ਲੋਕ ਪਾਲ ਨੇ ਨਰੇਗਾ ਸਬੰਧੀ ਜਾਣਕਾਰੀ ਦਿੱਤੀ

ਹੁਸ਼ਿਆਰਪੁਰ, 20 ਅਕਤੂਬਰ:  ਜ਼ਿਲ੍ਹਾ ਹੁਸ਼ਿਆਰਪੁਰ ਦੇ ਲੋਕ ਪਾਲ ਨਰੇਗਾ ਦੇਸ਼ਵੀਰ ਸ਼ਰਮਾ ਨੇ ਇੱਕ ਪ੍ਰੈਸ ਨੋਟ ਰਾਹੀਂ ਜ਼ਿਲ੍ਹੇ ਦੇ ਸਾਰੇ ਨਰੇਗਾ ਜਾਬ ਕਾਰਡ ਧਾਰਕਾਂ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਹਰੇਕ ਜਾਬ ਕਾਰਡ ਧਾਰਕ ਪ੍ਰੀਵਾਰ ਨੂੰ ਸਾਲ ਵਿੱਚ 100 ਦਿਨ ਦਾ ਰੋਜ਼ਗਾਰ ਮੁਹੱਈਆ ਕਰਾਉਣ ਦੀ ਨਰੇਗਾ ਐਕਟ ਤਹਿਤ ਗਰੰਟੀ ਦਿੱਤੀ ਗਈ ਹੈ। ਜਾਬ ਕਾਰਡ ਹਮੇਸ਼ਾਂ ਕਾਰਡ ਧਾਰਕ ਦੇ ਕਬਜ਼ੇ ਵਿੱਚ ਰਹੇਗਾ। ਸਰਪੰਚ ਜਾਂ ਲਾਇਨ ਅਧਿਕਾਰੀ ਨੂੰ ਜਾਬ ਕਾਰਡ ਜਾਂ ਕਿਸੇ ਨਰੇਗਾ ਵਰਕਰ ਦੀ ਬੱਚਤ ਖਾਤੇ ਦੀ ਪਾਸ ਬੁੱਕ ਆਪਣੇ ਕੋਲ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ। ਇਸ ਬਾਰੇ ਜਾਬ ਕਾਰਡ ਧਾਰਕ ਨੂੰ ਸਰਪੰਚ ਕੋਲੋਂ ਲਿਖ ਕੇ ਕੰਮ ਦੀ ਮੰਗ ਕਰਨ ਦਾ ਹੱਕ ਹੈ ਅਤੇ ਅਰਜ਼ੀ ਦੀ ਰਸੀਦ ਲੈਣ ਦਾ ਵੀ ਹੱਕ ਹੈ। ਕੰਮ ਦੀ ਅਰਜ਼ੀ ਘੱਟ ਤੋਂ ਘੱਟ 15 ਦਿਨ ਦੀ ਹੋਣੀ ਚਾਹਦੀ ਹੈ ਅਤੇ ਕੰਮ ਦੀਆਂ ਸਹੂਲਤ ਵਾਲੀਆਂ ਮਿਤੀਆਂ ਵੀ ਦੱਸੀਆਂ ਜਾ ਸਕਦੀਆਂ ਹਨ। ਕੰਮ ਉਪਲਬੱਧ ਕਰਾਉਣਾ ਸਰਪੰਚ ਦੀ ਜਿੰਮੇਵਾਰੀ ਹੈ। ਜੇਕਰ ਕਿਸੇ ਕਾਰਨ ਪਿੰਡ ਵਿੱਚ ਉਸ ਸਮੇਂ ਕੋਈ ਕੰਮ ਨਾ ਚੱਲ ਰਿਹਾ ਹੋਵੇ ਤਾਂ ਜਾਬ ਕਾਰਡ ਧਾਰਕ ਆਪਣੇ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਤੋਂ ਲਿਖਤ ਰੂਪ ਵਿੱਚ ਕੰਮ ਦੀ ਮੰਗ ਕਰੇਗਾ ਅਤੇ ਫ਼ਿਰ ਉਸ ਨੂੰ ਦੱਸੇ ਹੋਏ ਨਜ਼ਦੀਕੀ ਪਿੰਡ ਵਿੱਚ ਜਾਣਾ ਪਵੇਗਾ। ਜੇਕਰ ਇਹ ਸਹੂਲਤ ਨਹੀਂ ਮਿਲਦੀ ਤਾਂ ਪੁੱਖਤਾ ਸਬੂਤ ਸਹਿਤ ਇਸ ਦੀ ਸ਼ਿਕਾਇਤ ਲੋਕ ਪਾਲ ਦਫ਼ਤਰ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਹੁਸ਼ਿਆਰਪੁਰ ਵਿਖੇ ਦਿੱਤੀ ਜਾਂ ਭੇਜੀ ਜਾ ਸਕਦੀ ਹੈ।  ਗਲਤ ਸ਼ਿਕਾਇਤ ਕਰਨ ਤੇ ਜੁਰਮਾਨਾ ਵੀ ਕੀਤਾ ਜਾ ਸਕਦਾ ਹੈ। ਇਸ ਲਈ ਸ਼ਿਕਾਇਤਕਰਤਾ ਪੂਰੇ ਤੱਥਾਂ ਸਮੇਤ ਆਪਣੀ ਸਮੱਸਿਆ ਦਾ ਜ਼ਿਕਰ ਕਰੇ ਅਤੇ ਇਹ ਵੀ ਸਪੱਸ਼ਟ ਕਰੇ ਕਿ ਕਿਸ ਕਰਮਚਾਰੀ ਜਾਂ ਅਧਿਕਾਰੀ ਦੇ ਕਾਰਜ ਖੇਤਰ ਵਿੱਚ ਇਹ ਸਮੱਸਿਆ ਪੇਸ਼ ਆਈ ਹੈ।
        ਲੋਕਪਾਲ ਨੇ ਜ਼ਿਲ੍ਹੇ ਦੇ ਸਮੂਹ ਸਰਪੰਚਾਂ ਅਤੇ ਸਾਰੇ ਲਾਇਨ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਜਾਣਕਾਰੀ ਦਿੱਤੀ ਕਿ ਚੱਲ ਰਹੇ ਕੰਮਾਂ ਵਾਲੀ ਥਾਂ ਤੇ ਸਾਫ਼-ਸੁਥਰੇ ਪੀਣ ਵਾਲੇ ਪਾਣੀ ਅਤੇ ਫਸਟ ਏਡ ਬਕਸ ਦੀ ਉਪਲਬੱਧਤਾ ਨਰੇਗਾ ਐਕਟ ਤਹਿਤ ਅਤਿ ਲਾਜ਼ਮੀ ਹੈ। ਕੰਮ ਦੀ ਥਾਂ ਤੇ ਸੂਚਨਾ ਬੋਰਡ ਲਗਾਇਆ ਜਾਵੇ ਜਿਸ ਵਿੱਚ ਸਪੱਸ਼ਟ ਕੀਤਾ ਹੋਵੇ ਕਿ ਇਹ ਕੰਮ ਨਰੇਗਾ ਤਹਿਤ ਕੀਤਾ ਹੈ ਅਤੇ ਕੰਮ ਕੀਤੇ ਜਾਣ ਦੇ ਮਹੀਨੇ ਅਤੇ ਸਾਲ ਦਾ ਜ਼ਿਕਰ ਵੀ ਹੋਵੇ।  ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਕੰਮ ਹੁੰਦੇ ਦੌਰਾਨ ਅਤੇ ਕੰਮ ਸਮਾਪਤੀ ਉਪਰੰਤ ਕੈਮਰਾ ਤਸਵੀਰਾਂ ਦਾ ਰਿਕਾਰਡ ਰੱਖਣਾ ਲਾਜ਼ਮੀ ਹੈ ਤਾਂ ਜੋ ਸਬੂਤ ਮੌਜੂਦ ਰਹੇ।  ਅਚਾਨਕ ਪੜਤਾਲ ਦੌਰਾਨ ਇਹਨਾਂ ਸਹੂਲਤਾਂ ਦੇ ਮੌਜੂਦ ਨਾ ਹੋਣ ਤੇ ਜੁਰਮਾਨਾ ਕੀਤਾ ਜਾ ਸਕਦਾ ਹੈ। ਕੰਮ ਲੇਬਰ ਬਜ਼ਟ ਅਤੇ ਐਕਸ਼ਨ ਪਲਾਨ ਅਨੁਸਾਰ ਅਤੇ ਪੰਚਾਇਤ ਦੁਆਰਾ ਪੰਚਾਇਤੀ ਕਾਰਵਾਈ ਰਜਿਸਟਰ ਵਿੱਚ ਮਤਾ ਦਰਜ਼ ਹੋਣ ਤੋਂ ਬਾਅਦ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ। ਸਰਪੰਚਾਂ ਅਤੇ ਲਾਇਨ ਵਿਭਾਗਾਂ ਦੇ ਅਧਿਕਾਰੀਆਂ ਲਈ ਜ਼ਰੂਰੀ ਹੈ ਕਿ ਉਹ ਲੇਬਰ ਅਤੇ ਮੈਟੀਰੀਅਲ ਕੰਪੋਨੈਂਟ ਵਿਚਕਾਰਲੀ 60 ਅਤੇ 40 ਪ੍ਰਤੀਸ਼ਤ ਦੀ ਅਨੁਪਾਤ ਦਾ ਪੂਰਾ ਖਿਆਲ ਰੱਖ ਕੇ ਕੰਮ ਕਰਾਉਣ ਨਹੀਂ ਤਾਂ ਵੱਧ ਕੀਤੇ ਗਏ ਖਰਚੇ ਦੀ ਰਿਕਵਰੀ ਉਹਨਾਂ ਪਾਸੋਂ ਕੀਤੀ ਜਾਵੇਗੀ।

ਪਟਾਕਿਆਂ ਦੀ ਵਿਕਰੀ ਬਾਰੇ ਪ੍ਰਸ਼ਾਸ਼ਨ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 20 ਅਕਤੂਬਰ: ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਦੀਵਾਲੀ ਦੇ ਮੌਕੇ ਤੇ ਪਟਾਕਿਆਂ ਦੀ ਵਿਕਰੀ, ਜਮ•ਾਂ ਰੱਖਣ ਅਤੇ ਚਲਾਉਣ ਸਬੰਧੀ ਵਿਚਾਰ ਵਟਾਂਦਰਾ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਹਰਮਿੰਦਰ ਸਿਘ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਪਾਲ ਸਿੰਘ ਜੱਸੀ ਐਸ ਡੀ ਐਮ ਗੜ੍ਹਸ਼ੰਕਰ, ਜਸਬੀਰ ਸਿੰਘ ਐਸ ਡੀ ਐਮ ਦਸੂਹਾ, ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਪਟਾਕੇ ਵੇਚਣ ਨਾਲ ਸਬੰਧਤ ਡੀਲਰਾਂ ਨੇ ਹਿੱਸਾ ਲਿਆ।

        ਵਧੀਕ ਡਿਪਟੀ ਕਮਿਸ਼ਨਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਬਲਿਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਤੇ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਪਟਾਕੇ ਵੇਚਣ ਦੀਆਂ ਦੁਕਾਨਾਂ ਜ਼ਿਲ•ਾ ਮੈਜਿਸਟਰੇਟ ਵੱਲੋਂ ਨਿਸ਼ਚਿਤ ਥਾਵਾਂ ਤੇ ਲਗਾਈਆਂ ਜਾਣ। ਉਹਨਾਂ ਕਿਹਾ ਕਿ ਗਲੀਆਂ, ਆਮ ਰਸਤਾ, ਜਨਤਕ ਥਾਵਾਂ, ਸਪਤਾਲਾਂ, ਸਕੂਲਾਂ ਤੇ ਧਾਰਮਿਕ ਸਥਾਨਾਂ  ਨੂੰ ਜਾਣ ਵਾਲੇ ਰਸਤਿਆਂ ਦੇ ਨਜ਼ਦੀਕ ਅਤੇ ਬਿਜਲੀ ਦੀਆਂ ਤਾਰਾਂ ਦੇ ਥੱਲੇ ਪਟਾਕੇ ਵੇਚਣ ਦੀਆਂ ਦੁਕਾਨਾਂ ਨਾ ਲਗਾਈਆਂ ਜਾਣ,  ਇਸ ਗੱਲ ਨੂੰ  ਸਬੰਧਤ ਕਾਰਜਸਾਧਕ ਅਫ਼ਸਰ ਯਕੀਨੀ ਬਣਾਉਣਗੇ ।  ਉਹਨਾਂ ਨੇ ਪਟਾਕੇ ਵੇਚਣ ਵਾਲਿਆਂ ਨੂੰ ਕਿਹਾ ਕਿ ਉਹ ਪਟਾਕੇ ਵੇਚਣ ਲਈ ਟੈਂਪਰੇਰੀ ਲਾਇਸੰਸ ਸਬੰਧਤ ਐਸ ਡੀ ਐਮ ਤੋਂ ਸਮੇਂ ਸਿਰ ਪ੍ਰਾਪਤ ਕਰਨ। ਉਹਨਾਂ ਨੇ ਡੀਲਰਾਂ ਨੂੰ ਕਿਹਾ ਕਿ ਉਹ ਪਟਾਕੇ ਸ਼ਹਿਰ ਤੋਂ ਬਾਹਰ ਸਟੋਰ ਕਰਨ ਅਤੇ ਉਚੀ ਆਵਾਜ਼ ਵਾਲੇ ਪਟਾਕੇ ਨਾ ਲਿਆਉਣ। ਉਹਨਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਰਾਤ 10-00 ਵਜੇ ਤੋਂ ਸਵੇਰੇ 6-00 ਵਜੇ ਤੱਕ ਪਟਾਕੇ ਚਲਾਉਣ ਦੀ ਮਨਾਹੀ ਕੀਤੀ ਗਈ ਹੈ।

        ਉਹਨਾਂ ਨੇ ਜ਼ਿਲ•ਾ ਫਾਇਰ ਅਫ਼ਸਰ ਨੂੰ ਕਿਹਾ ਕਿ ਉਹ ਅਣ-ਸੁਖਾਵੀਂ ਘਟਨਾ ਨੂੰ ਰੋਕਣ ਸਬੰਧੀ ਸ਼ਹਿਰਾਂ ਵਿੱਚ ਸਮੇਂ-ਸਮੇਂ ਸਿਰ ਲੋੜੀਂਦੀ ਕਾਰਵਾਈ ਕਰਨ ਅਤੇ ਦੀਵਾਲੀ ਵਾਲੇ ਦਿਨ ਫਾਇਰ ਬ੍ਰਿਗੇਡ ਦੀ ਗੱਡੀ ਸਮੇਤ ਡਰਾਈਵਰ ਅਤੇ ਕਰਮਚਾਰੀਆਂ ਨੂੰ 24 ਘੰਟੇ ਤਿਆਰ ਰੱਖਣ।  ਉਹਨਾਂ ਨੇ  ਜ਼ਿਲ੍ਹੇ ਦੇ ਸਮੂਹ ਐਸ ਡੀ ਐਮਜ਼ ਨੂੰ ਕਿਹਾ ਕਿ ਉਹ ਪਟਾਕੇ ਵੇਚਣ ਲਈ ਥਾਵਾਂ ਨਿਸ਼ਚਿਤ ਕਰਕੇ ਇਸ ਸਬੰਧੀ ਜਾਣਕਾਰੀ ਜਲਦੀ ਦੇਣ।

ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ

ਹੁਸ਼ਿਆਰਪੁਰ, 20 ਅਕਤੂਬਰ: ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਨੇ ਭਗਵਾਨ ਵਾਲਮੀਕ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਸਬੰਧ ਵਿੱਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 21 ਅਤੇ 22 ਅਕਤੂਬਰ 2010 ਨੂੰ ਮੀਟ ਦੀਆਂ ਦੁਕਾਨਾਂ ਬੰਦ ਰੱਖੇ ਜਾਣ ਦੇ ਹੁਕਮ ਜਾਰੀ ਕੀਤੇ ਹਨ।

ਸਟਾਫ ਕਲੱਬ ਤਲਵਾੜਾ ਦਾ ਸਲਾਨਾ ਮੇਲਾ ਧੂਮਧੜੱਕੇ ਨਾਲ ਆਰੰਭ

ਤਲਵਾੜਾ, 20 ਅਕਤੂਬਰ:  ਬੀ. ਬੀ. ਐਮ. ਬੀ. ਸਟਾਫ ਕਲੱਬ ਅਤੇ ਬਿਆਸ ਸਪੋਰਟਸ ਤੇ ਕਲਚਰਲ ਕਲੱਬ ਤਲਵਾੜਾ ਵੱਲੋਂ ਕਰਵਾਏ ਜਾਂਦੇ ਸਲਾਨਾ ਖੇਡ ਅਤੇ ਸੱਭਿਆਚਾਰਕ ਮੇਲੇ ਦਾ ਉਦਘਾਟਨ ਉੱਘੇ ਖੇਡ ਪ੍ਰੇਮੀ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਜਥੇਦਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕੀਤਾ ਜਦਕਿ ਸੀਨੀਅਰ ਯੂਥ ਅਕਾਲੀ ਆਗੂ ਐਡਵੋਕੇਟ  ਰਾਜਗੁਲਜਿੰਦਰ ਸਿੰਘ ਸਿੱਧੂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਰਾਹੀਂ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਨੇ ਕਿਹਾ ਕਿ ਨਸ਼ਿਆਂ ਤੇ ਹੋਰ ਅਲਾਮਤਾਂ ਦੇ ਤੇਂਦੂਆ ਜਾਲ ਵਿਚ ਬੁਰੀ ਤਰਾਂ ਜਕੜੇ ਸਮਾਜ ਨੂੰ ਚੰਗੀ ਦਿਸ਼ਾ ਵੱਲ ਲਿਜਾਣ ਲਈ ਨੌਜਵਾਨਾਂ ਨੂੰ ਖੇਡਾਂ ਨੂੰ ਜੋੜਨਾ ਬੇਹੱਦ ਸ਼ਲਾਘਾਯੋਗ ਅਤੇ ਸਮੇਂ ਦੀ ਲੋੜ ਹੈ। ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਲੱਬ ਵੱਲੋਂ ਬੜੇ ਨਿਵੇਕਲੇ ਢੰਗ ਨਾਲ ਇੱਥੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੀ ਮਜਬੂਤ ਲਹਿਰ ਚਲਾਈ ਜਾ ਰਹੀ ਹੈ ਅਤੇ ਇਸ ਨੂੰ ਇਸਨੂੰ ਇਸੇ ਤਰਾਂ ਜਾਰੀ ਰੱਖਿਆ ਜਾਣਾ ਚਾਹੀਦਾ ਹੈ। ਇਸ ਮੌਕੇ ਕਲੱਬ ਵੱਲੋਂ ਪ੍ਰਧਾਨ ਜਸਮੇਰ ਰਾਣਾ ਨੇ ਆਪਣੇ ਸਵਾਗਤੀ ਸੰਬੋਧਨ ਰਾਹੀਂ ਕਲੱਬ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਵੀ ਓਪਨ ਖੇਡ ਟੂਰਨਾਮੈਂਟ ਅਤੇ ਸੱਭਿਆਚਾਰਕ ਮੁਕਾਬਲੇ 19 ਤੋਂ 23 ਅਕਤੂਬਰ ਤੱਕ ਕਰਵਾਏ ਜਾ ਰਹੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਜੇ. ਬੀ. ਵਰਮਾ, ਰਵਿੰਦਰ ਰਵੀ, ਕੇਵਲ ਸਿੰਘ, ਧਰਮਿੰਦਰ ਸਿੰਘ, ਹਰਜੀਤ ਸਿੰਘ, ਜਸਵਿੰਦਰ ਸਿੰਘ ਸਰਪੰਚ ਢੁਲਾਲ, ਯਸ਼ ਪਾਲ, ਰਾਜ ਕੁਮਾਰ ਬਿੱਟੂ, ਸਰਬਜੀਤ ਡਡਵਾਲ, ਹਰਭਜਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਸੂਦਨ ਵੱਲੋਂ ਟਾਂਡਾ ਮੰਡੀ ਦਾ ਨਿਰੀਖਣ

ਹੁਸ਼ਿਆਰਪੁਰ, 19 ਅਕਤੂਬਰ: ਸਕੱਤਰ ਗ੍ਰਹਿ ਵਿਭਾਗ ਪੰਜਾਬ ਸ੍ਰੀ ਬੀ. ਐਸ. ਸੂਦਨ ਨੇ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਟਾਂਡਾ ਦੀ ਦਾਣਾ ਮੰਡੀ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਮੰਡੀ ਵਿੱਚ ਝੋਨੇ ਦੀ ਖਰੀਦ ਸਬੰਧੀ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਤੇ ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਮੰਗਲ ਦਾਸ, ਜ਼ਿਲ੍ਹਾ ਮੰਡੀ ਅਫ਼ਸਰ ਹਰਭਜਨ ਸਿੰਘ ਚੋਪੜਾ, ਚੇਅਰਮੈਨ ਮਾਰਕੀਟ ਕਮੇਟੀ ਟਾਂਡਾ ਲਖਵਿੰਦਰ ਸਿੰਘ ਲੱਖੀ, ਜੀ ਐਮ ਮਾਰਕਫੈਡ ਬਲਦੇਵ ਸਿੰਘ, ਜੀ ਐਮ ਵੇਅਰ ਹਾਉਸ ਕਾਰਪੋਰੇਸ਼ਨ ਬਲਬੀਰ ਸਿੰਘ, ਜੀ ਐਮ ਪਨਸਪ ਜੇ ਐਸ ਮਿਨਹਾਸ, ਸਕੱਤਰ ਮਾਰਕੀਟ ਕਮੇਟੀ ਵਰਿੰਦਰ ਕੁਮਾਰ ਖੇੜਾ ਅਤੇ ਵੱਖ-ਵੱਖ ਵਿਭਾਗਾਂ ਦੇ ਸਬੰਧਤ ਅਧਿਕਾਰੀ ਹਾਜ਼ਰ ਸਨ।
        ਸ੍ਰੀ ਸੂਦਨ ਨੇ ਟਾਂਡਾ ਦੀ ਦਾਣਾ ਮੰਡੀ ਵਿਖੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਆੜਤੀਆਂ ਨਾਲ ਗੱਲਬਾਤ ਕੀਤੀ ਅਤੇ ਝੋਨੇ ਦੀ ਖਰੀਦ ਸਬੰਧੀ ਜਾਣਕਾਰੀ ਹਾਸਲ ਕੀਤੀ।   ਉਹਨਾਂ ਨੇ ਇਸ ਮੌਕੇ ਤੇ ਦਾਣਾ ਮੰਡੀ ਵਿੱਚ ਆਪਣੀ ਜਿਣਸ ਵੇਚਣ ਲਈ ਆਏ ਹੋਏ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ।  ਸ੍ਰੀ ਸੂਦਨ ਨੇ ਮੰਡੀ ਵਿੱਚ ਖਰੀਦ ਕੀਤੇ ਗਏ ਝੋਨੇ ਦੀ ਤੁਰੰਤ ਚੁਕਾਈ ਕਰਨ ਦੇ ਆਦੇਸ਼ ਦਿੱਤੇ ਅਤੇ ਕਿਹਾ ਕਿ  ਮੰਡੀ ਵਿੱਚ ਖਰੀਦੀ ਗਈ ਜਿਣਸ ਨੂੰ ਸ਼ੁਕਰਵਾਰ ਤੱਕ ਚੁਕ ਲਿਆ ਜਾਵੇ।  ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇ ਕਿਸੇ ਕਿਸਾਨ ਨੂੰ ਝੋਨਾ ਵੇਚਣ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਸ ਨੂੰ ਮੌਕੇ ਤੇ ਹੀ ਹੱਲ ਕੀਤਾ ਜਾਵੇ ਅਤੇ ਮੰਡੀਆਂ ਵਿੱਚ ਆਪਣੀ ਜਿਣਸ ਵੇਚਣ ਲਈ ਆਉਣ ਵਾਲੇ ਕਿਸਾਨਾਂ ਦੀ ਸਹੂਲਤ ਲਈ ਲਾਈਟਾਂ, ਪੀਣ ਵਾਲੇ ਸਾਫ਼-ਸੁਥਰੇ ਪਾਣੀ, ਸਫ਼ਾਈ ਅਤੇ ਪਾਰਕਿੰਗ ਦਾ ਪੂਰਾ ਪ੍ਰਬੰਧ ਕੀਤਾ ਜਾਵੇ।
        ਸ੍ਰੀ ਸੂਦਨ ਨੇ ਜਾਣਕਾਰੀ ਦਿੰਦਿਆਂ  ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ 140 ਲੱਖ ਟਨ ਝੋਨਾ ਖਰੀਦ ਕਰਨ ਦਾ ਟੀਚਾ ਮਿਥਿਆ ਹੈ, ਟਾਂਡਾ ਦੀ ਦਾਣਾ ਮੰਡੀ ਵਿੱਚ ਹੁਣ ਤੱਕ 154593 ਕੁਇੰਟਲ ਝੋਨਾ ਖਰੀਦਿਆ ਜਾ ਚੁੱਕਾ ਹੈ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 19 ਅਕਤੂਬਰ 2010 ਦੀ ਸ਼ਾਮ ਤੱਕ  136252 ਟਨ ਝੋਨਾ ਖਰੀਦ ਕੀਤਾ ਗਿਆ ਹੈ ਅਤੇ ਖਰੀਦ ਕੀਤੇ ਗਏ ਝੋਨੇ ਦੀ 117. 74 ਕਰੋੜ ਰੁਪਏ ਵਿੱਚੋਂ 112. 79 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਕਰ ਦਿੱਤੀ ਹੈ ਜੋ ਕਿ ਕੁਲ ਰਕਮ ਦਾ 96 ਪ੍ਰਤੀਸ਼ਤ ਬਣਦਾ ਹੈ।  ਉਹਨਾਂ ਖਰੀਦ ਏਜੰਸੀਆਂ ਦੇ  ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜਿਹਨਾਂ ਕਿਸਾਨਾਂ ਦਾ ਝੋਨਾ ਖਰੀਦ ਕੀਤਾ ਜਾਂਦਾ ਹੈ, ਉਹਨਾਂ ਦੀ ਅਦਾਇਗੀ ਸਮੇਂ ਸਿਰ ਕੀਤੀ ਜਾਵੇ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੰਡੀ ਸੁਪਰਵਾਈਜ਼ਰ ਕੰਵਲਜੀਤ ਸਿੰਘ,  ਇੰਸਪੈਕਟਰ ਰਘਬੀਰ ਚੰਦ, ਇੰਸਪੈਕਟਰ ਮਨਜੀਤ ਸਿੰਘ, ਨਰਿੰਦਰ ਮੋਹਨ, ਮਾਰਕਫੈਡ ਤੋਂ ਕੰਵਰਪਾਲ ਸਿੰਘ, ਰਾਜੇਸ਼ ਕੁਮਾਰ, ਵਰਿੰਦਰ ਸਿੰਘ, ਜਸਪਾਲ ਸਿੰਘ, ਸੁਭਾਸ਼ ਸੌਂਧੀ ਹਾਜ਼ਰ ਸਨ।

ਬਾਗਵਾਨ ਨਵੇਂ ਬਾਗ ਲਾਉਣ ਲਈ ਅੱਗੇ ਆਉਣ : ਸਤਬੀਰ ਸਿੰਘ

ਹੁਸ਼ਿਆਰਪੁਰ, 19 ਅਕਤੂਬਰ: ਬਾਗਬਾਨੀ ਵਿਭਾਗ ਪੰਜਾਬ ਹੁਸ਼ਿਆਰਪੁਰ ਬਾਗਬਾਨਾਂ ਨੂੰ ਨਵੇਂ ਬਾਗ ਲਗਾਉਣ ਲਈ ਯੋਜਨਾਬੰਦੀ, ਮਿੱਟੀ ਦੀ ਕਿਸਮ ਤੇ ਬਣਤਰ ਅਨੁਸਾਰ ਢੁਕਵੇਂ ਫ਼ਲ ਦੀ ਕਾਸ਼ਤ ਦੀ ਸਿਫਾਰਸ਼ ਕਰਨ, ਚੰਗੀ ਨਸਲ ਦੇ ਬੀਮਾਰੀ ਰਹਿਤ ਬੂਟਿਆਂ ਦਾ ਪ੍ਰਬੰਧ ਕਰਕੇ ਦੇਣ, ਨਿਸ਼ਾਨਦੇਹੀ ਕਰਾਉਣ, ਫ਼ਲਦਾਰ ਬੂਟਿਆਂ ਦੀ ਸੁਚੱਜੀ ਦੇਖ-ਭਾਲ, ਖਾਦਾਂ ਅਤੇ ਕੀੜੇਮਾਰ ਦਵਾਈਆਂ ਦੀ ਸਹੀ ਵਰਤੋਂ , ਸੁਚੱਜੇ ਮੰਡੀਕਰਨ ਲਈ ਧਿਆਨ ਦੇਣ ਯੋਗ ਨੁਕਤੇ ਬਾਗਬਾਨਾਂ ਤੱਕ ਪਹੁੰਚਾ ਕੇ ਉਹਨਾਂ ਦੇ ਬਾਗਾਂ ਦੇ ਫ਼ਲ ਦੀ ਕੁਆਲਟੀ ਤੇ ਉਤਪਾਦਕਤਾ ਵਧਾਉਣ ਲਈ ਸਹਾਇਤਾ ਕਰਦਾ ਹੈ। ਇਹ ਜਾਣਕਾਰੀ ਦਿੰਦਿਆਂ ਡਾ. ਸਤਬੀਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਹੁਸ਼ਿਆਰਪੁਰ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਾਗਾਂ ਹੇਠ ਕੁਲ ਰਕਬਾ 8758. 10 ਹੈਕਟੇਅਰ ਅਤੇ ਸਬਜ਼ੀਆਂ ਹੇਠ ਕੁਲ ਰਕਬਾ 26635 ਹੈਕਟੇਅਰ ਹੈ।
        ਡਾ. ਸਿੰਘ ਨੇ ਦੱ੍ਯਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਾਗਬਾਨੀ ਵਿਭਾਗ ਦੀਆਂ 3 ਨਰਸਰੀਆਂ ਭੂੰਗਾ, ਖਿਆਲਾ ਬੁ¦ਦਾ ਅਤੇ ਛਾਉਣੀ ਕਲਾਂ ਬਾਗਬਾਨਾਂ ਨੂੰ ਚੰਗੀ ਕਿਸਮ ਦੇ ਸਿਹਤਮੰਦ ਰੋਗ ਰਹਿਤ ਫ਼ਲਦਾਰ ਬੂਟੇ ਸਪਲਾਈ ਕਰਦੀਆਂ ਹਨ ਅਤੇ ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਬਾਗਬਾਨੀ ਵਿਭਾਗ ਵੱਲੋਂ ਮਾਨਤਾ ਪ੍ਰਾਪਤ 7 ਪ੍ਰਾਈਵੇਟ ਰਜਿਸਟਰਡ ਨਰਸਰੀਆਂ ਰਾਹੀ ਵੀ ਬਾਗਬਾਨਾਂ ਨੂੰ ਸਿਹਤਮੰਦ ਤੇ ਰੋਗ ਰਹਿਤ ਬੂਟੇ ਵਾਜਬ ਕੀਮਤ ਤੇ ਸਪਲਾਈ ਕੀਤੇ ਜਾਂਦੇ ਹਨ। ਉਹਨਾਂ ਦੱਸਿਆ ਕਿ ਇਸ ਸਾਲ ਹੁਣ ਤੱਕ 340. 60 ਹੈਕਟੇਅਰ ਰਕਬੇ ਵਿੱਚ ਵੱਖ-ਵੱਖ ਫ਼ਲਾਂ ਦੀ ਪਲਾਂਟੇਸ਼ਨ ਕਰਵਾਈ ਗਈ ਹੈ।
        ਉਹਨਾਂ ਦੱਸਿਆ ਕਿ ਸਰਕਾਰੀ ਆਲੂ ਬੀਜ਼ ਫਾਰਮ ਖਨੌੜਾ ਤੋਂ ਆਲੂ ਅਤੇ ਹੋਰ ਸਬਜ਼ੀਆਂ ਜਿਵੇਂ ਕਿ ਮਟਰ , ਖਰਬੂਜਾ, ਟੀਂਡਾ ਅਤੇ ਭਿੰਡੀ ਆਦਿ ਦੇ ਸੁਧਰੇ ਅਤੇ ਰੋਗ ਰਹਿਤ ਬੀਜ ਕਿਸਾਨਾਂ ਨੂੰ ਵਾਜਬ ਕੀਮਤ ਤੇ ਸਪਲਾਈ ਕੀਤੇ ਜਾਂਦੇ ਹਨ।  ਉਹਨਾਂ ਦੱਸਿਆ ਕਿ ਸਰਕਾਰੀ ਆਲੂ ਬੀਜ ਫਾਰਮ ਖਨੌੜਾ ਤੋਂ ਇਸ ਸਾਲ ਲਗਭਗ 7500 ਕੁਇੰਟਲ ਆਲੂ ਦਾ ਸੁਧਰਿਆ ਬੀਜ ਅਤੇ 50 ਕੁਇੰਟਲ ਹੋਰ ਸਬਜੀਆਂ ਦਾ ਬੀਜ ਵੀ ਕਿਸਾਨਾਂ ਨੂੰ ਸਪਲਾਈ ਕੀਤਾ ਜਾਵੇਗਾ।
        ਡਾ. ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਿਨੂੰ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ 2 ਸਿਟਰਸ ਅਸਟੇਟਾਂ ਛਾਉਣੀ ਕਲਾਂ (ਬਜਵਾੜਾ)  ਅਤੇ ਹਰਿਆਣਾ (ਭੂੰਗਾ) ਬਣਾਈਆਂ ਗਈਆਂ ਹਨ।  ਇਹਨਾਂ ਅਸਟੇਟਾਂ ਵਿੱਚ ਮਕੈਨੀਕਲ ਗਰੇਡਿੰਗ ਤੇ ਵੈਕਸਿੰਗ ਕੇਂਦਰ ਛਾਉਣੀਕਲਾਂ ਤੇ ਕੰਗਮਈ ਵਿੱਚ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਸਥਾਪਿਤ ਕੀਤੇ ਗਏ ਹਨ। ਇਹਨਾਂ ਕੇਂਦਰਾਂ ਤੇ ਬਾਗਬਾਨ ਆਪਣੇ ਫਲ ਦੀ ਗਰੇਡਿੰਗ ਤੇ ਵੈਕਸਿੰਗ ਕਰਵਾ ਕੇ,  ਸੁਚੱਜੀ ਪੈਕਿੰਗ ਕਰਵਾ ਕੇ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਲਾਹੇਵੰਦ ਰੇਟਾਂ ਤੇ ਵੇਚ ਕੇ ਵਧੇਰੇ ਮੁਨਾਫਾ ਕਮਾ ਸਕਦੇ ਹਨ।  ਇਸ ਮੰਤਵ ਲਈ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਗਰੇਡਿੰਗ ਵੈਕਸਿੰਗ, ਪੈਕਿੰਗ ਮੈਟੀਰੀਅਲ ਅਤੇ ਟਰਾਂਸਪੋਰਟ ਤੇ ਸਬਸਿਡੀ ਦਿੱਤੀ ਜਾਂਦੀ ਹੈ।  ਉਹਨਾਂ ਦੱਸਿਆ ਕਿ ਇਸ ਸਾਲ ਲਗਭਗ 3000 ਟਨ ਕਿਨੂੰ ਗਰੇਡਿੰਗ ਤੇ ਵੈਕਸਿੰਗ ਉਪਰੰਤ ਦੂਰ-ਦੁਰਾਡੇ ਦੀਆਂ ਮੰਡੀਆਂ ਵਿੱਚ ਭੇਜ ਕੇ ਬਾਗਬਾਨ ਲਾਹੇਵੰਦ ਕੀਮਤ ਪ੍ਰਾਪਤ ਕਰਨਗੇ।
        ਉਹਨਾਂ ਦੱਸਿਆ ਕਿ ਸਰਕਾਰੀ ਫ਼ਲ ਸੁਰੱਖਿਆ ਲੈਬ ਛਾਉਣੀਕਲਾਂ ਤੋਂ ਹਰ ਸਾਲ 15000 ਬੋਤਲਾਂ ਸੁਕੈਸ਼ , ਜੈਮ, ਟਮਾਟਰ ਸਾਸ ਆਦਿ ਤਿਆਰ ਕਰਕੇ ਨਾ ਲਾਭ ਨਾ ਹਾਨੀ ਅਨੁਸਾਰ ਕਿਸਾਨਾਂ ਤੇ ਆਮ ਲੋਕਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਆਮ ਲੋਕ ਫ਼ਲਾਂ ਅਤੇ ਸਬਜ਼ੀਆਂ ਤੋਂ ਫ਼ਲ ਪਦਾਰਥ ਬਣਾਉਣ ਲਈ ਆਪਣਾ ਸਮਾਨ ਲਿਆ ਕੇ ਵਾਜਬ ਬਣਵਾਈ ਦੇ ਕੇ ਤਿਆਰ ਕਰਵਾਕੇ ਲਾਭ ਉਠਾ ਸਕਦੇ ਹਨ। ਇਸ ਤੋਂ ਇਲਾਵਾ ਪੇਂਡੂ ਕੈਂਪਾਂ, ਸਕੂਲਾਂ ਆਦਿ ਵਿੱਚ ਫ਼ਲਾਂ ਅਤੇ ਸਬਜ਼ੀਆਂ ਤੋਂ ਫ਼ਲ ਪਦਾਰਥ ਬਣਾਉਣ ਸਬੰਧੀ ਮੁਫ਼ਤ ਟਰੇਨਿੰਗ ਵੀ ਦਿੱਤੀ ਜਾਂਦੀ ਹੈ।  ਫੁਲਾਂ ਦੀ ਖੇਤੀ ਨੂੰ ਹਰਮਨ ਪਿਆਰਾ ਬਣਾਉਣ ਲਈ ਬਾਗਬਾਨੀ ਵਿਭਾਗ ਗੇਂਦਾ, ਗੁਲਦਾਉਦੀ, ਗਲੈਡੀਓਲਸ, ਆਦਿ ਦੇ ਸੁਧਰੇ ਬੀਜ਼ ਵੀ ਮੁਹੱਈਆ ਕਰਾਉਂਦਾ ਹੈ ਤੇ ਫੁਲਾਂ ਦੀ ਕਾਸ਼ਤ ਲਈ ਤਕਨੀਕੀ ਜਾਣਕਾਰੀ ਦਿੰਦਾ ਹੈ।
        ਉਹਨਾਂ ਦੱਸਿਆ ਕਿ ਬਾਗਬਾਨੀ ਵਿਭਾਗ,  ਸਟੇਟ ਫਾਰਮਰ ਕਮਿਸ਼ਨ, ਪੰਜਾਬ ਦੀ ਸਹਾਇਤਾ ਨਾਲ ਜ਼ਿਲ੍ਹੇ ਵਿੱਚ ਨਵੀਂ ਤਕਨੀਕ (ਨੈਟ ਹਾਊਸ) ਰਾਹੀਂ ਸਬਜ਼ੀਆਂ ਦੀ ਕਾਸ਼ਤ ਕਰਵਾ ਕੇ ਜਿੰਮੀਦਾਰ ਦੀ ਆਮਦਨ ਵਿੱਚ ਚੌਖਾ ਵਾਧਾ ਕਰ ਰਿਹਾ ਹੈ ਅਤੇ ਇੱਕ ਕਨਾਲ ਦੇ ਨੈਟ ਹਾਊਸ ਉਪਰ 40 ਹਜ਼ਾਰ ਰੁਪਏ ਸਬਸਿਡੀ ਦੇ ਰਿਹਾ ਹੈ। ਹੁਣ ਤੱਕ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਵਿਭਾਗ ਵੱਲੋਂ 75 ਨੈਟ ਹਾਊਸ ਲਗਾਏ ਜਾ ਚੁੱਕੇ ਹਨ।  ਉਹਨਾਂ ਦੱਸਿਆ ਕਿ ਵਿਭਾਗ ਦਾ ਸੈਰੀਕਲਚਰ ਵਿੰਗ ਜ਼ਿਲ੍ਹੇ ਦੇ ਨੀਮ ਪਹਾੜੀ ਇਲਾਕੇ ਵਿੱਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਪ੍ਰੀਵਾਰਾਂ ਨੂੰ ਰੇਸ਼ਮ ਦੇ ਕੀਟਪਾਲਣ ਸਬੰਧੀ ਟਰੇਨਿੰਗ ਅਤੇ ਤਕਨੀਕੀ ਸਹਾਇਤਾ ਦੇ ਕੇ ਉਹਨਾਂ ਦਾ ਜੀਵਨ ਪੱਧਰ ਉਚਾ ਚੁਕਣ ਵਿੱਚ ਸਹਾਇਤਾ ਕਰ ਰਿਹਾ ਹੈ।  ਉਹਨਾਂ ਦੱਸਿਆ ਕਿ ਰਾਸ਼ਟਰੀ ਬਾਗਬਾਨੀ ਮਿਸ਼ਨ ਤਹਿਤ ਨਵੇਂ ਬਾਗਬਾਨ ਲਗਾਉਣ, ਪੁਰਾਣੇ ਬਾਗਾਂ ਦੇ ਸੁਧਾਰ, ਵਰਮੀ ਕਲਚਰ ਰਾਹੀਂ ਆਰਗੈਨਿਕ ਖੇਤੀ ਕਰਨ, ਮੱਧੂ ਮੱਖੀਆਂ ਰਾਹੀਂ ਪਰਪਰਾਗਣ ਵਧਾਉਣ, ਪਲਾਸਟਿਕ ਕਲਚਰ ਅਤੇ ਪਾਵਰ ਸਪਰੇਅ ਪੰਪ ਆਦਿ ਲਈ 40 ਤੋਂ 75 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।

22 ਸੌ ਕਿਲੋਮੀਟਰ ਲੰਮੀਆਂ ਨਵੀਆਂ ਸੜਕਾਂ ਦਾ ਨਿਰਮਾਣ ਜਾਰੀ : ਧੁੱਗਾ

ਧੂਤਕਲਾਂ / ਹੁਸ਼ਿਆਰਪੁਰ, 18 ਅਕਤੂਬਰ:  ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਚਾਲੂ ਵਿੱਤੀ ਸਾਲ ਦੌਰਾਨ 350 ਕਰੋੜ ਰੁਪਏ ਖਰਚ ਕਰਕੇ 2200 ਕਿਲੋਮੀਟਰ ਨਵੀਆਂ ਲਿੰਕ ਸੜਕਾਂ ਦੀ ਨਵ-ਉਸਾਰੀ ਕੀਤੀ ਜਾ ਰਹੀ ਹੈ।  ਇਹ ਪ੍ਰਗਟਾਵਾ ਸ੍ਰ: ਦੇਸ ਰਾਜ ਸਿੰਘ ਧੁੱਗਾ ਮੁੱਖ ਪਾਰਲੀਮਾਨੀ ਸਕੱਤਰ ਲੋਕ ਨਿਰਮਾਣ ਵਿਭਾਗ ਪੰਜਾਬ ਨੇ ਅੱਜ ਪਿੰਡ ਧੂਤਕਲਾਂ ਵਿਖੇ  ਧੂਤਕਲਾਂ ਮੁੱਖ ਸੜਕ ਤੋਂ ਗੁਰਦੂਆਰਾ ਲੰਗਰ ਹਾਲ ਤੱਕ ਜਾਂਦੀ ਨਵੀਂ ਲਿੰਕ ਸੜਕ ਦੀ ਉਸਾਰੀ ਦਾ ਨੀਂਹ ਪੱਥਰ ਰੱਖਣ ਉਪਰੰਤ ਇੱਕ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਸ੍ਰ: ਧੁੱਗਾ ਨੇ ਇਸ ਮੌਕੇ ਤੇ ਸਰਕਾਰੀ ਐਲੀਮੈਂਟਰੀ ਸਕੂਲ ਧੂਤਕਲਾਂ ਦੀ ਨਵੀ ਇਮਾਰਤ ਦਾ ਉਦਘਾਟਨ ਵੀ ਕੀਤਾ।
        ਸ੍ਰ: ਧੁੱਗਾ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਇਸ ਲਿੰਕ ਸੜਕ ਦੇ ਬਣਨ ਨਾਲ ਜਿਥੇ ਇਲਾਕੇ ਦੇ ਲੋਕਾਂ ਨੂੰ ਕਾਫ਼ੀ ਲਾਭ ਪਹੁੰਚੇਗਾ,  ਉਥੇ ਸੰਗਤਾਂ ਨੂੰ ਗੁਰਦੁਆਰਾ ਲੰਗਰ ਸਾਹਿਬ ਵਿਖੇ ਜਾਣ  ਲਈ ਵੀ ਕਾਫ਼ੀ ਸਹੂਲਤ ਮਿਲੇਗੀ।  ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਅਕ ਸੰਸਥਾਵਾਂ, ਸਿਹਤ ਕੇਂਦਰਾਂ, ਧਾਰਮਿਕ ਸਥਾਨਾਂ ਅਤੇ ਡੇਰਿਆਂ ਨੂੰ ਜਾਂਦੀਆਂ ਸੜਕਾਂ ਦੀ ਉਸਾਰੀ ਪਹਿਲ ਦੇ ਆਧਾਰ ਤੇ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ ਵਿੱਚ 20-20 ਕਿਲੋਮੀਟਰ ¦ਬੀਆਂ ¦ਿਕ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਹਰ ਪਿੰਡ ਨੂੰ ਪੱਕੀ ਸੜਕ ਨਾਲ ਜੋੜਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ 600 ਕਰੋੜ ਰੁਪਏ ਖਰਚ ਕਰਕੇ 500 ਕਿਲੋਮੀਟਰ ¦ਬੀਆਂ ਪੇਂਡੂ ਸੜਕਾਂ ਨੂੰ ਬੇਹਤਰ ਵੀ ਬਣਾਇਆ ਜਾ ਰਿਹਾ ਹੈ।
        ਸ੍ਰ: ਧੁੱਗਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੇਂਡੂ ਇਲਾਕਿਆਂ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਉਹਨਾਂ ਦੱਸਿਆ ਕਿ ਪਿਛਲੇ ਸਾਲ 142 ਕਰੋੜ ਰੁਪਏ ਖਰਚ ਕਰਕੇ 351 ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਬੇਹਤਰ ਬਣਾਇਆ ਗਿਆ ਹੈ ਅਤੇ ਇਸ ਸਾਲ ਵਿਦਿਆ ਦੇ ਖੇਤਰ ਲਈ 546 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਹੀਂ ਰਹੇਗਾ ਅਤੇ ਹਰ ਬੱਚੇ ਨੂੰ ਸਿੱਖਿਆ ਮੁਹਈਆ ਕਰਨ ਲਈ ਸਰਕਾਰ ਵੱਲੋਂ ਵਿਸ਼ੇਸ਼ ਯੋਜਨਾਵਾਂ ਬਣਾ ਕੇ ਲਾਗੂ ਕੀਤਾ ਗਿਆ ਹੈ।  ਉਹਨਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ-ਭਾਜਪਾ ਦੀ ਸਰਕਾਰ ਬਣੀ ਹੈ, ਉਦੋਂ ਹੀ ਸੂਬੇ ਦਾ ਸਮੁੱਚਾ ਵਿਕਾਸ ਤੇਜ਼ੀ ਨਾਲ ਹੋਇਆ ਹੈ ਅਤੇ ਹਰ ਵਰਗ ਨੂੰ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ ਹਨ। ਉਹਨਾਂ ਨੇ ਕਾਮਰੇਡ ਚੰਨਣ ਸਿੰਘ ਧੂਤ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਸ਼ਹੀਦ ਹੋਏ। ਉਹਨਾਂ ਕਿਹਾ ਕਿ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ-ਭਾਜਪਾ ਸਰਕਾਰ ਨੂੰ ਪੂਰਨ ਸਹਿਯੋਗ ਦੇਣ ਤਾਂ ਜੋ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕੀਤਾ ਜਾ ਸਕੇ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਪੰਚ ਬਲਬੀਰ ਸਿੰਘ, ਜ਼ਿਲਾ ਪ੍ਰੀਸ਼ਦ ਮੈਂਬਰ ਜਸਵੰਤ ਸਿੰਘ ਪੱਖੋਵਾਲ, ਮਾਸਟਰ ਦਰਸ਼ਨ ਸਿੰਘ, ਜਸਵਿੰਦਰ ਸਿੰਘ ਬਾਸਾ, ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਅਤੇ ਇਲਾਕੇ ਦੇ ਸਰਪੰਚ, ਪੰਚ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)