ਹੁਸ਼ਿਆਰਪੁਰ, 18 ਜੁਲਾਈ: ਨੌਜਵਾਨਾਂ ਨੂੰ ਉਨ੍ਹਾਂ ਦੇ ਪੈਰਾਂ 'ਤੇ ਖੜ੍ਹਾ ਕਰਨ ਲਈ ਅਤੇ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਰਾਜ ਵਿੱਚ ਵਿਲੇਜ਼ ਲੈਵਲ ਐਂਟਰਪ੍ਰੇਨਅੋਰ ਦੇ ਲਈ ਬਿਨੈ ਪੱਤਰ ਮੰਗੇ ਗਏ। ਇਸਦੇ ਤਹਿਤ 10ਵੀਂ ਜਾਂ ਇਸ ਤੋਂ ਜ਼ਿਆਦਾ ਯੋਗਤਾ ਰੱਖਣ ਵਾਲਾ ਨੌਜਵਾਨ ਜਿਸਨੂੰ ਕੰਪਿਊਟਰ ਦੀ ਜਾਣਕਾਰੀ ਹੈ ਉਹ ਇਸ ਲਈ ਯੋਗ ਹੈ। ਇਸ ਲਈ ਸਬੰਧਤ ਨੌਜਵਾਨ 19 ਤੋਂ 21 ਜੁਲਾਈ ਅਤੇ 26 ਤੋਂ 28 ਜੁਲਾਈ ਤੱਕ ਪ੍ਰਬੰਧਕੀ ਕੰਪਲੈਕਸ ਦੇ ਸੁਵਿਧਾ ਕੇਂਦਰ ਦੀ ਖਿੜਕੀ ਨੰਬਰ 23 ਤੇ ਆਪਣਾ ਬਿਨੈ ਪੱਤਰ ਦੇ ਸਕਦਾ ਹੈ, ਜਾਂ ਸਿੱਧੇ ਤੌਰ 'ਤੇ www.csc.gov.in 'ਤੇ ਆਨਲਾਈਨ ਅਪਲਾਈ ਵੀ ਕਰ ਸਕਦਾ ਹੈ।
ਇਹ ਜਾਣਕਾਰੀ ਪੀ.ਸੀ.ਐਸ. ਅਫ਼ਸਰ ਸ਼੍ਰੀ ਅਮਿਤ ਸਰੀਨ ਨੇ ਦਿੱਤੀ। ਸ਼੍ਰੀ ਸਰੀਨ ਨੇ ਕਿਹਾ ਕਿ ਮਨਿਸਟਰੀ ਆਫ਼ ਇਲੈਕਟ੍ਰਾਨਿਕਸ ਅਤੇ ਇੰਮਫਾਰਮੇਸ਼ ਟੈਕਨਾਲੋਜੀ ਦੇ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ. ) ਸਕੀਮ ਦੇ ਅੰਤਰਗਤ ਜ਼ਿਲ੍ਹੇ ਵਿੱਚ ਕੁੱਲ 1500 ਕਾਮਨ ਸਰਵਿਸ ਸੈਂਟਰ ਖੋਲ੍ਹੇ ਜਾਣੇ ਹਨ, ਜਿਨ੍ਹਾਂ ਵਿਚੋਂ 500 ਸੈਂਟਰ ਖੁੱਲ੍ਹ ਚੁੱਕੇ ਹਨ ਅਤੇ 1 ਹਜ਼ਾਰ ਸੈਂਟਰ ਹੋਰ ਖੁੱਲਣ ਵਾਲੇ ਹਨ। ਕਾਮਨ ਸਰਵਿਸ ਸੈਂਟਰ ਖੋਲਣ ਦਾ ਲਾਈਸੈਂਸ ਅਪਲਾਈ ਕਰਨ ਲਈ ਬਿਨੈਕਾਰ ਆਪਣਾ ਅਸਲੀ ਅਧਾਰ ਕਾਰਡ, ਪੈਨ ਕਾਰਡ, ਵਿਦਿਅਕ ਯੋਗਤਾ ਸਰਟੀਫਿਕੇਟ, ਕੈਂਸਲ ਚੈਕ ਦੀ ਕਾਪੀ, ਕੇਂਦਰ ਦੇ ਅੰਦਰ ਅਤੇ ਬਾਹਰ ਦੀ ਫੋਟੋ, ਅਸਲੀ ਪਾਸਪੋਰਟ ਸਾਈਜ ਫੋਟੋ ਨਾਲ ਲੈ ਕੇ ਆਉਣ, ਕਿਉਂਕਿ ਇਸ ਸਾਰੇ ਦਸਤਾਵੇਜਾ ਨੂੰ ਸਕੈਨ ਕੀਤਾ ਜਾਵੇਗਾ। ਸ਼੍ਰੀ ਸਰੀਨ ਨੇ ਕਿਹਾ ਕਿ ਪਿੰਡ ਪੱਧਰ ਐਂਟਰਪ੍ਰੇਨਅੋਰ ਬਿਨੈਕਾਰ ਲਈ ਇਹ ਜ਼ਰੂਰੀ ਹੈ ਕਿ ਉਸ ਕੋਲ ਆਪਣਾ ਕੰਪਿਊਟਰ ਜਾਂ ਲੈਪਟਾਪ, ਪ੍ਰਿੰਟਰ ਅਤੇ ਇੰਨਟਰਨੈਟ ਦਾ ਕੁਨੈਕਸ਼ਨ ਹੋਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਲਈ ਬਿਨੈਕਾਰ 62805-09812 ਅਤੇ 81463-76103 'ਤੇ ਸੰਪਰਕ ਵੀ ਕਰ ਸਕਦਾ ਹੈ।

No comments:
Post a Comment