- ਜਿਲ੍ਹੇ ਵਿੱਚ ਬਣਾਏ ਗਏ 22 ਪ੍ਰੀਖਿਆ ਕੇਂਦਰਾਂ `ਚ 10182 ਉਮੀਦਵਾਰ ਭਾਗ ਲੈਣਗੇ
ਹੁਸਿ਼ਆਰਪੁਰ, 23 ਸਤੰਬਰ: ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET), 2016 ਦੀ ਪ੍ਰੀਖਿਆ 25 ਸਤੰਬਰ ਦਿਨ ਐਤਵਾਰ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਼ਿਜਲ੍ਹਾ ਪ੍ਰਸ਼ਾਸ਼ਨ ਵਲੋਂ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ ਵਲੋਂ ਼ਿਜਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਜਿ਼ਲ੍ਹੇ ਦੇ ਉਪ ਮੰਡਲ ਮੈਜਿਸਟਰੇਟ, ਤਹਿਸੀਲਦਾਰ, ਨਾਇਬ ਤਹਿਸੀਲਦਾਰ, ਼ਿਜਲ੍ਹਾ ਪੰਚਾਇਤ ਅਤੇ ਵਿਕਾਸ ਅਫ਼ਸਰ, ਪੁਲਿਸ ਅਤੇ ਸਿੱਖਿਆ ਵਿਭਾਗਾਂ ਦੇ ਅਧਿਕਾਰੀਆਂ ਸਮੇਤ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰ ਅਤੇ ਇਨ੍ਹਾਂ 22 ਪ੍ਰੀਖਿਆ ਕੇਂਦਰਾਂ ਦੇ ਪ੍ਰੀਖਿਆ ਕੰਟਰੋਲਰ ਹਾ਼ਜਰ ਆਏ।
ਸ੍ਰੀ ਚਾਬਾ ਵਲੋਂ ਹਾਜ਼ਰ ਆਏ ਅਧਿਕਾਰੀਆਂ ਨੂੰ ਦੱਸਿਆ ਕਿ ਪ੍ਰੀਖਿਆ ਕਰਾਉਣ ਲਈ ਜਿ਼ਲ੍ਹੇ ਦੇ 22 ਵਿਦਿਅਕ ਸੰਸਥਾਨਾਂ ਵਿੱਚ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਆਉਣ ਵਾਲੇ ਐਤਵਾਰ ਮਿਤੀ 25 ਸਤੰਬਰ ਨੂੰ 2 ਪੇਪਰਾਂ ਵਿੱਚ ਇਹ ਪ੍ਰੀਖਿਆ ਲਈ ਜਾਵੇਗੀ। ਸਵੇਰੇ 10.30 ਤੋਂ ਦੁਪਹਿਰ 1 ਵਜੇ ਤੱਕ ਪੇਪਰ-2 ਲਿਆ ਜਾਵੇਗਾ, ਜਿਸ ਵਿੱਚ 8212 ਉਮੀਦਵਾਰ ਸ਼ਾਮਲ ਹੋਣਗੇ ਅਤੇ ਬਾਅਦ ਦੁਪਹਿਰ 2.30 ਵਜੇ ਤੋਂ ਸ਼ਾਮ 5 ਵਜੇ ਤੱਕ ਪੇਪਰ-1 ਲਿਆ ਜਾਵੇਗਾ, ਜਿਸ ਵਿੱਚ 1970 ਉਮੀਦਵਾਰ ਭਾਗ ਲੈਣਗੇ। ਇਨ੍ਹਾਂ ਪ੍ਰੀਖਿਆ ਕੇਂਦਰਾਂ ਤੋਂ ਇਲਾਵਾ 3 ਨੋਡਲ ਸੈਂਟਰ ਵੀ ਬਣਾਏ ਗਏ ਹਨ, ਜਿਨ੍ਹਾਂ ਵਿੱਚ ਪ੍ਰੀਖਿਆ ਸਮੱਗਰੀ ਸਟਰਾਂਗ ਰੂਮਾਂ ਵਿੱਚ ਸਟੋਰ ਕੀਤੀ ਜਾਵੇਗੀ ਅਤੇ ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਆਰੰਭ ਹੋਣ ਤੋਂ ਪਹਿਲਾਂ ਪ੍ਰੀਖਿਆ ਸਮੱਗਰੀ ਇਨ੍ਹਾਂ ਨੋਡਲ ਸੈਂਟਰਾਂ ਤੋਂ ਪ੍ਰੀਖਿਆ ਕੇਂਦਰਾਂ ਨੂੰ ਰਾਹੀਂ ਉਨ੍ਹਾਂ ਦੇ ਸੈਂਟਰ ਕੰਟਰੋਲਰ ਦਿੱਤੀ ਜਾਵੇਗੀ। ਪ੍ਰੀਖਿਆ ਮੁਕੰਮਲ ਹੋਣ ਉਪਰੰਤ ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਸੈਂਟਰ ਕੰਟਰੋਲਰ ਮੁੜ ਪ੍ਰੀਖਿਆ ਸਮੱਗਰੀ ਸਬੰਧਤ ਨੋਡਲ ਸੈਂਟਰਾਂ ਵਿਖੇ ਜਮ੍ਹਾਂ ਕਰਾਉਣਗੇ।
ਸ੍ਰੀ ਚਾਬਾ ਨੇ ਦੱਸਿਆ ਕਿ ਇਨ੍ਹਾਂ ਤਿੰਨ ਨੋਡਲ ਸੈਂਟਰਾਂ ਦੇ ਇੰਚਾਰਜ ਸਬੰਧਤ ਐਸ.ਡੀ.ਐਮ ਹੋਣਗੇ - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੇਲਵੇ ਮੰਡੀ ਰੋਡ, ਹੁਸਿ਼ਆਰਪੁਰ ਦੇ ਇੰਚਾਰਜ ਐਸ.ਡੀ.ਐਮ., ਹੁਸਿ਼ਆਰਪੁਰ ਹੋਣਗੇ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ, ਬਲੱਗਣ ਰੋਡ, ਦਸੂਹਾ ਦੇ ਇੰਚਾਰਜ ਐਸ.ਡੀ.ਐਮ., ਦਸੂਹਾ ਹੋਣਗੇ, ਅਤੇ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਮੁਕੇਰੀਆਂ ਦੇ ਇੰਚਾਰਜ ਐਸ.ਡੀ.ਐਮ., ਮੁਕੇਰੀਆਂ ਹੋਣਗੇ। ਹਰ ਇਕ ਪ੍ਰੀਖਿਆ ਕੇਂਦਰ ਦਾ ਮੁੱਖੀ ਕੇਂਦਰ ਕੰਟਰੋਲਰ ਹੋਵੇਗਾ, ਜਦ ਕਿ ਸਿੱਖਿਆ ਵਿਭਾਗ ਵਲੋਂ ਹਰ ਇਕ ਪ੍ਰੀਖਿਆ ਕੇਂਦਰ ਲਈ ਪ੍ਰੀਖਿਆ ਕਰਾਉਣ ਲਈ ਵੱਖ-ਵੱਖ ਅਧਿਕਾਰੀ ਵੀ ਨਿਯੁਕਤ ਕੀਤੇ ਗਏ ਹਨ। ਪ੍ਰੀਖਿਆ ਕੇਂਦਰ ਵਿੱਚ ਇਮਤਿਹਾਨ ਨੂੰ ਸੁਚਾਰੂ ਢੰਗ ਨਾਲ ਕਰਾਉਣ ਲਈ ਦੇਖਰੇਖ ਕਰਨ ਲਈ ਜਿ਼ਲ੍ਹਾ ਪ੍ਰਸ਼ਾਸ਼ਨ ਵਲੋਂ ਬੀ.ਡੀ.ਪੀ.ਓ. ਅਤੇ ਨਗਰ ਕੌਸਲਾਂ ਦੇ ਕਾਰਜਸਾਧਕ ਅਫ਼ਸਰ ਸਟੈਟਿਕ ਆਬਜ਼ਰਵਰ ਲਗਾਏ ਗਏ ਹਨ।
ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਨੂੰ ਸ੍ਰੀ ਮੋਹਨ ਸਿੰਘ ਲੇਹਲ, ਜਿ਼ਲ੍ਹਾ ਸਿੱਖਿਆ ਅਫ਼ਸਰ (ਸੈਕੰ:) ਨੇ ਦੱਸਿਆ ਕਿ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਗੇਟ `ਤੇ ਉਮੀਦਵਾਰਾਂ ਦੀ ਚੈਕਿੰਗ ਕੀਤੀ ਜਾਵੇਗੀ। ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਲਈ ਉਮੀਦਵਾਰ ਪਾਸ ਸਿਰਫ਼ ਸਿੱਖਿਆ ਵਿਭਾਗ ਵਲੋਂ ਜਾਰੀ ਐਡਮਿਟ ਕਾਰਡ, ਜਿਸ ਉਪਰ ਉਸ ਦੇ ਹਸਤਾਖਰ ਅਤੇ ਸਕੈਡ ਫੋਟੋ ਹੋਵੇ, ਅਤੇ ਫੋਟੋ ਆਈ ਕਾਰਡ ਜਿਵੇਂ ਆਧਾਰ ਕਾਰਡ, ਡਰਾਈਵਿੰਗ ਲਾਇਸੰਸ, ਵੋਟਰ ਕਾਰਡ, ਪਾਸਪਰਰੋਟ ਆਦਿ ਹੀ ਹੋਣਾ ਚਾਹੀਦਾ ਹੈ ਅਤੇ ਇਸ ਤੋ ਇਲਾਵਾ ਕੁਝ ਵੀ ਹੋਰ ਪ੍ਰੀਖਿਆ ਕੇਂਦਰ ਵਿੱਚ ਉਮੀਦਵਾਰ ਨੂੰ ਨਹੀ ਲਿਜਾਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪ੍ਰੀਖਿਆ ਦੇ ਲਈ ਪ੍ਰੀਖਿਆ ਕੇਂਦਰ ਦੇ ਵਿੱਚ ਹੀ ਪ੍ਰੀਖਿਆ ਨਾਲ ਸਬੰਧਤ ਸਾਰੀਆਂ ਲੋੜੀਂਦੀਆਂ ਚੀਜ਼ਾਂ ਸਮੇਤ ਪੈਨ ਅੰਦਰ ਹੀ ਮੁਹੱਈਆ ਕੀਤਾ ਜਾਵੇਗਾ। ਉਮੀਦਵਾਰ ਘੜੀ, ਮੋਬਾਇਲ, ਕੈਲਕੂਲੇਟਰ, ਪੈਨ, ਪੈਨਸਲ, ਰਬੜ, ਫਲਿਊਡ, ਗੱਤਾ, ਬੈਗ, ਟਿਫਨ ਬਾਕਸ ਜਾਂ ਕਿਤਾਬਾਂ ਆਦਿ ਨਾ ਲੈ ਕੇ ਆਉਣ, ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਚਾਬਾ ਨੇ ਮੀਡੀਆ ਰਾਹੀਂ ਉਮੀਦਵਾਰਾਂ ਨੂੰ ਖਾਸ ਤੌਰ ਤੇ ਅਪੀਲ ਜਾਰੀ ਕੀਤੀ ਕਿ ਉਹ ਪ੍ਰੀਖਿਆ ਕੇਂਦਰ ਵਿੱਚ ਕੇਵਲ ਆਪਣਾ ਐਡਮਿਟ ਕਾਰਡ, ਜਿਸ ਉਪਰ ਉਨ੍ਹਾਂ ਦੀ ਸਕੈਡ ਫੋਟੋ ਅਤੇ ਉਨ੍ਹਾਂ ਦੇ ਹਸਤਾਖਰ ਹੋਣ, ਅਤੇ ਫੋਟੋ ਆਈ ਕਾਰਡ ਤੋ ਇਲਾਵਾ ਕੁਝ ਹੋਰ ਨਾ ਲੈ ਕੇ ਆਉਣ ਕਿਉਂਕਿ ਸਿਰਫ਼ ਏਹੀ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਸੁਚਾਰੂ ਢੰਗ ਨਾਲ ਕਰਵਾਉਣ ਲਈ ਸੁਰੱਖਿਆ ਦੇ ਪੁਖਤੇ ਪ੍ਰਬੰਧ ਵੀ ਕੀਤੇ ਗਏ ਹਨ।
DO’S (√)
·
ਮੀਦਵਾਰ ਕੇਵਲ ਐਡਮਿਟ ਕਾਰਡ, ਜਿਸ ਉਪਰ ਉਸ ਦੇ ਹਸਤਾਖਰ ਅਤੇ ਸਕੈਡ ਫੋਟੋ ਹੋਵੇ, ਪ੍ਰੀਖਿਆ ਕੇਂਦਰ ਲਿਜਾ ਸਕਦੇ ਹਨ। ·
ਉਪਰੋਕਤ ਤੋਂ ਇਲਾਵਾ ਆਪਣਾ ਫੋਟੋ ਆਈ ਕਾਰਡ ਜਿਵੇਂ ਆਧਾਰ ਕਾਰਡ, ਡਰਾਈਵਿੰਗ ਲਾਇਸੰਸ, ਵੋਟਰ ਕਾਰਡ, ਪਾਸਪੋਰਟ ਆਦਿ ਜ਼ਰੂਰ ਲੈ ਕੇ ਆਉਣ।
DONT’S (X)
· ਘੜੀ, ਮੋਬਾਇਲ, ਕੈਲਕੂਲੇਟਰ, ਇਲੈਕਟ੍ਰੋਨਿਕ ਡਾਇਰੀ, ਜਾਂ ਹੋਰ ਕੋਈ ਇਲੈਕਟ੍ਰੋਨਿਕ ਵਸਤੂ ਪ੍ਰੀਖਿਆ ਕੇਂਦਰ ਦੇ ਅੰਦਰ ਲਿਜਾਣਾ ਵਰਜਿਤ ਹੈ। · *ਪੈੱਨ, ਪੈਨਸਲ, ਰਬੜ, ਫਲਿਊਡ, ਗੱਤਾ, ਬੈਗ, ਟਿਫਨ ਬਾਕਸ, ਕਿਤਾਬਾਂ ਜਾਂ ਕੋਈ ਅਣ ਉਚਿਤ ਸਮੱਗਰੀ ਆਦਿ ਨਾ ਲੈ ਕੇ ਆਉਣ।
- ਪ੍ਰੀਖਿਆ ਕੇਂਦਰਾਂ ਦੇ 100 ਘੇਰੇ ਅੰਦਰ ਧਾਰਾ 144 ਲਾਗੂ
25 ਸਤੰਬਰ ਨੂੰ ਹੋਣ ਵਾਲੇ ਅਧਿਆਪਕ ਯੋਗਤਾ ਟੈਸਟ-2016 ਦੇ ਪ੍ਰੀਖਿਆ ਕੇਂਦਰ ਦੇ ਆਲੇ-ਦੁਆਲੇ ਇਕੱਠ ਜਾਂ ਭੀੜ ਨੂੰ ਰੋਕਣ ਦੇ ਮੰਤਵ ਨਾਲ, ਜਿ਼ਲ੍ਹਾ ਹੁਸਿ਼ਆਰਪੁਰ ਦੇ ਜਿ਼ਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿੱਤਰਾ, ਆਈ.ਏ.ਐਸ. ਵਲੋਂ ਪ੍ਰੀਖਿਆ ਵਾਲੇ ਦਿਨ ਪ੍ਰੀਖਿਆ ਕੇਂਦਰਾਂ ਦੇ 100 ਮੀਟਰ ਦੇ ਘੇਰੇ ਵਿਚਕਾਰ ਧਾਰਾ 144 ਸੀ.ਆਰ.ਪੀ.ਸੀ. ਤਹਿਤ ਹੁਕਮ ਵੀ ਜਾਰੀ ਕੀਤੇ ਗਏ ਹਨ। ਇਸ ਹੁਕਮ ਅਨੁਸਾਰ 100 ਮੀਟਰ ਦੇ ਘੇਰੇ ਵਿਚਕਾਰ 5 ਜਾਂ ਇਸ ਤੋਂ ਵੱਧ ਵਿਅਕਤੀਆਂ ਦੇ ਇਕ ਜਗ੍ਹਾ ਇਕੱਠ `ਤੇ ਪਾਬੰਦੀ ਹੋਵੇਗੀ। ਇਹ ਹੁਕਮ ਕੇਵਲ ਪ੍ਰੀਖਿਆ ਵਾਲੇ ਦਿਨ ਹੀ ਲਾਗੂ ਹੋਵੇਗਾ।