ਗੰਨਮੈਨ ਦੀ ਦਲੇਰੀ ਨੇ ਰੋਕੀ ਲੁੱਟ ਦੀ ਵਾਰਦਾਤ

ਤਲਵਾੜਾ, 10 ਦਸੰਬਰ: ਅੱਜ ਇੱਥੇ ਇੱਕ ਸੁਰੱਖਿਆ ਗਾਰਡ ਦੀ ਦਲੇਰੀ ਸਦਕਾ ਲੁੱਟ ਖੋਹ ਦੀ ਵੱਡੀ ਘਟਨਾ ਤੋਂ ਬਚਾਓ ਹੋਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਦ ਦੁਪਿਹਰ ਪਰਲਜ਼ ਗਰੁੱਪ ਦੇ ਕੈਸ਼ੀਅਰ ਤਰਲੋਕ ਅਤੇ ਗੰਨਮੈਨ ਵਕੀਲ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਪੰਜਾਬ ਨੈਸ਼ਨਲ ਬੈਂਕ ਵਿਚ ਕੈਸ਼ ਜਮ੍ਹਾਂ ਕਰਾਉਣ ਲਈ ਜਾ ਰਹੇ ਸਨ ਤਾਂ ਇੰਡੇਨ ਗੈਸ ਗੁਦਾਮ ਲਾਗੇ ਅਚਾਨਕ ਮੋਟਰਸਾਈਕਲ ਤੇ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਉਨ੍ਹਾਂ ਤੇ ਹਮਲਾ ਕਰਦਿਆਂ ਗੰਨਮੈਨ ਦੀਆਂ ਅੱਖਾਂ ਵਿਚ ਮਿਰਚਾਂ ਪਾ ਦਿੱਤੀਆਂ। ਇਸ ਦੇ ਬਾਵਜੂਦ ਗੰਨਮੈਨ ਨੇ ਦੋਵੇਂ ਲੁਟੇਰਿਆਂ ਨੂੰ ਜੱਫੇ ਵਿਚ ਲੈ ਲਿਆ ਅਤੇ ਤਰਲੋਕ ਨੂੰ ਦੌੜ ਕੇ ਬੈਂਕ ਵਿਚ ਕੈਸ਼ ਜਮ੍ਹਾਂ ਕਰਾਉਣ ਲਈ ਕਿਹਾ। ਇਸ ਤੇ ਤਰਲੋਕ ਉਥੋਂ ਦੌੜ ਕੇ ਬੈਂਕ ਵਿਚ 9 ਲੱਖ 25 ਹਜਾਰ ਰੁਪਏ ਕੈਸ਼ ਹਿਫ਼ਾਜਤ ਨਾਲ ਪਹੁੰਚਾਣ ਵਿਚ ਕਾਮਯਾਬ ਹੋ ਗਿਆ ਅਤੇ ਓਧਰ ਆਪਣੇ ਆਪ ਨੂੰ ਗੰਨਮੈਨ ਤੋਂ ਛੁਡਾਉਣ ਅਤੇ ਇਕੱਠੀ ਹੋ ਰਹੇ ਲੋਕਾਂ ਤੋਂ ਬਚਣ ਲਈ ਲੁਟੇਰਿਆਂ ਵਿਚੋਂ ਇੱਕ ਨੇ ਦਾਤਰ ਨਾਲ ਉਸ ਉਪਰ ਲਗਾਤਾਰ ਵਾਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਉਸ ਤੋਂ ਛੁਟ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਹੋ ਗਏ। ਗੰਨਮੈਨ ਵਕੀਲ ਸਿੰਘ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

ਡਾ. ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ

ਤਲਵਾੜਾ, 8 ਦਸੰਬਰ:
ਇੱਥੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੈਕਟਰ 3 ਵੱਲੋਂ ਡਾ. ਬੀ. ਆਰ. ਅੰਬੇਦਕਰ ਦਾ ਪ੍ਰੀ ਨਿਰਵਾਣ ਦਿਵਸ ਸ੍ਰੀ ਗੁਰੂ ਰਵਿਦਾਸ ਮੰਦਰ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਸੋਮਰਾਜ ਸਟੇਟ ਅਵਾਰਡੀ, ਯੁੱਧਵੀਰ ਸਿੰਘ ਪ੍ਰਧਾਨ, ਪ੍ਰਿੰ. ਸ਼ਮਸ਼ੇਰ ਸਿੰਘ ਨੇ ਸੰਬੋਧਨ ਕਰਦਿਆਂ ਕਿ ਡਾ. ਅੰਬੇਦਕਰ ਦਾ ਜੀਵਨ ਫ਼ਲਸਫ਼ਾ ਅਜੋਕੇ ਸਮਾਜ ਲਈ ਸਾਰਥਿਕ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਦ੍ਰਿੜਤਾ ਨਾਲ ਪਹਿਰਾ ਦੇ ਕੇ ਦੇਸ਼ ਵਿਚ ਆਪਸੀ ਭਾਈਚਾਰੇ ਦੀਆਂ ਤੰਦਾਂ ਹੋਰ ਮਜਬੂਤ ਕੀਤੀਆਂ ਜਾ ਸਕਦੀਆਂ ਹਨ। ਇਸ ਮੌਕੇ ਪ੍ਰਸਿੱਧ ਕਵੀ ਡਾ. ਅਮਰਜੀਤ 'ਅਨੀਸ' ਵੱਲੋਂ ਡਾ. ਅੰਬੇਦਕਰ ਦੇ ਜੀਵਨ ਤੇ ਸ਼ਾਨਦਾਰ ਕਵਿਤਾ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਹੋਰਨਾਂ ਤੋਂ ਇਲਾਵਾ ਸਮਾਗਮ ਵਿਚ ਜਰਨੈਲ ਭੱਟੀ, ਹਰਭਜਨ ਹੀਰ, ਸੋਮਲਾਲ ਮੱਲ, ਸੰਸਾਰ ਚੰਦ, ਰਾਜ ਮੱਲ, ਇੰਜ: ਸੁਨੀਲ, ਊਸ਼ਾ ਦੇਵੀ ਆਦਿ ਸਮੇਤ ਕਈ ਹੋਰ ਪਤਵੰਤੇ ਤੇ ਬੁੱਧੀਜੀਵੀ ਹਾਜਰ ਸਨ।

ਜ਼ਮੀਨ ਤੇ ਜਬਰੀ ਕਬਜ਼ਾ ਕਰਨ ਦਾ ਦੋਸ਼, ਕਾਰਵਾਈ ਦੀ ਮੰਗ

ਤਲਵਾੜਾ, 7 ਦਸੰਬਰ: ਇੱਥੇ ਲਾਗਲੇ ਪਿੰਡ ਸੱਥਵਾਂ ਵਿਖੇ ਕਥਿਤ ਤੌਰ ਤੇ ਜਮੀਨ ਉੱਤੇ ਕੁਝ ਅਣਪਛਾਤੇ ਅਨਸਰਾਂ ਵੱਲੋਂ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਕਿਸਾਨ ਸ. ਕੁਲਵੰਤ ਸਿੰਘ ਸਾਹੀ ਅਤੇ ਕਰਨੈਲ ਸਿੰਘ ਲੁਬਾਣਾ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੇ ਕਰੀਬ 17 ਕਿੱਲੇ ਖੇਤਾਂ ਵਿਚ ਖੜ੍ਹੀ ਫ਼ਸਲ ਨੂੰ ਕੁਝ ਅਣਪਛਾਤੇ ਅਨਸਰਾਂ ਵੱਲੋਂ ਜਬਰਦਸਤੀ ਕਬਜ਼ਾ ਕਰਨ ਦੀ ਨੀਯਤ ਨਾਲ ਵਹਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਖੜ੍ਹੀ ਫ਼ਸਲ ਨੂੰ ਤਬਾਹ ਕਰਨ ਦੇ ਨਾਲ ਹੀ ਕਿਨੂੰਆਂ ਦਾ ਬਾਗ ਵੀ ਉਜਾੜ ਦਿੱਤਾ ਗਿਆ। ਇਸ ਤੋਂ ਇਲਾਵਾ ਉਕਤ ਜ਼ਮੀਨ ਵਿਚ ਲੱਗੀਆਂ ਦੋ ਮੋਟਰਾਂ ਦੀ ਵੀ ਭੰਨਤੋੜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਨਾਲ ਲਗਦੇ ਇੱਕ ਐਨ. ਆਰ. ਆਈ. ਸੁਰਿੰਦਰ ਸਿੰਘ ਨਾਗਰਾ ਨਾਲ ਜਮੀਨ ਦੀ ਤਕਸੀਮ ਦਾ ਕੇਸ ਵੀ ਚਲ ਰਿਹਾ ਹੈ ਪਰੰਤੂ ਇਸ ਕੇਸ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਅਜਿਹੀ ਕਾਰਵਾਈ ਬੇਹੱਦ ਨਿੰਦਣਯੋਗ ਹੈ ਅਤੇ ਇਸ ਸਬੰਧੀ ਥਾਣਾ ਹਾਜੀਪੁਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਹਾਲਾਤ ਦੀ ਸੰਗੀਨਤਾ ਨੂੰ ਵੇਖਦੇ ਹੋਏ ਉਨ੍ਹਾਂ  ਜਿਲ੍ਹਾ ਪੁਲਿਸ ਮੁਖੀ ਨੂੰ ਜਾਨਮਾਲ ਦੀ ਰਾਖੀ ਲਈ ਮੰਗ ਕੀਤੀ ਹੈ। ਇਸ ਮੌਕੇ ਸੁਭਾਸ਼ ਚੰਦਰ ਸਰਪੰਚ ਸੱਥਵਾਂ ਨੇ ਦੱਸਿਆ ਕਿ ਉਕਤ ਜ਼ਮੀਨ ਦੀ ਨਿਸ਼ਾਨਦੇਹੀ ਪੰਚਾਇਤ ਦੀ ਹਾਜਰੀ ਵਿਚ ਹੋਣੀ ਚਾਹੀਦੀ ਹੈ ਪਰੰਤੂ ਉੱਥੇ ਇੱਕ ਧਿਰ ਵੱਲੋਂ ਇਸ ਤਰਾਂ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣਾ ਬੇਹੱਦ ਮੰਦਭਾਗਾ ਹੈ ਅਤੇ ਇਸ ਨਾਲ ਪਿੰਡ ਵਾਸੀਆਂ ਵਿਚ ਵੀ ਡਰ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਨਿਸ਼ਾਨਦੇਹੀ ਤੋਂ ਪਹਿਲਾਂ ਹੀ ਅਜਿਹੀਆਂ ਗੈਰਜਿੰਮੇਵਾਰਾਨਾ ਕਾਰਵਾਈਆਂ ਲੋਕਤੰਤਰ ਦੇ ਖਿਲਾਫ਼ ਹਨ। ਇਸ ਸਬੰਧੀ ਵਾਰ ਵਾਰ ਕੋਸ਼ਿਸ਼ ਦੇ ਬਾਵਜੂਦ ਐਨ. ਆਰ. ਆਈ. ਧਿਰ ਨਾਲ ਰਾਬਤਾ ਨਹੀਂ ਹੋ ਸਕਿਆ।

ਨਵੀਂ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ: ਵਿਜੈ ਸਾਂਪਲਾ

ਤਲਵਾੜਾ ਵਿਚ ਹੋਇਆ ਸਨਮਾਨ ਸਮਾਰੋਹ
ਤਲਵਾੜਾ, 7 ਦਸੰਬਰ: ਅੱਜ ਇੱਥੇ ਬਲਾਕ ਭਾਜਪਾ ਵੱਲੋਂ ਪੰਜਾਬ ਜੰਗਲਾਤ ਵਿਕਾਸ ਕਾਰਪੋਰੇਸ਼ਨ ਦੇ ਨਵਨਿਯੁਕਤ ਚੇਅਰਮੈਨ ਵਿਜੇ ਸਾਂਪਲਾ ਦਾ ਸਵਾਗਤ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਸਾਂਪਲਾ ਨੇ ਕਿਹਾ ਹਾਈ ਕਮਾਨ ਵੱਲੋਂ ਦਿੱਤੀ ਗਈ ਨਵੀਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਣਗੇ। ਉਨ੍ਹਾਂ ਇਸ ਨਿਯੁਕਤੀ ਲਈ ਭਾਜਪਾ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਅਤੇ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਲੋਕ ਕੇਂਦਰ ਵਿਚ ਭਾਜਪਾ ਸਰਕਾਰ ਬਣਾਉਣ ਲਈ ਉਤਾਵਲੇ ਹਨ ਕਿਉਂਕਿ ਕੇਂਦਰ ਵਿਚ ਸੱਤਾ ਦੇ ਕਾਬਜ ਕਾਂਗਰਸ ਤੇ ਭਾਈਵਾਲ ਪਾਰਟੀਆਂ ਨੇ ਭ੍ਰਿਸ਼ਟਾਚਾਰ ਦੇ ਸਾਰੇ ਹੱਦਾਂ ਬੰਨੇ ਪਾਰ ਕਰਕੇ ਲੋਕਾਂ ਨੂੰ ਮਹਿੰਗਾਈ ਦੇ ਬੋਝ ਥੱਲੇ ਦੱਬ ਦਿੱਤਾ ਹੈ। ਇਸ ਮੌਕੇ ਸ੍ਰੀ ਅਸ਼ੋਕ ਸੱਭਰਵਾਲ ਨੇ ਕਿਹਾ ਕਿ ਸ਼੍ਰੀ ਸਾਂਪਲਾ ਦੇ ਚੇਅਰਮੈਨ ਬਣਨ ਨਾਲ ਪੂਰੇ ਇਲਾਕੇ ਵਿਚ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਦੀ ਨਿਯੁਕਤੀ ਨਾਲ ਪਾਰਟੀ ਵਰਕਰ ਹੋਰ ਮਜਬੂਤ ਹੋਏ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਮਨਦੀਪ ਹੈਪੀ ਐਮ. ਸੀ. ਨਗਰ ਪੰਚਾਇਤ ਤਲਵਾੜਾ, ਨਰੇਸ਼ ਠਾਕੁਰ ਐਮ. ਸੀ., ਧਰੁਬ ਸਿੰਘ ਪ੍ਰਧਾਨ ਨਗਰ ਕੌਂਸਲ, ਦੀਪਕ ਰਾਣਾ, ਰੇਖਾ ਠਾਕੁਰ, ਮੰਜੂ ਬਾਲਾ, ਮਧੂ ਬਾਲਾ, ਵੀਨਸ ਕਮਲ, ਆਸ਼ੂ ਅਰੋੜਾ, ਵਿਵੇਕ ਕੁਮਾਰ ਮਿੱਠੂ, ਪ੍ਰਵੀਨ ਮਲਹੋਤਰਾ, ਦਵਿੰਦਰਪਾਲ ਸਿੰਘ ਸੇਠੀ ਸ਼ਹਿਰੀ ਪ੍ਰਧਾਨ, ਰਵਿੰਦਰ ਸਿੰਘ, ਰਾਮ ਜੀਤ ਸੰਧੂ ਮੈਂਬਰ ਜਿਲ੍ਹਾ ਪਰਿਸ਼ਦ, ਰਾਮਪਾਲ, ਸ਼ਿਵਮ ਸ਼ਰਮਾ ਆਦਿ ਸਮੇਤ ਕਈ ਹੋਰ ਸਰਗਰਮ ਵਰਕਰ ਹਾਜਰ ਸਨ।

ਲੋਕ ਸੇਵਾ ਲਈ ਹਮੇਸ਼ਾ ਤਤਪਰ ਰਹਾਂਗਾ: ਰਘੂਨਾਥ ਰਾਣਾ

ਪਿੰਡ ਭਵਨੌਰ ਵਿਚ ਹੋਇਆ ਸਨਮਾਨ ਸਮਾਗਮ
ਤਲਵਾੜਾ, 7 ਦਸੰਬਰ:  ਪੰਜਾਬ ਮੀਡੀਅਮ ਸਕੇਲ ਇੰਡਸਟ੍ਰੀਜ਼ ਦੇ ਨਵਨਿਯੁਕਤ ਚੇਅਰਮੈਨ ਅਤੇ ਉੱਘੇ ਉਦਯੋਗਪਤੀ ਰਘੂਨਾਥ ਸਿੰਘ ਰਾਣਾ ਦਾ ਪਿੰਡ ਪਹੁੰਚਣ ਤੇ ਭਵਨੌਰ, ਸੰਧਾਣੀ, ਭਟੋਲੀ, ਖਡਿਆਲਾ,
ਝਰੇੜਾ, ਕਰਟੋਲੀ ਆਦਿ ਪਿੰਡਾਂ ਤੋਂ ਇਲਾਕੇ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੀ ਰਾਣਾ ਨੇ ਕਿ ਉਹ ਹਮੇਸ਼ਾ ਇਲਾਕੇ ਦੇ ਬਹੁਪੱਖੀ ਵਿਕਾਸ ਅਤੇ ਲੋਕ ਸੇਵਾ ਲਈ ਤਤਪਰ ਰਹਿਣਗੇ ਅਤੇ ਸਰਕਾਰ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਸੂਬੇ ਵਿਚ ਵੱਡੇ ਪੱਧਰ ਤੇ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ. ਬਾਦਲ ਦੀਆਂ ਲੋਕ ਪੱਖੀ ਨੀਤੀਆਂ ਅਤੇ ਭਾਜਪਾ ਹਾਈ ਕਮਾਨ ਵੱਲੋਂ ਨਰਿੰਦਰ ਮੋਦੀ ਦੀ ਹਰਮਨਪਿਆਰਤਾ ਸਦਕਾ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਕੇਂਦਰ ਵਿਚੋਂ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੂੰ ਚਲਦਾ ਕਰ ਦਿੱਤਾ ਜਾਵੇਗਾ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਰਛਪਾਲ ਸਿੰਘ ਸਰਪੰਚ ਸੰਧਾਣੀ, ਰੀਨਾ ਕੁਮਾਰੀ ਸਰਪੰਚ ਭਟੋਲੀ, ਅਸ਼ਵਨੀ ਕੁਮਾਰ ਸਰਪੰਚ ਝਰੇੜਾ, ਸੁਰਿੰਦਰ ਸਿੰਘ ਸਰਪੰਚ ਖਮਤਾ ਪੱਤੀ, ਅਨਿਲ ਰਾਣਾ, ਕੈਪਟਲ ਬਲੀ ਰਾਮ, ਦਰਸ਼ਨ, ਡਾ. ਸਤੀਸ਼, ਰਣਜੀਤ ਸਿੰਘ ਰਾਮਗੜ੍ਹ, ਹਰਬੰਸ ਲਾਲ, ਦਵਿੰਦਰਵਾਲ ਕਰਟੋਲੀ, ਕੈਪਟਨ ਰੋਸ਼ਨ ਲਾਲ, ਦੌਲਤ ਰਾਮ, ਸੁਖਦੇਵ ਸਿੰਘ, ਜੀਤ ਸਿੰਘ, ਸਹਿਦੇਵ, ਉਂਕਾਰ ਸਿੰਘ, ਨਾਨਕ ਚੰਦ, ਜੋਗਿੰਦਰ ਸਿੰਘ ਸਾਬਕਾ ਸਰਪੰਚ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ ਤੇ ਪਤਵੰਤੇ ਹਾਜਰ ਸਨ।

ਸਾਂਪਲਾ ਦੀ ਨਿਯੁਕਤੀ ਤੇ ਖ਼ੁਸ਼ੀ ਦਾ ਪ੍ਰਗਟਾਵਾ

ਤਲਵਾੜਾ, 6 ਦਸੰਬਰ:
ਸੀਨੀਅਰ ਭਾਜਪਾ ਆਗੂ ਸ਼੍ਰੀ ਵਿਜੇ ਸਾਂਪਲਾ ਨੂੰ ਪੰਜਾਬ ਰਾਜ ਜੰਗਲਾਤ ਵਿਕਾਸ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਉਣ ਨਾਲ ਕੰਢੀ ਖੇਤਰ ਵਿਚ ਬੇਹੱਦ ਖੁਸ਼ੀ ਦਾ ਮਾਹੌਲ ਹੈ ਅਤੇ ਵਿਸ਼ੇਸ਼ ਤੌਰ ਤੇ ਨੌਜਵਾਨ ਵਰਗ ਬੇਹੱਦ ਉਤਸ਼ਾਹਿਤ ਹੈ। ਇਹ ਪ੍ਰਗਟਾਵਾ ਇੱਥੇ ਭਾਜਪਾ ਆਗੂ ਅਮਨਦੀਪ ਹੈਪੀ ਐਮ. ਸੀ. ਨਗਰ ਪੰਚਾਇਤ ਤਲਵਾੜਾ ਨੇ ਕਰਦਿਆਂ ਕਿਹਾ ਕਿ ਸ਼੍ਰੀ ਸਾਂਪਲਾ ਹਮੇਸ਼ਾ ਹੀ ਸਮਾਜ ਸੇਵਾ ਅਤੇ ਸੂਬੇ ਦੇ ਵਿਕਾਸ ਲਈ ਹਮੇਸ਼ਾ ਹੀ ਤਤਪਰ ਰਹੇ ਹਨ ਅਤੇ ਉਨ੍ਹਾਂ ਨਿਯੁਕਤੀ ਨਾਲ ਲੋਕਾਂ ਵਿਚ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਲਈ ਆਸ ਜਾਗੀ ਹੈ। ਇੱਕ ਹੋਰ ਬਿਆਨ ਵਿਚ ਭਾਜਪਾ ਮੰਡਲ ਪ੍ਰਧਾਨ ਅਸ਼ੋਕ ਸੱਭਰਵਾਲ, ਡਾ. ਧਰੁਬ ਸਿੰਘ, ਨਰੇਸ਼ ਠਾਕੁਰ ਐਮ. ਸੀ. ਤਲਵਾੜਾ ਨੇ ਵੀ ਸ਼੍ਰੀ ਸਾਂਪਲਾ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿ ਕਿਹਾ ਇਸ ਨਾਲ ਭਾਜਪਾ ਕਾਡਰ ਹੋਰ ਮਜਬੂਤ ਹੋਵੇਗਾ ਅਤੇ ਆਉਂਦੀਆਂ ਚੋਣਾਂ ਵਿਚ ਇਸ ਦੇ ਦੂਰਅੰਦੇਸ਼ ਸਿੱਟੇ ਨਿਕਲਣਗੇ।

ਕਿਸਾਨਾਂ ਲਈ ਵਰਦਾਨ ਨਹਿਰ ਕਿਸੇ ਵੇਲੇ ਵੀ ਬਣ ਸਕਦੀ ਹੈ ਸਰਾਪ

ਕੰਢੀ ਨਹਿਰ ਵਿਚ ਲੀਕੇਜ਼ ਸ਼ੁਰੂ

ਤਲਵਾੜਾ, 4 ਦਸੰਬਰ : ਕੰਢੀ ਖੇਤਰ ਦੇ ਕਿਸਾਨਾਂ ਲਈ ਵਰਦਾਨ ਸਾਬਿਤ ਹੋਣ ਵਾਲੀ ਕੰਢੀ ਨਹਿਰ ਵਿਚ ਲੀਕੇਜ਼ ਨੇ ਕਿਸਾਨਾਂ ਦੀ ਨੀਂਦ ਉਡਾ ਦਿੱਤੀ ਹੈ। ਇਕੱਤਰ ਜਾਣਕਾਰੀ ਅਨੁਸਾਰ ਪਿਛਲੇ ਦੋ ਮਹੀਨੇ ਤੋਂ ਇਸ ਨਹਿਰ ਨੂੰ ਜਰੂਰੀ ਮੁਰੰਮਤ ਦੇ ਨਾਮ ਤੇ ਬੰਦ ਰੱਖਿਆ ਗਿਆ ਸੀ ਜਿਸ ਨਾਲ ਕਿਸਾਨਾਂ ਨੂੰ ਸਿੰਚਾਈ ਤੋਂ ਵਾਂਝੇ ਰਹਿਣਾ ਪਿਆ ਅਤੇ ਹੁਣ ਜਦੋਂ ਇਸ ਵਿਚ ਕਥਿਤ ਮੁਰੰਮਤ ਤੋਂ ਬਾਦ ਆਖਿਰਕਾਰ ਪਾਣੀ ਛੱਡਿਆ ਗਿਆ ਹੈ ਤਾਂ ਹੋਲੀ ਵਾਲੇ ਗੁਬਾਰੇ ਵਾਂਗ ਇਸ ਵਿਚ ਥਾਂ ਥਾਂ ਤੋਂ ਲੀਕੇਜ਼ ਸ਼ੁਰੂ ਹੋ ਗਈ ਜਿਸ ਨੇ ਇਸ ਨਹਿਰ ਤੇ ਨਿਰਭਰ ਲੋਕਾਂ ਵਿਚ ਕਿਸੇ ਵੱਡੇ ਪਾੜ ਦੇ ਖਤਰੇ ਦਾ ਡਰ ਪੈਦਾ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਸਾਫ਼ ਸਫ਼ਾਈ ਅਤੇ ਮੁਰੰਮਤ ਦੇ ਬਾਵਜੂਦ ਨਹਿਰ ਵਿਚ ਵਿਆਪਕ ਪੱਧਰ ਤੇ ਝਾੜੀਆਂ ਪਹਿਲਾਂ ਵਾਂਗ ਹੀ ਬਰਕਰਾਰ ਵੇਖੀਆਂ ਜਾ ਸਕਦੀਆਂ ਹਨ ਉੱਥੇ ਆਰ. ਡੀ. ਨੰਬਰ 2 ਨਜਦੀਕ ਪੈਂਦੇ ਸਾਈਫ਼ਨ ਵਿਚ ਨਹਿਰ ਦੀ ਦੀਵਾਰ ਵਿਚੋਂ ਪਾਣੀ ਆਪ ਮੁਹਾਰੇ ਲੀਕ ਹੋ ਰਿਹਾ ਹੈ ਅਤੇ ਕਿਸੇ ਚੰਗੇ ਟਿਊਬਵੈ¤ਲ ਦਾ ਭੁਲੇਖਾ ਪਾਉਂਦਾ ਹੈ। ਲੋਕਾਂ ਵੱਲੋਂ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜੇਕਰ ਵਿਭਾਗ ਵੱਲੋਂ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਿਸੇ ਵੇਲੇ ਵੀ ਇਹ ਲੀਕੇਜ਼ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਹੈ। ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਇਸ ਮਸਲੇ ਸਬੰਧੀ ਵਾਰ ਵਾਰ ਕੋਸ਼ਿਸ਼ਾਂ ਦੇ ਬਾਵਜੂਦ ਸੰਪਰਕ ਕਾਇਮ ਨਹੀਂ ਹੋ ਸਕਿਆ। ਲੋਕਾਂ ਦੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਪੁਰਜੋਰ ਮੰਗ ਹੈ ਕਿ ਨਹਿਰ ਦੀ ਕੀਤੀ ਗਈ ਕਥਿਤ ਮੁਰੰਮਤ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਅਤੇ ਨਹਿਰ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਢੁਕਵੀਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਰਘੂਨਾਥ ਸਿੰਘ ਰਾਣਾ ਦੇ ਚੇਅਰਮੈਨ ਬਣਨ ਦੇ ਖੁਸ਼ੀ ਦਾ ਪ੍ਰਗਟਾਵਾ

ਮੀਡੀਅਮ ਸਕੇਲ ਇੰਡਸਟ੍ਰੀਜ਼ ਪੰਜਾਬ ਦੇ ਬਣੇ ਚੇਅਰਮੈਨ
ਤਲਵਾੜਾ, 4 ਦਸੰਬਰ: ਰਾਜਪੂਤ ਮਹਾਂਸਭਾ ਪੰਜਾਬ ਦੇ ਸੂਬਾਈ ਆਗੂ ਅਤੇ ਪ੍ਰਸਿੱਧ ਉਦਯੋਗਪਤੀ ਠਾਕੁਰ ਰਘੁਨਾਥ ਸਿੰਘ ਰਾਣਾ ਨੂੰ ਪੰਜਾਬ ਸਰਕਾਰ ਵੱਲੋਂ ਕੈਬਨਿਟ ਰੈਂਕ ਵਿੱਚ ਮੀਡੀਅਮ ਸਕੇਲ ਇੰਡਸਟ੍ਰੀਜ਼ ਦਾ ਚੇਅਰਮੈਨ ਬਣਾਉਣ ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਸ਼੍ਰੀ ਰਾਣਾ ਪਹਿਲਾਂ ਵੀ ਇਸੇ ਵਿਭਾਗ ਚੇਅਰਮੈਨ ਰਹੇ ਹਨ। ਉਨ੍ਹਾਂ ਇਸ ਸਬੰਧੀ ਅਜੀਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਨਵੀਂ ਜਿੰਮੇਵਾਰੀ ਲਈ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੇ ਬੇਹੱਦ ਧੰਨਵਾਦੀ ਹਨ ਅਤੇ ਉਹ ਹਮੇਸ਼ਾ ਵਾਂਗ ਪੂਰੀ ਤਨਦੇਹੀ ਨਾਲ ਇਲਾਕੇ ਦੇ ਲੋਕਾਂ ਦੀ ਸੇਵਾ ਲਈ ਤਤਪਰ ਰਹਿਣਗੇ। ਉਨ੍ਹਾਂ ਕਿਹਾ ਕਿ ਮੱਧਮ ਦਰਜੇ ਦੇ ਉਦਯੋਗਾਂ ਨੂੰ ਰਾਜ ਵਿਚ ਸਰਕਾਰ ਦੀਆਂ ਨੀਤੀਆਂ ਤਹਿਤ ਪ੍ਰਫੁੱਲਿਤ ਕੀਤਾ ਜਾਵੇਗਾ। ਇਸ ਮੌਕੇ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ, ਅਸ਼ੋਕ ਸੱਭਰਵਾਲ ਮੰਡਲ ਪ੍ਰਧਾਨ ਭਾਜਪਾ, ਰਵਿੰਦਰ ਰਵੀ ਦਸੂਹਾ, ਬਲਰਾਮ ਠਾਕੁਰ, ਐਨ. ਜੀ. ਓ. ਤਲਵਾੜਾ ਦੇ ਸ. ਸੁਰਿੰਦਰ ਸਿੰਘ, ਸੁਸ਼ੀਲ ਕੁਮਾਰ, ਅਨਿਲ ਰਾਣਾ, ਅਮਨਦੀਪ ਹੈਪੀ ਐਮ. ਸੀ., ਨਰੇਸ਼ ਠਾਕੁਰ ਆਦਿ ਸਮੇਤ ਵੱਡੀ ਗਿਣਤੀ ਵਿਚ ਆਗੂਆਂ ਨੇ ਸ਼੍ਰੀ ਰਾਣਾ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਸੂਬੇ ਦੇ ਨਾਲ ਕੰਢੀ ਖੇਤਰ ਵਿਚ ਉਦਯੋਗਿਕ ਵਿਕਾਸ ਨੂੰ ਨਵਾਂ ਹੁਲਾਰਾ ਮਿਲੇਗਾ।

ਸੁਭਾਸ਼ ਚੰਦ ਪ੍ਰਧਾਨ ਬਣੇ

ਅਧਿਆਪਕ ਦਲ ਪੰਜਾਬ ਬਲਾਕ ਤਲਵਾੜਾ ਦੀ ਚੋਣ
ਤਲਵਾੜਾ, 4 ਦਸੰਬਰ: ਅੱਜ ਇੱਥੇ ਅਧਿਆਪਕ ਦਲ ਪੰਜਾਬ ਦੇ ਬਲਾਕ ਤਲਵਾੜਾ ਯੂਨਿਟ ਦੀ ਚੋਣ ਸੂਬਾ ਜਨਰਲ ਸਕੱਤਰ ਈਸ਼ਰ ਸਿੰਘ ਮੰਝਪੁਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੁਭਾਸ਼ ਚੰਦ ਲੈਕਚਰਾਰ ਕਮਰਸ ਨੂੰ ਸਰਬਸੰਮਤੀ ਨਾਲ ਜਥੇਬੰਦੀ ਦਾ ਪ੍ਰਧਾਨ ਅਤੇ ਗੁਰਦੀਪ ਸਿੰਘ ਲੈਕਚਰਾਰ ਫਿਜੀਕਸ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਮੌਕੇ ਅਧਿਆਪਕ ਆਗੂਆਂ ਵੱਲੋਂ ਭਖਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਸਾਰੇ ਵਰਗਾਂ ਦੀਆਂ ਤਰੱਕੀਆਂ, ਡੀ. ਏ. ਦੀ ਜੁਲਾਈ 13 ਦੀ ਕਿਸ਼ਤ ਜਾਰੀ ਕਰਨ ਤੇ ਏ. ਸੀ. ਪੀ. ਕੇਸ ਤੁਰੰਤ ਹੱਲ ਕਰਨ ਲਈ ਸਰਕਾਰ ਨੂੰ ਅਪੀਲ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਭਗਵਾਨ ਦਾਸ, ਪਿ੍ਰੰ. ਸਮਸ਼ੇਰ ਸਿੰਘ, ਕਰਤਾਰ ਸਿੰਘ, ਹਰਮੇਸ਼ ਸਿੰਘ, ਅਮਨ ਕੁਮਾਰ ਬਟਵਾੜਾ, ਸਤੀਸ਼ ਕੁਮਾਰ ਭੰਬੋਤਾੜ, ਰਾਜੀਵ ਕੌਲ, ਰੂਪ ਚੰਦ, ਰਾਜੀਵ ਕੁਮਾਰ ਖਿਜਰਪੁਰ, ਸਤੀਸ਼ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਤੇ ਕਾਰਕੰੁਨ ਹਾਜਰ ਸਨ।

ਔਰਤਾਂ ਦੇ ਸਹਿਯੋਗ ਨਾਲ ਖੇਤੀਬਾੜੀ ਅਤੇ ਪਸ਼ੂ ਪਾਲਣ ਵਿੱਚ ਪਾਈਆਂ ਜਾ ਸਕਦੀਆਂ ਹਨ ਨਵੀਂਆਂ ਪੈੜਾਂ-ਡਾ.ਤਨੇਜਾ

ਮਹਿਲਾ ਖੇਤੀਬਾੜੀ ਦਿਵਸ ਮਨਾਇਆ
ਤਲਵਾੜਾ, 4 ਦਸੰਬਰ :
ਔਰਤਾਂ ਦੇ ਮਰਦਾਂ ਦੇ ਮੁਕਾਬਲੇ ਖੇਤੀ ਵਿੱਚ ਯੋਗਦਾਨ ਨੂੰ ਵਧਾਉਣਾ ਚਾਹੀਦਾ ਹੈ।ਇਸ ਨਾਲ ਔਰਤਾਂ ਕੋਲ ਮਾਇਕ ਸਾਧਨ ਵਧਣਗੇ ਜਿਸ ਨਾਲ ਉਹ ਬੱਚਿਆਂ ਦੀ ਸਿਹਤ, ਘਰ ਗ੍ਰਹਿਸਤੀ ਅਤੇ ਪਰਿਵਾਰ ਦੀ ਸਿੱਖਿਆ ਵਿੱਚ ਹੋਰ ਯੋਗਦਾਨ ਪਾ ਸਕੇਗੀ।ਡਾ. ਤਨੇਜਾ ਨੇ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਇਸ ਵਾਸਤੇ ਔਰਤਾਂ ਨੂੰ ਹਰ ਕਿਸਮ ਦੀ ਸਿਖਲਾਈ ਮੁਫ਼ਤ ਦੇ ਰਹੀ ਹੈ ਜਿਸ ਵਿੱਚ ਪਸ਼ੂ ਪਾਲਣ ਕਿੱਤਿਆਂ ਦੇ ਨਾਲ ਗੁਣਵੱਤਾ ਭਰਪੂਰ ਉਤਪਾਦ ਬਨਾਉਣੇ ਵੀ ਸ਼ਾਮਿਲ ਹਨ।ਸਾਡਾ ਉਦੇਸ਼ ਹੈ ਕਿ ਔਰਤਾਂ ਸਵੈ-ਨਿਰਭਰ ਢੰਗ ਨਾਲ ਆਪਣੇ ਉਧਮ ਸਥਾਪਿਤ ਕਰ ਸਕਣ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਰਣਜੋਧਨ ਸਿੰਘ ਸਹੋਤਾ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਨੇ ਆਪਣੀਆਂ ਖੋਜਾਂ, ਤਕਨੀਕਾਂ ਅਤੇ ਗਿਆਨ ਆਏ ਹੋਏ ਕਿਸਾਨ ਅਤੇ  ਬੀਬੀਆਂ ਨਾਲ ਸਾਂਝਾ ਕੀਤਾ ਅਤੇ ਉਨ੍ਹਾਂ ਦੇ ਸੁਆਲਾਂ ਦੇ ਜਵਾਬ ਵੀ ਦਿੱਤੇ।ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਵੀ ਉਨ੍ਹਾਂ ਨੂੰ ਮੁਹੱਈਆ ਕਰਵਾਏ ਗਏ।ਮਾਹਿਰਾਂ ਨੇ ਔਰਤਾਂ ਰਾਹੀਂ ਸੁਚੱਜੇ ਢੰਗ ਨਾਲ ਚਲਾਏ ਜਾ ਸਕਣ ਵਾਲੇ ਕਿੱਤਿਆਂ ਤੇ ਰੋਸ਼ਨੀ ਪਾਈ।ਦੁੱਧ ਤੋਂ ਵਸਤਾਂ ਤਿਆਰ ਕਰਨ ਸਬੰਧੀ ਵੀ ਦੱਸਿਆ ਗਿਆ। ਪਸ਼ੂਆਂ ਦੇ ਦੁੱਧ, ਖੂਨ, ਗੋਹੇ ਅਤੇ ਚਾਰਿਆਂ ਦੀ ਜਾਂਚ ਲਈ ਵੀ ਮਾਹਿਰਾਂ ਨੇ ਸਹਿਯੋਗ ਦਿੱਤਾ।
ਕੰਢੀ ਖੇਤਰ ਵਿੱਚ ਕੰਮ ਕਰਦੇ ਯੂਨੀਵਰਸਿਟੀ ਦੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਦੇ ਨਿਰਦੇਸ਼ਕ ਡਾ. ਅੰਮ੍ਰਿਤ ਸੈਣੀ ਨੇ ਜਾਣਕਾਰੀ ਦਿੱਤੀ ਕਿ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨਾਂ ਨੇ ਮੇਲੇ ਵਿੱਚ ਪਹੁੰਚ ਕੀਤੀ।ਜਿੱਥੇ ਔਰਤਾਂ ਵੱਲੋਂ ਚਲਾਏ ਜਾ ਰਹੇ ਸਵੈ-ਸਹਾਇਤਾ ਸਮੂਹਾਂ ਨੇ ਆਪਣੀ ਸਫਲਤਾ ਦੀ ਜਾਣਕਾਰੀ ਦਿੱਤੀ ਉ¤ਥੇ ਬੱਕਰੀ ਅਤੇਡ ਸੂਰ ਪਾਲਣ ਵਾਲੀਆਂ ਬੀਬੀਆਂ ਨੇ ਵੀ ਆਪਣੇ ਬਾਰੇ ਦੱਸਿਆ।ਔਰਤਾਂ ਵੱਲੋਂ ਸੁਖਾਲੇ ਢੰਗ ਨਾਲ ਮੁਰਗੀ ਪਾਲਣ ਲਈ ਇਸ ਇਲਾਕੇ ਵਾਸਤੇ ਬਹੁਤ ਸਹਾਇਕ ਬਾਂਸ ਦਾ ਮੁਰਗੀਖਾਨਾ ਵੀ ਪ੍ਰਦਰਸ਼ਿਤ ਕੀਤਾ ਗਿਆ।ਪਸ਼ੂਆਂ ਦੇ ਇਲਾਜ ਦਾ ਕੈਂਪ ਵੀ ਲਗਾਇਆ ਗਿਆ ਜਿੱਥੇ ਪਸ਼ੂ ਪਾਲਕਾਂ ਨੂੰ ਵਿਗਿਆਨਕ ਲੀਹਾਂ ਤੇ ਪਸ਼ੂ ਪਾਲਣ ਵਾਸਤੇ ਜਾਗਰੂਕ ਕੀਤਾ ਗਿਆ।ਡਾ. ਸੈਣੀ ਨੇ ਦੱਸਿਆ ਕਿ ਪੈਰਾਂ ਨਾਲ ਚੱਲਣ ਵਾਲੀ ਰੱਸੀਆਂ ਬਨਾਉਣ ਵਾਲੀ ਮਸ਼ੀਨ ਨਾਲ ਕੰਮ ਦੀ ਰਫ਼ਤਾਰ ਦੁਗਣੀ ਹੋ ਗਈ ਹੈ ਜਿਸ ਨਾਲ ਔਰਤਾਂ 210 ਤੋਂ 240 ਰੁਪਏ ਰੋਜ਼ਾਨਾ ਕਮਾ ਲੈਂਦੀਆਂ ਹਨ।ਔਰਤਾਂ ਦੇ ਸਮੂਹ ਨੂੰ ਸ਼ਹਿਦ ਦੀ ਮੱਖੀ ਪਾਲਣ ਦੀ ਸਿਖਲਾਈ ਦੇ ਕੇ ਪ੍ਰਾਜੈਕਟ ਦੇ ਫੰਡ ਵਿੱਚੋਂ ਮੁਫ਼ਤ ਮੱਖੀਆਂ ਦੇ ਬਕਸੇ ਵੀ ਦਿੱਤੇ ਗਏ ਹਨ।ਇਸ ਤੋਂ ਇਲਾਵਾ ਔਰਤਾਂ ਨੂੰ ਕੁਦਰਤੀ ਸਿਰਕਾ ਅਤੇ ਪੀਣ ਵਾਲੇ ਪਦਾਰਥ ਬਨਾਉਣ ਲਈ ਵੀ ਸਿੱਖਿਅਤ ਕੀਤਾ ਗਿਆ ਹੈ।ਭੂੰਗਾ ਬਲਾਕ ਦੀਆਂ ਔਰਤਾਂ ਦੇ ਸਮੂਹ ਨੂੰ ਸਿਲਾਈ ਅਤੇ ਕਢਾਈ ਦੇ ਕੰਮਾਂ ਦੀ ਸਿਖਲਾਈ ਦਿੱਤੀ ਗਈ ਹੈ ਜਿਸ ਨਾਲ ਉਨ੍ਹਾਂ ਦੀ ਆਮਦਨੀ ਵਧੀ ਹੈ।ਔਰਤਾਂ ਦੇ ਇਕ ਹੋਰ ਸਮੂਹ ਨੁੰ ਫਲ ਅਤੇ ਸਬਜੀਆਂ ਦੇ ਉਤਪਾਦ ਤਿਆਰ ਕਰਨ ਸਬੰਧੀ ਗਿਆਨ ਦਿੱਤਾ ਗਿਆ ਹੈ ਜੋ ਉਨ੍ਹਾਂ ਦੇ ਆਰਥਿਕਤਾ ਵਿੱਚ ਬਹੁਤ ਸਹਾਈ ਹੋ ਰਿਹਾ ਹੈ।ਮੱਕੀ ਦੇ ਦਾਣੇ ਉਘੇੜਨ ਵਾਲੇ ਯੰਤਰ ਨਾਲ ਇਕ ਤਿਹਾਈ ਵਕਤ ਵਿੱਚ ਕੰਮ ਨਿਪਟ ਰਿਹਾ ਹੈ।ਡਾ, ਸੈਣੀ ਨੇ ਦੱਸਿਆ ਕਿ ਸਾਡਾ ਉਦੇਸ਼ ਇਹੋ ਹੈ ਕਿ ਔਰਤਾਂ ਦਾ ਸ਼ਕਤੀਕਰਨ ਕੀਤਾ ਜਾਏ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਹੁਸ਼ਿਆਰਪੁਰ ਵਾਲੇ ਕ੍ਰਿਸ਼ੀ ਵਿਗਿਆਨ ਕੇਂਦਰ, ਡੇਅਰੀ ਵਿਕਾਸ ਵਿਭਾਗ ਪੰਜਾਬ, ਮੱਛੀ ਪਾਲਣ ਵਿਭਾਗ ਪੰਜਾਬ ਅਤੇ ਉਨਤੀ ਕੋਆਪਰੇਟਿਵ ਸੋਸਾਇਟੀ ਨੇ ਵੀ ਆਪਣੇ ਸਟਾਲ ਲਗਾਏ।
ਡਾ. ਸ਼ਸ਼ੀ ਸਹਿਜਪਾਲ, ਡਾ. ਵੀਰਪਾਲ, ਡਾ. ਇੰਦਰਪ੍ਰੀਤ ਕੌਰ, ਡਾ. ਆਸ਼ਾ ਧਵਨ ਤੇ ਡਾ.ਮਮਤਾ ਪਾਠਕ ਨੇ ਵੱਖੋ ਵੱਖ ਔਰਤਾਂ ਦੇ ਕਿੱਤਿਆਂ ਬਾਰੇ ਚਾਨਣਾ ਪਾਇਆ। ਡਾ. ਕੁਲਬੀਰ ਸਿੰਘ ਸੈਣੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਾਸ਼ਟਰੀ ਖੇਤੀ ਨਵੀਨਕਾਰੀ ਪ੍ਰਾਜੈਕਟ ਵਿੱਚ ਯੂਨੀਵਰਸਿਟੀ ਦੇ ਯੋਗਦਾਨ ਅਤੇ ਗਤੀਵਿਧੀਆਂ ਬਾਰੇ ਦੱਸਿਆ ਅਤੇ ਬੀ. ਬੀ. ਐਮ. ਬੀ. ਹਸਪਤਾਲ ਤਲਵਾੜਾ ਵੱਲੋਂ ਡਾ. ਰਾਜ ਕੁਮਾਰ ਅਤੇ ਰਵਿੰਦਰ ਰਵੀ ਦੀ ਟੀਮ ਵੱਲੋਂ ਚੈ¤ਕ ਕੈਂਪ ਲਗਾਇਆ ਗਿਆ।
ਸਮਾਰੋਹ ਵਿੱਚ ਡਾ. ਸਰਨਰਿੰਦਰ ਸਿੰਘ ਰੰਧਾਵਾ, ਉਨਤੀ ਕੋਆਪਰੇਟਿਵ ਦੇ ਜਯੋਤੀ ਸਰੂਪ, ਸਵਾਮੀ ਕਮਲ ਨੇਤਰ ਅਤੇ ਡਾ. ਦਿਨੇਸ਼ ਮਿੱਤਲ, ਡਾ. ਰਾਜ ਕੁਮਾਰ, ਸਰਪੰਚ ਕਾਮਰੇਡ ਬਲਦੇਵ ਸਿੰਘ ਭਵਨੌਰ, ਗੁਰਬਚਨ ਸਿੰਘ ਭੋਲ ਕਲੋਤਾ, ਗੁਰਮੀਤ ਸਿੰਘ ਡਡਿਆਲ, ਕੁਲਦੀਪ ਕੌਰ, ਐਸ.ਐਸ.ਐਮ. ਸਵੈ-ਸਹਾਇਤਾ ਗਰੁੱਪ ਦੇ ਸ਼੍ਰੀਮਤੀ ਵੀਨਾ ਸ਼ਰਮਾ ਵੀ ਉਚੇਚੇ ਤੌਰ ਤੇ ਪਧਾਰੇ। ਕਿਸਾਨਾਂ ਨੇ ਯੂਨੀਵਰਸਿਟੀ ਦੇ ਸਾਹਿਤ ਵਿੱਚ ਵੀ ਕਾਫੀ ਰੂਚੀ ਵਿਖਾਈ।

ਔਰਤਾਂ ਸਾਡੇ ਸਮਾਜ ਦਾ ਬਹੁਤ ਮਹੱਤਵਪੂਰਨ ਹਿੱਸਾ ਹਨ।ਉਨ੍ਹਾਂ ਦੇ ਹਾਂ-ਪੱਖੀ ਸਹਿਯੋਗ ਨਾਲ ਸਮਾਜ ਨਵੀਂ ਦਿਸ਼ਾ ਗ੍ਰਹਿਣ ਕਰਦਾ ਹੈ।ਇਹ ਵਿਚਾਰ ਡਾ. ਵੀ.ਕੇ. ਤਨੇਜਾ ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਤਲਵਾੜਾ ਦੇ ਪਿੰਡ ਰਾਮਗੜ੍ਹ ਸੀਕਰੀ ਵਿਖੇ ‘ਖੇਤੀ ਵਿੱਚ ਔਰਤਾਂ ਦਾ ਦਿਵਸ’ ਮਨਾਉਂਦਿਆਂ ਸਾਂਝੇ ਕੀਤੇ।ਉਨ੍ਹਾਂ ਕਿਹਾ ਕਿ ਖੇਤੀ ਬਾੜੀ ਅਤੇ ਪਸ਼ੂ ਕਿੱਤਿਆਂ ਵਿੱਚ ਔਰਤਾਂ ਬੜਾ ਜ਼ਿਕਰਯੋਗ ਸਹਿਯੋਗ ਦੇ ਰਹੀਆਂ ਹਨ ਪਰ ਇਸ ਵਿੱਚ ਅਜੇ ਸਹੀ ਵਿਉਂਤ ਦੀ ਘਾਟ ਹੈ। ਉਨ੍ਹਾਂ ਦਾ ਵਿਉਂਤਬੱਧ ਯੋਗਦਾਨ ਉਤਪਾਦਨ ਅਤੇ ਆਰਥਿਕਤਾ ਵਿੱਚ ਵੱਡੀ ਤਬਦੀਲੀ ਲਿਆ ਸਕਦਾ ਹੈ।

ਸਰਵਹਿੱਤਕਾਰੀ ਸਕੂਲ ਵਿਚ ਮਨਾਇਆ ਏਡਜ਼ ਦਿਵਸ

ਤਲਵਾੜਾ, 4 ਦਸੰਬਰ: ਇੱਥੇ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵਿਖੇ ਰੈੱਡ ਰਿਬਨ ਕਲੱਬ ਵੱਲੋਂ ਏਡਜ਼ ਦਿਵਸ ਮਨਾਇਆ ਗਿਆ ਜਿਸ ਵਿਚ ਸ. ਅਜੀਤ ਸਿੰਘ, ਡਾ. ਜੇ. ਕੇ. ਸ਼ਰਮਾ, ਪਿ੍ਰੰ. ਦੇਸ ਰਾਜ ਸ਼ਰਮਾ ਨੇ ਵਿਦਿਆਰਥੀਆਂ ਨੂੰ ਇਸ ਨਾਮੁਰਾਦ ਬਿਮਾਰੀ ਬਾਰੇ ਜਾਣਕਾਰੀ ਦਿੰਦਿਆਂ ਜਾਗਰੂਕ ਹੋ ਕੇ ਦੇਸ਼ ਵਿਚੋਂ ਇਸ ਦਾ ਸਫ਼ਾਇਆ ਕਰਨ ਲਈ ਲਾਮਬੰਦ ਹੋਣ ਲਈ ਪ੍ਰੇਰਿਤ ਕੀਤਾ। ਲੋਕਾਂ ਨੂੰ ਇਸ ਬਿਮਾਰੀ ਤੋਂ ਜਾਗਰੂਕ ਕਰਨ ਦੇ ਮੰਤਵ ਨਾਲ ਸਕੂਲ ਦੇ ਵਿਦਿਆਰਥਆਂ ਵੱਲੋਂ ਇਸ ਮੌਕੇ ਚੇਤਨਾ ਰੈਲੀ ਕੱਖੀ ਗਈ। ਇਸ ਮੌਕੇ ਅੰਜੂ ਸ਼ਰਮਾ, ਅਰਵਿੰਦ ਕੁਮਾਰ, ਸੰਜੀਵ ਕੁਮਾਰ, ਅਮਰਨਾਥ, ਰੈੱਡ ਕਰਾਸ ਯੂਨਿਟ ਵੱਲੋਂ ਸੌਰਵ, ਅਭਿਨਵ, ਸਾਹਿਲ, ਏਕਤਾ, ਭਾਰਤੀ ਪਾਠਕ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਸਰਕਾਰੀ ਕੰਨਿਆ ਸਕੂਲ ਵੱਲੋਂ ਏਡਜ ਦਿਵਸ ਮਨਾਇਆ

ਤਲਵਾੜਾ, 4 ਦਸੰਬਰ: ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ਼੍ਰੀਮਤੀ ਸੁਖਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਸੁਰੇਸ਼ ਕੁਮਾਰੀ ਦੀ ਅਗਵਾਈ ਵਿਚ ਏਡਜ ਚੇਤਨਾ ਦਿਵਸ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੂੰ ਪ੍ਰਿੰਸੀਪਲ ਸੁਰੇਸ਼ ਕੁਮਾਰੀ ਨੇ ਏਡਜ ਵਰਗੇ ਵਿਸ਼ੇ ਤੇ ਚਾਨਣਾ ਪਾਇਆ ਅਤੇ ਕਿਹਾ ਕਿ ਸਮਾਜ ਵਿਚ ਵਧ ਰਹੀਆਂ ਘਟਨਾਵਾਂ ਇਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਇਸ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਹੈ। ਇਸ ਮੌਕੇ ਵਿਦਿਆਰਥੀਆਂ ਦੇ ਪੇਂਟਿੰਗ, ਭਾਸ਼ਣ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ ਅਤੇ ਲੋਕਾਂ ਨੂੰ ਏਡਜ਼ ਵਰਗੀ ਨਾਮੁਰਾਦ ਬਿਮਾਰੀ ਤੋ ਬਚਣ ਲਈ ਚੇਤਨਾ ਰੈਡੀ ਕੱਢੀ ਗਈ। ਇਸ ਮੌਕੇ ਸਤਪਾਲ, ਅਨਿਲ ਕੁਮਾਰ, ਰਮਿੰਦਰ ਕੌਰ, ਨੀਲਮ ਸਹਿਗਲ, ਨਿਧੀ ਸ਼ਰਮਾ ਅਤੇ ਸਪਨਾ ਆਦਿ ਹਾਜਰ ਸਨ।

ਫ਼ਤਿਹਪੁਰ ਵਿਚ ਏਡਜ਼ ਦਿਵਸ ਮਨਾਇਆ

ਤਲਵਾੜਾ, 4 ਦਸੰਬਰ: ਇੱਥੇ ਜਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਸੁਖਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ

ਤਹਿਤ ਸਰਕਾਰੀ ਹਾਈ ਸਕੂਲ ਫ਼ਤਿਹਪੁਰ ਵਿਖੇ ਏਡਜ਼ ਚੇਤਨਾ ਦਿਵਸ ਮਨਾਇਆ ਗਿਆ। ਇਸ ਮੌਕੇ ਸਕੂਲ ਮੁਖੀ ਅਨੂਪ ਕੁਮਾਰ ਦੀ ਅਗਵਾਈ ਹੇਠ ਵਿਦਿਆਰਥੀਆਂ ਦੇ ਚਾਰਟ ਮੇਕਿੰਗ, ਸਲੋਗਨ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਸਾਇੰਸ ਮਾਸਟਰ ਸ਼ਮਿੰਦਰ ਸਿੰਘ ਵੱਲੋਂ ਏਡਜ਼ ਦੇ ਲੱਛਣ ਅਤੇ ਬਚਾਓ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ। ਸਕੂਲ ਦੇ ਅੱਠਵੀਂ, ਨੌਵੀਂ ਅਤੇ ਦਸਵੀਂ ਜਮਾਤ ਵਿਦਿਆਰਥੀਆਂ ਵੱਲੋਂ ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਚੇਤਨਾ ਰੈਲੀ ਵੀ ਕੀਤੀ ਗਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਧਿਆਨ ਸਿੰਘ ਚੰਦਨ, ਮਨੋਜ ਕੁਮਾਰ, ਸੁਖਵਿੰਦਰ ਕੌਰ, ਸਵਿਤਾ ਰਾਣੀ, ਜੀਵਨ ਆਸ਼ਾ, ਹਰਮਨਜੀਤ ਸਿੰਘ, ਰੇਖਾ, ਭੁਪਿੰਦਰ ਕੌਰ, ਜਸਵੀਰ ਸਿੰਘ, ਮੋਨਿਕਾ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ, ਪਤਵੰਤੇ ਹਾਜਰ ਸਨ।

ਨਵੀਂ ਦਿੱਲੀ ਚੋਣਾਂ ਵਿਚ ਅਕਾਲੀ ਦਲ ਨਵਾਂ ਇਤਿਹਾਸ ਸਿਰਜੇਗਾ: ਗੁਰਪ੍ਰੀਤ ਚੀਮਾ

ਤਲਵਾੜਾ, 3 ਦਸੰਬਰ: ਨਵੀਂ ਦਿੱਲੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਾਨਦਾਰ ਜਿੱਤ ਹਾਸਿਲ ਕਰਕੇ ਨਵਾਂ ਇਤਿਹਾਸ ਸਿਰਜਿਆ ਜਾਵੇਗਾ। ਇਹ ਪ੍ਰਗਟਾਵਾ ਇੱਥੇ ਗੁਰਪ੍ਰੀਤ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਪੰਜਾਬ ਨੇ ਕਰਦਿਆਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਯੂਥ ਵਿੰਗ ਵੱਲੋਂ ਦਿੱਲੀ ਸੂਬੇ ਵਿਚ ਪੂਰੀ ਤਨਦੇਹੀ ਨਾਲ ਚੋਣ ਮੁਹਿੰਮ ਵਿਚ ਸ਼ਿਰਕਤ ਕੀਤੀ ਗਈ ਹੈ ਅਤੇ ਕਾਂਗਰਸ ਤੇ ਭਾਈਵਾਲ ਪਾਰਟੀਆਂ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਲੋਕ ਬੇਹੱਦ ਰੋਹ ਵਿਚ ਹਨ। ਇਸ ਮੌਕੇ ਉਨ੍ਹਾਂ ਦੇ ਨਾਲ ਸਤਪਾਲ ਸਿੰਘ ਤੂਰ ਮੀਤ ਪ੍ਰਧਾਨ ਸਮੇਤ ਕਈ ਹੋਰ ਯੂਥ ਆਗੂ ਮੌਜੂਦ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)