ਪ੍ਰੋ. ਦਿਲਾਵਰੀ ਮੋਹਾਲੀ ਪ੍ਰੈਸ ਕਲੱਬ ਦੇ ਮੀਡੀਆ ਸਲਾਹਕਾਰ ਬਣੇ

ਤਲਵਾੜਾ, 30 ਮਾਰਚ: ਤਲਵਾੜੇ ਦੇ ਜੰਮਪਲ ਅਤੇ ਹੁਣ ਵਿਚ ਬਤੌਰ ਹੈੱਡ ਆਫ ਡਿਪਾਰਟਮੈਂਟ ਕੰਪਿਊਟਰ ਸਾਇੰਸ ਤੇ ਤਕਨਾਲੌਜੀ ਸੇਵਾ ਨਿਭਾ ਰਹੇ ਪ੍ਰੋ. ਜਸਵਿੰਦਰ ਦਿਲਾਵਰੀ ਨੂੰ ਪ੍ਰੈੱਸ ਕਲੱਬ ਸਾਹਿਬਜਾਦਾ ਅਜੀਤ ਸਿੰਘ ਨਗਰ ਮੋਹਾਲੀ ਬਣਨ ਤੇ ਇੱਥੇ ਬੁੱਧੀਜੀਵੀ ਹਲਕਿਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਸ ਦੌਰਾਨ ਪ੍ਰੋ. ਦਿਲਾਵਰੀ ਨੇ ਦੱਸਿਆ ਕਿ ਉਹ ਮੀਡੀਆ ਅਤੇ ਸਮਾਜ ਵਿਚਕਾਰ ਉਸਾਰੂ ਸਬੰਧਾਂ ਦੇ ਹਾਮੀ ਹਨ ਅਤੇ ਪਰਸਪਰ ਤਾਲਮੇਲ ਨਾਲ ਦੇਸ਼ ਨੂੰ ਤਰੱਕੀ ਦੀਆਂ ਰਾਹਾਂ ਤੇ ਅੱਗੇ ਤੋਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੈੱਸ ਕਲੱਬ ਮੋਹਾਲੀ ਵੱਲੋਂ ਇਸੇ ਸਬੰਧ ਵਿਚ 3 ਅਪ੍ਰੈਲ ਨੂੰ ‘ਮੀਡੀਏ ਦਾ ਸਮਾਜ ਪ੍ਰਤੀ ਰੋਲ’ ਵਿਸ਼ੇ ਤੇ ਉੱਚ ਪੱਧਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਸਮਕਾਲੀ ਵਿਦਵਾਨਾਂ ਵੱਲੋਂ ਵਿਚਾਰ ਭਰਪੂਰ ਚਰਚਾ ਕੀਤੀ ਜਾਵੇਗੀ।

ਬੋਰਡ ਦੀ ਬਦਹਾਲੀ ਲਈ ਰਾਜ ਸਰਕਾਰਾਂ ਜਿੰਮੇਵਾਰ: ਅਗਰਵਾਲ

Er. SP Ralh R. E. P/W BBMB Talwara @ Red Cross Mela
Rakesh Aggarwal Chairman BBMB talking to media persons
ਤਲਵਾੜਾ, 28 ਮਾਰਚ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਦੇ ਆਰਥਿਕ ਸੰਕਟ ਲਈ ਭਾਈਵਾਲ ਰਾਜ ਸਰਕਾਰਾਂ ਜਿੰਮੇਵਾਰ ਹਨ ਜਿਸ ਕਾਰਨ ਬੋਰਡ ਨੂੰ ਹਰ ਸਾਲ ਕਰੋੜਾਂ ਰੁਪਏ ਦਾ ਘਾਟਾ ਜਰਨਾ ਪੈ ਰਿਹਾ ਹੈ ਕਿਉਂਕਿ ਬਿਜਲੀ ਦੇ ਬਕਾਏ ਮੋੜਨ ਵਿਚ ਰਾਜ ਕੋਈ ਵਿਸ਼ੇਸ਼ ਰੁਚੀ ਨਹੀਂ ਲੈਂਦੇ ਜਾਪਦੇ। ਇਹ ਪ੍ਰਗਟਾਵਾ ਅੱਜ ਇੱਥੇ ਬੀ. ਬੀ. ਐਮ. ਬੀ. ਦੇ ਚੇਅਰਮੈਨ ਸ਼੍ਰੀ ਰਕੇਸ਼ ਅਗਰਵਾਲ ਨੇ ਰੈ¤ਡ ਕਰਾਸ ਮੇਲੇ ਦੇ ਉਦਘਾਟਨ ਮੌਕੇ ਸ਼ਿਵਾਲਿਕ ਸਦਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬੀ. ਬੀ. ਐਮ. ਬੀ. ਵਿੱਚ ਛਾਏ ਵਿੱਤੀ ਸੰਕਟ ਲਈ ਉਹ ਗੰਭੀਰਤਾ ਨਾਲ ਚਿੰਤਨ ਕਰ ਰਹੇ ਹਨ ਅਤੇ ਆਉਂਦੇ ਸਮੇਂ ਵਿਚ ਬੋਰਡ ਵੱਲੋਂ ਆਪਣੇ ਤੌਰ ਤੇ ਬਿਜਲੀ ਉਤਪਾਦਨ ਦੀ ਦਿਸ਼ਾ ਵਿਚ ਕੰਮ ਕੀਤਾ ਜਾ ਸਕਦਾ ਹੈ ਜਿਸ ਨਾਲ ਬੋਰਡ ਵਿੱਤੀ ਤੌਰ ਤੇ ਆਤਮ ਨਿਰਭਰ ਹੋ ਸਕੇਗਾ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਬੋਰਡ ਵੱਲੋਂ ਚਲਾਏ ਜਾ ਰਹੇ ਸਕੂਲਾਂ ਦੀਆਂ ਫ਼ੀਸਾਂ ਆਦਿ ਵਿਚ ਵਾਧਾ ਵੀ ਪੈਸੇ ਦੀ ਘਾਟ ਕਾਰਨ ਹੀ ਮਜਬੂਰੀ ਵਸ ਕਰਨ ਦੀ ਲੋੜ ਪੈ ਰਹੀ ਹੈ। ਉਨ੍ਹਾਂ ਇਸ ਮੌਕੇ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਅਨੇਕਾਂ ਸਮਾਜ ਭਲਾਈ ਯੋਜਨਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਰੈ¤ਡ ਕਰਾਸ ਤਲਵਾੜਾ ਨੂੰ 51 ਹਜਾਰ ਰੁਪਏ ਦੇਣ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਟਾਊਨਸ਼ਿਪ ਕਲੌਨੀ, ਰੌਕ ਗਾਰਡਨ, ਪੌਂਗ ਡੈਮ ਆਦਿ ਦਾ ਸੰਖੇਪ ਦੌਰਾ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਚੀਫ਼ ਇੰਜੀਨੀਅਰ ਕੁੰਦਨ ਲਾਲ ਮੀਣਾ, ਸਕੱਤਰ ਐਚ. ਕੇ. ਗੁਪਤਾ, ਡਿਪਟੀ ਚੀਫ਼ ਓ. ਪੀ. ਸ਼ਰਮਾ ਤੇ ਕੇ. ਸੀ. ਮਹਿਤਾ, ਏ. ਕੇ. ਬਾਲੀ, ਰੈਜ਼ੀਡੈਂਟ ਇੰਜੀਨੀਅਰ ਸੁਰਿੰਦਰਪਾਲ ਰੱਲ੍ਹ, ਅਸ਼ੋਕ ਕੁਮਾਰ ਯੂਨੀਅਨ ਆਗੂ ਆਦਿ ਸਮੇਤ ਕਈ ਹੋਰ ਅਧਿਕਾਰੀ ਤੇ ਆਗੂ ਹਾਜਰ ਸਨ।

ਖੇਡਾਂ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ

Seminar Stage
ਤਲਵਾੜਾ, 28 ਮਾਰਚ: ਇੱਥੇ ਸਰਕਾਰੀ ਕਾਲਜ ਤਲਵਾੜਾ ਵਿਚ ਸਰੀਰਕ ਸਿੱਖਿਆ ਵਿਭਾਗ ਵੱਲੋਂ ‘ਭਾਰਤ ਵਿਚ ਖੇਡਾਂ ਦਾ ਡਿੱਗਦਾ ਮਿਆਰ, ਖੇਡਾਂ ਵਿਚ ਰਾਜਨੀਤੀ, ਖੇਡਾਂ ਦਾ ਕੌਮੀ ਏਕੀਕਰਨ ਵਿਚ ਯੋਗਦਾਨ’ ਵਿਸ਼ਿਆਂ ਤੇ ਵਿਸ਼ੇਸ਼ ਸੈਮੀਨਾਰ ਤੇ ਵਰਕਸ਼ਾਪ ਕਰਵਾਈ ਗਈ ਜਿਸ ਵਿਚ ਵੱਖ ਵੱਖ ਵਿਸ਼ਾ ਮਾਹਿਰਾਂ ਨੇ ਸ਼ਿਰਕਤ ਕੀਤੀ। ਪ੍ਰੋ. ਅਮਰਜੀਤ ਸਿੰਘ ਦਿਹਾਣਾ ਦੀ ਅਗਵਾਈ ਵਿਚ ਹੋਏ ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰਸਿੱਧ ਕੋਚ ਸ਼੍ਰੀ ਜਨਕ ਸਿੰਘ ਨੇ ਕੀਤੀ। ਕੌਮੀ ਪੱਧਰ ਦੀ ਹਾਕੀ ਖਿਡਾਰਨ ਰੇਖਾ ਰਾਣੀ, ਜੈਵਲਿਨ ਥ੍ਰੋਅ ਦੀ ਕੌਮੀ ਖਿਡਾਰਨ ਸ਼੍ਰੀਮਤੀ ਸੀਤਾ ਦੇਵੀ, ਲਾਅਨ ਟੈਨਿਸ ਖਿਡਾਰੀ ਗਗਨ ਸਿੰਘ ਰਾਣਾ ਨੇ ਇਸ ਮੌਕੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਸਲ ਵਿਚ ਆਤਮ ਵਿਸ਼ਵਾਸ਼, ਲਗਨ, ਮਿਹਨਤ, ਦ੍ਰਿੜ ਇਰਾਦੇ ਅਤੇ ਇਮਾਨਦਾਰੀ ਨਾਲ ਹੀ ਖੇਡਾਂ ਨੂੰ ਸਹੀ ਅਰਥਾਂ ਵਿਚ ਲੋਕਾਂ ਵਿਚ ਹਰਮਨ ਪਿਆਰਾ ਬਣਾਇਆ ਜਾ ਸਕਦਾ ਹੈ ਅਤੇ ਖੇਡਾਂ ਦੇ ਖੇਤਰ ਵਿਚ ਆਈਆਂ ਕੁਰੀਤੀਆਂ ਨੂੰ ਸੱਚ ਦੇ ਰਾਹ ਤੇ ਚੱਲ ਕੇ ਹੀ ਦੂਰ ਕੀਤਾ ਜਾ ਸਕਦਾ ਹੈ। ਸ਼੍ਰੀ ਜਨਕ ਸਿੰਘ, ਪ੍ਰੋ. ਅਮਰਜੀਤ ਸਿੰਘ ਅਤੇ ਪ੍ਰੋ. ਸੁਰਜੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਜੋਰ ਦਿੱਤਾ ਕਿ ਬੇਲੋੜੇ ਰਾਜਨੀਤਿਕ ਦਖਲ ਨਾਲ ਹਰ ਪੱਧਰ ਤੇ ਖੇਡਾਂ ਵਿਚ ਗਿਰਾਵਟ ਵੇਖਣ ਨੂੰ ਮਿਲ ਰਹੀ ਹੈ ਅਤੇ ਇਸ ਰੁਝਾਨ ਨੂੰ ਹਰ ਹੀਲੇ ਰੋਕਣ ਲਈ ਉਪਰਾਲੇ ਹੋਣੇ ਚਾਹੀਦੇ ਹਨ। ਹੋਰਨਾਂ ਤੋਂ ਇਲਾਵਾ ਇਸ ਮੌਕੇ ਅਜੇ ਕੁਮਾਰ, ਹਰਦਿਆਲ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਅਸ਼ੋਕ ਕੁਮਾਰ ਮੁੜ ਪ੍ਰਧਾਨ ਬਣੇ

ਅਸ਼ੋਕ ਕੁਮਾਰ
ਤਲਵਾੜਾ, 28 ਮਾਰਚ: ਅਸ਼ੋਕ ਕੁਮਾਰ BBMB Workers Unions Elections ਵਿਚ ਇੰਟਕ ਅਤੇ ਬੀ. ਐਮ. ਐਸ. ਨੂੰ ਵੱਡੇ ਫਰਕ ਨਾਲ ਹਰਾ ਕੇ ਮੁੜ ਪ੍ਰਧਾਨ ਚੁਣੇ ਗਏ।

ਭਾਖੜਾ ਬਿਆਸ ਇੰਪਲਾਈਜ਼ ਯੁਨੀਅਨ ਵੱਲੋਂ ਚੋਣ ਰੈਲੀ

ਤਲਵਾੜਾ, 22 ਮਾਰਚ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚ 23 ਮਾਰਚ ਨੂੰ ਹੋਣ ਵਾਲੀਆਂ ਜਥੇਬੰਦਕ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਅੱਜ ਇੱਥੇ ਸਬੰਧੀ ਪ੍ਰਮੁੱਖ ਜਥੇਬੰਦੀ ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ੍ਯ ਵੱਲੋਂ ਅਸ਼ੋਕ ਕੁਮਾਰ ਦੀ ਅਗਵਾਈ ਵਿਚ ਜੋਰਦਾਰ ਚੋਣ ਮੁਹਿੰਮ ਤਹਿਤ ਕਲੌਨੀ ਵਿਚ ਮਾਰਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਡੈਮ ਦੇ ਕਰਮਚਾਰੀਆਂ ਨੂੰ ਹੁਣ ਤੱਕ ਕੀਤੇ ਕੰਮਾਂ ਦੇ ਹਵਾਲੇ ਨਾਲ ਮੁੜ ਸਮਰਥਨ ਦੇਣ ਘਰੋ ਘਰੀ ਜਾ ਕੇ ਅਪੀਲ ਕੀਤੀ। ਜਿਕਰਯੋਗ ਹੈ ਕਿ ਚੋਣ ਨਿਸ਼ਾਨ ਪੌੜੀ ਨਾਲ ਚੋਣ ਮੈਦਾਨ ਵਿਚ ਨਿੱਤਰੀ ਇਸ ਜਥੇਬੰਦੀ ਦਾ ਸਿੱਧਾ ਮੁਕਾਬਲਾ ਇੰਟਕ ਨਾਲ ਹੈ ਜਿਸ ਵੱਲੋਂ ਚੋਣ ਨਿਸ਼ਾਨ ਮਸ਼ਾਲ ਨਾਲ ਰਵਿੰਦਰ ਸਿੰਘ ਰਵੀ ਦੀ ਅਗਵਾਈ ਹੇਠ ਜੋਰਦਾਰ ਟੱਕਰ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਹਨਾਂ ਚੋਣਾਂ ਤੋਂ ਬਾਅਦ ਜੇਤੂ ਜਥੇਬੰਦੀ ਨੂੰ ਬੀ. ਬੀ. ਐਮ. ਬੀ. ਵੱਲੋਂ ਮਾਨਤਾ ਦਿੱਤੀ ਜਾਵੇਗੀ।

ਰਾਮ ਨੌਮੀ ਸਬੰਧੀ ਸ਼ੋਭਾ ਯਾਤਰਾ

ਤਲਵਾੜਾ, 22 ਮਾਰਚ: ਰਾਮ ਨੌਮੀ ਪੁਰਬ ਸਬੰਧੀ ਇੱਥੇ ਸ਼੍ਰੀ ਸਨਾਤਨ ਧਰਮ ਸਭਾ ਤਲਵਾੜਾ ਵੱਲੋਂ ਸ਼ਾਨਦਾਰ ਸ਼ੋਭਾ ਯਾਤਰਾ ਸਜਾਈ ਗਈ ਜਿਸ ਵਿਚ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜੀਵਨ ਨਾਲ ਜੁੜੀਆਂ ਅਨੇਕਾਂ ਦਿਲਖਿੱਚਵੀਆਂ ਝਾਕੀਆਂ ਸਜਾਈਆਂ ਗਈਆਂ ਅਤੇ ਸੰਗਤਾਂ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਤੋਂ ਸ਼ੁਰੂ ਹੋ ਕੇ ਸੈਕਟਰਾਂ ਵਿਚੋਂ ਹੁੰਦੇ ਹੋਏ ਪੁਰਾਣਾ ਤਲਵਾੜਾ ਅਤੇ ਹੋਰ ਥਾਵਾਂ ਤੋਂ ਹੁੰਦੀਆਂ ਹੋਈਆਂ ਵਾਪਸ ਮੰਦਰ ਪੁੱਜੀਆਂ ਅਤੇ ਸ਼ੋਭਾ ਯਾਤਰਾ ਦਾ ਸਮੂਹ ਧਾਰਮਿਕ ਸੰਸਥਾਵਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸ਼ਰਧਾਲੂਆਂ ਵੱਲੋਂ ਥਾਂ ਥਾਂ ਤੇ ਚਾਹ ਪਕੌੜੇ ਤੇ ਹੋਰ ਲੰਗਰ ਲਗਾਏ ਗਏ।

ਜਲ ਪ੍ਰਦੂਸ਼ਣ ਦੀ ਰੋਕਥਾਮ ਸਬੰਧੀ ਕੈਂਪ ਲਾਇਆ

ਤਲਵਾੜਾ, 22 ਮਾਰਚ: ਵਿਸ਼ਵ ਭਰ ਵਿਚ ਪੀਣ ਵਾਲੇ ਪਾਣੀ ਵਿਚ ਫ਼ੈਲ ਰਿਹਾ ਪ੍ਰਦੂਸ਼ਣ ਬੇਹੱਦ ਚਿੰਤਾਜਨਕ ਹੈ ਤੇ ਇਸ ਦੀ ਰੋਕਥਾਮ ਲਈ ਲੁੜੀਂਦੀ ਚੇਤਨਾ ਸਮੇਂ ਦੀ ਲੋੜ ਹੈ। ਇਹ ਵਿਚਾਰ ਇੱਥੇ ਪ੍ਰਿੰਸੀਪਲ ਸੁਰੇਸ਼ ਕੁਮਾਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ਨੇ ਸਕੂਲ ਦੇ ਐੱਨ. ਐਸ. ਐਸ. ਯੂਨਿਟ ਵੱਲੋਂ ਸ਼੍ਰੀ ਜਗਦੀਸ਼ ਸਿੰਘ ਰਾਹੀ ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਦੀ ਅਗਵਾਈ ਅਤੇ ਪ੍ਰੋਗਰਾਮ ਅਫ਼ਸਰ ਰਜਿੰਦਰ ਸ਼ਰਮਾ ਦੀ ਦੇਖ ਰੇਖ ਵਿਚ ਕੌਮੀ ਜਲ ਦਿਵਸ ਮੌਕੇ ਲਗਾਏ ਇੱਕ ਦਿਨਾ ਕੈਂਪ ਵਿਚ ਸ਼ਾਮਿਲ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਕੈਂਪ ਵਿਚ 40 ਵਿਦਿਆਰਥਣਾਂ ਨੇ ਭਾਗ ਲਿਆ ਜਿਨ੍ਹਾਂ ਨੇ ਕੈਂਪ ਦੌਰਾਨ ਸਕੂਲ ਵਿਚ ਪਿਛਲੇ ਸਮੇਂ ਦੌਰਾਨ ਲਗਾਏ 601 ਬੂਟਿਆਂ ਦੇ ਸਾਂਭ ਸੰਭਾਲ ਕੀਤੀ ਤੇ ਸਕੂਲ ਕੈਂਪਸ ਨੂੰ ਸੁੰਦਰ ਬਣਾਉਣ ਲਈ ਫ਼ਾਲਤੂ ਝਾੜ ਬੂਟੀਆਂ ਨੂੰ ਹਟਾਉਣ ਦਾ ਕੰਮ ਕੀਤਾ। ਇਸ ਮੌਕੇ ਲੜਕੀਆਂ ਨੇ ਲੜਕਿਆਂ ਨਾਲੋਂ ਵਧੇਰੇ ਮਿਹਨਤ ਤੇ ਦਮ ਖ਼ਮ ਦਾ ਪ੍ਰਦਰਸ਼ਨ ਕਰਦਿਆਂ ਜਿੱਥੇ ਸਕੂਲ ਦੀ ਨੁਹਾਰ ਬਦਲੀ ਉੱਥੇ ਜਲ ਪ੍ਰਦੂਸ਼ਣ ਦੀ ਰੋਕਥਾਮ ਤੇ ਵਣ ਸੰਪਤੀ ਦੀ ਡੱਟ ਕੇ ਰਾਖੀ ਦੀ ਸ਼ਪਥ ਲਈ।

ਪੰਜਾਬ ਸਰਕਾਰ ਦੀ ਅਰਥੀ ਫ਼ੂਕੀ

ਤਲਵਾੜਾ, 17 ਮਾਰਚ: ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਦੇ ਸੱਦੇ ਤੇ ਇੱਥੇ ਅੱਜ ਦੌਲਤਪੁਰ ਚੌਂਕ ਵਿਖੇ ਪੰਜਾਬ ਸਰਕਾਰ ਵਿਰੁੱਧ ਅਰਥੀ ਫ਼ੂਕ ਮੁਜਾਹਰਾ ਕੀਤਾ ਗਿਆ। ਇਸ ਤੋਂ ਪਹਿਲਾਂ ਜਥੇਬੰਦੀ ਦੇ ਸੱਦੇ ਤੇ ਬੇਰੁਜਗਾਰ ਅਧਿਆਪਕ ਫ਼ਰੰਟ, ਵੈਟਰਨਰੀ ਕਾਮੇ, ਬਿਜਲੀ ਬੋਰਡ ਦੇ ਕਾਮੇ, ਈ. ਟੀ. ਟੀ., ਕੰਪਿਊਟਰ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਦੇ ਕਾਰਕੁੰਨ ਵੱਡੀ ਗਿਣਤੀ ਵਿਚ ਬਲਾਕ ਸੰਮਤੀ ਕੰਪਲੈਕਸ ਦੇ ਸਾਹਮਣੇ ਇਕੱਤਰ ਹੋਏ ਤੇ ਉੱਥੇ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿ ਪੰਜਾਬ ਸਰਕਾਰ ਮੁਲਾਜਮਾਂ ਨਾਲ ਕੀਤੇ ਸਾਰੇ ਹੀ ਵਾਅਦਿਆਂ ਤੋਂ ਮੁਨਕਰ ਹੋ ਚੁੱਕੀ ਹੈ ਜੋ ਬੇਹੱਦ ਮੰਦਭਾਗੀ ਸਥਿਤੀ ਹੈ। ਉਨ੍ਹਾਂ ਜੋਰਦਾਰ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜਮ ਸੰਘਰਸ਼ ਦੀਆਂ ਮੰਨੀਆਂ ਹੋਈਆਂ ਮੰਗਾਂ ਤੁਰੰਤ ਪੂਰੀਆਂ ਕਰੇ ਜਿਨ੍ਹਾਂ ਵਿਚ ਤਨਖਾਹ ਦੁਹਰਾਈ ਦਾ ਬਕਾਇਆ ਅਦਾ ਕਰਨਾ, ਸੰਘਰਸ਼ ਕਰ ਰਹੇ ਬੇਰੁਜਗਾਰ ਅਧਿਆਪਕਾਂ ਨੂੰ ਪੱਕੀ ਭਰਤੀ ਰਾਹੀਂ ਨਿਯੁਕਤ ਕਰਨਾ, ਠੇਕੇ ਅਤੇ ਦਿਹਾੜੀ ਤੇ ਰੱਖੇ ਅਧਿਆਪਕ, ਆਈ. ਟੀ. ਆਈ. ਇੰਸਟ੍ਰੱਕਟਰ, ਜਨ ਸਿਹਤ ਦੇ ਕਾਮਿਆਂ ਤੇ ਮਾਣ ਭੱਤਿਆਂ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਪੂਰਾ ਗਰੇਡ ਦੇਣਾ, ਏ. ਸੀ. ਪੀ. ਸਕੀਮ ਮੁੜ ਲਾਗੂ ਕਰਨਾ, ਜਿਲ੍ਹਾ ਪਰਿਸ਼ਦਾਂ ਹਵਾਲੇ ਕੀਤੇ ਵਿਭਾਗਾਂ ਨੂੰ ਮੁੜ ਪਿੱਤਰੀ ਵਿਭਾਗਾਂ ਹਵਾਲੇ ਕਰਨਾ ਆਦਿ ਮੰਗਾਂ ਸ਼ਾਮਿਲ ਹਨ। ਪ. ਸ. ਸ. ਫ਼. ਆਗੂ ਗੁਰਦੇਵ ਰਾਣਾ ਦੀ ਪ੍ਰਧਾਨਗੀ ਹੇਠ ਹੋਈ ਇਸ ਰੈਲੀ ਅਤੇ ਰੋਸ ਮਾਰਚ ਨੂੰ ਹੋਰਨਾਂ ਤੋਂ ਇਲਾਵਾ ਜੀ. ਟੀ. ਯੂ. ਦੇ ਸੂਬਾ ਸਕੱਤਰ ਸ਼ਿਵ ਕੁਮਾਰ, ਬੇਰੁਜਗਾਰ ਬੀ. ਐ¤ਡ. ਫਰੰਟ ਦੇ ਸੂਬਾਈ ਆਗੂ ਦੀਪਕ ਜਰਿਆਲ, ਬੀ. ਐ¤ਡ. ਫਰੰਟ ਦੇ ਸੂਬਾਈ ਆਗੂ ਜਸਵੀਰ ਸਿੰਘ ਆਦਿ ਸਮੇਤ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ।

ਅਰਥੀ ਫ਼ੂਕ ਮੁਜਾਹਰਾ 17 ਨੂੰ

ਤਲਵਾੜਾ, 15 ਮਾਰਚ: ਪੰਜਾਬ ਮੁਲਾਜਮ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਪ੍ਰਵਾਨਤ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ 17 ਮਾਰਚ ਨੂੰ ਪੰਜਾਬ ਭਰ ਵਿਚ ਬਲਾਕ ਪੱਧਰ ਤੇ ਅਰਥੀ ਫ਼ੂਕ ਮੁਜਾਹਰੇ ਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਆਗੂ ਮਾਸਟਰ ਸ਼ਿਵ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਦੌਰਾਨ ਅਨੇਕਾਂ ਸੰਘਰਸ਼ਾਂ ਮਗਰੋਂ ਮੰਨੀਆਂ ਗਈਆਂ ਮੰਗਾਂ ਨੂੰ ਅਮਲੀ ਤੌਰ ਤੇ ਲਾਗੂ ਕਰਨ ਵਿਚ ਅਜੇ ਤੱਕ ਕੋਈ ਦਿਲਚਸਪੀ ਨਹੀਂ ਦਿਖਾਈ ਗਈ ਜੋ ਬੇਹੱਦ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਮੁਲਾਜਮਾਂ ਦੀਆਂ ਮੰਗਾਂ ਵਿਚ ਪੇ ਸਕੇਲਾਂ ਦੇ ਬਕਾਇਆਂ ਦੀ ਅਦਾਇਗੀ, ਠੇਕਾ ਅਧਾਰਿਤ ਭਰਤੀ ਕਰਮੀਆਂ ਨੂੰ ਰੈਗੂਲਰ ਕਰਨਾ, 4.9.14 ਦੀ ਨਵੀਂ ਸਕੀਮ ਲਾਗੂ ਕਰਨਾ, ਅਧਿਆਪਕਾਂ ਤੇ ਨਰਸਾਂ ਦੇ ਉਚੇਰੇ ਸਕੇਲਾਂ ਲਾਗੂ ਕਰਨਾ, ਪੈਂਸ਼ਨਰਾਂ ਦਾ ਬਕਾਇਆ ਅਦਾ ਕਰਨਾ ਆਦਿ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਸਰਕਾਰ ਤੱਕ ਆਪਣੀ ਆਵਾਜ ਪਹੁੰਚਾਉਣ ਦੇ ਮੰਤਵ ਨਾਲ ਜਥੇਬੰਦੀ ਦੀ ਬਲਾਕ ਪੱਧਰੀ ਮੀਟਿੰਗ ਇੱਥੇ ਹੋਈ ਜਿਸ ਵਿਚ ਜਸਵੀਰ, ਦੀਪਕ ਜਰਿਆਲ, ਬਿਆਸ ਦੇਵ, ਗੁਰਦੇਵ ਰਾਣਾ, ਵਿਪਨ ਚੌਧਰੀ ਆਦਿ ਸਮੇਤ ਵੱਖ ਵੱਖ ਭਰਾਤਰੀ ਜਥੇਬੰਦੀਆਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਤਲਵਾੜਾ ਵਿਚ ਬਲਾਕ ਪੱਧਰੀ ਅਰਥੀ ਫ਼ੂਕ ਮੁਜਾਹਰਾ 17 ਮਾਰਚ ਨੂੰ ਬਾਅਦ ਦੁਪਿਹਰ ਪੌਣੇ ਚਾਰ ਵਜੇ ਤਹਿਸੀਲ ਕੰਪਲੈਕਸ ਵਿਖੇ ਕੀਤਾ ਜਾਵੇਗਾ।

ਬੈਰਾਜ ਤੋਂ ਟਰੱਕ ਲੰਘਾਉਣਾ ਹੈ, ਤਾਂ ਪੈਸੇ ਦਿਓ ...!

ਤਲਵਾੜਾ, 14 ਮਾਰਚ: ਸ਼ਾਹ ਨਹਿਰ ਬੈਰਾਜ ਜਿਸ ਨੂੰ 52 ਗੇਟ ਵੀ ਆਖਿਆ ਜਾਂਦਾ ਹੈ ਤੋਂ ਉਂਜ ਤਾਂ ਭਾਰੀ ਗੱਡੀਆਂ ਦੀ ਆਵਾਜਾਈ ਵਰਜਿਤ ਹੈ ਅਤੇ ਇਸ ਸਬੰਧੀ ਸੜਕ ਦੇ ਮੁੱਢ ਦੇ ਕਈ ਬੋਰਡ ਵੀ ਲਗਾਏ ਹੋਏ ਹਨ ਪਰੰਤੂ ਲਗਦਾ ਹੈ ਕਿ ਅਜਿਹੇ ਕਾਨੂੰਨ ਸਿਰਫ ਤੋੜਨ ਲਈ ਹੀ ਬਣਾਏ ਜਾਂਦੇ ਹਨ। ਇਸ ਦਾ ਸਬੂਤ ਬੈਰਾਜ ਤੋਂ ਲੰਘਣ ਵਾਲੇ ਟਰੱਕ, ਟਰਾਲੀਆਂ ਤੇ ਹੋਰ ਭਾਰੀ ਵਾਹਨ ਦਿੰਦੇ ਜਾਪਦੇ ਹਨ। ਦਰਅਸਲ ਵਿਚ ਸ਼ਾਹ ਨਹਿਰ ਉੱਤੇ ਸੁਰੱਖਿਆ ਲਈ ਭਾਵੇਂ ਪੀ. ਏ. ਪੀ. ਦੇ ਜਵਾਨ ਤਾਇਨਾਤ ਹਨ ਅਤੇ ਇੱਥੇ ਵੱਡੀਆਂ ਗੱਡੀਆਂ ਦੀ ਆਵਾਜਾਈ ਰੋਕਣ ਲਈ ਬਕਾਇਦਾ ਬੈਰੀਕੈਡ ਵੀ ਬਣੇ ਹੋਏ ਹਨ। ਇਹ ਬੈਰਾਜ ਬਿਆਸ ਦਰਿਆ ਨੂੰ ਕਾਬੂ ਕਰਕੇ ਸਿੰਚਾਈ ਦੇ ਮੰਤਵ ਲਈ ਬਣਾਈ ਸ਼ਾਹ ਨਹਿਰ ਜਾਂ ਮੁਕੇਰੀਆਂ ਹਾਈਡਲ ਨਹਿਰ ਲਈ ਪਾਣੀ ਇਕੱਠਾ ਕਰਦਾ ਹੈ। ਇਸ ਉੱਤੋਂ ਭਾਰੀ ਗੱਡੀਆਂ ਦੀ ਆਵਾਜਾਈ ਇਸ ਬੰਨ੍ਹ ਦੀ ਹੋਂਦ ਲਈ ਵੱਡਾ ਖਤਰਾ ਬਣੀ ਹੋਈ ਹੈ। ਨਾਲ ਲਗਦੇ ਪਿੰਡ ਸਥਾਣਾ ਹਿਮਾਚਲ ਦੇ ਵਾਸੀਆਂ ਨੇ ਦੱਸਿਆ ਕਿ ਪੁਲਿਸ ਵਾਲੇ ਹਰ ਟਰਾਲੀ ਜਾਂ ਗੱਡੀ ਤੋਂ ਕੁਝ ਨਾਲ ਝਾੜ ਲੈਂਦੇ ਹਨ ਅਤੇ ਇਉਂ ਪੁਲਿਸ ਤੇ ਪ੍ਰਸ਼ਾਸ਼ਨ ਦੀ ਨੱਕ ਹੇਠ ਸਾਰਾ ਗੋਰਖਧੰਧਾ ਚੱਲੀ ਜਾਂਦਾ ਹੈ। ਓਧਰ ਪੁਲਿਸ ਵਾਲਿਆਂ ਦਾ ਆਪਣਾ ਪੱਖ ਵੀ ਹੈ, ਕੁਝ ਜਵਾਨਾਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਉਹਨਾਂ ਦੇ ਆਲਾ ਅਧਿਕਾਰੀ ਤੇ ਹੋਰ ਪ੍ਰਸ਼ਾਸ਼ਨਿਕ ਅਫ਼ਸਰ ਅਕਸਰ ਝੀਲ ਵਿਚੋਂ ਮੱਛੀਆਂ ਦੀ ਫ਼ਰਮਾਇਸ਼ ਭੇਜਦੇ ਹਨ ਪਰੰਤੂ ਇਸ ਲਈ ਖਰਚ ਹੋਣ ਵਾਲਾ ਪੈਸਾ ਦੇਣ ਵੇਲੇ ਸੰਕੋਚ ਹੀ ਕਰਦੇ ਹਨ। ਇਹ ਓਪਰੇ ਖਰਚੇ ਓਪਰੀ ਕਮਾਈ ਨਾਲ ਹੀ ਪੂਰੇ ਕੀਤੇ ਜਾ ਸਕਦੇ ਹਨ। ਜਦੋਂ ਇਸ ਸਬੰਧੀ ਇਸ ਪੱਤਰਕਾਰ ਵੱਲੋਂ ਪੀ. ਏ. ਪੀ. ਦੇ ਸਬੰਧਤ ਕਮਾਂਡੈਂਟ ਸ਼੍ਰੀ ਬਾਜਵਾ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਜਵਾਨ ਨੂੰ ਰਿਸ਼ਵਤ ਦਾ ਦੋਸ਼ੀ ਪਾਏ ਜਾਣ ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਜੇਕਰ ਲੋਕਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਹੈ ਤਾਂ ਉਹ ਸਿੱਧਾ ਮੈਨੂੰ ਸ਼ਿਕਾਇਤ ਭੇਜ ਸਕਦੇ ਹਨ। ਬਹਰਹਾਲ, ਲੋਕਾਂ ਦੀ ਮੰਗ ਹੈ ਕਿ ਬੈਰਾਜ ਤੇ ਹੋ ਰਹੀ ਕਥਿਤ ਲੁਟ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ ਅਤੇ ਇੱਥੋਂ ਭਾਰੀ ਗੱਡੀਆਂ ਦੀ ਆਵਾਜਾਈ ਨੂੰ ਸਖਤੀ ਨਾਲ ਰੋਕਣਾ ਚਾਹੀਦਾ ਹੈ।

ਬੀ. ਬੀ. ਐਮ. ਬੀ. ਕਰਮਚਾਰੀਆਂ ਦੀ ਸਿਖਲਾਈ ਜਾਰੀ

ਤਲਵਾੜਾ, 14 ਮਾਰਚ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚ ਕੰਮ ਕਰਦੇ ਤਕਨੀਕੀ ਕਾਮਿਆਂ ਲਈ ਵਿਭਾਗ ਵੱਲੋਂ ਆਈ. ਟੀ. ਆਈ. ਤਲਵਾੜਾ ਵਿਖੇ ਬਕਾਇਦਾ ਤਿੰਨ ਮਹੀਨੇ ਦਾ ਰਿਫਰੈਸ਼ਰ ਕੋਰਸ ਕਰਵਾਇਆ ਜਾ ਰਿਹਾ ਹੈ। ਆਈ. ਟੀ. ਆਈ. ਦੇ ਪ੍ਰਿੰਸੀਪਲ ਰੁਪਿੰਦਰ ਸਿੰਘ ਗੁਰਾਇਆ, ਜੀ. ਆਈ. ਕੁਲਦੀਪ ਵਰਮਾ ਅਤੇ ਮੇਘ ਰਾਜ ਦੀ ਦੇਖ ਰੇਖ ਹੇਠ ਦੂਜੇ ਦੌਰ ਦੇ ਕੋਰਸ ਵਿਚ ਇਲੈਕਟ੍ਰੀਸ਼ਨ, ਫਿਟਰ, ਕਾਰਪੈਂਟਰ, ਵੈਲਡਰ, ਡੀਜ਼ਲ ਮਕੈਨਿਕ ਟਰੇਡਾਂ ਦੇ 23 ਕਰਮਚਾਰੀ ਸਿਖਲਾਈ ਪ੍ਰਾਪਤ ਕਰ ਰਹੇ ਹਨ। ਸਿਖਲਾਈ ਪ੍ਰਾਪਤ ਕਰ ਰਹੇ ਕਰਮਚਾਰੀਆਂ ਵਿਚੋਂ ਗੁਰਮੀਤ ਸਿੰਘ, ਤੇਜਾ ਸਿੰਘ, ਅਮਰੀਕ ਸਿੰਘ ਆਦਿ ਨੇ ਦੱਸਿਆ ਕਿ ਨੌਕਰੀ ਦੌਰਾਨ ਅਜਿਹੇ ਕੋਰਸ ਬੇਹੱਦ ਲਾਹੇਵੰਦ ਸਾਬਿਤ ਹੁੰਦੇ ਹਨ। ਇਸ ਮੌਕੇ ਇੰਸਟ੍ਰੱਕਟਰ ਹਰਕਿਸ਼ਨ ਸਿੰਘ, ਕੁਲਦੀਪ ਕੁਮਾਰ, ਸ਼ੀਸ਼ਪਾਲ, ਅਜੇ ਕੁਮਾਰ ਅਤੇ ਲੰਬੜਦਾਰ ਪਰਮਜੀਤ ਸਿੰਘ ਮੁਲਤਾਨੀ ਨੇ ਦੱਸਿਆ ਕਿ ਸੰਸਥਾ ਵੱਲੋਂ ਕਰਮਚਾਰੀਆਂ ਨੂੰ ਨਿਰਧਾਰਿਤ ਸਿਲੇਬਸ ਅਨੁਸਾਰ ਉਪਯੋਗੀ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ ਜਿਸ ਪ੍ਰਤੀ ਕਰਮਚਾਰੀਆਂ ਵਿਚ ਵੀ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।

ਮਹਿਲਾ ਦਿਵਸ ਤੇ ਸੈਮੀਨਾਰ ਕਰਵਾਇਆ

ਤਲਵਾੜਾ, 8 ਮਾਰਚ: ਇੱਥੇ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵੱਲੋਂ ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ‘ਲੋਕਤੰਤਰ ਵਿਚ ਭਾਰਤੀ ਨਾਰੀ ਦੀ ਭੂਮਿਕਾ’ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਕਿਹਾ ਕਿ ਔਰਤਾਂ ਨੂੰ ਰਾਜਨੀਤੀ ਵਿਚ ਆਪਣਾ ਉਸਾਰੂ ਯੋਗਦਾਨ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਭਾਰਤੀ ਲੋਕਤੰਤਰ ਦੀ ਕਾਮਯਾਬੀ ਲਈ ਖੁਦ ਨੂੰ ਮਜਬੂਤ ਬਣਾਉਣਾ ਪਵੇਗਾ। ਭਾਜਪਾ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ ਉਮੇਸ਼ ਸ਼ਾਕਰ ਨੇ ਲੋਕਤੰਤਰ ਵਿਚ ਆਪਣੀ ਭੂਮਿਕਾ ਨੂੰ ਪਹਿਚਾਨਣ ਲਈ ਔਰਤਾਂ ਨੂੰ ਵਧੇਰੇ ਜਾਗਰੂਕ ਹੋਣ ਦੀ ਲੋੜ ਹੈ। ਪੰਜਾਬ ਕਾਂਗਰਸ ਦੀ ਸਕੱਤਰ ਊਸ਼ਾ ਸੂਰੀ, ਭਾਜਪਾ ਨੇਤਾ ਸਵਿਤਾ ਭਾਟੀਆ ਅਤੇ ਸ਼੍ਰੀਮਤੀ ਮੰਜੁਲਾ ਸ਼ਰਮਾ ਚੇਅਰਪਰਸਨ ਰੈੱਡ ਕਰਾਸ ਤਲਵਾੜਾ ਨੇ ਜੋਰ ਦਿੱਤਾ ਕਿ ਅਸਲ ਵਿਚ ਔਰਤਾਂ ਨੂੰ ਮੋਜੂਦਾ ਲੋਕਤੰਤਰ ਵਿਚ ਆਈਆਂ ਵੱਡੀਆਂ ਕੁਰੀਤੀਆਂ ਨੂੰ ਜੜੋਂ ਖ਼ਤਮ ਕਰਨ ਲਈ ਆਪ ਅੱਗੇ ਆਉਣਾ ਪਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਲਿਕਾ ਸਿੱਖਿਆ ਪਰਿਸ਼ਦ ਦੀ ਸੰਯੋਜਕ ਆਸ਼ਾ ਠਾਕੁਰ ਨੇ ਮਹਿਮਾਨਾਂ ਦਾ ਸਵਾਗਤ ਅਤੇ ਹਰਪ੍ਰੀਤ ਕੌਰ ਨੇ ਧੰਨਵਾਦ ਕੀਤਾ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)