਤਰੀਆਂ ਨੂੰ ਲਾਭ ਦਿੱਤਾ ਗਿਆ ਹੈ। ਇਸੇ ਤਰਾਂ ਹੀ 2008-09 ਦੌਰਾਨ 132. 88 ਲੱਖ ਰੁਪਏ ਖਰਚ ਕਰਕੇ 345 ਹੈਕਟੇਅਰ ਰਕਬਾ ਕਵਰ ਕਰਕੇ 170 ਲਾਭਪਾਤਰੀਆਂ ਨੂੰ ਅਤੇ 2009-10 ਦੌਰਾਨ 199. 89 ਲੱਖ ਰੁਪਏ ਖਰਚ ਕਰਕੇ 520 ਹੈਕਟੇਅਰ ਰਕਬਾ ਕਵਰ ਕਰਕੇ 230 ਲਾਭਪਾਤਰੀਆਂ ਨੂੰ ਲਾਭ ਪਹੁੰਚਾਇਆ ਗਿਆ।
ਬੁਲਾਰੇ ਨੇ ਦੱਸਿਆ ਕਿ ਰੇਨ ਵਾਟਰ ਹਾਰਵੈਸਟਿੰਗ ਸਕੀਮ ਤਹਿਤ ਬਾਰਸ਼ ਦੇ ਪਾਣੀ ਦੇ ਚੈਕ ਡੈਮ ਬਣਾ ਕੇ ਪਾਣੀ ਦੀ ਸੰਭਾਲ ਕੀਤੀ ਜਾਂਦੀ ਹੈ ਅਤੇ ਇਸ ਪਾਣੀ ਦੀ ਸੰਭਾਲ ਲਈ ਵਾਟਰ ਹਾਰਵੈਸਟਿੰਗ-ਕਮ-ਰਿਚਾਰਜਿੰਗ ਸਟਰੱਕਚਰ ਆਦਿ ਦੀ ਵੀ ਉਸਾਰੀ ਕੀਤੀ ਜਾਂਦੀ ਹੈ। ਇਕੱਠਾ ਕੀਤਾ ਪਾਣੀ ਪਾਈਪਾਂ ਰਾਹੀਂ ਖੇਤਾਂ ਨੂੰ ਦਿੱਤਾ ਜਾਂਦਾ ਹੈ। ਸਾਲ 2008-09 ਅਤੇ 2009-10 ਦੌਰਾਨ 140 ਲੱਖ ਰੁਪਏ ਖਰਚ ਕਰਕੇ 12,000 ਹੈਕਟੇਅਰ ਰਕਬਾ ਇਸ ਸਕੀਮ ਅਧੀਨ ਕਵਰ ਕੀਤਾ ਗਿਆ। ਬੁਲਾਰੇ ਨੇ ਦੱਸਿਆ ਕਿ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਤੇ ਰਾਸ਼ਟਰੀ ਸਮ ਵਿਕਾਸ ਯੋਜਨਾ ਤਹਿਤ 464 ਲੱਖ ਰੁਪਏ ਖਰਚ ਕਰਕੇ 17 ਹਜ਼ਾਰ ਹੈਕਟੇਅਰ ਰਕਬੇ ਨੂੰ ਇਨ੍ਹਾਂ ਸਕੀਮਾਂ ਤਹਿਤ ਕਵਰ ਕਰਕੇ ਜਮੀਨਦੋਜ਼ ਨਾਲੇ ਰਾਹੀਂ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਨਰੇਗਾ ਸਕੀਮ ਤਹਿਤ ਹੜ੍ਹਾਂ ਤੋਂ ਬਚਾਓ ਲਈ ਆਰ. ਓ. ਸੀ. , ਰਿਟੇਨਿੰਗ ਵਾਲ, ਪੁਰਾਣੇ ਬਣੇ ਡੈਮਾਂ ਦੀ ਰਿਪੇਅਰ, ਵਾਟਰ ਰਿਚਾਰਜਿੰਗ ਸਟਰੱਕਚਰ, ਟੋਭਿਆਂ ਦੀ ਰੈਨੋਵੇਸ਼ਨ ਆਦਿ ਦੇ ਕੰਮ ਕੀਤੇ ਗਏ ਹਨ ਅਤੇ ਸਾਲ 2007-08 ਅਤੇ 2009-10 ਦੌਰਾਨ 272. 20 ਲੱਖ ਰੁਪਏ ਖਰਚ ਕਰਕੇ ਉਪਰੋਕਤ ਕੰਮਾਂ ਅਤੇ ਵੱਖ-ਵੱਖ ਪਿੰਡਾਂ ਵਿੱਚ ਵਿਕਾਸ ਦੇ ਕੰਮਾਂ ਲਈ ਜਾਬ ਕਾਰਡ ਹੋਲਡਰਾਂ ਨੂੰ ਰੋਜ਼ਗਾਰ ਮੁਹੱਈਆ ਕਰਾਇਆ ਗਿਆ ਹੈ।

ਭਾਰਤੀ ਸਟੇਟ ਬੈਂਕ ਤਲਵਾੜਾ ਬਰਾਂਚ ਤੋਂ ਗਾਹਕ ਪ੍ਰੇਸ਼ਾਨ
ਤਲਵਾੜਾ, 29 ਜੂਨ: ਭਾਰਤੀ ਸਟੇਟ ਬੈਂਕ ਦੀ ਤਲਵਾੜਾ ਬਰਾਂਚ ਦੇ ਰਵੱਈਏ ਨਾਲ ਲੋਕਾਂ ਵਿਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਬੈਂਕ ਦੇ ਗ੍ਰਾਹਕਾਂ ਦੀ ਸ਼ਿਕਾਇਤ ਤੇ ਜਦੋਂ ਅਜੀਤ ਦੀ ਟੀਮ ਨੇ ਬੈਂਕ ਦਾ ਦੌਰਾ ਕੀਤਾ ਤਾਂ ਮੁਲਾਜਮਾਂ ਦੀਆਂ ਖਾਲੀ ਪਈਆਂ ਕੁਰਸੀਆਂ ਅਤੇ ਬੈਂਕ ਵਿਚ ਨਿੱਕੇ ਮੋਟੇ ਕੰਮਾਂ ਲਈ ਆਏ ਗ੍ਰਾਹਕਾਂ ਦੀਆਂ ਲਾਈਨਾਂ ਬੈਂਕ ਦੀ ਬਦਹਾਲੀ ਆਪ ਮੁਹਾਰੇ ਬਿਆਨ ਕਰ ਰਹੀਆਂ ਸਨ। ਬੈਂਕ ਵਿਚ ਦਾਖਲ ਹੁੰਦਿਆਂ ਹੀ ਇੰਜ ਮਹਸਿੂਸ ਹੁੰਦਾ ਹੈ ਜਿਵੇਂ ਭੱਠੇ ਅੰਦਰ ਕਿਸੇ ਨੇ ਭਾਂਬੜ ਬਾਲ ਰੱਖੇ ਹੋਣ ਕਿਉਂਕਿ ਬੈਂਕ ਵਿਚ ਲੱਗੇ ਅਨੇਕਾਂ ਏ. ਸੀ. ਯੂਨਿਂਟ ਠੱਪ ਪਏ ਸਨ ਅਤੇ ਏ. ਸੀ. ਲਈ ਸੀਲਬੰਦ ਕੀਤੇ ਕਮਰਿਆਂ ਵਿਚ ਛੱਤ ਤੇ ਟੰਗੇ ਪੱਖਿਆਂ ਦੀ ਕਮੀ ਦੇ ਮਾਹੌਲ ਵਿਚ ਕੇਵਲ ਬੈਂਕ ਮੈਨੇਜਰ ਦੇ ਕਮਰੇ ਅੰਦਰ ਹੀ ਇਕਲੌਤਾ ਏ. ਸੀ. ਕੰਮ ਕਰ ਰਿਹਾ ਸੀ। ਅੱਤ ਦੀ ਗਰਮੀ ਵਿਚ ਤਲਵਾੜਾ ਅਤੇ ਆਸ ਪਾਸ ਦੇ ਪਿੰਡਾਂ ਤੋਂ ਪੁੱਜੇ ਗਾਹਕਾਂ ਨੂੰ ਨਿਰਾਸ਼ ਮੁੜਨਾ ਪੈ ਰਿਹਾ ਸੀ ਜਾਂ ਫਿਰ ਆਪਣੀ ਵਾਰੀ ਦੀ ਉਡੀਕ ਵਿਚ ਔਖੇ ਸੌਖੇ ਹੋ ਕੇ ਉੱਥੇ ਖਲੋਣ ਲਈ ਮਜਬੂਰ ਹੋਣਾ ਪੈ ਰਿਹਾ ਸੀ। ਬੈਂਕ ਵਿਚ ਗਾਹਕਾਂ ਦੇ ਬੈਠਣ ਜਾਂ ਪੱਖਾ, ਪਾਣੀ ਆਦਿ ਦੇ ਢੁਕਵੇਂ ਪ੍ਰਬੰਧ ਦੀ ਅਣਹੋਂਦ ਅਤੇ ਸਟਾਫ ਦੀ ਘਾਟ ਦਾ ਸ਼ਿਕਾਰ ਬਣੇ ਬੇਬਸ ਗਾਹਕਾਂ ਲਈ ਸਥਿਤੀ ਉਦੋਂ ਹੋਰ ਵੀ ਤਰਸਯੋਗ ਬਣਦੀ ਵੇਖੀ ਗਈ ਜਦੋਂ ਉਹਨਾਂ ਨੂੰ ਕੁਝ ਕਰਮਚਾਰੀਆਂ ਦੀ ਦੇ ਰੁੱਖੇ ਵਤੀਰੇ ਦਾ ਵੀ ਸ਼ਿਕਾਰ ਹੋਣਾ ਪੈ ਰਿਹਾ ਸੀ। ਪੈਸੇ ਜਮ੍ਹਾਂ ਕਰਾਉਣ, ਡਰਾਫਟ ਬਣਾਉਣ ਜਾਂ ਕਢਵਾਉਣ ਵਰਗੇ ਕੰਮਾਂ ਲਈ ਖੱਜਲਖੁਆਰ ਹੋਣ ਵਾਲੇ ਗਾਹਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਬਰਾਂਚ ਵਿਚ ਜਿਆਦਾਤਰ ਸਰਕਾਰੀ ਮੁਲਾਜਮਾਂ ਦੀਆਂ ਤਨਖਾਹਾਂ, ਬਜੁਰਗਾਂ ਦੀਆਂ ਪੈਨਸ਼ਨ ਆਦਿ ਸਬੰਧੀ ਖਾਤੇ ਹਨ ਅਤੇ ਬੈਂਕ ਵਾਲਿਆਂ ਦਾ ਵਿਹਾਰ ਰੁੱਖਾ ਹੋਣਾ ਅਤੇ ਮੁੱਢਲੀਆਂ ਸਹੂਲਤਾਂ ਦੀ ਅਣਹੋਂਦ ਲੋਕਾਂ ਲਈ ਵੱਡੀ ਸਿਰਦਰਦੀ ਬਣ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦਾ ਏ. ਟੀ. ਐਮ. ਵੀ ਜਿਆਦਾਤਰ ਖ਼ਰਾਬ ਰਹਿੰਦਾ ਹੈ ਅਤੇ ਜੇਕਰ ਚਲਦਾ ਹੋਵੇ ਤਾਂ ਵੀ ਪੈਸੇ ਕਢਵਾਉਣ ਲਈ ਪੰਜ ਜਾਂ ਦਸ ਹਜਾਰ ਰੁਪਏ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਜਿਕਰਯੋਗ ਹੈ ਕਿ ਅੱਜ ਮੌਕੇ ਉੱਤੇ ਵੀ ਬੈਂਕ ਵਿਚ ਲੱਗੇ ਦੋਵੇਂ ਏ. ਟੀ. ਐਮ. ਬੰਦ ਪਏ ਸਨ। ਲੋਕਾਂ ਦੀ ਮੁੱਖ ਮੰਤਰੀ ਪੰਜਾਬ ਤੋਂ ਪੁਰਜੋਰ ਮੰਗ ਹੈ ਕਿ ਬੈਂਕ ਵਿਚ ਗਾਹਕਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਲਈ ਜਰੂਰੀ ਸੁਧਾਰ ਕੀਤੇ ਜਾਣ।
Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)