ਪਾਲ ਸਿੰਘ ਬਣੇ ਨਵੇਂ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਤਲਵਾੜਾ / ਹੁਸ਼ਿਆਰਪੁਰ, 19 ਮਈ:  ਸ਼੍ਰੀ ਪਾਲ ਸਿੰਘ  ਨੇ ਬਤੌਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹੁਸ਼ਿਆਰਪੁਰ ਵਜੋਂ  ਅੱਜ ਸਥਾਨਕ ਮਿੰਨੀ ਸਕੱਤਰੇਤ ਵਿਖੇ  ਚਾਰਜ  ਸੰਭਾਲ ਲਿਆ ਹੈ।  ਉਹ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਦੇ  ਮੁੱਖ ਦਫ਼ਤਰ ਚੰਡੀਗੜ• ਤੋਂ ਬਦਲ ਕੇ ਇਥੇ ਆਏ ਹਨ।  ਇਸ ਤੋਂ ਪਹਿਲਾਂ ਉਹ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਖੇ ਵੀ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੇ ਅਹੁੱਦੇ ਤੇ  ਤਾਇਨਾਤ ਰਹਿ ਚੁੱਕੇ ਹਨ।

ਅੱਠਵੀਂ ਦੇ ਨਤੀਜੇ : ਇਕ ਝਾਤ

ਤਲਵਾੜਾ, 18 ਮਈ: ਮਿਡਲ ਪ੍ਰੀਖਿਆ ਵਿਚ ਤਲਵਾੜੇ ਦੇ ਸਕੂਲਾਂ ਦੀ ਕਾਰਗੁਜਾਰੀ ਕੁਝ ਇਹੋ ਜਿਹੀ ਰਹੀ; ਪੇਸ਼ ਹੈ ਤੁਲਨਾਤਮਕ ਚਾਰਟ :-

ਪਿੰਡ ਖੜੌਦੀ ਵਿਚ ਕਾਨੂੰਨੀ ਸਾਖਰਤਾ ਕੈਂਪ ਲਗਾਇਆ

ਤਲਵਾੜਾ / ਹੁਸ਼ਿਆਰਪੁਰ, 17 ਮਈ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ਼੍ਰੀ ਜਸਪਾਲ ਸਿੰਘ ਭਾਟੀਆ ਦੀ ਦੇਖ-ਰੇਖ ਹੇਠ ਪਿੰਡ ਖੜੌਦੀ ਬਲਾਕ ਮਾਹਿਲਪੁਰ ਵਿਖੇ ਆਮ ਲੋਕਾਂ ਨੂੰ ਨਰੇਗਾ ਸਕੀਮ, ਮੁਫ਼ਤ ਕਾਨੂੰਨੀ ਸਹਾਇਤਾ, 29 ਮਈ 2010 ਦੀ ਤਿਮਾਹੀ ਲੋਕ ਅਦਾਲਤ ਅਤੇ ਵੱਖ-ਵੱਖ ਕਾਨੂੰਨਾਂ ਬਾਰੇ ਜਾਣਕਾਰੀ ਦੇਣ ਹਿੱਤ ਕਾਨੂੰਨੀ ਸਾਖਰਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਪ੍ਰਧਾਨਗੀ ਸਹਾਇਕ ਜ਼ਿਲ੍ਹਾ ਅਟਾਰਨੀ (ਕ ਸ) ਸ਼੍ਰੀ ਚਰਨਜੀਤ ਸਿੰਘ ਨੇ ਕੀਤੀ। ਇਸ ਕੈਂਪ ਵਿੱਚ ਸ਼੍ਰੀ ਅਮਿਤ ਕੋਹਲੀ ਵਕੀਲ, ਬੀ ਡੀ ਪੀ ਓ ਧਰਮਪਾਲ ਸਿੱਧੂ, ਸਰਪੰਚ ਪਿੰਡ ਖੜੌਦੀ ਦਿਲਬਾਗ ਰਾਮ, ਟੀਚਰ ਸਰਕਾਰੀ ਸਕੂਲ, ਸੋਸ਼ਲ ਵਰਕਰ ਜਸਬੀਰ ਸਿੰਘ, ਸ਼੍ਰੀ ਜੋਗ ਰਾਜ, ਵਕੀਲ ਐਚ ਐਸ ਬਾਘਾ ਖਾਸ ਤੌਰ ਤੇ ਹਾਜ਼ਰ ਸਨ।
        ਇਸ ਕੈਂਪ ਦੌਰਾਨ ਹਾਜ਼ਰ ਵਿਅਕਤੀਆਂ ਨੂੰ ਵਕੀਲ ਸ਼੍ਰੀ ਅਮਿਤ ਕੋਹਲੀ ਵੱਲੋਂ ਹਿੰਦੂ ਮੈਰਿਜ ਐਕਟ,  ਐਮ ਏ ਸੀ ਟੀ, ਆਈ ਪੀ ਸੀ, ਸੀ ਆਰ ਪੀ ਸੀ ਅਤੇ ਹੋਰ ਉਪਯੋਗੀ ਕਾਨੂੰਨਾਂ ਬਾਰੇ ਦੱਸਿਆ ਗਿਆ।  ਬੀ ਡੀ ਪੀ ਓ ਮਾਹਿਲਪੁਰ ਸ਼੍ਰੀ ਧਰਮਪਾਲ ਸਿੱਧੂ ਵੱਲੋਂ ਪਿੰਡ ਵਾਸੀਆਂ ਨੂੰ ਨਰੇਗਾ ਸਕੀਮ ਬਾਰੇ ਦੱਸਿਆ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਨਰੇਗਾ ਸਕੀਮ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਦੀ ਸੂਚਨਾ ਉਨ੍ਹਾਂ ਨੂੰ ਦੇ ਸਕਦੇ ਹਨ।
         ਸਹਾਇਕ ਜ਼ਿਲ੍ਹਾ ਅਟਾਰਨੀ ਕਾਨੂੰਨੀ ਸੇਵਾਵਾਂ ਸ਼੍ਰੀ ਚਰਨਜੀਤ ਸਿੰਘ ਨੇ ਹਾਜ਼ਰ ਲੋਕਾਂ ਨੂੰ ਦੱਸਿਆ ਕਿ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਹਰ ਔਰਤ , ਬੱਚਾ, ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ ਦੇ ਵਿਅਕਤੀ, ਮਾਨਸਿਕ ਰੋਗੀ, ਉਦਯੋਗਿਕ ਕਾਮੇ, ਕੁਦਰਤੀ ਆਫ਼ਤਾਂ ਦੇ ਮਾਰੇ, ਬੇਗਾਰ ਦੇ ਮਾਰੇ, ਹਵਾਲਾਤੀ ਅਤੇ ਹਰੇਕ ਉਹ ਵਿਅਕਤੀ ਜਿਸ ਦੀ ਸਾਲਾਨਾ ਆਮਦਨ 50,000/- ਰੁਪਏ ਤੋਂ ਘੱਟ ਹੈ, ਮੁਫ਼ਤ ਕਾਨੂੰਨੀ ਸਹਾਇਤਾ ਲੈਣ ਦਾ ਹੱਕਦਾਰ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਲੋਕ ਇਹ ਸਹਾਇਤਾ ਨੂੰ ਲੈਣ ਲਈ ਉਨ੍ਹਾਂ ਪਾਸ ਜਾਂ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਦੇ ਦਫ਼ਤਰ ਵਿਖੇ ਜਾਂ ਸਿਵਲ ਜੱਜ ਸੀਨੀਅਰ ਡਵੀਜ਼ਨ ਦੇ ਦਫ਼ਤਰ ਵਿਖੇ ਦਰਖਾਸਤ ਦੇ ਸਕਦੇ ਹਨ।  ਇਸ ਮੌਕੇ ਤੇ ਆਮ ਜਨਤਾ ਨੂੰ ਇਹ ਵੀ ਦੱਸਿਆ ਗਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਛੇਤੀ ਅਤੇ ਸਸਤਾ ਨਿਆਂ ਦੁਆਉਣ ਲਈ ਸ਼੍ਰੀ ਜਸਪਾਲ ਸਿੰਘ ਭਾਟੀਆ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਦੇਖ-ਰੇਖ ਹੇਠ 29 ਮਈ 2010 ਨੂੰ ਸਾਰੀਆਂ ਅਦਾਲਤਾਂ ਵਿੱਚ ਤਿਮਾਹੀ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੌਕੇ ਲੋਕ ਅਦਾਲਤ ਦੇ ਲਾਭਾਂ ਬਾਰੇ ਦੱਸਿਆ ਗਿਆ ਅਤੇ ਆਉਣ ਵਾਲੀ ਲੋਕ ਅਦਾਲਤ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਗਈ।  ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਨਰੇਗਾ ਸਕੀਮਾਂ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਖਾਸ ਹਦਾਇਤ ਕੀਤੀ ਕਿ ਲੋਕ ਲਿਖਤੀ ਤੌਰ ਤੇ ਦਰਖਾਸਤ ਦੇ ਕੇ ਕੰਮ ਦੀ ਮੰਗ ਕਰਨ, ਜਾਬ ਕਾਰਡ ਆਪਣੇ ਕਬਜੇ ਵਿੱਚ ਰੱਖਣ ਅਤੇ ਕੰਮ ਨਾ ਮਿਲਣ ਦੀ ਸੂਰਤ ਵਿੱਚ ਬੇਰੋਜ਼ਗਾਰੀ ਭੱਤੇ ਦੀ ਮੰਗ ਕਰਨ।  ਜੇਕਰ ਕਿਸੇ ਨੂੰ ਵੀ ਇਸ ਸਕੀਮ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਇਸ ਸਬੰਧੀ ਦਰਖਾਸਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੁੰ ਦੇ ਸਕਦੇ ਹਨ।  ਇਸ ਮੌਕੇ ਤੇ ਘਰੇਲੂ ਹਿੰਸਾ ਕਾਨੂੰਨ 2005, ਸੂਚਨਾ ਅਧਿਕਾਰ ਕਾਨੂੰਨ 2005 ਆਦਿ ਬਾਰੇ ਵਿਸਥਾਰ ਨਾਲ ਲੋਕਾਂ ਨੂੰ ਦੱਸਿਆ।
        ਕੈਂਪ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਉਨ੍ਹਾਂ ਨੂੰ ਲੋੜੀਂਦੀ ਸਲਾਹ ਦਿੱਤੀ ਗਈ। ਮੁਫ਼ਤ ਕਾਨੂੰਨੀ ਸਹਾਇਤਾ ਅਤੇ ਨਰੇਗਾ ਸਕੀਮ ਸਬੰਧੀ ਮੁਫ਼ਤ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਇਸ ਕੈਂਪ ਵਿੱਚ ਵੱਖ-ਵੱਖ ਪਿੰਡਾਂ ਦੇ ਪੰਚ, ਸਰਪੰਚ, ਆਂਗਣਵਾੜੀ ਵਰਕਰ, ਅਧਿਆਪਕ, ਮੇਟ, ਬਲਾਕ ਸੰਮਤੀ ਮੈਂਬਰ, ਆਂਗੜਵਾੜੀ ਸਹਾਇਕ ਅਤੇ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।

ਤਿੰਨ ਦਿਨਾ ਵਰਕਸ਼ਾਪ 'ਚ ਨਰੇਗਾ ਤੇ ਹੋਰ ਵਿਸ਼ਿਆਂ ਦੀ ਸਿਖਲਾਈ ਦਿੱਤੀ

ਤਲਵਾੜਾ / ਹੁਸ਼ਿਆਰਪੁਰ, 17 ਮਈ: ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਹਾਲ ਹੁਸ਼ਿਆਰਪੁਰ ਵਿਖੇ ਤਿੰਨ ਰੋਜ਼ਾ ਵਰਕਸ਼ਾਪ ਲਗਾਈ ਗਈ। ਪਹਿਲੇ ਦਿਨ ਦੀ  ਵਰਕਸ਼ਾਪ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਕੀਤੀ। ਇਸ ਵਰਕਸ਼ਾਪ ਵਿੱਚ ਪੇਂਡੂ ਸਵੈ-ਸਥਾਨਿਕ ਸਰਕਾਰੀ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ, ਦਫ਼ਤਰੀ ਸਟਾਫ਼, ਪੰਚਾਇਤ ਸੰਮਤੀ ਮੈਂਬਰਾਂ, ਸਰਪੰਚਾਂ, ਅਧਿਕਾਰੀਆਂ ਤੇ ਕਰਮਚਾਰੀਆਂ  ਨੂੰ ਨਰੇਗਾ, ਪੰਚਾਇਤੀ ਰਾਜ ਐਕਟ 1994, ਵਿਲੇਜ ਕਾਮਨ ਲੈਂਡ ਐਕਟ 1961 ਦੀਆਂ ਯੋਗ ਧਾਰਾਵਾਂ ਅਤੇ ਨਿਯਮਾਂ ਸਬੰਧੀ ਵਿਸ਼ਿਆਂ ਤੇ ਸਿਖਲਾਈ ਦਿੱਤੀ ਗਈ।
        ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਵਰਕਸ਼ਾਪ ਦੌਰਾਨ ਪੇਂਡੂ ਸਵੈ-ਸਥਾਨਿਕ ਸਰਕਾਰੀ ਸੰਸਥਾਵਾਂ ਦੇ ਚੁਣੇ ਹੋਏ ਨੁਮਾਇੰਦਿਆਂ, ਦਫ਼ਤਰੀ ਸਟਾਫ਼, ਪੰਚਾਇਤ ਸੰਮਤੀ ਮੈਂਬਰਾਂ, ਸਰਪੰਚਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਵਰਕਸ਼ਾਪ ਵਿੱਚ ਨਰੇਗਾ ਸਬੰਧੀ ਸਕੀਮਾਂ ਨੂੰ ਪੂਰੀ ਤਰਾਂ ਲਾਗੂ ਕਰਨ ਲਈ ਪ੍ਰੇਰਿਆ।   ਉਨ੍ਹਾਂ ਸਰਪੰਚਾਂ ਨੂੰ ਕਿਹਾ ਕਿ ਨਰੇਗਾ ਸਬੰਧੀ ਸਕੀਮ ਦੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਰੇਗਾ ਸਕੀਮ ਅਧੀਨ ਕਿਹੜੇ-ਕਿਹੜੇ ਕੰਮ ਕਰਵਾਏ ਜਾਣੇ ਹਨ, ਉਨ੍ਹਾਂ ਸਬੰਧੀ ਸਟਾਫ਼ ਅਤੇ ਸਰਪੰਚਾਂ ਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ।
        ਇਸ ਵਰਕਸ਼ਾਪ ਵਿੱਚ ਰਿਸੋਰਸ ਪਰਸਨ ਸ਼੍ਰੀ ਭੂਸ਼ਨ ਸ਼ਰਮਾ ਏ ਪੀ ਓ ਵੱਲੋਂ ਨਰੇਗਾ ਸਕੀਮ ਦਾ ਉਦੇਸ਼ , ਰਜਿਸਟਰੇਸ਼ਨ, ਜਾਬ ਕਾਰਡ, ਕੰਮ ਅਤੇ ਸਾਲਾਨਾ ਯੋਜਨਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ ।  ਵਰਕਸ਼ਾਪ ਦੇ ਦੂਸਰੇ ਸੈਸ਼ਨ ਦੀ ਸ਼ੁਰੂਆਤ ਕਰਦਿਆਂ ਸਯੁੰਕਤ ਡਾਇਰੈਕਟਰ (ਰੀਟਾ:) ਸ਼੍ਰੀ ਪ੍ਰਕਾਸ਼ ਸਿੰਘ ¦ਮੇ ਨੇ ਨਰੇਗਾ ਸਕੀਮ ਸਬੰਧੀ ਸਾਲਾਨਾ ਯੋਜਨਾਵਾਂ ਅਤੇ ਨਰੇਗਾ ਸਕੀਮ ਦਾ ਉਦੇਸ਼ ਅਤੇ ਪੰਚਾਇਤੀ ਰਾਜ ਐਕਟ 1994 ਅਨੁਸਾਰ ਪੰਚਾਇਤ ਦੀ ਰੂਪ ਰੇਖਾ, ਕੰਮ ਅਤੇ ਮੀਟਿੰਗਾਂ ਸਬੰਧੀ ਜਾਣਕਾਰੀ ਦਿੱਤੀ।  ਵਿਚਾਰ-ਵਟਾਂਦਰਾ ਸੈਸ਼ਨ ਵਿੱਚ ਸਰਪੰਚਾਂ ਵੱਲੋਂ ਕੀਤੇ ਗਏ ਸਵਾਲਾਂ ਦੇ ਜਵਾਬ ਬੜੇ ਹੀ ਰੌਚਕ ਢੰਗ ਨਾਲ ਦਿੱਤੇ ਗਏ। ਰਿਸੋਰਸ ਪਰਸਨ ਸ਼੍ਰੀ ਸ਼ਿਵ ਲਾਲ ਨੇ ਵਿਲੇਜ ਕਾਮਨ ਲੈਂਡ ਐਕਟ 1961 ਅਨੁਸਾਰ ਸ਼ਾਮਲਾਤ ਅਤੇ ਮੁਸ਼ਤਰਕਾ ਮਾਲਕਾਨ ਜ਼ਮੀਨਾਂ ਦੀ ਸੰਭਾਲ, ਸਮੱਸਿਆ ਅਤੇ ਹੱਲ ਸਬੰਧੀ ਜਾਣਕਾਰੀ ਦਿੱਤੀ ਅਤੇ ਵਿਲੇਜ ਕਾਮਨ ਲੈਂਡ ਐਕਟ ਸਬੰਧੀ ਕੀਤੇ ਗਏ ਸਵਾਲਾਂ ਦੇ ਜਵਾਬ ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਸੁਰਜੀਤ ਸਿੰਘ ਵੱਲੋਂ ਦਿੱਤੇ ਗਏ। ਸਾਰੇ ਸਰਪੰਚਾਂ ਨੇ ਇਸ ਵਰਕਸ਼ਾਪ ਨੂੰ ਬਹੁਤ ਹੀ ਲਾਹੇਵੰਦ ਤੇ ਤਸੱਲੀਬਖਸ਼ ਦੱਸਿਆ।  ਸਹਾਇਕ ਕੋਆਰਡੀਨੇਟਰ ਸ਼੍ਰੀ ਪੇਮ ਕਾਹਲੋਂ  ਨੇ ਇਸ ਜ਼ਿਲ੍ਹਾ ਸੈਂਟਰ ਸਬੰਧੀ  ਵਰਕਸ਼ਾਪ ਵਿੱਚ ਭਾਗ ਲੈਣ ਵਾਲਿਆਂ ਨੂੰ ਜਾਣਕਾਰੀ ਦਿੱਤੀ।  ਜ਼ਿਲ੍ਹਾ ਕੋਅਰਡੀਨੇਟਰ ਸ਼੍ਰੀ ਸੁਰਜੀਤ ਸਿੰਘ ਨੇ ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਦਾ ਇਸ ਵਰਕਸ਼ਾਪ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਜੀ ਆਇਆਂ ਕਿਹਾ।

ਜਿਲ੍ਹਾ ਸਲਾਹਕਾਰ ਕਮੇਟੀਆਂ ਦੀ ਮੀਟਿੰਗ 24 ਨੂੰ

ਤਲਵਾੜਾ / ਹੁਸਿਆਰਪੁਰ,  17  ਮਈ: ਡਿਪਟੀ ਕਮਿਸ਼ਨਰ ਸ੍ਰੀ ਮੇਘ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਪੱਧਰੀ ਅਡਵਾਈਜ਼ਰੀ ਕਮੇਟੀਆਂ ਦੀਆਂ ਮੀਟਿੰਗਾਂ 24  ਮਈ 2010 ਨੂੰ ਮਿੰਨੀ ਸੱਕਤਰੇਤ ਦੇ ਮੀਟਿੰਗ ਹਾਲ ਵਿਖੇ ਆਯੋਜਿਤ ਕੀਤੀਆਂ ਜਾਣਗੀਆਂ।  ਉਹਨਾਂ  ਦਸਿਆ ਕਿ   ਜਨਸਿਹਤ  ਵਿਭਾਗ (ਪੀਣ ਵਾਲੇ ਪਾਣੀ)   ਦੀ ਮੀਟਿੰਗ ਸਵੇਰੇ 9 -30 ਵਜੇ, ਸਹਿਕਾਰਤਾ ਵਿਭਾਗ ਸਵੇਰੇ 10-00 ਵਜੇ, ਪੁਲਿਸ ਵਿਭਾਗ ਸਵੇਰੇ 10-30 ਵਜੇ, ਸਿਹਤ ਵਿਭਾਗ 11-00 ਵਜੇ, ਭਲਾਈ ਵਿਭਾਗ ਐਸ ਸੀ ਬੀ ਸੀ ਅਤੇ ਸਮਾਜਿਕ ਸੁਰੱਖਿਆ 11-30 ਵਜੇ, ਸਿੰਚਾਈ ਵਿਭਾਗ ਦੁਪਹਿਰ 12-00 ਵਜੇ, ਸਿਖਿਆ ਵਿਭਾਗ  ਬਾ: ਦੁਪਹਿਰ 12-30 ਵਜੇ , ਆਬਕਾਰੀ ਅਤੇ ਕਰ ਵਿਭਾਗ  ਬਾ: ਦੁਪਹਿਰ 1-00 ਵਜੇ, ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਬਾ: ਦੁਪਹਿਰ 1-30 ਵਜੇ, ਮਾਲ ਵਿਭਾਗ ਬਾ: ਦੁਪਹਿਰ 2-30 ਵਜੇ, ਬਿਜਲੀ ਵਿਭਾਗ ਬਾ: ਦੁਪਹਿਰ 3-00 ਵਜੇ ਅਤੇ ਬੁਨਿਆਦੀ ਢਾਂਚਾ ਅਤੇ ਮਿਉਂਸਪਲ ਅਮੈਨਟੀਜ਼ ਵਿਭਾਗ ਦੀ ਮੀਟਿੰਗ ਬਾ: ਦੁਪਹਿਰ 3-30 ਵਜੇ ਹੋਵੇਗੀ। ਡਿਪਟੀ ਕਮਿਸ਼ਨਰ ਨੇ ਅਡਵਾਈਜ਼ਰੀ ਕਮੇਟੀਆਂ ਦੇ ਮੈਂਬਰ ਸਾਹਿਬਾਨ, ਮੈਂਬਰ ਸੱਕਤਰ/ਕਨਵੀਨਰਾਂ ਨੂੰ ਇਹਨਾਂ ਮੀਟਿੰਗਾਂ ਵਿਚ ਸਮੇਂ ਸਿਰ ਹਾਜ਼ਰ ਹੋਣ ਲਈ ਕਿਹਾ।

ਬੀ ਬੀ ਐਮ ਬੀ ਨੇ ਆਪਣਾ ਸਥਾਪਨਾ ਦਿਵਸ ਮਨਾਇਆ

ਬੀ. ਬੀ. ਐਮ. ਬੀ. ਵੱਲੋਂ ਉਤਪਾਦਨ ਸਮਰੱਥਾ ਵਧਾਈ ਜਾਵੇਗੀ: ਅਗਰਵਾਲ
ਤਲਵਾੜਾ, 16 ਮਈ : ਅੱਜ ਇੱਥੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਆਪਣਾ 34ਵਾਂ ਸਥਾਪਨਾ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬੋਰਡ ਦੇ ਮੁਖੀ ਸ਼੍ਰੀ ਏ. ਬੀ. ਅਗਰਵਾਲ ਨੇ ਕਿਹਾ ਕਿ ਭਾਖੜਾ ਬਿਆਸ ਪ੍ਰਾਜੈਕਟਾਂ ਦੀ ਸ਼ੁਰੂਆਤ ਨਾਲ ਦੇਸ਼ ਵਿਚ ਸਵੈ ਨਿਰਭਰਤਾ ਦਾ ਨਵੇਂ ਯੁੱਗ ਦਾ ਆਗਾਜ਼ ਹੋਇਆ ਸੀ ਅਤੇ ਊਰਜਾ ਤੇ ਸਿੰਚਾਈ ਦੇ ਖੇਤਰ ਵਿਚ ਇਹਨਾਂ ਪ੍ਰਾਜੈਕਟਾਂ ਰਾਹੀਂ ਬੋਰਡ ਨੇ ਬੜਾ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੇ ਸਾਹਮਣੇ ਸਮੇਂ ਦੇ ਬੀਤਣ ਨਾਲ ਤਰੱਕੀ ਦੀ ਰਾਹ ਦੇ ਚਲਦੇ ਹੋਏ ਊਰਜਾ ਦੀ ਮੰਗ ਬੇਹੱਦ ਵਧ ਗਈ ਹੈ ਜਿਸ ਨੂੰ ਪੂਰਾ ਕਰਨ ਲਈ ਕਈ ਅਦਾਰੇ ਜੀਤੋੜ ਯਤਨ ਕਰ ਰਹੇ ਹਨ ਪਰੰਤੂ ਬੀ. ਬੀ. ਐਮ. ਬੀ. ਅਜੇ ਵੀ ਤਿੰਨ ਹਜਾਰ ਮੈਗਾਵਾਟ ਤੱਕ ਅਟਕੀ ਹੋਈ ਹੈ ਅਤੇ ਜੇਕਰ ਬੋਰਡ ਨੇ ਆਪਣੇ ਵਿੱਤੀ ਸੰਕਟ ਤੇ ਕੌਮੀ ਊਰਜਾ ਦੀ ਦਰਪੇਸ਼ ਕਮੀ ਤੋਂ ਨਿਜਾਤ ਪਾਉਣੀ ਹੈ ਤਾਂ ਭਵਿੱਖ ਮੁਖੀ ਸੋਚ ਤੇ ਚਲਦੇ ਹੋਏ ਆਪਣੀ ਉਤਪਾਦਨ ਸਮਰੱਥਾ ਵਧਾਉਣੀ ਪਵੇਗੀ ਅਤੇ ਇਹ ਸੁਪਨਾ ਛੇਤੀ ਹੀ ਸੱਚ ਵੀ ਹੋਵੇਗਾ। ਕਿਹਾ ਕਿ ਬੀ. ਬੀ. ਐਮ. ਬੀ. ਦੀ ਉਤਪਾਦਨ ਸਮਰੱਥਾ ਇਸ ਵੇਲੇ ਤਿੰਨ ਹਜਾਰ ਮੈਗਾਵਾਟ ਤੱਕ ਸੀਮਤ ਹੈ ਅਤੇ ਭਵਿਖਮੁਖੀ ਸੋਚ ਨੂੰ ਮੁੱਖ ਰੱਖਦਿਆਂ ਸਮੇਂ ਦੀ ਲੋੜ ਹੈ ਬੋਰਡ ਆਪਣੀ ਉਤਪਾਦਨ ਸਮਰੱਥਾ ਵਿਚ ਵਾਧਾ ਕਰੇ ਅਤੇ ਨਵੇਂ ਢੰਗ ਤਰੀਕਿਆਂ ਨਾਲ ਬਿਜਲੀ ਉਤਪਾਦਨ ਕਰਨ ਲਈ ਪਹਿਲਕਦਮੀ ਕਰੇ। ਉਨ੍ਹਾਂ ਕਿਹਾ ਕਿ ਬੋਰਡ ਦਾ ਆਪਣਾ ਗੌਰਵਮਈ ਇਤਿਹਾਸ ਹੈ ਅਤੇ ਦੇਸ਼ ਸੇਵਾ ਵਿਚ ਆਪਣੇ ਬੇਮਿਸਾਲ ਪ੍ਰਾਜੈਕਟਾਂ ਰਾਹੀਂ ਸ਼ਲਾਘਾਯੋਗ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਅਨੇਕਾਂ ਕਾਰਨਾਂ ਕਰਕੇ ਬੋਰਡ ਭਾਵੇਂ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਪਰੰਤੂ ਛੇਤੀ ਹੀ ਇਸ ਦੇ ਕਾਬੂ ਪਾ ਲਿਆ ਜਾਵੇਗਾ ਅਤੇ ਉਹ ਜੇਤੂ ਬਣ ਕੇ ਵਿਸ਼ਵ ਦੇ ਸਾਹਮਣੇ ਆਉਣਗੇ। ਸ਼੍ਰੀ ਅਗਰਵਾਲ ਨੇ ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਸ਼ਾਨਦਾਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਵੱਖੋ ਵੱਖ ਪ੍ਰਾਜੈਕਟਾਂ ਨਾਲ ਜੁੜੇ 29 ਕਰਮਚਾਰੀਆਂ ਨੂੰ ਸੋਨ ਤਮਗੇ, ਪ੍ਰਸੰਸਾ ਪੱਤਰ ਤੇ ਨਗਦ ਇਨਾਮਾਂ ਨਾਲ ਸਨਮਾਨਿਤ ਕੀਤਾ। ਇਸ ਮੌਕੇ ਤਲਵਾੜਾ, ਨੰਗਲ, ਸਲਾਪੜ, ਸੁੰਦਰਨਗਰ ਤੋਂ ਵਿਸ਼ੇਸ਼ ਤੌਰ ਤੇ ਪੁਜੇ 174 ਸਕੂਲੀ ਬੱਚਿਆਂ ਮੰਤਰਮੁਗਧ ਕਰ ਦੇਣ ਵਾਲਾ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਹਾਜਰ ਦਰਸ਼ਕਾਂ ਦਾ ਮਨ ਮੋਹ ਲਿਆ। ਚੇਅਰਮੈਨ ਸ਼੍ਰੀ ਅਗਰਵਾਲ ਨੇ ਇਹਨਾਂ ਬੱਚਿਆਂ ਦੇ ਮਾਣਮੱਤੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਉਨ੍ਹਾਂ ਦੇ ਸਕੂਲਾਂ ਨੂੰ ਗਿਆਰਾਂ ਗਿਆਰਾਂ ਹਜਾਰ ਰੁਪਏ ਨਗਦ ਇਨਾਮ ਤੇ ਅਨੇਕਾਂ ਤੋਹਫਿਆਂ ਦੇ ਨਾਲ ਬੀ. ਬੀ. ਐਮ. ਬੀ. ਪ੍ਰਾਜੈਕਟਾਂ ਦੇ ਸਕੂਲਾਂ ਵਿਚ ਇਕ ਦਿਨ ਦੀ ਛੁੱਟੀ ਦਾ ਐਲਾਨ ਵੀ ਕੀਤਾ। ਡਾ. ਅਮਰਜੀਤ ਸਿੰਘ ਨੇ ਇਸ ਮੌਕੇ ਸਥਾਪਨਾ ਦਿਵਸ ਸਬੰਧੀ ਕਵਿਤਾ ਪੇਸ਼ ਕੀਤੀ ਅਤੇ ਹੋਰਨਾਂ ਤੋਂ ਇਲਾਵਾ ਸਮਾਗਮ ਨੂੰ ਬੀ. ਬੀ. ਬੱਸੀ, ਐਮ. ਐਲ. ਗੁਪਤਾ ਅਤੇ ਐਚ. ਕੇ. ਗੁਪਤਾ ਨੇ ਵੀ ਸੰਬੋਧਨ ਕੀਤਾ ਅਤੇ ਮੰਚ ਸੰਚਾਲਨ ਇੰਜੀ: ਅਨਿਲ ਗੌਤਮ ਨੇ ਬਾਖੂਬੀ ਕੀਤਾ। ਚੀਫ ਇੰਜੀਨੀਅਰ ਬਿਆਸ ਡੈਮ ਸ਼੍ਰੀ ਵੀ. ਐਨ. ਗੋਇਲ ਬੀ. ਡੀ. ਸਿੰਘ ਚੀਫ ਇੰਜੀਨਅਰ ਨੰਗਲ ਡੈਮ, ਓ. ਪੀ. ਸ਼ਰਮਾ ਚੀਫ ਇੰਜੀਨੀਅਰ ਸੁੰਦਰਨਗਰ ਅਤੇ ਕਈ ਹੋਰ ਡੈਮਾਂ ਤੋਂ ਉਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਡਿਪਟੀ ਕਮਿਸ਼ਨਰ ਨੇ ਦੁੱਖ ਸਾਂਝਾ ਕੀਤਾ

ਹੁਸ਼ਿਆਰਪੁਰ, 16 ਮਈ: ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਪਿੰਡ ਆਨੰਦਗੜ  ਤਹਿਸੀਲ ਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਸਨੀਕ ਸ਼੍ਰੀ ਦੀਦਾਰ ਸਿੰਘ ਪੁੱਤਰ ਕਰਤਾਰ ਸਿੰਘ ਅਤੇ ਉਸ ਦੀ ਪਤਨੀ ਸ਼੍ਰੀਮਤੀ ਸੁਰਜੀਤ ਕੌਰ ਦੀ  ਮਿਤੀ 12 ਮਈ 2010 ਨੂੰ ਮੌਤ ਹੋਣ  ਕਾਰਨ  ਉਨ੍ਹਾਂ ਦੇ ਅਨਾਥ ਹੋਏ  ਚਾਰ ਬੱਚਿਆਂ ਅਤੇ ਪ੍ਰੀਵਾਰ ਮੈਂਬਰਾਂ ਨੂੰ ਮਿਲਣ ਲਈ ਬੀਤੇ ਦਿਨ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਪ੍ਰੀਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।   ਐਸ ਡੀ ਐਮ ਹੁਸ਼ਿਆਰਪੁਰ ਕੈਪਟਨ ਕਰਨੈਲ ਸਿੰਘ,  ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜਗਦੀਸ਼ ਮਿੱਤਰ ਅਤੇ ਸਕੱਤਰ ਰੈਡ ਕਰਾਸ ਸੁਸਾਇਟੀ ਕਰਨਲ ਤੇਜਿੰਦਰ ਸਿੰਘ ਵੀ ਇਸ ਮੌਕੇ ਤੇ ਉਨ੍ਹਾਂ ਨਾਲ ਸਨ।
        ਇਸ ਮੌਕੇ ਤੇ ਮ੍ਰਿਤਕਾਂ ਦੇ ਪ੍ਰੀਵਾਰਕ ਮੈਂਬਰਾਂ ਨੇ  ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮ੍ਰਿਤਕ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਦੇ ਹਨ ਅਤੇ ਇਨ੍ਹਾਂ ਦੀ ਕੋਈ ਜ਼ਮੀਨ ਨਹੀਂ ਹੈ ਅਤੇ ਨਾ ਹੀ ਕੋਈ ਆਮਦਨ ਦਾ ਸਾਧਨ ਹੈ।  ਡਿਪਟੀ ਕਮਿਸ਼ਨਰ ਨੇ ਇਸ ਪ੍ਰੀਵਾਰ ਦੀ ਫੌਰੀ ਤੌਰ ਤੇ ਮੱਦਦ ਕਰਨ ਲਈ ਛੋਟੇ ਦੋ ਬੱਚਿਆਂ ਨੂੰ ਪੈਨਸ਼ਨ ਲਗਾਉਣ ਲਈ ਉਨ੍ਹਾਂ ਦੇ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਹੁਸ਼ਿਆਰਪੁਰ ਨੂੰ ਮੌਕੇ ਤੇ ਭਰਨ ਲਈ ਕਿਹਾ ਅਤੇ ਨਿਯਮਾਂ ਅਨੁਸਾਰ ਦੋ ਬੱਚਿਆਂ ਨੂੰ ਮੌਕੇ ਤੇ ਹੀ ਪੈਨਸ਼ਨ ਲਗਾਈ ਗਈ।  ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਹੁਸ਼ਿਆਰਪੁਰ ਵਿੱਚੋਂ 10,000/- ਰੁਪਏ  ਅਤੇ ਜ਼ਿਲ੍ਹਾ ਰਲੀਫ਼ ਫੰਡ ਫਾਰ ਪੁਅਰ ਅਤੇ ਡੈਸਟੀਚਿਊਟ ਵਿੱਚੋਂ 10,000/- ਰੁਪਏ  ਦੋਨਾਂ ਲੜਕੀਆਂ ਦੇ ਨਾਂ ਤੇ ਮਨਜ਼ੂਰ ਕੀਤੇ  ਅਤੇ ਇਹ ਦੋਵੇਂ ਚੈਕ 5 ਸਾਲ ਦੀ ਐਫ ਡੀ ਸ਼੍ਰੀ ਮੇਜਰ ਸਿੰਘ ਪੁੱਤਰ ਕਰਤਾਰ ਸਿੰਘ (ਗਾਰਡੀਅਨ) ਦੇ ਨਾਂ ਤੇ ਜਾਰੀ ਕਰਨ ਲਈ ਕਿਹਾ।  ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਇਸ ਪ੍ਰੀਵਾਰ ਦੀ ਵੱਡੀ ਲੜਕੀ ਛੇਵੀਂ ਪਾਸ ਹੈ ਅਤੇ ਉਸ ਦੀ ਉਮਰ 17 ਸਾਲ ਹੈ। ਇਸ ਲਈ ਉਸ ਨੂੰ ਸਿਲਾਈ ਦਾ ਕੰਮ ਸਿਖਣ ਲਈ ਇੱਕ ਸਿਲਾਈ ਮਸ਼ੀਨ ਜ਼ਿਲ੍ਹਾ ਰੈਡ ਕਰਾਸ ਵਿੱਚੋਂ ਤੁਰੰਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਜ਼ਿਲ੍ਹਾ ਰਲੀਫ਼ ਫੰਡ ਵਿੱਚੋਂ ਇਸ ਪ੍ਰੀਵਾਰ ਨੂੰ  1000/- ਰੁਪਏ ਪ੍ਰਤੀ ਮਹੀਨਾ ਬਤੌਰ ਗੁਜ਼ਾਰਾ ਭੱਤਾ ਵੀ ਦਿੱਤਾ ਜਾਵੇਗਾ।  ਡਿਪਟੀ ਕਮਿਸ਼ਨਰ ਸ਼੍ਰੀ ਮੇਘ ਰਾਜ ਨੇ ਇਸ ਮੌਕੇ ਤੇ ਹਾਜ਼ਰ ਪਿੰਡ ਵਾਸੀਆਂ ਅਤੇ ਪਿੰਡ ਦੀ ਪੰਚਾਇਤ ਨੂੰ ਵੀ ਇਸ ਪ੍ਰੀਵਾਰ ਦੀ ਮੱਦਦ ਕਰਨ ਲਈ ਕਿਹਾ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)