ਹੁਸ਼ਿਆਰਪੁਰ, 28 ਅਕਤੂਬਰ: ਛੋਟੀਆਂ ਬੱਚਤਾਂ ਵਿਭਾਗ ਪੰਜਾਬ ਦੀ 36ਵੀਂ ਲੱਕੀ ਕੂਪਨ ਸਕੀਮ ਦਾ ਡਰਾਅ ਅਤੇ 35ਵੀਂ ਲੱਕੀ ਕੂਪਨ ਸਕੀਮ ਦਾ ਇਨਾਮ ਵੰਡ ਸਮਾਰੋਹ ਸਥਾਨਕ ਸਵਰਨ ਫਾਰਮ ਵਿਖੇ ਛੋਟੀਆਂ ਬੱਚਤਾਂ ਵਿਭਾਗ ਹੁਸ਼ਿਆਰਪੁਰ ਵੱਲੋਂ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਇਸ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਰਾਜ ਖੁਰਾਣਾ ਮੁੱਖ ਸੰਸਦੀ ਸਕੱਤਰ ਵਿੱਤ ਵਿਭਾਗ ਪੰਜਾਬ ਨੇ ਕੀਤੀ।
ਸ੍ਰੀ ਸੂਦ ਨੇ ਇਸ ਮੌਕੇ ਤੇ ਬੋਲਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਛੋਟੀਆਂ ਬੱਚਤਾਂ ਰਾਹੀਂ ਆਪਣੇ ਪੈਸੇ ਦੀ ਬੱਚਤ ਕਰਨ । ਉਹਨਾਂ ਕਿਹਾ ਕਿ ਛੋਟੀਆਂ ਬੱਚਤਾਂ ਦੁਆਰਾ ਬੱਚਤ ਕੀਤਾ ਪੈਸੇ ਜਿਥੇ ਵਿਅਕਤੀ ਦੇ ਜੀਵਨ ਨੂੰ ਖੁਸ਼ਹਾਲ ਬਣਾਉਦਾ ਹੈ , ਉਥੇ ਇਹ ਪੈਸਾ ਪੰਜਾਬ ਦੀ ਆਰਥਿਕਤਾ ਨੂੰ ਵੀ ਮਜ਼ਬੂਤ ਕਰਦਾ ਹੈ। ਉਹਨਾਂ ਕਿਹਾ ਕਿ ਛੋਟੀਆਂ ਬੱਚਤਾਂ ਵਿਭਾਗ ਪੰਜਾਬ ਰਾਜ ਦੇ ਵਿਕਾਸ ਵਿੱਚ ਸ਼ਲਾਘਾਯੋਗ ਹਿੱਸਾ ਪਾਉਂਦਾ ਹੈ। ਛੋਟੀਆਂ ਬੱਚਤਾਂ ਰਾਹੀਂ ਜਮ੍ਹਾਂ ਰਕਮ ਦਾ 80 ਪ੍ਰਤੀਸ਼ਤ ਹਿੱਸਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਵਿਕਾਸ ਅਤੇ ਮੁੜ ਉਸਾਰੀ ਦੇ ਕੰਮਾਂ ਲਈ ਸੁਲਭ ਕਰਜੇ ਤੇ ਵਾਪਸ ਮਿਲ ਜਾਂਦਾ ਹੈ ਜੋ ਕਿ ਰਾਜ ਦੇ ਵਿਕਾਸ ਕਾਰਜਾਂ ਅਤੇ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾਂਦਾ ਹੈ। ਸ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਬਣਨ ਤੋਂ ਪਹਿਲਾਂ ਛੋਟੀਆਂ ਬੱਚਤਾਂ ਦੀ ਨੈਟ ਕੁਲੈਕਸ਼ਨ ਮਾਈਨਸ ਸੀ । ਉਹਨਾਂ ਕਿਹਾ ਕਿ ਸ੍ਰ: ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਵਿਸ਼ੇਸ਼ ਉਪਰਾਲਿਆਂ ਅਤੇ ਵਿਭਾਗ ਦੀ ਅਣਥੱਕ ਮਿਹਨਤ ਸਦਕਾ ਛੋਟੀਆਂ ਬੱਚਤਾਂ ਰਾਹੀਂ 2009-10 ਦੌਰਾਨ 2482. 94 ਕਰੋੜ ਰੁਪਏ ਦੀ ਕੁਲੈਕਸ਼ਨ ਹੋਈ ਹੈ ਅਤੇ ਸਾਲ 2010-11 ਦੌਰਾਨ 4000 ਕਰੋੜ ਰੁਪਏ ਛੋਟੀਆਂ ਬੱਚਤਾਂ ਰਾਹੀਂ ਕੁਲੈਕਸ਼ਨ ਕਰਨ ਦਾ ਟੀਚਾ ਮਿਥਿਆ ਗਿਆ ਹੈ ਜ਼ਿਲ੍ਹਾ ਹੁਸ਼ਿਆਰਪੁਰ ਨੂੰ 248 ਕਰੋੜ ਰੁਪਏ ਛੋਟੀਆਂ ਬੱਚਤ ਸਕੀਮਾਂ ਅਧੀਨ ਨੈਟ ਕੁਨੈਕਸ਼ਨ ਇਕੱਤਰ ਕਰਨ ਦਾ ਟੀਚਾ ਦਿੱਤਾ ਗਿਆ ਹੈ।
ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮੁਢਲੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਨ ਲਈ ਅਹਿਮ ਸਕੀਮਾਂ ਬਣਾ ਕੇ ਉਹਨਾਂ ਨੂੰ ਲਾਗੂ ਕੀਤਾ ਗਿਆ ਹੈ ਅਤੇ ਵੱਡੇ ਪ੍ਰੋੁਜੈਕਟ ਸ਼ੁਰੂ ਕੀਤੇ ਗਏ ਹਨ। ਉਹਨਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਨੂੰ ਵਿਕਾਸ ਕਾਰਜਾਂ ਲਈ 10-10 ਕਰੋੜ ਰੁਪਏ ਹੋਰ ਦਿੱਤੇ ਜਾ ਰਹੇ ਹਨ ਅਤੇ 20-20 ਕਿਲੋਮੀਟਰ ਨਵੀਆਂ ਲਿੰਕ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ।
ਸ੍ਰੀ ਰਾਜ ਖੁਰਾਣਾ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਵਿਭਾਗ ਪੰਜਾਬ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਛੋਟੀਆਂ ਬੱਚਤਾਂ ਸਕੀਮਾਂ ਵਿੱਚ ਵਾਧਾ ਕਰਨ ਲਈ ਏਜੰਟਾਂ ਅਤੇ ਜਮ੍ਹਾਂ ਕਰਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਪੇਸ਼ੇਵਰ ਤਰੀਕੇ ਦੀ ਮਾਰਕੀਟਿੰਗ ਨੀਤੀ ਅਪਨਾਈ ਗਈ ਹੈ। ਉਹਨਾਂ ਕਿਹਾ ਕਿ ਛੋਟੀਆਂ ਬੱਚਤਾਂ ਰਾਹੀਂ ਕੁਲੈਕਸ਼ਨ ਕਰਨ ਲਈ ਰਾਜ ਸਰਕਾਰ ਦੇ ਲਗਭਗ 15000 ਏਜੰਟ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਜਮ੍ਹਾਂ ਕਰਤਾਵਾਂ ਨੂੰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਛੋਟੀਆਂ ਬੱਚਤ ਸਕੀਮਾਂ ਤੇ ਵਿਆਜ਼ ਦੇ ਨਾਲ-ਨਾਲ ਜਮ੍ਹਾਂ ਕਰਤਾਵਾਂ ਨੁੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਲੱਕੀ ਕੂਪਨ ਸਕੀਮਾਂ ਵਿੱਚ ਸ਼ਾਨਦਾਰ ਇਨਾਮ ਜਿੱਤਣ ਦਾ ਮੌਕਾ ਵੀ ਮਿਲਦਾ ਹੈ। ਉਹਨਾਂ ਏਜੰਟਾਂ ਨੂੰ ਕਿਹਾ ਕਿ ਉਹ ਤਨਦੇਹੀ ਨਾਲ ਕੰਮ ਕਰਨ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਬੱਚਤ ਛੋਟੀਆਂ ਬੱਚਤ ਸਕੀਮਾਂ ਵਿੱਚ ਜਮ੍ਹਾਂ ਕਰਵਾ ਕੇ ਆਪਣੇ ਜੀਵਨ ਨੁੰ ਖੁਸ਼ਹਾਲ ਬਣਾਉਣ ਦੇ ਨਾਲ-ਨਾਲ ਰਾਜ ਦੀ ਤਰੱਕੀ ਵਿੱਚ ਵੀ ਭਾਈਵਾਲ ਬਣਨ।
ਸ੍ਰੀ ਖੁਰਾਣਾ ਨੇ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਰਾਜ ਅੰਦਰ 4 ਨਵੇਂ ਥਰਮਲ ਪਲਾਂਟ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਟਿਊਬਵੈਲਾਂ ਲਈ 76000 ਨਵੇਂ ਕੁਨੈਕਸ਼ਨ ਦਿੱਤੇ ਗਏ ਹਨ ਅਤੇ ਰਾਜ ਦੇ ਨਹਿਰੀ ਸਿਸਟਮ ਦੀ ਕਾਇਆਕਲਪ ਕਰਨ ਲਈ 3243 ਕਰੋੜ ਰੁਪਏ ਅਤੇ ਖਾਲੇ ਪੱਕੇ ਕਰਨ ਲਈ 1500 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਵਪਾਰ ਅਤੇ ਉਦਯੋਗ ਦੀ ਉਨਤੀ ਲਈ ਵਿਸ਼ੇਸ਼ ਬੋਰਡ ਸਥਾਪਿਤ ਕੀਤਾ ਗਿਆ ਹੈ ਅਤੇ ਉਦਯੋਗਪਤੀਆਂ ਨੂੰ 350 ਕਰੋੜ ਰੁਪਏ ਦੀ ਸਬਸਿਡੀ ਅਤੇ ਵੈਟ ਅਧੀਨ 300 ਕਰੋੜ ਰੁਪਏ ਦੀਆਂ ਰਿਆਇਤਾਂ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਲਈ 27000 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਹਸਪਤਾਲਾਂ ਵਿੱਚ ਸੈਂਕੜੇ ਡਾਕਟਰਾਂ ਦੀ ਵੀ ਭਰਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ 1280 ਕਰੋੜ ਰੁਪਏ ਖਰਚ ਕਰਕੇ ਦਿਹਾਤੀ ਜਲ ਸਪਲਾਈ ਸਕੀਮਾਂ ਚਾਲੂ ਕੀਤੀਆਂ ਗਈਆਂ ਹਨ।
ਸ੍ਰੀ ਐਸ ਐਸ ਖਾਰਾ ਡਾਇਰੈਕਟਰ ਛੋਟੀਆਂ ਬੱਚਤਾਂ-ਕਮ-ਵਧੀਕ ਸਕੱਤਰ ਵਿੱਤ ਨੇ ਇਸ ਮੌਕੇ ਤੇ ਬੋਲਦਿਆਂ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਬੱਚਤ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਬੱਚਤ ਰਾਜ ਦੇ ਡਾਕਖਾਨਿਆਂ ਵਿੱਚ ਜਮ੍ਹਾਂ ਕਰਾਉਣ ਅਤੇ ਰਾਜ ਦੀ ਭਲਾਈ ਵਿੱਚ ਹਿੱਸਾ ਪਾਉਣ। ਸ੍ਰੀ ਸ਼ਮਸ਼ੇਰ ਸਿੰਘ ਡਿਪਟੀ ਡਾਇਰੈਕਟਰ ਛੋਟੀਆਂ ਬੱਚਤਾਂ ਵਿਭਾਗ ਪੰਜਾਬ ਗੁਰਦਾਸਪੁਰ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ , ਹਰਿੰਦਰ ਸੂਦ ਜਨਰਲ ਸਕੱਤਰ ਏਜੰਟਸ ਐਸੋਸੀਏਸ਼ਨ ਪੰਜਾਬ ਅਤੇ ਸਤਨਾਮ ਸਿੰਘ ਅਕਾਲੀ ਆਗੂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਰਾਜੀਵ ਕੌਸ਼ਕ ਜ਼ਿਲ੍ਹਾ ਬੱਚਤ ਅਫ਼ਸਰ, ਰਮੇਸ਼ ਕੁਮਾਰ ਕਾਰਜਸਾਧਕ ਅਫ਼ਸਰ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ, ਵਿਜੇ ਪਠਾਨੀਆ, ਛੋਟੀਆਂ ਬੱਚਤਾਂ ਵਿਭਾਗ ਦੇ ਵੱਖ-ਵੱਖ ਜ਼ਿਲਿ•ਆਂ ਦੇ ਅਧਿਕਾਰੀ ਅਤੇ ਏਜੰਟ ਵੀ ਹਾਜ਼ਰ ਸਨ।
ਸ੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਅਤੇ ਸ੍ਰੀ ਰਾਜ ਖੁਰਾਣਾ ਮੁੱਖ ਸੰਸਦੀ ਸਕੱਤਰ ਵਿੱਤ ਵਿਭਾਗ ਪੰਜਾਬ ਨੇ ਇਸ ਮੌਕੇ ਤੇ ਛੋਟੀਆਂ ਬੱਚਤਾਂ ਦੀ 35ਵੀਂ ਲੱਕੀ ਕੂਪਨ ਸਕੀਮ ਦੇ ਜੇਤੂਆਂ ਸ੍ਰੀ ਗਣਪਤ ਰਾਏ ਪਾਟਿਲ ਅਤੇ ਸ੍ਰੀਮਤੀ ਕਮਲ ਗਣਪਤ ਰਾਏ , ਮੋਗਾ ਨੂੰ 10 ਲੱਖ ਰੁਪਏ ਦੇ ਇਨਾਮ ਦਾ ਚੈਕ ਅਤੇ ਸ੍ਰੀ ਰੇਨੂ ਮਲਹੋਤਰਾ ਪਤਨੀ ਸ੍ਰੀ ਅਸ਼ੋਕ ਕੁਮਾਰ ਜਲੰਧਰ ਨੂੰ 5 ਲੱਖ ਰੁਪਏ ਦੇ ਦੂਜੇ ਇਨਾਮ ਦਾ ਚੈਕ ਦਿੱਤਾ ਅਤੇ 36ਵੀਂ ਲੱਕੀ ਕੂਪਨ ਸਕੀਮ ਦਾ ਡਰਾਅ ਵੀ ਕੱਢਿਆ।
Subscribe to:
Post Comments (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)
No comments:
Post a Comment