2 ਮਈ ਤੇ ਵਿਸ਼ੇਸ਼
ਪੰ. ਕਿਸ਼ੋਰੀ ਲਾਲ ਜੀ ਦਾ ਜਨਮ ਦਸੰਬਰ 1912 ਵਿਚ ਬਲਾਕ ਤਲਵਾੜਾ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਧਰਮਪੁਰ ਦੇਵੀ ਵਿਖੇ ਹੋਇਆ। ਪੰਡਤ ਜੀ ਨੇ ਮੁੱਢਲੀ ਵਿੱਦਿਆ ਆਪਣੇ ਪਿੰਡ ਤੋਂ ਪ੍ਰਾਪਤ ਕਰਨ ਉਪਰੰਤ ਅਗਲੇਰੀ ਪੜ੍ਹਾਈ ਲਈ ਆਪਣੇ ਪਿਤਾ ਜੀ, ਜੋ ਕਿ ਕੋਇਟਾ (ਹੁਣ ਪਾਕਿਸਤਾਨ) ਵਿਖੇ ਅਧਿਆਪਕ ਸਨ, ਕੋਲ ਗਏ। ਉਥੋਂ ਦਸਵੀਂ ਪਾਸ ਕਰਕੇ ਉਹ 1927 ਵਿਚ ਡੀ. ਏ. ਵੀ. ਕਾਲਜ ਲਾਹੌਰ ਦਾਖਲ ਹੋਏ ਜਿੱਥੇ ਉਨ੍ਹਾਂ ਦੀ ਮੁਲਾਕਾਤ ਸ. ਭਗਤ ਸਿੰਘ ਨਾਲ ਹੋਈ। ਪੰਡਤ ਜੀ ਉਹਨਾਂ ਦੇ ਵਿਚਾਰਾਂ ਤੋਂ ਬੇਹਦ ਪ੍ਰਭਾਵਿਤ ਹੋਏ ਅਤੇ ਆਪਣੇ ਵੱਡੇ ਭਰਾ, ਜੋ ਪਹਿਲਾਂ ਹੀ ਭਗਤ ਸਿੰਘ ਦੇ ਸੰਪਰਕ ਵਿਚ ਸਨ, ਕੋਲ ਆਪਣੇ ਮਨ ਦੀ ਇੱਛਾ ਜਾਹਰ ਕੀਤੀ। ਇੱਕ ਦਿਨ ਮੁਲਾਕਾਤ ਦੌਰਾਨ ਉਹਨਾਂ ਭਗਤ ਸਿੰਘ ਨੂੰ ਕਿਹਾ, "ਮੈਂ ਤੁਹਾਡੀ ਇਨਕਲਾਬੀ ਲਹਿਰ ਵਿਚ ਸ਼ਾਮਲ ਹੋਣਾ ਚਾਹੁੰਦਾ ਹਾਂ ਤੇ ਤਨੋ ਮਨੋ ਦੇਸ਼ ਸੇਵਾ ਕਰਨੀ ਚਾਹੁੰਦਾ ਹਾਂ।" ਅੱਗੋਂ ਭਗਤ ਸਿੰਘ ਨੇ ਹੱਸ ਕੇ ਕਿਹਾ, "ਕਿਸੋ਼ਰੀ ਲਾਲ, ਤੂੰ ਅਜੇ ਮਲੂਕ ਜਿਹਾ ਹੈਂ, ਸਾਡਾ ਰਾਹ ਬਹੁਤ ਕਠਿਨ ਹੈ, ਤੂੰ ਝੱਲ ਨਹੀਂ ਸਕੇਂਗਾ।"
ਕਿਸ਼ੋਰੀ ਲਾਲ ਜੀ ਨੇ ਜਵਾਬ ਦਿੱਤਾ, "ਭਗਤ ਸਿੰਘ ਜੀ, ਤੁਸੀਂ ਆਜ਼ਾਦੀ ਦਾ ਮਹਿਲ ਉਸਾਰ ਰਹੇ ਹੋ। ਉਸਾਰੀ ਵਿਚ ਪੂਰੀਆਂ ਇੱਟਾਂ ਦੇ ਨਾਲ ਰੋੜੇ ਵੀ ਆਉਂਦੇ ਹਨ, ਮੈਨੂੰ ਰੋੜਾ ਸਮਝ ਕੇ ਹੀ ਮੌਕਾ ਦੇ ਦਿਓ, ਪਰਖ ਲਵੋ।"
ਛੇਤੀ ਹੀ ਕਿਸੋ਼ਰੀ ਲਾਲ ਜੀ ਡਿਉਟੀ ਸੁਖਦੇਵ ਨਾਲ ਲਗਾ ਦਿੱਤੀ ਗਈ। ਦੋਵਾਂ ਨੇ ਨੌਜਵਾਨਾਂ ਨੂੰ ਲੈ ਕੇ ਭਾਰਤ ਨੌਜਵਾਨ ਸਭਾ ਦੀ ਸਥਾਪਨਾ ਕੀਤੀ ਅਤੇ ਪੰਡਤ ਜੀ ਨੂੰ ਲਹੌਰ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ। ਜਲਦ ਹੀ ਕਿਲਾ ਗੁੱਜਰ ਸਿੰਘ (ਪਾਕਿਸਤਾਨ) ਵਿਚ ਇੱਕ ਕਮਰਾ ਕਿਰਾਏ ਤੇ ਲਿਆ ਗਿਆ ਜਿਸ ਵਿਚ ਖੁਫੀਆ ਮੀਟਿੰਗਾਂ ਦੇ ਨਾਲ ਨਾਲ ਹਥਿਆਰ ਚਲਾਉਣ ਦਾ ਅਭਿਆਸ ਵੀ ਕੀਤਾ ਜਾਂਦਾ ਸੀ।
8 ਅਪ੍ਰੈਲ 1929 ਨੂੰ ਅੰਗਰੇਜ ਪੁਲਿਸ ਅਫਸਰ ਸਕਾਟ ਦੇ ਕਤਲ ਦੀ ਯੋਜਨਾ ਇਸੇ ਕਮਰੇ ਵਿਚ ਤਿਆਰ ਕੀਤੀ ਗਈ ਸੀ। ਪਰੰਤੂ ਸਕਾਟ ਦੀ ਥਾਂ ਦੂਸਰਾ ਪੁਲਿਸ ਅਫਸਰ ਸਾਂਡਰਸ ਮਾਰਿਆ ਗਿਆ, ਜਿਸ ਦੇ ਕਤਲ ਦੇ ਸਿਲਸਿਲੇ ਵਿਚ ਅੰਗਰੇਜ ਸਰਕਾਰ ਨੇ ਇੰਨਕਲਾਬੀਆਂ ਦੀਆਂ ਰਿਹਾਇਸ਼ਾਂ ਅਤੇ ਡੀ. ਏ. ਵੀ. ਕਾਲਜ ਲਹੌਰ ਦੇ ਹੋਸਟਲ ਵਿਚ ਛਾਪੇਮਾਰੀ ਕੀਤੀ। ਪੰਡਤ ਜੀ ਦੇ ਕਮਰੇ ਦੀ ਵੀ ਤਲਾਸ਼ੀ ਲਈ ਗਈ ਪਰ ਪੰਡਤ ਜੀ ਦੀ ਉਮਰ ਤੋਂ ਕਿਸੇ ਨੂੰ ਸ਼ੱਕ ਨਾ ਹੋਇਆ ਪਰ ਦੂਜੀ ਵਾਰ ਤਲਾਸ਼ੀ ਲੈਣ ਤੇ ਪੰਡਤ ਕਿਸ਼ੋਰੀ ਲਾਲ ਤੇ ਸੁਖਦੇਵ ਨੂੰ ਕਮਰੇ ਵਿਚੋਂ ਗ੍ਰਿਫਤਾਰ ਕੀਤਾ ਗਿਆ। ਕਮਰੇ ਦੀ ਤਲਾਸ਼ੀ ਦੌਰਾਨ ਜ਼ਮੀਨ ਵਿਚ ਬਣਾਏ ਗੁਪਤ ਟਿਕਾਣੇ, ਹਥਿਆਰਾਂ ਤੋਂ ਇਲਾਵਾ ਉਹ ਪਸਤੌਲ ਵੀ ਬਰਾਮਦ ਹੋ ਗਿਆ ਜਿਸ ਨਾਲ ਸਾਂਡਰਸ ਦਾ ਕਤਲ ਕੀਤਾ ਗਿਆ ਸੀ। ਦੋਨਾਂ ਇਨਕਲਾਬੀਆਂ ਨੂੰ ਭਗਤ ਸਿੰਘ ਵਾਲੇ ਕੇਸ ਵਿਚ ਰੱਖਿਆ ਗਿਆ। ਪੰਡਤ ਜੀ ਨੂੰ ਵੀ ਭਗਤ ਸਿੰਘ ਅਤੇ ਦੂਜੇ ਸਾਥੀਆਂ ਵਾਂਗ ਫਾਂਸੀ ਦੀ ਸਜਾ ਸੁਣਾਈ ਗਈ। ਪਰ ਜੱਜ ਨੇ ਪੰਡਤ ਕਿਸ਼ੋਰੀ ਲਾਲ ਤੇ ਠਾਕੁਰ ਮਹਾਂਵੀਰ ਸਿੰਘ ਦੀ ਸਜਾਏ ਮੌਤ ਨੂੰ ਨਾਬਾਲਿਗ ਹੋਣ ਕਾਰਨ ਉਮਰ ਕੈਦ ਵਿਚ ਤਬਦੀਲ ਕਰ ਦਿੱਤਾ।
ਪੰਡਤ ਜੀ ਨੇ ਕੁੱਲ 18 ਸਾਲ ਦੀ ਉਮਰ ਕੈਦ ਵਿੱਚੋਂ ਪੰਜ ਸਾਲ ਕੋਠੀ ਬੰਦ, ਅੱਠ ਸਾਲ "ਸੀ" ਕਲਾਸ ਤੇ ਬਾਕੀ ਦਾ ਸਮਾਂ "ਬੀ" ਕਲਾਸ ਦੀ ਸਜ਼ਾ ਬੋਸਟਲ ਜੇਲ੍ਹ ਲਹੌਰ, ਮੁਲਤਾਨ, ਮਿੰਟਗੁਮਰੀ ਆਦਿ ਜੇਲ੍ਹਾਂ ਵਿਚ ਕੱਟੀ।
ਅੰਗਰੇਜ਼ੀ ਹਕੂਮਤ ਖਿਲਾਫ ਆਰੰਭੇ ਸੰਘਰਸ਼ ਨੂੰ ਉਨ੍ਹਾਂ ਜੇਲ੍ਹ ਵਿਚ ਵੀ ਜਾਰੀ ਰੱਖਿਆ ਤੇ ਕਈ ਲੰਬੀਆਂ ਭੁੱਖ ਹੜਤਾਲਾਂ ਕਰਕੇ ਪ੍ਰਸ਼ਾਸ਼ਨ ਨੂੰ ਵਖਤ ਪਾਈ ਰੱਖਿਆ।
ਇਕ ਵਾਰ ਜਦੋਂ 63 ਦਿਨ ਦੀ ਭੁੱਖ ਹੜਤਾਲ ਤੋੜਨ ਲਈ ਜੇਲ੍ਹ ਅਧਿਕਾਰੀਆਂ ਨੇ ਪੰਡਤ ਜੀ ਨੂੰ ਜਬਰਦਸਤੀ ਖਾਣਾ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਪੰਡਤ ਜੀ ਨੁੰ ਪਹਿਲਾਂ ਹੀ ਪਤਾ ਲੱਗ ਗਿਆ, ਤਾਂ ਉਹਨਾਂ ਨੇ ਪੀਸੀਆਂ ਮਿਰਚਾਂ ਦਾ ਫੱਕਾ ਮਾਰਕੇ ਉੱਤੋਂ ਗਰਮ ਪਾਣੀ ਪੀ ਲਿਆ ਸੀ। ਜਿਸ ਨਾਲ ਉਹਨਾਂ ਦਾ ਗਲਾ ਪੱਕ ਗਿਆ ਤੇ ਉਹ ਹਰ ਵੇਲੇ ਖਉਂ ਖਉਂ ਕਰਨ ਲੱਗ ਪਏ। ਉਹਨਾਂ ਦੇ ਹਾਲਾਤ ਦੇਖ ਕੇ ਡਾਕਟਰ ਨੇ ਜਬਰੀ ਖੁਰਾਕ ਦੇਣ ਦਾ ਇਰਾਦਾ ਤਿਆਗ ਦਿੱਤਾ ਸੀ।
ਜੇਲ੍ਹ ਵਿਚਲਾ ਸਮਾਂ ਉਹਨਾਂ ਪੁਸਤਕਾਂ, ਰਸਾਲੇ ਤੇ ਅਖਬਾਰਾਂ ਪੜ੍ਹਕੇ ਅਤੇ ਕੌਮੀ ਤੇ ਕੌਮਾਂਤਰੀ ਸਿਆਸੀ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਦਿਆਂ ਗੁਜਾਰਿਆ। ਇਸ ਦੌਰਾਨ ਉਹ ਖੱਬੇ ਪੱਖੀ ਲਹਿਰ ਦੇ ਧਾਰਨੀ ਬਣ ਗਏ। 1936 ਵਿਚ ਉਨ੍ਹਾਂ ਜੇਲ੍ਹ ਵਿਚੋਂ ਹੀ ਕਮਿਉਨਿਸਟ ਪਾਰਟੀ ਦੀ ਮੈਂਬਰਸ਼ਿਪ ਲਈ ਅਪੀਲ ਕੀਤੀ ਜੋ ਕਿ 1942 ਨੂੰ ਮਨਜੂਰ ਕੀਤੀ ਗਈ।
ਸੰਨ 1946 ਵਿਚ ਆਪਣੀ ਪੂਰੀ ਸਜ਼ਾ ਕੱਟ ਕੇ ਉਹ ਜੇਲ੍ਹ ਦੇ ਗੇਟ ਤੱਕ ਪੁੱਜੇ ਤੇ ਕੁਝ ਦੇਰ ਲਈ ਰੁਕ ਕੇ ਸੋਚਿਆ ਤੇ ਫਿਰ ਫ਼ੈਸਲਾ ਕਰਕੇ ਉਹ ਕਮਿਉਨਿਸਟ ਪਾਰਟੀ ਦੇ ਦਫਤਰ ਲਹੌਰ ਵੱਲ ਤੁਰ ਪਏ। ਉਹਨਾਂ ਆਪਣੀ ਅੱਗੇ ਦੀ ਜਿੰਦਗੀ ਦੇਸ਼ ਦੀ ਅਜ਼ਾਦੀ ਤੇ ਮਿਹਨਤਕਸ਼ ਲੋਕਾਂ ਦੇ ਲੇਖੇ ਲਾਉਣ ਦਾ ਪ੍ਰਣ ਕੀਤਾ ਤੇ ਆਖਰੀ ਸਾਹਾਂ ਤੱਕ ਨਿਭਾਇਆ।
ਦੇਸ਼ ਦੀ ਆਜਾਦੀ ਤੋਂ ਬਾਅਦ ਉਨ੍ਹਾਂ ਲੇਬਰ ਫਰੰਟ ਨੂੰ ਮਜਬੂਤ ਕੀਤਾ ਤੇ 1948 ਵਿਚ ਉਹ ਆਲ ਇੰਡੀਆ ਟਰੇਡ ਯੂਨੀਅਨ ਏਟਕ ਕਾਂਗਰਸ ਦੀ ਪੰਜਾਬ ਇਕਾਈ ਦੇ ਪ੍ਰਧਾਨ ਬਣਾਏ ਗਏ। ਇਸ ਅਹੁਦੇ ਤੇ ਇੱਕ ਦਹਾਕੇ ਤੱਕ ਰਹਿੰਦਿਆਂ ਉਹਨਾਂ ਮਜਦੂਰ ਜਥੇਬੰਦੀਆਂ ਅਤੇ ਉਹਨਾਂ ਦੇ ਹੱਕਾਂ ਲਈ ਜੱਦੋ ਜਹਿਦ ਲਈ ਭਾਰਤ ਦੇ ਸਮੁੰਦਰੀ ਕੰਢੇ ਤੇ ਅਜੇ ਵੀ ਪੁਰਤਗਾਲੀਆਂ ਦਾ ਕਬਜ਼ਾ ਸੀ, ਉਥੋਂ ਦੀ ਜਨਤਾ ਅਜ਼ਾਦੀ ਲਈ ਸੰਘਰਸ਼ ਕਰ ਰਹੀ ਸੀ। ਉਨ੍ਹਾਂ ਦੀ ਹਮਾਇਤ ਲਈ ਪੰਡਤ ਕਿਸ਼ੋਰੀ ਲਾਲ ਜੀ ਦੀ ਅਗਵਾਈ ਹੇਠ ਇੱਕ ਜੱਥਾ ਗੋਆ ਲਈ ਰਵਾਨਾ ਹੋਇਆ। ਬਾਬਾ ਭਗਤ ਸਿੰਘ ਬਿਲਗਾ ਦੇ ਦੱਸਣ ਅਨੁਸਾਰ ਜਦੋਂ ਪੁਰਤਗਾਲੀਆਂ ਨੇ ਇਸ ਜੱਥੇ ਤੇ ਗੋਲੀਆਂ ਦੀ ਬੁਛਾੜ ਕੀਤੀ ਤਾਂ ਸ਼ੇਰ ਦਿਲ ਕਰਨੈਲ ਸਿੰਘ ਈਸੜੂ ਲੁਧਿਆਣਾ ਨੇ ਪੰਡਤ ਕਿਸ਼ੋਰੀ ਲਾਲ ਦੇ ਉੱਪਰ ਲੰਮੇ ਪੈ ਕੇ ਉਹਨਾਂ ਦੀ ਜਾਨ ਬਚਾ ਲਈ ਪਰ ਆਪਣੀ ਸ਼ਹਾਦਤ ਦੇ ਕੇ ਜੱਥੇ ਦੀ ਸ਼ਾਨ ਸਲਾਮ ਰੱਖ ਗਏ ਅਤੇ ਗੋਆ ਆਜ਼ਾਦ ਹੋ ਗਿਆ।
ਖੱਬੀ ਲਹਿਰ ਦੇ ਸਾਹਿਤਕ ਹਲਕੇ ਸਮੇਤ, ਪੰਜਾਬ ਬੁੱਕ ਸੈਂਟਰ ਦੇ ਮੁਖੀ ਵਜੋਂ ਪੰਡਤ ਕਿਸ਼ੋਰੀ ਲਾਲ ਜੀ ਲਗਾਤਾਰ ਤਿੰਨ ਸਾਲ ਸੇਵਾ ਨਿਭਾਉਂਦੇ ਰਹੇ। ਸੰਨ 1970 ਵਿਚ ਦੇਸ਼ ਭਰ ਦੇ ਮਜਦੂਰਾਂ ਦੀ ਜੱਥੇਬੰਦੀ ‘ਸੀਟੂ’ ਦੀ ਸਥਾਪਨਾ ਕੀਤੀ ਗਈ, ਜਿਸ ਵਿਚ ਪੰਡਤ ਜੀ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਇਆ ਗਿਆ। ਇਸੇ ਦੌਰਾਨ ਇੰਗਲੈਂਡ ਵਿਚ ਕੁਝ ਸਿਰਫਿਰੇ ਗੋਰਿਆਂ ਵੱਲੋਂ ਏਸ਼ੀਆਈ ਲੋਕਾਂ ਵਿਰੁੱਧ, ਖਾਸ ਕਰ ਪੰਜਾਬੀਆਂ ਵਿਰੁੱਧ ਨਸਲੀ ਵਿਤਕਰੇ ਕਰਨੇ ਸ਼ੁਰੂ ਕਰ ਦਿੱਤੇ ਗਏ। ਇੰਗਲੈਂਡ ਵਿਚ ਵਸਦੇ ਅਗਾਂਹਵਧੂ ਨੌਜਵਾਨਾਂ ਵੱਲੋਂ ਪੰਡਤ ਜੀ ਨੂੰ ਬੇਨਤੀ ਕੀਤੀ ਗਈ ਕਿ ਉਹ ਇੰਗਲੈਂਡ ਆ ਕੇ ਇਸ ਸਮੱਸਿਆ ਦੇ ਹੱਲ ਲਈ ਮਾਰਗ ਦਰਸ਼ਨ ਕਰਨ, ਤਾਂ ਉਹ ਤੁਰੰਤ ਉੱਥੇ ਪੁੱਜ ਗਏ ਸਨ। ਸਾਰੇ ਇੰਗਲੈਂਡ ਦਾ ਦੌਰਾ ਕਰਕੇ ਉਹਨਾਂ ਭਾਰਤੀ ਨੌਜਵਾਨਾਂ ਨੂੰ ਸੰਗਠਿਤ ਕੀਤਾ ਅਤੇ ਜਮਹੂਰੀ ਢੰਗ ਤਰੀਕਿਆਂ ਨਾਲ ਨਸਲੀ ਵਿਤਕਰਾ ਕਰਨ ਵਾਲਿਆਂ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਭਾਈਚਾਰਕ ਤੰਦਾਂ ਮਜਬੂਤ ਕਰਕੇ ਮੁੜ ਵਤਨ ਪਰਤ ਆਏ।
ਸਾਲ 1976 ਵਿੱਚ ਪੰਡਤ ਜੀ ਦੇਸ਼ ਭਗਤ ਯਾਦਗਾਰ ਹਾਲ ਜ¦ਧਰ ਦੀ ਕਮੇਟੀ ਵਿਚ ਬਤੌਰ ਖਜਾਨਚੀ ਸ਼ਾਮਲ ਹੋਏ ਅਤੇ ਮਗਰੋਂ ਅੰਤਲੇ ਸਾਹਾਂ ਭਾਵ 11 ਜੁਲਾਈ 1990 ਤੱਕ ਬਤੌਰ ਪ੍ਰਧਾਨ ਉਹਨਾਂ ਸ਼ਲਾਘਾਯੋਗ ਅਗਵਾਈ ਕੀਤੀ। ਇਸੇ ਸਮੇਂ ਦੌਰਾਨ ਦੇਸ਼ ਭਗਤ ਯਾਦਗਾਰ ਹਾਲ ਦੀ ਪ੍ਰਸਿੱਧੀ ਕੌਮੀ ਤੇ ਕੌਮਾਂਤਰੀ ਪੱਧਰ ਤੇ ਹੋਣੀ ਸ਼ੁਰੂ ਹੋ ਗਈ ਸੀ।
ਆਜ਼ਾਦੀ ਲਹਿਰ ਦੇ ਇਸ ਧਰੂ ਤਾਰੇ ਨੇ ਜੀਵਨ ਭਰ ਗੁਲਾਮੀ ਦੇ ਹਨੇਰਿਆਂ ਨੂੰ ਚੀਰ ਕੇ ਆਜ਼ਾਦੀ ਦਾ ਚਾਨਣ ਵੰਡਿਆ। ਆਜ਼ਾਦ ਦੇਸ਼ ਦੀ ਸਰਕਾਰ ਨੇ ਉਹਨਾਂ ਨੂੰ ਪੈਨਸ਼ਨ ਦੇਣ ਦੀ ਪੇਸ਼ਕਸ਼ ਕੀਤੀ ਤਾਂ ਪੰਡਤ ਜੀ ਨੇ ਇਹ ਜਵਾਬ ਦਿੱਤਾ ਸੀ, ‘ਮੈਂ ਵਪਾਰੀ ਨਹੀਂ, ਮੈਂ ਕੁਰਬਾਨੀ ਦਾ ਮੁੱਲ ਨਹੀਂ ਵੱਟਣਾ ਚਾਹੁੰਦਾ, ਮੈਂ ਤਾਂ ਦੇਸ਼ ਦਾ ਕਰਜ਼ਾ ਅਦਾ ਕੀਤਾ ਹੈ।’
ਅਜਿਹੀ ਲਾਸਾਨੀ ਸ਼ਖਸ਼ੀਅਤ ਦੇ ਧਾਰਨੀ ਪੰਡਤ ਕਿਸ਼ੋਰੀ ਲਾਲ ਦੇਸ਼ ਅਤੇ ਜਨਸੇਵਾ ਨੂੰ ਸਮਰਪਿਤ ਰਹੇ ਪਰ ਆਪਣੀ ਕੋਈ ਲਾਲਸਾ ਨਹੀਂ ਰੱਖੀ। ਹੰਕਾਰ ਜਾਂ ਹਉਮੈਂ ਉਨ੍ਹਾਂ ਨੂੰ ਛੂਹ ਤੱਕ ਨਹੀਂ ਸਕੇ। ਉਹਨਾਂ ਸਾਥੀਆਂ ਦੇ ਕਈ ਵਾਰ ਕਹਿਣ ਦੇ ਬਾਵਜੂਦ ਆਪਣੀਆਂ ਯਾਦਾਂ ਨੂੰ ਅੰਕਿਤ ਨਹੀਂ ਕੀਤਾ ਅਤੇ ਅਖਬਾਰਾਂ ਵਿਚ ਫੋਟੋਆਂ ਲਗਵਾਉਣ ਤੋਂ ਵੀ ਕੰਨੀ ਕਤਰਾਉਂਦੇ ਸਨ।
ਉਹ ਇਕ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜਖ਼ਮੀ ਹੋਣ ਉਪਰੰਤ 11 ਜੁਲਾਈ 1990 ਨੂੰ ਜਹਾਨੇ ਫਾਨੀ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ।
ਇਹ ਜਾਣਕਾਰੀ ਪੱਤਰਕਾਰ ਦੀਪਕ ਠਾਕੁਰ ਨੇ ਕਰੀਬ ਛੇ ਮਹੀਨੇ ਦੀ ਬੜੀ ਮਿਹਨਤ ਤੇ ਦ੍ਰਿੜਤਾ ਨਾਲ ਇਕੱਤਰ ਕੀਤੀ ਜਿਸ ਨੂੰ 2 ਮਈ ਨੁੰ ਧਰਮਪੁਰ ਵਿਖੇ ਹੋ ਰਹੇ ਵਿਸ਼ੇਸ਼ ਸਮਾਗਮ ਮੌਕੇ ਅਸੀਂ talwara.com ਦੇ ਪਾਠਕਾਂ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। (ਸੰਪਾਦਕ)
ਮਹਾਨ ਦੇਸ਼ ਭਗਤ ਪੰ. ਕਿਸ਼ੋਰੀ ਲਾਲ ਯਾਦਗਾਰੀ ਸਮਾਗਮ 2 ਮਈ ਨੁੰ
ਤਲਵਾੜਾ, 28 ਅਪਰੈਲ: ਮਹਾਨ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੇਹੱਦ ਕਰੀਬੀ ਸਾਥੀ ਤੇ ਮਹਾਨ ਦੇਸ਼ ਭਗਤ ਪੰਡਤ ਕਿਸ਼ੋਰੀ ਲਾਲ ਜੀ ਦੀ ਯਾਦ ਵਿਚ ਪਹਿਲੀ ਵਾਰ ਉਹਨਾਂ ਦੇ ਜੱਦੀ ਪਿੰਡ ਧਰਮਪੁਰ ਦੇਵੀ ਵਿਖੇ ਦੇਸ਼ ਭਗਤ ਪੰਡਤ ਕਿਸ਼ੋਰੀ ਲਾਲ ਯਾਦਗਾਰੀ ਕਮੇਟੀ ਦੇ ਅਣਥੱਕ ਯਤਨਾਂ ਸਦਕਾ ਰਾਜ ਪੱਧਰੀ ਸਮਾਗਮ 2 ਮਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਤਲਵਾੜਾ ਡਾਟ ਕਾਮ ਵੱਲੋਂ ਸਮੂਹ ਪੰਜਾਬੀਆਂ ਨੂੰ ਨਿੱਘਾ ਸੱਦਾ ਦੇਣ ਦੀ ਖੁਸ਼ੀ ਲਈ ਜਾ ਰਹੀ ਹੈ।
ਫ਼ੈਡਰੇਸ਼ਨ ਚੋਣ ਇਜਲਾਸ ਸਬੰਧੀ ਮੀਟਿੰਗ ਹੋਈ
ਤਲਵਾੜਾ, 28 ਅਪ੍ਰੈਲ: ਇੱਥੇ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫ਼ੈਡਰੇਸ਼ਨ ਦੀ ਬਲਾਕ ਤਲਵਾੜਾ ਤੇ ਹਾਜੀਪੁਰ ਦੀ ਸਾਂਝੀ ਇਕੱਤਰਤਾ ਸ਼੍ਰੀ ਗੁਰਦੇਵ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਥੇਬੰਦੀ ਦੇ ਹੁਸ਼ਿਆਰਪੁਰ ਵਿਖੇ ਹੋਣ ਵਾਲੇ ਚੋਣ ਇਜਲਾਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਚਲੰਤ ਮੁਲਾਜਮ ਮਸਲਿਆਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਾਸਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਇਹ ਚੋਣ ਇਜਲਾਸ 5, 6 ਅਤੇ 7 ਮਈ ਨੂੰ ਲਗਾਤਾਰ ਤਿੰਨ ਦਿਨਾਂ ਦਾ ਹੋਵੇਗਾ ਜਿਸ ਵਿਚ ਪੰਜਾਬ ਭਰ ਤੋਂ ਜਥੇਬੰਦੀ ਦੇ ਡੈਲੀਗੇਟ ਲੋਕਤੰਤਰੀ ਪ੍ਰਕਿਰਿਆ ਤੇ ਅਮਲ ਕਰਦੇ ਹੋਏ ਲੀਡਰਸ਼ਿਪ ਦੀ ਚੋਣ ਕਰਨਗੇ। ਉਨ੍ਹਾਂ ਦੱਸਿਆ ਕਿ ਇਜਲਾਸ ਦੀ ਸ਼ੁਰੂਆਤ ਸੂਬਾ ਪੱਧਰੀ ਰੈਲੀ ਨਾਲ ਕੀਤੀ ਜਾਵੇਗੀ ਜੋ ਗਰੀਨ ਪਾਰਕ ਤੋਂ ਆਰੰਭ ਕੀਤੀ ਜਾਵੇਗੀ। ਇਸ ਮੌਕੇ ਰਾਜੀਵ ਕੁਮਾਰ ਸ਼ਰਮਾ ਨੇ ਕਿਹਾ ਤਲਵਾੜਾ ਵਿਚ ਬੀ. ਬੀ. ਐਮ. ਬੀ. ਵੱਲੋਂ ਚਲਾਏ ਜਾ ਰਹੇ ਡੀ. ਏ. ਵੀ. ਸਕੂਲ ਦੀਆਂ ਫ਼ੀਸਾਂ ਵਿਚ ਬੇਲੋੜਾ ਅਤੇ ਬੇਤਹਾਸ਼ਾ ਵਾਧਾ ਸਹਿਨ ਨਹੀਂ ਕੀਤਾ ਜਾਵੇਗਾ ਅਤੇ ਨਾਲ ਹੀ ਵਿਭਾਗ ਵੱਲੋਂ ਸਰਕਾਰੀ ਕਰਮਚਾਰੀਆਂ ਨੂੰ ਦਿੱਤੀਆਂ ਛੋਟਾਂ ਦੀ ਕਟੌਤੀ ਵੀ ਮੰਦਭਾਗੀ ਹੈ। ਇਸ ਤੋਂ ਇਲਾਵਾ ਬੀ. ਐ¤ਡ. ਅਧਿਆਪਕ ਫਰੰਟ ਦੇ ਆਗੂ ਦੀਪਕ ਠਾਕੁਰ ਨੇ ਜਾਣਕਾਰੀ ਦਿੱਤੀ ਕਿ ਸ਼ਹੀਦ ਭਗਤ ਸਿੰਘ ਦੇ ਨਜ਼ਦੀਕੀ ਸਾਥੀ ਰਹੇ ਅਤੇ ਇਲਾਕੇ ਦੇ ਮਹਾਨ ਦੇਸ਼ ਭਗਤ ਸਵ. ਪੰਡਰ ਕਿਸ਼ੋਰੀ ਲਾਲ ਦੀ ਯਾਦ ਵਿਚ ਬਲਾਕ ਤਲਵਾੜਾ ਵਿਚ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਧਰਮਪੁਰ ਵਿਖੇ 2 ਮਈ ਨੂੰ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਬੈਠਕ ਵਿਚ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ, ਕਰਨੈਲ ਸਿੰਘ, ਮੁਲਖ ਰਾਜ ਹਾਜੀਪੁਰ, ਕੇਵਲ ਸਿੰਘ ਨੇਕਨਾਮਾ, ਯਸ਼ਪਾਲ, ਇੰਦਰਜੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਵੱਖ ਵੱਖ ਵਿਭਾਗਾਂ ਨਾਲ ਸਬੰਧਤ ਕਾਮੇ ਸ਼ਾਮਿਲ ਹੋਏ।
ਮਾਰੂਤੀ ਦੇ ਨਵੇਂ ਸ਼ੋਰੂਮ ਦਾ ਉਦਘਾਟਨ
ਤਲਵਾੜਾ, 27 ਅਪ੍ਰੈਲ: ਅੱਜ ਇੱਥੇ ਮਾਰੂਤੀ ਸੁਜੂਕੀ ਦੀ ਹੁਸ਼ਿਆਰਪੁਰ ਆਟੋਮੋਬਾਇਲਜ਼ ਦੀ ਤਲਵਾੜਾ ਬਰਾਂਚ ਦਾ ਉਦਘਾਟਨ ਕੰਪਨੀ ਦੇ ਸੀ. ਈ. ਓ. ਸ. ਅਜਵਿੰਦਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੰਪਨੀ ਵੱਲੋਂ ਇੱਥੇ ਨਵੀਂਆਂ ਕਾਰਾਂ ਦੀ ਬੁਕਿੰਗ, ਡਿਲੀਵਰੀ ਤੋਂ ਇਲਾਵਾ ਕੰਪਨੀ ਦੀ ਮਿਆਰੀ ਸਰਵਿਸ ਵਰਕਸ਼ਾਪ ਉਪਲਬਧ ਕਰਵਾਈ ਗਈ ਹੈ ਜਿਸ ਵਿਚ ਅਤੀ ਆਧੁਨਿਕ ਢੰਗ ਨਾਲ ਕੰਪਨੀ ਦੇ ਵਿਸ਼ਵ ਵਿਆਪੀ ਮਿਆਰਾਂ ਅਨੁਸਾਰ ਆਪਣੇ ਗਾਹਕਾਂ ਨੂੰ ਸੇਵਾ ਪ੍ਰਦਾਨ ਕੀਤੀ ਜਾਵੇਗੀ। ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਅਰਦਾਸ ਉਪਰੰਤ ਸ਼੍ਰੀ ਰਾਮ ਪ੍ਰਸ਼ਾਦ ਸਰਪੰਚ ਤਲਵਾੜਾ ਵੱਲੋਂ ਕੰਪਨੀ ਦੀ ਨਵੀਂ ਕਾਰ ਵੈਗਨ ਆਰ ਦੀ ਘੁੰਡ ਚੁਕਾਈ ਵੀ ਕੀਤੀ ਗਈ। ਜਿਕਰਯੋਗ ਹੈ ਕਿ ਨਵੇਂ ਮਾਡਲ ਵਿਚ ਅਨੇਕਾਂ ਨਵੇਂ ਸੁਧਾਰ ਅਤੇ ਫੀਚਰ ਦਿੱਤੇ ਗਏ ਹਨ ਜਿਸ ਨਾਲ ਇਸਦੇ ਗਾਹਕਾਂ ਵਿਚ ਨਵੀਂ ਖਿੱਚ ਪੈਦਾ ਹੋਵੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕਰਨਲ ਰਘਬੀਰ ਸਿੰਘ, ਸੂਰਜ ਸੂਦ, ਅਖਿਲੇਸ਼ ਸੂਦ, ਹਰਜੀਤ ਸਿੰਘ, ਸੰਜੇ ਸੈਣੀ, ਅਵਿਨਾਸ਼ ਕੌਰ, ਸੁਰਜੀਤ ਖਾਨ, ਰਾਜੀਵ ਪਰਾਸ਼ਰ, ਅਜੀਤਪਾਲ, ਕਮਲ ਸੱਗੂ ਤੋਂ ਇਲਾਵਾ ਰਵਿੰਦਰ ਸਿੰਘ ਭਾਜਪਾ ਨੇਤਾ, ਗੁਰਚਰਨ ਸਿੰਘ ਜੌਹਰ, ਅਮਰਪਾਲ ਜੌਹਰ ਆਦਿ ਸਮੇਤ ਵੱਡੀ ਗਿਣਤੀ ਵਿਚ ਮੁਹਤਬਰ ਤੇ ਪਤਵੰਤੇ ਹਾਜਰ ਸਨ।
ਬੀ. ਐੱਡ. ਅਧਿਆਪਕ ਫਰੰਟ ਦੀ ਬੈਠਕ ਹੋਈ
ਤਲਵਾੜਾ, 26 ਅਪ੍ਰੈਲ: ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਹੁਸ਼ਿਆਰਪੁਰ ਵੱਲੋਂ ਟੀਚਿੰਗ ਫੈਲੋਜ਼ ਦੀ ਕੀਤੀ ਜਾ ਰਹੀ ਰੈਸ਼ਨਲਾਈਜੇਸ਼ਨ ਦਾ ਸਖਤ ਨੋਟਿਸ ਲੈਂਦਿਆਂ ਕਿਹਾ ਕਿ ਜੇਕਰ ਉਕਤ ਅਧਿਕਾਰੀ ਵੱਲੋਂ ਇਸ ਨੀਤੀ ਦੇ ਨਾਂ ਤੇ ਜਿਲ੍ਹੇ ਵਿਚ ਟੀਚਿੰਗ ਫੈਲੋਜ਼ ਦੀਆਂ ਬਦਲੀਆਂ ਦੀ ਪ੍ਰਕਿਰਿਆ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਜਥੇਬੰਦੀ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ। ਬਲਾਕ ਪ੍ਰਧਾਨ ਗੁਰਪਾਲ ਹੈਪਾ ਦੀ ਪ੍ਰਧਾਨਗੀ ਹੇਠ ਪਬਲਿਕ ਹਾਈ ਸਕੂਲ ਤਲਵਾੜਾ ਵਿਖੇ ਹੋਈ ਇਸ ਬੈਠਕ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਜਬਵੀਰ ਸਿੰਘ ਤੇ ਵਰਿੰਦਰ ਵਿੱਕੀ ਨੇ ਕਿਹਾ ਕਿ ਕੇਵਲ ਹੁਸ਼ਿਆਪੁਰ ਜਿਲ੍ਹੇ ਵਿਚ ਹੀ ਟੀਚਿੰਗ ਫੈਲੋਜ਼ ਨੂੰ ਰੈਸ਼ਨੇਲਾਈਜੇਸ਼ਨ ਨੀਤੀ ਦੇ ਨਾਮ ਤੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧ ਵਿਚ ਜਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਵੱਲੋਂ ਟੀਚਿੰਗ ਫੈਲੋਜ਼ ਨਾਲ ਕੀਤੀ ਬਦਸਲੂਕੀ ਵੀ ਬੇਹੱਦ ਮੰਦਭਾਗੀ ਹੈ। ਉਨ੍ਹਾਂ ਕਿਹਾ ਜਥੇਬੰਦੀ ਵੱਲੋਂ ਉਕਤ ਅਧਿਕਾਰੀ ਦਾ ਘਿਰਾਓ ਕੀਤਾ ਜਾਵੇਗਾ ਤੇ ਇਸ ਸਬੰਧੀ 8 ਮਈ ਨੂੰ ਹੁਸ਼ਿਆਰਪੁਰ ਵਿਖੇ ਟੀਚਿੰਗ ਫੈਲੋਜ਼ ਤੇ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਵਿਸ਼ਾਲ ਰੋਸ ਰੈਲੀ ਰੱਖੀ ਗਈ ਹੈ ਜਿਸ ਵਿਚ ਸੂਬੇ ਭਰ ਤੋਂ ਕਾਰਕੁੰਨ ਭਾਗ ਲੈਣਗੇ। ਇਸ ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਅਮਰਿੰਦਰ ਢਿੱਲੋਂ, ਮੁਨੀਸ਼ ਡੋਗਰ, ਮੁਕੇਸ਼ ਕੁਮਾਰ, ਅਨਿਲ ਮਨਹਾਸ, ਪੂਨਮ, ਅਮਿਤਾ, ਜਸਵਿੰਦਰ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਭਾਗ ਲਿਆ।
ਸਬਰੀਨਾ ਲਾਲ ਭਾਰਤੀ ਔਰਤਾਂ ਲਈ ਮਿਸਾਲ ਬਣੀ: ਨਰੇਸ਼ ਠਾਕੁਰ
ਤਲਵਾੜਾ, 23 ਅਪ੍ਰੈਲ: ਬਲਾਕ ਸੰਮਤੀ ਤਲਵਾੜਾ ਦੀ ਮੈਂਬਰ ਅਤੇ ਭਾਜਪਾ ਆਗੂ ਸ਼੍ਰੀਮਤੀ ਨਰੇਸ਼ ਠਾਕੁਰ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੈਸਿਕ ਲਾਲ ਦੇ ਕਾਤਲਾਂ ਨੂੰ ਸਲਾਖਾਂ ਪਿੱਛੇ ਲਿਆਉਣ ਲਈ ਲੜੀ ਲੰਮੀ ਕਾਨੂੰਨੀ ਲੜਾਈ ਸਦਕਾ ਉਸਦੀ ਭੈਣ ਸਬਰੀਨਾ ਲਾਲ ਹਰ ਭਾਰਤੀ ਔਰਤ ਲਈ ਮਿਸਾਲ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰਸੂਖਦਾਰ ਲੋਕਾਂ ਨੂੰ ਵੀ ਕਾਨੂੰਨ ਦੇ ਘੇਰੇ ਵਿਚ ਲਿਆ ਕੇ ਸਾਬਿਤ ਕਰ ਦਿੱਤਾ ਹੈ ਕਿ ਕਾਨੂੰਨ ਸਭ ਲਈ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਫ਼ੈਲੇ ਭ੍ਰਿਸ਼ਟਾਚਾਰ ਅਤੇ ਅੱਤਿਆਚਾਰਾਂ ਵਿਰੁੱਧ ਖ਼ੁਦ ਔਰਤਾਂ ਬਾਖੂਬੀ ਆਵਾਜ ਬੁ¦ਦ ਕਰ ਸਕਦੀਆਂ ਹਨ ਅਤੇ ਇਸ ਮੰਤਵ ਲਈ ਉਨ੍ਹਾਂ ਨੂੰ ਸਬਰੀਨਾ ਵੱਲੋਂ ਲੜੀ ਫ਼ੈਸਲਾਕੁੰਨ ਲੜਾਈ ਤੋਂ ਸਬਕ ਤੇ ਪ੍ਰੇਰਣਾ ਲੈਣੀ ਚਾਹੀਦੀ ਹੈ।
ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਤਿਆਰ ਕੀਤੀ ਅਨੋਖੀ ਕਾਰ
ਤਲਵਾੜਾ, 23 ਅਪ੍ਰੈਲ: ਮਿਹਨਤ ਤੇ ਦ੍ਰਿੜ ਨਿਸ਼ਚੇ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ ਜਦੋਂ ਇੰਜੀਨੀਅਰਿੰਗ ਦੇ ਆਖਰੀ ਸਾਲ ਦੇ ਛੇ ਵਿਦਿਆਰਥੀਆਂ ਨੇ ਮਿਲ ਕੇ ਪ੍ਰਾਜੈਕਟ ਤੇ ਕੰਮ ਕਰਦੇ ਹੋਏ ਸ਼ਾਨਦਾਰ ਕਾਰ ਤਿਆਰ ਕਰ ਵਿਖਾਈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਮਨ ਭੱਲਾ ਪੋਲੀਟੈਕਨਿਕ ਕਾਲਜ ਕੋਟਲੀ ਪਠਾਨਕੋਟ ਦੇ ਵਿਦਿਆਰਥੀਆਂ ਅਮਰਜੀਤ, ਇੰਦਰਪ੍ਰੀਤ, ਅਮਨ ਕੁਮਾਰ, ਜਸਵੀਰ ਸਿੰਘ, ਅਜੈ ਕੁਮਾਰ ਅਤੇ ਅਵਿਨਾਸ਼ ਨੇ ਦੱਸਿਆ ਕਿ ਜਦੋਂ ਕਾਲਜ ਵੱਲੋਂ ਪ੍ਰਾਜੈਕਟ ਤਿਆਰ ਕਰਨ ਲਈ ਕਿਹਾ ਗਿਆ ਤਾਂ ਅਸੀਂ ਇਹ ਕਾਰ ਬਣਾਉਣ ਦਾ ਟੀਚਾ ਰੱਖਿਆ ਜੋ ਅਨੇਕਾਂ ਔਕੜਾਂ, ਖਾਸ ਕਰਕੇ ਵਿੱਤੀ ਕਮੀਆਂ ਪੇਸ਼ੀਆਂ ਦੇ ਬਾਵਜੂਦ ਹਕੀਕਤ ਬਣ ਸਕਿਆ। ਉਨ੍ਹਾਂ ਕਿਹਾ ਕਿ ਉਹ ਪਠਾਨਕੋਟ ਤੋਂ ਤਲਵਾੜੇ ਤੱਕ ਇਸੇ ਕਾਰ ਤੇ ਪੁੱਜੇ ਹਨ। ਕਾਰ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਡਿਜ਼ਾਈਨ ਤੋਂ ਲੈ ਕੇ ਸਾਰੇ ਹਿੱਸੇ ਪੁਰਜੇ ਜੁਟਾਣ ਤੇ ਜੋੜਨ ਦਾ ਕੰਮ ਕੇਵਲ ਵੀਹ ਦਿਨਾਂ ਦੇ ਸੀਮਤ ਸਮੇਂ ਦੇ ਅੰਦਰ ਪੂਰਾ ਕੀਤਾ ਗਿਆ ਤੇ ਕੇਵਲ ਬੈਟਰੀ ਅਤੇ ਚੈਨ ਹੀ ਨਵੀਂ ਖਰੀਦੀ ਜਦਕਿ ਬਾਕੀ ਸਮਾਨ ਕਬਾੜ ਵਿਚੋਂ ਇਕੱਠਾ ਕੀਤਾ। ਇਸ ਵਿਚ 100 ਸੀ ਸੀ ਦਾ ਕਾਇਨੈਟਿਕ ਇੰਜਣ ਲਗਾਇਆ ਗਿਆ ਹੈ ਜੋ ਕਾਰ ਨੂੰ ਕਰੀਬ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੇ ਚਲਾਉਣ ਦੇ ਸਮਰੱਥ ਹੈ। ਕਾਰ ਨੂੰ ਹਲਕਾ ਤੇ ਕਿਫਾਇਤੀ ਰੱਖਣ ਲਈ ਕਮਾਨੀਆਂ ਤੇ ਐਕਸਲ ਦੀ ਵਰਤੋਂ ਵੀ ਨਹੀਂ ਕੀਤੀ ਗਈ।
ਸੂਦਨ ਵੱਲੋਂ ਜਿਲ੍ਹੇ ਦੀਆਂ ਮੰਡੀਆਂ ਦਾ ਦੌਰਾ
ਹੁਸ਼ਿਆਰਪੁਰ, 19 ਅਪ੍ਰੈਲ : ਮੰਡੀਆਂ ਵਿੱਚ ਕਣਕ ਦੀ ਖਰੀਦ ਸਬੰਧੀ ਜਾਇਜ਼ਾ ਲੈਣ ਲਈ ਸਕੱਤਰ ਗ੍ਰਹਿ ਵਿਭਾਗ ਪੰਜਾਬ ਸ਼੍ਰੀ ਬੀ ਐਸ ਸੂਦਨ ਨੇ ਅੱਜ ਗੜਸ਼ੰਕਰ, ਸੈਲਾ, ਮਾਹਿਲਪੁਰ, ਚੱਬੇਵਾਲ, ਹੁਸ਼ਿਆਰਪੁਰ ਦੀਆਂ ਦਾਣਾ ਮੰਡੀਆਂ ਦਾ ਅਚਨਚੇਤੀ ਦੌਰਾ ਕੀਤਾ। ਐਸ ਡੀ ਐਮ ਗੜ੍ਹਸ਼ੰਕਰ ਜਸਪਾਲ ਸਿੰਘ, ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ ਐਸ ਧਾਲੀਵਾਲ, ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਮੰਗਲ ਦਾਸ, ਜ਼ਿਲ੍ਹਾ ਮੰਡੀ ਅਫ਼ਸਰ ਨਰੇਸ਼ ਕੁਮਾਰ ਬੈਂਸ ਅਤੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਇਸ ਮੌਕੇ ਤੇ ਉਨਾਂ ਨਾਲ ਸਨ। ਦੁਪਹਿਰ ਤੋਂ ਬਾਅਦ ਉਨਾਂ ਨੇ ਟਾਂਡਾ, ਦਸੂਹਾ, ਮੁਕੇਰੀਆਂ, ਭੰਗਾਲਾ ਦੀਆਂ ਮੰਡੀਆਂ ਚੈਕ ਕੀਤੀਆਂ ਜਿਨਾਂ ਵਿੱਚ ਐਸ ਡੀ ਐਮ ਦਸੂਹਾ ਤੇ ਮੁਕੇਰੀਆਂ ਸ਼੍ਰੀ ਸੁਭਾਸ਼ ਚੰਦਰ ਉਨਾਂ ਨਾਲ ਸਨ। ਸ਼੍ਰੀ ਸੂਦਨ ਨੇ ਮੰਡੀ ਵਿੱਚ ਬੋਰੀਆਂ ਦਾ ਤੋਲ ਚੈਕ ਕੀਤਾ ਜੋ ਕਿ ਠੀਕ ਪਾਇਆ ਗਿਆ। ਵਾਪਸੀ ਤੇ ਸ਼੍ਰੀ ਸੂਦਨ ਨੇ ਗੜਦੀਵਾਲਾ ਤੇ ਕੰਗਮਾਈ ਦੀਆਂ ਮੰਡੀਆਂ ਚੈਕ ਕੀਤੀਆਂ ਜਿਥੇ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਉਨਾਂ ਨਾਲ ਸਨ। ਕੰਗਮਾਈ ਮੰਡੀ ਵਿੱਚ ਇੱਕ ਆੜਤੀ ਵੱਲੋਂ ਬਿਨਾਂ ਸਾਫ਼ ਕੀਤੇ ਕਣਕ ਦੀ ਭਰਾਈ ਕਰਨ ਤੇ ਉਸ ਨੂੰ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ।
ਸਕੱਤਰ ਗ੍ਰਹਿ ਵਿਭਾਗ ਸ਼੍ਰੀ ਬੀ ਐਸ ਸੂਦਨ ਨੇ ਮੰਡੀਆਂ ਦੇ ਦੌਰੇ ਦੌਰਾਨ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਕੁਝ ਮੰਡੀਆਂ ਵਿੱਚ ਕਣਕ ਦੀ ਢੁਆਈ ਦੀ ਮੁਸ਼ਕਿਲ ਪੇਸ਼ ਆ ਰਹੀ ਹੈ ਇਸ ਤੇ ਉਨਾਂ ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਹੁਸ਼ਿਆਰਪੁਰ ਨੂੰ ਸਖਤ ਹਦਾਇਤ ਕੀਤੀ ਕਿ ਕਣਕ ਦੀ ਢੁਆਈ ਦੇ ਤੁਰੰਤ ਪ੍ਰਬੰਧ ਕੀਤੇ ਜਾਣ। ਉਨਾਂ ਕਣਕ ਵੇਚਣ ਸਬੰਧੀ ਮੰਡੀਆਂ ਵਿੱਚ ਆਏ ਕਿਸਾਨਾਂ ਅਤੇ ਆੜ੍ਹਤੀਆਂ ਨਾਲ ਵਿਸ਼ੇਸ਼ ਤੌਰ ਪੀਣ ਵਾਲੇ ਪਾਣੀ ਅਤੇ ਹੋਰ ਮੁਸ਼ਕਿਲਾਂ ਬਾਰੇ ਗੱਲਬਾਤ ਕੀਤੀ, ਜਿਸ ਤੇ ਕਿਸਾਨਾਂ ਅਤੇ ਆੜਤੀਆਂ ਨੇ ਦੱਸਿਆ ਕਿ ਉਨਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆ ਰਹੀ। ਸ਼੍ਰੀ ਬੀ ਐਸ ਸੂਦਨ ਨੇ ਮੰਡੀਆਂ ਵਿੱਚ ਤੋਲ ਵਾਲੇ ਵੱਟੇ ਅਤੇ ਕਣਕ ਦੀਆਂ ਬੋਰੀਆਂ ਦਾ ਤੋਲ ਚੈਕ ਕੀਤਾ ਜੋ ਕਿ ਠੀਕ ਪਾਇਆ ਗਿਆ। ਇਸ ਤੋਂ ਇਲਾਵਾ ਸ਼੍ਰੀ ਨੇ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਮੰਡੀਆਂ ਵਿੱਚ ਡੀ ਬੀ ਫਲੋਰਿੰਗ ਕੀਤੀ ਹੋਈ ਹੈ, ਉਨ੍ਹਾਂ ਮੰਡੀਆਂ ਦੀ ਸਪੈਸ਼ਲ ਮੁਰੰਮਤ ਕੀਤੀ ਜਾਵੇ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਸ਼੍ਰੀ ਬੀ ਐਸ ਸੂਦਨ ਨੇ ਦੱਸਿਆ ਕਿ 19 ਅਪ੍ਰੈਲ 2010 ਤੱਕ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਮੰਡੀਆਂ ਵਿੱਚ 99878 ਟਨ ਕਣਕ ਮੰਡੀਆਂ ਵਿੱਚ ਆ ਚੁੱਕੀ ਹੈ ਜਿਸ ਵਿੱਚੋਂ 99356 ਟਨ ਕਣਕ ਖਰੀਦੀ ਜਾ ਚੁੱਕੀ ਹੈ। ਖਰੀਦ ਕੀਤੀ ਗਈ ਕਣਕ ਦੀ ਬਣਦੀ ਕੁਲ ਰਾਸ਼ੀ 64. 06 ਕਰੋੜ ਰੁਪਏ ਵਿੱਚੋਂ 60. 43 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ ਜਾ ਚੁੱਕੀ ਹੈ । ਖਰੀਦ ਕੀਤੀ ਗਈ ਕਣਕ ਵਿੱਚੋਂ ਪਨਗਰੇਨ ਨੇ 18188 ਟਨ, ਮਾਰਕਫੈਡ ਨੇ 21274 ਟਨ, ਪਨਸਪ ਨੇ 12778 ਟਨ, ਪੰਜਾਬ ਰਾਜ ਗੋਦਾਮ ਨਿਗਮ ਨੇ 15209, ਪੰਜਾਬ ਐਗਰੋ ਨੇ 8170, ਐਫ ਸੀ ਆਈ ਨੇ 23728 ਅਤੇ ਵਪਾਰੀਆਂ ਨੇ 9 ਟਨ ਕਣਕ ਖਰੀਦ ਕੀਤੀ ।

ਅਧਿਆਪਕਾਂ ਨੂੰ ਤਨਖਾਹਾਂ ਸਬੰਧੀ ਹੁਕਮ ਜਾਰੀ
ਤਲਵਾੜਾ, 18 ਅਪ੍ਰੈਲ: ਚਿਰਾਂ ਤੋਂ ਤਨਖਾਹ ਦੀ ਉਡੀਕ ਵਿਚ ਬੈਠੇ ਪੰਜਾਬ ਦੇ ਅਧਿਆਪਕਾਂ ਲਈ ਰਾਜ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ। ਗੌਰਮਿਟ ਟੀਚਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਮਾਸਟਰ ਸ਼ਿਵ ਕੁਮਾਰ ਨੇ ਇੱਥੇ ਜਾਰੀ ਸੂਚਨਾ ਰਾਹੀਂ ਦੱਸਿਆ ਕਿ ਏ. ਜੀ. ਪੰਜਾਬ ਵੱਲੋਂ ਅਧਿਆਪਕਾਂ ਨੂੰ ਤਨਖਾਹਾਂ ਜਾਰੀ ਕਰਨ ਸਬੰਧੀ ਮਨਜੂਰੀ ਦੇ ਦਿੱਤੀ ਗਈ ਹੈ ਅਤੇ ਇਸ ਡੀ. ਪੀ. ਆਈ. ਸੈਕੰਡਰੀ ਵੱਲੋਂ ਵੀ ਰਾਜ ਦੇ ਸਮੂਹ ਜਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਫੈਕਸ ਰਾਹੀਂ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਤਨਖਾਹਾਂ ਲਈ ਬਜਟ ਸਬੰਧੀ ਪਹਿਲਾਂ ਹੀ ਵਿਭਾਗ ਵੱਲੋਂ ਪੱਤਰ ਮੌਜੂਦ ਹੈ ਅਤੇ ਇੰਝ ਹੁਣ ਰਾਜ ਦੇ ਹਜਾਰਾਂ ਅਧਿਆਪਕਾਂ ਨੂੰ ਤਨਖਾਹ ਮਿਲਣ ਦੇ ਅਸਾਰ ਬਣ ਗਏ ਹਨ।
ਨਜਾਇਜ਼ ਗੇਟ ਹਟਾਉਣ ਦੀ ਮੰਗ
ਤਲਵਾੜਾ, 18 ਅਪ੍ਰੈਲ: ਬਲਾਕ ਤਲਵਾੜਾ ਵਿਚ ਪੈਂਦੇ ਪਿੰਡ ਬਹਿਅੱਤਾ ਵਿਖੇ ਇਕ ਅਖੌਤੀ ਜੋਰਾਵਰ ਵਿਅਕਤੀ ਵੱਲੋਂ ਪੰਚਾਇਤ ਅਧੀਨ ਆਉਂਦੀ ਗਲੀ ਵਿਚ ਹੀ ਲੋਹੇ ਦਾ ਗੇਟ ਲਗਵਾ ਦੇਣ ਦਾ ਸਮਾਚਾਰ ਹੈ ਜਿਸ ਕਾਰਨ ਗਲੀ ਹੁਣ ਆਮ ਰਸਤਾ ਨਾ ਰਹਿ ਕੇ ਉਸ ਵਿਅਕਤੀ ਦੀ ਨਿੱਜੀ ਜਾਇਦਾਦ ਬਣ ਗਈ ਜਾਪਦੀ ਹੈ। ਇਸ ਸਬੰਧੀ ਗਿਆਨ ਚੰਦ ਵਾਸੀ ਬਹਿਅੱਤਾ ਨੇ ਲਿਖਤੀ ਬਿਆਨ ਰਾਹੀਂ ਦੋਸ਼ ਲਾਇਆ ਕਿ ਉਨ੍ਹਾਂ ਦੇ ਗਵਾਂਢੀ ਬੰਤਾ ਰਾਮ ਵੱਲੋਂ ਗਲੀ ਵਾਲੇ ਰਸਤੇ ਨੂੰ ਲੋਹੇ ਦਾ ਗੇਟ ਲਗਾ ਕੇ ਬੰਦ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਨਾਲ ਹੀ ਜੱਦੀ ਪੁਸ਼ਤੀ ਰਸਤਾ ਵੀ ਬੰਦ ਹੋ ਗਿਆ ਹੈ। ਇਸ ਸਬੰਧੀ ਉਸਦੀ ਸ਼ਿਕਾਇਤ ਤੇ ਪੰਚਾਇਤ ਨੇ ਮਾਮਲੇ ਚ ਦਖਲ ਦੇ ਕੇ ਗੇਟ ਹਟਾਉਣ ਲਈ ਬੰਤਾ ਰਾਮ ਨੂੰ ਤਿੰਨ ਦਿਨ ਦਾ ਸਮਾਂ ਦਿੱਤਾ ਪਰੰਤੂ ਇੱਕ ਹਫ਼ਤੇ ਤੋਂ ਵੀ ਵਧੇਰੇ ਸਮਾਂ ਬੀਤਣ ਤੇ ਕੋਈ ਅਮਲ ਨਹੀਂ ਹੋ ਸਕਿਆ। ਪੰਚਾਇਤ ਅਨੁਸਾਰ ਇਹ ਥਾਂ ਲਾਲ ਲਕੀਰ ਵਿਚ ਆਉਣ ਕਾਰਨ ਇੱਥੇ ਕੋਈ ਉਸਾਰੀ ਆਦਿ ਨਹੀਂ ਕੀਤੀ ਜਾ ਸਕਦੀ। ਇਸ ਸਬੰਧੀ ਬਲਾਕ ਪੰਚਾਇਤ ਤੇ ਵਿਕਾਸ ਅਧਿਕਾਰੀ ਬਲਵੰਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਮਾਮਲੇ ਦੀ ਛਾਣਬੀਣ ਕਰਨਗੇ ਤੇ ਕਿਸੇ ਨੂੰ ਵੀ ਨਜਾਇਜ ਉਸਾਰੀ ਕਰਨ ਜਾਂ ਰਾਹ ਰੋਕਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।
ਸ਼੍ਰੀ ਰਾਮ ਕਥਾ 17 ਤੋਂ
ਤਲਵਾੜਾ, 16 ਅਪ੍ਰੈਲ: ਸ਼੍ਰੀ ਸਨਾਤਨ ਧਰਮ ਸਭਾ ਸੈਕਟਰ 2 ਵੱਲੋਂ ਜਾਰੀ ਸੂਚਨਾ ਅਨੁਸਾਰ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਤਲਵਾੜਾ ਵਿਖੇ 17 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਜੋ 25 ਅਪ੍ਰੈਲ ਨੂੰ ਸੰਪੂਰਨ ਹੋਵੇਗੀ। ਇਸ ਮੌਕੇ ਪ੍ਰਸਿੱਧ ਪ੍ਰਚਾਰਕ ਸ਼੍ਰੀ ਰਵੀਨੰਦਨ ਸ਼ਾਸ਼ਤਰੀ ਪਠਾਨਕੋਟ ਵਰਿੰਦਬਨ ਵੱਲੋਂ ਸੰਗੀਤਮਈ ਸ਼੍ਰੀਰਾਮ ਕਥਾ ਨਾਲ ਰੋਜਾਨਾ ਦੁਪਿਹਰ 2 ਵਜੇ ਅਤੇ ਸ਼ਾਮ ਸਾਢੇ ਅੱਠ ਵਜੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ 25 ਅਪ੍ਰੈਲ ਨੂੰ ਮੰਦਰ ਵਿਖੇ ਵਿਸ਼ਾਲ ਭੰਡਾਰਾ ਹੋਵੇਗਾ।
ਆਹ ਕੀ ਟੇਸ਼ਣ ਇੱਕ, ਕਿਰਾਏ ਦੋ !
ਤਲਵਾੜਾ, 16 ਅਪ੍ਰੈਲ: ਪਨਬੱਸ ਦੀਆਂ ਬੱਸਾਂ ਵਿਚ ਦੋ ਅੱਡਿਆਂ ਵਿਚਾਲੇ ਦੂਰੀ ਵੱਖੋ ਵੱਖ ਦਰਸਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਗਲੇ ਕਸਬਾ ਝੀਰ ਦਾ ਖੂਹ ਤੋਂ ਮੁਕੇਰੀਆਂ ਵਿਚ ਇੱਕੋ ਦਿਨ ਪਨਬੱਸ ਵਿਚ ਆਉਣ ਜਾਣ ਦਾ ਸਫ਼ਰ ਕਰਨ ਤੇ ਮਿਲੀਆਂ ਟਿਕਟਾਂ ਦਿਖਾਉਂਦੇ ਹੋਏ ਸ਼੍ਰੀ ਰਾਕੇਸ਼ ਕੁਮਾਰ ਤਲਵਾੜਾ ਨੇ ਦੱਸਿਆ ਕਿ 15 ਅਪ੍ਰੈਲ ਨੂੰ ਜਾਣ ਵੇਲੇ ਉਹਨਾਂ ਨੂੰ ਪਨਬੱਸ ਨੰਗਲ ਡਿਪੂ ਮਿਲੀ ਜਿਸ ਦੀ ਟਿਕਟ ਦੇ ਝੀਰ ਦਾ ਖੂਹ ਤੋਂ ਮੁਕੇਰੀਆਂ ਦੀ ਦੂਰੀ 21 ਕਿਲੋਮੀਟਰ ਦਰਸਾਈ ਗਈ ਅਤੇ ਕਿਰਾਇਆ 10 ਰੁਪਏ ਲਿਆ ਗਿਆ ਜਦਕਿ ਵਾਪਸੀ ਤੇ ਪਨਬੱਸ ਹੁਸ਼ਿਆਰਪੁਰ ਡਿਪੂ ਵੱਲੋਂ ਮੁਕੇਰੀਆਂ ਤੋਂ ਝੀਰ ਦਾ ਖੂਹ ਦੀ ਦੂਰੀ 19 ਕਿਲੋਮੀਟਰ ਦਰਸਾਈ ਗਈ ਅਤੇ ਕਿਰਾਇਆ 11 ਰੁਪਏ ਵਸੂਲ ਕੀਤਾ ਗਿਆ। ਉਹਨਾਂ ਕਿਹਾ ਕਿ ਡਿਪੂ ਭਾਵੇਂ ਵੱਖ ਵੱਖ ਹਨ ਪਰੰਤੂ ਕੰਪਨੀ ਪਨਬੱਸ ਅਤੇ ਦੋਵੇਂ ਅੱਡੇ ਤਾਂ ਉਹੀ ਹਨ ਫ਼ਿਰ ਦੂਰੀ ਅਤੇ ਕਿਰਾਏ ਵਿਚ ਫਰਕ ਦੱਸ ਕੇ ਰੋਜਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਚੂਨਾ ਕਿਉਂ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਿਲ੍ਹਾ ਟਰਾਂਸਪੋਰਟ ਅਧਿਕਾਰੀ ਹੁਸ਼ਿਆਰਪੁਰ ਨਾਲ ਅਨੇਕਾਂ ਯਤਨਾਂ ਦੇ ਬਾਵਜੂਦ ਸੰਪਰਕ ਨਹੀਂ ਹੋ ਸਕਿਆ।
ਆ ਰਿਹਾ ਹੈ ਜੰਗਲੀ ਅੱਗਾਂ ਦਾ ਮੌਸਮ
ਤਲਵਾੜਾ, 13 ਅਪ੍ਰੈਲ: ਇੱਥੇ ਕਰੀਬ ਹਰ ਵਾਰ ਗਰਮੀਆਂ ਆਉਂਦਿਆਂ ਹੀ ਪਹਾੜ ਅਤੇ ਮੈਦਾਨ ਵਿਚ ਕਿਸੇ ਤਰਾਂ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਖੈਰ ਚੋਰਾਂ ਤੇ ਮਾਫੀਆ ਨਾਲ ਜੂਝ ਰਹੇ ਜੰਗਲਾਂ ਲਈ ਨਰਕ ਵਾਲਾ ਮੌਸਮ ਬਣ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਜਿਵੇਂ ਸਰਕਾਰੀਤੰਤਰ ਦੀ ਕਥਿਤ ਅਣਦੇਖੀ ਅਤੇ ਦੂਰਅੰਦੇਸ਼ੀ ਦੀ ਘਾਟ ਦੇ ਚਲਦਿਆਂ ਕਰੋੜਾਂ ਰੁਪਏ ਦੀ ਵਣਸੰਪਤੀ ਰਹੱਸਮਈ ਢੰਗ ਨਾਲ ਅਗਨ ਭੇਟ ਹੁੰਦੀ ਆਈ ਹੈ, ਉਹ ਬੇਹੱਦ ਚਿੰਤਾਜਨਕ ਹੈ। ਕੰਢੀ ਦੇ ਜੰਗਲਾਂ ਵਿਚ ਸਭ ਤੋਂ ਕੀਮਤੀ ਲੱਕੜ ਖ਼ੈਰ ਦੇ ਰੁੱਖ ਤੋਂ ਮਿਲਦੀ ਹੈ ਜੋ ਕੱਥਾ ਆਦਿ ਬਣਾਉਣ ਵਿਚ ਵਰਤੀ ਜਾਂਦੀ ਹੈ। ਜੰਗਲ ਵਿਚ ਇਸ ਰੁੱਖ ਨੂੰ ਲੱਕੜਚੋਰਾਂ ਦੇ ਵੱਡੇ ਗਿਰੋਹਾਂ ਦੀ ਮਾਰ ਝੱਲਣੀ ਪੈ ਰਹੀ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਇਹ ਰੁੱਖ ਦੁਰਲੱਭ ਪ੍ਰਜਾਤੀ ਬਣਕੇ ਹੌਲੀ ਹੌਲੀ ਧਰਤੀ ਤੋਂ ਖ਼ਤਮ ਹੀ ਹੋ ਜਾਵੇ।
ਦੂਸਰਾ ਸ਼ਿਕਾਰ ਹੈ ਜਾਪਾਨ ਦੀ ਸਹਾਇਤਾ ਨਾਲ ਚਲਦਾ ਬਾਂਸ ਦਾ ਬਹੁਕਰੋੜੀ ਕਾਰੋਬਾਰ, ਜਿਸ ਬਾਰੇ ਆਮ ਚਰਚਾ ਹੈ ਕਿ ਇਹ ਸਾਰਾ ਗੋਰਖਧੰਧਾ ਕਾਗਜ਼ਾਂ ਦੇ ਕਥਿਤ ਹੇਰਫੇਰ ਵਿਚ ਉਲਝ ਕੇ ਰਹਿ ਗਿਆ ਹੈ। ਜੰਗਲ ਨੂੰ ਅੱਗ ਲੱਗਣ ਦੇ ਅਨੇਕਾਂ ਕਾਰਨਾਂ ਵਿਚੋਂ ਬਾਂਸ ਪ੍ਰਾਜੈਕਟ ਦੀ ਖਾਮੀਆਂ ਨੂੰ ਸ਼ਾਮਿਲ ਦੱਸਿਆ ਜਾਂਦਾ ਹੈ।
ਇਥੇ ਹਾਲ ਹੀ ਵਿਚ ਪਿਛਲੀਆਂ ਗਰਮੀਆਂ ਵਿਚ ਪੂਰੇ ਦਾ ਪੂਰਾ ਜੰਗਲ ਜਿਸ ਤਰਾਂ ਸੜ ਕੇ ਰਾਖ ਹੋ ਗਿਆ, ਉਹ ਅਜੇ ਤੱਕ ਸ਼ੱਕ ਦੇ ਘੇਰੇ ਵਿਚ ਹੀ ਹੈ। ਲੋਕਾਂ ਦੀ ਜ਼ਬਾਨ ਤੇ ਦੁਆ ਹੈ ਕਿ ਰੱਬ ਕਰੇ ਇਸ ਵਾਰ ਗਰਮੀਆਂ ਦੀ ਰੁੱਤ ਸ਼ਿਵਾਲਿਕ ਦੇ ਜੰਗਲਾਂ ਨੂੰ ਰਾਸ ਆਵੇ !

ਆਦਮਪੁਰ ਮੋਹਟੀਆਂ ਵਿਚ ਕੀਰਤਨ ਦਰਬਾਰ ਕਰਵਾਇਆ
ਤਲਵਾੜਾ, 12 ਅਪ੍ਰੈਲ: ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਪਵਿੱਤਰ ਸਿੱਖਿਆਵਾਂ ਅਜੋਕੇ ਸਮੇਂ ਵਿਚ ਓਨੀਆਂ ਹੀ ਸਾਰਥਕ ਹਨ ਜਿੰਨੀਆਂ ਉਨ੍ਹਾਂ ਦੇ ਆਪਣੇ ਸਮਕਾਲੀ ਸਮੇਂ ਦੌਰਾਨ ਸਨ। ਇਹ ਵਿਚਾਰ ਇੱਥੇ ਸੰਤ ਗੁਰਮੀਤ ਦਾਸ ਲੱਬਰ ਪੁਹਾਰੀ ਨੇ ਪਿੰਡ ਆਦਮਪੁਰ ਮੋਹਟੀਆਂ ਦੀ ਸੰਗਤ ਵੱਲੋਂ ਗੁਰੂ ਰਵੀਦਾਸ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ18ਵੇਂ ਕੀਰਤਨ ਦਰਬਾਰ ਤੇ ਸੰਤ ਸੰਮੇਲਨ ਮੌਕੇ ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਸ਼੍ਰੀ ਗੁਰੂ ਰਵੀਦਾਸ ਜੀ ਦੀ ਬਾਣੀ ਦੇ ਰਸਭਿੰਨੇ ਕੀਰਤਨ ਨਾਲ ਵੀ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੇ ਮੁੱਖ ਪ੍ਰਬੰਧਕ ਚਮਨ ਸਿੰਘ, ਬਲਬੀਰ ਸਿੰਘ ਤੋਂ ਇਲਾਵਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਰਾਮਨੰਗਲ, ਦਵਿੰਦਰ ਸਿੰਘ, ਤਰਲੋਕ ਸਿੰਘ, ਰਤਨ ਸਿੰਘ, ਗੁਰਮੇਲ ਸਿੰਘ ਭਵਨਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਪੰਚ ਸਰਪੰਚ, ਪਤਵੰਤੇ ਤੇ ਆਗੂ ਹਾਜਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
ਪੌਂਗ ਡੈਮ ’ਚ ਪਾਣੀ ਦਾ ਪੱਧਰ ਘਟਿਆ, ਬਿਜਲੀ ਉਤਪਾਦਨ ਵਿਚ ਕਮੀ
ਤਲਵਾੜਾ, 12 ਅਪ੍ਰੈਲ: ਪੰਜਾਬ ਵਿਚ ਫ਼ੈਲਿਆ ਬਿਜਲੀ ਤੇ ਪਾਣੀ ਦਾ ਸੰਕਟ ਹੋ ਰਿਹਾ ਹੈ। ਇੱਥੇ ਦੇਸ਼ ਦੇ ਬੇਹੱਦ ਮਹੱਤਵਪੂਰਨ ਪੌਂਗ ਡੈਮ ਵਿਚ ਪਾਣੀ ਦਾ ਪੱਧਰ ਚਿੰਤਾਜਨਕ ਢੰਗ ਨਾਲ ਘਟ ਗਿਆ ਹੈ। ਇਹ ਪ੍ਰਾਜੈਕਟ ਜਿੱਥੇ ਪੰਜਾਬ ਦੀ ਸਿੰਚਾਈ ਪ੍ਰਣਾਲੀ ਲਈ ਵਰਦਾਨ ਹੈ ਉੱਥੇ ਬਿਜਲੀ ਉਤਪਾਦਨ ਕਾਰਨ ਅਹਿਮ ਊਰਜਾ ਕੇਂਦਰ ਵਜੋਂ ਜਾਣਿਆ ਜਾਂਦਾ ਹੈ। ਇੱਥੇ ਅੱਜ ਰਿਕਾਰਡ ਕੀਤਾ ਪੱਧਰ 1297.72 ਹੈ, ਜੋ ਕਿ ਪਿਛਲੇ ਸਾਲ ਅੱਜ ਦੇ ਦਿਨ 1320.52 ਰਿਕਾਰਡ ਕੀਤਾ ਗਿਆ ਸੀ। ਪਾਣੀ ਦੇ ਭੰਡਾਰ ਘਟਣ ਦਾ ਵੱਡਾ ਕਾਰਨ ਪਿਛਲੇ ਸਮੇਂ ਦੌਰਾਨ ਘੱਟ ਬਰਸਾਤ ਨੂੰ ਦੱਸਿਆ ਜਾਂਦਾ ਹੈ। ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿਚ ਡੈਮ ਬਣਨ ਸਮੇਂ ਪਾਣੀ ਵਿਚ ਡੁੱਬੀਆਂ ਥਾਵਾਂ ਬਾਹਰ ਆ ਗਈਆਂ ਹਨ, ਜੋ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਇਹਨਾਂ ਥਾਵਾਂ ਵਿਚ ਪਾਂਡਵ ਕਾਲ ਦਾ ਬਾਥੂ ਮੰਦਰ ਲੜੀ ਜਿਕਰਯੋਗ ਹੈ। ਇਸ ਵੇਲੇ ਮਾਹਿਰਾਂ ਦੀ ਸਾਰੀ ਉਮੀਦ ਗਰਮੀ ਵਧਣ ਤੇ ਗਲੇਸ਼ੀਅਰ ਪਿਘਲਣ ਤੇ ਲੱਗੀ ਹੋਈ ਹੈ ਜਿਸ ਨਾਲ ਝੀਲ ਦਾ ਪੱਧਰ ਵਧ ਸਕਦਾ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ ਅਪ੍ਰੈਲ ਵਿਚ ਪਹਿਲਾਂ ਨਾਲੋਂ ਤੇਜ਼ ਗਰਮੀ ਪੈਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਤੇ ਹੁਸ਼ਿਆਰਪੁਰ ਜਿਲ੍ਹੇ ਦਾ ਤਾਪਮਾਨ ਇਸੇ ਹਫ਼ਤੇ 42 ਡਿਗਰੀ ਤੱਕ ਪੁਜਣ ਦੇ ਸੰਕੇਤ ਦਿੱਤੇ ਗਏ। ਇੱਥੇ ਇਹ ਵੀ ਜਿਕਰਯੋਗ ਹੈ ਇੱਥੇ ਸਥਿਤ ਪੰਜਾਬ ਰਾਜ ਬਿਜਲੀ ਬੋਰਡ ਤੇ ਮਾਈਕ੍ਰੋ ਹਾਈਡਲ ਪ੍ਰਾਜੈਕਟ ਤਹਿਤ ਬਣੇ ਮੁਕੇਰੀਆਂ ਹਾਈਡਲ ਦੇ ਚਾਰੇ ਪਾਵਰ ਹਾਉਸ ਵੀ ਪਿਛਲੇ ਕਈ ਦਿਨਾਂ ਤੋਂ ਠੱਪ ਪਏ ਹਨ ਅਤੇ ਓਧਰ ਸਥਿਤੀ ਹੋਰ ਵੀ ਗੰਭੀਰ ਬਣ ਰਹੀ ਹੈ ਕਿਉਂਕਿ ਪੌਂਗ ਡੈਮ ਦੇ 390 ਮੈਗਾਵਾਟ ਬਿਜਲੀ ਪੈਦਾ ਕਰਨ ਵਾਲੇ ਪਾਵਰ ਹਾਊਸ ਤੋਂ ਮਹਿਜ 97 ਮੈਗਾਵਾਟ ਬਿਜਲੀ ਹੀ ਪੈਦਾ ਕੀਤੀ ਜਾ ਰਹੀ ਹੈ। ਹਾਲਾਕਿ ਇਸ ਸਬੰਧੀ ਵਿਭਾਗੀ ਸੂਤਰਾਂ ਦਾ ਪੱਖ ਹੈ ਕਿ ਬਿਜਲੀ ਦਾ ਉਤਪਾਦਨ ਅਤੇ ਨਹਿਰਾਂ ਨੂੰ ਪਾਣੀ ਦੀ ਸਪਲਾਈ ਨਿਰਧਾਰਿਤ ਕਰਨ ਦੇ ਆਦੇਸ਼ ਤੇ ਫ਼ੈਸਲੇ ਕੇਂਦਰੀ ਬੋਰਡ ਹੀ ਲਏ ਜਾਂਦੇ ਹਨ। ਸੂਤਰਾਂ ਅਨੁਸਾਰ ਜੇਕਰ ਵਰਤਮਾਨ ਯੋਜਨਾਬੱਧ ਢੰਗ ਨਾਲ ਪ੍ਰਾਜੈਕਟ ਨੂੰ ਚਲਾਉਣ ਦੀ ਥਾਂ ਇਸ ਨੂੰ ਆਮ ਵਾਂਗ ਚਲਾਇਆ ਜਾਵੇ ਤਾਂ ਝੀਲ ਵਿਚ ਇਸ ਵੇਲੇ ਮੌਜੂਦ ਜਲ ਭੰਡਾਰ ਮੁਸ਼ਕਿਲ ਨਾਲ 10 ਦਿਨ ਲਈ ਚੱਲਣਯੋਗ ਹਨ। ਮੌਸਮ ਦੇ ਬਦਲਦੇ ਮਿਜ਼ਾਜ ਦੀ ਮਿਸਾਲ ਇਸ ਡੈਮ ਦੇ ਨਾਲ ਜੁੜੇ ਧਰਮਸ਼ਾਲਾ ਦੇ ਮੌਸਮ ਦੇ ਅੰਕੜਿਆਂ ਤੋਂ ਵੇਖੀ ਜਾ ਸਕਦੀ ਹੈ ਜਿੱਥੇ ਬਰਸਾਤ ਦੀ ਮਾਸਿਕ ਦਰ 1982 ਵਿਚ 337 ਮਿਲੀਮੀਟਰ ਦਰਜ ਕੀਤੀ ਗਈ ਤੇ ਸਾਲ 2008 ਵਿਚ 3.2 ਮਿ. ਮੀਟਰ ਅਤੇ ਸਾਲ 2009 ਵਿਚ 54.8 ਮਿਲੀਮੀਟਰ ਬਾਰਿਸ਼ ਹੋਈ। ਬਹਰਹਾਲ, ਇਸ ਬਿਜਲੀ ਤੇ ਜਲ ਸੰਕਟ ਦੇ ਮੰਡਰਾਉਂਦੇ ਸੰਕਟ ਤੋਂ ਨਿਜਾਤ ਪਾਉਣਾ ਕੇਵਲ ਕੁਦਰਤ ਦੇ ਹੱਥ ਵਸ ਹੀ ਜਾਪ ਰਿਹਾ ਹੈ।
ਮੀਡੀਆ ਆਪਣੀ ਜਿੰਮੇਵਾਰੀ ਪਹਿਚਾਣੇ: ਬੁੱਧੀਜੀਵੀ
ਤਲਵਾੜਾ, 12 ਅਪ੍ਰੈਲ: ਪ੍ਰੈੱਸ ਕਲੱਬ ਮੋਹਾਲੀ ਵੱਲੋਂ ਪਿਛਲੇ ਦਿਨੀਂ ਸਮਾਜਿਕ ਬੁਰਾਈਆਂ ਨੂੰ ਰੋਕਣ ਲਈ ਮੀਡੀਏ ਦੀ ਭੂਮਿਕਾ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਗਿਆਨ ਜੋਤੀ ਇੰਸਚੀਚਿਉਟ ਦੇ ਆਡੀਟੋਰੀਅਮ ਵਿਚ ਹੋਏ ਇਸ ਸੈਮੀਨਾਰ ਵਿਚ ਬੁੱਧੀਜੀਵੀਆਂ ਨੇ ਰੌਚਕ ਤੇ ਚੇਤਨਾ ਭਰਪੂਰ ਸੰਬੋਧਨਾਂ ਰਾਹੀਂ ਹਾਜਰ ਇਕੱਠ ਨੂੰ ਵਿਸ਼ੇ ਤੇ ਲਾਹਵੰਦ ਜਾਣਕਾਰੀ ਪ੍ਰਦਾਨ ਕਰਨ ਦਾ ਯਤਨ ਕੀਤਾ।
ਸੂਚਨਾ ਤਕਨੀਕੀ ਨਾਲ ਜੁੜੇ ਹਸਤਾਖ਼ਰ ਸ਼੍ਰੀ ਵਿਵੇਕ ਅੱਤਰੀ ਨੇ ਮੀਡੀਆ ਜਗਤ ਵਿਚ ਪ੍ਰਚਲਤ ਨਵੇਂ ਦ੍ਰਿਸ਼ਟੀਕੋਣਾਂ ਨਾਲ ਜਾਣ ਪਛਾਣ ਕਰਵਾਈ ਅਤੇ ਪੁਲਿਸ ਵਿਭਾਗ ਨਾਲ ਜੁੜੇ ਸੀਨੀਅਰ ਅਧਿਕਾਰੀ ਤੇ ਬੁੱਧੀਜੀਵੀ ਸ਼੍ਰੀ ਰਾਜਬੀਰ ਦੇਸਵਾਲ ਅਤੇ ਪੰਜਾਬ ਯੂਨੀਵਰਸਿਟੀ ਦੇ ਪ੍ਰੋ. ਅਰਚਨਾ ਸਿੰਘ ਨੇ ਸ਼ਾਨਦਾਰ ਸਲਾਈਡ ਸ਼ੋਅ ਰਾਹੀਂ ਪੱਤਰਕਾਰੀ ਅਤੇ ਇਸ ਨਾਲ ਜੁੜੇ ਅਨੇਕਾਂ ਨੁਕਤਿਆਂ ਤੇ ਦਿਲਚਸਪ ਰੌਸ਼ਨੀ ਪਾਈ।
ਚਿਤਕਾਰਾ ਕਾਲਜ ਦੇ ਪ੍ਰੋ. ਬੰਦਨਾ ਸ਼ੁਕਲਾ ਨੇ ਸੈਮੀਨਾਰ ਦੇ ਵਿਸ਼ੇ ਤੇ ਬੋਲਦਿਆਂ ਕਿਹਾ ਕਿ ਮੀਡੀਆ ਸਮਾਜਿਕ ਬੁਰਾਈਆਂ ਨਾਲ ਲੜਨ ਦੇ ਸਮਰੱਥ ਹੋਣ ਦੇ ਬਾਵਜੂਦ ਆਰਥਿਕ ਪੇਸ਼ਬੰਦੀਆਂ ਕਾਰਨ ਆਮ ਤੌਰ ਤੇ ਉਲਾਰ ਦਿਖਾਈ ਦਿੰਦਾ ਹੈ, ਜਿਸ ਨਾਲ ਮੀਡੀਏ ਦੀ ਆਪਣੀ ਸਾਰਥਿਕਤਾ ਤੇ ਹੀ ਪ੍ਰਸ਼ਨ ਚਿੰਨ੍ਹ ਲੱਗ ਜਾਂਦਾ ਹੈ। ਉਹਨਾਂ ਜੋਰ ਦਿੱਤਾ ਕਿ ਨਿਰਪੱਖ ਤੇ ਨਿਧੜਕ ਪੱਤਰਕਾਰੀ ਨਾਲ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਦਾ ਸੰਕਲਪ ਲਿਆ ਜਾ ਸਕਦਾ ਹੈ ਹਾਲਾਕਿ ਇਸਨੂੰ ਅਮਲੀ ਰੂਪ ਦੇਣਾ ਹੀ ਬੇਹੱਦ ਚੁਨੌਤੀਪੂਰਨ ਕਾਰਜ ਹੈ।
ਇਸ ਮੌਕੇ ਪੁੱਜੇ ਰਾਜਨੀਤਿਕ ਆਗੂ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ, ਬਲਬੀਰ ਸਿੰਘ ਸਿੱਧੂ ਵਿਧਾਇਕ ਖਰੜ ਅਤੇ ਬੱਬੀ ਬਾਦਲ ਸੀਨੀਅਰ ਯੂਥ ਅਕਾਲੀ ਆਗੂ ਵੱਲੋਂ ਆਮ ਦਿਨ ਦੀ ਤਰਾਂ ਇਕ ਦੂਜੀ ਪਾਰਟੀ ਤੇ ਚੁਟਕੀਆਂ ਲਈਆਂ ਗਈਆਂ ਤੇ ਨਾਲ ਹੀ ਕਿਹਾ ਕਿ ਕਲੱਬ ਵੱਲੋਂ ਕੀਤਾ ਉਪਰਾਲਾ ਸ਼ਲਾਘਾਯੋਗ ਹੈ। ਕਲੱਬ ਦੇ ਆਗੂ ਹਿਲੇਰੀ ਵਿਕਟਰ ਤੇ ਜਸਵਿੰਦਰ ਦਿਲਾਵਰੀ ਨੇ ਪਤਵੰਤਿਆਂ ਦਾ ਸਵਾਗਤ ਤੇ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਭਵਿੱਖ ਵਿਚ ਵੀ ਸਮਾਜ ਭਲਾਈ ਲਈ ਯਤਨ ਰੱਖੇ ਜਾਣਗੇ।

ਪਸ਼ੂ ਪਾਲਣ ਕਿੱਤੇ ਕੰਢੀ ਖੇਤਰ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖਣਗੇ: ਅੱਤਰੀ
ਪਹਿਲਾ ਪਸ਼ੂ ਪਾਲਣ ਮੇਲਾ
ਭਟੋਲੀ (ਤਲਵਾੜਾ), 9 ਅਪ੍ਰੈਲ: ਕੰਢੀ ਖੇਤਰ ਜੋ ਕਿ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਵਿੱਚ ਸਥਿਤ ਹੈ ਸੂਬੇ ਦਾ ਆਰਥਿਕ ਤੌਰ ਤੇ ਸਭ ਤੋਂ ਪਛੜਿਆ ਇਲਾਕਾ ਹੈ ।ਇਲਾਕੇ ਦੇ ਕਿਸਾਨ ਸਿੰਚਾਈ ਦੀਆਂ ਮਾੜੀਆਂ ਸਹੂਲਤਾਂ , ਘੱਟ ਤੇ ਖਿੰਡਵੀਂ ਵਰਖਾ, ਥੋੜੀ ਜ਼ਮੀਨ, ਜ਼ਮੀਨ ਦੀ ਘੱਟ ਰਹੀ ਉਤਪਾਦਕਤਾ, ਚਾਰੇ ,ਬਾਲਣ ਅਤੇ ਆਹਾਰ ਦੀ ਘਾਟ ਨਾਲ ਜੂਝ ਰਹੇ ਹਨ ।ਇਹਨਾਂ ਸਮੱਸਿਆਵਾਂ ਕਰਕੇ ਫਸਲਾਂ ਦੀ ਉਤਪਾਦਾਕਤਾ ਵਧਾ ਕੇ ਕਿਸਾਨਾਂ ਦੀ ਜੀਵਿਕਾ ਨੂੰ ਬਿਹਤਰ ਨਹੀ ਕੀਤਾ ਜਾ ਸਕਦਾ ।ਜਦਕਿ ਪਸ਼ੂ ਪਾਲਣ ਧੰਦੇ ,ਬਿਹਤਰ ਤਕਨੀਕਾਂ ਨਾਲ ਅਪਣਾਕੇ ਇਲਾਕੇ ਦੀ ਆਰਥਿਕਤਾ ਨੂੰ ਨਵਾਂ ਵਿਕਾਸ ਦਿੱਤਾ ਜਾ ਸਕਦਾ ਹੈ ਅਤੇ ਆਮਦਨ ਦਾ ਦੂਸਰਾ ਸਾਧਨ ਬਣਾਇਆ ਜਾ ਸਕਦਾ ਹੈ ਇਹ ਵਿਚਾਰ ਡਾ. ਵਿਜੇ ਕੁਮਾਰ ਤਨੇਜਾ ਉਪ-ਕੁਲਪਤੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਨੇ ਭਟੋਲੀ (ਤਲਵਾੜਾ) ਵਿੱਚ ਯੂਨੀਵਰਸਿਟੀ ਦੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਵਿਖੇ ਪਹਿਲੇ ਪਸ਼ੂ ਪਾਲਣ /ਖੇਤੀ ਮੇਲੇ ਦਾ ਉਦਘਾਟਨ ਕਰਦਿਆਂ ਕਹੇ ।ਉਹਨਾਂ ਆਸ ਪ੍ਰਗਟਾਈ ਕਿ ਇਸ ਇਲਾਕੇ ਤੇ ਆਧਾਰਿਤ ਤਕਨੀਕਾਂ ਦੇ ਵਿਕਾਸ ਅਤੇ ਵਿਸਥਾਰ ਨਾਲ ਇਹ ਖੇਤਰ ਪਸ਼ੂ ਪਾਲਣ ਕਿੱਤਿਆਂ ਵਿੱਚ ਨਵੀਂਆਂ ਪੁਲਾਂਘਾਂ ਪੁਟੇਗਾ । ਇਹ ਖੇਤਰੀ ਖੋਜ ਕੇਂਦਰ ਪੰਜਾਬ ਦੇ ਕਿਸਾਨਾਂ ਲਈ ਤਾਂ ਫਾਇਦੇਮੰਦ ਹੋਵੇਗਾ ਹੀ ਬਲਕਿ ਹਿਮਾਚਲ ਪ੍ਰਦੇਸ਼ ਦੇ ਕਿਸਾਨ ਵੀ ਇਸ ਤੋਂ ਪੂਰਾ ਲਾਹਾ ਲੈਣਗੇ ।
ਡਾ. ਉਂਕਾਰ ਸਿੰਘ ਪਰਮਾਰ ਨਿਰਦੇਸਕ ਪਸਾਰ ਸਿੱਖਿਆ, ਵੈਟਨਰੀ ਯੂਨੀਵਰਸਿਟੀ ਨੇ ਕਿਹਾ ਕਿ ਇਸ ਖੇਤਰੀ ਖੋਜ ਕੇਂਦਰ ਦੇ ਮਾਧਿਅਮ ਰਾਹੀਂ ਕਿਸਾਨਾਂ ਦੀ ਭਲਾਈ ਹਿੱਤ ਕਈ ਨਵੀਆਂ ਯੋਜਨਾਵਾਂ ਚਲਾਈਆਂ ਜਾਣਗੀਆਂ । ਉਹਨਾਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਨੂੰ ਨੀਲੀ ਰਾਵੀ ਮੱਝਾਂ ,ਜਰਸੀ ਗਾਵਾਂ ,ਬੀਟਲ ਬਕਰੀਆਂ, ਮੱਛੀਆਂ ਅਤੇ ਮੁਰਗੀਆਂ ਦੀ ਵਧੀਆ ਨਸਲ ਪੈਦਾ ਕਰਨ ਵਾਸਤੇ ਸਹਾਇਤਾ ਦਿੱਤੀ ਜਾਵੇਗੀ । ਯੂਨੀਵਰਸਿਟੀ ਇਲਾਕੇ ਦੇ ਨੌਜਵਾਨ ਉਦਮੀਆਂ ਵਾਸਤੇ ਪਸ਼ੂ ਪਾਲਣ ਦੇ ਸਿਖਲਾਈ ਪ੍ਰੋਗ੍ਰਾਮਾਂ ਵਿੱਚ ਖੋਜ, ਪ੍ਰਦਰਸਨੀ ਅਤੇ ਸਿਖਲਾਈ ਦੇ ਕਾਰਜਾਂ ਨੂੰ ਬਿਹਤਰ ਢੰਗ ਨਾਲ ਚਲਾਏਗੀ। ਇਲਾਕੇ ਦੇ ਕਮਜੋਰ ਵਰਗਾਂ ਅਤੇ ਕਿਸਾਨ ਬੀਬੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ । ਡਾ: ਪਰਮਾਰ ਨੇ ਕਿਹਾ ਕਿ ਇਸ ਕੇਂਦਰ ਦੇ ਤਹਿਤ ਕਿਸਾਨਾਂ ਨੂੰ ਪਸ਼ੂਆਂ ਦਾ ਵਧੀਆ ਕਿਸਮ ਦਾ ਵੀਰਜ , ਵਧੀਆ ਚਾਰੇ ਦਾ ਉਤਪਾਦਨ ਤੇ ਸੰਭਾਲ , ਪਸ਼ੂਆਂ ਦੀ ਚੰਗੀ ਸਿਹਤ ਸੰਭਾਲ ਅਤੇ ਬਿਹਤਰ ਖੁਰਾਕ ਪ੍ਰਬੰਧ ,ਫਸਲਾਂ ਦੀਆਂ ਸੁਧਰੀਆਂ ਕਿਸਮਾਂ , ਵਣ-ਖੇਤੀ , ਵਣ-ਬਾਗਬਾਨੀ, ਦਵਾਈਆਂ ਤੇ ਸੁਗੰਧ ਵਾਲੇ ਪੋਦੇ ਅਤੇ ਅਤੇ ਪਾਣੀ ਦਾ ਬਿਹਤਰ ਪ੍ਰਬੰਧਨ ਕਰਨ ਵਾਸਤੇ ਸਿਖਿਅਤ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਵੈਟਨਰੀ ਯੂਨੀਵਰਸਿਟੀ ਮੁੱਖ ਅਦਾਰੇ ਦੇ ਨਾਤੇ ਵਿਸ਼ਵ ਬੈਕ ਦੀ ਸਹਾਇਤਾ ਰਾਸ਼ੀ ਪ੍ਰਾਪਤ (ਰਾਸਟਰੀ ਖੇਤੀ ਨਵੀਨਕਾਰੀ ਯੋਜਨਾ ਦੇ ਤਹਿਤ) “ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਵਿੱਚ ਸੁਰੱਖਿਅਤ ਜੀਵਿਕਾ ਲਈ ਸਥਿਰ ਪਸ਼ੂਧਨ ਆਧਾਰਿਤ ਖੇਤੀ ਪ੍ਰਣਾਲੀ “ ਪ੍ਰੋਜੈਕਟ ਚਲਾ ਰਹੀ ਹੈ । ਇਸ ਚਾਰ ਸਾਲ ਦੀ ਸਕੀਮ ਨਾਲ (2008 ਤੋਂ 2012 )ਤੱਕ ਚਾਰ ਕਰੋੜ ਰੁਪਏ ਖਰਚ ਕੀਤੇ ਜਾਣਗੇ।ਇਸ ਯੋਜਨਾ ਦੇ ਅੰਤਰਗਤ ਹੁਸ਼ਿਆਰਪੁਰ ਜ਼ਿਲੇ ਦੇ ਚਾਰ ਬਲਾਕਾਂ ਭੂੰਗਾ ,ਦਸ਼ੂਹਾ ,ਹਾਜੀਪੁਰ ਅਤੇ ਤਲਵਾੜਾ ਦੇ 8 ਤੋਂ 10 ਪਿੰਡ ਪ੍ਰਤੀ ਬਲਾਕ ਲੈ ਕੇ ਹਰੇਕ ਪਿੰਡ ਦੇ 20-25 ਪਰਿਵਾਰਾਂ ਦਾ ਅਤੇ ਕੁੱਲ 800 ਪਰਿਵਾਰਾਂ ਦਾ ਸਰਵਮੁਖੀ ਵਿਕਾਸ ਕਰਨਾ ਹੈ ।ਇਸ ਸਕੀਮ ਵਿੱਚ ਤਿੰਨ ਹੋਰ ਭਾਈਵਾਲ ਅਦਾਰੇ ਹਨ ਜੋ ਕਿ ਕੰਢੀ ਖੇਤਰ ਲਈ ਖੇਤਰੀ ਖੋਜ ਕੇਂਦਰ , ਬੱਲੋਵਾਲ ਸੋਖੜੀ (ਪੀ . ਏ . ਯੂ .ਲੁਧਿਆਣਾ) ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਉਨੱਤੀ ਸਹਿਕਾਰੀ ਮਾਰਕੀਟਿੰਗ ਅਤੇ ਕੋ-ਓਪਰੇਟਿਵ ਸੋਸਾਇਟੀ ਤਲਵਾੜਾ ਹਨ ।ਇਸ ਸਕੀਮ ਨਾਲ ਇਸ ਵਿੱਚ ਜੁੜੇ ਲੋਕਾਂ ਨੂੰ ਆਰਥਿਕ ਪੱਧਰ ਤੇ ਚੰਗਾ ਫਾਇਦਾ ਮਿਲੇਗਾ ।
ਇਸ ਪ੍ਰੋਜੈਕਟ ਦੇ ਮੁਖ ਨਿਰੀਖਕ ਡਾ. ਅਮ੍ਰਿਤ ਸੈਣੀ ਨੇ ਕਿਹਾ ਕਿ ਹੁਣ ਤੱਕ 19 ਪਸ਼ੂ ਭਲਾਈ ਕੈਂਪ ਲਗਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚ ਸੈਂਕੜੇ ਪਸ਼ੂਆਂ ਦਾ ਇਲਾਜ ਕੀਤਾ ਗਿਆ ,ਪਸ਼ੂ ਪਾਲਕਾਂ ਨੂੰ ਧਾਤਾਂ ਦਾ ਮਿਸ਼ਰਣ ,ਪਸ਼ੂ ਚਾਟ ,ਮਲੱਪ ਮਾਰਨ ਦੀ ਦਵਾਈ ,ਹਰੇ ਚਾਰਿਆਂ ਦੇ ਬੀਜ, ਆਮ ਫਸਲਾਂ ਦੇ ਸੁਧਰੇ ਬੀਜ ਅਤੇ ਸਬਜੀਆਂ ਦੇ ਬੀਜ ਦਿੱਤੇ ਗਏ ।ਪ੍ਰੋਜੈਕਟ ਨਾਲ ਜੁੜੇ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਲਾਏ ਜਾਂਦੇ ਕਿਸਾਨ ਮੇਲੇ ,ਪਸ਼ੂ ਪਾਲਣ ਮੇਲੇ ਅਤੇ ਡੇਅਰੀ ਪ੍ਰਦਰਸਨੀਆਂ ਦਾ ਦੋਰਾ ਵੀ ਕਰਵਾਇਆ ਗਿਆ ।ਡਾ: ਸੈਣੀ ਨੇ ਕਿਹਾ ਕਿ ਇਹਨਾਂ ਯਤਨਾਂ ਨਾਲ ਕਿਸਾਨਾਂ ਦੇ ਰੁੱਖ ਵਿੱਚ ਵੱਡੀ ਤਬਦੀਲੀ ਆ ਰਹੀ ਹੈ ਅਤੇ ਉਹ ਖੇਤੀਬਾੜੀ ਅਤੇ ਪਸ਼ੂ ਪਾਲਣ ਨਾਲ ਸਬੰਧਿਤ ਨਵੀਆਂ ਜਾਣਕਾਰੀਆਂ ਅਤੇ ਤਕਨੀਕਾਂ ਪ੍ਰਾਪਤ ਕਰਨ ਲਈ ਅੱਗੇ ਆ ਰਹੇ ਹਨ । ਸਕੀਮ ਨਾਲ ਜੁੜੇ ਕਿਸਾਨਾਂ ਨੂੰ ਵੀ ਸਮਾਜਿਕ ਆਰਥਿਕ ਪੱਧਰ ਤੇ ਵਾਧਾ ਮਿਲ ਰਿਹਾ ਹੈ । ਕੰਢੀ ਖੇਤਰ ਵਿੱਚ ਲਗਾਏ ਗਏ ਇਸ ਪਹਿਲੇ ਖੇਤਰੀ ਪਸ਼ੂ ਪਾਲਣ /ਕਿਸਾਨ ਮੇਲੇ ਵਿੱਚ ਕਿਸਾਨਾਂ ਨੇ ਵੈਟਨਰੀ ਯੂਨੀਵਰਸਿਟੀ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਨਾਲ ਆਪਣੀਆਂ ਸਮੱਸਿਆਵਾਂ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਵੀ ਕੀਤਾ । ਗੁਰੂ ਨਾਨਕ ਸੋਸਾਇਟੀ ਤਲਵਾੜਾ ਨੇ ਮਨੁੱਖੀ ਸਿਹਤ ਦੀ ਜਾਂਚ ਲਈ ਜਾਂਚ ਕੈਂਪ ਵੀ ਲਗਾਇਆ ।

ਲੀਡਰ ਗੈਰਹਾਜਰ
ਅੱਜ ਦੇ ਇਸ ਪਸ਼ੂ ਪਾਲਣ ਮੇਲੇ ਵਿਚ ਇਲਾਕੇ ਦੀ ਨੁਮਾਇੰਦਗੀ ਕਰਦੇ ਕਰੀਬ ਸਾਰੇ ਹੀ ਪ੍ਰਮੁੱਖ ਆਗੂਆਂ ਦੀ ਗੈਰਹਾਜ਼ਰੀ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਮ ਤੌਰ ਆਪਣੀਆਂ ਰਾਜਸੀ ਰੈਲੀਆਂ ਤੇ ਸ਼ਕਤੀ ਪ੍ਰਦਰਸ਼ਨਾਂ ਮੌਕੇ ਬੰਦੇ ਇਕੱਠੇ ਕਰਨ ਲਈ ਪੂਰਾ ਟਿੱਲ ਲਾਉਣ ਵਾਲੇ ਆਗੂਆਂ ਲਈ ਸ਼ਾਇਦ ਕੰਢੀ ਖੇਤਰ ਵਿਚ ਹੋ ਰਹੀ ਵਿਕਾਸਵਾਦੀ ਸਰਗਰਮੀ ਬਹੁਤੀ ਦਿਲਚਸਪੀ ਦਾ ਕਾਰਨ ਨਾ ਬਣੀ ਹੋਵੇ, ਜਾਂ ਯੂਨੀਵਰਿਸਟੀ ਵੱਲੋਂ ਆਗੂਆਂ ਨੂੰ ਸੱਦਾ ਪੱਤਰ ਨਾ ਦਿੱਤੇ ਹੋਣ, ਫਿਰ ਵੀ ਸੱਤਾਧਾਰੀ ਤੇ ਵਿਰੋਧੀ ਪਾਰਟੀ ਦੇ ਆਗੂਆਂ ਦੀ ਸ਼ਿਰਕਤ ਨਾਲ ਲੋਕਾਂ ਵਿਚ ਵਧੇਰੇ ਉਤਸ਼ਾਹ ਪੈਦਾ ਕੀਤਾ ਜਾ ਸਕਦਾ ਸੀ।
ਕੰਢੀ ਖੇਤਰ ਲਈ ਵਰਦਾਨ ਸਿੱਧ ਹੋਵੇਗੀ ਪਸ਼ੂ ਪਾਲਣ ਯੂਨੀਵਰਸਿਟੀ: ਚੀਮਾ
ਤਲਵਾੜਾ, 9 ਅਪ੍ਰੈਲ: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦਾ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਭਟੋਲੀ ਤਲਵਾੜਾ ਪੂਰੇ ਕੰਢੀ ਖੇਤਰ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਲਈ ਵਰਦਾਨ ਸਿੱਧ ਹੋਵੇਗਾ। ਇਹ ਵਿਚਾਰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੌਮੀ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚੀਮਾ ਅਤੇ ਕੌਮੀ ਜਨਰਲ ਸਕੱਤਰ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ. ਪਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹਮੇਸ਼ਾਂ ਹੀ ਵਿਸ਼ੇਸ਼ ਤੌਰ ਕੰਢੀ ਖੇਤਰ ਦੇ ਸਰਵਪੱਖੀ ਵਿਕਾਸ ਲਈ ਸਮਰਪਿਤ ਰਿਹਾ ਹੈ ਜਿਸ ਤਹਿਤ ਪਹਿਲਾਂ ਇਸ ਖੇਤਰ ਦੀਆਂ ਵਿੱਦਿਅਕ ਲੋੜਾਂ ਦੀ ਪੂਰਤੀ ਨੂੰ ਮੁੱਖ ਰੱਖਦੇ ਹੋਏ ਸਰਕਾਰੀ ਆਰਟਸ ਤੇ ਸਾਇੰਸ ਕਾਲਜ ਤਲਵਾੜਾ ਦੀ ਸਥਾਪਨਾ ਕੀਤੀ ਅਤੇ ਹੁਣ ਇਸ ਕਾਲਜ ਦੀ ਉਸਾਰੀ ਲਈ ਸਰਕਾਰ ਵੱਲੋਂ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਚਲ ਰਿਹਾ ਹੈ। ਵਿਕਾਸ ਦੀ ਇਸੇ ਲੜੀ ਤਹਿਤ ਕੰਢੀ ਖੇਤਰ ਦੇ ਕਿਸਾਨਾਂ ਦੀ ਭਲਾਈ ਲਈ 35 ਏਕੜ ਰਕਬੇ ਵਿਚ ਖੇਤਰੀ ਖੋਜ ਤੇ ਸਿਖਲਾਈ ਕੇਂਦਰ ਭਟੋਲੀ ਦੀ ਸਥਾਪਨਾ ਕੀਤੀ ਗਈ ਹੈ ਜਿਸ ਦੇ ਸ਼ੁਰੂ ਹੋਣ ਨਾਲ ਹਜ਼ਾਰਾਂ ਕਿਸਾਨਾਂ ਨੂੰ ਆਧੁਨਿਕ ਸਿਖਲਾਈ ਤੇ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ 9 ਅਪ੍ਰੈਲ ਨੂੰ ਕਰਵਾਏ ਜਾ ਰਹੇ ਵਿਸ਼ਾਲ ਪਸ਼ੂ ਮੇਲੇ ਵਿਚ ਇਲਾਕੇ ਭਰ ਦੇ ਪਸ਼ੂ ਪਾਲਕਾਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਜੋ ਚੰਗੇਰੇ ਭਵਿੱਖ ਦਾ ਸੰਕੇਤ ਹੈ।
ਹਨੁਮਾਨ ਮੰਦਰ ਖੰਗਵਾੜੀ ਚ ਭੰਡਾਰਾ ਕਰਵਾਇਆ
ਤਲਵਾੜਾ, 8 ਅਪ੍ਰੈਲ: ਪਿਛਲੇ ਦਿਨੀ ਤਲਵਾੜਾ ਨੇੜੇ ਸ਼ਿਵਾਲਿਕ ਦੀਆਂ ਰਮਣੀਕ ਪਹਾੜੀਆਂ ਵਿਚ ਸ਼੍ਰੀ ਰਾਮ ਪ੍ਰਸ਼ਾਦ ਦੇ ਉਪਰਾਲਿਆਂ ਸਦਕਾ ਖੰਗਵਾੜੀ ਵਿਖੇ ਸਥਾਪਿਤ ਕੀਤੇ ਸ਼੍ਰੀ ਹਨੁਮਾਨ ਮੰਦਰ ਵਿਖੇ ਮਹਾਂਵੀਰ ਜੈਅੰਤੀ ਮੌਕੇ ਸਲਾਨਾ ਭੰਡਾਰਾ ਕਰਵਾਇਆ ਗਿਆ। talwara.com ਆਪਣੇ ਪਾਠਕਾਂ ਲਈ ਉਸ ਪ੍ਰੋਗਰਾਮ ਦੀਆਂ ਕੁਝ ਝਲਕਾਂ ਪੇਸ਼ ਕਰਨ ਦੀ ਖੁਸ਼ੀ ਲੈ ਰਿਹਾ ਹੈ।
ਪਸ਼ੂ ਪਾਲਣ ਮੇਲਾ 9 ਅਪ੍ਰੈਲ ਨੂੰ
ਤਲਵਾੜਾ, 7 ਅਪ੍ਰੈਲ: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਅਤੇ ਸਿਖਲਾਈ ਕੇਂਦਰ ਭਟੋਲੀ (ਤਲਵਾੜਾ) ਵਿਖੇ ਪਹਿਲਾ ਖੇਤਰੀ ਪਸ਼ੂ ਪਾਲਣ ਮੇਲਾ 9 ਅਪ੍ਰੈਲ ਨੂੰ ਲਗਾਇਆ ਜਾ ਰਿਹਾ ਹੈ। ਮੇਲੇ ਦਾ ਉਦਘਾਟਨ ਡਾ: ਵਿਜੈ ਕੁਮਾਰ ਤਨੇਜਾ ਉਪ ਕੁਲਪਤੀ ਵੈਟਨਰੀ ਯੂਨੀਵਰਸਿਟੀ ਕਰਨਗੇ।
ਡਾ: ਵਿਜੈ ਕੁਮਾਰ ਤਨੇਜ ਨੇ ਦੱਸਿਆ ਕਿ ਵੈਟਨਰੀ ਯੂਨੀਵਰਸਿਟੀ ਦੀ ਸਥਾਪਨਾ ਸੰਨ 2006 ਨੂੰ ਲੁਧਿਆਣਾ ਵਿਖੇ ਹੋਈ ਸੀ।ਪੰਜਾਬ ਵਿੱਚ ਇਹ ਪਸ਼ੂ ਪਾਲਣ ਸੰਬਧੀ ਇਕੋ ਇਕ ਯੂਨੀਵਰਸਿਟੀ ਹੈ ਜੋ ਕਿ ਪਸ਼ੂ ਪਾਲਣ, ਡੈਅਰੀ, ਮੱਛੀ ਪਾਲਣ ਅਤੇ ਪਸ਼ੂ ਉਤਪਾਦਾਂ ਦਾ ਉਤਪਾਦਨ ਅਤੇ ਗੁਣਵੱਤਾ ਵਧਾ ਕੇ ਪਸੂ ਪਾਲਕਾਂ ਦੀ ਸੇਵਾ ਕਰ ਰਹੀ ਹੈ। ਯੂਨੀਵਰਸਿਟੀ ਦੇ ਤਿੰਨ ਕਾਲਜ ,ਵੈਟਨਰੀ ਕਾਲਜ ,ਡੈਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਅਤੇ ਫਿਸਰੀਜ ਕਾਲਜ ਕੰਮ ਕਰ ਰਹੇ ਹਨ।ਆਪਣੀਆਂ ਸੇਵਾਵਾਂ ਦੇ ਖੇਤਰ ਨੂੰ ਵਧਾਉਣ ਵਾਸਤੇ ਯੂਨੀਵਰਸਿਟੀ ਨੇ ਤਿੰਨ ਖੇਤਰੀ ਖੋਜ ਕੇਂਦਰ ਸਥਾਪਤ ਕਰਨ ਦਾ ਬੀੜਾ ਚੁਕਿਆ ਸੀ। ਜਿੰਨਾ ਵਿੱਚੋ ਇੱਕ ਕਾਲ ਝੁਰਾਣੀ (ਬਠਿਡਾ) ਪੱਧਰੀ ਕਲਾਂ (ਤਰਨਤਾਰਨ) ਅਤੇ ਭਟੋਲੀ (ਤਲਵਾੜਾ) ਵਿਖੇ ਕਾਰਜਸ਼ੀਲ ਹੋਣਗੇ। ਤਲਵਾੜਾ ਵਾਲੇ ਕੇਂਦਰ ਬਾਰੇ ਉਨਾਂ ਦੱਸਦਿਆਂ ਕਿਹਾ ਕਿ ਇਸ ਖੇਤਰ ਦੇ ਲੋਕਾਂ ਨੂੰ ਨੀਲੀ ਰਾਵੀ ਮੱਝਾਂ ,ਜਰਸੀ ਗਾਂਵਾਂ ਅਤੇ ਬੀਟਲ ਬੱਕਰੀਆਂ ਦੀ ਵਧੀਆ ਨਸਲ ਪੈਦਾ ਕਰਨ ਵਾਸਤੇ ਸਹਾਇਤਾ ਦਿੱਤੀ ਜਾਵੇਗੀ।ਡਾ: ਤਨੇਜਾ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਵਾਸਤੇ 4 ਕਰੋੜ ਦੀ ਲਾਗਤ ਵਾਲਾ ਰਾਸਟਰੀ ਖੇਤੀ ਨਵੀਨਕਾਰੀ ਪ੍ਰੋਜੈਕਟ ਹੁਸਿਆਰਪੁਰ ਦੇ ਚਾਰ ਬਲਾਕਾਂ ਭੂੰਗਾ,ਦਸੂਹਾ ,ਹਾਜੀਪੁਰ ਅਤੇ ਤਲਵਾੜਾ ਵਿੱਚ ਪਹਿਲਾਂ ਹੀ ਚਲਾਇਆ ਜਾ ਰਿਹਾ ਹੈ।ਇਹ ਪ੍ਰੋਜੈਕਟ ਭਾਰਤੀ ਖੇਤੀ ਖੋਜ ਪਰੀਸਦ ਦੇ ਸਹਿਯੋਗ ਨਾਲ ਚੱਲ ਰਿਹਾ ਹੈ ਅਤੇ ਵੈਟਨਰੀ ਯੂਨੀਵਰਸਿਟੀ ਤੋ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ,ਡੈਅਰੀ ਵਿਕਾਸ ਵਿਭਾਗ ਅਤੇ ੳਨੱਤੀ ਕੋਆਪਰੇਟਿਵ ਅਤੇ ਮਾਰਕੀਟਿੰਗ ਸੋਸਾਇਟੀ ਇਸ ਵਿੱਚ ਭਾਈਵਾਲ ਹਨ । ਇਸ ਪੋਜੈਕਟ ਦੇ ਤਹਿਤ ਕਿਸਾਨਾਂ ਨੂੰ ਪਸ਼ੂਆਂ ਦਾ ਵਧੀਆ ਕਿਸਮ ਦਾ ਵੀਰਜ ,ਵਧੀਆ ਚਾਰੇ ਦਾ ਉਤਪਾਦਨ ਅਤੇ ਸੰਭਾਲ ,ਪਸ਼ੂਆਂ ਦੀ ਚੰਗੀ ਸਿਹਤ ਸੰਭਾਲ ਅਤੇ ਬਿਹਤਰ ਖੁਰਾਕ ਪ੍ਰਬੰਧ ,ਫਸ਼ਲਾਂ ਦੀਆਂ ਸੁਧਰੀਆਂ ਕਿਸਮਾਂ ,ਵਣ ਖੇਤੀ, ਵਣ ਬਾਗਬਾਨੀ, ਦਵਾਈਆਂ ਅਤੇ ਖੁਸ਼ਬੂ ਵਾਲੇ ਪੋਦੇ ਅਤੇ ਪਾਣੀ ਦਾ ਬਿਹਤਰ ਪ੍ਰਬੰਧਨ ਕਰਨ ਸੰਬਧੀ ਸਿਖਿਅਤ ਕੀਤਾ ਜਾਵੇਗਾ।
ਡਾ. ਉਂਕਾਰ ਸਿੰਘ ਪਰਮਾਰ, ਨਿਰਦੇਸ਼ਕ ਪਸਾਰ ਸਿੱਖਿਆ, ਨੇ ਪਸੂ ਪਾਲਣ ਮੇਲੇ ਬਾਰੇ ਜਾਣਕਾਰੀ ਦੇਦਿੰਆਂ ਕਿਹਾ ਕਿ ਯੂਨੀਵਰਸਿਟੀ ਦੇ ਵਿਸ਼ੇਸ਼ ਅਤੇ ਮੁੱਖ ਪਸੂਆਂ ਦਾ ਪ੍ਰਦਰਸਨ ਵੀ ਇਸ ਮੋਕੇ ਤੇ ਕੀਤਾ ਜਾਵੇਗਾ । ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ, ਡੇਅਰੀ ਫਾਰਮਿੰਗ, ਪਸ਼ੂਆਂ ਦੀ ਸਿਹਤ ਸੰਭਾਲ ਅਤੇ ਪਾਲਣ ਸਬੰਧੀ ਸਿਫਾਰਸ਼ਾਂ, ਬੱਕਰੀ ਪਾਲਣ ਅਤੇ ਮੱਛੀ ਪਾਲਣ ਦੀਆਂ ਪੁਸ਼ਤਕਾਂ ਤੋ ਇਲਾਵਾਂ ਵਿਗਿਆਨਿਕ ਪਸੂ ਪਾਲਣ ਰਸਾਲਾ ਅਤੇ ਹੋਰ ਜਾਣਕਾਰੀ ਵਾਲਾ ਸਾਹਿਤ ਪਸੂ ਪਾਲਕਾਂ ਦੀ ਸਹੂਲਤ ਅਤੇ ਖਰੀਦ ਵਾਸਤੇ ਮੁਹੱਈਆ ਹੋਵੇਗਾ । ਪਸੂ ਪਾਲਕ ਯੂਨੀਵਰਸਿਟੀ ਦੇ ਸਿਖਲਾਈ ਕੋਰਸਾਂ ਵਾਸਤੇ ਆਪਣਾ ਨਾਂ ਵੀ ਦਰਜ ਕਰਵਾ ਸਕਣਗੇ । ਇਸ ਮੋਕੇ ਤੇ ਦੋਗਲੀ ਨਸਲ ਦੀਆਂ ਮੱਝਾਂ/ਗਾਵਾਂ , ਮੱਛੀਆਂ. ਗੰਡੋਏ ਤੋ ਖਾਦ ਬਣਾਉਣ ਸਬੰਧੀ ਪ੍ਰਦਰਸਨੀਆਂ ਵੀ ਲਾਈਆਂ ਜਾਣਗੀਆਂ ।ਇਸ ਮੇਲੇ ਨਾਲ ਸਥਾਨਕ ਨੋਜਵਾਨਾਂ,ਔਰਤਾਂ ਅਤੇ ਆਰਥਿਕ ਪੱਧਰ ਤੇ ਕਮਜੋਰ ਵਰਗਾਂ ਨੂੰ ਸਵੈ-ਰੋਜਗਾਰ ਵਿੱਚ ਬਹੁਤ ਸਹਾਇਤਾ ਮਿਲੇਗੀ ਅਤੇ ਵਿਗਿਆਨਿਕ ਢੰਗ ਰਾਹੀਂ ਪਸ਼ੂ ਪਾਲਣ ਕਿੱਤੇ ਕਰਨ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ
ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਧਾਤਾਂ ਦਾ ਮਿਸ਼ਰਣ ਅਤੇ ਪਸੂ ਚਾਟ ਬੜੀ ਹੀ ਜਾਇਜ ਕੀਮਤ ਤੇ ਪਸ਼ੂ ਪਾਲਕਾਂ ਨੂੰ ਦਿੱਤਾ ਜਾਵੇਗਾ । ਚੁਆਈ ਤੋਂ ਬਾਅਦ ਪਸ਼ੂਆਂ ਦੇ ਥਣਾਂ ਦੀ ਸੰਭਾਲ ਤੇ ਚਿੱਚੜਾਂ,ਮਲੱਪਾਂ,ਪਸ਼ੂਆਂ ਦੇ ਖੁਰਾਂ ਦੀ ਸੰਭਾਲ,ਯੂਰੀਏ ਦੇ ਨਾਲ ਤੂੜੀ ਦੀ ਸੋਧ ਅਤੇ ਪਸੂ ਚਾਟ ਬਣਾਉਣ ਦਾ ਢੰਗ ਵੀ ਮੇਲੇ ਵਿੱਚ ਪਸੂ ਪਾਲਕਾਂ ਨੂੰ ਦੱਸਿਆ ਜਾਵੇਗਾ । ਪਸ਼ੂ ਚਾਰੇ ਵਿਂਚ ਨਾਈਟ੍ਰੇਟ ਜ਼ਹਿਰਾਂ ਤੋਂ ਬਚਾਅ ਤੋੰ ਇਲਾਵਾ ਖੂਨ ਅਤੇ ਗੋਹੇ ਦੇ ਨਮੂਨਿਆਂ ਦੀ ਜਾਂਚ ਵੀ ਕੀਤੀ ਜਾਵੇਗੀ। ਦੁਧ ਅਤੇ ਮੀਟ ਦੀ ਗੁਣਵੱਤਾ ਨੂੰ ਹੋਰ ਵਧਾਉਣ ਵਾਸਤੇ ਨਵੀਆਂ ਤਕਨੀਕਾਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ ਜਾਵੇਗਾ ।
ਕਾਲਜ ਆਫ ਵੈਟਨਰੀ ਸਾਇੰਸ, ਕਾਲਜ ਆਫ ਡੇਅਰੀ ਸਾਇੰਸ ਅਤੇ ਤਕਨਾਲੋਜੀ ਅਤੇ ਕਾਲਜ ਆਫ ਫਿਸਰੀਜ਼ ਦੇ ਵੱਖੋ-ਵੱਖਰੇ ਵਿਭਾਗ ਪਸ਼ੂ ਪਾਲਕਾਂ ਦੇ ਫਾਇਦੇ ਹਿੱਤ ਨਵੀਆਂ ਤਕਨੀਕਾਂ ਅਤੇ ਜਾਣਕਾਰੀ ਆਪਣੇ ਸਟਾਲਾਂ ਤੇ ਦੇਣਗੇ ਅਤੇ ਪਸ਼ੂ ਪਾਲਕਾਂ ਦੇ ਸਵਾਲਾਂ ਤੇ ਜਗਿਆਸਾਵਾਂ ਦੇ ਜਵਾਬ ਵੀ ਦੱਸਣਗੇ । ਯੂਨੀਵਰਸਿਟੀ ਦੇ ਸਾਰੇ ਵਿਭਾਗਾਂ ਤੋ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ , ਪਸ਼ੂ ਪਾਲਣ ਵਿਭਾਗ , ਪੰਜਾਬ ਪੰਜਾਬ ਡੇਅਰੀ ਵਿਕਾਸ ਬੋਰਡ , ਮੱਛੀ ਪਾਲਣ ਵਿਭਾਗ ,ਮਿਲਕਫੈਡ ਅਤੇ ਮਾਰਕਫੈਡ ਦੇ ਸਟਾਲ ਵੀ ਮੇਲੇ ਵਿੱਚ ਪ੍ਰਦਰਸਿਤ ਹੋਣਗੇ । ਇਨ੍ਹਾ ਤੋ ਇਲਾਵਾ ਪਸ਼ੂਆਂ ਦੀ ਫੀਡ ਦੇ ਉਤਪਾਦਕ ,ਦਵਾਈ ਅਤੇ ਟੀਕਿਆਂ ਦੀਆਂ ਕੰਪਨੀਆਂ ਪਸ਼ੂ ਪਾਲਣ ਦੇ ਧੰਦਿਆਂ ਦੀ ਮਸ਼ੀਨਰੀ ਬਣਾਉਣ ਵਾਲੇ ਪਸ਼ੂ ਚਾਰੇ ਦੇ ਬੀਜਾਂ ਵਾਲੇ, ਪਸ਼ੂ ਵਿਗਿਆਨੀ, ਬੈਂਕ ਅਤੇ ਹੋਰ ਵਿੱਤੀ ਸੰਸਥਾਵਾਂ ਕਿਸਾਨਾਂ ਵਾਸਤੇ ਲਾਹੇਵੰਦ ਜਾਣਕਾਰੀਆਂ ਪ੍ਰਦਾਨ ਕਰਨਗੀਆਂ । ਪਸ਼ੂ ਧੰਦਿਆਂ ਵਿੱਚ ਲੋਕਾਂ ਦੀ ਵੱਧਦੀ ਰੂਚੀ ਕਾਰਣ ਬਹੁਤ ਸਾਰੀਆਂ ਕੰਪਨੀਆਂ ਨੇ ਪਸੂ ਪਾਲਣ ਮੇਲੇ ਵਿੱਚ ਸਟਾਲ ਲਗਾਉਣ ਲਈ ਆਪਣੇ ਨਾਂ ਦਰਜ ਕਰਵਾਏ ਹਨ । ਯੂਨੀਵਰਸਿਟੀ ਦੀ ਅਗਵਾਈ ਹੇਠ ਚੱਲ ਰਹੀਆਂ ਪਸ਼ੂ ਪਾਲਕਾਂ ਦੀਆਂ ਕਈ ਜੱਥੇਬੰਦੀਆਂ ਵੀ ਮੇਲੇ ਵਿੱਚ ਆਪਣੀ ਭਰਵੀਂ ਹਾਜਰੀ ਤੇ ਸਟਾਲ ਲਗਾਉਣਗੀਆਂ ।

ਪੀ. ਡਬਲਿਊ. ਡੀ. ਕਾਮਿਆਂ ਵੱਲੋਂ ਰੋਸ ਰੈਲੀ
ਤਲਵਾੜਾ, 6 ਅਪ੍ਰੈਲ: ਅੱਜ ਇੱਥੇ ਪੀ. ਡਬਲਿਊ. ਡੀ. ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਫੀਲਡ ਤੇ ਵਰਕਸ਼ਾਪ ਯੂਨੀਅਨ ਦੀ ਤਲਵਾੜਾ ਮੁਕੇਰੀਆਂ ਇਕਾਈ ਵੱਲੋਂ ਪ੍ਰਧਾਨ ਸੂਬਾ ਸਿੰਘ ਦੀ ਅਗਵਾਈ ਹੇਠ ਜਲ ਸਪਲਾਈ ਸੈਨੀਟੇਸ਼ਨ ਮੰਡਲ ਤਲਵਾੜਾ ਵਿਖੇ ਰੋਸ ਰੈਲੀ ਕੀਤੀ ਅਤੇ ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪਿਛਲੇ ਸਮੇਂ ਅਨੇਕਾਂ ਸੰਘਰਸ਼ਾਂ ਤੋਂ ਬਾਅਦ ਮੰਨੀਆਂ ਹੋਈਆਂ ਤਮਾਮ ਮੰਗਾਂ ਨੂੰ ਲਾਗੂ ਕਰਵਾਉਣ ਵਿਚ ਨਾਕਾਮ ਸਾਬਿਤ ਹੋਈ ਹੈ ਜਿਸ ਨਾਲ ਸਮੁੱਚੇ ਮੁਲਾਜਮ ਵਰਗ ਵਿਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵੀਹ ਸਾਲਾਂ ਚਲੇ ਆ ਰਹੇ ਦਿਹਾੜੀਦਾਰ ਕਾਮਿਆਂ ਨੂੰ ਰੈਗੂਲਰ ਕਰਨਾ, ਠੇਕੇਦਾਰੀ ਪ੍ਰਥਾ ਬੰਦ ਕਰਨਾ, ਖਾਲੀ ਅਸਾਮੀਆਂ ਤੇ ਤੁਰੰਤ ਰੈਗੂਲਰ ਭਰਤੀ ਕਰਨਾ, ਤਨਖਾਹ ਸਬੰਧੀ ਮਸਲਿਆਂ ਦੀਆਂ ਤਰੁੱਟੀਆਂ ਦੂਰ ਕਰਨਾ ਆਦਿ ਅਨੇਕਾਂ ਮੰਗਾਂ ਤੇ ਸਰਕਾਰ ਵੱਲੋਂ ਪਹਿਲਾਂ ਸਹਿਮਤੀ ਦੇਣ ਦੇ ਬਾਵਜੂਦ ਲੰਮਾ ਸਮਾਂ ਬੀਤ ਚੱਲਾ ਹੈ ਪਰੰਤੂ ਇਹਨਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਇਸ ਮੌਕੇ ਉਨ੍ਹਾਂ ਆਪਣਾ ਮੰਗ ਪੱਤਰ ਐਕਸੀਅਨ ਵਾਟਰ ਸਪਲਾਈ ਨੂੰ ਸੌਪਿਆ। ਹੋਰਨਾਂ ਤੋਂ ਇਲਾਵਾ ਰੈਲੀ ਨੂੰ ਸੂਬਾ ਸਿੰਘ, ਓਮ ਦੱਤ, ਦਵਿੰਦਰ ਸਿੰਘ, ਜਸਬੀਰ ਸਿੰਘ, ਤਰਸੇਮ ਲਾਲ, ਰਾਜੀਵ ਸ਼ਰਮਾ ਆਦਿ ਸਮੇਤ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਅਨੰਦ ਕਾਰਜ ਕਰਵਾਇਆ
ਤਲਵਾੜਾ, 1 ਅਪ੍ਰੈਲ: ਸ਼੍ਰੀ ਗੁਰੂ ਰਵਿਦਾਸ ਧਾਰਮਿਕ ਵੈਲਫੇਅਰ ਸੁਸਾਇਟੀ ਭਡਿਆਰਾਂ ਵੱਲੋਂ ਇੱਥੇ ਸਮਾਜ ਸੇਵਾ ਲਈ ਜਾਰੀ ਯਤਨਾਂ ਤਹਿਤ ਇੱਕ ਲੋੜਵੰਦ ਜੋੜੇ ਨੂੰ ਅਨੰਦ ਕਾਰਜ ਦੇ ਸੂਤਰ ਵਿਚ ਬੰਨ੍ਹਣ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸ਼ੁਭ ਕਾਰਜ ਵਿਚ ਕਮੇਟੀ ਦੇ ਪ੍ਰਧਾਨ ਸੋਹਣ ਸਿੰਘ ਤੇ ਸਮੂਹ ਮੈਂਬਰਾਂ ਤੋਂ ਇਲਾਵਾ ਕੇਵਲ ਕ੍ਰਿਸ਼ਨ ਭਟੋਲੀ, ਧਿਆਨ ਸਿੰਘ ਬਹਿਮਾਵਾ, ਪਰਮਜੀਤ ਸਿੰਘ ਰਾਮ ਨੰਗਲ, ਸ਼ਾਮ ਸਿੰਘ, ਦੇਵ ਰਾਜ ਸਿੰਘ ਕਰਾੜੀ ਵੱਲੋਂ ਕੀਤੇ ਵਿਸ਼ੇਸ਼ ਉਪਰਾਲਿਆਂ ਸਦਕਾ ਸੀਮਾ ਰਾਣੀ ਪੁੱਤਰੀ ਬ੍ਰਹਮ ਦਾਸ ਵਾਸੀ ਭਡਿਆਰਾਂ ਦਾ ਸ਼ੁਭ ਅਨੰਦ ਕਾਰਜ ਰਜਿੰਦਰ ਸਿੰਘ ਵਾਸੀ ਮਹਿਤਪੁਰ ਨਾਲ ਕਰਵਾਇਆ ਗਿਆ।
Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)