ਪੌਂਗ ਡੈਮ ਵਿਚ ਪਾਣੀ ਵਧਿਆ, ਪਰੰਤੂ ਚਿੰਤਾ ਕਾਇਮ

ਤਲਵਾੜਾ, 31 ਜੁਲਾਈ: ਅੱਜ ਪੌਂਗ ਡੈਮ ਦੀ ਪ੍ਰਤਾਪ ਸਾਗਰ ਝੀਲ ਵਿਚ ਪਾਣੀ ਦਾ ਪੱਧਰ 1295 ਫ਼ੁੱਟ ਰਿਕਾਰਡ ਕੀਤਾ ਗਿਆ। ਪਿਛਲੇ ਵਰ੍ਹੇ ਇਹ 1353 ਫ਼ੁੱਟ ਰਿਕਾਰਡ ਕੀਤਾ ਗਿਆ ਸੀ ਅਤੇ ਹੁਣ ਬਰਸਾਤ ਦਾ ਮੌਸਮ ਕਰੀਬ ਅੱਧਾ ਬੀਤ ਜਾਣ ਦੇ ਬਾਅਦ ਕਰੀਬ 58 ਫ਼ੁੱਟ ਦੇ ਵੱਡੇ ਘਾਟੇ ਕਾਰਨ ਜਾਣਕਾਰਾਂ ਵੱਲੋਂ ਇਸ ਸਥਿਤੀ ਨੂੰ ਕਾਫ਼ੀ ਚਿੰਤਾਜਨਕ ਦੱਸਿਆ ਜਾ ਰਿਹਾ ਹੈ। ਹੁਣ ਸਾਰੀਆਂ ਉਮੀਦਾਂ ਅਗਸਤ ਅਤੇ ਮੱਧ ਸਤੰਬਰ ਤੱਕ ਡੈਮ ਦੇ ਕੈਚਮੈਂਟ ਖੇਤਰ ਵਿਚ ਹੋਣ ਵਾਲੀ ਬਾਰਿਸ਼ ਉੱਤੇ ਹੀ ਟਿਕੀ ਹੋਈ ਹੈ। ਇੱਥੇ ਇਹ ਵੀ ਜਿਕਰਯੋਗ ਹੈ ਕਿ ਪੌਂਗ ਜਲ ਭੰਡਾਰ ਵਿਚ ਪਾਣੀ ਦੀ ਇਹ ਕਮੀ ਪਿਛਲੇ ਦਸ ਸਾਲਾਂ ਵਿਚ ਸਭ ਤੋਂ ਜਿਆਦਾ ਇਸੇ ਸਾਲ ਦਰਜ ਕੀਤੀ ਗਈ ਹੈ ਜੋ ਕਿ ਮਹਿਜ 1272 ਫ਼ੁਟ ਸੀ। ਇਸ ਤੋਂ ਪਹਿਲਾਂ ਡੈਮ ਦੀ ਝੀਲ ਵਿਚ ਸਭ ਤੋਂ ਵੱਧ ਨਿਮਨਤਮ ਰਿਕਾਰਡ ਕੀਤੀ ਮਾਤਰਾ ਸਾਲ 2000 ਵਿਚ 1318 ਫ਼ੁਟ ਅਤੇ ਸਾਲ 2007 ਵਿਚ 1314 ਫ਼ੁਟ ਵੇਖੀ ਗਈ ਹੈ। ਇਸ ਸਮੱਸਿਆ ਦਾ ਵੱਡਾ ਕਾਰਨ ਵਾਤਾਵਰਨ ਵਿਚ ਆਈ ਤਬਦੀਲੀ ਨੂੰ ਦੱਸਿਆ ਜਾਂਦਾ ਹੈ ਅਤੇ ਇਸ ਦਾ ਅਸਰ ਪੌਂਗ ਡੈਮ ਨਾਲ ਜੁੜੇ ਬਿਜਲੀ ਅਤੇ ਸਿੰਚਾਈ ਕਾਰਜਾਂ ਉੱਤੇ ਪੈ ਸਕਦਾ ਹੈ।

ਜਿਲ੍ਹਾ ਪੱਧਰੀ ਮੀਟਿੰਗ 2 ਨੂੰ

ਤਲਵਾੜਾ, 31 ਜੁਲਾਈ: ਅੱਜ ਇੱਥੇ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੀ ਜਿਲ੍ਹਾ ਇਕਾਈ ਦੇ ਜਨਰਲ ਸਕੱਤਰ ਅਮਨਦੀਪ ਸ਼ਰਮਾ ਵੱਲੋਂ ਜਾਰੀ ਸੂਚਨਾ ਅਨੁਸਾਰ ਸੂਬਾ ਕਮੇਟੀ ਦੇ ਅਧਿਆਪਕ ਮਸਲਿਆਂ ਦੇ ਹੱਲ ਲਈ ਜਾਰੀ ਪ੍ਰੋਗਰਾਮ ਤੇ ਵਿਚਾਰ ਵਟਾਂਦਰਾ ਕਰਨ ਦੇ ਮੰਤਵ ਨਾਲ ਜਿਲ੍ਹਾ ਕਮੇਟੀ ਦੀ ਇਕ ਜਰੂਰੀ ਮੀਟਿੰਗ 2 ਅਗਸਤ ਐਤਵਾਰ ਨੂੰ ਬਾਅਦ ਦੁਪਿਹਰ 2 ਵਜੇ ਪ. ਸ. ਸ. ਫ਼. ਹੁਸ਼ਿਆਰਪੁਰ ਦਫ਼ਤਰ ਵਿਖੇ ਰੱਖੀ ਗਈ ਹੈ, ਜਿਸ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਮਾਸਟਰ ਸ਼ਿਵ ਕੁਮਾਰ ਵੱਲੋਂ ਕੀਤੀ ਜਾਵੇਗੀ।

ਅਧਿਆਪਕਾਂ ਨੂੰ ਤਨਖਾਹ ਮਿਲਣ ਦੀ ਆਸ ਬੱਝੀ

ਤਲਵਾੜਾ, 31 ਜੁਲਾਈ: ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਦੀ ਉਡੀਕ ਵਿਚ ਬੈਠੇ ਕਰਮਚਾਰੀਆਂ ਨੂੰ ਹੁਣ ਤਨਖਾਹ ਮਿਲਣ ਦੀ ਆਸ ਬੱਝੀ ਹੈ। ਇਸ ਸਬੰਧੀ ਗੌਰਮਿੰਟ ਟੀਚਰ ਯੂਨੀਅਨ ਡੀ. ਪੀ. ਆਈ. ਸੈਕੰਡਰੀ ਨੂੰ ਮਿਲਿਆ ਅਤੇ ਉਕਤ ਦਫ਼ਤਰ ਨੇ ਜਥੇਬੰਦੀ ਨੂੰ ਦੱਸਿਆ ਕਿ ਵੱਖ ਵੱਖ ਜਿਲ੍ਹਿਆਂ ਲਈ ਲੁੜੀਂਦਾ ਬਜਟ 3 ਅਗਸਤ ਨੂੰ ਜਾਰੀ ਕਰ ਦਿੱਤਾ ਜਾਵੇਗਾ ਅਤੇ ਇਸ ਬਾਰੇ ਅਧਿਕਾਰਿਤ ਤੌਰ ਤੇ ਵੀ ਸੂਚਨਾ ਛੇਤੀ ਹੀ ਜਾਰੀ ਕਰ ਦਿੱਤੀ ਜਾਵੇਗੀ।

ਗਜ਼ਟ ਨੋਟੀਫ਼ਾਈ ਕਰਨ ਦੀ ਮੰਗ

ਤਲਵਾੜਾ, 30 ਜੁਲਾਈ: ਗੌਰਮਿੰਟ ਟੀਚਰ ਯੂਨੀਅਨ ਪੰਜਾਬ ਦੇ ਪ੍ਰਧਾਨ ਸ. ਕਰਨੈਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ਼੍ਰੀ ਸ਼ਿਵ ਕੁਮਾਰ ਸ਼ਰਮਾ ਨੇ ਦੱਸਿਆ ਕਿ ਜਥੇਬੰਦੀ ਦੀ ਇੱਕ ਜਰੂਰੀ ਇਕੱਤਰਤਾ ਹੋਈ ਜਿਸ ਵਿਚ ਅਧਿਆਪਕਾਂ ਨਾਲ ਜੁੜੇ ਅਨੇਕਾਂ ਮਸਲਿਆਂ ਉੱਤੇ ਵਿਚਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵੇਲੇ ਅਧਿਆਪਕਾਂ, ਨਰਸਾਂ ਅਤੇ ਕੁਝ ਹੋਰ ਵਰਗਾਂ ਦੇ ਉਚੇਰੇ ਤਨਖਾਹ ਸਕੇਲਾਂ ਬਾਰੇ ਗਜਟ ਨੋਟੀਫ਼ਿਕੇਸ਼ਨ ਬਾਅਦ ਵਿਚ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਸੀ ਪਰੰਤੂ ਇਨ੍ਹਾਂ ਵਰਗਾਂ ਦੇ ਉਚੇਰੇ ਸਕੇਲ ਅੱਜ ਤੱਕ ਜਾਰੀ ਨਹੀਂ ਕੀਤੇ ਗਏ। ਇਸੇ ਤਰਾਂ ਟੀਚਿੰਗ ਫ਼ੈਲੋਜ਼, ਸਰਵਿਸ ਪ੍ਰੋਵਾਈਡਰ ਅਤੇ ਕੰਪਿਊਟਰ ਟੀਚਰਾਂ ਨੂੰ ਵੀ ਗਰੇਡ ਨਹੀਂ ਦਿੱਤੇ ਗਏ ਅਤੇ ਨਾ ਹੀ ਜਿਲ੍ਹਾ ਪਰਿਸ਼ਦ ਨੂੰ ਦਿੱਤੇ ਗਏ ਸਰਕਾਰੀ ਸਕੂਲ ਮੁੜ ਕੇ ਸਿੱਖਿਆ ਵਿਭਾਗ ਅਧੀਨ ਲਿਆਂਦੇ ਗਏ। ਉਨ੍ਹਾਂ ਕਿਹਾ ਕਿ ਇਹਨਾਂ ਮਸਲਿਆਂ ਦੇ ਹੱਲ ਲਈ ਆਵਾਜ ਬੁ¦ਦ ਕਰਨ ਦੇ ਮੰਤਵ ਨਾਲ ਅਗਸਤ ਦੇ ਦੂਸਰੇ ਹਫ਼ਤੇ ਤੋਂ ਗੌਰਮਿੰਟ ਟੀਚਰ ਯੂਨੀਅਨ ਪੰਜਾਬ ਵੱਲੋਂ ਪੂਰੇ ਸੂਬੇ ਵਿਚ ਰੈਲੀਆਂ, ਧਰਨੇ ਅਤੇ ਪ੍ਰਦਰਸ਼ਨਾਂ ਤੋਂ ਇਲਾਵਾ ਸਥਾਨਿਕ ਅਧਿਕਾਰੀਆਂ ਰਾਹੀਂ ਮੰਗ ਪੱਤਰ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਜਾਬ ਸਰਕਾਰ ਨੂੰ ਤੁਰੰਤ ਉਚੇਰੇ ਸਕੇਲਾਂ ਬਾਰੇ ਗਜ਼ਟ ਨੋਟੀਫ਼ਾਈ ਕਰਨਾ ਚਾਹੀਦਾ ਹੈ।

ਵਾਤਾਵਰਨ ਚੇਤਨਾ ਰੈਲੀ ਕੱਢੀ

ਤਲਵਾੜਾ, 29 ਜੁਲਾਈ: ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦੇ ਵਿਦਿਆਰਥੀਆਂ ਵੱਲੋਂ ਅੱਜ ਇੱਥੇ ਆਪਣੇ ਗਰੀਨ ਈਕੋ ਕਲੱਬ ਦੇ ਬੈਨਰ ਹੇਠ ਵਾਤਾਵਰਨ ਚੇਤਨਾ ਰੈਲੀ ਕੱਢੀ ਜਿਸ ਵਿਚ 600 ਦੇ ਕਰੀਬ ਵਿਦਿਆਰਥੀਆਂ ਨੇ ਵਾਤਾਵਰਨ ਦੀ ਸੰਭਾਲ ਸਬੰਧੀ ਨਾਅਰੇ ਲਾਉਂਦੇ ਹੋਏ ਸ਼ਹਿਰ ਦਾ ਚੱਕਰ ਕੱਢਿਆ। ਇਸ ਮੌਕੇ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਪਤਵੰਤਿਆਂ ਵੱਲੋਂ ਵਿਸ਼ੇਸ਼ ਤੌਰ ਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਸਕੂਲ ਮੁਖੀ ਪ੍ਰਿੰ. ਦੇਸ ਰਾਜ ਸ਼ਰਮਾ ਨੇ ਵਾਤਾਵਰਨ ਵਿਚ ਆ ਰਹੀ ਤਬਦੀਲੀ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਵਿਸ਼ਵ ਭਰ ਵਿਚ ਵਧ ਰਹੇ ਤਾਪਮਾਨ ਕਾਰਨ ਭਵਿੱਖ ਵਿਚ ਸਮੁੰਦਰਾਂ ਦਾ ਪੱਧਰ ਹੋਰ ਉੱਚਾ ਹੋ ਜਾਵੇਗਾ ਜਿਸ ਨਾਲ ਭਿਆਨਕ ਤਬਾਹੀ ਹੋਵੇਗੀ। ਪਰ ਇਸ ਸੰਕਟ ਤੋਂ ਬਚਣ ਲਈ ਹਰ ਵਿਅਕਤੀ ਨੂੰ ਪੂਰੀ ਤਨਦੇਹੀ ਨਾਲ ਅੱਗੇ ਆਉਣਾ ਚਾਹੀਦਾ ਹੈ। ਰੈਲੀ ਵਿਚ ਹੋਰਨਾਂ ਤੋਂ ਇਲਾਵਾ ਪ੍ਰਿਆ, ਭਾਵਨਾ, ਆਸ਼ਾ ਰਾਣੀ, ਨਰਿੰਦਰ ਕੁਮਾਰ, ਰਵਿੰਦਰ ਕੁਮਾਰ, ਅਜੀਤ ਕੁਮਾਰ ਆਦਿ ਅਧਿਆਪਕ ਵੀ ਸ਼ਾਮਿਲ ਹੋਏ।

ਅਧਿਆਪਕ ਫ਼ਰੰਟ ਵੱਲੋਂ ਰੋਸ ਰੈਲੀ

ਤਲਵਾੜਾ, 29 ਜੁਲਾਈ: ਅੱਜ ਇੱਥੇ ਬੀ.ਐ¤ਡ ਅਧਿਆਪਕ ਫਰੰਟ ਪੰਜਾਬ ਵੱਲੋਂ ਉਲੀਕੇ ਗਏ ਬਲਾਕ ਪਧੱਰੀ ਰੋਸ ਮਾਰਚਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਬਲਾਕ ਤਲਵਾੜਾ ਵਿਖੇ ਵੀ ਟੀਚਿੰਗ ਫੈਲੋ ਅਤੇ ਸਰਵਿਸ ਪ੍ਰੋਵਾਈਡਰਾਂ ਦੁਆਰਾ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜਿਸ ਦੀ ਅਗਵਾਈ ਬਲਾਕ ਪ੍ਰਧਾਨ ਅਮਿਤਾ ਤੇ ਉਪ ਪ੍ਰਧਾਨ ਗੁਰਪਾਲ ਹੈਪਾ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਅਮਿਤਾ ਕੁਮਾਰੀ ਅਤੇ ਉਪ ਪ੍ਰਧਾਨ ਗੁਰਪਾਲ ਹੈਪਾ ਨੇ ਸਰਕਾਰ ਉਤੇ ਨਵੇਂ ਚੁਣੇ ਗਏ ਅਧਿਆਪਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਟੀਚਿੰਗ ਫੈਲੋ ਅਤੇ ਸਰਵਿਸ ਪ੍ਰੋਵਾਈਡਰਾਂ ਨੂੰ ਪੰਜਵੀਂ ਤਨਖਾਹ ਰਿਪੋਰਟ ਵਿਚ ਬੇਸਿਕ ਤਨਖਾਹ ਦੇ ਘੇਰੇ ਵਿਚ ਨਾ ਲਿਆ ਕੇ ਅਧਿਆਪਕ ਵਰਗ ਜਿਸ ਨੂੰ ਸਮਾਜ ਦਾ ਨਿਰਮਾਤਾ ਕਿਹਾ ਜਾਂਦਾ ਹੈ ਨਾਲ ਬੇਇਨਸਾਫ਼ੀ ਕੀਤੀ ਹੈ। ਇਕ ਪਾਸੇ ਪੰਜਵੇਂ ਤਨਖਾਹ ਕਮਿਸ਼ਨ ਲਾਗੂ ਹੋਣ ਤੋਂ ਬਾਦ ਬਾਕੀ ਅਧਿਆਪਕਾਂ ਦੀ ਤਨਖਾਹ ਲਗਭਗ ਪੱਚੀ ਹਜਾਰ ਤੋਂ ਪੈਂਤੀ ਹਜਾਰ ਤੱਕ ਪਹੁੰਚ ਜਾਵੇਗੀ ਤੇ ਦੂਜੇ ਪਾਸੇ ਮਹਿੰਗਾਈ ਦੇ ਦੌਰ ਵਿਚ ਟੀਚਿੰਗ ਫੈਲੋਜ਼ ਤੇ ਸਰਵਿਸ ਪ੍ਰੋਵਾਈਡਰਾਂ ਦੀ ਤਨਖਾਹ ਸਿਰਫ਼ 4550 ਅਤੇ 5500 ਰੁਪਏ ਪ੍ਰਤੀ ਮਹੀਨਾ ਹੀ ਰਹੇਗੀ ਜਿਸ ਨਾਲ ਉਨ੍ਹਾਂ ਵਿਚ ਵਿਆਪਕ ਰੋਸ ਤੇ ਬੇਚੈਨੀ ਵਧਦੀ ਜਾ ਰਹੀ ਹੈ। ਸੂਬਾ ਸਕੱਤਰ ਜਸਵੀਰ ਸਿੰਘ ਅਤੇ ਵਰਿੰਦਰ ਵਿੱਕੀ ਨੇ ਦਸਿਆ ਕਿ 2 ਅਗਸਤ ਨੂੰ ਜਿਲ੍ਹਾ ਪੱਧਰੀ ਰੋਸ ਮਾਰਚ ਹੁਸ਼ਿਆਰਪੁਰ ਵਿਖੇ ਅਤੇ ਸੂਬਾ ਪੱਧਰੀ ਜਿਸ ਨੂ ‘‘ਕਰੋ ਤੇ ਮਰੋ’’ ਦਾ ਨਾਂ ਦਿੱਤਾ ਗਿਆ ਹੈ ਜੋ ਕਿ 9 ਅਗਸਤ ਨੂੰ ਕਪੂਰਥਲਾ ਵਿਖੇ ਕੀਤੀ ਜਾ ਰਹੀ ਹੈ ਜਿਸ ਵਿਚ ਸਮੁੱਚੇ ਪੰਜਾਬ ਦੇ ਟੀਚਿੰਗ ਫੈਲੋਜ਼ ਅਤੇ ਸਰਵਿਸ ਪ੍ਰੋਵਾਈਡਰ ਭਾਗ ਲੈ ਰਹੇ ਹਨ। ਮੀਟਿੰਗ ਉਪਰੰਤ ਸ਼ਹਿਰ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਜਿਸ ਵਿਚ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਅੰਤ ਵਿਚ ਸੁਭਾਸ਼ ਠਾਕਰ, ਸੁਰਿੰਦਰ ਸਿੰਗਲਾ, ਜੀ.ਟੀ.ਯੂ. ਤੋ ਮਾਸਟਰ ਸ਼ਿਵ ਕੁਮਾਰ, ਪਿੰਆ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿਚ ਰਾਮ ਦਿਆਲ, ਯਾਦਵਿੰਦਰ, ਅਮਰਿੰਦਰ ਢਿਲੋਂ, ਦਵਿੰਦਰ ਸਹੋਤਾ, ਅਰਜੁਨ, ਸੁਮਨਲਤਾ ਸ਼ਰਮਾ, ਗੀਤਾ ਸ਼ਰਮਾ, ਦਿਨੇਸ਼, ਕਮਲੇਸ਼ ਕੁਮਾਰੀ, ਅਮਰਜੀਤ ਬਾਜਵਾ, ਕਮਲ ਬਹਿਮਾਵਾ ਸ਼ਾਮਲ ਹੋਏ।

ਬੀ. ਬੀ. ਐਮ. ਬੀ. ਵਰਕਰ ਯੂਨੀਅਨ ਦੀ ਗੇਟ ਰੈਲੀ

ਤਲਵਾੜਾ, 28 ਜੁਲਾਈ: ਅੱਜ ਇੱਥੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਰਕਰ ਯੂਨੀਅਨ ਇੰਟਕ ਨੇ ਪ੍ਰਧਾਨ ਰਵਿੰਦਰ ਸਿੰਘ ਰਵੀ ਦੀ ਅਗਵਾਈ ਵਿਚ ਦਫ਼ਤਰ ਕੰਪਲੈਕਸ ਵਿਖੇ ਵਿਸ਼ਾਲ ਗੇਟ ਰੈਲੀ ਕੀਤੀ ਜਿਸ ਨੂੰ ਹਰਭਜਨ ਸਿੰਘ, ਜਸਮੇਰ ਰਾਣਾ, ਇਕਬਾਲ ਸਿੰਘ, ਸਤਬੀਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਸੜਕਾਂ ਦੇ ਕਿਨਾਰੇ ਖੜ੍ਹੇ ਉਮਰ ਪੂਰੀ ਕਰ ਚੁੱਕੇ ਰੁੱਖਾਂ ਨੂੰ ਕਟਾਉਣ, ਕਲੌਨੀ ਵਿਚ ਸਫ਼ਾਈ ਪ੍ਰਬੰਧ ਠੀਕ ਕਰਨਾ, ਸੜਕਾਂ ਦੀ ਮੁਰੰਮਤ, ਦਫ਼ਤਰਾਂ ਵਿਚ ਕੂਲਰਾਂ ਦਾ ਪ੍ਰਬੰਧ ਕਰਨਾ ਆਦਿ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਣਾ ਚਾਹੀਦਾ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਧਰਮਿੰਦਰ ਸਿੰਘ, ਰਾਜਿੰਦਰ ਸਿੰਘ, ਸੁਨੀਲ ਸ਼ਰਮਾ, ਕੇਵਲ ਸਿੰਘ, ਹਰੀਕ੍ਰਿਸ਼ਨ, ਜਗੀਰ ਸਿੰਘ, ਸੁਰਿੰਦਰ ਕੁਮਾਰ, ਨਰਦੇਵ ਸਿੰਘ, ਅਜੈ ਕੁਮਾਰ, ਸਰਬਜੀਤ, ਹੰਸਰਾਜ ਆਦਿ ਕਈ ਹੋਰ ਆਗੂ ਹਾਜਰ ਸਨ।

ਬਰਸਾਤੀ ਖੱਡ ਦੀ ਦਹਿਸ਼ਤ ਕਾਇਮ, ਪ੍ਰਸ਼ਾਸ਼ਨ ਤੋਂ ਦਖਲ ਦੀ ਮੰਗ

ਤਲਵਾੜਾ, 28 ਜੁਲਾਈ: ਇੱਥੇ ਪਿਛਲੇ ਸਾਲ ਹੋਈ ਰਿਕਾਰਡਤੋੜ ਬਰਸਾਤ ਨੇ ਪੂਰਾ ਪੁਰਾਣਾ ਤਲਵਾੜਾ ਖੇਤਰ ਨੂੰ ਆਪਣੀ ਚਪੇਟ ਵਿਚ ਲੈ ਲਿਆ ਸੀ ਜਿਸ ਵਿਚ ਸਾਂਡਪੁਰ ਬਰਸਾਤੀ ਖੱਡ ਵਿਚ ਆਏ ਤੇਜ਼ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ। ਬਜਾਰ ਦੇ ਲੋਕਾਂ ਨੇ ਪ੍ਰਸ਼ਾਸ਼ਨ ਤੇ ਜੋਰ ਪਾ ਕੇ ਕਾਲੀ ਮਾਤਾ ਮੰਦਰ ਅੱਗਿਓਂ ਪਾਣੀ ਦੇ ਨਿਕਾਸ ਲਈ ਨਾਲਾ ਬਣਵਾ ਦਿੱਤਾ ਜਿਸਨੂੰ ਛੇਤੀ ਹੀ ਹੜ੍ਹਾਂ ਵਿਚ ਆਏ ਭਾਰੀ ਮਲਬੇ ਨੇ ਪੂਰ ਦਿੱਤਾ। ਇਸ ਵਾਰ ਤਾਜ਼ਾ ਜਾਣਕਾਰੀ ਅਨੁਸਾਰ 1 ਜੂਨ ਤੋਂ ਹੁਣ ਤੱਕ ਜਿਲ੍ਹਾ ਹੁਸ਼ਿਆਰਪੁਰ ਵਿਚ 256 ਐਮ. ਐਮ. ਵਰਖਾ ਰਿਕਾਰਡ ਕੀਤੀ ਗਈ ਹੈ ਪਰ ਇੱਥੇ ਅਸਮਾਨ ਵਿਚ ਕਾਲੇ ਬੱਦਲ ਵੇਖਦਿਆਂ ਹੀ ਲੋਕਾਂ ਤੇ ਚਿਹਰਿਆਂ ਤੇ ਛਾਉਂਦਾ ਖ਼ੌਫ਼ ਸਪੱਸ਼ਟ ਵੇਖਿਆ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਹੋਈ ਬਾਰਿਸ਼ ਦੌਰਾਨ ਕਾਲੀ ਮਾਤਾ ਕੋਲ ਨਵੀਂ ਬਣੀ ਇਮਾਰਤ ਦੀ ਹੇਠਲੀ ਮੰਜਲ ਵਿਚ ਪਾਣੀ ਭਰ ਗਿਆ ਅਤੇ ਨਾਲ ਲਗਦੇ ਧਾਰਮਿਕ ਡੇਰੇ ਵਿਚ ਵਿਚ ਕਾਫ਼ੀ ਮਲਬਾ ਜਮ੍ਹਾਂ ਹੋ ਗਿਆ। ਇਕੱਤਰ ਜਾਣਕਾਰੀ ਮੁਤਾਬਕ ਕੁਝ ਮੁਹਤਬਰ ਵਿਅਕਤੀਆਂ ਵੱਲੋਂ ਇਸ ਵਾਰ ਵੀ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇੱਥੇ ਮੁੜ ਕੇ ਬਰਸਾਤੀ ਨਾਲਾ ਪੁੱਟਿਆ ਜਾਣਾ ਚਾਹੀਦਾ ਹੈ ਪਰੰਤੂ ਜਾਣਕਾਰਾਂ ਦਾ ਕਹਿਣਾ ਹੈ ਕਿ ਇੱਥੇ ਸੜਕ ਕਿਨਾਰੇ ਨਾਲਾ ਬਣਾਉਣ ਨਾਲ ਕਿਸੇ ਵੀ ਤਰਾਂ ਹੜ੍ਹਾਂ ਤੋਂ ਬਚਾਅ ਸੰਭਵ ਨਹੀਂ ਹੈ। ਇਸ ਦਾ ਮੁੱਖ ਕਾਰਨ ਪਹਾੜ ਤੋਂ ਆਉਂਦੇ ਤੇਜ਼ ਰਫ਼ਤਾਰ ਪਾਣੀ ਨਾਲ ਰੁੜ੍ਹ ਕੇ ਆਇਆ ਮਣਾਂ ਮੂੰਹੀਂ ਮਲਬਾ ਹੈ ਜਿਸ ਦੇ ਵੱਡੀ ਤੋਂ ਵੱਡੀ ਨਹਿਰ ਵੀ ਨਹੀਂ ਟਿਕ ਸਕਦੀ। ਉਹਨਾਂ ਦਾ ਮੰਨਣਾ ਹੈ ਕਿ ਜੇਕਰ ਬਿਆਸ ਦਰਿਆ ਦੇ ਪਾਣੀਆਂ ਨੂੰ ਡੈਮ ਆਦਿ ਬੰਨ੍ਹ ਕੇ ਨਕੇਲ ਪਾਈ ਜਾ ਸਕਦੀ ਹੈ ਤਾਂ ਰਿਹਾਇਸ਼ੀ ਕਲੌਨੀਆਂ ਵਿਚ ਤਬਾਹੀ ਮਚਾਉਣ ਵਾਲੀਆਂ ਬਰਸਾਤੀ ਖੱਡਾਂ ਨੂੰ ਵੀ ਠੋਸ ਪ੍ਰਬੰਧਾਂ ਨਾਲ ਕਾਬੂ ਕੀਤਾ ਜਾ ਸਕਦਾ ਹੈ। ਇਸ ਮੰਤਵ ਲਈ ਇਸ ਖੱਡ ਦੇ ਪਾਣੀ ਨੂੰ ਉਪਰੋਂ ਹੀ ਅਬਾਦੀਆਂ ਵੱਲੋਂ ਮੋੜ ਕੇ ਸਿੱਧਾ ਦਰਿਆ ਵਿਚ ਸੁੱਟਿਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਪਿਛਲੇ ਵਰ੍ਹੇ ਸਾਂਡਪੁਰ ਖੱਡ ਨੇ ਪੁਰਾਣਾ ਤਲਵਾੜਾ, ਮੇਨ ਬਜਾਰ ਆਦਿ ਵਿਚ ਭਾਰੀ ਮਾਲੀ ਨੁਕਸਾਨ ਕੀਤਾ ਸੀ ਅਤੇ ਆਮ ਜਨਜੀਵਨ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਜਦਕਿ ਦੂਜੇ ਪਾਸੇ ਕੁਝ ਮੁਹਤਬਰ ਵਿਅਕਤੀਆਂ ਵੱਲੋਂ ਬਿਨਾਂ ਕਿਸੇ ਸਰਕਾਰੀ ਮਨਜੂਰੀ ਤੋਂ ਇਸ ਖੱਡ ਵਿਚ ਮਨਮਰਜੀ ਨਾਲ ਕਰੇਟ ਪਾ ਕੇ ਇਸ ਦਾ ਰੁਖ ਸਿੱਧਾ ਅਬਾਦੀਆਂ ਵੱਲ ਕਰ ਦਿੱਤਾ ਗਿਆ। ਪ੍ਰਸ਼ਾਸ਼ਨ ਵੱਲੋਂ ਇਸ ਸਬੰਧ ਵਿਚ ਅਜੇ ਲੋਕਾਂ ਨੂੰ ਪਾਣੀ ਦੀ ਮਾਰ ਤੋਂ ਬਚਾਉਣ ਲਈ ਕਿਸੇ ਤਰਾਂ ਦੀ ਕਾਰਵਾਈ ਨਹੀਂ ਕੀਤੀ ਗਈ ਜਦਕਿ ਹੁਣ ਬਰਸਾਤ ਸ਼ੁਰੂ ਹੋ ਚੁੱਕੀ ਹੈ। ਮੁਹੱਲਾ ਸਾਂਡਪੁਰ ਅਤੇ ਤਲਵਾੜਾ ਦੇ ਨਿਵਾਸੀਆਂ ਨੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਅਤੇ ਰਿਹਾਇਸ਼ੀ ਇਲਾਕਿਆਂ ਵਿਚ ਤਬਾਹੀ ਮਚਾਉਣ ਵਾਲੀਆਂ ਖੱਡਾਂ ਦਾ ਰੁਖ ਦਰਿਆ ਵੱਲ ਮੋੜਨ ਲਈਢੁਕਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਜ਼ਿਲਾ ਹੜ ਕੰਟਰੋਲ ਰੂਮ ਹੁਸ਼ਿਆਰਪੁਰ

ਹੁਸ਼ਿਆਰਪੁਰ, 28 ਜੁਲਾਈ: ਜ਼ਿਲਾ ਹੜ ਕੰਟਰੋਲ ਰੂਮ ਹੁਸ਼ਿਆਰਪੁਰ ਨੇ ਜਾਣਕਾਰੀ ਦਿੱਤੀ ਹੈ ਕਿ ਅੱਜ ਹੁਸ਼ਿਆਰਪੁਰ ਵਿੱਚ 188.09 ਐਮ ਐਮ ਵਰਖਾ ਰਿਕਾਰਡ ਕੀਤੀ ਗਈ, ਗੜਸ਼ੰਕਰ ਵਿਖੇ 11.00 ਐਮ ਐਮ, ਦਸੂਹਾ ਵਿਖੇ 104.00 ਐਮ ਐਮ ਅਤੇ ਮੁਕੇਰੀਆਂ ਵਿਖੇ 80.00 ਐਮ ਐਮ ਵਰਖਾ ਰਿਕਾਰਡ ਕੀਤੀ ਗਈ ਇਸ ਤਰਾਂ ਜ਼ਿਲੇ ਵਿੱਚ 383.09 ਐਮ ਐਮ ਵਰਖਾ ਹੋਈ ਹੈ ਅਤੇ ਸਾਰੇ ਜ਼ਿਲੇ ਵਿੱਚ 95.975 ਐਮ ਐਮ ਔਸਤਨ ਵਰਖਾ ਹੋਈ। ਜ਼ਿਲਾ ਹੜ ਕੰਟਰੋਲ ਰੂਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 1 ਜੂਨ 2009 ਤੋਂ ਅੱਜ ਤੱਕ ਜ਼ਿਲਾ ਹੁਸ਼ਿਆਰਪੁਰ ਵਿੱਚ 256.755 ਐਮ ਐਮ ਵਰਖਾ ਰਿਕਾਰਡ ਕੀਤੀ ਗਈ।

ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ ਵੱਲੋਂ ਸਰਕਾਰ ਵੱਲੋਂ ਸੰਘਰਸ਼ ਦਾ ਐਲਾਨ

ਤਲਵਾੜਾ, 27 ਜੁਲਾਈ: ਪੰਜਾਬ ਦੇ ਸਰਕਾਰੀ ਕਾਲਜਾਂ ਦੇ ਅਧਿਆਪਕਾਂ ਵੱਲੋ ਸਰਕਾਰ ਦੇ ਕਥਿਤ ਅੜੀਅਲ ਵਤੀਰੇ ਵਿਰੁੱਧ ਲਾਮਬੰਦ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਪੰਜਾਬ ਗੌਰਮਿੰਟ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਸੂਬਾਈ ਸਕੱਤਰ ਪ੍ਰੋ. ਹਰਸ਼ ਮਹਿਤਾ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਵਰ੍ਹੇ 8 ਫ਼ਰਵਰੀ ਨੂੰ ਮੁੱਖ ਮੰਤਰੀ ਨਾਲ ਹੋਈ ਵਿਸ਼ੇਸ਼ ਮੀਟਿੰਗ ਵਿਚ ਮੰਗ ਕੀਤੀ ਸੀ ਕਿ ਕੇਂਦਰ ਵੱਲੋਂ 31.12.08 ਨੂੰ ਜਾਰੀ ਨਵੇਂ ਸੋਧੇ ਹੋਏ ਤਨਖਾਹ ਸਕੇਲ ਪੰਜਾਬ ਵਿਚ ਲਾਗੂ ਕੀਤੇ ਜਾਣੇ ਚਾਹੀਦੇ ਹਨ, ਜਿਸ ਤੇ ਮੁੱਖ ਮੰਤਰੀ ਨੇ ਇਸ ਨੂੰ ਇੰਨ ਬਿੰਨ ਲਾਗੂ ਕਰਨ ਤੇ ਸਹਿਮਤੀ ਦੇ ਦਿੱਤੀ ਸੀ, ਪਰੰਤੂ ਹੁਣ ਲੰਮਾ ਅਰਸਾ ਬੀਤ ਜਾਣ ਦੇ ਬਾਵਜੂਦ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਅਜਿਹੀ ਟਾਲਮਟੋਲ ਵਾਲੀ ਨੀਤੀ ਵਿਰੁੱਧ 29 ਜੁਲਾਈ ਤੋਂ ਅਣਮਿੱਥੇ ਸਮੇਂ ਲਈ ਸਮੂਹ ਕਾਲਜ ਟੀਚਰ ਕਾਲੇ ਬਿੱਲੇ ਲਗਾਉਣਗੇ, 3 ਅਗਸਤ ਨੂੰ ਸਵੇਰੇ 11 ਵਜੇ ਤੋਂ ਦੁਪਿਹਰ 1 ਵਜੇ ਤੱਕ ਰੋਸ ਧਰਨੇ ਤੇ ਬੈਠਣਗੇ ਅਤੇ ਜੇਕਰ ਫ਼ਿਰ ਵੀ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਗਈਆਂ ਤਾਂ 7 ਅਗਸਤ ਨੂੰ ਇੱਕ ਘੰਟਾ ਪੜ੍ਹਾਈ ਬੰਦ ਕਰਕੇ ਆਪੋ ਆਪਣੇ ਕਾਲਜਾਂ ਵਿਚ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਸੋਧੇ ਤਨਖਾਹ ਸਕੇਲਾਂ ਸਬੰਧੀ ਨੋਟੀਫਿਕੇਸ਼ਨ ਤੁਰੰਤ ਲਾਗੂ ਕਰਕੇ ਅਧਿਆਪਕਾਂ ਵਿਚ ਫ਼ੈਲ ਰਹੇ ਰੋਹ ਨੂੰ ਸ਼ਾਂਤ ਕਰਨਾ ਚਾਹੀਦਾ ਹੈ।

ਸਬ ਡਵੀਜ਼ਨਲ ਆਫ਼ੀਸਰਜ਼ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ

ਤਲਵਾੜਾ, 27 ਜੁਲਾਈ: ਇੱਥੇ ਸਬ ਡਵੀਜ਼ਨਲ ਆਫ਼ੀਸਰਜ਼ ਐਸੋਸੀਏਸ਼ਨ ਬੀ. ਬੀ. ਐਮ. ਬੀ. ਤਲਵਾੜਾ ਦੀ ਇੱਕ ਅਹਿਮ ਇਕੱਤਰਤਾ ਆਫ਼ੀਸਰਜ਼ ਕਲੱਬ ਵਿਖੇ ਹੋਈ ਜਿਸ ਵਿਚ ਜਥੇਬੰਦੀ ਦੇ ਅਹੁਦੇਦਾਰਾਂ ਦੀ ਚੋਣ ਪੂਰਨ ਸਰਬਸੰਮਤੀ ਨਾਲ ਕੀਤੀ ਗਈ। ਨਵ ਨਿਯੁਕਤ ਅਹੁਦੇਦਾਰਾਂ ਵਿਚ ਇੰਜ. ਮਨਜੀਤ ਸਿੰਘ ਕੁਤਾਲ ਪ੍ਰਧਾਨ, ਇੰਜ. ਏ. ਐਸ. ਭਾਟੀਆ ਜਨਰਲ ਸਕੱਤਰ, ਇੰਜ. ਐਮ. ਐਸ. ਸੋਖੀ ਵਿੱਤ ਸਕੱਤਰ, ਇੰਜ. ਐਸ. ਐੱਨ. ਬਿਹਾਨੀ ਸੰਗਠਨ ਸਕੱਤਰ ਅਤੇ ਇੰਜ. ਵੀ. ਕੇ. ਗਿੱਲ ਪ੍ਰੈੱਸ ਸਕੱਤਰ ਚੁਣੇ ਗਏ। ਇਹ ਜਾਣਕਾਰੀ ਇੰਜ. ਗੁਰਨਾਮ ਸਿੰਘ ਕਾਰਜਕਾਰੀ ਮੈਂਬਰ ਨੇ ਦਿੱਤੀ।

ਵਣਮਹਾਂਉਤਸਵ

ਤਲਵਾੜਾ, 24 ਜੁਲਾਈ: ਬੀ. ਬੀ. ਐਮ. ਬੀ. ਪਾਵਰ ਵਿੰਗ ਦੇ ਐਸ. ਈ. ਸ਼੍ਰੀ ਕੁਲਭੂਸ਼ਨ ਸ਼ਰਮਾ ਵਣਮਹਾਂਉਤਸਵ ਮੌਕੇ ਰੁੱਖ ਲਗਾਉਂਦੇ ਹੋਏ, ਨਾਲ ਖੜ੍ਹੇ ਹਨ ਰੈਜ਼ੀਡੈਂਟ ਇੰਜੀਨੀਅਰ ਸੁਰਿੰਦਰਪਾਲ ਰੱਲ੍ਹ ਅਤੇ ਇੰਜ. ਐਸ. ਐਸ. ਵਿਰਦੀ ਤੇ ਹੋਰ।

ਡਾ. ਸੁਰਿੰਦਰ ਮੰਡ ਨੂੰ ਗਦਰ ਮੈਮੋਰੀਅਲ ਫ਼ਾਊਂਡੇਸ਼ਨ ਵੱਲੋਂ ਅਮਰੀਕਾ ਵਿਚ ਬੋਲਣ ਦਾ ਸੱਦਾ

ਤਲਵਾੜਾ, 24 ਜੁਲਾਈ: ਸਰਕਾਰੀ ਕਾਲਜ ਤਲਵਾੜਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਤੇ ਉੱਘੇ ਨਿਬੰਧਕਾਰ ਡਾ. ਸੁਰਿੰਦਰ ਮੰਡ ਨੂੰ ਗਦਰ ਮੈਮੋਰੀਅਲ ਫ਼ਾਊਂਡੇਸ਼ਨ ਆਫ਼ ਅਮੈਰਿਕਾ ਵੱਲੋਂ 22 ਅਗਸਤ ਨੂੰ ਕੈਲੀਫ਼ੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਗਦਰੀ ਬਾਬਿਆਂ ਦੀ ਯਾਦ ਵਿਚ ਕਰਵਾਏ ਜਾ ਰਹੇ ਵਿਸ਼ਾਲ ਸਮਾਗਮ ਅਤੇ ਪੰਜਾਬੀ ਕਾਨਫਰੰਸ ਵਿਚ ਲੈਕਚਰ ਕਰਨ ਲਈ ਸੱਦਿਆ ਗਿਆ ਹੈ ਅਤੇ ਡਾ. ਮੰਡ 16 ਅਗਸਤ ਨੂੰ ਇੱਥੋਂ ਰਵਾਨਾ ਹੋਣਗੇ। ਡਾ. ਸੁਰਿੰਦਰ ਮੰਡ ਜਿਨ੍ਹਾਂ ਦੇ ਪਿਛਲੇ 25 ਸਾਲਾਂ ਵਿਚ ਸੈਂਕੜੇ ਲੇਖ ਪ੍ਰਕਾਸ਼ਿਤ ਹੋ ਚੁੱਕੇ ਹਨ, ਦਾ ਇਸ ਸਮਾਗਮ ਵਿਚ ਬੋਲਣ ਦਾ ਵਿਸ਼ਾ ਹੋਵੇਗਾ ‘ਭਾਰਤ ਦੇ ਆਜ਼ਾਦੀ ਸੰਗ੍ਰਾਮ ਵਿਚ ਗਦਰ ਲਹਿਰ ਦਾ ਯੋਗਦਾਨ ਅਤੇ ਵਰਤਮਾਨ ਚੁਨੌਤੀਆਂ’। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਕਰਨਗੇ ਅਤੇ ਡਾ. ਆਤਮਜੀਤ ਸਿੰਘ ਦੀ ਟੀਮ ਵੱਲੋਂ ‘ਗਦਰ’ ਨਾਟਕ ਪੇਸ਼ ਕੀਤਾ ਜਾਵੇਗਾ। ਡਾ. ਮੰਡ ਨੇ ਇਸ ਸਬੰਧੀ ਦੱਸਿਆ ਕਿ ਸੈਕਰਾਮੈਂਟੋ ਵਿਖੇ ਹੀ ਅਗਸਤ ਦੇ ਅਖੀਰ ਵਿਚ ਪੰਜਾਬੀ ਦੇ ਉੱਘੇ ਕਿੱਸਾਕਾਰ ਹਾਸ਼ਮ ਬਾਰੇ ਸਾਹਿਤਕ ਸਮਾਗਮ ਹੋਵੇਗਾ ਜਿਸ ਵਿਚ ਮੁੱਖ ਭਾਸ਼ਣ ਡਾ. ਮੰਡ ਦਾ ਹੋਵੇਗਾ ਅਤੇ ਜਿਕਰਯੋਗ ਹੈ ਕਿ ਡਾ. ਮੰਡ ਦੀ ਪੀ. ਐਚ. ਡੀ. ‘ਹਾਸ਼ਮ ਦੀ ਕਿੱਸਾਕਾਰੀ’ ਉੱਤੇ ਹੀ ਹੈ।

ਮੀਂਹ ਝੱਖੜ ਨੇ ਉਖਾੜੇ ਕਈ ਰੁੱਖ

ਆਂਧੀ ਆਏ ਯਾ ਤੂਫ਼ਾਨ ......
ਪੇੜ ਖੜੇ ਹੈਂ ਬਿਲਕੁਲ ਬੇਜਾਨ !






ਗੁਰੂ ਸਾਹਿਬਾਨ ਦੇ ਜੀਵਨ ਦਰਸ਼ਨ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਲੋੜ: ਸਾਹੀ

ਤਲਵਾੜਾ, 23 ਜੁਲਾਈ: ਅੱਜ ਇੱਥੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ 2 ਵੱਲੋਂ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵਿਸ਼ੇਸ਼ ਦੀਵਾਨ ਸਜਾਏ ਗਏ ਜਿਸ ਵਿਚ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਹੁਸ਼ਿਆਰਪੁਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਇਸ ਮੌਕੇ ਉਹਨਾਂ ਆਪਣੇ ਸੰਬੋਧਨ ਰਾਹੀਂ ਕਿਹਾ ਕਿ ਗੁਰੂ ਸਾਹਿਬਾਨ ਦਾ ਜੀਵਨ ਦਰਸ਼ਨ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣਾ ਸਮੇਂ ਦੀ ਲੋੜ ਹੈ ਅਤੇ ਸਕੂਲਾਂ ਵਿਚ ਸਿੱਖਿਆ, ਵਿਸ਼ੇਸ਼ ਕਰਕੇ ਪ੍ਰਾਇਮਰੀ ਸਿੱਖਿਆ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਅਧਿਆਪਕਾਂ ਨੂੰ ਸਾਕਾਰਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਬਾਲ ਉਮਰੇ ਹੀ ਆਪਣੀ ਲਾਸਾਨੀ ਪ੍ਰਤਿਭਾ ਦਾ ਲੋਹਾ ਮਨਵਾਇਆ ਤੇ ਉਨ੍ਹਾਂ ਦੇ ਕੌਤਕ ਹਰ ਯੁਗ ਵਿਚ ਬੱਚਿਆਂ ਅਤੇ ਵੱਡਿਆਂ ਲਈ ਚਾਨਣ ਮੁਨਾਰੇ ਵਾਂਗ ਰਾਹ ਦਰਸਾਉਂਦੇ ਰਹਿਣਗੇ। ਸ. ਅਮਰਜੀਤ ਸਿੰਘ ਸਾਹੀ ਨੇ ਇਸ ਮੌਕੇ ਸਕੂਲ ਨੂੰ ਇੱਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਵਿਸ਼ੇਸ਼ ਧਾਰਮਿਕ ਦੀਵਾਨਾਂ ਵਿਚ ਸਥਾਨਿਕ ਕੀਰਤਨੀ ਜਥਿਆਂ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੀਰਤਨ ਤੇ ਵੀਚਾਰਾਂ ਨਾਲ ਪਵਿੱਤਰ ਮਾਹੌਲ ਸਿਰਜਿਆ। ਪ੍ਰਬੰਧਕ ਕਮੇਟੀ ਵੱਲੋਂ ਸ. ਗੁਰਚਰਨ ਸਿੰਘ ਜੌਹਰ ਪ੍ਰਧਾਨ, ਗੁਰਿੰਦਰ ਸਿੰਘ ਪ੍ਰਬੰਧਕ, ਰਾਜਿੰਦਰ ਸਿੰਘ ਨਾਰੰਗ, ਹਰਦਿਆਲ ਸਿੰਘ, ਗੋਪਾਲ ਸਿੰਘ, ਅਮਰਪਾਲ ਸਿੰਘ ਜੌਹਰ, ਅਮਰਜੀਤ ਸਿੰਘ ਆਦਿ ਵੱਲੋਂ ਸ. ਸਾਹੀ ਨੂੰ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸ. ਸੁਰਿੰਦਰ ਸਿੰਘ, ਜਥੇਦਾਰ ਹਰਬੰਸ ਸਿੰਘ ਮੰਝਪੁਰ, ਐਸ. ਐਸ. ਹਾਂਡਾ, ਸਤਨਾਮ ਸਿੰਘ, ਐਮ. ਐਸ. ਸੋਖੀ, ਸੁਖਪਾਲ ਸਫ਼ਰੀ, ਦੇਵਿੰਦਰ ਸਿੰਘ ਸੇਠੀ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ।

ਮਿਆਰੀ ਐਲੀਮੈਂਟਰੀ ਸਿੱਖਿਆ ਸਮੇਂ ਦੀ ਲੋੜ: ਅਮਰਜੀਤ ਸਾਹੀ

ਤਲਵਾੜਾ, 18 ਜੁਲਾਈ: ਅੱਜ ਇੱਥੇ ਸ. ਅਮਰਜੀਤ ਸਿੰਘ ਸਾਹੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਨੇ ਸ਼ਾਹ ਨਹਿਰ ਗੈਸਟ ਹਾਉਸ ਵਿਖੇ ਵੱਖ ਵੱਖ ਸਕੂਲਾਂ ਅਤੇ ਪੰਚਾਇਤਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਲੀਮੈਂਟਰੀ ਸਿੱਖਿਆ ਪ੍ਰਣਾਲੀ ਦਾ ਮਿਆਰੀ ਹੋਣਾ ਸਮੇਂ ਦੀ ਮੁੱਖ ਲੋੜ ਹੈ ਜਿਸ ਨਾਲ ਬੱਚਿਆਂ ਦੇ ਚੰਗੇ ਭਵਿੱਖ ਦੀ ਨਿੱਗਰ ਬੁਨਿਆਦ ਰੱਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਸਰਕਾਰ ਵੱਲੋਂ ਉਚੇਚੇ ਤੌਰ ਤੇ ਯਤਨ ਕੀਤੇ ਜਾ ਰਹੇ ਹਨ ਅਤੇ ਅਧਿਆਪਕਾਂ ਤੇ ਮਾਪਿਆਂ ਨੂੰ ਇਸ ਦਿਸ਼ਾ ਵਿਚ ਉਸਾਰੂ ਯੋਗਦਾਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਵੇਲੇ ਕੁਦਰਤੀ ਵਸੀਲਿਆਂ ਵਿਚ ਕਮੀ ਆ ਰਹੀ ਹੈ ਤੇ ਪੂਰੀ ਦੁਨੀਆਂ ਵਿਚ ਵਾਤਾਵਰਨ ਸਬੰਧੀ ਜਬਰਦਸਤ ਤਬਦੀਲੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਅਜਿਹੇ ਹਾਲਾਤਾਂ ਵਿਚ ਆਮ ਲੋਕਾਂ ਨੂੰ ਜਲ ਸੰਭਾਲ, ਭੂਮੀ ਰੱਖਿਆ, ਰੁੱਖ ਲਗਾਉਣ ਅਤੇ ਜਾਗਰੂਕ ਹੋਣਾ ਚਾਹੀਦਾ ਹੈ। ਸ. ਅਮਰਜੀਤ ਸਿੰਘ ਸਾਹੀ ਨੇ ਇਸ ਮੌਕੇ ਬੇੜਿੰਗ, ਭੰਬੋਤਾੜ ਹਾਰ ਅਤੇ ਦੇਪੁਰ ਦੇ ਹਾਈ ਸਕੂਲ ਦੇ ਕਮਰਿਆਂ ਲਈ ਇੱਕ ਲੱਖ ਪੱਚੀ ਹਜਾਰ ਰੁਪਏ ਪ੍ਰਤੀ ਸਕੂਲ ਚੈ¤ਕ ਤਕਸੀਮ ਕੀਤੇ। ਇਸ ਤੋਂ ਇਲਾਵਾ ਸ਼ਗਨ ਸਕੀਮ ਤਹਿਤ ਪੰਦਰਾਂ ਹਜਾਰ ਰੁਪਏ ਦੇ ਚੈ¤ਕਾਂ ਤੋਂ ਇਲਾਵਾ ਤਲਵਾੜਾ ਬਲਾਕ ਦੇ 29 ਅਤੇ ਹਾਜੀਪੁਰ ਬਲਾਕ ਦੇ 91 ਐਲੀਮੈਂਟਰੀ ਸਕੂਲਾਂ ਨੂੰ ਚੈ¤ਕ ਵੰਡਣ ਦੀ ਰਸਮ ਅਦਾ ਕੀਤੀ। ਇਸ ਮੌਕੇ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਰਮੇਸ਼ ਭੰਬੋਤਾ ਮੈਂਬਰ ਬਲਾਕ ਸੰਮਤੀ, ਅਸ਼ੋਕ ਸੱਭਰਵਾਲ ਬਲਾਕ ਪ੍ਰਧਾਨ ਭਾਜਪਾ ਨੇ ਵੀ ਸੰਬੋਧਨ ਕੀਤਾ ਅਤੇ ਹੋਰਨਾਂ ਤੋਂ ਇਲਾਵਾ ਰਮਨ ਕੌਲ ਬਲਾਕ ਪ੍ਰਧਾਨ ਯੁਵਾ ਮੋਰਚਾ, ਭੁਪੇਸ਼ ਕੁਮਾਰੀ ਬਲਾਕ ਸਿੱਖਿਆ ਅਫ਼ਸਰ, ਰਮਨ ਗੋਲਡੀ, ਦਲਜੀਤ ਸਿੰਘ ਜੀਤੂ ਚੇਅਰਮੇਨ ਬਲਾਕ ਸੰਮਤੀ ਤਲਵਾੜਾ, ਦਵਿੰਦਰ ਸਿੰਘ ਸੇਠੀ, ਵਿਪਨ ਸ਼ਿੰਗਾਰੀ, ਸ਼ਾਰਦਾ, ਕਮਲਜੀਤ ਸਿੰਘ ਬਿੱਟਾ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਨਵੇਂ ਥਾਣਾ ਮੁਖੀ ਨੇ ਅਹੁਦਾ ਸੰਭਾਲਿਆ

ਤਲਵਾੜਾ, 18 ਜੁਲਾਈ: ਸ. ਬਲਕਾਰ ਸਿੰਘ ਨੇ ਅੱਜ ਇਥੇ ਬਤੌਰ ਥਾਣਾ ਮੁਖੀ ਤਲਵਾੜਾ ਅਹੁਦਾ ਸੰਭਾਲਿਆ ਅਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਲਿਸ ਲੋਕਾਂ ਦੇ ਸਹਿਯੋਗ ਨਾਲ ਇਲਾਕੇ ਵਿਚ ਅਮਨ ਕਾਨੂੰਨ ਲਾਗੂ ਕਰੇਗੀ।

ਕ੍ਰਿਸ਼ਨ ਚਾਹਲ ਦੀ ਯਾਦਸ਼ਕਤੀ ਨੇ ਕੀਤਾ ਅਚੰਭਿਤ

ਤਲਵਾੜਾ, 15 ਜੁਲਾਈ: ਲਿਮਕਾ ਬੁੱਕ ਆਫ਼ ਵਰਲਡ ਰਿਕਾਰਡ ਵਿਚ ਭਾਰਤ ਦਾ ਨਾਂ ਦੁਨੀਆਂ ਭਰ ਵਿਚ ਰੌਸ਼ਨ ਕਰਨ ਵਾਲੇ ਸ਼੍ਰੀ ਕ੍ਰਿਸ਼ਨ ਚਾਹਲ ਵੱਲੋਂ ਇੱਥੇ ਵਿਸ਼ੇਸ਼ ਸੈਮੀਨਾਰ ਦੌਰਾਨ ਜੁੜੇ ਸੈਂਕੜੇ ਲੋਕਾਂ ਨੂੰ ਆਪਣੀ ਜਬਰਦਸਤ ਯਾਦ ਸ਼ਕਤੀ ਦੇ ਪ੍ਰਦਰਸ਼ਨ ਨਾਲ ਹੈਰਾਨ ਕਰ ਦਿੱਤਾ। ਚਾਹਲ ਨੇ ਗਣਿਤ ਵਿਚ ‘ਪਾਈ’ ਦੇ ਸਿਧਾਂਤ ਵਿਚ ਦਸ਼ਮਲਵ ਤੋਂ ਬਾਅਦ 43000 ਅੰਕਾਂ ਨੂੰ ਯਾਦ ਕਰਕੇ ਦੁਹਰਾਉਣ ਦਾ ਰਿਕਾਰਡ ਬਣਾਇਆ ਹੈ। ਇੱਥੇ ਮੈਮਰੀ ਮਿਰਚੀ ਕੰਪਨੀ ਵੱਲੋਂ ਆਫ਼ੀਸਰ ਕਲੱਬ ਵਿਚ ਕਰਵਾਏ ਵਿਸ਼ੇਸ਼ ਸੈਮੀਨਾਰ ਦੌਰਾਨ ਬੋਲਦਿਆਂ ਸ਼੍ਰੀ ਚਾਹਲ ਨੇ ਦੱਸਿਆ ਕਿ ਯਾਦ ਸ਼ਕਤੀ ਨੂੰ ਵਧਾਉਣਾਂ ਕੋਈ ਇਲਾਹੀ ਚਮਤਕਾਰ ਨਹੀਂ ਸਗੋਂ ਵਿਗਿਆਨਕ ਢੰਗ ਤਰੀਕੇ ਅਪਣਾ ਕੇ ਕੋਈ ਵੀ ਅਜਿਹਾ ਕਰ ਸਕਦਾ ਹੈ। ਉਹਨਾਂ ਕਿਹਾ ਕਿ ਖਾਸ ਕਰਕੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੌਰਾਨ ਅਕਸਰ ਉੱਤਰ ਭੁੱਲ ਜਾਂਦੇ ਹਨ ਜਾਂ ਉਹਨਾਂ ਦੇ ਵਾਕਾਂ ਵਿਚ ਤਾਲਮੇਲ ਟੁੱਟ ਜਾਂਦਾ ਹੈ ਤਾਂ ਇਸਦਾ ਕਾਰਨ ਤਿਆਰੀ ਵੇਲੇ ਬੇਤਰਤੀਬ ਜਾਂ ਬੇਧਿਆਨੀ ਹੁੰਦੀ ਹੈ। ਮਨੁੱਖੀ ਦਿਮਾਗ ਵਿਚ ਅਨੇਕਾਂ ਸੁਪਰ ਕੰਪਿਉਟਰਾਂ ਨਾਲੋਂ ਵੀ ਜਿਆਦਾ ਯਾਦ ਰੱਖਣ ਦੀ ਸ਼ਕਤੀ ਹੁੰਦੀ ਹੈ ਅਤੇ ਇਸ ਦੇ ਅਧਿਐਨ ਨੂੰ ‘ਮਿਨੋਨਿਕਸ’ ਕਿਹਾ ਜਾਂਦਾ ਹੈ। ਇਸ ਦੌਰਾਨ ਉਹਨਾਂ ਹਾਲ ਵਿਚ ਬੈਠੇ ਦਰਸ਼ਕਾਂ ਨਾਲ ਯਾਦ ਸ਼ਕਤੀ ਨਾਲ ਸਬੰਧਤ ਅਨੇਕਾਂ ਹੈਰਾਨਕੁੰਨ ਕਰਤੱਬਾਂ ਦਾ ਪ੍ਰਦਰਸ਼ਨ ਵੀ ਕੀਤਾ। ਕੰਪਨੀ ਦੇ ਪ੍ਰਬੰਧਕ ਹਰਸ਼ ਤੇ ਸੰਜੀਵ ਨੇ ਦੱਸਿਆ ਕਿ ਸ਼੍ਰੀ ਚਹਿਲ ਵੱਲੋਂ ਇਸ ਸੈਮੀਨਾਰ ਤੋਂ ਬਾਅਦ ਤਿੰਨ ਦਿਨ ਦੀ ਮੈਮਰੀ ਵਰਕਸ਼ਾਪ ਲਗਾਈ ਜਾਵੇਗੀ ਜਿਸ ਵਿਚ ਭਾਗ ਲੈਣ ਲਈ ਲੋਕਾਂ ਵੱਲੋਂ ਜੋਰਦਾਰ ਹੁੰਗਾਰਾ ਮਿਲ ਰਿਹਾ ਹੈ।

ਗਊ ਰੱਖਿਆ ਪਰਮ ਧਰਮ ਹੈ: ਸਵਾਮੀ ਕ੍ਰਿਸ਼ਨਾਨੰਦ

ਤਲਵਾੜਾ, 15 ਜੁਲਾਈ: ਅੱਜ ਇੱਥੇ ਗਊ ਰੱਖਿਆ ਸੇਵਾ ਸੰਮਤੀ ਦੇ ਕੌਮੀ ਪ੍ਰਧਾਨ ਸਵਾਮੀ ਕ੍ਰਿਸ਼ਨਾਨੰਦ ਨੇ ਲਕਸ਼ਮੀ ਨਰਾਇਣ ਮੰਦਰ ਦੇ ¦ਗਰ ਹਾਲ ਵਿਖੇ ਵਿਸ਼ੇਸ਼ ਧਾਰਮਿਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਊ ਰੱਖਿਆ ਹਰ ਵਿਅਕਤੀ ਦਾ ਪਰਮ ਧਰਮ ਹੈ ਅਤੇ ਇਸ ਦੀ ਅਣਦੇਖੀ ਕਰਨ ਵਾਲਾ ਮਾਫ਼ੀ ਦੇ ਯੋਗ ਨਹੀਂ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਪੰਜਾਬ ਵਿਚ ਹੋਈ ਵਾਪਰੀ ਗਊਹੱਤਿਆ ਵਾਲੀ ਘਟਨਾ ਬੇਹੱਦ ਨਿੰਦਣਯੋਗ ਹੈ। ਸਵਾਮੀ ਕ੍ਰਿਸ਼ਨਾਨੰਦ ਨੇ ਜੋਰ ਦੇ ਕੇ ਕਿਹਾ ਕਿ ਗਊ ਭਾਰਤ ਦੀ ਅਰਥ ਵਿਵਸਥਾ ਦੀ ਬੁਨਿਆਦ ਹੈ ਤੇ ਇਸ ਨਾਲ ਦੇਸ਼ ਦੇ ਵਣਜ ਵਪਾਰ ਦੀਆਂ ਡੂੰਘੀਆਂ ਤੰਦਾਂ ਜੁੜੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਗਊਸ਼ਾਲਾਵਾਂ ਨੂੰ ਬਕਾਇਦਾ ਵਪਾਰਕ ਸੰਸਥਾਨ ਦੇ ਤੌਰ ਤੇ ਪ੍ਰਫ਼ੁੱਲਿਤ ਕੀਤਾ ਜਾ ਸਕਦਾ ਹੈ ਜਿਸ ਨਾਲ ਲੋਕਾਂ ਵਿਚ ਗਊ ਪ੍ਰਤੀ ਲਗਾਵ ਹੋਰ ਵਧੇਗਾ ਤੇ ਆਰਥਿਕ ਸਵੈ ਨਿਰਭਰਤਾ ਵੀ ਮਿਲ ਸਕੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਅਸ਼ੋਕ ਸੱਭਰਵਾਲ, ਅਵਤਾਰ ਕ੍ਰਿਸ਼ਨ, ਪਵਨ ਕੁਮਾਰ ਸ਼ਰਮਾ, ਪੰ. ਗੇਲਾ ਰਾਮ, ਐਸ. ਐਸ. ਰਾਣਾ, ਵਿੱਦਿਆ ਪ੍ਰਸ਼ਾਦ, ਅਸ਼ੋਕ ਮੰਗੂ, ਰਾਧੇ ਸ਼ਾਮ, ਮਹੇਸ਼ ਚੋਪੜਾ, ਤਿਲਕ ਰਾਜ ਸ਼ਰਮਾ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਸੂਬਾ ਪੱਧਰੀ ਝੰਡਾ ਮਾਰਚ 19 ਨੂੰ ਜਲਾਲਾਬਾਦ ਵਿਚ

ਤਲਵਾੜਾ, 15 ਜੁਲਾਈ: ਬੇਰੁਜਗਾਰ ਅਧਿਆਪਕ ਫ਼ਰੰਟ ਵੱਲੋਂ ਇੱਥੇ ਪਬਲਿਕ ਹਾਈ ਸਕੂਲ ਤਲਵਾੜਾ ਵਿਖੇ ਕੀਤੀ ਵਿਸ਼ੇਸ਼ ਮੀਟਿੰਗ ਐਲਾਨ ਕੀਤਾ ਕਿ ਸਰਕਾਰ ਨਵ ਨਿਯੁਕਤ ਅਧਿਆਪਕਾਂ ਦੀਆਂ ਤਨਖਾਹਾਂ ਵਿਚ ਪੰਜਵੇਂ ਪੇ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਮੁਤਾਬਕ ਤਨਖਾਹ ਸੋਧਣ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਵਿਚ ਪੂਰੀ ਤਰਾਂ ਨਾਕਾਮ ਸਾਬਿਤ ਹੋਈ ਹੈ ਅਤੇ ਹੁਣ ਜਥੇਬੰਦੀ ਵੱਲੋਂ ਇਸ ਵਿਰੁੱਧ ਲਾਮਬੰਦ ਸੰਘਰਸ਼ ਤੇਜ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਦੀ ਸ਼ੁਰੂਆਤ ਜਲਾਲਾਬਾਦ ਤੋਂ 19 ਜੁਲਾਈ ਨੂੰ ਸੂਬਾ ਪੱਧਰੀ ਝੰਡਾ ਮਾਰਚ ਨਾਲ ਕੀਤੀ ਜਾਵੇਗੀ। ਮੀਟਿੰਗ ਵਿਚ ਬਲਾਕ ਪ੍ਰਧਾਨ ਅਮਿਤਾ, ਮੀਤ ਪ੍ਰਧਾਨ ਗਰਪਾਲ ਹੈਪਾ, ਸੂਬਾ ਮੈਂਬਰ ਜਸਵੀਰ ਤਲਵਾੜਾ, ਵਰਿੰਦਰ ਵਿੱਕੀ ਸਮੇਤ ਵੱਡੀ ਗਿਣਤੀ ਵਿਚ ਅਧਿਆਪਕ ਆਗੂ ਹਾਜਰ ਸਨ।

ਭਾਰਤ ਵਿਕਾਸ ਪਰਿਸ਼ਦ ਨੇ ਸਥਾਪਨਾ ਦਿਵਸ ਮਨਾਇਆ

ਤਲਵਾੜਾ, 12 ਜੁਲਾਈ: ਸਮਾਜ ਸੇਵਾ ਨੂੰ ਸਮਰਪਿਤ ਜਥੇਬੰਦੀ ਭਾਰਤ ਵਿਕਾਸ ਪਰਿਸ਼ਦ ਦੀ ਤਲਵਾੜਾ ਇਕਾਈ ਵੱਲੋਂ ਜੱਥੇਬੰਦੀ ਦੇ ਸਥਾਪਨਾ ਦਿਵਸ ਮੌਕੇ ਬੀ. ਬੀ. ਐਮ. ਬੀ. ਹਸਪਤਾਲ ਵਿਖੇ ਮਰੀਜ਼ਾਂ ਨੂੰ ਫ਼ਲ ਆਦਿ ਵੰਡਣ ਦੀ ਰਸਮ ਅਦਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਜੇ. ਐਸ. ਰਾਣਾ, ਸਕੱਤਰ ਜੇ. ਬੀ. ਵਰਮਾ, ਡਾ. ਐਸ. ਕੇ. ਚੱਡਾ ਪੀ. ਐਮ. ਓ., ਹਿਤੇਸ਼ ਦੁਬੇ, ਅਸ਼ੋਕ ਪਰਾਸ਼ਰ, ਐੱਸ. ਕੇ. ਗੁਪਤਾ ਨੇ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਸਮਾਜ ਸੇਵਾ ਦੇ ਖੇਤਰ ਵਿਚ ਮੋਹਰੀ ਬਣ ਕੇ ਆਪਣਾ ਯੋਗਦਾਨ ਦਿੰਦੀ ਰਹੇਗੀ।

ਬੀ. ਬੀ. ਐਮ. ਬੀ. ਵਰਕਰਜ਼ ਯੂਨੀਅਨ ਦੀ ਮੀਟਿੰਗ

ਤਲਵਾੜਾ, 12 ਜੁਲਾਈ: ਇੱਥੇ ਬੀ. ਬੀ. ਐਮ. ਬੀ. ਵਰਕਰਜ਼ ਯੂਨੀਅਨ ਦੀ ਤਲਵਾੜਾ ਇਕਾਈ ਦੀ ਜਰੂਰੀ ਇਕੱਤਰਤਾ ਹੋਈ ਜਿਸ ਵਿਚ 150 ਦੇ ਕਰੀਬ ਮੈਂਬਰ ਹਾਜਰ ਹੋਏ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਸ. ਰਵਿੰਦਰ ਰਵੀ, ਸਕੱਤਰ ਜਨਰਲ ਜਸਮੇਰ ਸਿੰਘ ਰਾਣਾ ਨੇ ਕਿਹਾ ਕਿ ਮਾਨਤਾ ਪ੍ਰਾਪਤ ਯੂਨੀਅਨਂ ਕਰਮਚਾਰੀਆਂ ਦੀਆਂ ਮੰਗਾਂ ਸਹੀ ਢੰਗ ਨਾਲ ਬੋਰਡ ਅੱਗੇ ਰੱਖਣ ਵਿਚ ਨਾਕਾਮ ਰਹੀ ਹੈ ਜਿਸ ਕਾਰਨ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੋ ਸਕਿਆ। ਉਹਨਾਂ ਕਿਹਾ ਕਿ ਅਗਲੇ ਮਹੀਨੇ ਹੋ ਰਹੀਆਂ ਜਥੇਬੰਦਕ ਚੋਣਾਂ ਵਿਚ ਸਮੂਹ ਮੁਲਾਜਮਾਂ ਨੂੰ ਵਰਕਰ ਯੂਨੀਅਨ ਨੂੰ ਮਾਨਤਾ ਦੇਣ ਲਈ ਬਹੁਮਤ ਨਾਲ ਸਮਰਥਨ ਦੇਣਾ ਚਾਹੀਦਾ ਹੈ ਤਾਕਿ ਕਰਮਚਾਰੀਆਂ ਦੇ ਮਸਲੇ ਹੱਲ ਕੀਤੇ ਜਾ ਸਕਣ। ਹੋਰਨਾਂ ਤੋਂ ਇਲਾਵਾ ਇਸ ਮੌਕੇ ਧਰਮਿੰਦਰ ਸਿੰਘ, ਯਸ਼ਪਾਲ, ਕੇਵਲ ਸਿੰਘ, ਗੁਲਸ਼ਨ, ਸੁਦਰਸ਼ਨ, ਹਰਭਜਨ ਸਮੇਤ ਕਈ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ।

ਮਹੀਨਾਵਾਰੀ ਟੈਸਟ ਹੁਣ 14 ਤੋਂ

ਤਲਵਾੜਾ, 12 ਜੁਲਾਈ: ਜਿਲ੍ਹਾ ਸਿੱਖਿਆ ਅਫ਼ਸਰ ਸ. ਹੁਕਮ ਸਿੰਘ ਨੇ ਦੱਸਿਆ ਕਿ ਡਾਇਰੈਟਰ ਜਨਰਲ ਸਕੂਲ ਐਜੂਕੇਸ਼ਨ ਪੰਜਾਬ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਜਿਲ੍ਹੇ ਵਿਚ ਮਈ ਮਹੀਨੇ ਕਰਫ਼ਿਊ ਲੱਗ ਜਾਣ ਕਾਰਨ ਮਹੀਨਾਵਾਰੀ ਟੈਸਟ ਸਮੇਂ ਤੇ ਨਹੀਂ ਹੋ ਸਕੇ ਸਨ ਅਤੇ ਇਹ ਟੈਸਟ ਹੁਣ 14 ਜੁਲਾਈ ਤੋਂ ਲਏ ਜਾਣਗੇ। ਨਵੀਂ ਡੇਟਸ਼ੀਟ ਅਨੁਸਾਰ ਪੰਜਵੀਂ ਤੋਂ ਦਸਵੀਂ ਜਮਾਤ ਦਾ ਅੰਗਰੇਜ਼ੀ ਵਿਸ਼ੇ ਦਾ ਪੇਪਰ 14 ਜੁਲਾਈ ਨੂੰ ਅਤੇ ਹਿਸਾਬ ਦਾ ਪੇਪਰ 16 ਜੁਲਾਈ ਨੂੰ ਹੋਵੇਗਾ। ਨੌਂਵੀਂ ਜਮਾਤ ਦਾ ਮੈਥ ਵਿਸ਼ੇ ਦਾ ਪੇਪਰ ਜੋ 28 ਮਈ ਨੂੰ ਹੋਣਾ ਸੀ ਹੁਣ 22 ਜੁਲਾਈ ਨੂੰ ਹੋਵੇਗਾ ਜਦਕਿ ਛੇਵੀਂ ਤੋਂ 10ਵੀਂ ਸ਼੍ਰੇਣੀ ਦਾ ਸਮਾਜਿਕ ਸਿੱਖਿਆ ਦੇ ਪੇਪਰ 18 ਜੁਲਾਈ ਨੂੰ ਹੋਵੇਗਾ।

ਲੈਕਚਰਾਰ ਸੀਨੀਆਰਤਾ ਸੂਚੀ ਵਿਚੋਂ ਖ਼ਾਮੀਆਂ ਦੂਰ ਕਰਨ ਦੀ ਮੰਗ

ਤਲਵਾੜਾ, 8 ਜੁਲਾਈ: ਇੱਥੇ ਐਸ. ਸੀ. ਬੀ. ਸੀ. ਲੈਕਚਰਾਰਾਂ ਦਾ ਭਰਵੀਂ ਇਕੱਤਰਤਾ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਵਿਨੋਦ ਕੁਮਾਰ ਲੈਕਚਰਾਰ ਹਿਸਟਰੀ, ਸ਼ਮਸ਼ੇਰ ਸਿੰਘ, ਦੇਵ ਰਾਜ, ਨਰਿੰਦਰ ਕੁਮਾਰ, ਜੋਗਿੰਦਰ ਸਿੰਘ, ਅਰਮਨਪ੍ਰੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਿੱ੍ਯਖਿਆ ਵਿਭਾਗ ਵੱਲੋਂ 14 ਜੁਲਾਈ ਨੂੰ ਵਿਭਾਗੀ ਪ੍ਰਮੋਸ਼ਨ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਪਰੰਤੂ ਮਹਿਕਮੇ ਵੱਲੋਂ ਜਾਰੀ ਸੀਨੀਆਰਤਾ ਸੂਚੀ ਵਿਚ ਅਨੇਕਾਂ ਖ਼ਾਮੀਆਂ ਹਨ ਜਿਸ ਕਾਰਨ ਐਸ. ਸੀ. ਬੀ. ਸੀ. ਅਧਿਆਪਕਾਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸੂਚੀ ਮੁਤਾਬਕ ਜਨਰਲ ਸ਼੍ਰੇਣੀ ਨਾਲ ਸਬੰਧਤ 2004 ਵਾਲਾ ਲੈਕਚਰਾਰ 1989 ਦੇ ਐਸ. ਸੀ. ਕੈਟਾਗਿਰੀ ਦੇ ਲੈਕਚਰਾਰ ਤੋਂ ਵੀ ਸੀਨੀਅਰ ਦਰਸਾਇਆ ਗਿਆ ਹੈ। ਉਕਤ ਸੂਚੀ ਅਜਿਹੇ ਅਣਗਿਣਤ ਹਵਾਲਿਆਂ ਨਾਲ ਭਰੀ ਪਈ ਹੈ ਜੋ 85ਵੀਂ ਸੰਵਿਧਾਨਿਕ ਸੋਧ ਦੀ ਸਰਾਸਰ ਉ¦ਘਣਾ ਹੈ। ਉਹਨਾਂ ਚਿਤਾਵਨੀ ਦਿੱਤੀ ਕਿ ਜੇਕਰ ਵਿਭਾਗੀ ਤਰੱਕੀਆਂ ਸਬੰਧੀ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸੂਚੀ ਵਿਚ ਲੁੜੀਂਦੀਆਂ ਸੋਧਾਂ ਨਾ ਕੀਤੀਆਂ ਗਈਆਂ ਮਜਬੂਰਨ ਤਿੱਖਾ ਜਥੇਬੰਦਕ ਸੰਘਰਸ਼ ਛੇੜਨਾ ਪਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਸਰਕਾਰੀ ਸਕੂਲਾਂ ਨੂੰ ਹੁਣ ਛੁੱਟੀਆਂ 12 ਤੱਕ

ਤਲਵਾੜਾ, 7 ਜੁਲਾਈ : ਅੱਜ ਗਰਮੀਆਂ ਦੀਆਂ ਛੁੱਟੀਆਂ ਦਾ ਆਖ਼ਰੀ ਦਿਨ ਸੀ ਪਰ ਪੰਜਾਬ ਵਿਚ ਅੰਤਾਂ ਦੀ ਗਰਮੀ ਪੈ ਰਹੀ ਹੈ ਜਿਸ ਨੂੰ ਮੁੱਖ ਰੱਖਦਿਆਂ ਸਰਕਾਰ ਨੇ ਛੁੱਟੀਆਂ 12 ਜੁਲਾਈ ਤੱਕ ਅੱਗੇ ਵਧਾ ਦਿੱਤੀਆਂ ਹਨ। ਹੁਣ ਸਰਕਾਰੀ ਸਕੂਲ ਸੋਮਵਾਰ 13 ਜੁਲਾਈ ਤੋਂ ਖੁੱਲ੍ਹਣਗੇ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)