ਦਸਵੀਂ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਦੀਆਂ 7 ਮੈਰਿਟਾਂ
ਤਲਵਾੜਾ, 3 ਜੂਨ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਦਸਵੀਂ ਦੀ ਪ੍ਰੀਖਿਆ ਵਿਚ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਤਲਵਾੜਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ 7 ਮੈਰਿਟਾਂ ਹਾਸਿਲ ਕੀਤੀਆਂ। ਸਕੂਲ ਦੇ ਪ੍ਰਿੰਸੀਪਲ ਦੇਸ਼ ਰਾਜ ਸ਼ਰਮਾ ਨੇ ਦੱਸਿਆ ਕਿ ਇਸ ਵਾਰ 112 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿਚੋਂ 103 ਪਹਿਲੇ ਦਰਜੇ ਵਿਚ ਅਤੇ ਦੂਜੇ ਦਰਜੇ ਵਿਚ ਪਾਸ ਹੋਏ ਤੇ ਇਸ ਤਰਾਂ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ। ਮੈਰਿਟ ਵਿਚ ਥਾਂ ਬਣਾਉਣ ਵਾਲੇ ਵਿਦਿਆਰਥੀਆਂ ਵਿਚ ਸ਼ਵੇਤਾ ਠਾਕੁਰ ਜਿਲ੍ਹੇ ਵਿਚੋਂ 6ਵੇਂ ਨੰਬਰ ਤੇ ਆਈ ਜਦਕਿ ਰਸ਼ਿਮ ਭਾਰਤੀ, ਤਰੁਣ, ਪੱਲਵੀ, ਨਿਖਿਲ, ਪ੍ਰਿਅੰਕਾ ਅਤੇ ਅਭਿਸ਼ੇਕ ਸ਼ਰਮਾ ਵੀ ਮੈਰਿਟ ਸੂਚੀ ਵਿਚ ਸ਼ਾਨਦਾਰ ਥਾਂ ਬਣਾਉਣ ਵਿਚ ਸਫ਼ਲ ਰਹੇ। ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਕਾਮਯਾਬੀ ਦਾ ਸਿਹਰਾ ਅਧਿਆਪਕਾਂ ਦੀ ਯੋਗ ਅਗਵਾਈ, ਮਾਪਿਆਂ ਦੇ ਅਸ਼ੀਰਵਾਦ ਅਤੇ ਸਖ਼ਤ ਮਿਹਨਤ ਨੂੰ ਹੀ ਜਾਂਦਾ ਹੈ। ਸਕੂਲ ਮੁਖੀ ਨੇ ਹੋਰ ਦੱਸਿਆ ਕਿ ਸਕੂਲ ਦੇ 38 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਰਿਕਾਰਡ ਕਾਇਮ ਕੀਤਾ। ਉਹਨਾਂ ਕਿਹਾ ਕਿ ਸਕੂਲ ਨੂੰ ਆਪਣੇ ਹੋਣਹਾਰ ਵਿਦਿਆਰਥੀਆਂ ਤੇ ਬੇਹੱਦ ਮਾਣ ਹੈ ਅਤੇ ਇਹਨਾਂ ਬੱਚਿਆਂ ਦੇ ਅਧਿਆਪਕ ਤੇ ਮਾਪੇ ਵਧਾਈ ਦੇ ਪਾਤਰ ਹਨ।
ਮਨਦੀਪ ਢਿੱਲੋਂ ਨੇ ਕੀਤਾ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦਾ ਨਾਂ ਉੱਚਾ
ਤਲਵਾੜਾ, 3 ਜੂਨ: ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਮੁਖੀ ਸ਼੍ਰੀ ਦੀਪਕ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਮਨਦੀਪ ਢਿੱਲੋਂ ਸਪੁੱਤਰੀ ਸ਼੍ਰੀ ਹਰਮਿੰਦਰ ਸਿੰਘ ਨੇ ਜਿਲ੍ਹੇ ਵਿਚੋਂ ਮੈਰਿਟ ਵਿਚ 25ਵਾਂ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਮਨਦੀਪ ਨੇ ਆਪਣੀ ਕਾਮਯਾਬੀ ਦਾ ਸਿਹਰਾ ਸਕੂਲ ਦੇ ਮਿਹਨਤੀ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਦੀ ਅਗਵਾਈ ਨੂੰ ਦਿੰਦਿਆਂ ਕਿਹਾ ਕਿ ਉਹ ਆਪਣੇ ਮਿੱਥੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਦ੍ਰਿੜ ਸੰਕਲਪ ਹੈ। ਇਸ ਮੌਕੇ ਸ਼੍ਰੀ ਦੀਪਕ ਸ਼ਰਮਾ ਨੇ ਮਨਦੀਪ ਢਿੱਲੋਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਹੋਰਨਾਂ ਤੋਨ ਇਲਾਵਾ ਵਿਦਿਆਥਣ ਦੇ ਪਿਤਾ ਸ਼੍ਰੀ ਹਰਮਿੰਦਰ ਸਿੰਘ, ਜਮਾਤ ਇੰਚਾਰਜ ਰਕੇਸ਼ ਕੁਮਾਰ, ਅਧਿਆਪਕ ਰਾਜ ਕੁਮਾਰ, ਸੁਰੇਸ਼ ਮਹਿਤਾ, ਪ੍ਰਮੋਦ ਸਿੰਘ, ਠਾਕੁਰ ਜਗਮੋਹਨ ਪਰਮਾਰ ਆਦਿ ਹਾਜਰ ਸਨ।
No comments:
Post a Comment