- ਸ਼ਹੀਦਾਂ ਦਾ ਜੀਵਨ ਕੌਮਾਂ ਲਈ ਚਾਨਣ ਮੁਨਾਰਾ: ਐਡਵੋਕੇਟ ਸਿੱਧੂ
- ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਭਗਤੀ ਤੇ ਸ਼ਕਤੀ ਦਾ ਸੁਮੇਲ: ਪ੍ਰੋ. ਬੱਲੀ
ਤਲਵਾੜਾ, 24 ਅਕਤੂਬਰ: ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ (ਰਜਿ:) ਤਲਵਾੜਾ ਵੱਲੋਂ 22ਵਾਂ ਸਲਾਨਾ ਸ਼ਹੀਦ ਯਾਦਗਾਰੀ ਸਮਾਗਮ ਆਯੋਜਿਤ ਕੀਤਾ ਗਿਆ।
ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਉਪਰੰਤ ਸਜੇ ਧਾਰਮਿਕ ਦੀਵਾਨ ਵਿਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਬੁੱਧੀਜੀਵੀ ਪ੍ਰੋ. ਬੀ. ਐੱਸ. ਬੱਲੀ ਨੇ ਕਿਹਾ ਕਿ ਬਾਬਾ ਦੀਪ ਸਿੰਘ ਜੀ ਦੀ ਸ਼ਖਸ਼ੀਅਤ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਉਨ੍ਹਾਂ ਕਿਹਾ ਕਿ ਵਿਚਾਰਾਂ ਨੂੰ ਰਸਮ ਬਣਾਉਣ ਨਾਲੋਂ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਜਰੂਰੀ ਹੈ। ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ ਲੀਗਲ ਵਿੰਗ ਹੁਸ਼ਿਆਰਪੁਰ ਨੇ ਕਿਹਾ ਕਿ ਸ਼ਹੀਦਾਂ ਦੀ ਜੀਵਨ ਤੇ ਫਲਸਫ਼ਾ ਕੋਮਾਂ ਲਈ ਚਾਨਣ ਮੁਨਾਰਾ ਹੁੰਦਾ ਹੇ। ਸ਼ਾਇਰ ਡਾ. ਅਮਰਜੀਤ ਅਨੀਸ ਦੀ ਬਾਬਾ ਦੀਪ ਸਿੰਘ ਸ਼ਹੀਦ ਦੇ ਸਮੁੱਚੇ ਜੀਵਨ ਨੂੰ ਦਰਸਾਉਂਦੀ ਬੇਹੱਦ ਪ੍ਰਭਾਵਸ਼ਾਲੀ ਰਚਨਾ ਪੇਸ਼ ਕੀਤੀ। ਪੰਜਾਬ ਦੇ ਸ਼੍ਰੋਮਣੀ ਢਾਡੀ ਅਵਾਰਡ ਜੇਤੂ ਗਿਆਨੀ ਮਹਿੰਦਰ ਸਿੰਘ ਸਿਬੀਆ ਦੇ ਜਥੇ ਵੱਲੋਂ ਬੀਰ ਰਸੀ ਵਾਰਾਂ ਰਾਹੀਂ ਇਤਿਹਾਸ ਨੂੰ ਜੀਵੰਤ ਕਰ ਦਿੱਤਾ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਸੁਸਾਇਟੀ ਵੱਲੋਂ ਪ੍ਰਧਾਨ ਬਾਬਾ ਸੁਰਿੰਦਰ ਸਿੰਘ ਤਲਵਾੜਾ ਨੇ ਭਾਈ ਜਾਗੀਰ ਸਿੰਘ, ਗੁਰਚਰਨ ਸਿੰਘ ਜੌਹਰ, ਜਗਪ੍ਰੀਤ ਸਿੰਘ ਸਾਹੀ, ਯੁਧਵੀਰ ਸਿੰਘ, ਗੁਰਪ੍ਰੀਤ ਸਿੰਘ ਪੌਂਟੀ, ਸੋਹਨ ਸਿੰਘ ਸੋਨੂੰ ਰਾਮਗੜ੍ਹੀਆ, ਲਵਇੰਦਰ ਸਿੰਘ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਨਰਦੇਵ ਸਿੰਘ, ਡਾ. ਸੁਲੱਖਣ ਸਿੰਘ ਤਰਨਤਾਰਨ, ਗੁਰਮੀਤ ਸਲੈਚ, ਪਰਮਿੰਦਰ ਸਿੰਘ ਖੰਨਾ, ਦੇਵ ਧੀਮਾਨ, ਵਿਸ਼ਾਂਤ ਦੀਕਸ਼ਤ, ਅਮਰਜੀਤ ਕੌਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵਿੰਦਰ ਸਿੰਘ, ਧਰਮਿੰਦਰ ਸਿੰਘ ਵੜੈਚ, ਅਮਰਪਾਲ ਸਿੰਘ ਜੌਹਰ, ਕੁਲਦੀਪ ਕਾਟਲ, ਕੁਲਵੰਤ ਸਿੰਘ, ਰਾਜਿੰਦਰ ਮਹਿਤਾ, ਡਾ. ਵਿਸ਼ਾਲ ਧਰਵਾਲ, ਹੈਰੀ ਰੰਧਾਵਾ, ਜਸਵੀਰ ਕੌਰ ਜੱਸ, ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।
No comments:
Post a Comment