ਮਹਾਨ ਸ਼ਖਸ਼ੀਅਤ ਸਨ ਪੰਡਤ ਕਿਸ਼ੋਰੀ ਲਾਲ - ਇਕ ਜੀਵਨ ਝਾਤ

2 ਮਈ ਤੇ ਵਿਸ਼ੇਸ਼
ਪੰ. ਕਿਸ਼ੋਰੀ ਲਾਲ ਜੀ ਦਾ ਜਨਮ ਦਸੰਬਰ 1912 ਵਿਚ ਬਲਾਕ ਤਲਵਾੜਾ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਰਮਪੁਰ ਦੇਵੀ ਵਿਖੇ ਹੋਇਆ। ਪੰਡਤ ਜੀ ਨੇ ਮੁੱਢਲੀ ਵਿੱਦਿਆ ਆਪਣੇ ਪਿੰਡ ਤੋਂ ਪ੍ਰਾਪਤ ਕਰਨ ਉਪਰੰਤ ਅਗਲੇਰੀ ਪੜ੍ਹਾਈ ਲਈ ਆਪਣੇ ਪਿਤਾ ਜੀ, ਜੋ ਕਿ ਕੋਇਟਾ (ਹੁਣ ਪਾਕਿਸਤਾਨ) ਵਿਖੇ ਅਧਿਆਪਕ ਸਨ, ਕੋਲ ਗਏ। ਉਥੋਂ ਦਸਵੀਂ ਪਾਸ ਕਰਕੇ ਉਹ 1927 ਵਿਚ ਡੀ. ਏ. ਵੀ. ਕਾਲਜ ਲਾਹੌਰ ਦਾਖਲ ਹੋਏ ਜਿੱਥੇ ਉਨ੍ਹਾਂ ਦੀ ਮੁਲਾਕਾਤ ਸ. ਭਗਤ ਸਿੰਘ ਨਾਲ ਹੋਈ। ਪੰਡਤ ਜੀ ਉਹਨਾਂ ਦੇ ਵਿਚਾਰਾਂ ਤੋਂ ਬੇਹਦ ਪ੍ਰਭਾਵਿਤ ਹੋਏ ਅਤੇ ਆਪਣੇ ਵੱਡੇ ਭਰਾ, ਜੋ ਪਹਿਲਾਂ ਹੀ ਭਗਤ ਸਿੰਘ ਦੇ ਸੰਪਰਕ ਵਿਚ ਸਨ, ਕੋਲ ਆਪਣੇ ਮਨ ਦੀ ਇੱਛਾ ਜਾਹਰ ਕੀਤੀ। ਇੱਕ ਦਿਨ ਮੁਲਾਕਾਤ ਦੌਰਾਨ ਉਹਨਾਂ ਭਗਤ ਸਿੰਘ ਨੂੰ ਕਿਹਾ, "ਮੈਂ ਤੁਹਾਡੀ ਇਨਕਲਾਬੀ ਲਹਿਰ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ ਤੇ ਤਨੋ ਮਨੋ ਦੇਸ਼ ਸੇਵਾ ਕਰਨੀ ਚਾਹੁੰਦਾ ਹਾਂ।" ਅੱਗੋਂ ਭਗਤ ਸਿੰਘ ਨੇ ਹੱਸ ਕੇ ਕਿਹਾ, "ਕਿਸੋ਼ਰੀ ਲਾਲ, ਤੂੰ ਅਜੇ ਮਲੂਕ ਜਿਹਾ ਹੈਂ, ਸਾਡਾ ਰਾਹ ਬਹੁਤ ਕਠਿਨ ਹੈ, ਤੂੰ ਝੱਲ ਨਹੀਂ ਸਕੇਂਗਾ।"
ਕਿਸ਼ੋਰੀ ਲਾਲ ਜੀ ਨੇ ਜਵਾਬ ਦਿੱਤਾ, "ਭਗਤ ਸਿੰਘ ਜੀ, ਤੁਸੀਂ ਆਜ਼ਾਦੀ ਦਾ ਮਹਿਲ ਉਸਾਰ ਰਹੇ ਹੋ। ਉਸਾਰੀ ਵਿਚ ਪੂਰੀਆਂ ਇੱਟਾਂ ਦੇ ਨਾਲ ਰੋੜੇ ਵੀ ਆਉਂਦੇ ਹਨ, ਮੈਨੂੰ ਰੋੜਾ ਸਮਝ ਕੇ ਹੀ ਮੌਕਾ ਦੇ ਦਿਓ, ਪਰਖ ਲਵੋ।"
ਛੇਤੀ ਹੀ ਕਿਸੋ਼ਰੀ ਲਾਲ ਜੀ ਡਿਉਟੀ ਸੁਖਦੇਵ ਨਾਲ ਲਗਾ ਦਿੱਤੀ ਗਈ। ਦੋਵਾਂ ਨੇ ਨੌਜਵਾਨਾਂ ਨੂੰ ਲੈ ਕੇ ਭਾਰਤ ਨੌਜਵਾਨ ਸਭਾ ਦੀ ਸਥਾਪਨਾ ਕੀਤੀ ਅਤੇ ਪੰਡਤ ਜੀ ਨੂੰ ਲਹੌਰ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਜਲਦ ਹੀ ਕਿਲਾ ਗੁੱਜਰ ਸਿੰਘ (ਪਾਕਿਸਤਾਨ) ਵਿਚ ਇੱਕ ਕਮਰਾ ਕਿਰਾਏ ਤੇ ਲਿਆ ਗਿਆ ਜਿਸ ਵਿਚ ਖੁਫੀਆ ਮੀਟਿੰਗਾਂ ਦੇ ਨਾਲ ਨਾਲ ਹਥਿਆਰ ਚਲਾਉਣ ਦਾ ਅਭਿਆਸ ਵੀ ਕੀਤਾ ਜਾਂਦਾ ਸੀ।
8 ਅਪ੍ਰੈਲ 1929 ਨੂੰ ਅੰਗਰੇਜ ਪੁਲਿਸ ਅਫਸਰ ਸਕਾਟ ਦੇ ਕਤਲ ਦੀ ਯੋਜਨਾ ਇਸੇ ਕਮਰੇ ਵਿਚ ਤਿਆਰ ਕੀਤੀ ਗਈ ਸੀ। ਪਰੰਤੂ ਸਕਾਟ ਦੀ ਥਾਂ ਦੂਸਰਾ ਪੁਲਿਸ ਅਫਸਰ ਸਾਂਡਰਸ ਮਾਰਿਆ ਗਿਆ, ਜਿਸ ਦੇ ਕਤਲ ਦੇ ਸਿਲਸਿਲੇ ਵਿਚ ਅੰਗਰੇਜ ਸਰਕਾਰ ਨੇ ਇੰਨਕਲਾਬੀਆਂ ਦੀਆਂ ਰਿਹਾਇਸ਼ਾਂ ਅਤੇ ਡੀ. ਏ. ਵੀ. ਕਾਲਜ ਲਹੌਰ ਦੇ ਹੋਸਟਲ ਵਿਚ ਛਾਪੇਮਾਰੀ ਕੀਤੀ। ਪੰਡਤ ਜੀ ਦੇ ਕਮਰੇ ਦੀ ਵੀ ਤਲਾਸ਼ੀ ਲਈ ਗਈ ਪਰ ਪੰਡਤ ਜੀ ਦੀ ਉਮਰ ਤੋਂ ਕਿਸੇ ਨੂੰ ਸ਼ੱਕ ਨਾ ਹੋਇਆ ਪਰ ਦੂਜੀ ਵਾਰ ਤਲਾਸ਼ੀ ਲੈਣ ਤੇ ਪੰਡਤ ਕਿਸ਼ੋਰੀ ਲਾਲ ਤੇ ਸੁਖਦੇਵ ਨੂੰ ਕਮਰੇ ਵਿਚੋਂ ਗ੍ਰਿਫਤਾਰ ਕੀਤਾ ਗਿਆ। ਕਮਰੇ ਦੀ ਤਲਾਸ਼ੀ ਦੌਰਾਨ ਜ਼ਮੀਨ ਵਿਚ ਬਣਾਏ ਗੁਪਤ ਟਿਕਾਣੇ, ਹਥਿਆਰਾਂ ਤੋਂ ਇਲਾਵਾ ਉਹ ਪਸਤੌਲ ਵੀ ਬਰਾਮਦ ਹੋ ਗਿਆ ਜਿਸ ਨਾਲ ਸਾਂਡਰਸ ਦਾ ਕਤਲ ਕੀਤਾ ਗਿਆ ਸੀ। ਦੋਨਾਂ ਇਨਕਲਾਬੀਆਂ ਨੂੰ ਭਗਤ ਸਿੰਘ ਵਾਲੇ ਕੇਸ ਵਿਚ ਰੱਖਿਆ ਗਿਆ। ਪੰਡਤ ਜੀ ਨੂੰ ਵੀ ਭਗਤ ਸਿੰਘ ਅਤੇ ਦੂਜੇ ਸਾਥੀਆਂ ਵਾਂਗ ਫਾਂਸੀ ਦੀ ਸਜਾ ਸੁਣਾਈ ਗਈ। ਪਰ ਜੱਜ ਨੇ ਪੰਡਤ ਕਿਸ਼ੋਰੀ ਲਾਲ ਤੇ ਠਾਕੁਰ ਮਹਾਂਵੀਰ ਸਿੰਘ ਦੀ ਸਜਾਏ ਮੌਤ ਨੂੰ ਨਾਬਾਲਿਗ ਹੋਣ ਕਾਰਨ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ।
ਪੰਡਤ ਜੀ ਨੇ ਕੁੱਲ 18 ਸਾਲ ਦੀ ਉਮਰ ਕੈਦ ਵਿੱਚੋਂ ਪੰਜ ਸਾਲ ਕੋਠੀ ਬੰਦ, ਅੱਠ ਸਾਲ "ਸੀ" ਕਲਾਸ ਤੇ ਬਾਕੀ ਦਾ ਸਮਾਂ "ਬੀ" ਕਲਾਸ ਦੀ ਸਜ਼ਾ ਬੋਸਟਲ ਜੇਲ੍ਹ ਲਹੌਰ, ਮੁਲਤਾਨ, ਮਿੰਟਗੁਮਰੀ ਆਦਿ ਜੇਲ੍ਹਾਂ ਵਿਚ ਕੱਟੀ।
ਅੰਗਰੇਜ਼ੀ ਹਕੂਮਤ ਖਿਲਾਫ ਆਰੰਭੇ ਸੰਘਰਸ਼ ਨੂੰ ਉਨ੍ਹਾਂ ਜੇਲ੍ਹ ਵਿਚ ਵੀ ਜਾਰੀ ਰੱਖਿਆ ਤੇ ਕਈ ਲੰਬੀਆਂ ਭੁੱਖ ਹੜਤਾਲਾਂ ਕਰਕੇ ਪ੍ਰਸ਼ਾਸ਼ਨ ਨੂੰ ਵਖਤ ਪਾਈ ਰੱਖਿਆ।
ਇਕ ਵਾਰ ਜਦੋਂ 63 ਦਿਨ ਦੀ ਭੁੱਖ ਹੜਤਾਲ ਤੋੜਨ ਲਈ ਜੇਲ੍ਹ ਅਧਿਕਾਰੀਆਂ ਨੇ ਪੰਡਤ ਜੀ ਨੂੰ ਜਬਰਦਸਤੀ ਖਾਣਾ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਪੰਡਤ ਜੀ ਨੁੰ ਪਹਿਲਾਂ ਹੀ ਪਤਾ ਲੱਗ ਗਿਆ, ਤਾਂ ਉਹਨਾਂ ਨੇ ਪੀਸੀਆਂ ਮਿਰਚਾਂ ਦਾ ਫੱਕਾ ਮਾਰਕੇ ਉੱਤੋਂ ਗਰਮ ਪਾਣੀ ਪੀ ਲਿਆ ਸੀ। ਜਿਸ ਨਾਲ ਉਹਨਾਂ ਦਾ ਗਲਾ ਪੱਕ ਗਿਆ ਤੇ ਉਹ ਹਰ ਵੇਲੇ ਖਉਂ ਖਉਂ ਕਰਨ ਲੱਗ ਪਏ। ਉਹਨਾਂ ਦੇ ਹਾਲਾਤ ਦੇਖ ਕੇ ਡਾਕਟਰ ਨੇ ਜਬਰੀ ਖੁਰਾਕ ਦੇਣ ਦਾ ਇਰਾਦਾ ਤਿਆਗ ਦਿੱਤਾ ਸੀ।
ਜੇਲ੍ਹ ਵਿਚਲਾ ਸਮਾਂ ਉਹਨਾਂ ਪੁਸਤਕਾਂ, ਰਸਾਲੇ ਤੇ ਅਖਬਾਰਾਂ ਪੜ੍ਹਕੇ ਅਤੇ ਕੌਮੀ ਤੇ ਕੌਮਾਂਤਰੀ ਸਿਆਸੀ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਦਿਆਂ ਗੁਜਾਰਿਆ। ਇਸ ਦੌਰਾਨ ਉਹ ਖੱਬੇ ਪੱਖੀ ਲਹਿਰ ਦੇ ਧਾਰਨੀ ਬਣ ਗਏ। 1936 ਵਿਚ ਉਨ੍ਹਾਂ ਜੇਲ੍ਹ ਵਿਚੋਂ ਹੀ ਕਮਿਉਨਿਸਟ ਪਾਰਟੀ ਦੀ ਮੈਂਬਰਸ਼ਿਪ ਲਈ ਅਪੀਲ ਕੀਤੀ ਜੋ ਕਿ 1942 ਨੂੰ ਮਨਜੂਰ ਕੀਤੀ ਗਈ।
ਸੰਨ 1946 ਵਿਚ ਆਪਣੀ ਪੂਰੀ ਸਜ਼ਾ ਕੱਟ ਕੇ ਉਹ ਜੇਲ੍ਹ ਦੇ ਗੇਟ ਤੱਕ ਪੁੱਜੇ ਤੇ ਕੁਝ ਦੇਰ ਲਈ ਰੁਕ ਕੇ ਸੋਚਿਆ ਤੇ ਫਿਰ ਫ਼ੈਸਲਾ ਕਰਕੇ ਉਹ ਕਮਿਉਨਿਸਟ ਪਾਰਟੀ ਦੇ ਦਫਤਰ ਲਹੌਰ ਵੱਲ ਤੁਰ ਪਏ। ਉਹਨਾਂ ਆਪਣੀ ਅੱਗੇ ਦੀ ਜਿੰਦਗੀ ਦੇਸ਼ ਦੀ ਅਜ਼ਾਦੀ ਤੇ ਮਿਹਨਤਕਸ਼ ਲੋਕਾਂ ਦੇ ਲੇਖੇ ਲਾਉਣ ਦਾ ਪ੍ਰਣ ਕੀਤਾ ਤੇ ਆਖਰੀ ਸਾਹਾਂ ਤੱਕ ਨਿਭਾਇਆ।
ਦੇਸ਼ ਦੀ ਆਜਾਦੀ ਤੋਂ ਬਾਅਦ ਉਨ੍ਹਾਂ ਲੇਬਰ ਫਰੰਟ ਨੂੰ ਮਜਬੂਤ ਕੀਤਾ ਤੇ 1948 ਵਿਚ ਉਹ ਆਲ ਇੰਡੀਆ ਟਰੇਡ ਯੂਨੀਅਨ ਏਟਕ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਣਾਏ ਗਏ। ਇਸ ਅਹੁਦੇ ਤੇ ਇੱਕ ਦਹਾਕੇ ਤੱਕ ਰਹਿੰਦਿਆਂ ਉਹਨਾਂ ਮਜਦੂਰ ਜਥੇਬੰਦੀਆਂ ਅਤੇ ਉਹਨਾਂ ਦੇ ਹੱਕਾਂ ਲਈ ਜੱਦੋ ਜਹਿਦ ਲਈ ਭਾਰਤ ਦੇ ਸਮੁੰਦਰੀ ਕੰਢੇ ਤੇ ਅਜੇ ਵੀ ਪੁਰਤਗਾਲੀਆਂ ਦਾ ਕਬਜ਼ਾ ਸੀ, ਉਥੋਂ ਦੀ ਜਨਤਾ ਅਜ਼ਾਦੀ ਲਈ ਸੰਘਰਸ਼ ਕਰ ਰਹੀ ਸੀ। ਉਨ੍ਹਾਂ ਦੀ ਹਮਾਇਤ ਲਈ ਪੰਡਤ ਕਿਸ਼ੋਰੀ ਲਾਲ ਜੀ ਦੀ ਅਗਵਾਈ ਹੇਠ ਇੱਕ ਜੱਥਾ ਗੋਆ ਲਈ ਰਵਾਨਾ ਹੋਇਆ। ਬਾਬਾ ਭਗਤ ਸਿੰਘ ਬਿਲਗਾ ਦੇ ਦੱਸਣ ਅਨੁਸਾਰ ਜਦੋਂ ਪੁਰਤਗਾਲੀਆਂ ਨੇ ਇਸ ਜੱਥੇ ਤੇ ਗੋਲੀਆਂ ਦੀ ਬੁਛਾੜ ਕੀਤੀ ਤਾਂ ਸ਼ੇਰ ਦਿਲ ਕਰਨੈਲ ਸਿੰਘ ਈਸੜੂ ਲੁਧਿਆਣਾ ਨੇ ਪੰਡਤ ਕਿਸ਼ੋਰੀ ਲਾਲ ਦੇ ਉੱਪਰ ਲੰਮੇ ਪੈ ਕੇ ਉਹਨਾਂ ਦੀ ਜਾਨ ਬਚਾ ਲਈ ਪਰ ਆਪਣੀ ਸ਼ਹਾਦਤ ਦੇ ਕੇ ਜੱਥੇ ਦੀ ਸ਼ਾਨ ਸਲਾਮ ਰੱਖ ਗਏ ਅਤੇ ਗੋਆ ਆਜ਼ਾਦ ਹੋ ਗਿਆ।
    ਖੱਬੀ ਲਹਿਰ ਦੇ ਸਾਹਿਤਕ ਹਲਕੇ ਸਮੇਤ, ਪੰਜਾਬ ਬੁੱਕ ਸੈਂਟਰ ਦੇ ਮੁਖੀ ਵਜੋਂ ਪੰਡਤ ਕਿਸ਼ੋਰੀ ਲਾਲ ਜੀ ਲਗਾਤਾਰ ਤਿੰਨ ਸਾਲ ਸੇਵਾ ਨਿਭਾਉਂਦੇ ਰਹੇ। ਸੰਨ 1970 ਵਿਚ ਦੇਸ਼ ਭਰ ਦੇ ਮਜਦੂਰਾਂ ਦੀ ਜੱਥੇਬੰਦੀ ‘ਸੀਟੂ’ ਦੀ ਸਥਾਪਨਾ ਕੀਤੀ ਗਈ, ਜਿਸ ਵਿਚ ਪੰਡਤ ਜੀ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਗਿਆ। ਇਸੇ ਦੌਰਾਨ ਇੰਗਲੈਂਡ ਵਿਚ ਕੁਝ ਸਿਰਫਿਰੇ ਗੋਰਿਆਂ ਵੱਲੋਂ ਏਸ਼ੀਆਈ ਲੋਕਾਂ ਵਿਰੁੱਧ, ਖਾਸ ਕਰ ਪੰਜਾਬੀਆਂ ਵਿਰੁੱਧ ਨਸਲੀ ਵਿਤਕਰੇ ਕਰਨੇ ਸ਼ੁਰੂ ਕਰ ਦਿੱਤੇ ਗਏ। ਇੰਗਲੈਂਡ ਵਿਚ ਵਸਦੇ ਅਗਾਂਹਵਧੂ ਨੌਜਵਾਨਾਂ ਵੱਲੋਂ ਪੰਡਤ ਜੀ ਨੂੰ ਬੇਨਤੀ ਕੀਤੀ ਗਈ ਕਿ ਉਹ ਇੰਗਲੈਂਡ ਆ ਕੇ ਇਸ ਸਮੱਸਿਆ ਦੇ ਹੱਲ ਲਈ ਮਾਰਗ ਦਰਸ਼ਨ ਕਰਨ, ਤਾਂ ਉਹ ਤੁਰੰਤ ਉੱਥੇ ਪੁੱਜ ਗਏ ਸਨ। ਸਾਰੇ ਇੰਗਲੈਂਡ ਦਾ ਦੌਰਾ ਕਰਕੇ ਉਹਨਾਂ ਭਾਰਤੀ ਨੌਜਵਾਨਾਂ ਨੂੰ ਸੰਗਠਿਤ ਕੀਤਾ ਅਤੇ ਜਮਹੂਰੀ ਢੰਗ ਤਰੀਕਿਆਂ ਨਾਲ ਨਸਲੀ ਵਿਤਕਰਾ ਕਰਨ ਵਾਲਿਆਂ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਭਾਈਚਾਰਕ ਤੰਦਾਂ ਮਜਬੂਤ ਕਰਕੇ ਮੁੜ ਵਤਨ ਪਰਤ ਆਏ।
ਸਾਲ 1976 ਵਿੱਚ ਪੰਡਤ ਜੀ ਦੇਸ਼ ਭਗਤ ਯਾਦਗਾਰ ਹਾਲ ਜ¦ਧਰ ਦੀ ਕਮੇਟੀ ਵਿਚ ਬਤੌਰ ਖਜਾਨਚੀ ਸ਼ਾਮਲ ਹੋਏ ਅਤੇ ਮਗਰੋਂ ਅੰਤਲੇ ਸਾਹਾਂ ਭਾਵ 11 ਜੁਲਾਈ 1990 ਤੱਕ ਬਤੌਰ ਪ੍ਰਧਾਨ ਉਹਨਾਂ ਸ਼ਲਾਘਾਯੋਗ ਅਗਵਾਈ ਕੀਤੀ। ਇਸੇ ਸਮੇਂ ਦੌਰਾਨ ਦੇਸ਼ ਭਗਤ ਯਾਦਗਾਰ ਹਾਲ ਦੀ ਪ੍ਰਸਿੱਧੀ ਕੌਮੀ ਤੇ ਕੌਮਾਂਤਰੀ ਪੱਧਰ ਤੇ ਹੋਣੀ ਸ਼ੁਰੂ ਹੋ ਗਈ ਸੀ।
ਆਜ਼ਾਦੀ ਲਹਿਰ ਦੇ ਇਸ ਧਰੂ ਤਾਰੇ ਨੇ ਜੀਵਨ ਭਰ ਗੁਲਾਮੀ ਦੇ ਹਨੇਰਿਆਂ ਨੂੰ ਚੀਰ ਕੇ ਆਜ਼ਾਦੀ ਦਾ ਚਾਨਣ ਵੰਡਿਆ। ਆਜ਼ਾਦ ਦੇਸ਼ ਦੀ ਸਰਕਾਰ ਨੇ ਉਹਨਾਂ ਨੂੰ ਪੈਨਸ਼ਨ ਦੇਣ ਦੀ ਪੇਸ਼ਕਸ਼ ਕੀਤੀ ਤਾਂ ਪੰਡਤ ਜੀ ਨੇ ਇਹ ਜਵਾਬ ਦਿੱਤਾ ਸੀ, ‘ਮੈਂ ਵਪਾਰੀ ਨਹੀਂ, ਮੈਂ ਕੁਰਬਾਨੀ ਦਾ ਮੁੱਲ ਨਹੀਂ ਵੱਟਣਾ ਚਾਹੁੰਦਾ, ਮੈਂ ਤਾਂ ਦੇਸ਼ ਦਾ ਕਰਜ਼ਾ ਅਦਾ ਕੀਤਾ ਹੈ।’
ਅਜਿਹੀ ਲਾਸਾਨੀ ਸ਼ਖਸ਼ੀਅਤ ਦੇ ਧਾਰਨੀ ਪੰਡਤ ਕਿਸ਼ੋਰੀ ਲਾਲ ਦੇਸ਼ ਅਤੇ ਜਨਸੇਵਾ ਨੂੰ ਸਮਰਪਿਤ ਰਹੇ ਪਰ ਆਪਣੀ ਕੋਈ ਲਾਲਸਾ ਨਹੀਂ ਰੱਖੀ। ਹੰਕਾਰ ਜਾਂ ਹਉਮੈਂ ਉਨ੍ਹਾਂ ਨੂੰ ਛੂਹ ਤੱਕ ਨਹੀਂ ਸਕੇ। ਉਹਨਾਂ ਸਾਥੀਆਂ ਦੇ ਕਈ ਵਾਰ ਕਹਿਣ ਦੇ ਬਾਵਜੂਦ ਆਪਣੀਆਂ ਯਾਦਾਂ ਨੂੰ ਅੰਕਿਤ ਨਹੀਂ ਕੀਤਾ ਅਤੇ ਅਖਬਾਰਾਂ ਵਿਚ ਫੋਟੋਆਂ ਲਗਵਾਉਣ ਤੋਂ ਵੀ ਕੰਨੀ ਕਤਰਾਉਂਦੇ ਸਨ।
ਉਹ ਇਕ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜਖ਼ਮੀ ਹੋਣ ਉਪਰੰਤ 11 ਜੁਲਾਈ 1990 ਨੂੰ ਜਹਾਨੇ ਫਾਨੀ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।
ਇਹ ਜਾਣਕਾਰੀ ਪੱਤਰਕਾਰ ਦੀਪਕ ਠਾਕੁਰ ਨੇ ਕਰੀਬ ਛੇ ਮਹੀਨੇ ਦੀ ਬੜੀ ਮਿਹਨਤ ਤੇ ਦ੍ਰਿੜਤਾ ਨਾਲ ਇਕੱਤਰ ਕੀਤੀ ਜਿਸ ਨੂੰ 2 ਮਈ ਨੁੰ ਧਰਮਪੁਰ ਵਿਖੇ ਹੋ ਰਹੇ ਵਿਸ਼ੇਸ਼ ਸਮਾਗਮ ਮੌਕੇ ਅਸੀਂ talwara.com ਦੇ ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। (ਸੰਪਾਦਕ)

3 comments:

  1. ......ਜੀ ਇਹ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰੇਰਨਾ ਦਾਇਕ ਹੈ...ਇਹੋ ਜਿਹੇ ਕਲਮੀ ਉਪਰਾਲੇ ਜਾਰੀ ਰਖੋ.....ਅੱਜ ਉਹਨਾਂ ਮਹਾਨ ਹਸਤੀਆਂ ਨੂੰ ਯਾਦ ਕਰਨਾ ਬਹੁਤ ਜ਼ਰੂਰੀ ਵੀ ਬਣ ਗਿਆ ਹੈ....ਪੈਸੇ ਦੀ ਅੰਨੀ ਦੌੜ ਅਤੇ ਅਸ਼ਲੀਲਤਾ ਦੀਆਂ ਮਾਰੂ ਹਨੇਰੀਆਂ ਦੇ ਇਸ ਨਾਜ਼ੁਕ ਦੌਰ ਵਿੱਚ ਵੀ ਇਸ ਫਲਸਫੇ ਵਿੱਚ ਏਨੀ ਤਾਕਤ ਮੌਜੂਦ ਹੈ ਕਿ ਇਹ ਉਸਾਰੂ ਵਿਚਾਰਾਂ ਦੀ ਮਸ਼ਾਲ ਨੂੰ ਤੂਫਾਨਾਂ ਵਿੱਚ ਵੀ ਰੋਸ਼ਨ ਰੱਖ ਸਕੇਗਾ....

    ReplyDelete
  2. bahut hi kimti jankari kandi area de bhagat singh bare diti......................................thanks

    ReplyDelete

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)