ਗੁਰਦੁਆਰਾ ਵੋਟਰ ਸੂਚੀਆਂ ਸਬੰਧੀ ਇਤਰਾਜ ਮੰਗੇ

ਹੁਸ਼ਿਆਰਪੁਰ, 3 ਨਵੰਬਰ: ਗੁਰਦੁਆਰਾ ਚੋਣ ਕਮਿਸ਼ਨ ਵੱਲੋਂ ਸੋਧੇ ਹੋਏ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ਼ 12 ਨਵੰਬਰ 2010 ਪ੍ਰਾਪਤ ਕੀਤੇ ਜਾਣਗੇ।  ਇਹ ਜਾਣਕਾਰੀ ਦਿੰਦਿਆਂ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 15 ਨਵੰਬਰ ਤੋਂ 16 ਦਸੰਬਰ 2010 ਤੱਕ ਦਾਅਵੇ ਅਤੇ ਇਤਰਾਜ਼ਾ ਦਾ ਨਿਪਟਾਰਾ ਕੀਤਾ ਜਾਵੇਗਾ ਅਤੇ 17 ਦਸੰਬਰ ਤੋਂ 17 ਜਨਵਰੀ 2011 ਤੱਕ ਮਸੋਦਿਆਂ ਦੀ ਤਿਆਰੀ ਕੀਤੀ ਜਾਵੇਗੀ ਅਤੇ 27 ਜਨਵਰੀ 2011 ਤੱਕ ਅਨੁਪੂਰਕਾਂ ਦੀ ਛਪਾਈ ਕੀਤੀ ਜਾਵੇਗੀ ਅਤੇ 3 ਫਰਵਰੀ 2011 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨ ਕੀਤੀ ਜਾਵੇਗੀ।

        ਸ੍ਰੀ ਤਰਨਾਚ ਨੇ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣ ਹਲਕਿਆਂ ਦੀ ਰਵਾਈਜਿੰਗ ਅਥਾਰਟੀ-ਕਮ-ਰਿਟਰਨਿੰਗ ਅਫ਼ਸਰਾਂ ਅਤੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਵੋਟਰ ਸੂਚੀਆਂ ਦੀ ਚੰਗੀ ਤਰ•ਾਂ ਪੜਤਾਲ ਕਰ ਲੈਣ ਤਾਂ ਜੋ ਕੋਈ ਗਲਤੀ ਨਾ ਰਹਿ ਜਾਵੇ। ।

ਠੀਕਰੀ ਪਹਿਰੇ ਦਾ ਹੁਕਮ

ਹੁਸ਼ਿਆਰਪੁਰ, 2 ਨਵੰਬਰ  :  ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਸ਼੍ਰੀ ਧਰਮ ਦੱਤ ਤਰਨਾਚ ਨੇ ਧਾਰਾ  144 ਤਹਿਤ ਜਾਰੀ ਕੀਤੇ ਇਕ ਹੁਕਮ ਰਾਹੀਂ ਜ਼ਿਲਾ ਹੁਸ਼ਿਆਰਪੁਰ ਦੇ ਸਾਰੇ ਪਿੰਡਾਂ ਦੇ ਨਰੋਈ ਸਿਹਤ ਵਾਲੇ ਬਾਲਗ  ਵਿਅਕਤੀਆਂ (ਆਦਮੀਆਂ)  ਨੂੰ ਪਾਵਰ ਟਰਾਂਸਮਿਸ਼ਨ ਲਾਈਨਾਂ / ਸਬ-ਸਟੇਸ਼ਨ /ਟਰਾਂਸਫਾਰਮਰ / ਰੇਲ ਗੱਡੀਆਂ  ਦੀਆਂ ਪਟੜੀਆਂ/ ਅਨਾਜ ਭੰਡਾਰ /ਨਹਿਰਾਂ ਦੇ ਕੰਢੇ ਦੇ ਪੁੱਲ/ ਸਰਕਾਰੀ ਬੈਂਕਾਂ ,ਪੇਂਡੂ ਗ੍ਰਾਮੀਣ ਬੈਂਕਾਂ/ ਡਾਕਖਾਨੇ / ਪੈਟਰੋਲ  ਪੰਪਾਂ ਅਤੇ ਹੋਰ ਸਰਕਾਰੀ ਦਫਤਰ ਤੇ ਸੰਸਥਾਵਾਂ ਨੂੰ ਮੁਮਕਿਨ ਤੋੜ-ਫੋੜ ਜਾਂ ਸਾੜ-ਫੂਕ ਦੁਆਰਾ ਨਸ਼ਟ ਕੀਤੇ ਜਾਣ ਤੋਂ ਬਚਾਅ ਲਈ ਪਿੰਡਾਂ ਦੇ ਵਲੰਟੀਅਰਾਂ ਵਲੋਂ ਵਿਸ਼ੇਸ਼ ਥਾਵਾਂ ਤੇ   24 ਘੰਟੇ ਠੀਕਰੀ ਪਹਿਰਾ ਤੇ ਰਾਖੀ ਕਰਨ ਲਈ ਕਿਹਾ।  ਇਸ ਹੁਕਮ ਤਹਿਤ ਹਰ ਪਿੰਡ ਦੀ ਪ੍ਰੰਚਾਇਤ ਉਕਤ ਐਕਟ ਅਧੀਨ ਧਾਰਾ ਦੀ ਪੂਰੀ ਤਰਜਮਾਨੀ ਕਰਦਿਆਂ ਆਪਣੇ ਕਾਰਜ ਖੇਤਰ ਵਿਚ ਉਕਤ ਡਿਊਟੀ ਅਦਾ ਕਰਵਾਏਗੀ।

        ਇਹ ਹੁਕਮ  31 ਜਨਵਰੀ  2011 ਤਕ ਲਾਗੂ ਰਹੇਗਾ।

ਰੈੱਡ ਰੀਬਨ ਐਕਸਪ੍ਰੈਸ ਸਬੰਧੀ ਪ੍ਰਬੰਧਾਂ ਜਾਇਜਾ

ਹੁਸ਼ਿਆਰਪੁਰ, 2 ਨਵੰਬਰ: ਸ੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ,  ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ 10 ਨਵੰਬਰ ਨੂੰ ਸਵੇਰੇ 9-00 ਵਜੇ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਵਿਖੇ ਏਡਜ਼ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਹੁੰਚ ਰਹੀ ਰੈਡ ਰਿਬਨ ਐਕਸਪ੍ਰੈਸ ਦੇ ਸਵਾਗਤ ਲਈ ਆਯੋਜਿਤ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਦੋ ਪ੍ਰਚਾਰ ਵੈਨਾਂ ਨੂੰ ਹਰੀ ਝੰਡੀ ਵਿਖਾ ਕੇ ਵੱਖ-ਵੱਖ ਪਿੰਡਾਂ ਲਈ ਰਵਾਨਾ ਕਰਨਗੇ। ਇਹ ਜਾਣਕਾਰੀ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਰੈਡ ਰਿਬਨ ਐਕਸਪ੍ਰੈਸ ਦੇ ਹੁਸ਼ਿਆਰਪੁਰ ਵਿਖੇ ਪਹੁੰਚਣ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ  ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਆਰਗੇਨਾਈਜਿੰਗ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।  ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ  ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਡਾ ਰਵੀ ਡੋਗਰਾ ਸਿਵਲ ਸਰਜਨ, ਰਮੇਸ਼ ਕੁਮਾਰ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਅਤੇ ਵੱਖ-ਵੱਖ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।

        ਸ੍ਰੀ ਤਰਨਾਚ ਨੇ ਦੱਸਿਆ ਕਿ ਇਹ ਰੈਡ ਰਿਬਨ ਐਕਸਪ੍ਰੈਸ 10 ਤੋਂ 12 ਨਵੰਬਰ 2010 ਤੱਕ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਵਿਖੇ ਠਹਿਰੇਗੀ ਅਤੇ ਇਸ ਸਮੇਂ ਦੌਰਾਨ ਏਡਜ਼ ਦੀ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ 15 ਸਾਲ ਤੋਂ 49 ਸਾਲ ਤੱਕ ਦੀ ਉਮਰ ਦੇ ਲੋਕਾਂ ਨੂੰ ਏਡਜ਼ ਦੇ ਕਾਰਨਾਂ, ਏਡਜ਼ ਦੇ ਬਚਾਓ ਅਤੇ ਇਸ ਸਬੰਧੀ ਸ਼ੰਕਿਆਂ ਨੂੰ ਦੂਰ ਕਰਨ ਲਈ ਜਾਗਰੂਕ ਕਰੇਗੀ। ਉਹਨਾਂ ਦੱਸਿਆ ਕਿ ਏਡਜ਼ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਦੋ ਪ੍ਰਚਾਰ ਵੈਨਾਂ  ਜ਼ਿਲ•ੇ ਦੇ ਲਗਭਗ 24 ਕਸਬਿਆਂ ਤੇ ਵੱਡੇ ਪਿੰਡਾਂ,  ਹਰਿਆਣਾ, ਭੂੰਗਾ, ਗੜ੍ਹਦੀਵਾਲਾ, ਦਸੂਹਾ, ਭੰਗਾਲਾ, ਹਾਜੀਪੁਰ, ਕਮਾਈ ਦੇਵੀ, ਜਨੌੜੀ, ਸ਼ਾਮਚੁਰਾਸੀ, ਬੁਲੋਵਾਲ, ਟਾਂਡਾ, ਮਿਆਣੀ, ਚੱਬੇਵਾਲ, ਮਾਹਿਲਪੁਰ, ਬੀਨੇਵਾਲ, ਗੜ੍ਹਸ਼ੰਕਰ, ਸਮੂੰਦੜਾ, ਸੈਲਾ, ਮੋਰਾਂਵਾਲੀ,  ਕੋਟਫਤੂਹੀ, ਅੱਤੋਵਾਲ, ਫੁਗਲਾਣਾ, ਰਾਜਪੁਰ ਭਾਈਆਂ ਅਤੇ ਭਾਮ    ਵਿਖੇ 10 ਤੋਂ 12 ਨਵੰਬਰ ਤੱਕ ਪ੍ਰਚਾਰ ਕਰਨਗੀਆਂ।  ਸ੍ਰੀ ਤਰਨਾਚ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਰੈਡ ਰਿਬਨ ਐਕਸਪ੍ਰੈਸ ਦੇ ਸਵਾਗਤੀ ਸਮਾਗਮ ਅਤੇ ਇਸ ਦੇ ਠਹਿਰਾਓ ਦੌਰਾਨ ਵੱਖ-ਵੱਖ ਪਿੰਡਾਂ ਤੇ ਕਸਬਿਆਂ ਵਿੱਚ ਏਡਜ਼ ਸਬੰਧੀ ਕੀਤੇ ਜਾਣ ਵਾਲੇ ਸਮਾਗਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਆਪਣੀ ਡਿਊਟੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਏਡਜ਼ ਵਰਗੀ ਭਿਆਨਕ ਬੀਮਾਰੀ ਸਬੰਧੀ ਜਾਗਰੂਕ ਹੋਣ ਲਈ ਰੈਡ ਰਿਬਨ ਐਕਸਪ੍ਰੈਸ ਵਿੱਚ ਲਗਾਈ ਗਈ ਨੁਮਾਇਸ਼ ਨੂੰ ਦੇਖਣ ਲਈ ਆਉਣ ਅਤੇ ਵੱਖ-ਵੱਖ ਪਿੰਡਾਂ ਵਿੱਚ ਕੀਤੇ ਜਾ ਰਹੇ ਸਮਾਗਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।

ਬਾਬਾ ਦੀਪ ਸਿੰਘ ਜੀ ਯਾਦਗਾਰੀ ਸਲਾਨਾ ਸਮਾਗਮ ਆਯੋਜਿਤ




ਤਲਵਾੜਾ ਟਾਊਨਸ਼ਿਪ, 1 ਨਵੰਬਰ:  ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਰਜਿ: ਤਲਵਾੜਾ ਵੱਲੋਂ ਇੱਥੇ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਸਲਾਨਾ ਸਮਾਗਮ ਸੁਸਾਇਟੀ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਉਪਰੰਤ ਸਜੇ ਧਾਰਮਿਕ ਦੀਵਾਨ ਵਿਚ ਸੰਗਤ ਨੂੰ ਸੰਬੋਧਨ ਕਰਦਿਆਂ ਬੁੱਧੀਜੀਵੀ ਪ੍ਰੋ. ਬੀ. ਐ¤ਸ. ਬੱਲੀ ਜਿਲ੍ਹਾ ਲੋਕ ਸੰਪਰਕ ਅਫਸਰ ਨਵਾਂਸ਼ਹਿਰ ਨੇ ਕਿਹਾ ਕਿ ਵਿਸ਼ਵ ਨੂੰ ਦਰਪੇਸ਼ ਹਰ ਸਮੱਸਿਆ ਦਾ ਹੱਲ ਸ਼੍ਰੀ ਗੁਰੂ ਗਰੰਥ ਸਾਹਿਬ ਵਿਚ ਦਰਜ ਹੈ ਅਤੇ ਅਜੋਕੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਦੇ ਬ੍ਰਹਿਮੰਡੀ ਸੋਚ ਅਤੇ ਆਲਮੀ ਭਾਈਚਾਰੇ ਵਾਲੇ ਫਲਸਫੇ ਤੇ ਅਮਲ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਯੋਧਿਆਂ ਨੇ ਪੂਰੀ ਦ੍ਰਿੜਤਾ ਨਾਲ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ਨੂੰ ਅਪਣਾਇਆ ਅਤੇ ਪੂਰੀ ਦੁਨੀਆਂ ਦੇ ਇਤਿਹਾਸ ਵਿਚ ਵਿਲੱਖਣ ਸ਼ਹਾਦਤ ਦੇ ਕੇ ਸੰਤ ਸਿਪਾਹੀ ਵਾਲੀ ਨਿਵੇਕਲੀ ਮਿਸਾਲ ਪੇਸ਼ ਕੀਤੀ। ਇਸ ਮੌਕੇ ਪੰਥ ਪ੍ਰਸਿੱਧ ਢਾਡੀ ਜਥਾ ਗਿਆਨੀ ਮਹਿੰਦਰ ਸਿੰਘ ਸਿਬੀਆ ਸੰਗਰੂਰ ਦੇ ਜੱਥੇ ਸਰੰਗੀ ਮਾਸਟਰ ਨਛੱਤਰ ਸਿੰਘ ਛੱਤਾ, ਜਸਬੀਰ ਸਿੰਘ, ਗੁਰਮੇਲ ਸਿੰਘ ਨੇ ਜੋਸ਼ੀਲੀਆਂ ਢਾਡੀ ਵਾਰਾਂ ਰਾਹੀਂ ਲਾਸਾਨੀ ਸਿੱਖ ਇਤਿਹਾਸ ਨਾਲ ਸੰਗਤਾਂ ਨੂੰ ਰੂਬਰੂ ਕੀਤਾ। ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੈਕਟਰ ਤਿੰਨ ਦੇ ਕੀਰਤਨੀ ਜਥਿਆਂ ਨੇ ਮਨੋਹਰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਕੌਮੀ ਮੀਤ ਪ੍ਰਧਾਨ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ, ਬੀ. ਐ¤ਸ. ਕੰਗ ਐਕਸੀਅਨ ਪਬਲਿਕ ਹੈਲਥ, ਏ. ਪੀ. ਐਸ. ਉੱਭੀ, ਰਘੁਬੀਰ ਸਿੰਘ ਦਿੱਲੀ, ਗੁਰਮੀਤ ਸਿੰਘ ਸਲੈਚ ਜ¦ਧਰ, ਹਰਜਿੰਦਰ ਸਿੰਘ ਬਹਿਰਾਮ, ਮੰਗਲ ਸਿੰਘ ਹਾਜੀਪੁਰ, ਮਲਕੀਅਤ ਸਿੰਘ ਹਾਰਟਾ, ਅਵਤਾਰ ਸਿੰਘ ਬਨੀਖੇਤ, ਜਗਜੀਤ ਸਿੰਘ ਬਿਸ਼ਨਪੁਰ, ਐ¤ਚ. ਐ¤ਸ. ਧਾਮੀ, ਲਵਇੰਦਰ ਸਿੰਘ, ਜਸਵਿੰਦਰ ਸਿੰਘ ਸਰਪੰਚ, ਯੁੱਧਵੀਰ ਸਿੰਘ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਭਾ, ਗੁਰਚਰਨ ਸਿੰਘ ਜੌਹਰ ਪ੍ਰਧਾਨ ਸ਼੍ਰੀ ਗੁਰੂ ਸਿੰਘ ਸਭਾ, ਜਥੇਦਾਰ ਮਨਜੀਤ ਸਿੰਘ ਦਿਓਲ, ਉਮਰਾਓ ਸਿੰਘ, ਰਾਜ ਕੁਮਾਰ, ਸੰਦੀਪ ਕਪਿਲ, ਰਾਮ ਮੂਰਤੀ, ਜਗਦੇਵ ਸਿੰਘ, ਅਮਰੀਕ ਸਿੰਘ, ਗੁਰਮੀਤ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ। ਇਸ ਮੌਕੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

27 ਹਜਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ : ਠੰਡਲ

ਮਾਹਿਲਪੁਰ, 1 ਨਵੰਬਰ:   ਅਕਾਲੀ-ਭਾਜਪਾ ਸਰਕਾਰ ਵੱਲੋਂ ਸਿੱਖਿਆ ਨੂੰ ਬਿਹਤਰ ਬਣਾਉਣ ਲਈ 27 ਹਜ਼ਾਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਅਤੇ 7000 ਹੋਰ ਅਧਿਆਪਕ ਭਰਤੀ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਬਲਾਕ ਮਾਹਿਲਪੁਰ ਦੇ ਪਿੰਡ ਨੋਨੀਤਪੁਰ ਵਿਖੇ 2. 50 ਲੱਖ ਰੁਪਏ ਦੀ ਲਾਗਤ ਨਾਲ ਬਣੀ ਸਰਕਾਰੀ ਐਲੀਮੈਂਟਰੀ ਸਕੂਲ ਦੀ ਇਮਾਰਤ ਦਾ ਉਦਘਾਟਨ ਕਰਨ ਉਪਰੰਤ ਕੀਤਾ।
        ਸ੍ਰ: ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਵਿੱਚ  ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵਿਸੇਸ਼ ਉਪਰਾਲੇ ਕਰ ਰਹੀ ਹੈ।  ਸਕੂਲਾਂ ਦੀਆਂ ਇਮਾਰਤਾਂ ਦੀ ਮੁਰੰਮਤ ਅਤੇ ਖੇਡ ਸਟੇਡੀਅਮਾਂ ਦਾ ਪਹਿਲ ਦੇ ਆਧਾਰ ਤੇ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਜੋ ਪ੍ਰਾਇਮਰੀ ਪੱਧਰ ਤੋਂ ਹੀ ਬੱਚਿਆਂ ਨੂੰ ਵਧੀਆਂ ਸਿੱਖਿਆ ਪ੍ਰਦਾਨ ਕਰਵਾਈ ਜਾ ਸਕੇ।  ਸ੍ਰ: ਠੰਡਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਆਧੁਨਿਕ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਗਈਆਂ ਹਨ ਜਿਸ ਦੇ ਨਤੀਜੇ ਵਜੋਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਸਿੱਖਿਆ ਦਾ ਮਿਆਰ ਵੀ ਉਚ ਪੱਧਰੀ ਹੋਇਆ ਹੈ। ਜਿਸ ਕਾਰਨ ਸਰਕਾਰੀ ਸਕੂਲਾਂ ਦੇ ਨਤੀਜੇ ਵੀ ਪਹਿਲਾਂ ਨਾਲੋਂ ਚੰਗੇ ਆ ਰਹੇ ਹਨ। ਉਹਨਾਂ ਹੋਰ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜਨ ਵਾਲੇ ਗਰੀਬ ਬੱਚਿਆਂ ਨੂੰ 10ਵੀਂ ਤੱਕ ਮੁਫ਼ਤ ਵਿਦਿਆ ਅਤੇ ਕਾਪੀਆਂ-ਕਿਤਾਬਾਂ ਦਿੱਤੀਆਂ ਜਾ ਰਹੀਆਂ ਅਤੇ ਲੜਕੀਆਂ ਨੂੰ 10+2 ਤੱਕ ਮੁਫ਼ਤ ਵਿਦਿਆ ਦਿੱਤੀ ਜਾ ਰਹੀ ਹੈ।
        ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤੀ ਦੇ ਮਿਆਰ ਨੂੰ ਉਚਾ ਚੁੱਕਣ ਲਈ ਵੀ ਕਿਸਾਨਾਂ ਨੂੰ ਆਧੁਨਿਕ ਕਿਸਮ ਦੇ ਸੋਧੇ ਹੋਏ ਬੀਜ ਮੁਹੱਈਆ ਕਰਵਾਏ ਜਾ ਰਹੇ ਹਨ ਅਤੇ ਇਹਨਾਂ ਬੀਜਾਂ ਤੇ ਸਰਕਾਰ ਵੱਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤਾਂ ਵਿੱਚ ਸਿੰਚਾਈ ਲਈ ਆਧੁਨਿਕ ਸਾਧਨ ਜਿਵੇਂ ਤੁਪਕਾ ਸਕੀਮ, ਸਪਰਿੰਕਲਰ ਸਕੀਮ ਅਪਨਾਉਣ।     ਇਸ ਮੌਕੇ ਤੇ ਸ੍ਰ: ਠੰਡਲ ਨੇ ਪਿੰਡ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।  ਪਿੰਡ ਵਾਸੀਆਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
        ਇਸ ਮੌਕੇ ਤੇ ਪਰਮਜੀਤ ਸਿੰਘ ਪੰਜੌੜ ਚੇਅਰਮੈਨ ਬਲਾਕ ਸੰਮਤੀ, ਸ੍ਰ: ਬਲਜਿੰਦਰ ਪਾਲ ਸਿੰਘ ਬਿਹਾਲਾ ਪ੍ਰਧਾਨ ਅਧਿਆਪਕ ਦਲ ਨੇ ਵੀ  ਆਪਣੇ ਵਿਚਾਰ ਪੇਸ਼ ਕੀਤੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀ ਰਵਿੰਦਰ ਠੰਡਲ, ਸ੍ਰੀਮਤੀ ਪਰਮਿੰਦਰ ਕੌਰ, ਬਲਾਕ ਸੰਮਤੀ ਮੈਂਬਰ, ਸਰਪੰਚ ਰੂਪ ਚੰਦ ਨੌਨੀਤਪੁਰ, ਸਰਪੰਚ ਸੁਭਾਨਪੁਰ ਅਮਰਜੀਤ ਸਿੰਘ, ਧੰਨਾ ਸਿੰਘ ਸਾਬਕਾ ਟੀਚਰ, ਅਮ੍ਰਿਤਪਾਲ ਸਿੰਘ ਸੈਦਪੁਰ ਅਤੇ ਹੋਰ ਪਤਵੰਤ ਹਾਜ਼ਰ ਸਨ।

ਜੋਸ਼ ਨੇ ਰੱਖਿਆ ਜਲ ਸਪਲਾਈ ਸਕੀਮ ਖਨੌੜਾ ਦਾ ਨੀਂਹ ਪੱਥਰ

ਸ਼ਾਮ ਚੁਰਾਸੀ, 1 ਨਵੰਬਰ:  ਅਕਾਲੀ-ਭਾਜਪਾ ਸਰਕਾਰ ਵੱਲੋਂ  ਪੰਜਾਬ ਦੇ 3044 ਪਿੰਡਾਂ ਵਿੱਚ 1280 ਕਰੋੜ ਰੁਪਏ ਖਰਚ ਕਰਕੇ 2011 ਤੱਕ ਦਿਹਾਤੀ ਜਲ ਸਪਲਾਈ ਅਤੇ ਸੈਨੀਟੇਸ਼ਨ ਪ੍ਰੋਜੈਕਟਾਂ ਰਾਹੀਂ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾ ਦਿੱਤਾ ਜਾਵੇਗਾ।  ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਅੱਜ ਪਿੰਡ ਖਨੌੜਾ ਵਿਖੇ 33 ਲੱਖ ਰੁਪਏ ਦੀ ਲਾਗਤ ਨਾਲ ਨਾਬਾਰਡ ਪ੍ਰੋਜੈਕਟ-12 ਅਧੀਨ ਬਣਨ ਵਾਲੀ ਜਲ ਸਪਲਾਈ ਸਕੀਮ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
        ਬੀਬੀ ਜੋਸ਼ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪਿੰਡ ਖਨੌੜਾ ਦੇ ਨਿਵਾਸੀਆਂ ਵੱਲੋਂ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਕਾਫ਼ੀ ਦੇਰ ਤੋਂ ਮੰਗ ਕੀਤੀ ਜਾ ਰਹੀ ਸੀ। ਉਹਨਾਂ ਦੀ ਮੰਗ ਨੂੰ ਦੇਖਦੇ ਹੋਏ ਅੱਜ ਇਸ ਨਵੀਂ ਜਲ  ਸਪਲਾਈ ਸਕੀਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ । ਇਸ ਸਕੀਮ ਰਾਹੀ ਜਲਦੀ ਹੀ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਪਾਣੀ  70 ਲੀਟਰ ਪ੍ਰਤੀ ਜੀਅ ਪ੍ਰਤੀ ਦਿਨ ਦੇ ਹਿਸਾਬ ਨਾਲ ਮੁਹੱਈਆ ਕਰਵਾਇਆ ਜਾਵੇਗਾ।  ਬੀਬੀ ਜੋਸ਼ ਨੇ ਪਿੰਡ ਦੇ ਵਸਨੀਕ ਸ੍ਰ: ਗੁਰਮੀਤ ਸਿੰਘ ਜਿਹਨਾਂ ਨੇ ਇਸ ਜਲ ਸਪਲਾਈ ਸਕੀਮ ਨੂੰ ਲਗਾਉਣ ਲਈ ਆਪਣੀ ਦੋ ਕਨਾਲ ਜ਼ਮੀਨ ਦਾਨ ਵਿੱਚ ਦਿੱਤੀ ਹੈ, ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹਨਾਂ ਨੇ ਪਿੰਡ ਵਾਸੀਆਂ ਨੂੰ ਸਾਫ਼-ਸੁਥਰਾ ਪਾਣੀ ਦੇਣ ਲਈ ਬਹੁਤ ਹੀ ਵੱਡਮੁਲਾ ਯੋਗਦਾਨ ਪਾਇਆ ਹੈ।  ਉਹਨਾਂ ਕਿਹਾ ਕਿ ਪਿੰਡ ਦੇ ਰਹਿੰਦੇ ਵਿਕਾਸ ਕਾਰਜਾਂ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਇਸ ਦਾ ਸਰਵਪੱਖੀ ਵਿਕਾਸ ਕਰਵਾਇਆ ਜਾਵੇਗਾ। ਇਸ ਮੌਕੇ ਉਹਨਾਂ ਨੇ ਪਿੰਡ ਦੇ ਵਿਕਾਸ ਕਾਰਜਾਂ ਲਈ   1. 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਜਿਸ ਵਿੱਚੋਂ 50 ਹਜ਼ਾਰ ਰੁਪਏ ਮਹਿਲਾ ਮੰਡਲ ਨੂੰ ਦਿੱਤੇ ਜਾਣਗੇ। ਇਸ ਮੌਕੇ ਪਿੰਡ ਦੀ ਪੰਚਾਇਤ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਿਰੋਪਾਓ ਦੇ ਕੇ ਸਨਮਾਨ ਵੀ ਕੀਤਾ ਗਿਆ।
        ਪਿੰਡ ਦੇ ਸਰਪੰਚ ਪਰਮਜੀਤ ਸਿੰਘ ਨੇ ਇਸ ਮੌਕੇ ਮੁੱਖ ਮਹਿਮਾਨ ਦਾ ਪਿੰਡ ਵਿੱਚ ਆਉਣ ਤੇ ਧੰਨਵਾਦ ਕੀਤਾ । ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਸ ਡੀ ਓ ਪਰਮਜੀਤ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਲ ਸਪਲਾਈ ਸਕੀਮ ਰਾਹੀਂ ਪਿੰਡ ਦੇ 2651 ਵਸਨੀਕਾਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।  ਇਸ ਸਕੀਮ ਵਿੱਚ 125 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਜਾਵੇਗਾ ਅਤੇ ਇੱਕ ਲੱਖ ਲੀਟਰ ਸਮਰੱਥਾ ਦੀ 28 ਮੀਟਰ ਉਚੀ ਪਾਣੀ ਦੀ ਟੈਂਕੀ ਵੀ ਉਸਾਰੀ ਜਾਵੇਗੀ ਜਿਸ ਨਾਲ ਪਿੰਡ ਵਾਸੀਆਂ ਨੂੰ ਨਵੀਨਤਮ ਤਕਨੀਕ (ਸਿਲਵਰ ਆਇਓਨਾਈਜੇਸ਼ਨ) ਨਾਲ ਸਾਫ਼ ਕਰਕੇ 100 ਫੀਸਦੀ ਸਾਫ਼-ਸੁਥਰਾ ਕੀਟਾਣੂ ਰਹਿਤ ਪਾਣੀ ਮੁਹੱਈਆ ਕਰਵਾਇਆ ਜਾਵੇਗਾ।
        ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ ਐਚ ਓ ਮੇਹਟਿਆਣਾ ਦਲਜੀਤ ਸਿੰਘ ਖੱਖ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਹਾਇਕ ਇੰਜੀ: ਮਨਜੀਤ ਸਿੰਘ ਸਹੋਤਾ, ਸਹਾਇਕ ਇੰਜੀ: ਸੰਤੋਖ ਸਿੰਘ, ਜੇ ਈ ਸੁਰਿੰਦਰ ਕੁਮਾਰ ਸ਼ਰਮਾ, ਚੇਅਰਮੈਨ ਬਲਾਕ ਸੰਮਤੀ ਜੋਗਿੰਦਰ ਸਿੰਘ ਮੇਹਟਿਆਣਾ, ਗੁਰਮੀਤ ਸਿੰਘ ਫੁਗਲਾਣਾ, ਸੂਬੇਦਾਰ ਕੇਵਲ ਸਿੰਘ, ਸਾਬਕਾ ਸਰਪੰਚ ਮਹਿੰਦਰਪਾਲ ਸਿੰਘ, ਜਸਪਾਲ ਸਿੰਘ ਪੰਡੋਰੀ ਬੀਬੀ, ਸੂਚਾ ਸਿੰਘ ਮੰਡ, ਪਰਮਜੀਤ ਸਿੰਘ ਬਾਵਾ, ਦਲਜੀਤ ਸਿਘ ਧਾਮੀ, ਰੁਪਿੰਦਰ ਸਿੰਘ ਢਿਲੋਂ, ਸਰਪੰਚ ਫੁਗਲਾਣਾ ਤਾਰਾ ਚੰਦ, ਅਵਤਾਰ ਸਿੰਘ ਧਾਮੀ, ਕਸ਼ਮੀਰ ਸਿੰਘ, ਗੁਰਮੀਤ ਕੌਰ, ਬਹਾਦਰ ਸਿੰਘ,  ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ-ਪੰਚ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਸੱਭਿਆਚਾਰਕ ਮੇਲੇ ਵਿਰਾਸਤ ਨਾਲ ਜੋੜਦੇ ਹਨ : ਤਰਨਾਚ

ਤਲਵਾੜਾ , 1 ਨਵੰਬਰ:  ਜੈ ਜਵਾਨ, ਜੈ ਕਿਸਾਨ, ਸਮਾਜ ਸੁਧਾਰ ਕਮੇਟੀ, ਮੁਕੇਰੀਆਂ, ਹਾਜੀਪੁਰ ਦਗਨ ਅੱਡਾ, (ਰਜਿ:) ਪਿੰਡ ਮੋਹਰੀਚੱਕ (ਜ਼ਿਲ੍ਹਾ ਹੁਸ਼ਿਆਰਪੁਰ) ਵੱਲੋਂ ਦਗਨ ਅੱਡਾ ਵਿਖੇ ਕਾਰਗਿਲ ਸ਼ਹੀਦਾਂ ਦੀ ਯਾਦ ਵਿੱਚ ਕਰਵਾਇਆ ਗਿਆ ਦੋ ਰੋਜ਼ਾ ਬਾਰ੍ਹਵਾਂ ਸਭਿਆਚਾਰ ਮੇਲਾ ਬੀਤੀ ਸ਼ਾਮ ਸੰਪਨ ਹੋਇਆ। ਇਸ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਕੀਤੀ।  ਇਸ ਮੌਕੇ ਸ੍ਰੀ ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ , ਮੰਗਲ ਦਾਸ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ, ਹਰਬੰਸ ਸਿੰਘ ਮੰਝਪੁਰ ਅਤੇ  ਚਰਨਜੀਤ ਸਿੰਘ ਕੌਲਪੁਰ ਵੀ ਹਾਜ਼ਰ ਸਨ।
        ਸ੍ਰੀ ਤਰਨਾਚ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਸ ਤਰਾਂ ਦੇ ਸਭਿਆਚਾਰਕ ਮੇਲੇ ਜਿਥੇ ਨੌਜਵਾਨਾਂ ਆਪਣੇ ਅਮੀਰ ਸਭਿਆਚਾਰਕ ਵਿਰਸੇ ਨਾਲ ਜੋੜਦੇ ਹਨ, ਉਥੇ ਇਹ ਮੇਲੇ ਆਪਸੀ ਭਾਈਚਾਰੇ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਵੀ ਮਜ਼ਬੂਤ ਕਰਦੇ ਹਨ। ਉਹਨਾਂ ਨੇ ਨੌਜਵਾਨਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਨਸ਼ਿਆਂ, ਭਰੂਣ ਹੱਤਿਆ ਅਤੇ ਦਾਜ ਵਰਗੀਆਂ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਅੱਗੇ ਆਉਣ ਅਤੇ ਦੇਸ਼ ਦੀ ਖਾਤਰ ਸ਼ਹੀਦ ਹੋਏ ਸ਼ਹੀਦਾਂ ਦੇ ਸੁਪਨਿਆਂ ਦਾ ਸਮਾਜ ਉਸਾਰਨ ਲਈ ਆਪਣਾ ਵੱਡਮੁਲਾ ਯੋਗਦਾਨ ਪਾਉਣ।  ਉਹਨਾਂ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜੇ ਬੱਚੀ ਭਰੂਣ ਹੱਤਿਆ ਨੂੰ ਨਾ ਰੋਕਿਆ ਗਿਆ ਤਾਂ ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਗਿਣਤੀ ਬਹੁਤ ਘੱਟ ਜਾਵੇਗੀ ਜਿਸ ਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ।  ਉਹਨਾਂ ਨੇ ਨੌਜਵਾਨਾਂ ਨੂੰ ਇਹ ਵੀ ਪ੍ਰੇਰਣਾ ਦਿੱਤੀ ਕਿ ਉਹ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ।  ਸ੍ਰੀ ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ।
            ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਾਰਗਿਲ ਸ਼ਹੀਦਾਂ ਦੇ ਪ੍ਰੀਵਾਰਾਂ ਅਤੇ ਵੱਖ-ਵੱਖ ਖੇਤਰਾਂ ਵਿੱਚ ਚੰਗਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ। ਮੇਲੇ ਦੇ ਪਹਿਲੇ ਦਿਨ ਕਮਲਪ੍ਰੀਤ ਸਿੰਘ ਕਾਕੀ ਚੇਅਰਮੈਨ ਬਲਾਕ ਸੰਮਤੀ ਕਾਹਨੂੰਵਾਨ, ਮਨਮੋਹਨ ਸਿੰਘ ਰੰਧਾਵਾ ਚੇਅਰਮੈਨ ਖੇਤੀਬਾੜੀ ਵਿਕਾਸ ਬੈਂਕ ਡੇਰਾ ਬਾਬਾ ਨਾਨਕ ਅਤੇ ਹਰਜੀਤ ਸਿੰਘ ਟਿੱਕਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਕਿਹਾ ਕਿ ਇਸ ਤਰਾਂ ਦੇ ਸਭਿਆਚਾਰਕ ਮੇਲੇ ਵੱਖ-ਵੱਖ ਇਲਾਕਿਆਂ ਵਿੱਚ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਵਿੱਚ ਵੱਧ ਰਹੇ ਪੱਛਮੀ ਸਭਿਆਚਾਰ ਦੇ ਪ੍ਰਭਾਵ ਨੂੰ ਠੱਲ ਪਾਈ ਜਾ ਸਕੇ ਅਤੇ ਨੌਜਵਾਨਾਂ ਨੂੰ ਆਪਣੇ  ਅਮੀਰ ਪੰਜਾਬੀ ਵਿਰਸੇ ਨੂੰ ਸੰਭਾਲਣ ਦੀ ਪ੍ਰੇਰਨਾ ਮਿਲਦੀ ਰਹੇ।  ਇਸ ਸਭਿਆਚਾਰਕ ਮੇਲੇ ਵਿੱਚ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ, ਦਲਵਿੰਦਰ ਦਿਆਲਪੁਰੀ,  ਅਮਨ ਜੋਤ, ਅਵਤਾਰ ਚਮਕੀਲਾ, ਰਮੇਸ਼ ਕਮਲ, ਸੀਬੋ ਭੂਆ ਕਮੇਡੀਅਨ, ਸੁਖਦੇਵ ਸ਼ੇਰਾ-ਪਰਮਜੋਤ, ਜਗਨੰਦਰ ਜੱਗਾ-ਕਰਮਜੀਤ ਕਮੋ, ਅੰਗਰੇਜ਼ ਸੇਂਧ, ਪ੍ਰਮਿੰਦਰ ਸਿੱਧੂ, ਪ੍ਰਤਾਪ ਰਾਣਾ, ਰਾਵਲ ਧਾਮੀ, ਹਰਸ਼ ਠਾਕਰ ਅਤੇ ਸੁਖਦੇਵ ਤੇਜ਼ੀ-ਉਰਮਿਕਾ ਪਿੰਕੀ ਨੇ ਇੱਕ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।  ਇਸ ਮੌਕੇ ਮੁਫ਼ਤ ਮੈਡੀਕਲ ਚੈਕਅਪ, ਨੇਤਰਦਾਨ, ਖੂਨਦਾਨ ਅਤੇ ਸਰੀਰ ਦਾਨ ਦੇ ਕੈਂਪ ਵੀ ਲਗਾਏ ਗਏ।  ਮੇਲੇ ਦੇ ਮੁੱਖ ਪ੍ਰਬੰਧਕ ਜਥੇਦਾਰ ਸੰਤੋਖ ਸਿੰਘ ਡਾਲੋਵਾਲ ਨੇ ਮੁੱਖ ਮਹਿਮਾਨ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਜੈ ਜਵਾਨ ਜੈ ਕਿਸਾਨ ਦੇ ਸਮਾਜ ਸੁਧਾਰਕ ਕਮੇਟੀ ਵੱਲੋਂ ਕੀਤੇ ਜਾ ਰਹੇ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੱਤੀ। ਸਟੇਜ ਦੀ ਕਾਰਵਾਈ ਸ੍ਰੀ ਜਤਿੰਦਰ ਰਾਹੀ ਨੇ ਬਾਖੂਬੀ ਨਿਭਾਈ। ਹੋਰਨਾਂ ਤੋਂ ਇਲਾਵਾ ਡਾ. ਹਰਨੇਕ ਸਿੰਘ ਟੋਨੀ, ਛਤਰਪਾਲ ਸਿੰਘ ਪ੍ਰਧਾਨ ਰਿਜੀਨਲ ਯੂਥ ਕਲੱਬ ਗੁਰਦਾਸਪੁਰ, ਮਾਸਟਰ ਤਰਸੇਮ ਲਾਲ ਗੁਰਦਾਸਪੁਰੀ, ਜੰਗ ਬਹਾਦਰ ਪੱਪੂ, ਰਵਿੰਦਰ ਸਿੰਘ ਪਾਹੜਾ ਸਰਪੰਚ ਰਾਮਗੜ੍ਹ ਕੁੱਲੀਆਂ ਅਤੇ ਮਾਸਟਰ ਜਸਬੀਰ ਸਿੰਘ ਸਹੋਤਾ ਵੀ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)