ਅੰਜਨੀ ਨੇ ਕੀਤਾ ਤਲਵਾੜਾ ਕਾਲਜ ਦਾ ਨਾਮ ਰੌਸ਼ਨ

ਤਲਵਾੜਾ 29 ਅਕਤੂਬਰ: ਪਿਛਲੇ ਦਿਨੀ ਐਨ.ਸੀ.ਸੀ. ਅਕਾਦਮੀ ਰੋਪੜ ਵਿਖੇ 12 ਪੰਜਾਬ ਐਨ.ਸੀ.ਸੀ. ਬਟਾਲੀਅਨ ਹੁਸ਼ਿਆਰਪੁਰ ਵੱਲੋਂ ਸਲਾਨਾ ਟਰੇਨਿੰਗ ਕੈਂਪ ਲਗਾਇਆ ਗਿਆ।
ਜਿਸ ਤਲਵਾੜਾ ਦੇ ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ ਜੀ ਐਨ.ਸੀ.ਸੀ. ਦੀ ਕੈਡਿਟ ਅੰਜਨੀ ਨੇ ਵੱਖ ਵੱਖ ਮੁਕਾਬਲਿਆਂ ਵਿਚ ਤਿੰਨ ਗੋਲਡ ਮੈਡਲ ਅਤੇ ਇੱਕ ਸਿਲਵਰ ਮੈਡਲ ਹਾਸਲ ਕਰਕੇ ਪਹਿਲੇ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਪਿੰ੍ਰਸੀਪਲ ਰਾਮ ਤੀਰਥ ਸਿੰਘ ਨੇ ਕਿਹਾ ਕਿ ਅੰਜਨੀ ਨੇ ਇਹ ਮੈਡਲ ਪ੍ਰਾਪਤ ਕਰਕੇ ਕਾਲਜ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ। ਇਸ ਵਧੀਆ ਕਾਰਗੁਜਾਰੀ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਯੂਨਿਟ ਕਮਾਂਡਰ ਏ.ਕੇ. ਯਾਦਵ, ਏ.ਐਨ.ਓ. ਲੈਫਟੀਨੈਂਟ ਗੁਰਜਿੰਦਰ ਸਿੰਘ ਹਾਜਰ ਸਨ।

ਤਲਵਾੜਾ ਵਿਚ ਬਾਬਾ ਦੀਪ ਸਿੰਘ ਜੀ ਯਾਦਗਾਰੀ ਸਲਾਨਾ ਸਮਾਗਮ


  • ਸ਼ਹੀਦਾਂ ਦਾ ਜੀਵਨ ਕੌਮਾਂ ਲਈ ਚਾਨਣ ਮੁਨਾਰਾ: ਐਡਵੋਕੇਟ ਸਿੱਧੂ
  • ਬਾਬਾ ਦੀਪ ਸਿੰਘ ਜੀ ਦੀ ਸ਼ਖਸੀਅਤ ਭਗਤੀ ਤੇ ਸ਼ਕਤੀ ਦਾ ਸੁਮੇਲ: ਪ੍ਰੋ. ਬੱਲੀ

ਤਲਵਾੜਾ, 24 ਅਕਤੂਬਰ: ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ (ਰਜਿ:) ਤਲਵਾੜਾ ਵੱਲੋਂ 22ਵਾਂ ਸਲਾਨਾ ਸ਼ਹੀਦ ਯਾਦਗਾਰੀ ਸਮਾਗਮ ਆਯੋਜਿਤ ਕੀਤਾ ਗਿਆ।
ਸ਼੍ਰੀ ਗੁਰੂ ਗਰੰਥ ਸਾਹਿਬ ਦੇ ਅਖੰਡ ਪਾਠ ਦੇ ਭੋਗ ਉਪਰੰਤ ਸਜੇ ਧਾਰਮਿਕ ਦੀਵਾਨ ਵਿਚ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਬੁੱਧੀਜੀਵੀ ਪ੍ਰੋ. ਬੀ. ਐੱਸ. ਬੱਲੀ ਨੇ ਕਿਹਾ ਕਿ ਬਾਬਾ ਦੀਪ ਸਿੰਘ ਜੀ ਦੀ ਸ਼ਖਸ਼ੀਅਤ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਉਨ੍ਹਾਂ ਕਿਹਾ ਕਿ ਵਿਚਾਰਾਂ ਨੂੰ ਰਸਮ ਬਣਾਉਣ ਨਾਲੋਂ ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣਾ ਜਰੂਰੀ ਹੈ। ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼ੋ੍ਮਣੀ ਅਕਾਲੀ ਦਲ ਲੀਗਲ ਵਿੰਗ ਹੁਸ਼ਿਆਰਪੁਰ ਨੇ ਕਿਹਾ ਕਿ ਸ਼ਹੀਦਾਂ ਦੀ ਜੀਵਨ ਤੇ ਫਲਸਫ਼ਾ ਕੋਮਾਂ ਲਈ ਚਾਨਣ ਮੁਨਾਰਾ ਹੁੰਦਾ ਹੇ। ਸ਼ਾਇਰ ਡਾ. ਅਮਰਜੀਤ ਅਨੀਸ ਦੀ ਬਾਬਾ ਦੀਪ ਸਿੰਘ ਸ਼ਹੀਦ ਦੇ ਸਮੁੱਚੇ ਜੀਵਨ ਨੂੰ ਦਰਸਾਉਂਦੀ ਬੇਹੱਦ ਪ੍ਰਭਾਵਸ਼ਾਲੀ ਰਚਨਾ ਪੇਸ਼ ਕੀਤੀ। ਪੰਜਾਬ ਦੇ ਸ਼੍ਰੋਮਣੀ ਢਾਡੀ ਅਵਾਰਡ ਜੇਤੂ ਗਿਆਨੀ ਮਹਿੰਦਰ ਸਿੰਘ ਸਿਬੀਆ ਦੇ ਜਥੇ ਵੱਲੋਂ ਬੀਰ ਰਸੀ ਵਾਰਾਂ ਰਾਹੀਂ ਇਤਿਹਾਸ ਨੂੰ ਜੀਵੰਤ ਕਰ ਦਿੱਤਾ। ਮੰਚ ਸੰਚਾਲਨ ਸਮਰਜੀਤ ਸਿੰਘ ਸ਼ਮੀ ਵੱਲੋਂ ਬਾਖੂਬੀ ਕੀਤਾ ਗਿਆ। ਸੁਸਾਇਟੀ ਵੱਲੋਂ ਪ੍ਰਧਾਨ ਬਾਬਾ ਸੁਰਿੰਦਰ ਸਿੰਘ ਤਲਵਾੜਾ ਨੇ ਭਾਈ ਜਾਗੀਰ ਸਿੰਘ, ਗੁਰਚਰਨ ਸਿੰਘ ਜੌਹਰ, ਜਗਪ੍ਰੀਤ ਸਿੰਘ ਸਾਹੀ, ਯੁਧਵੀਰ ਸਿੰਘ, ਗੁਰਪ੍ਰੀਤ ਸਿੰਘ ਪੌਂਟੀ, ਸੋਹਨ ਸਿੰਘ ਸੋਨੂੰ ਰਾਮਗੜ੍ਹੀਆ, ਲਵਇੰਦਰ ਸਿੰਘ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਨਰਦੇਵ ਸਿੰਘ, ਡਾ. ਸੁਲੱਖਣ ਸਿੰਘ ਤਰਨਤਾਰਨ, ਗੁਰਮੀਤ ਸਲੈਚ, ਪਰਮਿੰਦਰ ਸਿੰਘ ਖੰਨਾ, ਦੇਵ ਧੀਮਾਨ, ਵਿਸ਼ਾਂਤ ਦੀਕਸ਼ਤ, ਅਮਰਜੀਤ ਕੌਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵਿੰਦਰ ਸਿੰਘ, ਧਰਮਿੰਦਰ ਸਿੰਘ ਵੜੈਚ, ਅਮਰਪਾਲ ਸਿੰਘ ਜੌਹਰ, ਕੁਲਦੀਪ ਕਾਟਲ, ਕੁਲਵੰਤ ਸਿੰਘ, ਰਾਜਿੰਦਰ ਮਹਿਤਾ, ਡਾ. ਵਿਸ਼ਾਲ ਧਰਵਾਲ, ਹੈਰੀ ਰੰਧਾਵਾ, ਜਸਵੀਰ ਕੌਰ ਜੱਸ,  ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਨੌਜਵਾਨਾਂ ਨੂੰ ਉਸਾਰੂ ਲੀਹਾਂ ਦੇ ਰਿਹਾ ਹੈ ਸਟਾਫ਼ ਕਲੱਬ: ਖੋਸਲਾ

ਤਲਵਾੜਾ, 24 ਅਕਤੂਬਰ: ਬੀ. ਬੀ. ਐਮ. ਬੀ. ਸਟਾਫ਼ ਕਲੱਬ ਨੌਜਵਾਨਾਂ ਨੂੰ ਖੇਡਾਂ ਅਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੋੜ ਕੇ ਬੇਹੱਦ ਉਸਾਰੂ ਲੀਹਾਂ ਪ੍ਰਦਾਨ ਕਰ ਰਿਹਾ ਹੈ।
ਇਹ ਪ੍ਰਗਟਾਵਾ 14ਵੇਂ ਸਲਾਨਾ ਖੇਡ ਤੇ ਸੱਭਿਆਚਾਰਕ ਮੇਲੇ ਦੇ ਆਖਰੀ ਦਿਨ ਬਤੌਰ ਮੁੱਖ ਮਹਿਮਾਨ ਪਹੁੰਚੇ ਕੇ. ਡੀ. ਖੋਸਲਾ ਪ੍ਰਧਾਨ ਭਾਜਪਾ ਐੱਸ. ਸੀ. ਮੋਰਚਾ ਪੰਜਾਬ ਨੇ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਦੇਸ਼ ਦੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੀ ਲੋੜ ਹੈ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਅਜਿਹੇ ਮੇਲੇ ਅਹਿਮ ਭੂਮਿਕਾ ਅਦਾ ਕਰਦੇ ਹਨ। ਇਸ ਮੌਕੇ ਡਾ. ਧਰੁਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਅਸ਼ੋਕ ਸੱਭਰਵਾਲ ਸੀਨੀਅਰ ਭਾਜਪਾ ਆਗੂ, ਜੋਗਿੰਦਰਪਾਲ ਛਿੰਦਾ ਐਮ. ਸੀ. ਨੇ ਵੀ ਸੰਬੋਧਨ ਕਰਦਿਆਂ ਪ੍ਰਬੰਧਕਾਂ ਦੀ ਭਰਪੂਰ ਸ਼ਲਾਘਾ ਕੀਤੀ। ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਵੜੈਚ ਨੇ ਕਲੱਬ ਦੀਆਂ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਜਦਕਿ ਮੰਚ ਸੰਚਾਲਨ ਰਵਿੰਦਰ ਰਵੀ, ਜੇ. ਐੱਸ. ਗਿੱਲ ਨੇ ਬਾਖੂਬੀ ਕੀਤਾ।
ਪ੍ਰੋਗਰਾਮ ਵਿਚ ਗਰੁੱਪ ਡਾਂਸ, ਸੋਲੋ ਡਾਂਸ ਤੇ ਫੈਂਸੀ ਡਰੈੱਸ ਮੁਕਾਬਲਿਆਂ ਵਿਚ ਪ੍ਰਤੀਭਾਗੀਆਂ ਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਕਲੱਬ ਵੱਲੋਂ ਵੱਖ ਵੱਖ ਖੇਡ ਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੇ. ਬੀ. ਵਰਮਾ ਚੇਅਰਮੈਨ, ਰਵਿੰਦਰ ਸਿੰਘ ਮਿਲਕਬਾਰ, ਰਾਜੇਸ਼ ਅਰੋੜਾ, ਰਾਜਿੰਦਰ ਸਿੰਘ, ਹਰਜੀਤ ਸਿੰਘ, ਪ੍ਰਭਜੋਤ ਸਿੰਘ, ਚਤਰਜੀਤ ਸਿੰਘ, ਪਰਮਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਬੀਬੀ ਸਾਹੀ ਵੱਲੋਂ ਬਲਾਕ ਤਲਵਾੜਾ ਵਿਚ ਵਿਕਾਸ ਕਾਰਜਾਂ ਉਦਘਾਟਨ


  • 48.77 ਲੱਖ ਦੀ ਲਾਗਤ ਨਾਲ ਮੁਕੰਮਲ ਹੋਏ ਵਿਕਾਸ ਕਾਰਜ
ਤਲਵਾੜਾ, 21 ਅਕਤੂਬਰ: ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਵੱਲੋਂ ਬਲਾਕ ਤਲਵਾੜਾ ਵਿਚ 48.77 ਲੱਖ ਰੁਪਏ ਦੀ ਲਾਗਤ ਮੁਕੰਮਲ ਹੋਏ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ।
ਉਨ੍ਹਾਂ ਕਿਹਾ ਕਿ ਹਲਕੇ ਦੇ ਬਹੁਮੁਖੀ ਵਿਕਾਸ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਵਿਕਾਸ ਕਾਰਜਾਂ ਵਿਚ 41 ਲੱਖ ਰੁਪਏ ਮੰਗੂ ਦਾ ਬਾਗ ਇੰਟਰਲਾਕਿੰਗ ਟਾਇਲ ਸੜਕ ਅਤੇ 7.77 ਲੱਖ ਦੀ ਲਾਗਤ ਵਾਲੀ ਕਾਲੀ ਮਾਤਾ ਮੰਦਿਰ ਇੰਟਰਲਾਕਿੰਗ ਟਾਇਲ ਰੋਡ ਸ਼ਾਮਿਲ ਹਨ। ਬੀਬੀ ਸਾਹੀ ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿਚ ਨਗਰ ਪੰਚਾਇਤ ਤਲਵਾੜਾ ਵੱਲੋਂ 85 ਲੱਖ ਰੁਪਏ ਦੇ ਕੰਮ ਕਰਵਾਏ ਜਾ ਚੁੱਕੇ ਹਨ ਅਤੇ 65 ਲੱਖ ਰੁਪਏ ਦੇ ਤਖਮੀਨੇ ਪ੍ਰਵਾਨ ਹੋ ਚੁੱਕੇ ਹਨ ਜਿਸ ਤੇ ਆਉਣ ਵਾਲੇ ਕੁਝ ਦਿਨਾਂ ਅੰਦਰ ਕੰਮ ਸ਼ੁਰੂ ਹੋ ਜਾਵੇਗਾ। ਆਪਣੀ ਇਸ ਵਿਕਾਸ ਯਾਤਰਾ ਦੌਰਾਨ ਬੀਬੀ ਸਾਹੀ ਵੱਲੋਂ ਨਗਰ ਪੰਚਾਇਤ ਤਲਵਾੜਾ ਦੇ ਦਫ਼ਤਰ ਵਿਖੇ ਗਰੀਬ ਪਰਿਵਾਰਾਂ ਨੂੰ ਆਟਾ ਦਾਲ ਯੋਜਨਾ ਤਹਿਤ ਬਣੇ ਕਾਰਡਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਧਰੁਬ ਸਿੰਘ ਪ੍ਰਧਾਨ ਨਗਰ ਪੰਚਾਇਤ, ਰਣਧੀਰ ਸਿੰਘ ਕਾਰਜਸਾਧਕ ਅਫ਼ਸਰ, ਅਸ਼ੋਕ ਸੱਭਰਵਾਲ, ਲੰਬੜਦਾਰ ਸਰਬਜੀਤ ਸਿੰਘ ਡਡਵਾਲ, ਬਾਬਾ ਸੁਰਿੰਦਰ ਸਿੰਘ, ਅਸ਼ੋਕ ਸੱਭਰਵਾਲ, ਰਿੰਪੀ ਭਾਟੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਖੇਡਾਂ ਨੌਜਵਾਨਾਂ ਦੇ ਸ਼ਖਸ਼ੀ ਵਿਕਾਸ ਲਈ ਜਰੂਰੀ : ਜੋਗਿੰਦਰਪਾਲ ਛਿੰਦਾ


  • ਜਿਲ੍ਹਾ ਵਾਲੀਬਾਲ ਚੈਂਪੀਅਨਸ਼ਿਪ ਦਾ ਉਦਘਾਟਨ
ਤਲਵਾੜਾ, 19 ਅਕਤੂਬਰ: ਖੇਡਾਂ ਨੌਜਵਾਨਾਂ ਦੀ ਸ਼ਖਸ਼ੀਅਤ ਦੇ ਵਿਕਾਸ ਲਈ ਬੇਹੱਦ ਜਰੂਰੀ ਹਨ।
ਜੋਗਿੰਦਰਪਾਲ ਛਿੰਦਾ ਐਮ. ਸੀ. ਤਲਵਾੜਾ ਨੇ ਸਟਾਫ਼ ਕਲੱਬ ਸਲਾਨਾ ਮੇਲੇ ਵਿਚ ਜਿਲ੍ਹਾ ਵਾਲੀਬਾਲ ਚੈਂਪੀਅਨਸ਼ਿਪ ਦਾ ਉਦਘਾਟਨ ਕਰਨ ਮੌਕੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਲਗਾਤਾਰ ਇੱਕ ਦਹਾਕੇ ਤੋਂ ਵੱਧ ਮਿਆਰੀ ਖੇਡ ਤੇ ਸੱਭਿਆਚਾਰਕ ਸਰਗਰਮੀਆਂ ਨਾਲ ਜੋੜ ਕੇ ਸ਼ਲਾਘਾਯੋਗ ਕਾਰਜ ਕੀਤਾ ਹੈ। ਜਿਕਰਯੋਗ ਹੈ ਕਿ ਵਾਲੀਬਾਲ ਚੈਂਪੀਅਨਸ਼ਿਪ ਵਿਚ ਮੁੰਡੇ ਅਤੇ ਕੁੜੀਆਂ ਦੀਆਂ 16 ਟੀਮਾਂ ਭਾਗ ਲੈ ਰਹੀਆਂ ਹਨ। ਇਸ ਤੋਂ ਇਲਾਵਾ ਬੈਡਮਿੰਟਨ ਸਬ-ਜੂਨੀਅਰ ਮੁਕਾਬਲੇ ਵਿਚ ਸੁੰਦਰਦੀਪ ਜੇਤੂ ਰਿਹਾ ਜਦਕਿ ਜਤਿਨ ਦੂਜੇ ਸਥਾਨ ਤੇ ਰਿਹਾ। ਬੈਡਮਿੰਟਨ ਜੂਨੀਅਰ ਮੁਕਾਬਲੇ ਵਿਚ ਹਰਮਿੰਦਰ ਮੋਗਲੀ ਪਹਿਲੇ ਅਤੇ ਚਰਨਜੀਤ ਸਿੰਘ ਗੜ੍ਹਦੀਵਾਲਾ ਦੂਜੇ ਨੰਬਰ ਤੇ ਰਹੇ। ਬੈਡਮਿੰਅਨ ਡਬਲਜ਼ ਮੁਕਾਬਲੇ ਵਿਚ ਦਿਨੇਸ਼ ਗਰਗ ਅਤੇ ਮਾਮਾ ਦੀ ਟੀਮ ਪਹਿਲੇ ਨੰਬਰ ਤੇ ਰਹੀ। ਇਸ ਮੌਕੇ ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਵੜੈਚ ਅਤੇ ਸਕੱਤਰ ਕੇਵਲ ਸਿੰਘ ਨੇ ਦੱਸਿਆ ਕਿ 21 ਅਤੇ 22 ਅਕਤੂਬਰ ਨੂੰ ਖੇਡਾਂ ਦੇ ਨਾਲ ਸੱਭਿਆਚਾਰਕ ਮੁਕਾਬਲੇ ਫੈਂਸੀ ਡਰੈੱਸ, ਸੋਲੋ ਡਾਂਸ, ਗਰੁੱਪ ਡਾਂਚ ਆਦਿ ਦਰਸ਼ਕਾ ਦੀ ਖਿੱਚ ਦਾ ਕੇਂਦਰ ਹੋਣਗੇ। ਇਸ ਮੌਕੇ ਰਵਿੰਦਰ ਰਵੀ, ਪਰਮਿੰਦਰ ਸਿੰਘ, ਹਰਜੀਤ ਸਿੰਘ, ਜੇ. ਐੱਸ. ਗਿੱਲ ਆਦਿ ਸਮੇਤ ਵੱਡੀ ਗਿਣਤੀ ਵਿਚ ਖੇਡ ਪ੍ਰੇਮੀ ਹਾਜਰ ਸਨ।

ਰਾਜਤਿੰਦਰ ਕੌਰ ਨੇ ਜਿੱਤਿਆ ਓਪਨ ਸ਼ੂਟਿੰਗ ਮੁਕਾਬਲਾ


ਤਲਵਾੜਾ, 19 ਅਕਤੂਬਰ: ਸਰਕਾਰੀ ਕਾਲਜ ਤਲਵਾੜਾ ਦੀ ਵਿਦਿਆਰਥਣ ਰਾਜਤਿੰਦਰ ਕੌਰ ਬੀ. ਏ. ਭਾਗ ਤੀਜਾ ਨੇ ਚੰਡੀਗੜ੍ਹ ਰਾਇਫਲ ਸ਼ੂਟਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਆਲ ਇੰਡੀਆ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕਰਕੇ ਗੋਲਡ ਮੈਡਲ ਹਾਸਿਲ ਕੀਤਾ।
ਕਾਲਜ ਦੇ ਪ੍ਰਿੰਸੀਪਲ ਆਰ. ਟੀ. ਸਿੰਘ ਨੇ ਦੱਸਿਆ ਕਿ ਇਸ ਹੋਣਹਾਰ ਵਿਦਿਆਰਥਣ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਹੋਇਆ ਹੈ ਅਤੇ ਹੁਣ ਵਿਦਿਆਰਥਣ ਨਵੰਬਰ ਵਿਚ ਮਾਲਵੰਕਰ ਮੁੰਬਈ ਵਿਚ ਸ਼ੁਰੂ ਹੋ ਰਹੇ ਕੌਮੀ ਮੁਕਾਬਲੇ ਵਿਚ ਭਾਗ ਲਵੇਗੀ। 

ਸਟਾਫ਼ ਕਲੱਬ ਮੇਲਾ ਜੋਸ਼ੋ ਖਰੋਸ਼ ਨਾਲ ਹੋਇਆ ਸ਼ੁਰੂ


  • ਖੇਡਾਂ ਅਤੇ ਸੱਭਿਆਚਾਰ ਨਾਲ ਜੁੜਨਾ ਸਮੇਂ ਦੀ ਲੋੜ : ਐਡਵੋਕੇਟ ਸਿੱਧੂ
ਤਲਵਾੜਾ, 17 ਅਕਤੂਬਰ: ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ. ਬੀ. ਐਮ. ਬੀ.) ਸਟਾਫ਼ ਕਲੱਬ ਅਤੇ ਬਿਆਸ ਸਪੋਰਟਸ ਤੇ ਕਲਚਰਲ ਯੂਥ ਕਲੱਬ ਤਲਵਾੜਾ ਵੱਲੋਂ 14ਵਾਂ ਸਲਾਨਾ ਖੇਡ ਅਤੇ ਸੱਭਿਆਚਾਰਕ ਮੇਲਾ
ਅੱਜ ਪੂਰੇ ਜੋਸ਼ ਖਰੋਸ਼ ਨਾਲ ਆਰੰਭ ਹੋਇਆ ਜਿਸ ਦਾ ਉਦਘਾਟਨ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਗਲ ਵਿੰਗ ਹੁਸ਼ਿਆਰਪੁਰ ਨੇ ਕੀਤਾ। ਇਸ ਮੌਕੇ ਹਾਜਰ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੌਜਵਾਨਾਂ ਨੂੱ ਉਸਾਰੂ ਲੀਹਾਂ ਲਈ ਵਿਸ਼ਾਲ ਮੰਚ ਪ੍ਰਦਾਨ ਕਰਨ ਲਈ ਸਟਾਫ਼ ਕਲੱਬ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਖੇਡਾਂ ਅਤੇ ਸੱਭਿਆਚਾਰ ਨਾਲ ਜੁੜਨਾ ਸਮੇਂ ਦੀ ਲੋੜ ਹੈ ਅਤੇ ਅਜਿਹੇ ਮੇਲੇ ਨੌਜਵਾਨਾਂ ਨੂੰ ਵਧੀਆ ਸੇਧ ਦੇਣ ਲਈ ਸਹਾਈ ਹੁੰਦੇ ਹਨ। ਕਲੱਬ ਦੇ ਪ੍ਰਧਾਨ ਧਰਮਿੰਦਰ ਸਿੰਘ ਵੜੈਚ ਅਤੇ ਸਕੱਤਰ ਕੇਵਲ ਸਿੰਘ ਭਿੰਡਰ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਸੁੰਦਰ ਲਿਖਾਈ ਹਿੰਦੀ, ਪੰਜਾਬੀ ਤੇ ਅੰਗਰੇਜੀ, ਚਿੱਤਰਕਲਾ, ਮਹਿੰਦੀ ਦੇ ਮੁਕਾਬਲੇ ਹੋਣਗੇ ਜਦਕਿ ਇਸ ਮੇਲੇ ਵਿਚ ਵਾਲੀਬਾਲ ਜਿਲ੍ਹਾ ਚੈਂਪੀਅਨਸ਼ਿਪ ਮੁਕਾਬਲਾ ਅਤੇ ਗਰੁੱਪ ਡਾਂਸ, ਸੋਲੋ ਡਾਂਸ, ਫੈਂਸੀ ਡਰੈੱਸ, ਕਰਾਟੇ, ਬਾਸਕਟਬਾਲ, ਬੈਡਮਿੰਟਨ ਅਤੇ ਟੇਬਲ ਟੈਨਿਸ ਮੈਚ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣੇ ਰਹਿਣਗੇ। ਉਨ੍ਹਾਂ ਦੱਸਿਆ ਕਿ ਇਨਾਮ ਵੰਡ ਸਮਾਗਮ 21 ਅਕਤੂਬਰ ਨੂੰ ਹੋਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਸਿੰਘ ਪੌਂਟੀ, ਸੁਮੇਰ ਪ੍ਰਤਾਪ ਮੰਟੂ, ਜਸਵਿੰਦਰ ਸਿੰਘ ਢੁਲਾਲ, ਰੂਪ ਲਾਲ, ਰਾਜਿੰਦਰ ਸਿੰਘ ਬਿੱਲਾ, ਹਰਜੀਤ ਸਿੰਘ, ਰਵਿੰਦਰ ਰਵੀ, ਪਰਮਿੰਦਰ ਸਿੰਘ, ਪ੍ਰਭਜੋਤ ਸਿੰਘ, ਚਤਰਜੀਤ ਸਿੰਘ, ਕੈਲਾਸ਼ ਕੁਮਾਰ, ਪਰਮਿੰਦਰ ਸਿੰਘ ਟੀਨੂੰ ਐਮ. ਸੀ. ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਨਿਸ਼ਚਿਤ ਕੀਤੀਆਂ ਥਾਵਾਂ 'ਤੇ ਹੀ ਪਟਾਕੇ ਵੇਚੇ ਜਾਣ : ਏ.ਡੀ.ਸੀ. ਚਾਬਾ

-ਪਟਾਕੇ ਵੇਚਣ ਲਈ ਸਬੰਧਤ ਐਸ.ਡੀ.ਐਮ ਤੋਂ ਲੈਣੀ ਹੋਵੇਗੀ ਪ੍ਰਵਾਨਗੀ
ਹੁਸ਼ਿਆਰਪੁਰ, 13 ਅਕਤੂਬਰ: ਕਿਸੀ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪਟਾਕਿਆਂ ਨੂੰ ਕੇਵਲ ਨਿਸ਼ਚਿਤ ਕੀਤੀਆਂ ਗਈਆਂ ਥਾਵਾਂ 'ਤੇ ਹੀ ਵੇਚਿਆ ਜਾਵੇ ਅਤੇ ਸਬੰਧਤ ਐਸ.ਡੀ.ਐਮਜ਼ ਤੋਂ ਲਾਇਸੰਸ ਲੈਣ ਬਗੈਰ ਕਿਸੇ ਵੀ ਦੁਕਾਨਦਾਰ ਵਲੋਂ ਪਟਾਕੇ ਨਾ ਵੇਚੇ ਜਾਣ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ 'ਤੇ ਸਬੰਧਤ ਅਧਿਕਾਰੀਆਂ ਵਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪਟਾਕਿਆਂ ਦੇ ਥੋਕ, ਪ੍ਰਚੂਨ ਵਪਾਰੀਆਂ ਅਤੇ ਸਬੰਧਤ ਅਧਿਕਾਰੀਆਂ ਨਾਲ ਪਟਾਕੇ  ਵੇਚਣ ਲਈ ਥਾਵਾਂ ਨਿਸ਼ਚਿਤ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ।

                   ਸ੍ਰੀ ਚਾਬਾ ਨੇ ਕਿਹਾ ਕਿ ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ, ਦਸੂਹਾ ਸਮੇਤ ਬਾਕੀ ਥਾਵਾਂ 'ਤੇ ਨਿਸ਼ਚਿਤ ਕੀਤੀਆਂ ਥਾਵਾਂ 'ਤੇ ਹੀ ਪਟਾਕੇ ਵੇਚੇ ਜਾਣ। ਇਸ ਤੋਂ ਇਲਾਵਾ ਹੁਸ਼ਿਆਰਪੁਰ, ਗੜ੍ਹਸ਼ੰਕਰ, ਮੁਕੇਰੀਆਂ ਅਤੇ ਦਸੂਹਾ ਦੇ ਸਬੰਧਤ ਉਪ ਮੰਡਲ ਮੈਜਿਸਟਰੇਟਾਂ ਤੋਂ ਪਟਾਕੇ ਵੇਚਣ ਲਈ ਮਨਜ਼ੂਰੀ ਲੈਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਘੋਸ਼ਿਤ ਕੀਤੇ ਗਏ ਸਾਈਲੈਂਸ ਜ਼ੋਨ ਸਥਾਨਾਂ, ਹਸਪਤਾਲਾਂ, ਅਦਾਲਤਾਂ ਅਤੇ ਹੋਰ ਸੰਸਥਾਵਾਂ ਦੇ 100 ਮੀਟਰ ਦੇ ਘੇਰੇ ਅੰਦਰ ਪਟਾਕੇ ਚਲਾਉਣ 'ਤੇ ਪਾਬੰਦੀ ਰਹੇਗੀ। ਉਨ੍ਹਾਂ ਨੇ ਸਿਵਲ ਸਰਜਨ ਦਫ਼ਤਰ ਨਾਲ ਸਬੰਧਤ ਅਧਿਕਾਰੀਆਂ ਨੂੰ ਵੀ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਉਹ ਅਮਰਜੈਂਸੀ ਸੇਵਾਵਾਂ ਲਈ ਸਾਰੇ ਢੁਕਵੇਂ ਪ੍ਰਬੰਧ ਕਰਨ। ਉਨ੍ਹਾਂ ਨੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਜ਼ਿਲ੍ਹੇ ਵਿੱਚ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿਹਾ ਕਿ ਤੰਗ ਗਲੀਆਂ ਅਤੇ ਲਾਇਸੰਸ ਤੋਂ ਬਿਨਾਂ ਕੋਈ ਪਟਾਕੇ ਨਾ ਵੇਚੇ ਅਤੇ ਜੇ ਕੋਈ ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਦਾ ਪਾਇਆ ਗਿਆ, ਤਾਂ ਉਸ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਦੇ ਹੇਠਾਂ, ਟਰਾਂਸਫਾਰਮਰਾਂ ਅਤੇ ਜਿਥੇ ਅੱਗ ਦਾ ਕੰਮ ਹੋ ਰਿਹਾ ਹੋਵੇ, ਉਸ ਦੇ ਨਜ਼ਦੀਕ ਪਟਾਕੇ ਬਿਲਕੁਲ ਨਾ ਚਲਾਏ ਜਾਣ। ਉਨ੍ਹਾਂ ਨੇ ਫਾਇਰ ਅਫ਼ਸਰਾਂ ਨੂੰ ਵੀ ਟਾਂਡਾ, ਦਸੂਹਾ, ਗੜ੍ਹਦੀਵਾਲਾ ਅਤੇ ਮੁਕੇਰੀਆਂ ਵਿਖੇ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਢੁਕਵੇਂ ਪ੍ਰਬੰਧ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ।                    
                  ਇਸ ਮੌਕੇ ਤੇ ਆਤਿਸ਼ਬਾਜੀ ਦੇ ਥੋਕ ਅਤੇ ਪ੍ਰਚੂਨ ਵਿਕਰੇਤਾਵਾਂ ਵਲੋਂ  ਸੁਝਾਅ ਵੀ ਦਿੱਤੇ ਗਏ ਅਤੇ ਉਨ੍ਹਾਂ ਭਰੋਸਾ ਦੁਆਇਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਹੀ ਪਟਾਕੇ ਵੇਚੇ ਜਾਣਗੇ। ਇਸ ਮੌਕੇ 'ਤੇ ਐਸ.ਡੀ.ਐਮ. ਹੁਸ਼ਿਆਰਪੁਰ ਅਮਰਜੀਤ ਸਿੰਘ, ਐਸ.ਡੀ.ਐਮ. ਦਸੂਹਾ ਬਰਜਿੰਦਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਮੋਹਨ ਸਿੰਘ ਲੇਹਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਬਲਬੀਰ ਸਿੰਘ, ਸਕੂਲਾਂ/ ਕਾਲਜਾਂ ਦੇ ਨੁਮਾਇੰਦਿਆਂ ਤੋਂ ਪਰਚੂਨ ਵਪਾਰੀ ਅਤੇ ਹੋਰ ਸਬੰਧਤ ਅਧਿਕਾਰੀ ਹਾਜ਼ਰ ਸਨ।

ਜਿਲ੍ਹਾ ਚੋਣ ਅਫ਼ਸਰ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਹਦਾਇਤਾਂ

ਹੁਸ਼ਿਆਰਪੁਰ, 12 ਅਕਤੂਬਰ:ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਤਿਆਰੀ ਸਬੰਧੀ ਹਦਾਇਤ ਕੀਤੀ ਕਿ ਜਿਲ੍ਹਾ ਚੋਣ ਦਫ਼ਤਰ ਵਲੋਂ ਸਮੂਹ ਵਿਭਾਗਾਂ ਦੇ ਮੁਖੀ ਦਫ਼ਤਰਾਂ ਦੇ ਕਲਾਸ ਏ, ਬੀ ਅਤੇ ਸੀ ਸਟਾਫ਼ ਦੇ ਵੇਰਵੇ ਉਨ੍ਹਾਂ ਨੂੰ ਭੇਜੇ ਗਏ ਪ੍ਰੋਫਾਰਮੇ ਅਨੁਸਾਰ ਤਿਆਰ ਰੱਖਣ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਵਿਭਾਗ ਕੋਲ ਪ੍ਰੋਫਾਰਮਾ ਨਹੀਂ ਪਹੁੰਚਿਆ ਤਾਂ ਉਹ ਇਹ ਪ੍ਰੋਫਾਰਮਾ ਜ਼ਿਲ੍ਹਾ ਹੁਸ਼ਿਆਰਪੁਰ ਦੀ ਵੈਬ ਸਾਈਟ ਦੇ ਲਿੰਕ Performa ਤੋਂ ਡਾਊਨਲੋਡ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਸਮੂਹ ਵਿਭਾਗਾਂ ਦੇ ਮੁਖੀਆਂ ਦੀ ਮੀਟਿੰਗ ਬੁਲਾਈ ਜਾਵੇਗੀ, ਜਿਸ ਵਿੱਚ ਸਬੰਧਤ ਵਿਭਾਗ ਦੇ ਕੰਪਿਊਟਰ ਅਪਰੇਟਰ ਜਾਂ ਕੰਪਿਊਟਰ ਦੀ ਮੁਹਾਰਤ/ਜਾਣਕਾਰੀ ਰੱਖਣ ਵਾਲੇ ਕਰਮਚਾਰੀ ਨੂੰ ਡਾਟਾ ਸਾਫਟਵੇਅਰ ਬਾਰੇ ਟ੍ਰੇਨਿੰਗ ਦਿੱਤੀ ਜਾਵੇਗੀ। ਸ੍ਰੀਮਤੀ ਮਿਤਰਾ ਨੇ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਉਹ ਜਲਦ ਤੋਂ ਜਲਦ ਪ੍ਰੋਫਾਰਮੇ ਅਨੁਸਾਰ ਸਮੂਹ ਕਰਮਚਾਰੀਆਂ ਦੇ ਵੇਰਵੇ ਇਕੱਤਰ ਕਰਕੇ ਰੱਖ ਲੈਣ।

ਧੂਮਧਾਮ ਨਾਲ ਮਨਾਇਆ ਬਦੀ ਉੱਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਿਹਰਾ

ਤਲਵਾੜਾ ਦੇ ਦੁਸ਼ਿਹਰੇ ਦਾ ਦ੍ਰਿਸ਼
ਤਲਵਾੜਾ, 11 ਅਕਤੂਬਰ: ਅੱਜ ਇੱਥੇ ਬਦੀ ਉੱਤੇ ਨੇਕੀ ਦਾ ਪ੍ਰਤੀਕ ਤਿਓਹਾਰ ਦੁਸ਼ਿਹਰਾ ਬੇਹੱਦ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ।

ਸੁਰੇਸ਼ ਕੁਮਾਰ ਕਪੂਰੀਆ ਚੀਫ਼ ਇੰਜੀਨੀਅਰ ਪੂਜਾ ਕਰਦੇ ਹੋਏ

ਕੇ. ਕੇ. ਸੂਦ ਮੇਘਨਾਥ ਨੂੰ ਅਗਨੀ ਦਿਖਾਉਂਦੇ ਹੋਏ
ਇਸ ਮੌਕੇ ਸੁਰੇਸ਼ ਕੁਮਾਰ ਕਪੂਰੀਆ ਚੀਫ਼ ਇੰਜੀਨੀਅਰ ਬਿਆਸ ਡੈਮ ਵੱਲੋਂ ਵਿਧੀਵਧ ਪੂਜਾ ਮਗਰੋਂ ਰਾਵਣ ਦੇ ਪੁਤਲੇ ਨੂੰ ਅਗਨੀ ਦਿਖਾਉਣ ਦੀ ਰਸਮ ਅਦਾ ਕੀਤੀ ਜਦਕਿ ਮੇਘਨਾਥ ਦੇ ਪੁਤਲੇ ਨੂੰ ਕ੍ਰਿਸ਼ਨ ਕਾਂਤ ਸੂਦ ਨਿਗਰਾਨ ਇੰਜੀਨੀਅਰ ਅਤੇ ਪ੍ਰਧਾਨ ਭਾਰਤ ਵਿਕਾਸ ਪਰਿਸ਼ਦ ਉੱਤਰ ਭਾਰਤ ਨੇ ਇਹ ਰਸਮ ਅਦਾ ਕੀਤੀ। ਤਲਵਾੜਾ ਵਿਚ ਵੱਖ ਵੱਖ ਰਾਮ ਲੀਲਾ ਕਮੇਟੀਆਂ ਵੱਲੋਂ ਸ਼ਾਨਦਾਰ ਝਾਕੀਆਂ ਰਾਹੀਂ ਰਮਾਇਣ ਦੇ ਅਹਿਮ ਯੁੱਧ ਨੂੰ ਮੁੜ ਸੁਰਜੀਤ ਕੀਤਾ ਗਿਆ। ਇਸ ਮੌਕੇ ਵੰਦਨਾ ਕਪੂਰੀਆ, ਰੇਨੂੰ ਸੂਦ, ਮਹੇਸ਼ ਚੋਪੜਾ ਪ੍ਰਧਾਨ ਸਨਾਤਨ ਧਰਮ ਸਭਾ ਤਲਵਾੜਾ, ਤਿਲਕ ਰਾਜ ਸ਼ਰਮਾ, ਪਰਵੀਨ ਕੁਮਾਰ, ਟਿੰਕਾ ਮਿਨਹਾਸ, ਡਾ. ਕੇਵਲ ਕ੍ਰਿਸ਼ਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਹਾਜਰ ਸਨ।

ਬੀ. ਬੀ. ਐਮ. ਬੀ. ਹਸਪਤਾਲ ਬਾਰੇ ਸ਼ਿਵ ਸੈਨਾ ਵੱਲੋਂ ਰੋਸ ਪ੍ਰਦਰਸ਼ਨ

ਤਲਵਾੜਾ, 4 ਅਕਤੂਬਰ: ਅੱਜ ਇੱਥੇ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵਿਚ ਸਹੂਲਤਾਂ ਦੀ ਕਮੀ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।
ਦੁਆਬਾ ਜੋਨ ਦੇ ਪ੍ਰਧਾਨ ਰਾਮਪਾਲ ਸ਼ਰਮਾ, ਰਮੇਸ਼ ਕਾਲੀਆ ਸੂਬਾ ਪ੍ਰਧਾਨ ਯੂਥ ਵਿੰਗ ਹਿਮਾਚਲ ਪ੍ਰਦੇਸ਼ ਦੀ ਅਗਵਾਈ ਹੇਠ ਹੋਏ ਇਸ ਪ੍ਰਦਰਸ਼ਨ ਵਿਚ ਵੱਖ ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ 100 ਬਿਸਤਿਆਂ ਵਾਲਾ ਇਹ ਅਹਿਮ ਹਸਪਤਾਲ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਲਈ ਇੱਕ ਮਾਤਰ ਸਿਹਤ ਕੇਂਦਰ ਹੈ ਪ੍ਰੰਤੂ ਸਹੂਲਤਾਂ ਦੀ ਕਮੀ ਦੇ ਚਲਦਿਆਂ ਇਹ ਨਿਰਾ ਚਿੱਟਾ ਹਾਥੀ ਸਾਬਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਦੋ ਜੱਚਾ-ਬੱਚਾ ਮਾਹਿਰ ਹਨ ਪ੍ਰੰਤੂ ਜਣੇਪੇ ਲਈ ਸਹੂਲਤ ਨਹੀਂ। ਬੋਹੋਸ਼ੀ ਮਾਹਿਰ, ਸਰਜਨ ਅਤੇ ਹੋਰ ਮਾਹਿਰਾਂ ਦੀ ਘਾਟ ਤੋਂ ਇਲਾਵਾ ਐਕਸ-ਰੇ, ਲੈਬ ਅਤੇ ਦਵਾਈਆਂ ਆਦਿ ਦੀ ਹਮੇਸ਼ਾ ਕਮੀ ਬਣੀ ਰਹਿੰਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪ੍ਰਸ਼ਾਸ਼ਨ ਨੇ ਇੱਥੇ ਜਲਦੀ ਕਮੀਆਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਅਤੇ 16 ਅਕਤੂਬਰ ਨੂੰ ਮੁੜ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ. ਪ੍ਰਸ਼ੋਤਮ, ਦੀਪਕ, ਬਲਜਿੰਦਰ, ਦੇਵਿੰਦਰ, ਗੁਰਪ੍ਰੀਤ ਆਦਿ ਸਮੇਤ ਕਈ ਹੋਰ ਆਗੂ ਹਾਜਰ ਸਨ।

ਅਮਨਦੀਪ ਹੈਪੀ ਬਣੇ ਭਾਜਪਾ ਦੇ ਮੰਡਲ ਪ੍ਰਧਾਨ

ਤਲਵਾੜਾ, 4 ਅਕਤੂਬਰ: ਬੀਬੀ ਸੁਖਜੀਤ ਕੌਰ ਸਾਹੀ ਵਿਧਾਇਕਾ ਹਲਕਾ ਦਸੂਹਾ ਅਤੇ ਭਾਜਪਾ ਜਿਲ੍ਹਾ ਪ੍ਰਧਾਨ ਸੰਜੀਵ ਪ੍ਰਧਾਨ ਵੱਲੋਂ ਅਮਨਦੀਪ ਹੈਪੀ ਐਮ. ਸੀ. ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਲਈ ਤਲਵਾੜਾ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਪਾਰਟੀ ਲਈ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਹੈਪੀ ਦੀ ਨਿਯੁਕਤੀ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਲਾਭ ਹੋਵੇਗਾ। ਜਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਨੇ ਕਿਹਾ ਕਿ ਪਾਰਟੀ ਨੂੰ ਅਮਨਦੀਪ ਹੈਪੀ ਵਰਗੇ ਦ੍ਰਿੜ ਸੰਕਲਪ ਜੁਝਾਰੂ ਨੌਜਵਾਨਾਂ ਦੀ ਬੇਹੱਦ ਲੋੜ ਹੈ। ਇਸ ਮੌਕੇ ਨਵਨਿਯੁਕਤ ਮੰਡਲ ਪ੍ਰਧਾਨ ਅਮਨਦੀਪ ਹੈਪੀ ਨੇ ਕਿਹਾ ਕਿ ਪਾਰਟੀ ਹਾਈ ਕਮਾਨ ਵੱਲੋਂ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਪੂਰਾ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਨੇ ਕੁਮਾਰ ਲਵਲੀ, ਕੈਪਟਨ ਕਰਨ ਸਿੰਘ, ਡਾ. ਧਰੁਬ ਸਿੰਘ, ਅਮਿਤ ਧਨੋਆ, ਕੈਪਟਨ ਸੁਰੇਸ਼, ਬ੍ਰਹਮ ਦਾਸ, ਲਛਮਣ ਸਿੰਘ, ਸ਼ਿਵਮ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਕਾਰਕੁੰਨ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)