ਪੈਨਸ਼ਨਰਾਂ ਵੱਲੋਂ ਸੰਘਰਸ਼ ਦਾ ਐਲਾਨ
ਤਲਵਾੜਾ, 29 ਜੂਨ: ਪੰਜਾਬ ਪੈਨਸ਼ਨਰਜ਼ ਵੈਲਫ਼ੇਅਰ ਐਸੋਸੀਏਸ਼ਨ ਦੀ ਤਹਿਸੀਲ ਮੁਕੇਰੀਆਂ ਯੂਨਿਟ ਵੱਲੋਂ ਜਥੇਬੰਦੀ ਦੇ ਜਨਰਲ ਸਕੱਤਰ ਸ਼੍ਰੀ ਕਰਤਾਰ ਸਿੰਘ ਪਲਿਆਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੈਂਨਸ਼ਨ ਭੋਗੀਆਂ ਦੇ ਹਿੱਤਾਂ ਦੀ ਲਗਾਤਾਰ ਅਣਦੇਖੀ ਕੀਤੀ ਜਾ ਰਹੀ ਹੈ ਅਤੇ ਇਸ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕਰਨ ਦੇ ਮੰਤਵ ਨਾਲ ਜਥੇਬੰਦੀ ਵੱਲੋਂ 3 ਜੁਲਾਈ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਸੂਬਾ ਪੱਧਰੀ ਰੋਸ ਰੈਲੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਰੈਲੀ ਵਿਚ ਸ਼ਾਮਿਲ ਹੋਣ ਲਈ ਤਲਵਾੜਾ ਤੋਂ ਵੱਡੀ ਗਿਣਤੀ ਵਿਚ ਸਾਥੀ ਸ਼ਾਮਿਲ ਹੋਣਗੇ।
ਬਿਆਸ ਦਿਵਸ ਸਮਾਰੋਹ 30 ਨੂੰ
ਤਲਵਾੜਾ, 29 ਜੂਨ: ਬਿਆਸ ਡੈਮ ਦੇ ਨਿਰਮਾਣ ਸਮੇਂ ਸ਼ਹੀਦੀ ਪਾਉਣ ਵਾਲੇ ਕਰਮਚਾਰੀਆਂ ਦੀ ਯਾਦ ਵਿਚ ਹਰ ਸਾਲ ਬਿਆਸ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਵਾਰ ਵੀ 30 ਜੂਨ ਨੂੰ ਇਸ ਮੌਕੇ ਮੁੱਖ ਇੰਜੀਨੀਅਰ ਸ਼੍ਰੀ ਟੀ. ਕੇ. ਪਰਮਾਰ ਵੱਲੋਂ ਡੈਮ ਉੱਤੇ ਬਣੇ ਸ਼ਹੀਦੀ ਸਮਾਰਕ ਤੇ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ ਅਤੇ ਬਾਅਦ ਵਿਚ ਉਹਨਾਂ ਵੱਲੋਂ ਰਾਕ ਗਾਰਡਨ ਵਿਖੇ ਯਾਦਗਾਰੀ ਪੌਦਾ ਲਾਇਆ ਜਾਵੇਗਾ।
ਪੀ. ਡਬਲਿਊ. ਡੀ. ਵਰਕਰਜ਼ ਯੂਨੀਅਨ ਦੀ ਮੀਟਿੰਗ ਹੋਈ
ਤਲਵਾੜਾ, 24 ਜੂਨ: ਇੱਥੇ ਪੀ. ਡਬਲਿਊ. ਡੀ. ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਮੀਟਿੰਗ ਸ. ਸੂਬਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਜਥੇਬੰਦੀ ਨੇ ਫ਼ੈਸਲਾ ਕੀਤਾ ਕਿ ਐਸ. ਡੀ. ਓ. ਬਿਸਤ ਦੁਆਬ ਜ¦ਧਰ ਦੇ ਅੜੀਅਲ ਵਤੀਰੇ ਦੇ ਵਿਰੁੱਧ 30 ਜੂਨ ਨੂੰ ਦਫ਼ਤਰ ਸਾਹਮਣੇ ਰੋਸ ਮੁਜਾਹਰਾ ਕੀਤਾ ਜਾਵੇਗਾ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਵਰਕਰਾਂ ਦੀਆਂ ਬਦਲੀਆਂ ਰੱਦ ਨਾ ਕੀਤੀਆਂ ਗਈਆਂ ਤਾਂ ਤਲਵਾੜਾ ਇਕਾਈ ਵੱਲੋਂ ਹੁਸ਼ਿਆਰਪੁਰ ਅਤੇ ਜ¦ਧਰ ਜੋਨ ਦੇ ਸੱਦੇ ਤੇ ਵੱਡੀ ਸੰਖਿਆ ਵਿਚ ਸਾਥੀ ਲੈ ਕੇ ਸੰਘਰਸ਼ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਰਾਜੀਵ ਕੁਮਾਰ, ਓਮ ਦੱਤ, ਨਰਿੰਦਰ ਸਿੰਘ, ਘਸੀਟਾ ਰਾਮ, ਰਜੇਸ਼ ਕੁਮਾਰ, ਵਜੀਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।
ਪ੍ਰਾਂਸ਼ੂ ਵਰਮਾ ਨੇ ਕੀਤਾ ਤਲਵਾੜਾ ਦਾ ਨਾਂ ਉੱਚਾ
ਤਲਵਾੜਾ, 24 ਜੂਨ: ਇਟਲੀ ਵਿਖੇ ਰੈ¤ਡ ਕਰਾਸ ਦੀ 150ਵੀਂ ਵਰ੍ਹੇਗੰਢ ਮੌਕੇ ਹੋਣ ਵਾਲੇ 10 ਦਿਨਾਂ ਸਮਾਰੋਹ ਵਿਚ ਭਾਗ ਲੈਣ ਲਈ ਭਾਰਤ ਵਿਚੋਂ 2 ਯੂਥ ਵ¦ਟੀਅਰਾਂ ਨੂੰ ਚੁਣਿਆ ਗਿਆ ਹੈ ਜਿਨ੍ਹਾਂ ਵਿਚੋਂ ਇਕ ਤਲਵਾੜਾ ਨਿਵਾਸੀ ਮੇਜਰ ਤਿਲਕ ਵਰਮਾ ਦਾ ਸਪੁੱਤਰ ਪ੍ਰਾਂਸ਼ੂ ਵਰਮਾ ਸ਼ਾਮਿਲ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬਰ ਰੈ¤ਡ ਕਰਾਸ ਚੰਡੀਗੜ੍ਹ ਦੇ ਸਕੱਤਰ ਡਾ. ਵੀ. ਕੇ. ਪੁਰੀ ਨੇ ਦੱਸਿਆ ਕਿ ਇਟਲੀ ਦੇ ਸ਼ਹਿਰ ਸੋਲਫ਼ਰੀਨੋ ਵਿਖੇ ਅੰਤਰ ਰਾਸ਼ਟਰੀ ਫ਼ੈਡਰੇਸ਼ਨ ਆਫ਼ ਰੈ¤ਡਕਰਾਸ ਤੇ ਰੈ¤ਡ ਕਰਾਸ ਕ੍ਰੀਸੈਂਟ ਵੱਲੋਂ ਕਰਵਾਏ ਜਾ ਰਹੇ ਇਸ ਸੰਮੇਲਨ ਵਿਚ ਕਰੀਬ 165 ਦੇਸ਼ਾਂ ਦੇ 330 ਨੌਜਵਾਨ ਵ¦ਟੀਅਰ ਭਾਗ ਲੈ ਰਹੇ ਹਨ, ਜੋ ਕਿ 3 ਜੁਲਾਈ ਤੱਕ ਚੱਲੇਗਾ। ਇਸ ਸਮਾਗਮ ਵਿਚ ਭਾਰਤ ਵਿਚੋਂ ਚੁਣਿਆ ਦੂਸਰਾ ਨੌਜਵਾਨ ਮੱਧਪ੍ਰਦੇਸ਼ ਦੇ ਗਵਾਲੀਅਰ ਦਾ ਵਸਨੀਕ ਹੈ ਅਤੇ ਬੁੱਧੀਜੀਵੀਆਂ ਵੱਲੋਂ ਪ੍ਰਾਂਸ਼ੂ ਵਰਮਾ ਦੀ ਚੋਣ ਨਾ ਕੇਵਲ ਤਲਵਾੜਾ ਸਗੋਂ ਪੰਜਾਬ ਲਈ ਵੀ ਬੇਹੱਦ ਮਾਣ ਵਾਲੀ ਗੱਲ ਸਮਝੀ ਜਾ ਰਹੀ ਹੈ।
ਬਿਜਲੀ ਦੇ ਕੱਟ, ਕੱਢੀ ਜਾਂਦੇ ਵੱਟ !
ਤਲਵਾੜਾ, 23 ਜੂਨ: ਪੰਜਾਬ ਵਿਚ ਇਸ ਵੇਲੇ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਚੁੱਕਾ ਹੈ। ਕੁਝ ਦਿਨ ਪਹਿਲਾਂ ਚਾਰ ਘੰਟੇ ਦਾ ਕੱਟ ਲੱਗਣਾ ਸ਼ੁਰੂ ਹੋਇਆ ਜੋ ਹੁਣ ਅੱਠ ਘੰਟੇ ਤੱਕ ਜਾ ਪੁੱਜਾ ਹੈ। ਅੱਜ ਜਦੋਂ ਤਕਰੀਬਨ ਹਰ ਕੰਮ ਧੰਦਾ ਬਿਜਲੀ ਤੇ ਨਿਰਭਰ ਹੈ ਤਾਂ ਹਰ ਪਾਸੇ ਹਾਹਾਕਾਰ ਮੱਚਣੀ ਸੁਭਾਵਿਕ ਹੈ। ਆਲਮ ਇਹ ਹੈ ਕਿ ਇੱਕ ਪਾਸੇ ਜਿੱਥੇ ਤੱਤੀਆਂ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ ਉੱਥੇ ਬਿਜਲੀ ਨਾ ਹੋਣ ਕਾਰਨ ਸਭ ਤਰਾਂ ਦਾ ਕਾਰੋਬਾਰ ਲਗਪਗ ਠੱਪ ਹੋ ਕੇ ਰਹਿ ਗਿਆ ਹੈ। ਤਾਜ਼ਾ ਅੰਕੜਿਆਂ ਮੁਤਾਬਕ ਪੌਂਗ ਅਤੇ ਭਾਖੜਾ ਡੈਮਾਂ ਵਿਚ ਪਾਣੀ ਦਾ ਪੱਧਰ ਚਿੰਤਾਜਨਕ ਢੰਗ ਨਾਲ ਥੱਲੇ ਡਿੱਗ ਚੁੱਕਾ ਹੈ। ਪੰਜਾਬ ਦੇ ਕਈ ਥਰਮਲ ਪਲਾਂਟ ਪਹਿਲਾਂ ਹੀ ਬੰਦ ਹੋ ਚੁੱਕੇ ਹਨ। ਜਿਕਰਯੋਗ ਹੈ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਕੰਢੀ ਇਲਾਕੇ ਨੂੰ ਬਿਜਲੀ ਦੇ ਕੱਟਾਂ ਤੋਂ ਮੁਕਤ ਰੱਖਿਆ ਗਿਆ ਸੀ ਕਿਉਂਕਿ ਇੱਥੇ ਪਿੰਡਾਂ ਵਿਚ ਪੀਣ ਵਾਲੇ ਪਾਣੀ ਦਾ ਸਾਰਾ ਦਾਰੋਮਦਾਰ ਬਿਜਲੀ ਸਪਲਾਈ ਤੇ ਹੀ ਨਿਰਭਰ ਹੈ। ਪਰ ਹੁਣ ਲੱਗ ਰਹੇ ਕੱਟ ਨਾਲ ਅੱਤ ਦੀ ਗਰਮੀ ਵਿਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਲਈ ਤਰਸਣਾ ਪੈ ਰਿਹਾ ਹੈ। ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਕਿ ਇਸ ਵੇਲੇ ਜਨਤਾ ਦਾ ਕੀ ਹਾਲ ਹੋਵੇਗਾ ਜਦੋਂ ਨਾ ਸਿਰ ਤੇ ਪੱਖੇ ਚੱਲਣ ਤੇ ਨਾ ਟੂਟੀਆਂ ਵਿਚ ਪਾਣੀ ਆਵੇ। ਸਰਕਾਰ ਨੂੰ ਚਾਹੀਦਾ ਹੈ ਕਿ ਘੱਟੋ ਘੱਟ ਵਾਟਰ ਸਪਲਾਈ ਸਕੀਮਾਂ ਵਾਲੇ ਪਿੰਡਾਂ ਵਿਚ ਕੱਟ ਲਾਉਣ ਤੋਂ ਗੁਰੇਜ਼ ਕੀਤਾ ਜਾਵੇ। ਇਸ ਵਾਰ ਮਾਨਸੂਨ ਵਿਚ ਹੋ ਰਹੀ ਦੇਰੀ ਨੂੰ ਵੇਖਦਿਆਂ ਭਾਰਤ ਸਰਕਾਰ ਦੇ ਮੌਸਮ ਵਿਭਾਗ ਨੇ ਦੇਸ਼ ਵਿਚ ਸੋਕਾ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਤਿੰਨ ਦਿਨ ਬਜਾਰ ਬੰਦ ਰਹਿਣਗੇ
ਤਲਵਾੜਾ, 23 ਜੂਨ: ਗਰਮੀਆਂ ਹਨ ਤਾਂ ਹਰ ਕੋਈ ਛੁੱਟੀਆਂ ਦਾ ਆਨੰਦ ਲੈਣਾ ਚਾਹੇਗਾ ਅਤੇ ਇਸੇ ਭਾਵਨਾ ਨਾਲ ਪਿਛਲੇ ਕੁਝ ਸਮੇਂ ਤੋਂ ਦੁਕਾਨਦਾਰਾਂ ਵੱਲੋਂ ਹਰ ਸਾਲ ਦੋ ਤਿੰਨ ਦਿਨਾਂ ਲਈ ਸਮੂਹਿਕ ਤੌਰ ਤੇ ਆਪੋ ਆਪਣੀਆਂ ਦੁਕਾਨਾਂ ਬੰਦ ਕਰਕੇ ਠੰਢੇ ਸਥਾਨਾਂ ਦੀ ਯਾਤਰਾ ਕੀਤੀ ਜਾਂਦੀ ਹੈ। ਇਸ ਵਾਰ 26, 27 ਅਤੇ 28 ਜੂਨ ਨੂੰ ਇਸ ਮੰਤਵ ਲਈ ਚੁਣਿਆ ਗਿਆ ਹੈ ਅਤੇ ਇਹਨਾਂ ਦਿਨਾਂ ਦੌਰਾਨ ਕਰਿਆਨਾ, ਕੱਪੜਾ, ਮਨਿਆਰੀ ਆਦਿ ਦੁਕਾਨਾਂ ਬੰਦ ਰਹਿਣਗੀਆਂ। ਇਸ ਸਬੰਧੀ ਬਕਾਇਦਾ ਕਲੌਨੀ ਵਿਚ ਢਿੰਡੋਰਾ ਵੀ ਪਿੱਟਿਆ ਜਾ ਰਿਹਾ ਹੈ ਤਾ ਕਿ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ।
ਸਿੱਖਿਆ ਕਰਮੀਆਂ ਤੇ ਟੀਚਿੰਗ ਫ਼ੈਲੋਜ਼ ਦਾ ਸੈਮੀਨਾਰ ਲਗਾਇਆ
ਤਲਵਾੜਾ, 23 ਜੂਨ: ਇੱਥੇ ਸਿੱਖਿਆ ਕਰਮੀ ਅਤੇ ਟੀਚਿੰਗ ਫ਼ੈਲੋਜ਼ ਅਧਿਆਪਕਾਂ ਦਾ 10 ਦਿਨਾ ਸੈਮਿਨਾਰ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਵਿਖੇ ਲਗਾਇਆ ਗਿਆ। ਇਸ ਦੌਰਾਨ ਉਚੇਚੇ ਤੌਰ ਤੇ ਪੁੱਜੇ ਪ੍ਰਿੰਸੀਪਲ ਡਾਈਟ ਸ਼੍ਰੀਮਤੀ ਰੇਸ਼ਮ ਕੌਰ ਨੇ ਸੈਮੀਨਾਰ ਦਾ ਨਿਰੀਖਣ ਕੀਤਾ ਅਤੇ ਚੁਣੋਤੀਗ੍ਰਸਤ ਬੱਚਿਆਂ ਦੀਆਂ ਮੁਸ਼ਕਲਾਂ ਅਤੇ ਉਹਨਾਂ ਦੇ ਸਰਵਪੱਖੀ ਵਿਕਾਸ ਲਈ ਅਹਿਮ ਜਾਣਕਾਰੀ ਪ੍ਰਦਾਨ ਕੀਤੀ। ਸੈਮੀਨਾਰ ਦੇ ਕੁਆਰਡੀਨੇਟਰ ਸ਼੍ਰੀ ਦੀਪਕ ਸ਼ਰਮਾ ਨੇ ਉਮੀਦ ਜਾਹਰ ਕੀਤੀ ਕਿ ਅਧਿਆਪਕ ਇਸ ਸਰਗਰਮੀ ਤੋਂ ਭਰਪੂਰ ਲਾਹਾ ਲੈ ਕੇ ਜਮਾਤਾਂ ਵਿਚ ਬੱਚਿਆਂ ਨੂੰ ਬਿਹਤਰ ਢੰਗ ਨਾਲ ਸਿੱਖਿਆ ਪ੍ਰਦਾਨ ਕਰਨਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਿਸੋਰਸ ਪਰਸਨ ਕੇਵਲ ਕ੍ਰਿਸ਼ਨ, ਅਮਿਤ ਕੁਮਾਰ ਆਦਿ ਸਮੇਤ ਕਈ ਹੋਰ ਸੀਨੀਅਰ ਅਧਿਆਪਕ ਹਾਜਰ ਸਨ।
ਸੰਤੋਸ਼ ਚੌਧਰੀ ਨੇ ਕੀਤਾ ਵੋਟਰਾਂ ਦਾ ਧੰਨਵਾਦ
ਤਲਵਾੜਾ, 22 ਜੂਨ: ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਬਣਨ ਮਗਰੋਂ ਕਾਂਗਰਸੀ ਆਗੂ ਸ਼੍ਰੀਮਤੀ ਸੰਤੋਸ਼ ਚੌਧਰੀ ਨੇ ਅੱਜ ਇੱਥੇ ਪਬਲਿਕ ਹਾਈ ਸਕੂਲ ਤਲਵਾੜਾ ਵਿਖੇ ਕਰਵਾਏ ਸਮਾਗਮ ਵਿਚ ਵੋਟਰਾਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ। ਉਹਨਾਂ ਕਿਹਾ ਕਿ ਪੰਜਾਬ ਵਿਚ ਅਕਾਲੀ ਭਾਜਪਾ ਸਰਕਾਰ ਵੱਲੋਂ ਕਾਂਗਰਸੀ ਵਰਕਰਾਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨੂੰ ਅਜਿਹਾ ਰਵੱਈਆ ਤਬਦੀਲ ਕਰਨਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਵਿਧਾਇਕ ਦਸੂਹਾ ਸ਼੍ਰੀ ਰਮੇਸ਼ ਚੰਦਰ ਡੋਗਰਾ ਸਮੇਤ ਕਈ ਹੋਰ ਲੋਕਲ ਨੇਤਾ ਹਾਜਰ ਸਨ।
9 ਦਿਨਾਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ
ਤਲਵਾੜਾ, 22 ਜੂਨ: ਅੱਜ ਇੱਥੇ ਪਟਿਆਲ ਯੂਥ ਕਲੱਬ ਭਵਨੌਰ ਵੱਲੋਂ ਰਾਮਗੜ ਵਿਖੇ ਦਿਨ ਰਾਤ ਚਲੱਣ ਵਾਲੇ 9 ਦਿਨਾਂ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਸ਼੍ਰੋਮਣੀ ਅਕਾਲੀ ਯੂਥ ਅਕਾਲੀ ਨੇਤਾ ਅਤੇ ਜਿਲਾ ਫੂਡ ਸਪਲਾਈ ਸਲਾਹਕਾਰ ਕਮੇਟੀ ਦੇ ਮੈਂਬਰ ਸ਼੍ਰੀ ਦੀਪਕ ਰਾਣਾ ਵੱਲੋਂ ਕੀਤਾ ਗਿਆ। 9 ਦਿਨ ਅਤੇ ਰਾਤ ਚੱਲਣ ਵਾਲੇ ਇਸ ਟੂਰਨਾਮੈਂਟ ਵਿਚ ਤਲਵਾੜਾ ਬਲਾਕ ਦੀਆਂ ਅਨੇਕਾਂ ਪਿੰਡਾਂ ਦੀਆਂ ਟੀਮਾਂ ਹਿਸਾ ਲੈ ਰਹੀਆਂ ਹਨ। ਦੀਪਕ ਰਾਣਾ ਨੇ ਕਿਹਾ ਕਿ ਜਿਥੇ ਇਸ ਤਰਾਂ ਦੇ ੳਪਰਾਲਿਆਂ ਨਾਲ ਨੌਜਵਾਨਾ ਵਿਚ ਜੋਸ਼ ਪੈਦਾ ਹੁੰਦਾ ਹੈ ਅਤੇ ਸਰੀਰਕ ਤੌਰ ਤੇ ਵਰਦਾਨ ਸਾਬਤ ਹੁੰਦੇ ਹਨ ਜਿਥੇ ਅੱਜ ਨੌਜਵਾਨ ਨਸ਼ਿਆਂ ਵਿਚ ਜਵਾਨੀ ਤਬਾਹ ਕਰ ਰਹੇ ਹਨ ਉਥੇ ਇਹਨਾ ਖੇਡਾਂ ਨਾਲ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਸਮਾਜਿਕ ਭਾਈਚਾਰੇ ਨੂੰ ਕਾਇਮ ਰੱਖਣ ਲਈ ਸਹਾਈ ਹੁੰਦੇ ਹਨ। ਇਸ ਮੌਕੇ ਸ਼੍ਰੀ ਦੀਪਕ ਰਾਣਾ ਨੇ ਕਲੱਬ ਨੂੰ 1100 ਰੁਪਏ ਅਨੁਦਾਨ ਰਾਸ਼ੀ ਭੇਂਟ ਕੀਤੀ। ਇਸ ਉਦਘਾਟਨ ਮੌਕੇ ਅਮਰਪਾਲ ਜੌਹਰ, ਯੁਧਵੀਰ ਸਿੰਘ, ਤਰਸੇਮ ਸਿੰਘ, ਕਲੱਬ ਦੇ ਪ੍ਰਧਾਨ ਰਾਕੇਸ਼ ਪਟਿਆਲ, ਬਲਦੇਵ ਸਿੰਘ, ਨਵਜੀਵਨ ਆਦਿ ਵੀ ਹਾਜਰ ਸਨ।
ਬਾਬਾ ਘਾਟੀ ਵਿਚ ਸਲਾਨਾ ਸਮਾਗਮ ਤੇ ਰੌਣਕਾਂ
ਬਿਆਸ ਦਰਿਆ ਵਿਚ ਡੁੱਬਣ ਵਾਲੀਆਂ ਲੜਕੀਆਂ ਦੇ ਪਰਿਵਾਰਾਂ ਨੂੰ ਸਰਕਾਰੀ ਮਦਦ ਦਾ ਐਲਾਨ
ਤਲਵਾੜਾ, 15 ਜੂਨ: ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਦੇ ਨਾਲ ਪਿੰਡ ਗਾਲੋਵਾਲ ਪੱਸੀ ਬੇਟ ਵਿਖੇ ਉਸ ਸਥਾਨ ਦਾ ਦੌਰਾ ਕੀਤਾ ਜਿੱਥੇ ਬੀਤੇ ਦਿਨ 3 ਲੜਕੀਆਂ ਨਹਾਉਣ ਸਮੇਂ ਦਰਿਆ ਵਿਚ ਰੁੜ੍ਹ ਗਈਆਂ ਸਨ। ਇਹਨਾਂ ਲੜਕੀਆਂ ਵਿਚੋਂ ਇੱਕ ਤਲਵਾੜਾ ਨੇੜੇ ਪਿੰਡ ਰਾਮ ਨੰਗਲ ਦੀ ਵਸਨੀਕ ਮਮਤਾ ਪੁੱਤਰੀ ਸ਼੍ਰੀ ਬਲਵੰਤ ਸਿੰਘ ਉਮਰ ਕਰੀਬ 23 ਸਾਲ ਸੀ ਜਿਸ ਦੀ ਲਾਸ਼ ਮਿਲਣ ਮਗਰੋਂ ਉਸਦਾ ਸੰਸਕਾਰ ਕਰ ਦਿੱਤਾ ਗਿਆ ਜਦਕਿ ਦੂਸਰੀਆਂ ਦੋ ਲੜਕੀਆਂ ਦੀਆਂ ਲਾਸ਼ਾਂ ਲੱਭਣ ਲਈ ਪ੍ਰਸ਼ਾਸ਼ਨ ਵੱਲੋਂ ਵਿਆਪਕ ਯਤਨ ਕੀਤੇ ਜਾ ਰਹੇ ਹਨ। ਸਰਕਾਰ ਨੇ ਇਸ ਦੌਰਾਨ ਪੀੜਤ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਰਾਮਨੰਗਲ ਵਾਸੀ ਮਮਤਾ ਦੇ ਅੰਤਿਮ ਸੰਸਕਾਰ ਮੌਕੇ ਹੋਰਨਾਂ ਤੋ ਇਲਾਵਾ ਅਰੁਣੇਸ਼ ਸ਼ਾਕਰ ਸੰਸਦੀ ਸਕੱਤਰ ਫ਼ੂਡ ਸਪਲਾਈ ਪੰਜਾਬ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਦੁਖਦਾਈ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ।
ਠੰਢੇ ਮਿੱਠੇ ਜਲ ਦੀ ਛਬੀਲ ਲਗਾਈ
ਤਲਵਾੜਾ, 15 ਜੂਨ: ਅੱਜ ਇੱਥੇ ਬੀ. ਬੀ. ਐਮ. ਬੀ. ਪਾਵਰ ਵਿੰਗ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿਚ ਠੰਢੇ ਮਿੱਠੇ ਜਲ ਦੀ ਛਬੀਲ ਰੈਜ਼ੀਡੈਂਟ ਇੰਜੀਨੀਅਰ ਸੁਰਿੰਦਰ ਪਾਲ ਰੱਲ੍ਹ ਦੀ ਅਗਵਾਈ ਵਿਚ ਲਗਾਈ ਗਈ ਜਿਸ ਵਿਚ ਐਸ. ਈ. ਸ਼੍ਰੀ ਐਮ. ਐਮ. ਖ਼ਾਨ, ਇੰਜ. ਜੀ. ਐਸ. ਵਿਰਦੀ, ਸੰਸਾਰ ਚੰਦ ਏ. ਓ., ਆਰ. ਕੇ. ਧਮੀਜਾ, ਸੁਰਿੰਦਰ ਸਿੰਘ ਤਲਵਾੜਾ ਆਦਿ ਉਚੇਚੇ ਤੌਰ ਤੇ ਹਾਜਰ ਸਨ। ਸ਼੍ਰੀ ਰੱਲ੍ਹ ਨੇ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹੀਦੀ ਰਹਿੰਦੀ ਦੁਨੀਆਂ ਤੱਕ ਸੱਚ ਧਰਮ ਦਾ ਸੁਨੇਹਾ ਦਿੰਦੀ ਰਹੇਗੀ ਅਤੇ ਇਸ ਮੌਕੇ ਲਗਾਈ ਜਾਂਦੀ ਛਬੀਲ ਤੇ ਠੰਡਾ ਜਲ ਛਕਣ ਨਾਲ ਮਨ ਸ਼ਾਂਤ ਹੋ ਜਾਂਦਾ ਹੈ। ਇਸ ਮੌਕੇ ਸੀਤਲ ਜਲ ਤੋਂ ਇਲਾਵਾ ਘੁੰਗਣੀਆਂ ਅਤੇ ਕੜਾਹ ਪ੍ਰਸ਼ਾਦ ਵੀ ਵਰਤਾਇਆ ਗਿਆ।
ਪ੍ਰਸ਼ਾਸ਼ਨ ਵਿਰੁੱਧ ਰੋਸ ਪ੍ਰਦਰਸ਼ਨ ਮੁਲਤਵੀ
ਤਲਵਾੜਾ, 15 ਜੂਨ: ਅੱਜ ਸਵੇਰੇ ਜਿਉਂ ਹੀ ਤਿੰਨ ਲੜਕੀਆਂ ਦੇ ਬਿਆਸ ਦਰਿਆ ਵਿਚ ਡੁੱਬ ਜਾਣ ਦੀ ਖ਼ਬਰ ਪੁੱਜੀ ਤਾਂ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫ਼ੈਲ ਗਈ, ਮ੍ਰਿਤਕ ਲੜਕੀਆਂ ਵਿਚੋਂ ਇਕ ਲਾਗਲੇ ਪਿੰਡ ਰਾਮ ਨੰਗਲ ਦੀ ਰਹਿਣ ਵਾਲੀ ਸੀ। ਇਸ ਦੁਖਦਾਈ ਘਟਨਾ ਤੋਂ ਹਰ ਵਿਅਕਤੀ ਨੂੰ ਗਹਿਰਾ ਸਦਮਾ ਪੁੱਜਾ ਹੈ ਅਤੇ ਸਥਾਨਿਕ ਸਾਰੀਆਂ ਜਥੇਬੰਦੀਆਂ ਨੇ ਹਾਦਸੇ ਦਾ ਸ਼ਿਕਾਰ ਲੜਕੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਹੋਈ ਸਰਬ ਪਾਰਟੀ ਮੀਟਿੰਗ ਮਗਰੋਂ ਪ੍ਰੋ. ਸੁਰਜੀਤ ਸਿੰਘ ਦੀ ਬੇਟੀ ਅਗਵਾ ਕਾਂਡ ਸੰਘਰਸ਼ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਦੀ ਕਥਿਤ ਢਿੱਲ ਮੱਠ ਨੂੰ ਵੇਖਦਿਆਂ ਪ੍ਰਸ਼ਾਸ਼ਨ ਨੂੰ ਅੱਜ ਤੋਂ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ ਸੀ ਪਰੰਤੂ ਅੱਜ ਵਾਪਰੀ ਘਟਨਾ ਕਾਰਨ ਇਸ ਐਕਸ਼ਨ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਗਿਆ। ਉਹਨਾਂ ਦੱਸਿਆ ਕਿ ਅਗਲੇਰੀ ਕਾਰਵਾਈ ਸਬੰਧੀ ਫ਼ੈਸਲਾ ਇੱਕ ਦੋ ਦਿਨਾਂ ਵਿਚ ਲੈ ਲਿਆ ਜਾਵੇਗਾ। ਸਮੂਹ ਹਾਜਰ ਮੈਂਬਰਾਂ ਨੇ ਪੁਲਿਸ ਤੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਅਗਵਾ ਕਾਂਡ ਵਿਚ ਸ਼ਾਮਿਲ ਦੋਸ਼ੀਆਂ ਦੀ ਪਛਾਣ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਦਰਸ਼ਨ ਸਿੰਘ ਪ੍ਰਧਾਨ ਆਈ. ਟੀ. ਆਈ. ਇੰਪਲਾਈਜ਼ ਯੂਨੀਅਨ, ਕਸ਼ਮੀਰੀ ਲਾਲ ਪ੍ਰਧਾਨ ਗੌਰਮਿੰਟ ਕਾਲਜ ਟੀਚਰ ਐਸੋਸੀਏਸ਼ਨ, ਰਾਮ ਪਾਲ, ਕੇ. ਬਾਲੀ, ਸੁਖਜੀਤ ਅੱਬੋਵਾਲ, ਹਰਕਿਸ਼ਨ ਸਿੰਘ, ਅਸ਼ੋਕ ਕੁਮਾਰ ਏਟਕ ਆਦਿ ਸਮੇਤ ਕਈ ਹੋਰ ਆਗੂ ਹਾਜਰ ਸਨ।
Tender Notice
ਹੁਸ਼ਿਆਰਪੁਰ, 9 ਜੂਨ: ਉਪ ਮੰਡਲ ਮੈਜਿਸਟਰੇਟ ਦਸੂਹਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ ਦਸੂਹਾ ਦੇ ਸਾਈਕਲ ਸਟੈਂਡ ਦਾ ਠੇਕਾ, ਤਹਿਸੀਲ ਕੰਪਲੈਕਸ ਦੀ ਕੰਟੀਨ ਦਾ ਠੇਕਾ, ਛਪੇ ਫਾਰਮਾਂ ਦਾ ਠੇਕਾ, ਫੋਟੋਗ੍ਰਾਫੀ ਦਾ ਠੇਕਾ, ਸਬ ਤਹਿਸੀਲ ਟਾਂਡਾ ਦੇ ਛਪੇ ਫਾਰਮਾਂ ਦਾ ਠੇਕਾ ਸਾਲ 2009-2010 ਦੀ ਨਿਲਾਮੀ ਉਪ ਮੰਡਲ ਮੈਜਿਸਟਰੇਟ ਦਸੂਹਾ ਦੇ ਦਫ਼ਤਰ ਵਿਖੇ ਮਿਤੀ 18-6-2009 ਨੂੰ ਸਵੇਰੇ 11.00 ਵਜੇ ਹੋਵੇਗੀ। ਵਧੇਰੇ ਜਾਣਕਾਰੀ ਲਈ ਉਪ ਮੰਡਲ ਮੈਜਿਸਟਰੇਟ ਦਸੂਹਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਨਿੱਤ ਵਧ ਰਹੇ ਲੜਾਈ ਝਗੜਿਆਂ ਤੋਂ ਲੋਕ ਪ੍ਰੇਸ਼ਾਨ
ਤਲਵਾੜਾ, 10 ਜੂਨ: ਆਮ ਤੌਰ ਤੇ ਸ਼ਾਂਤ ਰਹਿਣ ਵਾਲੇ ਤਲਵਾੜਾ ਲਈ ਪਿਛਲਾ ਇੱਕ ਹਫ਼ਤਾ ਪ੍ਰੇਸ਼ਾਨੀਆਂ ਨਾਲ ਭਰਪੂਰ ਰਿਹਾ ਹੈ। ਇਸ ਦੌਰਾਨ ਲੜਾਈ ਝਗੜੇ ਤੋਂ ਲੈ ਕੇ ਅਗਵਾ ਵਰਗੀਆਂ ਘਟਨਾਵਾਂ ਨੇ ਲੋਕਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਪਹਿਲਾਂ ਜੀ. ਐਲ. ਸੈਣੀ ਸੇਵਾ ਮੁਕਤ ਕਰਮਚਾਰੀ ਬੀ. ਬੀ. ਐਮ. ਬੀ. ਦੀ ਰਿਟਾਇਰਮੈਂਟ ਮਗਰੋਂ ਹੋਇਆ ਝਗੜਾ ਅਜੇ ਮੁੱਕਿਆ ਨਹੀਂ ਸੀ ਕਿ ਸਰਕਾਰੀ ਕਾਲਜ ਤਲਵਾੜਾ ਦੇ ਪ੍ਰੋ. ਸੁਰਜੀਤ ਦੀ ਬੇਟੀ ਨੂੰ ਅਗਵਾ ਕਰਨ ਦੇ ਯਤਨ ਦਾ ਮਾਮਲਾ ਸਾਹਮਣੇ ਆ ਗਿਆ। ਪੁਲਿਸ ਨੇ ਇਸ ਮਸਲੇ ਵਿਚ ਕਾਫ਼ੀ ਜੱਦੋਜਹਿਦ ਮਗਰੋਂ ਮੁਢਲੀ ਸੂਚਨਾ ਰਿਪੋਰਟ ਯਾਨੀ ਐਫ਼. ਆਈ. ਆਰ. ਦਰਜ ਕੀਤੀ। ਇਸੇ ਦੌਰਾਨ ਤਲਵਾੜੇ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਦੀਪਕ ਠਾਕੁਰ ਦੇ ਕੰਪਿਊਟਰ ਸੈਂਟਰ ਵਿਚ ਦਿਨ ਦਿਹਾੜੇ ਕੁਝ ਲੋਕਾਂ ਵੱਲੋਂ ਭੰਨਤੋੜ ਤੇ ਮਾਰਕੁਟਾਈ ਦੀ ਘਟਨਾ ਵਾਪਰ ਗਈ। ਇਹਨਾਂ ਵਿਚੋਂ ਕਿਸੇ ਵੀ ਮਸਲੇ ਨੂੰਹੱਲ ਕਰਨ ਵਿਚ ਅਜੇ ਤੱਕ ਪ੍ਰਸ਼ਾਸ਼ਨ ਨੂੰ ਕਾਮਯਾਬੀ ਨਹੀਂ ਮਿਲੀ ਹੈ। ਅਗਵਾ ਕਾਂਡ ਵਿਚ ਮਾਰੂਤੀ ਵੈਨ ਵਰਤੇ ਜਾਣ ਦੀ ਜਾਂਚ ਲਈ ਪੁਲਿਸ ਨੇ ਇਲਾਕੇ ਵਿਚ ਹਰ ਵੈਨ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਲਗਾਤਾਰ ਵਧ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਵੇਖ ਕੇ ਲਗਦਾ ਹੈ ਕਿ ਸ਼ਾਇਦ ਸੱਚਮੁੱਖ ਹੀ ‘ਗਰਮੀ’ ਸ਼ੁਰੂ ਹੋ ਗਈ ਹੈ!
ਦਿਨ ਦਿਹਾੜੇ ਅਗਵਾ ਕਰਨ ਦੀ ਸਾਂਝੀ ਕਮੇਟੀ ਵੱਲੋਂ ਨਿਖੇਧੀ
ਤਲਵਾੜਾ, 9 ਜੂਨ: ਇੱਥੇ ਆਈ. ਟੀ. ਆਈ. ਕਲੌਨੀ ਤਲਵਾੜਾ ਵਿਖੇ ਵੱਖ ਵੱਖ ਸਮਾਜਿਕ, ਧਾਰਮਿਕ ਤੇ ਮੁਲਾਜਮ ਜਥੇਬੰਦੀਆਂ ਦੀ ਸਾਂਝੀ ਇਕੱਤਰਤਾ ਹੋਈ ਜਿਸ ਵਿਚ ਬੀਤੇ ਦਿਨ ਪ੍ਰੋ. ਸੁਰਜੀਤ ਸਿੰਘ ਦੀ ਬੇਟੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਦੀ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਹਾਜਰ ਆਗੂਆਂ ਨੇ ਇਸ ਮੰਦਭਾਗੀ ਗੁੰਡਾਗਰਦੀ ਦੀ ਘਟਨਾ ਦੀ ਨਿੰਦਾ ਕਰਦੇ ਹੋਏ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾਉਣ ਲਈ ਇੱਕਜੁਟ ਹੋਕੇ ਸੰਘਰਸ਼ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਤਲਵਾੜਾ ਵਿਚ ਵਧ ਰਹੀਆਂ ਵਾਰਦਾਤਾਂ ਸਰਕਾਰੀ ਪ੍ਰਬੰਧ ਦੀ ਅਣਗਹਿਲੀ ਤੇ ਅਸਫ਼ਲਤਾ ਦਾ ਸਬੂਤ ਹਨ। ਉਹਨਾਂ ਇਸ ਮਾਮਲੇ ਵਿਚ ਪੁਲਿਸ ਵੱਲੋਂ ਵਰਤੀ ਜਾ ਰਹੀ ਅਖੌਤੀ ਢਿੱਲ ਮੱਠ ਦੀ ਤਿੱਖੀ ਨੁਕਤਾਚੀਨੀ ਕਰਦੇ ਹੋਏ ਤਾੜਨਾ ਕੀਤੀ ਕਿ ਇਸ ਵਾਰਦਾਤ ਤੁਰੰਤ ਐਫ਼. ਆਈ. ਆਰ. ਦਰਜ ਕਰਕੇ ਇਸ ਵਿਚ ਸ਼ਾਮਿਲ ਅਣਪਛਾਤੇ ਵਿਅਕਤੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਐਲਾਨ ਕੀਤਾ ਕਿ ਜੇਕਰ 13 ਜੂਨ ਤੱਕ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਗਿਆ ਤਾਂ 15 ਜੂਨ ਨੂੰ ਪ੍ਰਸ਼ਾਸ਼ਨ ਵਿਰੁੱਧ ਜਬਰਦਸਤ ਰੋਸ ਮੁਜਾਹਰੇ ਸ਼ੁਰੂ ਕਰ ਦਿੱਤੇ ਜਾਣਗੇ। ਜਿਕਰਯੋਗ ਹੈ ਕਿ ਇਸ ਭਰਵੀਂ ਮੀਟਿੰਗ ਤੋਂ ਬਾਅਦ ਸਮੂਹ ਆਗੂਆਂ ਨੇ ਲਕਸ਼ਮੀ ਨਰਾਇਣ ਮੰਦਰ ਚੌਂਕ ਵਿਚ ਵੀ ਮੁਜਾਹਰਾ ਕੀਤਾ। ਇਸ ਮੌਕੇ ਸ. ਜਸਬੀਰ ਸਿੰਘ ਪਾਲ ਚੇਅਰਮੈਨ ਗਜਟਿਡ ਤੇ ਨਾਨ ਗਜ਼ਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਫ਼ੈਡਰੇਸ਼ਨ ਪੰਜਾਬ, ਬਿਸ਼ਨ ਦਾਸ ਤਲਵਾੜਾ, ਰਵਿੰਦਰ ਸਿੰਘ ਰਵੀ ਪ੍ਰਧਾਨ ਵਰਕਰ ਯੂਨੀਅਨ ਬੀ. ਬੀ. ਐਮ. ਬੀ. ਤਲਵਾੜਾ, ਸ਼ਿਵ ਕੁਮਾਰ ਸੂਬਾ ਜਨਰਲ ਸਕੱਤਰ ਗੌਰਮਿੰਟ ਟੀਚਰ ਯੂਨੀਅਨ ਪੰਜਾਬ, ਗੋਬਿੰਦ ਸਿੰਘ ਪਟਵਾਰ ਯੂਨੀਅਨ ਪੰਜਾਬ, ਦਰਸ਼ਨ ਸਿੰਘ ਪ੍ਰਧਾਨ ਆਈ. ਟੀ. ਆਈ. ਇੰਪਲਾਈਜ਼ ਫ਼ੈਡਰੇਸ਼ਨ, ਅਵਤਾਰ ਕਿ੍ਸ਼ਨ, ਅਮਰਪਾਲ ਜੌਹਰ, ਰਾਜ ਕੁਮਾਰ, ਜਸਮੇਰ ਰਾਣਾ ਬੀ. ਬੀ. ਐਮ. ਬੀ. ਜੇਈਜ਼ ਐਸੋਸੀਏਸ਼ਨ, ਦੀਪ ਕੁਮਾਰ ਸਨੋਤਰਾ, ਜਰਨੈਲ ਸਿੰਘ ਵਾਲਮੀਕ ਸਭਾ ਤਲਵਾੜਾ, ਡਾ. ਹਰਸ਼ ਮਹਿਤਾ ਸੂਬਾ ਸਕੱਤਰ ਪੰਜਾਬ ਗੌਰਮਿੰਟ ਕਾਲਜ ਟੀਚਰ ਐਸੋਸੀਏਸ਼ਨ, ਡਾ. ਕਸ਼ਮੀਰੀ ਲਾਲ ਤਲਵਾੜਾ, ਬਿਆਸ ਦੇਵ ਜੀ. ਟੀ. ਯੂ. ਤਲਵਾੜਾ, ਓ. ਪੀ. ਕਾਲੀਆ, ਗੁਰਚਰਨ ਸਿੰਘ ਜੌਹਰ ਪ੍ਰਧਾਨ ਸ਼੍ਰੀ ਗੁਰੂ ਸਿੰਘ ਸਭਾ ਤਲਵਾੜਾ, ਰਾਮ ਪਾਲ ਤਲਵਾੜਾ, ਸ. ਸੁਰਿੰਦਰ ਸਿੰਘ ਤਲਵਾੜਾ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ, ਤਿਲਕ ਰਾਜ, ਅਸ਼ੋਕ ਕੁਮਾਰ, ਸਰਵਨ ਕੁਮਾਰ, ਦੇਵ ਰਾਜ, ਧਰਮਿੰਦਰ, ਰਾਜਿੰਦਰ ਸਿੰਘ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।
ਸੱਤ ਦਿਨਾ ਕ੍ਰਿਕਟ ਟੂਰਨਾਮੈਂਟ ਵਿਚ ਅੰਬੀ ਦੀ ਟੀਮ ਜੇਤੂ
ਤਲਵਾੜਾ, 8 ਜੂਨ: ਇੱਥੇ ਲਾਗਲੇ ਪਿੰਡ ਟੋਹਲੂ ਦੇ ਸਪੋਰਟਸ ਕਲੱਬ ਵੱਲੋਂ ਕਰਵਾਏ ਸੱਤ ਦਿਨਾ ਟੂਰਨਾਮੈਂਟ ਵਿਚ ਅੰਬੀ ਕ੍ਰਿਕਟ ਟੀਮ ਜੇਤੂ ਰਹੀ ਜਦਕਿ ਟੋਹਲੂ ਦੀ ਟੀਮ ਰਨਰ ਅੱਪ ਰਹੀ। ਉਕਤ ਟੀਮਾਂ ਤੋਂ ਇਲਾਵਾ ਇਸ ਟੂਰਨਾਮੈਂਟ ਵਿਚ ਤਲਵਾੜਾ, ਪੁਰਾਣਾ ਤਲਵਾੜਾ, ਰਜਵਾਲ, ਸੰਧਾਣੀ, ਭਵਨੌਰ, ਨੰਗਲ ਖਨੌੜਾ, ਭੰਬੋਤਾੜ, ਭੰਬੋਤ ਪੱਤੀ, ਭਟੇੜ ਤੇ ਬਰਿੰਗਲੀ ਦੀਆਂ ਟੀਮਾਂ ਨੇ ਭਾਗ ਲਿਆ। ਇਸ ਮੌਕੇ ਇਨਾਮ ਵੰਡ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪੁੱਜੇ ਠਾਕੁਰ ਦੀਪਕ ਰਾਣਾ ਸੀਨੀਅਰ ਯੂਥ ਅਕਾਲੀ ਆਗੂ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਸਮਾਜ ਵਿਚ ਸਦਭਾਵਨਾ ਭਰਪੂਰ ਮਾਹੌਲ ਸਿਰਜਣ ਵਿਚ ਸਹਾਈ ਹੁੰਦੀਆਂ ਹਨ। ਉਹਨਾਂ ਟੋਹਲੂ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੇਂਡੂ ਖੇਤਰਾਂ ਵਿਚ ਅਜਿਹੇ ਅਗਾਂਹਵਧੂ ਉਪਰਾਲੇ ਚੰਗੀ ਸੋਚ ਦਾ ਸਬੂਤ ਹਨ। ਉਹਨਾਂ ਇਸ ਮੌਕੇ ਕਲੱਬ ਨੂੰ 1100 ਰੁਪਏ ਦਾ ਯੋਗਦਾਨ ਦਿੱਤਾ ਅਤੇ ਜੇਤੂ ਟੀਮਾਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕੀਤੀ। ਮੈਨ ਆਫ਼ ਦਾ ਮੈਚ ਖਿਤਾਬ ਸੰਜੀਵ ਕੁਮਾਰ ਨੂੰ ਮਿਲਿਆ ਜਿਸਨੇ 13 ਬਾਲਾਂ ਵਿਚ 50 ਰਨ ਬਣਾ ਕੇ ਰਿਕਾਰਡ ਕਾਇਮ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤਰਸੇਮ ਸਿੰਘ, ਜਸਵਿੰਦਰ ਸਿੰਘ ਸਰਪੰਚ, ਹਰੀਸ਼ ਕੁਮਾਰ, ਸੰਜੀਵ ਕੁਮਾਰ, ਮਨੋਜ ਕੁਮਾਰ, ਨੀਰਜ ਕੁਮਾਰ, ਰਵੀ ਠਾਕੁਰ, ਰਮੇਸ਼ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।
ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਨਾਕਾਮ
ਤਲਵਾੜਾ, 7 ਜੂਨ: ਇੱਥੇ ਵੈਨ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਅੱਠਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀ. ਬੀ. ਐਮ. ਬੀ. ਡੀ. ਏ. ਵੀ. ਸਕੂਲ ਤਲਵਾੜਾ ਦੀ ਵਿਦਿਆਰਥਣ ਜਦੋਂ ਬਾਅਦ ਦੁਪਿਹਰ ਸਕੂਲੋਂ ਓਵਰ ਟਾਈਮ ਲਗਾ ਕੇ ਘਰ ਪਰਤ ਰਹੀ ਸੀ ਤਾਂ ਆਈ. ਟੀ. ਆਈ. ਕਲੌਨੀ ਵਿਚ ਉਸ ਦੇ ਘਰ ਦੇ ਨੇੜੇ ਹੀ ਚੌਕ ਵਿਚ ਉਕਤ ਮਾਰੂਤੀ ਵੈਨ ਉਸਦੇ ਸਾਈਕਲ ਅੱਗੇ ਰੁਕੀ ਅਤੇ ਨਕਾਬਪੋਸ਼ ਵਿਅਕਤੀਆਂ ਨੇ ਉਸਨੂੰ ਵੈਨ ਦੇ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਚੰਗੀ ਕਿਸਮਤ ਨੂੰ ਉਸ ਵੇਲੇ ਉੱਥੋਂ ਲੰਘ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਆਪਣੀ ਜਾਨ ਤੇ ਖੇਡ ਕੇ ਅਗਵਾਕਾਰਾਂ ਦੇ ਚੰਗੁਲ ਵਿਚੋਂ ਲੜਕੀ ਨੂੰ ਛੁਡਾ ਲਿਆ ਪਰ ਵੈਨ ਸਵਾਰ ਗੱਡੀ ਭਜਾ ਕੇ ਮੌਕੇ ਤੋਂ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ।
ਦਸਵੀਂ ਦੇ ਸ਼ਾਨਦਾਰ ਨਤੀਜੇ
ਦਸਵੀਂ ਵਿਚ ਸਰਵਹਿੱਤਕਾਰੀ ਵਿੱਦਿਆ ਮੰਦਿਰ ਸਕੂਲ ਦੀਆਂ 7 ਮੈਰਿਟਾਂ
ਤਲਵਾੜਾ, 3 ਜੂਨ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਗਈ ਦਸਵੀਂ ਦੀ ਪ੍ਰੀਖਿਆ ਵਿਚ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਤਲਵਾੜਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਂਦਿਆਂ 7 ਮੈਰਿਟਾਂ ਹਾਸਿਲ ਕੀਤੀਆਂ। ਸਕੂਲ ਦੇ ਪ੍ਰਿੰਸੀਪਲ ਦੇਸ਼ ਰਾਜ ਸ਼ਰਮਾ ਨੇ ਦੱਸਿਆ ਕਿ ਇਸ ਵਾਰ 112 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿਚੋਂ 103 ਪਹਿਲੇ ਦਰਜੇ ਵਿਚ ਅਤੇ ਦੂਜੇ ਦਰਜੇ ਵਿਚ ਪਾਸ ਹੋਏ ਤੇ ਇਸ ਤਰਾਂ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ। ਮੈਰਿਟ ਵਿਚ ਥਾਂ ਬਣਾਉਣ ਵਾਲੇ ਵਿਦਿਆਰਥੀਆਂ ਵਿਚ ਸ਼ਵੇਤਾ ਠਾਕੁਰ ਜਿਲ੍ਹੇ ਵਿਚੋਂ 6ਵੇਂ ਨੰਬਰ ਤੇ ਆਈ ਜਦਕਿ ਰਸ਼ਿਮ ਭਾਰਤੀ, ਤਰੁਣ, ਪੱਲਵੀ, ਨਿਖਿਲ, ਪ੍ਰਿਅੰਕਾ ਅਤੇ ਅਭਿਸ਼ੇਕ ਸ਼ਰਮਾ ਵੀ ਮੈਰਿਟ ਸੂਚੀ ਵਿਚ ਸ਼ਾਨਦਾਰ ਥਾਂ ਬਣਾਉਣ ਵਿਚ ਸਫ਼ਲ ਰਹੇ। ਇਹਨਾਂ ਵਿਦਿਆਰਥੀਆਂ ਨੇ ਦੱਸਿਆ ਕਿ ਇਸ ਕਾਮਯਾਬੀ ਦਾ ਸਿਹਰਾ ਅਧਿਆਪਕਾਂ ਦੀ ਯੋਗ ਅਗਵਾਈ, ਮਾਪਿਆਂ ਦੇ ਅਸ਼ੀਰਵਾਦ ਅਤੇ ਸਖ਼ਤ ਮਿਹਨਤ ਨੂੰ ਹੀ ਜਾਂਦਾ ਹੈ। ਸਕੂਲ ਮੁਖੀ ਨੇ ਹੋਰ ਦੱਸਿਆ ਕਿ ਸਕੂਲ ਦੇ 38 ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਵੱਧ ਅੰਕ ਲੈ ਕੇ ਰਿਕਾਰਡ ਕਾਇਮ ਕੀਤਾ। ਉਹਨਾਂ ਕਿਹਾ ਕਿ ਸਕੂਲ ਨੂੰ ਆਪਣੇ ਹੋਣਹਾਰ ਵਿਦਿਆਰਥੀਆਂ ਤੇ ਬੇਹੱਦ ਮਾਣ ਹੈ ਅਤੇ ਇਹਨਾਂ ਬੱਚਿਆਂ ਦੇ ਅਧਿਆਪਕ ਤੇ ਮਾਪੇ ਵਧਾਈ ਦੇ ਪਾਤਰ ਹਨ।
ਮਨਦੀਪ ਢਿੱਲੋਂ ਨੇ ਕੀਤਾ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦਾ ਨਾਂ ਉੱਚਾ
ਤਲਵਾੜਾ, 3 ਜੂਨ: ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਮੁਖੀ ਸ਼੍ਰੀ ਦੀਪਕ ਸ਼ਰਮਾ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਮਨਦੀਪ ਢਿੱਲੋਂ ਸਪੁੱਤਰੀ ਸ਼੍ਰੀ ਹਰਮਿੰਦਰ ਸਿੰਘ ਨੇ ਜਿਲ੍ਹੇ ਵਿਚੋਂ ਮੈਰਿਟ ਵਿਚ 25ਵਾਂ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਮਨਦੀਪ ਨੇ ਆਪਣੀ ਕਾਮਯਾਬੀ ਦਾ ਸਿਹਰਾ ਸਕੂਲ ਦੇ ਮਿਹਨਤੀ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਦੀ ਅਗਵਾਈ ਨੂੰ ਦਿੰਦਿਆਂ ਕਿਹਾ ਕਿ ਉਹ ਆਪਣੇ ਮਿੱਥੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਦ੍ਰਿੜ ਸੰਕਲਪ ਹੈ। ਇਸ ਮੌਕੇ ਸ਼੍ਰੀ ਦੀਪਕ ਸ਼ਰਮਾ ਨੇ ਮਨਦੀਪ ਢਿੱਲੋਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਹੋਰਨਾਂ ਤੋਨ ਇਲਾਵਾ ਵਿਦਿਆਥਣ ਦੇ ਪਿਤਾ ਸ਼੍ਰੀ ਹਰਮਿੰਦਰ ਸਿੰਘ, ਜਮਾਤ ਇੰਚਾਰਜ ਰਕੇਸ਼ ਕੁਮਾਰ, ਅਧਿਆਪਕ ਰਾਜ ਕੁਮਾਰ, ਸੁਰੇਸ਼ ਮਹਿਤਾ, ਪ੍ਰਮੋਦ ਸਿੰਘ, ਠਾਕੁਰ ਜਗਮੋਹਨ ਪਰਮਾਰ ਆਦਿ ਹਾਜਰ ਸਨ।
Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)