ਹੁਸ਼ਿਆਰਪੁਰ, 12 ਨਵੰਬਰ: ਜ਼ਿਲ੍ਹਾ ਸਪੈਸ਼ਲ ਓਲਪਿੰਕ ਐਸੋਸੀਏਸ਼ਨ ਅਤੇ ਆਸ਼ਾ ਦੀਪ ਵੈਲਫੇਅਰ ਸੁਸਾਇਟੀ (ਰਜਿ:) ਹੁਸ਼ਿਆਰਪੁਰ ਜਗਜੀਤ ਸਿੰਘ ਸਚਦੇਵਾ ਆਸ਼ਾ ਕਿਰਨ ਸਪੈਸ਼ਲ ਸਕੂਲ ਵੱਲੋਂ ਕਰਵਾਏ ਜਾ ਰਹੇ 13ਵੇਂ ਪੰਜਾਬ ਸਟੇਟ ਸਪੈਸ਼ਲ ਓਲਪਿੰਕ (ਮੰਦਬੁਧੀ ਬੱਚਿਆਂ ਲਈ) ਖੇਡਾਂ ਦੇ ਸਬੰਧ ਵਿੱਚ ਅੱਜ ਸ਼ਹੀਦ ਊਧਮ ਸਿੰਘ ਪਾਰਕ ਤੋਂ ਟਾਰਚ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਮਸ਼ਾਲ ਰੌਸ਼ਨ ਕਰਕੇ ਖੇਡਾਂ ਦਾ ਅਰੰਭ ਕੀਤਾ ਅਤੇ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮੰਦਬੁਧੀ ਬੱਚਿਆਂ ਦਾ ਇਹ ਖੇਡ ਸਮਾਰੋਹ ਸਾਰੇ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹੈ। ਇਸ ਖੇਡ ਸਮਾਰੋਹ ਵਿੱਚ ਹਾਰ ਜਿੱਤ ਦਾ ਕੋਈ ਸਵਾਲ ਨਹੀਂ ਬਲਕਿ ਇਹਨਾਂ ਮੰਦਬੁਧੀ ਬੱਚਿਆਂ ਲਈ ਖੇਡਣਾ ਹੀ ਬਹਾਦਰੀ ਦੀ ਨਿਸ਼ਾਨੀ ਹੈ। ਉਹਨਾਂ ਨੇ ਆਸ਼ਾ ਦੀਪ ਵੈਲਫੇਅਰ ਸੁਸਾਇਟੀ ਦੇ ਮੈਂਬਰਾਂ ਨੂੰ ਇਸ ਯਤਨ ਲਈ ਵਧਾਈ ਦਿੱਤੀ ਅਤੇ ਬੱਚਿਆਂ ਨੂੰ ਸ਼ੁਭ-ਕਾਮਨਾਵਾਂ ਦਿੱਤੀਆਂ।
ਰੈਲੀ ਸ਼ਹੀਦ ਊਧਮ ਸਿੰਘ ਪਾਰਕ ਤੋਂ ਸ਼ੁਰੂ ਹੋ ਕੇ ਰੌਸ਼ਨ ਗਰਾਉਡ, ਕਮਾਲਪੁਰ ਚੌਕ, ਜਲੰਧਰ ਰੋਡ, ਘੰਟਾ ਘਰ ਚੌਕ, ਰੇਲਵੇ ਰੋਡ ਹੁੰਦੇ ਹੋਏ ਸੈਸ਼ਨ ਚੌਕ ਤੋਂ ਨਿਕਲ ਕੇ ਗਰੀਨ ਵਿਊ ਪਾਰਕ ਜਾ ਕੇ ਸਮਾਪਤ ਹੋਈ। ਜਿਥੇ ਰੈਲੀ ਦਾ ਸਵਾਗਤ ਐਸ ਐਸ ਪੀ ਸ੍ਰੀ ਰਾਕੇਸ਼ ਅਗਰਵਾਲ ਨੇ ਕੀਤਾ ਅਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ।
ਇਸ ਮੌਕੇ ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ, ਆਸ਼ਾ ਦੀਪ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਚਦੇਵਾ, ਸਕੱਤਰ ਬੀ ਆਰ ਸੈਣੀ, ਸਾਬਕਾ ਪ੍ਰਧਾਨ ਹਰੀਸ਼ ਐਰੀ, ਵਾਈਸ ਪ੍ਰਧਾਨ ਡਾ ਜੇ ਐਸ ਦਰਦੀ, ਮਲਕੀਤ ਸਿੰਘ ਸੂਦ, ਰਾਜੇਸ਼ ਜੈਨ, ਵਿਜੇ ਵਾਲੀਆ, ਮਦਨ ਸਿੰਘ ਗਰੇਵਾਲ, ਤਰਨਜੀਤ ਸਿੰਘ, ਨੈਂਸੀ ਮਲਣ, ਨਿਸ਼ਾ ਵਿਜ, ਅਰਵਿੰਦ ਜੈਨ, ਬੀ ਆਰ ਸੈਣੀ, ਚੇਅਰਮੈਨ ਡਾ ਕੁਲਦੀਪ ਸਿੰਘ, ਚੇਅਰਮੈਨ ਸੁਰਿੰਦਰ ਸਿੰਘ, ਏਰੀਆ ਡਾਇਰੈਕਟਰ ਰਵੀ ਭੁਸ਼ਨ, ਕਨਵੀਨਰ ਏ ਐਸ ਅਰਨੇਜਾ, ਬੀ ਕੇ ਮਹਿਤਾ, ਪ੍ਰੇਮ ਸੈਣੀ, ਬੀ ਐਮ ਅਗਰਵਾਲ, ਪ੍ਰਿੰਸੀਪਲ ਸ਼ੈਲੀ ਸ਼ਰਮਾ ਅਤੇ ਹੋਰ ਪਤਵੰਤੇ ਵੀ ਇਸ ਰੈਲੀ ਵਿੱਚ ਸ਼ਾਮਲ ਸਨ।
ਰਾਜ ਵਿਚ ਵਿਕਾਸ ਜੋਰਾਂ ਤੇ : ਜੋਸ਼
ਸ਼ਾਮਚੁਰਾਸੀ, 12 ਨਵੰਬਰ: ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਧਾਮੀਆਂ ਵਿਖੇ 7 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਪਿੰਡ ਧਾਮੀਆਂ ਤੋਂ ਕਾਲਕਟ ਤੱਕ ਨਵੀਂ ਲਿੰਕ ਸੜਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਤੇ ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਰਾਜੀਵ ਕੁਮਾਰ ਸੈਣੀ, ਜੇ ਈ ਰਜਿੰਦਰ ਕੰਵਰ ਅਤੇ ਐਸ ਐਚ ਓ ਬੁਲੋਵਾਲ ਪਰਮਜੀਤ ਸਿੰਘ ਵੀ ਉਹਨਾਂ ਦੇ ਨਾਲ ਸਨ।
ਬੀਬੀ ਜੋਸ਼ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਪਿੰਡਾਂ ਨੂੰ ਮੁੱਖ ਸੜਕਾਂ ਦੇ ਨਾਲ ਜੋੜਨ ਤੋਂ ਬਾਅਦ ਹੁਣ ਆਪਸ ਵਿੱਚ ਪਿੰਡਾਂ ਨੂੰ ਲਿੰਕ ਸੜਕਾਂ ਨਾਲ ਜੋੜਨ ਲਈ ਨਵੀਆਂ ਲਿੰਕ ਸੜਕਾਂ ਬਣਾ ਰਹੀ ਹੈ ਅਤੇ ਪੁਰਾਣੀਆਂ ਲਿੰਕ ਸੜਕਾਂ ਦੀ ਮੁਰੰਮਤ ਵੀ ਕਰਵਾ ਰਹੀ ਹੈ। । ਇਸ ਲਿੰਕ ਸੜਕ ਦੇ ਬਣਨ ਨਾਲ ਪਿੰਡ ਕਾਲਕਟ ਅਤੇ ਧਾਮੀਆਂ ਦੇ ਨਿਵਾਸੀਆਂ ਨੂੰ ਆਉਣ ਜਾਣ ਵਿੱਚ ਕਾਫ਼ੀ ਸਹੂਲਤ ਮਿਲੇਗੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਪਿੰਡਾਂ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਾਡਲ ਸਕੂਲਾਂ ਦੇ ਬਰਾਬਰ ਸਹੂਲਤਾਂ ਦੇਣ ਲਈ ਵਿਸ਼ੇਸ਼ ਫੰਡ ਦਿੱਤੇ ਜਾ ਰਹੇ ਹਨ ਅਤੇ ਬੱਚਿਆਂ ਦੇ ਬੈਠਣ ਲਈ ਨਵੇਂ ਡੈਸਕ, ਇਮਾਰਤਾਂ ਦੀ ਮੁਰੰਮਤ, ਚਾਰ-ਦੀਵਾਰੀ ਦੀ ਉਸਾਰੀ, ਗੇਟ ਅਤੇ ਰੈਂਪ ਬਣਾਉਣ ਲਈ ਵਿਸ਼ੇਸ਼ ਫੰਡ ਮੁਹੱਈਆ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਨਵੀਂ ਭਰਤੀ ਹੋਣ ਕਾਰਨ ਬੱਚਿਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ ਨਤੀਜੇ ਵੀ ਚੰਗੇ ਆ ਰਹੇ ਹਨ। ਬੀਬੀ ਜੋਸ਼ ਨੇ ਕਿਹਾ ਕਿ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਫੰਡ ਜਲਦੀ ਹੀ ਮੁਹੱਈਆ ਕਰਵਾਏ ਜਾਣਗੇ।
ਇਸ ਮੌਕੇ ਤੇ ਪਿੰਡ ਦੀ ਸਰਪੰਚ ਸਤਨਾਮ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ ਅਤੇ ਮੁੱਖ ਮਹਿਮਾਨ ਦਾ ਸਨਮਾਨ ਵੀ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪੰਚ ਜਗਦੀਸ਼ ਸਿੰਘ, ਦਰਸ਼ਨ ਕੌਰ, ਕੁਲਵਿੰਦਰ, ਬਲਵਿੰਦਰ ਸਿੰਘ, ਪਵਨਪ੍ਰੀਤ ਕੌਰ, ਮਹਿੰਦਰ ਸਿੰਘ, ਸੋਹਨ ਸਿੰਘ, ਅਮਰਜੀਤ ਸਿੰਘ, ਪਟਵਾਰੀ ਅਜੀਤ ਸਿੰਘ, ਬਬਲੀ, ਕਾਂਤਾ ਦੇਵੀ, ਬਲਬੀਰ ਕੌਰ, ਗੁਰਦੀਪ ਕੌਰ, ਕੁਲਦੀਪ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਕਾਨੂੰਨੀ ਸੇਵਾਵਾਂ ਦਿਵਸ ਮੌਕੇ ਸੈਮੀਨਾਰ
ਹੁਸ਼ਿਆਰਪੁਰ, 9 ਨਵੰਬਰ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਹੁਸ਼ਿਆਰਪੁਰ ਦੀ ਦੇਖ-ਰੇਖ ਹੇਠਾਂ ਕੌਮੀ ਕਾਨੂੰਨੀ ਸੇਵਾਵਾਂ ਦਿਵਸ ਦੇ ਮੌਕੇ ਤੇ ਅੱਜ ਇਕ ਸੈਮੀਨਾਰ ਡੀ ਏ ਵੀ ਕਾਲਜ ਆਫ ਐਜੂਕੇਸ਼ਨ ( ਬੀ ਐਡ ਕਾਲਜ ) ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ਼੍ਰੀਮਤੀ ਪ੍ਰੀਤੀ ਸਾਹਨੀ ਸਿਵਲ ਜੱਜ (ਸ ਡ ) -ਸਹਿਤ ਸੱਕਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕੀਤੀ। ਇਸ ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀ ਕੁਲਦੀਪ ਸਿੰਘ ਪ੍ਰਧਾਨ ਬਾਰ ਐਸ਼ੋਸ਼ੀਏਸ਼ਨ, ਸ਼੍ਰੀ ਚਰਨਜੀਤ ਸਿੰਘ ਸਹਾਇਕ ਜ਼ਿਲਾ ਅਟਾਰਨੀ ਕਾਨੂੰਨੀ ਸੇਵਾਵਾਂ, ਸ਼੍ਰੀਮਤੀ ਗੁਲਵਿੰਦਰ ਕੌਰ ਪ੍ਰਿੰਸੀਪਲ ਡੀ ਏ ਵੀ ਕਾਲਜ ਆਫ ਐਜੁਕੇਸ਼ਨ ਹੁਸ਼ਿਆਰਪੁਰ, ਸ਼੍ਰੀ ਡੀ ਐਲ ਆਨੰਦ ਸੈਕਟਰੀ ਡੀ ਏ ਵੀ ਮੈਨੇਜ਼ਮੈਂਟ , ਸ਼੍ਰੀ ਰਣਜੀਤ ਕੁਮਾਰ ਵਕੀਲ , ਸ਼੍ਰੀ ਆਰ ਸੀ ਗੰਭੀਰ, ਅਤੇ ਸ਼ੋਸ਼ਲ ਵਰਕਰ ਆਦਿ ਇਸ ਮੌਕੇ ਤੇ ਹਾਜ਼ਰ ਸਨ।
ਇਸ ਸੈਮੀਨਾਰ ਵਿਚ ਜਾਣਕਾਰੀ ਦਿੰਦਿਆਂ ਵੱਖ-ਵੱਖ ਬੁਲਾਰਿਆਂ ਵਲੋਂ ਭਰੂਣ ਹਤਿਆ, ਕਾਨੂੰਨੀ ਸੇਵਾਵਾਂ, ਲੋਕ ਅਦਾਲਤਾਂ, ਮੁਫਤ ਕਾਨੂੰਨੀ ਸਹਾਇਤਾ, ਵਿਚੋਲਗੀ ਕੇਂਦਰ, ਸੂਚਨਾ ਅਧਿਕਾਰ ਕਾਨੂੰਨ,ਘਰੇਲੂ ਹਿੰਸਾ ਕਾਨੂੰਨ,ਵਿਦਿਆ ਦਾ ਅਧਿਕਾਰ ਅਤੇ ਹੋਰ ਕਾਨੂੰਨਾਂ ਅਤੇ ਸਮਾਜਿਕ ਬੁਰਾਈਆਂ ਨੂੰ ਹਟਾਉਣ ਦੇ ਉਪਰਾਲਿਆਂ ਤੇ ਚਾਨਣਾ ਪਾਇਆ।
ਇਸ ਮੌਕੇ ਤੇ ਸ਼੍ਰੀਮਤੀ ਸਾਹਨੀ ਨੇ ਕਾਲਜ ਦੀਆਂ ਵਿਦਿਆਰਥਣਾਂ ਤੇ ਵਿਦਿਆਰਥੀਆਂ ਨੂੰ ਦਾਜ ਪ੍ਰਥਾ ਅਤੇ ਭਰੂਣ ਹਤਿਆ ਦੇ ਖਿਲਾਫ ਆਵਾਜ਼ ਉਠਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਕਿਹਾ ਕਿ ਸਮਾਜ ਨੂੰ ਇਕ ਦਿਨ ਵਿਚ ਨਹੀਂ ਬਦਲਿਆ ਜਾ ਸਕਦਾ ਪਰ ਜੇਕਰ ਅਸੀਂ ਆਪਣੀ ਸੋਚ ਨੂੰ ਬਦਲਾਂਗੇ ਤਾਂ ਹੀ ਹੋਲੀ-ਹੋਲੀ ਸਮਾਜ ਵਿਚ ਸੁਧਾਰ ਆਵੇਗਾ। ਉਹਨਾਂ ਲੜਕੀਆਂ ਨੂੰ ਭਵਿਖ ਵਿਚ ਦਾਜ ਨਾ ਲੈਣ ਅਤੇ ਆਪਣੀ ਔਲਾਦ ਲਈ ਵੀ ਦਾਜ ਦੀ ਮੰਗ ਨਾ ਕਰਨ ਲਈ ਪ੍ਰਣ ਦਿਵਾਇਆ। ਉਹਨਾਂ ਇਹ ਵੀ ਦਸਿਆ ਕਿ ਔਰਤਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਾ ਹੱਕ ਵੀ ਹਾਸਲ ਹੈ।
ਇਸ ਮੌਕੈ ਤੇ ਸ਼੍ਰੀ ਕੁਲਦੀਪ ਸਿੰਘ ਪ੍ਰਧਾਨ ਬਾਰ ਐਸ਼ੋਸ਼ੀਏਸ਼ਨ ਵਲੋਂ ਬੱਚਿਆ ਨੂੰ ਕਾਨੂੰਨੀ ਸਾਖਰ ਹੋਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਸ ਕਾਲਜ ਤੋਂ ਵਿਦਿਆ ਲੈ ਕੇ ਬੱਚਿਆਂ ਨੇ ਵਖ-ਵਖ ਥਾਵਾਂ ਤੇ ਬਤੋਰ ਅਧਿਆਪਕ, ਲੈਕਚਰਾਰ,ਪ੍ਰੋਫੈਸਰ ਆਦਿ ਬਨਣਾ ਹੈ। ਇਸ ਲਈ ਉਹਨਾਂ ਨੂੰ ਕਾਨੂੰਨੀ ਹੱਕਾਂ ਅਤੇ ਕਾਨੂੰਨੀ ਸਹਾਇਤਾ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਉਹਨਾਂ: ਨੇ ਸਾਡੇ ਦੇਸ਼ ਦੇ ਭਵਿਖ ਦਾ ਨਿਰਮਾਣ ਕਰਨਾ ਹੈ। ਜੇਕਰ ਉਹ ਆਪ ਸਾਖਰ ਹੋਣਗੇ ਤਾਂ ਹੀ ਆਪਣੇ ਅਦਾਰਿਆਂ ਵਿਚ ਬੱਚਿਆਂ ਨੂੰ ਸਿਖਿਆ ਦੇ ਨਾਲ-ਨਾਲ ਕਾਨੂੰਨੀ ਹੱਕਾਂ ਅਤੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਉਪਲਭਧ ਮੁਫ਼ਤ ਕਾਨੁੰਨੀ ਸਹਾਇਤਾ ਸਬੰਧੀ ਜਾਣਕਾਰੀ ਦੇਣਗੇ। ਉਹਨਾਂ ਇਹ ਵੀ ਕਿਹਾ ਕਿ ਹਰ ਵਿਅਕਤੀ ਇਹ ਪ੍ਰਣ ਲਵੇ ਕਿ ਸਾਡੇ ਆਲੇ ਦੁਆਲੇ ਜੇਕਰ ਕਿਸੇ ਨਾਲ ਵੀ ਧੱਕਾ ਜਾਂ ਅਤਿਆਚਾਰ ਹੋ ਰਿਹਾ ਹੈ ਤਾਂ ਉਸ ਨੂੰ ਰੋਕਣ ਲਈ ਕਦਮ ਚੁਕਣਗੇ ਅਤੇ ਪੀੜਤ ਨੂੰ ਘੱਟੋ-ਘੱਟ ਕਾਨੁੰਨੀ ਸਹਾਇਤਾ ਦੀ ਜਾਣਕਾਰੀ ਜ਼ਰੂਰ ਦੇਣਗੇ ਤਾਂ ਜੋ ਉਹ ਲਾਭ ਉਠਾ ਸਕੇ।
ਇਸ ਮੌਕੇ ਤੇ ਸ੍ਰੀ ਰਣਜੀਤ ਕੁਮਾਰ ਵਕੀਲ ਨੇ ਸੂਚਨਾ ਅਧਿਕਾਰ ਤੇ ਸਿੱਖਿਆ ਦੇ ਅਧਿਕਾਰ ਤੇ ਵਿਸਥਾਰ ਨਾਲ ਚਾਨਣਾ ਪਾਇਆ। ਸ਼੍ਰੀ ਚਰਨਜੀਤ ਸਿੰਘ ਸਹਾਇਕ ਜ਼ਿਲ੍ਰਾ ਅਟਾਰਨੀ ਵੱਲੋਂ ਦੱਸਿਆ ਗਿਆ ਕਿ 9 ਨਵੰਬਰ 95 ਨੂੰ ਪੂਰੇ ਦੇਸ਼ ਵਿੱਚ ਕਾਨੂੰਨੀ ਸੇਵਾਵਾਂ ਐਕਟ ਲਾਗੂ ਹੋਇਆ ਸੀ। ਇਸ ਲਈ 9 ਨਵੰਬਰ ਦਾ ਦਿਹਾੜਾ ਪੁਰੇ ਦੇਸ਼ ਵਿੱਚ ਬਤੌਰ ਕਾਨੂੰਨੀ ਸੇਵਾਵਾਂ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਇਸ ਮੌਕੇ ਤੇ ਦੱਸਿਆ ਕਿ ਹਰ ਔਰਤ ਬੁੱਢੇ, ਐਸ ਸੀ / ਐਸ ਟੀ, ਬੇਗਾਰ ਦੇ ਮਾਰੇ, ਹਿਰਾਸਤ ਵਿੱਚ ਵਿਅਕਤੀ, ਕੁਦਰਤੀ ਆਫ਼ਤਾਂ ਦੇ ਸ਼ਿਕਾਰ, ਉਦਯੋਗਿਕ ਕਾਮੇ, ਮਾਨਸਿਕ ਰੋਗੀ ਅਤੇ ਹਰ ਉਹ ਵਿਅਕਤੀ ਜਿਸ ਦੀ ਸਲਾਨਾ ਆਮਦਨ ਇੱਕ ਲੱਖ ਰੁਪਏ ਤੋਂ ਘੱਟ ਹੈ, ਮੁਫ਼ਤ ਕਾਨੁੰਨੀ ਸਹਾਇਤਾ ਲੈਣ ਦਾ ਹੱਕਦਾਰ ਹੈ ਅਤੇ ਇਸ ਸਹਾਇਤਾ ਨੂੰ ਲੈਣ ਲਈ ਉਹ ਉਹਨਾਂ ਪਾਸ ਜਾਂ ਜ਼ਿਲ੍ਹਾ ਤੇ ਸੈਸ਼ਨ ਜੱਜ ਜਾਂ ਸਿਵਲ ਜੱਜ ਸੀਨੀਅਰ ਡਵੀਜ਼ਨ ਕੋਲ ਦਰਖਾਸਤ ਦੇ ਸਕਦਾ ਹੈ। ਪ੍ਰਿੰਸੀਪਲ ਡੀ ਏ ਵੀ ਕਾਲਜ ਆਫ਼ ਐਜੂਕੇਸ਼ਨ ਸ੍ਰੀਮਤੀ ਗੁਲਵਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।

MPLAD ਤਹਿਤ ਸੈਲਫ ਪ੍ਰੌਜੈਕਟ ਸਬੰਧੀ ਮੀਟਿੰਗ ਹੋਈ
ਹੁਸ਼ਿਆਰਪੁਰ, 9 ਨਵੰਬਰ: ਐਮ ਪੀ ਲੈਡ ਸਕੀਮ ਅਧੀਨ ਸੈਲਫ਼ ਪ੍ਰੋਜੈਕਟ ਅਤੇ ਇਸ ਸਕੀਮ ਦੀਆਂ ਅਗਵਾਈ ਲੀਹਾਂ ਵਿੱਚ ਸੋਧ ਕਰਨ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਪਾਲ ਸਿੰਘ ਜੱਸੀ ਐਸ ਡੀ ਐਮ ਗੜ੍ਹਸ਼ੰਕਰ, ਜਸਬੀਰ ਸਿੰਘ ਐਸ ਡੀ ਐਮ ਦਸੂਹਾ, ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਭੁਪਿੰਦਰ ਕੌਰ ਉਪ ਅਰਥ ਅੰਕੜਾ ਤੇ ਸਲਾਹਕਾਰ, ਜ਼ਿਲ੍ਹੇ ਦੇ ਸਮੂਹ ਬੀ ਡੀ ਪੀ ਓਜ਼, ਕਾਰਜਸਾਧਕ ਅਫ਼ਸਰ, ਵੱਖ-ਵੱਖ ਵਿਭਾਗਾਂ ਦੇ ਕਾਰਜਕਾਰੀ ਇੰਜੀਨੀਅਰ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਸ੍ਰੀ ਹਰਮਿੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਐਮ ਪੀ ਲੈਡ ਸਕੀਮ ਅਧੀਨ ਸੈਲਫ ਪ੍ਰੋਜੈਕਟ ਅਤੇ ਜੋ ਵਿਕਾਸ ਦੇ ਕੰਮ ਕਰਵਾਏ ਜਾ ਸਕਦੇ ਹਨ, ਸਬੰਧੀ ਤਜ਼ਵੀਜ਼ਾਂ ਜਿਸ ਵਿੱਚ ਕੰਮ ਦਾ ਵੇਰਵਾ, ਉਸ ਦੀ ਲਾਗਤ ਆਦਿ ਸ਼ਾਮਲ ਹੋਣ ਤਿਆਰ ਕਰਕੇ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਇਸ ਹਫ਼ਤੇ ਦੇ ਅੰਦਰ-ਅੰਦਰ ਉਪ ਅਰਥ ਤੇ ਅੰਕੜਾ ਸਲਾਹਕਾਰ ਹੁਸ਼ਿਆਰਪੁਰ ਨੂੰ ਭੇਜਣ ਤਾਂ ਜੋ ਇਹ ਤਜਵੀਜ਼ਾਂ ਸਰਕਾਰ ਨੂੰ ਸਮੇਂ ਸਿਰ ਭੇਜੀਆਂ ਜਾ ਸਕਣ। ਉਹਨਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਦੇ ਪ੍ਰੋਜੈਕਟ ਅਤੇ ਸਕੀਮਾਂ ਬਣਾ ਕੇ ਭੇਜਣ ਜਿਸ ਨਾਲ ਸਮਾਜ ਦੇ ਸਮੂਹ ਵਰਗਾਂ ਨੂੰ ਲਾਭ ਪਹੁੰਚ ਸਕੇ। ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਐਮ ਪੀ ਲੈਡ ਸਕੀਮ ਅਧੀਨ ਮਿਲੀਆਂ ਗਰਾਂਟਾਂ ਦੇ ਵਰਤੋਂ ਸਰਟੀਫਿਕੇਟ ਵੀ ਜਲਦੀ ਤੋਂ ਜਲਦੀ ਭੇਜਣ ਤਾਂ ਜੋ ਵਿਕਾਸ ਕਾਰਜਾਂ ਲਈ ਹੋਰ ਗਰਾਂਟਾਂ ਜਾਰੀ ਕਰਾਈਆਂ ਜਾ ਸਕਣ।

ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ
ਹੁਸ਼ਿਆਰਪੁਰ, 11 ਨਵੰਬਰ: ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਰ ਸੂਚੀ ਦੀ ਸੁਧਾਈ, ਯੋਗਤਾ ਮਿਤੀ 01 ਜਨਵਰੀ 2011 ਦੇ ਆਧਾਰ ਤੇ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾਂ 12 ਨਵੰਬਰ 2010 ਨੂੰ ਕੀਤੀ ਜਾਵੇਗੀ ਅਤੇ ਦਾਅਵੇ ਤੇ ਇਤਰਾਜ ਦੇਣ ਦਾ ਸਮਾਂ 12 ਨਵੰਬਰ 2010 ਤੋਂ 27 ਨਵੰਬਰ 2010 ਤੱਕ ਹੈ। ਉਹਨਾਂ ਦੱਸਿਆ ਕਿ ਗਰਾਮ ਸਭਾ, ਲੋਕਲ ਬਾਡੀਜ਼ ਅਤੇ ਆਰ ਡਬਲਯੂ ਏ ਦੁਆਰਾ ਨਾਵਾਂ ਦੀ ਪੜਤਾਲ ਆਦਿ 13 ਨਵੰਬਰ 2010 ਅਤੇ 20 ਨਵੰਬਰ 2010 ਨੂੰ ਕੀਤੀ ਜਾਵੇਗੀ। ਰਾਜਨੀਤਿਕ ਪਾਰਟੀਆਂ ਦੇ ਏਜੰਟਾਂ ਨਾਲ ਦਾਅਵੇ-ਇਤਰਾਜਾਂ ਸਬੰਧੀ ਵਿਸ਼ੇਸ਼ ਮੁਹਿੰਮ 14 ਨਵੰਬਰ 2010 ਅਤੇ 20 ਨਵੰਬਰ 2010 ਨੂੰ ਚਲਾਈ ਜਾਵੇਗੀ। ਉਹਨਾਂ ਦੱਸਿਆ ਕਿ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ 10 ਦਸੰਬਰ 2010 ਨੂੰ ਕੀਤਾ ਜਾਵੇਗਾ। ਡਾਟਾ ਬੇਸ ਨੂੰ ਮਰਜ਼ ਕਰਨ ਅਤੇ ਸਪਲੀਮੈਂਟ ਲਿਸਟਾਂ ਦੀ ਛਪਾਈ 27 ਦਸੰਬਰ 2010 ਨੂੰ ਹੋਵੇਗੀ ਅਤੇ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ 5 ਜਨਵਰੀ 2011 ਨੂੰ ਕੀਤੀ ਜਾਵੇਗੀ।
ਲਿੰਕ ਸੜਕਾਂ ਤੇ ੨੬੨੦ ਕਰੋੜ ਰੁਪਏ ਖਰਚ ਕੀਤੇ ਗਏ : ਜੋਸ਼
ਸ਼ਾਮਚੁਰਾਸੀ, 11 ਨਵੰਬਰ: ਪੇਂਡੂ ਖੇਤਰਾਂ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਵਿੱਚ ਨਵੀਆਂ ¦ਿਕ ਸੜਕਾਂ ਬਣਾਉਣ ਤੇ 2620 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਪੰਡੋਰੀ ਫਗੂੜੇ ਵਿਖੇ ਪੰਡੋਰੀ ਤੋਂ ਕਡਿਆਣਾਂ ਸੜਕ ਤੱਕ 5. 58 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਲਿੰਕ ਸੜਕ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ । ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਰਾਜੀਵ ਕੁਮਾਰ ਸੈਣੀ, ਜੇ ਈ ਰਜਿੰਦਰ ਕੰਵਰ, ਐਸ ਐਚ ਓ ਬੁਲੋਵਾਲ ਪਰਮਜੀਤ ਸਿੰਘ ਅਤੇ ਐਸ ਐਮ ਓ ਸ਼ਾਮਚੁਰਾਸੀ ਡਾ ਰਾਮ ਲਾਲ ਵੀ ਇਸ ਮੌਕੇ ਤੇ ਉਹਨਾਂ ਦੇ ਨਾਲ ਸਨ।
ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਬੀਬੀ ਜੋਸ਼ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਅਤੇ ਸਹਿਰਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਗਏ ਹਨ। ਪੇਂਡੂ ਖੇਤਰਾਂ ਵਿੱਚ ਸਾਫ-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਹਰ ਪਿੰਡ ਵਿੱਚ ਜਲ ਸਪਲਾਈ ਸਕੀਮਾਂ ਲਗਾਈਆਂ ਜਾ ਰਹੀਆਂ ਹਨ ਅਤੇ 95 ਪ੍ਰਤੀਸ਼ਤ ਪਿੰਡਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਗਰੀਬ ਪ੍ਰੀਵਾਰਾਂ ਦੇ ਬੱਚਿਆਂ ਨੂੰ ਮੁਫ਼ਤ ਵਿਦਿਆ ਦੇ ਨਾਲ-ਨਾਲ ਕਾਪੀਆਂ, ਕਿਤਾਬਾਂ ਅਤੇ ਹੋਰ ਲੋੜੀਂਦਾ ਸਮਾਨ ਵੀ ਦਿੱਤਾ ਜਾ ਰਿਹਾ ਹੈ। ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਸਿਹਤ ਸੰਭਾਲ ਲਈ ਮਾਹਿਰ ਡਾਕਟਰਾਂ ਵੱਲੋਂ ਬੱਚਿਆਂ ਦਾ ਡਾਕਟਰੀ ਮੁਆਇਨਾ ਕੀਤਾ ਜਾਂਦਾ ਹੈ ਅਤੇ ਗੰਭੀਰ ਬੀਮਾਰੀਆਂ ਨਾਲ ਗ੍ਰਸਤ ਬੱਚਿਆਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਦੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਗਈਆਂ ਗਰਾਂਟਾਂ ਨੂੰ ਬਿਨਾਂ ਭੇਦ-ਭਾਵ ਦੇ ਵਿਕਾਸ ਕਾਰਜਾਂ ਦੇ ਖਰਚ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਹੋਰ ਗਰਾਂਟਾਂ ਦਿੱਤੀਆਂ ਜਾ ਸਕਣ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਗੁਰਬਚਨ ਸਿੰਘ, ਮਹਿੰਦਰ ਸਿੰਘ ਜੋਸ਼, ਨੰਬਰਦਾਰ ਕੁਲਵਿੰਦਰ ਸਿੰਘ, ਨੰਬਰਦਾਰ ਮਲਕੀਤ ਸਿੰਘ, ਪੰਚ ਹਰਜਿੰਦਰ ਸਿੰਘ, ਕੁਲਦੀਪ ਕੌਰ, ਮਨਜੀਤ ਕੌਰ ਸਰਪੰਚ ਬੂਰੇ, ਬਲਬੀਰ ਕੌਰ ਭੁੱਲਰ, ਗੁਰਜੀਤ ਸਿੰਘ ਪਾਵਲਾ, ਹਰਜਿੰਦਰ ਸਿੰਘ ਅਧਿਕਾਰੇ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਇਸ ਸਾਲ 11 ਹਜਾਰ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ: ਸੇਖਵਾਂ
ਹੁਸ਼ਿਆਰਪੁਰ, 11 ਨਵੰਬਰ: ਪੰਜਾਬ ਸਰਕਾਰ ਵੱਲੋਂ ਪਿਛਲੇ ਤਿੰਨ ਸਾਲਾਂ ਦੌਰਾਨ 38 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ ਇਸ ਸਾਲ 11 ਹਜ਼ਾਰ ਅਧਿਆਪਕਾਂ ਦੀ ਭਰਤੀ ਕਰਕੇ ਸਰਕਾਰੀ ਐਲੀਮੈਂਟਰੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਖਾਲੀ ਪਈਆਂ ਆਸਾਮੀਆਂ ਨਿਰੋਲ ਮੈਰਿਟ ਦੇ ਆਧਾਰ ਤੇ ਅਤੇ ਪਾਰਦਰਸ਼ਤਾ ਨਾਲ ਭਰੀਆਂ ਜਾਣਗੀਆਂ। ਇਹ ਪ੍ਰਗਟਾਵਾਂ ਸ੍ਰ: ਸੇਵਾ ਸਿੰਘ ਸੇਖਵਾਂ ਸਿੱਖਿਆ ਮੰਤਰੀ ਪੰਜਾਬ ਨੇ ਆਊਟਡੋਰ ਸਟੇਡੀਅਮ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਉਹਨਾਂ ਦੱਸਿਆ ਕਿ ਐਲੀਮੈਂਟਰੀ ਸਕੂਲਾਂ ਵਿੱਚ 3500 ਅਧਿਆਪਕ ਭਰਤੀ ਕਰਨ ਦੀ ਮਨਜ਼ੂਰੀ ਸਰਕਾਰ ਵੱਲੋਂ ਮਿਲ ਗਈ ਹੈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 7500 ਅਧਿਆਪਕ ਭਰਤੀ ਕਰਨ ਦੀ ਮਨਜ਼ੂਰੀ ਲੈਣ ਲਈ ਪ੍ਰਕ੍ਰਿਆ ਚੱਲ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਕੂਲਾਂ ਵਿੱਚ ਦਿੱਤੀ ਜਾ ਰਹੀ ਮਿਡ ਡੇ ਮੀਲ ਵਾਸਤੇ ਬੱਚਿਆਂ ਨੂੰ ਬਰਤਨ ਘਰੋਂ ਲਿਆਉਣੇ ਪੈਂਦੇ ਹਨ , ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਮਿਡ ਡੇ ਮੀਲ ਦੇਣ ਲਈ ਬੱਚਿਆਂ ਨੂੰ ਬਰਤਨ ਵੀ ਸਰਕਾਰ ਵੱਲੋਂ ਦਿੱਤੇ ਜਾਣਗੇ । ਉਹਨਾਂ ਕਿਹਾ ਬੱਚਿਆਂ ਦੇ ਬੈਠਣ ਵਾਸਤੇ ਡੈਸਕ ਵੀ ਸਕੂਲਾਂ ਵਿੱਚ ਮੁਹੱਈਆ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਮੁਫ਼ਤ ਕਿਤਾਬਾਂ ਦੇ ਨਾਲ-ਨਾਲ ਬਸਤੇ ਵੀ ਦਿੱਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਪੇਂਡੂ ਖੇਤਰਾਂ ਦੇ ਸਰਕਾਰੀ ਸਕੂਲਾਂ ਵਿੱਚ 9ਵੀਂ ਅਤੇ 10ਵੀਂ ਵਿੱਚ ਪੜਦੀਆਂ ਲੜਕੀਆਂ ਜੋ ਦੂਰ-ਦੁਰਾਡੇ ਤੋਂ ਪੜਨ ਲਈ ਆਉਂਦੀਆਂ ਹਨ, ਨੂੰ ਮੁਫ਼ਤ ਸਾਈਕਲ ਵੀ ਦਿੱਤੇ ਜਾ ਰਹੇ ਹਨ।
ਸ੍ਰ: ਸੇਖਵਾਂ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿੰਚ ਜਿੰਨੇ ਵਿਕਾਸ ਦੇ ਕੰਮ ਕੀਤੇ ਹਨ, ਕਾਂਗਰਸ ਸਰਕਾਰ ਨੇ ਆਪਣੇ 50 ਸਾਲ ਦੇ ਕਾਰਜਕਾਲ ਦੌਰਾਨ ਵੀ ਨਹੀਂ ਕੀਤੇ। ਉਹਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹਵਾਈ ਅੱਡਿਆਂ, ਸੜਕਾਂ, ਫਲਾਈ ਓਵਰ, ਪੁੱਲਾਂ ਦੀ ਵੱਡੇ ਪੱਧਰ ਤੇ ਉਸਾਰੀ ਕਰਵਾਈ ਹੈ ਅਤੇ ਆਮ ਲੋਕਾਂ ਨੂੰ ਮੁਢਲੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਹਨ ਅਤੇ ਵੱਖ-ਵੱਖ ਵਿਭਾਗਾਂ ਵਿੱਚ ਪਾਰਦਰਸ਼ਤਾ ਅਤੇ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਗਰੀਬਾਂ ਨੂੰ ਜੋ ਸਬਸਿਡੀਆਂ ਦਿੱਤੀਆਂ ਗਈਆਂ ਹਨ, ਉਹ ਬੰਦ ਨਹੀਂ ਕੀਤੀਆਂ ਜਾਣਗੀਆ। ਪੰਜਾਬ ਸਰਕਾਰ ਕਿਸਾਨਾਂ ਅਤੇ ਗਰੀਬ ਲੋਕਾਂ ਦੇ ਨਾਲ ਖੜ੍ਹੀ ਹੈ। ਉਹਨਾਂ ਕਿਹਾ ਕਿ ਜਿਹੜਾ ਕਰਜ਼ਾ ਲਿਆ ਗਿਆ ਹੈ, ਉਹ ਲੋਕਾਂ ਦੇ ਵਿਕਾਸ ਤੇ ਖਰਚ ਕੀਤਾ ਗਿਆ ਹੈ।
ਇਸ ਮੌਕੇ ਤੇ ਬੀਬੀ ਮਹਿੰਦਰ ਕੌਰ ਜੋਸ਼ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ, ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ, ਨਰਿੰਦਰ ਸਿੰਘ ਸੇਖਵਾਂ, ਸੁਖਦੇਵ ਕੌਰ ਸੱਲਾ, ਸਤਨਾਮ ਸਿੰਘ ਧਨੋਆ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

Subscribe to:
Posts (Atom)
Labels
10+2 Reuslt
(1)
2012
(41)
2014
(35)
2017
(36)
Act 144
(47)
Akali Dal
(33)
Amarjit Singh Sahi MLA
(15)
Anandpur Sahib
(1)
Anti Tobacoo day
(1)
Army
(3)
Army Institute of Management & Technology
(1)
Army tranning
(1)
Arun Dogra
(4)
Avinash Rai Khanna
(1)
awareness
(7)
B. Ed. Front
(6)
baba lal dyal ji
(1)
badal
(7)
Barrage
(1)
BBMB
(30)
BJP
(26)
BLO
(1)
blood donation
(1)
Book
(1)
BSF
(2)
BSP
(1)
Bus
(1)
cabel tv
(1)
Camp
(1)
Canal
(1)
Cancer
(1)
Capt. Amrinder Singh
(5)
CBSE Board
(1)
Chandigarh
(1)
Checking
(2)
cheema
(1)
chief minister
(1)
child labour
(1)
civil hospital
(1)
CM
(1)
complaints
(1)
Congress
(18)
control room
(1)
Court
(2)
cow safety planning
(1)
Crime
(1)
crops
(1)
D.I.G Jaskaran Singh
(1)
Dairy Development Board
(3)
Daljit Singh Cheema
(2)
Dasuya
(35)
datarpur
(3)
datesheet
(1)
dc
(4)
dc vipul ujval
(24)
DC Vipul Ujwal
(32)
Dengue & chikungunya
(1)
deputy commissioner vipul ujwal
(1)
development deptt.
(1)
dhugga
(2)
Digital
(1)
Dist. Admn.
(173)
District Language Officer Raman Kumar
(1)
doaba radio
(1)
Dogra
(5)
donation
(1)
drugs
(3)
DTO
(6)
education
(30)
education seminar
(7)
Elections
(158)
employement
(5)
employment
(15)
environment
(10)
ETT Union
(4)
EVMs
(3)
Exams
(1)
exams 2010
(2)
Exhibition
(1)
Farmer
(1)
festival
(2)
flood control
(3)
Food Safety Act
(1)
forest
(3)
G.S.T
(1)
GADVASU
(1)
garhdiwala
(3)
garshankar
(5)
GCT
(17)
Govt Model High School Talwara
(33)
GPC
(2)
green india
(2)
gst
(2)
GTU
(9)
Gurpurab
(1)
Guru
(2)
health
(11)
Help desk
(1)
Himachal
(1)
Hola
(1)
hoshiarpur
(132)
iDay
(1)
IIT
(1)
Independence Day
(1)
India
(1)
india election results
(3)
india elections
(4)
ips
(1)
ITI
(5)
juvenile home
(1)
kabbadi
(2)
kandhi
(2)
kavi darbar
(5)
Lagal Aid Clinic
(1)
Learn Urdu
(1)
legal
(11)
Legal Aid Clinic
(2)
liquor
(1)
Loan
(2)
lok adalat
(3)
Mahant Ram Parkash Das
(1)
mahilpur
(3)
Mahinder Kaur Josh
(1)
malaria
(1)
Mandir
(1)
mc
(4)
MCU Punjab
(2)
Mela
(1)
merit
(1)
Micky
(2)
mining
(3)
MLA
(2)
MLA Sundar Sham arora
(2)
Mohalla
(1)
Mukerian
(4)
Multi skill development
(1)
nagar panchayat
(15)
Nandan
(1)
NCC
(1)
News Updates
(52)
nss
(1)
panchayat
(1)
Panchayat Elections
(1)
panchayat samiti
(1)
parade
(1)
Passing out
(1)
Police
(10)
polio drops
(3)
Politics
(7)
Pong Dam
(3)
Pooja sharma
(1)
Post service
(1)
PPP
(3)
press
(3)
PSEB
(8)
PSSF
(3)
PSTET
(1)
Pt. Kishori Lal
(1)
Punjab
(31)
punjab lok sabha winners
(1)
punjab radio live
(1)
Punjab School Education Board
(6)
punjabi sahit
(23)
PWD
(2)
Rajnish Babbi
(3)
Rajwal School Result
(1)
ramesh dogra
(4)
Ramgharia
(1)
Ravidas
(2)
Recruitment
(3)
Red Cross
(12)
red cross society
(2)
Republic Day
(3)
Result
(2)
Results
(3)
Retirement
(1)
Road Safety
(1)
Rock Garden
(1)
Roopnagar
(11)
Ropar
(2)
Rozgar
(1)
Rural Mission
(1)
s.c.commision
(1)
Sacha Sauda
(2)
Sadhu Singh Dharmsot
(1)
Sahi
(12)
sanjha chullah
(6)
Sant Balbir Singh
(1)
save girls
(1)
save trees
(1)
save water
(1)
sbi
(2)
Sc Commission
(2)
School
(8)
SDM Jatinder Jorwal
(1)
self employment
(1)
seminar
(1)
Senate
(1)
services
(3)
Sewa Singh Sekhwan
(1)
sgpc
(2)
Shah Nehar
(5)
Shakir
(2)
shamchurasi
(1)
shivsena
(1)
sidhu
(19)
skill development centre
(1)
smarpan
(2)
Sohan Singh Thandal
(4)
sports
(8)
staff club
(2)
Stenographer training
(1)
Sukhjit Kaur Sahi
(6)
Summer camp
(2)
Sunder Sham Arora
(4)
svm
(5)
swachh
(5)
Swachh Bharat
(2)
swimming
(2)
Swine Flu
(1)
talwara
(210)
Talwara Police
(1)
Talwara Schools
(74)
tax
(2)
TET
(1)
thandal
(4)
Tikshan Sood
(6)
Toy Bank
(1)
traffic rules
(4)
Training
(2)
Training camp
(2)
Traning Camp
(1)
Transport
(2)
travel agency
(1)
unions
(2)
University
(1)
Vet University
(5)
Vigilance
(1)
Vijay Sampla
(8)
Vipul Ujwal
(1)
voter
(5)
waiver
(1)
water
(1)
Water is Life
(1)
world kabbadi cup
(2)
yoga
(3)
yoga day
(3)
youth
(2)
zila parishad
(2)
ਸਰਬੱਤ ਦਾ ਭਲਾ
(1)
ਸ਼ਾਕਰ
(2)
ਸੇਖਵਾਂ
(1)
ਕਵੀ ਦਰਬਾਰ
(5)
ਚੋਣਾਂ
(15)
ਟਰੈਫਿਕ ਨਿਯਮ
(1)
ਡੀ.ਸੀ ਵਿਪੁਲ ਉਜਵਲ
(2)
ਤਲਵਾੜਾ
(26)
ਤੀਕਸ਼ਨ ਸੂਦ
(8)
ਪੰਚਾਇਤ
(13)
ਪੰਜਾਬ
(9)
ਬਾਦਲ
(29)
ਮਹਿੰਦਰ ਕੌਰ ਜੋਸ਼
(4)
ਮਜੀਠੀਆ
(1)