ਤਲਵਾੜਾ, 18 ਜਨਵਰੀ : ਸ਼ਿਵਾਲਿਕ ਦੀਆਂ ਖ਼ੂਬਸੂਰਤ ਪਹਾੜੀਆਂ ਦੀ ਗੋਦ ਵਿਚ ਸਦੀਆਂ ਤੋਂ ਆਪਣੀ ਮਸਤ ਰਵਾਨੀ ਨਾਲ ਵਹਿੰਦੇ ਦਰਿਆ ਬਿਆਸ ਕੰਢੇ ਸਥਿਤ ਕਦੇ ਬੇਹ¤ਦ ਸ਼ਾਂਤ ਜਿਹਾ ਪਿੰਡ ਤਲਵਾੜਾ ਇਤਿਹਾਸ ਦੇ ਅਨੇਕਾਂ ਪੰਨਿਆਂ ਦਾ ਗਵਾਹ ਬਣਿਆ ਪਰ ਅਣਗੌਲਿਆ ਹੀ ਕਿਨਾਰੇ ਲ¤ਗਾ ਰਿਹਾ। ਫਿਰ 1960 ਦੇ ਕਰੀਬ ਪੌਂਗ ਡੈਮ ਦੇ ਨਿਰਮਾਣ ਨੇ ਇੱਥੇ ਵਿਕਾਸ ਦੇ ਨਵੇਂ ਯੁੱਗ ਦੀ ਦਸਤਕ ਦਿੱਤੀ। ਜਿੰਨੀ ਸ਼ਿੱਦਤ ਨਾਲ ਡੈਮ ਦੇ ਨਿਰਮਾਣ ਸਮੇਂ ਰੌਣਕ ਸਿਖਰ ਤੇ ਪੁੱਜੀ, ਡੈਮ ਮੁਕੰਮਲ ਹੋਣ ਮਗਰੋਂ ਉਤਨੀ ਹੀ ਖਾਮੋਸ਼ੀ ਨਾਲ ਕਿਸੇ ਨੂੰ ਇਸ ਤੇ ਵਿਕਾਸ ਦੀ ਲੀਹੋਂ ਲੱਥ ਕੇ ਉਜਾੜੇ ਦੇ ਰਾਹ ਪੈ ਜਾਣ ਦਾ ਪਤਾ ਵੀ ਨਾ ਲੱਗਿਆ। ਡੈਮ ਤੋਂ ਬਾਅਦ ਲੋਕਾਂ ਲਈ ਰੁਜਗਾਰ ਦੇ ਢੁਕਵੇਂ ਬਦਲਵੇਂ ਪ੍ਰਬੰਧਾਂ ਲਈ ਠੋਸ ਯੋਜਨਾਬੰਦੀ ਦੀ ਘਾਟ ਕਾਰਨ ਬੇਰੋਜਗਾਰੀ ਦਾ ਪਸਾਰਾ ਹੁਣ ਤੱਕ ਵੱਡੇ ਪੱਧਰ ਤੇ ਵਿਖਾਈ ਦੇ ਰਿਹਾ ਹੈ। ਬਿਆਸ ਡੈਮ ਅਤੇ ਪਾਵਰ ਹਾਉਸ ਦੇ ਸੈਂਕੜੇ ਆਰਜੀ ਕਾਮਿਆਂ ਨੂੰ ਨਿਯਮਿਤ ਨੌਕਰੀ ਲਈ ਲੰਮੇ ਸਮੇਂ ਤੋਂ ਜਥੇਬੰਦਕ ਸੰਘਰਸ਼ ਕਰਨਾ ਪੈ ਰਿਹਾ ਹੈ ਪਰੰਤੂ ਠੇਕੇਦਾਰੀ ਪ੍ਰਣਾਲੀ ਵਿਚ ਲੀਨ ਬੀ. ਬੀ. ਐਮ. ਬੀ. ਦੇ ਸਿਖਰ ਤੱਕ ਉਨ੍ਹਾਂ ਦੀ ਆਵਾਜ਼ ਪੁੱਜਦੀ ਪ੍ਰਤੀਤ ਨਹੀਂ ਹੋ ਰਹੀ। ਤਲਵਾੜਾ ਟਾਉਨਸ਼ਿਪ ਕਲੌਨੀ ਦੇ ਸੈਕਟਰ 3 ਅਤੇ ਸੈਕਟਰ 2 ਵਿਚਲੇ ਸੈਂਕੜੇ ਖਾਲੀ ਮਕਾਨਾਂ ਦੇ ਮੁੜ ਵਸੇਬੇ ਸਬੰਧੀ ਫਾਈਲਾਂ ਸਰਕਾਰੀ ਲਾਲਫੀਤਾਸ਼ਾਹੀ ਦੀ ਧੂੜ ਹੇਠ ਦਮ ਤੋੜ ਰਹੀਆਂ ਹਨ ਅਤੇ ਇਹ ਮਕਾਨ ਹਰ ਬੀਤਦੇ ਦਿਨ ਨਾਲ ਖੰਡਰ ਬਣਨ ਦੀ ਕਗਾਰ ਤੇ ਜਾ ਰਹੇ ਹਨ।
ਸਵ. ਅਮਰਜੀਤ ਸਿੰਘ ਸਾਹੀ ਤਤਕਾਲੀਨ ਵਿਧਾਇਕ ਦੇ ਯਤਨਾਂ ਸਦਕਾ ਪਿੰਡ ਨੂੰ ਸ਼ਹਿਰ ਦਾ ਦਰਜਾ ਦੇ ਕੇ ਵਿਕਾਸ ਦੀ ਲੜੀ ਨੂੰ ਮੁੜ ਸ਼ੁਰੂ ਕਰਨ ਦਾ ਯਤਨ ਕੀਤਾ ਗਿਆ। ਤਲਵਾੜਾ ਦੇ 12 ਪੋਲਿੰਗ ਬੂਥਾਂ ਦੇ ਆਧਾਰ ਤੇ ਬਣਾਏ 15 ਵਾਰਡਾਂ ਦੀਆਂ ਜਿੱਥੇ ਵੋਟਾਂ ਬਣਾਈਆਂ ਜਾ ਚੁੱਕੀਆਂ ਹਨ ਉੱਥੇ 2.66 ਕਰੋੜ ਰੁਪਏ ਦੀ ਯੋਜਨਾ ਵਿਚੋਂ 1.33 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ, ਪੱਕੀਆਂ ਗਲੀਆਂ, ਨਾਲੀਆਂ ਅਤੇ ਸਟ੍ਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇਨ੍ਹਾਂ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਇਸ ਗਰਾਂਟ ਦੀ ਦੂਸਰੀ ਕਿਸ਼ਤ ਦੀ ਉਡੀਕ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਅਤੇ ਭਾਜਪਾ ਦੇ ਮੰਡਲ ਪ੍ਰਧਾਨ ਸ਼੍ਰੀ ਅਸ਼ੋਕ ਸੱਭਰਵਾਲ ਵੱਲੋਂ ਜਿੱਥੇ ਨਗਰ ਪੰਚਾਇਤ ਨੂੰ ਇਲਾਕੇ ਲਈ ਵਰਦਾਨ ਦੱਸ ਕੇ ਨਵੇਂ ਯੁੱਗ ਦੀ ਦਸਤਕ ਆਖਿਆ ਜਾ ਰਿਹਾ ਹੈ ਉੱਥੇ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਤਲਵਾੜਾ ਸ਼੍ਰੀ ਰਾਮ ਪ੍ਰਸ਼ਾਦ ਸ਼ਰਮਾ ਤੇ ਸਾਥੀਆਂ ਵੱਲੋਂ ਤਲਵਾੜਾ ਨੂੰ ਸ਼ਹਿਰ ਦਾ ਦਰਜਾ ਮਿਲਣ ਦਾ ਵਿਰੋਧ ਕਰਦੇ ਹੋਏ ਇਸ ਨੂੰ ਮੁੜ ਗਰਾਮ ਪੰਚਾਇਤ ਬਣਾਉਣ ਲਈ ਲੜਾਈ ਵਿੱਢੀ ਹੋਈ ਹੈ।
ਮੁੱਖ ਮੰਤਰੀ ਪੰਜਾਬ ਸ. ਪਰਕਾਸ਼ ਸਿੰਘ ਬਾਦਲ ਵ¤ਲੋਂ ਇਸ ਹਲਕੇ ਵਿਚ ਲਈ ਜਾ ਰਹੀ ਵਿਸ਼ੇਸ਼ ਰੁਚੀ ਨਾਲ ਕੁਦਰਤੀ ਬਨਸਪਤੀ ਅਤੇ ਸਥਾਨਕ ਸੋਮਿਆਂ ਤੇ ਅਧਾਰਿਤ ਫੂਡ ਪ੍ਰੋਸੈਸਿੰਗ, ਪਸ਼ੂ ਪਾਲਣ ਤੇ ਹੋਰ ਸਹਾਇਕ ਤੇ ਸਹਿਕਾਰੀ ਧੰਦਿਆਂ ਨੂੰ ਹਨੇਰੇ ਵਿਚ ਆਸ ਦੀ ਕਿਰਨ ਵਾਂਗ ਵੇਖਿਆ ਜਾ ਰਿਹਾ ਹੈ। ਮਹੰਤ ਰਾਮ ਪ੍ਰਕਾਸ਼ ਦਾਸ ਸਰਕਾਰੀ ਕਾਲਜ ਤਲਵਾੜਾ ਦੀ ਨਵੀਂ ਉਸਰ ਰਹੀ ਇਮਾਰਤ ਦਾ ਬਣਨਾ, ਸਰਕਾਰੀ ਪੌਲੀਟੈਕਨਿਕ ਕਾਲਜ ਤੇ ਸਰਕਾਰੀ ਆਦਰਸ਼ ਸਕੂਲ ਦੀ ਸਥਾਪਨਾ, ਗੁਰੂ ਅੰਗਦ ਦੇਵ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਅਤੇ ਸੀ-ਪਾਈਟ ਦੀ ਸ਼ੁਰੂਆਤ ਤਲਵਾੜਾ ਖੇਤਰ ਲਈ ਚੰਗੇਰੇ ਭਵਿ¤ਖ ਦੇ ਸੰਕੇਤ ਹਨ। ਊਨਾ-ਤਲਵਾੜਾ ਰੇਲ ਲਾਈਨ ਦੇ ਨਿਰਮਾਣ ਦਾ ਸੁਸਤ ਰਫ਼ਤਾਰ ਕੰਮ ਲੋਕਾਂ ਦੀ ਬੇਚੈਨੀ ਵਿਚ ਵਾਧਾ ਕਰ ਰਿਹਾ ਹੈ ਤੇ ਹੁਣ ਪੰਜਾਬੀ ਰੇਲ ਮੰਤਰੀ ਦੇ ਬਣਨ ਨਾਲ ਸ਼ਾਇਦ ਜੂੰਅ ਦੀ ਤੋਰ ਤੁਰ ਰਹੇ ਇਸ ਪ੍ਰਾਜੈਕਟ ਵਿਚ ਤੇਜ਼ੀ ਆ ਸਕੇਗੀ। ਲੋਕਾਂ ਨੂੰ ਨਵੇਂ ਸਮੀਕਰਨਾਂ ਵਿਚ ਵਧੇਰੇ ਵਿਕਾਸ ਦੀ ਉਮੀਦ ਹੈ।

No comments:
Post a Comment