ਤਲਵਾੜਾ, 22 ਫ਼ਰਵਰੀ: ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੀ ਮਹਿੰਦਰ ਸਿੰਘ ਰੰਧਾਵਾ ਲਾਇਬ੍ਰੇਰੀ ਵਿਚ ਪ੍ਰਿੰਸੀਪਲ ਸੁਜਾਨ ਸਿੰਘ ਦੇ ੧੦੦ਵੇਂ ਜਨਮਦਿਨ ਨੂੰ ਸਮਰਪਿਤ ਕਰੲਵਾਏ ਵਿਸ਼ੇਸ਼ ਸਮਾਗਮ ਦੀਆਂ ਝਲਕਾਂ।
ਇਸ ਸਮਾਗਮ ਵਿਚ ਸ. ਲਾਲ ਸਿੰਘ ਦੀ ਨਵੀਂ ਪੁਸਤਕ 'ਗੜ੍ਹੀ ਬਖਸ਼ਾ ਸਿੰਘ' ਰਿਲੀਜ ਕਰਨ ਉਪਰੰਤ ਇਸ ਤੇ ਗੋਸ਼ਟੀ ਕਰਵਾਈ ਗਈ ਜਿਸ ਵਿਚ ਡਾ ਰਜਨੀਸ਼ ਬਹਾਦਰ ਅਤੇ ਅਨੁਪ ਸਿੰਘ ਨੇ ਪਰਚੇ ਪੜ੍ਹੇ। ਸਮਾਗਮ ਦੇ ਦੂਜੇ ਭਾਗ ਵਿਚ ਪੰਜਾਬੀ ਦੇ ਨਾਮਵਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।
No comments:
Post a Comment