ਨਵੀਂ ਮੀਡੀਆ ਨੀਤੀ ਦਾ ਐਲਾਨ ਇੱਕ ਦੋ ਦਿਨਾਂ ਵਿਚ : ਸੇਖਵਾਂ

ਸੀਕਰੀ / ਹੁਸ਼ਿਆਰਪੁਰ, 5 ਸਤੰਬਰ: ਸ੍ਰ: ਸੇਵਾ ਸਿੰਘ ਸੇਖਵਾਂ  ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਨੇ ਪਿੰਡ ਸੀਕਰੀ ਵਿਖੇ ਕੈਪਟਨ ਗੁਰਨਾਮ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਮੁੱਖ ਮੰਤਰੀ ਪੰਜਾਬ ਸ੍ਰ: ਪਰਕਾਸ਼ ਸਿੰਘ ਬਾਦਲ ਨੇ ਰਾਜ ਦੀ ਨਵੀਂ ਮੀਡੀਆ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਹੁਣ ਇਸ ਨਵੀਂ ਮੀਡੀਆਂ ਨੀਤੀ ਦਾ ਐਲਾਨ ਇੱਕ ਦੋ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਨਵੀਂ ਮੀਡੀਆ ਨੀਤੀ ਵਿੱਚ ਪੱਤਰਕਾਰਾਂ ਨੂੰ ਕਈ ਤਰਾਂ ਦੀਆਂ ਸਹੂਲਤਾਂ ਅਤੇ ਲਾਭ ਦਿੱਤੇ ਗਏ ਹਨ।  ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਨਵੀਂ ਮੀਡੀਆ ਨੀਤੀ ਬਣਾ ਕੇ ਆਪਣੇ ਚੋਣ ਮਨੋਰਥ ਪੱਤਰ ਵਿੱਚ  ਕੀਤੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ।
        ਸ੍ਰ: ਸੇਖਵਾਂ ਨੇ ਕਿਹਾ ਕਿ ਲੋਕ ਸੰਪਰਕ ਅਫ਼ਸਰਾਂ ਅਤੇ  ਸਹਾਇਕ ਲੋਕ ਸੰਪਰਕ ਅਫ਼ਸਰਾਂ ਦੀ ਭਰਤੀ ਲਈ ਪੰਜਾਬ ਯੂਨੀਵਰਸਿਟੀ ਵੱਲੋਂ ਲਏ ਗਏ ਟੈਸਟ ਵਿੱਚ ਕੋਈ ਘਪਲਾ ਨਹੀਂ ਹੋਇਆ ਹੈ । ਇਸ ਸਬੰਧੀ ਇਨਕੁਆਰੀ ਕਰ ਲਈ ਗਈ ਹੈ ਅਤੇ  ਲੋਕ ਸੰਪਰਕ ਅਫ਼ਸਰਾਂ ਅਤੇ ਸਹਾਇਕ ਲੋਕ ਸੰਪਰਕ ਅਫ਼ਸਰਾਂ  ਦੀ ਭਰਤੀ ਲਈ ਲਏ ਗਏ  ਟੈਸਟ ਦੇ ਨਤੀਜੇ ਦਾ  ਐਲਾਨ  ਜਲਦੀ ਕਰਕੇ ਭਰਤੀ ਦੀ ਪ੍ਰਕ੍ਰਿਆ ਪੂਰੀ ਕਰ ਲਈ ਜਾਵੇਗੀ।
        ਸ੍ਰ: ਸੇਖਵਾਂ ਨੇ ਕਿਹਾ ਕਿ ਐਕਰਾਡੀਸ਼ਨ  ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਪੱਤਰਕਾਰਾਂ ਨਾਲ ਸਬੰਧਤ ਸਾਰੇ ਵਰਗਾਂ ਨੂੰ ਨੁਮਾਇੰਦਗੀ ਦਿੱਤੀ ਗਈ ਹੈ। ਇਸ ਕਮੇਟੀ ਵਿੱਚ ਕਿਸੇ ਵੀ ਅਖ਼ਬਾਰ ਦੇ ਮਾਲਕ ਅਤੇ ਮੁੱਖ ਸੰਪਾਦਕ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ।  ਸਗੋਂ ਇਲੈਕਟ੍ਰੋਨਿਕ ਮੀਡੀਆ, ਪ੍ਰੈਸ ਫੋਟੋਗ੍ਰਾਫ਼ਰਾਂ, ਪੰਜਾਬ ਦੇ ਪੱਤਰਕਾਰਾਂ ਦੀਆਂ ਤਿੰਨ ਮੁੱਖ ਯੂਨੀਅਨਾਂ, ਫੀਲਡ ਅਤੇ ਡੈਸਕਾਂ ਤੇ ਕੰਮ ਕਰਨ ਵਾਲੇ ਪੱਤਰਕਾਰਾਂ ਨੂੰ  ਐਕਰਾਡੀਸ਼ਨ ਕਮੇਟੀ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ।  ਇਸ ਮੌਕੇ ਤੇ ਗੁਰਮੇਲ ਸਿੰਘ ਸਰਪੰਚ ਸੀਕਰੀ, ਮਾਸਟਰ ਬਹਾਦਰ ਸਿਘ ਅਤੇ ਕਈ ਅਕਾਲੀ ਨੇਤਾ ਹਾਜ਼ਰ ਸਨ।  

ਸ਼ਗਨ ਸਕੀਮ ਤਹਿਤ ਇੱਕ ਲੱਖ ਤੋਂ ਵਧੇਰੇ ਰਾਸ਼ੀ ਦਿੱਤੀ : ਤੀਕਸ਼ਨ ਸੂਦ

ਹੁਸ਼ਿਆਰਪੁਰ, 4 ਸਤੰਬਰ: ਪੰਜਾਬ ਸਰਕਾਰ ਵੱਲੋਂ ਗਰੀਬ ਪ੍ਰੀਵਾਰਾਂ ਦੀਆਂ ਲੜਕੀਆਂ ਦੀ ਸ਼ਾਦੀ ਦੇ ਮੌਕੇ ਤੇ ਸ਼ਗਨ ਸਕੀਮ ਅਧੀਨ 15,000 ਰੁਪਏ ਦੀ ਰਾਸ਼ੀ ਦਿੰਤੀ ਜਾ ਰਹੀ ਹੈ ਅਤੇ 1. 10 ਲੱਖ ਲੜਕੀਆਂ ਨੂੰ ਇਸ ਸਕੀਮ ਤਹਿਤ ਸ਼ਗਨ ਦਿੱਤਾ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ ਹੁਸ਼ਿਆਰਪੁਰ ਦੇ ਮੁਹੱਲਾ ਰਵਿਦਾਸ ਨਗਰ ਵਿਖੇ ਰਵਿਦਾਸ ਮੰਦਰ ਦੀ ਪਹਿਲੀ ਮੰਜ਼ਿਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੁੰ ਸੰਬੋਧਨ ਕਰਦਿਆਂ ਕੀਤਾ।
        ਸ੍ਰ੍ਰੀ ਸੂਦ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਗਰੀਬਾਂ ਅਤੇ ਦਲਿੱਤਾਂ ਦੇ ਵਿਕਾਸ ਅਤੇ ਸਹਾਇਤਾ ਲਈ ਵਿਸੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ 13 ਲੱਖ ਗਰੀਬ ਪ੍ਰੀਵਾਰਾਂ ਲਈ ਸਸਤੇ ਆਟਾ ਦਾਲ ਸਕੀਮ ਲਾਗੂ ਕੀਤੀ ਗਈ ਹੈ ਜਿਸ ਅਧੀਨ ਹਰ ਸਾਲ 700 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।  ਉਹਨਾਂ ਹੋਰ ਕਿਹਾ ਕਿ ਬੁਢਾਪਾ, ਵਿਧਵਾ ਅਤੇ ਹੋਰ ਪੈਨਸ਼ਨਾਂ ਦਿੱਤੀਆਂ ਜਾ ਰਹੀਆਂ ਹਨ ਇਹਨਾਂ ਸਕੀਮਾਂ ਤਹਿਤ  18 ਲੱਖ ਤੋਂ ਵੱਧ ਪ੍ਰੀਵਾਰ ਲਾਭ ਲੈ ਰਹੇ ਹਨ।  ਸ਼੍ਰੀ ਸੂਦ ਨੇ ਕਿਹਾ ਕਿ ਮੁਹੱਲਾ ਰਵਿਦਾਸ ਨਗਰ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਨਗਰ ਕੌਂਸਲ ਹੁਸ਼ਿਆਰਪੁਰ ਵੱਲੋਂ ਇਸ ਮੁਹੱਲੇ ਵਿੱਚ ਵਿਕਾਸ ਦੇ ਕੰਮ ਤੇਜ਼ੀ ਨਾਲ ਕਰਵਾਏ ਜਾ ਰਹੇ ਹਨ। ਇਸ ਮੌਕੇ ਤੇ ਸ਼੍ਰੀ ਸੂਦ ਨੇ ਵੱਖ-ਵੱਖ  ਸੁਸਾਇਟੀਆਂ ਨੂੰ ਆਪਣੇ ਅਖਤਿਆਰੀ ਫੰਡ ਵਿੱਚੋਂ  2 ਲੱਖ ਰੁਪਏ ਦੇ ਚੈਕ ਦਿੱਤੇ ਜਿਹਨਾਂ ਵਿੱਚ  ਸ਼੍ਰੀ ਗੁਰੂ ਰਵਿਦਾਸ ਸਭਾ  ਨੂੰ ਇੱਕ ਲੱਖ ਰੁਪਏ, ਸ਼੍ਰੀ ਗੁਰੂ ਰਵਿਦਾਸ ਸਭਾ ਬੇਗਮਪੁਰ ਨੂੰ 50 ਹਜ਼ਾਰ ਰੁਪਏ, ਟਾਊਨ ਡਿਵੈਲਪਮੈਂਟ ਵੈਲਫੇਅਰ ਸੁਸਾਇਟੀ ਨੂੰ 30 ਹਜ਼ਾਰ, ਆਰ ਡੀ ਐਮ ਕ੍ਰਿਕਟ ਕਲੱਬ ਰਵਿਦਾਸ ਨਗਰ ਨੂੰ 20 ਹਜ਼ਾਰ ਰੁਪਏ ਦੇ ਚੈਕ ਹਨ।
        ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜਨਰਲ ਸਕੱਤਰ ਭਾਜਪਾ ਸ਼੍ਰੀ ਕਮਲਜੀਤ ਸੇਤੀਆ ਅਤੇ ਐਸ ਸੀ ਮੋਰਚਾ ਦੇ ਪ੍ਰਧਾਨ  ਡੀ ਐਸ ਪੀ (ਰੀਟਾ:) ਮਲਕੀਤ ਸਿੰਘ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ।  ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਨਾਇਬ ਤਹਿਸੀਲਦਾਰ ਅਮਰ ਨਾਥ, ਪ੍ਰਧਾਨ ਸ਼ਹਿਰੀ ਮੰਡਲ  ਅਸ਼ਵਨੀ ਓਹਰੀ,  ਰਮੇਸ਼ ਜ਼ਾਲਮ, ਜਗਦੀਸ਼ ਸੈਣੀ, ਐਮ ਸੀ ਅਸ਼ੋਕ ਕੁਮਾਰ,  ਨਿਰਜ ਕੁਮਾਰ ਸ਼ਰਮਾ, ਰਮਨ ਕੁਮਾਰ ਰਲ, ਗੁਰਚਰਨ  ਦਾਸ, ਤਰਲੋਚਨ ਰਾਣਾ,  ਪਰਮਿੰਦਰ ਸਿੰਘ , ਦਰਸ਼ਨ ਜੋਸ਼ਿਲਾ, ਬਖਸ਼ੀਸ਼ ਸਿੰਘ, ਕ੍ਰਿਸ਼ਨ ਕੁਮਾਰ, ਸ਼ਹਿਰੀ ਮੰਡਲ ਮੀਤ ਪ੍ਰਧਾਨ ਨੀਲਮ ਕੁਮਾਰੀ,  ਨਿਰਮਲ ਸਿੰਘ, ਪ੍ਰੇਮ ਸ਼ਰਮਾ, ਪਰਮਜੀਤ ਕੌਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

ਬੀਬੀ ਜੋਸ਼ ਨੇ ਕੀਤਾ ਮੁਰਾਦਪੁਰ ਗੁਰੂ ਵਿਖੇ ਜਲ ਸਪਲਾਈ ਸਕੀਮ ਦਾ ਉਦਘਾਟਨ

ਹੁਸ਼ਿਆਰਪੁਰ, 4 ਸਤੰਬਰ: ਅਕਾਲੀ-ਭਾਜਪਾ ਸਰਕਾਰ ਵੱਲੋਂ 264 ਕਰੋੜ ਰੁਪਏ ਖਰਚ ਕਰਕੇ 2012 ਤੱਕ ਸਾਰੀਆਂ ਪੇਂਡੂ ਆਬਾਦੀਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ।  ਇਸ ਗੱਲ ਦਾ ਪ੍ਰਗਟਾਵਾ ਮੁੱਖ ਸੰਸਦੀ ਸਕੱਤਰ ਸਿੱਖਿਆ ਵਿਭਾਗ ਪੰਜਾਬ ਬੀਬੀ ਮਹਿੰਦਰ ਕੌਰ ਜੋਸ਼ ਨੇ ਪਿੰਡ ਮੁਰਾਦਪੁਰ ਗੁਰੂ  ਵਿਖੇ ਨਾਬਾਰਡ -12 ਪ੍ਰੋਜੈਕਟ ਅਧੀਨ  35. 62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈ ਵਾਟਰ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
        ਬੀਬੀ ਜੋਸ਼ ਨੇ ਇਸ ਮੌਕੇ ਤੇ ਬੋਲਦਿਆਂ ਦੱਸਿਆ ਕਿ ਪਿੰਡ ਮੁਰਾਦਪੁਰ ਗੁਰੂ ਅਤੇ ਡਡਿਆਣਾ ਖੁਰਦ  ਦੇ ਨਿਵਾਸੀਆਂ ਨੂੰ ਸਾਫ਼-ਸੁਥਰੇ ਪੀਣ ਵਾਲਾ ਪਾਣੀ  ਦੀ ਕਾਫ਼ੀ ਔਕੜ ਪੇਸ਼ ਆ ਰਹੀ ਸੀ ਇਸ ਲਈ ਇਹ ਦੋਨਾਂ ਪਿੰਡਾਂ ਦੇ ਨਿਵਾਸੀਆਂ ਨੁੰ ਪੀਣ ਵਾਲਾ ਸਾਫ਼-ਸੁਥਰਾਪਾਣੀ ਦੇਣ ਲਈ ਇਹ ਵਾਟਰ ਸਪਲਾਈ ਸਕੀਮ ਲਗਾਈ ਗਈ ਹੈ। ਇਸ ਦੇ ਸ਼ੁਰੂ ਹੋਣ ਨਾਲ  ਇਹਨਾਂ ਪਿੰਡਾਂ ਦੇ ਲਗਭਗ  2000 ਲੋਕਾਂ ਨੂੰ 70 ਲੀਟਰ ਪ੍ਰਤੀ ਜੀਅ ਪ੍ਰਤੀ ਦਿਨ ਦੇ ਹਿਸਾਬ ਨਾਲ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮਿਲੇਗਾ। ਉਹਨਾਂ ਹੋਰ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਆਪਣੇ ਕਾਰਜਕਾਲ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਰਵਪੱਖੀ ਵਿਕਾਸ ਕਰਾਉਂਦੀ ਹੈ। ਉਹਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਉਚੇਰੀ ਅਤੇ ਮਿਆਰੀ ਸਿੱਖਿਆ ਦੇਣ ਲਈ ਰਾਜ ਅੰਦਰ 13 ਸਰਕਾਰੀ ਕਾਲਜ ਖੋਲ੍ਹੇ ਜਾ ਰਹੇ ਹਨ ਅਤੇ ਹਰ ਇੱਕ ਕਾਲਜ ਤੇ 10 ਕਰੋੜ ਰੁਪਏ ਖਰਚ ਕੀਤੇ ਜਾਣਗੇ।  ਬੀਬੀ ਜੋਸ਼ ਨੇ ਕਿਹਾ ਕਿ  ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਮੁਫ਼ਤ ਕਾਪੀਆਂ, ਕਿਤਾਬਾਂ ਅਤੇ ਅੰਗਹੀਣ ਬੱਚਿਆਂ ਨੂੰ ਮੁਫ਼ਤ ਵੀਲ੍ਹ ਚੇਅਰਜ਼ ਦਿੱਤੀਆਂ ਜਾ ਰਹੀਆਂ ਹਨ।  ਸਰਕਾਰੀ ਸਕੂਲਾਂ ਵਿੱਚ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਬੱਚਿਆਂ ਦਾ ਮੁਫ਼ਤ ਇਲਾਜ  ਵੀ ਕੀਤਾ ਜਾਵੇਗਾ।
        ਇਸ ਮੌਕੇ ਤੇ ਐਸ ਡੀ ਈ ਰਜਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਹੁਸ਼ਿਆਰਪੁਰ ਸ਼੍ਰੀ ਆਰ ਐਲ ਢਾਂਡਾ ਦੀ ਯੋਗ ਅਗਵਾਈ ਵਿੱਚ ਚਲਾਈਆਂ ਜਾ ਰਹੀਆਂ ਵਾਟਰ ਸਪਲਾਈ ਸਕੀਮਾਂ ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਵਾਟਰ ਸਪਲਾਈ ਸਕੀਮ ਵਿੱਚ 160 ਮੀਟਰ ਡੂੰਘਾ ਟਿਊਬਵੈਲ ਵਰਮਾਇਆ ਗਿਆ ਹੈ ਅਤੇ 75 ਹਜ਼ਾਰ ਲੀਟਰ ਦੀ ਸਮਰੱਥਾ ਵਾਲੀ ਇੱਕ ਪਾਣੀ ਦੀ ਟੈਂਕੀ ਵੀ ਉਸਾਰੀ ਜਾਵੇਗੀ ਜਿਸ ਨਾਲ ਨਵੀਨਤਮ ਤਕਨੀਕ ਸਿਲਵਰ ਆਇਓਨਾਈਜੇਸ਼ਨ ਨਾਲ ਸਾਫ਼ ਕਰਕੇ 100 ਫੀਸਦੀ ਕੀਟਾਣੂ ਰਹਿਤ ਪਾਣੀ ਲੋਕਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ। ਪਿੰਡ ਮੁਰਾਦਪੁਰ ਦੀ ਸਰਪੰਚ ਸ਼੍ਰੀਮਤੀ ਰਵਿੰਦਰ ਕੌਰ ਨੇ ਇਸ ਮੌਕੇ ਤੇ  ਮੁੱਖ ਮਹਿਮਾਨ ਨੂੰ ਜੀ ਆਇਆਂ ਕਹਿੰਦੇ ਹੋਏ ਪਿੰਡ ਦੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ।  ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਜੇ ਈ ਸ਼੍ਰੀ ਸੇਵਾ ਸਿੰਘ, ਸਰਪੰਚ ਡਡਿਆਣਾ ਪਰਮਜੀਤ ਕੌਰ, ਡਾਇਰੈਕਟਰ ਮਿਲਕ ਪਲਾਂਟ ਕਰਮਜੀਤ ਬੱਬਲੂ, ਬਲਾਕ ਸੰਮਤੀ ਮੈਂਬਰ ਦਿਲਬਾਗ ਸਿੰਘ, ਅਵਤਾਰ ਸਿੰਘ, ਗੰਗਾ ਸਿੰਘ ਪਿੰਡ ਭਕਲਾ, ਚਰਨਜੀਤ ਰੂਬੀ , ਸਤਪਾਲ ਭੁਲਾਣਾ, ਬਲਾਕ ਸੰਮਤੀ ਮੈਂਬਰ ਅਤੇ ਸਰਪੰਚ ਤਾਜੋਵਾਲ ਬੀਬੀ ਜਗਜੀਤ ਕੌਰ ਅਤੇ ਹੋਰ ਪਤਵੰਤੇ ਇਸ ਮੌਕੇ ਤੇ ਹਾਜ਼ਰ ਸਨ।

ਨਰੇਗਾ ਸਕੀਮ ਸਬੰਧੀ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਮੀਟਿੰਗ ਹੋਈ

ਹੁਸ਼ਿਆਰਪੁਰ, 4 ਸਤੰਬਰ:  ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਨਰੇਗਾ ਸਕੀਮ ਦੀ ਪ੍ਰਗਤੀ ਦੇ ਵੱਖ-ਵੱਖ ਪਹਿਲੂਆਂ ਨੂੰ ਰੀਵੀਊ ਕਰਨ ਲਈ ਇੱਕ ਵਿਸ਼ੇਸ਼ ਮੀਟਿੰਗ ਸ਼੍ਰੀ ਧਰਮ ਦੱਤ ਤਰਨਾਚ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ  ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਹੋਈ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ਼੍ਰੀ ਡੀ ਆਰ ਭਗਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਪਾਲ ਸਿੰਘ ਐਸ ਡੀ ਐਮ ਗੜ੍ਹਸੰਕਰ,  ਸੁਭਾਸ਼ ਚੰਦਰ ਐਸ ਡੀ ਐਮ ਮੁਕੇਰੀਆਂ, ਮੁਹੰਮਦ ਤਾਇਅਬ ਐਸ ਡੀ ਐਮ ਦਸੂਹਾ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ, ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ ਵਿਭਾਗ, ਦੇਸ਼ ਬੀਰ ਸ਼ਰਮਾ ਲੋਕ ਪਾਲ ਨਰੇਗਾ ਹੁਸ਼ਿਆਰਪੁਰ, ਜ਼ਿਲ੍ਹੇ ਦੇ ਸਮੂਹ ਬੀ ਡੀ ਪੀ ਓਜ਼ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
         ਸ਼੍ਰੀ ਤਰਨਾਚ ਨੇ  ਮੀਟਿੰਗ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ 31 ਅਗਸਤ 2010 ਤੱਕ ਨਰੇਗਾ ਸਕੀਮ ਤਹਿਤ 2363. 49 ਲੱਖ ਰੁਪਏ ਦੀ ਰਾਸ਼ੀ ਜ਼ਿਲ੍ਹੇ ਕੋਲ ਉਪਲਬੱਧ ਸੀ  ਜਿਸ ਵਿੱਚੋਂ   1350. 66 ਲੱਖ ਰੁਪਏ ਦੀ ਰਾਸ਼ੀ ਵੱਖ-ਵੱਖ ਵਿਭਾਗਾਂ ਨੂੰ ਜਾਰੀ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹੇ ਅੰਦਰ 67831 ਜਾਬ ਕਾਰਡ ਜਾਰੀ ਕੀਤੇ ਗਏ ਹਨ ਅਤੇ 13411 ਜਾਬ ਕਾਰਡ ਹੋਲਡਰਾਂ ਵੱਲੋਂ ਰੋਜ਼ਗਾਰ ਦੀ ਮੰਗ ਕੀਤੀ ਗਈ ਅਤੇ ਇਹਨਾਂ ਸਾਰਿਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। 
         ਸ਼੍ਰੀ ਤਰਨਾਚ ਨੇ ਨਰੇਗਾ ਸਕੀਮ ਨਾਲ ਸਬੰਧਤ ਵਿਭਾਗਾਂ  ਦੇ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਉਹ ਨਰੇਗਾ ਸਕੀਮ ਅਧੀਨ ਮਿਲੇ ਫੰਡਾਂ ਦੀ ਸਹੀ ਅਤੇ ਸਮੇਂ ਸਿਰ ਵਰਤੋਂ ਕਰਨ ਅਤੇ ਲੋੜਵੰਦਾਂ ਨੂੰ ਰੋਜ਼ਗਾਰ ਮੁਹੱਈਆ ਕਰਾਉਣ ਤਾਂ ਜੋ ਹੋਰ ਰਾਸ਼ੀ ਜਾਰੀ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਹਰ ਰੋਜ਼ ਜਾਰੀ ਕੀਤੇ ਗਏ ਮਸਟਰੋਲਾਂ ਦੀ ਰੋਜ਼ਾਨਾ ਡਾਟਾ ਇੰਟਰੀ ਮੁਕੰਮਲ ਕੀਤੀ ਜਾਵੇ ਅਤੇ 15 ਸਤੰਬਰ 2010 ਤੱਕ ਜਾਬ ਕਾਰਡ ਹੋਲਡਰਾਂ ਦੇ ਅਕਾਉਂਟਸ ਅਤੇ ਤਸਵੀਰਾਂ ਅਪਲੋਡ ਕੀਤੀਆਂ ਜਾਣ । ਉਹਨਾਂ ਨੇ ਅਧਿਕਾਰੀਆਂ ਨੁੰ ਇਹ ਵੀ ਹਦਾਇਤ ਕੀਤੀ ਕਿ ਹੁਣ ਤੱਕ ਕਰਵਾਏ ਗਏ ਸਾਰੇ ਕੰਮਾਂ ਦੇ ਮਸਟਰੋਲਾਂ ਦੀ ਐਮ ਬੀ  20 ਸਤੰਬਰ 2010 ਤੱਕ ਆਨ ਲਾਈਨ ਕੀਤੀ ਜਾਵੇ।  ਉਹਨਾਂ ਕਿਹਾ ਕਿ ਜਾਬ ਕਾਰਡ ਹੋਲਡਰਾਂ ਦੇ ਕੰਮ ਦੀ ਮੰਗ  ਅਤੇ ਉਹਨਾਂ ਨੂੰ ਕੰਮ ਮੁਹੱਈਆ ਕਰਾਉਣ ਦੀ ਡਿਟੇਲ ਵੀ ਆਨ ਲਾਈਨ ਕੀਤੀ ਜਾਵੇ। ਉਹਨਾਂ ਕਿਹਾ ਕਿ ਸੋਸ਼ਲ ਆਡਿਟ ਦੀ ਪੂਰੀ ਪ੍ਰਕ੍ਰਿਆ ਅਤੇ ਨਰੇਗਾ ਸਕੀਮ ਸਬੰਧੀ ਪ੍ਰਾਪਤ ਹੋਈਆਂ ਸਾਰੀਆਂ ਸ਼ਿਕਾਇਤਾਂ ਨੂੰ ਵੀ ਆਨ ਲਾਈਨ ਕੀਤਾ ਜਾਵੇ।

ਠੰਡਲ ਵੱਲੋਂ ੩ ਨੂੰ ਸਕੂਲਾਂ ਵਿਚ ਛੁੱਟੀ ਦਾ ਐਲਾਨ

56ਵੀਆਂ ਪੰਜਾਬ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਗਮ
ਹੁਸ਼ਿਆਰਪੁਰ, 2 ਸਤੰਬਰ: ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਮਾਹਿਲਪੁਰ  ਵਿਖੇ ਅੰਤਰ-ਰਾਸ਼ਟਰੀ ਪੱਧਰ ਦਾ ਖੇਡ ਸਟੇਡੀਅਮ ਬਣਾਇਆ ਜਾਵੇਗਾ।  ਇਸ ਗੱਲ ਦਾ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਖੇਤੀਬਾੜੀ ਵਿਭਾਗ ਪੰਜਾਬ ਸ੍ਰ: ਸੋਹਨ ਸਿੰਘ ਠੰਡਲ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਵਿਖੇ ਚਲ ਰਹੀਆਂ 56ਵੀਆਂ ਪੰਜਾਬ ਸਕੂਲਜ਼ ਖੇਡਾਂ  ਫੁੱਟਬਾਲ ਅੰਡਰ -19 ਦੇ ਇਨਾਮ ਵੰਡ ਸਮਾਗਮ ਦੇ ਮੌਕੇ ਤੇ ਖੇਡ ਪ੍ਰੇਮੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
        ਸ੍ਰ: ਠੰਡਲ ਨੇ ਇਸ ਮੌਕੇ ਤੇ ਬੋਲਦਿਆਂ ਕਿਹਾ ਕਿ ਮਾਹਿਲਪੁਰ ਦਾ ਇਲਾਕਾ ਫੁੱਟਬਾਲ ਦੀ ਨਰਸਰੀ ਮੰਨਿਆ ਜਾਂਦਾ ਹੈ।  ਇਸ ਇਲਾਕੇ ਦੇ ਹਰ ਪਿੰਡ ਵਿੱਚ ਫੁੱਟਬਾਲ ਟੂਰਨਾਮੈਂਟ ਕਰਵਾਏ ਜਾਂਦੇ ਹਨ ਅਤੇ ਵਿਦੇਸ਼ਾਂ ਵਿੱਚ ਰਹਿੰਦੇ ਪ੍ਰਵਾਸੀ ਭਾਰਤੀ ਇਹਨਾਂ ਫੁੱਟਬਾਲ ਟੂਰਨਾਮੈਂਟਾਂ ਵਿੱਚ ਵੱਧ ਚੜ• ਕੇ ਹਿੱਸਾ ਲੈਂਦੇ ਹਨ ਜਿਸ ਨਾਲ ਖਿਡਾਰੀਆਂ ਦਾ ਮਨੋਬੱਲ ਵਧਦਾ ਹੈ ਅਤੇ ਇਹਨਾਂ ਟੂਰਨਾਮੈਂਟਾਂ ਵਿੱਚੋਂ ਹੀ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੁੰਦੇ ਹਨ। ਉਹਨਾਂ ਕਿਹਾ ਕਿ ਜਦੋਂ  ਵੀ ਹਿੰਦੁਸਤਾਨ ਵਿੱਚ ਕਿਸੇ ਵੀ ਸਪੋਰਸਟ ਕਲੱਬ ਦੀ ਗੱਲ ਹੁੰਦੀ ਹੈ  ਤਾਂ ਉਥੇ ਮਾਹਿਲਪੁਰ ਦਾ ਨਾਂ ਜ਼ਰੂਰ ਆਉਂਦਾ ਹੈ।  ਉਹਨਾਂ ਹੋਰ ਕਿਹਾ ਕਿ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਇਸ ਗਰਾਉਂਡ ਵਿੱਚ ਜੋ ਇਹ ਪੰਜਾਬ ਸਕੂਲ ਖੇਡਾਂ ਕਰਾਉਣ ਦਾ ਉਪਰਾਲਾ ਕੀਤਾ ਗਿਆ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਖੇਡ ਪ੍ਰੇਮੀ  ਇਹਨਾ ਮੈਚਾਂ ਦਾ ਅਨੰਦ ਮਾਣ ਰਹੇ ਹਨ।   
    ਸ੍ਰ: ਠੰਡਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੁੱਟਬਾਲ ਦੀ ਖੇਡ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਲਿਜਾਉਣ ਲਈ ਮਾਹਿਲਪੁਰ ਵਿਖੇ ਜੋ ਫੁੱਟਬਾਲ ਅਕੈਡਮੀ ਬਣਾਈ ਗਈ ਹੈ,  ਉਸ ਦੀ ਇਮਾਰਤ ਦੀ ਉਸਾਰੀ ਦਾ ਕੰਮ ਜਲਦੀ ਹੀ ਪੂਰਾ ਹੋ ਜਾਵੇਗਾ । ਉਹਨਾਂ ਕਿਹਾ ਕਿ ਉਪ ਮੁੱਖ ਮੰਤਰੀ ਪੰਜਾਬ ਸ੍ਰ: ਸੁਖਬੀਰ ਸਿੰਘ ਬਾਦਲ ਵੱਲੋਂ ਵੀ ਖੇਡਾਂ ਨੁੰ ਉਤਸ਼ਾਹਿਤ ਕਰਨ ਲਈ ਬਲਾਕ ਪੱਧਰ ਤੱਕ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ।   ਉਹਨਾਂ ਹੋਰ ਕਿਹਾ ਕਿ ਅੱਜ ਦੇ ਫਾਇਨਲ ਮੁਕਾਬਲਿਆਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਫੁੱਟਬਾਲ ਟੀਮ ਅਤੇ ਮਾਹਿਲਪੁਰ ਫੁੱਟਬਾਲ ਅਕੈਡਮੀ ਦੀ ਟੀਮ ਨੇ ਜੋ ਖੇਡ ਦਾ ਵਧੀਆ ਪ੍ਰਦਰਸ਼ਨ ਕੀਤਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ , ਭਾਵੇਂ ਦੋਨੇਂ ਟੀਮਾਂ ਬਰਾਬਰ ਰਹੀਆਂ ਹਨ ਅਤੇ ਕਿਸੇ ਵੀ ਟੀਮ ਨੇ ਗੋਲ ਨਹੀਂ ਕੀਤਾ ਹੈ। ਇਸ ਲਈ ਇਹ ਟੀਮਾਂ ਅੰਕਾਂ ਦੇ ਮੁਕਾਬਲੇ ਨਾਲ ਹੁਸ਼ਿਆਰਪੁਰ ਦੀ ਟੀਮ  ਪਹਿਲੇ ਅਤੇ ਫੁੱਟਬਾਲ ਅਕੈਡਮੀ ਮਾਹਿਲਪੁਰ ਦੀ ਟੀਮ ਦੂਜੇ ਸਥਾਨ ਤੇ  ਰਹੀ ।  ਸ੍ਰ: ਠੰਡਲ ਨੇ ਇਹਨਾਂ ਟੀਮਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸ੍ਰ: ਠੰਡਲ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ  ਕੀਤੇ ਅਤੇ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਹਿਲਪੁਰ ਨੂੰ  ਅਤੇ ਜ਼ਿਲ•ਾ ਟੂਰਨਾਮੈਂਟ ਕਮੇਟੀ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
        ਡਿਪਟੀ ਕਮਿਸ਼ਨਰ ਸ਼੍ਰੀ ਧਰਮ ਦੱਤ ਤਰਨਾਚ ਨੇ ਇਸ ਮੌਕੇ ਤੇ ਖੇਡ ਪ੍ਰੇਮੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਦੇ ਜੀਵਨ ਦਾ ਮੁੱਖ ਅੰਗ ਹਨ।  ਉਹਨਾਂ ਮੁੱਖ ਪਾਰਲੀਮਾਨੀ ਸਕੱਤਰ ਸ੍ਰ: ਠੰਡਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਕੂਲ  ਖੇਡਾਂ ਫੁੱਟਬਾਲ ਅੰਡਰ-19 ਉਹਨਾਂ ਦੇ ਆਪਣੇ ਹਲਕੇ ਵਿੱਚ ਹੋ ਰਹੀਆਂ ਹਨ ਅਤੇ ਉਹ ਆਪ ਵੀ ਖੇਡਾਂ ਵਿੱਚ ਬਹੁਤ ਰੂਚੀ ਲੈਂਦੇ ਹਨ। ਉਹਨਾਂ ਕਿਹਾ ਕਿ ਸ੍ਰ: ਠੰਡਲ ਆਪਣੇ ਹਲਕੇ ਵਿੱਚ ਵਿਕਾਸ ਦੇ ਕੰਮਾਂ ਨੂੰ ਵੀ ਬਹੁਤ ਦਿਲਚਸਪੀ ਲੈ ਕੇ ਕਰਵਾ ਰਹੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਵਿਕਾਸ ਦੇ ਕੰਮਾਂ ਵਿੱਚ ਪੂਰਾ ਸਹਿਯੋਗ ਦੇ ਰਹੇ ਹਨ। ਉਹਨਾਂ ਹੋਰ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਟੂਰਨਾਮੈਂਟ ਵੱਧ ਤੋਂ ਵੱਧ ਕਰਵਾਉਣੇ ਚਾਹੀਦੇ ਹਨ ਤਾਂ ਜੋ ਇਹਨਾਂ ਟੁਰਨਾਮੈਂਟ ਵਿੱਚੋਂ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣ।
         ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਕੁਲਦੀਪ ਚੌਧਰੀ ਨੇ ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਰਾਣੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਆਪਣੇ ਸਕੂਲ ਦੀਆਂ ਗਤੀਵਿਧੀਆਂ ਅਤੇ ਮੁਸ਼ਕਲਾਂ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ।  ਫੁੱਟਬਾਲ ਟੂਰਨਾਮੈਂਟ ਦੇ ਸਮਾਗਮ ਦੇ ਸਟੇਜ ਸਕੱਤਰ ਦੀ ਭੂਮਿਕਾ ਬਲਜਿੰਦਰ ਮਾਨ ਨੇ ਬਾਖੂਬੀ ਨਿਭਾਈ ।  ਇਸ ਮੌਕੇ ਤੇ ਸ੍ਰ: ਸੋਹਨ ਸਿੰਘ ਠੰਡਲ ਨੇ ਬਲਜਿੰਦਰ ਮਾਨ ਵੱਲੋਂ ਲਿਖੀ ਗਈ ਕਿਤਾਬ ਨਿੱਕੀਆਂ ਕਰੂੰਬਲਾਂ  ਦਾ ਨਵਾਂ ਅੰਕ ਵੀ ਰਲੀਜ਼ ਕੀਤਾ।
        ਐਸ ਐਸ ਪੀ ਰਾਕੇਸ਼ ਅਗਰਵਾਲ, ਐਸ ਡੀ ਐਮ ਗੜ੍ਹਸ਼ੰਕਰ ਜਸਪਾਲ ਸਿੰਘ ਜੱਸੀ, ਜ਼ਿਲ੍ਹਾ ਖੇਡ ਅਫ਼ਸਰ ਪ੍ਰੇਮ ਸਿੰਘ, ਡੀ ਐਸ ਪੀ ਹਰਪ੍ਰੀਤ ਸਿੰਘ ਮੰਢੇਰ, ਜ਼ਿਲ੍ਰਾ ਸਿੱਖਿਆ ਅਫ਼ਸਰ (ਐਲੀ:) ਇੰਦਰਜੀਤ ਸਿੰਘ,  ਰਵਿੰਦਰ ਸਿੰਘ ਠੰਡਲ, ਜਤਿੰਦਰ ਸਿੰਘ ਲਾਲੀ ਬਾਜਵਾ, ਇਕਬਾਲ ਸਿੰਘ ਖੇੜਾ, ਪਰਮਜੀਤ ਸਿੰਘ ਪੰਜੌੜ, ਅਵਤਾਰ ਸਿੰਘ ਬਾਹੋਵਾਲ, ਸਰਦਾਰਾ ਸਿੰਘ ਜੰਡੋਲੀ, ਹਰਪ੍ਰੀਤ ਸਿੰਘ ਰਿੰਕੂ, ਜਨਰਲ ਸਕੱਤਰ ਟੂਰਨਾਮੈਂਟ ਕਮੇਟੀ, ਡਾ. ਵਿਨੋਦ ਕੁਮਾਰ, ਮੀਤ ਪ੍ਰਧਾਨ ਅਜੀਤ ਸਿੰਘ, ਸੈਲੇਂਦਰ ਸਿੰਘ, ਫੁੱਟਬਾਲ ਕੋਚ ਅਲੀ ਹਸਨ, ਸਕੂਲਾਂ ਦੇ ਪ੍ਰਿੰਸੀਪਲ, ਅਧਿਆਪਕ ਅਤੇ ਹੋਰ ਪਤਵੰਤੇ  ਇਸ ਮੌਕੇ ਤੇ ਹਾਜ਼ਰ ਸਨ।
        ਅੱਜ ਦੇ ਫਾਇਨਲ ਮੁਕਾਬਲਿਆਂ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਫੁੱਟਬਾਲ ਟੀਮ ਪਹਿਲੇ ਸਥਾਨ ਤੇ , ਫੁੱਟਬਾਲ ਅਕੈਡਮੀ ਮਾਹਿਲਪੁਰ ਦੂਜੇ ਸਥਾਨ ਤੇ, ਦਿਲਬੀਰ ਅਕੈਡਮੀ ਪਟਿਆਲਾ ਤੀਜੇ ਸਥਾਨ ਤੇ ਰਹੀ। ਇਸੇ ਤਰਾਂ ਲੜਕੀਆਂ ਦੇ ਫਾਇਨਲ ਮੁਕਾਬਲਿਆਂ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਟੀਮ ਪਹਿਲੇ, ਹੁਸ਼ਿਆਰਪੁਰ ਦੂਜੇ ਅਤੇ ਸੰਗਰੂਰ ਤੀਜੇ ਸਥਾਨ ਤੇ ਰਹੀ।

ਇੰਟਰ ਬਲਾਕ ਪੇਂਡੂ ਖੇਡਾਂ ਦੇ ਦੂਜੇ ਦਿਨ ਦਾ ਸੂਦ ਵੱਲੋਂ ਉਦਘਾਟਨ

ਹੁਸ਼ਿਆਰਪੁਰ, 2 ਸਤੰਬਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਆਊਟ ਡੋਰ ਖੇਡ ਸਟੇਡੀਅਮ ਨੂੰ ਆਧੁਨਿਕ ਕਿਸਮ ਦਾ ਬਣਾਇਆ ਜਾਵੇਗਾ।  ਇਸ ਗੱਲ ਦਾ ਪ੍ਰਗਟਾਵਾ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਪੰਚਾਇਤ ਯੁਵਾ ਔਰ ਕ੍ਰੀੜਾ ਖੇਲ ਅਭਿਆਨ ਸਕੀਮ ਤਹਿਤ  ਇੰਟਰ ਬਲਾਕ ਪੇਂਡੂ ਖੇਡਾਂ 16 ਸਾਲ ਤੋਂ ਘੱਟ ਉਮਰ ਦੇ ਵਰਗ ਦੇ ਟੂਰਨਾਮੈਂਟ ਦੇ ਦੂਸਰੇ ਦਿਨ ਦਾ ਉਦਘਾਟਨ ਕਰਨ ਉਪਰੰਤ  ਖੇਡ ਪ੍ਰੇਮੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।  ਇਸ ਮੌਕੇ ਤੇ ਬੋਲਦਿਆਂ ਉਹਨਾਂ ਕਿਹਾ ਕਿ ਖਿਡਾਰੀਆਂ ਨੁੰ ਪੜਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਰੂਚੀ ਲੈਣੀ ਚਾਹੀਦੀ ਹੈ।  ਇਸ ਮੌਕੇ ਤੇ ਉਹਨਾਂ ਨੇ ਸਟੇਡੀਅਮ ਨੂੰ ਆਧੁਨਿਕ ਬਣਾਉਣ ਲਈ 4 ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।  ਇਸ ਖੇਡ ਟੂਰਨਾਮੈਂਟ ਦੇ ਪਹਿਲੇ ਦਿਨ ਦਾ ਉਦਘਾਟਨ ਸ਼੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਹੁਸ਼ਿਆਰਪੁਰ ਨੇ ਕੀਤਾ। ਜਦ ਕਿ ਇਸ ਦੇ ਇਨਾਮ ਵੰਡ ਸਮਾਗਮ ਵਿੱਚ ਸ੍ਰ: ਸੋਹਨ ਲਾਲ ਲੋਟੋ ਸਹਾਇਕ ਡਾਇਰੈਕਟਰ ਖੇਡਾਂ ਪੰਜਾਬ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਉਹਨਾਂ ਨੇ ਖਿਡਾਰੀਆਂ ਨੁੰ ਵਿਭਾਗ ਦੀਆਂ ਚਲ ਰਹੀਆਂ ਵੱਖ-ਵੱਖ ਨੀਤੀਆਂ ਬਾਰੇ ਜਾਣੂ ਕਰਵਾਇਆ ਅਤੇ ਜੇਤੂ  ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ।
        ਜ਼ਿਲ੍ਹਾ ਖੇਡ ਅਫ਼ਸਰ ਸ੍ਰ: ਪ੍ਰੇਮ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਖੇਡ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਸ਼੍ਰੀ ਕੁਲਦੀਪ ਸਿੰਘ ਸੀਨੀਅਰ ਵਾਲੀਬਾਲ ਕੋਚ ਨੇ ਸਟੇਜ ਸਕੱਤਰ ਦੀ ਡਿਊਟੀ ਨਿਭਾਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀ ਮਲਕੀਤ ਸਿਘ, ਸੁਰਿੰਦਰ ਸਿੰਘ ਸੋਢੀ, ਮੋਹਨ ਸਿੰਘ, ਚੰਚਲ ਸਿੰਘ, ਸੁਰਿੰਦਰ ਸਿੰਘ, ਪ੍ਰਦੀਪ ਡੋਗਰਾ, ਬਲਵਿੰਦਰ ਕੌਰ, ਰਜਨੀ ਬਾਲਾ ਅਤੇ ਵਿਭਾਗ ਦੇ ਸਾਰੇ ਸੀਨੀਅਰ ਕੋਚ ਹਾਜ਼ਰ ਸਨ। ਇਹਨਾਂ ਤੋਂ ਇਲਾਵਾ ਸਾਰੇ ਪੀ ਟੀ ਆਈ , ਡੀ ਪੀ ਅਧਿਆਪਕ ਅਤੇ ਕਨਡੈਕਟ ਆਫੀਸ਼ਲ ਹਾਜ਼ਰ ਸਨ।
        ਇਹਨਾ ਓਵਰ ਆਲ ਖੇਡਾਂ ਵਿੱਚ ਪਹਿਲੇ ਸਥਾਨ ਤੇ ਆਏ ਬਲਾਕ ਹੁਸ਼ਿਆਰਪੁਰ-2 ਨੁੰ 40 ਹਜ਼ਾਰ, ਦੂਜੇ ਸਥਾਨ ਤੇ ਹੁਸ਼ਿਆਰਪੁਰ-1 ਨੂੰ 24 ਹਜ਼ਾਰ ਅਤੇ ਤੀਸਰੇ ਸਥਾਨ ਤੇ ਆਏ ਤਲਵਾੜਾ ਬਲਾਕ ਨੂੰ 8000 ਰੁਪਏ ਨਕਦ ਇਨਾਮ ਵਜੋਂ ਦਿੱਤੇ ਗਏ ਅਤੇ ਪਹਿਲੇ ਤੇ ਦੂਜੇ ਸਥਾਨ ਤੇ ਆਏ ਖਿਡਾਰੀਆਂ ਨੁੰ ਜੁਟਿਲਟੀ ਇਨਾਮ ਵੀ ਦਿੱਤੇ ਗਏ।  ਇਸ ਮੌਕੇ ਤੇ ਵਿਭਾਗ ਦੇ ਕਰੀੜਾ ਸ਼੍ਰੀਆਂ ਨੁੰ 1-1 ਹਜ਼ਾਰ ਰੁਪਏ ਦੇ ਚੈਕ ਦਿੱਤੇ ਗਏ ਅਤੇ ਪਿੰਡਾਂ ਨੂੰ ਖੇਡਾਂ ਦਾ ਸਮਾਨ ਵੰਡਿਆ ਗਿਆ। ਇਸ ਟੂਰਨਾਮੈਂਟ ਵਿੱਚ ਲਗਭਗ 1000 ਖਿਡਾਰੀਆਂ ਨੇ ਭਾਗ ਲਿਆ।

ਬਠਿੰਡਾ ਵਿਖੇ ਸੂਬਾ ਪੱਧਰੀ ਰੈਲੀ 5 ਨੂੰ

ਤਲਵਾੜਾ, 1 ਸਤੰਬਰ: ਬੇਰੁਜਗਾਰ ਬੀ.ਐਡ ਅਧਿਆਪਕ ਫਰੰਟ ਪੰਜਾਬ ਦੀ ਇਕ ਵਿਸ਼ੇਸ਼ ਮੀਟਿੰਗ ਪਬਲਿਕ ਹਾਈ ਸਕੂਲ ਵਿਖੇ ਇਕਾਈ  ਦੇ ਪ੍ਰਧਾਨ ਸ਼੍ਰੀ ਜਗਦੀਪ ਸਿੰਘ ਦੀ ਅਗਵਾਈ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ 5 ਸਤੰਬਰ ਨੂੰ ਬਠਿੰਡਾ ਵਿਖੇ ਇੱਕ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਪੰਜਾਬ ਭਰ ਵਿਚੋਂ ਬੇਰੁਜਗਾਰ ਬੀ.ਐਡ ਅਧਿਆਪਕ ਹਿੱਸਾ ਲੈ ਰਹੇ ਹਨ। ਇਸ ਰੈਲੀ ਦਾ ਮੁੱਖ ਉਦੇਸ਼ ਸਰਕਾਰ ਦੁਆਰਾ ਭਰਤੀ ਪ੍ਰੀਕ੍ਰਿਆ ਨੂੰ ਪੂਰਾ ਕਰਵਾਉਣਾ ਅਤੇ 7654 ਅਧਿਆਪਕ ਜਿੰਨਾਂ ਦੀ ਕਾਉਂਸ¦ਿਗ ਹੋਈ ਨੂੰ ਸਾਲ ਤੋਂ ਉਪਰ ਸਮਾਂ ਹੋ ਗਿਆ ਹੈ ਪਰ ਸਰਕਾਰ ਨੇ ਉਨਾਂ ਨੂੰ ਨਿਯੁਕਤੀ ਪੱਤਰ ਦੇਣ ਦੀ ਥਾਂ ਪਹਿਲਾਂ ਜਾਰੀ ਇਸ਼ਤਿਹਾਰ ਵਿੱਚ ਫੇਰ-ਬਦਲ ਕਰਕੇ ਨਵੀਂ ਕਾਊਂਸਲਿੰਗ ਦਾ ਤਰੀਕਾ ਅਪਣਾ ਕੇ ਜੋ ਕੋਝੀ ਚਾਲ ਚੱਲੀ ਹੈ ਉਸ ਨੂੰ ਸਫਲ ਨਹੀਂ ਹੋਣ ਦਿਆਂਗੇ ਅਤੇ 32000 ਮਾਸਟਰ ਕੇਡਰ ਦੀਆਂ ਸਕੂਲਾਂ ਵਿਚ ਖਾਲੀ ਪਈਆਂ ਅਸਾਮੀਆਂ ਦੇ ਇਸ਼ਤਿਹਾਰ ਨੂੰ ਛੇਤੀ ਜਾਰੀ ਕਰਵਾਉਣਾ ਹੈ। ਉਨਾਂ ਕਿਹਾ ਕਿ ਜੇਕਰ ਸਰਕਾਰ ਜੇਕਰ ਇਨਾਂ ਮੰਗਾ ਤੋਂ ਟਾਲ ਮਟੋਲ ਕਰੇਗੀ ਤਾਂ ਆਉਣ ਵਾਲੇ ਦਿਨਾਂ ਵਿਚ ਬੀ.ਐਡ ਅਧਿਆਪਕ ਫਰੰਟ ਸਰਕਾਰ ਦੇ ਵਿਧਾਇਕਾਂ ਦੀਆਂ ਸਾਰੀਆਂ ਰੈਲੀਆਂ ਨੂੰ ਭੰਗ ਕਰਨ ਤੋਂ ਗੁਰੇਜ਼ ਨਹੀਂ ਕਰਨਗੇ ਤੇ ਇਕ ਤਿੱਖਾ ਸੰਘਰਸ਼ ਛੇੜਨ ਲਈ ਸੂਬਾ ਪੱਧਰੀ ਰੈਲੀਆਂ ਤੇ ਅਰਥੀ ਫੂਕ ਮੁਜ਼ਾਹਰਾ ਕਰਦੇ ਰਹਿਣਗੇ। ਇਸ ਮੀਟਿੰਗ ਵਿਚ ਪ੍ਰੈਸ ਸਕੱਤਰ ਵਿਸ਼ਾਲ ਡੋਗਰਾ, ਚੰਦਨ, ਰਾਮ ਲੁਭਾਇਆ, ਸ਼ਾਦੀ ਲਾਲ, ਸੁਰੇਸ਼, ਸੰਦੀਪ ਭੰਬੋਤਾ, ਗੁਰਦੀਪ ਕੁਮਾਰ, ਸ਼ਾਮ ਲਾਲ, ਸਮਸ਼ੇਰ ਤੋਂ ਇਲਾਵਾ ਕਾਫੀ ਗਿਣਤੀ ਵਿਚ ਅਧਿਆਪਕ ਸ਼ਾਮਲ ਹੋਏ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)