ਦਾਦੂਪੁਰ ਵਿਚ ਕਾਨੂੰਨੀ ਸਾਖਰਤਾ ਕੈਂਪ ਲਾਇਆ

ਹੁਸ਼ਿਆਰਪੁਰ 4 ਅਕਤੂਬਰ : ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ  ਵਲੋ  ਜਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਜਸਪਾਲ ਸਿੰਘ ਭਾਟੀਆ  ਦੀ ਦੇਖ ਰੇਖ ਅਧੀਨ ਗਾਂਧੀ ਜੈਅੰਤੀ  ਨੂੰ ਸਮਰਪਿਤ ਇਕ ਕਾਨੂੰਨੀ ਸਾਖਰਤਾ ਕੈਪ ਪਿੰਡ ਦਾਦੂਪੁਰ ਗਰੋਆ ਵਿਖੇ ਬੀਤੇ ਦਿਨੀ ਲਗਾਇਆ ਗਿਆ । ਇਹ ਕੈਪ ਔਰਤਾਂ ਤੇ ਹੋਣ ਵਾਲੇ ਅੱਤਿਆਚਾਰ ਨੂੰ ਰੋਕਣ ਹਿੱਤ ਅਤੇ ਵਿਚੋਲਗੀ ਕੇਦਰ ਦੀ ਜਾਣਕਾਰੀ ਆਮ ਲੋਕਾਂ ਅਤੇ ਔਰਤਾਂ ਤੱਕ ਪਹੁੰਚਾਉਣ ਲਈ ਲਗਾਇਆ ਗਿਆ । ਇਸ ਕੈਪ ਦੀ ਪ੍ਰਧਾਨਗੀ ਸ੍ਰੀ ਚਰਨਜੀਤ ਸਿੰਘ ਸਹਾਇਕ ਜਿਲਾ ਅਟਾਰਨੀ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਨੇ ਕੀਤੀ ਇਸ ਮੋਕੇ ਤੇ ਸ੍ਰੀ ਰਣਜੀਤ ਕੁਮਾਰ ਵਕੀਲ ,ਸ੍ਰੀ ਲਵਕੇਸ਼ ਓਹਰੀ ਵਕੀਲ ਅਤੇ ਸ੍ਰੀ ਜੇ ਐਸ ਦੇਹਰੀਵਾਲ ਵਕੀਲ ਆਦਿ ਉਨਾਂ ਦੇ ਨਾਲ ਸਨ।
        ਸ੍ਰੀ ਚਰਨਜੀਤ ਸਿੰਘ ਸਹਾਇਕ ਜਿਲਾ ਅਟਾਰਨੀ ਹੁਸ਼ਿਆਰਪੁਰ ਵਲੋ ਇਸ ਮੋਕੇ ਤੇ ਔਰਤਾਂ ਲਈ ਬਣੇ ਕਾਨੂੰਨਾਂ ਦੀ ਜਾਣਕਾਰੀ ਦਿਦਿਆਂ ਦੱਸਿਆ ਕਿ ਘਰੇਲੂ ਹਿੰਸਾ ਨੂੰ ਸਭ ਤੋ ਜਿਆਦਾ ਅਸਰਦਾਰ ਕਾਨੂੰਨ ਘਰੇਲੂ ਹਿੰਸਾ ਐਕਟ 2005 ਸਰਕਾਰ ਵਲੋ ਖਾਸ ਤੋਰ ਤੇ ਔਰਤਾਂ ਦੀ ਰੱਖਿਆ ਲਈ ਹੀ ਪਾਸ ਕੀਤਾ ਗਿਆ ਹੈ। ਇਸ ਕਾਨੂੰਨ ਤਹਿਤ ਔਰਤ ਆਪਣੇ ਲਈ ਘਰ,ਖਰਚਾ,ਦਵਾਈ ,ਪੜਾਈ,ਵਿਆਹ ਆਦਿ ਲਈ ਖਰਚਾ , ਅੱਤਿਆਚਾਰ ਦੇ ਖਿਲਾਫ ਕਾਰਵਾਈ , ਇਸਤਰੀ ਧੰਨ ਦੀ ਰਿਕਵਰੀ ਅਤੇ ਹਰ ਉਸ ਕਾਨੂੰਨੀ ਹੱਕ ਨੂੰ ਹਾਸਲ ਕਰ ਸਕਦੀ ਹੈ ਜੋ ਉਸ ਨੂੰ ਨਹੀਂ ਮਿਲ ਰਹੇ। ਇਸ ਕਾਨੂੰਨ ਦੇ ਤਹਿਤ ਔਰਤ ਆਪਣੇ ਕਿਸੇ ਵੀ ਮਰਦ ਰਿਸਤੇਦਾਰ ਦੇ ਖਿਲਾਫ ਆਰਡਰ ਲੈ ਸਕਦੀ ਹੈ। ਇਸ ਮੌਕੇ ਤੇ ਨਰੇਗਾ ਸਕੀਮਾਂ ਤਹਿਤ ਕੰਮ ਕਰ ਰਹੀਆਂ ਔਰਤਾਂ ਖਾਸ ਤੌਰ ਤੇ ਹਾਜਰ ਸਨ। ਉਹਨਾਂ ਨੁੰ ਨਰੇਗਾ ਸਕੀਮ ਦੀਆਂ  ਵੱਖ-ਵੱਖ ਧਾਰਾਵਾਂ ਬਾਰੇ  ਦਸਦਿਆਂ ਹੋਇਆਂ ਇਹ ਵੀ ਦਸਿਆ ਗਿਆ ਕਿ ਕੰਮ ਦੀ ਮੰਗ ਲਿਖਤੀ ਰੂਪ ਵਿਚ ਕੀਤੀ ਜਾਵੇ ਅਤੇ 100 ਦਿਨ ਦਾ ਰੁਜ਼ਗਾਰ ਲੈਣਾ ਉਹਨਾਂ ਦਾ ਹੱਕ ਹੈ। ਇਸ ਨੂੰ ਲੈਣ ਲਈ ਕਾਨੂੰਨੀ ਚਾਰਾਜੋਈ ਵਿਚ ਉਹਨਾਂ ਦੀ ਮਦਦ ਕਰਨ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਹਮੇਸ਼ਾਂ ਤਿਆਰ ਹੈ। ਇਸ ਮੌਕੇ ਤੇ ਸ਼੍ਰੀ ਰਣਜੀਤ ਕੁਮਾਰ ਅਤੇ ਸ਼੍ਰੀ ਲਵਕੇਸ਼ ਓਹਰੀ ਵਕੀਲ ਵਲੋਂ ਆਰ ਟੀ ਆਈ ਐਕਟ, ਐਚ ਐਮ ਏ, ਸਿਖਿਆ ਦੇ ਅਧਿਕਾਰ, ਫੌਜਦਾਰੀ ਕਾਨੂੰਨਾਂ ਅਤੇ ਹੋਰ ਕਾਨੂੰਨਾਂ ਦੀ ਜਾਣਕਾਰੀ ਦਿਤੀ ਗਈ।
        ਇਸ ਕੈਂਪ ਦੌਰਾਨ ਸ਼੍ਰੀ ਜੇ ਐਸ ਦੇਹਰੀਵਾਲ ਵਕੀਲ ਖਾਸ ਤੌਰ ਤੇ ਵਿਚੋਲਗੀ ਕੇਂਦਰ ਦੇ ਲਾਭ ਦੱਸਣ ਲਈ ਹਾਜ਼ਰ ਸਨ। ਉਹਨਾਂ ਦਸਿਆ ਕਿ ਹਰ ਕਿਸਮ ਦਾ ਕੇਸ ਇਸ ਕੇਂਦਰ ਵਿਚ ਵਿਚੋਲਗੀ ਲਈ ਅਦਾਲਤ ਰਾਹੀਂ ਭਿਜਵਾਇਆ ਜਾ ਸਕਦਾ ਹੈ ਅਤੇ ਇਸ ਕੇਂਦਰ ਵਿਚ ਫੈਸਲਾ ਧਿਰਾਂ ਦੀ ਸਹਿਮਤੀ ਨਾਲ 90 ਦਿਨਾਂ ਵਿਚ ਕੀਤਾ ਜਾਂਦਾ ਹੈ ਅਤੇ ਇਸ ਕੇਂਦਰ ਵਿਚ ਘੱਟ ਸਮੇਂ ਵਿਚ ਛੇਤੀ ਤੇ ਸਸਤਾ ਨਿਆਂ ਮਿਲਦਾ ਹੈ। ਇਸ ਨਾਲ ਧਿਰਾਂ ਦੀ ਆਪਸੀ ਰੰਜਸ ਤੇ ਕੁੜੱਤਣ ਖਤਮ ਹੁੰਦੀ ਹੈ ਅਤੇ ਪਿਆਰ ਵੱਧਦਾ ਹੇ। ਇਸ ਮੌਕੇ ਤੇ ਸ਼੍ਰੀ ਹਰਭਜਨ ਦਾਸ ਸਰਪੰਚ, ਦਰਸ਼ਨਾ ਦੇਵੀ ਪੰਚ,ਗੁਰਪ੍ਰੀਤ ਕੌਰ ਪੰਚ, ਪਰਮਜੀਤ ਕੌਰ ਪੰਚ, ਬਲਦੇਵ ਸਿੰਘ ਨੰਬਰਦਾਰ, ਸੋਢੀ ਉਪਕਾਰ ਸਿੰਘ ਨੰਬਰਦਾਰ, ਹੇਮਰਾਮ ਮੇਟ, ਉਸ਼ਾ ਰਾਣੀ ਆਂਗਣਵਾੜੀ ਟੀਚਰ, ਸੁਰਿੰਦਰ ਕੁਮਾਰ ਪੰਚਾਇਤ ਸੈਕਟਰੀ, ਬਲਵਿੰਦਰ ਕੌਰ ਸੁਪਰਵਾਈਜ਼ਰ ਸੀ ਡੀ ਪੀ ਓ ਅਤੇ ਆਂਗਣਵਾੜੀ ਵਰਕਰ, ਆਮ ਗਰੀਬ ਔਰਤਾਂ ਤੇ ਬੱਚੇ ਹਾਜ਼ਰ ਸਨ। ਕੈਂਪ ਦੌਰਾਨ ਮੁਫਤ ਪ੍ਰਚਾਰ ਸਮਗਰੀ ਵੀ ਵੰਡੀ ਗਈ।

ਸੜਕਾਂ ਦੀ ਨਵਉਸਾਰੀ ਤੇ ਮਜਬੂਤੀ ਲਈ ਸਰਕਾਰ ਵੱਲੋਂ ਕੰਮ ਜਾਰੀ : ਸੂਦ

ਹੁਸ਼ਿਆਰਪੁਰ, 4 ਅਕਤੂਬਰ: ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਸਮੂਹਿਕ ਵਿਕਾਸ ਤੇ    5 ਕਰੋੜ ਰੁਪਏ ਖਰਚ ਕਰਕੇ ਸੜਕਾਂ ਦੀ ਮੁਰੰਮਤ ਤੇ ਨਵ-ਉਸਾਰੀ  ਅਤੇ ਹੋਰ ਵਿਕਾਸ ਦੇ ਕਾਰਜ ਕੀਤੇ ਗਏ ਹਨ। ਇਹ ਪ੍ਰਗਟਾਵਾ ਸ੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਟਾਂਡਾ ਬਾਈਪਾਸ ਪੁੱਲ ਤੋਂ ਧੋਬੀ ਘਾਟ ਤੱਕ ਜਾਂਦੀ ਸੜਕ  ਨੂੰ ਮਜ਼ਬੂਤ ਕਰਨ,  ਪੁੱਲੀਆਂ ਦੇ ਨਿਰਮਾਣ ਅਤੇ ਮੁਰੰਮਤ ਤੇ ਕੰਮ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।  ਉਹਨਾਂ ਦੱਸਿਆ ਕਿ ਇਸ ਕੰਮ ਤੇ 1 ਕਰੋੜ 32 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਇਹ ਕੰਮ ਦੁਸਹਿਰੇ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕਰ ਦਿੱਤਾ ਜਾਵੇਗਾ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਅਰੁਣ ਕੁਮਾਰ ਸੁਪਰਡੈਂਟ ਇੰਜੀਨੀਅਰ ਲੋਕ ਨਿਰਮਾਣ, ਆਰ ਐਸ ਬੈਂਸ ਐਕਸੀਅਨ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ, ਮਹੰਤ ਰਮਿੰਦਰ ਦਾਸ ਡੇਰਾ ਬਹਾਦਰਪੁਰ,  ਰਮੇਸ਼ ਕੁਮਾਰ ਕਾਰਜਸਾਧਕ ਅਫ਼ਸਰ, ਰਜਿੰਦਰ ਕੁਮਾਰ ਐਸ ਡੀ ਓ ਅਤੇ  ਪਵਨ ਸ਼ਰਮਾ ਮਿਉਂਸਪਲ ਇੰਜੀਨੀਅਰ ਵੀ ਹਾਜ਼ਰ ਸਨ।
        ਸ੍ਰੀ ਸੂਦ ਨੇ ਇਸ ਮੌਕੇ ਤੇ ਦੱਸਿਆ ਕਿ ਡੀ. ਏ. ਵੀ. ਕਾਲਜ ਤੋਂ ਐਸ ਡੀ ਐਮ ਦਫ਼ਤਰ ਤੱਕ ਜਾਂਦੀ ਸੜਕ ਤੇ 65 ਲੱਖ ਰੁਪਏ ਖਰਚ ਕਰਕੇ ਇਸ ਨੂੰ ਮਜ਼ਬੂਤ ਕੀਤਾ ਗਿਆ ਹੈ।  ਉਹਨਾਂ ਦੱਸਿਆ ਕਿ ਨਗਰ ਕੌਂਸਲ ਕੋਲ ਆਪਣੇ ਫੰਡ ਸੀਮਤ ਹੋਣ ਕਾਰਨ ਸ੍ਰ: ਪ੍ਰਰਕਾਸ਼ ਸਿੰਘ ਬਾਦਲ ਮੁੱਖ ਮੰਤਰੀ  ਪੰਜਾਬ  ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਹੁਸ਼ਿਆਰਪੁਰ ਸ਼ਹਿਰ ਦਾ ਸਰਵਪੱਖੀ ਵਿਕਾਸ ਕਰਨ ਲਈ ਵਿਸੇਸ਼ ਫੰਡ ਮੁਹੱਈਆ ਕਰਵਾਏ ਜਾ ਰਹੇ ਹਨ। ਉਹਨਾਂ ਦੱਸਿਆ ਕਿ ਸ਼ਹਿਰ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਰੱਖਣ ਲਈ ਪਾਰਕਾਂ ਵਿੱਚ ਪੌਦੇ ਲਗਾਏ  ਅਤੇ ਲੋਕਾਂ ਦੇ ਬੈਠਣ ਲਈ ਬੈਂਚ ਬਣਾਏ ਜਾ ਰਹੇ ਹਨ।  ਉਹਨਾਂ ਦੱਸਿਆ ਕਿ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਲਈ ਚੰਡੀਗੜ੍ਹ ਨੂੰ ਜਾਂਦੀ ਸੜਕ ਦੇ ਨਾਲ-ਨਾਲ ਇੱਕ ਨਾਲੇ ਦਾ ਨਿਰਮਾਣ ਕੀਤਾ ਵੀ ਕੀਤਾ ਗਿਆ ਹੈ।  ਉਹਨਾਂ ਦੱਸਿਆ ਕਿ ਸ਼ਹਿਰ ਅੰਦਰ 100 ਪ੍ਰਤੀਸ਼ਤ ਸੀਵਰੇਜ਼ ਪਾਉਣ ਲਈ 102 ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਾਉਣ ਲਈ 5 ਹੋਰ ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ।  ਇਸ ਮੌਕੇ ਤੇ ਰਾਮ ਲੀਲਾ ਅਤੇ ਦੁਸਹਿਰਾ ਕਮੇਟੀ ਵੱਲੋਂ ਕੈਬਨਿਟ ਮੰਤਰੀ ਸ੍ਰੀ ਤੀਕਸ਼ਨ ਸੂਦ ਦਾ ਸਨਮਾਨ ਵੀ ਕੀਤਾ ਗਿਆ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਮ ਲੀਲਾ ਕਮੇਟੀ ਦੇ ਪ੍ਰਧਾਨ ਅਰੁਣ ਡੋਗਰਾ, ਰਣਜੀਤ ਸਿੰਘ, ਕਮਲ ਵਰਮਾ, ਅਸ਼ੋਕ ਸ਼ਰਮਾ, ਨਿਰੋਤਮ ਸ਼ਰਮਾ, ਯੋਗੇਸ਼ ਕੁਮਾਰ, ਸ਼ਿਵ ਕੁਮਾਰ ਕਾਕਾ, ਰਮੇਸ਼ ਜ਼ਾਲਮ, ਅਨੰਦਵੀਰ ਸਿੰਘ, ਜੀਵਨ ਜੋਤੀ ਕਾਲੀਆ, ਸਵੰਤਤਰ ਕੈਂਥ ਤੇ  ਲਾਲ ਅਮਰ ਨਾਥ ਐਮ ਸੀ, ਬਿੰਦੂ ਸਾਰ ਸ਼ੁਕਲਾ, ਸ਼ਮੀ ਵਾਲੀਆ, ਅਨਿਲ ਜੈਨ, ਰਾਜੇਸ਼ ਜੋਸ਼ੀ, ਅਮਰਜੀਤ ਰਮਨ ਸਾਬਕਾ ਐਮ ਸੀ, ਧਰਮਪਾਲ ਗੁਪਤਾ, ਬਲਵਿੰਦਰ ਸ਼ਰਮਾ, ਪ੍ਰਿਤਪਾਲ ਸਿੰਘ, ਹਰਭਜਨ ਪਿੰਟਾ, ਨਿਪੁੰਨ ਸ਼ਰਮਾ, ਸ਼ਿਵ ਕੁਮਾਰ ਮਹਿੰਦਰੂ, ਲਵਲੀ ਪਹਿਲਵਾਨ, ਪਿੰਕੀ ਸੂਦ, ਸੁਧੀਰ ਗੁਪਤਾ, ਹਰਸ਼ ਸੂਦ, ਰਘਬੀਰ ਬੰਟੀ, ਰਕੇਸ਼ ਸੂਦ ਅਤੇ ਸ਼ਹਿਰ ਦੇ ਅਕਾਲੀ-ਭਾਜਪਾ ਆਗੂ ਹਾਜ਼ਰ ਸਨ।

ਸੜਕ ਸੁਰੱਖਿਆ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ : ਤਰਨਾਚ

ਹੁਸ਼ਿਆਰਪੁਰ, 4 ਅਕਤੂਬਰ:  ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਹੁਸ਼ਿਆਰਪੁਰ ਦੀ ਮੀਟਿੰਗ ਹੋਈ।  ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਸੁਖਵਿੰਦਰ ਸਿੰਘ ਐਸ ਪੀ (ਹੈਡਕੁਆਟਰ), ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ ਵਿਭਾਗ, ਹਰਜਿੰਦਰ ਸਿੰਘ ਮਿਨਹਾਸ ਜਨਰਲ ਮੈਨੇਜਰ ਪੰਜਾਬ ਰੋਡਵੇਜ਼, ਰਮੇਸ਼ ਕੁਮਾਰ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਹੁਸ਼ਿਆਰਪੁਰ, ਮਨਜੀਤ ਸਿੰਘ ਸਹਾਇਕ ਜ਼ਿਲ੍ਹਾ ਟਰਾਂਸਪੋਰਟ  ਅਫ਼ਸਰ, ਅਸ਼ਵਨੀ ਕੁਮਾਰ, ਹਰਬੰਸ ਸਿੰਘ ਮੰਝਪੁਰ ਅਤੇ ਹੋਰ ਗੈਰ ਸਰਕਾਰੀ ਮੈਂਬਰਾਂ ਨੇ ਹਿੱਸਾ ਲਿਆ।
          ਸ੍ਰੀ ਤਰਨਾਚ ਨੇ ਮੀਟਿੰਗ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਲੋਕਾਂ ਅਤੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ 23 ਅਕਤੂਬਰ 2010 ਨੂੰ ਸਵੇਰੇ 10-00 ਵਜੇ ਐਸ ਡੀ ਕਾਲਜ ਹੁਸ਼ਿਆਰਪੁਰ ਵਿਖੇ ਸੈਮੀਨਾਰ ਕਰਵਾਇਆ ਜਾਵੇਗਾ। ਉਹਨਾਂ ਕਿਹਾ ਕਿ  ਸੜਕਾਂ ਤੇ ਵੱਧ ਰਹੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਹਰ ਵਿਅਕਤੀ ਨੂੰ ਟਰੈਫ਼ਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨੀ ਚਾਹੀਦੀ ਹੈ।  ਉਹਨਾਂ ਨੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਹੁਸ਼ਿਆਰਪੁਰ ਨੂੰ ਕਿਹਾ ਕਿ ਸ਼ਹਿਰ ਵਿੱਚ ਟਰੈਫਿਕ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਸੜਕਾਂ ਉਪਰ ਘੁੰਮ ਰਹੇ ਅਵਾਰਾ ਪਸ਼ੂਆਂ ਨੂੰ ਕੰਟਰੋਲ ਕੀਤਾ ਜਾਵੇ, ਸ਼ਹਿਰ ਵਿੱਚ ਨਜਾਇਜ਼ ਕਬਜਿਆਂ ਨੂੰ ਹਟਾਇਆ ਜਾਵੇ,  ਸ਼ਹਿਰ ਵਿੱਚ ਸਪੀਡ ਲਿਮਟ ਦੇ ਬੋਰਡ ਜਲਦੀ ਤੋਂ ਜਲਦੀ ਲਗਾਏ ਜਾਣ ਅਤੇ ਪਾਰਕਿੰਗ ਥਾਵਾਂ ਦੀ ਸ਼ਨਾਖਤ ਕੀਤੀ ਜਾਵੇ।
        ਸ਼੍ਰੀ ਤਰਨਾਚ ਨੇ ਆਮ ਲੋਕਾਂ ਅਤੇ ਸਵੈਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਸੜਕ ਦੁਰਘਟਨਾਵਾਂ ਦੇ ਕਾਰਨਾਂ ਨੂੰ ਜਾਨਣ ਅਤੇ ਇਹਨਾਂ ਦੁਰਘਟਨਾਵਾਂ ਦੀਆਂ ਥਾਵਾਂ ਬਾਰੇ ਪਤਾ ਲਗਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣ ਤਾਂ ਜੋ ਸੜਕੀ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ।  ਉਹਨਾਂ ਨੇ ਐਕਸੀਅਨ ਲੋਕ ਨਿਰਮਾਣ ਵਿਭਾਗ ਨੂੰ ਕਿਹਾ ਕਿ ਸੜਕਾਂ ਉਪਰ ਜਿਥੇ ਸਪੀਡ ਲਿਮਟ ਦੇ ਬੋਰਡ ਨਹੀਂ ਲੱਗੇ ਹਨ, ਉਹ ਜਲਦੀ ਤੋਂ ਜਲਦੀ ਲਗਾਏ ਜਾਣ।
        ਸ੍ਰੀ ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਜੁਲਾਈ ਤੋਂ ਸਤੰਬਰ 2010 ਤੱਕ ਵੱਖ-ਵੱਖ ਥਾਵਾਂ ਤੇ ਬਿਨਾਂ ਡਰਾਈਵਿੰਗ ਲਾਇੰਸਸਾਂ ਦੇ 623 ਚਲਾਨ, ਬਿਨਾਂ ਪ੍ਰਦੂਸ਼ਨ ਸਰਟੀਫਿਕੇਟ ਦੇ 236, ਬਿਨਾਂ ਰਿਫਲੈਕਟਰ ਦੇ 19 ਅਤੇ ਪ੍ਰੈਸ਼ਰ ਹਾਰਨ ਲਗਾਉਣ ਸਬੰਧੀ 19 ਚਲਾਨ ਕੀਤੇ ਗਏ।  ਇਸ ਤੋਂ ਇਲਾਵਾ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਵੱਲੋਂ ਟਰੈਫਿਕ ਚੈਕਿੰਗ ਦੌਰਾਨ ਓਵਰ ਸਪੀਡ ਦੇ 28 ਚਲਾਨ ਕੀਤੇ ਗਏ ਅਤੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਟਰੈਕਟਰ ਟਰਾਲੀਆਂ ਤੇ ਰਿਫਲੈਕਟਰ ਲਗਾਏ ਗਏ। ਉਹਨਾਂ ਦੱਸਿਆ ਕਿ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦੇਣ ਲਈ ਪੁਲਿਸ ਵਿਭਾਗ ਵੱਲੋਂ 23 ਸਕੂਲਾਂ-ਕਾਲਜਾਂ ਵਿੱਚ ਸੈਮੀਨਾਰ ਕਰਵਾਏ ਗਏ।

ਜਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 4 ਅਕਤੂਬਰ: ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਕੀਤੇ ਜਾ ਰਹੇ ਭਲਾਈ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਸਥਾਨਕ ਰੈਡ ਕਰਾਸ ਭਵਨ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਕਾਰਜਕਾਰਨੀ ਮੈਂਬਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਬੀ ਐਸ ਧਾਲੀਵਾਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਕਰਨਲ ਤਜਿੰਦਰ ਸਿੰਘ ਸਕੱਤਰ ਰੈਡ ਕਰਾਸ,  ਆਰ ਕੇ ਵਰਮਾ ਐਕਸੀਅਨ ਪੰਚਾਇਤੀ ਰਾਜ, ਰਮੇਸ਼ ਕੁਮਾਰ ਕਾਰਜਸਾਧਕ ਅਫ਼ਸਰ, ਕੁਲਦੀਪ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਇੰਦਰਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:), ਦੇਸਵੀਰ ਸ਼ਰਮਾ ਲੋਕ ਪਾਲ ਨਰੇਗਾ, ਸਾਂਪਲਾ ਓਮ ਪ੍ਰਕਾਸ਼, ਐਡਵੋਕੇਟ ਐਸ ਐਸ ਪਰਮਾਰ, ਰਾਜੇਸ਼ ਜੈਨ ਅਤੇ ਰਾਜੀਵ ਬਜਾਜ ਵੀ ਹਾਜ਼ਰ ਸਨ।

        ਸ੍ਰੀ ਤਰਨਾਚ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਮੱਦਦ ਵਾਸਤੇ ਹੈ। ਉਹਨਾਂ ਨੇ ਮੈਂਬਰਾਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਉਹ ਰੈਡ ਕਰਾਸ ਸੁਸਾਇਟੀ ਦੀ ਵੱਧ ਤੋਂ ਵੱਧ ਮਾਲੀ ਸਹਾਇਤਾ ਕਰਨ ਤਾਂ ਜੋ ਇਹ ਸੁਸਾਇਟੀ ਵੱਧ ਤੋਂ ਵੱਧ ਗਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਤੁਰੰਤ ਸਹਾਇਤਾ ਕਰ ਸਕੇ।  ਉਹਨਾਂ ਨੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਭਲਾਈ ਕੰਮਾਂ ਤੇ ਤਸੱਲੀ ਪ੍ਰਗਟ ਕੀਤੀ।

ਨਰੇਗਾ ਤੇ ਐਮ ਪੀ ਲੈਡ ਫੰਡ ਇਮਾਨਦਾਰੀ ਨਾਲ ਖਰਚਣ ਦੀ ਹਦਾਇਤ

ਹੁਸ਼ਿਆਰਪੁਰ, 3 ਅਕਤੂਬਰ: ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਨਰੇਗਾ ਸਕੀਮ ਅਤੇ ਐਮ ਪੀ ਲੈਡ ਫੰਡਾਂ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਸਥਾਨਕ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਹੋਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ, ਅਵਤਾਰ ਸਿਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਕੇ ਐਸ ਗਰੇਵਾਲ ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਉਪ ਅਰਥ ਤੇ ਅੰਕੜਾ ਸਲਾਹਕਾਰ, ਜ਼ਿਲ੍ਹੇ ਦੇ ਸਮੂਹ ਬੀ ਡੀ ਪੀ ਓਜ਼ ਅਤੇ ਸਬੰਧਤ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
        ਸ੍ਰੀ ਤਰਨਾਚ ਨੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਨਰੇਗਾ ਸਕੀਮ ਅਧੀਨ ਮਿਲੇ ਫੰਡਾਂ ਅਤੇ ਐਮ ਪੀ ਲੈਡ ਫੰਡਾਂ ਨੂੰ  ਇਮਾਨਦਾਰੀ ਨਾਲ ਸਮੇਂ ਸਿਰ  ਖਰਚ ਕਰਕੇ ਵਿਕਾਸ ਕਾਰਜਾਂ ਨੂੰ ਸਮਾਂਬੱਧ ਕਰਨ  ਅਤੇ ਵਰਤੋਂ ਸਰਟੀਫਿਕੇਟ ਜਲਦੀ ਦੇਣ ਤਾਂ ਜੋ ਹੋਰ ਫੰਡ ਜਾਰੀ ਕੀਤੇ ਜਾਣ।  ਉਹਨਾਂ ਨੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇ ਕਿਸੇ ਅਧਿਕਾਰੀ ਨੇ ਇਹਨਾਂ ਸਕੀਮਾਂ ਅਧੀਨ ਮਿਲੇ ਫੰਡਾਂ ਨੂੰ ਸਮੇਂ ਸਿਰ ਨਾ ਖਰਚ ਕੀਤਾ ਤਾਂ ਉਸ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾਵੇਗੀ।  ਉਹਨਾਂ ਨੇ ਜ਼ਿਲ੍ਹੇ ਦੇ ਸਮੂਹ  ਐਸ ਡੀ ਐਮਜ਼ ਨੂੰ ਕਿਹਾ ਕਿ ਉਹ ਨਰੇਗਾ ਸਕੀਮ ਅਧੀਨ ਮਿਲੇ ਫੰਡਾਂ ਦੀ ਵਰਤੋਂ ਅਤੇ ਜਾਬ ਕਾਰਡ ਹੋਲਡਰਾਂ ਨੂੰ ਦਿੱਤੇ ਜਾ ਰਹੇ ਰੋਜ਼ਗਾਰ ਦੀ ਸਮੀਖਿਆ ਆਪਣੇ-ਆਪਣੇ ਸਬੰਧਤ ਹਲਕੇ ਵਿੱਚ ਆਪ ਖੁਦ ਕਰਨ।
        ਸ੍ਰੀ ਤਰਨਾਚ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਖਰਚੇ ਗਏ ਫੰਡਾਂ ਅਤੇ ਕੀਤੇ ਗਏ ਵਿਕਾਸ ਕਾਰਜਾਂ ਦੀ ਜਾਣਕਾਰੀ ਵੀ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਵਿਕਾਸ ਅਤੇ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚਾਉਣ ਤਾਂ ਜੋ ਗਰੀਬ ਲੋਕ ਇਹਨਾਂ ਸਕੀਮਾਂ ਦਾ ਲਾਭ ਉਠਾ ਕੇ ਆਪਣਾ ਜੀਵਨ ਮਿਆਰ ਉਚਾ ਚੁੱਕ ਸਕਣ।

ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸੱਠ ਕਰੋੜ ਰੁਪਏ ਖਰਚੇ ਜਾਣਗੇ : ਸੂਦ

ਹੁਸ਼ਿਆਰਪੁਰ, 3 ਅਕਤੂਬਰ: ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਵੱਲੋਂ ਵਣ ਚੇਤਨਾ ਪਾਰਕ ਬਸੀ ਜਾਨਾ ਹੁਸ਼ਿਆਰਪੁਰ ਵਿਖੇ ਜੰਗਲੀ ਜੀਵ ਸੁਰੱਖਿਆ ਸਪਤਾਹ ਸਬੰਧੀ ਰਾਜ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਸ੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ ਆਰ ਸੀ ਨਈਅਰ ਵਿੱਤ ਕਮਿਸ਼ਨਰ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਨੇ ਕੀਤੀ।
        ਸ਼੍ਰੀ ਸੂਦ ਨੇ ਇਸ ਮੌਕੇ ਤੇ ਇੱਕ ਭਾਰੀ ਜਨਤਕ ਇਕੱਠ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਣ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਚਾਲੂ ਵਿੱਤੀ ਸਾਲ ਦੌਰਾਨ 60 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।  ਉਹਨਾਂ ਕਿਹਾ ਕਿ ਵਾਤਾਵਰਣ ਵਿੱਚ ਸੰਤੁਲਨ ਬਣਾਏ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ।  ਉਹਨਾਂ ਕਿਹਾ ਕਿ ਜੰਗਲੀ ਜੀਵਾਂ ਦੀ ਜਿੰਦਗੀ ਵੀ ਓਨੀ ਹੀ ਕੀਮਤੀ ਹੈ ਜਿੰਨੀ ਕਿ ਸਾਡੀ ਜਿੰਦਗੀ। ਉਹਨਾਂ ਕਿਹਾ ਕਿ ਸਾਨੂੰ ਆਪਣੇ ਸੰਸਕਾਰਾਂ ਅਤੇ ਇਤਿਹਾਸ ਨਾਲ ਜੁੜ ਕੇ ਜੰਗਲੀ ਜੀਵਾਂ ਦੀ ਸੰਭਾਲ ਕਰਨੀ ਚਾਹੀਦੀ ਹੈ।  ਉਹਨਾਂ ਕਿਹਾ ਕਿ ਜੇ ਅਸੀਂ ਸਵਰਗ ਵਿੱਚ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਵਣ ਅਤੇ ਵਣ ਪ੍ਰਾਣੀਆਂ ਦੀ ਸੁਰੱਖਿਆ ਕਰਨੀ ਹੋਵੇਗੀ।
          ਉਹਨਾਂ ਦੱਸਿਆ ਕਿ ਸਰਕਾਰ ਵੱਲੋਂ ਜੰਗਲੀ ਜੀਵ ਸੁਰੱਖਿਆ ਸਪਤਾਹ ਦੌਰਾਨ 3 ਅਕਤੂਬਰ ਤੋਂ 8 ਅਕਤੂਬਰ 2010 ਤੱਕ ਛੱਤਬੀੜ ਚਿੜੀਆਘਰ, ਮਿੰਨੀ ਚਿੜੀਆਘਰ ਪਟਿਆਲਾ ਤੇ ਬਠਿੰਡਾ ਵਿੱਚ ਪ੍ਰਵੇਸ਼ ਆਮ ਲੋਕਾਂ ਲਈ ਮੁਫ਼ਤ ਕੀਤਾ ਗਿਆ ਹੈ ਤਾਂ ਜੋ ਆਮ ਜਨਤਾ ਅਤੇ ਖਾਸ ਕਰਕੇ ਵਿਦਿਆਰਥੀ ਇਸ ਅਵਸਰ ਦਾ ਲਾਭ ਉਠਾਉਂਦੇ ਹੋਏ ਜੰਗਲੀ ਜੀਵਾਂ ਬਾਰੇ ਵੱਧ ਤੋਂ ਵੱਧ ਜਾਣਕਾਰੀ ਹਾਸਲ ਕਰ ਸਕੇ।  ਸ੍ਰੀ ਸੂਦ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਜਿਹਨਾਂ ਜਿੰਮੀਦਾਰਾਂ ਦੀਆਂ ਫ਼ਸਲਾਂ ਦਾ ਜੰਗਲੀ ਜਾਨਵਰਾਂ ਵੱਲੋਂ ਨੁਕਸਾਨ ਕੀਤਾ ਜਾਂਦਾ ਹੈ, ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਜੰਗਲੀ ਜੀਵ ਸੁਰੱਖਿਆ ਐਕਟ 1972 ਅਧੀਨ 16 ਇਲਾਕੇ ਜੰਗਲੀ ਜੀਵਾਂ ਲਈ  ਰਿਜ਼ਰਵ ਕੀਤੇ ਗਏ ਹਨ।  ਉਹਨਾਂ ਦੱਸਿਆ ਕਿ ਭਾਰਤ ਵਿੱਚ ਮਿਲਣ ਵਾਲੇ ਪੰਛੀਆਂ ਦੀਆਂ ਪ੍ਰਜਾਤੀਆਂ ਵਿੱਚੋਂ 37 ਪ੍ਰਤੀਸ਼ਤ ਪ੍ਰਜਾਤੀਆਂ ਪੰਜਾਬ ਵਿੱਚ ਮਿਲਦੀਆਂ ਹਨ।  ਉਹਨਾਂ ਦੱਸਿਆ ਕਿ ਸ਼ਿਵਾਲਿਕ ਈਕੋ ਸਿਸਟਮ ਨੂੰ ਬਚਾਉਣ ਲਈ ਬਾਇਓਡਾਈਵਰਸਿਟੀ ਕੋਰੀਡੋਰ ਸਥਾਪਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ।  ਉਹਨਾਂ ਦੱਸਿਆ ਕਿ ਵਿਭਾਗ ਵੱਲੋਂ ਜੰਗਲੀ ਜਾਨਵਰਾਂ ਦੀ ਗਿਣਤੀ ਕਰਨ ਦਾ ਕੰਮ ਰਾਜ ਦੇ ਸਾਰੇ ਸੁਰੱਖਿਅਤ ਇਲਾਕਿਆਂ ਵਿੱਚ ਸ਼ੁਰੂ ਕੀਤਾ ਗਿਆ ਹੈ ਅਤੇ ਨੰਗਲ ਵਿਖੇ ਇੱਕ ਨਵੀਂ ਸੈਂਚਰੀ ਸਥਾਪਿਤ ਕੀਤੀ ਗਈ ਹੈ।  ਉਹਨਾਂ ਦੱਸਿਆ ਕਿ ਜੰਗਲੀ ਜੀਵਾਂ ਦੇ ਵਿਕਾਸ ਲਈ ਵਿਭਾਗ ਵੱਲੋਂ ਕੀਤੀ ਜਾਣ ਵਾਲੀਆਂ ਗਤੀਵਿਧੀਆਂ ਵਿੱਚ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਭਾਰਤ ਦੇ ਪਹਿਲੇ ਕਮਿਉਨਿਟੀ ਰਿਜ਼ਰਵ ਕੇਸੋਰਪੁਰ ਦੀ ਮੈਨੇਜਮੈਂਟ ਪਲੈਨ ਜੰਗਲੀ ਜੀਵ ਸੰਸਥਾਨ, ਦੇਹਰਾਦੂਨ ਦੀ ਤਕਨੀਕੀ ਸਹਾਇਤਾ ਨਾਲ ਤਿਆਰ ਕੀਤੀ ਗਈ ਹੈ ਅਤੇ ਕੇਸੋਪੁਰ ਕਮਿਉਨਿਟੀ ਰਿਜ਼ਰਵ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।  ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸੈਰ ਸਪਾਟਾ ਵਿਭਾਗ ਨਾਲ ਲਗਾਤਾਰ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਜੋ ਰਾਜ ਵਿੱਚ ਈਕੋ ਟੂਰਿਜ਼ਮ ਪਾਲਸੀ ਲਾਗੂ ਹੋ ਸਕੇ। ਉਹਨਾਂ ਦੱਸਿਆ ਕਿ ਛੱਤਬੀੜ ਚਿੜੀਆਘਰ, ਨੰਗਲ ਸੈਂਚਰੀ, ਕੇਸੋਪੁਰ, ਹਰੀਕੇ ਰਾਮਸਰ ਸਾਈਟ, ਰੋਪੜ ਨਮਧਰਤੀ ਨੂੰ ਈਕੋ ਟੂਰਿਜ਼ਮ ਸਾਈਟ ਵੀ ਘੋਸ਼ਿਤ ਕੀਤਾ ਗਿਆ ਹੈ।  ਇਸ ਮੌਕੇ ਤੇ ਸ਼੍ਰੀ ਸੂਦ ਨੇ ਜੰਗਲੀ ਜੀਵਾਂ ਸਬੰਧੀ ਪੇਟਿੰਗ, ਲੇਖ ਅਤੇ ਕੁਇਜ਼ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਤਕਸਮੀ ਕੀਤੇ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਮੰਤਰੀ ਸ੍ਰੀ ਸੂਦ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਤੋਂ ਪਹਿਲਾਂ  ਸ੍ਰੀ ਸੂਦ ਨੇ ਜੰਗਲੀ ਜੀਵ ਸੁਰੱਖਿਆ ਸਪਤਾਹ ਸਬੰਧੀ ਘੰਟਾ ਘਰ ਚੌਕ ਵਿਖੇ ਆਯੋਜਿਤ ਚੇਤਨਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਇਹ ਚੇਤਨਾ ਰੈਲੀ ਸ਼ਹਿਰ ਦੇ ਵੱਖ-ਵੱਖ ਚੌਕਾਂ ਵਿੱਚੋਂ ਹੁੰਦੀ ਹੋਈ ਵਣ ਚੇਤਨਾ ਪਾਰਕ ਬਸੀ ਜਾਨਾ ਵਿਖੇ ਸਮਾਪਤ ਹੋਈ ਜਿਥੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
        ਸ੍ਰੀ ਆਰ ਸੀ ਨਈਅਰ ਵਿੱਤ ਕਮਿਸ਼ਨਰ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਸਾਨੂੰ ਜੰਗਲੀ ਜੀਵ ਜੰਤੂਆਂ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਉਹਨਾ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਉਹਨਾਂ ਨੂੰ ਜਿਓਣ ਦਾ ਹੱਕ ਦੇਣਾ ਚਾਹੀਦਾ ਹੈ। ਉਹਨਾਂ ਨੇ ਰਾਜ ਵਿੱਚ ਘਟ ਰਹੀ ਗਿੱਧਾਂ ਦੀ ਗਿਣਤੀ ਤੇ ਚਿੰਤਾ ਪ੍ਰਗਟ ਕੀਤੀ ਅਤੇ ਦੱਸਿਆ ਕਿ ਜ਼ਿਲ੍ਰਾ ਗੁਰਦਾਸਪੁਰ ਵਿਖੇ ਵੱਲਚਰ ਰੈਸਟੋਰੈਂਟ ਵੀ ਸਥਾਪਿਤ ਕੀਤੇ ਗਏ ਹਨ।
         ਸ੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ  ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਪੰਜਾਬ ਸਰਕਾਰ ਵੱਲੋਂ ਬਣਾਈਆਂ ਗਈਆਂ ਸਕੀਮਾਂ ਨੂੰ ਇਨ-ਬਿਨ ਲਾਗੂ ਕੀਤਾ ਜਾਵੇਗਾ।  ਉਹਨਾਂ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੋਈ ਹੈ ਕਿ ਜੰਗਲੀ ਸੁਰੱਖਿਆ ਵਿਭਾਗ ਨੇ ਜੰਗਲੀ ਜੀਵਾਂ ਦੀ ਰੱਖਿਆ ਸਬੰਧੀ ਰਾਜ ਪੱਧਰ ਦਾ ਸਮਾਗਮ ਕਰਨ ਲਈ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਚੁਣਿਆ ਹੈ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਬੀ ਸੀ ਬਾਲਾ ਪ੍ਰਧਾਨ ਮੁੱਖ ਵਣ ਪਾਲ ਪੰਜਾਬ, ਗੁਰਬਾਜ਼ ਸਿੰਘ ਮੁੱਖ ਜੰਗਲੀ ਜੀਵ ਵਾਰਡਨ ਪੰਜਾਬ, ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਜਪਾ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਜਤਿੰਦਰ ਸ਼ਰਮਾ ਮੁੱਖ ਵਣ ਪਾਲ ਹਿਲਜ਼ ਅਤੇ ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਆਪਣਾ ਯੋਗਦਾਨ ਪਾਉਣ।  ਹੋਰਨਾਂ ਤੋਂ ਇਲਾਵਾ ਰਤਨਾ ਕੁਮਾਰ ਆਈ ਐਫ ਐਸ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਸੇਵਾ ਸਿੰਘ ਵਣ ਮੰਡਲ ਅਫ਼ਸਰ ਜੰਗਲੀ ਜੀਵ ਸੁਰੱਖਿਆ, ਦੇਵ ਰਾਜ ਸ਼ਰਮਾ, ਵਣ ਮੰਡਲ ਅਫ਼ਸਰ ਹੁਸ਼ਿਆਰਪੁਰ, ਸਤਨਾਮ ਸਿੰਘ ਵਣ ਮੰਡਲ ਅਫ਼ਸਰ, ਕੁਲਰਾਜ ਸਿੰਘ ਰੇਂਜ ਅਫ਼ਸਰ, ਰਮੇਸ਼ ਕੁਮਾਰ ਕਾਰਜਸਾਧਕ ਅਫ਼ਸਰ, ਸ਼ੀਲ ਸੂਦ, ਜੀਵਨ ਜੋਤੀ ਕਾਲੀਆ, ਸੁਧੀਰ ਸੂਦ, ਇੰਦਰਜੀਤ ਸਿੰਘ ਸਚਦੇਵਾ ਅਤੇ ਸ਼ਹਿਰ ਦੇ ਪਤਵੰਤੇ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

ਆਖਿਰ ਢੁਲਾਲ ਵਾਸੀਆਂ ਨੇ ਰੱਖਿਆ ਸਕੂਲ ਦਾ ਨੀਂਹ ਪੱਥਰ

ਤਲਵਾੜਾ, 3 ਅਕਤੂਬਰ: ਬਲਾਕ ਤਲਵਾੜਾ ਵਿਚ ਪੈਂਦੇ ਲਾਗਲੇ ਪਿੰਡ ਢੁਲਾਲ ਵਿੱਚ ਅੱਜ ਪਿੰਡ ਵਾਸੀਆਂ ਵੱਲੋਂ ਸੀਨੀਅਰ ਯੂਥ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਅਤੇ ਭਾਜਪਾ ਮੰਡਲ ਪ੍ਰਧਾਨ ਸ਼੍ਰੀ ਅਸ਼ੋਕ ਸੱਭਰਵਾਲ ਦੀ ਅਗਵਾਈ ਹੇਠ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ। ਇਸ ਮੌਕੇ ਉਕਤ ਆਗੂਆਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਪਿੰਡਾਂ ਦੇ ਚਹੁਮੁਖੀ ਵਿਕਾਸ ਲਈ ਵਚਨਬੱਧ ਹੈ ਅਤੇ ਵਿਕਾਸ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰਨ ਵਾਲਿਆਂ ਤੋਂ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਪਿੰਡ ਦੇ ਸਰਪੰਚ ਸ਼੍ਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਭਾਵੇਂ ਪਿੰਡ ਵਿਚ ਆਜ਼ਾਦੀ ਤੋਂ 63 ਸਾਲ ਬਾਅਦ ਪਹਿਲੀ ਵਾਰ ਬੱਚਿਆਂ ਲਈ ਸਕੂਲ ਸਥਾਪਿਤ ਕਰਨ ਲਈ ਉਦਾਰਚਿੱਤ ਪਿੰਡ ਵਾਸੀ ਸ਼੍ਰੀ ਮਲਕੀਤ ਸਿੰਘ ਵੱਲੋਂ ਜ਼ਮੀਨ ਦਾਨ ਕੀਤੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਮਾਰਤ ਦੀ ਉਸਾਰੀ ਲਈ ਗਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ ਪਰੰਤੂ ਬਲਾਕ ਕਾਂਗਰਸ ਪ੍ਰਧਾਨ, ਜੋ ਇਸੇ ਪਿੰਡ ਦੇ ਸਾਬਕਾ ਸਰਪੰਚ ਹਨ ਵੱਲੋਂ ਸਕੂਲ ਨੂੰ ਜਾਂਦੇ ਰਾਹ ਨੂੰ ਵਾੜਾਂ ਕਰਕੇ ਬੰਦ ਕਰਨ ਦਾ ਯਤਨ ਕੀਤਾ ਗਿਆ ਜਿਸ ਨਾਲ ਪਿੰਡ ਵਾਸੀਆਂ ਵਿਚ ਵਿਆਪਕ ਰੋਸ ਦੀ ਭਾਵਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਪਟਨ ਬ੍ਰਹਮ ਦਾਸ, ਪੰਚ ਮਾਸਟਰ ਕੇਸਰ ਸਿੰਘ, ਰਾਣੀ ਦੇਵੀ ਪੰਚ, ਬਲਦੇਵ ਸਿੰਘ ਸਾਬਕਾ ਪੰਚ, ਰਣਜੀਤ ਸਿੰਘ, ਕਮਲਾ ਦੇਵੀ, ਕਲਾਵਤੀ, ਸੁਭਾਸ਼ ਚੰਦ, ਮਾਸਟਰ ਸੋਮ ਰਾਜ, ਠੇਕੇਦਾਰ ਕੁਲਦੀਪ, ਪੰਚ ਕੁਲਦੀਪ, ਨਿਰਮਲਾ ਦੇਵੀ, ਕੁਲਦੀਪ ਚਤਰੂ, ਮਧੂ ਬਾਲਾ, ਨਿਰਮਲ ਸਿੰਘ ਆਦਿ ਹਾਜਰ ਸਨ।
    ਸ. ਅਮਰਜੀਤ ਸਿੰਘ ਸਾਹੀ ਹਲਕਾ ਵਿਧਾਇਕ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਨਾਲ ਇਸ ਸਬੰਧ ਵਿਚ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਪਿੰਡ ਵਿਚ ਗਰੀਬ ਬੱਚਿਆਂ ਦੇ ਪੜ੍ਹਨ ਲਿਖਣ ਦੇ ਮੰਤਵ ਨਾਲ ਸਕੂਲ ਮਨਜੂਰ ਕਰਵਾਇਆ ਗਿਆ ਹੈ ਪਰੰਤੂ ਪਿੰਡ ਦੇ ਹੀ ਕੁਝ ਇੰਕਾ ਆਗੂਆਂ ਵੱਲੋਂ ਇਸ ਸਕੂਲ ਦੇ ਰਾਹ ਵਿਚ ਰੁਕਾਵਟ ਬਣਨਾ ਕਿਸੇ ਤਰਾਂ ਵੀ ਜਾਇਜ਼ ਨਹੀਂ ਹੈ, ਸਗੋਂ ਉਨ੍ਹਾਂ ਨੂੰ ਇਸ ਲੋਕ ਭਲਾਈ ਦੇ ਕੰਮ ਵਿਚ ਲੋਕਾਂ ਦਾ ਅੱਗੇ ਹੋ ਕੇ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਅਪੀਲ ਕੀਤੀ ਕਿ ਪਿੰਡ ਵਿਚ ਬਹੁਗਿਣਤੀ ਗਰੀਬ ਪਰਿਵਾਰਾਂ ਦੀ ਹੈ ਅਤੇ ਸਕੂਲ ਉਨ੍ਹਾਂ ਦੇ ਬੱਚਿਆਂ ਦਾ ਜੀਵਨ ਪੱਧਰ ਸੰਵਾਰਨ ਵਿਚ ਬੇਹੱਦ ਜਰੂਰੀ ਹੈ ਅਤੇ ਇਸ ਦੇ ਸ਼ੁਰੂ ਹੋਣ ਨਾਲ ਇਹ ਬੱਚੇ ਪਿੰਡ ਵਿਚ ਨਜਦੀਕ ਹੀ ਸਿੱਖਿਆ ਪ੍ਰਾਪਤ ਕਰ ਸਕਣਗੇ। ਸ. ਸਾਹੀ ਨੇ ਕਿਹਾ ਕਿ ਉਹ ਪੂਰੀ ਦ੍ਰਿੜਤਾ ਨਾਲ ਪਿੰਡ ਢੁਲਾਲ ਦੇ ਵਾਸੀਆਂ ਦੇ ਨਾਲ ਖੜ੍ਹੇ ਹਨ ਅਤੇ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਲੋਕ ਪੰਜਾਬ ਸਰਕਾਰ ਦੇ ਵਿਕਾਸ ਪ੍ਰੋਗਰਾਮਾਂ ਤੋਂ ਪੂਰਾ ਲਾਭ ਲੈਣ ਲਈ ਤਤਪਰ ਰਹਿਣਾ ਚਾਹੀਦਾ ਹੈ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)