ਹੁਸ਼ਿਆਰਪੁਰ, 2 ਸਤੰਬਰ: ਐਸ ਜੀ ਪੀ ਸੀ ਮੈਂਬਰ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਟਕਸਾਲੀ ਆਗੂ ਜਥੇਦਾਰ ਭਗਵੰਤ ਸਿੰਘ ਹਰਦੋਥਲਾਂ ਜਿਨਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਦੇ ਪ੍ਰੀਵਾਰਕ ਮੈਂਬਰਾਂ ਨਾਲ ਅਫਸੋਸ ਪ੍ਰਗਟ ਕਰਨ ਲਈ ਅੱਜ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਉਨਾਂ ਦੇ ਪਿੰਡ ਹਰਦੋਥਲਾਂ ਨੇੜੇ ਦਸੂਹਾ ਉਨਾਂ ਦੇ ਗ੍ਰਹਿ ਵਿਖੇ ਪਹੁੰਚੇ। ਉਨਾਂ ਦੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਦੇ ਬਹੁਤ ਹੀ ਵਫਾਦਾਰ ਆਗੂ ਸਨ। ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ ਅਨੇਕਾਂ ਵਾਰ ਸ਼੍ਰੋਮਣੀ ਅਕਾਲੀ ਦਲ ਲਈ ਜੇਲਾਂ ਕੱਟੀਆਂ ਅਤੇ ਸਦਾ ਚੜਦੀਕਲਾ ਵਿਚ ਰਹੇ। ਇਹੋ ਜਿਹੇ ਟਕਸਾਲੀ ਆਗੂ ਦੇ ਜਾਣ ਤੇ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਸ੍ਰ ਬਾਦਲ ਨੇ ਆਸ ਪ੍ਰਗਟਾਈ ਕਿ ਉਨਾਂ ਦੇ ਘਾਟੇ ਨੂੰ ਪੂਰਾ ਕਰਨ ਲਈ ਉਨਾਂ ਦਾ ਪ੍ਰੀਵਾਰ ਸਦਾ ਅਕਾਲੀ ਦਲ ਨਾਲ ਵਧ ਚੜ ਕੇ ਹਿੱਸਾ ਲੈਂਦਾ ਰਹੇਗਾ । ਮੁੱਖ ਮੰਤਰੀ ਨੇ ਇਸ ਮੌਕੇ ਤੇ ਉਨਾਂ ਦੇ ਸਪੁੱਤਰ ਜਗਮਾਲ ਸਿੰਘ ਨੂੰ ਅਸ਼ੀਰਵਾਦ ਦਿੱਤਾ ਅਤੇ ਅਕਾਲੀ ਦਲ ਦੀ ਵੱਧ ਚੜ ਕੇ ਸੇਵਾ ਕਰਨ ਲਈ ਪ੍ਰੇਰਨਾ ਦਿੱਤੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਪੰਜਾਬ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਬਲਾਕ ਸੰਮਤੀ ਦਸੂਹਾ ਦੇ ਸਟੇਡੀਅਮ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਇਹ ਸੁਭਾਅ ਰਿਹਾ ਹੈ ਕਿ ਉਨਾਂ ਨੇ ਪੰਜਾਬ ਦੇ ਚੰਗੇ ਤਰੱਕੀ ਦੇ ਕੰਮ ਨੂੰ ਸਫ਼ਲ ਬਣਾਉਣ ਲਈ ਆਪਣਾ ਬਣਦਾ ਹਿੱਸਾ ਕਦੇ ਨਹੀਂ ਪਾਇਆ ਅਤੇ ਹਮੇਸ਼ਾਂ ਪੰਜਾਬ ਨਾਲ ਵਿਤਕਰਾ ਕਰਦੇ ਰਹੇ ਹਨ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਚਾਰ ਥਰਮਲ ਪਲਾਂਟ ਲਗਾਉਣ ਜਾ ਰਹੀ ਹੈ। ਸ੍ਰ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਨਾਂਹ ਪੱਖੀ ਸੋਚ ਕਰਕੇ ਹੀ ਪੰਜਾਬ ਦੇ ਲੋਕਾਂ ਨੇ ਇਸ ਵੇਲੇ ਤਿੰਨੋਂ ਜਿਮਨੀ ਚੋਣਾਂ ਵਿੱਚ ਅਕਾਲੀ-ਭਾਜਪਾ ਨੂੰ ਜਿੱਤ ਦੁਆਈ ਹੈ ਅਤੇ ਸਾਡੀਆਂ ਪੰਜਾਬ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ/ਵਿਕਾਸ ਸਕੀਮਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ।
ਇਸ ਮੌਕੇ ਤੇ ਕਮਿਸ਼ਨਰ ਜ¦ਧਰ ਡਵੀਜ਼ਨ ਸ਼੍ਰੀ ਐਸ ਆਰ ਲੱਧੜ, ਡੀ ਆਈ ਜੀ ਜ¦ਧਰ ਰੇਂਜ ਸ਼੍ਰੀ ਈਸ਼ਵਰ ਚੰਦਰ, ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ, ਐਸ ਐਸ ਪੀ ਸ਼੍ਰੀ ਪ੍ਰਮੋਦ ਬਾਨ, ਐਸ ਡੀ ਐਮ ਦਸੂਹਾ ਸ਼੍ਰੀ ਰਾਹੁਲ ਗੁਪਤਾ, ਡੀ ਐਸ ਪੀ ਬਲਜੀਤ ਸਿੰਘ ਢਿਲੋਂ, ਡੀ ਐਸ ਪੀ ਹਰਪ੍ਰੀਤ ਸਿੰਘ ਮੰਡੇਰ, ਚੇਅਰਮੈਨ ਜ਼ਿਲਾ ਯੋਜਨਾ ਕਮੇਟੀ ਸ਼੍ਰੀ ਅਮਰਜੀਤ ਸਿੰਘ ਸਾਹੀ, ਮੁੱਖ ਪਾਰਲੀਮਾਨੀ ਸਕੱਤਰ ਦੇਸ਼ ਰਾਜ ਸਿੰਘ ਧੁੱਗਾ, ਮੁੱਖ ਪਾਰਲੀਮਾਨੀ ਸਕੱਤਰ ਮਹਿੰਦਰ ਕੌਰ ਜੋਸ਼, ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਮੈਂਬਰ ਪੀ ਏ ਸੀ ਸੰਪੂਰਨ ਸਿੰਘ ਚੀਮਾ, ਜਗਜੀਤ ਸਿੰਘ ਥਿਆੜਾ, ਚੇਅਰਮੈਨ ਮਾਰਕੀਟ ਕਮੇਟੀ ਟਾਂਡਾ ਲਖਵਿੰਦਰ ਸਿੰਘ ਲੱਖੀ, ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਅਮਰਜੀਤ ਸਿੰਘ ਚੋਹਾਨ, ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਗੜਦੀਵਾਲਾ, ਮੈਂਬਰ ਐਸ ਜੀ ਪੀ ਸੀ ਹਰਜਿੰਦਰ ਸਿੰਘ ਧਾਮੀ, ਸਰਪੰਚ ਪਿੰਡ ਹਰਦੋਥਲਾਂ ਹਰਦਿਆਲ ਸਿੰਘ, ਬਲਜਿੰਦਰ ਸਿੰਘ, ਕੁਲਜੀਤ ਸਿੰਘ ਗੁਗ, ਮੈਨੇਜਰ ਰਤਨ ਸਿੰਘ ਗੁਰਦੁਆਰਾ ਗਰਨਾ ਸਾਹਿਬ, ਹੋਰ ਉਘੇ ਅਧਿਕਾਰੀ ਅਤੇ ਆਗੂ ਇਸ ਸ਼ੌਕ ਸਮਾਗਮ ਮੌਕੇ ਹਾਜ਼ਰ ਸਨ।

No comments:
Post a Comment