ਤਲਵਾੜਾ, 25 ਮਾਰਚ: ਪੰਜਾਬੀ ਸਾਹਿਤ ਅਤੇ ਕਲਾ ਮੰਚ (ਰਜਿ:) ਤਲਵਾੜਾ ਵੱਲੋਂ ਸਮਰਜੀਤ ਸਿੰਘ ਸ਼ਮੀ ਦੇ ਪੰਜਾਬੀ ਕਵਿਤਾ ਸੰਗ੍ਰਹਿ 'ਦਿਲ ਤੋਂ ਦਿਲ ਤੱਕ' ਸਰਕਾਰੀ ਕਾਲਜ ਤਲਵਾੜਾ ਵਿਖੇ ਪ੍ਰਭਾਵਸ਼ਾਲੀ ਲੋਕ-ਅਰਪਣ ਸਮਾਰੋਹ ਕਰਵਾਇਆ ਗਿਆ ਜਿਸ ਵਿਚ ਬਤੌਰ ਮੁੱਖ ਮਹਿਮਾਨ ਪਦਮਸ਼੍ਰੀ ਡਾ. ਸੁਰਜੀਤ ਪਾਤਰ ਸ਼ਾਮਿਲ ਹੋਏ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਕਰਮਜੀਤ ਸਿੰਘ ਜਨਰਲ ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਵੱਲੋਂ ਕੀਤੀ ਗਈ। ਪ੍ਰਧਾਨਗੀ ਮੰਡਲ ਵਿਚ ਪ੍ਰੋ. ਬੀ. ਐੱਸ. ਬੱਲੀ, ਪ੍ਰਿੰ. ਜਨਮੀਤ ਸਿੰਘ ਤੇ ਇੰਜੀ: ਕੇ. ਕੇ. ਸੂਦ ਵੀ ਸ਼ਾਮਿਲ ਸਨ।
ਸਮਾਗਮ ਦਾ ਆਗਾਜ਼ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਪਾਸ਼ ਨੂੰ ਸ਼ਰਧਾਂਜਲੀ ਨਾਲ ਕੀਤਾ ਗਿਆ। ਮੰਚ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਵੱਲੋਂ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਗਿਆ। ਸਾਹਿਤ ਪ੍ਰੇਮੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਸਮਰਜੀਤ ਸ਼ਮੀ ਵਿਚ ਸਮਰੱਥ ਸ਼ਾਇਰ ਦੀਆਂ ਪ੍ਰਬਲ ਸੰਭਾਵਨਾਵਾਂ ਹਨ ਅਤੇ ਉਸਦੀ ਸ਼ਾਇਰੀ ਦੀ ਪਲੇਠੀ ਪੁਸਤਕ ਸੂਖਮ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਉਨ੍ਹਾਂ ਕਿਹਾ ਕਿ ਸ਼ਾਇਰੀ ਸ਼ਿੱਦਤ, ਸ਼ਿਲਪ ਤੇ ਸ਼ਊਰ ਦਾ ਸੁਮੇਲ ਹੁੰਦਾ ਹੈ। ਇਸ ਮੌਕੇ ਉਨ੍ਹਾਂ ਪੰਜਾਬੀ ਭਾਸ਼ਾ, ਸਾਹਿਤ ਸਿਰਜਣਾ ਤੇ ਦਿਲਚਸਪ ਅੰਦਾਜ਼ ਵਿਚ ਗੰਭੀਰ ਚਰਚਾ ਕੀਤੀ। ਉਨ੍ਹਾਂ ਆਪਣੀਆਂ ਰਚਨਾਵਾਂ ਦੀ ਛਹਿਬਰ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ। ਡਾ. ਕਰਮਜੀਤ ਸਿੰਘ ਨੇ ਸ਼ਮੀ ਦੀ ਪੁਸਤਕ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਾਇਰ ਨੇ ਪੰਜਾਬੀ ਛੰਦਾਂ ਦੀ ਸੁਚੱਜੇ ਅੰਦਾਜ਼ ਵਿੱਚ ਵਰਤੋਂ ਕੀਤੀ ਹੈ।
ਉਨ੍ਹਾਂ ਪ੍ਰਿੰ. ਜਨਮੀਤ ਸਿੰਘ, ਪ੍ਰੋ. ਬਲਦੇਵ ਬੱਲੀ, ਇੰਜੀ. ਕੇ. ਕੇ. ਸੂਦ, ਨਾਗੇਸ਼ ਕੇਲਕਰ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਡਾ. ਅਮਰਜੀਤ ਅਨੀਸ ਨੇ ਪੁਸਤਕ ਬਾਰੇ ਚਰਚਾ ਕਰਦਿਆਂ ਕਿਹਾ ਕਿ ਸ਼ਮੀ ਵਿਚ ਲੋਕ ਕਵੀ ਹੋਣ ਦੇ ਗੁਣ ਮੌਜੂਦ ਹਨ। ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਵੱਲੋਂ ਸਮਾਗਮ ਨੂੰ ਸਫ਼ਲ ਬਣਾਉਣ ਲਈ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਮੰਚ ਵੱਲੋਂ ਸਮਾਜ ਸੇਵੀ ਕੁਲਵੰਤ ਸਿੰਘ ਸ਼ਾਹੀ, ਜਰਨੈਲ ਸਿੰਘ ਸੰਧੂ ਅਤੇ ਕੁਲਜੀਤ ਸਿੰਘ ਸਾਹੀ ਨੂੰ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਡਾ. ਵਿਸ਼ਾਲ ਧਰਵਾਲ ਅਤੇ ਰਵਿੰਦਰ ਰਵੀ ਵੱਲੋਂ ਬਾਖੂਬੀ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਦੀਪ ਸਿੰਘ ਵੱਲੋਂ ਪੁਸਤਕ ਵਿਚੋਂ ਗੀਤ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਗੁਰਪ੍ਰੀਤ ਗਰੇਵਾਲ, ਜਸਬੀਰ ਸਿੰਘ ਧੀਮਾਨ, ਡਾ. ਧਰੁੱਬ ਸਿੰਘ ਪ੍ਰਧਾਨ ਨਗਰ ਪੰਚਾਇਤ ਤਲਵਾੜਾ, ਦੀਪ ਜੀਰਵੀ, ਜਗਪ੍ਰੀਤ ਸਿੰਘ ਸਾਹੀ, ਸਤੀਸ਼ ਡੋਗਰਾ, ਅਮਰੀਕ ਸਿੰਘ ਚੀਮਾ, ਫੂਲਵੰਤ ਸਿੰਘ ਮਨੋਚਾ, ਯੋਗੇਸ਼ ਸਚਦੇਵਾ, ਰਾਜ ਕੁਮਾਰ, ਗੁਰਮੀਤ ਸਿੰਘ ਸਲੈਚ, ਨਰੇਸ਼ ਗੁਮਨਾਮ, ਪਰਮਜੀਤ ਪੰਮਾ, ਬੇਅੰਤ ਸਿੰਘ, ਕੇ. ਐੱਸ. ਅਮਰ, ਕੁਲਦੀਪ ਸਿੰਘ, ਜਸਵੀਰ ਕੌਰ ਜੱਸ, ਅਨੁਰਾਧਾ ਕਾਫਿਰ, ਰਾਜਿੰਦਰ ਮਹਿਤਾ, ਹੈਰੀ ਰੰਧਾਵਾ, ਨੀਲਮ ਸ਼ਰਮਾ, ਧਿਆਨ ਸਿੰਘ ਚੰਦਨ, ਮਦਨ ਲਾਲ ਵਸ਼ਿਸ਼ਟ, ਪ੍ਰਿ. ਅਰਚਨਾ ਕੁਲਸ਼੍ਰੇਸ਼ਠ, ਹਰਸ਼ਵਿੰਦਰ, ਸਤਪਾਲ, ਜੋਗਿੰਦਰ ਜੋਗੀ, ਵਿਪਨ, ਪ੍ਰੋ. ਗੁਰਚਰਨ ਸਿੰਘ, ਦੇਵਿੰਦਰ ਸਿੰਘ, ਲਵਇੰਦਰ, ਰਾਜ ਕੁਮਾਰ, ਸਰਬਜੀਤ ਡਡਵਾਲ, ਅਰੁਣ ਕੌਲ, ਅਲਕਾ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।
ਅੱਜ ਮੇਰੇ ਕੋਲੋਂ ਕੱਚ ਦਾ ਗਿਲਾਸ ਟੁੱਟਿਆ ...
ਸਮਾਗਮ ਦੌਰਾਨ ਪੁਰਜੋਰ ਮੰਗ ਤੇ ਪਾਤਰ ਨੇ ਆਪਣਾ ਗੀਤ 'ਅੱਜ ਮੇਰੇ ਕੋਲੋਂ ਕੱਚ ਦਾ ਗਿਲਾਸ ਟੁੱਟਿਆ' ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ ਅਤੇ ਉਸ ਤੋਂ ਮਗਰੋਂ ਲਗਾਤਾਰ ਅਨੇਕਾਂ ਗੀਤ ਅਤੇ ਗਜ਼ਲ ਆਪਣੀ ਪੁਰਸੋਜ਼ ਆਵਾਜ਼ ਵਿਚ ਸੁਣਾ ਕੇ ਸਭ ਨੂੰ ਮੰਤਰਮੁਗਧ ਕਰਕੇ ਵਿਸਮਾਦ ਦੀ ਅਵਸਥਾ ਵਿਚ ਲੈ ਆਂਦਾ। ਸਰੋਤਿਆਂ ਲਈ ਉਹ ਪਲ ਯਾਦਗਾਰੀ ਹੋ ਨਿੱਬੜੇ।
ਡਾ. ਸੁਰਜੀਤ ਪਾਤਰ ਸਮਰਜੀਤ ਸਿੰਘ ਸ਼ਮੀ ਦੀ ਪੁਸਤਕ ਦਿਲ ਤੋਂ ਦਿਲ ਤੱਕ ਰਿਲੀਜ਼ ਕਰਦੇ ਹੋਏ |

No comments:
Post a Comment