ਐਲੀਮੈਂਟਰੀ ਸਕੂਲਾਂ ਦੇ ਵਿਕਾਸ ਤੇ 634 ਕਰੋੜ ਰੁ. ਖਰਚ : ਜੋਸ਼

ਸ਼ਾਮਚੁਰਾਸੀ, 28 ਮਾਰਚ:  ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਵਿਦਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਐਲੀਮੈਂਟਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਉਤੇ 634 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਪੰਡੋਰੀ ਮਹਿਤਮਾ (ਰਾਜਪੂਤਾਂ) ਵਿਖੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਬਾਈਫਰਕੇਸ਼ਨ ਜਲ ਸਪਲਾਈ ਸਕੀਮ ਅਧੀਨ 28.68 ਲੱਖ ਰੁਪਏ ਦੀ ਨਵੀਂ ਬਣੀ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਕੀਤਾ।
        ਇਸ ਮੌਕੇ ਤੇ ਸਮਾਗਮ ਨੂੰ ਸੰਬੋਧਨ ਕਰਦਿਆਂ ਬੀਬੀ ਜੋਸ਼ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ 40,000 ਆਸਾਮੀਆਂ ਭਰੀਆਂ ਗਈਆਂ ਹਨ ਅਤੇ ਵਿਦਿਆ ਦੇ ਮਿਆਰ ਨੂੰ ਉਚਾ ਚੁਕਣ ਲਈ ਸਕੂਲਾਂ ਦੀਆਂ ਇਮਾਰਤਾਂ ਦਾ ਨਵ-ਨਿਰਮਾਣ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 141 ਕਰੋੜ ਰੁਪਏ ਨਾਲ 331 ਸਕੂਲਾਂ ਵਿੱਚ ਸਾਇੰਸ ਸਿੱਖਿਆ ਪ੍ਰਣਾਲੀ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ ਵਿੱਚ ਤਿੰਨ-ਤਿੰਨ ਸੀਨੀਅਰ ਸੈਕੰਡਰੀ ਸਕੂਲ ਅਪਗਰੇਡ ਕਰਕੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਹੋਰ ਕਿਹਾ ਕਿ ਪਿੰਡ ਪੰਡੋਰੀ ਮਹਿਤਮਾ ਦੇ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਕਾਫ਼ੀ ਦਿਕੱਤ ਪੇਸ਼ ਆ ਰਹੀ ਸੀ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਜਲ ਸਪਲਾਈ ਸਕੀਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹਲਕਾ ਸ਼ਾਮਚਰਾਸੀ ਦੇ ਸਾਰੇ ਪਿੰਡਾਂ ਨੂੰ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਸਹੂਲਤ ਮਿਲ ਗਈ ਹੈ ਅਤੇ ਜੇਕਰ ਕੋਈ ਵਿਅਕਤੀ ਇਸ ਸਹੂਲਤ ਤੋਂ ਵਾਂਝਾ ਹੈ ਤਾਂ ਉਹ ਇਸ ਸਬੰਧੀ ਉਨ੍ਹਾਂ ਦੇ ਧਿਆਨ ਵਿੱਚ ਲਿਆ ਸਕਦਾ ਹੈ।  ਬੀਬੀ ਜੋਸ਼ ਨੇ ਇਸ ਮੌਕੇ ਤੇ ਪਿੰਡ ਦੇ ਵਿਕਾਸ ਕਾਰਜਾਂ ਲਈ 2. 50 ਲੱਖ ਰੁਪਏ ਦਾ ਚੈਕ ਵੀ ਦਿੱਤਾ।
        ਇਸ ਮੌਕੇ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਆਰ ਐਲ ਢਾਂਡਾ ਨੇ ਦੱਸਿਆ ਕਿ ਇਸ ਜਲ ਸਪਲਾਈ ਸਕੀਮ ਤਹਿਤ 8 ਇੰਚ ਡਾਇਆ ਦਾ 150 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਸਾਰੇ ਪਿੰਡ ਵਾਸੀਆਂ ਨੂੰ 70 ਲੀਟਰ ਪ੍ਰਤੀ ਦਿਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸਾਫ਼-ਸੁਥਰਾ ਪਾਣੀ ਨਵੀਂ ਤਕਨੀਕ ਸਿਲਵਰ ਆਇਓਨਾਈਜੇਸ਼ਨ ਨਾਲ ਸਾਫ਼ ਕਰਕੇ ਮੁਹੱਈਆ ਕਰਵਾਇਆ ਜਾਵੇਗਾ ਅਤੇ ਲੋਕਾਂ ਦੀ ਮੰਗ ਅਨੁਸਾਰ ਨਿਜੀ ਕੁਨੈਕਸ਼ਨ ਵੀ ਦਿੱਤੇ ਜਾਣਗੇ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇ ਈ ਅਰਵਿੰਦ ਸੈਣੀ, ਐਸ ਡੀ ਈ ਜਸਪਾਲ ਸਿੰਘ, ਡੀ ਪੀ ਐਮ ਸੀ ਹੁਸ਼ਿਆਰਪੁਰ ਦੇ ਐਸ ਡੀ ਓ ਨਵਨੀਤ ਕੁਮਾਰ ਜਿੰਦਲ, ਜੇ ਈ ਸੁਖਬੀਰ ਸਿੰਘ, ਆਈ ਈ ਸੀ ਦੇ ਸਪੈਸ਼ਲਿਸਟ ਅੰਜੂ ਸ਼ਰਮਾ, ਪਾਵਰ ਕਾਰਪੋਰੇਸ਼ਨ ਦੇ ਜੇ ਈ ਕੁਲਦੀਪ ਸਿੰਘ, ਐਸ ਆਈ ਬਿਕਰਮਜੀਤ ਸਿੰਘ, ਸਰਪੰਚ ਹਰਨਾਮ ਦਾਸ, ਪੰਚ ਜਸਵੰਤ ਸਿੰਘ, ਪੰਚ ਬੀਬੀ ਸਤਿਆ, ਪੰਚ ਰਤਨ ਕੌਰ, ਸਪੋਰਟਸ ਕਲੱਬ ਪੰਡੋਰੀ ਮਹਿਤਾ ਤਰਨਜੀਤ ਸਿੰਘ ਪ੍ਰਿੰਸ, ਕਰਨੈਲ ਸਿੰਘ, ਰਘਬੀਰ ਸਿੰਘ ਨੰਬਰਦਾਰ, ਸਕੱਤਰ ਤਰਲੋਚਨ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਨਗਰ ਕੌਂਸਲ ਦਫਤਰ ਦੀ ਨਵੀਂ ਇਮਾਰਤ ਲਈ ਭੂਮੀ ਪੂਜਨ

ਹੁਸ਼ਿਆਰਪੁਰ, 28 ਮਾਰਚ:  ਸ੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ 4 ਕਰੋੜ 63 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਨਗਰ ਕੌਂਸਲ ਹੁਸ਼ਿਆਰਪੁਰ ਦੇ ਦਫ਼ਤਰ ਦੀ ਨਵੀਂ ਇਮਾਰਤ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਭੂਮੀ ਪੂਜਨ ਕਰਨ ਉਪਰੰਤ ਬਹਾਦਰਪੁਰ ਦੇ ਨੇੜੇ ਕੀਤੀ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ, ਪੰਜਾਬ, ਮਹੰਤ ਰਮਿੰਦਰ ਦਾਸ ਡੇਰਾ ਬਾਬਾ ਚਰਨਸ਼ਾਹ ਬਹਾਦਰਪੁਰ, ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਰਾਮੇਸ਼ ਜ਼ਾਲਮ, ਕਮਲਜੀਤ ਸੇਤੀਆ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ,  ਅਕਾਲੀ-ਭਾਜਪਾ ਦੇ ਉਘੇ ਨੇਤਾ ਅਤੇ ਨਗਰ ਕੌਂਸਲ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।
        ਸ੍ਰੀ ਸੂਦ ਨੇ ਦੱਸਿਆ ਕਿ ਨਗਰ ਕੌਂਸਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਸ੍ਰੀ ਮਨੋਰੰਜਨ ਕਾਲੀਆ ਸਥਾਨਕ ਸਰਕਾਰਾਂ ਤੇ ਉਦਯੋਗ  ਮੰਤਰੀ ਪੰਜਾਬ ਨੇ 5 ਮਹੀਨੇ ਪਹਿਲਾਂ ਰੱਖਿਆ ਸੀ ਅਤੇ ਅੱਜ ਇਸ ਇਮਾਰਤ ਦੀ ਉਸਾਰੀ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਦਾ ਕੰਮ ਇੱਕ ਸਾਲ ਦੇ ਅੰਦਰ-ਅੰਦਰ ਪੂਰਾ ਕਰਕੇ ਇਹ ਇਮਾਰਤ ਮਿਉਂਸਪਲ ਕਮੇਟੀ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਿਉਂਸਪਲ ਕਮੇਟੀ ਦਾ ਪੁਰਾਣਾ ਦਫ਼ਤਰ 130 ਸਾਲ ਪੁਰਾਣਾ ਸੀ ਜੋ ਅੱਜ ਦੀਆਂ ਜ਼ਰੂਰਤਾਂ ਮੁਤਾਬਕ ਬਹੁਤ ਛੋਟਾ ਸੀ। ਇਸ ਲਈ ਮਿਉਂਸਪਲ ਕਮੇਟੀ ਦੇ ਨਵੇਂ ਦਫ਼ਤਰ ਦੀ ਉਸਾਰੀ ਕੀਤੀ ਜਾ ਰਹੀ ਹੈ।
        ਸ੍ਰੀ ਸੂਦ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਸ਼ਹਿਰ ਵਾਸੀਆਂ ਨੂੰ ਆਧੁਨਿਕ ਸੀਵਰੇਜ਼ ਦੀ ਸਹੂਲਤ ਦੇਣ ਲਈ 102 ਕਰੋੜ ਰੁਪਏ ਦੀ ਲਾਗਤ ਨਾਲ 100 ਫੀਸਦੀ ਸੀਵਰੇਜ਼ ਪਾਉਣ ਦਾ ਕੰਮ ਜੰਗੀ ਪੱਧਰ ਤੇ ਚਲ ਰਿਹਾ ਹੈ।  ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸਮੂਹ ਸੜਕਾਂ ਦੀ ਮੁਰੰਮਤ ਅਤੇ ਨਵ-ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਦਮਵਾਲ ਤੋਂ ਜਹਾਨਖੇਲਾਂ ਤੱਕ 8.50 ਕਰੋੜ ਰੁਪਏ ਦੀ ਲਾਗਤ ਨਵੀਂ ਲਿੰਕ ਰੋਡ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਨਿਵਾਸੀਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ 16 ਨਵੇਂ ਟਿਊਬਵੈਲ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਦੇ ਬਰਸਾਤੀ ਪਾਣੀ ਤੋਂ ਸ਼ਹਿਰ ਨੂੰ ਬਚਾਉਣ ਲਈ ਇਸ ਦੇ ਦੋਨੇਂ ਕਿਨਾਰਿਆਂ ਤੇ ਉਚੇ ਬੰਨ ਬਣਾਏ ਗਏ ਹਨ ਅਤੇ ਸ਼ਹਿਰ ਦੀ ਟਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਭੰਗੀ ਚੋਅ ਦੇ ਦੂਜੇ ਕਿਨਾਰੇ ਦੇ ਬੰਨ ਤੇ ਪੱਕੀ ਸੜਕ ਦਾ ਨਿਰਮਾਣ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਹੋਰ ਕਿਹਾ ਕਿ ਧੋਬੀ ਘਾਟ ਤੋਂ ਆਦਮਵਾਲ ਤੱਕ ਜਾਣ ਵਾਲੀ ਸੜਕ ਨੂੰ 18 ਫੁੱਟ ਚੌੜਾ ਤੇ ਪੱਕਾ ਕੀਤਾ ਜਾ ਰਿਹਾ ਹੈ।
        ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਇਸ ਮੌਕੇ ਤੇ ਸ਼ਹਿਰ ਨਿਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨਗਰ ਕੌਂਸਲ ਦੀ ਨਵੀਂ ਇਮਾਰਤ ਬਣਨ ਨਾਲ ਕਰਮਚਾਰੀਆਂ ਅਤੇ ਆਮ ਸ਼ਹਿਰੀਆਂ ਨੂੰ ਕਾਫ਼ੀ ਸੁਵਿਧਾ ਮਿਲੇਗੀ।  ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਤੇ  ਸ਼ਹਿਰ ਦੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਅਤੇ ਨਵ-ਨਿਰਮਾਣ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਰਿੰਦਰ ਕੁਮਾਰ ਕਾਰਜ ਸਾਧਕ ਅਫ਼ਸਰ, ਪਵਨ ਸ਼ਰਮਾ ਮਿਉਂਸਪਲ ਇੰਜੀਨੀਅਰ, ਵਿਨੋਦ ਪਰਮਾਰ, ਅਤੁੱਲ ਸੂਦ ਪਿੰਕੀ, ਯਸ਼ਪਾਲ ਸ਼ਰਮਾ, ਇੰਦਰਜੀਤ ਸਚਦੇਵਾ, ਲਾਲ ਅਮਰ ਨਾਥ ਐਮ ਸੀ, ਬੀਬੀ ਬਲਜੀਤ ਕੌਰ ਐਮ ਸੀ, ਸਵੰਤਤਰ ਕੈਂਥ ਐਮ ਸੀ, ਕਵਿਤਾ ਪਰਮਾਰ ਐਮ ਸੀ, ਬਲਵਿੰਦਰ ਸਿੰਘ ਐਮ ਸੀ, ਨੀਲਮ ਵਰਮਾ ਐਮ ਸੀ, ਕ੍ਰਿਸ਼ਨ ਲਾਲ ਕੱਤਨਾ, ਸੁਖਦੇਵ ਵਰਮਾ, ਸ਼ਾਖਾ ਬੱਗਾ, ਮਨੋਜ ਕੈਨੇਡੀ, ਡਾ. ਇੰਦਰਜੀਤ ਸ਼ਰਮਾ ਅਤੇ ਹੋਰ ਸ਼ਹਿਰੀ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਪਿੰਡਾਂ ਦੇ ਵਿਕਾਸ ਲਈ 300 ਕਰੋੜ ਖਰਚੇ ਜਾਣਗੇ : ਜੋਸ਼

ਹੁਸ਼ਿਆਰਪੁਰ, 27 ਮਾਰਚ: ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸਾਲ 2011-12 ਦੌਰਾਨ 300 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਅੱਜ ਪਿੰਡ ਬੈਂਸਤਾਨੀਵਾਲ ਵਿਖੇ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਬਾਈਫਰਕੇਸ਼ਨ ਜਲ ਸਪਲਾਈ ਸਕੀਮ ਅਧੀਨ 28. 83 ਲੱਖ ਰੁਪਏ ਦੀ ਲਾਗਤ ਨਾਲ ਬਣੀ ਨਵੀਂ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਕੀਤਾ।
        ਬੀਬੀ ਜੋਸ਼ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਪਿੰਡ ਵਾਸੀਆਂ ਨੂੰ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਮੁਸ਼ਕਲ ਪੇਸ਼ ਆ ਰਹੀ ਸੀ ਜਿਸ ਕਾਰਨ ਉਨ੍ਹਾਂ ਵੱਲੋਂ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ ਕਾਫ਼ੀ ਮੰਗ ਕੀਤੀ ਜਾ ਰਹੀ ਸੀ। ਇਸ ਲਈ ਉਨ੍ਹਾਂ ਦੀ ਮੰਗ ਨੂੰ ਦੇਖਦੇ ਹੋਏ ਇਹ ਜਲ ਸਪਲਾਈ ਸਕੀਮ ਲਗਾਈ ਗਈ ਹੈ। ਇਸ ਦੇ ਚਾਲੂ ਹੋਣ ਨਾਲ ਸਾਰੇ ਪਿੰਡ ਨਿਵਾਸੀਆਂ ਨੂੰ 70 ਲੀਟਰ ਪ੍ਰਤੀ ਦਿਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਜਿਸ ਨਾਲ ਪਿੰਡ ਵਾਸੀਆਂ ਦੀ ਸਿਹਤ ਤੇ ਚੰਗਾ ਅਸਰ ਪਵੇਗਾ। ਉਨ੍ਹਾਂ ਹੋਰ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ ਕਾਰਜਕਾਲ ਵਿੱਚ ਬਿਨਾਂ-ਭੇਦਭਾਵ ਦੇ ਪਿੰਡਾਂ ਵਿੱਚ ਵਿਕਾਸ ਕਾਰਜ ਕਰਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਸ਼ਾਮਚੁਰਾਸੀ ਪਹਿਲਾਂ ਹਲਕਾ ਹੈ ਜਿਥੇ ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪਿੰਡਾਂ ਵਿੱਚ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਉਨ੍ਹਾਂ ਦੀ ਸਿੱਖਿਆ ਵੱਲ ਵਿਸੇਸ਼ ਧਿਆਨ ਦੇ ਰਹੀ ਹੈ।  ਸਰਕਾਰੀ ਸਕੂਲਾਂ ਵਿੱਚ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਦਸਵੀਂ ਤੱਕ ਮੁਫ਼ਤ ਵਿਦਿਆ ਦਿੱਤੀ ਜਾ ਰਹੀ ਹੈ ਅਤੇ ਲੜਕੀਆਂ ਨੂੰ ਵੀ ਬਾਹਰਵੀਂ ਤੱਕ ਮੁਫ਼ਤ ਵਿਦਿਆ ਦਿੱਤੀ ਜਾ ਰਹੀ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਗਨ ਸਕੀਮ ਤਹਿਤ ਜਨਰਲ ਕੈਟਾਗਰੀ ਦੇ ਪ੍ਰੀਵਾਰਾਂ ਨੂੰ ਵੀ ਜਿਨ੍ਹਾਂ ਦੀ ਸਲਾਨਾ ਆਮਦਨ 30,000/- ਰਪੁਏ ਤੋਂ ਘੱਟ ਹੋਵੇ ਨੂੰ ਲੜਕੀਆਂ ਦੇ ਵਿਆਹ ਤੇ 15,000/-  ਰੁਪਏ ਸ਼ਗਨ ਵਜੋਂ ਦਿੱਤੇ ਜਾਣਗੇ।  ਇਸ ਮੌਕੇ ਤੇ ਬੀਬੀ ਜੋਸ਼ ਨੇ ਪਿੰਡ ਦੀਆਂ ਗਲੀਆਂ-ਨਾਲੀਆਂ ਅਤੇ ਗੰਦੇ ਪਾਣੀ ਦੇ ਨਿਕਾਸ ਲਈ    3. 50 ਲੱਖ ਰੁਪਏ ਦਾ ਚੈਕ ਵੀ ਦਿੱਤਾ।
        ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ੍ਰੀ ਆਰ.ਐਲ. ਢਾਂਡਾ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਲ ਸਪਲਾਈ ਸਕੀਮ ਅਧੀਨ 8 ਇੰਚ ਡਾਇਆ ਦਾ 150 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ ਜਿਸ ਰਾਹੀਂ ਸਾਰੇ ਪਿੰਡ ਵਾਸੀਆਂ ਨੂੰ ਆਧੁਨਿਕ ਤਕਨੀਕ ਰਾਹੀਂ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ ਅਤੇ ਲੋਕਾਂ ਦੀ ਮੰਗ ਅਨੁਸਾਰ ਨਿਜੀ ਕੁਨੈਕਸ਼ਨ ਵੀ ਦਿੱਤੇ ਜਾਣਗੇ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇ ਈ ਅਰਵਿੰਦ ਸੈਣੀ, ਐਸ ਡੀ ਈ ਜਸਪਾਲ ਸਿੰਘ, ਡੀ ਪੀ ਐਮ ਸੀ ਹੁਸ਼ਿਆਰਪੁਰ ਦੇ ਐਸ ਡੀ ਓ ਨਵਨੀਤ ਕੁਮਾਰ ਜਿੰਦਲ, ਜੇ ਈ ਸੁਖਬੀਰ ਸਿੰਘ, ਆਈ ਈ ਸੀ ਦੇ ਸਪੈਸ਼ਲਿਸਟ ਅੰਜੂ ਸ਼ਰਮਾ, ਪਾਵਰ ਕਾਰਪੋਰੇਸ਼ਨ ਦੇ ਜੇ ਈ ਕੁਲਦੀਪ ਸਿੰਘ, ਐਸ ਆਈ ਬਿਕਰਮਜੀਤ ਸਿੰਘ, ਸਰਪੰਚ ਅਮ੍ਰਿਤਪਾਲ ਸਿੰਘ, ਪੰਚ ਜਰਨੈਲ ਸਿੰਘ, ਪੰਚ ਹਰਭਜਨ ਕੌਰ, ਪੰਚ ਸਰੂਪ ਸਿੰਘ, ਸਾਬਕਾ ਸਰਪੰਚ ਹਰਭਜਨ ਸਿੰਘ, ਮਾਸਟਰ ਸੰਤੋਖ ਸਿੰਘ, ਪੂਰਨ ਸਿੰਘ, ਸੁੱਚਾ ਸਿੰਘ, ਸਰੂਪ ਸਿੰਘ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਸੂਦ ਵੱਲੋਂ ਕੋਟਲਾ ਗੌਂਸਪੁਰ ਸੜਕ ਦਾ ਉਦਘਾਟਨ

ਹੁਸ਼ਿਆਰਪੁਰ, 27 ਮਾਰਚ:  ਅਕਾਲੀ-ਭਾਜਪਾ ਸਰਕਾਰ ਵੱਲੋਂ ਧਾਰਮਿਕ ਸਥਾਨਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਦਾ ਨਿਰਮਾਣ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਪਿੰਡ ਕੋਟਲਾ ਗੋਂਸਪੁਰ ਵਿਖੇ  1.57 ਲੱਖ ਰੁਪਏ ਦੀ ਲਾਗਤ ਨਾਲ ਕੋਟਲਾ ਗੋਂਸਪੁਰ ਸੜਕ ਤੋਂ ਸਤਿਆਸਾਈਂ ਰੂਰਲ ਹੈਲਥ ਸੈਂਟਰ ਤੱਕ ਬਣੀ ਨਵੀਂ ਲਿੰਕ ਸੜਕ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ ।
         ਸ੍ਰੀ ਸੂਦ ਨੇ ਦੱਸਿਆ ਕਿ ਇਹ ਰੂਰਲ ਹੈਲਥ ਸੈਂਟਰ ਸਤਿਆਸਾਈਂ ਸੇਵਾ ਸੰਗਠਨ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ ਮੁਫ਼ਤ ਇਲਾਜ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਡਿਸਪੈਂਸਰੀ ਦੇ ਨਜ਼ਦੀਕ ਸਤਿਆਸਾਈਂ ਮੰਦਰ ਹੋਣ ਕਾਰਨ ਵੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਇਲਾਜ ਕਰਾਉਣ ਲਈ ਲੋਕ ਇਥੇ ਆਉਂਦੇ ਹਨ। ਸ਼ਰਧਾਲੂਆਂ ਅਤੇ ਡਿਸਪੈਂਸਰੀ ਵਿੱਚ ਆਉਣ ਵਾਲੇ ਮਰੀਜਾਂ ਨੂੰ ਕੱਚੇ ਰਸਤੇ ਰਾਹੀਂ ਆਉਣਾ ਪੈਂਦਾ ਸੀ। ਸਤਿਆਸਾਈਂ ਸੇਵਾ ਸੰਗਠਨ ਵੱਲੋਂ ਇਸ ਸੜਕ ਨੂੰ ਪੱਕਾ ਬਣਾਉਣ ਲਈ ਬੇਨਤੀ ਕੀਤੀ ਗਈ ਸੀ। ਇਸ ਲਈ ਇਨ੍ਹਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ, ਲਿੰਕ ਸੜਕ ਦਾ ਨਿਰਮਾਣ ਕੀਤਾ ਗਿਆ ਹੈ।
        ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਬਿਨਾਂ ਭੇਦ-ਭਾਵ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਪਿੰਡਾਂ ਨੂੰ ਸ਼ਹਿਰਾਂ ਦੇ ਬਰਾਬਰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਪਿੰਡ ਆਦਮਵਾਲ ਤੋਂ ਕੋਟਲਾ ਗੋਂਸਪੁਰ ਚੋਅ ਤੱਕ ਗੰਦੇ ਪਾਣੀ ਦੀ ਨਿਕਾਸੀ ਲਈ 30 ਲੱਖ ਰੁਪਏ ਦੀ ਲਾਗਤ ਨਾਲ ਅੰਡਰ ਗਰਾਉਂਡ ਪਾਈਪਾਂ ਪਾਈਆਂ  ਗਈਆਂ ਹਨ ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਵਿੱਚ ਗੰਦੇ ਪਾਣੀ ਦੇ ਨਿਕਾਸ ਲਈ ਸੀਵਰੇਜ਼ ਸਿਸਟਮ ਪਾਇਆ ਜਾ ਰਿਹਾ ਹੈ ਅਤੇ ਸਟਰੀਟ ਲਾਈਟਾਂ ਵੀ ਲਗਾਈਆਂ ਜਾ ਰਹੀਆਂ ਹਨ।
        ਇਸ ਮੌਕੇ ਤੇ ਸਤਿਆਸਾਈਂ ਸੇਵਾ ਮੰਡਲ ਦੇ ਸਟੇਟ ਪ੍ਰਧਾਨ  ਸ੍ਰੀ ਬੀ ਕੇ ਕਪੂਰ, ਜ਼ਿਲ੍ਹਾ ਪ੍ਰਧਾਨ ਹਰੀਸ਼ ਬਰੂਟਾ, ਰਾਮੇਸ਼ ਜਾਲਮ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਆਰ.ਐਸ.ਬੈਂਸ, ਐਸ ਡੀ ਓ ਹਰਜਿੰਦਰ ਸਿੰਘ, ਐਸ ਡੀ ਓ ਰਜਿੰਦਰ ਕੁਮਾਰ, ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਵਿਜੇ ਸੂਦ, ਯਸ਼ਪਾਲ ਸ਼ਰਮਾ, ਡਾ. ਇੰਦਰਜੀਤ ਸ਼ਰਮਾ, ਆਨੰਦਬੀਰ ਸਿੰਘ, ਰਾਮੇਸ਼ ਜ਼ਾਲਮ, ਵਿਨੋਦ ਪਰਮਾਰ, ਅਨਿਲ ਸ਼ੋਰੀ, ਭਾਰਤ ਭੂਸ਼ਨ ਸੂਦ, ਡਾ. ਸੁਸ਼ੀਲ, ਜੀ ਕੇ ਅਗਨੀਹੋਤਰੀ, ਰਵਿੰਦਰ ਸ਼ਰਮਾ, ਸਟੇਟ ਮਹਿਲਾ ਪ੍ਰਧਾਨ ਊਸ਼ਾ ਮੈਨਨ, ਡਾ. ਕੇ ਡੀ ਸ਼ਰਮਾ, ਪ੍ਰਵੀਨ ਕੁਮਾਰ, ਸਤੀਸ਼ ਮਹਿਤਾ, ਵਿਕਾਸ ਕਪੂਰ, ਪ੍ਰਮੋਦ ਸੂਦ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਬਿਹਤਰ ਆਵਾਜਾਈ ਸਹੂਲਤਾਂ ਪ੍ਰਦਾਨ ਕਰਨੀ ਲਈ ਕਰੋੜਾਂ ਰੁਪਏ ਖਰਚ: ਸੂਦ

ਹੁਸ਼ਿਆਰਪੁਰ, 27 ਮਾਰਚ: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਬੇਹਤਰ ਆਵਾਜਾਈ ਦੀਆਂ ਸਹੂਲਤਾਂ ਮੁਹੱਈਆ ਕਰਨ ਲਈ ਸੜਕਾਂ, ਬੁਨਿਆਦੀ ਢਾਂਚੇ ਅਤੇ ਟਰਾਂਸਪੋਰਟ ਤੇ 996 ਕਰੋੜ ਰੁਪਏ ਸਾਲ 2011-12 ਦੌਰਾਨ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਅੱਜ ਹੁਸ਼ਿਆਰਪੁਰ-ਊਨਾ ਸੜਕ ਤੇ ਚੱਕਸਾਧੂ ਚੋਅ ਤੇ 4 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਬਣੇ ਨਵੇਂ ਹਾਈ ਲੈਵਲ ਪੁੱਲ ਦਾ ਉਦਘਾਟਨ ਕਰਨ ਉਪਰੰਤ ਇੱਕ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਸਰਵਸ੍ਰੀ ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ, ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ, ਐਸ.ਪੀ. ਸਿੰਘ ਐਕਸੀਅਨ ਲੋਕ ਨਿਰਮਾਣ ਵਿਭਾਗ ਪੰਜਾਬ, ਰਜਿੰਦਰ ਕੁਮਾਰ ਐਸ ਡੀ ਓ, ਦਲਬੀਰ ਸਿੰਘ ਜੇ ਈ ਵੀ ਹਾਜ਼ਰ ਸਨ।
        ਸ੍ਰੀ ਸੂਦ ਨੇ ਕਿਹਾ ਕਿ ਇਸ ਪੁੱਲ ਦੇ ਬਣਨ ਨਾਲ ਜਿਥੇ ਇਸ ਇਲਾਕੇ ਦੇ ਲੋਕਾਂ ਦੀ ਲੰਬੇ ਸਮੇਂ ਤੋਂ ਚਲੀ ਆ ਰਹੀ ਮੰਗ ਪੂਰੀ ਹੋਈ ਹੈ, ਉਥੇ ਹਿਮਾਚਲ ਪ੍ਰਦੇਸ਼  ਅਤੇ ਪੰਜਾਬ ਵਿੱਚ ਪੈਂਦੇ ਧਾਰਮਿਕ ਸਥਾਨ ਬਾਬਾ ਬਾਲਕ ਨਾਥ, ਪੀਰ ਨਿਗਾਹੇ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਊਨਾ ਰੋਡ ਸਾਰੇ ਮੌਸਮਾਂ ਵਿੱਚ ਚਲਣ ਵਾਲੀ ਇੱਕ ਵਧੀਆ ਸੜਕ ਬਣ ਗਈ ਹੈ। ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਨੇ ਕੰਢੀ ਇਲਾਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਹੈ ਅਤੇ ਕੰਢੀ ਇਲਾਕੇ ਵਿੱਚ ਕਿਸਾਨਾਂ ਨੂੰ ਸਿੰਚਾਈ ਦੀਆਂ ਵਧੀਆ ਸਹੂਲਤਾਂ ਮੁਹੱਈਆ ਕਰਨ ਲਈ 18 ਕਰੋੜ ਰੁਪਏ ਦੀ ਲਾਗਤ ਨਾਲ 43 ਡੂੰਘੇ ਟਿਊਬਵੈੇਲ ਲਗਾਏ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ 100 ਪ੍ਰਤੀਸ਼ਤ ਮੁਹੱਈਆ ਕਰ ਦਿੱਤਾ ਗਿਆ ਹੈ ਅਤੇ ਹੁਸ਼ਿਆਰਪੁਰ ਵਿਖੇ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਧਰਮ ਨਿਰਪੱਖ ਸਰਕਾਰ ਹੈ । ਜਿਸ ਨੇ ਸੂਬੇ ਅੰਦਰ ਵੱਡੇ ਪ੍ਰੋਜੈਕਟਾਂ ਦੇ ਨਾਮ ਵੱਖ-ਵੱਖ ਗੁਰੂਆਂ-ਪੀਰਾਂ ਤੇ ਪੈਗੰਬਰਾਂ ਦੇ ਨਾਮ ਤੇ  ਰੱਖੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿਖੇ 8 ਕਰੋੜ ਰੁਪਏ ਲਾਗਤ ਨਾਲ ਬਣੇ ਨਵੇਂ ਆਧੁਨਿਕ ਬਸ ਸਟੈਂਡ ਦਾ ਨਾਮ ਭਗਵਾਨ ਸ੍ਰੀ ਬਾਲਮੀਕ ਜੀ,  ਭੰਗੀ ਚੋਅ ਉਪਰ 5 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਪੁੱਲ ਦਾ ਨਾਮ ਭਗਵਾਨ ਸ੍ਰੀ ਮਹਾਂਵੀਰ ਸੇਤੂ ਅਤੇ ਪੰਜਾਬ ਵਿੱਚ ਪਹਿਲੀ ਆਯੂਰਵੈਦਿਕ ਯੂਨੀਵਰਸਿਟੀ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਗਿਆ ਹੈ।
        ਸ੍ਰੀ ਸੂਦ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਦੌਰਾਨ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ 80,000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕੀਤੀਆਂ ਗਈਆਂ ਹਨ ਅਤੇ ਵੱਖ-ਵੱਖ ਵਿਭਾਗਾਂ ਵਿੱਚ ਹੋਰ ਭਰਤੀ ਕਰਨ ਦੀ ਪੰਜਾਬ ਸਰਕਾਰ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੜਕੀਆਂ ਨੂੰ ਬਾਹਰਵੀਂ ਤੱਕ ਦੀ ਪੜਾਈ ਮੁਫ਼ਤ ਦੇਣ ਦਾ ਫੈਸਲਾ ਕੀਤਾ ਗਿਆ ਹੈ ਅਤੇ ਗਿਆਰਵੀਂ ਤੇ ਬਾਹਰਵੀ ਦੀਆਂ ਵਿਦਿਆਰਥਣਾਂ ਨੂੰ ਮੁਫ਼ਤ ਸਾਈਕਲ ਦੇਣ ਲਈ 75 ਕਰੋੜ ਰੁਪਏ ਨਾਲ  ਮਾਈ ਭਾਗੋ ਨਾਮ ਦੀ ਇੱਕ ਨਵੀਂ ਸਿੱਖਿਆ ਸਕੀਮ ਸ਼ੁਰੂ ਕੀਤੀ ਗਈ ਹੈ। ਸ੍ਰੀ ਸੂਦ ਨੇ ਪਿੰਡ ਦੇ ਸਰਕਾਰੀ ਸਕੂਲ ਨੂੰ ਅਪਗਰੇਡ ਕਰਨ ਦਾ ਭਰੋਸਾ ਵੀ ਦੁਆਇਆ। ਇਸ ਮੌਕੇ ਤੇ ਸ੍ਰੀ ਸੂਦ ਨੇ ਪੰਜ ਪਿੰਡਾਂ ਦੇ ਮਹਿਲਾ ਮੰਡਲਾਂ ਅਤੇ ਸਪੋਰਟਸ ਕਲੱਬਾਂ ਨੂੰ 1. 70 ਹਜ਼ਾਰ ਰੁਪਏ ਦੇ ਚੈਕ ਵੀ ਵੰਡੇ।
        ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਬਣੀ ਹੈ, ਓਦੋਂ ਹੀ ਸੂਬੇ ਦਾ ਸਰਵਪੱਖੀ ਵਿਕਾਸ ਹੋਇਆ ਹੈ ਅਤੇ ਲੋਕਾਂ ਨੂੰ ਚਾਰ  ਤੇ ਛੇ ਮਾਰਗੀ ਸੜਕਾਂ, ਰੇਲਵੇ ਓਵਰ ਬ੍ਰਿਜ, ਕਾਜਵੇਅ ਅਤੇ ਮੁੱਖ ਸੜਕਾਂ ਤੇ ਪੱਕੇ ਪੁੱਲ ਬਣਾ ਕੇ ਮੁਹੱਈਆ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ, ਸ੍ਰ; ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ, ਸ੍ਰ: ਪਰਮਿੰਦਰ ਸਿੰਘ ਢੀਂਡਸਾ ਲੋਕ ਨਿਰਮਾਣ ਮੰਤਰੀ ਪੰਜਾਬ ਅਤੇ ਸ੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਦੇ ਯੋਗ ਉਪਰਾਲਿਆਂ ਸਦਕਾ ਹੁਸ਼ਿਆਰਪੁਰ ਜ਼ਿਲ੍ਹਾ ਅੰਦਰ ਮੁੱਖ ਸੜਕਾਂ ਨੂੰ ਚੌੜਾ ਤੇ ਮਜ਼ਬੂਤ, ਟਾਂਡਾ ਰੇਲਵੇ ਓਵਰ ਬ੍ਰਿਜ, ਹੁਸ਼ਿਆਰਪੁਰ ਵਿਖੇ ਬਸ ਸਟੈਂਡ, ਭੰਗੀ ਚੋਅ ਅਤੇ ਚੱਕ ਸਾਧੂ ਚੋਅ ਤੇ ਪੱਕੇ ਪੁੱਲਾਂ ਦੀ ਉਸਾਰੀ ਕਰਵਾਈ ਗਈ ਹੈ ਅਤੇ ਇਨ•ਾਂ ਤੋਂ ਇਲਾਵਾ ਹੋਰ ਕਈ ਸੜਕਾਂ, ਕਾਜਵੇਅ ਅਤੇ ਪੁੱਲਾਂ ਦੀ ਉਸਾਰੀ ਵੀ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਜ¦ਧਰ ਤੋਂ ਭੋਗਪੁਰ ਤੱਕ ਸੜਕ ਨੂੰ ਚਾਰ ਮਾਰਗੀ ਵੀ ਅਕਾਲੀ-ਭਾਜਪਾ ਸਰਕਾਰ ਨੇ ਹੀ ਬਣਾਇਆ ਸੀ ਅਤੇ ਹੁਣ ਭੋਗਪੁਰ ਤੋਂ ਪਠਾਨਕੋਟ ਤੱਕ ਸੜਕ ਨੂੰ ਚਾਰ ਮਾਰਗੀ ਬਣਾਉਣ ਲਈ ਕੰਮ ਜੰਗੀ ਪੱਧਰ ਤੇ ਵੀ ਸਾਡੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ, ਜੋ ਜਲਦੀ ਹੀ ਮੁਕੰਮਲ ਹੋ ਜਾਵੇਗਾ।  ਸ੍ਰ; ਧੁੱਗਾ ਨੇ ਪਿੰਡ ਦੀ ਧਰਮਸ਼ਾਲਾ ਲਈ 50,000 ਰੁਪਏ ਦੇਣ ਦਾ ਐਲਾਨ ਕੀਤਾ ਅਤੇ ਪਿੰਡ ਦੀ ਪੰਚਾਇਤ ਵੱਲੋਂ ਸ੍ਰੀ ਤੀਕਸ਼ਨ ਸੂਦ ਕੈਬਨਿਟ ਮੰਤਰੀ ਅਤੇ ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਲੀ ਸਕੱਤਰ ਨੂੰ ਸਨਮਾਨਿਤ ਵੀ ਕੀਤਾ ਗਿਆ।
        ਹੋਰਨਾਂ ਤੋਂ ਇਲਾਵਾ ਸਰਵਸ੍ਰੀ ਜਗਾਤਰ ਸਿੰਘ ਸੈਣੀ ਜ਼ਿਲ•ਾ ਪ੍ਰਧਾਨ ਭਾਜਪਾ, ਰਾਜ ਕੁਮਾਰ ਸਰਪੰਚ,  ਰਮੇਸ਼ ਜ਼ਾਲਮ, ਬਾਬਾ ਰਾਮ ਮੂਰਤੀ, ਕਮਲਜੀਤ ਸੇਤੀਆ ਜ਼ਿਲ•ਾ ਜਨਰਲ ਸਕੱਤਰ ਭਾਜਪਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸ੍ਰੀ ਸੁਧੀਰ ਸੂਦ, ਵਿਜੇ ਪਠਾਨੀਆ, ਆਨੰਦਬੀਰ ਸ਼ਰਮਾ, ਡਾ. ਇੰਦਰਜੀਤ ਸਿੰਘ, ਸਤੀਸ਼ ਬਾਵਾ ਪ੍ਰਧਾਨ ਯੂਥ ਭਾਜਪਾ, ਵਿਨੋਦ ਪਰਮਾਰ, ਯਸ਼ਪਾਲ ਸ਼ਰਮਾ,  ਅਤੇ ਇਲਾਕੇ ਦੇ ਅਕਾਲੀ-ਭਾਜਪਾ ਨੇਤਾ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਖੇਡ ਕਲੱਬ ਨੂੰ ਸੂਦ ਵੱਲੋਂ ਚੈੱਕ

ਹੁਸ਼ਿਆਰਪੁਰ, 26 ਮਾਰਚ:  ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਸਿੰਘਪੁਰ ਦੇ ਯੰਗ ਸਟਾਰ ਸਪੋਰਟਸ ਕਲੱਬ ਨੂੰ ਖੇਡਾਂ ਦਾ ਸਮਾਨ ਖਰੀਦ ਕਰਨ ਲਈ 30,000/- ਰੁਪਏ ਦਾ ਚੈਕ ਦਿੱਤਾ। ਇਸ ਮੌਕੇ ਤੇ ਸ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਅਤੇ ਨਸ਼ਿਆਂ ਤੋਂ ਦੂਰ ਰੱਖਣ ਲਈ ਪਿੰਡਾਂ ਵਿੱਚ ਬਣਾਈਆਂ ਗਈਆਂ ਸਪੋਰਟਸ ਕਲੱਬਾਂ ਨੂੰ ਵਿਸ਼ੇਸ਼ ਗਰਾਂਟਾਂ ਦੇ ਰਹੀ ਹੈ ਤਾਂ ਜੋ ਉਹ ਖੇਡਾਂ ਦਾ ਸਮਾਨ ਖਰੀਦ ਕੇ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਪਿੰਡਾਂ ਵਿੱਚ ਨੌਜਵਾਨਾਂ ਦੀ ਸਿਹਤ ਸੰਭਾਲ ਲਈ ਜਿੰਮ ਖੋਲ੍ਹੇ ਜਾ ਰਹੇ ਹਨ ਅਤੇ ਬਲਾਕ ਪੱਧਰ ਤੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਵਰਗ ਆਪਣਾ ਖਾਲੀ ਸਮਾਂ ਖੇਡਾਂ ਵਿੱਚ ਲਗਾ ਸਕਣ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ,  ਮੀਤ ਪ੍ਰਧਾਨ ਭਾਜਪਾ ਆਨੰਦਵੀਰ ਸਿੰਘ, ਜ਼ਿਲ੍ਹਾ ਜਨਰਲ ਸਕੱਤਰ ਭਾਜਪਾ ਕਮਲਜੀਤ ਸੇਤੀਆ, ਰਮੇਸ਼ ਜ਼ਾਲਮ, ਡਾ. ਇੰਦਰਜੀਤ ਸ਼ਰਮਾ, ਪ੍ਰਧਾਨ ਯੰਗ ਸਟਾਰ ਸਪੋਰਟਸ ਕਲੱਬ ਸਤਵਿੰਦਰ ਸਿੰਘ, ਉਪਿੰਦਰ ਸਿੰਘ, ਅਮਨਦੀਪ ਸਿੰਘ, ਅਮਰਜੀਤ ਸਿਘ, ਗੁਰਦੀਪ ਸਿੰਘ, ਵਿਕਰਮ ਸਿੰਘ, ਸੁਖਵਿੰਦਰ ਸਿੰਘ, ਪੰਚ ਸੀਤਲ ਕੁਮਾਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਮਹੀਨਾਵਾਰ ਲੋਕ ਅਦਾਲਤਾਂ ਵਿਚ ਅਨੇਕਾਂ ਕੇਸਾਂ ਦਾ ਨਿਪਟਾਰਾ

ਹੁਸ਼ਿਆਰਪੁਰ, 26 ਮਾਰਚ:  ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਦੀ ਦੇਖ-ਰੇਖ ਹੇਠਾਂ ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ ਹੈ। ਇਹ ਲੋਕ ਅਦਾਲਤ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਲਗਾਈ ਗਈ।
        ਇਸ ਮਾਸਿਕ ਲੋਕ ਅਦਾਲਤ ਲਈ ਹੁਸ਼ਿਆਰਪੁਰ ਵਿਖੇ 09 ਬੈਂਚ, ਦਸੂਹਾ, ਮੁਕੇਰੀਆਂ ਅਤੇ ਗੜ੍ਹਸੰਕਰ ਵਿਖੇ 1-1 ਬੈਂਚ ਬਣਾਇਆ ਗਿਆ। ਇਨ੍ਹਾਂ ਬੈਚਾਂ ਵਿੱਚ ਸੋਸ਼ਲ ਵਰਕਰਾਂ ਅਤੇ ਵਕੀਲਾਂ ਨੂੰ ਖਾਸ ਤੌਰ ਤੇ ਸ਼ਾਮਲ ਕੀਤਾ ਗਿਆ ਤਾਂ ਜੋ ਕੇਸਾਂ ਦਾ ਨਿਪਟਾਰਾ ਵਿਚੋਲਗੀ ਅਤੇ ਰਜਾਮੰਦੀ ਨਾਲ ਕੀਤਾ ਜਾ ਸਕੇ। ਸ੍ਰੀ ਕੁਲਦੀਪ ਸਿੰਘ ਪ੍ਰਧਾਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਬਾਰ ਮੈਂਬਰਾਂ ਰਾਹੀਂ ਇਸ ਲੋਕ ਅਦਾਲਤ ਨੂੰ ਕਾਮਯਾਬ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ।
        ਅੱਜ ਦੀ ਇਸ ਮਾਸਿਕ ਲੋਕ ਅਦਾਲਤ ਵਿੱਚ ਹਿੰਦੂ ਮੈਰਿਜ ਐਕਟ ਕੇਸ, ਦੀਵਾਨੀ ਦਾਅਵੇ, ਅਪੀਲਾਂ, ਸਮਝੌਤਾਯੋਗ ਫੌਜਦਾਰੀ ਕੇਸ, ਰੈਂਟ ਦੇ ਕੇਸ ਅਤੇ ਹੋਰ ਅਦਾਲਤੀ ਕੇਸਾਂ ਨੂੰ ਆਪਸੀ ਰੰਜਾਮੰਦੀ ਰਾਹੀਂ ਹੱਲ ਕਰਨ ਲਈ ਸੁਣਿਆ ਗਿਆ। ਇਸ ਲੋਕ ਅਦਾਲਤ ਵਿੱਚ ਕੁਲ 325 ਕੇਸਾਂ ਨੂੰ ਹੱਲ ਕਰਨ ਲਈ ਸੁਣਿਆ ਗਿਆ ਜਿਸ ਵਿੱਚੋਂ 193 ਕੇਸਾਂ ਦਾ ਨਿਪਟਾਰਾ ਰੰਜਾਮੰਦੀ ਰਾਹੀਂ ਕੀਤਾ ਗਿਆ। ਇਨ੍ਹਾਂ ਕੇਸਾਂ ਰਾਹੀਂ ਧਿਰਾਂ ਨੂੰ 12200785/- ਰੁਪਏ ਬਤੌਰ ਕਲੇਮ / ਅਵਾਰਡ ਦਿਵਾਏ ਗਏ।
        ਮਾਨਯੋਗ ਜ਼ਿਲ੍ਰਾ ਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ  154ਵੀਂ ਲੋਕ ਅਦਾਲਤ ਲਗਾਈ ਗਈ ਅਤੇ ਹੁਣ ਤੱਕ 44463 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ ਜਿਸ ਰਾਹੀਂ ਕੁਲ ਰਕਮ 1054512550/- ਰੁਪਏ ਬਤੌਰ ਕਲੇਮ / ਅਵਾਰਡ ਧਿਰਾਂ ਨੂੰ ਦਵਾਏ ਜਾ ਚੁੱਕੇ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 3028 ਲੋਕਾਂ ਨੂੰ ਮੁਫ਼ਤ ਕਾਨੁੰਨੀ ਸਹਾਇਤਾ ਦਿੱਤੀ ਜਾ ਚੁੱਕੀ ਹੈ ਅਤੇ ਕਰੀਬ 232 ਕਾਨੂੰਨੀ ਸਾਖਰਤਾ ਕੈਂਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ।
        ਸ੍ਰੀਮਤੀ ਪ੍ਰੀਤੀ ਸਾਹਨੀ ਸਿਵਲ ਜੱਜ (ਸੀਨੀਅਰ ਡਵੀਜ਼ਨ)-ਸਹਿਤ ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਨੇ ਇਸ ਮੌਕੇ ਕਿਹਾ ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੋਹਾਂ ਦੀ ਬੱਚਤ ਹੁੰਦੀ ਹੈ। ਇਸ ਦੇ ਫੈਸਲੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਤੇ ਇਸ ਦੇ ਫੈਸਲੇ ਨੂੰ ਦੀਵਾਨੀ ਅਦਾਲਤ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੈ। ਇਸ ਵਿੱਚ ਫੈਸਲੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ਤੇ ਇਸ ਨਾਲ ਆਪਸੀ ਪਿਆਰ ਵੱਧਦਾ ਅਤੇ ਦੁਸ਼ਮਣੀ ਘੱਟਦੀ ਹੈ। ਉਨ੍ਹਾ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲੋਕ ਅਦਾਲਤ ਵਿੱਚ ਲਗਵਾਉਣ ਲਈ ਉਨ੍ਹਾਂ ਪਾਸ ਜਾਂ ਵਧੀਕ ਸਿਵਲ ਜੱਜ (ਸ.ਡ.)-ਸਹਿਤ-ਸਕੱਤਰ ਉਪ ਮੰਡਲ ਕਾਨੂੰਨੀ ਸੇਵਾਵਾਂ ਕਮੇਟੀ ਜਾਂ ਸਹਾਇਕ ਜ਼ਿਲ੍ਹਾ ਅਟਾਰਨੀ (ਕ.ਸ.) ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਬੈਨਰ ਲਗਾ ਕੇ ਅਤੇ ਪ੍ਰਚਾਰ ਸਮੱਗਰੀ ਵੰਡ ਕੇ ਪ੍ਰਚਾਰ ਕੀਤਾ ਗਿਆ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)