ਤਲਵਾੜਾ, 27 ਜਨਵਰੀ: ਇਥੇ ਦੇਸ਼ ਦਾ ਗਣਤੰਤਰਤਾ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਨਰਸਰੀ ਗਰਾਉਂਡ ਵਿਖੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਚੀਫ਼ ਇੰਜੀਨੀਅਰ ਬਿਆਸ ਡੈਮ ਟੀ. ਕੇ. ਪਰਮਾਰ ਅਦਾ ਕੀਤੀ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਉਹਨਾਂ ਆਪਣੇ ਸੰਬੋਧਨ ਰਾਹੀਂ ਲੋਕਾਂ ਨੂੰ ਮਹਾਨ ਦੇਸ਼ ਭਗਤਾਂ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਦੇਸ਼ ਨੂੰ ਦਰਪੇਸ਼ ਵਰਤਮਾਨ ਮੁਸ਼ਕਿਲਾਂ ਵਿਚੋਂ ਬਾਹਰ ਕੱਢਣ ਦੀ ਲੋੜ ਤੇ ਜੋਰ ਦਿੱਤਾ। ਉਹਨਾਂ ਕਿਹਾ ਕਿ ਵਿਸ਼ੇਸ ਤੌਰ ਨੌਜਵਾਨ ਵਰਗ ਨੂੰ ਨਵੀਂ ਸੋਚ ਨਾਲ ਦੇਸ਼ ਨੂੰ ਪ੍ਰਗਤੀਸ਼ੀਲ ਬਣਾਉਣ ਲਈ ਅਪੀਲ ਕੀਤੀ। ਇਸ ਮੌਕੇ ਦੇਸ਼ ਭਗਤੀ ਨਾਲ ਭਰਪੂਰ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿਚ ਸਰਕਾਰੀ ਮਾਡਲ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਰਕਾਰੀ ਕੰਨਿਆ ਸੈਕੰਡਰੀ ਸਕੂਲ, ਗੁਰੂ ਹਰਕ੍ਰਿਸ਼ਨ ਸਕੂਲ, ਸਰਵਹਿੱਤਕਾਰੀ ਸਕੂਲ, ਵਸ਼ਿਸ਼ਟ ਭਾਰਤੀ ਸਕੂਲ, ਸ਼ਿਵਾਲਿਕ ਸਕੂਲ, ਡੀ. ਏ. ਵੀ. ਸਕੂਲ ਦੇ ਬੱਚਿਆਂ ਨੇ ਕਵਿਤਾਵਾਂ, ਕੋਰੀਓਗ੍ਰਾਫ਼ੀ, ਸਮੂਹ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੇ. ਸੀ. ਮਹਿਤਾ, ਐਲ. ਸੀ. ਵਰਮਾ, ਐਮ. ਐਮ. ਖਾਨ, ਸੁਰਿੰਦਰਪਾਲ, ਦੀਪਕ ਸ਼ਰਮਾ, ਜਸਮੇਰ ਰਾਣਾ, ਰਵਿੰਦਰ ਰਵੀ, ਕੁਲਵੰਤ ਸਿੰਘ, ਤਰਸੇਮ ਸਿੰਘ, ਸੁਰੇਸ਼ ਮਹਿਤਾ, ਰਾਮ ਪ੍ਰਸ਼ਾਦ, ਦੇਸ ਰਾਜ ਸ਼ਰਮਾ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ। ਮੰਚ ਸੰਚਾਲਨ ਜਗੀਰ ਸਿੰਘ ਗਿੱਲ ਨੇ ਬਾਖੂਬੀ ਕੀਤਾ।
ਪੇਸ਼ ਹਨ ਸਮਾਗਮ ਦੀਆਂ ਕੁਝ ਝਲਕਾਂ ....