ਹੁਸ਼ਿਆਰਪੁਰ, 19 ਸਤੰਬਰ: ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੇ 25 ਜ਼ੋਨਾਂ ਅਤੇ 10 ਬਲਾਕ ਸੰਮਤੀਆਂ ਦੇ 208 ਜ਼ੋਨਾਂ ਲਈ ਅੱਜ ਸ਼ਾਂਤੀਪੂਰਵਕ ਢੰਗ ਨਾਲ ਕਰੀਬ 51 ਫੀਸਦੀ ਵੋਟਾਂ ਪਈਆਂ। ਵੋਟ ਪ੍ਰਕ੍ਰਿਆ ਸਫ਼ਲਤਾਪੂਰਵਕ ਨੇਪਰੇ ਚੜ੍ਹਨ 'ਤੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਈਸ਼ਾ ਕਾਲੀਆ ਨੇ ਜਿਥੇ ਪੋਲਿੰਗ ਸਟਾਫ਼ ਦੀ ਹੌਸਲਾ ਹਫਜ਼ਾਈ ਕੀਤੀ ਹੈ, ਉਥੇ ਆਮ ਜਨਤਾ ਅਤੇ ਮੀਡੀਆ ਦਾ ਵੀ ਧੰਨਵਾਦ ਪ੍ਰਗਟਾਇਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੁਪਹਿਰ 12 ਵਜੇ ਤੱਕ 24.95 ਫੀਸਦੀ ਵੋਟਾਂ ਪਈਆਂ ਸਨ, ਜਦਕਿ 2 ਵਜੇ ਤੱਕ 37.34 ਫੀਸਦੀ ਵੋਟਾਂ ਪੋਲ ਹੋਈਆਂ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੀਆਂ ਪਈਆਂ ਵੋਟਾਂ ਤੋਂ ਬਾਅਦ ਹੁਣ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਪੰਚਾਇਤ ਸੰਮਤੀਆਂ ਲਈ 211 ਜ਼ੋਨਾਂ ਦੀ ਚੋਣ ਹੋਣੀ ਸੀ, ਪਰ ਤਿੰਨ ਪੰਚਾਇਤ ਸੰਮਤੀਆਂ ਵਿਚੋਂ ਗੜ੍ਹਸ਼ੰਕਰ ਜ਼ੋਨ ਦੇ ਮਾਨਸੋਵਾਲਾ, ਟਾਂਡਾ ਦੇ ਘੋੜਾਵਾਹਾ ਅਤੇ ਤਲਵਾੜਾ ਦੇ ਬਰਿੰਗਲੀ ਜ਼ੋਨਾਂ ਵਿੱਚ ਸਰਬਸੰਮਤੀ ਨਾਲ ਚੋਣ ਹੋ ਗਈ ਹੈ, ਜਿਸ ਨਾਲ ਇਹ ਗਿਣਤੀ 208 ਰਹਿ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਲਈ 10 ਸਟਰਾਂਗ ਰੂਮ ਬਣਾਏ ਗਏ ਹਨ, ਜਿਨ੍ਹਾਂ ਵਿੱਚ ਜੇ.ਆਰ.ਗੌਰਮਿੰਟ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ, ਸਰਕਾਰੀ ਕਾਲਜ ਹੁਸ਼ਿਆਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੂੰਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਟਾਂਡਾ, ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਲੜਕੀਆਂ) ਦਸੂਹਾ, ਐਸ.ਪੀ.ਐਨ. ਕਾਲਜ ਮੁਕੇਰੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ)ਤਲਵਾੜਾ ਸੈਕਟਰ-1, ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਅਤੇ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਗੜ੍ਹਸ਼ੰਕਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ 22 ਸਤੰਬਰ ਨੂੰ ਇਨ੍ਹਾਂ ਵਿਦਿਅਕ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਛੁੱਟੀ ਰਹੇਗੀ, ਜਦਕਿ ਸਕੂਲ/ਕਾਲਜ ਦਾ ਸਟਾਫ਼ ਆਮ ਦਿਨਾਂ ਵਾਂਗ ਹਾਜ਼ਰ ਰਹੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ-1 ਵਿੱਚ ਕਰੀਬ 47.45 ਪ੍ਰਤੀਸ਼ਤ, ਹੁਸ਼ਿਆਰਪੁਰ-2 ਵਿੱਚ ਕਰੀਬ 48.86, ਭੂੰਗਾ ਵਿੱਚ ਕਰੀਬ 52, ਮੁਕੇਰੀਆਂ ਵਿੱਚ ਕਰੀਬ 51, ਹਾਜੀਪੁਰ ਵਿੱਚ ਕਰੀਬ 52.85, ਤਲਵਾੜਾ ਵਿੱਚ ਕਰੀਬ 40.55, ਮਾਹਿਲਪੁਰ ਵਿੱਚ ਕਰੀਬ 50.09, ਗੜ੍ਹਸ਼ੰਕਰ ਵਿੱਚ ਕਰੀਬ 50, ਦਸੂਹਾ ਵਿੱਚ ਕਰੀਬ 54 ਅਤੇ ਟਾਂਡਾ ਬਲਾਕ ਵਿੱਚ ਕਰੀਬ 55 ਫੀਸਦੀ ਵੋਟਾਂ ਪੋਲ ਹੋਈਆਂ ਹਨ।

No comments:
Post a Comment