ਤਲਵਾੜਾ, 3 ਅਗਸਤ: ਇੱਥੇ ਪੰਜਾਬ ਫ਼ੈਡਰੇਸ਼ਨ ਆਫ਼ ਯੂਨੀਵਰਸਿਟੀ ਤੇ ਕਾਲਜ ਟੀਚਰਜ਼ ਆਰਗੇਨਾਈਜੇਸ਼ਨ ਦੇ ਸੱਦੇ ਤੇ ਸਰਕਾਰੀ ਕਾਲਜ ਤਲਵਾੜਾ ਦੇ ਸਮੂਹ ਅਧਿਆਪਕਾਂ ਨੇ ਯੂ. ਜੀ. ਸੀ. ਵੱਲੋਂ ਐਲਾਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਾਉਣ ਦੀ ਮੰਗ ਨੂੰ ਲੈ ਕੇ 11 ਤੋਂ 2 ਵਜੇ ਤੱਕ ਰੋਸ ਧਰਨਾ ਦਿੱਤਾ
। ਇਸ ਮੌਕੇ ਪੰਜਾਬ ਗੌਰਮਿੰਟ ਕਾਲਜ ਟੀਚਰ ਐਸੋਸੀਏਸ਼ਨ ਦੀ

ਤਲਵਾੜਾ ਇਕਾਈ ਦੇ ਪ੍ਰਧਾਨ ਡਾ. ਕਸ਼ਮੀਰੀ ਲਾਲ, ਮੀਤ ਪ੍ਰਧਾਨ ਪ੍ਰੋ. ਰਾਜੇਸ਼ ਡੋਗਰਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਅਨੇਕਾਂ ਵਾਰ ਸਰਕਾਰ ਨਾਲ ਇਸ ਸਬੰਧੀ ਮੰਗ ਪੱਤਰਾਂ ਅਤੇ ਪ੍ਰਤੀਨਿਧੀ ਮੰਡਲਾਂ ਰਾਹੀਂ ਗੱਲਬਾਤ ਕੀਤੀ ਗਈ ਜੋ ਹੁਣ ਤੱਕ ਬੇਸਿੱਟਾ ਹੀ ਰਹੀ
। ਕਾਲਜ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਸਕੱਤਰ ਪ੍ਰੋ. ਹਰਸ਼ ਮਹਿਤਾ ਨੇ ਕਿਹਾ ਕਿ ਪ੍ਰਾਅਧਿਆਪਕ ਵਰਗ ਪ੍ਰਤੀ ਸਰਕਾਰ ਦਾ ਉਦਾਸੀਨ ਵਤੀਰਾ ਨਿਰਾਸ਼ਜਨਕ ਹੈ
। ਉਹਨਾਂ ਕਿ ਅਧਿਆਪਕ ਵਰਗ ਵਿਚ ਫ਼ੈਲੇ ਅਸੰਤੋਸ਼ ਨੂੰ ਦੂਰ ਕਰਨ ਲਈ ਛੇਵੇਂ ਤਨਖਾਹ ਕਮਿਸ਼ਨ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਸਿਲਸਿਲੇਵਾਰ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ
। ਹੋਰਨਾਂ ਤੋਂ ਇਲਾਵਾ ਇਸ ਮੌਕੇ ਆਰ. ਟੀ. ਸਿੰਘ, ਗੁਰਚਰਨ ਸਿੰਘ, ਤਿਲਕ ਵਰਮਾ, ਬਖਤਾਵਰ ਸਿੰਘ, ਰਾਧੇਸ਼ਾਮ, ਸੁਰਜੀਤ ਸਿੰਘ, ਯਸ਼ ਸ਼ਾਰਦਾ, ਦੀਪਿੰਦਰ ਕੌਰ, ਐਨ. ਐਸ. ਮੁਲਤਾਨੀ ਆਦਿ ਅਧਿਆਪਕ ਹਾਜਰ ਸਨ
।