ਮਹਿੰਗਾਈ ਵਿਰੁੱਧ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਤਲਵਾੜਾ, 28 ਜੂਨ: ਤਲਵਾੜਾ ਦੇ ਨਜ਼ਦੀਕ ਪਿੰਡ ਬਰਿੰਗਲੀ ਵਿਖੇ ਸਰਕਲ ਤਲਵਾੜਾ ਦੇ ਪ੍ਰਧਾਨ ਅਸ਼ੋਕ ਸਭਰਵਾਲ ਦੀ ਅਗਵਾਈ ਵਿੱਚ ਪਾਰਟੀ ਵਰਕਰਾਂ ਵੱਲੋਂ ਵਧਦੀ ਹੋਈ ਮਹਿੰਗਾਈ ਤੋਂ ਖਫ਼ਾ ਹੋ ਕੇ ਯੂ.ਪੀ.ਏ ਸਰਕਾਰ ਦਾ ਪੂਤਲਾ ਫੂਕ ਕੇ ਆਪਣੇ ਗੁੱਸੇ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਰੀਬ ਅੱਧਾ ਘੰਟਾ ਆਵਾਜਾਈ ਵੀ ਠੱਪ ਰਹੀ। ਆਪਣੇ ਭਾਸ਼ਣ ਦੌਰਾਨ ਸ਼੍ਰੀ ਸਭਰਵਾਲ ਨੇ ਕਿਹਾ ਕਿ ਜਿੱਥੇ ਇਕ ਆਮ ਆਦਮੀ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਮੁਸ਼ਕਿਲ ਹੋ ਰਿਹਾ ਹੈ ਉਥੇ ਕੇਂਦਰ ਸਰਕਾਰ ਖਾਦ ਪਦਾਰਥਾਂ ਵਿਚ ਲਗਾਤਾਰ ਵਾਧਾ ਕਰਕੇ ਪਤਾ ਨਹੀਂ ਕੀ ਸਾਬਤ ਕਰਨਾ ਚਾਹੁੰਦੀ ਹੈ। ਉਨਾਂ ਕਿਹਾ ਕਿ ਸਰਕਾਰ ਮਹਿੰਗਾਈ ਕੰਟਰੋਲ ਕਰਨ ਵਿਚ ਫੇਲ੍ਹ ਸਾਬਤ ਹੋ ਰਹੀ ਹੈ। ਮਨਮੋਹਨ ਆਮ ਜਨਤਾ ਦੀ ਹਿਤੈਸ਼ੀ ਹੈ। ਉਨਾ ਕੇਂਦਰ ਸਰਕਾਰ ਨੂੰ ਦੋਸ਼ੀ ਠਹਿਰਾਂਦਿਆ ਕਿਹਾ ਕਿ ਵੋਟ ਇੱਕਠੇ ਕਰਨ ਵਾਲੀ ਕਾਂਗਰਸ ਪਾਰਟੀ ਆਮ ਜਨਤਾ ਦਾ ਸਾਥ ਨਾ ਦੇ ਕੇ ਹੁਣ ਲੋਕਾਂ ਦਾ ਗਲ਼ਾ ਘੁੱਟਣ ਵਿੱਚ ਲੱਗੀ ਹੈ। ਨਾ ਰਹਿਣਗੇ ਗਰੀਬ ਅਤੇ ਨਾ ਰਹੇਗੀ ਮਹਿੰਗਾਈ। ਹੋਰਨਾਂ ਤੋਂ ਇਲਾਵਾ ਰਮਨ ਕੌਲ, ਸ਼੍ਰੀ ਰਾਮ ਪੱਲੀ, ਮਨੋਜ ਰਾਣਾ, ਅਨਿਲ ਮਿਨਹਾਸ, ਕੈਪਟਨ ਸੁਰੇਸ਼, ਕੁਲਦੀਪ ਪੰਚ, ਕੁਲਦੀਪ ਬਹਿਲ, ਸ਼ਮਸੇਰ ਰਜਵਾਲ ਵੱਡੀ ਗਿਣਤੀ ਵਿਚ ਵਰਕਰ ਅਤੇ ਲੋ ਕ ਸ਼ਾਮਲ ਸਨ।

ਰਾਜ ਭਾਸ਼ਾ ਐਕਟ ਸਬੰਧੀ ਮੀਟਿੰਗ ਹੋਈ

ਹੁਸ਼ਿਆਰਪੁਰ, 28 ਜੂਨ : ਸਥਾਨਕ ਪੁਲਿਸ  ਲਾਈਨ ਦੇ ਮੀਟਿੰਗ ਹਾਲ ਵਿਖੇ ਰਾਜ ਭਾਸ਼ਾ (ਤਰਮੀਮ) ਐਕਟ 2008
 ਨੂੰ ਸੰਪੂਰਨ ਰੂਪ ਵਿਚ ਲਾਗੂ ਕਰਨ ਲਈ ਜ਼ਿਲਾ ਪੱਧਰੀ ਅਧਿਕਾਰਤ  ਗਠਿਤ ਕਮੇਟੀ ਦੀ ਮੀਟਿੰਗ ਸ਼੍ਰੀ ਤੀਕਸ਼ਨ ਸੁਦ ਜੰਗਲਾਤ, ਜੰਗਲੀ ਜੀਵ ਸੁਰਖਿਆ, ਮੈਡੀਕਲ ਸਿਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਡੀ ਆਰ ਭਗਤ, ਜ਼ਿਲਾ ਭਾਸ਼ਾ ਅਫ਼ਸਰ ਅਮਰਜੀਤ ਕੌਰ, ਪ੍ਰਧਾਨ ਨਗਰ ਕੋਸਲ ਸ਼ਿਵ ਸੂਦ, ਜ਼ਿਲਾ ਪ੍ਰਧਾਨ ਭਾਜਪਾ ਸ਼੍ਰੀ ਜਗਤਾਰ ਸਿੰਘ, ਰਘਬੀਰ ਸਿੰਘ ਟੇਰਕਿਆਣਾ,  ਸਰਕਾਰੀ ਤੇ ਗੈਰ ਸਰਕਾਰੀ ਮੈਂਬਰਾਂ ਨੇ ਹਿੱਸਾ ਲਿਆ।
            ਸ਼੍ਰੀ ਸੂਦ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਰਾਜ ਭਾਸ਼ਾ ਐਕਟ ਨੂੰ ਸੰਪੂਰਨ ਰੂਪ ਵਿਚ ਲਾਗੂ ਕਰਨ ਲਈ ਜ਼ਿਲਾ ਪੱਧਰੀ ਅਧਿਕਾਰਤ ਕਮੇਟੀ ਜੂਨ 2009 ਵਿਚ ਬਣਾਈ ਗਈ ਸੀ ਜਿਸ ਵਲੋਂ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਲਈ ਕੀਤੇ ਗਏ  ਉਪਰਾਲਿਆਂ ਦੇ  ਸਾਰਥਿਕਤ ਨਤੀਜੇ ਸਾਹਮਣੇ ਆਏ ਹਨ ਅਤੇ ਕਾਫੀ ਸੁਧਾਰ ਹੋਇਆ ਹੈ। ਉਹਨਾਂ ਕਿਹਾ ਕਿ  ਪੰਜਾਬੀ ਭਾਸ਼ਾ  ਨੂੰ ਸੰਪੂਰਨ  ਰੂਪ  ਵਿਚ  ਲਾਗੂ  ਕਰਨ ਲਈ    ਲੋਕਾਂ,  ਪੰਜਾਬੀ ਲਿਖਾਰੀਆਂ  ਅਤੇ ਸਵੈਸੇਵੀ ਜੱਥੇਬੰਦੀਆਂ ਦਾ  ਪੂਰਾ ਸਹਿਯੋਗ  ਲਿਆ  ਜਾਵੇਗਾ  ਅਤੇ  ਵੱਖ  ਵੱਖ  ਥਾਵਾਂ  ਤੇ  ਪੰਜਾਬੀ ਭਾਸ਼ਾ  ਸਬੰਧੀ ਸੈਮੀਨਾਰ ,  ਕਵੀ  ਦਰਬਾਰ , ਗੋਸ਼ਟੀਆਂ  ਅਤੇ  ਪੇਟਿੰਗ  ਮੁਕਾਬਲੇ  ਕਰਵਾਏ  ਜਾਣਗੇ  ਅਤੇ  ਪੰਜਾਬੀ  ਸਾਹਿਤ  ਵੰਡਿਆ  ਜਾਵੇਗਾ  ।  ਉਨਾਂ  ਕਿਹਾ ਕਿ  ਪ੍ਰਮੁੱਖ  ਥਾਵਾਂ  ਅਤੇ  ਸੜਕਾਂ  ਉਪਰ  ਲੱਗੇ  ਸਾਈਨ  ਬੋਰਡ  ਪੰਜਾਬੀ  ਵਿਚ ਠੀਕ  ਲਿਖੇ  ਹੋਣ  ਨੂੰ  ਯਕੀਨੀ  ਬਣਾਇਆ  ਜਾਵੇ  ।   ਉਨਾਂ  ਨੇ  ਅਧਿਕਾਰੀਆਂ  ਨੂੰ  ਕਿਹਾ  ਕਿ  ਉਹ  ਪੰਜਾਬੀ  ਭਾਸ਼ਾ  ਐਕਟ  ਨੂੰ  ਪੂਰੀ  ਤਰਾਂ  ਲਾਗੂ  ਕਰਨ ਲਈ  ਗੰਭੀਰ  ਹੋਣ  ਅਤੇ   ਦਫਤਰਾਂ  ਵਿਚ ਕੰਮ ਕਾਜ  ਪੰਜਾਬੀ  ਵਿਚ  ਕਰਨ ਨੂੰ ਯਕੀਨੀ  ਬਨਾਉਣ ।
            ਡਿਪਟੀ ਕਮਿਸ਼ਨਰ  ਸ੍ਰੀ  ਮੇਘ ਰਾਜ  ਨੇ  ਮੰਤਰੀ ਜੀ  ਨੁੰ  ਵਿਸ਼ਵਾਸ਼ ਦਿਵਾਇਆ  ਕਿ  ਰਾਜ ਭਾਸ਼ਾ  ਐਕਟ  ਨੂੰ  ਸੰਪੂਰਨ  ਰੂਪ  ਵਿਚ  ਲਾਗੂ  ਕਰਨ ਲਈ  ਹਰ  ਸੰਭਵ  ਕੋਸ਼ਿਸ਼  ਕੀਤੀ ਜਾਵੇਗੀ ।   ਉਨਾਂ  ਕਿਹਾ  ਕਿ ਡਿਪਟੀ  ਕਮਿਸ਼ਨਰ ਦਫਤਰ  ਵਲੋ  ਜਾਰੀ  ਕੀਤੇ  ਜਾਂਦੇ  ਪੱਤਰ ਵਿਵਹਾਰ  ਅਤੇ  ਹੁਕਮ  ਪੰਜਾਬੀ ਭਾਸ਼ਾ  ਵਿਚ  ਹੁੰਦੇ  ਹਨ । ਸ੍ਰੀ  ਸ਼ਿਵ ਸੂਦ  ਪ੍ਰਧਾਨ  ਨਗਰ  ਕੋਸਲ  ਨੇ ਇਸ ਮੋਕੇ ਤੇ  ਦੱਸਿਆ  ਕਿ  ਦਫਤਰ  ਦਾ  ਕੰਮ ਕਾਜ  ਪੰਜਾਬੀ  ਵਿਚ ਹੀ ਕੀਤਾ  ਜਾਂਦਾ  ਹੈ  ।   ਸ੍ਰੀਮਤੀ  ਅਮਰਜੀਤ  ਕੌਰ  ਜਿਲਾ  ਭਾਸ਼ਾ  ਅਫਸਰ  ਨੇ  ਪਿਛਲੇ  ਸਾਲ  ਦੋਰਾਨ  ਅਧਿਕਾਰਤ  ਗਠਿਤ  ਕਮੇਟੀ  ਵਲੋ  ਪੰਜਾਬੀ  ਭਾਸ਼ਾ  ਨੂੰ  ਲਾਗੂ  ਕਰਨ  ਲਈ  ਕੀਤੇ  ਗਏ  ਉਪਰਾਲਿਆ  ਅਤੇ  ਪ੍ਰਾਪਤੀਆਂ ਦੀ  ਵਿਸਥਾਰ  ਪੂਰਵਕ  ਜਾਣਕਾਰੀ  ਦਿੱਤੀ  ਅਤੇ ਮੈਂਬਰਾਂ ਵੱਲੋਂ ਰਾਜ ਭਾਸ਼ਾ ਐਕਟ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਸੁਝਾਅ ਵੀ ਦਿੱਤੇ ਗਏ।

ਕੈਬਨਿਟ ਮੰਤਰੀ ਤੀਕਸ਼ਨ ਸੂਦ ਸਨਮਾਨ ਸਮਾਰੋਹ ਕਰਵਾਇਆ

ਹੁਸ਼ਿਆਰਪੁਰ, 28 ਜੂਨ: ਨਗਰ ਕੌਸਲ ਹੁਸ਼ਿਆਰਪੁਰ ਦੇ ਵਾਰਡ ਨੰ: 3 ਦੇ ਮੁਹੱਲਾ ਨਿਵਾਸੀਆਂ , ਨਰਾਇਣ ਨਗਰ ਦੀ ਵੈਲਫੇਅਰ ਸੁਸਾਇਟੀ ਅਤੇ ਸੂਰਜ ਨਗਰ ਦੇ ਨਿਵਾਸੀਆਂ ਵੱਲੋਂ ਸਰਸਵਤੀ ਮਾਡਲ ਸਕੂਲ ਵਿਖੇ ਕੈਬਨਿਟ ਮੰਤਰੀ ਸ਼੍ਰੀ ਤੀਕਸ਼ਨ ਸੂਦ ਨੂੰ ਸਨਮਾਨਿਤ ਕਰਨ ਸਬੰਧੀ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ।  ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਦੇ ਭਾਰੀ   ਇਕੱਠ  ਨੂੰ ਸੰਬੋਧਨ ਕਰਦਿਆਂ ਸ਼੍ਰੀ ਤੀਕਸ਼ਨ ਸੂਦ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਦੱਸਿਆ ਕਿ  ਵਾਰਡ ਨੰ: 3 ਦੇ ਮੁਹੱਲਾ ਨਰਾਇਣ ਨਗਰ ਵਿੱਚ ਨਵੀਆਂ ਸੜਕਾਂ ਬਣਾਉਣ, ਪੀਣ ਵਾਲੇ ਪਾਣੀ ਅਤੇ ਸੀਵਰੇਜ਼ ਦੀ ਸੁਵਿਧਾ ਦੇਣ ਲਈ 22 ਲੱਖ ਰੁਪਏ ਖਰਚ ਕੀਤੇ ਗਏ ਹਨ ਅਤੇ ਬਾਕੀ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਵੀ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਸਹਿਰਾਂ ਦੇ ਵਿਕਾਸ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਸ਼ਹਿਰਾਂ ਵਿੱਚ 100 ਫੀਸਦੀ ਸਾਫ਼-ਸੁਥਰਾ ਪੀਣ ਵਾਲਾ ਪਾਣੀ ਦੇਣ ਲਈ ਨਵੇਂ ਟਿਉਬਵੈਲ ਲਗਾਏ ਜਾ ਰਹੇ ਹਨ ਅਤੇ ਪੁਰਾਣੇ ਟਿਊਬਵੈਲ ਰੀਬੋਰ ਕੀਤੇ ਜਾ ਰਹੇ ਹਨ।
          ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਸ਼ਹਿਰ ਵਿੱਚ 5 ਹੋਰ ਨਵੇਂ ਟਿਊਬਵੈਲ ਲਗਾਉਣ ਲਈ ਜਲਦੀ ਹੀ 75 ਲੱਖ ਰੁਪਏ ਦਿੱਤੇ ਜਾ ਰਹੇ ਹਨ।  ਸ਼ਹਿਰ ਦੇ ਗੰਦੇ ਪਾਣੀ ਦੇ ਨਿਕਾਸ ਲਈ  ਚੰਡੀਗੜ ਰੋਡ  ਤੇ  50 ਲੱਖ ਰੁਪਏ ਦੀ ਲਾਗਤ ਨਾਲ ਨਾਲਾ ਬਣਾਇਆ ਜਾ ਰਿਹਾ ਹੈ ਅਤੇ  ਬਹਾਦਰਪੁਰ ਵਿਖੇ ਸੀਵਰੇਜ਼ ਸਿਸਟਮ ਪਾਇਆ ਜਾ ਰਿਹਾ ਹੈ।  ਸ਼੍ਰੀ ਸੂਦ ਨੇ ਹੋਰ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵੀ ਇਸ ਵਾਰਡ ਵਿੱਚ ਦੋ ਵਾਰ ਆ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਇਸ ਵਾਰਡ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਉਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ ਸੀ ਜਿਸ ਦਾ ਨਿਰਮਾਣ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।  ਇਸ ਮੌਕੇ ਤੇ ਮੁਹੱਲਾ ਨਿਵਾਸੀਆਂ ਵੱਲੋਂ ਕੈਬਨਿਟ  ਮੰਤਰੀ ਸ਼੍ਰੀ ਤੀਕਸ਼ਨ ਸੂਦ ਦਾ ਸਨਮਾਨ ਕੀਤਾ ਗਿਆ।
        ਪ੍ਰਧਾਨ ਨਗਰ ਕੌਂਸਲ ਸ਼੍ਰੀ ਸ਼ਿਵ ਸੂਦ ਨੇ ਇਸ ਮੌਕੇ ਤੇ ਦੱਸਿਆ ਕਿ ਹੁਸ਼ਿਆਰਪੁਰ ਦੇ 31 ਵਾਰਡਾਂ ਵਿੱਚ 3 ਕਰੋੜ ਰੁਪਏ ਖਰਚ ਕਰਕੇ ਵਿਕਾਸ ਦੇ ਕੰਮ ਕਰਵਾਏ ਜਾ ਰਹੇ ਹਨ। ਸ਼ਹਿਰ ਵਿੱਚ ਸੀਵਰੇਜ਼ ਦੀ ਸਫ਼ਾਈ ਲਈ 32 ਲੱਖ ਰੁਪਏ ਦੀ ਲਾਗਤ ਨਾਲ ਜੈਟਿੰਗ ਮਸ਼ੀਨ ਖਰੀਦ ਕੀਤੀ ਗਈ ਹੈ ਅਤੇ ਸ਼ਹਿਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ 9 ਟਿਉਬਵੈਲ ਨਵੇਂ ਲਗਾਏ ਗਏ ਹਨ ਅਤੇ 7 ਟਿਊਬਵੈਲ ਰੀਬੋਰ ਕੀਤੇ ਗਏ ਹਨ।  ਪ੍ਰਧਾਨ ਨਗਰ ਕੌਂਸਲ ਨੇ ਦੱਸਿਆ ਕਿ ਨਰਾਇਣ ਨਗਰ ਦੇ ਵਿਕਾਸ ਲਈ 35 ਲੱਖ ਰੁਪਏ ਦੇ ਟੈਂਡਰ ਲਗਾਏ ਗਏ ਹਨ ਅਤੇ ਇਹ ਕੰਮ ਜਲਦੀ ਹੀ ਸ਼ੁਰੂ ਕਰਵਾ ਦਿੱਤੇ ਜਾਣਗੇ।
        ਨਰਾਇਣ ਨਗਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬ੍ਰਿਜ ਮੋਹਨ ਨੇ ਇਸ ਮੌਕੇ ਤੇ ਦੱਸਿਆ ਕਿ ਸ਼੍ਰੀ ਤੀਕਸ਼ਨ ਸੂਦ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ਹੇਠ ਇਸ ਵਾਰਡ ਦੀ ਮਿਉਂਸਪਲ ਕੌਂਸਲਰ  ਸ਼੍ਰੀਮਤੀ ਸੁਸ਼ਮਾ ਸੇਤੀਆ ਅਤੇ ਮੀਡੀਆ ਇੰਚਾਰਜ਼ ਭਾਜਪਾ ਕਮਲਜੀਤ ਸੇਤੀਆ ਦੇ ਯਤਨਾਂ ਸਦਕਾ ਇਸ ਮੁਹੱਲੇ ਦਾ ਸਰਵਪੱਖੀ ਵਿਕਾਸ ਹੋ ਰਿਹਾ ਹੈ ਜਿਸ ਕਾਰਨ ਨਰਾਇਣ ਨਗਰ ਅਤੇ ਵਾਰਡ ਨੰ: 3 ਦੇ ਨਿਵਾਸੀਆਂ ਵੱਲੋਂ ਕੈਬਨਿਟ ਮੰਤਰੀ ਸ਼੍ਰੀ ਤੀਕਸ਼ਨ ਸੂਦ ਅਤੇ ਹੋਰ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ ਹੈ।
        ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ ਅਤੇ ਮੀਡੀਆ ਇੰਚਾਰਜ ਭਾਜਪਾ ਕਮਲਜੀਤ ਸੇਤੀਆ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਸਹਾਇਕ ਮਿਉਂਪਸਲ ਇੰਜੀਨੀਅਰ ਹਰਪ੍ਰੀਤ ਸਿੰਘ, ਨਰਾਇਣ ਨਗਰ ਵੈਲਫੇਅਰ ਸੁਸਾਇਟੀ ਦੇ ਮੈਂਬਰ,  ਕੁਮਾਰ ਮਿਨਹਾਸ, ਹੇਮ ਰਾਜ, ਧੰਨੀ ਰਾਮ, ਅਸ਼ੀਸ਼ ਭਾਰਦਵਾਜ, ਮੁਨੀਸ਼ ਚੱਢਾ, ਹਰਭਜਨ ਪਿੰਟਾ, ਵਰਿੰਦਰ ਬਿੰਦੂ, ਟੋਨੂ ਸੇਠੀ, ਦੀਪਕ ਕੁਮਾਰ, ਬਲਵਿੰਦਰ ਕੁਮਾਰ ਅਤੇ ਮੁਹੱਲਾ ਨਿਵਾਸੀ ਇਸ ਮੌਕੇ ਤੇ ਹਾਜਰ ਸਨ।

ਕੁਈਨਜ਼ ਬੇਟਨ ਦਾ ਹੁਸ਼ਿਆਰਪੁਰ ਵਿਚ ਸ਼ਾਹੀ ਸਵਾਗਤ

ਹੁਸ਼ਿਆਰਪੁਰ, 27 ਜੂਨ: 19ਵੀਆਂ ਰਾਸ਼ਟਰ ਮੰਡਲ ਖੇਡਾਂ 2010 ਦੀ ਕੁਈਨਜ਼ ਬੇਟਨ ਰਿਲੇਅ  ਅੱਜ ਸਵੇਰੇ ਫਤਹਿਗੜ੍ਹ ਸਾਹਿਬ ਤੋਂ ਚੱਲ ਕੇ ਮੋਰਿੰਡਾ, ਰੋਪੜ, ਬਲਾਚੌਰ, ਗੜ੍ਹਸ਼ੰਕਰ -ਮਾਹਿਲਪੁਰ ਹੁੰਦੀ ਹੋਈ ਹੁਸ਼ਿਆਰਪੁਰ ਵਿਖੇ ਪਹੁੰਚੀ । ਕਰਨਲ ਕੁਲਦੀਪ ਸਿੰਘ ਬੰਤਸੂ ਅਤੇ ਕਮਲ ਚੌਧਰੀ   ਨੇ ਬੇਟਨ ਰਿਲੇਅ  ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੂੰ ਸੌਂਪੀ।  ਇਸ ਮੌਕੇ ਤੇ  ਸ਼੍ਰੀ ਅਵਿਨਾਸ਼ ਰਾਏ ਖੰਨਾ  ਮੈਂਬਰ ਪਾਰਲੀਮੈਂਟ, ਸ਼੍ਰੀ ਅਰੁਨੇਸ਼ ਸ਼ਾਕਰ ਮੁੱਖ ਪਾਰਲੀਮਾਨੀ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਸ਼੍ਰੀ ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ ,  ਸ਼੍ਰੀ ਪ੍ਰਗਟ ਸਿੰਘ ਡਾਇਰੈਕਟਰ ਖੇਡਾਂ, ਸ੍ਰ੍ਰੀ ਬਲਬੀਰ ਸਿੰਘ ਮਿਆਣੀ ਸਾਬਕਾ ਮੰਤਰੀ ਪੰਜਾਬ,  ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ , ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੁਰਿੰਦਰ ਸਿੰਘ ਭੂਲੇਵਾਲਰਾਠਾਂ, ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ, ਸ਼੍ਰੀ ਰਾਕੇਸ਼ ਅਗਰਵਾਲ ਐਸ ਐਸ ਪੀ ਹੁਸ਼ਿਆਰਪੁਰ, ਸ਼੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਸ਼੍ਰੀ ਡੀ ਆਰ ਭਗਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਭੁਪਿੰਦਰ ਸਿੰਘ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਬੀ ਐਸ ਧਾਲੀਵਾਲ, ਜ਼ਿਲ੍ਹਾ ਖੇਡ ਅਫ਼ਸਰ ਪ੍ਰੇਮ ਸਿੰਘ, ਕੈਪਟਨ ਕਰਨੈਲ ਸਿੰਘ ਐਸ ਡੀ ਐਮ ਹੁਸ਼ਿਆਰਪੁਰ, ਜਸਪਾਲ ਸਿੰਘ ਐਸ ਡੀ ਐਮ ਗੜ੍ਹਸ਼ੰਕਰ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ,  ਸਤਵਿੰਦਰ ਪਾਲ ਸਿੰਘ ਢੱਟ, ਕਮਲਜੀਤ ਸੇਤੀਆ, ਜ਼ਿਲ੍ਹਾ ਹੁਸ਼ਿਆਰਪੁਰ ਦੇ ਅੰਤਰ ਰਾਸ਼ਟਰੀ ਪੱਧਰ ਦੇ ਖਿਡਾਰੀ  ਅਤੇ  ਹੋਰ ਅਕਾਲੀ-ਭਾਜਪਾ ਆਗੂਆਂ  ਨੇ ਕੁਈਨਜ਼ ਬੇਟਨ ਦਾ  ਸ਼ਾਨਦਾਰ ਸਵਾਗਤ ਕੀਤਾ। 
        ਸ਼੍ਰੀ ਤੀਕਸ਼ਨ ਸੂਦ ਨੇ ਕੁਈਨਜ਼ ਬੇਟਨ ਰਿਲੇਅ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਕੁਈਨਜ਼  ਬੇਟਨ ਰਿਲੇਅ ਜਿਥੇ  ਰਾਸ਼ਟਰ ਮੰਡਲ ਦੇਸਾਂ ਦੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰੇਗੀ, ਉਥੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਵੀ ਪ੍ਰੇਰਿਤ ਕਰੇਗੀ।  ਇਹ ਬੇਟਨ ਰਿਲੇਅ  ਸ਼੍ਰੀ ਤੀਕਸ਼ਨ ਸੂਦ  ਕੈਬਨਿਟ ਮੰਤਰੀ ਨੇ  ਹੁਸ਼ਿਆਰਪੁਰ  ਦੇ ਅੰਤਰ ਰਾਸ਼ਟਰੀ ਖਿਡਾਰੀ ਸ਼੍ਰੀ ਪ੍ਰੇਮ ਚੰਦ ਢੀਂਗਰਾ ਅਤੇ ਹੋਰ ਅੰਤਰ ਰਾਸ਼ਟਰੀ ਖਿਡਾਰੀਆਂ ਨੂੰ ਸੌਂਪੀ ਜੋ ਕਿ ਸ਼ਹਿਰ ਦੇ ਵੱਖ-ਵੱਖ ਚੌਂਕਾਂ ਸ਼ਹੀਦ ਭਗਤ ਸਿੰਘ ਚੌਕ, ਮਾਹਿਲਪੁਰ ਅੱਡਾ ਚੌਕ, ਸੈਸ਼ਨ ਚੌਕ ਅਤੇ ਫਗਵਾੜਾ ਚੌਕ ਤੋਂ ਹੁੰਦੀ ਹੋਈ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਪਹੁੰਚੀ, ਜਿਥੇ ਬੇਟਨ ਰਿਲੇਅ ਦੀ ਟੀਮ ਨੂੰ ਦੁਪਹਿਰ ਦਾ ਖਾਣਾ ਦਿੱਤਾ ਗਿਆ ਅਤੇ ਉਨ੍ਹਾਂ ਦੇ ਸਵਾਗਤ ਤੇ  ਮਨੋਰੰਜਨ ਲਈ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ।   ਇਹ ਬੇਟਨ ਰਿਲੇਅ ਬਾਅਦ ਦੁਪਹਿਰ 3-00 ਵਜੇ  ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਰਵਾਨਾ ਹੋਈ ਜੋ  ਹਰਿਆਣਾ, ਭੂੰਗਾ, ਗੜ੍ਹਦੀਵਾਲਾ, ਦਸੂਹਾ ਅਤੇ ਮੁਕੇਰੀਆਂ ਤੋਂ ਹੁੰਦੀ ਹੋਈ ਪਠਾਨਕੋਟ ਵਿਖੇ ਪਹੁੰਚੇਗੀ।  ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਕਸਬਿਆਂ ਅਤੇ ਮੁੱਖ ਥਾਵਾਂ ਤੇ ਇਸ ਬੇਟਨ ਰਿਲੇਅ ਦੇ ਸਵਾਗਤ ਲਈ  ਸਵਾਗਤੀ ਗੇਟ ਬਣਾਏ ਗਏ ਅਤੇ ਸਥਾਨਿਕ ਨਿਵਾਸੀਆਂ ਵੱਲੋਂ  ਵੀ ਇਸ ਬੇਟਨ ਰਿਲੇਅ ਦਾ ਨਿੱਘਾ ਸਵਾਗਤ ਕੀਤਾ ਗਿਆ।

ਖੜਕਾਂ ਵਿਖੇ ਸਹਿਕਾਰੀ ਖੇਤੀਬਾੜੀ ਸਭਾ ਦੇ ਦਫਤਰ ਦਾ ਉਦਘਾਟਨ

ਹੁਸ਼ਿਆਰਪੁਰ, 27 ਜੂਨ: ਸਹਿਕਾਰਤਾ ਵਿਭਾਗ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 47 ਖੇਤੀ ਮਸ਼ੀਨਰੀ ਸੇਵਾ ਕੇਂਦਰ ਖੋਲ੍ਹੇ ਗਏ ਹਨ।  ਇਨ੍ਹਾਂ ਕੇਂਦਰਾਂ ਤੋਂ ਛੋਟੇ ਕਿਸਾਨ ਖੇਤੀ ਸੰਦ ਕਿਰਾਏ ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰ ਸਕਦੇ ਹਨ। ਇਸ ਗੱਲ ਦੀ ਜਾਣਕਾਰੀ ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਸ਼੍ਰੀ ਤੀਕਸ਼ਨ ਸੂਦ ਨੇ ਪਿੰਡ ਖੜਕਾਂ ਵਿਖੇ  ਬਹੁਮੰਤਵੀ ਸਹਿਕਾਰੀ ਜਰੈਤੀ ਸੇਵਾ ਸਭਾ (ਲਿਮ:) ਵੱਲੋਂ  2 ਲੱਖ ਰੁਪਏ ਦੀ ਲਾਗਤ ਨਾਲ  ਨਵੇਂ ਬਣਾਏ  ਜਾ ਰਹੇ ਦਫ਼ਤਰ ਦਾ ਨੀਂਹ ਪੱਥਰ ਰੱਖਣ ਉਪਰੰਤ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤੀ। 
        ਉਨ੍ਹਾਂ ਕਿਹਾ ਕਿ ਪਿੰਡ ਖੜਕਾਂ ਦੀ ਸਹਿਕਾਰੀ ਸਭਾ ਜੋ ਕਿ 10 ਪਿੰਡਾਂ ਨੇ ਇਕੱਠੇ ਹੋ ਕੇ ਬਣਾਈ ਹੈ,   ਇਹ ਕੰਢੀ ਇਲਾਕੇ ਦੇ ਛੋਟੇ ਕਿਸਾਨਾਂ ਦੀ ਭਲਾਈ ਲਈ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਹੈ। ਇਨ੍ਰਾਂ ਨੇ ਉਦਮ ਕਰਕੇ ਸੁਸਾਇਟੀ ਵਿੱਚ ਟਰੈਕਟਰ ਅਤੇ ਖੇਤੀਬਾੜੀ ਦੇ ਔਜਾਰ ਖਰੀਦ ਕੀਤੇ ਹਨ ਜਿਹੜੇ  ਛੋਟੇ ਕਿਸਾਨ ਇਹ ਸੰਦ ਨਹੀਂ ਖਰੀਦ ਸਕਦੇ ਹਨ, ਉਹ ਇਨ੍ਹਾਂ ਸਹਿਕਾਰੀ ਸਭਾਵਾਂ ਤੋਂ ਕਿਰਾਏ ਤੇ ਲੈ ਕੇ ਆਪਣੀ ਖੇਤੀਬਾੜੀ ਕਰ ਸਕਦੇ ਹਨ।  ਸ਼੍ਰੀ ਸੂਦ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਵੱਲੋਂ ਵੀ ਕਿਸਾਨਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।  ਉਨ੍ਹਾਂ ਹੋਰ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਕੰਢੀ ਖੇਤਰ ਦੇ ਵਿਕਾਸ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।  ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਕੰਢੀ ਇਲਾਕੇ ਦੇ ਕਿਸਾਨਾਂ ਨੂੰ ਸਿੰਚਾਈ ਸਹੂਲਤਾਂ ਦੇਣ ਲਈ 18 ਕਰੋੜ ਰੁਪਏ ਦੀ ਲਾਗਤ ਨਾਲ 43 ਟਿਊਬਵੈਨ ਲਗਾਏ ਗਏ ਹਨ।  ਪਿੰਡ ਅੱਜੋਵਾਲ ਤੋਂ ਮਹਿੰਗਰੋਵਾਲ ਨੂੰ ਜਾਣ ਵਾਲੀ ਸੜਕ ਅਤੇ  ਕਾਜਵੇਅ ਉਸਾਰੇ ਗਏ ਹਨ । ਹੁਸ਼ਿਆਰਪੁਰ ਤੋਂ ਚੱਕਸਾਧੂ ਨੂੰ ਜਾਣ ਵਾਲੀ ਸੜਕ ਤੇ ਸਾਰੇ ਪੁੱਲ ਬਣਾ ਦਿੱਤੇ ਗਏ ਹਨ। ਪਿੰਡ ਖੜਕਾ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਂ ਤੇ ਇੱਕ ਆਯੂਰਵੈਦਿਕ ਯੂਨੀਵਰਸਿਟੀ ਬਣਾਈ ਜਾ ਰਹੀ ਹੈ ਜਿਸ ਦੇ ਬਣਨ ਤੇ ਪਿੰਡ ਖੜਕਾਂ ਦਾ ਨਾਂ ਸੰਸਾਰ ਦੇ ਨਕਸ਼ੇ ਤੇ ਉਭਰ ਕੇ ਆਵੇਗਾ। ਇਸ ਮੌਕੇ ਤੇ ਸ਼੍ਰੀ ਸੂਦ ਨੇ ਸਹਿਕਾਰੀ ਸਭਾ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ।
        ਪ੍ਰਧਾਨ ਜ਼ਿਲ•ਾ ਭਾਜਪਾ ਜਗਤਾਰ ਸਿੰਘ , ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਯੂਵਾ ਆਗੂ ਸਤੀਸ਼ ਬਾਵਾ, ਰਮੇਸ਼ ਜ਼ਾਲਮ ਅਤੇ ਜਗਦੀਸ਼ ਸੈਣੀ ਨੇ ਵੀ ਇਸ ਮੌਕੇ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਅਕਾਲੀ-ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ।  ਪ੍ਰਧਾਨ ਖੜ੍ਹਕਾਂ ਸਹਿਕਾਰੀ ਸਭਾ ਵਿਜੇ ਕੁਮਾਰ ਪਠਾਨੀਆ ਨੇ ਇਸ ਮੌਕੇ ਤੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਸਹਿਕਾਰੀ ਸਭਾ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
        ਮੀਤ ਪ੍ਰਧਾਨ ਸਹਿਕਾਰੀ ਸਭਾ ਦਿਲਬਾਗ ਸਿੰਘ, ਸਹਾਇਕ ਮੀਤ ਪ੍ਰਧਾਨ ਪਵਨ ਕੁਮਾਰ, ਮੈਂਬਰ ਜੈ ਰਾਮ, ਕਰਨੈਲ ਸਿੰਘ, ਜਸਵਿੰਦਰ ਕੁਮਾਰ, ਜੋਗਿੰਦਰ ਸਿੰਘ, ਮੋਹਨ ਲਾਲ, ਹਰਬਿਲਾਸ, ਵੱਖ-ਵੱਖ ਪਿੰਡਾਂ ਤੋਂ ਆਏ ਪੰਚ-ਸਰਪੰਚ ਅਤੇ ਹੋਰ ਪਤਵੰਤੇ ਇਸ ਮੌਕੇ ਤੇ ਹਾਜ਼ਰ ਸਨ।

ਸੂਦ ਵੱਲੋਂ ਬਜਵਾੜਾ ਜਲ ਸਪਲਾਈ ਸਕੀਮ ਦਾ ਉਦਘਾਟਨ

ਹੁਸ਼ਿਆਰਪੁਰ, 26 ਜੂਨ: ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਸਮੂਹਿਕ ਵਿਕਾਸ ਤੇ  ਆਉਂਦੇ ਡੇਢ ਸਾਲ ਦੌਰਾਨ 142 ਕਰੋੜ ਰੁਪਏ ਖਰਚ ਕਰਕੇ ਲੋਕਾਂ ਨੂੰ ਮੁਢਲੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ  । ਇਹ ਪ੍ਰਗਟਾਵਾ ਸ਼੍ਰੀ ਤੀਕਸ਼ਨ ਸੂਦ, ਜੰਗਲਾਤ, ਜੰਗਲੀ ਜੀਵ ਸੁਰੱਖਿਆ, ਮੈਡੀਕਲ ਸਿੱਖਿਆ ਤੇ ਖੋਜ ਅਤੇ ਕਿਰਤ ਮੰਤਰੀ ਪੰਜਾਬ ਨੇ ਪਿੰਡ ਬਜਵਾੜਾ ਦੇ ਮੁਹੱਲਾ ਸ਼ਾਂਤੀ ਨਗਰ ਵਿਖੇ  26. 32 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਜਲ ਸਪਲਾਈ ਸਕੀਮ ਦਾ ਉਦਘਾਟਨ ਕਰਨ ਉਪਰੰਤ ਇੱਕ ਭਾਰੀ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
        ਸ਼੍ਰੀ ਸੂਦ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੇ ਸਮੂਹਿਕ ਵਿਕਾਸ ਤੇ 162 ਕਰੋੜ ਰੁਪਏ ਖਰਚ ਕੀਤੇ ਗਏ ਹਨ।  ਉਨ੍ਹਾਂ ਕਿਹਾ ਕਿ ਪੀਣ ਵਾਲਾ ਸਾਫ਼-ਸੁਥਰਾ ਪਾਣੀ ਆਦਮੀ  ਦੀ  ਮੁਢਲੀ ਜ਼ਰੂਰਤ ਹੈ। ਇਸ ਲਈ  ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਨ ਲਈ ਪਹਿਲ ਦਿੱਤੀ।  ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਵਰਤੋਂ ਜ਼ਰੂਰਤ ਅਨੁਸਾਰ ਕਰਨ ਅਤੇ ਇਸ ਦੀ ਸਾਂਭ-ਸੰਭਾਲ ਵੀ ਕਰਨ ਕਿਉਂਕਿ ਜਮੀਨ ਹੇਠਲੇ ਪਾਣੀ ਦਾ ਪੱਧਰ ਦਿਨੋਂ-ਦਿਨ ਹੇਠਾਂ ਜਾ ਰਿਹਾ ਹੈ।  ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਵਾਤਾਵਰਣ ਦੀ ਸਾਂਭ-ਸੰਭਾਲ ਅਤੇ ਇਸ ਨੂੰ ਸਾਫ਼-ਸੁਥਰਾ ਰੱਖਣ ਲਈ ਹਰ ਆਦਮੀ ਇੱਕ ਪੌਦਾ ਜ਼ਰੂਰ ਲਗਾਵੇ ਅਤੇ ਉਸ ਦੀ ਪ੍ਰਵਰਿਸ਼ ਕਰੇ।  ਉਨ੍ਹਾਂ ਕਿਹਾ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਅਕਾਲੀ-ਭਾਜਪਾ ਸਰਕਾਰ ਜਿਸ ਦਾ ਨਾਹਰਾ ਰਾਜ ਨਹੀਂ ਸੇਵਾ ਹੈ ਅਨੁਸਾਰ ਰਾਜ ਦੇ ਸਭ ਵਰਗਾਂ ਦੇ ਜੀਵਨ ਮਿਆਰ ਨੂੰ ਉਚਾ ਚੁਕਣ ਅਤੇ ਪੰਜਾਬ ਦੇ ਵਿਕਾਸ ਲਈ ਕੰਮ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਬਣੀ ਹੈ, ਉਦੋਂ ਹੀ ਪੰਜਾਬ ਦਾ ਸਮੁੱਚਾ ਵਿਕਾਸ ਹੋਇਆ ਹੈ ਅਤੇ ਵੱਡੇ ਪ੍ਰੋਜੈਕਟ ਲੱਗੇ ਹਨ। 
          ਉਨ੍ਹਾਂ ਨੇ ਕਿਹਾ ਕਿ ਉਪਰੋਕਤ ਜਲ ਸਪਲਾਈ ਸਕੀਮ ਦਾ ਚਾਰ ਮਹੀਨਾ ਪਹਿਲਾਂ ਨੀਂਹ ਪੱਥਰ ਰੱਖਿਆ ਸੀ ਜਿਸ ਦਾ ਉਦਘਾਟਨ ਕਰਕੇ  ਲੋਕਾਂ ਲਈ ਚਾਲੂ ਕਰ ਦਿੱਤਾ ਗਿਆ ਹੈ। । ਉਨ੍ਹਾਂ ਕਿਹਾ ਕਿ ਜਲ ਸਪਲਾਈ ਸਕੀਮ ਤਹਿਤ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦਾ 95 ਪ੍ਰਤੀਸ਼ਤ ਏਰੀਆ ਕਵਰ ਕਰਕੇ ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰ ਦਿੱਤਾ ਹੈ ਅਤੇ ਬਾਕੀ ਲੋਕਾਂ ਨੂੰ ਵੀ ਇਹ ਸਹੂਲਤ ਇਸ ਸਾਲ ਦੇ ਅੰਤ ਤੱਕ ਮੁਹੱਈਆ ਕਰ ਦਿੱਤੀ ਜਾਵੇਗੀ। ਸ਼੍ਰੀ ਸੂਦ ਨੇ ਕਿਹਾ ਕਿ  ਮੁਹੱਲਾ ਸ਼ਾਂਤੀ ਨਗਰ ਦੇ ਗੰਦੇ ਪਾਣੀ ਦੇ ਨਿਕਾਸ ਲਈ 4. 50 ਲੱਖ ਰੁਪਏ ਖਰਚ ਕੀਤੇ ਜਾਣਗੇ। 
        ਸ਼੍ਰੀ ਸੂਦ ਨੇ ਕੇਂਦਰ ਸਰਕਾਰ ਦੀ ਅਲੋਚਨਾ  ਕਰਦਿਆਂ ਕਿਹਾ ਕਿ ਇਸ ਨੇ ਮਹਿੰਗਾਈ ਐਨੀ ਕਰ ਦਿੱਤੀ ਹੈ ਕਿ ਆਮ ਆਦਮੀ ਲਈ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਹੈ।  ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ, ਮਿੱਟੀ ਦਾ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਕਰਕੇ ਆਮ ਲੋਕਾਂ ਤੇ ਬੋਝ ਪਾਇਆ ਹੈ ਜਿਸ ਨਾਲ ਮਹਿੰਗਾਈ ਹੋਰ ਵਧੇਗੀ ਅਤੇ ਆਮ ਆਦਮੀ ਲਈ ਰੋਟੀ ਖਾਣੀ ਹੋਰ ਮੁਸ਼ਕਿਲ ਹੋ ਜਾਵੇਗੀ।
        ਸ੍ਰ੍ਰੀ ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ ਨੇ ਸ਼੍ਰੀ ਤੀਕਸ਼ਨ ਸੂਦ ਜੰਗਲਾਤ ਮੰਤਰੀ ਪੰਜਾਬ  ਵੱਲੋਂ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਸਰਵਸ਼੍ਰੀ ਅਸ਼ੋਕ ਕੁਮਾਰ ਐਮ ਸੀ ਤੇ  ਸਰਵਨ ਕੁਮਾਰ ਚੇਚੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।  ਇਸ ਮੌਕੇ ਤੇ ਅਮਰਜੀਤ ਸਿੰਘ ਗਿੱਲ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਜਲ ਸਪਲਾਈ ਸਕੀਮ ਦੇ ਸ਼ੁਰੂ ਹੋਣ ਨਾਲ ਸ਼ਾਂਤੀ ਨਗਰ ਦੇ 1625 ਵਸਨੀਕਾਂ ਨੂੰ  70 ਲੀਟਰ ਪ੍ਰਤੀ ਦਿਨ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹਈਆ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਟਿਊਬਵੈਲ 169. 20 ਮੀਟਰ ਡੂੰਘਾ ਵਰਮਾਇਆ ਗਿਆ ਹੈ ਜਿਸ ਨਾਲ ਨਵੀਨਤਮ ਤਕਨੀਕ (ਸਿਲਵਰ ਆਈਓਨਾਈਜੇਸ਼ਨ) ਨਾਲ ਸਾਫ਼ ਕਰਕੇ 100 ਫੀਸਦੀ ਸਾਫ਼-ਸੁਥਰਾ ਕੀਟਾਣੂ ਰਹਿਤ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਨਿਜੀ ਕੁਨੈਕਸ਼ਨ ਵੀ ਦਿੱਤੇ ਜਾਣਗੇ। ਹੋਰਨਾਂ ਤੋਂ ਇਲਾਵਾ ਪਰਮਜੀਤ ਸਿੰਘ ਐਸ ਡੀ ਓ, ਗੁਰਸ਼ਰਨ ਸਿੰਘ ਜੇ ਈ, ਮਨੀਸ਼ ਮਲਹੋਤਰਾ ਠੇਕੇਦਾਰ, ਮਲਕੀਤ ਸਿੰਘ, ਸਤਪਾਲ ਸਰਪੰਚ, ਅਮਿਤ ਭੰਡਾਰੀ, ਰਮੇਸ਼ ਜ਼ਾਲਮ, ਜਗਦੀਸ਼ ਸੈਣੀ, ਨਿਪੁੰਨ ਸ਼ਰਮਾ, ਅਸ਼ੋਕ ਕੁਮਾਰ, ਕਮਲ ਅਤੇ ਇਲਾਕੇ ਦੇ ਅਕਾਲੀ-ਭਾਜਪਾ ਆਗੂ ਵੀ ਇਸ ਮੌਕੇ ਤੇ ਹਾਜ਼ਰ ਸਨ।

ਨਰੇਗਾ ਸਕੀਮ ਸਬੰਧੀ ਵਰਕਸ਼ਾਪ

ਹੁਸ਼ਿਆਰਪੁਰ, 25 ਜੂਨ:  ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਬਲਾਕ ਹੁਸ਼ਿਆਰਪੁਰ-2 ਦੇ ਲਾਈਨ ਵਿਭਾਗ ਨਾਲ ਸਬੰਧਤ ਜ਼ਿਲ੍ਹਾ ਜੰਗਲਾਤ ਅਫ਼ਸਰ ਹੁਸ਼ਿਆਰਪੁਰ, ਦਸੂਹਾ, ਗੜ੍ਹਸ਼ੰਕਰ, ਸਾਰੇ ਰੇਂਜ ਅਫ਼ਸਰ ਅਤੇ ਐਕਸੀਅਨ ਡਰੇਨੇਜ਼ , ਹੁਸ਼ਿਆਰਪੁਰ ਐਕਸੀਅਨ ਸ਼ਾਹ ਨਹਿਰ ਹੈਡ ਵਰਕਸ, ਤਲਵਾੜਾ , ਐਕਸੀਅਨ ਸ਼ਾਹ ਨਹਿਰ ਸਿਵਲ ਡਵੀਜ਼ਨ , ਹੁਸ਼ਿਆਰਪੁਰ, ਭੂਮੀ ਮੰਡਲ ਰੱਖਿਆ ਅਫ਼ਸਰ, ਹੁਸ਼ਿਆਰਪੁਰ, ਸਾਰੇ ਸਬੰਧਤ ਐਸ ਡੀ ਓ ਅਤੇ ਜੂਨੀਅਰ ਇੰਜੀਨੀਅਰ ਬਲਾਕ ਹੁਸ਼ਿਆਰਪੁਰ-2 ਦੇ ਨਰੇਗਾ ਸਕੀਮ ਅਧੀਨ ਕੰਮ ਕਰ ਰਹੇ ਮੇਟਾਂ ਦੀ ਇੱਕ ਦਿਨ ਦੀ ਵਰਕਸ਼ਾਪ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਆਯੋਜਤ ਕੀਤੀ ਗਈ ਜਿਸ ਵਿਚ ਸ਼੍ਰੀ ਮੇਘ ਰਾਜ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ  ਕੀਤੀ ਅਤੇ  ਜ਼ਿਲ੍ਹਾ ਪ੍ਰੀਸ਼ਦ, ਸੰਮਤੀ ਮੈਂਬਰਾਂ ਅਤੇ ਸਰਪੰਚਾਂ ਨੂੰ ਬਹੁਮੰਤਵੀ ਵਿਕਾਸ ਦੇ ਮੁੱਦਿਆਂ ਤੇ ਸੰਬੋਧਨ ਕੀਤਾ।  ਵਰਕਸ਼ਾਪ ਵਿੱਚ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੀ ਆਮਦ ਤੇ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਸੁਰਜੀਤ ਸਿੰਘ ਵੱਲੋਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਵਰਕਸ਼ਾਪ ਨੂੰ ਆਯੋਜਿਤ ਕਰਨ ਦੇ ਮੰਤਵ ਤੇ ਸੰਖੇਪ ਨਾਲ ਚਾਨਣਾ ਪਾਇਆ।
          ਡਿਪਟੀ ਕਮਿਸ਼ਨਰ ਨੇ ਨਰੇਗਾ ਸਕੀਮ ਅਧੀਨ ਕਰਵਾਏ ਜਾ ਰਹੇ ਵਿਕਾਸ ਕੰਮਾਂ ਪ੍ਰਤੀ ਲਾਈਨ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਮੇਟਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਨਰੇਗਾ ਸਕੀਮ ਨੂੰ ਪੂਰੀ ਪਾਰਦਰਸਤਾ ਅਤੇ ਇਮਾਨਦਾਰੀ ਨਾਲ ਲਾਗੂ ਕਰਨ ਦੀ ਲੋੜ ਹੈ। ਰਾਸ਼ਟਰੀ ਰੋਜ਼ਗਾਰ ਗਰੰਟੀ ਸਕੀਮ ਦੇ ਵੱਖ-ਵੱਖ ਪਹਿਲੂਆਂ ਤੇ ਚਾਨਣਾ ਪਾਇਆ ਅਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਬਾਕੀ ਵਿਕਾਸ ਸਕੀਮਾਂ ਸਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਕਿ ਇਸ ਜ਼ਿਲ੍ਹੇ ਵਿੱਚ ਪਿਛਲੇ ਸਾਲ ਦੌਰਾਨ ਵੱਖ-ਵੱਖ ਵਿਕਾਸ ਸਕੀਮਾਂ ਅਧੀਨ ਲਗਭਗ 12 ਕਰੋੜ ਰੁਪਏ ਤੋਂ ਵੱਧ ਖਰਚ ਹੋਇਆ ਹੈ ਅਤੇ ਨਰੇਗਾ ਸਕੀਮ ਅਧੀਨ ਪੰਚਾਇਤਾਂ ਰਾਹੀਂ ਪਿੰਡਾਂ ਦੇ ਲੋਕਾਂ ਨੂੰ 100 ਦਿਨ ਦਾ ਗਰੰਟੀ ਰੋਜ਼ਗਾਰ ਦੇ ਕੇ ਬੇ-ਰੋਜ਼ਗਾਰੀ ਨੂੰ ਨੱਥ ਪਾਉਣ ਦਾ ਇੱਕ ਵੱਡਾ ਹੰਭਲਾ ਮਾਰਿਆ ਹੈ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਪਾਰਟੀਸਪੈਂਟਸ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਜ਼ਿਲ੍ਹੇ ਦੇ ਵਿਕਾਸ ਲਈ ਹਮੇਸ਼ਾਂ ਤਤਪਰ ਰਹੇ ਹਨ ਅਤੇ ਹੁਣ ਵੀ ਤੱਤਪਰ ਹਨ ਅਤੇ ਆਖਿਆ ਕਿ ਵਿਕਾਸ ਦੇ ਕੰਮਾਂ ਵਿੱਚ  ਪੈਸੇ ਦੀ ਅਤੇ ਨਾ ਸਾਧਨਾਂ ਦੀ ਘਾਟ ਆਉਣ ਦਿੱਤੀ ਜਾਵੇਗੀ ਅਤੇ ਜੋ ਲਾਈਨ ਵਿਭਾਗ ਦੇ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਜਿਹੜੇ 50 ਪ੍ਰਤੀਸ਼ਤ ਕੰਮ ਨਰੇਗਾ ਸਕੀਮ ਅਧੀਨ ਲਾਈਨ ਵਿਭਾਗ ਨਾਲ ਸਬੰਧਤ ਹੁੰਦੇ ਹਨ, ਉਨ੍ਹਾਂ ਪ੍ਰਤੀ ਇਨ੍ਹਾਂ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਸੰਦੇਸ਼ ਵਿੱਚ ਭ੍ਰਿਸਟਾਚਾਰ , ਭਰੂਣ ਹੱਤਿਆ, ਨਸ਼ਾਖੋਰੀ ਦੇ ਘੋਰ ਅਪਰਾਧਾਂ ਨੂੰ ਜ਼ਿਲ੍ਹੇ ਵਿੱਚ ਜੜੋਂ ਪੁੱਟਣ ਦਾ ਸੱਦਾ ਦਿੱਤਾ। ਇਸ ਵਰਕਸ਼ਾਪ ਨੂੰ ਸ਼੍ਰੀ ਭੁਸ਼ਨ ਕੁਮਾਰ ਏ ਪੀ ਓ ਰਿਸੋਰਸ ਪਰਸਨ ਅਤੇ ਪ੍ਰਕਾਸ਼ ਸਿੰਘ ਲੰਮੇ ਸੰਯੁਕਤ ਡਾਇਰੈਕਟਰ, ਪੰਚਾਇਤੀ ਰਾਜ ਪੰਜਾਬ (ਰਿਟਾ:) ਰਿਸੋਰਸ ਪਰਸਨ ਨੇ ਨਰੇਗਾ ਸਕੀਮ ਸਬੰਧੀ ਲਾਈਨ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬੜੇ ਹੀ ਰੌਚਕ ਢੰਗ ਨਾਲ ਦਿੱਤੇ ਗਏ।
        ਸ਼੍ਰੀ ਸੁਰਜੀਤ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦਾ ਇਸ ਵਰਕਸ਼ਾਪ ਨੂੰ ਸੰਬੋਧਨ ਕਰਨ ਸਬੰਧੀ ਧੰਨਵਾਦ ਕੀਤਾ ਅਤੇ ਆਏ ਹੋਏ ਪਾਰਟੀਸਪੈਂਟਸ ਨੂੰ ਅੱਜ ਦੀ ਵਰਕਸਾਪ ਵਿੱਚ ਵੱਖ-ਵੱਖ ਰਿਸੋਰਸ ਪਰਸਨਜ਼ ਵੱਲੋਂ ਮਿਲੀ ਜਾਣਕਾਰੀ ਤੋਂ ਪ੍ਰੇਰਿਤ ਹੋ ਕੇ ਆਪਣੇ ਵਿਭਾਗਾਂ ਵਿੱਚ ਕੀਤੇ ਜਾ ਰਹੇ ਕੰਮਾਂ ਨੂੰ ਸੁਚਾਰੂ ਢੰਗ ਅਤੇ ਪੂਰੀ ਪਾਰਦਰਸ਼ਤਾ ਨਾਲ ਕਰਨ ਲਈ ਪ੍ਰੇਰਿਆ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)