ਏਡਜ਼ ਦਿਵਸ ਮਨਾਇਆ
ਤਲਵਾੜਾ, 29 ਨਵੰਬਰ: ਇੱਥੇ ਜਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਸੁਖਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਮਾਡਲ ਹਾਈ ਸਕੂਲ ਵਿਖੇ ਏਡਜ਼ ਚੇਤਨਾ ਦਿਵਸ ਮਨਾਇਆ ਗਿਆ ਜਿਸ ਵਿਚ ਸਕੂਲ ਮੁਖੀ ਰਜਿੰਦਰ ਪ੍ਰਸ਼ਾਦ ਸ਼ਰਮਾ ਨੇ ਕਿਹਾ ਕਿ ਏਡਜ਼ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਓ ਲਈ ਲੁੜੀਂਦੀ ਜਾਗਰੂਕਤਾ ਬੇਹੱਦ ਜਰੂਰੀ ਹੈ ਅਤੇ ਚੰਗੇ ਚਰਿੱਤਰ ਨਾਲ ਦੇਸ਼ ਨੂੰ ਇਸ ਬਿਮਾਰੀ ਤੋਂ ਮੁਕਤ ਕੀਤਾ ਜਾ ਸਕਦਾ ਹੈ। ਸਮਾਗਮ ਨੂੰ ਸਾਇੰਸ ਅਧਿਆਪਕ ਰਾਜ ਕੁਮਾਰ, ਹਰਮੀਤ ਕੌਰ, ਕੁਲਵੰਤ ਸਿੰਘ, ਸਮਰਜੀਤ ਸਿੰਘ ਤੋਂ ਇਲਾਵਾ ਸ਼ਿਵਾਨੀ, ਸ਼ੈਲੀ, ਰੋਮੀ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਏਡਜ਼ ਤੋਂ ਜਾਗਰੂਕ ਕਰਦੇ ਪੋਸਟਰ, ਚਾਰਟ ਆਦਿ ਦੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਨੌਂਵੀ ਅਤੇ ਦਸਵੀਂ ਦੇ ਵਿਦਿਆਰਥੀਆਂ ਨੇ ਕਾਫ਼ਲੇ ਦੇ ਰੂਪ ਵਿਚ ਸ਼ਹਿਰ ਵਿਚ ਚੇਤਨਾ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਵੀ ਸ਼ਾਰਦਾ, ਰਾਜ ਕੁਮਾਰ, ਹਰਮੀਤ ਕੌਰ, ਸੁਸ਼ਮਾ, ਨਵਕਿਰਨ, ਸੰਦੀਪ ਕਪਿਲ, ਬਿਆਸ ਦੇਵ, ਭੁਪਿੰਦਰ ਸਿੰਘ ਘੋਗਰਾ, ਬਲਵਿੰਦਰ ਸਿੰਘ, ਮੋਨਿਕਾ ਚੌਧਰੀ ਆਦਿ ਸਮੇਤ ਸਕੂਲ ਦੇ ਸਮੂਹ ਅਧਿਆਪਕ, ਪਤਵੰਤੇ ਅਤੇ ਵਿਦਿਆਰਥੀ ਹਾਜਰ ਸਨ।