ਹੁਸ਼ਿਆਰਪੁਰ, 9 ਅਕਤੂਬਰ: ਭਾਰਤ ਸਰਕਾਰ ਨੇ ਨਾਗਰਿਕਤਾ ਨੂੰ ਦਰਜ ਕਰਨ ਅਤੇ ਨੈਸ਼ਨਲ ਪਹਿਚਾਣ ਪੱਤਰ ਜਾਰੀ ਕਰਨ ਲਈ ਰੂਲਜ਼ 2003 ਅਧੀਨ ਐਨ.ਪੀ.ਆਰ. ਡਾਟਾਬੇਸ ਨੂੰ ਮੁਕੰਮਲ ਕਰਨ ਦਾ ਫੈਸਲਾ ਕੀਤਾ ਹੈ। ਇਹ ਐਨ.ਪੀ.ਆਰ. ਡਾਟਾਬੇਸ ਅਤੇ ਅਧਾਰ ਕਾਰਡ ਨੰਬਰ ਐਨ.ਪੀ.ਆਰ. ਡਾਟਾ ਬੇਸ ਸਬ ਰੂਲਜ਼ (4) ਦੇ ਰੂਲਜ਼ 3 ਦੇ ਅਧੀਨ ਦਰਜ ਕੀਤਾ ਜਾਣਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਜਨਗਣਨਾ ਭਾਰਤ-2011 ਦਾ ਪਹਿਲਾ ਪੜਾਅ 15 ਅਪ੍ਰੈਲ ਤੋਂ 31 ਮਈ 2010 ਤੱਕ ਹਾਊਸ ਲਿਸਟਿੰਗ ਅਤੇ ਹਾਊਸ ਸੈਸਿੰਜ ਕੰਨਡਕਟ ਕੀਤਾ ਗਿਆ ਸੀ। ਇਸ ਵਿੱਚ ਨੈਸ਼ਨਲ ਪਾਪੂਲੇਸ਼ਨ ਰਜਿਸਟਰ (ਐਨ.ਪੀ.ਆਰ.) ਅਤੇ ਹਾਊਸ ਹੋਲਡ ਸ਼ਡਿਊਲ ਵਿੱਚ ਹਰ ਇੱਕ ਘਰ ਨੂੰ ਕਿਸਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀ ਹੱਦ ਅੰਦਰ ਸਾਰੇ ਰਿਹਾਇਸ਼ੀ ਘਰਾਂ ਵਿੱਚ ਸਬੰਧਤ ਕਰਮਚਾਰੀ ਸਬੰਧਤ ਖੇਤਰਾਂ ਵਿੱਚ ਪੈਂਦੇ ਘਰਾਂ ਵਿੱਚ ਜਾ ਕੇ ਗਿਣਤੀ ਕਰਨਗੇ। ਇਸ ਗਿਣਤੀ ਦੇ ਲਈ ਸਬੰਧਤ ਕਰਮਚਾਰੀ ਹਰ ਇੱਕ ਘਰ ਵਿੱਚ 1 ਤੋਂ 30 ਨਵੰਬਰ 2015 ਤੱਕ ਵਿਜ਼ਟ ਕਰਨਗੇ। ਉਨ੍ਹਾਂ ਨੇ ਅਪੀਲ ਕੀਤੀ ਕਿ ਸਾਰੇ ਰਿਹਾਇਸ਼ੀ ਇਸ ਕੰਮ ਨੂੰ ਮੁਕੰਮਲ ਕਰਨ ਲਈ ਅਧਾਰ ਕਾਰਡ, ਰਾਸ਼ਨ ਕਾਰਡ (ਜੇਕਰ ਜਾਰੀ ਹੋਇਆ ਹੈ), ਈ.ਆਈ.ਡੀ.ਇਨਰੋਲਮੈਂਟ ਨੰਬਰ ਸਲਿਪ, ਮੋਬਾਇਲ ਨੰਬਰ (ਸਾਰੇ ਮੈਂਬਰਾਂ ਦਾ) ਗਿਣਤੀਕਾਰਾਂ ਨੂੰ ਮੁਹੱਈਆ ਕਰਾਉਣ। ਉਨ੍ਹਾਂ ਨੇ ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੰਮ ਲਈ ਕਰਮਚਾਰੀਆਂ ਦਾ ਸਹਿਯੋਗ ਕਰਨ।

No comments:
Post a Comment