ਸੰਤ ਪ੍ਰੇਮ ਸਿੰਘ ਮੁਰਾਲੇਵਾਲੇ ਮਹਾਨ ਸ਼ਖਸ਼ੀਅਤ ਸਨ: ਪ੍ਰਕਾਸ਼ ਸਿੰਘ ਬਾਦਲ

ਹੁਸ਼ਿਆਰਪੁਰ (ਮਿਆਣੀ) , 4 ਜੂਨ: ਸੰਤ ਪ੍ਰੇਮ ਸਿੰਘ ਮੁਰਾਲੇਵਾਲਿਆਂ  ਜੀ ਦੀ 60ਵੀਂ ਬਰਸੀ ਦੇ ਮੌਕੇ ਤੇ ਪਿੰਡ ਮਿਆਣੀ ਵਿਖੇ ਆਯੋਜਿਤ ਇੱਕ ਧਾਰਮਿਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਸੰਤ ਪ੍ਰੇਮ ਸਿੰਘ ਮੁਰਾਲੇਵਾਲੇ ਇੱਕ  ਮਹਾਨ ਵਿਦਿਆਦਾਨੀ, ਤਪੱਸਵੀ, ਸਮਾਜ ਸੇਵਕ ਅਤੇ ਧਾਰਮਿਕ ਆਗੂ ਸਨ। ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਪੰਜਾਬ ਵਿੱਚ ਅਨੇਕਾਂ ਵਿਦਿਅਕ ਸੰਸਥਾਵਾਂ ਸ਼ੁਰੂ ਕੀਤੀਆਂ।  ਜਿਨ੍ਹਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਅਨੇਕਾਂ ਨੌਜਵਾਨ ਵੱਡੇ ਅਹੁੱਦਿਆਂ ਤੇ ਨਿਯੁਕਤ ਹੋ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ।  ਉਨ੍ਹਾਂ ਕਿਹਾ ਕਿ ਸੰਤ ਪ੍ਰੇਮ ਸਿੰਘ ਜੀ ਨੇ ਲੋਕਾਂ ਵਿੱਚ ਧਾਰਮਿਕ ਚੇਤਨਾ ਪੈਦਾ ਕਰਨ ਦੇ ਨਾਲ-ਨਾਲ ਰਾਜਨੀਤਿਕ ਚੇਤਨਾ ਪੈਦਾ ਕਰਕੇ ਉਨ੍ਹਾਂ ਨੂੰ ਭਗਤੀ ਅਤੇ ਸ਼ਕਤੀ ਦਾ ਸੁਮੇਲ ਪੈਦਾ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਆਪਣੀ ਸਾਰੀ ਜਿੰਦਗੀ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਯਤਨ ਕੀਤਾ।     ਸ੍ਰ: ਬਾਦਲ ਨੇ ਕਿਹਾ ਕਿ ਸੰਤ ਪ੍ਰੇਮ ਸਿੰਘ ਮੁਰਾਲੇ ਵਾਲੇ ਇੱਕ ਇਨਸਾਨ ਹੀ ਨਹੀਂ ਬਲਕਿ ਸੰਸਥਾ ਸਨ ਜੋ ਕਈ ਵਾਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਅਤੇ ਦੋ ਵਾਰ ਵਿਧਾਇਕ ਬਣ ਕੇ ਉਨ੍ਹਾਂ ਨੇ ਸਮਾਜ ਦੀ ਸੇਵਾ ਕੀਤੀ।
        ਸ੍ਰ: ਬਾਦਲ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲਾਂ ਵਿੱਚ 32 ਹਜ਼ਾਰ  ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਸਾਰੇ ਸਕੂਲਾਂ ਨੂੰ   ਵਧੀਆ ਸਾਜੋ ਸਮਾਨ ਮੁਹੱਈਆ ਕਰਵਾਇਆ ਗਿਆ ਹੈ ਅਤੇ ਇਸ ਦੇ ਨਾਲ-ਨਾਲ ਬੱਚਿਆਂ ਨੂੰ ਪੀਣ ਵਾਲਾ ਸੁਥਰਾ ਪਾਣੀ ਮੁਹੱਈਆ ਕਰਨ ਅਤੇ ਪਖਾਨਿਆਂ ਦੀ ਸਹੂਲਤ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ  ਉਚੇਰੀ ਸਿੱਖਿਆ ਦੇਣ ਲਈ ਤਿੰਨ ਨਵੀਆਂ ਯੂਨੀਵਰਸਿਟੀਆਂ ਬਠਿੰਡਾ, ਅੰਮ੍ਰਿਤਸਰ ਅਤੇ ਫਤਹਿਗੜ੍ਹ ਸਾਹਿਬ ਵਿਖੇ ਸਥਾਪਨਾ ਕੀਤੀ ਗਈ ਹੈ ਅਤੇ 13 ਸਰਕਾਰੀ ਕਾਲਜ਼ ਖੋਲ੍ਹੇ ਜਾ ਰਹੇ ਅਤੇ ਤਲਵਾੜਾ ਵਿਖੇ ਸਰਕਾਰੀ ਕਾਲਜ ਦੀ ਇਮਾਰਤ ਲਈ 5 ਕਰੋੜ ਰੁਪਏ ਦਿੱਤੇ ਗਏ ਹਨ ਅਤੇ ਇਮਾਰਤ ਦੀ ਉਸਾਰੀ ਜੰਗੀ ਪੱਧਰ ਤੇ ਚਲ ਰਹੀ ਹੈ।  ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਨ ਲਈ ਕਮਿਉਨਿਟੀ ਹੈਲਥ ਸੈਂਟਰਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਨਵੇਂ ਡਾਕਟਰ ਹੋਰ ਭਰਤੀ ਕੀਤੇ ਜਾ ਰਹੇ ਹਨ। 
        ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਘਾਟ ਲਈ ਪਿਛਲੀ ਕਾਂਗਰਸ ਸਰਕਾਰ ਜਿੰਮੇਵਾਰ ਹੈ ਜਿਸ ਨੇ ਆਪਣੇ ਕਾਰਜਕਾਲ ਦੌਰਾਨ ਇੱਕ ਬਲੱਬ ਜਗਾਉਣ ਜੋਗੀ  ਬਿਜਲੀ ਵੀ ਪੈਦਾ ਨਹੀਂ ਕੀਤੀ ਜਦ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਤਿੰਨ ਸਾਲਾਂ ਦੌਰਾਨ 4 ਨਵੇਂ ਥਰਮਲ ਪਲਾਂਟਾਂ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਰਣਜੀਤ ਸਾਗਰ ਡੈਮ ਦੀ ਉਸਾਰੀ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਹੀ ਕਰਵਾਈ ਸੀ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਕਿਸੇ ਘਰ ਵਿੱਚੋਂ ਇੱਕ ਮਿੰਟ ਵੀ ਬਿਜਲੀ ਨਾ ਜਾਵੇ। ਉਨ੍ਹਾਂ ਕਿਹਾ ਕਿ ਥਰਮਲ ਪਲਾਂਟਾਂ ਦੇ ਮੁਕੰਮਲ ਹੋਣ ਨਾਲ ਜਿਥੇ ਲੋਕਾਂ ਨੂੰ 24 ਘੰਟੇ ਨਿਰਵਿਘਨ ਬਿਜਲੀ ਮਿਲਣੀ ਸ਼ੁਰੂ ਹੋ ਜਾਵੇਗੀ।  ਉਥੇ ਪੰਜਾਬ  ਦੂਸਰੇ ਸੂਬਿਆਂ ਨੂੰ ਵੀ ਬਿਜਲੀ ਸਪਲਾਈ ਕਰਨ ਦੇ ਸਮਰੱਥ ਹੋ ਜਾਵੇਗਾ। 
        ਸ੍ਰ: ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਜੀਵਨ ਮਿਆਰ ਨੂੰ ਉਚਾ ਚੁਕਣ ਲਈ ਯਤਨਸ਼ੀਲ ਹੈ ਅਤੇ ਇਨ੍ਹਾਂ ਲੋਕਾਂ ਦੀ ਭਲਾਈ ਲਈ ਕਈ ਅਹਿਮ ਭਲਾਈ ਸਕੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਲਈ ਸ਼ਗਨ ਸਕੀਮ ਤਹਿਤ 15 ਹਜ਼ਾਰ ਰੁਪਏ ਦਿੱਤੇ ਜਾ ਰਹੇ ਹਨ ਅਤੇ ਗਰੀਬ ਪ੍ਰੀਵਾਰਾਂ ਨੂੰ 4 ਰੁਪਏ ਕਿਲੋ ਆਟਾ ਅਤੇ 20 ਰੁਪਏ ਕਿਲੋ ਦਾਲ ਮੁਹੱਈਆ ਕਰਵਾਈ ਜਾ ਰਹੀ ਹੈ। 
         ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਅਤੇ ਸ਼ਹੀਦਾਂ ਨੂੰ ਯਾਦ  ਰੱਖਦੀਆਂ ਹਨ, ਉਹ ਹਮੇਸ਼ਾਂ ਜਿੰਦਾ ਰਹਿੰਦੀਆਂ ਹਨ। ਉਨ੍ਹਾਂ ਕਿਹਾ ਕਿ ਚੱਪੜ ਚਿੜੀ ਵਿਖੇ 20 ਏਕੜ ਵਿੱਚ 20 ਕਰੋੜ ਰੁਪਏ ਦੀ ਲਾਗਤ ਨਾਲ ਸ਼ਹੀਦਾਂ ਦੀ ਯਾਦਗਾਰ ਉਸਾਰੀ ਜਾ ਰਹੀ ਹੈ ਅਤੇ ਇਸੇ ਤਰ੍ਹਾਂ ਹੀ ਜ਼ਿਲ੍ਹਾ  ਸੰਗਰੂਰ ਵਿੱਚ ਜਿਥੇ ਵੱਡੇ ਘਲੂਘਾਰੇ ਵਿੱਚ 35 ਹਜ਼ਾਰ ਸਿੰਘ ਸ਼ਹੀਦ ਹੋਏ ਸਨ ਦੀ ਯਾਦ ਵਿੱਚ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਕਾਹਨੂੰਵਾਨ ਵਿਖੇ ਛੋਟੇ ਘਲੂਘਾਰੇ ਵਿੱਚ ਜਿਥੇ 16 ਹਜ਼ਾਰ ਸਿੰਘ ਸ਼ਹੀਦ ਹੋਏ ਸਨ ਦੀ ਯਾਦ ਵਿੱਚ ਵੀ ਯਾਦਗਾਰਾਂ ਬਣਾਈਆਂ ਰਹੀਆਂ ਹਨ।  ਉਨ੍ਹਾਂ ਨੇ ਇਲਾਕੇ ਦੀਆਂ ਵਿਕਾਸ ਦੀਆਂ ਮੰਗਾਂ ਬਾਰੇ ਬੋਲਦਿਆਂ ਕਿਹਾ ਕਿ ਇਹ ਮੰਗਾਂ ਮੈਨੂੰ ਲਿਖਤੀ ਰੂਪ ਵਿੱਚ ਦਿੱਤੀਆਂ ਜਾਣ ਤਾਂ ਜੋ ਇਨ੍ਹਾਂ ਨੂੰ ਜਲਦੀ ਪੂਰਾ ਕੀਤਾ ਜਾ ਸਕੇ।
        ਸ੍ਰ: ਸੁਖਦੇਵ ਸਿੰਘ ਢੀਡਸਾ ਮੈਂਬਰ ਰਾਜ ਸਭਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ 95 ਪ੍ਰਤੀਸ਼ਤ ਵਾਅਦੇ ਪੂਰੇ ਕਰ ਦਿੱਤੇ ਹਨ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੱਖ-ਵੱਖ ਵਿਭਾਗਾਂ ਸਿੱਖਿਆ, ਪੁਲਿਸ, ਖੁਰਾਕ ਤੇ ਸਪਲਾਈ , ਆਬਕਾਰੀ ਤੇ ਕਰ ਵਿਭਾਗ ਅਤੇ ਸਿਹਤ ਵਿਭਾਗ ਵਿੱਚ ਨਿਰੋਲ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਹੈ ਅਤੇ ਤਿੰਨ ਅੰਤਰ ਰਾਸ਼ਟਰੀ ਪੱਧਰ ਦੇ ਹਵਾਈ ਅੱਡੇ ਪੰਜਾਬ ਅੰਦਰ ਬਣਾਏ ਗਏ ਹਨ।
        ਸ੍ਰ: ਬਲਵਿੰਦਰ ਸਿੰਘ ਭੁੰਦੜ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਕੇਂਦਰ ਦੀ ਕਾਂਗਰਸ ਸਰਕਾਰ ਨੇ ਹਮੇਸ਼ਾਂ ਹੀ ਪੰਜਾਬ ਨਾਲ ਧੱਕਾ ਕੀਤਾ ਹੈ ਅਤੇ ਉਹ ਹੁਣ ਕੇਂਦਰ ਸਰਕਾਰ ਇੱਕ ਸਾਜਿਸ਼ ਤਹਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਨੂੰ ਵੰਡਣਾ ਚਾਹੁੰਦੀ ਹੈ ਜਿਸ ਤੋਂ ਸਾਡੇ ਲੋਕਾਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
        ਸਮਾਗਮ ਵਿੱਚ ਮੁੱਖ ਪ੍ਰਬੰਧਕ ਚੌਧਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ ਨੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਲਾਕੇ ਦੀਆਂ ਮੰਗਾਂ ਬਾਰੇ ਮੁੱਖ ਮੰਤਰੀ ਨੂੰਜਾਣੂ ਕਰਾਇਆ। ਇਸ ਮੌਕੇ ਤੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਅਤੇ ਹੋਰ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ।  ਹੋਰਨਾਂ ਤੋਂ ਇਲਾਵਾ  ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤਰਲੋਚਨ ਸਿੰਘ ,  ਸ੍ਰ: ਦੇਸ ਰਾਜ ਸਿੰਘ ਧੁੱਗਾ, ਸੋਹਨ ਸਿੰਘ ਠੰਡਲ (ਦੋਵੇਂ ਮੁੱਖ ਪਾਰਲੀਮਾਨੀ ਸਕੱਤਰ ), ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਮੈਂਬਰ ਐਸ ਜੀ ਪੀ ਸੀ ਬਲਬੀਰ ਸਿੰਘ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ  ਇਸਤਰੀ ਵਿੰਗ ਹੁਸ਼ਿਆਰਪੁਰ ਸੁਖਦੇਵ ਕੌਰ ਸੱਲ੍ਹਾ,  ਸਤਵਿੰਦਰਪਾਲ ਸਿੰਘ ਢੱਟ , ਡਿਪਟੀ ਕਮਿਸ਼ਨਰ ਮੇਘ ਰਾਜ, ਐਸ ਐਸ ਪੀ ਰਾਕੇਸ਼ ਅਗਰਵਾਲ ਅਤੇ ਇਲਾਕੇ ਦੀਆਂ ਸੰਗਤਾਂ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਮੋਬਾਇਲ ਟਾਵਰਾਂ ਬਾਰੇ ਹੁਕਮ

ਹੁਸ਼ਿਆਰਪੁਰ, 4 ਜੂਨ : ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਮੇਘ ਰਾਜ  ਨੇ ਧਾਰਾ 144 ਤਹਿਤ ਇਕ ਹੁਕਮ ਜਾਰੀ ਕੀਤਾ ਹੈ ਕਿ   ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ / ਸ਼ਹਿਰੀ ਖੇਤਰਾਂ ਵਿਚ ਕਿਸੇ ਵੀ ਨਿੱਜੀ ਕੰਪਨੀ ਦੇ ਮਾਲਕ ਅਤੇ ਜਮੀਨ / ਮਕਾਨ ਦੇ ਮਾਲਕ ਵਲੋਂ ਜ਼ਿਲ੍ਹਾ ਮੈਜਿਸਟਰੇਟ ਪਾਸੋਂ ਇਤਰਾਜ਼ਹੀਣਤਾ ਸਰਟੀਫੀਕੇਟ ਪ੍ਰਾਪਤ ਕਰਨ ਉਪਰੰਤ ਹੀ ਟਾਵਰ ਲਗਾਇਆ ਜਾਵੇ ਕਿਉਕਿ ਇਹਨਾਂ ਟਾਵਰਾਂ ਦੇ ਲੱਗਣ ਨਾਲ ਜਾਨੀ ਅਤੇ ਮਾਲੀ ਨੁਕਸਾਨ ਹੋਣ ਦਾ ਖਦਸਾ ਬਣਿਆ ਰਹਿੰਦਾ ਹੈ।
        ਇਹ ਹੁਕਮ  31 ਅਗਸਤ  2010 ਤਕ ਲਾਗੂ ਰਹੇਗਾ।

ਸੂਦ ਵੱਲੋਂ ਸੜਕ ਤੇ ਪੀਸੀ ਪਾਉਣ ਦੇ ਕੰਮ ਦਾ ਉਦਘਾਟਨ

ਹੁਸ਼ਿਆਰਪੁਰ, 4 ਜੂਨ: ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ ਵਾਰਡ ਨੰ: 3 ਦੇ ਮੁਹੱਲਾ ਸੂਰਜ ਨਗਰ ਵਿਖੇ ਚਾਂਦ ਨਗਰ ਤੋਂ ਕਲਯੁੱਗੀ ਮੰਦਰ ਤੱਕ ਜਾਂਦੀ ਸੜਕ ਉਪਰ ਪੀ. ਸੀ. ਪਾਉਣ ਦੇ ਕੰਮ ਦੀ ਸ਼ੁਰੂਆਤ ਅੱਜ ਜੰਗਲਾਤ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਨਾਰੀਅਲ ਤੋੜ ਕੇ ਕੀਤੀ।  ਸ਼੍ਰੀ ਸੂਦ ਨੇ ਦੱਸਿਆ ਕਿ ਇਸ ਸੜਕ ਅਤੇ ਇਸ ਨਾਲ ਲਗਦੀਆਂ ਗਲੀਆਂ ਤੇ ਲਗਭਗ 19 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। 
         ਸ਼੍ਰੀ ਸੂਦ ਨੇ ਕਿਹਾ ਕਿ  ਇਸ ਸੜਕ ਦੇ ਬਣਨ ਨਾਲ ਲੋਕਾਂ ਵੱਲੋਂ ਕਾਫ਼ੀ ਸਮੇਂ ਤੋਂ ਕੀਤੀ ਜਾ ਰਹੀ ਮੰਗ ਅੱਜ  ਪੂਰੀ ਹੋ ਗਈ ਹੈ ਅਤੇ ਮੁਹੱਲਾ ਨਰਾਇਣਗੜ੍ਹ, ਬਹਾਦਰਪੁਰ ਅਤੇ ਸੂਰਜ ਨਗਰ ਦੇ ਲੋਕਾਂ ਨੂੰ ਇਸ ਸੜਕ ਦੇ ਬਣਨ ਨਾਲ   ਆਵਾਜਾਈ ਵਿੱਚ ਕਾਫ਼ੀ ਸੁਵਿਧਾ ਮਿਲੇਗੀ।  ਉਨ੍ਹਾਂ ਕਿਹਾ ਕਿ  ਇਹ ਸੜਕ   ਡੇਢ ਕਿਲੋਮੀਟਰ ਲੰਬੀ  ਅਤੇ 12 ਫੁੱਟ ਚੌੜੀ ਹੈ।  ਉਨ੍ਹਾਂ ਕਿਹਾ ਕਿ ਮਿਉਂਸਪਲ ਕਮੇਟੀ ਦੀ ਹੱਦ ਅੰਦਰ ਆਉਂਦੀਆਂ ਲਗਭਗ ਸਾਰੀਆਂ ਸੜਕਾਂ ਦੀ ਮੁਰੰਮਤ ਇਸ ਸਾਲ ਦੇ ਅੰਦਰ-ਅੰਦਰ  ਕਰ ਦਿੱਤੀ ਜਾਵੇਗੀ ਅਤੇ  ਲੋੜ ਅਨੁਸਾਰ ਨਵੀਆਂ ਸੜਕਾਂ ਵੀ ਬਣਾਈਆ ਜਾਣਗੀਆਂ।  ਉਨ੍ਹਾਂ ਦੱਸਿਆ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ  ਅਕਾਲੀ-ਭਾਜਪਾ ਸਰਕਾਰ ਨੇ   ਹੁਸ਼ਿਆਰਪੁਰ ਸ਼ਹਿਰ ਦੇ ਸਮੂਹਿਕ ਵਿਕਾਸ ਲਈ 3 ਕਰੋੜ ਰੁਪਏ ਦਿੱਤੇ  ਹਨ। ਇਸ ਤੋਂ ਇਲਾਵਾ ਬੀ.ਆਰ.ਜੀ.ਐਫ. ਸਕੀਮ ਤਹਿਤ ਵੀ ਕਾਫ਼ੀ  ਫੰਡ ਪ੍ਰਾਪਤ ਹੋਏ ਜਿਸ ਨਾਲ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਵਾਇਆ ਜਾ ਰਿਹਾ ਹੈ।
         ਸ਼੍ਰੀ ਸੂਦ ਨੇ ਦੱਸਿਆ ਕਿ ਸ਼ਹਿਰ ਦੇ ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ  7 ਨਵੇਂ ਟਿਊਬਵੈਲ ਲਗਾਏ ਗਏ ਹਨ ਅਤੇ 9 ਪੁਰਾਣੇ ਟਿਊਬਵੈਲਾਂ ਦੀ ਮੁਰੰਮਤ  ਕੀਤੀ ਗਈ ਹੈ ਤਾਂ ਜੋ ਗਰਮੀਆਂ ਦੇ ਦਿਨਾਂ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਤੰਗੀ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਨਿਰਵਿਘਨ ਬਿਜਲੀ ਦੀ ਸਪਲਾਈ ਮੁਹੱਈਆ ਕਰਨ ਲਈ 18 ਹਜ਼ਾਰ ਕਰੋੜ  ਰੁਪਏ ਦੀ ਬਿਜਲੀ ਬਾਹਰਲੇ ਸੂਬਿਆਂ ਤੋਂ ਖਰੀਦ ਕੀਤੀ  ਹੈ ਤਾਂ ਜੋ ਲੋਕਾਂ ਨੂੰ  ਬਿਜਲੀ ਦੀ ਤੰਗੀ ਪਿਛਲੀ ਕਾਂਗਰਸ ਸਰਕਾਰ ਸਮੇਂ ਝੱਲਣੀ  ਪਈ ਸੀ, ਉਹ ਹੁਣ ਲੋਕਾਂ ਨੂੰ ਨਾ ਝੱਲਣੀ ਪਵੇ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ 4 ਨਵੇਂ ਥਰਮਲ ਪਲਾਂਟ ਲਗਾਏ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਤਿੰਨ ਥਰਮਲ ਪਲਾਂਟਾਂ ਤੇ ਕੰਮ ਤੇਜ਼ੀ ਨਾਲ ਚਲ ਰਿਹਾ ਹੈ  ਅਤੇ ਚੋਥੇ ਥਰਮਲ ਪਲਾਂਟ ਦਾ ਕੰਮ ਵੀ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਨਾਹਰਾ  ’ ਰਾਜ ਨਹੀਂ ਸੇਵਾ ’ ਦੇ ਸਿਧਾਂਤ ਤੇ ਚਲਦੇ ਹੋਏ ਪੰਜਾਬ ਦਾ ਸਮੂਚਾ ਵਿਕਾਸ ਕਰ ਰਹੀ ਹੈ ਅਤੇ ਹੁਸ਼ਿਆਰਪੁਰ ਵਿਖੇ ਭੰਗੀ ਚੋਅ ਤੇ 5. 45  ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਪੁੱਲ ਉਸਾਰੀ ਕਰਕੇ ਲੋਕਾਂ ਦੀ ਆਵਾਜਾਈ ਲਈ ਚਾਲੂ ਕਰ ਦਿੱਤਾ ਗਿਆ ਹੈ।  ਉਨ੍ਹਾਂ ਦੱਸਿਆ ਕਿ 9. 64 ਕਰੋੜ ਰੁਪਏ ਦੀ ਲਾਗਤ ਨਾਲ ਲੋਕਾਂ ਦੀ ਸਹੂਲਤ ਲਈ ਅਤਿ ਆਧੁਨਿਕ ਬਸ ਸਟੈਂਡ ਦੀ ਉਸਾਰੀ ਕੀਤੀ ਗਈ ਹੈ।  ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਸਰਕਾਰ ਨੂੰ ਸਹਿਯੋਗ ਦੇਣ ਤਾਂ ਜੋ ਵਿਕਾਸ ਕਾਰਜਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾ ਸਕੇ।
        ਇਸ ਮੌਕੇ  ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਸੈਣੀ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ,  ਵਾਰਡ ਨੰ: 3 ਦੀ ਮਿਉਂਸਪਲ ਕੌਂਸਲਰ  ਸ਼੍ਰੀਮਤੀ ਸੁਸ਼ਮਾ ਸੇਤੀਆ ਅਤੇ  ਮੀਡੀਆ ਇੰਚਾਰਜ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਲਾਕੇ  ਦੀਆਂ ਮੰਗਾਂ ਬਾਰੇ ਮੰਤਰੀ ਨੂੰ ਜਾਣੂ ਕਰਵਾਇਆ।  ਸ਼੍ਰੀ ਗੁਰਮੀਤ ਸਿੰਘ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।  ਹੋਰਨਾਂ ਤੋਂ ਇਲਾਵਾ ਮਿਉਂਸਪਲ ਇੰਜੀਨੀਅਰ ਪਵਨ ਕੁਮਾਰ ਸ਼ਰਮਾ, ਰਾਮ ਪ੍ਰਕਾਸ਼, ਬ੍ਰਿਜ ਮੋਹਨ, ਸ਼੍ਰੀ ਕੋਹਲੀ ਅਤੇ ਇਲਾਕੇ ਦੇ ਪਤਵੰਤੇ ਸ਼ਹਿਰੀ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਜੋਸ਼ ਨੇ ਕੀਤਾ ਬੀਰਮਪੁਰ ਜਲ ਸਪਲਾਈ ਯੋਜਨਾ ਦਾ ਉਦਘਾਟਨ

ਤਲਵਾੜਾ, 2 ਜੂਨ: ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉਚਾ ਚੁਕਣ ਅਤੇ ਹਰ ਵਿਅਕਤੀ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਚਾਲੂ ਮਾਲੀ ਸਾਲ ਦੌਰਾਨ 546 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।  ਇਹ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ  ਬੀਬੀ ਮਹਿੰਦਰ ਕੌਰ ਜੋਸ਼ ਨੇ ਅੱਜ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੀਰਮਪੁਰ ਵਿਖੇ 23. 28 ਲੱਖ ਰੁਪਏ ਦੀ ਲਾਗਤ ਨਾਲ ਬਣੀ ਪੇਂਡੂ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। 
        ਬੀਬੀ ਜੋਸ਼ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ  ਪਿਛਲੇ ਸਾਲ 142 ਕਰੋੜ ਰੁਪਏ ਖਰਚ ਕਰਕੇ ਰਾਜ ਦੇ 351 ਸਕੂਲਾਂ ਵਿੱਚ ਬੁਨਿਆਂਦੀ ਢਾਂਚੇ ਨੂੰ ਬੇਹਤਰ ਬਣਾਇਆ ਗਿਆ ਹੈ ਅਤੇ ਵਿਦਿਆਰਥੀਆਂ ਨੁੰ ਮਿਆਰੀ ਅਤੇ ਉਚੇਰੀ ਸਿੱਖਿਆ ਮੁਹੱਈਆ ਕਰਨ ਲਈ 70 ਮਿਡਲ ਸਕੂਲਾਂ ਦਾ ਦਰਜਾ ਵਧਾ ਕੇ ਉਨ੍ਹਾਂ ਨੂੰ ਸੈਕੰਡਰੀ ਸਕੂਲ ਬਣਾਇਆ ਗਿਆ ਹੈ।  ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਹਨ ਕਿ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹੇ ।
         ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰ: ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਅਕਾਲੀ-ਭਾਜਪਾ ਸਰਕਾਰ ਵੱਲੋਂ ਰਾਜ ਦੇ ਸਮੂਹ ਪਿੰਡਾਂ ਅਤੇ ਸ਼ਹਿਰਾਂ ਨੂੰ 2012 ਤੱਕ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰ ਦਿੱਤਾ ਜਾਵੇਗਾ ਅਤੇ ਸ਼ਹਿਰਾਂ ਤੇ ਕਸਬਿਆਂ ਵਿੱਚ 100 ਪ੍ਰਤੀਸ਼ਤ ਸੀਵਰੇਜ਼ ਦੀ ਸਹੂਲਤ ਵੀ ਮੁਹੱਈਆ ਕਰ ਦਿੱਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਦੇ 188 ਪਿੰਡਾਂ ਵਿੱਚੋਂ 185 ਪਿੰਡਾਂ ਨੂੰ ਪੀਣ ਵਾਲਾ ਸਾਫ-ਸੁਥਰਾ ਪਾਣੀ ਮੁਹੱਈਆ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਰਹਿੰਦੇ  ਪਿੰਡਾਂ ਨੂੰ ਵੀ ਪੀਣ ਵਾਲੇ ਸਾਫ-ਸੁਥਰੇ  ਪਾਣੀ ਦੀ ਸਹੂਲਤ  ਦੇ ਦਿੱਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਨਲਕਿਆਂ ਦਾ ਪਾਣੀ ਪੀਣਯੋਗ ਨਾ ਹੋਣ ਕਰਕੇ  ਪੰਜਾਬ ਸਰਕਾਰ ਨੇ ਲੋਕਾਂ ਦੀ ਸਹੂਲਤ ਅਤੇ ਉਨ੍ਹਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ   ਪੀਣ ਵਾਲਾ ਸਾਫ-ਸੁਥਰਾ ਪਾਣੀ ਮੁਹੱਈਆ ਕਰਨ ਲਈ ਜਲ ਸਪਲਾਈ ਸਕੀਮਾਂ ਦਾ ਵਿਸਥਾਰ ਕੀਤਾ ਗਿਆ ਹੈ।   ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਹੈ ਇਸ ਲਈ ਲਈ  ਲੋਕਾਂ ਨੂੰ ਚਾਹੀਦਾ ਹੈ ਕਿ ਉਹ  ਪਾਣੀ ਦੀ ਵਰਤੋਂ ਸੰਜਮ ਨਾਲ  ਕਰਨ।   ਉਨ੍ਹਾਂ ਦੱਸਿਆ ਕਿ ਬੀਰਮਪੁਰ ਵਿਖੇ ਬਣਾਈ ਗਈ ਪੇਂਡੂ ਜਲ ਸਪਲਾਈ ਸਕੀਮ ਤੋਂ 2 ਪਿੰਡਾਂ ਬੀਰਮਪੁਰ ਅਤੇ ਸ਼ਰਿਸ਼ਟਪੁਰ ਦੇ ਲਗਭਗ 1300 ਲੋਕਾਂ ਨੂੰ ਪੀਣ ਵਾਲਾ ਸਾਫ-ਸੁਥਰਾ ਪਾਣੀ ਸਪਲਾਈ ਹੋਵੇਗਾ। 
        ਹੋਰਨਾਂ ਤੋਂ ਇਲਾਵਾ ਐਸ ਡੀ ਓ ਜਲ ਸਪਲਾਈ ਤੇ ਸੈਨੀਟੇਸ਼ਨ ਮਹਿੰਦਰ ਲਾਲ, ਜੇ ਈ ਅਰਵਿੰਦ ਸੈਣੀ, ਅਮਰਜੀਤ ਸਿੰਘ, ਰਾਜ ਕੁਮਾਰ, ਗੁਰਪ੍ਰੀਤ ਸਿੰਘ, ਠੇਕੇਦਾਰ ਰਾਕੇਸ਼ ਕੁਮਾਰ, ਪੰਡਤ ਅਮ੍ਰਿਤ ਰਾਏ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ, ਸਾਬਕਾ ਸਰਪੰਚ ਵਿਨੋਦ ਕੁਮਾਰੀ, ਸੰਮਤੀ ਮੈਂਬਰ ਹਰਜਿੰਦਰ ਕੌਰ, ਬਲਬੀਰ ਕੌਰ, ਕ੍ਰਿਪਾਲ  ਸਿੰਘ, ਕੇਹਰ ਸਿੰਘ, ਕੇਵਲ ਸਿੰਘ, ਸੋਹਨ ਸਿੰਘ, ਕਸ਼ਮੀਰ ਸਿੰਘ, ਇੰਦਰਜੀਤ ਸਿੰਘ, ਸਾਬਕਾ ਸਰਪੰਚ ਗੁਲਜਾਰ ਰਾਏ, ਕਰਮ ਸਿੰਘ, ਨੰਬਰਦਾਰ ਰੇਸ਼ਮ ਸਿੰਘ, ਨੰਬਰਦਾਰ ਅਰਜਨ ਸਿੰਘ, ਸੋਹਨ ਸਿੰਘ ਬਡਵਾਲ, ਸਰਪੰਚ ਮਾਣਕਢੇਰੀ ਪਾਲੋ, ਸੰਦੀਪ ਸਿੰਘ, ਸਨੇਹ ਪ੍ਰਭਾ, ਬਲਦੇਵ ਸਿੰਘ,  ਇਲਾਕੇ ਦੇ ਪੰਚ-ਸਰਪੰਚ ਅਤੇ ਅਕਾਲੀ-ਭਾਜਪਾ ਦੇ ਆਗੂ ਹਾਜ਼ਰ ਸਨ।

ਨਸ਼ਾ ਮੁਕਤ ਸਮਾਜ ਸਿਰਜਣ ਲਈ ਜਾਗਰੂਕਤਾ ਦੀ ਲੋੜ: ਢੀਂਡਸਾ


ਤਲਵਾੜਾ, 1 ਜੂਨ : ਦੇਸ਼ ਵਿਚ ਨਸ਼ਿਆਂ ਨੇ ਨੌਜਵਾਨ ਪੀੜ੍ਹੀ ਨੂੰ ਬੁਰੀ ਤਰਾਂ ਆਪਣੇ ਜਾਲ ਵਿਚ ਫਸਾ ਰੱਖਿਆ ਹੈ ਅਤੇ ਦੇਸ਼ ਨੂੰ ਤਰੱਕੀ ਦੇ ਰਾਹ ਲਿਜਾਣ ਲਈ ਨਸ਼ਾ ਮੁਕਤ ਸਮਾਜ ਦੀ ਲੋੜ ਹੈ ਜੋ ਜਾਗਰੂਕਤਾ ਨਾਲ ਕਾਇਮ ਹੋ ਸਕਦਾ ਹੈ, ਇਹ ਵਿਚਾਰ ਇੱਥੇ ਸੀਨੀਅਰ ਅਕਾਲੀ ਆਗੂ ਅਤੇ ਮੈਂਬਰ ਰਾਜ ਸਭਾ ਸ. ਸੁਖਦੇਵ ਸਿੰਘ ਢੀਂਡਸਾ ਨੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਈਕੋ ਕਲੱਬ ਵੱਲੋਂ ਕਰਵਾਏ ਨਸ਼ਾ ਵਿਰੋਧੀ ਚੇਤਨਾ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਕੂਲ ਵੱਲੋਂ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ ਅਤੇ ਅਜਿਹੀਆਂ ਸਰਗਰਮੀਆਂ ਨਾਲ ਵਿਦਿਆਰਥੀ ਸਮਾਜ ਨੂੰ ਖੋਖਲਾ ਕਰ ਦੇਣ ਵਾਲੀਆਂ ਅਲਾਮਤਾਂ ਤੋਂ ਸੁਚੇਤ ਰਹਿਣਗੇ। ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹਨ ਅਤੇ ਚੰਗੇ ਭਵਿੱਖ ਲਈ ਉਨ੍ਹਾਂ ਦਾ ਜਾਗਰੂਕ ਹੋਣਾ ਬੇਹੱਦ ਜਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਤੇ ਹੋਰ ਅਲਾਮਤਾਂ ਤੋਂ ਮੁਕਤੀ ਲਈ ਜਿੱਥੇ ਵਿੱਦਿਅਕ ਸੰਸਥਾਵਾਂ ਨੂੰ ਅਸਰਦਾਰ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਥੇ ਹਰੇਕ ਪੜ੍ਹੇ ਲਿਖੇ ਤੇ ਚੇਤਨ ਬੰਦੇ ਨੂੰ ਆਦਰਸ਼ ਨਾਗਰਿਕ ਵਾਂਗ ਦੇਸ਼ ਦੀ ਉਸਾਰੀ ਵਿਚ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਹਲਕਾ ਵਿਧਾਇਕ ਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਅਮਰਜੀਤ ਸਿੰਘ ਸਾਹੀ, ਸਕੂਲ ਮੁਖੀ ਸ਼੍ਰੀ ਦੇਸ ਰਾਜ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਬੱਚਿਆਂ ਵਿਚੋਂ ਨੇਹਾ, ਗੌਤਮ, ਗੌਰਵ, ਰਜਨੀ, ਨਿਸ਼ਾ ਨੇ ਵਿਚਾਰ ਪ੍ਰਗਟ ਕੀਤੇ ਅਤੇ ਜਸਕਿਰਨ ਦੇ ਗੀਤ ਤੋਂ ਇਲਾਵਾ ਅੰਚਿਤ, ਵਿਸ਼ਾਲ ਤੇ ਕਰਨ ਨੇ ਸਕਿੱਟ ਪੇਸ਼ ਕਰਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜਥੇਦਾਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਜੁਗਿੰਦਰ ਮਿਨਹਾਸ, ਪੀ. ਸੀ ਜੈਨ, ਅਸ਼ੋਕ ਸੱਭਰਵਾਲ ਸਮੇਤ ਕਈ ਹੋਰ ਪਤਵੰਤੇ ਤੇ ਆਗੂ ਹਾਜਰ ਸਨ।

ਗੁਰਚਰਨ ਸਿੰਘ ਜੌਹਰ ਤੀਜੀ ਵਾਰ ਪ੍ਰਧਾਨ ਬਣੇ


ਤਲਵਾੜਾ, 1 ਜੂਨ: ਇੱਥੇ ਸ਼੍ਰੀ ਗੁਰੂ ਸਿੰਘ ਸਭਾ ਰਜਿ: ਤਲਵਾੜਾ ਦੀ ਚੋਣ ਬੜੇ ਸ਼ਾਂਤਮਈ ਮਾਹੌਲ ਵਿਚ ਹੋਈ। ਇਸ ਵਾਰ ਸ. ਗੁਰਚਰਨ ਸਿੰਘ ਜੌਹਰ ਨੇ ਆਪਣੇ ਵਿਰੋਧੀ ਉਮੀਦਵਾਰ ਸ. ਰਜਿੰਦਰ ਸਿੰਘ ਨਰੰਗ ਨੂੰ ਵੱਡੇ ਫਰਕ ਨਾਲ ਮਾਤ ਦਿੰਦਿਆਂ ਲਗਾਤਾਰ ਤੀਜੀ ਵਾਰ ਪ੍ਰਧਾਨ ਬਣਨ ਦਾ ਮਾਣ ਹਾਸਿਲ ਕੀਤਾ। ਸ. ਜੌਹਰ ਨੂੰ 175 ਵੋਟਾਂ ਪਈਆਂ ਜਦਕਿ ਸ. ਨਰੰਗ ਨੂੰ ਕੇਵਲ 65 ਵੋਟਾਂ ਹੀ ਪਈਆਂ। ਸ. ਜੌਹਰ ਨੇ ਕਿਹਾ ਕਿ ਉਹ ਗੁਰਬਾਣੀ ਦੇ ਪਸਾਰ ਅਤੇ ਗੁਰਦੁਆਰਾ ਸਾਹਿਬ ਦੇ ਵਿਕਾਸ ਲਈ ਵਚਨਬੱਧ ਹਨ ਅਤੇ ਸੰਗਤ ਤੇ ਸਹਿਯੋਗ ਨਾਲ ਇਸ ਦਿਸ਼ਾ ਵਿਚ ਯਤਨ ਜਾਰੀ ਰੱਖਣਗੇ ਅਤੇ ਨਵੀਂ ਕਮੇਟੀ ਦੇ ਅਹੁਦੇਦਾਰਾਂ ਦਾ ਐਲਾਨ ਜਲਦੀ ਹੀ ਕਰ ਦਿੱਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਸਿੰਘ ਸਾਬਕਾ ਪ੍ਰਧਾਨ, ਉਮਰਾਓ ਸਿੰਘ, ਸੁਰਿੰਦਰ ਸਿੰਘ, ਬਲਬੀਰ ਸਿੰਘ, ਅਰਵਿੰਦਰਪਾਲ ਸਿੰਘ ਉੱਭੀ, ਹਰਬੀਰ ਸਿੰਘ ਸੇਠੀ, ਦਵਿੰਦਰ ਸਿੰਘ ਸੇਠੀ, ਪ੍ਰੀਤਮ ਸਿੰਘ, ਅਮਰਪਾਲ ਸਿੰਘ ਜੌਹਰ, ਅਮਰਜੀਤ ਸਿੰਘ ਢਾਡੇਕਤਵਾਲ, ਨਰਦੀਪ ਸਿੰਘ, ਮਨਦੀਪ ਸਿੰਘ ਆਦਿ ਸਮੇਤ ਕਈ ਹੋਰ ਸਰਗਰਮ ਮੈਂਬਰ ਅਤੇ ਆਗੂ ਹਾਜਰ ਸਨ।

ਪੰਜਾਬ ਨਾਲ ਕੇਂਦਰ ਨੇ ਹਮੇਸ਼ਾ ਕਾਣੀ ਵੰਡ ਕੀਤੀ: ਸੁਖਦੇਵ ਸਿੰਘ ਢੀਂਡਸਾ

ਤਲਵਾੜਾ, 1 ਜੂਨ: ਕਾਂਗਰਸ ਦੇ ਰਾਜ ਵਿਚ ਕੇਂਦਰ ਸਰਕਾਰ ਨੇ ਪੰਜਾਬ ਨਾਲ ਹਮੇਸ਼ਾ ਹੀ ਕਾਣੀਵੰਡ ਕਰਕੇ ਸੂਬੇ ਦੇ ਹਿੱਤਾਂ ਦਾ ਵਿਆਪਕ ਨੁਕਸਾਨ ਕੀਤਾ ਹੈ। ਇਹ ਵਿਚਾਰ ਇੱਥੇ ਸ. ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਸੀਨੀਅਰ ਅਕਾਲੀ ਆਗੂ ਨੇ ਸ਼ਾਹ ਨਹਿਰ ਗੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਚਾਹੇ ਉਹ ਉਦਯੋਗਾਂ ਨੂੰ ਰਿਆਇਤਾਂ ਦੇਣ ਦੀ ਗੱਲ ਹੋਵੇ ਜਾਂ ਫਿਰ ਫਸਲਾਂ ਦੀਆਂ ਕੀਮਤਾਂ ਨਿਰਧਾਰਨ ਦਾ ਮਸਲਾ ਹੋਵੇ, ਕੇਂਦਰ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਸੋਚਿਆ, ਸਗੋਂ ਗਿਣੀਆਂ ਮਿੱਥੀਆਂ ਪੰਜਾਬ ਵਿਰੋਧੀ ਨੀਤੀਆਂ ਨਾਲ ਸੂਬੇ ਦੀ ਹਾਲਤ ਡਾਵਾਂਡੋਲ ਕਰ ਦਿੱਤੀ ਹੈ। ਸ. ਢੀਂਡਸਾ ਨੇ ਇਸ ਸਬੰਧ ਵਿਚ ਤਲਵਾੜਾ ਕਲੌਨੀ ਵਿਚ ਖਾਲੀ ਪਏ ਸੈਂਕੜੇ ਸਰਕਾਰੀ ਮਕਾਨਾਂ ਦੀ ਦੁਰਦਸ਼ਾ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਦੋਂ ਡੈਮ ਦੀ ਕਲੌਨੀ ਦਾ ਹਿਮਾਚਲ ਵਾਲਾ ਹਿੱਸਾ ਹਿਮਾਚਲ ਨੂੰ ਦੇਣ ਦੀ ਗੱਲ ਸੀ ਤਾਂ ਕੇਂਦਰ ਨੇ ਝੱਟ ਹੀ ਫੈਸਲਾ ਕਰਕੇ ਟੈਰਸ ਦੀ ਕਲੌਨੀ ਉੱਥੋਂ ਦੀ ਸਰਕਾਰ ਦੇ ਹਵਾਲੇ ਕਰ ਦਿੱਤੀ ਪਰੰਤੂ ਜਦੋਂ ਹੁਣ ਪੰਜਾਬ ਦੀ ਵਾਰੀ ਆਈ ਤਾਂ ਕੇਂਦਰ ਨੇ ਹਮੇਸ਼ਾ ਦੀ ਤਰਾਂ ਲਮਕਾਊ ਤੇ ਟਾਲਮਟੱਕੇ ਵਾਲੀ ਜਾਣੀ ਪਛਾਣੀ ਨੀਤੀ ਦੇ ਅਮਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਤਾਂ ਕੇਵਲ ਛੋਟੀ ਮਿਸਾਲ ਹੈ ਜਦਕਿ ਕੇਂਦਰ ਦੀਆਂ ਧੱਕੇਸ਼ਾਹੀਆਂ ਦਾ ਅਮਲ ਤਾਂ ਵੱਡੇ ਪੈਮਾਨੇ ਹਰ ਪੱਧਰ ਤੇ ਵੇਖਿਆ ਜਾ ਸਕਦਾ ਹੈ। ਸ. ਢੀਂਡਸਾ ਨੇ ਹੋਰ ਕਿਹਾ ਕਿ ਇਨ੍ਹਾਂ ਪ੍ਰਤੀਕੂਲ ਹਾਲਾਤਾਂ ਵਿਚ ਵੀ ਪੰਜਾਬ ਵਿਚ ਮੌਜੂਦਾ ਅਕਾਲੀ ਭਾਜਪਾ ਸਰਕਾਰ ਵੱਲੋਂ ਵੱਡੇ ਪੱਧਰ ਤੇ ਵਸੀਲਿਆਂ ਨੂੰ ਮਜਬੂਤ ਕਰਕੇ ਵਿਕਾਸ ਜਾਰੀ ਰੱਖਣ ਦਾ ਭਰਪੂਰ ਯਤਨ ਕੀਤਾ ਜਾ ਰਿਹਾ ਹੈ ਅਤੇ ਇੱਥੇ ਵਿਕਾਸ ਦੇ ਰਾਹ ਵਿਚ ਵੱਡਾ ਰੋੜਾ ਬਣੇ ਬਿਜਲੀ ਦੇ ਸੰਕਟ ਨੂੰ ਦੂਰ ਕਰਨ ਲਈ ਕਈ ਨਵੇਂ ਪ੍ਰਾਜੈਕਟ ਲਗਾਏ ਜਾ ਰਹੇ ਹਨ ਜਿਨ੍ਹਾਂ ਦੇ ਨਤੀਜੇ ਛੇਤੀ ਹੀ ਮਿਲਣਗੇ। ਇਸੇ ਤਰਾਂ ਸਰਕਾਰ ਵੱਲੋਂ ਵੱਡੀ ਗਿਣਤੀ ਵਿਚ ਨਵੀਂ ਭਰਤੀ ਕਰਕੇ ਕੰਮ ਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੀ ਸ਼ਲਾਘਾ ਕਰਨੀ ਬਣਦੀ ਹੈ। ਇੱਕ ਸਵਾਲ ਦੇ ਜਵਾਬ ਵਿਚ ਸ. ਢੀਂਡਸਾ ਨੇ ਕਿਹਾ ਕਿ ਪੰਜਾਬ ਵਿਚੋਂ ਉਦਯੋਗਾਂ ਦਾ ਦੂਜੇ ਰਾਜਾਂ ਵਿਚ ਪਲਾਇਨ ਅਸਲ ਵਿਚ ਕੇਂਦਰ ਦੀਆਂ ਮਾਰੂ ਨੀਤੀਆਂ ਦਾ ਨਤੀਜਾ ਹੈ ਅਤੇ ਇਸ ਮੰਤਵ ਲਈ ਉਹ ਆਪਣੀ ਪਾਰਟੀ ਦੇ ਝੰਡੇ ਹੇਠ ਕੇਂਦਰ ਵਿਚ ਆਵਾਜ ਬਕਾਇਦਾ ਬੁ¦ਦ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਅਮਰਜੀਤ ਸਿੰਘ ਸਾਹੀ ਵਿਧਾਇਕ ਦਸੂਹਾ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ, ਜਥੇਦਾਰ ਸੁਰਿੰਦਰ ਸਿੰਘ ਭੂਲੇਵਾਲ ਰਾਠਾਂ ਜਿਲ੍ਹਾ ਜਥੇਦਾਰ ਸ਼੍ਰੋਮਣੀ ਅਕਾਲੀ ਦਲ, ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਜਥੇਦਾਰ, ਚਰਨਜੀਤ ਸਿੰਘ ਕੌਲਪੁਰ, ਅਸ਼ੋਕ ਸੱਭਰਵਾਲ ਸਮੇਤ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਕਾਰਕੁੰਨ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)