ਦੂਜਾ ਪਰਲਜ਼ ਵਿਸ਼ਵ ਕੱਪ ਕਬੱਡੀ–2011
ਅਮਰੀਕਾ ਨੇ ਸਾਰੇ ਲੀਗ ਮੈਚ ਜਿੱਤ ਕੇ ਪੂਲ ‘ਬੀ’ ਵਿੱਚ ਸਿਖਰਲਾ ਸਥਾਨ ਮੱਲਿਆ
ਸਪੇਨ ਨੇ ਵੀ ਜਿੱਤਿਆ ਮੁਕਾਬਲਾ ਜਿੱਤਾਂ ਦਰਜ
ਅਮਰੀਕੀ ਕੁੜੀਆਂ ਨੇ ਆਪਣਾ ਖਾਤਾ ਖੋਲ੍ਹਿਆ
• ਅਮਰੀਕਾ ਨੇ ਸ੍ਰੀਲੰਕਾ ਨੂੰ 76-10 ਨਾਲ ਹਰਾਇਆ
• ਸਪੇਨ ਨੇ ਅਰਜਨਟਾਈਨਾ ਨੂੰ 67-15 ਨਾਲ ਹਰਾਇਆ
• ਮਹਿਲਾ ਵਰਗ ਵਿੱਚ ਅਮਰੀਕਾ ਨੇ ਤੁਰਕਮੇਸਿਤਾਨ ਨੂੰ 44-21 ਨਾਲ ਹਰਾਇਆ
ਹੁਸ਼ਿਆਰਪੁਰ, 14 ਨਵੰਬਰ: ਅੱਜ ਇਥੋਂ ਦੇ ਸਪਰੋਟਸ ਸਟੇਡੀਅਮ ਵਿਖੇ ਦੂਜੇ ਪਰਲਜ਼ ਵਿਸ਼ਵ ਕੱਪ ਕਬੱਡੀ-2011 ਦੇ ਪੂਲ ‘ਬੀ’ ਦੇ ਦੋ ਮੈਚ ਖੇਡੇ ਗਏ ਜਿਨ੍ਹਾਂ ਵਿੱਚ ਅਮਰੀਕਾ ਨੇ ਸ੍ਰੀਲੰਕਾ ਨੂੰ 76-10 ਤੇ ਸਪੇਨ ਨੇ ਅਰਜਨਟਾਈਨਾ ਨੂੰ 67-15 ਨਾਲ ਹਰਾ ਕੇ ਆਪੋ-ਆਪਣੇ ਮੈਚ ਜਿੱਤੇ। ਦੂਜੇ ਪਾਸੇ ਮਹਿਲਾ ਵਰਗ ਵਿੱਚ ਅਮਰੀਕਾ ਨੇ ਤੁਰਕਮੇਸਿਤਾਨ ਨੂੰ 44-21 ਹਰਾ ਕੇ ਆਪਣਾ ਖਾਤਾ ਖੋਲ੍ਹਿਆ।
ਅੱਜ ਦੇ ਮੈਚਾਂ ਦੌਰਾਨ ਸਥਾਨਕ ਸਰਕਾਰਾਂ ਤੇ ਉਦਯੋਗ ਮੰਤਰੀ ਸ੍ਰੀ ਤੀਕਸ਼ਣ ਸੂਦ, ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਤੇ ਮੁੱਖ ਸੰਸਦੀ ਸਕੱਤਰ ਸ. ਦੇਸ ਰਾਜ ਧੁੱਗਾ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਦੀਪਇੰਦਰ ਸਿੰਘ, ਐਸ.ਐਸ.ਪੀ. ਬਲਕਾਰ ਸਿੰਘ ਸਿੱਧੂ, ਖੇਡ ਵਿਭਾਗ ਦੇ ਡਾਇਰੈਕਟਰ ਪਦਮ ਸ੍ਰੀ ਪਰਗਟ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਥੇਦਾਰ ਸ. ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਆਦਿ ਹਾਜ਼ਰ ਸਨ।
ਅਮਰੀਕਾ ਦੀ ਟੀਮ ਨੇ ਪੂਲ ‘ਬੀ’ ਵਿੱਚ ਆਪਣੇ ਸਾਰੇ ਮੈਚ ਜਿੱਤ ਕੇ ਸਿਖਰਲਾ ਸਥਾਨ ਬਰਕਰਾਰ ਰੱਖਿਆ। ਅਮਰੀਕਾ ਦੀ ਅੱਜ ਵਿਸ਼ਵ ਕੱਪ ਵਿੱਚ ਲਗਾਤਾਰ ਛੇਵੀਂ ਜਿੱਤ ਸੀ। ਅਮਰੀਕਾ ਦੀ ਟੀਮ ਹੁਣ ਤੱਕ ਕੋਈ ਵੀ ਮੈਚ ਨਹੀਂ ਹਾਰੀ। ਸਪੇਨ ਨੇ ਵੀ ਵਿਸ਼ਵ ਕੱਪ ਵਿੱਚ ਆਪਣੀ ਦੂਜੀ ਜਿੱਤ ਦਰਜ ਕੀਤੀ।
ਸ੍ਰੀਲੰਕਾ ਨੂੰ ਵਿਸ਼ਵ ਕੱਪ ਵਿੱਚ ਪੰਜਵੀਂ ਲਗਾਤਾਰ ਹਾਰ ਮਿਲੀ ਜਦੋਂ ਕਿ ਅਰਜਨਟਾਈਨਾ ਦੀ ਟੀਮ ਨੇ ਵਿਸ਼ਵ ਕੱਪ ਦਾ ਆਪਣਾ ਆਖਰੀ ਮੈਚ ਖੇਡਿਆ। ਅਰਜਨਟਾਈਨਾ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਖੇਡਣ ਆਈ ਸੀ ਅਤੇ ਕੁੱਲ ਛੇ ਮੈਚ ਖੇਡ ਕੇ ਇਕ ਮੈਚ ਜਿੱਤਿਆ ਜਦੋਂ ਕਿ ਪੰਜ ਮੈਚਾਂ ਵਿੱਚ ਹਾਰ ਮਿਲੀ। ਅਰਜਨਟਾਈਵਨਾ ਦੀ ਟੀਮ ਵਿਸ਼ਵ ਕੱਪ ਵਿੱਚ ਆਪਣਾ ਪ੍ਰਭਾਵ ਛੱਡਣ ਵਿੱਚ ਸਫਲ ਰਹੀ।
ਦਿਨ ਦਾ ਸਭ ਤੋਂ ਫਸਵਾਂ ਮੁਕਾਬਲਾ ਮਹਿਲਾ ਵਰਗ ਦਾ ਹੋਇਆ ਜਿਸ ਵਿੱਚ ਅਮਰੀਕਾ ਨੇ ਤੁਰਕਮੇਸਿਤਾਨ ਨੂੰ 44-21 ਨਾਲ ਹਰਾਇਆ। ਸਿੱਖੀ ਸਰੁਪ ਵਿੱਚ ਖੇਡ ਰਹੀਆਂ ਅਮਰੀਕਨ ਗੋਰੀਆਂ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਅਮਰੀਕਾ ਦੀ ਟੀਮ ਦੀਆਂ ਸਾਰੀਆਂ ਖਿਡਾਰਨਾਂ ਸਿੱਖੀ ਸਰੂਪ ਵਿੱਚ ਸਨ। ਅਮਰੀਕਾ ਦੀ ਟੀਮ ਅੱਧੇਂ ਸਮੇਂ ਤੱਕ 22-8 ਨਾਲ ਅੱਗੇ ਸੀ। ਅਮਰੀਕਾ ਵੱਲੋਂ ਗੁਰੂਅੰਮ੍ਰਿਤ ਖਾਲਸਾ ਨੇ 6 ਅਤੇ ਲਿਨਡਿਟਾ ਨੇ 5 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਵਾਹਿਗੁਰੂ ਖਾਲਸਾ ਨੇ 9 ਅਤੇ ਗੁਰੂਸੁਰੀਆ ਖਾਲਸਾ ਤੇ ਸਰਬਸ਼ਕਤੀ ਖਾਲਸਾ ਨੇ 5-5 ਜੱਫੇ ਲਾਏ। ਤੁਰਕਮੇਸਿਤਾਨ ਵੱਲੋਂ ਰੇਡਰ ਆਲਟਨ ਤੇ ਨਾਰਗੁਲ ਨੇ 3-3 ਅੰਕ ਲਏ ਜਦੋਂ ਕਿ ਜ੍ਰਾਫੀ ਲਵੋਵਾ ਨੇ 4 ਜੱਫੇ ਲਾਏ।
Êਪੁਰਸ਼ ਵਰਗ ਦੇ ਪਹਿਲੇ ਮੈਚ ਵਿੱਚ ਅਮਰੀਕਾ ਨੇ ਸ੍ਰੀਲੰਕਾ ਨੂੰ 76-10 ਨਾਲ ਹਰਾਇਆ। ਅੱਧੇ ਸਮੇਂ ਤੱਕ ਅਮਰੀਕਾ ਟੀਮ 39-7 ਨਾਲ ਅੱਗੇ ਸੀ। ਅਮਰੀਕਾ ਵੱਲੋਂ ਰੇਡਰ ਇੰਦਰਜੀਤ ਖਜੁਰਲਾ ਨੇ 16, ਸਾਹਿਬਦੀਪ ਸਾਬੀ ਨੇ 15 ਤੇ ਸੰਨੀ ਕੰਧੋਲਾ ਨੇ 12 ਅੰਕ ਲਏ ਜਦੋਂ ਕਿ ਜਾਫੀਆਂ ਵਿੱਚੋਂ ਬਲਜਿੰਦਰ ਸਿੰਘ ਬਿੱਲਾ ਨੱਥੂਚਾਹਲ ਨੇ 11, ਜੇਮਜ਼ ਐਰੋ ਨੇ 10 ਅਤੇ ਮੀਕ ਸਿਆਟਲ ਨੇ 7 ਜੱਫੇ ਲਾਏ। ਸ੍ਰੀਲੰਕਾ ਵੱਲੋਂ ਰੇਡਰ ਲਕਸਿਥਾ ਨੇ 4 ਅਤੇ ਅਸੀਥਾ ਰਮਾਇਆ ਨੇ 2 ਅੰਕ ਬਟੋਰੇ।
Êਪੁਰਸ਼ ਵਰਗ ਦੇ ਦੂਜੇ ਮੈਚ ਵਿੱਚ ਸਪੇਨ ਨੇ ਅਰਜਨਟਾਈਨਾ ਨੂੰ 67-15 ਨਾਲ ਹਰਾਇਆ। ਅੱਧੇ ਸਮੇਂ ਤੱਕ ਸਪੇਨ ਟੀਮ 39-10 ਨਾਲ ਅੱਗੇ ਸੀ। ਸਪੇਨ ਵੱਲੋਂ ਰਾਜਵਿੰਦਰ ਪਤਾਰਾ ਨੇ 17, ਦਲਜੀਤ ਤਾਸਪੁਰ ਨੇ 14 ਅਤੇ ਸੁਖਜਿੰਦਰ ਸਿੰਘ ਸੈਫਲਾਬਾਦ ਨੇ 11 ਅੰਕ ਬਟੋਰੇ ਜਦੋਂ ਕਿ ਜਾਫੀਆਂ ਵਿੱਚਂ ਕੁਲਦੀਪ ਪੱਡਾ ਨੇ 9 ਅਤੇ ਸੱਬੂ ਪਰਸਰਾਮਪੁਰੀਆ ਨੇ 8 ਜੱਫੇ ਲਾਏ। ਅਰਜਨਟਾਈਨਾ ਵੱਲੋਂ ਮਾਰਕਸ ਨੇ 7 ਅਤੇ ਰੋਮਨ ਜੀ ਨੇ 6 ਜੱਫੇ ਲਾਏ।

No comments:
Post a Comment