ਅਧਿਆਪਕ ਫ਼ਰੰਟ ਕਰੇਗਾ 5 ਸਤੰਬਰ ਨੂੰ ਬੂਟ ਪਾਲਸ਼ਾਂ

ਤਲਵਾੜਾ, 30 ਅਗਸਤ:ਬੀ. ਐਡ. ਅਧਿਆਪਕ ਫ਼ਰੰਟ ਦੀ ਇਕ ਜਰੂਰੀ ਮੀਟਿੰਗ ਇੱਥੇ ਪਬਲਿਕ ਹਾਈ ਸਕੂਲ ਤਲਵਾੜਾ ਵਿਖੇ ਬਲਾਕ ਪ੍ਰਧਾਨ ਗੁਰਪਾਲ ਹੈਪਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਕਮੇਟੀ ਮੈਂਬਰ ਵਰਿੰਦਰ ਵਿੱਕੀ, ਜਸਵੀਰ ਤਲਵਾੜਾ, ਜੀ. ਟੀ. ਯੂ. ਆਗੂ ਸ਼ਿਵ ਕੁਮਾਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਵਿਰੁੱਧ ਰੋਸ ਪ੍ਰਗਟ ਕਰਨ ਦੇ ਮੰਤਵ ਨਾਲ ਜਥੇਬੰਦੀ ਵੱਲੋਂ ਇਸ ਵਾਰ 5 ਸਤੰਬਰ, ਜੋ ਕਿ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ, ਨੂੰ ਕਾਲੇ ਦਿਵਸ ਦੇ ਰੂਪ ਵਿਚ ਮਨਾਇਆ ਜਾਵੇਗਾ ਅਤੇ ਇਸ ਮੌਕੇ ਜਥੇਬੰਦੀ ਵੱਲੋਂ ਉਸ ਦਿਨ ਮੁਕੇਰੀਆਂ ਵਿਖੇ ਟੀਚਿੰਗ ਫ਼ੈਲੋਜ਼, ਸਰਵਿਸ ਪ੍ਰੋਵਾਈਡਰ ਕਾਲੇ ਝੰਡੇ ਲੈ ਕੇ ਲੋਕਾਂ ਦੇ ਬੂਟ ਪਾਲਿਸ਼ ਅਤੇ ਭੀਖ ਮੰਗਣਗੇ ਅਤੇ ਇਸ ਐਕਸ਼ਨ ਵਿਚ ਤਲਵਾੜਾ, ਹਾਜੀਪੁਰ ਅਤੇ ਮੁਕੇਰੀਆਂ ਵਿਚੋਂ ਵੱਡੀ ਗਿਣਤੀ ਵਿਚ ਅਧਿਆਪਕ ਭਾਗ ਲੈਣਗੇ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਗਲਾ ਤੇ ਹੋਰ ਅਧਿਆਪਕ ਵੱਡੀ ਗਿਣਤੀ ਹਾਜਰ ਸਨ।

ਡਾਇਰੈਕਟਰ ਜਨਰਲ ਸਿੱਖਿਆ ਵਿਰੁੱਧ ਰੋਸ ਰੈਲੀ ਪ੍ਰਤੀ ਅਧਿਆਪਕਾਂ ਵਿਚ ਉਤਸ਼ਾਹ

ਤਲਵਾੜਾ, 30 ਅਗਸਤ: ਇੱਥੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਬਲਾਕ ਤਲਵਾੜਾ ਯੂਨਿਟ ਦੀ ਭਰਵੀਂ ਮੀਟਿੰਗ ਸ਼੍ਰੀ ਬਿਆਸ ਦੇਵ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਜਨਰਲ ਸਕੱਤਰ ਸ਼੍ਰੀ ਸ਼ਿਵ ਕੁਮਾਰ ਸ਼ਰਮਾ ਉਚੇਚੇ ਤੌਰ ਤੇ ਸ਼ਾਮਿਲ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ 8 ਸਤੰਬਰ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਿਰੁੱਧ ਚੰਡੀਗੜ੍ਹ ਵਿਖੇ ਰਾਜ ਪੱਧਰੀ ਰੋਸ ਰੈਲੀ ਕੀਤੀ ਜਾਵੇਗੀ ਜਿਸ ਵਿਚ ਬਲਾਕ ਤਲਵਾੜਾ ਅਤੇ ਹਾਜੀਪੁਰ ਤੋਂ ਵੱਡੀ ਗਿਣਤੀ ਵਿਚ ਅਧਿਆਪਕ ਸ਼ਾਮਿਲ ਹੋਣਗੇ। ਉਨ੍ਹਾਂ ਦੋਸ਼ ਲਾਇਆ ਕਿ ਡਾਇਰੈਕਟਰ ਵੱਲੋਂ ਅਧਿਆਪਕਾਂ ਨਾਲ ਵਿਆਪਕ ਦੁਰਵਿਹਾਰ ਕਰਨ ਵਾਲੇ ਕੁਰੱਖਤ ਅਫ਼ਸਰਾਂ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਅਧਿਆਪਕਾਂ ਨੂੰ ਸਕੂਲਾਂ ਦੀ ਬਜਾਏ ਬੀ. ਆਰ. ਪੀ., ਡੀ. ਆਰ. ਪੀ. ਅਤੇ ਹੋਰ ਦਫ਼ਤਰੀ ਕੰਮਾਂ ਵਿਚ ਲਾਇਆ ਗਿਆ ਹੈ। ਅਧਿਆਪਕਾਂ ਤੋਂ ਗੈਰ ਜਰੂਰੀ ਡਾਕ, ਦੁਪਿਹਰ ਦਾ ਭੋਜਨ ਅਤੇ ਹੋਰ ਅਣਗਿਣਤ ਗੈਰ ਵਿੱਦਿਅਕ ਕੰਮ ਲੈ ਕੇ ਸਕੂਲਾਂ ਦਾ ਭੱਠਾ ਬਿਠਾਇਆ ਜਾ ਰਿਹਾ ਹੈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੁਲਖ ਰਾਜ, ਯਸ਼ਪਾਲ, ਧਿਆਨ ਸਿੰਘ, ਜਸਵੀਰ ਸਿੰਘ, ਰਕੇਸ਼, ਸਤ ਪਰਕਾਸ਼, ਸ਼ਾਮ ਸਰੂਪ, ਕੇਵਲ ਸਿੰਘ, ਸਰਵਣ ਸਿੰਘ, ਯੋਗੇਸ਼, ਸੁਰੇਸ਼ ਰਾਣਾ, ਕੁਲਵੰਤ ਸਿੰਘ, ਪ੍ਰਮੋਦ ਸਿੰਘ, ਰਸ਼ਪਾਲ ਰਾਣਾ, ਰਵੀ ਸ਼ਾਰਦਾ, ਵਰਿੰਦਰ ਸਿੰਘ, ਵਿਨੋਦ ਕੁਮਾਰ, ਵਿਜੇ, ਰਾਜੀਵ ਆਦਿ ਹਾਜਰ ਸਨ।

ਖਟਿੱਗੜ ਦਾ ਦੋ ਦਿਨਾ ਛਿੰਝ ਮੇਲਾ 1 ਤੋਂ

ਤਲਵਾੜਾ, 30 ਅਗਸਤ: ਮਹਾਂਵੀਰ ਛਿੰਝ ਕਮੇਟੀ ਖਟਿੱਗੜ ਦੇ ਪ੍ਰਧਾਨ ਅਤੇ ਸਰਪੰਚ ਸ਼੍ਰੀ ਰਮਨ ਕੁਮਾਰ ਨੇ ਦੱਸਿਆ ਕਿ ਇਸ ਵਾਰ ਦੋ ਦਿਨਾ ਸਲਾਨਾ ਝਿੰਜ 1 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਮਾਲੀ ਦੀ ਕੁਸ਼ਤੀ 2 ਅਗਸਤ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਛਿੰਝ ਮੇਲੇ ਵਿਚ ਅਨੇਕਾਂ ਨਾਮੀ ਪਹਿਲਵਾਨ ਆਪਣਾ ਦਮ ਖ਼ਮ ਅਤੇ ਦਾਅ ਪੇਚ ਵਿਖਾਉਣਗੇ। ਇਸ ਮੇਲੇ ਵਿਚ ਜੇਤੂ ਪਹਿਲਵਾਨਾਂ ਨੂੰ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਵੱਲੋਂ ਕੀਤਾ ਜਾਵੇਗਾ ਅਤੇ ਪ੍ਰਸਿੱਧ ਉਦਯੋਗਪਤੀ ਅਤੇ ਖੇਡ ਪ੍ਰੇਮੀ ਸ਼੍ਰੀ ਵਾਸਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ।

ਏ. ਟੀ. ਐਮ. ਤੋੜਨ ਵਾਲੇ ਦੀ ਤਸਵੀਰ ਜਾਰੀ

ਤਲਵਾੜਾ, 29 ਅਗਸਤ: ਪੁਲਿਸ ਵੱਲੋਂ ਅੱਜ ਇੱਥੇ ਪੰਜਾਬ ਨੈਸ਼ਨਲ ਬੈਂਕ ਦਾ ਏ. ਟੀ. ਐਮ. ਤੋੜਨ ਦਾ ਯਤਨ ਕਰਨ ਵਾਲੇ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਗਈ। ਥਾਣਾ ਮੁਖੀ ਸ. ਬਲਕਾਰ ਸਿੰਘ ਨੇ ਦੱਸਿਆ ਕਿ ਤਸਵੀਰ ਵਿਚ ਵਿਖਾਈ ਦੇ ਰਹੇ ਉਕਤ ਦੋਸ਼ੀ ਵੱਲੋਂ ਜਦੋਂ ਕੈਮਰਾ ਤੋੜਿਆ ਗਿਆ ਤਾਂ ਉਸ ਵੇਲੇ ਤੱਕ ਕੈਮਰੇ ਵਿਚ ਉਸਦੀਆਂ ਸਾਰੀਆਂ ਹਰਕਤਾਂ ਰਿਕਾਰਡ ਹੋ ਚੁੱਕੀਆਂ ਸਨ। ਉਹਨਾਂ ਕਿਹਾ ਕਿ ਇਸ ਵਿਅਕਤੀ ਬਾਰੇ ਸੂਚਨਾ ਦੇਣ ਲਈ ਤਲਵਾੜਾ ਪੁਲਿਸ ਨੂੰ 236127 ਜਾਂ ਥਾਣਾ ਮੁਖੀ ਦੇ ਮੁਬਾਇਲ ਨੰਬਰ 98760 03821 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਸਾਹੀ ਵੱਲੋਂ ਕੰਕਰੀਟ ਦੀ ਸਲੈਬ ਦਾ ਉਦਘਾਟਨ

ਤਲਵਾੜਾ ਟਾਊਨਸ਼ਿਪ, 29 ਅਗਸਤ: ਅੱਜ ਇੱਥੇ ਸ. ਅਮਰਜੀਤ ਸਿੰਘ ਸਾਹੀ ਵਿਧਾਇਕ ਹਲਕਾ ਦਸੂਹਾ ਅਤੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਨੇ ਪਿੰਡ ਹਲੇੜ੍ਹ ਦੇ ਸ਼ਿਵਾਲਿਕ ਮੁਹੱਲਾ ਦੀ ਨਵੀਂ ਬਣੀ ਕੰਕਰੀਟ ਦੀ ਸਲੈਬ ਦਾ ਉਦਘਾਟਨ ਕੀਤਾ। ਇਸ ਉਪਰੰਤ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ. ਸਾਹੀ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ ਸਮੇਂ ਦੌਰਾਨ ਕਾਂਗਰਸ ਸਰਕਾਰ ਨੇ ਰਾਜ ਦੇ ਖ਼ਜਾਨੇ ਨੂੰ ਬੁਰੀ ਤਰਾਂ ਖੋਰਾ ਲਗਾਇਆ ਪਰ ਹੁਣ ਸ. ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੁਣ ਮੁੜ ਕੇ ਆਰਥਿਕ ਹਾਲਾਤਾਂ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ ਤੇ ਆਉਂਦੇ ਸਾਲਾਂ ਵਿਚ ਪੂਰੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵੱਲੋਂ ਪੂਰੀ ਤਨਦੇਹੀ ਨਾਲ ਵਿਕਾਸ ਕੀਤਾ ਜਾ ਰਿਹਾ ਹੈ ਅਤੇ ਖਾਸ ਕਰਕੇ ਪਿੰਡਾਂ ਵਿਚ ਸ਼ਹਿਰਾਂ ਵਰਗੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪਿੰਡਾਂ ਵਿਚ ਨਵੀਆਂ ¦ਿਕ ਸੜਕਾਂ ਜਾਲ, ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਯਕੀਨੀ ਸਪਲਾਈ ਪ੍ਰਦਾਨ ਕਰਨਾ ਅਤੇ ਸਿਹਤ ਤੇ ਸਿੱਖਿਆ ਢਾਂਚੇ ਵਿਚ ਅਨੇਕਾਂ ਪੱਧਰਾਂ ਤੇ ਸੁਧਾਰ ਕੀਤੇ ਜਾ ਰਹੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਸ਼੍ਰੀ ਅਸ਼ੋਕ ਸੱਭਰਵਾਲ ਅਤੇ ਕਈ ਹੋਰ ਪਤਵੰਤੇ ਹਾਜਰ ਸਨ।

ਏ. ਟੀ. ਐਮ. ਤੋੜਨ ਦਾ ਯਤਨ

ਤਲਵਾੜਾ, 27 ਅਗਸਤ: ਇੱਥੇ ਪੰਜਾਬ ਨੈਸ਼ਨਲ ਬੈਂਕ ਦੇ ਏ. ਟੀ. ਐਮ. ਨੂੰ ਤੋੜਨ ਦਾ ਯਤਨ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ ਡੇਢ ਵਜੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਮਸ਼ੀਨ ਤੋੜ ਕੇ ਵਿਚੋਂ ਨੋਟ ਕੱਢਣ ਦੀ ਕੋਸ਼ਿਸ਼ ਕੀਤੀ ਗਈ ਜਿਸ ਬਾਰੇ ਰਾਤ ਨੂੰ ਬੈਂਕ ਦੇ ਮੈਨੇਜਰ ਨੇ ਪਤਾ ਲਗਦਿਆਂ ਹੀ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪੁਲਿਸ ਵੱਲੋਂ ਫਿੰਗਰ ਪ੍ਰਿੰਟ ਮਾਹਿਰ ਇੰਸਪੈਕਟਰ ਕੁਲਦੀਪ ਸਿੰਘ ਨੇ ਆਪਣੀ ਟੀਮ ਸਮੇਤ ਏ. ਟੀ. ਐਮ. ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ। ਸੂਤਰਾਂ ਅਨੁਸਾਰ ਏ. ਟੀ. ਐਮ. ਦੇ ਕੈਬਿਨ ਵਿਚ ਲੱਗੇ ਖੁਫ਼ੀਆ ਕੈਮਰੇ ਨੇ ਉਸ ਅਣਪਛਾਤੇ ਵਿਅਕਤੀ ਦੀ ਇਸ ਹਰਕਤ ਨੂੰ ਰਿਕਾਰਡ ਕਰ ਲਿਆ। ਦੱਸਿਆ ਜਾਂਦਾ ਹੈ ਕਿ ਮੌਕੇ ਤੇ ਮੌਜੂਦ ਹੋਮ ਗਾਰਡ ਜਵਾਨਾਂ ਜੋ ਉੱਥੇ ਗਸ਼ਤ ਕਰ ਰਹੇ ਹਨ ਨੂੰ ਵੇਖ ਕੇ ਮਸ਼ੀਨ ਤੋੜਨ ਦੀ ਘਟਨਾ ਸ਼ਾਇਦ ਨੇਪਰੇ ਨਹੀਂ ਚੜ੍ਹ ਸਕੀ। ਇਸ ਘਟਨਾ ਵੇਲੇ ਮਸ਼ੀਨ ਵਿਚ ਕਿੰਨਾ ਕੈਸ਼ ਸੀ ਜਾਂ ਕੀ ਇਸ ਵਿਚੋਂ ਕੁਝ ਨਕਦੀ ਚੋਰੀ ਹੋਈ ਹੈ ਆਦਿ ਸਵਾਲਾਂ ਬਾਰੇ ਪੁਲਿਸ ਅਤੇ ਬੈਂਕ ਅਧਿਕਾਰੀਆਂ ਵੱਲੋਂ ਪੂਰੀ ਚੁੱਪ ਵੱਟੀ ਹੋਈ ਹੈ। ਬਹਰਹਾਲ ਥਾਣਾ ਮੁਖੀ ਬਲਕਾਰ ਸਿੰਘ ਮੁਤਾਬਕ ਪੁਲਿਸ ਨੇ ਮਾਮਲੇ ਦਰਜ ਕਰਕੇ ਘਟਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਕਿਹਾ ਕਿ ਅਪਰਾਧੀ ਅਨਸਰਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਇੱਥੇ ਇਹ ਜਿਕਰਯੋਗ ਹੈ ਕਿ ਉਕਤ ਏ. ਟੀ. ਐਮ. ਬੈਂਕ ਦੇ ਕੰਪਲੈਕਸ ਦੇ ਨਾਲ ਹੀ ਸਥਿਤ ਹੈ ਅਤੇ ਇੱਥੇ ਨਾਲ ਲਗਦੇ ਬੈਂਕ ਸਟੇਟ ਬੈਂਕ ਆਫ਼ ਇੰਡੀਆ ਦੇ ਸੁਰੱਖਿਆ ਕਰਮਚਾਰੀ ਹਰ ਵੇਲੇ ਮੁਸਤੈਦ ਰਹਿੰਦੇ ਹਨ ਪਰ ਇਸ ਦੇ ਬਾਵਜੂਦ ਚੋਰਾਂ ਵੱਲੋਂ ਅਜਿਹੀ ਥਾਂ ਤੇ ਵੀ ਵਾਰਦਾਤ ਦਾ ਯਤਨ ਲੋਕਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜਿਲ੍ਹਾ ਸਿੱਖਿਆ ਅਧਿਕਾਰੀ ਵਿਰੁੱਧ ਭੰਡੀਪ੍ਰਚਾਰ ਦੀ ਨਿਖੇਧੀ

ਤਲਵਾੜਾ, 27 ਅਗਸਤ: ਜਿਲ੍ਹਾ ਸਿੱਖਿਆ ਅਧਿਕਾਰੀ ਸ. ਹੁਕਮ ਸਿੰਘ ਪ੍ਰਤੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਜਾ ਰਿਹਾ ਦੁਸ਼ਪ੍ਰਚਾਰ ਬੇਹੱਦ ਨਿੰਦਣਯੋਗ ਹੈ। ਇਹ ਪ੍ਰਗਟਾਵਾ ਕਰਦਿਆਂ ਸ. ਸੁਰਿੰਦਰ ਸਿੰਘ ਪ੍ਰਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਯਾਦਗਾਰੀ ਸੁਸਾਇਟੀ ਤਲਵਾੜਾ ਨੇ ਕਿਹਾ ਕਿ ਸ. ਹੁਕਮ ਸਿੰਘ ਨੇ ਹਮੇਸ਼ਾ ਮਰਿਆਦਾ ਵਿੱਚ ਰਹਿੰਦੇ ਹੋਏ ਜਾਤ, ਧਰਮ, ਊਚ ਨੀਚ ਤੋਂ ਨਿਰਲੇਪ ਰਹਿ ਕੇ ਜਿਲ੍ਹੇ ਦੇ ਸਕੂਲਾਂ ਵਿਚ ਉਸਾਰੂ ਵਿੱਦਿਅਕ ਮਾਹੌਲ ਸਿਰਜਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਜਿੱਥੇ ਪੂਰੀ ਤਨਦੇਹੀ ਨਾਲ ਸਕੂਲਾਂ ਦੀ ਕਾਰਜਪ੍ਰਣਾਲੀ ਵਿਚ ਸੁਧਾਰ ਲਿਆਂਦਾ ਉੱਥੇ ਦਫ਼ਤਰ ਦੇ ਕੰਮਕਾਰ ਵਿਚ ਵੀ ਗੁਣਾਤਮਕ ਸੁਧਾਰ ਲਿਆਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸੂਝਵਾਨ ਅਧਿਕਾਰੀ ਨੂੰ ਉਤਸ਼ਾਹਿਤ ਕਰਨ ਦੀ ਥਾਂ ਉਸਦੀ ਆਨੀ ਬਹਾਨੀ ਨੁਕਤਾਚੀਨੀ ਕਰਨ ਦੀ ਥਾਂ ਸ਼ਿਕਾਇਤੀ ਕਿਸਮ ਦੇ ਲੋਕਾਂ ਨੂੰ ਪਹਿਲਾਂ ਆਪਣੇ ਕੰਮਕਾਰ ਵਿਚ ਸੁਧਾਰ ਲਿਆਉਣਾ ਚਾਹੀਦਾ ਹੈ।

ਆਜ਼ਾਦ ਟ੍ਰਾਂਸਪੋਰਟ ਕੰਪਨੀ ਦਾ ਮਾਲਕ ਲੜਕੀ ਨੂੰ ਛੇੜਨ ਦੇ ਮਾਮਲੇ ਚ ਗ੍ਰਿਫ਼ਤਾਰ

ਤਲਵਾੜਾ, 25 ਅਗਸਤ: ਹੁਸ਼ਿਆਰਪੁਰ ਦੀ ਪ੍ਰਮੁੱਖ ਟਰਾਂਸਪੋਰਟ ਕੰਪਨੀ ਆਜ਼ਾਦ ਬੱਸ ਦੇ ਮਾਲਕ ਗੁਰਦੇਵ ਸਿੰਘ ਨੂੰ ਇੱਥੇ ਇੱਕ ਨਿੱਜੀ ਸਕੂਲ ਦੀ +1 ਦੀ ਵਿਦਿਆਰਥਣ ਨੂੰ ਅਗਵਾ ਕਰਨ ਦੇ ਯਤਨ, ਛੇੜਛਾੜ ਆਦਿ ਜੁਰਮਾਂ ਤਹਿਤ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕਰਨ ਦਾ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਆਪਣੀ ਟਾਟਾ ਸਫ਼ਾਰੀ ਗੱਡੀ ਵਿਚ ਸਵਾਰ ਹੋ ਕੇ ਉਕਤ ਲੜਕੀ ਨੂੰ ਉਸ ਵੇਲੇ ਕਥਿਤ ਤੌਰ ਤੇ ਘੇਰ ਲਿਆ ਜਦੋਂ ਉਹ ਸਕੂਲ ਤੋਂ ਆਪਣੇ ਘਰ ਨੂੰ ਵਾਪਸ ਜਾ ਰਹੀ ਸੀ। ਗੁਰਮੇਲ ਸਿੰਘ ਗੇਲਾ ਨੂੰ ਮੌਕੇ ਤੇ ਮੌਜੂਦ ਲੋਕਾਂ ਨੇ ਇਸ ਕਰਤੂਤ ਲਈ ਕਾਬੂ ਕਰਕੇ ਉਸਦੀ ਖ਼ੂਬ ਭੁਗਤ ਸਵਾਰੀ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਲੜਕੀ ਦੀ ਸ਼ਿਕਾਇਤ ਤੇ ਧਾਰਾ 366 ਏ, 354, 506, 511 ਤਹਿਤ ਮਾਮਲਾ ਕਰ ਲਿਆ ਹੈ। ਗੇਲਾ ਨੇ ਆਪਣੇ ਬਚਾਓ ਵਿਚ ਕਿਹਾ ਕਿ ਉਸ ਨੇ ਤਾਂ ਉਸ ਕੁੜੀ ਨੂੰ ਕੇਵਲ ਟਿਕਟ ਬਾਰੇ ਪੁੱਛਿਆ ਸੀ। ਬਹਰਹਾਲ ਤਲਵਾੜਾ ਪੁਲਿਸ ਨੇ ਗੇਲਾ ਨੂੰ ਗ੍ਰਿਫ਼ਤਾਰ ਕਰਕੇ ਉਸਦੀ ਸਫ਼ਾਰੀ ਗੱਡੀ ਨੂੰ ਆਪਣੇ ਕਬਜੇ ਵਿਚ ਲੈ ਗਿਆ ਹੈ।

ਸਾਹੀ ਵੱਲੋਂ ਸੜਕਾਂ ਦਾ ਉਦਘਾਟਨ

ਤਲਵਾੜਾ, 22 ਅਗਸਤ:ਅੱਜ ਹਲਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਾਹੀ ਵੱਲੋਂ ਬਲਾਕ ਤਲਵਾੜਾ ਦੇ ਵੱਖ ਵੱਖ ਪਿੰਡਾਂ ਵਿਚ ਕਰੋੜਾਂ ਰੂਪਿਆਂ ਦੀ ਲਾਗਤ ਨਾਲ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ। ਸ. ਸਾਹੀ ਵੱਲੋਂ ਬਲਾਕ ਤਲਵਾੜਾ ਦੇ ਪਿੰਡ ਧਾਰ ਵਿਖੇ 19 ਲੱਖ ਰੂਪੈ ਦੀ ਲਾਗਤ ਨਾਲ ਬਣੀ ਸੜਕ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਇਸ ਵੇਲੇ ਵਿਕਾਸ ਦੀ ਹਨੇਰੀ ਚਲ ਰਹੀ ਹੈ। ਕੁਝ ਹੀ ਸਮੇਂ ਵਿਚ ਬਿਜਲੀ ਪਾਣੀ ਦੀ ਸਮਸਿਆ ਵੀ ਨਹੀਂ ਰਹੇਗੀ। ਬਿਜਲੀ ਦੀ ਸਮਸਿਆ ਬਾਰੇ ਉਨਾਂ ਕਿਹਾ ਕਿ ਸਾਡੇ ਵਿਰੋਧੀ ਪਾਰਟੀ ਵਾਲੇ ਬੜੇ ਜੋਰ ਸ਼ੋਰ ਨਾਲ ਪ੍ਰਚਾਰ ਕਰ ਰਹੇ ਹਨ ਕਿ ਵਿਕਾਸ ਕਾਰਜ ਠੱਪ ਹੋ ਗਏ ਹਨ। ਉਨਾ ਕਿਹਾ ਕਿ ਮੈਂ ਦੱਸਣਾ ਚਾਹੁੰਨਾ ਕਿ ਭਾਈ ਮੈਨੂੰ ਵਿਧਾਇਕ ਬਣੇ ਨੂੰ ਤਾਂ ਅਜੇ ਲਗਭਗ ਢਾਈ ਕੁ ਸਾਲ ਹੀ ਹੋਏ ਹਨ ਪਰ ਜਿਨਾਂ 25 ਸਾਲ ਰਾਜ ਕੀਤਾ ਉਨਾਂ ਕਿਹੜੀਆਂ ਵਿਕਾਸ ਦੀਆਂ ਹਨੇਰੀਆਂ ਲਿਆ ਦਿੱਤੀਆਂ। ਉਨਾਂ ਇਹ ਗਲ ਜੋਰ ਦੇ ਕੇ ਆਖੀ ਪੰਜਾਬ ਵਿਚੋਂ ਦਫਾ 4 ਅਤੇ 5 ਜੋ ਕਿ ਪਿਛਲੇ ਕਾਫੀ ਅਰਸਿਆਂ ਤੋਂ ਚੱਲੀ ਆ ਰਹੀ ਸੀ ਜਿਸਨੂੰ ਅਕਾਲੀ ਭਾਜਪਾ ਸਰਕਾਰ ਨੇ ਹਟਾ ਦਿੱਤਾ। ਇਸ ਮੌਕੇ ਸਰਕਲ ਜੱਥੇਦਾਰ ਜੁਗਿੰਦਰ ਮਿਨਹਾਸ ਨੇ ਵੀ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਹਲਕੇ ਦੇ ਵਿਕਾਸ ਲਈ ਅਮਰਜੀਤ ਸਾਹੀ ਮਸੀਹਾ ਬਣ ਕੇ ਆਇਆ ਹੈ। ਜੋ ਕਿ ਲੋਕਾਂ ਦੀਆਂ ਮੁਸਕਿਲਾਂ ਨੂੰ ਆਪਣੀਆਂ ਤਕਲੀਫਾਂ ਸਮਝ ਕੇ ਹੱਲ ਕਰਨ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਇਸ ਉਪਰੰਤ ਉਨਾਂ ਨੇ ਰਜਵਾਲ ਵਿਖੇ ਕੱਚੇ ਘਰਾਂ ਲਈ ਚੈ¤ਕ ਵੀ ਤਕਸੀਮ ਕੀਤੇ। ਇਸ ਤੋਂ ਇਲਾਵਾ ਭੰਬੋਤਾੜ, ਟੋਹਲੂ ਵਿਖੇ ਵੀ ਨਵੀਆਂ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ। ਇਸ ਮੌਕੇ ਅਸ਼ੋਕ ਸਭਰਵਾਲ, ਦੀਪਕ ਰਾਣਾ, ਮਾਸਟਰ ਉਕਾਂਰ ਸਮੇਤ ਕਈ ਆਗੂ ਅਤੇ ਪਤਵੰਤੇ ਸਜੱਣ ਹਾਜਰ ਸਨ।

ਸਾਹੀ ਵੱਲੋਂ ਸੜਕਾਂ ਦਾ ਉਦਘਾਟਨ 22 ਨੂੰ

ਤਲਵਾੜਾ, 20 ਅਗਸਤ: ਹਲਕਾ ਵਿਧਾਇਕ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ. ਅਮਰਜੀਤ ਸਿੰਘ ਸਾਹੀ ਵੱਲੋਂ 22 ਅਗਸਤ ਨੂੰ ਬਲਾਕ ਤਲਵਾੜਾ ਦੇ ਵੱਖ ਵੱਖ ਪਿੰਡਾਂ ਵਿਚ ਸੜਕਾਂ ਦਾ ਉਦਘਾਟਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਪ੍ਰਧਾਨ ਅਸ਼ੋਕ ਸੱਭਰਵਾਲ ਨੇ ਦੱਸਿਆ ਕਿ ਸ. ਸਾਹੀ ਵੱਲੋਂ ਬਲਾਕ ਤਲਵਾੜਾ ਦੇ ਪਿੰਡ ਧਾਰ ਵਿਖੇ ਉਸ ਦਿਨ ਸਵੇਰੇ 11 ਵਜੇ, ਭੰਬੋਤਾੜ ਵਿਖੇ ਬਾਅਦ ਦੁਪਿਹਰ 2 ਵਜੇ ਅਤੇ ਟੋਹਲੂ ਵਿਖੇ ਸ਼ਾਮ 3 ਵਜੇ ਨਵੀਆਂ ਬਣੀਆਂ ਸੜਕਾਂ ਦਾ ਉਦਘਾਟਨ ਕੀਤਾ ਜਾਵੇਗਾ ਜਦਕਿ ਦੁਪਿਹਰ 12 ਵਜੇ ਪਿੰਡ ਭੰਬੋਤਾੜ ਵਿਖੇ 44 ਲੋਕਾਂ ਨੂੰ ਕੱਚੇ ਕੋਠਿਆਂ ਨੂੰ ਪੱਕਾ ਕਰਨ ਦੇ ਮੰਤਵ ਨਾਲ ਚੈਕ ਤਕਸੀਮ ਕੀਤੇ ਜਾਣਗੇ।

ਅਵਾਰਾ ਪਸ਼ੂ ... ਤੌਬਾ ! ਤੌਬਾ !

ਤਲਵਾੜਾ, 19 ਅਗਸਤ: ਇੱਥੇ ਟਾਊਨਸ਼ਿਪ ਕਲੌਨੀ ਵਿਚ ਅਵਾਰਾ ਪਸ਼ੂਆਂ ਦੀ ਭਰਮਾਰ ਨੇ ਲੋਕਾਂ ਦੇ ਨੱਕ ਵਿਚ ਦਮ ਕਰ ਦਿੱਤਾ ਹੈ ਇਕੱਤਰ ਜਾਣਕਾਰੀ ਅਨੁਸਾਰ ਟਾਉਨਸ਼ਿਪ ਕਲੌਨੀ ਵਿਚੋਂ ਅਵਾਰਾ ਪਸ਼ੂਆਂ, ਖਾਸ ਕਰਕੇ ਗਊਆਂ ਆਦਿ ਲਈ ਬਾਕਾਇਦਾ ਪਸ਼ੂ ਫ਼ਾਟਕ ਬਣਿਆ ਹੋਇਆ ਹੈ ਪਰੰਤੂ ਉੱਥੇ ਕਰਮਚਾਰੀਆਂ ਦੀ ਕਥਿਤ ‘ਘਾਟ’ ਕਾਰਨ ਕਲੌਨੀ ਨਿਵਾਸੀਆਂ ਨੂੰ ਆਏ ਦਿਨ ਸੜਕੀ ਹਾਦਸਿਆਂ ਦਾ ਬਾਇਜ਼ ਬਣਦੇ ਪਸ਼ੂਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੀ ਭਰੋਸੇਯੋਗ ਸੂਤਰਾਂ ਮੁਤਾਬਕ ਭਾਵੇਂ ਸਬੰਧਤ ਮਹਿਕਮੇ ਕੋਲ ਅਜਿਹੇ ਲੋਕ ਹਿੱਤ ਕੰਮਾਂ ਲਈ ਕਰਮਚਾਰੀਆਂ ਦੀ ਭਾਰੀ ਕਮੀ ਦਾ ਰਾਗ ਅਲਾਪਿਆ ਜਾਂਦਾ ਹੈ ਪਰੰਤੂ ਆਲਾ ਅਧਿਕਾਰੀਆਂ ਦੀਆਂ ਕੋਠੀਆਂ ਵਿਚ ਕੰਮ ਕਰਨ ਲਈ ਅਨੇਕਾਂ ਕਰਮਚਾਰੀਆਂ ਦੀ ਡਿਊਟੀ ਪੱਕੀ ਹੀ ‘ਸਾਹਬਾਂ ਦੀ ਕੋਠੀ’ ਵਿਚ ਲੱਗੀ ਰਹਿੰਦੀ ਹੈ ਇਸੇ ਲਈ ਨਾ ਤਾਂ ਮਹਿਕਮੇ ਕੋਲ ਕਲੌਨੀ ਵਿਚੋਂ ਆਦਮਕੱਦ ਗਾਜਰ ਬੂਟੀ ਦੀ ਸਫ਼ਾਈ ਲਈ ਬੰਦੇ ਬਚਦੇ ਹਨ ਅਤੇ ਨਾ ਹੀ ਅਵਾਰਾ ਪਸ਼ੂਆਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਲਈ ਲੋਕਾਂ ਦੀ ਮੰਗ ਹੈ ਕਿ ਕਲੌਨੀ ਵਿਚ ਲੋਕਾਂ ਦੀ ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਅਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਠੋਸ ਹੱਲ ਕੱਢਿਆ ਜਾਣਾ ਚਾਹੀਦਾ ਹੈ

ਐਜੂਸੈਟ ਦੀ ਮੀਟਿੰਗ ਮੁਲਤਵੀ

ਤਲਵਾੜਾ, 19 ਅਗਸਤ: ਜਿਲ੍ਹਾ ਐਜੂਸੈਟ ਕੁਆਡੀਨੇਟਰ ਧਰਮਪਾਲ ਸ਼ਰਮਾ ਨੇ ਅੱਜ ਇੱਥੇ ਜਾਰੀ ਸੂਚਨਾ ਵਿਚ ਦੱਸਿਆ ਕਿ ਡਾਇਰੈਕਟਰ ਜਨਰਲ ਸਕੂਲਜ਼ ਕ੍ਰਿਸ਼ਨ ਕੁਮਾਰ ਵੱਲੋਂ ਜਿਲ੍ਹੇ ਦੇ ਪ੍ਰਾਈਵੇਟ ਸਕੂਲਾਂ ਨੂੰ ਐਜੂਸੈਟ ਪ੍ਰਣਾਲੀ ਦੇਣ ਬਾਰੇ 20 ਅਗਸਤ ਨੂੰ ਮੁਹਾਲੀ ਵਿਖੇ ਰੱਖ ਜਰੂਰੀ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਬਾਰੇ ਨਵੀਂ ਤਾਰੀਖ਼ ਦਾ ਐਲਾਨ ਛੇਤੀ ਹੀ ਕਰ ਦਿੱਤਾ ਜਾਵੇਗਾ।

ਆਈ. ਟੀ. ਆਈ. ਦੀ ਛੱਤ ਡਿੱਗੀ, ਵੱਡਾ ਹਾਦਸਾ ਟਲਿਆ

ਤਲਵਾੜਾ, 18 ਅਗਸਤ: ਅੱਜ ਬਾਅਦ ਦੁਪਿਹਰ ਇੱਥੇ ਉਦਯੋਗਿਕ ਸਿਖਲਾਈ ਸੰਸਥਾ ਦੀ ਵਰਕਸ਼ਾਪ ਦੇ ਕਾਰਪੈਂਟਰ ਟਰੇਡ ਦਾ ਇੱਕ ਵੱਡਾ ਹਿੱਸਾ ਅਚਾਨਕ ਢਹਿਢੇਰੀ ਹੋ ਗਿਆ ਅਤੇ ਉੱਥੇ ਸਿਖਲਾਈ ਲੈ ਰਹੇ ਕਾਰਪੈਂਟਰ ਟਰੇਡ ਦੇ ਅਧਿਆਪਕ ਤੇ ਵਿਦਿਆਰਥੀ ਛੱਤ ਦੇ ਮਲਬੇ ਹੇਠ ਆਉਂਦੇ ਵਾਲ ਵਾਲ ਬਚੇ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਅੱਜ ਆਈ. ਟੀ. ਆਈ. ਦੀ ਅੱਧੀ ਛੁੱਟੀ ਤੋਂ ਤੁਰੰਤ ਬਾਅਦ ਉਕਤ ਟਰੇਡ ਦੇ ਇੰਸਟ੍ਰੱਕਟਰ ਸ਼੍ਰੀ ਸ਼ੀਸ਼ਪਾਲ ਆਪਣੀ ਕਲਾਸ ਲੈਣ ਵਾਲੇ ਸਨ ਅਤੇ ਕੁਝ ਦਫ਼ਤਰੀ ਕੰਮ ਕਾਰਨ ਉਹ ਕੇਵਲ ਕੁਝ ਦੇਰ ਨਾਲ ਕਲਾਸ ਕੋਲ ਪੁੱਜੇ ਅਤੇ ਵਿਦਿਆਰਥੀ ਵੀ ਉੱਥੇ ਨਜ਼ਦੀਕ ਇਕੱਠੇ ਹੋ ਰਹੇ ਸਨ ਕਿ ਅਚਾਨਕ ਬਿਨਾਂ ਕਿਸੇ ਹਨੇਰੀ ਝੱਖੜ ਜਾਂ ਮੌਸਮੀ ਖਲਬਲੀ ਤੋਂ ਹੀ ਕਲਾਸ ਦੀ ਛੱਤ ਧੜੰਮ ਕਰਕੇ ਡਿੱਗ ਪਈ ਜਿਸ ਨਾਲ ਪੂਰੀ ਆਈ. ਟੀ. ਆਈ. ਵਿਚ ਅਫ਼ਰਾ ਤਫ਼ਰੀ ਮੱਚ ਗਈ। ਮੌਕੇ ਤੇ ਪੁੱਜੀ ਅਜੀਤ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼੍ਰੀ ਉਪਦੇਸ਼ ਕੁਮਾਰ ਨੇ ਦੱੋਿਸਆ ਕਿ ਇਹ ਇਮਾਰਤ ਸੰਨ 1963 ਦੀ ਬਣੀ ਹੋਈ ਹੈ ਅਤੇ ਸੰਨ 1995 ਤੋਂ ਬਾਅਦ ਇਸ ਦੀ ਮੁਰੰਮਤ ਅਤੇ ਦੇਖਭਾਲ ਲਗਪਗ ਬੰਦ ਪਈ ਹੈ ਅਤੇ ਕੰਪਾਊਂਡ ਵਿਚ ਮੌਜੂਦ ਉਸ ਵੇਲੇ ਦੇ ਲੱਗੇ ਹੋਏ ਅਣਗਿਣਤ ਸਫ਼ੈਦੇ ਦੇ ਰੁੱਖਾਂ ਤੋਂ ਮੀਂਹ ਝੱਖੜ ਦੌਰਾਨ ਅਕਸਰ ਵੱਡੇ ਟਾਹਣੇ ਵਰਕਸ਼ਾਪ ਉਪਰ ਡਿੱਗਦੇ ਰਹਿੰਦੇ ਹਨ ਜਿਸ ਨਾਲ ਇਹ ਪੂਰੀ ਬਿਲਡਿੰਗ ਬੇਹੱਦ ਖਤਰਨਾਕ ਹੱਦ ਤੱਕ ਅਸੁਰੱਖਿਅਤ ਰੂਪ ਧਾਰਨ ਕਰ ਚੁੱਕੀ ਹੈ। ਅੱਜ ਦੁਪਿਹਰੇ ਕਾਰਪੈਂਟਰ ਟਰੇਡ ਵਾਲੀ ਛੱਤ ਦਾ ਆਪਣੇ ਆਪ ਹੀ ਅਚਾਨਕ ਡਿੱਗਣਾ ਇਸ ਦਾ ਸਪੱਸ਼ਟ ਸਬੂਤ ਕਿਹਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਆਏ ਇੱਕ ਜਬਰਦਸਤ ਭੂਚਾਲ ਕਾਰਨ ਇਸ ਹਿੱਸੇ ਸਮੇਤ ਵਰਕਸ਼ਾਪ ਵਿਚ ਥਾਂ ਥਾਂ ਤੇ ਤਰੇੜਾਂ ਆ ਗਈਆਂ ਸਨ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੇ ਕਾਰਪੈਂਟਰ ਟਰੇਡ ਦੇ 18 ਸਿਖਿਆਰਥੀ ਅਤੇ ਇੰਸਟ੍ਰੱਕਟਰ ਵੱਲੋਂ ਕਲਾਸ ਲਗਾਈ ਜਾਣੀ ਸੀ ਕਿ ਐਨ ਮੌਕੇ ਤੇ ਇਹ ਹਾਦਸਾ ਵਾਪਰ ਗਿਆ। ਇਸ ਮੌਕੇ ਜੀ. ਆਈ. ਸ. ਸੁਰਜੀਤ ਸਿੰਘ, ਕੁਲਦੀਪ ਵਰਮਾ, ਨਿਖਲ ਮਹਿਤਾ, ਦਰਸ਼ਨ ਸਿੰਘ ਆਦਿ ਅਧਿਆਪਕ ਹਾਜਰ ਸਨ। ਅਤਿਅੰਤ ਭਰੋਸੇਯੋਗ ਸੂਤਰਾਂ ਅਨੁਸਾਰ ਇਸ ਸੰਸਥਾ ਦੀ ਸਮੁੱਚੀ ਇਮਾਰਤ ਦੀ ਉਸਾਰੀ ਅਤੇ ਰੱਖ ਰਖਾਓ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਕੀਤਾ ਜਾਂਦਾ ਹੈ, ਜਿਸਨੇ ਕਰੀਬ ਸੰਨ 1995 ਤੋਂ ਇਸ ਬਿਲਡਿੰਗ ਨੂੰ ਅਸੁਰੱਖਿਅਤ ਅਤੇ ਨਕਾਰਾ ਐਲਾਨ ਕੇ ਇਸ ਦੀ ਦੇਖਭਾਲ ਲਗਪਗ ਠੱਪ ਕਰ ਰੱਖੀ ਹੈ। ਇਸ ਨਾਲ ਇੱਥੇ ਪੜ੍ਹਨ ਅਤੇ ਪੜ੍ਹਾਉਣ ਵਾਲੀਆਂ ਸੈਂਕੜੇ ਕੀਮਤੀ ਜਾਨਾਂ ਸਰਕਾਰੀ ਲਾਲਫ਼ੀਤਾਸ਼ਾਹੀ ਦਾ ਸ਼ਿਕਾਰ ਬਣਨ ਲਈ ਮਜਬੂਰ ਹਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸ ਇਮਾਰਤ ਲਈ ਸਰਕਾਰ ਵੱਲੋਂ 90 ਲੱਖ ਰੁਪਏ ਦੀ ਲਾਗਤ ਨਾਲ ਠੇਕੇ ਦੇ ਅਧਾਰ ਤੇ ਇੱਕ ਸੀ. ਓ. ਈ. ਕਮਰਾ, ਚਾਰਦੀਵਾਰੀ ਦੀ ਉਸਾਰੀ ਕਰਵਾਈ ਜਾ ਰਹੀ ਹੈ ਅਤੇ ਇਸ ਵਿਚ ਇਮਾਰਤ ਦੀ ਲੁੜੀਂਦੀ ਮੁਰੰਮਤ ਦਾ ਕੰਮ ਵੀ ਸ਼ਾਮਿਲ ਹੈ। ਮੌਕੇ ਤੇ ਮੌਜੂਦ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਸਰਕਾਰੀ ਬੇਰੁਖੀ ਉੱਤੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਅਸਲ ਵਿਚ ਅਜਿਹੀ ਲੀਪਾਪੋਤੀ ਨਾਲ ਇਸ ਇਮਾਰਤ ਵਿਚ ਕੋਈ ਵੀ ਸੁਧਾਰ ਅਸੰਭਵ ਹੈ ਅਤੇ ਮੁਰੰਮਤ ਆਦਿ ਦੀ ਥਾਂ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਇਥੇ ਇਸ ਮਿਆਦ ਪੁਗਾ ਚੁੱਕੀ ਜਰਜਰ ਇਮਾਰਤ ਦੀ ਥਾਂ ਨਵੇਂ ਸਿਰਿਓਂ ਮੁਕੰਮਲ ਉਸਾਰੀ ਕਰਵਾਈ ਜਾਵੇ। ਇੱਥੇ ਇਹ ਦੱਸਣਾ ਵੀ ਦਿਲਚਸਪ ਹੋਵੇਗਾ ਕਿ ਇਸੇ ਕੰਪਲੈਕਸ ਦੇ ਹੋਸਟਲ ਵਿਚ ਚੱਲ ਰਹੇ ਸਰਕਾਰੀ ਕਾਲਜ ਤਲਵਾੜਾ ਦੀ ਤਾਂ ਸਰਕਾਰ ਵੱਲੋਂ ਧੂਮ ਧਾਮ ਨਾਲ ਉਸਾਰੀ ਆਰੰਭ ਕਰ ਦਿੱਤੀ ਗਈ ਹੈ ਕਿ ਕਾਲਜ ਨੂੰ ਇੰਨੀ ਦੇਰ ਆਪਣੀ ਬੁੱਕਲ ਵਿਚ ਥਾਂ ਵਾਲੀ ਸੰਸਥਾ ਨੂੰ ਮੂਲੋਂ ਹੀ ਵਿਸਾਰ ਦਿੱਤਾ ਹੈ।

ਚੰਗੜਵਾਂ ਦੀ ਸੀਵਰੇਜ਼ ਪ੍ਰਣਾਲੀ ਠੱਪ

ਤਲਵਾੜਾ, 17 ਅਗਸਤ: ਲਾਗਲੇ ਪਿੰਡ ਚੰਗੜਵਾਂ ਦੀ ਸੀਵਰੇਜ਼ ਪ੍ਰਣਾਲੀ ਚਿੱਟਾ ਹਾਥੀ ਸਾਬਿਤ ਹੋ ਰਹੀ ਹੈ। ਇਕੱਤਰ ਜਾਣਕਾਰੀ ਮੁਤਾਬਕ ਇਸ ਸਕੀਮ ਨੂੰ ਅਜੇ ਤੱਕ ਸ਼ੁਰੂ ਨਹੀਂ ਕੀਤਾ ਜਾ ਸਕਿਆ ਅਤੇ ਇਸ ਦੇ ਮੇਨਹੋਲਾਂ ਉੱਤੇ ਪਈਆਂ ਛੋਟੀਆਂ ਸਲੈਬਾਂ ਵੀ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਮੌਕੇ ਤੋਂ ਇਕੱਤਰ ਜਾਣਕਾਰੀ ਅਨੁਸਾਰ ਤਲਵਾੜਾ ਚੰਗੜਵਾਂ ¦ਿਕ ਸੜਕ ਉਤੇ ਸਥਿੱਤ ਖ਼ੂਹ ਕੋਲੋਂ ਇੱਕ ਖੱਡੇ ਉੱਪਰੋਂ ਢੱਕਣ ਟੁੱਟ ਚੁੱਕਾ ਹੈ ਜੋ ਆਵਾਜਾਈ ਵਿਚ ਵੱਡਾ ਅੜਿੱਕਾ ਹੀ ਨਹੀਂ ਸਗੋਂ ਸਟਰੀਟ ਲਾਈਟਾਂ ਤੋਂ ਸੱਖਣੇ ਪਿੰਡ ਵਿਚ ਰਾਤ ਬਰਾਤੇ ¦ਘਣ ਵਾਲੇ ਲੋਕਾਂ ਲਈ ਜੋਖਿਮ ਭਰਪੂਰ ਬਣ ਚੁੱਕਾ ਹੈ। ਇਸ ਸਬੰਧੀ ਪਿੰਡ ਦੇ ਸਰਪੰਚ ਸ਼੍ਰੀ ਕਸ਼ਮੀਰ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਸੀਵਰੇਜ ਦੀ ਪੂਰੀ ਪ੍ਰਣਾਲੀ ਬਿਲਕੁਲ ਠੀਕ ਹੈ ਅਤੇ ਉਕਤ ਖੱਡਾ ਮੇਲੇ ਦੀ ਭਾਰੀ ਆਵਾਜਾਈ ਕਾਰਨ ਟੁੱਟ ਗਿਆ ਸੀ। ਉਨ੍ਹਾਂ ਕਿਹਾ ਕਿ ਉਂਝ ਵੀ ਬਰਸਾਤੀ ਮੌਸਮ ਕਾਰਨ ਇੱਥੇ ਸੀਵਰੇਜ਼ ਨੂੰ ਚਲਾਇਆ ਨਹੀਂ ਜਾ ਰਿਹਾ ਹੈ। ਮਾਮਲੇ ਦਾ ਦਿਲਚਸਪ ਪਹਿਲੂ ਇਹ ਹੈ ਕਿ ਸੀਵੇਜ਼ ਪ੍ਰਣਾਲੀ ਦੀ ਉਸਾਰ ਵੇਲੇ ਇਸ ਸੜਕ ਤੋਂ ¦ਘਣ ਵਾਲੀ ਭਾਰੀ ਆਵਾਜਾਈ ਦਾ ਧਿਆਨ ਰੱਖਿਆ ਜਾਂਦਾ ਤਾਂ ਇਹ ਪੂਰਾ ਪ੍ਰਬੰਧ ਵਧੇਰੇ ਮਜਬੂਤ ਤੇ ਟਿਕਾਊ ਹੋ ਸਕਦਾ ਸੀ।

ਨਹਿਰ ਕਿਨਾਰੇ ਬੰਨੀ ਟੁੱਟੀ, ਹੋ ਸਕਦਾ ਹਾਦਸਾ

ਤਲਵਾੜਾ, 17 ਅਗਸਤ: ਇੱਥੇ ਮੁਕੇਰੀਆਂ ਹਾਈਡਲ ਪ੍ਰਾਜੈਕਟ ਦੀ ਨਹਿਰ ਚੰਗੜਵਾਂ ਪੁਲ ਕੋਲੋਂ ਬੰਨੀ ਟੁੱਟਣ ਨਾਲ ਇੱਥੇ ਸੈਰ ਸਪਾਟਾ ਕਰਨ ਲਈ ਆਉਂਦੇ ਲੋਕਾਂ ਲਈ ਹਾਦਸਿਆਂ ਦਾ ਖ਼ੌਅ ਬਣ ਗਿਆ ਹੈ। ਸਵੇਰੇ ਸ਼ਾਮ ਨਹਿਰ ਤੇ ਸੈਰ ਲਈ ਆਉਂਦੇ ਰਾਹਗੀਰਾਂ ਲਈ ਨਹਿਰ ਦਾ ਇਹ ਕਿਨਾਰਾ ਅਕਸਰ ਸਿਰਦਰਦ ਬਣਦਾ ਰਹਿੰਦਾ ਹੈ ਕਿਉਂਕਿ ਇਸ ਪੁਆਇੰਟ ਤੋਂ ਇਹ ਨਹਿਰ ਪਿਛਲੇ ਸਮੇਂ ਵਿਚ ਕਈ ਵਾਰੀ ਲੀਕ ਹੋ ਕੇ ਮਹਿਕਮੇ ਦੀ ਅਫ਼ਸਰਸ਼ਾਹੀ ਅਤੇ ਹੇਠਲੇ ਹਿੱਸੇ ਵਿਚ ਘੁੱਗ ਵਸਦੇ ਪਿੰਡ ਚੰਗੜਵਾਂ, ਚੱਕ ਮੀਰਪੁਰ, ਆਦਮਪੁਰ ਮੋਹਟੀਆਂ ਦੇ ਵਾਸੀਆਂ ਨੂੰ ਭਾਜੜਾਂ ਪਾ ਚੁੱਕੀ ਹੈ ਅਤੇ ਲੋਕਾਂ ਦਾ ਦੋਸ਼ ਹੈ ਕਿ ਇਸ ਨਹਿਰ ਦੀ ਸਾਂਭ ਸੰਭਾਲ ਅਤੇ ਮੁਰੰਮਤ ਵਿਚ ਅਧਿਕਾਰੀਆਂ ਵੱਲੋਂ ਹਮੇਸ਼ਾ ਹੀ ਢਿੱਲ ਮੱਠ ਵਰਤੀ ਜਾਂਦੀ ਹੈ ਅਤੇ ਉਹ ਉਦੋਂ ਤੱਕ ਮੁਰੰਮਤ ਕਰਨ ਤੋਂ ਗੁਰੇਜ਼ ਕਰਦੇ ਹਨ ਜਦੋਂ ਤੱਕ ਕਿ ਲੀਕੇਜ਼ ਗੰਭੀਰ ਰੂਪ ਧਾਰਨ ਨਾ ਕਰੇ। ਨਹਿਰ ਦੀ ਇਸ ਆਰ. ਡੀ. 4686 ਦੇ ਆਸ ਪਾਸ ਤੋਂ ਨਹਿਰ ਦੇ ਅੰਦਰਵਾਰ ਵੀ ਤਰੇੜਾਂ ਅਤੇ ਡੂੰਘੇ ਖੱਡੇ ਆਮ ਹੀ ਵੇਖੇ ਜਾ ਸਕਦੇ ਹਨ। ਇਸ ਸਬੰਧੀ ਕਈ ਵਾਰ ਯਤਨ ਕਰਨ ਤੇ ਵੀ ਸਬੰਧਤ ਅਧਿਕਾਰੀਆਂ ਨਾਲ ਸੰਪਰਕ ਕਾਇਮ ਨਹੀਂ ਹੋ ਸਕਿਆ।

ਵੱਖ ਵੱਖ ਥਾਵਾਂ ਤੇ ਸੁਤੰਤਰਤਾ ਦਿਵਸ ਮਨਾਇਆ

ਤਲਵਾੜਾ, 15 ਅਗਸਤ: ਇੱਥੇ ਤਲਵਾੜਾ ਅਤੇ ਆਸ ਪਾਸ ਦੇ ਪਿੰਡਾਂ ਵਿਚ ਦੇਸ਼ ਦਾ ਆਜ਼ਾਦੀ ਦਿਵਸ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਝੰਡੇ ਦੀ ਰਸਮ ਮੌਕੇ ਕਿਣਮਿਣ ਕਣੀਆਂ ਵਿੱਚ ਵੀ ਸਕੂਲੀ ਬੱਚਿਆਂ ਵੱਲੋਂ ਦ੍ਰਿੜਤਾ ਨਾਲ ਦੇਸ਼ ਭਗਤੀ ਨਾਲ ਲਬਰੇਜ਼ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਸਬੰਧੀ ਸਰਕਾਰੀ ਹਾਈ ਸਕੂਲ ਭੰਬੋਤਾੜ ਹਾਰ ਵਿਖੇ ਝੰਡਾ ਲਹਿਰਾਉਣ ਦੀ ਰਸਮ ਚੌਧਰੀ ਮੋਹਨ ਲਾਲ ਜਿਲ੍ਹਾ ਜਨਰਲ ਸਕੱਤਰ ਕਾਂਗਰਸ ਨੇ ਅਦਾ ਕੀਤੀ। ਇਸ ਮੌਕੇ ਪਿੰਡ ਦੇ ਸਰਪੰਚ ਸੱਤਪਾਲ, ਪੰਚ ਕਰਮੋ ਦੇਵੀ, ਕੇਵਲ ਕ੍ਰਿਸ਼ਨ, ਵੇਦ ਪ੍ਰਕਾਸ਼, ਸੰਧਿਆ ਦੇਵੀ ਸਮੇਤ ਸਕੂਲ ਦਾ ਸਟਾਫ਼ ਅਤੇ ਪਿੰਡ ਵਾਸੀ ਮੌਜੂਦ ਸਨ। ਚੌਧਰੀ ਮੋਹਨ ਲਾਲ ਨੇ ਸਕੂਲ ਨੂੰ ਗਿਆਰਾਂ ਸੌ ਰੁਪਏ ਭੇਟ ਕੀਤੇ ਅਤੇ ਦੋ ਪੱਖੇ ਦੇਣ ਦਾ ਐਲਾਨ ਕੀਤਾ। ਇਸੇ ਤਰਾਂ ਤਲਵਾੜਾ ਵਿਖੇ ਸਰਕਾਰੀ ਮਾਡਲ ਹਾਈ ਸਕੂਲ ਵਿਖੇ ਵੀ ਹੈਡਮਾਸਟਰ ਦੀਪਕ ਸ਼ਰਮਾ ਨੇ ਤਿਰੰਗਾ ਲਹਿਰਾਇਆ ਅਤੇ ਚੀਫ਼ ਇੰਜੀਨੀਅਰ ਟੀ. ਕੇ. ਪਰਮਾਰ ਵੱਲੋਂ ਨਰਸਰੀ ਗਰਾਉਂਡ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ।

ਵੱਡੇ ਝੂਲਿਆਂ ਤੋਂ ਬਿਨਾਂ ਫ਼ਿੱਕਾ ਹੀ ਜਨਮ ਅਸ਼ਟਮੀ ਮੇਲਾ

ਤਲਵਾੜਾ, 14 ਅਗਸਤ: ਜਨਮ ਅਸ਼ਟਮੀ ਮੇਲੇ ਦਾ ਤਲਵਾੜਾ ਵਾਸੀਆਂ ਨੂੰ ਪੂਰਾ ਸਾਲ ਹੀ ਇੰਤਜਾਰ ਰਹਿੰਦਾ ਹੈ ਕਿਉਂਕਿ ਇਸ ਮੌਕੇ ਲੱਗਣ ਵਾਲੇ ਮੇਲੇ ਦੌਰਾਨ ਪੂਰਾ ਇਲਾਕਾ ਹੀ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਰੰਗ ਵਿਚ ਰੰਗਿਆ ਜਾਂਦਾ ਹੈ ਉੱਥੇ ਲਕਸ਼ਮੀ ਨਰਾਇਣ ਮੰਦਰ ਦੇ ਅੱਗੇ ਵੀ ਖ਼ੂਬ ਰੌਣਕਾਂ ਲੱਗਦੀਆਂ ਹਨ ਕਈ ਦਿਨ ਪਹਿਲਾਂ ਹੀ ਇੱਥੇ ਵੰਨ ਸੁਵੰਨੇ, ਛੋਟੇ ਵੱਡੇ ਝੂਲੇ ਲੱਗ ਜਾਂਦੇ ਹਨ ਤੇ ਅਣਗਿਣਤ ਸਟਾਲਾਂ ਤੇ ਦੂਰੋਂ ਨੇੜਿਓਂ ਸੌਦਾਗਰ ਸੌਗਾਤਾਂ ਸਜਾਉਂਦੇ ਹਨ ਇਸ ਵਾਰ ਸਟਾਲ ਤਾਂ ਬਥੇਰੇ ਲੱਗੇ ਹਨ ਪਰੰਤੂ ਵੱਡੇ ਝੂਲਿਆਂ ਦੀ ਗੈਰਹਾਜਰੀ ਬੁਰੀ ਤਰਾਂ ਰੜਕ ਰਹੀ ਹੈ ਦਿਲਚਸਪ ਪਹਿਲੂ ਇਹ ਵੀ ਹੈ ਕਿ ਇਹ ਵੱਡੇ ਝੂਲੇ ਇਸ ਵਾਰ ਚੰਗੜਵਾਂ ਦੇ ਨਾਗ ਦੇਵਤਾ ਮੇਲੇ ਤੇ ਤਾਂ ਲੱਗੇ ਪਰ ਜਨਮ ਅਸ਼ਟਮੀ ਮੇਲੇ ਤੋਂ ਦੂਰ ਰਹੇ ਝੂਲੇ ਤਾਂ ਦੂਰ ਇਸ ਵਾਰ ਤਾਂ ਸਰਕਸ, ਜਾਦੂ, ਖੇਲ ਤਮਾਸ਼ੇ ਸਭ ਗਾਇਬ ਹਨ ਕੋਈ ਸ਼ੋਰ ਸ਼ਰਾਬਾ ਨਹੀਂ, ਬੱਸ ਮੰਦਰ ਤੋਂ ਨਰਸਰੀ ਗਰਾਉਂਡ ਤੱਕ ਸੜਕ ਦੇ ਦੋਵੇਂ ਪਾਸੇ ਛੋਟੇ ਸਟਾਲ ਹੀ ਲੱਗੇ ਹੋਏ ਹਨ ਅੰਦਰੂਨੀ ਸੂਤਰਾਂ ਮੁਤਾਬਕ ਇਸ ਬੇਰੌਣਕੀ ਲਈ ਪ੍ਰਸ਼ਾਸ਼ਨ ਵੱਲੋਂ ਮੇਲੇ ਦੇ ਠੇਕੇਦਾਰਾਂ ਉੱਤੇ ਲੱਦੇ ਜਾਂਦੇ ਭਾਰੀ ਖ਼ਰਚੇ ਜਿੰਮੇਵਾਰ ਹਨ ਬਹਰਹਾਲ, ਲਕਸ਼ਮੀ ਨਰਾਇਣ ਮੰਦਰ ਵਿਖੇ 13 ਅਗਸਤ ਦੀ ਰਾਤ ਨੂੰ ਜਨਮ ਅਸ਼ਟਮੀ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਅਤੇ ਇਸ ਮੌਕੇ ਮੰਦਰ ਵਿਚ ਹਜ਼ਾਰਾਂ ਸ਼ਰਧਾਲੂਆਂ ਨੇ ਮੱਥਾ ਟੇਕਿਆ

ਹੁਣ ਪ੍ਰਾਈਵੇਟ ਸਕੂਲ ਵੀ ਐਜੂਸੈਟ ਤੋਂ ਲਾਭ ਲੈ ਸਕਣਗੇ: ਹੁਕਮ ਸਿੰਘ

ਤਲਵਾੜਾ, 13 ਅਗਸਤ: ਜਨਰਲ ਸਕੂਲ ਸ਼੍ਰੀ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਹੁਣ ਗੈਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵੀ ਐਜੂਸੈਟ ਪ੍ਰਣਾਲੀ ਨਾਲ ਜੋੜਨ ਦੀ ਯੋਜਨਾ ਤਿਆਰ ਕੀਤੀ ਜਾ ਚੁੱਕੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫ਼ਸਰ ਸ. ਹੁਕਮ ਸਿੰਘ ਨੇ ਦੱਸਿਆ ਕਿ ਇਸ ਮੰਤਵ ਲਈ ਜਿਲ੍ਹੇ ਦੇ ਸਾਰੇ ਹੀ ਗੈਰ ਸਰਕਾਰੀ ਸਕੂਲਾਂ ਦੇ ਇੱਛੁਕ ਪ੍ਰਿੰਸੀਪਲਾਂ ਦੀ ਵਿਸ਼ੇਸ਼ ਮੀਟਿੰਗ 20 ਅਗਸਤ ਨੂੰ ਡੀ. ਜੀ. ਐਸ. ਈ. ਨਾਲ ਚੰਡੀਗੜ੍ਹ ਵਿਖੇ ਬਾਅਦ ਦੁਪਿਹਰ 3 ਵਜੇ ਰੱਖੀ ਗਈ ਹੈ ਜਿਸ ਵਿਚ ਇਸ ਪ੍ਰਣਾਲੀ ਦੇ ਮਹੱਤਵ, ਪੰਜਾਬ ਐਜੂਸੈ¤ਟ ਸੁਸਾਇਟੀ ਦੇ ਮਾਪਦੰਡ ਅਤੇ ਪ੍ਰਾਪਤੀ ਸਬੰਧੀ ਮਾਰਗਦਰਸ਼ਨ ਦਿੱਤਾ ਜਾਵੇਗਾ। ਜਿਲ੍ਹਾ ਕੁਆਰਡੀਨੇਟਰ ਸ਼੍ਰੀ ਧਰਮਪਾਲ ਸਾਹਿਲ ਨੇ ਹੋਰ ਦੱਸਿਆ ਕਿ ਇਸ ਵੇਲੇ 31 ਐਜੂਸੈਟ ਅਤੇ 35 ਓ. ਆਰ. ਟੀ. ਰਾਹੀਂ ਉੱਚ ਪੱਧਰੀ ਸਿੱਖਿਆ ਪ੍ਰੋਗਰਾਮ ਸਫ਼ਲਤਾ ਪੂਰਵਕ ਚੱਲ ਰਹੇ ਹਨ।

ਖ਼ਤਰੇ ਦੀ ਘੰਟੀ ਹੈ ਪੌਂਗ ਵਿਚ ਪਾਣੀ ਦੀ ਕਿੱਲਤ

ਤਲਵਾੜਾ, 13 ਅਗਸਤ: ਕੇਂਦਰ ਸਰਕਾਰ ਵੱਲੋਂ ਜਿੱਥੇ ਦੇਸ਼ ਸੋਕਾ ਪੀੜਤ ਹੋਣ ਦਾ ਐਲਾਨ ਕੀਤਾ ਗਿਆ ਹੈ ਉੱਥੇ ਦੇਸ਼ ਦੇ ਪ੍ਰਮੁੱਖ ਡੈਮਾਂ ਵਿਚੋਂ ਇੱਕ ਇਥੇ ਸਥਿਤ ਪੌਂਗ ਡੈਮ ਵਿਚ ਭਾਖੜਾ ਤੋਂ ਬਾਅਦ ਪਾਣੀ ਦਾ ਪੱਧਰ ਲਗਾਤਾਰ ਘਟ ਚੱਲ ਰਿਹਾ ਹੈ ਜਿਸ ਨਾਲ ਨੇੜ ਭਵਿੱਖ ਜਿੱਥੇ ਗੰਭੀਰ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ ਉੱਥੇ ਪੀਣ ਵਾਲੇ ਪਾਣੀ ਦੀ ਵੱਡੀ ਕਿੱਲਤ ਵੇਖਣ ਨੂੰ ਮਿਲ ਸਕਦੀ ਹੈ। ਤਾਜ਼ਾ ਅੰਕੜਿਆਂ ਮੁਤਾਬਕ ਇਸ ਵੇਲੇ ਪੌਂਗ ਡੈਮ ਪਾਵਰ ਹਾਉਸ ਵਿਚ 66 ਮੈਗਾਵਾਟ ਸਮਰੱਥਾ ਦੇ ਛੇ ਜਨਰੇਟਰ ਲੱਗੇ ਹੋਏ ਹਨ ਜੋ 396 ਮੈਗਾਵਾਟ ਬਿਜਲੀ ਪੈਦਾ ਕਰਨ ਦੇ ਸਮਰੱਥ ਹਨ ਪਰੰਤੂ ਇਹ ਕਾਰਗੁਜਾਰੀ ਉੱਕਾ ਹੀ ਡੈਮ ਦੀ ਪ੍ਰਤਾਪ ਸਾਗਰ ਝੀਲ ਵਿਚ ਜਮ੍ਹਾਂ ਜਲ ਭੰਡਾਰ ਦੀ ਮਾਤਰਾ ਤੇ ਹੀ ਨਿਰਭਰ ਕਰਦੀ ਹੈ। ਇਸ ਝੀਲ ਦੀ ਸਮਰੱਥਾ 1430 ਫ਼ੁੱਟ ਤੱਕ ਜਲ ਭੰਡਾਰ ਕਰਨ ਦੀ ਹੈ ਪਰੰਤੂ ਇਸ ਵਿਚ ਇਸ ਵੇਲੇ ਕੇਵਲ 1312.67 ਫ਼ੁੱਟ ਤੱਕ ਹੀ ਪਾਣੀ ਜਮ੍ਹਾਂ ਹੋਇਆ ਹੈ, ਜੋ ਕਿ ਪਿਛਲੇ ਸਾਲ 1369.58 ਫ਼ੁੱਟ ਸੀ। ਪਾਣੀ ਦੇ ਪੱਧਰ ਵਿਚ ਆਈ ਇੰਨੀ ਜਬਰਦਸਤ ਗਿਰਾਵਟ ਕਾਰਨ ਪਾਵਰ ਹਾਊਸ ਵਿਚ ਮਹਿਜ਼ 23.92 ਲੱਖ ਯੂਨਿਟ ਬਿਜਲੀ ਹੀ ਬਣਾਈ ਜਾ ਰਹੀ ਹੈ। ਓਧਰ ਭਾਖੜਾ ਡੈਮ ਵਿਚ ਸਤਲੁਜ ਅਤੇ ਬਿਆਸ ਦਰਿਆਵਾਂ ਦਾ ਕੁੱਲ 36678 ਕਿਉਸਿਕ ਪਾਣੀ ਆ ਰਿਹਾ ਹੈ ਅਤੇ 18208 ਅੱਗੇ ਸਿੰਚਾਈ ਆਦਿ ਲਈ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਉੱਥੇ ਬਿਲਜੀ ਉਤਪਾਦਨ ਭਾਖੜਾ ਅਤੇ ਗੰਗੂਵਾਲ ਪ੍ਰਾਜੈਕਟਾਂ ਨੂੰ ਮਿਲਾ ਕੇ ਕੇਵਲ 164.43 ਲੱਖ ਯੂਨਿਟ ਹੀ ਹੋ ਰਿਹਾ ਹੈ ਜੋ ਆਪਣੀ ਅਸਲ ਸਮਰੱਥਾ ਤੋਂ ਅੱਧਾ ਵੀ ਨਹੀਂ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਇੱਥੇ ਪੌਂਗ ਪ੍ਰਾਜੈਕਟ ਦੇ ਚੀਫ਼ ਇੰਜੀਨੀਅਰ ਸ਼੍ਰੀ ਟੀ. ਕੇ. ਪਰਮਾਰ ਨੇ ਕਿਹਾ ਕਿ ਇਸ ਵੇਲੇ ਮਨੁੱਖ ਕੁਦਰਤ ਅੱਗੇ ਬੇਬਸ ਲੱਗ ਰਿਹਾ ਹੈ ਅਤੇ ਜੇਕਰ ਬਰਸਾਤ ਦੇ ਇਸ ਮੌਸਮ ਵਿਚ ਹੀ ਡੈਮ ਦੇ ਕੈਚਮੈਂਟ ਖੇਤਰ ਵਿਚ ਮੀਂਹ ਨਾ ਪਿਆ ਤਾਂ ਬਿਜਲੀ ਤਾਂ ਦੂਰ ਇੱਥੋਂ ਪੀਣ ਵਾਲੇ ਦੀ ਸਪਲਾਈ ਕਰਨਾ ਵੀ ਬੇਹੱਦ ਚੁਨੌਤੀਪੂਰਨ ਕੰਮ ਹੋ ਜਾਵੇਗਾ। ਜਿਕਰਯੋਗ ਹੈ ਕਿ ਡੈਮ ਤੇ ਮੀਂਹ ਲਈ ਰੱਬ ਅੱਗੇ ਪ੍ਰਾਰਥਨਾ ਕਰਨ ਦੇ ਮੰਤਵ ਨਾਲ ਹੁਣ ਤੱਕ ਡੈਮ ਦੇ ਕਰਮਚਾਰੀਆਂ ਵੱਲੋਂ ਧਾਰਮਿਕ ਯੱਗ ਵੀ ਕਰਵਾਏ ਹਨ ਪਰ ਲੱਗਦਾ ਹੈ ਕਿ ਇਸ ਵਾਰ ਇੰਦਰ ਦੇਵਤਾ ਨੂੰ ਖੁਸ਼ ਕਰਨਾ ਕਾਫ਼ੀ ਮੁਸ਼ਕਿਲ ਸਾਬਿਤ ਹੋ ਰਿਹਾ ਹੈ।

ਰੁੱਤ ਮੇਲਿਆਂ ਦੀ ਆਈ

ਤਲਵਾੜਾ, 11 ਅਗਸਤ: ਸਾਉਣ ਦਾ ਮਹੀਨਾ ਤਕਰੀਬਨ ਬੀਤ ਗਿਆ ਹੈ ਅਤੇ ਇਸ ਮਹੀਨੇ ਲੱਗੇ ਚੰਗੜਵਾਂ ਦੇ ਨਾਗ ਦੇਵਤਾ ਮੰਦਰ ਵਿਖੇ ਚਾਰੋਂ ਐਤਵਾਰ ਖ਼ੂਬ ਮੇਲਾ ਭਰਿਆ। ਆਖ਼ਰੀ ਮੇਲੇ ਵਿਚ ਤਾਂ ਪਿਛਲੇ ਸਾਰੇ ਰਿਕਾਰਡ ਹੀ ਤੋੜ ਦਿੱਤੇ। ਹਮੇਸ਼ਾ ਵਾਂਗ ਚੰਗੜਵਾਂ ਤੋਂ ਬਾਅਦ ਤਲਵਾੜਾ ਦੇ ਲਕਸ਼ਮੀ ਨਰਾਇਣ ਮੰਦਰ ਸੈਕਟਰ 2 ਦੇ ਸਾਹਮਣੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਉਤਸਵ ਮੌਕੇ ਸ਼ਾਨਦਾਰ ਮੇਲਾ ਲੱਗਣਾ ਸ਼ੁਰੂ ਹੋ ਗਿਆ ਹੈ। ਅੱਜ ਇੱਥੇ ਮੇਲੇ ਵਾਲੇ ਵਪਾਰੀਆਂ ਨੇ ਬੀ. ਬੀ. ਐਮ. ਬੀ. ਪ੍ਰਸ਼ਾਸ਼ਨ ਤੋਂ ਥਾਵਾਂ ਅਲਾਟ ਕਰਵਾ ਕੇ ਆਪੋ ਆਪਣੀਆਂ ਹੱਟੀਆਂ ਸਜਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਇਸੇ ਐਤਵਾਰ ਨੂੰ ਜਨਮ ਅਸ਼ਟਮੀ ਦੇ ਸਬੰਧ ਵਿਚ ਮੰਦਰ ਕਮੇਟੀ ਵੱਲੋਂ ਸ਼ਾਨਦਾਰ ਸ਼ੋਭਾ ਯਾਤਰਾ ਵੀ ਕੱਢੀ ਗਈ। ਉਂਜ ਪੰਦਰਾਂ ਅਗਸਤ ਲਈ ਵੀ ਨਰਸਰੀ ਗਰਾਉਂਡ ਦੇ ਦੁਆਲੇ ਉੱਗੇ ਗਾਜਰ ਘਾਹ ਦੇ ਜੰਗਲ ਨੂੰ ਸਾਫ਼ ਕਰਾਉਣ ਲਈ ਸਬੰਧਤ ਮਹਿਕਮੇ ਵੱਲੋਂ ਆਪਣੀ ਕੁੰਭਕਰਨੀ ਨੀਂਦ ਤੋਂ ਜਾਗਣ ਦਾ ਯਤਨ ਕੀਤਾ ਜਾ ਰਿਹਾ ਹੈ।

ਵਣ ਮਹਾਂਉਤਸਵ ਮਨਾਇਆ

ਤਲਵਾੜਾ, 7 ਅਗਸਤ: ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਵਿਖੇ ਅੱਜ ਜਿਲ੍ਹਾ ਸਿੱਖਿਆ ਅਧਿਕਾਰੀ ਸ. ਹੁਕਮ ਸਿੰਘ ਅਤੇ ਡਿਪਟੀ ਡਾਇਰੈਕਟਰ ਕੌਮੀ ਸੇਵਾ ਯੋਜਨਾ ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਮੁਖੀ ਐਚ. ਐਸ. ਧਾਮੀ ਅਤੇ ਪ੍ਰੋਗਰਾਮ ਅਧਿਕਾਰੀ ਰਜਿੰਦਰ ਸ਼ਰਮਾ ਦੀ ਅਗਵਾਈ ਸਕੂਲ ਦੇ ਕੌਮੀ ਸੇਵਾ ਯੋਜਨਾ ਯੁਨਿਟ ਵੱਲੋਂ ਵਣ ਮਹਾਂਉਤਸਵ ਮਨਾਇਆ ਗਿਆ ਜਿਸ ਦਾ ਉਦਘਾਟਨ ਸ਼੍ਰੀ ਰਾਮ ਪ੍ਰਸ਼ਾਦ ਸ਼ਰਮਾ ਸਰਪੰਚ ਗਰਾਮ ਪੰਚਾਇਤ ਤਲਵਾੜਾ ਨੇ ਕੀਤਾ ਇਸ ਮੌਕੇ ਵ¦ਟੀਅਰਾਂ ਵੱਲੋਂ ਵੱਖ ਵੱਖ ਤਰਾਂ ਦੇ 114 ਪੌਦੇ ਲਗਾਏ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਪਿਛਲੇ ਵਰ੍ਹੇ ਸਕੂਲ ਦੇ ਐਨ. ਐਸ. ਐਸ. ਯੁਨਿਟ ਵੱਲੋਂ 471 ਬੂਟੇ ਲਗਾਏ ਗਏ ਸਨ ਹੋਰਨਾਂ ਤੋਂ ਇਲਾਵਾ ਇਸ ਮੌਕੇ ਪੰਚ ਪਰਵੀਨ ਕੁਮਾਰੀ, ਹਰਭਜਨ ਸਿੰਘ, ਮਦਨ ਲਾਲ ਆਦਿ ਸਮੇਤ ਕਈ ਹੋਰ ਅਧਿਆਪਕ ਤੇ ਪਤਵੰਤੇ ਹਾਜਰ ਸਨ

ਤਨਖਾਹ ਸਕੇਲਾਂ ਨੂੰ ਲੈ ਕੇ ਕਾਲਜ ਅਧਿਆਪਕਾਂ ਵੱਲੋਂ ਹੜਤਾਲ

ਤਲਵਾੜਾ, 7 ਅਗਸਤ: ਅੱਜ ਸਰਕਾਰੀ ਕਾਲਜ ਤਲਵਾੜਾ ਦੇ ਪ੍ਰੋਫੈਸਰਾਂ ਨੇ ਪੰਜਾਬ ਚੰਡੀਗੜ ਦੇ ਕਾਲਜ ਅਤੇ ਯੂਨੀਵਰਸਿਟੀ ਅਧਿਆਪਕਾਂ ਦੀ ਜੱਥੇਬੰਦੀ ਪੀ-ਫਕਟੋ ਦੇ ਸੱਦੇ ਉੱਪਰ ਇਕ ਘੰਟੇ ਦੀ ਹੜਤਾਲ ਕੀਤੀ ਅਤੇ ਕੈਂਪਸ ਦੇ ਅੰਦਰ ਹੀ ਮੁਜਾਹਰਾ ਕਰਕੇ ਨਾਹਰੇਬਾਜੀ ਵੀ ਕੀਤੀ ਅਤੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਧੇ ਹੋਏ ਤਨਖਾਹ ਸਕੇਲਾਂ ਦੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਡਾ. ਹਰਸ਼ ਮਹਿਤਾ, ਪ੍ਰੋ. ਕਸ਼ਮੀਰੀ ਲਾਲ ਅਤੇ ਪ੍ਰੋ. ਸੁਰਿੰਦਰ ਮੰਡ ਨੇ ਆਖਿਆ ਕਿ ਸਰਕਾਰ ਨਵੇਂ ਸੋਧੇ ਤਨਖਾਹ ਸਕੇਲਾਂ ਦੇ ਨੋਟੀਫਿਕੇਸ਼ਨ ਲਈ ਜਾਣ ਬੁੱਝ ਕੇ ਦੇਰੀ ਕਰ ਰਹੀ ਹੈ ਜਦਕਿ ਇਸ ਦਾ ਸਰਕਾਰ ਦੇ ਖਜਾਨੇ ਉਤੇ ਕੋਈ ਬੋਝ ਨਹੀਂ ਪੈਣਾ ਬੁਲਾਰਿਆਂ ਨੇ ਐਲਾਨ ਕੀਤਾ ਕਿ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ 11 ਅਗਸਤ ਨੂੰ ਹੜਤਾਲ ਕੀਤੀ ਜਾਵੇਗੀ ਜੇ ਫਿਰ ਵੀ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ 12 ਅਗਸਤ ਨੂੰ ਫਰੀਦਕੋਟ ਦੀ ਮੀਟਿੰਗ ਵਿੱਚ ਸੰਘਰਸ਼ ਹੋਰ ਤਿੱਖਾ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ ਇਥੇ ਇਹ ਵਰਣਯੋਗ ਹੈ ਕਿ ਪੰਜਾਬ ਕੈਬਨਿਟ ਵੱਲੋਂ ਵੀ ਨਵੇਂ ਸਕੇਲਾਂ ਨੂੰ ਮਨਜੂਰੀ ਦਿੱਤੀ ਜਾ ਚੁੱਕੀ ਹੈ ਅਤੇ ਕਾਲਜ ਅਧਿਆਪਕਾਂ ਦੇ ਵਧੇ ਸਕੇਲਾਂ ਦਾ 80 ਪ੍ਰਤੀਸ਼ਤ ਭੁਗਤਾਨ ਪੰਜ ਸਾਲਾਂ ਲਈ ਕੇਂਦਰ ਸਰਕਾਰ ਨੇ ਕਰਨਾ ਹੈ

ਵਿੱਦਿਅਕ ਮੁਕਾਬਲੇ !

ਤਲਵਾੜਾ, 5 ਅਗਸਤ: ਪਹਿਲੇ ਵਰਗ ਉਮਰ 5 ਤੋਂ 11 ਸਾਲ ਦੇ ਵਿਦਿਆਰਥੀਆਂ ਦੇ ਮੁਕਾਬਲੇ ਬੀ. ਪੀ. ਈ. ਓ. ਸ਼੍ਰੀਮਤੀ ਭੁਪੇਸ਼ ਕੁਮਾਰੀ, ਬੀ. ਪੀ. ਸੀ. ਖੁਸ਼ਹਾਲ ਸਿੰਘ ਦੀ ਦੇਖ ਰੇਖ ਕਰਵਾਏ ਸ਼ਬਦ ਗਾਇਨ, ਭਾਸ਼ਣ, ਸੁੰਦਰ ਲਿਖਾਈ, ਚਿੱਤਰਕਲਾ, ਸੋਲੋ ਡਾਂਸ, ਲੋਕ ਗੀਤ ਆਦਿ ਮੁਕਾਬਲੇ ਕਰਵਾਏ ਗਏ ਜਿਸ ਵਿਚ ਬਲਾਕ ਦੇ ਪ੍ਰਾਈਵੇਟ, ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਨੇ ਭਾਗ ਲਿਆ। ਲੋਕ ਗੀਤ ਮੁਕਾਬਲੇ ਵਿਚ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਦੇ ਨਮਨ ਅਤੇ ਸ਼ਹਿਸ਼ੀ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਤੇ ਰਹੇ। ਸੋਲੋਡਾਂਸ ਵਿਚ ਵੀ ਇਸੇ ਸਕੂਲ ਦੇ ਦਿਵਿਆ ਅਤੇ ਆਸਥਾ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਰਹੇ। ਭਾਸ਼ਣ ਮੁਕਾਬਲੇ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਰਜਵਾਲ ਦੀ ਮਨੀਸ਼ਾ ਅਤੇ ਪ੍ਰਿਅੰਕਾ ਦੇਵੀ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਤੇ ਰਹੇ। ਸੁੰਦਰ ਲਿਖਾਈ ਵਿਚ ਸਰਵਹਿੱਤਕਾਰੀ ਸਕੂਲ ਦੀ ਨੈਂਨਸੀ ਨੇ ਪਹਿਲਾ ਤੇ ਇਸੇ ਸਕੂਲ ਦੀ ਸ਼ਿਖਾ ਨੇ ਦੂਜਾ ਸਥਾਨ ਹਾਸਿਲ ਕੀਤਾ। ਚਿੱਤਰਕਲਾ ਵਿਚ ਸਰਵਹਿੱਤਕਾਰੀ ਦਾ ਮਨੀਸ਼ ਪਹਿਲੇ ਸਥਾਨ ਤੇ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਅਮਰੋਹ ਦੀ ਨੇਹਾ ਕੁਮਾਰੀ ਦੂਜੇ ਸਥਾਨ ਤੇ ਰਹੇ। ਇਨ੍ਹਾਂ ਮੁਕਾਬਲਿਆਂ ਵਿਚ ਧਰਮ ਚੰਦ, ਸ਼ਾਮ ਕੁਮਾਰ, ਰਾਜ ਕੁਮਾਰ, ਮਦਨ ਗੋਪਾਲ, ਚਮਨ ਲਾਲ, ਨਿਤਿਕਾ, ਸਤਪਾਲ ਨੇ ਬਤੌਰ ਜੱਜ ਭੂਮਿਕਾ ਅਦਾ ਕੀਤੀ।

ਦਿਹਾੜੀਦਾਰ ਕਾਮਿਆਂ ਨੂੰ ਤੁਰੰਤ ਮਨਜੂਰੀ ਦੇਣ ਦੀ ਮੰਗ

ਤਲਵਾੜਾ, 5 ਅਗਸਤ: ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਦੀ ਤਲਵਾੜਾ ਇਕਾਈ ਦੇ ਪ੍ਰਧਾਨ ਅਸ਼ੋਕ ਕੁਮਾਰ ਅਤੇ ਸਕੱਤਰ ਸੰਸਾਰ ਚੰਦ ਵੱਲੋਂ ਇਥੇ ਜਾਰੀ ਬਿਆਨ ਵਿਚ ਮੰਗ ਕੀਤੀ ਕਿ ਵਾਟਰ ਰੈਗੂਲੇਸ਼ਨ ਵਿਭਾਗ ਅਧੀਨ ਕੰਮ ਕਰਨ ਵਾਲੇ ਮੌਸਮੀ ਦਿਹਾੜੀਦਾਰ ਕਾਮਿਆਂ ਨੂੰ ਹਰ ਸਾਲ ਬਰਸਾਤ ਵਿਚ ਹੜ੍ਹਾਂ ਦੇ ਮੌਸਮ ਵੇਲੇ 1 ਜੁਲਾਈ ਤੋਂ 89 ਦਿਨਾਂ ਲਈ ਕੰਮ ਤੇ ਰੱਖਿਆ ਜਾਂਦਾ ਹੈ ਪਰੰਤੂ ਇਸ ਵਾਰ ਪੂਰਾ ਜੁਲਾਈ ਮਹੀਨਾ ਬੀਤਣ ਦੇ ਬਾਵਜੂਦ ਇਹਨਾਂ ਕਾਮਿਆਂ ਨੂੰ ਡੈਮ ਤੇ ਕੰਮ ਉੱਪਰ ਨਹੀਂ ਸੱਦਿਆ ਗਿਆ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿਚ ਸੁੰਦਰਨਗਰ, ਨੰਗਲ ਡੈਮ ਜਾਂ ਪੌਂਗ ਡੈਮ ਤੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜਿੰਮੇਵਾਰੀ ਸਬੰਧਤ ਵਿਭਾਗ ਦੀ ਹੀ ਹੋਵੇਗੀ। ਉਨ੍ਹਾਂ ਮੰਗ ਕੀਤੀ ਕਿ ਡੈਮ ਦੇ ਇਹਨਾਂ ਦਿਹਾੜੀਦਾਰ ਕਾਮਿਆਂ ਨੂੰ ਇੱਕ ਹਫ਼ਤੇ ਦੇ ਅੰਦਰ ਕੰਮ ਤੇ ਬੁਲਾਇਆ ਜਾਣਾ ਚਾਹੀਦਾ ਹੈ ਅਤੇ ਚਿਤਾਵਨੀ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਜਥੇਬੰਦਕ ਸੰਘਰਸ਼ ਸ਼ੁਰੂ ਦਿੱਤਾ ਜਾਵੇਗਾ।

ਅਧਿਕਾਰੀਆਂ ਵੱਲੋਂ ਟਾਵਰ ਸੁਰੱਖਿਅਤ ਹੋਣ ਦਾ ਦਾਅਵਾ

ਤਲਵਾੜਾ, 5 ਅਗਸਤ: ਪੌਂਗ ਪਾਵਰ ਪ੍ਰਾਜੈਕਟ ਤੋਂ ਤਿਆਰ ਬਿਜਲੀ ਜ¦ਧਰ ਭੇਜਣ ਦੇ ਮੰਤਵ ਨਾਲ ਲਗਾਏ ਹਾਈ ਪਾਵਰ ਟਾਵਰਾਂ ਉੱਤੇ ਹੜ੍ਹ ਦਾ ਖਤਰਾ ਬੁਰੀ ਤਰਾਂ ਮੰਡਰਾ ਰਿਹਾ ਹੈ ਅਤੇ ਇਸ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਨੀਂਦ ਉਡਾ ਰੱਖੀ ਹੈ ਇਸ ਸਬੰਧੀ ਅੱਜ ਵਿਭਾਗ ਦੇ ਐਕਸੀਅਨ ਦਸੂਹਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਾਅਵਾ ਕੀਤਾ ਕਿ ਉਕਤ 19 ਤੇ 20 ਨੰਬਰ ਦੋਵੇਂ ਟਾਵਰ ਬਿਲਕੁਲ ਸੁਰੱਖਿਅਤ ਹਨ ਅਤੇ ਉੱਥੇ ਹੜ੍ਹਾਂ ਨਾਲ ਹੋਏ ਕਟਾਅ ਤੋਂ ਬਚਾਉ ਲਈ ਲੁੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਆਏ ਫ਼ਲੈਸ਼ ਫ਼ਲੱਡਾਂ ਕਾਰਨ ਉਦਯੋਗਿਕ ਨਗਰ ਟੈਰਸ ਦੀ ਪਹਾੜੀ ਨੂੰ ਪਾਣੀ ਨੇ ਜਬਰਦਸਤ ਖੋਰਾ ਲਾਇਆ ਸੀ ਜਿਸ ਕਾਰਨ 19 ਨੰਬਰ ਟਾਵਰ ਨੂੰ ਪੈਦਾ ਹੋਏ ਖਤਰੇ ਨੂੰ ਦੇਖਦੇ ਹੋਏ ਉੱਥੇ ਕਰੇਟ ਆਦਿ ਪਾਏ ਗਏ ਸਨ ਪਰ ਇਸ ਦੇ ਬਾਵਜੂਦ ਪਾਣੀ ਕਾਫ਼ੀ ਨੁਕਸਾਨ ਕੀਤਾ ਹੈ ਅਤੇ ਜਿਆਦਾ ਵੱਡੇ ਪੱਧਰ ਤੇ ਸੁਰੱਖਿਆ ਮੁਹੱਈਆ ਕਰਾਉਣ ਲਈ ਡਿਜ਼ਾਇਨ ਡਿਵੀਜ਼ਨ ਵੱਲੋਂ ਨਵੇਂ ਸਿਰੇ ਤੋਂ ਇਸ ਖਤਰੇ ਦਾ ਸਥਾਈ ਇਲਾਜ ਕੀਤਾ ਜਾਵੇਗਾ ਹੁਣ ਤੱਕ ਵਿਭਾਗ ਦੇ ਕਈ ਉੱਚ ਅਧਿਕਾਰੀ ਘਟਨਾ ਸਥਾਨ ਦਾ ਦੌਰਾ ਕਰ ਚੁੱਕੇ ਹਨ ਇਥੇ ਇਹ ਜਿਕਰਯੋਗ ਹੈ ਕਿ ਪੌਂਗ ਪਾਵਰ ਹਾਊਸ ਤੋਂ ਦਸੂਹਾ ਰਾਹੀਂ ਜ¦ਧਰ ਜਾਂਦੀ ਇਸੇ ਲਾਈਨ ਦੇ 20 ਨੰਬਰ ਟਾਵਰ ਕੋਲੋਂ ¦ਘਦਾ ਕੱਚਾ ਰਾਹ ਵੀ ਪਾਣੀ ਦੇ ਕਟਾਅ ਨਾਲ ਪੂਰੀ ਤਰਾਂ ਨਸ਼ਟ ਹੋ ਚੁੱਕਾ ਹੈ ਅਤੇ ਵਿਭਾਗ ਵੱਲੋਂ ਇਸ ਪਾਸੇ ਬਚਾਓ ਦੇ ਨਾਮ ਤੇ ਕੇਵਲ ਪਾਣੀ ਦਾ ਰੁਖ ਆਰਜੀ ਤੌਰ ਤੇ ਮੋੜਨ ਲਈ ਮਿੱਟੀ ਦੀ ਉੱਚੀ ਵੱਟ ਹੀ ਬਣਾਈ ਗਈ ਹੈ ਭਰੋਸੇਯੋਗ ਸੂਤਰਾਂ ਮੁਤਾਬਕ ਇੱਥੇ ਕਰੇਟ ਆਦਿ ਪਾਉਣ ਦੇ ਕੰਮ ਵੇਲੇ ਮਿੱਟੀ ਦੀ ਪਰਖ ਜਾਂ ਹੋਰ ਬੁਨਿਆਦੀ ਨਿਯਮਾਂ ਦੇ ਮਾਮਲੇ ਵਿਚ ਕਥਿਤ ਤੌਰ ਤੇ ਢਿਲਾਈ ਵਰਤੀ ਗਈ ਹੈ ਅਤੇ ਇਸ ਕਾਰਨ ਹੁਣ ਹਾਲਾਤ ਬਦ ਤੋਂ ਬਦਤਰ ਹੁੰਦੇ ਵਿਖਾਈ ਦੇ ਰਹੇ ਹਨ ਇਸ ਲਾਈਨ ਵਿਚ ਰੁਕਾਵਟ ਆਉਣ ਨਾਲ ਪਹਿਲਾਂ ਹੀ ਬਿਜਲੀ ਸੰਕਟ ਦਾ ਸ਼ਿਕਾਰ ਸੂਬੇ ਦੀਆਂ ਮੁਸ਼ਕਿਲਾਂ ਵਿਚ ਵਾਧਾ ਹੋ ਸਕਦਾ ਹੈ

ਬਿਜਲੀ ਦੀ ਹਾਈ ਪਾਵਰ ਟਾਵਰ ਲਾਈਨ ਖ਼ਤਰੇ ਵਿੱਚ

ਤਲਵਾੜਾ, 4 ਅਗਸਤ: ਇੱਥੇ ਪੌਂਗ ਪਾਵਰ ਹਾਉਸ ਤੋਂ ਨਿਕਲੀ ਇੱਕ ਅਹਿਮ ਹਾਈ ਵੋਲਟੇਜ਼ ਟਾਵਰ ਲਾਈਨ ਦੇ ਦੋ ਟਾਵਰ ਕਿਸੇ ਵੇਲੇ ਵੀ ਬਰਸਾਤ ਦੀ ਭੇਟ ਚੜ੍ਹ ਸਕਦੇ ਹਨ। ਇਨ੍ਹਾਂ ਲਾਈਨਾਂ ਰਾਹੀਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਆਦਿ ਰਾਜਾਂ ਨੂੰ ਬਿਜਲੀ ਸਪਲਾਈ ਕੀਤੀ ਜਾਂਦੀ ਹੈ। ਅੱਜ ਦੇਰ ਸ਼ਾਮ ਪੱਤਰਕਾਰਾਂ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਹੱਦ ਦੇ ਐਨ ਵਿਚਕਾਰੋਂ ¦ਘਦੀ ਸਵਾਂ ਖੱਡ ਵਿਚ ਦੇ ਦੋਨੋਂ ਕਿਨਾਰਿਆਂ ਤੇ ਸਥਿਤ ਇਨ੍ਹਾਂ ਟਾਵਰਾਂ ਦਾ ਜਾਇਜ਼ਾ ਲਿਆ ਗਿਆ ਅਤੇ ਇਕੱਤਰ ਜਾਣਕਾਰੀ ਮੁਤਾਬਕ ਇਹਨਾਂ ਟਾਵਰਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ 19 ਨੰਬਰ ਟਾਵਰ ਕਿਨਾਰੇ ਪੱਥਰ ਦੇ ਕਰੇਟ ਪਾਏ ਗਏ ਸਨ। ਪਰੰਤੂ ਇਹ ਕਰੇਟ ਰੁੜ੍ਹਨ ਮਗਰੋਂ ਹੁਣ ਮਹਿਕਮੇ ਵੱਲੋਂ ਟਾਵਰ ਨੂੰ ਬਚਾਉਣ ਲਈ ਮਿੱਟੀ, ਰੇਤ ਆਦਿ ਦੀਆਂ ਬੋਰੀਆਂ ਪਾ ਕੇ ਕਿਸੇ ਤਰਾਂ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਵੇਲੇ ਇੱਥੇ ਦਿਨ ਰਾਤ ਇਸ ਪਾੜ ਨੂੰ ਪੂਰਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਵੀ ਜਿਕਰਯੋਗ ਹੈ ਕਿ ਮਾਹਿਰਾਂ ਦੀ ਰਾਇ ਮੁਤਾਬਕ ਇਹ ਕਿਨਾਰਾ ਪਾਣੀ ਦੇ ਵਹਾਅ ਦੀ ਸਿੱਧੀ ਮਾਰ ਹੇਠ ਆ ਚੁੱਕਾ ਹੈ ਤੇ ਤੇਜ਼ ਬਰਸਾਤ ਹੋਣ ਦੀ ਸੂਰਤ ਵਿਚ ਇਸ ਟਾਵਰ ਨੂੰ ਵੱਡਾ ਨੁਕਸਾਨ ਪੁੱਜ ਸਕਦਾ ਹੈ। ਇਸੇ ਤਰਾਂ ਦੂਜੇ ਕਿਨਾਰੇ ਵੀ ਨਦੀ ਨੇ ਜਬਰਦਸਤ ਖੋਰਾ ਲਗਾਇਆ ਹੋਇਆ ਹੈ ਅਤੇ ਇਸ ਦੇ ਐਨ ਕਿਨਾਰੇ ਤੇ ਖਲੋਤੇ ਟਾਵਰ ਨੂੰ ਬਚਾਉਣ ਲਈ ਤਾਂ ਮਹਿਕਮੇ ਨੇ ਕਰੇਟ ਜਾਂ ਬੋਰੀਆਂ ਲਾਉਣ ਦੀ ਵੀ ਜਰੂਰਤ ਨਹੀਂ ਸਮਝੀ ਅਤੇ ਕੇਵਲ ਪਾਣੀ ਦੇ ਰਾਹ ਵਿਚ ਮਿੱਟੀ ਦੀ ਮਾਮੂਲੀ ਜਿਹੀ ਵੱਟ ਦੇ ਸਹਾਰੇ ਹੀ ਇਸ ਨੂੰ ਬਚਾਈ ਰੱਖਣ ਦੀ ਨਿਗੂਰੀ ਕੋਸ਼ਿਸ਼ ਕੀਤੀ ਗਈ ਹੈ। ਅਤਿਅੰਤ ਭਰੋਸੇਯੋਗ ਸੂਤਰਾਂ ਅਨੁਸਾਰ ਇੱਥੇ ਕਰੇਟ ਪਾਉਣ ਲਈ ਕਰੀਬ 16 ਲੱਖ ਰੁਪਏ ਦਾ ਠੇਕੇ ਤੇ ਕੰਮ ਕਰਵਾਇਆ ਗਿਆ ਪਰੰਤੂ ਬਿਨਾਂ ਬਰਸਾਤ ਤੋਂ ਹੀ ਅਜਿਹੀ ਸਥਿਤੀ ਕਾਇਮ ਹੋਣ ਨਾਲ ਜਿੱਥੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੀ ਨੀਂਦ ਉਡਾ ਦਿੱਤੀ ਹੈ ਉਥੇ ਅਜਿਹੇ ਅਹਿਮ ਕੰਮ ਵੀ ਸਵਾਲਾਂ ਦੇ ਘੇਰੇ ਵਿਚ ਆ ਗਏ ਹਨ। ਇਸ ਸਬੰਧੀ ਪ੍ਰਤੀਕਿਰਿਆ ਲੈਣ ਲਈ ਵਿਭਾਗੀ ਅਧਿਕਾਰੀਆਂ ਨਾਲ ਅਨੇਕਾਂ ਯਤਨਾਂ ਦੇ ਬਾਵਜੂਦ ਸੰਪਰਕ ਕਾਇਮ ਨਹੀਂ ਹੋ ਸਕਿਆ।

ਸਰਕਾਰ ਨੇ ਆਪਣਾ ਵਾਅਦਾ ਪੂਰਾ ਕੀਤਾ: ਜਥੇਦਾਰ ਮਿਨਹਾਸ

ਤਲਵਾੜਾ, 4 ਅਗਸਤ: ਕੰਢੀ ਇਲਾਕੇ ਦੇ ਪਛੜੇਵੇਂ ਨੂੰ ਦੂਰ ਕਰਨ ਦੇ ਮੰਤਵ ਨਾਲ ਇੱਥੋਂ ਦੇ ਲੋਕਾਂ ਦੀ ਅੰਗਰੇਜ਼ਾਂ ਦੇ ਵੇਲੇ ਤੋਂ ਚੱਲੀ ਆ ਰਹੀ ਜੰਗਲਾਤ ਐਕਟ ਦੀ ਧਾਰਾ 4 ਤੇ 5 ਨੂੰ ਹਟਾਉਣ ਦੀ ਮੰਗ ਨੂੰ ਆਪਣੇ ਚੋਣ ਮਨੋਰਥ ਪੱਤਰ ਦਾ ਵਿਸ਼ੇਸ਼ ਮੁੱਦਾ ਰੱਖ ਕੇ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਨਾਲ ਕੀਤਾ ਵਾਅਦਾ ਡੱਟ ਕੇ ਪੂਰਾ ਕੀਤਾ ਹੈ। ਇਹ ਵਿਚਾਰ ਅੱਜ ਇੱਥੇ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਲਵਾੜਾ ਨੇ ਪ੍ਰਗਟ ਕਰਦਿਆਂ ਕਿਹਾ ਕਿ ਇਸ ਸਬੰਧੀ ਜਿੱਥੇ ਜਿਲ੍ਹਾ ਪ੍ਰਧਾਨ ਜਥੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ, ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ, ਸੰਸਦੀ ਸਕੱਤਰ ਦੇਸ ਰਾਜ ਸਿੰਘ ਧੁੱਗਾ, ਸੰਪੂਰਨ ਸਿੰਘ ਚੀਮਾ, ਵਰਿੰਦਰ ਸਿੰਘ ਬਾਜਵਾ ਵਰਗੇ ਆਗੂਆਂ ਰਾਹੀਂ ਬੜੇ ਸੁਚੱਚੇ ਢੰਗ ਨਾਲ ਮਾਮਲਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆਂਦਾ ਅਤੇ ਇਸ ਤੱਥ ਸਾਬਿਤ ਕਰਨ ਵਿਚ ਕਾਮਯਾਬ ਰਹੇ ਕਿ ਇਸ ਐਕਟ ਦੀ ਅਜੋਕੇ ਸਮੇਂ ਵਿਚ ਸਾਰਥਿਕਤਾ ਖ਼ਤਮ ਹੋ ਚੁੱਕੀ ਹੈ ਅਤੇ ਇਸ ਨਾਲ ਆਮ ਲੋਕਾਂ, ਗਰੀਬ ਪਰਿਵਾਰਾਂ ਨੂੰ ਰੋਜ਼ਮੱਰਾ ਦੀ ਜਿੰਦਗੀ ਵਿਚ ਬਾਲਣ ਆਦਿ ਇਕੱਠਾ ਕਰਨ ਲਈ ਵੀ ਜੰਗਲਾਤ ਵਿਭਾਗ ਦੀ ਲਾਲਫ਼ੀਤਾਸ਼ਾਹੀ ਨਾਲ ਦੋ ਚਾਰ ਹੋਣਾ ਪੈਂਦਾ ਸੀ। ਉਹਨਾਂ ਕਿਹਾ ਕਿ ਇਸ ਐਕਟ ਦੇ ਖ਼ਤਮ ਹੋਣ ਤੇ ਪੂਰੇ ਕੰਢੀ ਖੇਤਰ ਵਿਚ 55 ਹਜਾਰ ਹੈਕਟੇਅਰ ਵਿਚ ਵਸਦੀ ਅਬਾਦੀ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਲਾਭ ਪੁੱਜੇਗਾ।

ਤੀਆਂ ਦਾ ਤਿਓਹਾਰ ਮਨਾਇਆ

ਤਲਵਾੜਾ, 4 ਅਗਸਤ: ਸਾਵਣ ਦੇ ਮਹੀਨੇ ਤੀਆਂ ਤ੍ਰਿੰਝਣਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ ਪਰੰਤੂ ਮੌਜੂਦਾ ਸਮੇਂ ਦੌਰਾਨ ਲੋਕਾਂ ਵਿਚ ਅਜਿਹੇ ਤਿਓਹਾਰਾਂ ਪ੍ਰਤੀ ਰੁਝਾਨ ਘਟਦਾ ਜਾ ਰਿਹਾ ਹੈ ਅਤੇ ਅਜਿਹੀ ਸੂਰਤ ਵਿਚ ਵਿਦਿਅਕ ਅਦਾਰਿਆਂ ਵੱਲੋਂ ਵਿਸ਼ੇਸ਼ ਯਤਨਾਂ ਰਾਹੀਂ ਇਸ ਦੀ ਮਹਿਕ ਨੂੰ ਸੁਰਜੀਤ ਰੱਖਣ ਦਾ ਉਪਰਾਲਾ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਇੱਥੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦੀ ਬਾਲਿਕਾ ਸਿੱਖਿਆ ਪਰਿਸ਼ਦ ਵੱਲੋਂ ਮਨਾਏ ਤੀਜ ਮੇਲੇ ਦੀ ਪ੍ਰਧਾਨਗੀ ਕਰਦੇ ਹੋਏ ਸਮਾਜ ਸੇਵੀ ਸ਼੍ਰੀ ਹਰਿੰਦਰ ਕੌਰ ਹਾਂਡਾ ਨੇ ਕੀਤਾ। ਇਸ ਮੌਕੇ ਮਹਿਕ ਨੂੰ ਪੰਜਾਬੀ ਮੁਟਿਆਰ ਚੁਣਿਆ ਗਿਆ ਅਤੇ ਸੋਲੋ ਡਾਂਸ ਵਿਚ ਜੋਤੀ, ਰੱਸੀ ਕੁੱਦਣ ਵਿਚ ਮੰਜੂ, ਮਹਿੰਦੀ ਵਿਚ ਸ਼ੀਲ ਮੁਨੀ ਨੇ ਪਹਿਲਾ ਸਥਾਨ ਹਾਸਿਲ ਕੀਤਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੁਰੇਸ਼ ਸ਼ਰਮਾ, ਡਾ. ਸਵਿਤਾ, ਸੁਦੇਸ਼ ਕੰਵਰ, ਕੁਲਵੰਤ ਕੌਰ ਆਦਿ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਤੇ ਮੇਲੇ ਦੀ ਸਫ਼ਲਤਾ ਵਿਚ ਅੰਜੂ ਸ਼ਰਮਾ, ਸ਼ਸ਼ੀਕਲਾ, ਜਨੇਸ਼ ਬਾਲਾ, ਗੀਤਾਂਜਲੀ, ਹਰਮੀਤ ਕੌਰ ਆਦਿ ਅਧਿਆਪਕਾਵਾਂ ਨੇ ਵਿਸ਼ੇਸ਼ ਭੂਮਿਕਾ ਅਦਾ ਕੀਤੀ।

ਕਾਂਗਰਸ ਧਾਰਮਿਕ ਮਾਮਲਿਆਂ ਵਿਚ ਦਖਲ ਦੇਣਾ ਬੰਦ ਕਰੇ: ਸਿੱਧੂ

ਤਲਵਾੜਾ, 3 ਅਗਸਤ: ਜਿਸ ਤਰਾਂ ਹਰਿਆਣਾ ਦੀ ਭੁਪਿੰਦਰ ਹੁੱਡਾ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ ਉਹ ਬੇਹੱਦ ਮੰਦਭਾਗਾ ਹੈ ਇਹ ਪ੍ਰਗਟਾਵਾ ਇੱਥੇ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਕੌਮੀ ਸੰਯੁਕਤ ਸਕੱਤਰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਨੇ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਕੋਈ ਅਧਿਕਾਰ ਨਹੀਂ ਅਤੇ ਵੱਖਰੀ ਕਮੇਟੀ ਕਾਇਮ ਕਰਨ ਵਰਗੀ ਸ਼ਰਾਰਤੀ ਕਾਰਵਾਈ ਤੁਰੰਤ ਰੋਕਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੇ ਸੁਚੱਜੇ ਢੰਗ ਨਾਲ ਕੰਮ ਕੀਤਾ ਜਾ ਰਿਹਾ ਹੈ ਕਿ ਅਜਿਹੀ ਸੂਰਤ ਵਿਚ ਵੱਖਰੀ ਜਾਂ ਨਵੀਂ ਪ੍ਰਬੰਧਕ ਕਮੇਟੀ ਖੜ੍ਹੀ ਕਰਨ ਦਾ ਕੋਈ ਤੁਕ ਹੀ ਨਹੀਂ ਬਣਦਾ, ਇਸ ਨੂੰ ਧਾਰਮਿਕ ਛੇੜਛਾੜ ਕਰਕੇ ਸਿਆਸਤੀ ਰੋਟੀਆਂ ਸੇਕਣ ਵਾਲੀ ਕਾਰਵਾਈ ਤੋਂ ਵੱਧ ਕੁਝ ਨਹੀਂ ਸਮਝਿਆ ਜਾ ਸਕਦਾ ਸ. ਸਿੱਧੂ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਕਾਂਗਰਸ ਸਿੱਖ ਧਰਮ ਨੂੰ ਡੇਰਾਵਾਦ ਦੇ ਹਮਲਿਆਂ ਤੋਂ ਬਾਅਦ ਹੁਣ ਸੂਬਿਆਂ ਵਿਚ ਵੰਡੀਆਂ ਪਾ ਕੇ ਅਲੱਗ ਥਲੱਗ ਕਰਕੇ ਕਮਜੋਰ ਕਰਨਾ ਚਾਹੁੰਦੀ ਹੈ ਉਹਨਾਂ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਨੂੰ ਅਜਿਹੀ ਸ਼ਾਤਰ ਛੇੜਖਾਨੀ ਤੋਂ ਬਾਜ਼ ਆਉਣਾ ਚਾਹੀਦਾ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਮਜਬੂਰਨ ਕੌਮੀ ਅਕਸ ਇੱਕਜੁਟ ਅਤੇ ਬੁ¦ਦ ਰੱਖਣ ਲਈ ਸਮੂਹ ਪੰਥਕ ਜਥੇਬੰਦੀਆਂ ਨੂੰ ਹਰਿਆਣਾ ਦੀ ਧਰਤੀ ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ

ਵਾਤਾਵਰਨ ਚੇਤਨਾ ਲਈ ਵਿੱਦਿਅਕ ਮੁਕਾਬਲੇ ਕਰਵਾਏ

ਤਲਵਾੜਾ, 3 ਅਗਸਤ: ਵਿਸ਼ਵ ਨੂੰ ਦਰਵੇਸ਼ ਵਾਤਾਵਰਨ ਸਬੰਧੀ ਖ਼ਤਰਿਆਂ ਪ੍ਰਤੀ ਬੱਚਿਆਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵੱਲੋਂ ‘ਮੌਸਮ ਦੀ ਤਬਦੀਲੀ’ ਵਿਸ਼ੇ ਤਹਿਤ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ ਜਿਸ ਵਿਚ ਪਹਿਲੇ ਦਿਨ ਬੱਚਿਆਂ ਵੱਲੋਂ ਚੇਤਨਾ ਰੈਲੀ ਕੱਢੀ ਗਈ ਅਤੇ ਫ਼ਿਰ ਪੋਸਟਰ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਸਕੂਲ ਦੇ 297 ਵਿਦਿਆਰਥੀਆਂ ਨੇ ਭਾਗ ਲਿਆ ਇਸ ਮੌਕੇ ਸਕੂਲ ਮੁਖੀ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਮੌਜੂਦਾ ਸਮੇਂ ਵਿਚ ਵਾਤਾਵਰਨ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਪ੍ਰਤੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਜਾਗਰੂਕਤਾ ਹੀ ਧਰਤੀ ਦੀਆਂ ਮੁਸ਼ਕਿਲਾਂ ਦਾ ਸਥਾਈ ਹੱਲ ਹੋ ਸਕਦੀ ਹੈ ਸਕੂਲ ਦੇ ਈਕੋ ਕਲੱਬ ਦੇ ਮੁਖੀ ਮੁਨੀਸ਼ ਕਸ਼ਿਅਪ ਨੇ ਦੱਸਿਆ ਕਿ ਕਲੱਬ ਵੱਲੋਂ ਪੂਰਾ ਸਾਲ ਹੀ ਵੱਖ ਵੱਖ ਉਪਰਾਲਿਆਂ ਨਾਲ ਵਿਦਿਆਰਥੀਆਂ ਨੂੰ ਗਤੀਸ਼ੀਲ ਰੱਖਿਆ ਜਾ ਰਿਹਾ ਹੈ ਜਿਸ ਨਾਲ ਉਹ ਸਮਾਜ ਦੇ ਚੰਗੇ ਨਾਗਰਿਕ ਬਣਨ ਦਾ ਟੀਚਾ ਪ੍ਰਾਪਤ ਕਰਨ ਲਈ ਪੱਬਾਂ ਭਾਰ ਹੋਏ ਰਹਿੰਦੇ ਹਨ ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਅੰਤਿਮ ਨਤੀਜੇ ਇਸ ਪ੍ਰਕਾਰ ਰਹੇ; ਸੀਨੀਅਰ ਵਰਗ ਵਿਚ ਯਾਮਿਨੀ ਨੇ ਪਹਿਲਾ, ਕਰਣ ਠਾਕੁਰ ਨੇ ਦੂਸਰਾ ਅਤੇ ਨੈਂਸੀ ਨੇ ਤੀਸਰਾ ਸਥਾਨ ਹਾਸਿਲ ਕੀਤਾ ਜੂਨੀਅਰ ਵਰਗ ਵਿਚ ਅਨੁਬਾਲਾ ਨੇ ਪਹਿਲਾ, ਨੀਤਿਕਾ ਨੇ ਦੂਜਾ ਅਤੇ ਆਦਿਤਿਆ ਨੇ ਤੀਜਾ ਸਥਾਨ ਹਾਸਿਲ ਕੀਤਾ

9 ਦੀ ਰੈਲੀ ਲਈ ਉਤਸ਼ਾਹ

ਤਲਵਾੜਾ, 3 ਅਗਸਤ: ਬੀ. ਐਡ. ਅਧਿਆਪਕ ਫਰੰਟ ਪੰਜਾਬ ਦੀ ਸਥਾਨਿਕ ਇਕਾਈ ਦੀ ਇਕ ਜਰੂਰੀ ਮੀਟਿੰਗ ਅੱਜ ਇਥੇ ਪਬਲਿਕ ਹਾਈ ਸਕੂਲ ਵਿਖੇ ਬਲਾਕ ਪ੍ਰਧਾਨ ਗੁਰਪਾਲ ਹੈਪਾ ਤੇ ਜਸਵਿੰਦਰ ਸਿੰਗਲਾ ਦੀ ਪ੍ਰਧਾਨਗੀ ਵਿਚ ਹੋਈ ਜਿਸ ਵਿਚ ਸੂਬਾਈ ਆਗੂ ਸੱਤ ਪ੍ਰਕਾਸ਼ ਅਤੇ ਵਰਿੰਦਰ ਵਿੱਕੀ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਬੁਲਾਰਿਆਂ ਨੇ ਕਿਹਾ ਕਿ ਸੂਬਾ ਪ੍ਰਧਾਨ ਸੁਖਦਰਸ਼ਨ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਪੱਧਰੀ ਅਰਥੀਫ਼ੂਕ ਮੁਜਾਹਰਿਆਂ ਦੀ ਕਾਮਯਾਬੀ ਤੋਂ ਬਾਅਦ ਹੁਣ 9 ਅਗਸਤ ਨੂੰ ਕਪੂਰਥਲਾ ਦੇ ਸ਼ਾਲੀਮਾਰ ਬਾਗ ਵਿਖੇ ਹੋ ਰਹੀ ਪੰਜਾਬ ਪੱਧਰੀ ਰੋਸ ਰੈਲੀ ਵਿਚ ਸ਼ਾਮਿਲ ਹੋਣ ਲਈ ਸਮੁੱਚੀ ਜਥੇਬੰਦੀ ਵਿਚ ਭਾਰੀ ਜੋਸ਼ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਬੇਹੱਦ ਦੁੱਖ ਦੀ ਗੱਲ ਹੈ ਕਿ ਟੀਚਿੰਗ ਫ਼ੈਲੋ ਅਤੇ ਸਰਵਿਸ ਪ੍ਰੋਵਾਈਡਰਾਂ ਨੂੰ ਦਰਜਾ ਚਾਰ ਕਰਮਚਾਰੀ ਨਾਲੋਂ ਵੀ ਘੱਟ ਤਨਖਾਹ ਦਿੱਤੀ ਜਾ ਰਹੀ ਹੈ ਅਤੇ ਸਿੱਖਿਆ ਮੰਤਰੀ ਵੱਲੋਂ ਇਹਨਾਂ ਨੂੰ ਤਨਖਾਹ ਕਮਿਸ਼ਨ ਦੇ ਦਾਇਰੇ ਵਿਚ ਲਿਆਉਣ ਬਾਰੇ ਸਿੱਖਿਆ ਮੰਤਰੀ ਵੱਲੋਂ ਕੀਤੇ ਸਾਰੇ ਵਾਅਦੇ ਹਵਾ ਹੋ ਚੁੱਕੇ ਹਨ। ਜਿਕਰਯੋਗ ਹੈ ਕਿ ਸਿੱਖਿਆ ਮੰਤਰੀ ਵੱਲੋਂ ਟੀਚਿੰਗ ਫ਼ੈਲੋਜ਼ ਨੂੰ 11470 ਰੁਪਏ ਅਤੇ ਸਰਵਿਸ ਪ੍ਰੋਵਾਈਡਰ ਨੂੰ 14430 ਰੁਪਏ ਵਧੀ ਹੋਈ ਬੇਸਿਕ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਦੇ ਹਰ ਬਲਾਕ ਵਿਚੋਂ ਇੱਕ ਬੱਸ ਭਰ ਕੇ ਕਪੂਰਥਲਾ ਰੈਲੀ ਲਈ ਰਵਾਨਾ ਹੋਵੇਗੀ ਅਤੇ ਮੰਗਾਂ ਨਾ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਕਾਲਜ ਅਧਿਆਪਕਾਂ ਵੱਲੋਂ ਰੋਸ ਧਰਨਾ

ਤਲਵਾੜਾ, 3 ਅਗਸਤ: ਇੱਥੇ ਪੰਜਾਬ ਫ਼ੈਡਰੇਸ਼ਨ ਆਫ਼ ਯੂਨੀਵਰਸਿਟੀ ਤੇ ਕਾਲਜ ਟੀਚਰਜ਼ ਆਰਗੇਨਾਈਜੇਸ਼ਨ ਦੇ ਸੱਦੇ ਤੇ ਸਰਕਾਰੀ ਕਾਲਜ ਤਲਵਾੜਾ ਦੇ ਸਮੂਹ ਅਧਿਆਪਕਾਂ ਨੇ ਯੂ. ਜੀ. ਸੀ. ਵੱਲੋਂ ਐਲਾਨੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਾਉਣ ਦੀ ਮੰਗ ਨੂੰ ਲੈ ਕੇ 11 ਤੋਂ 2 ਵਜੇ ਤੱਕ ਰੋਸ ਧਰਨਾ ਦਿੱਤਾ ਇਸ ਮੌਕੇ ਪੰਜਾਬ ਗੌਰਮਿੰਟ ਕਾਲਜ ਟੀਚਰ ਐਸੋਸੀਏਸ਼ਨ ਦੀ ਤਲਵਾੜਾ ਇਕਾਈ ਦੇ ਪ੍ਰਧਾਨ ਡਾ. ਕਸ਼ਮੀਰੀ ਲਾਲ, ਮੀਤ ਪ੍ਰਧਾਨ ਪ੍ਰੋ. ਰਾਜੇਸ਼ ਡੋਗਰਾ ਨੇ ਕਿਹਾ ਕਿ ਜਥੇਬੰਦੀ ਵੱਲੋਂ ਅਨੇਕਾਂ ਵਾਰ ਸਰਕਾਰ ਨਾਲ ਇਸ ਸਬੰਧੀ ਮੰਗ ਪੱਤਰਾਂ ਅਤੇ ਪ੍ਰਤੀਨਿਧੀ ਮੰਡਲਾਂ ਰਾਹੀਂ ਗੱਲਬਾਤ ਕੀਤੀ ਗਈ ਜੋ ਹੁਣ ਤੱਕ ਬੇਸਿੱਟਾ ਹੀ ਰਹੀ ਕਾਲਜ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਸੂਬਾ ਸਕੱਤਰ ਪ੍ਰੋ. ਹਰਸ਼ ਮਹਿਤਾ ਨੇ ਕਿਹਾ ਕਿ ਪ੍ਰਾਅਧਿਆਪਕ ਵਰਗ ਪ੍ਰਤੀ ਸਰਕਾਰ ਦਾ ਉਦਾਸੀਨ ਵਤੀਰਾ ਨਿਰਾਸ਼ਜਨਕ ਹੈ ਉਹਨਾਂ ਕਿ ਅਧਿਆਪਕ ਵਰਗ ਵਿਚ ਫ਼ੈਲੇ ਅਸੰਤੋਸ਼ ਨੂੰ ਦੂਰ ਕਰਨ ਲਈ ਛੇਵੇਂ ਤਨਖਾਹ ਕਮਿਸ਼ਨ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਅਜਿਹਾ ਨਾ ਹੋਣ ਦੀ ਸੂਰਤ ਵਿਚ ਸਿਲਸਿਲੇਵਾਰ ਸੰਘਰਸ਼ ਤੇਜ਼ ਕਰ ਦਿੱਤਾ ਜਾਵੇਗਾ ਹੋਰਨਾਂ ਤੋਂ ਇਲਾਵਾ ਇਸ ਮੌਕੇ ਆਰ. ਟੀ. ਸਿੰਘ, ਗੁਰਚਰਨ ਸਿੰਘ, ਤਿਲਕ ਵਰਮਾ, ਬਖਤਾਵਰ ਸਿੰਘ, ਰਾਧੇਸ਼ਾਮ, ਸੁਰਜੀਤ ਸਿੰਘ, ਯਸ਼ ਸ਼ਾਰਦਾ, ਦੀਪਿੰਦਰ ਕੌਰ, ਐਨ. ਐਸ. ਮੁਲਤਾਨੀ ਆਦਿ ਅਧਿਆਪਕ ਹਾਜਰ ਸਨ

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)