ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸਮਾਗਮ

ਤਲਵਾੜਾ, 25 ਅਕਤੂਬਰ: ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਰਜਿ: ਤਲਵਾੜਾ ਵੱਲੋਂ ਬਾਬਾ ਦੀਪ ਸਿੰਘ ਜੀ ਸ਼ਹੀਦ ਨੂੰ ਸਮਰਪਿਤ 13ਵਾਂ ਸਲਾਨਾ ਸਮਾਰੋਹ ਸ. ਸੁਰਿੰਦਰ ਸਿੰਘ ਤਲਵਾੜਾ ਦੀ ਅਗਵਾਈ ਹੇਠ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਉਪਰੰਤ ਸਜਾਏ ਵਿਸ਼ੇਸ਼ ਧਾਰਮਿਕ ਦੀਵਾਨ ਵਿਚ ਪੰਥ ਪ੍ਰਸਿੱਧ ਢਾਡੀ ਗਿਆਨੀ ਮਹਿੰਦਰ ਸਿੰਘ ਸਿਬੀਆ ਸੰਗਰੂਰ ਦੇ ਜਥੇ ਸ਼ੇਰ ਸਿੰਘ ਅਨਮੋਲ, ਸਾਰੰਗੀ ਮਾਸਟਰ ਨਛੱਤਰ ਸਿੰਘ ਛੱਤਾ ਵੱਲੋਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਪ੍ਰਸੰਗ ਨੂੰ ਮੰਚ ਤੋਂ ਮੁੜ ਸੁਰਜੀਤ ਕੀਤਾ ਗਿਆ ਅਤੇ ਬੀਰ ਰਸੀ ਢਾਡੀ ਵਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇਸ ਤੋਂ ਪਹਿਲਾਂ ਭਾਈ ਗੁਰਚਰਨ ਸਿੰਘ ਪਰਵਾਨਾ ਦੇ ਕਵੀਸ਼ਰੀ ਜਥੇ ਭਾਰੀ ਰਾਮ ਸਿੰਘ ਤੇ ਭਾਈ ਸ਼ਾਮ ਸਿੰਘ ਵੱਲੋਂ ਵੀ ਬੜੇ ਸੁਚੱਜੇ ਢੰਗ ਨਾਲ ਗੁਰ ਇਤਿਹਾਸ ਸਾਂਝਾ ਕੀਤਾ ਗਿਆ। ਇਸ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਬੀ. ਐੱਸ. ਬੱਲੀ ਜਿਲ੍ਹਾ ਲੋਕ ਸੰਪਰਕ ਅਫ਼ਸਰ ਨਵਾਂਸ਼ਹਿਰ ਨੇ ਗੁਰੂ ਨਾਨਕ ਦੇਵ ਜੀ ਦੇ ਮਹਾਨ ਫਲਸਫ਼ੇ ਤੇ ਖੋਜ ਭਰਪੂਰ ਰੌਸ਼ਨੀ ਪਾਉਂਦਿਆਂ ਅਜੋਕੇ ਸਮੇਂ ਵਿਚ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਦਰਸਾਏ ਮਾਰਗ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਪ੍ਰਸਿੱਧ ਉਦਯੋਗਪਤੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੂਬਾ ਕੁਆਰਡੀਨੇਟਰ ਠਾਕੁਰ ਰਘੂਨਾਥ ਸਿੰਘ ਰਾਣਾ ਨੇ ਆਪਣੇ ਸੰਬੋਧਨ ਰਾਹੀਂ ਆਦਰਸ਼ ਸਮਾਜ ਦੀ ਸਿਰਜਣਾ ਲਈ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਰਸਤੇ ਨੂੰ ਸਦੀਵੀ ਆਖਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਵਿਸ਼ਵ ਨੂੰ ਦਰਪੇਸ਼ ਤਮਾਮ ਮੁਸ਼ਕਿਲਾਂ ਤੋਂ ਨਿਜਾਤ ਪਾਉਣ ਲਈ ਗੁਰੂ ਸਾਹਿਬਾਨ ਦੇ ਜੀਵਨ ਦਰਸ਼ਨ ਤੋਂ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ, ਕੈਪਟਰ ਰਵਿੰਦਰ ਸ਼ਰਮਾ, ਇੰਜੀ. ਬੀ. ਐੱਸ. ਕੰਗ ਐਕਸੀਅਨ ਪਬਲਿਕ ਹੈਲਥ, ਮੰਗਲ ਸਿੰਘ ਇੰਗਲੈਂਡ, ਸੁਖਵਿੰਦਰ ਕੌਰ ਕੈਲੀਫ਼ੋਰਨੀਆ, ਅਵਤਾਰ ਸਿੰਘ ਬਨੀਖੇਤ, ਮੰਗਲ ਸਿੰਘ ਹਾਜੀਪੁਰ, ਜਗਦੇਵ ਸਿੰਘ, ਕੁਲਵੰਤ ਸਿੰਘ, ਐਚ. ਐਸ. ਧਾਮੀ ਦਸੂਹਾ, ਅਮਰੀਕ ਸਿੰਘ, ਗੁਰਮੀਤ ਸਿੰਘ, ਰਘੂਬੀਰ ਸਿੰਘ ਦਿੱਲੀ, ਦਿਲਬਾਗ ਸਿੰਘ ਦਿੱਲੀ, ਸੁਖਵਿੰਦਰ ਸਿੰਘ ਖੰਨਾ, ਅਮਨਦੀਪ ਮਿਨਹਾਸ ਆਰੀਅਨ ਕਲੱਬ ਹਾਜੀਪੁਰ, ਜਗਜੀਤ ਸਿੰਘ ਬਿਸ਼ਨਪੁਰ, ਸੰਜੀਵ ਕੁਮਾਰ ਬੁੱਢਾਬੜ, ਪਰਮੋਦ ਸਿੰਘ, ਜਤਿੰਦਰ ਕੰਵਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ। ਮੰਚ ਸੰਚਲਾਨ ਸ. ਬਲਬੀਰ ਸਿੰਘ ਨੇ ਬਾਖੂਬੀ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

ਸੂਚਨਾ ਤਕਨੀਕ ਦਾ ਸਦਉਪਯੋਗ ਸਮੇਂ ਦੀ ਲੋੜ: ਰਘੁਨਾਥ ਰਾਣਾ

ਤਲਵਾੜਾ, 23 ਅਕਤੂਬਰ: ਅਜੋਕੇ ਸਮੇਂ ਵਿੱਚ ਪੂਰੇ ਵਿਸ਼ਵ ਦੇ ਸਾਹਮਣੇ ਨਵੀਂ ਸੂਚਨਾ ਕ੍ਰਾਂਤੀ ਨੇ ਹਰੇਕ ਲਈ ਨਵੀਆਂ ਸੰਭਾਵਨਾਵਾਂ ਦੇ ਰਾਹ ਖੋਲ੍ਹ ਦਿੱਤੇ ਹਨ ਪਰੰਤੂ ਇਸ ਦੌਰ ਵਿਚ ਸੂਚਨਾ ਤਕਨੀਕ ਦਾ ਸਦਉਪਯੋਗ ਬੇਹੱਦ ਜਰੂਰੀ ਹੈ। ਇਹ ਵਿਚਾਰ ਇੱਥੇ ਪ੍ਰਸਿੱਧ ਉਦਯੋਗਪਤੀ ਠਾਕੁਰ ਰਘੁਨਾਥ ਰਾਣਾ ਸੂਬਾ ਸੰਯੋਜਕ ਭਾਜਪਾ ਨੇ ਸਟਾਫ਼ ਕਲੱਬ ਤਲਵਾੜਾ ਵੱਲੋਂ ਕਰਵਾਏ ਸਲਾਨਾ ਖੇਡ ਅਤੇ ਕਲਚਰਲ ਮੁਕਾਬਲੇ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਟਾਫ਼ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਨਵੀਂ ਪੀੜ੍ਹੀ ਨੂੰ ਉਸਾਰੂ ਲੀਹਾਂ ਤੇ ਤੋਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਬੇਹੱਦ ਸ਼ਲਾਘਾਯੋਗ ਹੈ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਜਿਹੇ ਸਮਾਗਮ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਉਨ੍ਹਾਂ ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਪ੍ਰਤੀਯੋਗੀਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਯੂਥ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਕੈਪਟਨ ਰਵਿੰਦਰ ਸ਼ਰਮਾ, ਸ. ਸੁਰਿੰਦਰ ਸਿੰਘ, ਅਸ਼ੋਕ ਕਾਲੀਆ, ਐਸ. ਐਸ. ਰਾਣਾ ਤੋਂ ਇਲਾਵਾ ਕਲੱਬ ਦੇ ਆਗੂ ਜੇ. ਬੀ. ਵਰਮਾ, ਠਾਕੁਰ ਜਸਮੇਰ ਰਾਣਾ, ਰਵਿੰਦਰ ਰਵੀ, ਕੇਵਲ ਸਿੰਘ, ਧਰਮਿੰਦਰ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਪੀ. ਡਬਲਿਊ. ਡੀ. ਕਾਮਿਆਂ ਵੱਲੋਂ ਸੰਘਰਸ਼ ਦਾ ਐਲਾਨ

ਤਲਵਾੜਾ, 21 ਅਕਤੂਬਰ: ਇੱਥੇ ਪੀ. ਡਬਲਿਊ. ਡੀ. ਫ਼ੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਦੀ ਤਲਵਾੜਾ ਇਕਾਈ ਦੀ ਜਰੂਰੀ ਇਕੱਤਰਤਾ ਸ. ਸੂਬਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਵੱਖ ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਜਲਾਲਾਬਾਦ ਚੋਣ ਮੌਕੇ ਕਰਮਚਾਰੀਆਂ ਨਾਲ ਕੀਤੇ ਵਾਦਿਆਂ ਤੋਂ ਮੁਕਰ ਗਈ ਹੈ ਜਿਸ ਕਾਰਨ ਉਨ੍ਹਾਂ ਵਿਚ ਵਿਆਪਕ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 20 ਤੋਂ 25 ਸਾਲਾਂ ਤੋਂ ਕੱਚੇ ਮੁਲਾਜਮਾਂ ਨੂੰ ਰੈਗੁਲਰ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਸਰਕਾਰੀ ਲਾਰੇਬਾਜ਼ੀ ਦਾ ਸ਼ਿਕਾਰ ਇਹ ਕਾਮੇ ਵੱਡੀ ਆਰਥਿਕ ਤੰਗੀ ਵਿਚੋਂ ਗੁਜ਼ਰ ਰਹੇ ਹਨ ਤੇ ਆਪਣੇ ਸੁਨਿਹਰੇ ਭਵਿੱਖ ਦਾ ਸੁਪਨਾ ਵੇਖਦੇ ਹੋਏ ਅਨੇਕਾਂ ਕਾਮੇ ਤਾਂ ਸੇਵਾ ਮੁਕਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀ ਟਾਲਮਟੋਲ ਨੀਤੀ ਵਿਰੁੱਧ ਜਥੇਬੰਦੀ ਵੱਲੋਂ 26 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਹੁਸ਼ਿਆਰਪੁਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ ਜਿਸ ਵਿਚ ਤਲਵਾੜਾ ਸਰਕਲ ਤੋਂ ਵੱਡੀ ਗਿਣਤੀ ਵਿਚ ਕਰਮਚਾਰੀ ਸ਼ਾਮਿਲ ਹੋਣਗੇ।

ਸਰਕਾਰੀ ਕਾਲਜ ਤਲਵਾੜਾ ਵਿਖੇ ਮਨੁੱਖੀ ਵਿਕਾਸ ਉਤਸਵ ਕਰਵਾਇਆ

ਤਲਵਾੜਾ, 21 ਅਕਤੂਬਰ: ਅੱਜ ਇੱਥੇ ਸਰਕਾਰੀ ਆਰਟਸ ਅਤੇ ਸਾਇੰਸ ਕਾਲਜ ਤਲਵਾੜਾ ਵਿਖੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ‘ਮਨੁੱਖੀ ਵਿਕਾਸ ਫ਼ੈਸਟੀਵਲ’ ਕਰਵਾਇਆ ਗਿਆ ਵਿਚ ਕੁੜੀਆਂ ਦਾ ਘਟਦਾ ਅਨੁਪਾਤ, ਨਸ਼ੇ ਅਤੇ ਭਰੂਣ ਹੱਤਿਆ ਵਿਰੁੱਧ ਅਤੇ ਖੇਤੀਬਾੜੀ ਦੇ ਆਧੁਨਿਕੀਕਰਨ ਬਾਰੇ ਵਿਸ਼ਾ ਮਾਹਿਰਾਂ ਵੱਲੋਂ ਖੋਜ ਭਰਪੂਰ ਚਰਚਾ ਕੀਤੀ ਗਈ। ਸਮਾਗਮ ਦਾ ਉਦਘਾਟਨ ਪ੍ਰਿੰਸੀਪਲ ਐਨ. ਡੀ. ਭਾਟੀਆ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਖੇਤੀ ਮਾਹਿਰ ਪ੍ਰੋ. ਦਲਜੀਤ ਸਿੰਘ, ਬੀ. ਬੀ. ਐਮ. ਬੀ. ਹਸਪਤਾਲ ਦੇ ਡਾ. ਅਮਰਜੀਤ ਸਿੰਘ, ਡਾ. ਸ਼ਾਲਿਨੀ, ਡਾ. ਚੱਡਾ, ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਪ੍ਰੋ. ਅਜੀਤ ਸਿੰਘ, ਪ੍ਰੋ. ਸੁਸ਼ੀਲ ਨਰਾਇਣ ਵੱਲੋਂ ਵਿਦਿਆਰਥੀਆਂ ਨੂੰ ਸਬੰਧਤ ਵਿਸ਼ਿਆਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਪੋਸਟਰ ਬਣਾਉਣ, ਪੇਪਰ ਰੀਡਿੰਗ, ਕਵਿਤਾ ਉਚਾਰਨ ਆਦਿ ਮੁਕਾਬਲੇ ਕਰਵਾਏ ਗਏ। ਪੋਸਟਰ ਮੇਕਿੰਗ ਵਿਚ ਪਹਿਲਾ ਇਨਾਮ ਰਿਚਾ ਮਹਾਜਨ ਸਰਕਾਰੀ ਕਾਲਜ ਹੁਸ਼ਿਆਰਪੁਰ, ਦੂਜਾ ਸੁਖਦੀਪ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ ਅਤੇ ਤੀਜਾ ਇਨਾਮ ਪ੍ਰਭਜੋਤ ਕੌਰ ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਜਿੱਤਿਆ ਜਦਕਿ ਪੇਪਰ ਰੀਡਿੰਗ ਮੁਕਾਬਲੇ ਵਿਚ ਪਹਿਲਾ ਇਨਾਮ ਪ੍ਰੀਤੀ ਭਾਟੀਆ, ਦੂਜਾ ਇਨਾਮ ਸੁਨੰਦਾ ਦੇਵੀ ਅਤੇ ਪਿੰਕੀ ਨੂੰ ਸਾਂਝਾ ਅਤੇ ਤੀਜਾ ਇਨਾਮ ਅਮਿਤ ਸ਼ਰਮਾ ਅਤੇ ਨਰਿੰਦਰ ਸਿੰਘ ਨੂੰ ਸਾਂਝੇ ਤੌਰ ਤੇ ਦਿੱਤਾ ਗਿਆ। ‘ਭਰੂਣ ਹੱਤਿਆ ਦੀ ਰੋਕਥਾਮ’ ਵਿਸ਼ੇ ਤੇ ਵਿਚਾਰ ਵਟਾਂਦਰਾ ਮੁਕਾਬਲਾ ਵਿਚ ਪਹਿਲਾ ਇਨਾਮ ਮੋਨਿਕਾ ਤੇ ਦੂਜਾ ਇਨਾਮ ਵੰਦਨਾ ਰਾਣੀ ਨੂੰ ਮਿਲਿਆ। ਕਵਿਤਾ ਉਚਾਰਣ ਵਿਚ ਨਰਿੰਦਰ ਸਿੰਘ, ਰੀਤਿਕਾ ਪੰਡਤ ਅਤੇ ਸੁਨੰਦਾ ਦੇਵੀ ਨੇ ਹਾਸਿਲ ਕੀਤਾ। ਪ੍ਰੋ. ਰਾਮ ਤੀਰਥ ਸਿੰਘ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਨੌਜਵਾਨਾਂ ਵਿਚ ਚੇਤਨਾ ਪੈਦਾ ਕਰਨ ਲਈ ਬੇਹੱਦ ਸਹਾਈ ਹੁੰਦੇ ਹਨ। ਮੰਚ ਸੰਚਾਲਨ ਰੁਪਾਲੀ ਵਰਮਾ ਨੇ ਕੀਤਾ। ਇਸ ਮੌਕੇ ਪ੍ਰੋ. ਹਰਸ਼ ਮਹਿਤਾ, ਡਾ. ਸੁਰਿੰਦਰ ਮੰਡ ਸਮੇਤ ਕਾਲਜ ਦੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

ਟੀਚਿੰਗ ਫ਼ੈਲੋਜ਼ ਉੱਤੇ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ

ਤਲਵਾੜਾ, 21 ਅਕਤੂਬਰ: ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਭਰਤੀ ਕੀਤੇ ਚੌਦਾਂ ਹਜਾਰ ਟੀਚਿੰਗ ਫ਼ੈਲੋਜ਼ ਅਤੇ ਸਰਵਿਸ ਪ੍ਰੋਵਾਈਡਰ ਅਧਿਆਪਕਾਂ ਨੂੰ ਪੰਜਵੇਂ ਤਨਖਾਹ ਕਮਿਸ਼ਨ ਦੇ ਘੇਰੇ ਵਿਚ ਨਾ ਲਿਆਉਣ ਕਾਰਨ ਉਨ੍ਹਾਂ ਵਿਚ ਬੇਚੈਨੀ ਵਧਦੀ ਜਾ ਰਹੀ ਹੈ। ਇਸ ਸਬੰਧੀ ਇੱਥੇ ਜਾਰੀ ਬਿਆਨ ਵਿਚ ਬੀ. ਐੱਡ. ਅਧਿਆਪਕ ਫ਼ਰੰਟ ਪੰਜਾਬ ਦੇ ਆਗੂ ਜਸਵੀਰ ਸਿੰਘ, ਸੱਤ ਪ੍ਰਕਾਸ਼, ਵਰਿੰਦਰ ਵਿੱਕੀ, ਗੁਰਪਾਲ ਹੈਪਾ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਸਬੰਧੀ ਪਿਛਲੇ ਦਿਨਾਂ ਦੌਰਾਨ ਕੀਤੇ ਸਾਰੇ ਵਾਅਦੇ ਹੁਣ ਤੱਕ ਹਵਾ ਹੀ ਸਾਬਤ ਹੋਏ ਹਨ ਅਤੇ ਇਸੇ ਕਾਰਨ ਹੁਣ ਉਹ ਆਪਣੀ ਆਵਾਜ ਬੁ¦ਦ ਕਰਨ ਲਈ ਫ਼ੈਸਲਾਕੁੰਨ ਜਥੇਬੰਦਕ ਸੰਘਰਸ਼ ਤੇ ਰਾਹ ਪੈ ਗਏ ਹਨ ਜਿਸ ਤਹਿਤ 25 ਅਕਤੂਬਰ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਵਿਖੇ ਸੂਬਾ ਪੱਧਰੀ ਰੋਸ ਰੈਲੀ ਦਾ ਐਲਾਨ ਕੀਤਾ ਗਿਆ ਹੈ।

ਭਾਰਤੀ ਜੀਵਨ ਬੀਮਾ ਦੇ ਕੁਲੈਕਸ਼ਨ ਸੈਂਟਰ ਦਾ ਉਦਘਾਟਨ

ਤਲਵਾੜਾ, 21 ਅਕਤੂਬਰ: ਅੱਜ ਇੱਥੇ ਭਾਰਤੀ ਜੀਵਨ ਬੀਮਾ ਨਿਗਮ ਦੇ ਸੀਨੀਅਰ ਬਰਾਂਚ ਮੈਨੇਜਰ ਸ਼੍ਰੀ ਸੰਜੀਵ ਮਹਿਤਾ ਨੇ ਨਿਊ ਮਾਰਕਿਟ ਵਿਖੇ ਪ੍ਰੀਮੀਅਮ ਕੁਲੈਕਸ਼ਨ ਸੈਂਟਰ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਜੀਵਨ ਬੀਮਾ ਨਿਗਮ ਵੱਲੋਂ ਦੇਸ਼ ਭਰ ਵਿਚ ਸਰਵੋਤਮ ਬੀਮਾ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਪਹਿਲਾਂ ਲੋਕਾਂ ਨੂੰ ਬੀਮੇ ਦੀ ਕਿਸ਼ਤ ਜਮ੍ਹਾਂ ਕਰਾਉਣ ਲਈ ਦਸੂਹਾ ਸ਼ਾਖਾ ਵਿਖੇ ਜਾਣਾ ਪੈਂਦਾ ਸੀ ਪਰੰਤੂ ਹੁਣ ਉਹ ਇੱਥੇ ਤਲਵਾੜਾ ਵਿਖੇ ਹੀ ਆਪਣੀ ਕਿਸ਼ਤ ਜਮ੍ਹਾਂ ਕਰਵਾ ਸਕਣਗੇ ਜਿਸ ਨਾਲ ਸਥਾਨਿਕ ਅਤੇ ਆਸ ਪਾਸ ਦੇ ਅਨੇਕਾਂ ਪਿੰਡਾਂ ਵਿਚ ਬੀਮਾ ਧਾਰਕਾਂ ਨੂੰ ਵੱਡੀ ਸਹੂਲਤ ਮਿਲ ਜਾਵੇਗੀ। ਇਸ ਮੌਕੇ ਇਸ ਸੈਂਟਰ ਮੁੱਖ ਸਲਾਹਕਾਰ ਸ਼੍ਰੀ ਆਰ. ਐਲ. ਪਰਮਾਰ ਮੈਂਬਰ ਚੇਅਰਮੈਨ ਕਲੱਬ ਤੋਂ ਇਲਾਵਾ ਅਮਰਪਾਲ ਜੌਹਰ, ਡਾ. ਆਈ. ਕੇ. ਸ਼ਰਮਾ, ਸੁਖਦੇਵ ਸਿੰਘ, ਸੁਮੀਤ, ਅਮਨ, ਪਿਊਸ਼ ਅਤੇ ਰਮਨ ਪਰਮਾਰ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਪਾਵਰ ਵਿੰਗ ਵੱਲੋਂ ਲੰਗਰ ਲਗਾਇਆ

ਤਲਵਾੜਾ, 21 ਅਕਤੂਬਰ: ਬੀ. ਬੀ. ਐਮ. ਬੀ. ਪਾਵਰ ਵਿੰਗ ਵੱਲੋਂ ਅੱਜ ਇੱਥੇ ਟਰਾਂਸਪੋਰਟ ਯਾਰਡ ਵਿਖੇ ਸਲਾਨਾ ਲੰਗਰ ਲਗਾਇਆ ਗਿਆ ਅਤੇ ਇਸ ਤੋਂ ਪਹਿਲਾਂ ਸ਼੍ਰੀ ਵਿਸ਼ਵਕਰਮਾ ਦੀ ਪੂਜਾ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਗਰਾਨ ਇੰਜੀਨੀਅਰ ਸ਼੍ਰੀ ਐਮ. ਐਮ. ਖਾਨ ਨੇ ਕਿਹਾ ਕਿ ਇਸ ਤਰਾਂ ਦੇ ਸਮਾਜਿਕ ਇਕੱਠਾਂ ਨਾਲ ਭਾਈਚਾਰਕ ਸਾਂਝ ਹੋਰ ਮਜਬੂਤ ਹੁੰਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ. ਸੁਰਿੰਦਰਪਾਲ ਰੱਲ੍ਹ ਰੈਜੀਡੈਂਟ ਇੰਜੀਨੀਅਰ, ਇੰਜ. ਅਨਿਲ ਗੌਤਮ ਸਮੇਤ ਪਾਵਰ ਵਿੰਗ ਦੇ ਕਈ ਹੋਰ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਹਾਜਰ ਸਨ। ਇਸ ਮੌਕੇ ਵੱਡੀ ਗਿਣਤੀ ਵਿਚ ਖੇਤਰ ਵਾਸੀਆਂ ਨੇ ਲੰਗਰ ਦਾ ਭਰਪੂਰ ਆਨੰਦ ਮਾਣਿਆ।

ਦੀਵਾਲੀ ਮੁਬਾਰਕ

ਆਰੀਅਨ ਕਲੱਬ ਹਾਜੀਪੁਰ ਦਾ ਉਦਘਾਟਨ

ਹਾਜੀਪੁਰ (ਤਲਵਾੜਾ), 17 ਅਕਤੂਬਰ: ਪਿਛਲੇ ਲੰਮੇ ਸਮੇਂ ਤੋਂ ਸਮਾਜ ਸੇਵਾ, ਖੇਡਾਂ ਅਤੇ ਜਨ ਚੇਤਨਾ ਦੇ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਆਰੀਅਨ ਕਲੱਬ ਰਜਿ: ਹਾਜੀਪੁਰ ਦੇ ਨਵੇਂ ਦਫਤਰ ਦਾ ਉਦਘਾਟਨ ਬੁੱਢਾਬੜ ਰੋਡ ਤੇ ਯੂਥ ਅਕਾਲੀ ਆਗੂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਨਰਲ ਸਕੱਤਰ ਯੂਥ ਵਿੰਗ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਸ. ਸੁਰਿੰਦਰ ਸਿੰਘ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਤਲਵਾੜਾ, ਸਮਰਜੀਤ ਸਿੰਘ ਸ਼ਮੀ, ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਲਾਡੀ, ਸੂਰਜ ਸ਼ਰਮਾ, ਵਿਕਾਸ ਚੌਧਰੀ, ਚੌਧਰੀ ਮਨਮੋਹਨ ਸਿੰਘ, ਮੁਕੇਸ਼, ਕਾਲਾ ਚੌਹਾਨ, ਅੰਕਿਤ, ਮਦਨ ਲਾਲ ਆਦਿ ਹਾਜਰ ਸਨ। ਸ. ਸਿੱਧੂ ਨੇ ਨੌਜਵਾਨਾਂ ਨੂੰ ਦੇਸ਼ ਸੇਵਾ ਦੇ ਖੇਤਰ ਵਿਚ ਪੂਰੀ ਤਨਦੇਹੀ ਨਾਲ ਨਿੱਤਰਨ ਦਾ ਸੱਦਾ ਦਿੱਤਾ ਗਿਆ। ਸ. ਸਮਰਜੀਤ ਸਿੰਘ ਸ਼ਮੀ ਨੇ ਇਸ ਮੌਕੇ ਕਲੱਬ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਲੱਬ ਸਾਲ 2003 ਤੋਂ ਲਗਾਤਾਰ ਪੂਰੀ ਸਰਗਰਮੀ ਨਾਲ ਇਲਾਕੇ ਦੀ ਸੁਚੱਜੇ ਢੰਗ ਨਾਲ ਸੇਵਾ ਕਰਦਾ ਆ ਰਿਹਾ ਹੈ ਜਿਸਦੀ ਸ਼ਲਾਘਾ ਕਰਨੀ ਬਣਦੀ ਹੈ। ਕਲੱਬ ਦੇ ਮੈਂਬਰਾਂ ਵੱਲੋਂ ਇਸ ਮੌਕੇ ਮੁੱਖ ਮਹਿਮਾਨ ਨੂੰ ਯਾਦ ਚਿੰਨ੍ਹ ਭੇਟ ਕੀਤਾ ਗਿਆ।

ਸਲਾਨਾ ਸਮਾਗਮ 25 ਨੂੰ

ਤਲਵਾੜਾ, 15 ਅਕਤੂਬਰ: ਅੱਜ ਇੱਥੇ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਰਜਿ: ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸੁਸਾਇਟੀ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਸਲਾਨਾ ਢਾਡੀ ਦਰਬਾਰ 25 ਅਕਤੂਬਰ ਐਤਵਾਰ ਨੂੰ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਦੀ ਸਮਾਪਤੀ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਲੋਕਲ ਕੀਤਰਨੀ ਜਥਿਆਂ ਤੋਂ ਇਲਾਵਾ 'ਸੰਦੂਕ ਚ ਬੰਦੂਕ', ਅਣਖੀ ਯੋਧੇ ਅਤੇ ਅਨੇਕਾਂ ਪ੍ਰਸਿੱਧ ਕੈਸਟਾਂ ਤੇ ਵੀਡੀਓ ਦੇਣ ਵਾਲੇ ਢਾਡੀ ਜਥੇ ਗਿਆਨੀ ਮਹਿੰਦਰ ਸਿੰਘ ਸਿਬੀਆ ਤੇ ਸਾਥੀਆਂ ਵੱਲੋਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾਵੇਗਾ।

ਕਾਲਜ ਦੇ ਨਵੇਂ ਪ੍ਰਿੰਸੀਪਲ ਨੇ ਅਹੁਦਾ ਸੰਭਾਲਿਆ

ਤਲਵਾੜਾ, 15 ਅਕਤੂਬਰ:ਸ਼੍ਰੀ ਨਰੰਜਣ ਦਾਸ ਭਾਟੀਆ ਨੇ ਇੱਥੇ ਸਰਕਾਰੀ ਆਰਟਸ ਅਤੇ ਸਾਇੰਸ ਕਾਲਜ ਤਲਵਾੜਾ ਵਿਖੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ ਅਤੇ ਇਸ ਤੋਂ ਤੁਰੰਤ ਮਗਰੋਂ ਕਾਲਜ ਦੀ ਨਵੀਂ ਬਣ ਰਹੀ ਬਿਲਡਿੰਗ ਦਾ ਦੌਰਾ ਵੀ ਕੀਤਾ। ਪ੍ਰਿੰਸੀਪਲ ਭਾਟੀਆ ਸਰਕਾਰੀ ਕਾਲਜ ਹੁਸ਼ਿਆਰਪੁਰ ਦੇ ਕੋਮਲ ਕਲਾਵਾਂ ਵਿਭਾਗ ਤੋਂ ਪਦਉੱਨਤ ਹੋਣ ਤੇ ਪ੍ਰਿੰਸੀਪਲ ਬਣੇ ਹਨ। ਉਨ੍ਹਾਂ ਦੱਸਿਆ ਕਿ ਉਹ ਹੁਸ਼ਿਆਰਪੁਰ ਜਿਲ੍ਹੇ ਦੇ ਜੰਮਪਲ ਹਨ ਅਤੇ ਉਨ੍ਹਾਂ ਆਪਣੀ ਗਰੈਜੁਏਸ਼ਨ ਤੱਕ ਪੜ੍ਹਾਈ ਸਰਕਾਰੀ ਕਾਲਜ ਟਾਂਡਾ ਉੜਮੜ ਅਤੇ ਪੋਸਟ ਗਰੈਜੁਏਸ਼ਨ ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਕੀਤੀ ਅਤੇ 1979 ਤੋਂ ਹੁਸ਼ਿਆਰਪੁਰ ਵਿਖੇ ਬਤੌਰ ਫ਼ਾਈਨ ਆਰਟਸ ਵਿਭਾਗ ਵਿਚ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੇ ਹਨ। ਇਸ ਮੌਕੇ ਕਾਲਜ ਦੇ ਸੀਨੀਅਰ ਅਧਿਆਪਕ ਡਾ. ਹਰਸ਼ ਮਹਿਤਾ, ਡਾ. ਤਿਲਕ ਵਰਮਾ, ਪ੍ਰੋ. ਬਖਤਾਵਰ ਸਿੰਘ, ਪ੍ਰੋ. ਰਾਮ ਤੀਰਥ ਸਿੰਘ, ਪ੍ਰੋ. ਕਸ਼ਮੀਰੀ ਲਾਲ, ਪ੍ਰੋ. ਨਰੇਸ਼ ਡੋਗਰਾ ਆਦਿ ਹਾਜਰ ਸਨ।

ਪ੍ਰਦੂਸ਼ਨ ਮੁਕਤ ਦੀਵਾਲੀ ਮਨਾਉਣ ਦਾ ਸੱਦਾ

ਤਲਵਾੜਾ, 14 ਅਕਤੂਬਰ: ਇੱਥੇ ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਰਜਿ: ਦੀ ਇਕੱਤਰਤਾ ਸ. ਸੁਰਿੰਦਰ ਸਿੰਘ ਤਲਵਾੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸ਼ਾਮਿਲ ਮੈਂਬਰਾਂ ਵੱਲੋਂ ਇਸ ਵਾਰ ਪ੍ਰਦੂਸ਼ਨ ਰਹਿਤ ਦੀਵਾਲੀ ਮਨਾਉਣ ਦੇ ਮੰਤਵ ਲਈ ਸਮਾਜਿਕ ਚੇਤਨਾ ਲਹਿਰ ਚਲਾਉਣ ਦਾ ਫ਼ੈਸਲਾ ਕੀਤਾ। ਇਸ ਮੌਕੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਦੀਵਾਲੀ ਰੌਸ਼ਨੀ ਅਤੇ ਖੁਸ਼ੀਆਂ ਦਾ ਤਿਓਹਾਰ ਹੈ ਤੇ ਬੇਲੋੜੀ ਆਤਿਸ਼ਬਾਜ਼ੀ ਤੇ ਘਟੀਆ ਮਿਠਾਈਆਂ ਦੀ ਵਰਤੋਂ ਨਾਲ ਆਪਣੀ ਅਤੇ ਆਲੇ ਦੁਆਲੇ ਨੂੰ ਪਲੀਤ ਕਰਨ ਤੋਂ ਬਚਣ ਦੀ ਲੋੜ ਹੈ। ਸ. ਕੁਲਵੰਤ ਸਿੰਘ ਅਤੇ ਰਾਜ ਭੁਪਿੰਦਰ ਸਿੰਘ ਸੈਣੀ ਨੇ ਵੀ ਇਸ ਮੀਟਿੰਗ ਵਿਚ ਸਮਾਜਿਕ ਚੇਤਨਾ ਲਿਆਉਣ ਦੀ ਲੋੜ ਤੇ ਜੋਰ ਦਿੱਤਾ। ਸੰਸਥਾ ਵੱਲੋਂ ਦੀਵਾਲੀ ਤੋਂ ਪਹਿਲਾਂ ਇੱਕ ਚੇਤਨਾ ਮਾਰਚ ਅਤੇ ਪਟਾਕਿਆਂ ਦੀ ਥਾਂ ਪੌਦੇ ਵੰਡਣ ਦਾ ਨਿਰਣਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ. ਐਸ. ਸ਼ਮੀ, ਚੰਦਰ ਸ਼ੇਖਰ ਡਡਵਾਲ, ਜਗਦੇਵ ਸਿੰਘ ਆਦਿ ਹਾਜਰ ਸਨ।

ਕੌਮੀ ਸੇਵਾ ਯੋਜਨਾ ਕੈਂਪ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਵਿਖੇ ਲਗਾਏ ਇਕ ਦਿਨਾ ਕੌਮੀ ਸੇਵਾ ਯੋਜਨਾ ਕੈਂਪ ਵਿਚ ਸ਼ਾਮਿਲ ਵਲੰਟੀਅਰ ਆਪਣੇ ਅਧਿਆਪਕਾਂ ਨਾਲ।

ਪੰਜਾਬ ਸਰਕਾਰ ਹਰ ਮੁਹਾਜ ਤੇ ਫ਼ੇਲ੍ਹ: ਮੋਹਨ ਲਾਲ

ਤਲਵਾੜਾ, 13 ਅਕਤੂਬਰ: ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਸੁਵਿਧਾਵਾਂ ਪ੍ਰਦਾਨ ਕਰਨ ਦੀ ਥਾਂ ਹਰ ਤਰਾਂ ਮੁਸੀਬਤਾਂ ਦੇ ਬੋਝ ਹੇਠ ਕੁਚਲ ਰਹੀ ਹੈ ਅਤੇ ਹੁਣ ਤੱਕ ਦੀ ਕਾਰਗੁਜਾਰੀ ਕਾਰਨ ਇਸ ਨੂੰ ਇਤਿਹਾਸ ਦੀ ਸਭ ਤੋਂ ਨਿਕੰਮੀ ਸਰਕਾਰ ਵਜੋਂ ਯਾਦ ਕੀਤਾ ਜਾਵੇਗਾ। ਇਹ ਪ੍ਰਗਟਾਵਾ ਇੱਥੇ ਲਾਗਲੇ ਪਿੰਡ ਬੇੜਿੰਗ ਵਿਚ ਕਰਦਿਆਂ ਮੋਹਨ ਲਾਲ ਚੌਧਰੀ ਜਿਲ੍ਹਾ ਜਨਰਲ ਸਕੱਤਰ ਕਾਂਗਰਸ ਨੇ ਕਿਹਾ ਕਿ ਰਾਜ ਵਿਚ ਲੰਮੇ ਬਿਜਲੀ ਦੇ ਕੱਟ, ਬੇਲੋੜੇ ਟੈਕਸਾਂ ਦਾ ਅਜਾਈਂ ਲਦਾਣ, ਠੱਪ ਵਿਕਾਸ ਕਾਰਜ ਅਤੇ ਅਪਰਾਧੀ ਤੱਤਾਂ ਦਾ ਬੋਲਬਾਲਾ ਇਸਦਾ ਪ੍ਰਤੱਖ ਪ੍ਰਮਾਣ ਹੈ। ਇਸ ਮੌਕੇ ਉਨ੍ਹਾਂ ਪਿੰਡ ਵਿਚ ਕਸ਼ਮੀਰ ਸਿੰਘ ਦੀ ਲੜਕੀ ਦੇ ਵਿਆਹ ਮੌਕੇ ਲੜਕੀ ਨੂੰ ਸਿਲਾਈ ਮਸ਼ੀਨ ਭੇਟ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਦੇਸ ਰਾਜ ਪੰਚ, ਸੱਤਪਾਲ ਸਰਪੰਚ ਭੰਬੋਤਪੱਤੀ, ਧਰਮ ਸਿੰਘ ਆਦਿ ਸਮੇਤ ਕਈ ਹੋਰ ਆਗੂ ਹਾਜਰ ਸਨ।

ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਨ ਦੀ ਮੰਗ

ਤਲਵਾੜਾ, 4 ਅਕਤੂਬਰ: ਲਾਗਲੇ ਪਿੰਡ ਚੰਗੜਵਾਂ ਦੇ ਮੁਹੱਲਾ ਦਿਆਲ ਨਗਰ ਦੇ ਵਾਸੀਆਂ ਨੇ ਦੱਸਿਆ ਕਿ ਮੁਹੱਲੇ ਵਿਚ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਥੇ ਕੋਈ ਨਿਕਾਸੀ ਨਾਲੀ ਆਦਿ ਨਾ ਹੋਣ ਕਾਰਨ ਮੁਹੱਲੇ ਨੂੰ ਸਾਰਾ ਪਾਣੀ ਇੱਕ ਜਗ੍ਹਾ ਜਮ੍ਹਾਂ ਕਰਨਾ ਪੈਂਦਾ ਹੈ ਜਿਸ ਤੇ ਲੋਕ ਨਿਰਮਾਣ ਵਿਭਾਗ ਵੱਲੋਂ ਇਤਰਾਜ ਕੀਤਾ ਜਾਂਦਾ ਹੈ ਅਤੇ ਦੂਜੇ ਪਾਸੇ ਇਸ ਮੰਤਵ ਲਈ ਪਿੰਡ ਦੀ ਪੰਚਾਇਤ ਨੂੰ ਪੰਜਾਹ ਹਜਾਰ ਰੁਪਏ ਦੀ ਗਰਾਂਟ ਵੀ ਆਈ ਹੈ ਪਰੰਤੂ ਇਸ ਦੇ ਬਾਵਜੂਦ ਮੁਹੱਲੇ ਦੇ ਗੰਦੇ ਪਾਣੀ ਦੇ ਨਿਕਾਸ ਲਈ ਕੋਈ ਨਾਲੀ ਨਹੀਂ ਬਣਾਈ ਗਈ। ਮੁਹੱਲਾ ਨਿਵਾਸੀ ਗੰਗਾ ਰਾਮ, ਦੀਪਕ ਕੁਮਾਰ, ਤਿਲਕ ਰਾਜ, ਸੰਜੀਵ ਕੁਮਾਰ, ਸੀਮਾ ਰਾਣੀ, ਪੰਕਜ ਕੁਮਾਰ, ਲਾਲ ਚੰਦ ਆਦਿ ਨੇ ਮੰਗ ਕੀਤੀ ਕਿ ਉਹਨਾਂ ਦੀ ਸਮੱਸਿਆ ਦੇ ਸਥਾਈ ਹੱਲ ਲਈ ਇੱਥੇ ਗੰਦੇ ਪਾਣੀ ਦੇ ਨਿਕਾਸ ਲਈ ਤੁਰੰਤ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।

ਸਾਬਕਾ ਸਰਪੰਚ ਤੇ ਘਪਲੇ ਦਾ ਦੋਸ਼

ਤਲਵਾੜਾ, 4 ਅਕਤੂਬਰ: ਬਲਾਕ ਤਲਵਾੜਾ ਦੇ ਪਿੰਡ ਧਾਰ ਦੇ ਪੰਚ ਦੇਸ ਰਾਜ ਨੇ ਇੱਥੇ ਜਾਰੀ ਲਿਖਤੀ ਬਿਆਨ ਰਾਹੀਂ ਦੋਸ਼ ਲਾਇਆ ਕਿ ਪਿੰਡ ਦੇ ਮੌਜੂਦਾ ਪੰਚ ਤੇ ਸਾਬਕਾ ਸਰਪੰਚ ਬਿਸ਼ਨ ਦਾਸ ਨੇ ਆਪਣੇ ਕਾਰਜਕਾਲ ਦੌਰਾਨ ਪਿੰਡ ਦੇ ਵੱਖ ਵੱਖ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ ਵਿਚ ਵੱਡੇ ਪੱਧਰ ਤੇ ਘਪਲੇਬਾਜੀ ਕੀਤੀ ਹੈ ਅਤੇ ਇਸ ਸਬੰਧੀ ਹਾਲ ਹੀ ਵਿਚ ਵਿਭਾਗੀ ਜਾਂਚ ਵਿਚ ਵੀ ਉਸ ਉਪਰ ਪਿੰਡ ਵਾਸੀਆਂ ਵੱਲੋਂ ਇਸ ਸਬੰਧੀ ਲਗਾਏ ਦੋਸ਼ ਸਾਬਿਤ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਕਤ ਸਰਪੰਚ ਵੱਲੋਂ ਕਰੀਬ 6 ਲੱਖ ਰੁਪਏ ਤੋਂ ਦੀ ਕਥਿਤ ਹੇਰਾ ਫ਼ੇਰੀ ਕੀਤੀ ਗਈ ਹੈ ਜਿਸ ਵਿਚ ਨਰੇਗਾ ਸਕੀਮ ਵਿਚ ਮਸਟਰੋਲਾਂ ਤੇ ਕਈ ਮਜਦੂਰਾਂ ਦੀਆਂ ਇੱਕੋ ਤਾਰੀਖ ਦੀਆਂ ਅਨੇਕਾਂ ਦੂਹਰੀਆਂ ਹਾਜਰੀਆਂ ਭਰੀਆਂ ਗਈਆਂ ਅਤੇ ਇੱਥੋਂ ਤੱਕ ਕਿ ਸਰਕਾਰੀ ਨੌਕਰੀ ਕਰ ਰਹੇ ਕਰਮਚਾਰੀਆਂ ਦੀਆਂ ਵੀ ਹਾਜਰੀਆਂ ਲਗਵਾ ਦੇ ਬਣਦੀ ਰਕਮ ਦੀ ਘਪਲੇਬਾਜੀ ਕੀਤੀ ਗਈ ਹੈ।

ਅੱਖਾਂ ਦਾ ਮੁਫ਼ਤ ਕੈਂਪ 8 ਤੋਂ

ਤਲਵਾੜਾ, 3 ਅਕਤੂਬਰ: ਸ਼੍ਰੀ ਹਨੂਮਾਨ ਜੈਅੰਤੀ ਦੇ ਸਬੰਧ ਵਿਚ ਸ਼੍ਰੀ ਸਨਾਤਨ ਧਰਮ ਪੰਜਾਬ ਮਹਾਂਵੀਰ ਦਲ ਵੱਲੋਂ 34ਵਾਂ ਅੱਖਾਂ ਦਾ ਮੁਫ਼ਤ ਕੈਂਪ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਸੈਕਟਰ 2 ਵਿਖੇ ਲਗਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਆਗੂ ਸ਼੍ਰੀ ਬਿਹਾਰੀ ਲਾਲ ਨੇ ਦੱਸਿਆ ਕਿ 8 ਅਤੇ 9 ਅਕਤੂਬਰ ਨੂੰ ਮਾਹਿਰ ਡਾਕਟਰਾਂ ਦੀ ਟੀਮ ਅੱਖਾਂ ਦੀ ਜਾਂਚ ਕਰੇਗੀ ਅਤੇ ਆਪਰੇਸ਼ਨ ਵਾਲੇ ਮਰੀਜ਼ਾਂ ਨੂੰ 8 ਅਕਤੂਬਰ ਨੂੰ ਦਾਖਲ ਕੀਤਾ ਜਾਵੇਗਾ ਅਤੇ 12 ਅਕਤੂਬਰ ਨੂੰ ਕੈਂਪ ਤੋਂ ਛੁੱਟੀ ਦਿੱਤੀ ਜਾਵੇਗੀ।

ਬੀ. ਬੀ. ਐਮ. ਬੀ. ਸਟਾਫ਼ ਕਲੱਬ ਟੂਰਨਾਮੈਂਟ ਦਾ ਐਲਾਨ

ਤਲਵਾੜਾ, 3 ਅਕਤੂਬਰ: ਭਾਖੜਾ ਬਿਆਸ ਪ੍ਰਬੰਧਕੀ ਬੋਰਡ ਸਟਾਫ਼ ਕਲੱਬ ਤਲਵਾੜਾ ਵੱਲੋਂ 7ਵਾਂ ਓਪਨ ਟੂਰਨਾਮੈਂਟ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਟੂਰਨਾਮੈਂਟ ਵਿਚ ਬੈਡਮਿੰਟਨ, ਟੇਬਲ ਟੈਨਿਸ, ਕੈਰਮ, ਚੈੱਸ ਅਤੇ ਬਾਸਟਕ ਬਾਲ ਦੇ ਮੈਚ 19 ਅਕਤੂਬਰ ਤੋਂ 24 ਅਕਤੂਬਰ ਤੱਕ ਕਰਵਾਏ ਜਾਣਗੇ ਅਤੇ ਇਸ ਦੌਰਾਨ ਕਲਚਰਲ ਮੁਕਾਬਲੇ ਵੀ ਕਰਵਾਏ ਜਾਣਗੇ ਜਿਸ ਤਹਿਤ ਸੁੰਦਰ ਲਿਖਾਈ, ਪੇਟਿੰਗ, ਮਹਿੰਦੀ, ਫ਼ੈਂਸੀ ਡਰੈੱਸ, ਬੂਗੀ ਵੂਗੀ ਸੋਲੋ ਡਾਂਸ, One Minute Show, ਭੰਗੜਾ (ਮੁੰਡੇ ਅਤੇ ਕੁੜੀਆਂ) ਦੇ ਮੁਕਾਬਲੇ 22 ਤੋਂ 24 ਅਕਤੂਬਰ ਨੂੰ ਕਰਵਾਏ ਜਾਣਗੇ। ਇਹਨਾਂ ਮੁਕਾਬਲਿਆਂ ਲਈ ਐਂਟਰੀਆਂ 15 ਅਕਤੂਬਰ ਤੱਕ ਲਈਆਂ ਜਾਣਗੀਆਂ ਅਤੇ ਸਾਰੇ ਮੁਕਾਬਲੇ ਸਟਾਫ਼ ਕਲੱਬ ਵਿਖੇ ਕਰਵਾਏ ਜਾਣਗੇ। ਇਹ ਜਾਣਕਾਰੀ ਕਲੱਬ ਦੇ ਸਕੱਤਰ ਨੇ ਦਿੱਤੀ।

ਚੌਕੀਦਾਰ ਦੇ ਪਿਓ ਤੇ ਹਮਲਾ ਕਰਨ ਦੀ ਨਿਖੇਧੀ

ਤਲਵਾੜਾ, 2 ਅਕਤੂਬਰ: ਇੱਥੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਚੌਕੀਦਾਰ ਵਜੋਂ ਕੰਮ ਕਰਦੇ ਕਰਮਚਾਰੀ ਦੇ ਪਿਤਾ ਤਿਲਕ ਰਾਜ ਵਾਸੀ ਚੰਗੜਵਾਂ ਨੂੰ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸਿਰ ਵਿਚ ਪੱਥਰ ਮਾਰ ਕੇ ਜਖ਼ਮੀ ਕਰਨ ਦਾ ਸਮਾਚਾਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਿਲਕ ਰਾਜ ਨੇ ਦੱਸਿਆ ਕਿ ਕੱਲ੍ਹ ਰਾਤ ਜਦੋਂ ਉਹ ਸਕੂਲ ਵਿਚ ਆਪਣੇ ਪੁੱਤਰ ਲਈ ਰੋਟੀ ਲੈ ਕੇ ਗਿਆ ਤਾਂ ਉੱਥੇ ਸਕੂਲ ਅੰਦਰ ਇਕ ਲੜਕਾ ਆਇਆ ਅਤੇ ਸਕੂਲ ਵਿਚ ਕਮਰੇ ਦੀ ਮੰਗ ਕਰਨ ਲੱਗਾ ਅਤੇ ਮਨ੍ਹਾਂ ਕਰਨ ਤੇ ਉਕਤ ਲੜਕੇ ਨੇ ਪੱਥਰ ਚੁੱਕ ਕੇ ਸਿਰ ਵਿਚ ਮਾਰ ਕੇ ਉਸਨੂੰ ਲਹੂ ਲੁਹਾਨ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਤੁਰੰਤ ਸਕੂਲ ਮੁਖੀ ਨੂੰ ਦਿੱਤੀ ਅਤੇ ਪੁਲਿਸ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਸ ਘਟਨਾ ਦੀ ਨਿਖੇਧੀ ਕਰਦਿਆਂ ਬਸਪਾ ਆਗੂਆਂ ਬਿਸ਼ਨ ਦਾਸ ਸਿੱਧੂ, ਹਰੀਸ਼ ਕੁਮਾਰ ਸ਼ਰਮਾ ਪ੍ਰਧਾਨ ਹਲਕਾ ਦਸੂਹਾ ਨੇ ਅਜਿਹੇ ਗੁੰਡਾ ਅਨਸਰਾਂ ਵਿਰੁੱਧ ਸਖਤੀ ਨਾਲ ਨਜਿੱਠਣ ਦੀ ਅਪੀਲ ਕੀਤੀ ਹੈ।

ਪਹਿਲਵਾਨ ਰਘੂਨਾਥ ਸਿੰਘ ਮਿਨਹਾਸ ਯਾਦਗਾਰੀ ਦੰਗਲ 4 ਨੂੰ

ਪਲਾਹੜ ( ਤਲਵਾੜਾ ), 2 ਅਕਤੂਬਰ: ਸਵ. ਪਹਿਲਵਾਨ ਰਘੁਨਾਥ ਸਿੰਘ ਮਿਨਹਾਸ ਦੀ ਯਾਦ ਵਿਚ ਉਨ੍ਹਾਂ ਦੇ ਸਪੁੱਤਰ ਅਤੇ ਸ਼ੋ੍ਮਣੀ ਅਕਾਲੀ ਦਲ ਸਰਕਲ ਤਲਵਾੜਾ ਦੇ ਪ੍ਰਧਾਨ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਵੱਲੋਂ ਪਿੰਡ ਅਪਰ ਪਲਾਹੜ ਵਿਖੇ ਹਰ ਸਾਲ ਕਰਵਾਇਆ ਜਾਂਦਾ ਛਿੰਜ ਮੇਲਾ 4 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮੌਕੇ ਪਹਿਲਾਂ ਪੰਜਾਬੀ ਸੱਭਿਆਚਰਕ ਮੇਲਾ ਕਰਵਾਇਆ ਜਾਵੇਗਾ ਜਿਸ ਵਿਚ ਪੰਜਾਬੀ ਗਾਇਕ ਮੋਹਨ ਦਿਲਬਰ ਤੇ ਮਿਸ ਨੀਲਮ ਵੱਲੋਂ ਆਪਣੇ ਫ਼ਨ ਦਾ ਮੁਜਾਹਰਾ ਕੀਤਾ ਜਾਵੇਗਾ ਅਤੇ ਦੁਪਿਹਰ ਉਪਰੰਤ ਪਹਿਲਵਾਨ ਆਪਣੇ ਦਮ ਖ਼ਮ ਦਾ ਲੋਹਾ ਮਨਵਾਉਣਗੇ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿਚ ਵੱਡੀ ਗਿਣਤੀ ਵਿਚ ਨਾਮੀ ਪਹਿਲਵਾਨ ਭਾਗ ਲੈਂਦੇ ਹਨ।

ਧੂਮਲ ਵੱਲੋਂ ਸਾਹਿਲ ਦੀ ਪੁਸਤਕ ਰਿਲੀਜ਼

ਤਲਵਾੜਾ, 2 ਅਕਤੂਬਰ: ਉੱਘੇ ਲੇਖਕ ਧਰਮਪਾਲ ਸਾਹਿਲ ਦੀ ਨਵੀਂ ਪੁਸਤਕ ' ਬੇਟੀ ਹੂੰ ਨਾ ' ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਪ੍ਰੇਮ ਕੁਮਾਰ ਧੂਮਲ ਵੱਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਮਦਨ ਮੋਹਨ ਵਿਆਸ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)